ਗਵਾਲੀਅਰ, 20 ਅਕਤੂਬਰ (ਰਤਨਜੀਤ ਸਿੰਘ ਸ਼ੈਰੀ)-ਦਾਤਾ ਬੰਦੀਛੋੜ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲੇ੍ਹ ਤੋਂ ਰਿਹਾਈ ਨੂੰ 400 ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿਚ ਗੁਰਦੁਆਰਾ ਦਾਤਾ ਬੰਦੀਛੋੜ ਗਵਾਲੀਅਰ ਤੋਂ ਸ੍ਰੀ ਅੰਮਿ੍ਤਸਰ ਤੱਕ ਵਿਸ਼ਾਲ ਨਗਰ ਕੀਰਤਨ 27 ਤਰੀਕ ਨੂੰ ਸਜਾਇਆ ਜਾ ਰਿਹਾ ਹੈ | ਬਾਬਾ ਸੇਵਾ ਸਿੰਘ ਨੇ ਦੱਸਿਆ ਜਿਸ ਤਰ੍ਹਾਂ ਗੁਰੂ ਹਰਿਗੋਬਿੰਦ ਪਾਤਸ਼ਾਹ ਗਵਾਲੀਅਰ ਤੋਂ ਚਾਲੇ ਪਾ ਕੇ ਦੀਵਾਲੀ ਵਾਲੇ ਦਿਨ ਸ੍ਰੀ ਅੰਮਿ੍ਤਸਰ ਪੁੱਜੇ ਸਨ, ਉਸ ਤਰ੍ਹਾਂ ਹੀ ਸੰਗਤਾਂ 27 ਤਰੀਕ ਨੂੰ ਗਵਾਲੀਅਰ ਤੋਂ ਗੱਡੀਆਂ, ਟਰੱਕਾਂ-ਟਰਾਲੀਆਂ, ਕਾਰਾਂ ਰਾਹੀਂ 3 ਨਵੰਬਰ ਨੂੰ ਸ੍ਰੀ ਅੰਮਿ੍ਤਸਰ ਪੁੱਜਣਗੀਆਂ | ਬਾਬਾ ਲੱਖਾ ਸਿੰਘ ਨੇ ਦੱਸਿਆ ਨਗਰ ਕੀਰਤਨ 27 ਅਕਤੂਬਰ ਨੂੰ ਰਾਤ ਆਗਰੇ ਗੁਰਦੁਆਰਾ ਗੁਰੂ ਕਾ ਤਾਲ ਬਿਸਰਾਮ ਕਰਨ ਤੋਂ ਬਾਅਦ 28 ਨੂੰ ਸ੍ਰੀ ਗੁਰੂ ਸਿੰਘ ਸਭਾ ਫ਼ਰੀਦਾਬਾਦ, 29 ਨੂੰ ਗੁਰਦੁਆਰਾ ਮਜਨੂੰ ਕਾ ਟਿੱਲਾ ਦਿੱਲੀ, 30 ਨੂੰ ਕਰਨਾਲ, 31 ਨੂੰ ਗੁ: ਫ਼ਤਹਿਗੜ੍ਹ ਸਾਹਿਬ ਤੇ 1 ਨਵੰਬਰ ਨੂੰ ਗੁ: ਦੂਖ ਨਿਵਾਰਨ ਸਾਹਿਬ ਲੁਧਿਆਣਾ, 2 ਨਵੰਬਰ ਨੂੰ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਕਰਤਾਰਪੁਰ ਤੇ 3 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮਿ੍ਤਸਰ ਪੁੱਜੇਗਾ | ਦੇਵਿੰਦਰ ਸਿੰਘ ਖ਼ਾਲਸਾ, ਗੁਰਪ੍ਰੀਤ ਸਿੰਘ ਤੇ ਸੁਖਬੀਰ ਸਿੰਘ ਨੇ ਸੰਗਤਾਂ ਨੂੰ ਹੁੰਮਹੁਮਾ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ |
ਲਾਂਬੜਾ, 20 ਅਕਤੂਬਰ (ਪਰਮੀਤ ਗੁਪਤਾ)- ਥਾਣਾ ਸਦਰ ਅਧੀਨ ਪੈਂਦੀ ਚੌਕੀ ਫਤਿਹਪੁਰ ਦੇ ਇਲਾਕੇ ਪਿੰਡ ਪਰਤਾਪ ਪੁਰਾ ਵਿਖੇ ਪੁਲਿਸ ਡਰੋਂ ਬੇਖੌਫ਼ ਲੁਟੇਰਿਆਂ ਵਲੋਂ ਦਾਤਰ ਦਿਖਾ ਕੇ ਪ੍ਰਵਾਸੀ ਮਜ਼ਦੂਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ...
ਨਵੀਂ ਦਿੱਲੀ, 20 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਉੱਤਰੀ ਨਗਰ ਨਿਗਮ ਨੇ ਆਪਣੇ ਇਲਾਕੇ ਦੇ ਸ਼ਮਸ਼ਾਨਘਾਟਾਂ ਅਤੇ ਕਬਰਸਤਾਨਾਂ 'ਚ ਥਾਂ ਦੀ ਮੌਜੂਦਗੀ ਅਤੇ ਨਾਲ ਹੀ ਡਿਜੀਟਲ ਪਰਚੀਆਂ ਲਈ ਇਕ ਆਨਲਾਈਨ ਐਪਲੀਕੇਸ਼ਨ ਤਿਆਰ ਕੀਤੀ ਹੈ, ਜਿਸ ਰਾਹੀਂ ਇਸ ਐਪ ਦੁਆਰਾ ਲੋਕਾਂ ਨੂੰ ...
ਨਵੀਂ ਦਿੱਲੀ, 20 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ 14 ਨਵੰਬਰ ਨੂੰ ਟਰੇਡ ਫੇਅਰ ਸ਼ੁਰੂ ਹੋਣਾ ਹੈ, ਜਿਸ ਪ੍ਰਤੀ ਤਿਆਰੀਆਂ ਜ਼ੋਰਾਂ 'ਤੇ ਕੀਤੀਆਂ ਜਾ ਰਹੀਆਂ ਹਨ | ਇਸੇ ਮਹੀਨੇ ਹੋਈ ਬਾਰਿਸ਼ ਨੇ ਇਸ ਟਰੇਡ ਫੇਅਰ ਪ੍ਰਤੀ ਕਈ ਦਿੱਕਤਾਂ ...
ਨਵੀਂ ਦਿੱਲੀ, 20 ਅਕਤੂਬਰ (ਜਗਤਾਰ ਸਿੰਘ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਦਿੱਲੀ ਸਰਕਾਰ ਬੇਮੌਸਮੀ ਮੀਂਹ ਦੇ ਕਾਰਨ ਬਰਬਾਦ ਹੋਈਆਂ ਫਸਲਾਂ ਦਾ 50ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਮੁਆਵਜਾ ਦੇਵੇਗੀ | ਮੁੱਖ ਮੰਤਰੀ ਕੇਜਰੀਵਾਲ ਨੇ ...
ਨਵੀਂ ਦਿੱਲੀ, 20 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਪ੍ਰਦੂਸ਼ਣ ਰੋਕਣ ਲਈ ਸਰਕਾਰ ਵਲੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਐਂਟੀ ਡਸਟ ਮੁਹਿੰਮ ਸਖ਼ਤੀ ਨਾਲ ਚਲਾਈ ਜਾ ਰਹੀ ਹੈ | ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਦੀਆਂ ਟੀਮਾਂ ਵੱਖ-ਵੱਖ ...
ਨਵੀਂ ਦਿੱਲੀ, 20 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਇਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਹੈ ਜੋ ਕਿ 200 ਦੇ ਕਰੀਬ ਲੋਕਾਂ ਨੂੰ ਹੁਣ ਤੱਕ ਠੱਗ ਚੁੱਕਾ ਹੈ ਅਤੇ ਉਨ੍ਹਾਂ ਤੋਂ ਲੱਖਾਂ ਰੁਪਏ ਲੈ ਕੇ ਫਰਾਰ ਹੋ ਗਿਆ ਸੀ | ਇਸ ਠੱਗ ਦਾ ਨਾਂਅ ...
ਨਵੀਂ ਦਿੱਲੀ, 20 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਇਸ ਮੌਸਮ ਵਿਚ ਦਿੱਲੀ ਅੰਦਰ ਬੱਚੇ ਪੇਟ ਦਰਦ, ਬੁਖਾਰ, ਸਰੀਰ ਦਰਦ, ਉਲਟੀ, ਦਸਤ, ਘਬਰਾਹਟ ਦਾ ਜ਼ਿਆਦਾ ਸ਼ਿਕਾਰ ਹੋ ਰਹੇ ਹਨ | ਬੱਚਿਆਂ ਦੇ ਮਾਪੇ ਉਨ੍ਹਾਂ ਨੂੰ ਹਸਪਤਾਲ ਲੈ ਕੇ ਆ ਰਹੇ ਹਨ | ਇਸ ਦੇ ਨਾਲ ਵੱਡੀ ਉਮਰ ਦੇ ਲੋਕ ਵੀ ...
ਨਵੀਂ ਦਿੱਲੀ, 20 ਅਕਤੂਬਰ (ਜਗਤਾਰ ਸਿੰਘ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 2021 'ਚ ਹੋਏ ਮਹਿਲਾ ਵਿਸ਼ਵ ਟੀਮ ਚੈਂਪੀਅਨਸ਼ਿਪ 'ਚ ਪਹਿਲਾ ਚਾਂਦੀ ਦਾ ਤਗਮਾ ਜੇਤੂ ਤਾਨੀਆ ਸਚਦੇਵ ਨੂੰ ਵਧਾਈ ਦਿੱਤੀ | ਤਾਨੀਆ ਸਚਦੇਵਾ ਵਿਧਾਇਕ ਸੋਮਨਾਥ ਭਾਰਤੀ ਦੇ ਨਾਲ ਮੁੱਖ ...
ਨਵੀਂ ਦਿੱਲੀ, 20 ਅਕਤੂਬਰ (ਜਗਤਾਰ ਸਿੰਘ)- ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਨੇ 'ਝੁੱਗੀ ਸਨਮਾਨ ਯਾਤਰਾ' ਦੇ ਦੌਰਾਨ ਬਾਦਲੀ ਵਿਧਾਨ ਸਭਾ ਦੇ ਵਾਰਡ 20 ਤੋਂ 23 ਤੱਕ ਜਨਸੰਪਰਕ ਕਰਕੇ ਸਥਾਨਕ ਝੁੱਗੀ ਨਿਵਾਸੀਆਂ ਦੀ ਦਿੱਕਤਾਂ ਨੂੰ ਸਮਝਿਆ ਅਤੇ ਉੱਥੇ ਮੌਜੂਦਾ 2 ...
ਨਵੀਂ ਦਿੱਲੀ, 20 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਇਨ੍ਹਾਂ ਦਿਨਾਂ ਵਿਚ ਦਿੱਲੀ ਯੂਨੀਵਰਸਿਟੀ 'ਚ ਗ੍ਰੈਜੂਏਸ਼ਨ ਪੱਧਰ 'ਤੇ ਦਾਖ਼ਲੇ ਹੋ ਰਹੇ ਹਨ ਅਤੇ ਦਾਖ਼ਲੇ ਪ੍ਰਤੀ ਪਹਿਲਾਂ ਦੋ ਕੱਟ ਆਫ਼ ਲਿਸਟਾਂ ਜਾਰੀ ਹੋ ਚੁੱਕੀਆਂ ਹਨ ਤੇ ਕਾਫ਼ੀ ਪੱਧਰ 'ਤੇ ਦਾਖ਼ਲੇ ਹੋ ਚੁੱਕੇ ਹਨ | ...
ਨਵੀਂ ਦਿੱਲੀ, 20 ਅਕਤੂਬਰ (ਜਗਤਾਰ ਸਿੰਘ)- ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਹਾਰੁਨ ਯੂਸੂਫ ਨੇ ਇਲਜਾਮ ਲਾਇਆ ਕਿ ਕੇਂਦਰ ਅਤੇ ਦਿੱਲੀ ਸਰਕਾਰ ਦੀ ਮੁਨਾਫਾਖੋਰਾਂ ਨਾਲ ਮਿਲੀਭੁਗਤ ਦੇ ਚਲਦਿਆਂ ਦੇਸ਼ ਸਹਿਤ ਦਿੱਲੀ 'ਚ ਪੈਟਰੋਲ-ਡੀਜ਼ਲ, ...
ਸ਼ਾਹਬਾਦ ਮਾਰਕੰਡਾ, 20 ਅਕਤੂਬਰ (ਅਵਤਾਰ ਸਿੰਘ)-ਹਰਿਆਣਾ ਦੇ ਸਰਕਾਰੀ ਕਰਮਚਾਰੀ, ਪੈਨਸ਼ਨਰ ਅਤੇ ਉਨ੍ਹਾਂ ਦੇ ਆਸ਼ਰਿਤ ਹੁਣ ਮੀਰੀ-ਪੀਰੀ ਹਸਪਤਾਲ ਸ਼ਾਹਬਾਦ ਵਿਖੇ ਇੰਨਡੋਰ/ਡੇ ਕੇਅਰ ਵਰਗੀ ਸਹੂਲਤਾਂ ਦਾ ਲਾਭ ਉੱਠਾ ਸਕਣਗੇ | ਇਹ ਜਾਣਕਾਰੀ ਦਿੰਦਿਆਂ ਮੀਰੀ-ਪੀਰੀ ...
ਯਮੁਨਾਨਗਰ, 20 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖਾਲਸਾ ਕਾਲਜ ਦੇ ਵਿਦਿਆਰਥੀਆਂ ਵਲੋਂ ਭਗਵਾਨ ਵਾਲਮੀਕਿ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਸਮੁੱਚੇ ਕਾਲਜ ਅੰਦਰ ਮਠਿਆਈਆਂ ਵੰਡੀਆਂ ਗਈਆਂ ਅਤੇ ਸਾਰਿਆਂ ਨੂੰ ...
ਏਲਨਾਬਾਦ, 20 ਅਕਤੂਬਰ (ਜਗਤਾਰ ਸਮਾਲਸਰ)-ਪਿਛਲੀ ਦਿਨੀ ਲਖੀਮਪੁਰ ਖੀਰੀ ਵਿਚ ਸ਼ਹੀਦ ਹੋਏ ਪੰਜ ਕਿਸਾਨਾਂ ਦੀ ਸ਼ਹੀਦ ਕਿਸਾਨ ਅਸਥੀ ਕਲਸ਼ ਯਾਤਰਾ ਏਲਨਾਬਾਦ ਵਿਖੇ ਪਹੁੰਚੀ | ਇਹ ਯਾਤਰਾ ਸ਼ਹੀਦ ਊਧਮ ਸਿੰਘ ਚੌਕ ਤੋਂ ਸ਼ੁਰੂ ਹੋ ਕੇ ਬਾਈਪਾਸ, ਅੰਬੇਦਕਰ ਚੌਂਕ, ਸਿਰਸਾ ਰੋਡ, ...
ਏਲਨਾਬਾਦ, 20 ਅਕਤੂਬਰ (ਜਗਤਾਰ ਸਮਾਲਸਰ)-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਹਰਿਆਣਾ ਕਾਂਗਰਸ ਦੇ ਇੰਚਾਰਜ ਵਿਵੇਕ ਬਾਂਸਲ, ਸੂਬਾਈ ਪ੍ਰਧਾਨ ਕੁਮਾਰੀ ਸ਼ੈਲਜਾ ਸਹਿਤ ਅਨੇਕ ਪਾਰਟੀ ਨੇਤਾਵਾਂ ਨੇ ਏਲਨਾਬਾਦ ਜ਼ਿਮਨੀ ਚੋਣ ਤੋਂ ਕਾਂਗਰਸ ਪਾਰਟੀ ਦੇ ...
ਪਿਹੋਵਾ, 20 ਅਕਤੂਬਰ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਹਰਿਆਣਾ ਦੇ ਖੇਡ ਅਤੇ ਯੁਵਾ ਪ੍ਰੋਗਰਾਮ ਮੰਤਰੀ ਸੰਦੀਪ ਸਿੰਘ ਦੇ ਪਿਤਾ ਸਮਾਜ ਸੇਵਕ ਗੁਰਚਰਨ ਸਿੰਘ ਨੇ ਕਿਹਾ ਕਿ ਭਗਵਾਨ ਵਾਲਮੀਕਿ ਦੇ ਆਦਰਸ਼ਾਂ ਨੂੰ ਜੀਵਨ 'ਚ ਅਪਣਾਉਣ ਦੀ ਲੋੜ ਹੈ | ਸਾਨੂੰ ਉਨ੍ਹਾਂ ਦੇ ਵਿਚਾਰਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX