ਤਾਜਾ ਖ਼ਬਰਾਂ


ਪੰਜਾਬੀ ਅਦਾਕਾਰ ਬਿਨੂੰ ਢਿੱਲੋਂ ਦੇ ਪਿਤਾ ਦਾ ਦਿਹਾਂਤ
. . .  13 minutes ago
ਧੂਰੀ, 25 ਮਈ (ਦੀਪਕ ) - ਪੰਜਾਬੀ ਅਦਾਕਾਰ ਬਿੰਨੂ ਢਿੱਲੋਂ ਦੇ ਪਿਤਾ ਸ. ਹਰਬੰਸ ਸਿੰਘ ਢਿੱਲੋਂ ਅਕਾਲ ਚਲਾਣਾ ਕਰ ਗਏ ਹਨ l ਉਨ੍ਹਾਂ ਦਾ ਅੰਤਿਮ ਸੰਸਕਾਰ ...
ਪੰਜਾਬ ਵਿਚ ਲਗਾਤਾਰ ਵੱਧ ਰਿਹਾ ਅਪਰਾਧ, ਲੁਧਿਆਣਾ ਵਿਚ ਪਤੀ - ਪਤਨੀ ਦਾ ਕਤਲ
. . .  23 minutes ago
ਲੁਧਿਆਣਾ, 25 ਮਈ (ਪਰਮਿੰਦਰ ਸਿੰਘ ਆਹੂਜਾ) - ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਗੁਰੂ ਤੇਗ ਬਹਾਦਰ ਨਗਰ ਵਿਚ ਅੱਜ ਸਵੇਰੇ ਅਣਪਛਾਤੇ ਵਿਅਕਤੀਆਂ ਵਲੋਂ ਪਤੀ - ਪਤਨੀ ਦੇ ਕਤਲ ...
ਟਰੱਕ ਥੱਲੇ ਆਉਣ ਨਾਲ ਬਜੁਰਗ ਦੀ ਮੌਤ
. . .  38 minutes ago
ਫ਼ਿਰੋਜ਼ਪੁਰ, 25 ਮਈ (ਗੁਰਿੰਦਰ ਸਿੰਘ) - ਫ਼ਿਰੋਜ਼ਪੁਰ ਸ਼ਹਿਰ ਦੇ ਮੁਲਤਾਨੀ ਗੇਟ ਵਿਖੇ ਪੈਦਲ ਜਾ ਰਹੇ ਇਕ ਬਜੁਰਗ ਦੀ ਟਰੱਕ ਥੱਲੇ ਆਉਣ ਨਾਲ ਮੌਤ ਹੋਣ ਦੀ ਸੂਚਨਾ ਹੈ...
ਕੈਂਟ ਦੇ ਭਾਜਪਾ ਮੰਡਲ ਪ੍ਰਧਾਨ ਕੁੰਵਰ ਪ੍ਰਤਾਪ ਨੀਟਾ ਉੱਪਰ ਮਾਮਲਾ ਹੋਇਆ ਦਰਜ, ਇਹ ਰਹੀ ਵਜਹਿ
. . .  about 1 hour ago
ਫ਼ਿਰੋਜ਼ਪੁਰ, 25 ਮਈ (ਰਾਕੇਸ਼ ਚਾਵਲਾ) - ਇਕ ਦਲਿਤ ਲੜਕੀ ਨਾਲ ਜਾਤੀ ਸੂਚਕ ਸ਼ਬਦਾਵਲੀ ਰਾਹੀਂ ਮਾੜਾ ਬੋਲਣ ਅਤੇ ਖੋਹ ਕਰਨ ਦੇ ਮਾਮਲੇ ਵਿਚ ਥਾਣਾ ਕੈਂਟ ਫ਼ਿਰੋਜ਼ਪੁਰ...
ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 2,124 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 25 ਮਈ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 2,124 ਨਵੇਂ ਮਾਮਲੇ ਸਾਹਮਣੇ ਆਏ ਹਨ 1,977 ਰਿਕਵਰੀ ਅਤੇ 17 ਮੌਤਾਂ ਦੀ ਰਿਪੋਰਟ ਕੀਤੀ ਗਈ ਹੈ। ਕੁੱਲ ਐਕਟਿਵ ਕੇਸ...
ਅਮਰੀਕਾ - ਸਕੂਲ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ , 18 ਬੱਚਿਆਂ ਦੀ ਮੌਤ
. . .  about 2 hours ago
ਟੈਕਸਾਸ, 25 ਮਈ - ਅਮਰੀਕਾ ਦੇ ਟੈਕਸਾਸ ਦੇ ਉਵਾਲਡੇ ਵਿਚ ਇਕ ਐਲੀਮੈਂਟਰੀ ਸਕੂਲ ਵਿਚ ਘਿਨਾਉਣੀ ਸਮੂਹਿਕ ਗੋਲੀਬਾਰੀ ਦੀ ਘਟਨਾ ਵਾਪਰੀ | ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਨੇ ...
ਕੇਂਦਰ ਸਰਕਾਰ ਨੇ ਫਿਰ ਦਿੱਤੀ ਰਾਹਤ, ਕੱਚੇ ਸੋਇਆਬੀਨ ਅਤੇ ਸੂਰਜਮੁਖੀ ਤੇਲ 'ਤੇ ਲਿਆ ਵੱਡਾ ਫ਼ੈਸਲਾ
. . .  about 2 hours ago
ਨਵੀਂ ਦਿੱਲੀ, 25 ਮਈ - ਖਪਤਕਾਰਾਂ ਨੂੰ ਲੋੜੀਂਦੀ ਰਾਹਤ ਪ੍ਰਦਾਨ ਕਰਨ ਲਈ, ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕੱਚੇ ਸੋਇਆਬੀਨ ਅਤੇ ਸੂਰਜਮੁਖੀ ਤੇਲ ਦੇ 20 ਲੱਖ ਮੀਟ੍ਰਿਕ ਟਨ ਸਾਲਾਨਾ ਦਰਾਮਦ 'ਤੇ...
ਮਨੀ ਲਾਂਡਰਿੰਗ ਮਾਮਲੇ 'ਚ ਘਿਰੇ ਨਵਾਬ ਮਲਿਕ ਦੇ ਪਰਿਵਾਰ ਨੂੰ ਈ.ਡੀ. ਨੇ ਕਈ ਵਾਰ ਭੇਜੇ ਸੰਮਨ, ਪਰ ਨਹੀਂ ਹੋਏ ਹਾਜ਼ਰ
. . .  about 2 hours ago
ਮੁੰਬਈ,25 ਮਈ - ਮਨੀ ਲਾਂਡਰਿੰਗ ਮਾਮਲੇ 'ਚ ਘਿਰੇ ਨਵਾਬ ਮਲਿਕ ਦੇ ਪਰਿਵਾਰਕ ਮੈਂਬਰ ਕੋਲੋਂ ਪੁੱਛਗਿੱਛ ਕਰਨ ਦੇ ਲਈ ਈ.ਡੀ.ਵਲੋਂ ਸੰਮਨ ਭੇਜੇ ਜਾ ਰਹੇ ਹਨ | ਪਰ ਕੋਈ ਹਾਜ਼ਰ ਨਹੀਂ...
ਭਾਰਤ ਪਾਕਿਸਤਾਨ ਸਰਹੱਦ 'ਤੇ ਸਵੇਰੇ ਤੜਕਸਾਰ ਡਰੋਨ ਦੀ ਹਲਚਲ, ਬੀ.ਐਸ.ਐਫ ਨੇ ਕੀਤੀ ਫਾਇਰਿੰਗ
. . .  about 3 hours ago
ਅਜਨਾਲਾ, ਗੱਗੋਮਾਹਲ, 25 ਮਈ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ) - ਸਰਹੱਦੀ ਤਹਿਸੀਲ ਅਜਨਾਲਾ ਦੇ ਥਾਣਾ ਰਮਦਾਸ ਅਧੀਨ ਆਉਂਦੀ ਭਾਰਤ ਪਾਕਿ ਸਰਹੱਦ ਦੀ ਬੀ.ਓ.ਪੀ ਕੱਸੋਵਾਲ ਵਿਖੇ ਅੱਜ ਸਵੇਰੇ ਤੜਕਸਾਰ ਕਰੀਬ 4 ਵਜੇ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਗੁਜਰਾਤ ਪਹੁੰਚੀ ਫਾਈਨਲ 'ਚ, ਰਾਜਸਥਾਨ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਗੁਜਰਾਤ ਪਹੁੰਚੀ ਫਾਈਨਲ 'ਚ, ਰਾਜਸਥਾਨ ਨੂੰ 7 ਵਿਕਟਾਂ ਨਾਲ ਹਰਾਇਆ
ਪ੍ਰਧਾਨ ਮੰਤਰੀ ਮੋਦੀ ਜਾਪਾਨੀ ਹਮਰੁਤਬਾ ਦੇ ਰੱਖਿਆ ਨਿਰਮਾਣ ਵਿਚ ਸਹਿਯੋਗ ਵਧਾਉਣ ਲਈ ਸਹਿਮਤ ਹੋਏ
. . .  1 day ago
ਟੋਕੀਓ, 24 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਜਾਪਾਨੀ ਹਮਰੁਤਬਾ ਫੂਮਿਓ ਕਿਸ਼ਿਦਾ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਨੇਤਾਵਾਂ ਨੇ ਰੱਖਿਆ ਨਿਰਮਾਣ ਦੇ ਖੇਤਰ ਸਮੇਤ ਦੁਵੱਲੇ ਸੁਰੱਖਿਆ ਅਤੇ ...
ਬਡਗਾਮ ਵਿਚ ਅੱਤਵਾਦੀਆਂ ਵਲੋਂ ਮਾਰੇ ਗਏ ਰਾਹੁਲ ਭੱਟ ਦੇ ਪਰਿਵਾਰ ਨੂੰ ਮਿਲੇ ਮਨੋਜ ਸਿਨਹਾ
. . .  1 day ago
ਬਡਗਾਮ, 24 ਮਈ - ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਬਡਗਾਮ ਦੇ ਚਦੂਰਾ 'ਚ ਅੱਤਵਾਦੀਆਂ ਵਲੋਂ ਮਾਰੇ ਗਏ ਰਾਹੁਲ ਭੱਟ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਰਾਹੁਲ ਭੱਟ ਦੇ ਪਿਤਾ ਨੇ ...
ਆਈ.ਪੀ.ਐੱਲ.2022 : ਰਾਜਸਥਾਨ ਨੇ ਗੁਜਰਾਤ ਨੂੰ 189 ਦੌੜਾਂ ਦਾ ਦਿੱਤਾ ਟੀਚਾ
. . .  1 day ago
ਪ੍ਰਧਾਨ ਮੰਤਰੀ ਮੋਦੀ ਟੋਕੀਓ ਹਵਾਈ ਅੱਡੇ ਤੋਂ ਦਿੱਲੀ ਲਈ ਹੋਏ ਰਵਾਨਾ
. . .  1 day ago
ਟੋਕੀਓ, 24 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਦੋ ਦਿਨਾਂ ਜਾਪਾਨ ਯਾਤਰਾ ਦੀ ਸਮਾਪਤੀ ਤੋਂ ਬਾਅਦ ਟੋਕੀਓ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋਏ ਹਨ ।
ਹੁਣ ਪੰਜਾਬ ਸਰਕਾਰ ਦੀਆਂ ਵਾਲਵੋ ਬੱਸਾਂ ਦਿੱਲੀ ਹਵਾਈ ਅੱਡੇ ’ਤੇ ਵੀ ਜਾਣਗੀਆਂ, ਹੁਕਮ ਜਾਰੀ
. . .  1 day ago
ਟਰਾਲੀ ਦੀ ਲਪੇਟ 'ਚ ਆਉਣ ਨਾਲ ਰਾਜ ਮਿਸਤਰੀ ਦੀ ਮੌਤ
. . .  1 day ago
ਮਮਦੋਟ/ਲੱਖੋ ਕਿ ਬਹਿਰਾਮ, 24 ਮਈ (ਸੁਖਦੇਵ ਸਿੰਘ ਸੰਗਮ /ਰਜਿੰਦਰ ਹਾਂਡਾ) - ਬਲਾਕ ਮਮਦੋਟ ਦੇ ਪਿੰਡ ਸਵਾਈ ਕੇ ਭੋਖੜੀ ਵਿਖੇ ਟਰਾਲੀ ਦੀ ਲਪੇਟ ਵਿਚ ਆਉਣ ਨਾਲ ਨੋਜਵਾਨ ਰਾਜ ਮਿਸਤਰੀ ਦੀ ਦਰਦਨਾਕ...
ਵਿਜੀਲੈਂਸ ਨੇ ਦਬੋਚੇ ਜਾਅਲੀ ਜਨਮ ਸਰਟੀਫਿਕੇਟ ਬਣਾਉਣ ਵਾਲੇ
. . .  1 day ago
ਅੰਮ੍ਰਿਤਸਰ, 24 ਮਈ (ਬਿਉਰੋ ਰਿਪੋਰਟ) ਵਿਜੀਲੈਂਸ ਬਿਊਰੋ ਅੰਮਿ੍ਤਸਰ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਜਾਅਲੀ ਜਨਮ ਸਰਟੀਫਿਕੇਟ ਬਣਾਉਣ ਵਾਲੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਅਤੇ ਉਨਾਂ ਕੋਲੋਂ 13 ਜਾਅਲੀ ਸਰਟੀਫਿਕੇਟ ਫੜ੍ਹੇ ਗਏ ਹਨ। ਇਸ ਸਬੰਧੀ ਵਿਜੀਲੈਂਸ ਬਿਓਰੇ ਦੇ ਐਸ ਐਸ ਪੀ ਦਲਜੀਤ ਸਿੰਘ ਢਿਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਵਿੰਦਰ ਸਿੰਘ...
ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ 27 ਮਈ ਤੱਕ ਪੁਲਿਸ ਰਿਮਾਂਡ 'ਤੇ
. . .  1 day ago
ਐਸ.ਏ.ਐਸ ਨਗਰ, 24 ਮਈ (ਜਸਬੀਰ ਸਿੰਘ ਜੱਸੀ) - ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਅਤੇ ਦੂਜੇ ਮੁਲਜ਼ਮ ਪ੍ਰਦੀਪ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ...
ਵਿਜੇ ਸਿੰਗਲਾ ਦੇ ਓ.ਐੱਸ.ਡੀ ਪ੍ਰਦੀਪ ਕੁਮਾਰ ਉੱਪਰ ਵੀ ਮਾਮਲਾ ਦਰਜ
. . .  1 day ago
ਚੰਡੀਗੜ੍ਹ, 24 ਮਈ - ਸਾਬਕਾ ਕੈਬਨਿਟ ਮੰਤਰੀ ਵਿਜੇ ਸਿੰਗਲਾ 'ਤੇ ਹੋਈ ਐੱਫ.ਆਈ.ਆਰ ਦੀ ਕਾਪੀ ਸਾਹਮਣੇ ਆਈ ਹੈ ਜਦਕਿ ਵਿਜੇ ਸਿੰਗਲਾ ਦੇ ਓ.ਐੱਸ.ਡੀ ਪ੍ਰਦੀਪ ਕੁਮਾਰ ਉੱਪਰ ਵੀ ਮਾਮਲਾ ਦਰਜ ਹੋਇਆ ਹੈ। ਦੱਸ ਦਈਏ ਕਿ ਵਿਜੇ ਸਿੰਗਲਾ...
ਪੰਜਾਬ ਸਰਕਾਰ ਵੱਲੋਂ 2 ਆਈ.ਪੀ.ਐੱਸ ਅਫ਼ਸਰਾਂ ਨੂੰ ਤਰੱਕੀ
. . .  1 day ago
ਚੰਡੀਗੜ੍ਹ, 24 ਮਈ - ਪੰਜਾਬ ਸਰਕਾਰ ਵੱਲੋਂ 2 ਆਈ.ਪੀ.ਐੱਸ ਅਫ਼ਸਰਾਂ ਨੂੰ ਤਨਖਾਹ ਮੈਟ੍ਰਿਕਸ ਦੇ ਲੈਵਲ 13 ਵਿੱਚ ਚੋਣ ਗ੍ਰੇਡ ਵਿੱਚ ਤਰੱਕੀ ਦਿੱਤੀ ਗਈ ਹੈ। ਜਿਨ੍ਹਾਂ ਆਈ.ਪੀ.ਐੱਸ ਅਫ਼ਸਰਾਂ ਨੂੰ ਤਰੱਕੀ ਦਿੱਤੀ ਗਈ...
ਹਰਪਾਲ ਸਿੰਘ ਚੀਮਾ ਵੱਲੋਂ ਵੇਰਕਾ ਦੀ ਸ਼ੂਗਰ ਫਰੀ ਆਈਸ ਕਰੀਮ ਦੀ ਸ਼ੁਰੂਆਤ
. . .  1 day ago
ਚੰਡੀਗੜ੍ਹ, 24 ਮਈ - ਲੋਕਾਂ ਦੀ ਭਾਰੀ ਮੰਗ ਨੂੰ ਦੇਖਦੇ ਹੋਏ ਮਿਲਕਫੈਡ ਦੇ ਕੌਮਾਂਤਰੀ ਪੱਧਰ ੱਤੇ ਮਸ਼ਹੂਰ ਬ੍ਰਾਂਡ ਵੇਰਕਾ ਦੀ ਸ਼ੂਗਰ ਫ੍ਰੀ ਵਨੀਲਾ ਆਈਸਕ੍ਰੀਮ ਨੂੰ ਅੱਜ ਤੋਂ ਬਾਜ਼ਾਰ ਵਿਚ ਵਿਕਰੀ ਲਈ ਪੇਸ਼ ਕੀਤਾ ਗਿਆ ਹੈ। 80 ਮਿਲੀਲਿਟਰ ਦੇ ਕੱਪ ਦੀ ਕੀਮਤ 20 ਰੁਪਏ ਹੈ। ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ...
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਮੰਤਰੀ ਵਿਜੇ ਸਿੰਗਲਾ ਨੂੰ ਬਰਖ਼ਾਸਤ ਕੀਤੇ ਜਾਣ 'ਤੇ ਸੁਨੀਲ ਜਾਖੜ ਦਾ ਟਵੀਟ
. . .  1 day ago
ਚੰਡੀਗੜ੍ਹ, 24 ਮਈ - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਆਪਣੇ ਮੰਤਰੀ ਪੰਜਾਬ ਵਿਜੇ ਸਿੰਗਲਾ ਨੂੰ ਬਰਖ਼ਾਸਤ ਕੀਤੇ ਜਾਣ 'ਤੇ ਹਾਲ ਹੀ ਵਿਚ ਭਾਜਪਾ 'ਚ ਸ਼ਾਮਿਲ ਹੋਏ ਸੁਨੀਲ ਜਾਖੜ ਨੇ...
ਸਵਿਫਟ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਨੌਜਵਾਨ ਦੀ ਮੌਤ
. . .  1 day ago
ਖਡੂਰ ਸਾਹਿਬ, 24 ਮਈ (ਰਸ਼ਪਾਲ ਸਿੰਘ ਕੁਲਾਰ) - ਖਡੂਰ ਸਾਹਿਬ-ਜੰਡਿਆਲਾ ਗੁਰੂ ਰੋਡ 'ਤੇ ਹੋਏ ਸੜਕੀ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਹਿਚਾਣ ਭੁਪਿੰਦਰ ਸਿੰਘ ਭਿੰਦਾ (23 ਸਾਲ) ਪੁੱਤਰ...
ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਦੀ ਮੁਕਾਬਲਾ ਪ੍ਰੀਖਿਆ ਦੇ ਰੋਲ ਨੰਬਰ ਅਤੇ ਐਡਮਿਟ ਕਾਰਡ ਵੈਬਸਾਇਟ ‘ਤੇ ਅਪਲੋਡ
. . .  1 day ago
ਐੱਸ.ਏ.ਐੱਸ. ਨਗਰ, 24 ਮਈ (ਤਰਵਿੰਦਰ ਸਿੰਘ ਬੈਨੀਪਾਲ) - 10 ਮੈਰੀਟੋਰੀਅਸ ਸਕੂਲਾਂ ਵਿੱਚ 9ਵੀਂ, 11ਵੀਂ ਅਤੇ 12ਵੀਂ ਜਮਾਤਾਂ ਵਿੱਚ ਸੈਸ਼ਨ 2022-23 ਦੇ ਦਾਖਲਿਆਂ ਲਈ 29 ਮਈ ਨੂੰ ਕਰਵਾਈ ਜਾਣ ਵਾਲੀ ਮੁਕਾਬਲਾ ਪ੍ਰੀਖਿਆ ਲਈ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਦੇ ਰੋਲ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 5 ਕੱਤਕ ਸੰਮਤ 553

ਸੰਗਰੂਰ

ਔਰਤ ਦੇ ਗਰਭ 'ਚ ਬੱਚੇ ਦੀ ਹੋਈ ਮੌਤ ਨੂੰ ਲੈ ਕੇ ਨਿੱਜੀ ਨਰਸਿੰਗ ਹੋਮ ਅੱਗੇ ਕਿਸਾਨਾਂ ਦਾ ਧਰਨਾ ਸ਼ੁਰੂ

ਸੰਗਰੂਰ, 20 ਅਕਤੂਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਨਜ਼ਦੀਕੀ ਪਿੰਡ ਦੁੱਗਾਂ ਦੀ ਇਕ ਔਰਤ ਦੇ ਗਰਭ 'ਚ ਹੋਈ ਮੌਤ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਾਰਕੁਨਾਂ ਨੇ ਰੇਖੀ ਨਰਸਿੰਗ ਹੋਮ ਬਾਹਰ ਧਰਨਾ ਦਿੰਦਿਆਂ ਗਰਭ 'ਚ ਬੱਚੇ ਦੀ ਹੋਈ ਮੌਤ ਲਈ ਡਾਕਟਰ ਗੁਰਜੀਤ ਕੌਰ ਰੇਖੀ ਨੂੰ ਜ਼ਿੰਮੇਵਾਰ ਕਰਾਰ ਦਿੱਤਾ | ਪੀੜਤ ਔਰਤ ਹਰਪ੍ਰੀਤ ਕੌਰ ਪਤਨੀ ਗੁਰਦੀਪ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਗਗਨਦੀਪ ਸਿੰਘ ਨੇ ਸਮੁੱਚੇ ਘਟਨਾਕ੍ਰਮ ਬਾਰੇ ਦੱਸਿਆ ਕਿ ਹਰਪ੍ਰੀਤ ਕੌਰ 29 ਸਤੰਬਰ ਨੂੰ ਪੇਟ ਵਿਚ ਹੋਏ ਦਰਦ ਨੂੰ ਲੈ ਕੇ ਦਵਾਈ ਲੈਣ ਉਪਰੋਕਤ ਨਰਸਿੰਗ ਹੋਮ ਵਿਚ ਆਈ ਸੀ | ਪੀੜਤ ਪਰਿਵਾਰ ਅਨੁਸਾਰ ਜਿੰਦਲ ਅਲਟਰਾਸਾਊਾਡ ਕੋਲ ਡਾਕਟਰ ਗੁਰਜੀਤ ਕੌਰ ਵਲੋਂ ਹਰਪ੍ਰੀਤ ਕੌਰ ਨੂੰ ਭੇਜਿਆ ਗਿਆ ਜਿਨ੍ਹਾਂ ਰਸੌਲੀ ਦੀ ਪੁਸ਼ਟੀ ਕੀਤੀ ਅਤੇ ਰਸੌਲੀ ਦੀ ਦਵਾਈ ਆਰੰਭ ਕਰ ਦਿੱਤੀ | ਪਰਿਵਾਰ ਨੂੰ ਹੈਰਾਨੀ ਤਾਂ ਤਦ ਹੋਈ ਜਦੋਂ ਹਰਪ੍ਰੀਤ ਕੌਰ ਦੀ ਤਬੀਅਤ ਖ਼ਰਾਬ ਹੋਣੀ ਸ਼ੁਰੂ ਹੋ ਗਈ | ਜਦ ਹਰਪ੍ਰੀਤ ਕੌਰ ਫਿਰ ਰੇਖੀ ਨਰਸਿੰਗ ਹੋਮ ਆਈ ਤਾਂ ਪਰਿਵਾਰ ਅਨੁਸਾਰ ਉਸ ਦਾ ਡਾਕਟਰ ਨੇ ਗਰਭ ਠਹਿਰਣ ਦਾ ਟੈੱਸਟ ਕਰਵਾਇਆ ਤਾਂ ਰਿਪੋਰਟ ਦੇਖ ਕੇ ਡਾਕਟਰ ਰੇਖੀ ਦੇ ਚਿਹਰੇ ਦੇ ਹਾਵ-ਭਾਵ ਹੀ ਬਦਲ ਗਏ ਜੋ ਇਹ ਪੁਸ਼ਟੀ ਕਰ ਰਹੇ ਸਨ ਕਿ ਸਭ ਕੁੱਝ ਠੀਕ ਨਹੀਂ ਹੈ | ਸ਼ਗਨਦੀਪ ਸਿੰਘ ਅਨੁਸਾਰ ਇਸ ਉਪਰੰਤ ਪਰਿਵਾਰ ਕਿਰਨ ਨਰਸਿੰਗ ਹੋਮ ਗਿਆ ਜਿਥੇ ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਹਰਪ੍ਰੀਤ ਕੌਰ ਦੇ ਗਰਭ ਠਹਿਰਿਆ ਹੋਇਆ ਸੀ, ਪਰ ਡਾਕਟਰ ਰੇਖੀ ਨੇ ਇਸ ਵੱਲ ਧਿਆਨ ਨਾ ਦਿੰਦਿਆਂ ਰਸੌਲੀ ਦੀ ਦਵਾਈ ਆਰੰਭ ਕਰ ਦਿੱਤੀ ਸੀ | ਬਾਅਦ 'ਚ ਹਰਪ੍ਰੀਤ ਕੌਰ ਦਾ ਗਰਭਪਾਤ ਬਰਨਾਲਾ ਜਾ ਕੇ ਕਰਵਾਏ ਜਾਣ ਦੀ ਪੁਸ਼ਟੀ ਪੀੜਤ ਪਰਿਵਾਰ ਕਰ ਰਿਹਾ ਹੈ | ਦੂਜੇ ਪਾਸੇ ਕਿਸਾਨ ਯੂਨੀਅਨ ਦੇ ਲਗਾਏ ਧਰਨੇ ਕਾਰਨ ਡਾਕਟਰਾਂ ਦੀ ਲਾਬੀ ਵੀ ਰੇਖੀ ਨਰਸਿੰਗ ਹੋਮ ਵਿਚ ਇਕੱਤਰ ਹੋਣੀ ਸ਼ੁਰੂ ਹੋ ਗਈ | ਸਾਬਕਾ ਡਾਇਰੈਕਟਰ ਹੈਲਥ ਵਿਭਾਗ ਡਾਕਟਰ ਐਚ.ਐਸ. ਬਾਲੀ, ਡਾਕਟਰ ਕਿਰਨਜੀਤ ਕੌਰ ਬਾਲੀ, ਡਾਕਟਰ ਸੁਮਨਦੀਪ ਕੌਰ ਗਰੇਵਾਲ, ਡਾਕਟਰ ਕੇ.ਜੀ. ਸਿੰਗਲਾ, ਡਾਕਟਰ ਮੱਖਣ ਸਿੰਘ, ਡਾਕਟਰ ਬਿੰਦਰਪਾਲ, ਡਾਕਟਰ ਰਮਨਵੀਰ ਕੌਰ ਆਦਿ ਦੀ ਅਗਵਾਈ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਟੀਮ ਰੇਖੀ ਪਰਿਵਾਰ ਦੀ ਪਿੱਠ ਉਤੇ ਆ ਖੜੋਤੀ | ਅਮਨ ਕਾਨੂੰਨ ਦੀ ਸਥਿਤੀ ਵਿਗੜਣ ਤੋਂ ਬਚਾਉਣ ਲਈ ਡੀ.ਐਸ.ਪੀ. (ਆਰ) ਸਤਪਾਲ ਸ਼ਰਮਾ, ਐਸ.ਐਚ.ਓ. ਇੰਸਪੈਕਟਰ ਪਿ੍ਤਪਾਲ ਸਿੰਘ ਵੀ ਭਾਰੀ ਪੁਲਿਸ ਬਲ ਸਮੇਤ ਪੁੱਜ ਗਏ | ਇਸ ਮੌਕੇ ਕਿਸਾਨ ਆਗੂ ਸੁਖਦੇਵ ਸਿੰਘ ਬਲਾਕ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਬੱਗਾ ਸਿੰਘ ਇਕਾਈ ਪ੍ਰਧਾਨ, ਸੁਖਪਾਲ ਸਿੰਘ ਭੂਰੇ, ਕਮਲਦੀਪ ਸਿੰਘ ਬਹਾਦਰਪੁਰ, ਸੁਖਦੇਵ ਸਿੰਘ ਉੱਭਾਵਾਲ ਨੇ ਕਿਹਾ ਕਿ ਜਦ ਤੱਕ ਡਾਕਟਰ ਗੁਰਜੀਤ ਕੌਰ ਰੇਖੀ 'ਤੇ ਮਾਮਲਾ ਦਰਜ ਨਹੀਂ ਹੁੰਦਾ ਤਦ ਤੱਕ ਧਰਨਾ ਜਾਰੀ ਰਹੇਗਾ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸ਼ਾਮ ਤੱਕ ਕਾਰਵਾਈ ਨਾ ਹੋਈ ਤਾਂ ਭਲਕੇ ਮੁੱਖ ਸੜਕ ਜਾਮ ਰੱਖੀ ਜਾਵੇਗੀ |
ਕਿਸਾਨਾਂ ਨੇ ਡੀ.ਐਸ.ਪੀ. ਵਲੋਂ ਜਾਂਚ ਦੀ ਪੇਸ਼ਕਸ਼ ਠੁਕਰਾਈ
ਸੰਗਰੂਰ-ਡੀ.ਐਸ.ਪੀ. (ਆਰ) ਸਤਪਾਲ ਸ਼ਰਮਾ ਨੇ ਕਿਸਾਨਾਂ ਅੱਗੇ ਜ਼ਿਲ੍ਹਾ ਪੁਲਿਸ ਮੁੱਖੀ ਰਾਹੀਂ ਸਿਵਲ ਸਰਜਨ ਸੰਗਰੂਰ ਜਾਂ ਕਿਸੇ ਬਾਹਰਲੇ ਜ਼ਿਲ੍ਹੇ ਦੇ ਡਾਕਟਰਾਂ ਦੇ ਪੈਨਲ ਤੋਂ ਜਾਂਚ ਕਰਵਾਉਣ ਦੀ ਪੇਸ਼ਕਸ਼ ਕੀਤੀ ਪਰ ਕਿਸਾਨਾਂ ਨੇ ਅਜਿਹੀ ਕਿਸੇ ਜਾਂਚ ਤੋਂ ਇਨਕਾਰ ਕਰ ਦਿੱਤਾ | ਕਿਸਾਨਾਂ ਅਤੇ ਪਰਿਵਾਰ ਨੇ ਕਿਹਾ ਕਿ ਡਾਕਟਰਾਂ ਦੀ ਸੰਸਥਾ ਆਈ.ਐਮ.ਏ. ਬੇਹੱਦ ਪ੍ਰਭਾਵਸ਼ਾਲੀ ਸੰਸਥਾ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਨੂੰ ਪ੍ਰਭਾਵਿਤ ਜਾਂ ਆਪਣੇ ਪੱਖ ਵਿਚ ਕਰਵਾਉਣ ਦੇ ਸਮਰੱਥ ਹੈ | ਇਸ ਮੌਕੇ ਡਾਕਟਰ ਕੇ.ਜੀ. ਸਿੰਗਲਾ ਨਾਲ ਵੀ ਕਿਸਾਨਾਂ ਦੀ ਤਿੱਖੀ ਬਹਿਸ ਹੋਈ |
ਡਾਕਟਰਾਂ ਦੀ ਸੰਸਥਾ ਵਲੋਂ ਡਾਕਟਰ ਦਾ ਸਮਰਥਨ
ਡਾਕਟਰ ਰੇਖੀ ਨੇ ਪੀੜਤ ਪਰਿਵਾਰ ਦੇ ਦੋਸ਼ ਨਕਾਰੇ
ਸੰਗਰੂਰ- ਡਾਕਟਰ ਕੁਲਦੀਪ ਸਿੰਘ ਰੇਖੀ ਨੇ ਆਪਣੀ ਡਾਕਟਰ ਪਤਨੀ ਦਾ ਪੱਖ ਰੱਖਦਿਆਂ ਕਿਹਾ ਦੁੱਗਾ ਪਿੰਡ ਤੋਂ ਉਪਰੋਕਤ ਔਰਤ ਪੇਟ ਦਰਦ ਕਾਰਨ ਆਈ ਸੀ ਅਤੇ ਅਲਟਰਾਸਾਊਾਡ ਵਿਚ ਰਸੌਲੀ ਆਈ ਸੀ | ਉਨ੍ਹਾਂ ਕਿਹਾ ਕਿ 17 ਸਤੰਬਰ ਨੂੰ ਮਹਾਂਵਾਰੀ ਔਰਤ ਨੂੰ ਆਏ ਪਰ ਔਰਤ ਨੇ ਡਾਕਟਰ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ | ਉਨ੍ਹਾਂ ਕਿਹਾ ਕਿ ਰਿਕਾਰਡ ਅਨੁਸਾਰ ਸਭ ਠੀਕ ਹੈ ਅਤੇ ਉਹ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਵੀ ਤਿਆਰ ਹਨ |

ਸੁਖਬੀਰ ਨੇ ਸੱਤਾ ਦੇ ਲਾਲਚ 'ਚ ਅਕਾਲੀ ਦਲ ਦੇ ਸਾਰੇ ਸਿਧਾਂਤਾਂ ਨੂੰ ਤੋੜ ਦਿੱਤਾ-ਢੀਂਡਸਾ

ਲਹਿਰਾਗਾਗਾ, 20 ਅਕਤੂਬਰ (ਅਸ਼ੋਕ ਗਰਗ, ਪ੍ਰਵੀਨ ਖੋਖਰ)-ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡਾ ਮੁੱਖ ਟੀਚਾ ਅਕਾਲੀ ਦਲ ਨੂੰ ਸਿਧਾਂਤਾਂ ਉੱਪਰ ਲੈ ਕੇ ਜਾਣਾ ਸੀ | ਉਨ੍ਹਾਂ ਕਿਹਾ ਕਿ ਅਕਾਲੀ ...

ਪੂਰੀ ਖ਼ਬਰ »

ਡਾ. ਸ਼ੇਰੋਂ ਤੇ ਬਿੰਦਰਪਾਲ ਨਮੋਲ ਬਣੇ ਅਕਾਲੀ ਦਲ (ਸ) ਦੇ ਸਕੱਤਰ

ਲੌਂਗੋਵਾਲ, 20 ਅਕਤੂਬਰ (ਵਿਨੋਦ, ਖੰਨਾ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਇਲਾਕੇ ਦੇ ਸੀਨੀਅਰ ਆਗੂਆਂ ਡਾ. ਰੂਪ ਸਿੰਘ ਸ਼ੇਰੋਂ ਅਤੇ ਸਾਬਕਾ ਸਰਪੰਚ ਬਿੰਦਰਪਾਲ ਸ਼ਰਮਾ ਨਮੋਲ ਨੂੰ ਪੰਜਾਬ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ | ਇਨ੍ਹਾਂ ਨਿਯੁਕਤੀਆਂ ਲਈ ਇਲਾਕੇ ਦੇ ...

ਪੂਰੀ ਖ਼ਬਰ »

ਬੱਚਿਆਂ ਦੇ ਗਣਿਤ ਮੁਕਾਬਲੇ ਕਰਵਾਏ

ਸੁਨਾਮ ਊਧਮ ਸਿੰਘ ਵਾਲਾ, 20 ਅਕਤੂਬਰ (ਭੁੱਲਰ, ਧਾਲੀਵਾਲ)-ਸਹੋਦਿਆ ਇੰਟਰ ਸਕੂਲ ਗਣਿਤ ਐਮ.ਸੀ.ਕਿਊ ਮੁਕਾਬਲੇ ਤੇ ਮਾਡਲ ਪ੍ਰੈਜੈਂਟੇਸ਼ਨ ਸਥਾਨਕ ਡੀ.ਏ.ਵੀ.ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਰਵਾਏ ਗਏ | ਜਿਸ ਵਿਚ ਸੀ.ਬੀ.ਐਸ.ਈ.ਮਾਨਤਾ ਪ੍ਰਾਪਤ ਸਕੂਲਾਂ ਦੇ ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਛੱਤ 'ਚ ਲੱਗੇ ਜਾਲ 'ਚੋਂ ਡਿੱਗਣ ਕਾਰਨ ਔਰਤ ਦੀ ਮੌਤ

ਲਹਿਰਾਗਾਗਾ, 20 ਅਕਤੂਬਰ (ਅਸ਼ੋਕ ਗਰਗ)-ਸਥਾਨਕ ਕਾਲੋਨੀ ਰੋਡ ਉੱਪਰ ਛੱਤ 'ਚ ਲੱਗੇ ਜਾਲ 'ਚੋਂ ਡਿੱਗ ਜਾਣ ਕਾਰਨ ਇਕ ਔਰਤ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ ਪਿ੍ੰਸੀਪਲ ਪਿਆਰਾ ਲਾਲ ਦੀ ਪਤਨੀ ਦਰਸ਼ਨਾਂ ਦੇਵੀ ਆਪਣੇ ਘਰ ਵਿਚ ਦੀਵਾਲੀ ਦੇ ਤਿਉਹਾਰ ਨੂੰ ...

ਪੂਰੀ ਖ਼ਬਰ »

ਖੇਤਰੀ ਯੁਵਕ ਤੇ ਲੋਕ ਮੇਲਾ-21 ਤੀਜੇ ਦਿਨ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਮੂਨਕ, 20 ਅਕਤੂਬਰ (ਗਮਦੂਰ ਧਾਲੀਵਾਲ)-ਸਥਾਨਕ ਯੂਨੀਵਰਸਿਟੀ ਕਾਲਜ, ਵਿਖੇ ਸੰਗਰੂਰ ਜ਼ੋਨ ਦਾ ਖੇਤਰੀ ਯੁਵਕ ਅਤੇ ਲੋਕ ਮੇਲਾ-2021 ਚੱਲ ਰਿਹਾ ਹੈ | ਇਸ ਮੇਲੇ ਦੇ ਤੀਜੇ ਦਿਨ ਵਿਦਿਆਰਥੀਆਂ ਨੇ ਵੱਖ-ਵੱਖ ਆਈਟਮਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਕਾਲਜ ਵਿਚ ਐਸ.ਐਚ.ਓ. ...

ਪੂਰੀ ਖ਼ਬਰ »

ਮਾਨ ਤੇ ਲੌਂਗੋਵਾਲ ਨੂੰ ਉਮੀਦਵਾਰ ਐਲਾਨੇ ਜਾਣ 'ਤੇ ਕੀਤਾ ਧੰਨਵਾਦ

ਜਖੇਪਲ, 20 ਅਕਤੂਬਰ (ਮੇਜਰ ਸਿੰਘ ਸਿੱਧੂ)-ਪੰਜਾਬ ਵਿਚ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਐਲਾਨੇ ਉਮੀਦਵਾਰਾਂ ਵਿਚੋਂ ਸਾਬਕਾ ਮੰੰਤਰੀ ਬਲਦੇਵ ਸਿੰਘ ਮਾਨ ਨੂੰ ਸੁਨਾਮ ਤੇ ਸਾਬਕਾ ਮੰਤਰੀ ਗਬਿੰਦ ਸਿੰਘ ਲੌਂਗੋਵਾਲ ਨੂੰ ...

ਪੂਰੀ ਖ਼ਬਰ »

ਭਾਈ ਲੌਂਗੋਵਾਲ ਦਾ ਲਹਿਰਾਗਾਗਾ ਵਿਖੇ ਪੁੱਜਣ 'ਤੇ ਸਵਾਗਤ

ਲਹਿਰਾਗਾਗਾ, 20 ਅਕਤੂਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਚੋਣਾਂ ਲਈ ਹਲਕਾ ਲਹਿਰਾਗਾਗਾ ਤੋਂ ਐਲਾਨੇ ਗਏ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਲਹਿਰਾਗਾਗਾ ਵਿਖੇ ਪਹੁੰਚਣ ...

ਪੂਰੀ ਖ਼ਬਰ »

ਝੋਨੇ ਦੀ ਫ਼ਸਲ ਲਈ ਨਮੀ ਦੇ ਤੈਅ ਕੀਤੇ ਨਵੇਂ ਮਾਪਦੰਡਾਂ ਦੀ ਢੀਂਡਸਾ ਵਲੋਂ ਨਿਖੇਧੀ

ਸੰਗਰੂਰ, 20 ਅਕਤੂਬਰ (ਦਮਨਜੀਤ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਕਿਸਾਨ ਵਿਰੋਧੀ ਰਵੱਈਏ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ ਲਗਾਇਆ ਕਿ ਝੋਨੇ ਦੀ ਖ਼ਰੀਦ ਨੂੰ ਲੈ ਕੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਪ੍ਰੇਸ਼ਾਨ ਕਰਨ ਦੇ ...

ਪੂਰੀ ਖ਼ਬਰ »

ਨੌਜਵਾਨ ਆਗੂ ਕਾਂਗਰਸ ਛੱਡ 'ਆਪ' 'ਚ ਸ਼ਾਮਿਲ

ਕੁੱਪ ਕਲਾਂ, 20 ਅਕਤੂਬਰ (ਮਨਜਿੰਦਰ ਸਿੰਘ ਸਰੌਦ)-ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡੀ ਤਾਕਤ ਮਿਲੀ ਜਦੋਂ ਕੁੱਪ ਖ਼ੁਰਦ ਤੋਂ ਨੌਜਵਾਨ ਆਗੂਆਂ ਮਨਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਨੇ ਕਾਂਗਰਸ ਪਾਰਟੀ ਤੋਂ ਕਿਨਾਰਾ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰੋ. ...

ਪੂਰੀ ਖ਼ਬਰ »

ਸਬਸਿਡੀ ਲਈ ਆਨਲਾਈਨ ਪ੍ਰਕਿਰਿਆ ਨੇ ਕਿਸਾਨ ਪਾਏ ਪੜ੍ਹਨੇ

ਲੌਂਗੋਵਾਲ, 20 ਅਕਤੂਬਰ (ਵਿਨੋਦ, ਖੰਨਾ)-ਖੇਤੀਬਾੜੀ ਵਿਭਾਗ ਰਾਹੀਂ ਸੂਬਾ ਸਰਕਾਰ ਵਲੋਂ ਕਿਸਾਨਾਂ ਨੂੰ ਕਣਕ ਦੇ ਬੀਜਾਂ 'ਤੇ ਸਬਸਿਡੀ ਦੇਣ ਲਈ ਆਨਲਾਈਨ ਪ੍ਰਕਿਰਿਆ ਨੇ ਕਿਸਾਨਾਂ ਨੂੰ ਪੜ੍ਹਨੇ ਪਾ ਦਿੱਤਾ ਹੈ | ਸਬਸਿਡੀ ਲੈਣ ਲਈ ਇਲਾਕੇ ਦੇ ਕਿਸਾਨ ਮਾਰੇ ਮਾਰੇ ਫਿਰ ਰਹੇ ...

ਪੂਰੀ ਖ਼ਬਰ »

ਭਾਸ਼ਾ ਵਿਭਾਗ ਨੇ ਬੱਚਿਆਂ ਦੇ ਕਰਵਾਏ ਮੁਕਾਬਲੇ

ਸੰਗਰੂਰ, 20 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਪੰਜਾਬ ਸਰਕਾਰ ਵਲੋਂ ਭਾਸ਼ਾ ਵਿਭਾਗ ਪੰਜਾਬ ਰਾਹੀਂ ਹਰ ਸਾਲ ਜ਼ਿਲ੍ਹਾ ਪੱਧਰੀ ਪੰਜਾਬੀ ਤੇ ਹਿੰਦੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਜਾਂਦੇ ਹਨ, ਜਿਨ੍ਹਾਂ ਤਹਿਤ ਅੱਜ ਜ਼ਿਲ੍ਹਾ ਭਾਸ਼ਾ ਅਫ਼ਸਰ, ...

ਪੂਰੀ ਖ਼ਬਰ »

ਜੀਰੀ ਦੀ ਖ਼ਰੀਦ ਕਰਵਾਈ ਸ਼ੁਰੂ

ਦਿੜ੍ਹਬਾ ਮੰਡੀ, 20 ਅਕਤੂਬਰ (ਪਰਵਿੰਦਰ ਸੋਨੂੰ)- ਮਾਰਕਫੈੱਡ ਪੰਜਾਬ ਦੇ ਡਾਇਰੈਕਟਰ ਤਰਲੋਕ ਸਿੰਘ ਅਤੇ ਕੁਲਦੀਪ ਸਿੰਘ ਇੰਸਪੈਕਟਰ ਮਾਰਕਫੈੱਡ ਨੇ ਅੱਜ ਪਿੰਡ ਕਮਾਲਪੁਰ ਵਿਖੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ | ਇਸ ਮੌਕੇ ਡਾਇਰੈਕਟਰ ਨੇ ਕਿਸਾਨ ਭਰਾਵਾਂ ਨੂੰ ਅਪੀਲ ...

ਪੂਰੀ ਖ਼ਬਰ »

ਹਰਜਿੰਦਰ ਸਿੰਘ ਇਕਾਈ ਪ੍ਰਧਾਨ ਬਣੇ

ਭਵਾਨੀਗੜ੍ਹ, 20 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਇਕਾਈ ਪੱਧਰੀ ਚੋਣ ਪਿੰਡ ਸਕਰੌਦੀ ਵਿਖੇ ਹੋਈ, ਜਿਸ ਵਿਚ ਹਰਜਿੰਦਰ ਸਿੰਘ ਨੂੰ ਇਕਾਈ ਪ੍ਰਧਾਨ, ਸੋਮਜੀਤ ਸਿੰਘ ਮੀਤ ਪ੍ਰਧਾਨ, ਦਵਿੰਦਰ ਸਿੰਘ ਨੂੰ ਸਕੱਤਰ ਅਤੇ ...

ਪੂਰੀ ਖ਼ਬਰ »

ਸੁਨਾਮ ਮੰਡੀ 'ਚ ਝੋਨੇ ਦੀ ਆਮਦ ਨੇ ਫੜੀ ਰਫ਼ਤਾਰ

ਸੁਨਾਮ ਊਧਮ ਸਿੰਘ ਵਾਲਾ, 20 ਅਕਤੂਬਰ (ਭੁੱਲਰ, ਧਾਲੀਵਾਲ)-ਕਈ ਦਿਨ ਦੀ ਬੱਦਲਵਾਈ ਤੋਂ ਬਾਅਦ ਮੌਸਮ ਸਾਫ਼ ਹੋਣ ਕਾਰਨ ਅਨਾਜ ਮੰਡੀ ਸੁਨਾਮ 'ਚ ਝੋਨੇ ਦੀ ਆਮਦ ਨੇ ਰਫ਼ਤਾਰ ਫੜ ਲਈ ਹੈ | ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਨੀਸ਼ ਸੋਨੀ ਨੇ ਦੱਸਿਆ ਕਿ ਸਥਾਨਕ ਮਾਰਕਿਟ ...

ਪੂਰੀ ਖ਼ਬਰ »

ਸੂਚਨਾ ਐਕਟ 'ਚ ਹੋਇਆ ਖ਼ੁਲਾਸਾ-ਮਾਲ ਵਿਭਾਗ ਨੇ ਉਰਦੂ 'ਚ ਰੱਖੇ ਜ਼ਮੀਨਾਂ ਦੇ ਰਿਕਾਰਡ ਦੀ ਸੰਭਾਲ ਲਈ ਸਹੀ ਉਪਰਾਲੇ ਕਰਨ ਦਾ ਕੀਤਾ ਦਾਅਵਾ

ਦਿੜ੍ਹਬਾ ਮੰਡੀ, 20 ਅਕਤੂਬਰ (ਪਰਵਿੰਦਰ ਸੋਨੰੂ) - ਜ਼ਿਲ੍ਹਾ ਸੰਗਰੂਰ ਦੇ ਮਾਲ ਵਿਭਾਗ ਕੋਲ ਉਰਦੂ ਭਾਸ਼ਾ 'ਚ ਪਏ ਰਿਕਾਰਡ ਦੀ ਬੇਹੱਦ ਮਾੜੀ ਹਾਲਤ ਹੈ | ਜਿਸ ਦੀ ਸਾਂਭ ਸੰਭਾਲ ਵੱਲ ਵਿਭਾਗ ਵਲੋਂ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਸਗੋਂ ਜ਼ਮੀਨਾਂ ਨਾਲ ਸੰਬੰਧਤ ...

ਪੂਰੀ ਖ਼ਬਰ »

ਤਰਕਸ਼ੀਲਾਂ ਵਲੋਂ ਜੋਤਸ਼ੀ ਜਗਮੋਹਨ ਮਹਾਜਨ ਨੂੰ ਚੁਣੌਤੀ

ਸੰਗਰੂਰ, 20 ਅਕਤੂਬਰ (ਧੀਰਜ ਪਸ਼ੋਰੀਆ)-ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਸੰਗਰੂਰ-ਬਰਨਾਲਾ ਦੇ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ, ਮੀਡੀਆ ਮੁਖੀ ਸੁਖਦੇਵ ਧੂਰੀ, ਇਕਾਈ ਸੰਗਰੂਰ ਦੇ ਪਰਧਾਨ ਸੁਰਿੰਦਰ ਪਾਲ ਉੱਪਲੀ, ਮੀਡੀਆ ਮੁਖੀ ਨਿਰਮਲ ਸਿੰਘ, ਤਰਕਸ਼ੀਲ ਆਗੂ ਲੈਕਚਰਾਰ ...

ਪੂਰੀ ਖ਼ਬਰ »

ਰਾਜਾ ਬੀਰ ਕਲਾਂ ਨੇ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ

ਸੁਨਾਮ ਊਧਮ ਸਿੰਘ ਵਾਲਾ, 20 ਅਕਤੂਬਰ (ਧਾਲੀਵਾਲ, ਭੁੱਲਰ) - ਸੁਨਾਮ ਪਟਿਆਲਾ ਸੜਕ 'ਤੇ ਸਥਾਨਕ 66 ਕੇ.ਵੀ. ਗਰਿੱਡ ਨੇੜੇ ਬਣਨ ਵਾਲੀ ਸ਼੍ਰੀ ਨੈਣਾ ਦੇਵੀ ਮੰਦਿਰ ਦੀ ਧਰਮਸ਼ਾਲਾ ਦਾ ਨੀਂਹ ਪੱਥਰ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਚੇਅਰਮੈਨ ਰਜਿੰਦਰ ਸਿੰਘ ਰਾਜਾ ਬੀਰ ਕਲਾਂ ...

ਪੂਰੀ ਖ਼ਬਰ »

ਸ਼ੇਰਪੁਰ ਪੈੱ੍ਰਸ ਕਲੱਬ ਵਲੋਂ ਰਜਿੰਦਰਜੀਤ ਸਿੰਘ ਕਾਲਾਬੂਲਾ ਦੀ ਯਾਦ 'ਚ ਸੈਮੀਨਾਰ/ਕਲੰਡਰ ਰਿਲੀਜ਼ ਸਮਾਰੋਹ ਅੱਜ

ਸ਼ੇਰਪੁਰ, 20 ਅਕਤੂਬਰ (ਦਰਸ਼ਨ ਸਿੰਘ ਖੇੜੀ) - ਸ਼ੇਰਪੁਰ ਪੈੱ੍ਰਸ ਕਲੱਬ ਰਜਿ: ਵਲੋਂ ਸਾਹਿਤਕ ਖੇਤਰ ਅਤੇ ਪੱਤਰਕਾਰੀ ਦੇ ਖੇਤਰ ਵਿਚ ਲੰਮਾ ਸਮਾਂ ਸੇਵਾਵਾਂ ਦੇਣ ਵਾਲੇ ਮਰਹੂਮ ਪੱਤਰਕਾਰ ਰਜਿੰਦਰਜੀਤ ਸਿੰਘ ਕਾਲਾਬੂਲਾ ਦੀ ਯਾਦ 'ਚ ਪੱਤਰਕਾਰੀ ਵਿਸ਼ੇ ਨੂੰ ਸਮਰਪਿਤ ...

ਪੂਰੀ ਖ਼ਬਰ »

ਬੇਕਾਬੂ ਟਰਾਲਾ ਦੋ ਕਾਰਾਂ ਤੇ ਟਿਪਰ 'ਚ ਲੱਗਿਆ-ਸਵਾਰ ਵਾਲ–ਵਾਲ ਬਚੇ

ਭਵਾਨੀਗੜ੍ਹ, 20 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਘਰਾਚੋਂ ਵਿਖੇ ਸੁਨਾਮ-ਪਟਿਆਲਾ ਮੁੱਖ ਸੜਕ 'ਤੇ ਬੇਕਾਬੂ ਹੋਏ ਟਰਾਲੇ ਵਲੋਂ ਦੋ ਕਾਰਾਂ ਅਤੇ ਇੱਕ ਸੜਕ 'ਤੇ ਖੜ੍ਹੇ ਟਿੱਪਰ ਨੂੰ ਟੱਕਰ ਮਾਰ ਦੇਣ ਕਾਰਨ ਦੋਨੋਂ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ...

ਪੂਰੀ ਖ਼ਬਰ »

ਝੋਨੇ 'ਚ ਨਮੀ ਨੂੰ ਲੈ ਕੇ ਮੰਡੀ ਬੋਰਡ ਦੇ ਫੁਰਮਾਨ ਤੋਂ ਆੜ੍ਹਤੀ ਔਖੇ

ਮੂਣਕ, 20 ਅਕਤੂਬਰ (ਕੇਵਲ ਸਿੰਗਲਾ) - ਪੰਜਾਬ ਰਾਜ ਮੰਡੀਕਰਨ ਬੋਰਡ ਨੇ ਜਾਰੀ ਕੀਤੇ ਨਵੇਂ ਫ਼ਰਮਾਨ ਅਨੁਸਾਰ ਆੜ੍ਹਤੀਆ ਨੂੰ 17 ਫ਼ੀਸਦੀ ਨਮੀ ਤੋਂ ਵੱਧ ਵਾਲਾ ਝੋਨਾ ਫੜ ਤੇ ਨਾ ਸੁਟਵਾਉਣ 'ਤੇ ਨਵਾਂ ਫ਼ਰਮਾਨ ਜਾਰੀ ਕਰ ਦਿੱਤਾ ਹੈ, ਜਿਸ 'ਤੇ ਆੜਤੀਆ ਵਿਚ ਜਿੱਥੇ ਨਵੇਂ ਫ਼ਰਮਾਨ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ

ਲਹਿਰਾਗਾਗਾ, 20 ਅਕਤੂਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਵਾਲਮੀਕਿ ਨੌਜਵਾਨ ਸਭਾ ਲਹਿਰਾਗਾਗਾ ਵਲੋਂ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਵਾਲਮੀਕਿ ਭਵਨ ਵਿਖੇ ਮਨਾਇਆ ਗਿਆ | ਇਸ ਮੌਕੇ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ | ਇਸ ਸਮਾਗਮ ਵਿਚ ਪੰਜਾਬ ਦੀ ...

ਪੂਰੀ ਖ਼ਬਰ »

ਮਾਨ ਤੇ ਲੌਂਗੋਵਾਲ ਨੂੰ ਟਿਕਟ ਮਿਲਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ

ਲੌਂਗੋਵਾਲ, 20 ਅਕਤੂਬਰ (ਸ.ਸ. ਖੰਨਾ, ਵਿਨੋਦ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਸੂਬੇ ਅੰਦਰ ਗੱਠਜੋੜ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ | ਇਸੇ ਲੜੀ ਤਹਿਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼ੋ੍ਰਮਣੀ ਅਕਾਲੀ ਦਲ ਦੇ ...

ਪੂਰੀ ਖ਼ਬਰ »

ਬਰਨਾਲਾ ਤੇ ਸੰਗਰੂਰ 'ਚ ਕੰਨਾਂ ਦਾ ਮੁਫ਼ਤ ਟੈਸਟ ਅਤੇ 55 ਫੀਸਦੀ ਛੋਟ 'ਤੇ ਕੰਨਾਂ ਦੀਆਂ ਮਸ਼ੀਨਾਂ ਉਪਲਬਧ

ਲੁਧਿਆਣਾ, 20 ਅਕਤੂਬਰ (ਅ.ਬ)-ਜਿਹੜੇ ਵਿਅਕਤੀਆਂ ਨੂੰ ਘੱਟ ਸੁਣਾਈ ਦਿੰਦਾ ਹੈ ਉਨ੍ਹਾਂ ਨੂੰ ਘਬਰਾਉੁਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ | ਸਮਾਜ ਦੇ ਹਰ ਵਰਗ ਲਈ ਬਹੁਤ ਵਧੀਆ ਤੇ 55 ਫੀਸਦੀ ਛੋਟ ਉਪਰ ਕੰਨਾਂ ਦੀਆਂ ਮਸ਼ੀਨਾਂ 21 ਅਕਤੂਬਰ ...

ਪੂਰੀ ਖ਼ਬਰ »

ਲੌੌਂਗੋਵਾਲ ਤੇ ਮਾਨ ਨੂੰ ਉਮੀਦਵਾਰ ਐਲਾਨਣ 'ਤੇ ਖ਼ੁਸ਼ੀ ਦੀ ਲਹਿਰ

ਛਾਜਲੀ, 20 ਅਕਤੂਬਰ (ਕੁਲਵਿੰਦਰ ਸਿੰਘ ਰਿੰਕਾ)-ਅੱਜ ਪਿੰਡ ਛਾਜਲੀ ਵਿਖੇ ਪੈੱ੍ਰਸ ਨਾਲ ਰੂ-ਬਰੂ ਹੁੰਦਿਆ ਸਰਕਲ ਪ੍ਰਧਾਨ ਉਪਿੰਦਰ ਸਿੰਘ ਹਨੀ ਅਤੇ ਸੰਸਾਰ ਸਿੰਘ ਯੂਥ ਅਕਾਲੀ ਦਲ ਨੇ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਹਾਈਕਮਾਨ ਵਲੋਂ ਸਾਬਕਾ ਮੰਤਰੀ ਭਾਈ ਗੋਬਿੰਦ ...

ਪੂਰੀ ਖ਼ਬਰ »

ਰੁਜ਼ਗਾਰ ਦਾ ਮਸਲਾ ਹੱਲ ਨਾ ਹੋਣ ਦੀ ਸੂਰਤ 'ਚ ਜਨਤਕ ਸਮਾਗਮਾਂ 'ਚ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦਾ ਵਿਰੋਧ ਕਰਨ ਦਾ ਐਲਾਨ

ਸੰਗਰੂਰ, 20 ਅਕਤੂਬਰ (ਧੀਰਜ ਪਸ਼ੋਰੀਆ)-ਕਾਂਗਰਸ ਸਰਕਾਰ ਨੂੰ ਭੁਲੇਖਾ ਹੈ ਕਿ ਬੇਰੁਜ਼ਗਾਰ ਬਿਨਾਂ ਰੁਜ਼ਗਾਰ ਦੇ ਘਰਾਂ ਨੂੰ ਵਾਪਸ ਚਲੇ ਜਾਣਗੇ ਪਰ ਬੇਰੁਜ਼ਗਾਰ ਰੁਜ਼ਗਾਰ ਪ੍ਰਾਪਤੀ ਲਈ ਦਿ੍ੜ ਸੰਕਲਪ ਹਨ | ਇਹ ਪ੍ਰਗਟਾਵਾ ਸਥਾਨਕ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ...

ਪੂਰੀ ਖ਼ਬਰ »

ਸੰਤ ਲੌਂਗੋਵਾਲ ਮਾਰਗ 'ਤੇ ਲੱਗੇ ਕਾਲੀ ਸੁਆਹ ਦੇ ਢੇਰ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ

ਲੌਂਗੋਵਾਲ, 20 ਅਕਤੂਬਰ (ਸ.ਸ. ਖੰਨਾ, ਵਿਨੋਦ)-ਸਥਾਨਕ ਪੱਤੀ ਰੰਧਾਵਾ ਸੰਤ ਲੌਂਗੋਵਾਲ ਮਾਰਗ 'ਤੇ ਫੈਕਟਰੀ ਦੀ ਕਾਲੀ ਸੁਆਹ ਨੂੰ ਲੈ ਕੇ ਮਾਮਲਾ ਸਾਹਮਣੇ ਆਇਆ ਹੈ ਇਸ ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਕਿ ਅਸੀਂ ਕਾਲੀ ਸੁਆਹ ਨੂੰ ਲੈ ਕੇ ਤਕਰੀਬਨ ਵੀਹ ਦਿਨਾਂ ਤੋਂ ...

ਪੂਰੀ ਖ਼ਬਰ »

3 ਨੌਜਵਾਨ ਚੋਰੀਸ਼ੁਦਾ 10 ਮੋਟਰਸਾਈਕਲਾਂ ਸਮੇਤ ਕਾਬੂ

ਸੰਗਰੂਰ, 20 ਅਕਤੂਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਥਾਣਾ ਸਿਟੀ ਸੰਗਰੂਰ ਪੁਲਿਸ ਵਲੋਂ ਸੰਗਰੂਰ, ਸੁਨਾਮ ਅਤੇ ਦਿੜ੍ਹਬਾ ਆਦਿ ਇਲਾਕਿਆਂ ਵਿਚੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਨੌਜਵਾਨਾਂ ਦੇ ਗਰੋਹ ਨੰੂ ਕਾਬੂ ਕਰ ਕੇ ਚੋਰੀ ਦੇ 10 ਮੋਟਰਸਾਈਕਲ ਬਰਾਮਦ ਕਰਨ ਦਾ ...

ਪੂਰੀ ਖ਼ਬਰ »

ਮਲੇਰਕੋਟਲਾ 'ਚ ਅਚਾਨਕ ਲੱਗੀ ਅੱਗ ਨਾਲ ਮਜ਼ਦੂਰਾਂ ਦੀਆਂ 5 ਦਰਜਨ ਤੋਂ ਵੱਧ ਝੁੱਗੀਆਂ ਸੜ ਕੇ ਸੁਆਹ

ਮਲੇਰਕੋਟਲਾ, 20 ਅਕਤੂਬਰ (ਪਰਮਜੀਤ ਸਿੰਘ ਕੁਠਾਲਾ, ਹਨੀਫ਼ ਥਿੰਦ, ਪਾਰਸ ਜੈਨ)-ਅੱਜ ਬਾਅਦ ਦੁਪਹਿਰ ਸਥਾਨਕ ਇੰਡਸਟਰੀ ਏਰੀਆ 'ਚ ਲੱਗੀ ਅਚਾਨਕ ਅੱਗ ਨਾਲ ਮਜ਼ਦੂਰਾਂ ਦੀਆਂ 5 ਦਰਜਨ ਤੋਂ ਵੱਧ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ | ਅੱਗ ਦੀ ਲਪੇਟ 'ਚ ਆਏ ਮਜ਼ਦੂਰ ਪਰਿਵਾਰਾਂ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX