ਤਾਜਾ ਖ਼ਬਰਾਂ


ਭਾਰਤ-ਪਾਕਿਸਤਾਨ ਸਰਹੱਦ ਤੋਂ 3 ਕਿੱਲੋ ਹੈਰੋਇਨ, ਇਕ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਹੋਏ ਬਰਾਮਦ
. . .  1 day ago
ਅਟਾਰੀ, 24 ਜੂਨ ( ਗੁਰਦੀਪ ਸਿੰਘ ਅਟਾਰੀ )- ਭਾਰਤ-ਪਾਕਿਸਤਾਨ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਬੀ.ਐਸ.ਐਫ. ਨੇ ਹੈਰੋਇਨ ਦੇ 3 ਪੈਕੇਟ, ਇਕ ਪਿਸਤੌਲ, 30 ਬੋਰ ਸਮੇਤ ਮੈਗਜ਼ੀਨ ਅਤੇ 5 ਜ਼ਿੰਦਾ ਕਾਰਤੂਸ ...
ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ 6 ਥਾਵਾਂ ’ਤੇ ਐਨ. ਆਈ. ਏ. ਦੀ ਛਾਪੇਮਾਰੀ
. . .  1 day ago
ਫ਼ਾਜ਼ਿਲਕਾ, 24 ਜੂਨ (ਪ੍ਰਦੀਪ ਕੁਮਾਰ)- ਜਲਾਲਾਬਾਦ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਬੀਤੇ ਸਾਲ ਹੋਏ ਮੋਟਰਸਾਈਕਲ ਧਮਾਕੇ ਮਾਮਲੇ ਵਿਚ ਐਨ.ਆਈ.ਏ. ਵਲੋਂ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਫ਼ਾਜ਼ਿਲਕਾ, ਫਿਰੋਜ਼ਪੁਰ...
ਵਿਧਾਇਕ ਗਿਆਸਪੁਰਾ ਨੇ ਮਲੌਦ ਆਈ. ਟੀ.ਆਈ. ਦਾ ਮੁੱਦਾ ਵਿਧਾਨ ਸਭਾ 'ਚ ਚੁੱਕਿਆ
. . .  1 day ago
ਮਲੌਦ, 24 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਚੱਲ ਰਹੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਸ਼ਹੀਦ ਬਾਬਾ ਮਹਾਰਾਜ ਸਿੰਘ ...
ਮਹਾਰਾਸ਼ਟਰ ਦੇ ਸਾਰੇ ਥਾਣਿਆਂ ਚ ਹਾਈ ਅਲਰਟ , ਵੱਡੀ ਗਿਣਤੀ 'ਚ ਸ਼ਿਵ ਸੈਨਿਕਾਂ ਦੇ ਸੜਕ 'ਤੇ ਉਤਰਨ ਦੀ ਸੰਭਾਵਨਾ
. . .  1 day ago
ਲਾਰੈਂਸ ਬਿਸ਼ਨੋਈ ਦੇ ਸਾਥੀ ਨੂੰ ਹਥਿਆਰ ਸਪਲਾਈ ਕਰਨ ਵਾਲਾ ਕਬੱਡੀ ਖਿਡਾਰੀ ਗ੍ਰਿਫ਼ਤਾਰ
. . .  1 day ago
ਲੁਧਿਆਣਾ ,24 ਜੂਨ (ਪਰਮਿੰਦਰ ਸਿੰਘ ਆਹੂਜਾ)- ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਨੂੰ ਹਥਿਆਰ ਸਪਲਾਈ ਕਰਨ ਵਾਲੇ ਕਬੱਡੀ ਖਿਡਾਰੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀ.ਆਈ.ਏ . ...
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਸਮਾਪਤ , ਕੱਲ੍ਹ ਸਵੇਰੇ 9 30 ਵਜੇ ਹੋਵੇਗੀ ਸ਼ੁਰੂ
. . .  1 day ago
ਪੰਜਾਬ ਕੈਬਨਿਟ ਦੇ ਅਹਿਮ ਫ਼ੈਸਲੇ
. . .  1 day ago
ਪੰਜਾਬ ਖੇਤੀਬਾੜੀ ਉਪਜ, ਮੰਡੀਆਂ ਐਕਟ-1961 ਵਿਚ ਸੋਧ ਨੂੰ ਵੀ ਦਿਖਾਈ ਹਰੀ ਝੰਡੀ
. . .  1 day ago
ਰਾਜ ਦੀਆਂ ਅਧੀਨ ਅਦਾਲਤਾਂ ਲਈ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜਾਂ ਦੀਆਂ 25 ਅਤੇ ਸਿਵਲ ਜੱਜਾਂ ਦੀਆਂ 80 ਅਸਾਮੀਆਂ ਸਮੇਤ ਕੁੱਲ 810 ਅਸਾਮੀਆਂ ਨੂੰ ਵੀ ਮਨਜ਼ੂਰੀ
. . .  1 day ago
ਪੰਜਾਬ ਵਿਚ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕ ਸਿਹਤਮੰਦ ਪੰਜਾਬ ਲਈ ਕ੍ਰਾਂਤੀਕਾਰੀ ਕਦਮ ਸਾਬਤ ਹੋਣਗੇ - ਭਗਵੰਤ ਮਾਨ
. . .  1 day ago
ਚੰਡੀਗੜ੍ਹ, 24 ਜੂਨ - ਸੂਬੇ ਦੀ ਆਪ ਸਰਕਾਰ ਵਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਤਹਿਤ 15 ਅਗਸਤ ਤੋਂ ਪੰਜਾਬ ਭਰ ਵਿਚ ਮੁਹੱਲਾ ਕਲੀਨਿਕ ਖੋਲ੍ਹਣ ਦੀ...
ਕੇਰਲ : ਵਾਇਨਾਡ 'ਚ ਕਾਂਗਰਸ ਸਾਂਸਦ ਰਾਹੁਲ ਗਾਂਧੀ ਦੇ ਦਫ਼ਤਰ 'ਚ ਕੀਤੀ ਗਈ ਭੰਨਤੋੜ
. . .  1 day ago
ਮਹਾਰਾਸ਼ਟਰ ਦੇ ਸਿਆਸੀ ਸੰਕਟ 'ਤੇ ਕਿਹਾ ਕਿ ਜੈ ਰਾਮ ਠਾਕੁਰ ਸਰਕਾਰ ਦਾ ਭਵਿੱਖ ਲੰਬਾ ਨਹੀਂ ਹੈ
. . .  1 day ago
ਸ਼ਿਮਲਾ, 24 ਜੂਨ - ਮਹਾਰਾਸ਼ਟਰ ਦੇ ਸਿਆਸੀ ਸੰਕਟ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਇਹ ਪਹਿਲੇ ਦਿਨ ਤੋਂ ਹੀ ਲਗਦਾ ਸੀ ਕਿ ਇਹ ਗਠਜੋੜ ਵਿਚਾਰਧਾਰਕ ਤੌਰ 'ਤੇ ਉਲਟ ਹਾਲਾਤ ਦਾ ...
ਪੰਜਾਬ ਕੈਬਨਿਟ ਵਲੋਂ ਮੌਜੂਦਾ ਸਨਅਤੀ ਇਕਾਈਆਂ ਦੇ ਵਿਸਤਾਰ ਵਿਚ ਸਹਿਯੋਗ ਲਈ ‘ਪੰਜਾਬ ਰਾਈਟ ਟੂ ਬਿਜ਼ਨਸ ਰੂਲਜ਼, 2020’ ਵਿਚ ਸੋਧ ਨੂੰ ਪ੍ਰਵਾਨਗੀ
. . .  1 day ago
ਚੰਡੀਗੜ੍ਹ, 24 ਜੂਨ - ਸੂਬੇ ਵਿਚ ਸਨਅਤੀ ਵਿਕਾਸ ਨੂੰ ਇਕ ਹੋਰ ਹੁਲਾਰਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਮੌਜੂਦਾ ਸਨਅਤੀ ਇਕਾਈਆਂ (ਐਮ.ਐਸ.ਐਮ.ਈਜ਼.) ਦੇ ਵਿਸਤਾਰ...
ਇੰਟੈਲੀਜੈਂਸ ਬਿਊਰੋ ਦੇ ਨਵੇਂ ਮੁਖੀ ਬਣੇ ਤਪਨ ਕੁਮਾਰ ਦੇਕਾ
. . .  1 day ago
ਨਵੀਂ ਦਿੱਲੀ, 24 ਜੂਨ - ਇੰਟੈਲੀਜੈਂਸ ਬਿਊਰੋ (ਆਈ. ਬੀ.) ਨੂੰ ਨਵਾਂ ਮੁਖੀ ਮਿਲ ਗਿਆ ਹੈ। ਨਿਯੁਕਤੀਆਂ ਬਾਰੇ ਕੈਬਨਿਟ ਕਮੇਟੀ ਨੇ ਤਪਨ ਕੁਮਾਰ ਦੇਕਾ ਜੋ ਮੌਜੂਦਾ ਸਮੇਂ ਵਿਚ ਸਪੈਸ਼ਲ ਡਾਇਰੈਕਟਰ ਹਨ, ਨੂੰ ਤਰੱਕੀ...
ਡਾ: ਸਸਮਿਤ ਪਾਤਰਾ ਦਰੋਪਦੀ ਮੁਰਮੂ ਨੂੰ ਮਿਲੇ
. . .  1 day ago
ਨਵੀਂ ਦਿੱਲੀ, 24 ਜੂਨ - ਬੀਜੂ ਜਨਤਾ ਦਲ ਦੇ ਸੰਸਦ ਮੈਂਬਰ ਡਾ.ਸਸਮਿਤ ਪਾਤਰਾ ਨੇ ਨਾਮਜ਼ਦਗੀ ਤੋਂ ਬਾਅਦ ਐਨ.ਡੀ.ਏ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਤੇ ਵਧਾਈ ਦਿੱਤੀ ।
ਨਵੀਂ ਦਿੱਲੀ : ਪਰਮੇਸ਼ਵਰਨ ਅਈਅਰ ਨੀਤੀ ਆਯੋਗ ਦੇ ਹੋਣਗੇ ਨਵੇਂ ਸੀ.ਈ.ਓ.
. . .  1 day ago
ਪੰਜਾਬੀਆਂ ਦੇ ਇਕ-ਇਕ ਪੈਸੇ ਦਾ ਹਿਸਾਬ ਲਵਾਂਗੇ - ਭਗਵੰਤ ਮਾਨ
. . .  1 day ago
ਚੰਡੀਗੜ੍ਹ : ਪਿਛਲੀਆਂ ਸਰਕਾਰਾਂ ਵਲੋਂ ਪੰਜਾਬ ਦੇ ਖ਼ਜ਼ਾਨੇ ਦੇ ਪੂਰੇ ਲੇਖੇ-ਜੋਖੇ ‘ਤੇ ਵ੍ਹਾਈਟ-ਪੇਪਰ ਲਿਆਵੇਗੀ ਮਾਨ ਸਰਕਾਰ
. . .  1 day ago
ਭਾਰਤ ਨੇ ਉੜੀਸ਼ਾ ਤੱਟ ਤੋਂ ਭਾਰਤੀ ਜਲ ਸੈਨਾ ਦੇ ਜਹਾਜ਼ ਤੋਂ ਵੀ. ਐੱਲ.-ਐੱਸ. ਆਰ. ਐੱਸ. ਏ. ਐਮ.ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ
. . .  1 day ago
ਮਹਾਰਾਸ਼ਟਰ ਸੰਕਟ: ਐਨ.ਸੀ.ਪੀ. ਨੇਤਾ ਸ਼ਾਮ 6.30 ਵਜੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਮਿਲਣ ਜਾਣਗੇ
. . .  1 day ago
ਰਿਸਰਚ ਐਂਡ ਐਨਾਲਿਸਿਸ ਵਿੰਗ ਦੇ ਮੁਖੀ ਸਾਮੰਤ ਗੋਇਲ, 1984 ਬੈਚ ਦੇ ਪੰਜਾਬ ਕੇਡਰ ਦੇ ਆਈ.ਪੀ.ਐੱਸ. ਅਧਿਕਾਰੀ ਦਾ ਮੌਜੂਦਾ ਕਾਰਜਕਾਲ ਤੋਂ 30 ਜੂਨ, 2023 ਤੱਕ ਵਧਾਇਆ
. . .  1 day ago
ਓ.ਪੀ. ਸੋਨੀ ਦਾ ਬਿਆਨ,ਮੇਰੇ ਖ਼ਿਲਾਫ਼ ਘੁਟਾਲੇ ਦੀਆਂ ਖ਼ਬਰਾਂ ਗਲਤ
. . .  1 day ago
ਚੰਡੀਗੜ੍ਹ, 24 ਜੂਨ-ਸਾਬਕਾ ਡਿਪਟੀ ਸੀ.ਐੱਮ. ਵਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਪ੍ਰੈੱਸ ਕਾਨਫ਼ਰੰਸ ਕਰਦਿਆਂ ਉਨ੍ਹਾਂ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੇਰੇ ਖ਼ਿਲਾਫ਼ ਘੁਟਾਲੇ ਦੀਆਂ ਖ਼ਬਰਾਂ ਗਲਤ ਹੈ। ਉਨ੍ਹਾਂ ਕਿਹਾ ਕਿ 200 ਕਰੋੜ ਦੇ ਘਪਲੇ...
ਸੈਸ਼ਨ 'ਚ ਹੰਗਾਮਾ: ਕਾਂਗਰਸ ਤੇ ਬੀ.ਜੇ.ਪੀ. ਨੇ ਕੀਤਾ ਵਾਕਆਊਟ
. . .  1 day ago
ਚੰਡੀਗੜ੍ਹ, 24 ਜੂਨ-ਸੈਸ਼ਨ 'ਚ ਹੰਗਾਮਾ: ਕਾਂਗਰਸ ਤੇ ਬੀ.ਜੇ.ਪੀ. ਨੇ ਕੀਤਾ ਵਾਕਆਊਟ
ਵਿਧਾਨ ਸਭਾ ਸੈਸ਼ਨ 'ਚ ਹੰਗਾਮਾ, ਵਿਰੋਧੀ ਧਿਰਾਂ ਕਰ ਰਹੀਆਂ ਪ੍ਰਦਰਸ਼ਨ
. . .  1 day ago
ਚੰਡੀਗੜ੍ਹ, 24 ਜੂਨ-ਵਿਧਾਨ ਸਭਾ ਸੈਸ਼ਨ 'ਚ ਹੰਗਾਮਾ, ਵਿਰੋਧੀ ਧਿਰਾਂ ਕਰ ਰਹੀਆਂ ਪ੍ਰਦਰਸ਼ਨ
ਬਜਟ ਸੈਸ਼ਨ ਦੀ ਕਾਰਵਾਈ ਜਾਰੀ, ਸਿੱਖਿਆ ਮੰਤਰੀ ਮੀਤ ਹੇਅਰ ਨੇ ਖਾਲੀ ਅਸਾਮੀਆਂ ਭਰਨ ਦੀ ਕੀਤੀ ਗੱਲ
. . .  1 day ago
ਚੰਡੀਗੜ੍ਹ, 24 ਜੂਨ- 16 ਵੀਂ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਸਵੇਰੇ 11 ਵਜੇ ਸ਼ੁਰੂ ਹੋਇਆ। ਪਹਿਲੇ ਦਿਨ ਸਦਨ 'ਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਮੁੜ ਤੋਂ ਸ਼ੁਰੂ ਹੋਈ ਬਜਟ ਸੈਸ਼ਨ ਦੀ ਕਾਰਵਾਈ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 9 ਕੱਤਕ ਸੰਮਤ 553

ਪੰਜਾਬ / ਜਨਰਲ

ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਜਨਮ ਦਿਹਾੜੇ ਮੌਕੇ ਲੱਖਾਂ ਸੰਗਤਾਂ ਨਤਮਸਤਕ

ਕੱਥੂਨੰਗਲ, 24 ਅਕਤੂਬਰ (ਦਲਵਿੰਦਰ ਸਿੰਘ ਰੰਧਾਵਾ)-ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਮੌਕੇ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦਆਰਾ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿਸ 'ਚ ਵੱਡੀ ਗਿਣਤੀ ਸੰਗਤਾਂ ਨਤਮਸਤਕ ਹੋਈਆਂ | ਰਾਤ ਦੇ ਦੀਵਾਨਾਂ 'ਚ ਕਥਾ ਕਰਨ ਲਈ ਪੰਥ ਪ੍ਰਸਿੱਧ ਪ੍ਰਚਾਰਕ ਗਿਆਨੀ ਪਿੰਦਰਪਾਲ ਸਿੰਘ ਵਿਸ਼ੇਸ਼ ਤੌਰ 'ਤੇ ਪੁੱਜੇ, ਜਿਨ੍ਹਾ ਸੰਗਤਾਂ ਨੂੰ ਕਥਾ ਰਾਹੀਂ ਨਿਹਾਲ ਕੀਤਾ ਤੇ ਗੁਰੂ ਸਿਧਾਤਾਂ 'ਤੇ ਚੱਲਣ ਲਈ ਪ੍ਰੇਰਿਆ | ਇਸ ਮੌਕੇ ਢਾਡੀ ਨਿਰਮਲ ਸਿੰਘ ਨੂਰ, ਕੇਵਲ ਸਿੰਘ ਕੋਮਲ, ਗਿਆਨੀ ਕੇਵਲ ਸਿੰਘ ਕੋਮਲ, ਗਿਆਨੀ ਮਨਦੀਪ ਸਿੰਘ ਅਬਦਾਲ, ਗਿਆਨੀ ਗੁਰਮੁੱਖ ਸਿੰਘ ਸੈਦੋ ਲੈਹਲ, ਦਿਲਬਾਗ ਸਿੰਘ ਭੰਗਾਲੀ ਪ੍ਰਚਾਰਕ, ਗਿਆਨੀ ਬਲਜੀਤ ਸਿੰਘ ਕੋਟਲਾ ਸਰਫ ਤੇ ਜੋਗਾ ਸਿੰਘ ਭਾਗੋਵਾਲੀਆ, ਬਲਵੰਤ ਸਿੰਘ ਢੱਡੇ ਕਵੀਸ਼ਰ ਤੇ ਹੋਰ ਜਥਿਆਂ ਵਲੋਂ ਸੰਗਤ ਨੂੰ ਗੁਰ-ਇਤਿਹਾਸ ਸੁਣਾਇਆ ਗਿਆ | ਇਸ ਮੌਕੇ ਹਜ਼ੂਰੀ ਰਾਗੀ ਭਾਈ ਦਿਲਬਾਗ ਸਿੰਘ ਨੇ ਗੁਰਬਾਣੀ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ | ਅਰਦਾਸੀਏ ਭਾਈ ਕੁਲਵਿੰਦਰ ਸਿੰਘ ਸਿੱਧਵਾ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਤਿੰਨ ਰੋਜ਼ਾ ਮੇਲੇ ਦੇ ਸਬੰਧ 'ਚ ਗੁੁਰਦਆਰਾ ਸਾਹਿਬ ਵਿਖੇ ਸੁੰਦਰ ਦੀਪਮਾਲਾ ਕੀਤੀ ਗਈ | ਇਸ ਮੌਕੇ ਗੁਰਦਆਰਾ ਸਾਹਿਬ ਦੇ ਮੈਨੇਜਰ ਲਖਬੀਰ ਸਿੰਘ ਕੋਟ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਨਮ ਦਿਹਾੜੇ ਨੂੰ ਸਮਰਪਿਤ ਅੰਮਿ੍ਤ ਸੰਚਾਰ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹੁੰਚੇ ਪੰਜ ਪਿਆਰਿਆਂ ਨੇ 68 ਪ੍ਰਾਣੀਆਂ ਨੂੰ ਅੰਮਿ੍ਤ ਸੰਚਾਰ ਕਰਵਾਇਆ | ਇਸ ਮੌਕੇ ਭਗਵੰਤ ਸਿੰਘ ਸਿਆਲਕਾ, ਅਮਰਜੀਤ ਸਿੰਘ ਬੰਡਾਲਾ, ਭਾਈ ਸਤਨਾਮ ਸਿੰਘ ਸਰਹਾਲੀ, ਅਮਰਜੀਤ ਸਿੰਘ, ਗੁਰਤਿੰਦਰਪਾਲ ਸਿੰਘ ਮਾਟੂ ਭਾਟੀਆ, ਰਣਜੀਤ ਸਿੰਘ ਭੋਮਾ, ਭਾਈ ਕੁਲਵਿੰਦਰ ਸਿੰਘ ਟਾਹਲੀ ਸਾਹਿਬ, ਸੁੱਚਾ ਸਿੰਘ ਰੂਪੋਵਾਲੀ, ਹਰਜੀਤ ਸਿੰਘ ਭੋਆ, ਸਰਪੰਚ ਮਨਦੀਪ ਸਿੰਘ ਸਹਿਜਾਦਾ, ਜਤਿੰਦਰ ਸਿੰਘ ਤਲਵੰਡੀ ਦੌਸੰਧਾ ਸਿੰਘ, ਜਸਪਾਲ ਸਿੰਘ ਭੋਆ, ਸਰਨਬੀਰ ਸਿੰਘ ਰੂਪੋਵਾਲੀ, ਗੁਰਭੇਜ ਸਿੰਘ ਸੋਨਾ, ਲਖਬੀਰ ਸਿੰਘ ਤਤਲਾ, ਮਾ: ਪੁਸਪਿੰਦਰ ਸਿੰਘ, ਗੁਰਿੰਦਰਜੀਤ ਸਿੰਘ ਡਿੰਪਲ, ਜਗਵੰਤ ਸਿੰਘ ਦੁਧਾਲਾ, ਬਾਬਾ ਅਵਤਾਰ ਸਿੰਘ ਬਾਜਵਾ, ਸਰਪੰਚ ਰਾਮ ਸਿੰਘ ਅਬਦਾਲ, ਹਰਿੰਦਰ ਸਿੰਘ ਹੁੰਦਲ, ਸਰੂਪ ਸਿੰਘ ਢੱਡੇ, ਸੰਤੋਖ ਸਿੰਘ ਢੱਡੇ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |

9 ਘੰਟੇ ਦੀ ਮੁਸ਼ੱਕਤ ਬਾਅਦ ਚੀਤਾ ਕਾਬੂ

ਪਠਾਨਕੋਟ, 24 ਅਕਤੂਬਰ (ਅ.ਬ)-ਜ਼ਿਲ੍ਹਾ ਪਠਾਨਕੋਟ ਦੇ ਧਾਰ ਖੇਤਰ ਅਧੀਨ ਪੈਂਦੇ ਪਿੰਡ ਦੁਰੰਗ ਕੋਠੀ ਦੇ ਜੰਗਲਾਂ 'ਚ ਜੰਗਲੀ ਜੀਵ ਵਿਭਾਗ ਪਠਾਨਕੋਟ ਦੀ ਟੀਮ ਨੇ 9 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਇਕ ਚੀਤੇ ਨੂੰ ਕਾਬੂ ਕੀਤਾ ਹੈ | ਦੱਸਿਆ ਜਾ ਰਿਹਾ ਹੈ ਕਿ ਚੀਤਾ ਸਵੇਰੇ 10 ...

ਪੂਰੀ ਖ਼ਬਰ »

ਮਰੀਜ਼ਾਂ ਦਾ ਇਲਾਜ ਨਾ ਕਰਨ ਵਾਲੇ ਨਿੱਜੀ ਹਸਪਤਾਲਾਂ ਖ਼ਿਲਾਫ਼ ਹੋਵੇਗੀ ਕਾਰਵਾਈ-ਸੋਨੀ

ਲੁਧਿਆਣਾ, 24 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਹੈ ਕਿ ਸੂਬਾ ਸਰਕਾਰ ਵਲੋਂ ਜਲਦ ਹੀ ਸੂਬੇ ਦੇ 15 ਲੱਖ ਪਰਿਵਾਰਾਂ ਨੂੰ ਬੀਮਾ ਯੋਜਨਾ ਦੇ ਦਾਇਰੇ ਹੇਠ ਲਿਆਂਦਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਲੋਕਾਂ ਨੂੰ ਮੁਫ਼ਤ ਸਿਹਤ ...

ਪੂਰੀ ਖ਼ਬਰ »

ਪੰਜਾਬ 'ਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ-ਸੁਖਬੀਰ

ਚੰਡੀਗੜ੍ਹ, 24 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ 'ਚ ਬੇਮੌਸਮੀ ਮੀਂਹ ਤੇ ਗੜਿ੍ਹਆਂ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਤਬਾਹ ਹੋ ਗਈ ਹੈ ਜਦਕਿ ਗੁਲਾਬੀ ਸੁੰਡੀ ਨਾਲ ਖਰਾਬ ਹੋਈ ਨਰਮੇ ਦੀ ਫ਼ਸਲ ਦਾ ਸਰਕਾਰ ਵਲੋਂ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ | ਇਸ ਤੋਂ ...

ਪੂਰੀ ਖ਼ਬਰ »

ਪੰਜਾਬ ਕਾਂਗਰਸ ਦੀ ਖਿੱਚੋਤਾਣ 'ਤੇ ਮਨੀਸ਼ ਤਿਵਾੜੀ ਨੇ ਹਰੀਸ਼ ਰਾਵਤ ਨੂੰ ਕੀਤੇ ਸਵਾਲ

ਚੰਡੀਗੜ੍ਹ, 24 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਪੰਜਾਬ ਕਾਂਗਰਸ 'ਚ ਚੱਲ ਰਹੀ ਖਿਚੋਤਾਣ 'ਚ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਤੇ ਸੀਨੀਅਰ ਕਾਂਗਰਸੀ ਲੀਡਰ ਮਨੀਸ਼ ਤਿਵਾੜੀ ਨੇ ਹਰੀਸ਼ ਰਾਵਤ ਨੂੰ ਪਾਰਟੀ ਅੰਦਰ ਬਣੇ ਮਾਹੌਲ 'ਤੇ ਹੀ ਸਵਾਲ ਖੜੇ੍ਹ ਕੀਤੇ ਹਨ | ...

ਪੂਰੀ ਖ਼ਬਰ »

ਪੰਜਾਬ ਆਪਣੇ ਅਸਲ ਮੁੱਦਿਆਂ ਵੱਲ ਧਿਆਨ ਦੇਵੇ-ਸਿੱਧੂ

ਚੰਡੀਗੜ੍ਹ, 24 ਅਕਤੂਬਰ (ਹਰਕਵਲਜੀਤ ਸਿੰਘ)-ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਨੇ ਟਵੀਟਾਂ ਰਾਹੀਂ ਫਿਰ ਸਪੱਸ਼ਟ ਕੀਤਾ ਹੈ ਕਿ ਉਹ ਸੂਬੇ ਦੇ ਅਸਲ ਮੁੱਦਿਆਂ ਨੂੰ ਨਹੀਂ ਛੱਡਣਗੇ ਤੇ ਉਨ੍ਹਾਂ ਨੂੰ ਅੱਖੋਂ-ਪਰੋਖੇ ਕਰਨ ਦੀ ਇਜਾਜ਼ਤ ਨਹੀਂ ਦੇਣਗੇ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

2 ਆਈ.ਏ.ਐਸ. ਤੇ 37 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 24 ਅਕਤੂਬਰ (ਪ੍ਰੋ. ਅਵਤਾਰ ਸਿੰਘ) ਪੰਜਾਬ ਸਰਕਾਰ ਵਲੋਂ 2 ਆਈ.ਏ.ਐਸ ਤੇ 37 ਪੀ.ਸੀ.ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ | ਪਰਮਵੀਰ ਸਿੰਘ ਆਈ.ਏ.ਐਸ ਨੂੰ ਐਡੀਸ਼ਨਲ ਡਾਇਰੈਕਟਰ ਉਦਯੋਗ ਅਤੇ ਐਮ. ਡੀ. ਪੀ. ਐਸ. ਆਈ. ਈ. ਸੀ., ਨਿਰਮਲ ਓਸਪੈਂਚਨ ਆਈ.ਏ.ਐਸ ਨੂੰ ਉਪ ਮੰਡਲ ...

ਪੂਰੀ ਖ਼ਬਰ »

ਟਰਾਂਸਪੋਰਟ ਵਿਭਾਗ ਵਲੋਂ 38 ਅਣ-ਅਧਿਕਾਰਤ ਨਿੱਜੀ ਬੱਸਾਂ ਜ਼ਬਤ

ਚੰਡੀਗੜ੍ਹ, 24 ਅਕਤੂਬਰ (ਅਜੀਤ ਬਿਊਰੋ) -ਪੰਜਾਬ ਟਰਾਂਸਪੋਰਟ ਵਿਭਾਗ ਨੇ ਅੱਜ 8 ਜ਼ਿਲਿ੍ਹਆਂ 'ਚ 38 ਬੱਸਾਂ ਜ਼ਬਤ ਕੀਤੀਆਂ ਤੇ 1 ਬੱਸ ਦਾ ਚਲਾਨ ਕੱਟਿਆ ਹੈ | ਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਗੁਰਦਾਸਪੁਰ ਦੇ ਚੈਕਿੰਗ ਦਸਤੇ ਨੇ 5 ਬੱਸਾਂ ਜਬਤ ਕੀਤੀਆਂ, ਜਿਨ੍ਹਾਂ 'ਚ ...

ਪੂਰੀ ਖ਼ਬਰ »

ਸਰਬ ਪਾਰਟੀ ਮੀਟਿੰਗ 'ਚ ਚੀਮਾ ਤੇ ਚੰਦੂਮਾਜਰਾ ਹੋਣਗੇ ਸ਼ਾਮਿਲ

ਚੰਡੀਗੜ੍ਹ, 24 ਅਕਤੂਬਰ (ਮਨਜੋਤ ਸਿੰਘ ਜੋਤ)-ਬੀ.ਐਸ.ਐਫ. ਦਾ ਘੇਰਾ ਵਧਾਉਣ ਨੂੰ ਲੈ ਕੇ ਅੱਜ ਆਲ ਪਾਰਟੀ ਮੀਟਿਗ ਚੰਡੀਗੜ੍ਹ ਵਿਖੇ ਹੋਵੇਗੀ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਪੇ੍ਰਮ ਸਿੰਘ ਚੰਦੂਮਾਜਰਾ ਤੇ ਡਾ. ...

ਪੂਰੀ ਖ਼ਬਰ »

ਬਲੋਚਿਸਤਾਨ ਦੇ ਮੁੱਖ ਮੰਤਰੀ ਜਾਮ ਕਮਾਲ ਨੇ ਦਿੱਤਾ ਅਸਤੀਫਾ

ਅੰਮਿ੍ਤਸਰ, 24 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਦੇ ਮੁੱਖ ਮੰਤਰੀ ਜਾਮ ਕਮਾਲ ਨੇ ਅਵਿਸ਼ਵਾਸ ਪ੍ਰਸਤਾਵ ਤੋਂ ਇਕ ਦਿਨ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ | ਉਨ੍ਹਾਂ ਅੱਜ ਬਲੋਚਿਸਤਾਨ ਦੇ ਰਾਜਪਾਲ ਨੂੰ ਆਪਣਾ ...

ਪੂਰੀ ਖ਼ਬਰ »

ਖੇਤੀ ਕਾਨੂੰਨ ਵਾਪਸ ਲੈਣ ਲਈ ਰਾਣਾ ਗੁਰਮੀਤ ਸਿੰਘ ਸੋਢੀ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

ਚੰਡੀਗੜ੍ਹ, 24 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਖੇਤੀ ਕਾਨੂੰਨ ਵਾਪਸ ਲੈਣ | ਉਨ੍ਹਾਂ ਪ੍ਰਧਾਨ ਮੰਤਰੀ ਨੂੰ ਲਿਖੇ ਇਕ ਪੱਤਰ 'ਚ ...

ਪੂਰੀ ਖ਼ਬਰ »

ਬਲੋਚਿਸਤਾਨ 'ਚ 15 ਅੱਤਵਾਦੀ ਢੇਰ

ਅੰਮਿ੍ਤਸਰ, 24 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਦੇ ਮਸਤੁੰਗ ਤੇ ਹਰਨਾਈ ਜ਼ਿਲਿ੍ਹਆਂ 'ਚ ਸੁਰੱਖਿਆ ਬਲਾਂ ਤੇ ਫਰੰਟੀਅਰ ਕੋਰ ਵਲੋਂ ਕੀਤੀਆਂ ਦੋ ਵੱਖ-ਵੱਖ ਕਾਰਵਾਈਆਂ 'ਚ 15 ਸ਼ੱਕੀ ਅੱਤਵਾਦੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ | ...

ਪੂਰੀ ਖ਼ਬਰ »

ਸ਼ੇਰ-ਏ-ਪੰਜਾਬ ਦੀ ਇਤਿਹਾਸਕ ਦੀਵਾਰ ਦੀ ਨਿਸ਼ਾਨਦੇਹੀ 'ਤੇ ਉਸਾਰੀ ਬਨਾਉਟੀ ਕੰਧ ਦੀ ਉਚਾਈ ਤੇ ਦਿੱਖ ਲੋਕਾਂ ਲਈ ਬੁਝਾਰਤ ਬਣੀ

ਅੰਮਿ੍ਤਸਰ, 24 ਅਕਤੂਬਰ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਅੰਮਿ੍ਤਸਰ 'ਚ ਗੁਰੂ ਰਾਮਦਾਸ ਜੀ ਦੇ ਨਾਂਅ 'ਤੇ 84 ਏਕੜ ਭੂਮੀ 'ਚ ਲਗਾਏ ਗਏ ਰਾਮ ਬਾਗ਼ (ਕੰਪਨੀ ਬਾਗ਼) ਦੀ ਸੁਰੱਖਿਆ ਦੀਵਾਰ ਦੀ ਨਿਸ਼ਾਨਦੇਹੀ 'ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ...

ਪੂਰੀ ਖ਼ਬਰ »

ਗੁਰਦੁਆਰਾ ਸੱਚਾ ਸੌਦਾ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ

ਅੰਮਿ੍ਤਸਰ, 24 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਫ਼ਾਰੂਖ਼ਾਬਾਦ ਸ਼ਹਿਰ 'ਚ ਸੁਸ਼ੋਭਿਤ ਗੁਰਦੁਆਰਾ ਸੱਚਾ ਸੌਦਾ ਦੀ ਨਵੀਂ ਉਸਾਰੀ ਇਮਾਰਤ ਦਾ ਉਦਘਾਟਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਨਵਨਿਯੁਕਤ ਵਧੀਕ ਸਕੱਤਰ ਰਾਣਾ ਸ਼ਾਹਿਦ ਸਲੀਮ ਨੇ ਕੀਤਾ | ਇਸ ਦੇ ...

ਪੂਰੀ ਖ਼ਬਰ »

ਬਨੰੂੜ ਨਗਰ ਕੌਂਸਲ ਦਾ ਸਾਬਕਾ ਪ੍ਰਧਾਨ ਨਿੰਮਾ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) 'ਚ ਸ਼ਾਮਿਲ

ਐੱਸ. ਏ. ਐੱਸ. ਨਗਰ, 24 ਅਕਤੂਬਰ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਉਦੋਂ ਹੁਲਾਰਾ ਮਿਲਿਆ ਜਦੋਂ ਬਨੂੰੜ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਸੈਂਕੜੇ ਸਾਥੀਆਂ ਸਮੇਤ ਪਾਰਟੀ 'ਚ ਸ਼ਾਮਿਲ ਹੋ ਗਏ | ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ...

ਪੂਰੀ ਖ਼ਬਰ »

ਸੈਣੀ ਸੰਮੇਲਨ ਦੌਰਾਨ ਭਾਰੀ ਗਿਣਤੀ 'ਚ ਸੈਣੀ ਭਾਈਚਾਰੇ ਨੇ ਕੀਤੀ ਸ਼ਮੂਲੀਅਤ

ਟਾਂਡਾ ਉੜਮੁੜ, 24 ਅਕਤੂਬਰ (ਭਗਵਾਨ ਸਿੰਘ ਸੈਣੀ)-ਸੈਣੀ ਯੂਥ ਫ਼ੈਡਰੇਸ਼ਨ ਵਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਟਾਂਡਾ ਵਿਖੇ ਕੌਮੀ ਪ੍ਰਧਾਨ ਨਰਿੰਦਰ ਸਿੰਘ ਸੈਣੀ (ਲਾਲੀ) ਤੇ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ ਦੀ ਅਗਵਾਈ 'ਚ ਸੈਣੀ ਸੰਮੇਲਨ ਕਰਵਾਇਆ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਨੇਤਰਹੀਣਾਂ ਦਾ ਸਰਵੇ ਕਰਵਾ ਕੇ ਇਲਾਜ ਕਰਵਾਉਣ ਦਾ ਐਲਾਨ

ਐੱਸ. ਏ. ਐੱਸ. ਨਗਰ, 24 ਅਕਤੂਬਰ (ਕੇ. ਐੱਸ. ਰਾਣਾ)-ਪੰਜਾਬ ਸਰਕਾਰ ਵਲੋਂ ਸੂਬੇ ਭਰ 'ਚ ਨੇਤਰਹੀਣਾਂ ਦਾ ਸਰਵੇ ਕਰਵਾਇਆ ਜਾਵੇਗਾ ਤੇ ਜਿਨ੍ਹਾਂ ਦੀ ਅੱਖਾਂ ਰੌਸ਼ਨੀ ਵਾਪਸ ਆ ਸਕਣ ਦੀ ਕੋਈ ਵੀ ਗੁੰਜਾਇਸ਼ ਹੈ, ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇਗਾ | ਇਸ ਦਾ ਐਲਾਨ ਮੁੱਖ ਮੰਤਰੀ ...

ਪੂਰੀ ਖ਼ਬਰ »

ਕਾਂਗਰਸ ਬੇਰੁਜ਼ਗਾਰੀ ਤੇ ਨਸ਼ੇ ਨੂੰ ਠੱਲ੍ਹ ਪਾਉਣ ਲਈ ਸਰਬ ਪਾਰਟੀ ਮੀਟਿੰਗ ਬੁਲਾਵੇ-ਸ਼ਰਮਾ

ਚੰਡੀਗੜ੍ਹ, 24 ਅਕਤੂਬਰ (ਅ.ਬ.)-ਕੱਲ੍ਹ ਨੂੰ ਸੂਬਾ ਸਰਕਾਰ ਵਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਬਾਰੇ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਬੇਰੁਜ਼ਗਾਰੀ ਅਤੇ ਨਸ਼ੇ ਨੂੰ ਠੱਲ੍ਹ ਪਾਉਣ ਲਈ ਸਰਬ ਪਾਰਟੀ ਮੀਟਿੰਗ ਕਿਉਂ ਨਹੀਂ ਬੁਲਾ ਰਹੀ | ...

ਪੂਰੀ ਖ਼ਬਰ »

ਬਰਗਾੜੀ ਬੇਅਦਬੀ ਮਾਮਲੇ 'ਚ ਲੋੜੀਂਦੇ ਡੇਰਾ ਕੌਮੀ ਕਮੇਟੀ ਦੇ 3 ਮੈਂਬਰਾਂ ਦਾ ਲੁਕਆਊਟ ਨੋਟਿਸ ਜਾਰੀ

ਫ਼ਰੀਦਕੋਟ, 24 ਅਕਤੂਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਜ਼ਿਲ੍ਹਾ ਪੁਲਿਸ ਨੇ ਸਾਲ 2015 'ਚ ਬਰਗਾੜੀ ਬੇਅਦਬੀ ਮਾਮਲੇ ਨਾਲ ਸਬੰਧਿਤ ਤਿੰਨ ਘਟਨਾਵਾਂ 'ਚ ਲੋੜੀਂਦੇ ਡੇਰਾ ਸੱਚਾ ਸੌਦਾ ਸਿਰਸਾ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ ਸੰਦੀਪ ਬਰੇਟਾ, ਪ੍ਰਦੀਪ ਕਲੇਰ ਤੇ ਹਰਸ਼ ...

ਪੂਰੀ ਖ਼ਬਰ »

ਪਿਆਰਾ ਸਿੰਘ ਘੜਿਆਲ ਨਮਿਤ ਅੰਤਿਮ ਅਰਦਾਸ 27 ਨੂੰ

ਤਲਵੰਡੀ ਭਾਈ, 24 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਦੇ ਉੱਘੇ ਖੇਤੀਬਾੜੀ ਸੰਦ ਸਨਅਤਕਾਰ ਤੇ ਸੁਪਰ ਨਿਊ ਪੰਜਾਬ ਇੰਜੀਨੀਅਰਿੰਗ ਵਰਕਸ ਦੇ ਮੈਨੇਜਿੰਗ ਡਾਇਰੈਕਟਰ ਪਿਆਰਾ ਸਿੰਘ ਘੜਿਆਲ (78) ਸਦੀਵੀਂ ਵਿਛੋੜਾ ਦੇ ਗਏ ਹਨ | ਉਨ੍ਹਾਂ ਨਮਿਤ ਸ੍ਰੀ ਸਹਿਜ ਪਾਠ ਦਾ ...

ਪੂਰੀ ਖ਼ਬਰ »

ਐਨ.ਆਈ.ਏ. ਵਲੋਂ ਇਸਲਾਮਿਕ ਸਟੇਟ ਦਾ ਅੱਤਵਾਦੀ ਗਿ੍ਫ਼ਤਾਰ

ਨਵੀਂ ਦਿੱਲੀ, 24 ਅਕਤੂਬਰ (ਏਜੰਸੀ)- ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਆਮ ਮੁਸਲਮਾਨਾਂ ਦੀ ਭਰਤੀ ਕਰਕੇ ਉਨ੍ਹਾਂ ਨੂੰ ਕੱਟੜਵਾਦੀ ਬਣਾ ਕੇ ਆਈ.ਐਸ. 'ਚ ਸ਼ਾਮਿਲ ਕਰਨ ਲਈ ਸੀਰੀਆ ਭੇਜਣ ਦੇ ਦੋਸ਼ 'ਚ ਇਸਲਾਮਿਕ ਸਟੇਟ ਦੇ ਇਕ ਅੱਤਵਾਦੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਂਚ ...

ਪੂਰੀ ਖ਼ਬਰ »

ਦੇਸ਼ 'ਚ 15,906 ਨਵੇਂ ਕੋਰੋਨਾ ਮਾਮਲੇ, 561 ਤਾਜ਼ਾ ਮੌਤਾਂ

ਨਵੀਂ ਦਿੱਲੀ, 24 ਅਕਤੂਬਰ (ਏਜੰਸੀ)-ਕੇਂਦਰੀ ਸਿਹਤ ਮੰਤਰਾਲੇ ਵਲੋਂ ਐਤਵਾਰ ਸਵੇਰੇ ਅੱਪਡੇਟ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਭਾਰਤ 'ਚ 15,906 ਨਵੇਂ ਮਾਮਲੇ ਆਉਣ ਨਾਲ ਕਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 3,41,75,468 ਹੋ ਗਈ ਹੈ, ਜਦਕਿ 3,35,48,605 ਲੋਕਾਂ ਦੇ ਠੀਕ ਹੋਣ ਬਾਅਦ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਮੋਦੀ 29 ਨੂੰ ਇਟਲੀ ਤੇ ਯੂ.ਕੇ. ਦੇ ਦੌਰੇ 'ਤੇ ਜਾਣਗੇ

ਨਵੀਂ ਦਿੱਲੀ, 24 ਅਕਤੂਬਰ (ਏਜੰਸੀ)- ਵਿਦੇਸ਼ ਮੰਤਰਾਲੇ ਵਲੋਂ ਐਤਵਾਰ ਨੂੰ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਅਕਤੂਬਰ ਨੂੰ ਇਟਲੀ 'ਚ ਸ਼ੁਰੂ ਹੋਣ ਵਾਲੇ 2 ਦਿਨਾਂ ਜੀ-20 ਸੰਮੇਲਨ 'ਚ ਸ਼ਾਮਿਲ ਹੋਣ ਲਈ 29 ਅਕਤੂਬਰ ਨੂੰ ਇਟਲੀ ਜਾਣਗੇ ਅਤੇ 30 ਅਕਤੂਬਰ ਤੋਂ 2 ...

ਪੂਰੀ ਖ਼ਬਰ »

ਮੋਦੀ ਸਰਕਾਰ ਨੇ ਲੋਕਾਂ ਨੂੰ 'ਦੁੱਖ ਤਕਲੀਫ਼ਾਂ ਦੇਣ' ਦਾ ਰਿਕਾਰਡ ਬਣਾਇਆ-ਪਿ੍ਅੰਕਾ ਗਾਂਧੀ

ਨਵੀਂ ਦਿੱਲੀ, 24 ਅਕਤੂਬਰ (ਏਜੰਸੀ)-ਕਾਂਗਰਸ ਨੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ 'ਤੇ ਨਿਸ਼ਾਨਾ ਸਾਧਿਆ ਹੈ | ਕਾਂਗਰਸੀ ਆਗੂ ਪਿ੍ਅੰਕਾ ਗਾਂਧੀ ਵਾਡਰਾ ਨੇ ਅਸਮਾਨੀ ਪੁੱਜੀਆਂ ਤੇਲ ਕੀਮਤਾਂ ਲਈ ਕੇਂਦਰ ਸਰਕਾਰ ਨੂੰ ਨਿਸ਼ਾਨ ਬਣਾਉਂਦਿਆਂ ਕਿਹਾ ਕਿ ਮੋਦੀ ...

ਪੂਰੀ ਖ਼ਬਰ »

ਫੇਸਬੁੱਕ ਭਾਰਤ 'ਚ ਗ਼ਲਤ ਜਾਣਕਾਰੀ ਤੇ ਨਫ਼ਰਤ ਫੈਲਾਉਣ ਵਾਲੇ ਭਾਸ਼ਨਾਂ ਨਾਲ ਨਜਿੱਠਣ ਲਈ ਕਰ ਰਿਹੈ ਸੰਘਰਸ਼

ਨਿਊਯਾਰਕ, 24 ਅਕਤੂਬਰ (ਏਜੰਸੀ)-ਫੇਸਬੁੱਕ ਦੇ ਅੰਦਰੂਨੀ ਦਸਤਾਵੇਜ਼ ਦੱਸਦੇ ਹਨ ਕਿ ਕੰਪਨੀ ਆਪਣੇ ਸਭ ਤੋਂ ਵੱਡੇ ਬਾਜ਼ਾਰ ਭਾਰਤ 'ਚ ਗਲਤ ਜਾਣਕਾਰੀ, ਨਫ਼ਰਤ ਫੈਲਾਉਣ ਵਾਲੇ ਭਾਸ਼ਣ ਅਤੇ ਹਿੰਸਾ 'ਤੇ ਜਸ਼ਨ ਨਾਲ ਜੁੜੀ ਸਮੱਗਰੀ ਦੀ ਸਮੱਸਿਆ ਨਾਲ ਨਜਿੱਠਣ ਲਈ ਸੰਘਰਸ਼ ਕਰ ਰਹੀ ...

ਪੂਰੀ ਖ਼ਬਰ »

ਚੀਨ ਨੂੰ ਅਗਲਾ ਦਲਾਈ ਲਾਮਾ ਚੁਣਨ ਦਾ ਕੋਈ ਅਧਿਕਾਰ ਨਹੀਂ- ਤਵਾਂਗ ਮੱਠ ਮੁਖੀ

ਤਵਾਂਗ (ਅਰੁਨਾਚਲ ਪ੍ਰਦੇਸ਼), 24 ਅਕਤੂਬਰ (ਏਜੰਸੀ)- ਅਰੁਣਾਚਲ ਪ੍ਰਦੇਸ਼ ਸਥਿਤ ਤਵਾਂਗ ਮੱਠ ਦੇ ਮੁਖੀ ਦਾ ਕਹਿਣਾ ਹੈ ਕਿ ਚੀਨ ਨੂੰ ਅਗਲਾ ਦਲਾਈ ਲਾਮਾ ਚੁਣਨ ਵਾਲਿਆਂ 'ਚ ਸ਼ਾਮਿਲ ਹੋਣ ਦਾ ਕੋਈ ਅਧਿਕਾਰ ਨਹੀਂ ਹੈ, ਕਿਉਂਕਿ ਉਹ (ਚੀਨ) ਧਰਮ 'ਚ ਵਿਸ਼ਵਾਸ ਨਹੀਂ ਰੱਖਦਾ ਅਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX