ਤਾਜਾ ਖ਼ਬਰਾਂ


ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬਾਰ ਐਸੋਸੀਏਸ਼ਨ ਨੂੰ ਢਾਈ ਕਰੋੜ ਦੀ ਦਿੱਤੀ ਗਰਾਂਟ ਤੇ ਦੋ ਦਿਨਾਂ ਦੇ 'ਚ ਪੈਸਾ ਮਿਲਣ ਦਾ ਦਿੱਤਾ ਭਰੋਸਾ
. . .  13 minutes ago
ਚੰਡੀਗੜ੍ਹ, 17 ਮਈ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰ ਐਸੋਸੀਏਸ਼ਨ ਨੂੰ ਢਾਈ ਕਰੋੜ ਦੀ ਦਿੱਤੀ ਗਰਾਂਟ ਤੇ ਦੋ ਦਿਨਾਂ ਦੇ 'ਚ ਪੈਸਾ ਮਿਲਣ ਦਾ ਭਰੋਸਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਕੀਲਾਂ ਦੀਆਂ ਵੀ ਮੁਸ਼ਕਲਾਂ ਸੁਣੀਆਂ।
ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਪ੍ਰਤੀ ਭਾਜਪਾ ਦੀ ਨਫ਼ਰਤ ਸਭ ਦੇ ਸਾਹਮਣੇ ਆ ਰਹੀ ਹੈ: ਭਗਵੰਤ ਮਾਨ
. . .  38 minutes ago
ਚੰਡੀਗੜ੍ਹ, 17 ਮਈ-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਉਨ੍ਹਾਂ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਪ੍ਰਤੀ ਭਾਜਪਾ ਦੀ ਨਫ਼ਰਤ ਸਭ ਦੇ ਸਾਹਮਣੇ ਆ ਰਹੀ ਹੈ। ਛੋਟੀ ਉਮਰ 'ਚ ਦੇਸ਼ ਲਈ ਆਪਣੀ ਜਾਨ ਦੇ ਕੇ ਇਨਕਲਾਬ ਦੀ...
ਬੱਚੇ ਨੂੰ ਬੇਹਰਿਮੀ ਨਾਲ ਕੁੱਟਣ ਵਾਲੇ ਵਿਰੁੱਧ ਪਰਚਾ ਦਰਜ
. . .  46 minutes ago
ਮਲੋਟ, 17 ਮਈ (ਅਜਮੇਰ ਸਿੰਘ ਬਰਾੜ)-ਥਾਣਾ ਸਿਟੀ ਮਲੋਟ ਵਿਖੇ ਇਕ ਬੱਚੇ ਦੀ ਕੁੱਟਮਾਰ ਕਰਦੇ ਹੋਏ ਵਿਅਕਤੀ ਦੀ ਜੋ ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧੀ ਬੱਚੇ ਦੀ ਮਾਂ ਦੇ ਬਿਆਨਾਂ ਤੇ ਅਰਸ਼ਦੀਪ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ...
ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਪੰਜਾਬ ਹਰਿਆਣਾ ਹਾਈਕਰੋਟ
. . .  52 minutes ago
ਚੰਡੀਗੜ੍ਹ, 17 ਮਈ -ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਪੰਜਾਬ ਹਰਿਆਣਾ ਹਾਈਕਰੋਟ
ਲੁੱਟ ਖੋਹ 'ਚ ਗ੍ਰਿਫ਼ਤਾਰ ਕੀਤੇ ਹਵਾਲਾਤੀ ਵਲੋਂ ਥਾਣੇ 'ਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  55 minutes ago
ਮੋਗਾ, 17 ਮਈ (ਗੁਰਤੇਜ ਸਿੰਘ ਬੱਬੀ)-ਅੱਜ ਸਵੇਰੇ ਥਾਣਾ ਬਾਘਾਪੁਰਾਣਾ 'ਚ ਇੱਕ ਹਵਾਲਾਤੀ ਵਲੋਂ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਦਸੰਬਰ 2021 'ਚ ਥਾਣਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਨੱਥੋਕੇ ਦੇ ਇੱਕ ਪੈਟਰੋਲ ਪੰਪ 'ਤੇ 17000...
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਯੁਵਰਾਜ ਸਿੰਘ ਤੇ ਉਨ੍ਹਾਂ ਦੀ ਪਤਨੀ
. . .  about 1 hour ago
ਅੰਮ੍ਰਿਤਸਰ, 17 ਮਈ-ਪੰਜਾਬੀ ਗਾਇਕ ਯੁਵਰਾਜ ਹੰਸ ਬੀਤੇ ਦਿਨੀਂ ਪਤਨੀ ਮਾਨਸੀ ਸ਼ਰਮਾ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।
ਫਿਰ ਆਇਆ ਸਾਹਮਣੇ ਬੇਅਦਬੀ ਦਾ ਮਾਮਲਾ, ਗੁਟਕਾ ਸਾਹਿਬ ਦੇ ਮਿਲੇ ਅੰਗ
. . .  about 1 hour ago
ਬਠਿੰਡਾ, 17 ਮਈ-(ਨਾਇਬ ਸਿੰਘ ਸਿੱਧੂ)-ਬਠਿੰਡਾ ਦੇ ਮੁਲਤਾਨੀਆ ਰੋਡ ਸਥਿਤ ਡੀ.ਡੀ. ਮਿੱਤਲ ਟਾਵਰ 'ਚ ਗੁਟਕਾ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਦੇ ਅੰਗ ਖਿਲਰੇ ਮਿਲੇ। ਖਿੱਲਰੇ ਹੋਏ ਅੰਗਾਂ ਨੂੰ ਰਹਿਤ ਮਰਿਆਦਾ ਨਾਲ ਇਕੱਠੇ ਕਰਕੇ ਪੁਲਿਸ ਨੇ ਲਿਆ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ ਦੇ ਪਿੰਡ ਲੁਹਾਰਕਾ ਕਲਾਂ 'ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
. . .  about 1 hour ago
ਰਾਜਾਸਾਂਸੀ, 17 ਮਈ (ਹਰਦੀਪ ਸਿੰਘ ਖੀਵਾ)-ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਕੰਬੋਅ ਦੇ ਅਧੀਨ ਆਉਂਦੇ ਪਿੰਡ ਲੁਹਾਰਕਾ ਕਲਾਂ ਦੇ ਇਕ 55 ਸਾਲਾ ਵਿਅਕਤੀ ਹਰਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਲੋਂ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ...
ਚੌਥੀ ਕਲਾਸ 'ਚ ਪੜ੍ਹਦੇ ਬੱਚੇ ਦੀ ਗਰਮੀ ਕਾਰਨ ਹੋਈ ਮੌਤ
. . .  about 1 hour ago
ਲੌਂਗੋਵਾਲ, 17 ਮਈ (ਸ.ਸ.ਖੰਨਾ,ਵਿਨੋਦ)-ਜਿੱਥੇ ਪੰਜਾਬ 'ਚ ਗਰਮੀ ਦਾ ਤਾਪਮਾਨ ਵਧਣ ਦੇ ਨਾਲ-ਨਾਲ ਮੌਤਾਂ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ ਹੈ, ਉਥੇ ਹੀ ਅੱਜ ਗਰਮੀ ਦੇ ਕਾਰਨ ਪੱਤੀ ਜੈਦ ਦੇ ਸਰਕਾਰੀ ਸਕੂਲ 'ਚ ਪੜ੍ਹਦੇ ਚੌਥੀ ਕਲਾਸ ਦੇ ਵਿਦਿਆਰਥੀ ਮਹਿਕਪ੍ਰੀਤ...
ਟੈਕਸਸ ਦੀ ਮਾਰਕਿਟ 'ਚ ਦੋ ਧੜਿਆਂ ਵਿਚਾਲੇ ਚੱਲੀਆਂ ਗੋਲੀਆਂ, ਦੋ ਮੌਤਾਂ ਤੇ ਕਈ ਜ਼ਖ਼ਮੀ
. . .  about 1 hour ago
ਸੈਕਰਾਮੈਂਟੋ, 17 ਮਈ (ਹੁਸਨ ਲੜੋਆ ਬੰਗਾ)- ਟੈਕਸਸ ਰਾਜ ਦੀ ਫਲੀਅ ਮਾਰਕਿਟ 'ਚ ਹੋਈ ਗੋਲੀਬਾਰੀ 'ਚ 2 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਹੈਰਿਸ ਕਾਊਂਟੀ ਦੇ ਪੁਲਿਸ ਮੁਖੀ ਐਂਡ ਗੋਨਜ਼ਲੇਜ਼ ਨੇ ਇਕ ਟਵੀਟ ਵਿਚ ਕਿਹਾ ਹੈ ਕਿ ਦੋ ਧੜਿਆਂ...
ਅਚਾਨਕ ਲੱਗੀ ਅੱਗ ਕਾਰਨ ਕਿਸਾਨ ਦਾ ਘਰ ਤੇ ਸਮਾਨ ਸੜ ਕੇ ਹੋਇਆ ਸੁਆਹ
. . .  about 1 hour ago
ਭਾਈਰੂਪਾ/ਬਠਿੰਡਾ, 17 ਮਈ (ਵਰਿੰਦਰ ਲੱਕੀ)- ਬੀਤੀ ਰਾਤ ਸਥਾਨਕ ਕਸਬੇ ਦੇ ਨੇੜਲੇ ਪਿੰਡ ਬੁਰਜ ਗਿੱਲ ਵਿਖੇ ਇਕ ਕਿਸਾਨ ਦੇ ਘਰ ਅਚਾਨਕ ਅੱਗ ਲੱਗਣ ਕਾਰਨ ਕਿਸਾਨ ਦੇ ਘਰ 'ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਪੀੜਤ ਕਿਸਾਨ ਗੁਰਜੰਟ ਸਿੰਘ...
ਚੰਡੀਗੜ੍ਹ ਤੇ ਮੁਹਾਲੀ ਪੁਲਿਸ ਵਲੋਂ ਕਿਸਾਨਾਂ ਨੂੰ ਪੱਕਾ ਮੋਰਚਾ ਲਾਉਣ ਤੋਂ ਰੋਕਣ ਲਈ ਕੀਤੀ ਸਖ਼ਤ ਬੈਰੀਕੇਟਿੰਗ ਦਾ ਦ੍ਰਿਸ਼
. . .  about 1 hour ago
ਐੱਸ.ਏ.ਐੱਸ.ਨਗਰ, 17 ਮਈ (ਤਰਵਿੰਦਰ ਸਿੰਘ ਬੈਨੀਪਾਲ)- ਚੰਡੀਗੜ੍ਹ ਤੇ ਮੁਹਾਲੀ ਪੁਲਿਸ ਵਲੋਂ ਕਿਸਾਨਾਂ ਨੂੰ ਪੱਕਾ ਮੋਰਚਾ ਲਾਉਣ ਤੋਂ ਰੋਕਣ ਲਈ ਕੀਤੀ ਸਖ਼ਤ ਬੈਰੀਕੇਟਿੰਗ ਦਾ ਦ੍ਰਿਸ਼
ਡਿਪਟੀ ਕਮਿਸ਼ਨਰ ਮੁਨੀਸ਼ ਕੁਮਾਰ ਨੇ ਸਰਹੱਦੀ ਪਿੰਡ ਨੌਸ਼ਹਿਰਾ ਹਵੇਲੀਆਂ ਦਾ ਕੀਤਾ ਦੌਰਾ
. . .  about 1 hour ago
ਸਰਾਏ ਅਮਾਨਤ ਖਾਂ, 17 ਮਈ (ਨਰਿੰਦਰ ਸਿੰਘ)- ਦੋਦੇ ਜ਼ਿਲ੍ਹਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਮੁਨੀਸ਼ ਕੁਮਾਰ ਤੇ ਡੀ.ਡੀ.ਪੀ.ਓ. ਸਤੀਸ਼ ਕੁਮਾਰ ਨੇ ਸਰਹੱਦੀ ਪਿੰਡ ਨੌਸ਼ਹਿਰਾ ਹਵੇਲੀਆਂ ਵਿਖੇ ਨਵੇਂ ਚੱਲ ਰਹੇ ਵਿਕਾਸ ਕਾਰਜਾਂ ਦੀ ਅਚਨਚੇਤ ਜਾਂਚ ਕੀਤੀ।
ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨਾਂ ਦੀ ਬੈਠਕ ਹੋਈ ਰੱਦ
. . .  about 2 hours ago
ਚੰਡੀਗੜ੍ਹ, 17 ਮਈ (ਦਵਿੰਦਰ ਸਿੰਘ) - ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨਾਂ ਦੀ ਮੀਟਿੰਗ ਰੱਦ ਹੋ ਗਈ ਹੈ | ਹੁਣ ਕਿਸਾਨ ਜਥੇਬੰਦੀਆਂ ਦੇ ਵਲੋਂ ਜਲਦ ਹੀ ...
ਗਿਆਨਵਾਪੀ ਮਸਜਿਦ ਦੇ ਮੁੱਦੇ 'ਤੇ ਸੁਣਵਾਈ ਹੋਈ ਸ਼ੁਰੂ
. . .  about 2 hours ago
ਨਵੀਂ ਦਿੱਲੀ, 17 ਮਈ - ਹਿੰਦੂ ਸੈਨਾ ਨੇ ਵਾਰਾਣਸੀ ਦੀ ਅੰਜੁਮਨ ਇੰਤਜ਼ਾਮੀਆ ਮਸਜਿਦ ਦੀ ਪ੍ਰਬੰਧਕ ਕਮੇਟੀ ਦੁਆਰਾ ਗਿਆਨਵਾਪੀ ਮਸਜਿਦ ਦੇ ਸਰਵੇਖਣ 'ਤੇ ਰੋਕ ਲਗਾਉਣ ਦੀ ਮੰਗ ਦੇ ਮਾਮਲੇ 'ਚ ....
ਕਿਸਾਨ ਜਥੇਬੰਦੀਆਂ ਨੇ ਬਿਜਲੀ ਚੋਰੀ ਫੜਨ ਆਏ ਪਾਵਰਕਾਮ ਦੇ ਅਧਿਕਾਰੀਆਂ ਦਾ ਕੀਤਾ ਘਿਰਾਓ
. . .  about 3 hours ago
ਤਪਾ ਮੰਡੀ,17 ਮਈ (ਪ੍ਰਵੀਨ ਗਰਗ) - ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਜ਼ਦੀਕੀ ਪਿੰਡ ਢਿਲਵਾਂ ਦੀ ਰਾਜਾਪੱਤੀ ਵਿਖੇ ਬਿਜਲੀ ਚੋਰੀ ਫੜਨ ਅਤੇ ਲੋਡ ਦੀ ਜਾਂਚ ਕਰਨ ਪਹੁੰਚੀ ਪਾਵਰਕਾਮ ਦੀ ਟੀਮ ਦਾ ਪਤਾ ਲੱਗਦੇ ...
ਚੰਡੀਗੜ੍ਹ ਤੇ ਮੁਹਾਲੀ ਪੁਲਿਸ ਵਲੋਂ ਕਿਸਾਨਾਂ ਨੂੰ ਪੱਕਾ ਮੋਰਚਾ ਲਗਾਓਣ ਤੋਂ ਰੋਕਣ ਲਈ ਵਾਈ. ਪੀ. ਐੱਸ. ਚੌਕ ਸਮੇਤ ਕਈ ਹੋਰ ਸੜਕਾਂ ਕੀਤੀਆਂ ਸੀਲ
. . .  about 3 hours ago
ਐਸ. ਏ. ਐਸ. ਨਗਰ, 17 ਮਈ (ਤਰਵਿੰਦਰ ਸਿੰਘ ਬੈਨੀਪਾਲ) - ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ 23 ਕਿਸਾਨ ਜਥੇਬੰਦੀਆਂ ਵਲੋਂ ਅੱਜ 17 ਮਈ ਨੂੰ ਪੱਕਾ ਮੋਰਚਾ ਲਗਾਉਣ ਤੋਂ ਰੋਕਣ ਲਈ ਚੰਡੀਗੜ੍ਹ ਮੁਹਾਲੀ...
ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ ਹੋਵੇਗੀ ਬੈਠਕ
. . .  about 3 hours ago
ਚੰਡੀਗੜ੍ਹ,17 ਮਈ - ਚੰਡੀਗੜ੍ਹ ਵਿਖੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ ਬੈਠਕ ਹੋਵੇਗੀ | ਹੁਣ ਕਿਸਾਨ ਜਥੇਬੰਦੀ ਦੇ ਆਗੂ ਗੁਰਦੁਆਰਾ ਅੰਬ...
ਅਣਪਛਾਤੇ ਕਾਰ ਸਵਾਰਾਂ ਵਲੋਂ ਮਾਨਾਂਵਾਲਾ ਵਿਖੇ ਗੋਲੀ ਮਾਰ ਕੇ ਇਕ ਵਿਅਕਤੀ ਦਾ ਕਤਲ
. . .  about 5 hours ago
ਮਾਨਾਂਵਾਲਾ,17 ਮਈ (ਗੁਰਦੀਪ ਸਿੰਘ ਨਾਗੀ) - ਅੰਮ੍ਰਿਤਸਰ - ਜਲੰਧਰ - ਜਲੰਧਰ ਜੀ.ਟੀ. ਰੋਡ ਕਸਬਾ ਮਾਨਾਂਵਾਲਾ ਵਿਖੇ ਬੀਤੀ ਦੇਰ ਰਾਤ ਦੇ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦੇਣ ਦੀ ਸੂਚਨਾ ਪ੍ਰਾਪਤ...
ਯੂਕਰੇਨ : ਰੂਸ ਦੀ ਗੋਲੀਬਾਰੀ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ
. . .  about 5 hours ago
ਕੀਵ, 17 ਮਈ - ਏ.ਐਫ.ਪੀ. ਨਿਊਜ਼ ਏਜੰਸੀ ਨੇ ਟਵੀਟ ਕੀਤਾ ਹੈ ਕਿ ਯੂਕਰੇਨ ਦੇ ਸੇਵੇਰੋਡੋਨੇਤਸਕ ਵਿਚ ਰੂਸ ਦੀ ਗੋਲੀਬਾਰੀ ਵਿਚ ਘੱਟੋ-ਘੱਟ ...
ਪਾਕਿਸਤਾਨ - ਕਰਾਚੀ 'ਚ ਜ਼ੋਰਦਾਰ ਧਮਾਕਾ ਹੋਣ ਦੀ ਖ਼ਬਰ, ਪੁਲਿਸ ਹੋਈ ਸਰਗਰਮ
. . .  about 5 hours ago
ਕਰਾਚੀ, 17 ਮਈ - ਕਰਾਚੀ ਦੇ ਖਾਰਾਦਰ ਇਲਾਕੇ 'ਚ ਜ਼ੋਰਦਾਰ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਪਾਕਿਸਤਾਨ ਦੇ ਸਮਾਅ ਦੀ ਰਿਪੋਰਟ ਮੁਤਾਬਿਕ ਪੁਲਿਸ ਅਤੇ ਬਚਾਅ ਅਧਿਕਾਰੀਆਂ....
ਆਸਾਮ: ਹੜ੍ਹ, ਜ਼ਮੀਨ ਖਿਸਕਣ ਨਾਲ 20 ਜ਼ਿਲ੍ਹਿਆਂ ਵਿਚ 1.97 ਲੱਖ ਲੋਕ ਹੋਏ ਪ੍ਰਭਾਵਿਤ
. . .  about 5 hours ago
ਕੱਛਰ (ਅਸਾਮ) 17 ਮਈ - ਆਸਾਮ ਵਿਚ ਲਗਾਤਾਰ ਮੀਂਹ ਕਾਰਨ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਸਥਿਤੀ ਬਣੀ ਹੈ। ਰਾਜ ਦੇ 20 ਜ਼ਿਲ੍ਹਿਆਂ ਵਿਚ ਕਰੀਬ 1.97 ਲੱਖ ਲੋਕ ਹੜ੍ਹਾਂ ਦੇ....
ਭਾਰਤੀ-ਅਮਰੀਕੀ ਉਜ਼ਰਾ ਜ਼ੇਯਾ ਭਾਰਤ ਅਤੇ ਨੇਪਾਲ ਦਾ ਕਰਨਗੇ ਦੌਰਾ
. . .  about 5 hours ago
ਵਾਸ਼ਿੰਗਟਨ [ਯੂ.ਐਸ.],17 ਮਈ - ਭਾਰਤੀ-ਅਮਰੀਕੀ ਉਜ਼ਰਾ ਜ਼ੇਯਾ, ਜੋ ਕਿ ਤਿੱਬਤੀ ਮੁੱਦਿਆਂ ਲਈ ਅਮਰੀਕਾ ਦੀ ਵਿਸ਼ੇਸ਼ ਕੋਆਰਡੀਨੇਟਰ ਹੈ, 17 ਤੋਂ 22 ਮਈ ਤੱਕ...
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਜਮਾਇਕਾ ਕ੍ਰਿਕਟ ਐਸੋਸੀਏਸ਼ਨ ਨੂੰ ਕ੍ਰਿਕਟ ਕਿੱਟਾਂ ਕੀਤੀਆਂ ਭੇਟ
. . .  about 5 hours ago
ਜਮਾਇਕਾ,17 ਮਈ - ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੋਵਾਂ ਦੇਸ਼ਾਂ ਵਿਚਾਲੇ ਕ੍ਰਿਕਟ ਸਹਿਯੋਗ ਦੇ ਪ੍ਰਤੀਕ ਵਜੋਂ ਜਮਾਇਕਾ ਕ੍ਰਿਕਟ ਐਸੋਸੀਏਸ਼ਨ ਨੂੰ ਕ੍ਰਿਕਟ ਕਿੱਟਾਂ ਦਾ ਪ੍ਰਤੀਕ ਤੋਹਫ਼ਾ ਭੇਟ ਕੀਤਾ...
⭐ਮਾਣਕ - ਮੋਤੀ⭐
. . .  about 6 hours ago
⭐ਮਾਣਕ - ਮੋਤੀ⭐
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 5 ਕੱਤਕ ਸੰਮਤ 553

ਰਾਸ਼ਟਰੀ-ਅੰਤਰਰਾਸ਼ਟਰੀ

ਹਿਊਸਟਨ ਦੇ ਹਵਾਈ ਅੱਡੇ 'ਤੇ ਜਹਾਜ਼ ਹਾਦਸਾਗ੍ਰਸਤ, ਯਾਤਰੀ ਵਾਲ-ਵਾਲ ਬਚੇ

ਸੈਕਰਾਮੈਂਟੋ 20 ਅਕਤੂਬਰ (ਹੁਸਨ ਲੜੋਆ ਬੰਗਾ)- ਹਿਊਸਟਨ ਦੇ ਹਵਾਈ ਅੱਡੇ 'ਤੇ ਜਹਾਜ਼, ਜਿਸ ਵਿਚ 20 ਤੋਂ ਵਧ ਯਾਤਰੀ ਸਵਾਰ ਸਨ, ਹਾਦਸਾਗ੍ਰਸਤ ਹੋ ਗਿਆ ਤੇ ਉਸ ਨੂੰ ੰ ਅੱਗ ਲੱਗ ਗਈ | ਇਸ ਦੌਰਾਨ ਦੋ ਯਾਤਰੀ ਮਾਮੂਲੀ ਜ਼ਖਮੀ ਹੋਣ ਤੋਂ ਇਲਾਵਾ ਹੋਰ ਕਿਸੇ ਨੂੰ ਕੋਈ ਨੁਕਸਾਨ ਨਹੀਂ ਪੁੱਜਾ | ਅਧਿਕਾਰੀਆਂ ਨੇੇ ਕਿਹਾ ਹੈ ਕਿ ਮੈਕਡੋਨਲ ਡੌਗਲਸ-87 ਜਹਾਜ਼ ਨੂੰ ਲੱਗੀ ਅੱਗ ਉਪਰ ਕਾਬੂ ਪਾਉਣ ਤੋਂ ਪਹਿਲਾਂ ਹੀ ਸਾਰੇ ਯਾਤਰੀ ਤੇ ਅਮਲਾ ਸੁਰੱਖਿਅਤ ਬਾਹਰ ਆ ਗਿਆ ਸੀ | ਟੈਕਸਾਸ ਦੇ ਜਨਤਕ ਸੁਰੱਖਿਆ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਹਵਾਈ ਅੱਡੇ ਉਪਰ ਤਕਰਬੀਨ 500 ਫੁੱਟ ਦੌੜਨ ਤੋਂ ਬਾਅਦ ਪੱਟੜੀ ਦੇ ਅੰਤ 'ਚ ਜਹਾਜ਼ ਉਡਾਨ ਨਹੀਂ ਭਰ ਸਕਿਆ ਤੇ ਉਹ ਕੰਟਰੋਲ ਤੋਂ ਬਾਹਰ ਹੋ ਕੇ ਖੇਤਾਂ ਵਿਚ ਜਾ ਵੜਿਆ | ਉਪਰੰਤ ਉਸ ਨੂੰ ਅੱਗ ਲੱਗ ਗਈ |

ਮਹਾਰਾਣੀ ਐਲਿਜ਼ਾਬੈੱਥ ਵਲੋਂ ਬਜ਼ੁਰਗਾਂ ਨੂੰ ਮਿਲਣ ਵਾਲਾ ਪੁਰਸਕਾਰ ਲੈਣ ਤੋਂ ਨਾਂਹ

ਲੈਸਟਰ/ਲੰਡਨ (ਇੰਗਲੈਂਡ), 20 ਅਕਤੂਬਰ (ਸੁਖਜਿੰਦਰ ਸਿੰਘ ਢੱਡੇ, ਬੱਧਨੀ ਕਲਾਂ)- ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ-2 (95 ਸਾਲਾ) ਨੇ 'ਓਲਡੀ ਆਫ਼ ਦਿ ਯੀਅਰ' ਪੁਰਸਕਾਰ ਲੈਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਜਦੋਂ ਤੁਸੀਂ ਮਹਿਸੂਸ ਕਰਦੇ ਹੋ, ਉਦੋਂ ਤੁਸੀਂ ਬੁੱਢੇ ...

ਪੂਰੀ ਖ਼ਬਰ »

ਬਰਤਾਨਵੀ ਮਹਾਰਾਣੀ ਦਾ ਆਇਰਲੈਂਡ ਦੌਰਾ ਰੱਦ

ਲੈਸਟਰ/ਲੰਡਨ (ਇੰਗਲੈਂਡ), 20 ਅਕਤੂਬਰ (ਸੁਖਜਿੰਦਰ ਸਿੰਘ ਢੱਡੇ, ਬੱਧਨੀ ਕਲਾਂ)- ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ-2 ਨੇ ਕੁਝ ਦਿਨਾਂ ਦੇ ਆਰਾਮ ਦੀ ਡਾਕਟਰੀ ਸਲਾਹ ਨੂੰ ਸਵੀਕਾਰ ਕਰਦਿਆਂ ਉੱਤਰੀ ਆਇਰਲੈਂਡ ਦੀ ਆਪਣੀ ਯਾਤਰਾ ਰੱਦ ਕਰ ਦਿੱਤੀ ਹੈ | 'ਬਕਿੰਘਮ ਪੈਲੇਸ' ਨੇ ...

ਪੂਰੀ ਖ਼ਬਰ »

ਬੱਚਿਆਂ ਨਾਲ ਸਰੀਰਕ ਸ਼ੋਸ਼ਣ ਕਰਨ ਵਾਲੇ ਪੁਲਿਸ ਅਧਿਕਾਰੀ ਨੂੰ ਜੇਲ੍ਹ•

ਲੈਸਟਰ (ਇੰਗਲੈਂਡ), 20 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਬੱਚਿਆਂ ਨਾਲ ਸਰੀਰਕ ਸ਼ੋਸ਼ਣ ਕਰਨ ਵਾਲੇ ਸਾਬਕਾ ਪੁਲਿਸ ਅਧਿਕਾਰੀ ਨੂੰ ਜੇਲ੍ਹ• ਦੀ ਸਜ਼ਾ ਸੁਣਾਈ ਗਈ ਹੈ | ਜਾਣਕਾਰੀ ਅਨੁਸਾਰ ਕਿ੍ਸਟੋਫਰ ਰਿਚਰਡ ਨੂੰ ਪਿਛਲੇ ਸਾਲ ਮਾਰਚ ਵਿਚ ਲੈਸਟਰ ਸ਼ਾਇਰ ਪੁਲਿਸ ਨੇ ...

ਪੂਰੀ ਖ਼ਬਰ »

ਕੋਰੋਨਾ ਦੌਰਾਨ ਦੁਨੀਆ 'ਚ ਅਰਬਪਤੀਆਂ ਦੀ ਗਿਣਤੀ ਵਧੀ

ਐਬਟਸਫੋਰਡ, 20 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)-ਬਿਲੀਅਨਰਜ਼ ਸੈਨਸਸ ਦੀ ਖੋਜ ਸੰਸਥਾ 'ਵੈਲਥ ਐਕਸ ਕੈਨੇਡਾ' ਵਲੋਂ ਜਾਰੀ ਕੀਤੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਬੀਤੇ ਇਕ ਸਾਲ ਦੌਰਾਨ ਦੁਨੀਆ ਦੇ 15 ਦੇਸ਼ਾਂ ਦੇ ਅਰਬਪਤੀਆਂ ਦੀ ਗਿਣਤੀ ਕਾਫ਼ੀ ਵਧੀ ਹੈ | ਇਨ੍ਹਾਂ ਦੇਸ਼ਾਂ ...

ਪੂਰੀ ਖ਼ਬਰ »

ਆਰੀਅਨ ਖਾਨ ਨੇ ਜ਼ਮਾਨਤ ਲਈ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ

ਮੁੰਬਈ, 20 ਅਕਤੂਬਰ (ਏਜੰਸੀ)-ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੇ ਬੱੁਧਵਾਰ ਨੂੰ ਬੰਬੇ ਹਾਈ ਕੋਰਟ ਕੋਲ ਕਰੂਜ਼ ਜਹਾਜ਼ ਡਰੱਗ ਮਾਮਲੇ ਵਿਚ ਜ਼ਮਾਨਤ ਲੈਣ ਦੀ ਪਹੁੰਚ ਕੀਤੀ | ਇਸ ਤੋਂ ਪਹਿਲਾਂ ਆਰੀਅਨ ਦੀ ਜ਼ਮਾਨਤ ਅਰਜ਼ੀ ਇੱਥੇ ਇਕ ਵਿਸ਼ੇਸ਼ ...

ਪੂਰੀ ਖ਼ਬਰ »

ਈਕੋਸਿੱਖ ਨੇ ਜਲਵਾਯੂ ਬਦਲਾਅ ਮੁੱਦੇ 'ਤੇ ਹੋਰ ਧਾਰਮਿਕ ਨੇਤਾਵਾਂ ਨਾਲ ਸੌਂਪੀ ਅਪੀਲ

 ਵਾਸ਼ਿੰਗਟਨ, 20 ਅਕਤੂਬਰ (ਏਜੰਸੀ)-ਵਿਸ਼ਵ ਪੱਧਰੀ ਵਾਤਾਵਰਨ ਸੰਗਠਨ 'ਈਕੋਸਿੱਖ' ਨੇ ਗਲਾਸਗੋ ਵਿਚ 26ਵੇਂ ਸੰਯੁਕਤ ਰਾਸ਼ਟਰ ਜਲਵਾਯੂ ਬਦਲਾਅ ਸੰਮੇਲਨ (ਸੀ.ਓ.ਪੀ. 26) ਤੋਂ ਪਹਿਲਾਂ ਇਸ ਮੁੱਦੇ 'ਤੇ ਅਲੱਗ-ਅਲੱਗ ਧਰਮਾਂ ਦੇ ਨੇਤਾਵਾਂ ਦੀ ਇਕ ਪ੍ਰਮੁੱਖ ਪ੍ਰਾਥਨਾ ਸਭਾ ਵਿਚ ...

ਪੂਰੀ ਖ਼ਬਰ »

ਹਵਾਲਗੀ ਖ਼ਿਲਾਫ਼ ਦਾਖ਼ਲ ਨੀਰਵ ਮੋਦੀ ਦੀ ਪਟੀਸ਼ਨ 'ਤੇ ਸੁਣਵਾਈ 14 ਦਸੰਬਰ ਨੂੰ

ਲੰਡਨ, 20 ਅਕਤੂਬਰ (ਏਜੰਸੀ)-ਦੋ ਅਰਬ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ ਘੁਟਾਲਾ ਮਾਮਲੇ ਵਿਚ ਧੋਖਾਧੜੀ ਅਤੇ ਹਵਾਲਾ ਰਾਸ਼ੀ ਦੇ ਦੋਸ਼ੀ ਅਤੇ ਭਾਰਤ ਤੋਂ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੇ ਬਿ੍ਟੇਨ ਤੋਂ ਆਪਣੀ ਹਵਾਲਗੀ ਖ਼ਿਲਾਫ਼ ਅਪੀਲ ਦਾਖਲ ਕੀਤੀ ਹੈ ਜਿਸ 'ਤੇ ...

ਪੂਰੀ ਖ਼ਬਰ »

ਬਿ੍ਟੇਨ ਨੇ ਫੇਸਬੁੱਕ 'ਤੇ ਲਗਾਇਆ 6.94 ਕਰੋੜ ਡਾਲਰ ਦਾ ਜੁਰਮਾਨਾ

ਲੰਡਨ, 20 ਅਕਤੂਬਰ (ਏਜੰਸੀ)-ਬਿ੍ਟੇਨ ਦੇ ਕੰਪੀਟੀਸ਼ਨ ਵਾਚਡਾਗ ਨੇ ਫੇਸਬੁੱਕ 'ਤੇ ਨਿਯਮਾਂ ਦੀ ਉਲੰਘਣਾ ਕਰਨ ਨੂੰ ਲੈ ਕੇ 6.94 ਕਰੋੜ ਡਾਲਰ (5.05 ਕਰੋੜ ਪੌਂਡ) ਦਾ ਜੁਰਮਾਨਾ ਲਗਾਇਆ ਹੈ | ਵਾਚਡਾਗ ਅਨੁਸਾਰ ਇਹ ਜੁਰਮਾਨਾ ਫੇਸਬੁੱਕ ਵਲੋਂ ਆਨਲਾਈਨ ਡੇਟਾਬੇਸ ਕੰਪਨੀ ਗਿਫੀ ਦੀ ...

ਪੂਰੀ ਖ਼ਬਰ »

ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅੰਮਿ੍ਤਸਰ, 20 ਅਕਤੂਬਰ (ਹਰਮਿੰਦਰ ਸਿੰਘ)-ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਦੌਰਾਨ ਉਸ ਨੇ ਕਿਹਾ ਕਿ ਉਸ ਦੀ ਕਾਫ਼ੀ ਦੇਰ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦੀ ਇੱਛਾ ...

ਪੂਰੀ ਖ਼ਬਰ »

ਬਦਲਿਆ ਜਾ ਸਕਦਾ ਹੈ ਫੇਸਬੱੁਕ ਦਾ ਨਾਂਅ

28 ਅਕਤੂਬਰ ਨੂੰ ਐਲਾਨਣ ਦੀ ਸੰਭਾਵਨਾ ਨਵੀਂ ਦਿੱਲੀ, 20 ਅਕਤੂਬਰ (ਉਪਮਾ ਡਾਗਾ ਪਾਰਥ)-ਫੇਸਬੁੱਕ ਵਲੋਂ ਰੀਬ੍ਰਾਂਡਿੰਗ ਦੀ ਕਵਾਇਦ ਤਹਿਤ ਛੇਤੀ ਹੀ ਇਸ ਨੂੰ ਨਵੇਂ ਨਾਂਅ ਨਾਲ ਜਾਣਿਆ ਜਾਵੇਗਾ | ਹਲਕਿਆਂ ਮੁਤਾਬਿਕ ਫੇਸਬੱੁਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਵਲੋਂ 28 ਅਕਤੂਬਰ ...

ਪੂਰੀ ਖ਼ਬਰ »

ਫਿਲਾਡੈਲਫੀਆ ਵਿਖੇ ਰੇਲ ਗੱਡੀ 'ਚ ਜਬਰ ਜਨਾਹ

ਸੈਕਰਾਮੈਂਟੋ 20 ਅਕਤੂਬਰ (ਹੁਸਨ ਲੜੋਆ ਬੰਗਾ)- ਫਿਲਾਡੈਲਫੀਆ ਵਿਚ ਇਕ ਟਰਾਂਜਿਟ ਰੇਲ ਗੱਡੀ ਵਿਚ ਇਕ ਔਰਤ ਨਾਲ ਜਬਰ-ਜਨਾਹ ਹੋਣ ਦੀ ਘਟਨਾ ਵਾਪਰੀ ਹੈ | ਅਧਿਕਾਰੀਆਂ ਨੇ ਕਿਹਾ ਹੈ ਕਿ ਘਟਨਾ ਸਮੇਂ ਹੋਰ ਯਾਤਰੀ ਮੂਕ ਦਰਸ਼ਕ ਬਣੇ ਰਹੇ | ਉਨ੍ਹਾਂ ਨੇ ਨਾ ਦਖਲ ਦਿੱਤਾ ਤੇ ਨਾ ਹੀ ...

ਪੂਰੀ ਖ਼ਬਰ »

ਕੈਨੇਡਾ ਵਿਚ ਘਰ ਖ਼ਰੀਦਣਾ ਲੋਕਾਂ ਲਈ ਬਣਦਾ ਜਾ ਰਿਹੈ ਸੁਪਨਾ

ਐਡਮਿੰਟਨ, 20 ਅਕਤੂਬਰ (ਦਰਸ਼ਨ ਸਿੰਘ ਜਟਾਣਾ)-ਵਿਕਸਿਤ ਦੇਸ਼ਾਂ ਵਿਚ ਵੀ ਆਮ ਲੋਕਾਂ ਵਲੋਂ ਆਪਣਾ ਘਰ ਖ਼ਰੀਦਣਾ ਇਕ ਸੁਪਨਾ ਨਜ਼ਰ ਆ ਰਿਹਾ ਹੈ ਤੇ ਅੱਤ ਦੀ ਮਹਿੰਗਾਈ ਨੇ ਲੋਕਾਂ ਲਈ ਰੋਜ਼ਮਈ ਦੀ ਜ਼ਿੰਦਗੀ ਜਿਊਣ ਲਈ ਇਕ ਚੁਣੌਤੀ ਖੜ੍ਹੀ ਕਰ ਦਿੱਤੀ ਹੈ | ਕੈਨੇਡਾ ਵਿਚ ਘਰਾਂ ...

ਪੂਰੀ ਖ਼ਬਰ »

ਇੰਗਲੈਂਡ 'ਚ ਦਰਜਨਾਂ ਅਫਗਾਨ ਪਰਿਵਾਰ ਬੇਘਰ

ਲੈਸਟਰ (ਇੰਗਲੈਂਡ), 20 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਅਫ਼ਗਾਨਿਸਤਾਨ ਵਿਚੋਂ ਆਉਣ ਬਾਅਦ ਹੋਟਲਾਂ ਵਿਚ ਰਹਿ ਰਹੇ ਸੈਂਕੜੇ ਅਫਗਾਨ ਪਰਿਵਾਰਾਂ ਨੇ ਖੁਦ ਨੂੰ ਬੇਘਰੇ ਐਲਾਨਿਆ ਹੈ ਕਿਉਂਕਿ ਉਨ੍ਹ÷ ਾਂ ਦੇ ਮੁੜ ਵਸੇਬੇ ਦਾ ਕੰਮ ਠੰਢੇ ਬਸਤੇ ਵਿਚ ਪੈ ਗਿਆ ਹੈ। ਜਾਣਕਾਰੀ ...

ਪੂਰੀ ਖ਼ਬਰ »

ਭਾਰਤ ਸਰਕਾਰ ਵਲੋਂ ਯੂ.ਕੇ. 'ਚ ਅੰਮ੍ਰਿਤਸਰ ਜ਼ਿਲ੍ਹੇ ਦੇ ਰੇਸ਼ਮ ਸਿੰਘ ਸੰਧੂ ਦਾ ਸਨਮਾਨ

ਲੈਸਟਰ (ਇੰਗਲੈਂਡ), 20 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਭਾਰਤੀ ਡਾਇਸਪੋਰਾ ਦੇ ਪ੍ਰਮੁੱਖ ਮੈਂਬਰ ਅਤੇ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਪਗੜੀਧਾਰੀ ਸਿੱਖ ਪੰਜਾਬੀ ਹਾਈ ਸ਼ੈਰਿਫ ਰੇਸ਼ਮ ਸਿੰਘ ਸੰਧੂ ਨੂੰ ਜਨ ਸੇਵਾ ਲਈ ਭਾਰਤੀ ਹਾਈ ਕਮਿਸ਼ਨਰ ਲੰਡਨ ਵਲੋਂ ਭਾਰਤ ਸਰਕਾਰ ...

ਪੂਰੀ ਖ਼ਬਰ »

ਜਰਮਨੀ ਵਲੋਂ ਹੋਲੋਕਾਸਟ ਦੌਰਾਨ ਬਚੇ ਲੋਕਾਂ ਨੂੰ ਮੁਆਵਜ਼ੇ ਵਜੋਂ ਮਹੀਨਾਵਾਰ ਪੈਨਸ਼ਨ ਦੇਣ ਦਾ ਐਲਾਨ

ਫਰੈਂਕਫਰਟ, 20 ਅਕਤੂਬਰ (ਸੰਦੀਪ ਕੌਰ ਮਿਆਣੀ)- ਦੂਜੀ ਸੰਸਾਰ ਜੰਗ ਖਤਮ ਹੋਏ ਕਈ ਦਹਾਕੇ ਲੰਘ ਚੁੱਕੇ ਹਨ ਪਰ ਜੰਗ ਦੌਰਾਨ ਘਰੋਂ ਬੇਘਰ ਹੋਏ ਲੋਕ ਜੋ ਅੱਜ ਵੀ ਸੰਤਾਪ 'ਚੋਂ ਉੱਭਰ ਨਹੀ ਸਕੇ, ਅਜਿਹੇ 6,500 ਲੋਕਾਂ ਨੂੰ ਜਰਮਨੀ ਦੀ ਸਰਕਾਰ ਵਲੋਂ ਮੁਆਵਜ਼ੇ ਵਜੋਂ ਉਮਰ ਭਰ 375 ਯੂਰੋ ...

ਪੂਰੀ ਖ਼ਬਰ »

ਐਡੀਲੇਡ ਪਾਰਲੀਮੈਂਟ ਤੇ ਸੇਲਸਬਰੀ ਕੌਂਸਲ 'ਚ ਦੁਸਹਿਰਾ ਮਨਾਇਆ

ਐਡੀਲੇਡ 20 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਪਾਰਲੀਮੈਂਟ 'ਚ ਡਾਨਾ ਵਾਰਟਲੇ ਮੈਂਬਰ ਪਾਰਲੀਮੈਂਟ ਟੌਰੈਂਸ ਰਸਲ ਵਾਟਲੇ ਮੈਂਬਰ ਲੈਜਿਸਲੇਟਿਵ ਕੌਂਸਲ ਵਲੋਂ ਨਿਪਾਲੀ ਤੇ ਭੂਟਾਨੀ ਭਾਈਚਾਰੇ ਦੇ ਸਹਿਯੋਗ ਨਾਲ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਤਰ÷ ੍ਹਾਂ ...

ਪੂਰੀ ਖ਼ਬਰ »

ਅਡਾਨੀ ਸਮੂਹ ਭਾਰਤ ਨੂੰ ਦੁਨੀਆ ਦਾ ਸਭ ਤੋਂ ਸਸਤਾ ਹਾਈਡ੍ਰੋਜਨ ਦਾ ਉਤਪਾਦਕ ਬਣਾਵੇਗਾ- ਗੌਤਮ ਅਡਾਨੀ

ਲੰਡਨ, 20 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਕਿ ਜਲਵਾਯੂ ਬਦਲਾਅ ਸੰਕਟ ਦੇ ਪ੍ਰਬੰਧਨ ਤੇ ਉਸ ਨਾਲ ਨਜਿੱਠਣ ਲਈ ਨੀਤੀਆਂ ਇਕ ਸਮਾਨ ਅਤੇ ਸਪੱਸ਼ਟ ਹੋਣੀਆਂ ਚਾਹੀਦੀਆਂ ਹਨ। ਅਡਾਨੀ ਨੇ ਲੰਡਨ ਸਾਇੰਸ ਮਿਊਜ਼ੀਅਮ 'ਚ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX