ਡੇਹਲੋਂ, 20 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵਲੋ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਵਿਖੇ ਕਾਲੇ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਤੇ ਮੋਦੀ ਸਰਕਾਰ ਵਿਰੁੱਧ ਲਗਾਤਾਰ ਧਰਨਾ ਜਾਰੀ ਹੈ, ਜਦਕਿ ਅੱਜ ਕਿਸਾਨਾਂ ਵਲੋਂ ਡੀ. ਏ. ਪੀ. ਖਾਦ ਦੀ ਕਮੀ ਹੋਣ ਕਾਰਨ ਖਾਦ ਦੀਆਂ ਖਾਲੀ ਬੋਰੀਆਂ ਫੜਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ¢ ਇਸ ਸਮੇਂ ਜਗਤਾਰ ਸਿੰਘ ਚਕੋਹੀ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਦੇਸ਼ ਦੇ ਕਿਸਾਨ ਅਗਲੀ ਫ਼ਸਲ ਬੀਜਣ ਲਈ ਹੋਰ ਖਾਦਾਂ ਤੇ ਦਵਾਈਆਂ ਨਾਲ ਡੀ. ਏ. ਪੀ. ਖਾਦ ਦੀ ਜ਼ਰੂਰਤ ਹੈ, ਜਦਕਿ ਕੇਂਦਰ ਸਰਕਾਰ ਵਲੋਂ ਸਹਿਕਾਰੀ ਸਭਾਵਾਂ ਦੇ ਵਿਚ ਖਾਦ ਘੱਟ ਭੇਜੀ ਜਾ ਰਹੀ ਤੇ ਪ੍ਰਾਈਵੇਟ ਵਪਾਰੀਆਂ ਨੂੰ ਵੱਧ ਦਿੱਤੀ ਜਾ ਰਹੀ ਹੈ, ਜਿਸ ਕਾਰਨ ਖਾਦ ਦੀ ਨਕਲੀ ਥੁੜ ਪੈਦਾ ਕਰਕੇ ਬਲੈਕ ਕੀਤੀ ਜਾ ਰਹੀ ਹੈ¢ ਉਨ੍ਹਾਂ ਕਿਹਾ ਕਿ ਕਿਰਤੀ ਕਿਸਾਨ ਦੀ ਲੁੱਟ ਹੋ ਰਹੀ ਹੈ ਤੇ ਵਪਾਰੀ ਮਾਲੋ ਮਾਲ ਹੋ ਰਹੇ ਹਨ¢ ਉਨ੍ਹਾਂ ਮੰਗ ਕੀਤੀ ਕਿ ਖਾਦ ਦੀ ਕਮੀ ਨੂੰ ਤੁਰੰਤ ਦੂਰ ਕੀਤਾ ਜਾਵੇ ¢ ਇਸ ਸਮੇਂ ਅਮਰੀਕ ਸਿੰਘ ਜੜਤੌਲੀ, ਗੁਰਉਪਦੇਸ਼ ਸਿੰਘ ਘੁੰਗਰਾਣਾ, ਗੁਰਦੇਵ ਸਿੰਘ ਆਸੀ, ਮਲਕੀਤ ਸਿੰਘ, ਬਿੱਕਰ ਸਿੰਘ, ਕਰਨੈਲ ਸਿੰਘ, ਚਰਨਜੀਤ ਸਿੰਘ ਗਰੇਵਾਲ਼, ਮੋਹਣਜੀਤ ਸਿੰਘ, ਰਾਜਵੀਰ ਸਿੰਘ, ਰਣਧੀਰ ਸਿੰਘ, ਭਜਨ ਸਿੰਘ, ਹਰਜੀਤ ਸਿੰਘ, ਨੱਛਤਰ ਸਿੰਘ, ਨੰਬਰਦਾਰ ਨਿਰਭੈ ਸਿੰਘ, ਗੁਰਦੇਵ ਸਿੰਘ ਆਸੀ, ਮਨਜੀਤ ਸਿੰਘ ਸ਼ੰਕਰ, ਸੁਰਜੀਤ ਸਿੰਘ, ਹਰਦਿਆਲ ਸਿੰਘ, ਅਮਰਜੀਤ ਸਿੰਘ ਸਾਬਕਾ ਪੰਚ, ਬਲਜੀਤ ਸਿੰਘ, ਬਾਰਾ ਸਿੰਘ, ਗੁਰਤੇਜ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਰਤੀ ਕਿਸਾਨ ਹਾਜ਼ਰ ਸਨ |
ਖੰਨਾ, 20 ਅਕਤੂਬਰ (ਮਨਜੀਤ ਧੀਮਾਨ)- ਖੰਨਾ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ 17 ਲੱਖ 55 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ¢ ਮੁਲਜ਼ਮਾਂ ਦੀ ਪਛਾਣ ਬਲਵੀਰ ਸਿੰਘ ਪੁੱਤਰ ਚੂਹੜ ਸਿੰਘ ਵਾਸੀ ਸਲੇਮਪੁਰ ਹੁਸ਼ਿਆਰਪੁਰ, ...
ਮਲੌਦ, 20 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂਆਂ ਸੀਨੀਅਰ ਆਗੂ ਰਜਿੰਦਰ ਸਿੰਘ ਕੋਟ ਪਨੈਚ, ਭਿੰਦਰ ਸਿੰਘ ਬੀਜਾ, ਗੁਰਪ੍ਰੀਤ ਸਿੰਘ ਧਮੋਟ ਅਤੇ ਗੁਰਮੇਲ ਸਿੰਘ ਸਿਹੌੜਾ ਤੋਂ ਇਲਾਵਾ ਪੁੱਜੇ ਆਗੂਆਂ ਨੇ ਸਿਹੌੜਾ ਮੰਡੀ 'ਚ ...
ਪਾਇਲ, 20 ਅਕਤੂਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਸ਼ੋ੍ਰਮਣੀ ਅਕਾਲੀ ਐੱਸ. ਸੀ. ਵਿੰਗ ਦੇ ਪ੍ਰਧਾਨ ਬਲਵਿੰਦਰ ਸਿੰਘ ਬੰਬ ਪ੍ਰਧਾਨ ਬਣਨ ਤੋਂ ਪਹਿਲੀ ਵਾਰ ਪਾਇਲ ਪੁੱਜੇ ਜਿੱਥੇ ਅਕਾਲੀ ਵਰਕਰਾਂ ਨੇ ਹਲਕਾ ਇੰਚਾਰਜ ਈਸ਼ਰ ਸਿੰਘ ਮਿਹਰਬਾਨ ਸਾਬਕਾ ਮੰਤਰੀ ਤੇ ਸ਼ੋ੍ਰਮਣੀ ...
ਖੰਨਾ, 20 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਦੇ ਪ੍ਰਮੁੱਖ ਬਾਕਸਿੰਗ ਕੋਚ ਖੰਨਾ ਵਾਸੀ ਲਾਭ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਬਲਤੇਜ ਸਿੰਘ ਸਿੱਧੂ ਰਾਹੀਂ ਇਕ ਰਿੱਟ ਪਟੀਸ਼ਨ ਦਾਇਰ ਕਰਕੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦੇ ...
ਕੁਹਾੜਾ, 20 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਥਾਣਾ ਜਮਾਲਪੁਰ ਦੇ ਅਧੀਨ ਆਉਂਦੀ ਪੁਲਿਸ ਚੌਂਕੀ ਰਾਮਗੜ੍ਹ ਵੱਲੋਂ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ ਹੁਣ ਤਹਿਤ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ¢ ਸਹਾਇਕ ਥਾਣੇਦਾਰ ਪਰਮਜੀਤ ਸਿੰਘ ...
ਮਲੌਦ, 20 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਮੁਲਾਜ਼ਮਾਂ ਦੀਆਂ ਭਖਦੀਆਂ ਹੱਕੀ ਮੰਗਾਂ ਨੂੰ ਸਰਕਾਰ ਤੋਂ ਪੂਰਾ ਕਰਵਾਉਣ ਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਮੁਲਾਜ਼ਮ ਫ਼ਰੰਟ ਵਲੋਂ ਗਤੀਵਿਧੀਆਂ ਤੇਜ ਕੀਤੀ ਜਾ ਰਹੀਆਂ ਹਨ¢ ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ...
ਖੰਨਾ, 20 ਅਕਤੂਬਰ (ਹਰਜਿੰਦਰ ਸਿੰਘ ਲਾਲ)-ਆਲ ਇੰਡੀਆ ਸੰਯੁਕਤ ਕਿਸਾਨ ਸਭਾ ਵਲੋਂ ਲਲਹੇੜੀ ਚੌਕ ਖੰਨਾ ਪੁਲ ਥੱਲੇ ਤਿੰਨ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ 2020, ਚਾਰ ਲੇਬਰ ਕੋਡ ਬਿੱਲ ਰੱਦ ਕਰਵਾਉਣ ਲਈ ਜਥੇਦਾਰ ਹਰਚੰਦ ਸਿੰਘ ਸੂਬਾ ਪ੍ਰਧਾਨ ਤੇ ਕਾਮਰੇਡ ਕਰਨੈਲ ਸਿੰਘ ...
ਡੇਹਲੋਂ, 20 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਲੁਧਿਆਣਾ ਦਿਹਾਤੀ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚੱਕ ਦਾ ਸਨਮਾਨ ਕਰਨ ਸਮੇਂ ਲੁਧਿਆਣਾ ਸੈਂਟਰਲ ਕੋਆਪਰੇਟਿਵ ਬੈਂਕ ਦੇ ਸਾਬਕਾ ਐੱਮ. ਡੀ. ਸੀਨੀਅਰ ਅਕਾਲੀ ...
ਮਲੌਦ, 20 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਚੱਲ ਰਹੇ ਝੋਨੇ ਦੇ ਸੀਜ਼ਨ ਦੌਰਾਨ ਮਾਰਕੀਟ ਕਮੇਟੀ ਮਲੌਦ ਅਧੀਨ ਪੈਂਦੇ ਮਦਨੀਪੁਰ ਫੋਕਲ ਪੁਆਇੰਟ ਖ਼ਰੀਦ ਕੇਂਦਰ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਤੇ ...
ਮਲੌਦ, 20 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਮਿ੍ਤਕ ਆਸ਼ਰਿਤ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਚਰਨਜੀਤ ਸਿੰਘ ਦਿਉਣ ਨੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2010 ਤੋਂ ਪਹਿਲਾਂ ਬਿਜਲੀ ਬੋਰਡ ਵਿਚ ਨੌਕਰੀ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਮਾਪਿਆਂ ਦੇ ...
ਖੰਨਾ, 20 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪਿੰਡ ਇਕੋਲਾਹੀ ਦੇ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਅੰਦੋਲਨ 'ਚ ਆਪਣਾ ਹਿੱਸਾ ਪਾ ਰਹੇ ਹਨ | ਅੱਜ ਸਿੰਘੂ ਬਾਰਡਰ ਲਈ ਪਿੰਡ ਇਕੋਲਾਹੀ ਤੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੀਨੀਅਰ ਆਗੂ ਨੇਤਰ ਸਿੰਘ ਨਾਗਰਾ ਦੀ ...
ਮਲੌਦ, 20 ਅਕਤੂਬਰ (ਸਹਾਰਨ ਮਾਜਰਾ)-ਸਹਿਕਾਰਤਾ ਦੇ ਖੇਤਰ ਵਿਚ ਦੇਸ਼ ਦਾ ਨਾਮੀ ਮਿਲਕ ਪਲਾਂਟ ਲੁਧਿਆਣਾ (ਦੀ ਲੁਧਿਆਣਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਸੰਘ) ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮਿਆਰੀ ਚੋਣ ਸਬੰਧੀ ਕਾਂਗਰਸ, ਸ਼ੋ੍ਰਮਣੀ ਅਕਾਲੀ ਦੋਵਾਂ ਰਾਜਸੀ ...
ਕੁਹਾੜਾ, 20 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਸ਼੍ਰੀ ਵਾਲਮੀਕੀ ਮੰਦਰ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਪਿੰਡ ਜੰਡਿਆਲੀ ਵਿਖੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਗਟ ਦਿਵਸ ਬਹੁਤ ਹੀ ਸ਼ਰਧਾ ਭਾਵਨਾ ...
ਮਲੌਦ, 20 ਅਕਤੂਬਰ (ਸਹਾਰਨ ਮਾਜਰਾ)-ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਨਵਾਂ ਪਿੰਡ ਕਿਸ਼ਨਪੁਰਾ ਦੀ ਪ੍ਰਬੰਧਕ ਕਮੇਟੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਕਿਸ਼ਨਪੁਰਾ ਦੇ ਨੰਨ੍ਹੇ ਬੱਚਿਆਂ ਨੂੰ ਬਿਜਲੀ ਬੰਦ ਹੋਣ ਤੇ ਸਹੂਲਤ ਲਈ ਇਨਵਰਟਰ ਦੀ ਸੇਵਾ ਕੀਤੀ ਗਈ ਹੈ¢ ਇਸ ...
ਖੰਨਾ, 20 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਦੇ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਦਫ਼ਤਰੀ ਕਾਮਿਆ ਦੀ ਜਥੇਬੰਦੀ 'ਪੰਜਾਬ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ (ਪੰਜਾਬ) 'ਦੇ ਸੂਬਾ ਪੱਧਰੀ ਇਜਲਾਸ ਵਿਚ ਜਥੇਬੰਦੀ ਦੇ ਪ੍ਰਧਾਨ ਯਾਦਵਿੰਦਰ ਸਿੰਘ ...
ਈਸੜੂ, 20 ਅਕਤੂਬਰ (ਬਲਵਿੰਦਰ ਸਿੰਘ)-ਭਗਵਾਨ ਵਾਲਮੀਕਿ ਜੀ ਦਾ ਜਨਮ ਦਿਵਸ ਈਸੜੂ ਇਲਾਕੇ ਵਿਚ ਪੂਰੀ ਸ਼ਰਧਾ ਨਾਲ ਮਨਾਇਆ ਗਿਆ¢ ਵਾਲਮੀਕਿ ਮੰਦਰ ਈਸੜੂ ਵਿਖੇ ਰਮਾਇਣ ਜੀ ਦੇ ਭੋਗ ਪਾਏ ਗਏ ਤੇ ਸੰਗਤਾਂ ਲਈ ਲੰਗਰ ਲਗਾਏ ਗਏ | ਇਸ ਮੌਕੇ ਪ੍ਰਧਾਨ ਗੁਰਿੰਦਰ ਸਿੰਘ, ਲਖਵੀਰ ਸਿੰਘ, ...
ਬੀਜਾ, 20 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਪੰਜਾਬ ਸਰਕਾਰ ਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਮੁਖੀ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਦੀਆਂ ਹਦਾਇਤਾਂ ਮੁਤਾਬਿਕ ਕੋਟਾਂ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਚਰਨਜੀਤ ਸਿੰਘ ਨੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ...
ਖੰਨਾ, 20 ਅਕਤੂਬਰ (ਹਰਜਿੰਦਰ ਸਿੰਘ ਲਾਲ)-ਭਗਵਾਨ ਵਾਲਮੀਕੀ ਮੰਦਰ ,ਧਰਮਸ਼ਾਲਾ ਪ੍ਰਬੰਧਕ ਕਮੇਟੀ, ਖੰਨਾ ਵਲੋਂ ਭਗਵਾਨ ਵਾਲਮੀਕੀ ਮਹਾਰਾਜ ਦੇ ਪਵਿੱਤਰ ਪ੍ਰਗਟ ਦਿਵਸ ਤੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਇਸ ਯਾਤਰਾ ਦਾ ਉਦਘਾਟਨ ਵਾਰਡ ਨੰਬਰ 20 ਦੇ ਕੌਂਸਲਰ ...
ਰਾੜਾ ਸਾਹਿਬ, 20 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਗੁਰਦੁਆਰਾ ਕਰਮਸਰ (ਰਾੜਾ ਸਾਹਿਬ) ਵਿਖੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦੀ ਦੇਖ-ਰੇਖ ਹੇਠ 24 ਅਕਤੂਬਰ ਨੂੰ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ ...
ਬੀਜਾ, 20 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਪਿੰਡ ਘੁੰਗਰਾਲੀ ਰਾਜਪੂਤਾਂ ਦੇ ਐੱਨ.ਆਰ.ਆਈ. ਭਰਾਵਾਂ ਇਕਬਾਲ ਸਿੰਘ ਸਹੋਤਾ ਤੇ ਰਛਪਾਲ ਸਿੰਘ ਭੁੱਟੋ ਸਹੋਤਾ ਯੂ. ਐੱਸ.ਏ. ਨਿਵਾਸੀ ਵਲੋਂ ਆਪਣੇ ਪਿਤਾ ਸਵਰਗਵਾਸੀ ਬਾਜ ਸਿੰਘ ਸਹੋਤਾ ਤੇ ਮਾਤਾ ਰਣਜੀਤ ਕੌਰ ਸਹੋਤਾ ਦੀ ਯਾਦ ...
ਅਹਿਮਦਗੜ੍ਹ, 20 ਅਕਤੂਬਰ (ਪੁਰੀ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਇੱਥੋਂ ਦੇ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਚ 'ਬਿਜਲੀ ਬਚਾਓ ਪੈਸੇ ਕਮਾਓ' ਵਿਸ਼ੇ ਬਾਰੇ ਕਰਵਾਏ ਗਏ ਸੈਮੀਨਾਰ ਦੇ ਸਮਾਪਤੀ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਆਮ ਲੋਕਾਂ ...
ਬੀਜਾ, 20 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ ਅਨੁਸਾਰ ਬਿਜਲੀ ਦਫ਼ਤਰ ਰਾਮਪੁਰ ਦੇ ਐੱਸ.ਡੀ.ਓ. ਇਕਬਾਲ ਸਿੰਘ ਦੀ ਅਗਵਾਈ ਹੇਠ ਮੁਲਾਜ਼ਮਾਂ ਵਲੋਂ ਪਿੰਡ ਲੋਪੋਂ ਵਿਖੇ ਬਿਜਲੀ ਬਿੱਲ ਦੇ ਬਕਾਏ ਮੁਆਫ਼ ਕਰਨ ...
ਰਾੜਾ ਸਾਹਿਬ, 20 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਲੁਧਿਆਣਾ ਮੁਫਾਸਿਲ ਡਵੀਜ਼ਨ ਦੀ ਮੀਟਿੰਗ ਸਥਾਨਕ ਗੁਰਦੁਆਰਾ ਕਰਮਸਰ (ਰਾੜਾ ਸਾਹਿਬ) ਵਿਖੇ ਡਵੀਜ਼ਨ ਸੈਕਟਰੀ ਡਾ. ਅਜੈਬ ਸਿੰਘ ਧੂਲਕੋਟ ਦੀ ਅਗਵਾਈ ਹੇਠ ਹੋਈ¢ ਜਿਸ ਵਿਚ ...
ਪਾਇਲ, 20 ਅਕਤੂਬਰ (ਰਜਿੰਦਰ ਸਿੰਘ, ਨਿਜ਼ਾਮਪੁਰ)-ਬਹੁਜਨ ਸਮਾਜ ਪਾਰਟੀ ਪੰਜਾਬ, ਹਿਮਾਚਲ ਤੇ ਚੰਡੀਗੜ੍ਹ ਦੇ ਇੰਚਾਰਜ ਵਿਪੁਲ ਕੁਮਾਰ ਦਾ ਪਾਇਲ ਵਿਖੇ ਇੰਜੀਨੀਅਰ ਬੋਪਾਰਾਏ ਦੀ ਫ਼ੈਕਟਰੀ ਪਹੁੰਚਣ 'ਤੇ ਸ਼ੋ੍ਰਮਣੀ ਅਕਾਲੀ ਦਲ ਦੇ ਨਵ-ਨਿਯੁਕਤ ਕੌਮੀ ਮੀਤ ਪ੍ਰਧਾਨ ਤੇ ਉੱਘੇ ...
ਪਾਇਲ, 20 ਅਕਤੂਬਰ (ਰਜਿੰਦਰ ਸਿੰਘ, ਨਿਜ਼ਾਮਪੁਰ)-ਇੱਥੋਂ ਨੇੜਲੇ ਪਿੰਡ ਧਮੋਟ ਕਲਾਂ ਵਿਖੇ ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਸਮੇਂ ਸ੍ਰੀ ਵਾਲਮੀਕਿ ਪ੍ਰਬੰਧਕ ਕਮੇਟੀ ...
ਖੰਨਾ, 20 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸ਼ੋ੍ਰਮਣੀ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਅਤੇ ਸੀਨੀਅਰ ਅਕਾਲੀ ਆਗੂ ਜਤਿੰਦਰਪਾਲ ਸਿੰਘ ਐਡਵੋਕੇਟ, ਰਜਿੰਦਰ ਸਿੰਘ ਜੀਤ, ਹਰਜੀਤ ਸਿੰਘ ਭਾਟੀਆ, ਬਾਬਾ ਬਹਾਦਰ ਸਿੰਘ ਆਦਿ ਨਾਲ ਖੰਨਾ ਵਿਖੇ ਭਗਵਾਨ ...
ਪਾਇਲ, 20 ਅਕਤੂਬਰ (ਰਜਿੰਦਰ ਸਿੰਘ, ਨਿਜ਼ਾਮਪੁਰ)- ਭਗਵਾਨ ਸ੍ਰੀ ਵਾਲਮੀਕੀ ਦੇ ਪ੍ਰਗਟ ਦਿਵਸ ਤੇ ਸਥਾਨਕ ਵਾਰਡ ਨੰ: 7 ਪਾਇਲ ਵਿਖੇ ਵਾਲਮੀਕੀ ਮੰਦਿਰ ਕਮੇਟੀ ਵਲੋਂ ਸ੍ਰੀ ਹਵਨ ਯੱਗ ਕਰਵਾਇਆ ਗਿਆ | ਇਸ ਹਵਨ ਯੱਗ ਵਿੱਚ ਸ਼ੋ੍ਰਮਣੀ ਅਕਾਲੀ ਦੇ ਕੌਮੀ ਮੀਤ ਪ੍ਰਧਾਨ ਇੰਜੀਨੀਅਰ ...
ਖੰਨਾ, 20 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਵਾਰਡ ਨੰ. 28 ਵਿਚ ਉਦਯੋਗ ਮੰਤਰੀ ਗੁਰਕੀਰਤ ਸਿੰਘ 44.19 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪਾਰਕ ਦੇ ਕੰਮ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਗੁਰਕੀਰਤ ਨੇ ਕਿਹਾ ਕਿ ਖੰਨਾ ਵਿਚ ਹਰ ਇਲਾਕੇ ਦਾ ਵਿਕਾਸ ਬਰਾਬਰ ਕੀਤਾ ਜਾ ਰਿਹਾ ...
ਕੁਹਾੜਾ, 20 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਬਿਜਲੀ ਵਿਭਾਗ ਦੇ ਉੱਪ ਮੰਡਲ ਦਫ਼ਤਰ ਕੁਹਾੜਾ ਵਿਖੇ ਉੱਪ ਮੰਡਲ ਅਫ਼ਸਰ ਇੰਜੀਨੀਅਰ ਗੁਣਦੀਪ ਸਿੰਘ ਮੜ੍ਹੀਆ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 2 ਕਿੱਲੋਵਾਟ ਤੱਕ ਦੇ ਸਾਰੇ ਵਰਗਾਂ ਦੇ ਬਿਜਲੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX