ਧਨੌਲਾ, 24 ਅਕਤੂਬਰ (ਚੰਗਾਲ)-ਸਥਾਨਕ ਵਾਰਡ ਨੰਬਰ 4 ਦੇ ਨਿਵਾਸੀਆਂ ਵਲੋਂ ਅਗਵਾੜ ਦੇ ਵਿਕਾਸ ਕਾਰਜਾਂ ਦੇ ਮੱਦੇਨਜ਼ਰ ਤੇ ਸਾਂਭ ਸੰਭਾਲ ਲਈ ਇੱਕਜੁੱਟ ਹੋ ਕੇ 'ਸੰਤ ਅਤਰ ਸਿੰਘ ਨਗਰ' ਦਾ ਨਾਂਅ ਦੇ ਕੇ ਅਗਵਾੜ ਦੀ ਹੋਂਦ ਦਰਸਾਉਂਦਾ ਇਕ ਗੇਟ ਬੋਰਡ ਸਥਾਪਤ ਕੀਤਾ ਗਿਆ ਜਿਸ ਦਾ ਉਦਘਾਟਨ ਜੀਵਨ ਕੁਮਾਰ ਬਾਂਸਲ ਚੇਅਰਮੈਨ ਮਾਰਕੀਟ ਕਮੇਟੀ ਧਨੌਲਾ ਨੇ ਕੀਤਾ | ਉਨ੍ਹਾਂ ਨਾਲ ਨਗਰ ਕੌਂਸਲ ਦੀ ਪ੍ਰਧਾਨ ਰਣਜੀਤ ਕੌਰ ਵਲੋਂ ਉਨ੍ਹਾਂ ਦੇ ਸਪੁੱਤਰ ਹਰਦੀਪ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਤੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਤੇ ਵਾਰਡ ਨੰਬਰ 4 ਦੇ ਕੌਂਸਲਰ ਰਜਨੀਸ਼ ਕੁਮਾਰ ਬਾਂਸਲ (ਆਲੂ) ਮੌਜੂਦ ਸਨ | ਇਸ ਮੌਕੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਜੀਵਨ ਕੁਮਾਰ ਬਾਂਸਲ ਨੇ ਕਿਹਾ ਕਿ ਵਾਰਡ ਨੰਬਰ 4 ਦੇ ਵਸਨੀਕਾਂ ਨੇ ਇਹ ਨਿਵੇਕਲੀ ਸ਼ੁਰੂਆਤ ਕਰ ਕੇ ਕਸਬੇ ਦੀ ਬਿਹਤਰੀ ਦਦਾ ਰਾਹ ਖੋਲਿ੍ਹਆ ਹੈ | ਜਿੱਥੇ ਇਸ ਉਪਰਾਲੇ ਨਾਲ ਅਗਵਾੜ ਵਾਸੀ ਖ਼ੁਦ ਵਿਕਾਸ ਕਾਰਜਾਂ ਨੂੰ ਆਪਣੇ ਹੱਥਾਂ ਵਿਚ ਲੈ ਕੇ ਚੰਗੇ ਕੰਮਾਂ ਦੀ ਸ਼ੁਰੂਆਤ ਕਰਨਗੇ | ਉੱਥੇ ਨਗਰ ਕੌਂਸਲ ਤੇ ਪ੍ਰਸ਼ਾਸਨ ਵਲੋਂ ਵੀ ਵਿਕਾਸ ਕਾਰਜ ਕਰਵਾਉਣ ਵਿਚ ਕਿਸੇ ਪ੍ਰਕਾਰ ਦੀ ਦਿੱਕਤ ਪੇਸ਼ ਨਹੀਂ ਆਵੇਗੀ |
ਇਸ ਮੌਕੇ ਜਥੇਦਾਰ ਭਰਪੂਰ ਸਿੰਘ ਧਨੌਲਾ ਨੇ ਵੀ ਅਗਵਾੜ ਨਿਵਾਸੀਆਂ ਦੇ ਇਸ ਕਾਰਜ ਦੀ ਰੱਜਵੀਂ ਪ੍ਰਸ਼ੰਸਾ ਕੀਤੀ | ਇਸ ਮੌਕੇ ਧਰਮਿੰਦਰ ਕੁਮਾਰ (ਨੀਟੂ), ਬਲਕਾਰ ਸਿੰਘ ਫ਼ੌਜੀ, ਲਛਮਣ ਸਿੰਘ, ਮਨਦੀਪ ਸਿੰਘ ਧਾਲੀਵਾਲ, ਕਿ੍ਸ਼ਨ ਭਗਵਾਨ, ਗੁਰਨੈਬ ਸਿੰਘ ਨੈਬੀ, ਬੰਤ ਗਿੱਲ (ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ), ਅਮਨ, ਮਨਜੀਤ ਸਿੰਘ, ਸੁਨੀਤਾ ਭਾਰਦਵਾਜ, ਹਰਪ੍ਰੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਗੋਪੀ ਆਦਿ ਹਾਜ਼ਰ ਸਨ |
ਤਪਾ ਮੰਡੀ, 24 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸਬ-ਡਵੀਜ਼ਨਲ ਹਸਪਤਾਲ ਤਪਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ: ਪ੍ਰਵੇਸ਼ ਕੁਮਾਰ ਦੀ ਅਗਵਾਈ ਵਿਚ ਬਲਾਕ ਅਧੀਨ ਤਪਾ ਸ਼ਹਿਰ ਵਿਚ ਡੇਂਗੂ ਤੋਂ ਬਚਾਅ ਤੇ ਸਾਵਧਾਨੀਆਂ ਵਰਤਣ ਸਬੰਧੀ ਨਗਰ ਕੌਂਸਲਰਾਂ ਦੇ ਸਹਿਯੋਗ ਨਾਲ ...
ਤਪਾ ਮੰਡੀ, 24 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸ਼ਹਿਰ ਦਾ ਬੱਸ ਸਟੈਂਡ ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ ਦੀ ਕਿਸੇ ਨੇ ਸਾਰ ਲੈਣਾ ਮੁਨਾਸਬ ਹੀ ਨਹੀਂ ਸਮਝਿਆ | ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ...
ਬਰਨਾਲਾ, 24 ਅਕਤੂਬਰ (ਅਸ਼ੋਕ ਭਾਰਤੀ)-ਸਰਕਾਰੀ ਪ੍ਰਾਇਮਰੀ ਸਕੂਲ ਬਾਬਾ ਆਲਾ ਸਿੰਘ ਬਰਨਾਲਾ ਨੂੰ ਐਨ.ਆਰ.ਆਈ. ਕੁਲਵੰਤ ਕੌਰ ਵਿਨੀਪੈਗ ਅਤੇ ਗਗਨਦੀਪ ਸਿੰਘ ਮਦੇਵੀ ਵਲੋਂ ਇਕ ਵਰ੍ਹੇ ਲਈ ਗੋਦ ਲੈਣ ਦਾ ਨਿਵੇਕਲਾ ਉਪਰਾਲਾ ਕੀਤਾ ਹੈ | ਲੋੜਵੰਦ ਦੇ ਹੁਸ਼ਿਆਰ ਬੱਚਿਆਂ ਦੀ ...
ਤਪਾ ਮੰਡੀ, 24 ਅਕਤੂਬਰ (ਪ੍ਰਵੀਨ ਗਰਗ)-ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਮੋਟਰਸਾਈਕਲ ਸਲਿੱਪ ਹੋ ਜਾਣ ਕਾਰਨ ਇਕ ਨੌਜਵਾਨ ਦੇ ਗੰਭੀਰ ਜ਼ਖ਼ਮੀ ਹੋ ਗਿਆੈ | ਜਾਣਕਾਰੀ ਅਨੁਸਾਰ ਵਿਵੇਕ ਨਾਮਕ ਨੌਜਵਾਨ ਜੋ ਕਿ ਤਪਾ ਤੋਂ ਰਾਮਪੁਰਾ ਸਾਈਡ ਵੱਲ ਜਾ ਰਿਹਾ ਸੀ ਦਾ ਮੋਟਰਸਾਈਕਲ ...
ਬਰਨਾਲਾ, 24 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਬੀਤੀ ਰਾਤ ਤੋਂ ਪੈ ਰਹੀ ਬੇਮੌਸਮੀ ਬਰਸਾਤ ਕਾਰਨ ਜਿੱਥੇ ਖੇਤਾਂ ਵਿਚ ਝੋਨੇ ਦੀਆਂ ਖੜ੍ਹੀਆਂ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ ਉੱਥੇ ਮੰਡੀਆਂ ਵਿਚ ਝੋਨੇ ਦੀਆਂ ਢੇਰੀਆਂ ਅਤੇ ਵੱਡੀ ਗਿਣਤੀ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX