ਤਾਜਾ ਖ਼ਬਰਾਂ


ਆਬੂ ਧਾਬੀ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਦੋ ਬੈਲਿਸਟਿਕ ਮਿਜ਼ਾਈਲਾਂ ਨੂੰ ਰੋਕਿਆ ਗਿਆ - ਯੂ.ਏ.ਈ
. . .  4 minutes ago
ਦੁਬਈ, 24 ਜਨਵਰੀ - ਆਬੂ ਧਾਬੀ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਦੋ ਬੈਲਿਸਟਿਕ ਮਿਜ਼ਾਈਲਾਂ ਨੂੰ ਰੋਕਿਆ ਗਿਆ....
ਡਰੱਗਜ਼ ਮਾਮਲਾ : ਬਿਕਰਮ ਮਜੀਠੀਆ ਖ਼ਿਲਾਫ਼ ਦਰਜ ਐਨ.ਡੀ.ਪੀ.ਐੱਸ. ਮਾਮਲੇ 'ਚ ਸੁਣਵਾਈ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਹੋਵੇਗੀ
. . .  18 minutes ago
ਚੰਡੀਗੜ੍ਹ, 24 ਜਨਵਰੀ (ਅੰਕੁਰ ਤਾਂਗੜੀ) ਡਰੱਗਜ਼ ਮਾਮਲਾ : ਬਿਕਰਮ ਮਜੀਠੀਆ ਖ਼ਿਲਾਫ਼ ਦਰਜ ਐਨ.ਡੀ.ਪੀ.ਐੱਸ. ਮਾਮਲੇ 'ਚ ਸੁਣਵਾਈ ਅੱਜ ਪੰਜਾਬ....
ਇਕ ਟਰੱਕ ,ਇਕ ਕਾਰ ਅਤੇ ਦੋ ਮੋਟਰਸਾਈਕਲਾਂ ਵਿਚ ਟੱਕਰ, ਪੰਜ ਲੋਕਾਂ ਦੀ ਮੌਤ ,ਪੰਜ ਜ਼ਖ਼ਮੀ
. . .  24 minutes ago
ਮਹਾਰਾਸ਼ਟਰ, 24 ਜਨਵਰੀ - ਪੁਣੇ-ਅਹਿਮਦਨਗਰ ਰੋਡ 'ਤੇ ਕੱਲ੍ਹ ਸ਼ਾਮ ਇਕ ਟਰੱਕ ਅਤੇ ਇਕ ਕਾਰ ਅਤੇ ਦੋ ਮੋਟਰਸਾਈਕਲਾਂ ਵਿਚ ਟੱਕਰ ਹੋਣ ਕਾਰਨ ਪੰਜ ਲੋਕਾਂ ਦੀ ਮੌਤ....
ਮੁੰਬਈ 'ਚ ਅੱਜ ਤੋਂ ਪਹਿਲੀ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਮੁੜ ਖੁਲੇ
. . .  31 minutes ago
ਮਹਾਰਾਸ਼ਟਰ, 24 ਜਨਵਰੀ - ਮੁੰਬਈ ਵਿਚ ਅੱਜ ਤੋਂ ਪਹਿਲੀ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ....
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 3,06,064 ਨਵੇਂ ਕੋਰੋਨਾ ਮਾਮਲੇ ਆਏ, 439 ਮੌਤਾਂ
. . .  38 minutes ago
ਨਵੀਂ ਦਿੱਲੀ, 24 ਜਨਵਰੀ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 3,06,064 ਨਵੇਂ ਕੋਰੋਨਾ....
ਅਮਰੀਕਾ ਨੇ ਯੂਕਰੇਨ ਅਤੇ ਰੂਸ 'ਚ ਆਪਣੇ ਦੂਤਾਵਾਸਾਂ ਦੇ ਪਰਿਵਾਰਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ
. . .  about 1 hour ago
ਵਾਸ਼ਿੰਗਟਨ, 24 ਜਨਵਰੀ - ਰੂਸ ਅਤੇ ਯੂਕਰੇਨ ਵਿਚਾਲੇ ਵਧਦੇ ਤਣਾਅ ਅਤੇ ਜੰਗ ਦੀ ਸਥਿਤੀ ਦੇ ਮੱਦੇਨਜ਼ਰ ਅਮਰੀਕੀ ਵਿਦੇਸ਼ ਵਿਭਾਗ ਨੇ ਦੋਵਾਂ ਦੇਸ਼ਾਂ 'ਚ ਅਮਰੀਕੀ ਦੂਤਾਵਾਸਾਂ ਨੂੰ .....
ਪ੍ਰਧਾਨ ਮੰਤਰੀ ਮੋਦੀ ਅੱਜ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਕਰਨਗੇ
. . .  about 1 hour ago
ਨਵੀਂ ਦਿੱਲੀ, 24 ਜਨਵਰੀ - ਪ੍ਰਧਾਨ ਮੰਤਰੀ ਮੋਦੀ ਅੱਜ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਗੱਲਬਾਤ .....
ਹਿਮਾਚਲ ਪ੍ਰਦੇਸ਼: ਭਾਰੀ ਬਰਫ਼ਬਾਰੀ ਕਾਰਨ 4 ਰਾਸ਼ਟਰੀ ਰਾਜ ਮਾਰਗਾਂ ਸਮੇਤ 731 ਸੜਕਾਂ ਬੰਦ
. . .  43 minutes ago
ਹਿਮਾਚਲ ਪ੍ਰਦੇਸ਼, 24 ਜਨਵਰੀ - ਭਾਰੀ ਬਰਫ਼ਬਾਰੀ ਕਾਰਨ 4 ਰਾਸ਼ਟਰੀ ਰਾਜ ਮਾਰਗਾਂ ਸਮੇਤ 731 ਸੜਕਾਂ ਬੰਦ। 1365 ਬਿਜਲੀ ਸਪਲਾਈ ਸਕੀਮਾਂ ਵਿਘਨ, 102 ਜਲ ਸਪਲਾਈ ਸਕੀਮਾਂ ਵਿਘਨ, ਅਤੇ 3220 ਬਿਜਲੀ ...
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਦੱਖਣੀ ਅਫਰੀਕਾ – ਭਾਰਤ : ਤੀਜੇ ਮੈਚ 'ਚ ਵੀ ਟੀਮ ਇੰਡੀਆ ਦੀ ਹਾਰ, ਦੱਖਣੀ ਅਫਰੀਕਾ ਨੇ 4 ਦੌੜਾਂ ਨਾਲ ਹਰਾਇਆ
. . .  1 day ago
ਵਨਡੇ ਸੀਰੀਜ਼ ਦੇ ਆਖਰੀ ਮੈਚ 'ਚ ਨਜ਼ਰ ਆਈ ਅਨੁਸ਼ਕਾ ਸ਼ਰਮਾ ਤੇ ​ਵਿਰਾਟ ਕੋਹਲੀ ਦੀ ਲਾਡਲੀ ਵਾਮਿਕਾ
. . .  1 day ago
ਕੇਪਟਾਊਨ, 23 ਜਨਵਰੀ -ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਕੇਪਟਾਊਨ 'ਚ ਖੇਡਿਆ ਜਾ ਰਿਹਾ ਹੈ। ਵਿਰਾਟ ਕੋਹਲੀ ਨੂੰ ਚੀਅਰ ਕਰਨ ਲਈ ਉਨ੍ਹਾਂ ਦੀ ...
ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਜਾਰੀ ,11 ਮਰੀਜ਼ਾਂ ਦੀ ਮੌਤ ,932 ਨਵੇਂ ਮਾਮਲੇ
. . .  1 day ago
ਲੁਧਿਆਣਾ,23 ਜਨਵਰੀ {ਸਲੇਮਪੁਰੀ} - ਲੁਧਿਆਣਾ ਵਿਚ ਅੱਜ 14ਵੇਂ ਦਿਨ ਵੀ ਕੋਰੋਨਾ ਦਾ ਕਹਿਰ ਜਾਰੀ ਰਿਹਾ ਹੈ, ਪਰ ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਕੋਰੋਨਾ ਕਾਰਨ ਸੱਭ ਤੋਂ ਜ਼ਿਆਦਾ ਗਿਣਤੀ ਵਿਚ 11 ਮਰੀਜ਼ਾਂ ...
ਚੰਡੀਗੜ੍ਹ : ਚਾਰ ਤਹਿਸੀਲਦਾਰਾਂ ਨੂੰ ਮਿਲੀ ਨਵੀਂ ਪੋਸਟਿੰਗ
. . .  1 day ago
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਗੇਟ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਮੂਰਤੀ ਦਾ ਕੀਤਾ ਉਦਘਾਟਨ
. . .  1 day ago
ਪਿੰਡ ਕੱਲੇਵਾਲ ਤੋਂ 25 ਕੱਟੜ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਿਲ
. . .  1 day ago
ਅਟਾਰੀ, 23 ਜਨਵਰੀ (ਗੁਰਦੀਪ ਸਿੰਘ ਅਟਾਰੀ)- ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਕੱਲੇਵਾਲ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ 25 ਕੱਟੜ ਕਾਂਗਰਸੀ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ..
ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਅਮਰੀਕ ਸਿੰਘ ਸ਼ਾਹਪੁਰ ਵੀ ਆਏ ਰਵੀਕਰਨ ਸਿੰਘ ਕਾਹਲੋਂ ਦੀ ਹਮਾਇਤ 'ਤੇ
. . .  1 day ago
ਡੇਰਾ ਬਾਬਾ ਨਾਨਕ, 23 ਜਨਵਰੀ (ਅਵਤਾਰ ਸਿੰਘ ਰੰਧਾਵਾ)-ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਦੀ ਚੋਣ ਮੁਹਿੰਮ ਉਦੋਂ ਹੋਰ ਮਜ਼ਬੂਤ ਹੋ ਗਈ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ. ਅਮਰੀਕ ਸਿੰਘ ..
ਸੰਯੁਕਤ ਸਮਾਜ ਮੋਰਚੇ ਵਲੋਂ 8 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਗੜ੍ਹਸ਼ੰਕਰ, 23 ਜਨਵਰੀ (ਧਾਲੀਵਾਲ)- ਸੰਯੁਕਤ ਸਮਾਜ ਮੋਰਚੇ ਵਲੋਂ ਵਿਧਾਨ ਸਭਾ ਚੋਣਾਂ ਲਈ 8 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਮੋਰਚੇ ਵਲੋਂ ਬਾਬਾ ਚਮਕੌਰ ਸਿੰਘ ਨੂੰ ਬਠਿੰਡਾ ਰੂਰਲ, ਰਾਜ ਕੁਮਾਰ ਮਾਹਿਲ ਖੁਰਦ ਨੂੰ ਬੰਗਾ, ਰਸ਼ਪਾਲ ਸਿੰਘ ਰਾਜੂ ਨੂੰ ਚੱਬੇਵਾਲ...
ਅਰੁਣ ਬਾਲੀ ਨੂੰ ਹਸਪਤਾਲ 'ਚ ਕਰਵਾਇਆ ਗਿਆ ਦਾਖ਼ਲ
. . .  1 day ago
ਮੁੰਬਈ, 23 ਜਨਵਰੀ- ਦਿੱਗਜ ਅਭਿਨੇਤਾ ਅਰੁਣ ਬਾਲੀ '3 ਇਡੀਅਟਸ', 'ਕੇਦਾਰਨਾਥ', 'ਪਾਨੀਪਤ' ਵਿਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਮਸ਼ਹੂਰ ਅਦਾਕਾਰ ਅਰੁਣ ਬਾਲੀ ਨੂੰ ਇੱਕ ਦੁਰਲੱਭ ਲੰਬੇ ਸਮੇਂ ਦੀ ਨਿਊਰੋਮਸਕੁਲਰ ਬਿਮਾਰੀ ਮਾਈਸਥੇਨੀਆ ਗ੍ਰੇਵਿਸ ਦਾ ਪਤਾ ਲੱਗਿਆ...
ਰਵੀਕਰਨ ਸਿੰਘ ਕਾਹਲੋਂ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ- ਗੁਰਦੁਆਰਾ ਤਪ ਅਸਥਾਨ ਸਾਹਿਬ ਨਿੱਕੇ ਘੁੰਮਣ ਦੇ ਮੁਖੀ ਬਾਬਾ ਅਮਰੀਕ ਸਿੰਘ, ਸਰਪੰਚਾਂ ਸਮੇਤ ਆਏ ਹਮਾਇਤ 'ਤੇ
. . .  1 day ago
ਨਿੱਕੇ ਘੁੰਮਣ, 23 ਜਨਵਰੀ (ਸਤਬੀਰ ਸਿੰਘ ਘੁੰਮਣ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਰਵੀਕਰਨ ਸਿੰਘ ਕਾਹਲੋਂ ਦੀ ਚੋਣ ਮੁਹਿੰਮ ਨੂੰ ਉਦੋਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ...
ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਪਲਵਿੰਦਰ ਸਿੰਘ ਬਾਜਵਾ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ
. . .  1 day ago
ਕਲਾਨੌਰ, 23 ਜਨਵਰੀ (ਪੁਰੇਵਾਲ)- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਖੇ ਆਪਣਾ ਵੱਡਾ ਆਧਾਰ ਰੱਖਣ ਵਾਲੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਪਲਵਿੰਦਰ ਸਿੰਘ ਬਾਜਵਾ ਵਲੋਂ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ ਹੋਣ ਨਾਲ ਕਾਂਗਰਸ...
ਅੱਜ ਸ਼ਾਮ 6 ਵਜੇ ਪ੍ਰਧਾਨ ਮੰਤਰੀ ਮੋਦੀ ਇੰਡੀਆ ਗੇਟ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਮੂਰਤੀ ਦਾ ਕਰਨਗੇ ਉਦਘਾਟਨ
. . .  1 day ago
ਨਵੀਂ ਦਿੱਲੀ, 23 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਕਰੀਬ 6 ਵਜੇ ਇੰਡੀਆ ਗੇਟ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਮੂਰਤੀ ਦਾ ਉਦਘਾਟਨ ਕਰਨਗੇ...
ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੁਰੰਤ ਮਨਜ਼ੂਰ ਕਰੇ ਕੇਜਰੀਵਾਲ-ਸ. ਪ੍ਰਕਾਸ਼ ਸਿੰਘ ਬਾਦਲ
. . .  1 day ago
ਚੰਡੀਗੜ੍ਹ, 23 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਕੇਜਰੀਵਾਲ ਨੂੰ ਕਿਹਾ ਕਿ ਉਹ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੁਰੰਤ ਮਨਜ਼ੂਰ ਕਰਨ। ਉਨ੍ਹਾਂ ਕਿਹਾ ਕਿ...
ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 23 ਜਨਵਰੀ-ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ...
ਭਾਜਪਾ ਆਪਣੇ ਮਨਸੂਬਿਆਂ 'ਚ ਸਫਲ ਨਹੀਂ ਹੋਵੇਗੀ: ਸਿਮਰਨਜੀਤ ਸਿੰਘ ਮਾਨ
. . .  1 day ago
ਮਹਿਲ ਕਲਾਂ, 23 ਜਨਵਰੀ (ਅਵਤਾਰ ਸਿੰਘ ਅਣਖੀ)- ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਵਲੋਂ ਬਾਂਹ ਮਰੋੜ ਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਭਾਜਪਾ 'ਚ ਸ਼ਾਮਿਲ ਕਰਕੇ ਵਿਧਾਨ ਸਭਾ ਚੋਣਾਂ 'ਚ ਸਫਲਤਾ ਹਾਸਲ ਕਰਕੇ ਪੰਜਾਬ 'ਚ ਭਾਜਪਾ
ਪੀਵੀ ਸਿੰਧੂ ਨੇ ਫਾਈਨਲ ਵਿਚ ਮਾਲਵਿਕਾ ਬੰਸੌਦ ਨੂੰ ਹਰਾ ਕੇ ਜਿੱਤਿਆ ਖ਼ਿਤਾਬ
. . .  1 day ago
ਨਵੀਂ ਦਿੱਲੀ, 23 ਜਨਵਰੀ- ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਸੈਯਦ ਮੋਦੀ ਇੰਟਰਨੈਸ਼ਨਲ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਐਤਵਾਰ ਨੂੰ ਫਾਈਨਲ ’ਚ ਹਮਵਤਨ ਮਾਲਵਿਕਾ ਬੰਸੋਦ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਕੱਤਕ ਸੰਮਤ 553
ਿਵਚਾਰ ਪ੍ਰਵਾਹ: ਸਮੱਸਿਆਵਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਘਟਦੀਆਂ ਨਹੀਂ, ਸਗੋਂ ਹੋਰ ਵੱਡੀਆਂ ਹੋ ਜਾਂਦੀਆਂ ਹਨ। -ਲੀਕਰ ਬੂਜੀਏ

ਫ਼ਤਹਿਗੜ੍ਹ ਸਾਹਿਬ

ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਫ਼ਤਹਿਗੜ੍ਹ ਸਾਹਿਬ, 22 ਅਕਤੂਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਕੈਮਿਸਟਰੀ ਵਿਭਾਗ ਵਲੋਂ ਮਾਤਾ ਗੁਜਰੀ ਸਟੱਡੀ ਸਰਕਲ ਦੇ ਸਹਿਯੋਗ ਨਾਲ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਬੜੇ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ 'ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮਿ੍ਤੁ ਸਾਰੇ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਵੀ ਕਰਵਾਇਆ ਗਿਆ | ਪ੍ਰੋਗਰਾਮ ਦੌਰਾਨ ਰਾਜਪਾਲ ਸਿੰਘ ਕੋਆਰਡੀਨੇਟਰ ਸ੍ਰੀ ਸਹਿਜ ਪਾਠ ਸੇਵਾ ਸੰਸਥਾ ਸ੍ਰੀ ਅੰਮਿ੍ਤਸਰ ਸਾਹਿਬ ਨੇ ਆਪਣੇ ਭਾਸ਼ਣ ਰਾਹੀਂ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਸ੍ਰੀ ਸਹਿਜ ਪਾਠ ਕਰਨ ਦੀ ਪ੍ਰੇਰਨਾ ਵੀ ਦਿੱਤੀ | ਇਸ ਮੌਕੇ ਕਾਲਜ ਦੇ ਡਾਇਰੈਕਟਰ-ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਭਾਈ ਜੇਠਾ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਤੋਂ ਬਖਸ਼ਿਸ਼ ਪ੍ਰਾਪਤ ਕਰਕੇ ਗੁਰਤਾ ਗੱਦੀ ਪ੍ਰਾਪਤ ਕੀਤੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਬਣੇ, ਇਸ ਲਈ ਸਾਨੂੰ ਵੀ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਤੋਂ ਪ੍ਰੇਰਨਾ ਲੈ ਕੇ ਗੁਰੂ ਸਾਹਿਬ ਜੀ ਦੀ ਅਸੀਸ ਪ੍ਰਾਪਤ ਕਰਨੀ ਚਾਹੀਦੀ ਹੈ | ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਡਾ. ਗੁਰਬਾਜ਼ ਸਿੰਘ ਮੁਖੀ ਧਰਮ ਅਧਿਐਨ ਵਿਭਾਗ ਨੇ ਨਿਭਾਈ | ਪ੍ਰੋਗਰਾਮ ਵਿਚ ਕੈਮਿਸਟਰੀ ਵਿਭਾਗ ਦੇ ਮੁਖੀ ਡਾ. ਕਮਲਪ੍ਰੀਤ ਕੌਰ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਸਮਾਗਮ ਦੇ ਅਖੀਰ ਵਿਚ ਕਾਲਜ ਦੇ ਵਾਈਸ ਪਿ੍ੰਸੀਪਲ ਡਾ. ਰਾਜਿੰਦਰ ਕੌਰ ਨੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ | ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਪ੍ਰੋ. ਮਨਮੋਹਨ ਕੌਰ ਅਤੇ ਪ੍ਰੋ. ਸਿਮਰਤ ਕੌਰ ਨੇ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ | ਇਸ ਮੌਕੇ ਪ੍ਰੋ. ਜੁਪਿੰਦਰ ਸਿੰਘ, ਡਾ. ਰਮਨਦੀਪ ਕੌਰ, ਪ੍ਰੋ. ਪੁਸ਼ਪਿੰਦਰ ਸਿੰਘ, ਪ੍ਰੋ. ਸਹਿਜੀਤ ਸਿੰਘ ਸਟਾਫ਼ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਰਹੇ |
ਅੰਬੇਮਾਜਰਾ 'ਚ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਇਆ ਧਾਰਮਿਕ ਸਮਾਗਮ
ਮੰਡੀ ਗੋਬਿੰਦਗੜ੍ਹ, (ਬਲਜਿੰਦਰ ਸਿੰਘ)-ਸੱਚਖੰਡ ਵਾਸੀ ਸੰਤ ਬਾਬਾ ਪ੍ਰੀਤਮ ਸਿੰਘ ਅੰਬੇਮਾਜਰਾ ਵਾਲਿਆਂ ਦੀ ਪ੍ਰੇਰਨਾ ਸਦਕਾ ਅੱਜ ਸੰਤ ਬਾਬਾ ਪ੍ਰੀਤਮ ਸਿੰਘ ਵੈੱਲਫੇਅਰ ਸੋਸਾਇਟੀ ਮੰਡੀ ਗੋਬਿੰਦਗੜ੍ਹ ਵਲੋਂ ਨਜ਼ਦੀਕੀ ਪਿੰਡ ਅੰਬੇਮਾਜਰਾ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ | ਜਿਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਖੁੱਲ੍ਹੇ ਪੰਡਾਲ ਵਿਚ ਸੰਤ ਬਾਬਾ ਦਲਬਾਰਾ ਸਿੰਘ ਰੋਹੀਸਰ ਸਾਹਿਬ ਮਾਲੋਵਾਲ, ਸੰਤ ਬਾਬਾ ਦਰਸ਼ਨ ਸਿੰਘ ਢੱਕੀ ਸਾਹਿਬ ਮਕਸੂਦੜਾ, ਸੰਤ ਬਾਬਾ ਨਰਿੰਦਰ ਸਿੰਘ ਖੰਨੇ ਵਾਲੇ, ਸੰਤ ਨਛੱਤਰ ਸਿੰਘ ਕੱਲਰ ਭੈਣੀ, ਭਾਈ ਗੁਰਪ੍ਰੀਤ ਸਿੰਘ ਰੰਧਾਵਾ ਮੈਂਬਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਸ੍ਰੀ ਗੁਰੂ ਰਾਮ ਦਾਸ ਜੀ ਦੇ ਜੀਵਨ ਸਬੰਧੀ ਗੁਰਮਤਿ ਵਿਚਾਰਾਂ ਅਤੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ ਵਿਚ ਵਿਧਾਨ ਸਭਾ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਭਾਈ ਰਵਿੰਦਰ ਸਿੰਘ ਖ਼ਾਲਸਾ ਮੈਂਬਰ ਸ਼੍ਰੋਮਣੀ ਕਮੇਟੀ, ਪੰਜਾਬੀ ਗਾਇਕ ਤਰਸੇਮ ਜੱਸੜ੍ਹ, ਰਣਬੀਰ ਸਿੰਘ ਖੱਟੜਾ ਸਾਬਕਾ ਆਈ ਜੀ, ਜਥੇਦਾਰ ਮਹਿੰਦਰ ਸਿੰਘ ਢੀਂਡਸਾ, ਸਤਵੀਰ ਸਿੰਘ ਖੱਟੜਾ, ਅਮਰਿੰਦਰ ਸਿੰਘ ਨੰਬਰਦਾਰ, ਰਣਜੀਤ ਸਿੰਘ ਭੰਗੂ, ਦਰਸ਼ਨ ਸਿੰਘ ਬੱਬੀ, ਸਿਮਰਨਪ੍ਰੀਤ ਸਿੰਘ ਢੀਂਡਸਾ, ਰਵਿੰਦਰਜੀਤ ਸਿੰਘ ਭੰਗੂ, ਕੇਸਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਸ਼ਾਮਿਲ ਹੋਈਆਂ | ਸਮਾਗਮ ਦੀ ਸਮਾਪਤੀ ਮੌਕੇ ਸੰਤ ਬਾਬਾ ਪ੍ਰੀਤਮ ਸਿੰਘ ਵੈੱਲਫੇਅਰ ਸੁਸਾਇਟੀ ਮੰਡੀ ਗੋਬਿੰਦਗੜ੍ਹ ਦੇ ਚੇਅਰਮੈਨ ਜਥੇਦਾਰ ਮਹਿੰਦਰ ਸਿੰਘ ਢੀਂਡਸਾ ਨੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗੁਰੂ ਦਾ ਅਤੱੁਟ ਲੰਗਰ ਵੀ ਵਰਤਾਇਆ ਗਿਆ |

ਜੱਚਾ-ਬੱਚਾ ਹਸਪਤਾਲ ਜਲਦ ਕੀਤਾ ਜਾਵੇਗਾ ਲੋਕਾਂ ਨੂੰ ਸਮਰਪਿਤ-ਨਾਗਰਾ

ਫ਼ਤਹਿਗੜ੍ਹ ਸਾਹਿਬ, 22 ਅਕਤੂਬਰ (ਮਨਪ੍ਰੀਤ ਸਿੰਘ)-ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ 10 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਜੱਚਾ ਬੱਚਾ ਹਸਪਤਾਲ ਦਾ ਨਿਰਮਾਣ ਜੰਗੀ ਪੱਧਰ ਉੱਤੇ ਜਾਰੀ ਹੈ ਤੇ ਇਸ ਦਾ ਕਰੀਬ 80 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਤੇ ...

ਪੂਰੀ ਖ਼ਬਰ »

ਪਿੰਡਾਂ ਦੀਆਂ ਪੰਚਾਇਤਾਂ ਨੇ ਮਾਰਕਫੈੱਡ ਦੇ ਡਾਇਰੈਕਟਰ ਦਵਿੰਦਰ ਜੱਲ੍ਹਾ ਦਾ ਕੀਤਾ ਵਿਸ਼ੇਸ਼ ਸਨਮਾਨ

ਫ਼ਤਹਿਗੜ੍ਹ ਸਾਹਿਬ, 22 ਅਕਤੂਬਰ (ਮਨਪ੍ਰੀਤ ਸਿੰਘ)-ਵਿਧਾਇਕ ਕੁਲਜੀਤ ਸਿੰਘ ਨਾਗਰਾ ਦੁਆਰਾ ਹਲਕੇ ਦੇ ਵਿਕਾਸ ਕਰਵਾਉਣ ਦੇ ਨਾਲ-ਨਾਲ ਕਾਂਗਰਸੀ ਵਰਕਰਾਂ ਨੂੰ ਵੀ ਬਣਦਾ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ, ਤੇ ਸਰਪੰਚ ਦਵਿੰਦਰ ਸਿੰਘ ਜੱਲ੍ਹਾ ਦੀ ਮਾਰਕਫੈੱਡ ਪੰਜਾਬ ਦੇ ...

ਪੂਰੀ ਖ਼ਬਰ »

ਵਾਤਾਵਰਨ ਪ੍ਰੇਮੀ ਧਤੌਂਦਾ ਨੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ

ਜਖਵਾਲੀ, 22 ਅਕਤੂਬਰ (ਨਿਰਭੈ ਸਿੰਘ)-ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਪ੍ਰਦੂਸ਼ਣ ਰਹਿਤ ਮਨਾਉਣ ਦਾ ਹੋਕਾ ਦਿੰਦੇ ਹੋਏ ਯੂ.ਐਨ.ਓ. ਪੁਰਸਕਾਰ ਪ੍ਰਾਪਤ ਵਾਤਾਵਰਨ ਪ੍ਰੇਮੀ ਨਿਰਮਲ ਸਿੰਘ ਧਤੌਂਦਾ ਨੇ ਪਿੰਡ ਧਤੌਂਦਾ ਵਿਖੇ ਬੂਟੇ ਲਗਾਉਣ ਮੌਕੇ ਕਿਹਾ ਕਿ ਦੀਵਾਲੀ ਦੇ ...

ਪੂਰੀ ਖ਼ਬਰ »

ਖੇੜੀ ਨੌਧ ਸਿੰਘ ਵਿਖੇ ਅੱਜ ਭਰੇ ਜਾਣਗੇ ਬਿਜਲੀ ਮੁਆਫ਼ੀ ਦੇ ਬਕਾਇਆ ਬਿੱਲਾਂ ਦੇ ਫਾਰਮ

ਖਮਾਣੋਂ, 22 ਅਕਤੂਬਰ (ਜੋਗਿੰਦਰ ਪਾਲ)-ਪਾਵਰਕਾਮ ਸਬ ਡਵੀਜ਼ਨ ਭੜੀ ਵਲੋਂ ਖੇੜੀ ਨੌਧ ਸਿੰਘ ਵਿਖੇ 23 ਅਕਤੂਬਰ ਨੂੰ 2 ਕਿੱਲੋਵਾਟ ਤੋਂ ਘੱਟ ਲੋਡ ਵਾਲੇ ਖਪਤਕਾਰਾਂ ਦੇ ਬਿਜਲੀ ਦੇ ਬਕਾਏ ਬਿੱਲ ਮੁਆਫ ਕਰਨ ਸਬੰਧੀ ਫਾਰਮ ਭਰਨ ਲਈ ਕੈਂਪ ਲਗਾਇਆ ਜਾ ਰਿਹਾ ਹੈ | ਸਬ ਡਵੀਜ਼ਨ ਅਫ਼ਸਰ ...

ਪੂਰੀ ਖ਼ਬਰ »

ਫਰੌਰ ਤੇ ਸੰਘੋਲ ਵਿਖੇ ਲਗਾਏ ਜਾਣਗੇ ਸੁਵਿਧਾ ਕੈਂਪ

ਖਮਾਣੋਂ, 22 ਅਕਤੂਬਰ (ਮਨਮੋਹਣ ਸਿੰਘ ਕਲੇਰ)-ਤਹਿਸੀਲ ਖਮਾਣੋਂ ਦੇ ਪਿੰਡ ਫਰੌਰ ਅਤੇ ਸੰਘੋਲ ਵਿਖੇ ਕ੍ਰਮਵਾਰ 28 ਅਤੇ 29 ਅਕਤੂਬਰ ਨੂੰ ਲੋਕਾਂ ਦੀਆਂ ਸਹੂਲਤਾਂ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ | ਇਕ ਸਰਕਾਰੀ ...

ਪੂਰੀ ਖ਼ਬਰ »

ਪੰਜਾਬ 'ਚ 2022 ਦੀਆਂ ਵਿਧਾਨ ਸਭਾ ਚੋਣਾਂ 'ਚ 'ਆਪ' ਦੀ ਸਰਕਾਰ ਬਣੇਗੀ-ਚੌਹਾਨ, ਵੜਿੰਗ

ਮੰਡੀ ਗੋਬਿੰਦਗੜ੍ਹ, 22 ਅਕਤੂਬਰ (ਮੁਕੇਸ਼ ਘਈ)-ਪੰਜਾਬ ਦੇ ਲੋਕ ਦੋਵੇਂ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ | ਜਿਸ ਕਰਕੇ ਲੋਕਾਂ ਦਾ ਝੁਕਾਅ ਹੁਣ ਆਮ ਆਦਮੀ ਪਾਰਟੀ ਵੱਲ ਵਧ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਅਕਾਲੀ-ਬਸਪਾ ਗੱਠਜੋੜ ਦੇ 13 ਨੁਕਾਤੀ ਪ੍ਰੋਗਰਾਮ ਨੂੰ ਲੋਕਾਂ 'ਚ ਪ੍ਰਚਾਰਿਆ

ਖਮਾਣੋਂ, 22 ਅਕਤੂਬਰ (ਮਨਮੋਹਣ ਸਿੰਘ ਕਲੇਰ)-ਬਲਾਕ ਖਮਾਣੋਂ ਦੇ ਸ਼ੋ੍ਰਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਗੱਠਜੋੜ ਦੀ ਉੱਚ ਕਮਾਨ ਦੁਆਰਾ ਐਲਾਨੇ ਗਏ ਆਗਾਮੀ ਵਿਧਾਨ ਸਭਾ ਚੋਣਾਂ ਲਈ 13 ਨੁਕਾਤੀ ਪ੍ਰੋਗਰਾਮ ਨੂੰ ਅੱਜ ਖਮਾਣੋਂ ਦੇ ...

ਪੂਰੀ ਖ਼ਬਰ »

ਕਾਂਗਰਸ ਦੀ ਹਾਈਕਮਾਨ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਸਕੇਗੀ-ਚੀਮਾ

ਫ਼ਤਹਿਗੜ੍ਹ ਸਾਹਿਬ/ਜਖਵਾਲੀ, 22 ਅਕਤੂਬਰ (ਬਲਜਿੰਦਰ ਸਿੰਘ, ਨਿਰਭੈ ਸਿੰਘ)-ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਤੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਜਗਦੀਪ ਸਿੰਘ ਚੀਮਾ ਨੇ ਕਾਂਗਰਸ ਹਾਈਕਮਾਨ ਵਲੋਂ ਹਰੀਸ਼ ...

ਪੂਰੀ ਖ਼ਬਰ »

ਭਰਪੂਰਗੜ੍ਹ ਵਿਖੇ ਮਹਾਂਰਿਸ਼ੀ ਵਾਲਮੀਕਿ ਦੇ ਪ੍ਰਗਟ ਪੁਰਬ ਨੂੰ ਸਮਰਪਿਤ ਕੱਢੀ ਸ਼ੋਭਾ ਯਾਤਰਾ

ਅਮਲੋਹ, 22 ਅਕਤੂਬਰ (ਕੇਵਲ ਸਿੰਘ)-ਵਾਲਮੀਕਿ ਨੌਜਵਾਨ ਸਭਾ ਭਰਪੂਰਗੜ੍ਹ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਮਹਾਂਰਿਸ਼ੀ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸ਼ਰਧਾ ਨਾਲ ਮਨਾਇਆ ਗਿਆ ਉੱਥੇ ਹੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਸੈਂਟਰਲ ਵਾਲਮੀਕਿ ...

ਪੂਰੀ ਖ਼ਬਰ »

ਸ਼ਹੀਦਗੜ੍ਹ ਸਹਿਕਾਰੀ ਸਭਾ ਵਲੋਂ ਦੁੱਧ ਉਤਪਾਦਕਾਂ ਨੂੰ 3 ਲੱਖ 74 ਹਜ਼ਾਰ ਦਾ ਮੁਨਾਫ਼ਾ ਵੰਡਿਆ

ਬਸੀ ਪਠਾਣਾਂ, 22 ਅਕਤੂਬਰ (ਰਵਿੰਦਰ ਮੌਦਗਿਲ)-ਦੀ ਸ਼ਹੀਦਗੜ੍ਹ ਦੁੱਧ ਉਤਪਾਦਕ ਸਹਿਕਾਰੀ ਸਭਾ ਵਲੋਂ ਪ੍ਰਧਾਨ ਜਗਜੀਤ ਸਿੰਘ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਜਿਸ 'ਚ ਮਿਲਕ ਪਲਾਂਟ ਮੁਹਾਲੀ ਦੇ ਅਧਿਕਾਰੀ ਦਵਿੰਦਰ ਸਿੰਘ ਰੰਧਾਵਾ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ...

ਪੂਰੀ ਖ਼ਬਰ »

ਬਿਜਲੀ ਖ਼ਪਤਕਾਰਾਂ ਦੇ ਪਿਛਲੇ ਖੜ੍ਹੇ ਬਕਾਏ ਮੁਆਫ਼ ਕਰਨ ਲਈ ਕੈਂਪ ਲਗਾਇਆ

ਖਮਾਣੋਂ, 22 ਅਕਤੂਬਰ (ਜੋਗਿੰਦਰ ਪਾਲ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਜ਼ਦੀਕੀ ਪਿੰਡ ਭੁੱਟਾ ਵਿਖੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ ਡਿਵੀਜ਼ਨ ਭੜੀ ਵਲੋਂ 2 ਕਿੱਲੋਵਾਟ ਤੋਂ ਘੱਟ ਲੋਡ ਵਾਲੇ ਬਿਜਲੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨÏਜਵਾਨ ਦੀ ਮÏਤ

ਬਨੂੜ, 22 ਅਕਤੂਬਰ (ਭੁਪਿੰਦਰ ਸਿੰਘ)-ਬਨੂੜ ਤੇਪਲਾ ਮਾਰਗ 'ਤੇ ਸਥਿਤ ਸ਼ਿਵਾ ਹਸਪਤਾਲ ਕੋਲ ਮੋਟਰਸਾਈਕਲ ਤੇ ਕਾਰ ਦਰਮਿਆਨ ਵਾਪਰੇ ਹਾਦਸੇ 'ਚ ਮੋਟਰਸਾਈਕਲ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਬੀਤੀ ਰਾਤ ਇਕ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ...

ਪੂਰੀ ਖ਼ਬਰ »

ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਕਰਵਾਈ ਜਾ ਰਹੀ ਹੈ ਮੁਫ਼ਤ ਆਨਲਾਈਨ ਕੋਚਿੰਗ

ਫ਼ਤਹਿਗੜ੍ਹ ਸਾਹਿਬ, 22 ਅਕਤੂਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਸਰਕਾਰੀ ਨੌਕਰੀ ਲਈ ਤਿਆਰੀ ਕਰਨ ਦੀ ਇੱਛਾ ਰੱਖਣ ਵਾਲਿਆਂ ਨੂੰ ਮੁਫ਼ਤ ਆਨਲਾਈਨ ਕੋਚਿੰਗ ਕਰਵਾਈ ਜਾ ਰਹੀ ਹੈ | ਇਸ ਦਾ ਲਾਭ 12ਵੀਂ ਅਤੇ ਗੈ੍ਰਜੂਏਟ ਪ੍ਰਾਰਥੀ ਲੈ ਸਕਦੇ ...

ਪੂਰੀ ਖ਼ਬਰ »

ਸਰਵ ਸਿੱਖਿਆ ਅਭਿਆਨ ਮਿਡ-ਡੇਅ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ 25 ਨੂੰ ਸਿੱਖਿਆ ਭਵਨ ਦਾ ਕਰੇਗੀ ਘਿਰਾਓ

ਫ਼ਤਹਿਗੜ੍ਹ ਸਾਹਿਬ, 22 ਅਕਤੂਬਰ (ਰਾਜਿੰਦਰ ਸਿੰਘ)-ਸਰਵ ਸਿੱਖਿਆ ਅਭਿਆਨ ਮਿਡ-ਡੇਅ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਯੁਵਰਾਜ ਸ਼ਰਮਾ, ਬਲਜੀਤ ਸਿੰਘ, ਅੰਗਰੇਜ਼ ਸਿੰਘ, ਰਕਿੰਦਰ ਸਿੰਘ ਤੇ ਪ੍ਰਵੀਨ ਰਾਣੀ ਨੇ ਕਿਹਾ ਕਿ ਪੰਜਾਬ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਆਂਗਣਵਾੜੀ ਵਰਕਰਾਂ ਨਾਲ ਵੈਬੀਨਾਰ

ਫ਼ਤਹਿਗੜ੍ਹ ਸਾਹਿਬ, 22 ਅਕਤੂਬਰ (ਰਾਜਿੰਦਰ ਸਿੰਘ)-ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਤੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਓਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ...

ਪੂਰੀ ਖ਼ਬਰ »

ਗੋਬਿੰਦਗੜ੍ਹ ਪਬਲਿਕ ਕਾਲਜ ਵਿਖੇ ਫਰੈਸ਼ਰ ਪਾਰਟੀ

ਮੰਡੀ ਗੋਬਿੰਦਗੜ੍ਹ, 22 ਅਕਤੂਬਰ (ਮੁਕੇਸ਼ ਘਈ)-ਗੋਬਿੰਦਗੜ੍ਹ ਪਬਲਿਕ ਕਾਲਜ ਵਿਖੇ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਦੀ ਸ਼ੁਰੂਆਤ ਕਾਲਜ ਦੀ ਪਿ੍ੰਸੀਪਲ ਡਾ. ਨੀਨਾ ਸੇਠ ਪਜਨੀ ਨੇ ਦੀਵੇ ਜਗਾ ਕੇ ਕੀਤੀ | ਇਸ ਮੌਕੇ ਬੀ.ਏ., ਬੀ.ਬੀ.ਏ., ਬੀ.ਕਾਮ, ਬੀ.ਸੀ.ਏ., ...

ਪੂਰੀ ਖ਼ਬਰ »

ਕੈਂਪ ਦੌਰਾਨ ਸਰਪੰਚਾਂ ਨੂੰ ਕੀਤਾ ਜਾਗਰੂਕ

ਬਸੀ ਪਠਾਣਾਂ, 22 ਅਕਤੂਬਰ (ਰਵਿੰਦਰ ਮੌਦਗਿਲ)-ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਤੇ ਪੰਚਾਇਤੀ ਰਾਜ ਮੁਹਾਲੀ ਵਲੋਂ ਪੰਚਾਇਤ ਸੰਮਤੀ ਦਫ਼ਤਰ ਬਸੀ ਪਠਾਣਾਂ ਵਿਖੇ ਚੇਅਰਪਰਸਨ ਬਲਜੀਤ ਕੌਰ ਦੀ ਅਗਵਾਈ ਹੇਠ ਲਗਾਏ ਕੈਂਪ ਦੌਰਾਨ ਵੱਖ-ਵੱਖ ਪਿੰਡਾਂ ਥਾਬਲਾਂ, ਖ਼ਾਨਪੁਰ, ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਨੇ ਸਕੂਲ ਮੁਖੀਆਂ ਤੇ ਅਧਿਆਪਕਾਂ ਨਾਲ ਕੀਤੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 22 ਅਕਤੂਬਰ (ਰਾਜਿੰਦਰ ਸਿੰਘ)-ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਜਸਬੀਰ ਸਿੰਘ ਵਲੋਂ ਜ਼ਿਲੇ੍ਹ ਦੇ ਵੱਖ-ਵੱਖ ਸਕੂਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਜਰੀ, ਸਰਕਾਰੀ ਮਿਡਲ ਸਕੂਲ ਜੱਲੋਵਾਲ, ...

ਪੂਰੀ ਖ਼ਬਰ »

ਨਗਰ ਕੌਂਸਲ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਕੀਤੀ ਲਾਰਵੇ ਦੀ ਚੈਕਿੰਗ

ਅਮਲੋਹ, 22 ਅਕਤੂਬਰ (ਕੇਵਲ ਸਿੰਘ)-ਅੱਜ ਅਮਲੋਹ ਸ਼ਹਿਰ ਦੇ ਵਾਰਡ ਨੰ-2 ਤੇ ਸਰਾਫ਼ਾ ਬਾਜ਼ਾਰ ਵਿਖੇ ਡਰਾਈ ਡੇਅ ਤਹਿਤ ਸਿਹਤ ਵਿਭਾਗ ਅਤੇ ਨਗਰ ਕੌਂਸਲ ਅਮਲੋਹ ਦੀਆਂ ਟੀਮਾਂ ਵਲੋਂ ਘਰ-ਘਰ ਜਾ ਕੇ ਫਰਿੱਜਾਂ, ਕੂਲਰਾਂ ਦੀ ਚੈਕਿੰਗ ਕੀਤੀ ਗਈ, ਉਥੇ ਹੀ ਲੋਕਾਂ ਨੂੰ ਜਾਗਰੂਕ ਕਰਦੇ ...

ਪੂਰੀ ਖ਼ਬਰ »

ਸਟੇਟ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ 'ਚ ਜ਼ਿਲ੍ਹੇ ਦੇ ਅਥਲੀਟਾਂ ਨੇ 13 ਸੋਨ ਤੇ 4 ਚਾਂਦੀ ਦੇ ਤਗਮੇ ਜਿੱਤੇ

ਫ਼ਤਹਿਗੜ੍ਹ ਸਾਹਿਬ, 22 ਅਕਤੂਬਰ (ਬਲਜਿੰਦਰ ਸਿੰਘ)-ਚੰਡੀਗੜ੍ਹ ਵਿਚ ਸਟੇਟ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ 'ਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਐਥਲੀਟਾਂ ਨੇ ਬਿਹਤਰ ਪ੍ਰਦਰਸ਼ਨ ਕਰਦਿਆਂ 13 ਸੋਨ ਅਤੇ 4 ਚਾਂਦੀ ਦੇ ਤਗਮੇ ਜਿੱਤ ਕੇ ਸੂਬਾ ਪੱਧਰ 'ਤੇ ਜ਼ਿਲੇ੍ਹ ਦਾ ਨਾਂਅ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੰੂਨੀ ਸੇਵਾਵਾਂ ਅਥਾਰਟੀ ਵਲੋਂ ਪੈਨ ਇੰਡੀਆ ਜਾਗਰੂਕਤਾ ਪ੍ਰੋਗਰਾਮ

ਫ਼ਤਹਿਗੜ੍ਹ ਸਾਹਿਬ, 22 ਅਕਤੂਬਰ (ਬਲਜਿੰਦਰ ਸਿੰਘ)-ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਤਹਿਤ ਜ਼ਿਲੇ੍ਹ ਦੇ ਪਿੰਡ ਸੌਂਢਾ ਵਿਚ ਕਾਨੂੰਨੀ ਸਕੀਮਾਂ ਅਤੇ ਸੇਵਾਵਾਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਤੇ ...

ਪੂਰੀ ਖ਼ਬਰ »

ਭਾਜਪਾ ਆਗੂਆਂ ਨੇ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਦਾ ਕੀਤਾ ਵਿਸ਼ੇਸ਼ ਸਨਮਾਨ

ਅਮਲੋਹ, 22 ਅਕਤੂਬਰ (ਕੇਵਲ ਸਿੰਘ, ਰਿਸ਼ੂ ਗੋਇਲ)-ਭਾਰਤੀ ਜਨਤਾ ਪਾਰਟੀ ਵਲੋਂ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ ਨੇ ਕਿਹਾ ਕਿ ਅੱਜ ਭਾਰਤ ਦੇ 100 ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਦਾ 27 ਨੂੰ ਜਨਮ ਦਿਹਾੜਾ ਮਨਾਇਆ ਜਾਵੇਗਾ

ਅਮਲੋਹ, 22 ਅਕਤੂਬਰ (ਕੇਵਲ ਸਿੰਘ)-ਵਿਸ਼ਵ ਦੁਆਬਾ ਰਾਜਪੂਤ ਸਭਾ ਪੰਜਾਬ ਦੀ ਅਹਿਮ ਮੀਟਿੰਗ ਨਜ਼ਦੀਕ ਪਿੰਡ ਖਨਿਆਣ ਵਿਖੇ ਹੋਈ ਜਿਸ ਵਿਚ ਅਹਿਮ ਵਿਚਾਰਾਂ ਕੀਤੀਆਂ ਗਈਆਂ | ਮੀਟਿੰਗ ਦੌਰਾਨ ਮੈਂਬਰਾਂ ਨੇ ਦੱਸਿਆ ਕਿ 27 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ...

ਪੂਰੀ ਖ਼ਬਰ »

ਘਰ 'ਚੋਂ ਵਿਦੇਸ਼ੀ ਕਰੰਸੀ, ਗਹਿਣੇ ਚੋਰੀ ਤੇ ਹੋਰ ਸਾਮਾਨ ਚੋਰੀ

ਪਟਿਆਲਾ, 22 ਅਕਤੂਬਰ (ਮਨਦੀਪ ਸਿੰਘ ਖਰੌੜ)-ਸਥਾਨਕ ਬੀ. ਟੈਂਕ ਲਾਗੇ ਇਕ ਘਰ 'ਚੋਂ 25 ਹਜ਼ਾਰ ਦੀ ਨਕਦੀ , 2 ਸੋਨੇ ਦੀਆਂ ਚੇਨਾਂ, 2 ਛਾਪਾਂ, 2 ਹਜ਼ਾਰ ਦਰੰਮ ਕਰੰਸੀ ਅਤੇ 399 ਰਿਆਲ ਕਰੰਸੀ ਕੋਈ ਪਿਛਲੇ ਦਿਨੀਂ ਚੋਰੀ ਕਰਕੇ ਲੈ ਗਿਆ ਹੈ | ਚੋਰੀ ਦੀ ਸ਼ਿਕਾਇਤ ਰਿਤੂ ਚੋਪੜਾ ਨੇ ਥਾਣਾ ...

ਪੂਰੀ ਖ਼ਬਰ »

ਪਿੰਡ ਇਸਰਹੇੜੀ 'ਚ ਨੌਜਵਾਨਾਂ ਕੀਤੀ ਲਾਇਬ੍ਰੇਰੀ ਸਥਾਪਤ

ਦੇਵੀਗੜ੍ਹ, 22 ਅਕਤੂਬਰ (ਰਾਜਿੰਦਰ ਸਿੰਘ ਮੌਜੀ)-ਪਿੰਡ ਇਸਰਹੇੜੀ ਵਿਖੇ ਸਮਾਜ ਸੇਵੀ ਯੂਥ ਕਲੱਬ ਅਤੇ ਗ੍ਰਾਮ ਸੇਵਾ ਮੰਚ ਇਸਰਹੇੜੀ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਯਾਦਗਾਰ ਲਾਇਬ੍ਰੇਰੀ ਸਥਾਪਤ ਕੀਤੀ ਗਈ | ਜਿਸ ਵਿਚ ਕਿਤਾਬਾਂ, ਮੈਗਜ਼ੀਨ ਅਤੇ ਅਖ਼ਬਾਰਾਂ ਦਾ ...

ਪੂਰੀ ਖ਼ਬਰ »

ਨੌਜਵਾਨ ਵਰਗ 'ਚ ਕਾਂਗਰਸ ਸਰਕਾਰ ਨੂੰ ਲੈ ਕੇ ਭਾਰੀ ਰੋਸ-ਸ਼ਾਹਪੁਰ, ਕੋਟਲਾ, ਗਰਚਾ

ਮੰਡੀ ਗੋਬਿੰਦਗੜ੍ਹ, 22 ਅਕਤੂਬਰ (ਮੁਕੇਸ਼ ਘਈ)-'ਬੂਥ ਫ਼ਤਹਿ' ਮੁਹਿੰਮ ਤਹਿਤ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਵੱਡੀ ਜਿੱਤ ਦਰਜ ਕਰਵਾਉਣ ਲਈ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਡਿਪਟੀ ਕਮਿਸ਼ਨਰ ਦੇ ਨਾਂਅ ਮੰਗ ਪੱਤਰ ਦਿੱਤਾ

ਫ਼ਤਹਿਗੜ੍ਹ ਸਾਹਿਬ, 22 ਅਕਤੂਬਰ (ਬਲਜਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂਆਂ ਵਲੋਂ ਡੀ.ਏ.ਪੀ. ਖਾਦ ਸਮੇਤ ਮੁਸ਼ਕਿਲਾਂ ਸਬੰਧੀ ਡਿਪਟੀ ਕਮਿਸ਼ਨਰ ਦੇ ਨਾਂਅ ਸਹਾਇਕ ਕਮਿਸ਼ਨਰ ਜਨਰਲ ਅਸ਼ੋਕ ਕੁਮਾਰ ਨੂੰ ਮੰਗ ਪੱਤਰ ਸੌਂਪਿਆ ਗਿਆ | ਕਿਸਾਨ ...

ਪੂਰੀ ਖ਼ਬਰ »

ਭਾਜਪਾ ਸਰਹਿੰਦ ਮੰਡਲ ਨੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਤੇ ਐਸ. ਐਮ. ਓ. ਦਾ ਕੀਤਾ ਸਨਮਾਨ

ਫ਼ਤਹਿਗੜ੍ਹ ਸਾਹਿਬ, 22 ਅਕਤੂਬਰ (ਬਲਜਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਸਰਹਿੰਦ ਮੰਡਲ ਇਕਾਈ ਵਲੋਂ ਕੋਰੋਨਾ ਮਹਾਂਮਾਰੀ ਦੇ ਖ਼ਾਤਮੇ ਲਈ ਦੇਸ਼ ਭਰ ਵਿਚ 100 ਕਰੋੜ ਵੈਕਸੀਨ ਲਗਾਉਣ ਦਾ ਟੀਚਾ ਹਾਸਲ ਕਰਨ 'ਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਜੇਸ਼ ...

ਪੂਰੀ ਖ਼ਬਰ »

ਬਾਲਕ ਯਿਸੂ ਕਾਨਵੈਂਟ ਸਕੂਲ ਵਿਖੇ ਪੁਲਿਸ ਯਾਦਗਾਰੀ ਦਿਵਸ ਮਨਾਇਆ

ਫ਼ਤਹਿਗੜ੍ਹ ਸਾਹਿਬ, 22 ਅਕਤੂਬਰ (ਬਲਜਿੰਦਰ ਸਿੰਘ)-ਡਿਊਟੀ ਦੌਰਾਨ ਸ਼ਹੀਦ ਹੋਏ ਪੰਜਾਬ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ ਹੇਠ ਥਾਣਾ ਬਡਾਲੀ ਆਲਾ ਸਿੰਘ ਦੇ ਐਸ.ਐਚ.ਓ. ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅਮਲੋਹ, 22 ਅਕਤੂਬਰ (ਕੇਵਲ ਸਿੰਘ)-ਗੁਰਦੁਆਰਾ ਸਾਹਿਬ ਸਿੰਘ ਸਭਾ ਅਮਲੋਹ ਵਲੋਂ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਕੀਰਤਨੀ ਜਥੇ ਵਲੋਂ ...

ਪੂਰੀ ਖ਼ਬਰ »

ਪੱਤਰਕਾਰ ਯੂਨੀਅਨ ਖਮਾਣੋਂ ਵਲੋਂ ਜਗਤਾਰ ਸਿੰਘ ਮਨੈਲਾ ਸਨਮਾਨਿਤ

ਖਮਾਣੋਂ, 22 ਅਕਤੂਬਰ (ਜੋਗਿੰਦਰ ਪਾਲ)-ਪੱਤਰਕਾਰ ਯੂਨੀਅਨ ਖਮਾਣੋਂ ਵਲੋਂ ਰਾਸ਼ਟਰੀ ਪੁਰਸਕਾਰ ਪ੍ਰਾਪਤ ਅਧਿਆਪਕ ਜਗਤਾਰ ਸਿੰਘ ਮਨੈਲਾ ਨੂੰ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ | ਪੱਤਰਕਾਰ ਯੂਨੀਅਨ ਖਮਾਣੋਂ ਦੇ ਪ੍ਰਧਾਨ ਪਵਨਜੀਤ ਸਿੰਘ ਲਾਂਬਾ ਅਤੇ ਹੋਰਨਾਂ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸਰਕਾਰੀ ਸਕੂਲ ਟਿੱਬੀ ਵਿਖੇ ਸਮਾਗਮ

ਅਮਲੋਹ, 22 ਅਕਤੂਬਰ (ਕੇਵਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬੀ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਤਹਿਗੜ੍ਹ ਸਾਹਿਬ ਵਲੋਂ ਪਿ੍ੰਸੀਪਲ ਕੁਲਵੰਤ ਕੌਰ ਦੀ ਸਰਪ੍ਰਸਤੀ ਅਤੇ ਸਕੂਲ ਦੇ ਗਾਈਡੈਂਸ ਕੌਂਸਲਰ ਲਾਲ ਸਿੰਘ ਦੀ ਅਗਵਾਈ ਹੇਠ ਇਕ ਸੰਖੇਪ ...

ਪੂਰੀ ਖ਼ਬਰ »

ਥਾਣਾ ਮੁਖੀ ਸਰਬਜੀਤ ਸਿੰਘ ਨੇ ਅਹੁਦਾ ਸੰਭਾਲਿਆ

ਖਮਾਣੋਂ, 22 ਅਕਤੂਬਰ (ਜੋਗਿੰਦਰ ਪਾਲ)-ਥਾਣਾ ਖੇੜੀ ਨੌਧ ਸਿੰਘ ਵਿਖੇ ਨਵ ਨਿਯੁਕਤ ਥਾਣਾ ਮੁਖੀ ਸਰਬਜੀਤ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨੂੰ ਸਹਿਯੋਗ ਦੇਣ ਕਿਉਂਕਿ ਜਨਤਾ ਦੇ ਸਹਿਯੋਗ ਤੋਂ ਬਿਨਾਂ ...

ਪੂਰੀ ਖ਼ਬਰ »

100 ਕਰੋੜ ਵੈਕਸੀਨੇਸ਼ਨ ਹੋਣ 'ਤੇ ਸਿਹਤ ਕਰਮੀਆਂ ਦਾ ਸਨਮਾਨ

ਸੰਘੋਲ, 22 ਅਕਤੂਬਰ (ਗੁਰਨਾਮ ਸਿੰਘ ਚੀਨਾ)-ਦੇਸ਼ ਅੰਦਰ 100 ਕਰੋੜ ਵੈਕਸੀਨੇਸ਼ਨ ਹੋਣ 'ਤੇ ਭਾਰਤੀ ਜਨਤਾ ਪਾਰਟੀ ਸੰਘੋਲ ਮੰਡਲ ਵਲੋਂ ਮੁੱਢਲਾ ਸਿਹਤ ਕੇਂਦਰ ਸੰਘੋਲ ਦੇ ਸਿਹਤ ਕਰਮੀਆਂ ਦਾ ਸਨਮਾਨ ਕੀਤਾ ਗਿਆ | ਜਾਣਕਾਰੀ ਦਿੰਦਿਆਂ ਸੰਘੋਲ ਮੰਡਲ ਦੇ ਪ੍ਰਧਾਨ ਸ਼ਾਮ ਲਾਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX