• ਖੰਨਾ, ਸਮਰਾਲਾ, ਮਾਛੀਵਾੜਾ ਸਾਹਿਬ, ਕੁਹਾੜਾ, ਈਸੜੂ, ਦੋਰਾਹਾ, ਬੀਜਾ, ਪਾਇਲ, ਜੌੜੇਪੁਲ ਆਦਿ ਵਿਚ ਲਗਾਤਾਰ ਮੀਂਹ ਨਾਲ ਹੋਇਆ ਨੁਕਸਾਨ
ਖੰਨਾ, 24 ਅਕਤੂਬਰ (ਹਰਜਿੰਦਰ ਸਿੰਘ ਲਾਲ)-ਖੰਨਾ, ਸਮਰਾਲਾ, ਮਾਛੀਵਾੜਾ ਸਾਹਿਬ, ਕੁਹਾੜਾ, ਈਸੜੂ, ਦੋਰਾਹਾ, ਬੀਜਾ, ਪਾਇਲ, ਜੌੜੇਪੁਲ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਤੜਕ ਸਾਰ ਤੋਂ ਪੈ ਰਹੀ ਲਗਾਤਾਰ ਬਾਰਸ਼ ਨਾਲ ਜਿੱਥੇ ਮੌਸਮ ਦੇ ਵਿਚ ਤਬਦੀਲੀ ਆ ਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਕਿਸਾਨੀ ਦਾ ਵੱਡਾ ਨੁਕਸਾਨ ਹੋਇਆ ਹੈ ¢ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਢਹਿ ਢੇਰੀ ਹੋ ਚੁੱਕੀ ਹੈ ਤੇ ਆਲੂਆਂ ਦੀ ਬੀਜੀ ਫ਼ਸਲ ਉੱਪਰ ਵੀ ਪਾਣੀ ਫਿਰ ਗਿਆ ਹੈ¢ ਖੇਤਾਂ ਵਿਚ ਏਨਾ ਜ਼ਿਆਦਾ ਪਾਣੀ ਖੜ੍ਹਾ ਹੈ ਕਿ ਆਲੂਆਂ ਦੀ ਫ਼ਸਲ ਕਿਧਰੇ ਨਜ਼ਰ ਵੀ ਨਹੀਂ ਆਉਂਦੀ | ਇਸ ਕਰਕੇ ਪੰਜਾਬ ਦੇ ਉਦਯੋਗ ਮੰਤਰੀ ਅਤੇ ਸਥਾਨਕ ਵਿਧਾਇਕ ਗੁਰਕੀਰਤ ਸਿੰਘ ਨੇ ਚੇਅਰਮੈਨ ਮਾਰਕੀਟ ਕਮੇਟੀ ਗੁਰਦੀਪ ਸਿੰਘ ਰਸੂਲੜਾ ਅਤੇ ਚੇਅਰਮੈਨ ਬਲਾਕ ਸੰਮਤੀ ਸਤਨਾਮ ਸਿੰਘ ਸੋਨੀ ਰੋਹਣੋਂ ਨੂੰ ਨਾਲ ਲੈ ਕੇ ਇਲਾਕੇ ਦੇ ਖੇਤਾਂ ਦਾ ਦੌਰਾ ਕੀਤਾ ਤੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ | ਇਸੇ ਤਰ੍ਹਾਂ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਪਈਆਂ ਝੋਨੇ ਦੀਆਂ ਢੇਰੀਆਂ ਦੀ ਬੋਲੀ ਅਤੇ ਤੁਲਾਈ ਤੇ ਲਿਫ਼ਟਿੰਗ ਦਾ ਕੰਮ ਵੀ ਠੱਪ ਹੋ ਗਿਆ ਹੈ¢ ਇਸ ਮੌਕੇ ਗੁਰਕੀਰਤ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਤੇ ਗ਼ਰੀਬਾਂ ਨਾਲ ਖੜੀ ਹੈ | ਪੰਜਾਬ ਦੇ ਡੀ. ਸੀਜ਼. ਨੂੰ ਹੁਕਮ ਕਰ ਦਿੱਤੇ ਗਏ ਹਨ ਕਿ ਗਿਰਦਾਵਰੀ ਕਰਵਾ ਕੇ ਨੁਕਸਾਨ ਦਾ ਪਤਾ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਸਹਾਇਤਾ ਦਿੱਤੀ ਜਾ ਸਕੇ | ਉਨ੍ਹਾਂ ਨੇ ਡੀ.ਏ.ਪੀ. ਖਾਦ ਦੀ ਕਮੀ ਬਾਰੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ | ਉਨ੍ਹਾਂ ਮੰਨਿਆ ਕਿ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ |
ਬੇਮੌਸਮੀ ਭਾਰੀ ਬਰਸਾਤ ਨੇ ਕਿਸਾਨਾਂ ਨੂੰ ਚਿੰਤਾ 'ਚ ਪਾਇਆ
ਈਸੜੂ, (ਬਲਵਿੰਦਰ ਸਿੰਘ)-ਬੀਤੀ ਰਾਤ ਤੋਂ ਪੈ ਰਹੀ ਬਰਸਾਤ ਨੇ ਕਿਸਾਨਾਂ ਦੀ ਚਿੰਤਾ ਵਿਚ ਵਾਧਾ ਕਰ ਦਿੱਤਾ ਹੈ, ਕਿਉਂਕਿ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੈ ਤੇ ਵਾਢੀ ਜ਼ੋਰਾਂ 'ਤੇ ਚੱਲ ਰਹੀ ਸੀ¢ ਖੇਤੀਬਾੜੀ ਮਾਹਿਰਾਂ ਅਨੁਸਾਰ ਝੋਨੇ ਦੀ ਵਾਢੀ ਘੱਟੋ ਘੱਟ ਚਾਰ ਪੰਜ ਦਿਨ ਪਛੜ ਜਾਵੇਗੀ ¢ ਆਲੂਆਂ ਦੀ ਬਿਜਾਈ ਵੀ ਪੱਛੜ ਜਾਵੇਗੀ¢
ਸਮਰਾਲਾ 'ਚ ਭਾਰੀ ਗੜੇਮਾਰੀ ਤੇ ਮੀਂਹ ਕਾਰਨ ਫਸਲਾਂ ਬਰਬਾਦ
ਸਮਰਾਲਾ, (ਗੋਪਾਲ ਸੋਫਤ)-ਬੀਤੀ ਰਾਤ ਤੋਂ ਮੌਸਮ ਦੇ ਕਹਿਰਵਾਨ ਹੋ ਜਾਣ ਕਾਰਨ ਭਾਰੀ ਮੀਂਹ ਤੇ ਗੜੇਮਾਰੀ ਕਾਰਨ ਇਸ ਹਲਕੇ ਦੇ ਕਈ ਪਿੰਡਾਂ ਵਿਚ ਖੇਤਾਂ 'ਚ ਪੱਕ ਕੇ ਕਟਾਈ ਲਈ ਤਿਆਰ ਖੜ੍ਹੀ ਝੋਨੇ ਦੀ ਫਸਲ ਤੇ ਪਿਛਲੇ ਦਿਨੀਂ ਬਿਜਾਈ ਕੀਤੀ ਗਈ ਆਲੂ ਦੀ ਫ਼ਸਲ ਬਰਬਾਦ ਹੋ ਗਈ ਹੈ | ਸਥਾਨਕ ਅਨਾਜ ਮੰਡੀ ਵਿਚ ਵਿਕਣ ਲਈ ਆਈ ਝੋਨੇ ਦੀ ਫ਼ਸਲ ਨੂੰ ਮੀਂਹ ਤੋਂ ਬਚਾਉਣ ਲਈ ਭਾਵੇਂ ਹਰ ਹੀਲਾ ਵਰਤਿਆ ਗਿਆ, ਪਰ ਹਨ੍ਹੇਰੀ ਅਤੇ ਮੂਸਲੇਧਾਰ ਮੀਂਹ ਨੇ ਸਾਰੇ ਪ੍ਰਬੰਧ ਤਹਿਸ-ਨਹਿਸ ਕਰਕੇ ਰੱਖ ਦਿੱਤੇ¢ ਹਲਕੇ ਦੇ ਪਿੰਡ ਉਟਾਲਾ ਮੁਸ਼ਕਾਬਾਦ ਬੌਂਦਲੀ ਭਗਵਾਨਪੁਰਾ ਅਤੇ ਊਰਨਾ ਜਿੱਥੇ ਜ਼ਿਆਦਾਤਰ ਨੁਕਸਾਨ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਉੱਥੇ ਸੇਹ, ਘਰਖਣਾ ਤੇ ਬਘੋਰ ਆਦਿ ਪਿੰਡਾਂ ਵਿਚ ਝੋਨੇ ਦੇ ਨਾਲ-ਨਾਲ ਆਲੂ ਦੀ ਤਾਜ਼ੀ ਬਜਾਈ ਕੀਤੀ ਫ਼ਸਲ ਦੀ ਮੀਂਹ ਕਾਰਨ ਹੋਈ ਬਰਬਾਦੀ ਨੇ ਕਿਸਾਨੀ ਆਰਥਿਕਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ¢ ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਆਲਮਦੀਪ ਸਿੰਘ ਮੱਲਮਾਜਰਾ ਕਿਸਾਨ ਆਗੂ ਪਰਮਿੰਦਰ ਸਿੰਘ ਪਾਲਮਾਜਰਾ, ਭਾਰਤੀ ਕਿਸਾਨ ਯੂਨੀਅਨ ਦੇ ਤੇਜਿੰਦਰ ਸਿੰਘ ਤੇਜੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਹਰਦੀਪ ਸਿੰਘ ਗਿਆਸਪੁਰਾ ਤੇ ਉੱਘੇ ਕਿਸਾਨ ਤੇ ਉਦਯੋਗਪਤੀ ਪਰਮਿੰਦਰ ਸਿੰਘ ਪਾਲਮਾਜਰਾ ਨੇ ਮੰਗ ਕੀਤੀ ਹੈ ਕਿ ਬੇਮੌਸਮੀ ਗੜੇਮਾਰੀ ਤੇ ਮੀਂਹ ਕਾਰਨ ਬਰਬਾਦ ਹੋਈ ਫ਼ਸਲ ਦੇ ਮਾਲਕਾਂ ਨੂੰ ਸਰਕਾਰ 60 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ¢
ਮਾਛੀਵਾੜਾ ਵਿਖੇ ਮੰਡੀਆਂ 'ਚ ਪਈ ਝੋਨੇ ਦੀ ਫ਼ਸਲ ਭਿੱਜੀ, ਕਿਸਾਨ ਮਾਯੂਸ
ਮਾਛੀਵਾੜਾ ਸਾਹਿਬ, (ਸੁਖਵੰਤ ਸਿੰਘ ਗਿੱਲ)-ਬੇਮੌਸਮੀ ਬਰਸਾਤ ਪੈਣ ਕਾਰਨ ਜਿੱਥੇ ਕਿਸਾਨਾਂ ਦੀ ਖੇਤਾਂ ਵਿਚ ਪੱਕ ਕੇ ਤਿਆਰ ਖੜ੍ਹੀ ਝੋਨੇ ਦੀ ਫ਼ਸਲ ਨੂੰ ਨੁਕਸਾਨ ਪੁੱਜਾ, ਉੱਥੇ ਮੰਡੀਆਂ 'ਚ ਵਿਕਣ ਆਈ ਫ਼ਸਲ ਦੇ ਭਿੱਜਣ ਕਾਰਨ ਕਿਸਾਨਾਂ ਵਿਚ ਮਾਯੂਸੀ ਦੇਖਣ ਨੂੰ ਮਿਲ ਰਹੀ ਹੈ | ਦੇਰ ਰਾਤ ਬਰਸਾਤ ਦੇ ਕਾਰਨ ਮਾਛੀਵਾੜਾ ਅਨਾਜ ਮੰਡੀ ਤੇ ਇਸ ਦੇ ਉੱਪ ਕੇਂਦਰਾਂ 'ਚ ਕਰੀਬ 20 ਹਜ਼ਾਰ ਕੁਇੰਟਲ ਵਿਕਣਯੋਗ ਝੋਨੇ ਦੀ ਪੈਡੀ ਤੇ 1.50 ਲੱਖ ਕੁਇੰਟਲ ਦੇ ਲਗਪਗ ਲਿਫ਼ਟਿੰਗ ਲਈ ਪੈਡੀ ਫੜ੍ਹਾਂ ਵਿਚ ਪਈ ਹੈ | ਬਰਸਾਤ ਦੇ ਕਾਰਨ ਬੇਟ ਇਲਾਕੇ 'ਚ ਝੋਨੇ ਦੀ ਫ਼ਸਲ ਜਿੱਥੇ ਖੇਤਾਂ ਵਿਚ ਵਿਛੀ ਉੱਥੇ ਹੁਣ ਇਸ ਦੀ ਵਢਾਈ ਦਾ ਕੰਮ ਵੀ ਕੁੱਝ ਦੇਰੀ ਨਾਲ ਸ਼ੁਰੂ ਹੋਣ ਦੇ ਅਸਾਰ ਨਜ਼ਰ ਆ ਰਹੇ ਹਨ |
ਦੋਰਾਹਾ ਵਿਖੇ ਤੇਜ਼ ਹਨ੍ਹੇਰੀ ਤੇ ਬਰਸਾਤ ਨਾਲ ਬਾਸਮਤੀ ਝੋਨੇ ਦਾ ਹੋਇਆ ਭਾਰੀ ਨੁਕਸਾਨ
ਦੋਰਾਹਾ, (ਜਸਵੀਰ ਝੱਜ, ਮਨਜੀਤ ਗਿੱਲ)-ਰਾਤ ਨੂੰ ਆਈ ਤੇਜ਼ ਹਨੇਰੀ ਤੇ ਮੀਂਹ ਨੇ ਮੀਂਹ ਨਾਲ ਬਾਸਮਤੀ ਝੋਨੇ ਦਾ ਦੋਰਾਹਾ ਇਲਾਕੇ ਵਿਚ ਭਾਰੀ ਨੁਕਸਾਨ ਹੋਇਆ ਹੈ¢ ਦੋਰਾਹਾ ਨੇੜਲੇ ਇਲਾਕੇ ਦਾ ਦੌਰਾ ਕਰਨ 'ਤੇ ਪਾਇਆ ਗਿਆ ਕਿ ਬਾਸਮਤੀ ਗਿਆਰਾਂ ਇੱਕੀ ਤੇ ਪੰਦਰਾਂ ਨੌ ਕਿਸਮ ਦੀ ਜੀਰੀ, ਜੋ ਕਿ ਪੱਕਣ ਕਿਨਾਰੇ ਸੀ, ਉਹ ਤੇਜ਼ ਹਨ੍ਹੇਰੀ ਤੇ ਬਰਸਾਤ ਨਾਲ ਧਰਤੀ 'ਤੇ ਵਿਛ ਗਈ ¢ ਇਸ ਤਰ੍ਹਾਂ ਹੋਏ ਨੁਕਸਾਨ ਨਾਲ ਜੀਰੀ ਦੇ ਝਾੜ ਦੇ 'ਤੇ ਬਹੁਤ ਅਸਰ ਪਵੇਗਾ¢ ਕੁਦਰਤੀ ਆਫ਼ਤ ਨਾਲ ਹੋਏ ਫ਼ਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ¢
ਬੀਜਾ ਵਿਖੇ ਝੋਨੇ ਦੀ ਕਟਾਈ ਤੇ ਆਲੂ ਲਗਾਉਣ ਦੀ ਫ਼ਸਲ 'ਤੇ ਪਵੇਗਾ ਮਾੜਾ ਅਸਰ
ਬੀਜਾ, (ਅਵਤਾਰ ਸਿੰਘ ਜੰਟੀ ਮਾਨ)-ਬੀਜਾ ਇਲਾਕੇ ਦੇ ਪਿੰਡਾਂ ਦੇ ਕਿਸਾਨ ਤੇ ਮਜ਼ਦੂਰ ਦੇ ਹੋ ਰਹੀ ਤੇਜ਼ ਬੇਮੌਸਮੀ ਬਰਸਾਤ ਨੇ ਸਾਹ ਸੁਕਾਏ ਹੋਏ ਹਨ¢ ਜਿੱਥੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਕਟਾਈ ਦਾ ਕੰਮ ਪੂਰੇ ਜ਼ੋਰਾਂ 'ਤੇ ਚਲ ਰਿਹਾ ਹੈ¢ ਜਦੋਂ ਕਿ ਕੁੱਝ ਕਿਸਾਨਾਂ ਵਲੋਂ ਕਣਕ ਦੀ ਬਿਜਾਈ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਸੀ, ਜਦੋਂ ਕਿ ਆਲੂਆਂ ਦੀ ਫ਼ਸਲ ਲਾਉਣ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ ¢ ਪਰ ਹੋ ਰਹੀ ਤੇਜ਼ ਬਾਰਸ਼ ਕਾਰਨ ਕਿਸਾਨਾਂ ਦੇ ਸਾਰੇ ਕੰਮਾਂ 'ਤੇ ਰੁਕਾਵਟ ਖੜ੍ਹੀ ਕਰ ਦਿੱਤੀ ਹੈ¢ ਜਦੋਂ ਕਿ 40% ਦੇ ਕਰੀਬ ਝੋਨੇ ਦੀ ਪੱਕੀ ਫ਼ਸਲ ਅਜੇ ਵੀ ਕਿਸਾਨਾਂ ਦੇ ਖੇਤਾਂ ਵਿਚ ਖੜ੍ਹੀ ਹੋਈ ਨਜ਼ਰ ਆ ਰਹੀ ਹੈ¢ ਬੀਜਾ ਇਲਾਕੇ ਦੇ ਪਿੰਡਾਂ ਦੇ ਕਿਸਾਨ ਗੁਰਜੀਤ ਸਿੰਘ ਸੋਨੀ ਸਲਤਾਨਪੁਰ, ਪ੍ਰਦੀਪ ਸਿੰਘ, ਨਗਿੰਦਰ ਸਿੰਘ ਢੰਡਾ, ਗੱਗੀ ਸੁਲਤਾਨਪੁਰ, ਕਰਮਜੀਤ ਸਿੰਘ, ਪਲਮਿੰਦਰ ਸਿੰਘ, ਭਿੰਦਰ ਸਿੰਘ, ਹਰਦੀਪ ਸਿੰਘ, ਜਗਜੀਤ ਸਿੰਘ ਫੌਜੀ ਮਨੀ ਗਿੱਲ, ਦਲਵੀਰ ਸਿੰਘ ਗਿੱਲ ਆਦਿ ਨੇ ਕਿਹਾ ਕਿ ਕਿਸਾਨੀ ਤਾਂ ਪਹਿਲਾਂ ਹੀ ਤਬਾਹ ਹੋ ਚੁੱਕੀ ਹੈ ਪਰ ਹੁਣ ਕੁਦਰਤ ਦੀ ਕਰੋਪੀ ਕਾਰਨ ਹੋ ਰਹੀ ਤੇਜ਼ ਬਾਰਸ਼ ਨੇ ਕਿਸਾਨਾਂ ਦੀਆਂ ਚਿੰਤਾ ਵਧਾ ਦਿੱਤੀ ਗਈ ਹੈ |
'ਬੰਪਰ' ਝਾੜ ਦੀ ਆਸ ਲਗਾਈ ਬੈਠੇ ਕਿਸਾਨਾਂ ਦੀਆਂ ਆਸਾਂ 'ਤੇ ਫਿਰਿਆ ਪਾਣੀ
ਕੁਹਾੜਾ, (ਸੰਦੀਪ ਸਿੰਘ ਕੁਹਾੜਾ)-ਪਿਛਲੀ ਰਾਤ ਹੋਈ ਲਗਾਤਾਰ ਭਾਰੀ ਬਾਰਿਸ਼ ਅਤੇ ਚੱਲੀਆਂ ਤੇਜ਼ ਹਵਾਵਾਂ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ | ਹਲਕਾ ਸਾਹਨੇਵਾਲ ਅਧੀਨ ਪੈਂਦੇ ਇਲਾਕਾ ਕੁਹਾੜਾ, ਕਟਾਣੀ, ਚੌਂਤਾ, ਕੂੰਮ ਕਲਾਂ, ਜੰਡਿਆਲੀ, ਧਨਾਨਸੂ ਦੇ ਕਿਸਾਨਾਂ ਨੇ ਜਾਣਕਾਰੀ ਦੇਣ ਸਮੇਂ ਦੱਸਿਆ ਕਿ ਰਾਤ ਸਮੇਂ ਪਈ ਲਗਾਤਾਰ ਭਾਰੀ ਬਾਰਿਸ਼ ਤੇ ਚੱਲੀਆਂ ਤੇਜ਼ ਹਵਾਵਾਂ ਨੇ ਝੋਨੇ ਦੀ ਫ਼ਸਲ ਨੂੰ ਜ਼ਮੀਨ 'ਤੇ ਵਿਛਾ ਕੇ ਰੱਖ ਦਿੱਤਾ, ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ¢ ਕਿਸਾਨਾਂ ਨੇ ਦੱਸਿਆ ਕਿ ਐਤਕੀ ਝੋਨੇ ਦੇ 'ਬੰਪਰ' ਝਾੜ ਦੀ ਆਸ ਲਗਾਈ ਬੈਠੇ ਕਿਸਾਨਾਂ ਦੀ ਆਸ 'ਤੇ ਵੀ ਪਾਣੀ ਫਿਰ ਗਿਆ, ਝੋਨੇ ਦਾ ਝਾੜ ਘੱਟ ਨਿਕਲਣ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ 'ਰਗੜਾ' ਲੱਗਾ¢ ਦਾਣਾ ਮੰਡੀ ਕੂੰਮ ਕਲਾਂ ਦਾ ਜਾਇਜਾ ਕਰਨ ਮੌਕੇ ਦੇਖਣ 'ਚ ਆਇਆ ਕਿ ਬਾਰਿਸ਼ ਤੋਂ ਬਚਾਅ ਲਈ ਮਾਰਕੀਟ ਕਮੇਟੀ ਤੇ ਆੜ੍ਹਤੀਆ ਵਲੋਂ ਮੰਡੀ 'ਚ ਆਈਆਂ ਝੋਨੇ ਦੀਆਂ ਢੇਰੀਆਂ ਨੂੰ ਤਰਪਾਲਾਂ ਨਾਲ ਢੱਕ ਕੇ ਮੀਂਹ ਤੋਂ ਬਚਾਉਣ ਲਈ ਪੂਰੇ ਪ੍ਰਬੰਧ ਕੀਤੇ ਹੋਏ ਸਨ |
ਬੇ-ਮੌਸਮੀ ਵਰਖਾ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ
ਜੌੜੇਪੁਲ ਜਰਗ, (ਪਾਲਾ ਰਾਜੇਵਾਲੀਆ)- ਅੱਜ ਇਸ ਇਲਾਕੇ ਵਿਚ ਬੇ ਮੌਸਮੀ ਭਾਰੀ ਵਰਖਾ ਹੋਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਬੁਰੀ ਤਰ੍ਹਾਂ ਤਬਾਹ ਹੋ ਗਈਆਂ | ਕਿਸਾਨ ਕੁਲਦੀਪ ਸਿੰਘ ਰਾਜੇਵਾਲ, ਨੰਬਰਦਾਰ
ਬੇਅੰਤ ਸਿੰਘ ਤੁਰਮਰੀ ਅਤੇ ਭਵਨਦੀਪ ਸਿੰਘ ਮੰਡੇਰ ਜਰਗ ਨੇ ਦੱਸਿਆ ਕਿ ਝੋਨਾ, ਆਲੂ ਅਤੇ ਹਰਾ ਚਾਰੇ ਦੀ ਫ਼ਸਲ ਬੁਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ | ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ |
ਮਲੌਦ, 24 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਵਿਧਾਨ ਸਭਾ ਹਲਕਾ ਪਾਇਲ ਤੋਂ ਯੂਥ ਕਾਂਗਰਸੀ ਆਗੂ ਤੇ ਉੱਘੇ ਟਰਾਂਸਪੋਰਟਰ ਰਾਜਿੰਦਰ ਸਿੰਘ ਰਾਜੂ ਰਾਮਗੜ੍ਹ ਸਰਦਾਰਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਬ) ਵਿੱਚ ਸ਼ਮੂਲੀਅਤ ਕੀਤੀ ¢ ਪਾਰਟੀ ...
ਡੇਹਲੋਂ, 24 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਡੇਹਲੋਂ ਇਲਾਕੇ ਅੰਦਰ ਲੁਟੇਰਿਆਂ ਵਲੋਂ ਕੀਤੀਆਂ ਜਾ ਰਹੀਆਂ ਬੇਖ਼ੌਫ ਲੁੱਟਾਂ ਵਿਚ ਇਕ ਹੋਰ ਵਾਧਾ ਹੋ ਗਿਆ, ਜਦੋਂ ਥਾਣਾ ਡੇਹਲੋਂ ਦੇ ਨੱਕ ਹੇਠ ਸਥਾਨਕ ਕਸਬੇ ਵਿਚ ਬੀਤੀ ਰਾਤ ਲੁਟੇਰਿਆਂ ਵਲੋਂ ਵੱਖ-ਵੱਖ ਤਿੰਨ ...
ਖੰਨਾ, 24 ਅਕਤੂਬਰ (ਹਰਜਿੰਦਰ ਸਿੰਘ ਲਾਲ)-ਜੁਨੈਦ ਰਜ਼ਾ ਵਲੋਂ ਪੰਜਾਬ ਵਕਫ਼ ਬੋਰਡ ਦੀ ਚੇਅਰਮੈਨੀ ਛੱਡੇ ਜਾਣ ਦੇ ਮਗਰੋਂ ਹੁਣ ਇਸ ਅਹੁਦੇ ਨੂੰ ਲੈ ਕੇ ਕਾਂਗਰਸ ਪਾਰਟੀ ਵਿਚ ਪਾਰਟੀ ਦੇ ਘੱਟ ਗਿਣਤੀ ਵਿੰਗ ਅਤੇ ਕਿਸੇ ਪੰਜਾਬ ਵਾਸੀ ਨੂੰ ਹੀ ਬੋਰਡ ਦੀ ਵਾਗਡੋਰ ਸੌਂਪਣ ਦੀ ...
ਯੂਥ ਪ੍ਰਧਾਨ ਲੱਕੀ ਸੰਧੂ ਹੀ ਸਾਹਨੇਵਾਲ ਦਾ ਵਿਕਾਸ ਕਰਵਾ ਸਕਦਾ- ਬਰਿੰਦਰ ਸਿੰਘ ਢਿੱਲੋਂ
ਸਾਹਨੇਵਾਲ, 24 ਅਕਤੂਬਰ (ਅਮਰਜੀਤ ਸਿੰਘ ਮੰਗਲੀ)-ਸਾਹਨੇਵਾਲ ਵਿਖੇ ਜਿਫਕੋ ਰਿਸੋਰਟ 'ਚ ਹਜ਼ਾਰਾਂ ਨੌਜਵਾਨਾ ਦਾ ਠਾਠਾ ਮਾਰ ਦੇ ਇਕੱਠ ਨੇ ਯੂਥ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ...
ਖੰਨਾ, 24 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਵਲੋਂ ਲਗਾਤਾਰ ਸ਼ਹਿਰ ਦੇ ਰਿਕਾਰਡ ਤੋੜ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ | ਪਰ ਐਤਵਾਰ ਪਏ ਮੀਂਹ ਨੇ ਮੰਤਰੀ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ...
ਮਲੌਦ, 24 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਮਲੌਦ ਪੁਲਿਸ ਨੂੰ ਇੱਕ ਵਿਅਕਤੀ ਨੂੰ ਚੋਰੀ ਦੇ ਸਾਈਕਲਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇਦਾਰ ਗੁਰਜੰਟ ਸਿੰਘ ਨੂੰ ਇਤਲਾਹ ਮਿਲੀ ਕਿ ਸਰਬਜੀਤ ਸਿੰਘ ਪੁੱਤਰ ਨਾਜ਼ਰ ਸਿੰਘ ਵਾਸੀ ...
ਮਲੌਦ, 24 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਸ਼ੋ੍ਰਮਣੀ ਅਕਾਲੀ ਦਲ ਤੇ ਬਸਪਾ ਦੇ ਹਲਕਾ ਪਾਇਲ ਤੋਂ ਉਮੀਦਵਾਰ ਡਾ. ਜਸਪ੍ਰੀਤ ਸਿੰਘ ਬੀਜਾ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਬਸਪਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦੀ ਫੇਰੀ ਲਈ ਦੋਵੇਂ ਪਾਰਟੀਆਂ ਦੇ ਵਰਕਰਾਂ ਵਿਚ ...
ਮਲੌਦ, 24 ਅਕਤੂਬਰ (ਸਹਾਰਨ ਮਾਜਰਾ)-ਹਮੇਸ਼ਾ ਸਿੱਖਿਆ ਦੇ ਖੇਤਰ ਵਿਚ ਬੱਚਿਆਂ ਦੀ ਭਲਾਈ ਲਈ ਯਤਨਸ਼ੀਲ ਇਤਿਹਾਸਕ ਨਗਰ ਸਿਆੜ੍ਹ ਦੇ ਸਾਬਕਾ ਸਰਪੰਚ ਅਤੇ ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਕਮਲਜੀਤ ਸਿੰਘ ਦੀ ਸਤਿਕਾਰਯੋਗ ਮਾਤਾ ਨਸੀਬ ਕੌਰ ਨੇ ਇੱਕ ਵਾਰ ਫਿਰ ਸਮਾਜ ਸੇਵੀ ...
ਮਲੌਦ, 24 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਉੱਘੇ ਕਾਰੋਬਾਰੀ ਤੇ ਸਮਾਜ ਸੇਵੀ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਦਾ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਲੁਧਿਆਣਾ ...
ਪਾਇਲ, 24 ਅਕਤੂਬਰ (ਰਾਜਿੰਦਰ ਸਿੰਘ)-ਪਾਇਲ ਸ਼ਹਿਰ ਵਿਚ ਬੱਸ ਅੱਡੇ ਦੀ ਐਂਟਰੀ ਵੇਲੇ ਪਿਛਲੇ ਕਈ ਸਾਲਾਂ ਤੋਂ ਥੋੜ੍ਹੇ ਜਿਹੇ ਮੀਂਹ ਪੈਣ ਤੋਂ ਬਾਅਦ ਪਾਣੀ ਖੜ ਜਾਂਦਾ ਹੈ¢ ਜਿਸ ਨਾਲ ਬੱਸ ਅੱਡੇ ਵਿਚ ਜਾਣ ਵਾਲੇ ਲੋਕਾਂ ਨੂੰ ਦਿੱਕਤ ਹੈ ਉੱਥੇ ਹੀ ਨੇੜੇ ਦੇ ਦੁਕਾਨਦਾਰਾਂ ...
ਖੰਨਾ, 24 ਅਕਤੂਬਰ (ਅਜੀਤ ਬਿਊਰੋ)-ਸ਼ਹਿਰ ਦੀ ਸਨ ਸਿਟੀ ਕਾਲੋਨੀ ਵਿਚ ਸਨ ਸਿਟੀ ਮਹਿਲਾ ਫਰੈਂਡਜ਼ ਕਲੱਬ ਵਲੋਂ ਉਤਸ਼ਾਹ ਨਾਲ ਕਰਵਾ ਚੌਥ ਫ਼ੈਸਟੀਵਲ ਮਨਾਇਆ ਗਿਆ | ਜਿਸ ਵਿਚ ਕਾਲੋਨੀ ਵਾਸੀ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ | ਇਸ ਫ਼ੈਸਟੀਵਲ ਦੀ ਪ੍ਰਧਾਨਗੀ ਜਸਲੀਨ ਕੌਰ ਤੇ ...
ਬੀਜਾ, 24 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਨਿੱਤ ਦਿਨ ਬੇਲਗ਼ਾਮ ਵੱਧਦੀਆਂ ਤੇਲ ਕੀਮਤਾਂ ਤੋਂ ਦੁਖੀ ਹੋ ਲੋਕਾਂ ਦਾ ਕੇਂਦਰ ਦੀ ਮੋਦੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ¢ ਕਿਉਂ ਕਿ ਦੇਸ ਵਿਚ ਦਿਨ ਪਰ ਦਿਨ ਵਿਚ ਵਧਦੀ ਮਹਿੰਗਾਈ ਤੇ ਕੇਂਦਰ ਦੀ ਸਰਕਾਰ ਬਿਲਕੁਲ ...
ਖੰਨਾ, 24 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਸ਼੍ਰੀ ਪ੍ਰਾਚੀਨ ਗੁੱਗਾ ਮਾੜੀ ਸ਼ਿਵ ਮੰਦਿਰ ਵਿਖੇ ਪੰਡਿਤ ਦੇਸਰਾਜ ਸ਼ਾਸਤਰੀ ਨੇ ਦੱਸਿਆ ਕਿ ਅਜੋਕੇ ਸਮੇਂ ਵਿਚ ਜ਼ਿਆਦਾਤਰ ਔਰਤਾਂ ਆਪਣੇ ਪਰਿਵਾਰ ਵਿਚ ਚੱਲ ਰਹੀ ਰੀਤ ਅਨੁਸਾਰ ਕਰਵਾ ਚੌਥ ਦਾ ਤਿਉਹਾਰ ਮਨਾਉਂਦੀਆਂ ਹਨ¢ ...
ਮਲੌਦ, 24 ਅਕਤੂਬਰ (ਸਹਾਰਨ ਮਾਜਰਾ)-ਉੱਘੇ ਸਿੱਖਿਆ ਸ਼ਾਸਤਰੀ, ਭਾਜਪਾ ਐੱਸ.ਸੀ. ਮੋਰਚਾ ਪੰਜਾਬ ਦੇ ਸਾਬਕਾ ਸੂਬਾ ਦਫ਼ਤਰੀ ਇੰਚਾਰਜ, ਵਿਧਾਨ ਸਭਾ ਹਲਕਾ ਫਗਵਾੜਾ, ਹਲਕਾ ਅਮਰਗੜ੍ਹ ਅਤੇ ਹਲਕਾ ਰਾਏਕੋਟ ਦੇ ਸਾਬਕਾ ਪ੍ਰਭਾਰੀ, ਅਨੁਸੂਚਿਤ ਜਾਤੀ ਮੋਰਚਾ ਦੇ ਲਗਾਤਾਰ ਤਿੰਨ ...
ਬੀਜਾ, 24 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਇੱਥੋਂ ਦੇ ਨੇੜਲੇ ਪਿੰਡ ਹਰਬੰਸਪੁਰਾ ਵਿਖੇ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਮੁਖ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਸਹਾਇਤਾ ਸਬੰਧੀ ਜਾਗਰੂਕ ਕੈਂਪ ਲਗਾਇਆ ਗਿਆ | ...
ਮਲੌਦ, 24 ਅਕਤੂਬਰ (ਸਹਾਰਨ ਮਾਜਰਾ)-ਸਮੂਹ ਪ੍ਰਬੰਧਕ ਕਮੇਟੀ ਮੀਤਕੇ ਗੋਤ ਭਾਈਚਾਰਾ, ਇਲਾਕਾ ਨਿਵਾਸੀਆਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਮੀਤ-ਕੇ ਗੋਤਰ ਦੇ ਜਠੇਰੇ/ਵਡੇਰਿਆਂ ਸੰਤ ਬਾਬਾ ਮੀਤ ਦਾਸ ਜੀ ਅਤੇ ਮਾਤਾ ਜੀ ਦੀ ਯਾਦ ਵਿਚ ਸਾਲਾਨਾ ਜੋੜ ਮੇਲੇ ਤੇ ਸਮਾਗਮ ...
ਮਲੌਦ, 24 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਸਬ-ਤਹਿਸੀਲ ਮਲੌਦ ਦੇ ਪਿੰਡ ਧੌਲ ਖ਼ੁਰਦ ਦੇ ਮੌਜੂਦਾ ਮੈਂਬਰ ਪੰਚਾਇਤ ਦਿਲਬਾਗ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਪਿੰਡ ਧੌਲ ਖ਼ੁਰਦ ਦੇ ਮਨਰੇਗਾ ਸੈਕਟਰੀ ਅਤੇ ਮੌਜੂਦਾ ਸਰਪੰਚ ਹਰਟਹਿਲ ਸਿੰਘ ਤੇ ਕਥਿਤ ਦੋਸ਼ ਲਾਉਦਿਆਂ ਇਕ ...
ਮਲੌਦ, 24 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਦੀ ਲੁਧਿਆਣਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਸੰਘ (ਮਿਲਕ ਪਲਾਂਟ ਲੁਧਿਆਣਾ) ਦੇ ਡਾਇਰੈਕਟਰਾਂ ਦੀ 26 ਅਕਤੂਬਰ ਨੂੰ ਹੋਣ ਵਾਲੀ ਚੋਣ ਲਈ ਜੋਨ ਰਾਮਗੜ੍ਹ ਸਰਦਾਰਾਂ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਜੀਤ ਸਿੰਘ ...
ਡੇਹਲੋਂ, 24 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਦੀ ਭਲਾਈਹਿੱਤ ਲਏ ਗਏ ਫੈਸਲੇ ਸ਼ਲਾਘਾਯੋਗ ਹਨ, ਜਦਕਿ ਇਨ੍ਹਾਂ ਫੈਸਲਿਆਂ ਨਾਲ ਰਾਜ ਅੰਦਰ ਸਮੂਹ ਵਰਗਾਂ ਦੇ ਲੋਕ ਖੁਸ਼ ਤੇ ...
ਕੁਹਾੜਾ, 24 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਪਿਛਲੇ ਦਿਨਾਂ ਤੋਂ ਪੰਜਾਬ ਵਿਚ ਹੋ ਰਹੀ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਝੋਨੇ ਦੀ ਫ਼ਸਲ ਦਾ ਬਹੁਤ ਨੁਕਸਾਨ ਕੀਤਾ ਹੈ, ਬਾਰਿਸ਼ ਨਾਲ ਜਿੱਥੇ ਝੋਨੇ ਦੀ ਫ਼ਸਲ ਦੀ ਕਟਾਈ ਕਰਨ ਦੀ ਬਹੁਤ ਵੱਡੀ ਸਮੱਸਿਆ ਆਵੇਗੀ ਤੇ ਉੱਥੇ ...
ਖੰਨਾ, 24 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਪੰਜਾਬ ਦੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਨੇ ਖੰਨਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਲਾਲੀ ਨਾਲ ਲਾਈਨੋਂ ਪਾਰ ਦੇ ਵਾਰਡਾਂ ਵਿਚ 2 ਸੜਕਾਂ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ | ਇਸ ਮੌਕੇ ਮਾਰਕੀਟ ...
ਸਮਰਾਲਾ, 24 ਅਕਤੂਬਰ (ਗੋਪਾਲ ਸੋਫਤ)-ਬੀਤੀ ਰਾਤ ਤੋਂ ਜਿੱਥੇ ਬੇਮੌਸਮੀ ਮੀਂਹ ਤੇ ਗੜੇਮਾਰੀ ਨੇ ਫ਼ਸਲਾਂ ਦੀ ਬਰਬਾਦੀ ਕੀਤੀ ਹੈ, ਉੱਥੇ ਭਾਰੀ ਮੀਂਹ ਕਾਰਨ ਸ਼ਹਿਰ ਦੇ ਸਾਰੇ ਇਲਾਕਿਆਂ ਵਿਚ ਖੜ੍ਹੇ ਪਾਣੀ ਨੇ ਅੱਜ ਦੁਕਾਨਦਾਰਾਂ ਦਾ ਕਰਵਾ ਚੌਥ ਦਾ ਤਿਉਹਾਰ ਵੀ ਠੰਡਾ ਕਰ ਕੇ ...
ਦੋਰਾਹਾ, 24 ਅਕਤੂਬਰ (ਮਨਜੀਤ ਸਿੰਘ ਗਿੱਲ)-ਹਲਕਾ ਪਾਇਲ ਦੇ ਕਾਂਗਰਸੀ ਵਿਧਾਨਕਾਰ ਲਖਵੀਰ ਸਿੰਘ ਲੱਖਾ ਨੇ ਅੱਜ ਹੋਈ ਬੇਮੌਸਮੀ ਬਰਸਾਤ ਬਾਰੇ ਗੱਲ ਕਰਦਿਆਂ ਕਿਹਾ ਕਿ ਜਿੱਥੇ ਇਸ ਬਰਸਾਤ ਨਾਲ ਝੋਨੇ ਦਾ ਮੰਡੀਕਰਨ ਅਤੇ ਕਟਾਈ ਪ੍ਰਭਾਵਿਤ ਹੋਈ ਹੈ, ਉੱਥੇ ਹੀ ਪੰਜਾਬ ਵਿਚ ਕਈ ...
ਸਮਰਾਲਾ, 24 ਅਕਤੂਬਰ (ਕੁਲਵਿੰਦਰ ਸਿੰਘ)-ਐੱਸ. ਕੇ. ਸਕੂਲ ਆਫ਼ ਮਿਊਜ਼ਿਕ ਵਲੋਂ ਸੇਂਟ ਪਾਲਜ਼ ਪਬਲਿਕ ਸਕੂਲ ਘੁਲਾਲ ਸਮਰਾਲਾ ਵਿਖੇ ਇੱਕ ਸੰਗੀਤਕ ਸੈਮੀਨਾਰ ਕਰਵਾਇਆ ਗਿਆ | ਜਿਸ 'ਚ ਐੱਸ. ਕੇ. ਸਕੂਲ ਆਫ਼ ਮਿਊਜ਼ਿਕ ਦੇ ਸਰਪ੍ਰਸਤ ਭਾਈ ਕੁਲਵੀਰ ਸਿੰਘ, ਐੱਸ. ਕੇ. ਸਕੂਲ ਆਫ਼ ...
ਅਹਿਮਦਗੜ੍ਹ, 24 ਅਕਤੂਬਰ (ਸੋਢੀ)-ਪਾਵਰ-ਕਾਮ ਨਾਲ ਸਬੰਧਿਤ ਪੈਨਸ਼ਨਰ ਐਸੋਸੀਏਸ਼ਨ ਦੇ ਸਥਾਨਕ ਮੰਡਲ ਦੀ ਜਥੇਬੰਦਕ ਚੋਣ ਐਸੋਸੀਏਸ਼ਨ ਦੇ ਮੁੱਖ ਸਲਾਹਕਾਰ ਜਗਜੀਵਨ ਸਿੰਘ ਸੋਢੀ ਤੇ ਜਰਨਲ ਸਕੱਤਰ ਮਦਨ ਸਿੰਘ ਦੀ ਅਗਵਾਈ ਹੇਠ ਹੋਈ¢ ਜਿਸ ਵਿਚ ਨਵੇ ਅਹੁਦੇਦਾਰਾਂ ਦੀ ਚੋਣ ...
ਬੀਜਾ, 24 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨੂੰ ਖੱਜਲ ਖ਼ੁਆਰ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ¢ ਇਹ ਪ੍ਰਗਟਾਵਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚਰਨਜੀਤ ਸਿੰਘ ਬਿਜਲੀਪੁਰ, ਜਗਜੀਵਨ ਸਿੰਘ ਮਿੰਟਾ ਸਰਪੰਚ, ਆਲਮਦੀਪ ...
ਖੰਨਾ, 24 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਬੀ.ਏ. ਚੌਥਾ ਸਮੈਸਟਰ ਦੀ ਪ੍ਰੀਖਿਆ ਦੇ ਐਲਾਨੇ ਨਤੀਜੇ ਵਿਚ ਏ.ਐੱਸ. ਕਾਲਜ ਖੰਨਾ ਦੀਆਂ ਵਿਦਿਆਰਥਣਾਂ ਨੇ ਵਧੀਆ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ | ਕਾਲਜ ਦੇ ਪਿ੍ੰਸੀਪਲ ਡਾ.ਆਰ.ਐੱਸ. ...
ਖੰਨਾ, 24 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸ਼ੋ੍ਰਮਣੀ ਅਕਾਲੀ ਦਲ ਦੀ ਪੀ.ਏ.ਸੀ. ਦੇ ਮੈਂਬਰ ਅਤੇ ਨਗਰ ਕੌਂਸਲ ਖੰਨਾ ਦੇ ਸਾਬਕਾ ਪ੍ਰਧਾਨ ਇਕਬਾਲ ਸਿੰਘ ਚੰਨੀ ਦੇ ਪੇ੍ਰਰਨਾ ਸਦਕਾ ਬੀ.ਜੇ.ਪੀ. ਵਰਕਿੰਗ ਕਮੇਟੀ ਪੰਜਾਬ ਦੇ ਸਪੈਸ਼ਲ ਇਨਵਾਇਟੀ, ਬੀ.ਜੇ.ਪੀ ਯੁਵਾ ਮੋਰਚਾ ਜ਼ਿਲ੍ਹਾ ...
ਖੰਨਾ, 24 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਪੰਜਾਬ ਦੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਨਾਲ ਹੋਈ¢ ਮੀਟਿੰਗ ਦੌਰਾਨ ਜੰਗਲਾਤ ਦੇ ਡੇਲੀਵੇਜ ਤੇ ਕੱਚੇ ਵਰਕਰਾਂ ਨੂੰ ਰੈਗੂਲਰ ਕਰਨ ਲਈ ਮੰਤਰੀ ਕੋਲ ਮਾਮਲਾ ...
ਡੇਹਲੋਂ, 24 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਮਾਰਕੀਟ ਕਮੇਟੀ ਕਿਲਾ ਰਾਏਪੁਰ ਚੇਅਰਮੈਨ ਰਣਜੀਤ ਸਿੰਘ ਮਾਂਗਟ ਵਲੋਂ ਝੋਨੇ ਦੀ ਖਰੀਦ ਨੂੰ ਲੈ ਕੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ, ਤਾਂ ਕਿ ਝੋਨੇ ਦੀ ਖਰੀਦ ਸਮੇਂ ਸ਼ੈਲਰ ...
ਬੀਜਾ, 24 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਪੰਜਾਬ ਸਟੇਟ ਸਾਬਕਾ ਜ਼ਿਲ੍ਹਾ ਵੈਟਰਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪੈੱ੍ਰਸ ਸਕੱਤਰ ਸੁਰਿੰਦਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਪੰਜਾਬ ਵਿਚ ਪੰਜਾਬੀ ਮਾਂ ਬੋਲੀ ਨਾਲ ਕਿਸੇ ਕੀਮਤ ਤੇ ਕਈ ਧੱਕਾ ਨਹੀਂ ਹੋਣ ਦਿੱਤਾ ...
ਖੰਨਾ, 24 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਾਰੀਆਂ ਖੱਬੇ ਪੱਖੀ ਪਾਰਟੀਆਂ ਨੂੰ ਇੱਕ ਪਲੇਟਫ਼ਾਰਮ ਤੇ ਇੱਕਜੁੱਟ ਹੋਣ ਦੀ ਲੋੜ ਸੰਯੁਕਤ ਕਿਸਾਨ ਸਭਾ ਵਲ਼ੋਂ ਤਿੰਨ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ 2020, ਚਾਰ ਲੇਬਰ ਕੋਡ ਬਿੱਲ ਰੱਦ ...
ਖੰਨਾ, 24 ਅਕਤੂਬਰ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਨੇੜਲੇ ਪਿੰਡ ਮਾਜਰਾ ਰਾਹੌਣ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਲੁਧਿਆਣਾ ਵਲੋਂ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ...
ਮਲੌਦ, 24 ਅਕਤੂਬਰ (ਸਹਾਰਨ ਮਾਜਰਾ)-ਵੱਖ-ਵੱਖ ਸਿਆਸੀ ਮੁੱਦਿਆਂ ਬੇਬਾਕੀ ਨਾਲ ਆਵਾਜ਼ ਉਠਾਉਣ ਵਾਲੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ, ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਗੁਰਦੇਵ ਸਿੰਘ ਲਾਪਰਾਂ ਜਿਨ੍ਹਾਂ ਬਤੌਰ ...
ਬੀਜਾ, 24 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਹੁਣ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੀ ਨੀਅਤ ਤੇ ਨੀਤੀ ਤੋਂ ਬਹੁਤ ਜ਼ਿਆਦਾ ਦੁਖੀ ਹੋ ਚੁੱਕੇ ਹਨ¢ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਖ਼ਤਮ ਕਰਨ ਲਈ ਲੋਕ ਪੱਬਾਂ ਭਾਰ ਹੋ ਚੁੱਕੇ ਹਨ ਅਤੇ ਪੰਜਾਬ ਵਿਚ ਆ ਰਹੀਆਂ ...
ਕੁਹਾੜਾ/ਸਾਹਨੇਵਾਲ, 24 ਅਕਤੂਬਰ (ਸੰਦੀਪ ਸਿੰਘ ਕੁਹਾੜਾ, ਅਮਰਜੀਤ ਸਿੰਘ)-ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਯੋਗ ਅਗਵਾਈ ਤੇ ਅਗਾਂਹ ਵਧੂ ਸੋਚ ਦੇ ਮਾਲਕ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵਲੋਂ ਸੂਬੇ ਦੇ ਲੋਕਾਂ ਲਈ ਕੀਤੀ ਜਾ ਰਹੀ ਅਣਥੱਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX