ਤਾਜਾ ਖ਼ਬਰਾਂ


ਹਿਮਾਚਲ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੀ ਸੋਚ ’ਤੇ ਮੋਹਰ ਲਗਾਈ-ਰਾਜਾ ਵੜਿੰਗ
. . .  about 1 hour ago
ਮੁਹਾਲੀ, 9 ਦਸੰਬਰ (ਦਵਿੰਦਰ ਸਿੰਘ)- ਹਿਮਾਚਲ ਚੋਣਾਂ ਵਿਚ ਕਾਂਗਰਸ ਦੀ ਹੋਈ ਜਿੱਤ ’ਤੇ ਬੋਲਦਿਆਂ ਰਾਜਾ ਵੜਿੰਗ ਨੇ ਹਿਮਾਚਲ ਪ੍ਰਦੇਸ਼ ਦੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੀ ...
ਬਾਰ ਐਸੋਸੀਏਸ਼ਨ ਅਮਲੋਹ ਦੀ ਚੋਣ ਵਿੱਚ ਐਡਵੋਕੇਟ ਅਮਰੀਕ ਸਿੰਘ ਔਲਖ ਜਿੱਤ ਦਰਜ ਕਰਕੇ ਪ੍ਰਧਾਨ ਬਣੇ
. . .  about 1 hour ago
ਅਮਲੋਹ, 9 ਦਸੰਬਰ (ਕੇਵਲ ਸਿੰਘ)- ਅੱਜ ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਉਪ-ਪ੍ਰਧਾਨ ਅਤੇ ਸੈਕਟਰੀ ਦੀ ਚੋਣ ਲਈ ਵੋਟਿੰਗ ਹੋਈ, ਜਿਸ ਵਿਚ ਐਡਵੋਕੇਟ ਅਮਰੀਕ ਸਿੰਘ ਔਲਖ ਪ੍ਰਧਾਨ ਦੀ ਚੋਣ ਜਿੱਤੇ। ਇਮਰਾਨ ਤੱਗੜ ਮੀਤ ਪ੍ਰਧਾਨ ਬਣੇ, ਉਥੇ ਹੀ ਦੂਸਰੇ ਗਰੁੱਪ ਦੇ ਐਡਵੋਕੇਟ ਪ੍ਰਣਵ ਗੁਪਤਾ ਚੋਣ...
ਇਤਿਹਾਸਕ ਪਿੰਡ ਸੰਧਵਾਂ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ 11 ਹਜ਼ਾਰ ਬੂਟੇ ਲਗਾਉਣ ਦੀ ਸ਼ੁਰੂਆਤ
. . .  about 2 hours ago
ਸੰਧਵਾਂ, 9 ਦਸੰਬਰ (ਪ੍ਰੇਮੀ ਸੰਧਵਾਂ)- ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਪਿੰਡ ਸੰਧਵਾਂ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਸਰਪੰਚ ਪਰਮਜੀਤ ਸਿੰਘ ਮਾਨ, ਪ੍ਰਧਾਨ ਅਮਰੀਕ ਸਿੰਘ ਸੰਧੂ, ਪ੍ਰਿੰਸੀਪਲ ਤਜਿੰਦਰ ਸ਼ਰਮਾ, ਲੈਕਚਰਾਰ ...
ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ 28 ਦੀ ਥਾਂ 27 ਦਸੰਬਰ ਨੂੰ ਸਜਾਇਆ ਜਾਵੇ ਨਗਰ ਕੀਰਤਨ
. . .  about 2 hours ago
ਅੰਮ੍ਰਿਤਸਰ, 9 ਦਸੰਬਰ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 29 ਦਸੰਬਰ ਨੂੰ ਆ ਰਹੇ ਪ੍ਰਕਾਸ਼ ਗੁਰਪੁਰਬ ਸੰਬੰਧੀ ਸਜਾਇਆ ਜਾਣ ਵਾਲਾ ਨਗਰ ਕੀਰਤਨ 27 ਦਸੰਬਰ ਨੂੰ ਸਜਾਉਣ ਦਾ ਆਦੇਸ਼ ਕੀਤਾ ਹੈ। ਸ਼੍ਰੋਮਣੀ ਕਮੇਟੀ...
ਰਾਸ਼ਟਰੀ ਮਹਿਲਾ ਕਮਿਸ਼ਨ ਵਲੋਂ ਦਾਇਰ ਕੀਤੀ ਪਟੀਸ਼ਨ ’ਤੇ ਸੁਪਰੀਮ ਕੋਰਟ ਵਲੋਂ ਕੇਂਦਰ ਨੂੰ ਨੋਟਿਸ ਜਾਰੀ
. . .  about 2 hours ago
ਨਵੀਂ ਦਿੱਲੀ, 9 ਦਸੰਬਰ- ਸੁਪਰੀਮ ਕੋਰਟ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਵਲੋਂ ਦਾਇਰ ਕੀਤੀ ਔਰਤਾਂ ਲਈ ਵਿਆਹ ਦੀ ਇਕਸਾਰ ਉਮਰ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਕੇਂਦਰ ਨੂੰ ਨੋਟਿਸ ਜਾਰੀ...
ਡੇਰਾ ਪ੍ਰੇਮੀ ਕਤਲ ਮਾਮਲੇ ’ਚ ਗ੍ਰਿਫ਼ਤਾਰ ਸ਼ੂਟਰ ਜਤਿੰਦਰ ਜੀਤੂ ਨੂੰ ਫ਼ਰੀਦਕੋਟ ਅਦਾਲਤ ਵਿਚ ਕੀਤਾ ਪੇਸ਼
. . .  about 2 hours ago
ਫ਼ਰੀਦਕੋਟ, 9 ਦਸੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਕੋਟਕਪੂਰਾ ਵਿਖੇ ਹੋਏ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਮਾਮਲੇ ਵਿਚ ਦਿੱਲੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਛੇਵੇਂ ਸ਼ੂਟਰ ਜਤਿੰਦਰ ਜੀਤੂ ਨੂੰ ਅੱਜ ਇੱਥੇ ਇਲਾਕਾ ਮੈਜਿਸਟਰੇਟ...
ਬੀਬਾ ਬਾਦਲ ਵਲੋਂ ਬੁਲੇਟ ਦੀ ਸਵਾਰੀ, ਪਿੱਛੇ ਬੈਠੇ ਜਗਰੂਪ ਸਿੰਘ ਗਿੱਲ
. . .  about 3 hours ago
ਬਠਿੰਡਾ, 9 ਦਸੰਬਰ (ਨਾਇਬ ਸਿੰਘ ਸਿੱਧੂ)- ਬਠਿੰਡਾ ਵਿਖੇ ਅੱਜ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫੈਡਰੇਸ਼ਨ ਵਲੋਂ 16ਵਾਂ ਵਿਰਾਸਤੀ ਮੇਲਾ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਜਗਰੂਪ ਸਿੰਘ ਗਿੱਲ ਪਹੁੰਚੇ...
ਪੰਜਾਬ ਨੂੰ ਰੰਗਲਾ ਬਣਾਉਣ ਦੀ ਗੱਲ ਕਰਨ ਵਾਲਿਆਂ ਵਲੋਂ ਪੰਜਾਬ ਨੂੰ ਖ਼ੂਨ ਦੇ ਰੰਗ ਵਿਚ ਰੰਗਿਆ ਜਾ ਰਿਹਾ-ਹਰਪ੍ਰਤਾਪ ਸਿੰਘ ਅਜਨਾਲਾ
. . .  about 4 hours ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਪਾਰਟੀ ਦੀ ਹੋਈ ਵੱਡੀ ਜਿੱਤ ਦੀ ਖ਼ੁਸ਼ੀ ਵਿਚ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਤੇ ਕਾਂਗਰਸ ਕਮੇਟੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ‘ਚ ਕਾਂਗਰਸੀ ਕਾਰਕੁੰਨਾਂ...
ਕਾਰਜਪਾਲਿਕਾ ਤੇ ਨਿਆਂਪਾਲਿਕਾ ਦੇ ਸੰਬੰਧ ਹੋਣ ਸ਼ਾਂਤੀਪੂਰਨ-ਮਨੀਸ਼ ਤਿਵਾੜੀ
. . .  about 4 hours ago
ਨਵੀਂ ਦਿੱਲੀ, 9 ਦਸੰਬਰ- ਲੋਕ ਸਭਾ ਵਿਚ ਮੁਲਤਵੀ ਪ੍ਰਸਤਾਵ ਨੋਟਿਸ ਲਿਆਉਣ ਸੰਬੰਧੀ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਬੋਲਦਿਆਂ ਕਿਹਾ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਿਚ ਸ਼ਾਂਤੀਪੂਰਨ...
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਮੁੱਖ ਮੰਤਰੀ ਭਗਵੰਤ ਮਾਨ
. . .  about 4 hours ago
ਨਵੀਂ ਦਿੱਲੀ, 9 ਦਸੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸੂਬੇ ਦੇ ਮੁੱਦਿਆਂ ਨੂੰ ਲੈ ਕੇ ਮੁਲਾਕਾਤ ਕੀਤੀ ਗਈ, ਕਿਉਂਕਿ ਪੰਜਾਬ ਸਰਹੱਦੀ ਸੂਬਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਈ ਮੁੱਦਿਆਂ...
ਪੰਜਾਬ 'ਚ ਜਲਦ ਹੀ ਲਿਆਂਦੀ ਜਾਵੇਗੀ ਇਲੈਕਟ੍ਰਿਕ ਵਾਹਨ ਪਾਲਿਸੀ: ਮੁੱਖ ਮੰਤਰੀ ਭਗਵੰਤ ਮਾਨ
. . .  about 5 hours ago
ਚੰਡੀਗੜ੍ਹ, 9 ਦਸੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦੌਰੇ 'ਤੇ ਹਨ। ਇਸ ਦੌਰੇ ਦੌਰਾਨ ਭਗਵੰਤ ਮਾਨ ਨੇ ਦਿੱਲੀ ਵਿਖੇ ਆਯੋਜਿਤ ਸੀ.ਆਈ.ਆਈ ਉੱਤਰੀ ਖੇਤਰ ਕਾਊਂਸਲ ਦੀ ਸਲਾਨਾ ਪੰਜਵੀਂ ਮੀਟਿੰਗ 'ਚ ਹਿੱਸਾ ਲਿਆ...
ਸ਼ਰਧਾ ਕਤਲ ਕੇਸ: ਆਫ਼ਤਾਬ ਦੇ ਪਰਿਵਾਰਕ ਮੈਂਬਰਾਂ ਨੂੰ ਸਭ ਪਤਾ ਸੀ-ਵਿਕਾਸ ਵਾਕਰ
. . .  about 5 hours ago
ਮੁੰਬਈ, 9 ਦਸੰਬਰ-ਸ਼ਰਧਾ ਕਤਲ ਕੇਸ ਸੰਬੰਧੀ ਉਸ ਦੇ ਪਿਤਾ ਵਿਕਾਸ ਵਾਕਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਸ਼ਰਧਾ ਅਤੇ ਆਫ਼ਤਾਬ ਪੂਨਾਵਾਲਾ ਦੇ ਰਿਸ਼ਤੇ ਦੇ ਖ਼ਿਲਾਫ਼ ਸੀ। ਮੈਂ ਇਸ ਗੱਲ ਤੋਂ ਅਣਜਾਣ ਸੀ ਕਿ ਸ਼ਰਧਾ ਨੂੰ ਆਫ਼ਤਾਬ ਵਲੋਂ ਘਰੇਲੂ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ ਸੀ। ਉਨ੍ਹਾਂ...
ਅੱਜ ਜੀ-20 ਨੂੰ ਲੈ ਕੇ ਅਹਿਮ ਮੀਟਿੰਗ,ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਹੋਵੇਗੀ ਮੀਟਿੰਗ
. . .  about 6 hours ago
ਨਵੀਂ ਦਿੱਲੀ, 9 ਦਸੰਬਰ-ਅੱਜ ਜੀ-20 ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਅਹਿਮ ਮੀਟਿੰਗ ਹੋਵੇਗੀ। ਇਸ ਮੀਟਿੰਗ 'ਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਿਲ ਹੋਣਗੇ। ਜਾਣਕਾਰੀ ਮੁਤਾਬਿਕ ਇਹ ਮੀਟਿੰਗ ਵੀਡੀਓ....
ਅਰੁਣਾ ਅਰੋੜਾ ਨੂੰ ਪੁਲਿਸ ਨੇ ਘਰ 'ਚ ਕੀਤਾ ਨਜ਼ਰਬੰਦ
. . .  about 5 hours ago
ਜਲੰਧਰ, 9 ਦਸੰਬਰ-ਲਤੀਫਪੁਰਾ 'ਚ ਨਾਜਾਇਜ਼ ਕਬਜ਼ੇ ਤੋੜਨ ਤੋਂ ਪਹਿਲਾਂ ਕੌਂਸਲਰ ਅਰੁਣਾ ਅਰੋੜਾ ਨੂੰ ਪੁਲਿਸ ਨੇ ਘਰ 'ਚ ਨਜ਼ਰਬੰਦ ਕਰ ਲਿਆ ਹੈ। ਦਸ ਦੇਈਏ ਕਿ...
ਸੋਨੀਆ ਗਾਂਧੀ ਦਾ 76ਵਾਂ ਜਨਮਦਿਨ ਅੱਜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ
. . .  about 6 hours ago
ਨਵੀਂ ਦਿੱਲੀ, 9 ਦਸੰਬਰ-ਕਾਂਗਰਸ ਦੀ ਸਾਬਕਾ ਪ੍ਰਧਾਨ ਤੇ ਯੂ.ਪੀ.ਏ. ਦੀ ਚੇਅਰਮੈਨ ਸੋਨੀਆ ਗਾਂਧੀ ਦਾ ਅੱਜ ਜਨਮਦਿਨ ਹੈ। ਕਾਂਗਰਸ ਦੀ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਰਹੀ ਸੋਨੀਆ ਗਾਂਧੀ ਅੱਜ 76 ਸਾਲ ਦੀ ਹੋ ਗਈ...
ਰਾਘਵ ਚੱਢਾ ਨੇ ਸੰਸਦ 'ਚ ਚੁੱਕਿਆ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਮੁੱਦਾ
. . .  about 6 hours ago
ਨਵੀਂ ਦਿੱਲੀ, 9 ਦਸੰਬਰ-ਆਮ ਆਦਮੀ ਪਾਰਟੀ ਸਾਂਸਦ ਰਾਘਵ ਚੱਢਾ ਨੇ ਸੰਸਦ 'ਚ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਜਾਣ ਵਾਲੇ ਸ਼ਰਧਾਲੂਆਂ ਨੂੰ ਆਉਣ ਜਾਣ ਵਾਲੀ ਸਮੱਸਿਆ ਦਾ ਮੁੱਦਾ ਚੁੱਕਿਆ ਹੈ।
ਜਲੰਧਰ: ਨਾਜਾਇਜ਼ ਕਬਜ਼ੇ ਹਟਾਉਣ ਪਹੁੰਚੀ ਪੁਲਿਸ, ਲੋਕਾਂ 'ਚ ਮਚੀ ਹਫੜਾ-ਦਫ਼ੜੀ
. . .  about 6 hours ago
ਜਲੰਧਰ, 9 ਦਸੰਬਰ (ਅੰਮ੍ਰਿਤਪਾਲ)-ਜਲੰਧਰ ਦੇ ਲਤੀਫ਼ਪੁਰਾ 'ਚ ਸ਼ੁੱਕਰਵਾਰ ਸਵੇਰੇ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਪੁਲਿਸ ਅਤੇ ਲੋਕ ਆਹਮੋ-ਸਾਹਮਣੇ ਹੋ ਗਏ...
ਸ਼ਰਧਾ ਕਤਲ ਕੇਸ: ਆਫ਼ਤਾਬ ਵੀਡੀਓ ਕਾਨਫ਼ਰਸਿੰਗ ਰਾਹੀਂ ਦਿੱਲੀ ਅਦਾਲਤ ’ਚ ਹੋਵੇਗਾ ਪੇਸ਼
. . .  about 8 hours ago
ਨਵੀਂ ਦਿੱਲੀ, 9 ਦਸੰਬਰ-ਸ਼ਰਧਾ ਕਤਲ ਕੇਸ: ਆਫ਼ਤਾਬ ਵੀਡੀਓ ਕਾਨਫ਼ਰਸਿੰਗ ਰਾਹੀਂ ਦਿੱਲੀ ਅਦਾਲਤ ’ਚ ਹੋਵੇਗਾ ਪੇਸ਼
ਸਰਕਾਰੀ ਸਕੂਲ ਰੂੜੇਕੇ ਕਲਾਂ ਦੇ ਵਿਦਿਆਰਥੀਆਂ ਨੂੰ ਨੌਜਵਾਨਾਂ ਵਲੋਂ ਚਿੱਟਾ ਤੇ ਮੈਡੀਕਲ ਨਸ਼ਿਆਂ ਸਮੇਤ ਫੜਨ ਦੀ ਵੀਡੀਓ ਵਾਇਰਲ
. . .  about 9 hours ago
ਬਰਨਾਲਾ/ਰੂੜੇਕੇ ਕਲਾਂ, 9 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੇ ਕਸਬਾ ਰੂੜੇਕੇ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਪਿੰਡ ਦੇ ਨੌਜਵਾਨਾਂ ਨੇ ਚਿੱਟਾ ਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ ਫੜ੍ਹ ਕੇ ਸਕੂਲ ਦੇ ਅਧਿਆਪਕਾਂ...
ਦੇਸ਼ 'ਚ ਗਰੀਬ ਕਲਿਆਣ ਦੇ ਲਈ ਜੋ ਵੀ ਕੰਮ ਹੋਇਆ ਹੈ ਉਸ 'ਤੇ ਸਦਨ 'ਚ ਚਰਚਾ ਹੋਣੀ ਚਾਹੀਦੀ ਹੈ: ਭੁਪਿੰਦਰ ਯਾਦਵ
. . .  about 9 hours ago
ਨਵੀਂ ਦਿੱਲੀ, 9 ਦਸੰਬਰ-ਕੇਂਦਰੀ ਮੰਤਰੀ ਭੁਪਿੰਦਰ ਯਾਦਵ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਤੋਂ ਜਦੋਂ ਤੋਂ ਕੇਂਦਰ 'ਚ ਸ਼ਾਸਨ ਦੀ ਵਾਂਗਡੋਰ ਸੰਭਾਲੀ ਹੈ ਉਦੋਂ ਤੋਂ ਕੇਂਦਰ ਸਰਕਾਰ ਦੀ ਗਰੀਬ ਕਲਿਆਣਕਾਰੀ ਨੀਤੀਆਂ ਇਸ ਦੇਸ਼...
ਜੋਧਪੁਰ: ਵਿਆਹ ਦੌਰਾਨ ਘਰ ’ਚ ਅੱਗ ਲੱਗਣ ਨਾਲ 4 ਲੋਕਾਂ ਦੀ ਮੌਤ, 60 ਜ਼ਖ਼ਮੀ
. . .  about 10 hours ago
ਰਾਜਸਥਾਨ, 9 ਦਸੰਬਰ-ਰਾਜਸਥਾਨ ਦੇ ਜੋਧਪੁਰ ਦੇ ਭੂੰਗਰਾ ਪਿੰਡ 'ਚ ਇਕ ਵਿਆਹ ਦੌਰਾਨ ਸਿਲੰਡਰ ਫਟ ਗਿਆ...
⭐ਮਾਣਕ-ਮੋਤੀ⭐
. . .  about 11 hours ago
⭐ਮਾਣਕ-ਮੋਤੀ⭐
ਅਸਾਮ : ਉਦਲਗੁੜੀ ਪੁਲਿਸ ਨੇ ਅੱਜ ਇਕ ਏਕੇ ਸੀਰੀਜ਼ ਰਾਈਫਲ ਅਤੇ ਕੁਝ ਅਸਲ੍ਹਾ ਕੀਤਾ ਬਰਾਮਦ - ਵਿਸ਼ੇਸ਼ ਡੀ.ਜੀ.ਪੀ.ਅਸਾਮ
. . .  1 day ago
ਕਰੀਬ 300 ਇਜ਼ਰਾਇਲੀ ਕੰਪਨੀਆਂ ਨੇ ਭਾਰਤ ਵਿਚ ਕੀਤਾ ਨਿਵੇਸ਼ : ਇਜ਼ਰਾਈਲ ਰਾਜਦੂਤ ਨੌਰ ਗਿਲੋਨ
. . .  1 day ago
ਐਨ.ਆਈ.ਏ. ਨੇ ਤਰਨਤਾਰਨ ਬੰਬ ਧਮਾਕੇ ਦੇ ਮਾਸਟਰਮਾਈਂਡ ਬਿਕਰਮਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 8 ਕੱਤਕ ਸੰਮਤ 553

ਪਟਿਆਲਾ

ਸੁਹਾਗਣਾਂ ਦੇ ਤਿਉਹਾਰ ਕਰਵਾ ਚੌਥ ਮੌਕੇ ਬਾਜ਼ਾਰਾਂ 'ਚ ਲੱਗੀਆਂ ਰੌਣਕਾਂ

ਰਾਜਪੁਰਾ, 23 ਅਕਤੂਬਰ (ਰਣਜੀਤ ਸਿੰਘ)-ਅੱਜ ਇਥੇ ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਔਰਤਾਂ ਕਾਫ਼ੀ ਜ਼ਿਆਦਾ ਖ਼ੁਸ਼ ਵਿਖਾਈ ਦਿੱਤੀਆਂ ਅਤੇ ਬਾਜ਼ਾਰਾਂ 'ਚ ਖ਼ੂਬ ਰੌਣਕਾਂ ਵੀ ਵੇਖਣ ਨੂੰ ਮਿਲੀਆਂ | ਜਾਣਕਾਰੀ ਮੁਤਾਬਿਕ ਸ਼ਹਿਰ ਦੇ ਬਾਜ਼ਾਰ ਸ਼ਾਸਤਰੀ ਮਾਰਕੀਟ, ਕਿ੍ਸ਼ਨਾ ਮਾਰਕੀਟ, ਇੰਦਰਾ ਮਾਰਕੀਟ, ਦੁਪੱਟਾ ਮਾਰਕੀਟ ਬਾਂਸ ਬਾਜ਼ਾਰ, ਪੁਰਾਣਾ ਰਾਜਪੁਰਾ ਸਮੇਤ ਹੋਰ ਦੁਕਾਨਾਂ ਤੇ ਅੰਤਾਂ ਦੀ ਭੀੜ ਵੇਖਣ ਨੂੰ ਮਿਲ ਰਹੀ ਸੀ | ਹਰ ਪਾਸੇ ਬਜਾਰਾਂ 'ਚ ਥਾਂ-ਥਾਂ 'ਤੇ ਮਹਿੰਦੀ ਲਾਉਣ ਦੇ ਟੈਂਟ ਲੱਗੇ ਹੋਏ ਸੀ ਅਤੇ ਔਰਤਾਂ ਮਹਿੰਦੀ ਲਵਾ ਰਹੀਆਂ ਸਨ | ਮਹਿੰਦੀ ਲਵਾ ਰਹੀਆਂ ਔਰਤਾਂ ਨੇ ਦੱਸਿਆ ਕਿ ਇਹ ਸੁਹਾਗਣਾਂ ਦਾ ਤਿਉਹਾਰ ਹੈ ਅਤੇ ਔਰਤਾਂ ਕਰਵਾ ਚੌਥ ਦਾ ਵਰਤ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਨ ਲਈ ਰੱਖਦੀਆਂ ਹਨ | ਬਾਜ਼ਾਰਾਂ 'ਚ ਹਲਵਾਈਆਂ ਦੀਆਂ ਦੁਕਾਨਾਂ 'ਤੇ ਗੱਲ ਕਰਨ ਦੀ ਵੇਹਲ ਨਹੀਂ ਸੀ | ਔਰਤਾਂ ਵਰਤ ਦਾ ਸਮਾਨ ਖ਼ਰੀਦ ਰਹੀਆਂ ਸਨ | ਬਾਜ਼ਾਰ 'ਚ ਜ਼ਿਆਦਾਤਰ ਮਨਿਆਰੀ, ਕੋਸਮੈਟਿਕਸ ਦੀਆਂ ਦੁਕਾਨਾਂ 'ਤੇ ਤਿੱਲ ਸੁੱਟਣ ਦੀ ਵੀ ਥਾਂ ਨਹੀਂ ਸੀ | ਸਾਰੇ ਪਾਸੇ ਹੀ ਔਰਤਾਂ ਕਰਵਾ ਚੌਥ ਨੂੰ ਲੈ ਕੇ ਖਰੀਦਦਾਰੀ ਕਰ ਰਹੀਆਂ ਸਨ | ਬਜਾਰ 'ਚ ਭਾਵੇ ਕਿ ਮਿੱਟੀ ਦੇ ਕਰਵੇ ਹੀ ਜਿਆਦਾਤਰ ਚਲਦੇ ਹਨ ਪਰ ਅੱਜ ਕੱਲ੍ਹ ਰੰਗ ਬਿਰੰਗੇ ਕਰਵੇ ਵੀ ਬਜਾਰਾਂ 'ਚ ਵਿਕ ਰਹੇੇ ਸਨ | ਦੁਕਾਨਦਾਰ ਸੰਜੇ ਕੁਮਾਰ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਦੁਕਾਨ 'ਚ ਬਹੁਤ ਜਿਆਦਾ ਭੀੜ ਹੈ ਅਤੇ ਔਰਤਾਂ ਹਾਰ ਸ਼ਿਗਾਂਰ ਦਾ ਸਮਾਨ ਖਰੀਦ ਰਹੀਆਂ ਹਨ |
ਆਦਰਸ਼ ਨਰਸਿੰਗ ਕਾਲਜ ਵਿਖੇ ਮਨਾਇਆ ਗਿਆ ਕਰਵਾ ਚੌਥ ਦਾ ਤਿਉਹਾਰ
ਸਮਾਣਾ, (ਪ੍ਰੀਤਮ ਸਿੰਘ ਨਾਗੀ)-ਆਦਰਸ਼ ਨਰਸਿੰਗ ਕਾਲਜ ਪਟਿਆਲਾ 'ਚ ਕਰਵਾ ਚੌਥ ਦਾ ਤਿਉਹਾਰ ਮਨਾਇਆ ਗਿਆ | ਜਿਸ ਵਿਚ ਕਾਲਜ ਦੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ | ਵਿਦਿਆਰਥੀਆਂ ਨੇ ਵਧੀਆ ਢੰਗ ਨਾਲ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਜਿਸ ਵਿਚ ਭੰਗੜਾ ਗਿੱਧਾ ਅਤੇ ਹੋਰ ਕਈ ਸਭਿਆਚਾਰਕ ਗਤੀਵਿਧੀਆਂ ਕੀਤੀਆਂ ਗਈਆਂ | ਵਿਦਿਆਰਥੀਆਂ 'ਚ ਮਹਿੰਦੀ, ਚੂੜੀਆਂ ਅਤੇ ਪਹਿਰਾਵੇ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ | ਕਾਲਜ ਦੀ ਪਿ੍ੰਸੀਪਲ ਡਾਕਟਰ ਜੋਤੀ ਤਿਵਾੜੀ ਨੇ ਇਸ ਸ਼ੁੱਭ ਮੌਕੇ 'ਤੇ ਸਭ ਨੂੰ ਵਧਾਈ ਦਿੱਤੀ | ਮੁੱਖ ਮਹਿਮਾਨ ਕਾਲਜ ਦੇ ਚੇਅਰਮੈਨ ਡਾਕਟਰ ਕੇ.ਕੇ. ਜੌਹਰੀ ਨੇ ਸਾਰੇ ਸਟਾਫ਼ ਅਤੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਦੱਸਿਆ ਕਿ ਕਾਲਜ 'ਚ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਗਤੀਵਿਧੀਆਂ ਵੀ ਜ਼ਰੂਰੀ ਹਨ | ਇਸ ਮੌਕੇ ਕਾਲਜ ਦਾ ਸਾਰਾ ਐਮ.ਐੱਸ.ਸੀ. ਅਤੇ ਵੀ.ਐੱਸ.ਸੀ. ਸਟਾਫ਼ ਹਾਜ਼ਰ ਸੀ |

ਹੈਰੋਇਨ ਤੇ ਆਈਸ ਸਮੇਤ ਅਫ਼ਰੀਕੀ ਨਾਗਰਿਕ ਗਿ੍ਫ਼ਤਾਰ

ਰਾਜਪੁਰਾ, 23 ਅਕਤੂਬਰ (ਜੀ.ਪੀ. ਸਿੰਘ)-ਅੱਜ ਰਾਜਪੁਰਾ ਦੀ ਸਦਰ ਪੁਲਿਸ ਨੇ ਕੌਮੀ ਸ਼ਾਹ ਮਾਰਗ 'ਤੇ ਕੀਤੀ ਨਾਕਾਬੰਦੀ ਦੌਰਾਨ ਇਕ ਅਫ਼ਰੀਕੀ ਨਾਗਰਿਕ ਨੂੰ ਗਿ੍ਫ਼ਤਾਰ ਕਰ ਕੇ ਉਸ ਤੋਂ ਕੈਮੀਕਲ ਨਸ਼ਾ ਹੈਰੋਇਨ ਅਤੇ ਆਈਸ ਬਰਾਮਦ ਕੀਤੀ ਹੈ | ਇਸ ਸਬੰਧੀ ਡੀ.ਐੱਸ.ਪੀ. ਸਰਕਲ ...

ਪੂਰੀ ਖ਼ਬਰ »

ਰਾਜਪੁਰਾ ਨੇੜੇ ਸੜਕ ਹਾਦਸੇ 'ਚ ਰਾਸ਼ਟਰੀ ਕਬੱਡੀ ਖਿਡਾਰੀ ਦੀ ਮੌਤ, 4 ਗੰਭੀਰ ਜ਼ਖ਼ਮੀ

ਰਾਜਪੁਰਾ, 23 ਅਕਤੂਬਰ (ਜੀ.ਪੀ. ਸਿੰਘ)-ਲੰਘੀ ਦੇਰ ਰਾਤ ਮੁੱਖ ਕੌਮੀ ਸ਼ਾਹ ਮਾਰਗ ਨੰਬਰ 44 'ਤੇ ਪਿੰਡ ਘੱਗਰ ਸਰਾਏ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ ਕਾਰ ਸਵਾਰ ਰਾਸ਼ਟਰੀ ਕਬੱਡੀ ਖਿਡਾਰੀ ਜਸਪ੍ਰੀਤ ਸਿੰਘ (27) ਦੀ ਮੌਤ ਹੋ ਗਈ ਅਤੇ ਉਸ ਦੇ ਨਾਲ ਕਾਰ 'ਚ ਬੈਠੇ 4 ਹੋਰ ...

ਪੂਰੀ ਖ਼ਬਰ »

ਘਰੇਲੂ ਖ਼ਪਤਕਾਰ ਬਕਾਇਆ ਬਿੱਲ ਮੁਆਫ਼ੀ ਸਕੀਮ ਦਾ ਲਾਭ ਲੈਣ ਦਾ ਸੱਦਾ-ਡੀ. ਸੀ.

ਪਟਿਆਲਾ, 23 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ/ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੋ ਕਿਲੋਵਾਟ ਤੱਕ ਦੇ ਮਨਜ਼ੂਰਸ਼ੁਦਾ ਬਿਜਲੀ ਲੋਡ ਵਾਲੇ ਘਰੇਲੂ ਖ਼ਪਤਕਾਰਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਤੇ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਸ਼ਰਧਾ ਪੂਰਵਕ ਮਨਾਇਆ

ਸਮਾਣਾ, 23 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਨਗਰ ਸਮਾਣਾ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਸ੍ਰੀ ਗੁਰੂ ਰਾਮਦਾਸ ਜੀ ਅਤੇ ਬਾਬਾ ਬੁੱਢਾ ਜੀ ਦਾ ਪਵਿੱਤਰ ਜਨਮ ਦਿਹਾੜਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ

ਰਾਜਪੁਰਾ, 23 ਅਕਤੂਬਰ (ਜੀ.ਪੀ. ਸਿੰਘ)-ਲੰਘੇ ਦਿਨ ਰਾਜਪੁਰਾ-ਪਟਿਆਲਾ ਮਾਰਗ 'ਤੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਹਰੀ ਰਾਮ ਵਾਸੀ ਅਰਜਨ ਨਗਰ ਪੁਰਾਣਾ ਰਾਜਪੁਰਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਲੰਘੇ ਦਿਨ ਸ਼ਾਮ ਨੂੰ ਕਰੀਬ ...

ਪੂਰੀ ਖ਼ਬਰ »

ਜ਼ਿਲ੍ਹਾ ਸਿਹਤ ਅਫ਼ਸਰ 'ਤੇ ਸੈਂਪਲਿੰਗ ਸਲਿੱਪਾਂ ਨਾ ਦੇਣ ਦੇ ਲਾਏ ਦੋਸ਼

ਰਾਜਪੁਰਾ, 23 ਅਕਤੂਬਰ (ਰਣਜੀਤ ਸਿੰਘ)-ਦੀਵਾਲੀ ਅਤੇ ਹੋਰ ਤਿਉਹਾਰਾਂ ਦੇ ਚਲਦੇ ਮਿਲਾਵਟਖੋਰੀ ਦੇ ਧੰਦੇ ਮੂਹਰੇ ਸਰਕਾਰੀ ਬੈਰੀਕੇਡ ਲਾਉਣ ਲਈ ਖਾਣ ਪੀਣ ਵਾਲੇ ਪਦਾਰਥਾਂ ਦੇ ਸੈਂਪਲ ਭਰੇ ਜਾ ਰਹੇ ਹਨ | ਇਸ ਸਬੰਧੀ ਵਿਭਾਗ ਵਲੋਂ ਸੈਂਪਲਿੰਗ ਸਲਿਪ ਜਾਰੀ ਨਾ ਕਰਨ ਅਤੇ ਹੋਰ ...

ਪੂਰੀ ਖ਼ਬਰ »

ਮੁੱਖ ਮੰਤਰੀ ਚੰਨੀ ਦੀ ਕਾਰਗੁਜ਼ਾਰੀ ਤੋਂ ਸੂਬੇ ਦਾ ਹਰ ਵਰਗ ਖੁਸ਼-ਮਦਨ ਲਾਲ ਜਲਾਲਪੁਰ

ਪਟਿਆਲਾ, 23 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵਲੋਂ ਅੱਜ ਨਿੱਜੀ ਸਮਾਗਮ 'ਚ ਸ਼ਿਰਕਤ ਕੀਤੀ ਗਈ ਜਿਸ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਘਨੌਰ ਨੂੰ ਵਿਕਾਸ ਦੇ ਰਾਹ 'ਤੇ ਲੈ ਕੇ ਜਾਣ ਲਈ ਵਚਨਬੱਧ ਹਨ ...

ਪੂਰੀ ਖ਼ਬਰ »

ਟੋਲ ਪਲਾਜ਼ਾ 'ਤੇ ਕਿਸਾਨਾਂ ਤੇ ਪ੍ਰਸ਼ਾਸਨ 'ਚ ਰੇੜਕਾ ਬਰਕਰਾਰ, ਝੋਨੇ ਦੇ ਭਰੇ ਹੋਏ ਜ਼ਿਆਦਾਤਰ ਟਰੱਕ ਵਾਪਸ ਮੁੜੇ

ਸ਼ੁਤਰਾਣਾ, 23 ਅਕਤੂਬਰ (ਬਲਦੇਵ ਸਿੰਘ ਮਹਿਰੋਕ)-ਸ਼ੁਤਰਾਣਾ ਟੋਲ਼ ਪਲਾਜ਼ਾ ਉੱਪਰ ਕਿਸਾਨਾਂ ਤੇ ਪ੍ਰਸ਼ਾਸਨ ਵਿਚਕਾਰ ਰੇੜਕਾ ਅਜੇ ਵੀ ਬਰਕਰਾਰ ਹੋਣ ਕਰਕੇ ਬੀਤੇ ਕੱਲ੍ਹ ਤੋਂ ਕਿਸਾਨਾਂ ਵਲੋਂ ਰੋਕੇ ਹੋਏ ਬਾਸਮਤੀ ਝੋਨੇ ਦੇ ਦਰਜਨਾਂ ਟਰੱਕ-ਟਰਾਲੇ ਅਜੇ ਵੀ ਖੜ੍ਹੇ ਹਨ | ...

ਪੂਰੀ ਖ਼ਬਰ »

ਪਿੰਡ ਗੁਲਾੜ੍ਹ 'ਚ ਇਕ ਵਿਅਕਤੀ ਦੇ ਮਕਾਨ ਦੇ ਵਿਵਾਦ ਸਬੰਧੀ ਪੜਤਾਲ

ਪਾਤੜਾਂ, 23 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਪਿੰਡ ਗੁਲਾਹੜ ਦੇ ਇਕ ਵਿਅਕਤੀ ਦੇ ਮਕਾਨ 'ਤੇ ਕਬਜਾ ਕਰਨ ਦੀ ਅਸਫ਼ਲ ਕੋਸ਼ਿਸ਼ ਨੂੰ ਲੈ ਚੱਲ ਰਿਹੇ ਮਾਮਲੇ ਦੀ ਐਸ.ਐਸ.ਪੀ. ਪਟਿਆਲਾ ਨੇ ਮਾਮਲੇ ਦੀ ਪੜਤਾਲ ਥਾਣਾ ਮੁਖੀ ਸ਼ੁਤਰਾਣਾ ਦੀ ਥਾਂ ਐਸ.ਐਚ.ਓ. ਪਾਤੜਾਂ ਨੂੰ ਸੌਂਪ ...

ਪੂਰੀ ਖ਼ਬਰ »

ਜਸਟਿਸ ਨਿਰਮਲ ਸਿੰਘ ਦੀ ਅਗਵਾਈ 'ਚ ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਦੀ ਅਹਿਮ ਬੈਠਕ

ਪਟਿਆਲਾ, 23 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਦੇ ਜ਼ਿਲ੍ਹਾ ਪਟਿਆਲਾ ਦੇ ਅਹੁਦੇਦਾਰਾਂ ਦੀ ਇਕ ਅਹਿਮ ਬੈਠਕ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪਟਿਆਲਾ ਦੇ ਕੋਆਰਡੀਨੇਟਰ ਜਸਟਿਸ (ਰਿਟਾ.) ਨਿਰਮਲ ਸਿੰਘ ਦੀ ਅਗਵਾਈ 'ਚ ਜਰਨਲ ਸਕੱਤਰ ...

ਪੂਰੀ ਖ਼ਬਰ »

ਸਰਕਾਰਾਂ ਨੇ ਫਸਲਾਂ ਮੰਡੀਆਂ 'ਚ ਤੇ ਅੰਨਦਾਤਾ ਸੜਕਾਂ 'ਤੇ ਰੋਲਿਆ-ਬੀਬੀ ਮੁਖਮੇਲਪੁਰ

ਪਟਿਆਲਾ, 23 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਲਈ ਪੈਦਾ ਕੀਤਾ ਅੰਨ ਮੰਡੀਆਂ 'ਚ ਅਤੇ ਅੰਨ ਵਾਲਾ ਅੰਨਦਾਤਾ ਸੜਕਾਂ 'ਤੇ ਰੁਲ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਕੰਟਰੈਕਟ ਵਰਕਰਜ਼ ਯੂਨੀਅਨ ਦੀ ਬਿਜਲੀ ਨਿਗਮ ਦੇ ਸੀ. ਐਮ. ਡੀ. ਨਾਲ ਮੀਟਿੰਗ

ਪਟਿਆਲਾ, 23 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸ੍ਰੀ ਵੈਨੂੰ ਪ੍ਰਸਾਦ ਸੀ.ਐਮ.ਡੀ. (ਪੀ.ਐੱਸ.ਪੀ.ਸੀ.ਐਲ.) ਨਾਲ ਕੱਚੇ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਚੰਡੀਗੜ੍ਹ ਵਿਖੇ ਹੋਈ | ਮੀਟਿੰਗ ਵਿਚ ਪੀ.ਐੱਸ.ਪੀ.ਸੀ.ਐਲ. ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਤੇ ਪ੍ਰਸ਼ਾਸਨ 'ਚ ਸ਼ਰਤਾਂ ਤਹਿਤ ਦੇਰ ਸ਼ਾਮ ਹੋਇਆ ਸਮਝੌਤਾ

ਸ਼ੁਤਰਾਣਾ, (ਬਲਦੇਵ ਸਿੰਘ ਮਹਿਰੋਕ)-ਬਾਹਰੀ ਸੂਬਿਆਂ 'ਚੋਂ ਪੰਜਾਬ 'ਚ ਆ ਰਹੇ ਝੋਨੇ (ਬਾਸਮਤੀ ਆਦਿ) ਨੂੰ ਲੈ ਕੇ ਕਿਸਾਨਾਂ ਤੇ ਪ੍ਰਸ਼ਾਸਨ 'ਚ ਕੱਲ੍ਹ ਤੋਂ ਚੱਲ ਰਹੇ ਵਿਵਾਦ ਸਬੰਧੀ ਕਾਫ਼ੀ ਜੱਦੋ ਜਹਿਦ ਤੋਂ ਬਾਅਦ ਕੁੱਝ ਸ਼ਰਤਾਂ ਤਹਿਤ ਦੇਰ ਸ਼ਾਮ ਸਮਝੌਤਾ ਹੋ ਗਿਆ | ਇਸ ...

ਪੂਰੀ ਖ਼ਬਰ »

ਸ਼ੰਭੂ ਪੁਲਿਸ ਨੇ ਪੰਜਾਬ ਲਿਆਂਦੇ ਜਾ ਰਹੇ ਨਾਜਾਇਜ਼ ਝੋਨੇ ਦੇ 7 ਟਰੱਕ ਫੜੇ

ਰਾਜਪੁਰਾ, 23 ਅਕਤੂਬਰ (ਜੀ.ਪੀ. ਸਿੰਘ)-ਥਾਣਾ ਸ਼ੰਭੂ ਦੀ ਪੁਲਿਸ ਨੇ ਨਾਜਾਇਜ਼ ਤੌਰ 'ਤੇ 7 ਟਰੱਕਾਂ ਰਾਹੀਂ ਪੰਜਾਬ 'ਚ ਲਿਆਂਦੇ ਜਾ ਰਹੇ ਕਰੀਬ 275 ਟਨ ਝੋਨੇ ਨੂੰ ਕਾਬੂ ਕਰ 7 ਟਰੱਕ ਚਾਲਕਾਂ ਨੂੰ ਗਿ੍ਫ਼ਤਾਰ ਕੀਤੇ ਹਨ | ਥਾਣਾ ਸ਼ੰਭੂ ਦੇ ਮੁਖੀ ਇੰਸਪੈਕਟਰ ਕਿ੍ਪਾਲ ਸਿੰਘ ਨੇ ...

ਪੂਰੀ ਖ਼ਬਰ »

ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵਲੋਂ ਰੇਲ ਗੱਡੀਆਂ ਦੀ ਚੈਕਿੰਗ

ਪਟਿਆਲਾ, 23 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਪੁਲਿਸ ਵਲੋਂ ਚੌਕਸੀ ਵਧਾ ਦਿੱਤੀ ਗਈ ਹੈ | ਅੱਜ ਪਟਿਆਲਾ ਦੇ ਰੇਲਵੇ ਸਟੇਸ਼ਨ 'ਤੇ ਡਾਗ ਸਕੂਐਡ ਅਤੇ ਪੁਲਿਸ ਪ੍ਰਸ਼ਾਸਨ ਨਾਲ ਪਲੇਟਫ਼ਾਰਮ ਅਤੇ ਟਰੇਨਾਂ ਦੀ ਚੈਕਿੰਗ ਕੀਤੀ ਗਈ ਤੇ ਨਾਲ ਹੀ ...

ਪੂਰੀ ਖ਼ਬਰ »

120 ਲੀਟਰ ਲਾਹਣ ਤੇ 120 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

ਪਟਿਆਲਾ, 23 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਥਾਣਾ ਸਦਰ ਦੀ ਪੁਲਿਸ ਵਲੋਂ 120 ਲੀਟਰ ਲਾਹਨ ਬਰਾਮਦ ਕਰਕੇ ਇਕ ਔਰਤ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ | ਪੁਲਿਸ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ 'ਤੇ ਸਨ ਤਾਂ ਉਨ੍ਹਾਂ ਨੂੰ ...

ਪੂਰੀ ਖ਼ਬਰ »

ਪਿੰਡ ਘਿਉਰਾ ਵਿਖੇ ਭਗਵਾਨ ਸ੍ਰੀ ਵਾਲਮੀਕਿ ਜੀ ਦਾ ਮਨਾਇਆ ਪ੍ਰਗਟ ਦਿਵਸ

ਸਮਾਣਾ, ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਨੇੜਲੇ ਪਿੰਡ ਘਿਉਰਾ ਵਿਖੇ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਮੌਕੇ ਬੀਬਾ ਗੁਰਸ਼ਰਨ ਕੌਰ ਰੰਧਾਵਾ ਚੇਅਰਪਰਸਨ ਪੰਜਾਬ ਰਾਜ ਸਮਾਜ ਭਲਾਈ ਬੋਰਡ ਵਿਸ਼ੇਸ਼ ਤੌਰ 'ਤੇ ਬਾਲਮੀਕੀ ਮੰਦਿਰ 'ਚ ਨਤਮਸਤਕ ਹੋਏ ਤੇ ਵਾਲਮੀਕਿ ਜੀ ਦਾ ...

ਪੂਰੀ ਖ਼ਬਰ »

ਪਟਿਆਲਾ ਦਿਹਾਤੀ ਦੀ ਉਮੀਦਵਾਰੀ ਨੂੰ ਲੈ ਕੇ ਮਾਹੌਲ ਭਖਿਆ, ਦਾਅਵੇਦਾਰਾਂ ਦੀ ਕਤਾਰ ਹੋਰ ਹੋਈ ਲੰਬੀ

ਪਟਿਆਲਾ, 23 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਪਟਿਆਲਾ ਦਿਹਾਤੀ ਦੇ ਇੰਚਾਰਜ ਸਤਬੀਰ ਸਿੰਘ ਖੱਟੜਾ ਵਲੋਂ ਪਾਰਟੀ ਸਮੇਤ ਸਿਆਸਤ ਤੋਂ ਕਿਨਾਰਾ ਕਰਨ ਦੇ ਅਮਲ ਤੋਂ ਬਾਅਦ ਸਥਾਨਕ ਪੱਧਰ 'ਤੇ ਉਮੀਦਵਾਰੀ ਦੇ ਦਾਅਵੇਦਾਰਾਂ ਦੀ ਕਤਾਰ ਹੋਰ ...

ਪੂਰੀ ਖ਼ਬਰ »

ਕਿਸਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ

ਪਾਤੜਾਂ, 23 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੇ ਨੇੜਲੇ ਪਿੰਡ ਦੁਗਾਲ ਦੇ ਇਕ ਕਿਸਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਗੁਰਤੇਜ ਸਿੰਘ ਸਵੇਰੇ 6 ਵਜੇ ਦੇ ਕਰੀਬ ਆਪਣੇ ਖੇਤ 'ਚ ਫ਼ਸਲ ਨੂੰ ਪਾਣੀ ਲਾਉਣ ਲਈ ਮੋਟਰ ਚਲਾਉਣ ਲਈ ...

ਪੂਰੀ ਖ਼ਬਰ »

ਸੰਤ ਬਾਬਾ ਸੁਖਦੇਵ ਸਿੰਘ ਦੇ ਜਨਮ ਦਿਹਾੜੇ ਮੌਕੇ ਕਰਵਾਇਆ ਧਾਰਮਿਕ ਸਮਾਗਮ

ਨਾਭਾ, 23 ਅਕਤੂਬਰ (ਕਰਮਜੀਤ ਸਿੰਘ)-ਗੁਰਦੁਆਰਾ ਸਿੱਧਸਰ ਅਲਹੋਰਾ ਸਾਹਿਬ ਵਿਖੇ ਸਚਖੰਡ ਵਾਸੀ ਸੰਤ ਬਾਬਾ ਸੁਖਦੇਵ ਸਿੰਘ ਜੀ ਦੇ 75ਵੇਂ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਾਇਆ ਗਿਆ | ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਧਾਰਮਿਕ ਦੀਵਾਨ ...

ਪੂਰੀ ਖ਼ਬਰ »

ਬਿਜਲੀ ਮੁਆਫ਼ੀ ਦੇ ਕੈਂਪ ਦੀ ਵਿਧਾਇਕ ਧਰਮਸੋਤ ਨੇ ਕਰਵਾਈ ਸ਼ੁਰੂਆਤ

ਨਾਭਾ, 23 ਅਕਤੂਬਰ (ਅਮਨਦੀਪ ਸਿੰਘ ਲਵਲੀ)-ਸ਼ਹਿਰ ਨਾਭਾ ਵਿਖੇ ਬਿਜਲੀ ਮੁਆਫ਼ੀ ਸਬੰਧੀ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਨਾਭਾ ਦੇ ਇੰਜ. ਜੀ.ਐੱਸ. ਗੁਰਮ ਵਧੀਕ ਨਿਗਰਾਨ ਇੰਜੀਨੀਅਰ ਦੀ ਟੀਮ ਵਲੋਂ 2 ਕਿੱਲੋ ਲੋਡ ਦੇ ਗਰੀਬ ਘਰੇਲੂ ਖਪਤਕਾਰਾਂ ਦੇ ਖੜ੍ਹੇ ਬਕਾਇਆ ...

ਪੂਰੀ ਖ਼ਬਰ »

ਔਰਤ ਨੇ ਭਾਖੜਾ ਨਹਿਰ 'ਚ ਮਾਰੀ ਛਾਲ, ਮੌਤ

ਸਮਾਣਾ, 23 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਰਾਮ ਨਗਰ ਨਿਵਾਸੀ ਇਕ ਔਰਤ ਵਲੋਂ ਭਾਖੜਾ ਨਹਿਰ 'ਚ ਛਾਲ ਕੇ ਆਤਮ ਹੱਤਿਆ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਗੋਤਾਖ਼ੋਰਾਂ ਵਲੋਂ ਔਰਤ ਨੂੰ ਬਾਹਰ ਕੱਢ ਲਏ ਜਾਣ ਦੇ ਬਾਵਜੂਦ ਬਚਾਇਆ ਨਹੀਂ ਜਾ ਸਕਿਆ | ਜਿਸ ਦੀ ਲਾਸ਼ ਨੂੰ ...

ਪੂਰੀ ਖ਼ਬਰ »

ਘਰਵਾਲੀ ਤੇ ਮੰਗੇਤਰ ਦੀ ਹੱਤਿਆ ਦੇ ਮਾਮਲੇ 'ਚ ਦੋਸ਼ੀ ਖ਼ਿਲਾਫ਼ 302 ਦਾ ਇਕ ਹੋਰ ਮੁਕੱਦਮਾ ਦਰਜ

ਪਟਿਆਲਾ, 23 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਨਾਈਟ੍ਰੋਜਨ ਗੈਸ ਦੇ ਇਸਤੇਮਾਲ ਨਾਲ ਘਰਵਾਲੀ ਅਤੇ ਮੰਗੇਤਰ ਦੀ ਹੱਤਿਆ ਕੀਤੇ ਜਾਣ ਦੇ ਮਾਮਲੇ ਤਹਿਤ ਦੋਸ਼ੀ ਨਵਨਿੰਦਰ ਪ੍ਰੀਤਪਾਲ ਸਿੰਘ ਵਾਸੀ ਅਰਬਨ ਅਸਟੇਟ ਪਟਿਆਲਾ ਫੇਸ ਇਕ ਖ਼ਿਲਾਫ਼ ਨਿਰਮਲ ਸਿੰਘ ਪੁੱਤਰ ਅਜੈਬ ਸਿੰਘ ...

ਪੂਰੀ ਖ਼ਬਰ »

ਸ਼ੰਭੂ ਪੁਲਿਸ ਵਲੋਂ 2 ਕਿੱਲੋ ਅਫ਼ੀਮ ਸਮੇਤ ਇਕ ਵਿਅਕਤੀ ਗਿ੍ਫ਼ਤਾਰ

ਰਾਜਪੁਰਾ, 23 ਅਕਤੂਬਰ (ਜੀ.ਪੀ. ਸਿੰਘ)-ਥਾਣਾ ਸ਼ੰਭੂ ਦੀ ਪੁਲਿਸ ਨੇ ਤਿਉਹਾਰਾਂ ਦੇ ਦਿਨਾਂ ਕਾਰਨ ਸੁਰੱਖਿਆ ਦੇ ਮਕਸਦ ਨਾਲ ਮੁੱਖ ਕੌਮੀ ਸ਼ਾਹ ਮਾਰਗ ਨੰਬਰ 44 'ਤੇ ਕੀਤੀ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਦੋ ਕਿੱਲੋ ਅਫ਼ੀਮ ਸਮੇਤ ਗਿ੍ਫ਼ਤਾਰ ਕਰਕੇ ਅਗਲੀ ਕਾਰਵਾਈ ...

ਪੂਰੀ ਖ਼ਬਰ »

ਸਾਂਝੇ ਅਧਿਆਪਕ ਮੋਰਚੇ ਨੇ ਡੀ. ਪੀ. ਆਈ. (ਐ: ਸਿੱ:) ਨਾਲ ਕੀਤੀ ਅਹਿਮ ਬੈਠਕ

ਪਟਿਆਲਾ, 23 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੂਬਾਈ ਕਨਵੀਨਰਾਂ ਅਤੇ ਕੋ ਕਨਵੀਨਰਾਂ ਆਧਾਰਿਤ ਵਫ਼ਦ ਵਲੋਂ ਡੀ.ਪੀ.ਆਈ.(ਐ: ਸਿੱ:) ਹਰਿੰਦਰ ਕੌਰ ਨਾਲ ਪ੍ਰਾਇਮਰੀ ਅਧਿਆਪਕਾਂ ਅਤੇ ਸਿੱਖਿਆ ਨਾਲ ਸਬੰਧਿਤ ਮੰਗਾਂ ਨੂੰ ਲੈ ਕੇ ਅਹਿਮ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ

ਪਟਿਆਲਾ, 23 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਅੱਜ ਪਟਿਆਲਾ ਦੀ ਸਰਹਿੰਦ ਰੋਡ ਅਨਾਜ ਮੰਡੀ ਤੇ ਸੰਗਰੂਰ ਬਾਈਪਾਸ 'ਤੇ ਸ਼ੇਰਮਾਜਰਾ ਮੰਡੀ ਦਾ ਅਚਾਨਕ ਦੌਰਾ ਕਰਕੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਖਰੀਦ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਪੰਜਾਬੀ ਤੇ ਹਿੰਦੀ ਕਵਿਤਾ ਗਾਇਨ ਮੁਕਾਬਲੇ ਕਰਵਾਏ

ਪਟਿਆਲਾ, 23 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਭਾਸ਼ਾ ਦਫ਼ਤਰ ਪਟਿਆਲਾ ਵਿਖੇ ਜ਼ਿਲ੍ਹੇ ਨਾਲ ਸਬੰਧਿਤ ਸਕੂਲਾਂ ਦੇ ਦਸਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਪੰਜਾਬੀ ਅਤੇ ਹਿੰਦੀ ਕਵਿਤਾ ਗਾਇਨ ਮੁਕਾਬਲੇ ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀਮਤੀ ਚੰਦਨਦੀਪ ...

ਪੂਰੀ ਖ਼ਬਰ »

ਪੰਜਾਬ 'ਚ ਜਾਤੀਵਾਦ ਦਾ ਪੱਤਾ ਕਿਸੇ ਦਾ ਵੀ ਚੱਲਣ ਵਾਲਾ ਨਹੀਂ- ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ

ਦੇਵੀਗੜ੍ਹ, 23 ਅਕਤੂਬਰ (ਰਾਜਿੰਦਰ ਸਿੰਘ ਮੌਜੀ)-ਪੰਜਾਬ 'ਚ ਕਿਸੇ ਦਾ ਵੀ ਜਾਤੀਵਾਦ ਦਾ ਪੱਤਾ ਕਿਸੇ ਦਾ ਵੀ ਚੱਲਣ ਵਾਲਾ ਨਹੀਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਦੇਵੀਗੜ੍ਹ ਅਨਾਜ ਮੰਡੀ ਦਾ ਦੌਰਾ ਕਰਨ ਆਏ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ...

ਪੂਰੀ ਖ਼ਬਰ »

ਸੀ. ਬੀ. ਐੱਸ. ਈ. ਵਲੋਂ ਪੰਜਾਬੀ ਨੂੰ ਲਾਜ਼ਮੀ ਵਿਸ਼ੇ 'ਚੋਂ ਬਾਹਰ ਕਰਨਾ ਮੰਦਭਾਗਾ-ਥੂਹੀ

ਨਾਭਾ, 23 ਅਕਤੂਬਰ (ਕਰਮਜੀਤ ਸਿੰਘ)-ਸੀ.ਬੀ.ਐੱਸ.ਈ. ਵਲੋਂ ਪੰਜਾਬੀ ਨੂੰ ਲਾਜ਼ਮੀ ਵਿਸ਼ਿਆਂ ਤੋਂ ਬਾਹਰ ਕੱਢਣ ਦੇ ਫ਼ੈਸਲੇ ਦਾ ਤਿੱਖਾ ਵਿਰੋਧ ਹੋ ਰਿਹਾ ਹੈ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਹਲਕਾ ਨਾਭਾ ਦੇ ਪ੍ਰਧਾਨ ...

ਪੂਰੀ ਖ਼ਬਰ »

ਕੇਂਦਰ ਸਰਕਾਰ ਪੰਜਾਬੀਆਂ ਨਾਲ ਵਿਤਕਰਾ ਬੰਦ ਕਰੇ-ਲੋਟ

ਨਾਭਾ, 23 ਅਕਤੂਬਰ (ਕਰਮਜੀਤ ਸਿੰਘ)-ਕੇਂਦਰ ਦੀ ਐੱਨ.ਡੀ.ਏ ਸਰਕਾਰ ਪੰਜਾਬੀਆਂ ਨਾਲ ਪੈਰ-ਪੈਰ 'ਤੇ ਵਿਤਕਰਾ ਕਰ ਰਹੀ ਹੈ ਅਤੇ ਨਿੱਤ ਪੰਜਾਬ ਦੇ ਖ਼ਿਲਾਫ਼ ਨਵੇਂ ਫ਼ੈਸਲੇ ਲਏ ਜਾ ਰਹੇ ਹਨ | ਇਹ ਗੱਲ ਸ਼ੋ੍ਰਮਣੀ ਅਕਾਲੀ ਦਲ ਦੇ ਪੀ.ਏ.ਸੀ ਮੈਂਬਰ ਜਥੇ. ਲਖਵੀਰ ਸਿੰਘ ਲੋਟ ਨੇ ਕੁੱਝ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX