ਮਾਨਸਾ, 20 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਦਾਅਵੇ ਨਾਲ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਪਾਰੀਆਂ ਦੇ ਹਿਤਾਂ ਦੀ ਰਾਖੀ ਕਰਨ ਲਈ ਵਚਨਬੱਧ ਸੀ ਤੇ ਰਹੇਗਾ | ਭਾਜਪਾ ਨੂੰ ਅਲਵਿਦਾ ਕਹਿਣ ਤੋਂ ਬਾਅਦ ਅਕਾਲੀ ਦਲ 'ਚ ਸ਼ਾਮਿਲ ਹੋਏ ਜੋਸ਼ੀ ਦੀ ਮਾਨਸਾ ਜ਼ਿਲ੍ਹੇ ਦੀ ਇਹ ਪਹਿਲੀ ਫੇਰੀ ਸੀ | ਉਨ੍ਹਾਂ ਸਥਾਨਕ ਗਊਸ਼ਾਲਾ ਭਵਨ ਵਿਖੇ ਪਾਰਟੀ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਦੀ ਅਗਵਾਈ 'ਚ ਸ਼ਹਿਰ ਦੇ ਵਪਾਰੀਆਂ ਨਾਲ ਇਕੱਤਰਤਾ ਮੌਕੇ ਵਿਸ਼ਵਾਸ ਦਿਵਾਇਆ ਕਿ ਅਕਾਲੀ ਦਲ ਦੀ ਸਰਕਾਰ ਗਠਿਤ ਹੋਣ ਉਪਰੰਤ ਵਪਾਰੀ ਵਰਗ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ | ਉਨ੍ਹਾਂ ਪੰਜਾਬ ਸਰਕਾਰ ਨੂੰ ਹਰ ਫ਼ਰੰਟ 'ਤੇ ਫ਼ੇਲ੍ਹ ਦੱਸਦਿਆਂ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਸਿਆਸੀ ਡਰਾਮੇਬਾਜ਼ੀ ਕਰ ਰਹੇ ਹਨ | ਜੋਸ਼ੀ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਦੱਸਦਿਆਂ ਕਿਹਾ ਕਿ ਉਹ ਭਾਜਪਾ ਦੀਆਂ ਕਿਰਤੀ ਵਿਰੋਧੀ ਨੀਤੀਆਂ ਕਾਰਨ ਹੀ ਪਾਰਟੀ ਛੱਡ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ ਹਨ | ਉਨ੍ਹਾਂ ਮੰਗ ਕੀਤੀ ਕਿ ਕਾਲੇ ਕਾਨੂੰਨ ਤੁਰੰਤ ਰੱਦ ਕੀਤੇ ਜਾਣ | ਇਸ ਮੌਕੇ ਗੁਰਮੇਲ ਸਿੰਘ ਫਫੜੇ, ਮਿੱਠੂ ਰਾਮ ਅਰੋੜਾ, ਗੁਰਪ੍ਰੀਤ ਸਿੰਘ ਚਹਿਲ, ਤਰਸੇਮ ਚੰਦ ਮਿੱਢਾ, ਰਮੇਸ਼ ਕੁਮਾਰ ਦਾਲ ਮਿੱਲ, ਰਾਜ ਕੁਮਾਰ ਖੋਖਰ, ਦੀਪਕ ਕੁਮਾਰ ਆੜ੍ਹਤੀਆ, ਸੁਰਿੰਦਰ ਕੁਮਾਰ ਪਿੰਟਾ, ਹੰਸ ਰਾਜ, ਬੰਟੀ ਰਾਮ ਭੱਠੇ ਵਾਲੇ, ਜਸਵਿੰਦਰ ਅਰੋੜਾ, ਅਮਿੱਤ ਕੁਮਾਰ, ਸ਼ੀਲਾ ਕੁਮਾਰ, ਮਿੰਟੂ ਕੁਮਾਰ ਅਰੋੜਾ ਆਦਿ ਹਾਜ਼ਰ ਸਨ |
ਕਿਸਾਨਾਂ ਦੇ ਵਿਰੋਧ ਤੋਂ ਬਾਅਦ ਮੀਟਿੰਗ ਕਰਵਾਈ
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜੋ ਅਨਿਲ ਜੋਸ਼ੀ ਨੂੰ ਮਿਲਣਾ ਚਾਹੁੰਦੇ ਸਨ, ਨੂੰ ਪੁਲਿਸ ਨੇ ਰਸਤੇ 'ਚ ਰੋਕ ਲਿਆ | ਉਨ੍ਹਾਂ ਵਿਰੋਧ 'ਚ ਧਰਨਾ ਲਗਾ ਕੇ ਤਿੱਖੀ ਨਾਅਰੇਬਾਜ਼ੀ ਕੀਤੀ | ਬਾਅਦ 'ਚ ਕਿਸਾਨ ਆਗੂ ਮੱਖਣ ਸਿੰਘ ਭੈਣੀਬਾਘਾ, ਮੇਜਰ ਸਿੰਘ ਦੂਲੋਵਾਲ, ਕਿ੍ਸ਼ਨ ਚੌਹਾਨ, ਸੁਖਚਰਨ ਸਿੰਘ ਦਾਨੇਵਾਲੀਆ ਅਤੇ ਭਜਨ ਸਿੰਘ ਨੂੰ ਬੰਦ ਕਮਰੇ 'ਚ ਸ੍ਰੀ ਜੋਸ਼ੀ ਨਾਲ ਮਿਲਵਾਇਆ ਗਿਆ | ਕਿਸਾਨ ਆਗੂਆਂ ਨੇ ਕਈ ਸਵਾਲ ਕੀਤੇ | ਜੋਸ਼ੀ ਨੇ ਕਿਹਾ ਕਿ ਉਹ ਅੱਜ ਵੀ ਮੋਦੀ ਸਰਕਾਰ ਦਾ ਵਿਰੋਧ ਕਰ ਰਹੇ ਹਨ ਅਤੇ ਮੰਗ ਵੀ ਕਰਦੇ ਹਨ ਕਿ ਤੁਰੰਤ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ | ਕਿਸਾਨ ਆਗੂਆਂ ਨੇ ਕਿਹਾ ਕਿ ਉਹ ਸਵਾਲਾਂ ਦਾ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ | ਉਨ੍ਹਾਂ ਐਲਾਨ ਕੀਤਾ ਕਿ ਉਹ ਭਵਿੱਖ 'ਚ ਸਵਾਲ-ਜਵਾਬ ਕਰਨ ਦਾ ਸਿਲਸਿਲਾ ਜਾਰੀ ਰੱਖਣਗੇ |
ਜੋਸ਼ੀ ਨੇ ਭੀਖੀ 'ਚ ਵੀ ਇਕੱਤਰਤਾ ਕੀਤੀ, ਕਿਸਾਨਾਂ ਵਲੋਂ ਨਾਅਰੇਬਾਜ਼ੀ
ਭੀਖੀ ਤੋਂ ਬਲਦੇਵ ਸਿੰਘ ਸਿੱਧੂ/ਗੁਰਿੰਦਰ ਸਿੰਘ ਔਲਖ ਅਨੁਸਾਰ - ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਫੈਸਲੇ ਪੰਜਾਬ ਦੇ ਹਿੱਤ 'ਚ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਦਾ ਸਾਥ ਦੇਣਾ ਚਾਹੀਦਾ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਹਨੂਮਾਨ ਮੰਦਰ ਭੀਖੀ ਵਿਖੇ ਵਪਾਰੀਆਂ ਦਾ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਛੋਟੇ ਦੁਕਾਨਦਾਰਾਂ ਦੇ ਕਾਰੋਬਾਰ ਦਿਨੋ ਦਿਨ ਤਬਾਹ ਹੋ ਰਹੇ ਹਨ | ਇਸ ਇਕੱਤਰਤਾ 'ਚ ਵਪਾਰੀ ਨਾ ਮਾਤਰ ਹੀ ਪਹੁੰਚੇ | ਇਸ ਮੌਕੇ ਸੁਖਦੇਵ ਸਿੰਘ ਫਰਵਾਹੀ, ਭੀਮ ਸੈਨ ਬਾਂਸਲ, ਜਗਸੀਰ ਸਿੰਘ ਨੰਬਰਦਾਰ, ਠੇਕੇਦਾਰ ਮਜੀਠਾ ਸਿੰਘ, ਗੁਲਸ਼ਨ ਕੁਮਾਰ ਮਿੱਤਲ, ਕੁਲਸ਼ੇਰ ਸਿੰਘ ਰੂਬਲ, ਸੁਖਦੀਪ ਸਿੰਘ ਕੌਂਸਲਰ, ਬਲਵਿੰਦਰ ਸ਼ਰਮਾ, ਪ੍ਰੇਮ ਲਹਿਰਾ, ਨਰਿੰਦਰ ਕੁਮਾਰ ਜਿੰਦਲ, ਹਰਦੀਪ ਸਿੰਘ ਨੰਬਰਦਾਰ, ਬਸਪਾ ਦੇ ਰਜਿੰਦਰ ਭੀਖੀ, ਸਰਵਰ ਕੁਰੈਸੀ ਆਦਿ ਹਾਜਰ ਸਨ | ਦੂਜੇ ਪਾਸੇ ਜੋਸ਼ੀ ਦੇ ਆਉਣ ਦੀ ਭਿਣਕ ਪੈਂਦਿਆਂ ਹੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਕਿਸਾਨਾਂ ਨੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੇ ਚੌਂਕ 'ਚ ਇਕੱਠੇ ਹੋ ਕੇ ਨਾਅਰੇਬਾਜੀ ਕੀਤੀ ਤੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਹੋਣ ਕਾਰਨ ਕਿਸਾਨਾ ਨੂੰ ਉੱਥੇ ਹੀ ਰੋਕੀ ਰੱਖਿਆ | ਕਿਸਾਨ ਆਗੂ ਸੁੱਖਾ ਪੰਡਤ, ਗੁਰਨਾਮ ਸਿੰਘ ਗਾਮਾ, ਲਿਬਰੇਸ਼ਨ ਦੇ ਧਰਮਪਾਲ ਨੀਟਾ ਨੇ ਕਿਹਾ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਕਿਸੇ ਵੀ ਪਾਰਟੀ ਦੇ ਆਗੂ ਨੂੰ ਮੀਟਿੰਗਾਂ ਤੇ ਰੈਲੀਆਂ 'ਚ ਬੋਲਣ ਨਹੀਂ ਦਿੱਤਾ ਜਾਵੇਗਾ ਡਟ ਕੇ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਲਾਲ ਸਿੰਘ ਭੀਖੀ, ਬਿੰਦਰ ਸਿੰਘ ਬੋਘਕਾ, ਨੈਬ ਸਿੰਘ, ਭੋਲਾ ਸਿੰਘ ਟਾਂਡੇਭੰਨ, ਅਜੈਬ ਸਿੰਘ ਭੀਖੀ, ਮਿੱਠੂ ਸਿੰਘ ਨੰਬਰਦਾਰ, ਅਮਰੀਕ ਸਿੰਘ ਆਦਿ ਹਾਜ਼ਰ ਸਨ |
ਬੁਢਲਾਡਾ, 20 ਅਕਤੂਬਰ (ਨਿ.ਪ.ਪ.)-ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਬੁਢਲਾਡਾ ਵਲੋਂ 23 ਅਕਤੂਬਰ ਨੂੰ ਕਰਵਾ ਚੌਥ ਸਪੈਸ਼ਲ ਤੰਬੋਲਾ ਤੇ ਕੁਰਸੀ ਦੌੜ ਮੁਕਾਬਲੇ ਕਰਵਾਏ ਜਾਣਗੇ | ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਗਰਗ ਨੇ ਦੱਸਿਆ ਕਿ ਇਹ ਮੁਕਾਬਲੇ ਸੀਨੀਅਰ ਸਿਟੀਜ਼ਨ ਔਰਤਾਂ ...
ਬੁਢਲਾਡਾ, 20 ਅਕਤੂਬਰ (ਸਵਰਨ ਸਿੰਘ ਰਾਹੀ)-ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਆਈ.ਸੀ. ਆਈ. ਸੀ. ਆਈ ਫਾੳਾੂਡੇਸ਼ਨ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਐਸ.ਡੀ.ਐਮ. ਬੁਢਲਾਡਾ ਕਾਲਾ ਰਾਮ ਕਾਂਸਲ ਨੇ ਕੀਤੀ | ਉਨ੍ਹਾਂ ...
ਬੋਹਾ, 20 ਅਕਤੂਬਰ (ਰਮੇਸ਼ ਤਾਂਗੜੀ)-ਵਿਧਾਇਕ ਬੁੱਧ ਰਾਮ ਨੇ ਆਪਣੇ ਅਨੇਕਾਂ ਵਰਕਰਾਂ ਨਾਲ ਬੋਹਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ | ਉਨ੍ਹਾਂ ਇੱਥੇ ਮੌਜੂਦ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ | ਵੱਖ ਵੱਖ ਪਿੰਡਾਂ ਤੋਂ ਆਏ ਕਿਸਾਨ ਇੱਕ ਹਫ਼ਤੇ ਤੋਂ ਆਪਣਾ ਝੋਨਾ ਲੈ ਕੇ ...
ਮਾਨਸਾ, 20 ਅਕਤੂਬਰ (ਧਾਲੀਵਾਲ)- ਸਥਾਨਕ ਆਈਲੈਟਸ ਪੁਆਇੰਟ ਦੀ ਵਿਦਿਆਰਥੀ ਰਵਿੰਦਰ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਦਲੇਲ ਸਿੰਘ ਵਾਲਾ ਨੇ ਆਈਲੈਟਸ ਦੀ ਪ੍ਰੀਖਿਆ 'ਚੋਂ ਓਵਰਆਲ 6.5 ਬੈਂਡ ਹਾਸਲ ਕਰ ਕੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਲਿਆ ਹੈ | ਸੰਸਥਾ ਦੇ ਐਮ.ਡੀ. ...
ਮਾਨਸਾ, 20 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਭਗਵਾਨ ਵਾਲਮੀਕਿ ਸੰਸਕ੍ਰਿਤ ਸਲੋਕ ਦੇ ਪਹਿਲੇ ਨਿਰਮਾਤਾ ਸਨ | ਉਨ੍ਹਾਂ ਦੀ ਸ਼ੋਭਾ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਫੈਲੀ ਹੋਈ ਹੈ ਕਿਉਂਕਿ ਉਹ ਮਹਾਨ ਸੰਤ ਸ਼ਾਇਰ ਸਨ | ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ...
ਬੁਢਲਾਡਾ, 20 ਅਕਤੂਬਰ (ਸਵਰਨ ਸਿੰਘ ਰਾਹੀ)-ਅੱਜ ਇਥੇ ਪੁੱਜੇ ਅਗਰਵਾਲ ਸਮਾਜ ਸਭਾ ਪੰਜਾਬ ਦੇ ਪ੍ਰਧਾਨ ਅਜੈ ਕਾਂਸਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦਾ ਮੁੱਖ ਮਨੋਰਥ ਸਮੁੱਚੇ ਭਾਈਚਾਰੇ ਨੂੰ ਇੱਕ ਪਲੇਟਫ਼ਾਰਮ ਤੇ ਇਕੱਠਿਆਂ ਕਰ ਕੇ ਸਮਾਜ ਦੇ ਲੋਕਾਂ ਨੂੰ ਦਰਪੇਸ਼ ...
ਝੁਨੀਰ, 20 ਅਕਤੂਬਰ (ਰਮਨਦੀਪ ਸਿੰਘ ਸੰਧੂ)-ਨੇੜਲੇ ਪਿੰਡ ਫੱਤਾ ਮਾਲੋਕਾ ਵਿਖੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਦੇਸ਼ ਨੂੰ ਰਵਾਇਤੀ ਪਾਰਟੀਆਂ ਨੇ ਸਮੇਂ ਸਮੇਂ ਤੇ ਲੁੱਟਿਆ ਹੈ ਅਤੇ ਕਾਨੂੰਨ ਆਪੋ ਆਪਣੇ ...
ਮਾਨਸਾ, 20 ਅਕਤੂਬਰ (ਸ.ਰਿ.)- ਪੰਜਾਬ ਸਰਕਾਰ ਵਲੋਂ ਸੇਵਾ ਕੇਂਦਰਾਂ ਵਿਖੇ ਸੱਭਿਆਚਾਰ ਅਤੇ ਸੈਰ ਸਪਾਟਾ ਵਿਭਾਗ ਨਾਲ ਸਬੰਧਤ 2 ਨਵੀਆਂ ਸਕੀਮਾਂ ਨੂੰ ਸ਼ੁਰੂ ਕੀਤੀਆਂ ਗਈਆਂ ਹਨ | ਜਾਣਕਾਰੀ ਦਿੰਦਿਆਂ ਮਹਿੰਦਰਪਾਲ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਰਮ ਟੂਰਿਜ਼ਮ ਸਕੀਮ ...
ਮਾਨਸਾ, 20 ਅਕਤੂਬਰ (ਸ.ਰਿ.) - ਲਗਪਗ ਡੇਢ ਮਹੀਨੇ ਤੋਂ ਚੱਲ ਰਹੇ ਸਰਤਾਜ 2021 ਸੰਗੀਤ ਮੁਕਾਬਲੇ ਵਿਚ ਪੰਜਾਬ ਦੇ ਸੁਰੀਲੇ ਗਾਇਕ ਗਾਇਕਾਵਾਂ ਨੇ ਭਾਗ ਲਿਆ, ਜਿਸ ਵਿਚ ਕਸਬਾ ਜੋਗਾ ਦੇ ਵਸਨੀਕ ਹਰਜੀਤ ਜੋਗਾ ਨੇ ਸੁਰ ਸਰਤਾਜ ਦਾ ਖਿਤਾਬ ਆਪਣੇ ਨਾਂਅ ਕੀਤਾ | ਬੀ. ਐਮ. ਰਿਕਾਰਡਜ਼ ...
ਜੋਗਾ, 20 ਅਕਤੂਬਰ (ਚਹਿਲ) - ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਤਹਿਤ ਤੇ ਗ਼ਰੀਬੀ ਰੇਖਾ ਤੋਂ ਹੇਠਾਂ ਜਿਨ੍ਹਾਂ ਵੱਲ ਬਿਜਲੀ ਬੋਰਡ ਦੀ ਬਕਾਇਆ ਰਕਮ ਰਹਿੰਦੀ ਸੀ, ਉਨ੍ਹਾਂ ਨੂੰ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੀਆਂ ਹਦਾਇਤਾਂ ...
ਮਾਨਸਾ, 20 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਅਤੇ ਐਮ.ਐਸ.ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਜ਼ਿਲ੍ਹੇ 'ਚ ਵੱਖ ਵੱਖ ਥਾਵਾਂ 'ਤੇ ਕਿਸਾਨਾਂ ਵਲੋਂ ਧਰਨੇ ਜਾਰੀ ਹਨ | ...
ਮਾਨਸਾ, 20 ਅਕਤੂਬਰ (ਸ.ਰਿ.) - ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਵੱਖ-ਵੱਖ ਵਿਸ਼ਿਆਂ ਦੀਆਂ ਤਰੱਕੀਆ ਅਤੇ ਹੋਰ ਮੰਗਾਂ ਸਬੰਧੀ ਮੰਗ ਪੱਤਰ ਪ੍ਰਾਇਮਰੀ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਵਲੋਂ ਹਲਕਾ ਵਿਧਾਇਕ ਮਾਨਸਾ ਨਾਜਰ ਸਿੰਘ ਮਾਨਸਾਹੀਆ ਨੂੰ ...
ਝੁਨੀਰ, 20 ਅਕਤੂਬਰ (ਰਮਨਦੀਪ ਸਿੰਘ ਸੰਧੂ)-ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ 'ਮਹਿੰਗਾਈ ਰੋਕੋ ਰੁਜ਼ਗਾਰ ਦਿਓ' ਮੁਹਿੰਮ ਤਹਿਤ ਕਸਬਾ ਝੁਨੀਰ ਅਤੇ ਉੱਡਤ ਭਗਤ ਰਾਮ 'ਚ ਬਰਤਨ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਮੋਰਚੇ ਦੇ ਆਗੂ ਸੁਖਜੀਤ ਸਿੰਘ ਰਾਮਾਂਨੰਦੀ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX