ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਡੱਲਾ ਮੰਡੀ ਦੇ ਹਾਲਾਤ ਬਦ ਤੋਂ ਬਦਤਰ ਬਣੇ
ਡਡਵਿੰਡੀ, 24 ਅਕਤੂਬਰ (ਦਿਲਬਾਗ ਸਿੰਘ ਝੰਡ)-ਬੀਤੀ ਰਾਤ ਪਏ ਮੀਂਹ ਨਾਲ ਦਾਣਾ ਮੰਡੀ ਡੱਲਾ ਦੇ ਸ਼ੈੱਡ ਵਾਲੇ ਫੜ੍ਹ 'ਚ ਪਾਣੀ ਭਰ ਜਾਣ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਪਾਣੀ ਦੀਆਂ ਮੁਸ਼ਕਿਲਾਂ 'ਚ ਬੇਹੱਦ ਵਾਧਾ ਹੋ ਗਿਆ | ਸ਼ੈੱਡ ਫੜ੍ਹ ਵਿਚੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੰਡੀ ਦੇ ਹਲਾਤ ਬਦ ਤੋਂ ਬਦਤਰ ਬਣੇ ਹੋਏ ਹਨ | ਪਾਣੀ ਖੜ੍ਹਾ ਹੋਣ ਨਾਲ ਝੋਨੇ ਦੀਆਂ ਢੇਰੀਆਂ ਤੇ ਬੋਰੀਆਂ ਕਰੀਬ ਇਕ ਫੁੱਟ ਪਾਣੀ 'ਚ ਡੁੱਬ ਗਈਆਂ, ਜਿਨ੍ਹਾਂ ਨੂੰ ਬਚਾਉਣ ਲਈ ਸਵੇਰੇ ਤੜਕਸਾਰ ਤੋਂ ਮੰਡੀ ਦੇ ਆੜ੍ਹਤੀਆਂ ਤੇ ਕਿਸਾਨਾਂ ਵਲੋਂ ਚਾਰਾਜ਼ੋਈ ਕੀਤੀ ਜਾ ਰਹੀ ਹੈ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਡੱਲਾ ਦੇ ਪ੍ਰਧਾਨ ਤਰਲੋਚਨ ਸਿੰਘ ਸ਼ਾਹ, ਆੜ੍ਹਤੀਆ ਵਿਜੇਪਾਲ ਸਿੰਘ ਧੰਜੂ, ਲਾਲ ਸਿੰਘ ਚੰਦੀ, ਆੜ੍ਹਤੀ ਬਲਵਿੰਦਰ ਸਿੰਘ ਮੋਮੀ, ਆੜ੍ਹਤੀ ਲਾਲ ਸਿੰਘ ਚੰਦੀ, ਆੜ੍ਹਤੀ ਜਰਨੈਲ ਸਿੰਘ ਚੰਦੀ, ਆੜ੍ਹਤੀ ਸਰਵਣ ਸਿੰਘ ਤੇਰਾਂ ਤੇਰਾਂ, ਆੜ੍ਹਤੀ ਸੁਖਵਿੰਦਰ ਸਿੰਘ ਮਨੋਜ ਕੁਮਾਰ ਟੋਨੀ, ਨੰਬਰਦਾਰ ਪਰਮਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਧੰਜੂ ਨੇ ਦੱਸਿਆ ਕਿ ਮੰਡੀ ਦਾ ਫੜ੍ਹ ਆਸੇ-ਪਾਸੇ ਨਾਲੋਂ ਨੀਵਾਂ ਹੋਣ ਕਾਰਨ ਥੋੜਾ ਮੀਂਹ ਪੈਣ ਨਾਲ ਫੜ੍ਹ 'ਚ ਪਾਣੀ ਨਾਲ ਭਰ ਜਾਂਦਾ ਹੈ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਿਸੇ ਪਾਸੇ ਨਹੀਂ ਨਿਕਲਦਾ | ਉਨ੍ਹਾਂ ਦੱਸਿਆ ਕਿ ਮੰਡੀ ਦਾ ਫੜ੍ਹ ਪਿੰਡ ਨਾਲੋਂ ਨੀਵਾਂ ਹੋਣ ਕਰਕੇ ਪਿੰਡਾ ਬਹੁਤਾ ਬਰਸਾਤੀ ਪਾਣੀ ਮੰਡੀ 'ਚ ਭਰ ਜਾਂਦਾ ਹੈ ਅਤੇ ਦੂਸਰੇ ਪਾਸੇ ਸੜਕ ਉੱਚੀ ਹੋਣ ਕਾਰਨ ਮੰਡੀ ਵਿਚੋਂ ਪਾਣੀ ਦੀ ਨਿਕਾਸੀ ਨਹੀਂ ਹੁੰਦੀ | ਉਨ੍ਹਾਂ ਦੱਸਿਆ ਕਿ ਪਾਣੀ ਦੀ ਨਿਕਾਸੀ ਲਈ ਛੱਪੜ ਨੂੰ ਪਾਈਪ ਪਾਏ ਗਏ ਹਨ ਪਰ ਛੱਪੜ ਦੀ ਸਫਾਈ ਨਾਲ ਹੋਣ ਕਾਰਨ ਪਾਣੀ ਵਾਪਿਸ ਆਉਣ ਲੱਗਦਾ ਹੈ | ਉਨ੍ਹਾਂ ਦੱਸਿਆ ਕਿ ਅੱਜ ਸਵੇਰ ਤੋਂ ਟਰੈਕਟਰ ਵਾਲੇ ਪੱਖਿਆਂ ਨਾਲ ਪਾਣੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਕੰਮ 'ਤੇ ਉਨ੍ਹਾਂ ਨੂੰ ਵਧੇਰੇ ਆਰਿਥਕ ਬੋਝ ਝੱਲਣਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਸਬੰਧੀ ਕਈ ਵਾਰ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਦੱਸਿਆ ਜਾ ਚੁੱਕਾ ਹੈ ਪਰ ਸਵਾਏ ਲਾਰਿਆਂ ਤੋਂ ਕੋਈ ਕਾਰਵਾਈ ਨਹੀਂ ਹੋਈ | ਮੰਡੀ 'ਚ ਝੋਨੇ ਦੀ ਫਸਲ ਲੈ ਕੇ ਆਏ ਕਿਸਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਝੋਨਾ ਪਾਣੀ ਵਿੱਚ ਡੁੱਬਣ ਕਾਰਨ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ, ਜਿਸ ਦੀ ਭਰਪਾਈ ਕੋਈ ਨਹੀਂ ਕਰੇਗਾ | ਇਸ ਮੌਕੇ ਸਮੂਹ ਆੜ੍ਹਤੀਆਂ ਤੇ ਇਲਾਕੇ ਭਰ ਦੇ ਕਿਸਾਨਾਂ ਨੇ ਮੰਗ ਕੀਤੀ ਕਿ ਡੱਲਾ ਮੰਡੀ ਦੇ ਸ਼ੈੱਡ ਵਾਲੇ ਫੜ੍ਹ ਨੂੰ ਉੱਚਾ ਕੀਤਾ ਜਾਵੇ ਸ਼ੈੱਡ ਦੀ ਮੁਰੰਮਤ ਕੀਤੀ ਜਾਵੇ | ਇਸ ਸੰਬੰਧੀ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਮੰਡੀ ਸੁਪਰਵਾਈਜ਼ਰ ਹਰਵਿੰਦਰ ਸਿੰਘ ਨਾਲ ਸੰਪਰਕ ਕਰਨ ਕੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫ਼ੋਨ ਨਹੀਂ ਚੁੱਕਿਆ |
ਕਪੂਰਥਲਾ, (ਅਮਰਜੀਤ ਕੋਮਲ)-ਬੀਤੇ ਦਿਨ ਹੋਈ ਬੇਮੌਸਮੀ ਬਾਰਿਸ਼ ਤੇ ਤੇਜ਼ ਹਨ੍ਹੇਰੀ ਕਾਰਨ ਜ਼ਿਲ੍ਹੇ 'ਚ ਝੋਨੇ ਤੇ ਬਾਸਮਤੀ ਦੀ ਫ਼ਸਲ ਪ੍ਰਭਾਵਿਤ ਹੋਈ ਹੈ | ਭਾਵੇਂ ਜ਼ਿਲ੍ਹੇ 'ਚ 65 ਫੀਸਦੀ ਤੋਂ ਵੱਧ ਝੋਨੇ ਦੀ ਕਟਾਈ ਹੋ ਚੁੱਕੀ ਹੈ ਪਰ ਅਜੇ ਵੀ ਕਪੂਰਥਲਾ, ਭੁਲੱਥ, ਸੁਲਤਾਨਪੁਰ ਲੋਧੀ ਤੇ ਫਗਵਾੜਾ ਦੇ ਖੇਤਰਾਂ ਵਿਚ ਪਿਛੇਤਾ ਝੋਨਾ ਤੇ ਬਾਸਮਤੀ ਦੀ ਕਟਾਈ ਦੇਰੀ ਨਾਲ ਹੋਣ ਕਾਰਨ ਕਿਸਾਨਾਂ ਦੀ ਲਗਭਗ 35 ਫੀਸਦੀ ਤੋਂ ਵੱਧ ਦੀ ਫ਼ਸਲ ਅਜੇ ਖੇਤਾਂ 'ਚ ਖੜ੍ਹੀ ਹੈ, ਜਿਸ 'ਚੋਂ ਵੱਡੀ ਮਾਤਰਾ ਵਿਚ ਝੋਨਾ ਤੇ ਬਾਸਮਤੀ ਤੇਜ਼ ਹਨ੍ਹੇਰੀ ਤੇ ਬਾਰਿਸ਼ ਕਾਰਨ ਖੇਤਾਂ ਵਿਚ ਵਿਛ ਗਈ ਹੈ ਤੇ ਕਿਸਾਨ ਫ਼ਸਲ ਬਰਬਾਦ ਹੋਣ ਦਾ ਖ਼ਦਸ਼ਾ ਜ਼ਾਹਿਰ ਕਰ ਰਹੇ ਹਨ | ਅੱਜ ਮੰਡੀਆਂ 'ਚ ਬਾਰਿਸ਼ ਕਾਰਨ ਝੋਨੇ ਦੀ ਖ਼ਰੀਦ ਨਹੀਂ ਹੋ ਸਕੀ | ਕਪੂਰਥਲਾ ਮੰਡੀ ਦੇ ਦੌਰੇ ਦੌਰਾਨ ਦੇਖਿਆ ਗਿਆ ਕਿ ਬਹੁਤ ਸਾਰੀਆਂ ਢੇਰੀਆਂ ਤਰਪਾਲਾਂ ਨਾਲ ਢੱਕੀਆਂ ਹੋਈਆਂ ਸਨ ਅਤੇ ਮੰਡੀ 'ਚ ਕੁਝ ਥਾਵਾਂ 'ਤੇ ਪਾਣੀ ਵੀ ਖੜ੍ਹਾ ਦੇਖਿਆ ਗਿਆ | ਕਿਸਾਨ ਤੇ ਆੜ੍ਹਤੀਏ ਖ਼ਰਾਬ ਮੌਸਮ ਨੂੰ ਦੇਖਦਿਆਂ ਮੰਡੀ 'ਚ ਆਏ ਝੋਨੇ ਦੀ ਸੰਭਾਲ 'ਚ ਜੱੁਟੇ ਹੋਏ ਸਨ | ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਦੀ ਡੱਲਾ ਮੰਡੀ ਵਿਚ ਪਾਣੀ ਭਰਨ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਪਾਣੀ ਨਾਲ ਭਿੱਜ ਗਈ | ਆਪਣੀ ਫ਼ਸਲ ਬਚਾਉਣ ਲਈ ਕਿਸਾਨ ਖ਼ੁਦ ਮੰਡੀ ਵਿਚੋਂ ਪਾਣੀ ਕੱਢ ਰਹੇ ਹਨ | ਕਰਤਾਰਪੁਰ-ਭੁਲੱਥ ਰੋਡ 'ਤੇ ਰਾਮਗੜ੍ਹ, ਲਿੱਟਾਂ ਤੇ ਮੱਲੀਆਂ ਆਦਿ ਪਿੰਡਾਂ ਤੇ ਬਹੁਤ ਸਾਰੇ ਖੇਤਾਂ 'ਚ ਕਟਾਈ ਨਾ ਹੋਣ ਕਾਰਨ ਖੜ੍ਹਾ ਝੋਨਾ ਖੇਤਾਂ ਵਿਚ ਹੀ ਡਿੱਗ ਗਿਆ | ਕਿਸਾਨਾਂ ਨੇ ਦੱਸਿਆ ਕਿ ਬਾਰਿਸ਼ ਕਾਰਨ ਜਿੱਥੇ ਝੋਨਾ ਤੇ ਬਾਸਮਤੀ ਦੀ ਫ਼ਸਲ ਨੂੰ ਨੁਕਸਾਨ ਪੁੱਜਿਆ ਹੈ, ਉੱਥੇ ਆਲੂਆਂ, ਮਟਰਾਂ ਤੇ ਹੋਰ ਸਬਜ਼ੀਆਂ ਦੀ ਬਿਜਾਈ ਠੱਪ ਹੋ ਕੇ ਰਹਿ ਗਈ ਹੈ ਕਿਉਂਕਿ ਖੇਤਾਂ 'ਚ ਮੀਂਹ ਦੇ ਪਾਣੀ ਕਾਰਨ ਬਿਜਾਈ ਦਾ ਕੰਮ ਅਜੇ ਕੁਝ ਦਿਨ ਹੋਰ ਪਛੜ ਜਾਣ ਦੇ ਆਸਾਰ ਹਨ | ਸੁਲਤਾਨਪੁਰ ਲੋਧੀ ਸਬ-ਡਵੀਜ਼ਨ ਦੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਸਪਾਲ ਸਿੰਘ ਧੰਜੂ ਨੇ ਦੱਸਿਆ ਕਿ ਬਾਰਿਸ਼ ਤੇ ਹਨ੍ਹੇਰੀ ਕਾਰਨ 10 ਫੀਸਦੀ ਦੇ ਕਰੀਬ ਬਾਸਮਤੀ ਦੀ ਫ਼ਸਲ ਨੂੰ ਨੁਕਸਾਨ ਪੁੱਜਾ ਹੈ, ਝੋਨੇ ਦੀ ਕਟਾਈ ਤੇ ਆਲੂਆਂ ਦੀ ਬਿਜਾਈ ਵੀ ਕੁਝ ਦਿਨ ਲੇਟ ਹੋਈ ਹੈ | ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸਬਜ਼ੀਆਂ ਦਾ ਸਵਾਲ ਹੈ, ਗਾਜਰਾਂ, ਮਟਰ ਤੇ ਹੋਰ ਸਬਜ਼ੀਆਂ ਜਿਨ੍ਹਾਂ ਦੀ ਕਿਸਾਨਾਂ ਨੇ ਥੋੜਾ ਸਮਾਂ ਪਹਿਲਾਂ ਬਿਜਾਈ ਕੀਤੀ ਸੀ, ਉਹ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ | ਡਾ. ਧੰਜੂ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਸਬ-ਡਵੀਜ਼ਨ 'ਚ 30 ਐੱਮ. ਐੱਮ. ਬਾਰਿਸ਼ ਰਿਕਾਰਡ ਕੀਤੀ ਗਈ ਹੈ | ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾਇਰੈਕਟਰ ਡਾ. ਸਤਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ 'ਚ 31.4 ਐੱਮ. ਐੱਮ. ਬਾਰਿਸ਼ ਰਿਕਾਰਡ ਕੀਤੀ ਗਈ ਹੈ ਜਦਕਿ ਕਪੂਰਥਲਾ ਸਬ ਡਵੀਜ਼ਨ 'ਚ 70 ਐੱਮ. ਐੱਮ. ਬਾਰਿਸ਼ ਹੋਈ | ਉਨ੍ਹਾਂ ਕਿਹਾ ਕਿ ਬਾਰਿਸ਼ ਕਾਰਨ ਖੇਤਾਂ 'ਚ ਖੜ੍ਹੇ ਝੋਨੇ ਦਾ 10 ਤੋਂ 15 ਫੀਸਦੀ ਜਿੱਥੇ ਝਾੜ ਘਟੇਗਾ, ਉੱਥੇ ਖੇਤਾਂ ਤੇ ਮੰਡੀਆਂ 'ਚ ਲਿਆਂਦੇ ਗਏ ਝੋਨੇ ਦੇ ਬਦਰੰਗ ਹੋਣ ਦਾ ਖ਼ਦਸ਼ਾ ਹੈ ਤੇ ਇਸ ਹਾਲਤ 'ਚ ਕਿਸਾਨਾਂ ਨੂੰ ਮੰਡੀਆਂ 'ਚ ਘੱਟ ਭਾਅ 'ਤੇ ਝੋਨਾ ਵੇਚਣ ਲਈ ਮਜਬੂਰ ਹੋਣਾ ਪਵੇਗਾ | ਉਨ੍ਹਾਂ ਕਿਹਾ ਕਿ ਬਾਰਿਸ਼ ਕਾਰਨ ਝੋਨੇ ਦੀ ਕਟਾਈ ਪਛੜ ਜਾਣ ਤੋਂ ਇਲਾਵਾ ਪਰਾਲੀ ਨੂੰ ਸਾਂਭਣ ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ |
ਭਾਰੀ ਬਾਰਿਸ਼ ਨੇ ਕੀਤਾ ਫ਼ਸਲਾਂ ਦਾ ਵੱਡਾ ਨੁਕਸਾਨ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ, ਥਿੰਦ)-ਬੀਤੀ ਰਾਤ ਹੋਈ ਭਾਰੀ ਬਾਰਿਸ਼ ਨੇ ਜਿੱਥੇ ਮੰਡੀਆਂ 'ਚ ਕਿਸਾਨਾਂ ਦੀਆਂ ਪਈਆਂ ਫ਼ਸਲਾਂ ਦਾ ਨੁਕਸਾਨ ਕੀਤਾ, ਉੱਥੇ ਬਾਰਿਸ਼ ਨਾਲ ਚੱਲੀ ਤੇਜ਼ ਹਨ੍ਹੇਰੀ ਨਾਲ ਕਈ ਏਕੜ ਫ਼ਸਲਾਂ ਖੇਤਾਂ 'ਚ ਹੀ ਢਹਿ-ਢੇਰੀ ਹੋ ਗਈਆਂ | ਬਲਾਕ ਸੁਲਤਾਨਪੁਰ ਲੋਧੀ ਵਿਚ ਸਭ ਤੋਂ ਵੱਧ ਫ਼ਸਲਾਂ ਦਾ ਨੁਕਸਾਨ ਡੱਲਾ ਮੰਡੀ ਸੁਲਤਾਨਪੁਰ ਲੋਧੀ ਨਵੀਂ ਦਾਣਾ ਮੰਡੀ ਵਿਖੇ ਕਿਸਾਨਾਂ ਦਾ ਹੋਇਆ | ਸੁਲਤਾਨਪੁਰ ਲੋਧੀ ਦੀ ਨਵੀਂ ਦਾਣਾ ਮੰਡੀ ਵਿਖੇ ਨੀਵੀਆਂ ਥਾਵਾਂ 'ਤੇ ਪਈਆਂ ਫ਼ਸਲਾਂ ਪਾਣੀ ਨਾਲ ਪੂਰੀ ਤਰ੍ਹਾਂ ਭਿੱਜ ਗਈਆਂ, ਜਿਸ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ | ਕਿਸਾਨ ਹਰਭਜਨ ਸਿੰਘ ਰਣਧੀਰਪੁਰ ਨੇ ਦੱਸਿਆ ਕਿ ਜਿਹੜੀਆਂ ਫ਼ਸਲਾਂ ਮੰਡੀ 'ਚ ਉੱਚੇ ਫੜ੍ਹਾਂ 'ਤੇ ਪਈਆਂ ਸਨ, ਉਨ੍ਹਾਂ ਦਾ ਬਚਾਅ ਹੋ ਗਿਆ ਜਦਕਿ ਜਿਹੜੀਆਂ ਨੀਵੇਂ ਥਾਵਾਂ 'ਤੇ ਸਨ, ਉਹ ਬਾਰਿਸ਼ ਨਾਲ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਨੀਵੀਂ ਥਾਂ ਤੇ ਬਣੇ ਫੜ੍ਹ ਵੀ ਉੱਚੇ ਕੀਤੇ ਜਾਣ ਤਾਂ ਜੋ ਕਿਸਾਨਾਂ ਦੀਆਂ ਫ਼ਸਲਾਂ ਦਾ ਬਾਰਿਸ਼ ਦੇ ਦੌਰਾਨ ਨੁਕਸਾਨ ਨਾ ਹੋਵੇ | ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ ਨੇ ਦੱਸਿਆ ਬੀਤੀ ਰਾਤ ਹੋਈ ਤੇਜ਼ ਬਾਰਿਸ਼ ਨਾਲ ਕਈ ਏਕੜ ਫ਼ਸਲਾਂ ਖੇਤਾਂ 'ਚ ਹੀ ਤੇਜ਼ ਹਨ੍ਹੇਰੀ ਆਉਣ ਨਾਲ ਲੰਬੇ ਪੈ ਗਈਆਂ | ਉਨ੍ਹਾਂ ਦੱਸਿਆ ਕਿ ਨਵੀਂ ਦਾਣਾ ਮੰਡੀ ਵਿਖੇ ਵੀ ਨੀਵੇਂ ਥਾਵਾਂ 'ਤੇ ਪਈਆਂ ਫ਼ਸਲਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਜੋ ਕਿ ਫੜ੍ਹ ਉੱਚੇ ਹੋਣ ਕਰਕੇ ਬਚਾਅ ਹੋ ਸਕਦਾ ਸੀ | ਦੂਜੇ ਪਾਸੇ ਡੱਲਾ ਮੰਡੀ ਦਾ ਦੌਰਾ ਕਰਨ ਪੁੱਜੇ ਕੈਪਟਨ ਹਰਮਿੰਦਰ ਸਿੰਘ ਨੇ ਕਿਹਾ ਕਿ ਬੀਤੀ ਰਾਤ ਹੋਈ ਬਾਰਿਸ਼ ਨਾਲ ਕਿਸਾਨਾਂ ਦਾ ਵੱਡੇ ਪੱਧਰ 'ਤੇ ਮੰਡੀਆਂ ਅਤੇ ਖੇਤਾਂ 'ਚ ਝੋਨੇ ਦੀ ਫਸਲ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਡੱਲਾ ਮੰਡੀ 'ਚ ਕੀਤੇ ਗਏ ਪ੍ਰਬੰਧਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਬਣਨ 'ਤੇ ਡੱਲਾ ਮੰਡੀ ਦਾ ਪੂਰੀ ਤਰਾਂ ਸੁਧਾਰ ਕੀਤਾ ਜਾਵੇਗਾ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਕਿਸਾਨਾਂ ਦੀ ਫਸਲ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਉਨ੍ਹਾਂ ਦਾ ਬਣਦਾ ਮੁਆਵਜ਼ਾ ਉਨ੍ਹਾਂ ਨੂੰ ਦਿੱਤਾ ਜਾਵੇ |
ਕਪੂਰਥਲਾ, 24 ਅਕਤੂਬਰ (ਅਮਰਜੀਤ ਕੋਮਲ)-ਪੰਜਾਬ ਸਰਕਾਰ ਵਲੋਂ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ ਤੇ ਇਸ ਸਾਲ ਦੇ ਅੰਤ ਤੱਕ ਰਾਜ ਦੇ ਸ਼ਹਿਰੀ ਖੇਤਰਾਂ 'ਚ ਪੀਣ ਵਾਲੇ ਪਾਣੀ, ਸੀਵਰੇਜ, ਸਟਰੀਟ ਲਾਈਟਾਂ, ਪੱਕੀਆਂ ਗਲੀਆਂ ਤੇ ਸੜਕਾਂ ਦੇ ...
ਫਗਵਾੜਾ, 24 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)-ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਕਪੂਰਥਲਾ ਕਾਂਗਰਸ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਪਾਰਟੀ ਹਾਈਕਮਾਨ ਵਲੋਂ ਪੰਜਾਬ ਅਤੇ ਚੰਡੀਗੜ੍ਹ ਦੇ ਨਵੇਂ ਨਿਯੁਕਤ ਕੀਤੇ ਇੰਚਾਰਜ ਹਰੀਸ਼ ਚੌਧਰੀ ਨਾਲ ਦਿੱਲੀ 'ਚ ...
ਫਗਵਾੜਾ, 24 ਅਕਤੂਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਮੁਹੱਲਾ ਪੀਪਾਰੰਗੀ 'ਚ ਦੂਸ਼ਿਤ ਪਾਣੀ ਫ਼ੈਲਣ ਨਾਲ ਇਕ ਹੋਰ ਔਰਤ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ | ਮਿ੍ਤਕ ਦੀ ਪਛਾਣ ਰਾਜ ਰਾਣੀ (40) ਪਤਨੀ ਨਿਰਮਲ ਕੁਮਾਰ ਵਾਸੀ ਪੀਪਾਰੰਗੀ ਵਜੋਂ ਹੋਈ ਹੈ | ਦੱਸਿਆ ਜਾਂਦਾ ਹੈ ਕਿ ਉਕਤ ...
ਕਪੂਰਥਲਾ, 24 ਅਕਤੂਬਰ (ਸਡਾਨਾ)-ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਜਦਕਿ 698 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ | ਸਿਹਤ ਵਿਭਾਗ ਵਲੋਂ ਅੱਜ 718 ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ ਤੇ ਜ਼ਿਲ੍ਹੇ 'ਚ ਮਰੀਜ਼ਾਂ ਦੀ ਕੁੱਲ ...
ਕਪੂਰਥਲਾ, 24 ਅਕਤੂਬਰ (ਸਡਾਨਾ)-ਬੀਤੇ ਕੁਝ ਸਮੇਂ ਤੋਂ ਸ਼ਹਿਰ ਦੀਆਂ ਖਸਤਾ ਹਾਲਤ ਇਮਾਰਤਾਂ ਜੋ ਕਿ ਜਨਤਾ ਲਈ ਨੁਕਸਾਨ ਦਾ ਕਾਰਨ ਬਣ ਸਕਦੀਆਂ ਸਨ, ਨੂੰ ਨਗਰ ਨਿਗਮ ਵਲੋਂ ਨਾ ਢਾਹੇ ਜਾਣ ਕਾਰਨ ਰੋਸ ਵਿਖਾਵੇ ਕਰ ਰਹੇ ਯੂਥ ਅਕਾਲੀ ਦਲ ਦੇ ਆਗੂ ਅਵੀ ਰਾਜਪੂਤ ਦੀ ਮਿਹਨਤ ਨੂੰ ਉਸ ...
ਕਪੂਰਥਲਾ, 24 ਅਕਤੂਬਰ (ਸਡਾਨਾ)-ਇਕ ਔਰਤ ਨਾਲ ਛੇੜਛਾੜ ਕਰਨ ਦੇ ਮਾਮਲੇ ਸੰਬੰਧੀ ਸਿਟੀ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ 'ਚ ਵੰਦਨਾ ਪੁਰੀ ਵਾਸੀ ਜੱਟਪੁਰਾ ਨੇ ਦੱਸਿਆ ਕਿ ਬੀਤੀ 20 ਅਕਤੂਬਰ ਰਾਤ ਨੂੰ ਮੈਂ ਤੇ ਮੇਰਾ ਪੁੱਤਰ ਅਨਮੋਲ ਘਰ 'ਚ ...
ਫਗਵਾੜਾ, 24 ਅਕਤੂਬਰ (ਹਰਜੋਤ ਸਿੰਘ ਚਾਨਾ)-ਵਿਦੇਸ਼ ਤੋਂ ਭਾਰਤ ਆ ਕੇ ਵੀਜ਼ਾ ਸਲਾਹਕਾਰ ਦਾ ਦਫ਼ਤਰ ਖੋਲ੍ਹ ਕੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਦੇ ਸੰਬੰਧ 'ਚ ਸਿਟੀ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ...
ਡਡਵਿੰਡੀ, 24 ਅਕਤੂਬਰ (ਦਿਲਬਾਗ ਸਿੰਘ ਝੰਡ)-ਕਾਂਗਰਸ ਸਰਕਾਰ ਵਲੋਂ ਪੰਜਾਬ ਅੰਦਰ ਕੀਤੇ ਗਏ ਵਿਕਾਸ ਕਾਰਜਾਂ ਦੀ ਬਦੌਲਤ ਪੰਜਾਬ ਵਾਸੀ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਮੁੜ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਗੇ | ਇਹ ਪ੍ਰਗਟਾਵਾ ਵਿਧਾਇਕ ਨਵਤੇਜ ...
ਫਗਵਾੜਾ, 24 ਅਕਤੂਬਰ (ਹਰਜੋਤ ਸਿੰਘ ਚਾਨਾ)-ਲਖੀਮਪੁਰ ਖੀਰੀ ਵਿਖੇ ਵਾਪਰੀ ਘਟਨਾ 'ਚ ਸ਼ਹੀਦ ਹੋਏ ਕਿਸਾਨਾਂ ਦੀਆਂ ਅੱਜ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਲਈ ਜਥਾ ਗੋਲ ਚੌਂਕ ਫਗਵਾੜਾ ਤੋਂ ਰਵਾਨਾ ਹੋਇਆ | ਜਿੱਥੇ ਪਹਿਲਾ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਆਗੂਆਂ ਤੇ ...
ਨਡਾਲਾ, 24 ਅਕਤੂਬਰ (ਮਨਜਿੰਦਰ ਸਿੰਘ ਮਾਨ)-ਹਲਕਾ ਭੁਲੱਥ 'ਚ ਕੋਈ ਵੀ ਰਸਤਾ ਹੁਣ ਕੱਚਾ ਨਹੀਂ ਰਹੇਗਾ | ਕਾਂਗਰਸ ਸਰਕਾਰ ਵਲੋਂ ਹਲਕੇ ਦੀ ਨੁਹਾਰ ਬਦਲਣ ਲਈ ਬੀੜਾ ਚੁੱਕਿਆ ਹੋਇਆ ਹੈ | ਮਾਰਕੀਟ ਕਮੇਟੀਆਂ ਭੁਲੱਥ ਤੇ ਢਿਲਵਾਂ ਅਧੀਨ ਖੇਤਰ 'ਚ 10 ਕਰੋੜ ਦੀ ਲਾਗਤ ਨਾਲ 37.53 ...
ਫਗਵਾੜਾ, 24 ਅਕਤੂਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੀ ਭੁੱਲਾਰਾਈ ਕਾਲੋਨੀ ਵਿਖੇ ਚੋਰਾਂ ਨੇ ਇਕ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਉੱਥੋਂ ਲੱਖ ਰੁਪਏ ਦੀ ਕੀਮਤ ਤੋਂ ਵੱਧ ਦਾ ਸਾਮਾਨ ਚੋਰੀ ਕਰਕੇ ਲੈ ਗਏ ਗਏ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਦੀਪਕ ਕੁਮਾਰ ...
ਬੇਗੋਵਾਲ, 24 ਅਕਤੂਬਰ (ਸੁਖਜਿੰਦਰ ਸਿੰਘ)-ਲਾਇਨਜ਼ ਕਲੱਬ ਬੇਗੋਵਾਲ ਸੇਵਾ ਵੱਲੋਂ ਕਲੱਬ ਦੇ ਪ੍ਰਧਾਨ ਚੈਂਕੀ ਸਡਾਨਾ ਦੀ ਅਗਵਾਈ ਇੰਟਰਨੈਸ਼ਨਲ ਲਾਇਨਜ਼ ਕਲੱਬ ਦੇ ਪੈ੍ਰਜ਼ੀਡੈਂਟ ਦੋਗਲਸ ਅਲੈਗਜ਼ੈਂਡਰ ਦੇ ਜਨਮ ਦਿਨ ਤੇ ਫੂਡ ਫ਼ਾਰ ਹੰਗਰ ਮਿਸ਼ਨ ਤਹਿਤ 35 ਲੋੜਵੰਦ ...
ਫਗਵਾੜਾ, 24 ਅਕਤੂਬਰ (ਤਰਨਜੀਤ ਸਿੰਘ ਕਿੰਨੜਾ) - ਮਹਾਂਰਿਸ਼ੀ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੀਆਂ ਸ਼ੁੱਭ ਇੱਛਾਵਾਂ ਦਿੰਦਿਆਂ ਸਾਈਾ ਕਰਨੈਲ ਸ਼ਾਹ ਗੱਦੀ ਨਸ਼ੀਨ ਦਰਬਾਰ ਸਾਈਾ ਮੰਗੂ ਸ਼ਾਹ ਪਿੰਡ ਸਾਹਨੀ, ਪਿ੍ੰਸੀਪਲ ਜਸਵਿੰਦਰ ਸਿੰਘ ਬੰਗੜ ਲੱਖਪੁਰ, ਸਰਪੰਚ ਓਮ ...
ਫਗਵਾੜਾ, 24 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਕੈਬਨਿਟ ਦੇ ਸਮਾਜਿਕ ਨਿਆਂ ਮੰਤਰੀ ਰਾਜਕੁਮਾਰ ਵੇਰਕਾ ਵਲੋਂ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਘੋਟਾਲੇ 'ਚ ਸ਼ਾਮਿਲ ਸਾਰੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਸਬੰਧੀ ਕੀਤੇ ਐਲਾਨ ਦਾ ਸਵਾਗਤ ਕਰਦਿਆਂ ਸੀਨੀਅਰ ਭਾਜਪਾ ...
ਸੁਲਤਾਨਪੁਰ ਲੋਧੀ, 24 ਅਕਤੂਬਰ (ਥਿੰਦ, ਹੈਪੀ)-ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਵਿਸ਼ੇਸ਼ ਯਤਨਾਂ ਸਦਕਾ ਪੰਜਾਬ ਸਰਕਾਰ ਵਲੋਂ ਭੇਜੀ ਗਈ 45 ਲੱਖ ਰੁਪਏ ਦੀ ਗ੍ਰਾਂਟ ਨਾਲ ਗਰਾਮ ਪੰਚਾਇਤ ਨਸੀਰਪੁਰ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਸਾਰੀ ਗਈ ਕੰਕਰੀਟ ਫਿਰਨੀ ...
ਕਪੂਰਥਲਾ, 24 ਅਕਤੂਬਰ (ਵਿ.ਪ੍ਰ.)- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਜੀ ਦੇ ਜੀਵਨ ਤੇ ਸਿੱਖਿਆਵਾਂ ਸਬੰਧੀ ਗੈੱਸਟ ਲੈਕਚਰ ਕਰਵਾਇਆ ਗਿਆ | ਜਿਸ ਵਿਚ ਡਾ: ਮਨਜਿੰਦਰ ਸਿੰਘ ...
ਸੁਲਤਾਨਪੁਰ ਲੋਧੀ, 24 ਅਕਤੂਬਰ (ਨਰੇਸ਼ ਹੈਪੀ, ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਨਾਨਕ ਸਟੇਡੀਅਮ ਵਿਖੇ ਹਰ ਸਾਲ ਦੀ ਤਰ੍ਹਾਂ ਰਾਜ ਪੱਧਰੀ ਕਬੱਡੀ ਟੂਰਨਾਮੈਂਟ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ, ਇਹ ਜਾਣਕਾਰੀ ਸ੍ਰੀ ...
ਖਲਵਾੜਾ, 24 ਅਕਤੂਬਰ (ਮਨਦੀਪ ਸਿੰਘ ਸੰਧੂ)-ਭਗਤ ਜਵਾਲਾ ਦਾਸ ਵੈੱਲਫੇਅਰ ਕਮੇਟੀ ਵਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਰਕਾਰੀ ਸੀ.ਸੈ. ਸਕੂਲ ਲੱਖਪੁਰ ਵਿਖੇ ਉਸਾਰੇ ਗਏ ਖ਼ੂਬਸੂਰਤ ਪ੍ਰਵੇਸ਼ ਦੁਆਰ ਦਾ ਉਦਘਾਟਨ ਅੱਜ ਐਨ.ਆਰ.ਆਈ. ਬੀਬੀ ਬਲਵਿੰਦਰ ਕੌਰ ਪਤਨੀ ਸੇਵ. ...
ਤਲਵੰਡੀ ਚੌਧਰੀਆਂ, 24 ਅਕਤੂਬਰ (ਪਰਸਨ ਲਾਲ ਭੋਲਾ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡਾਂ 'ਚ ਕਾਂਗਰਸ ਦੀ ਸਰਕਾਰ ਸਮੇਂ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ 'ਚ ਵੱਡੀ ਪੱਧਰ 'ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ | ਉਕਤ ਸ਼ਬਦ ਬਖਸ਼ੀਸ਼ ਸਿੰਘ ਸਰਪੰਚ ...
ਸਿੱਧਵਾਂ ਦੋਨਾਂ, 24 ਅਕਤੂਬਰ (ਅਵਿਨਾਸ਼ ਸ਼ਰਮਾ)-ਵੁਮੈਨ ਹੈਲਪ ਡੈਸਕ ਅਤੇ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਕਪੂਰਥਲਾ ਵਲੋਂ ਅਮਨਦੀਪ ਕੌਰ ਡੀ.ਐੱਸ.ਪੀ. ਜੁਰਮ ਵਿਰੁੱਧ ਔਰਤਾਂ ਅਤੇ ਬੱਚਿਆਂ ਦੀ ਅਗਵਾਈ ਵਿਚ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਦੋਨਾਂ ਕਪੂਰਥਲਾ ਵਿਖੇ ...
ਸਿਧਵਾਂ ਦੋਨਾ, 24 ਅਕਤੂਬਰ (ਅਵਿਨਾਸ਼ ਸ਼ਰਮਾ)-ਸਥਾਨਕ ਸੰਤ ਬਾਬਾ ਭਾਈ ਪੰਜਾਬ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਪਿੰਡ ਵਾਸੀਆਂ ਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਸੰਤ ਬਾਬਾ ਭਾਈ ਪੰਜਾਬ ਸਿੰਘ ਦੀ ਸਾਲਾਨਾ ਬਰਸੀ ਗੁਰਦੁਆਰਾ ਸੰਤ ਬਾਬਾ ...
ਕਪੂਰਥਲਾ, 24 ਅਕਤੂਬਰ (ਅਮਰਜੀਤ ਕੋਮਲ)-ਰਾਣਾ ਸ਼ੂਗਰ ਮਿੱਲ ਦੇ ਮੈਨੇਜਿੰਗ ਡਾਇਰੈਕਟਰ ਰਾਣਾ ਇੰਦਰਪ੍ਰਤਾਪ ਸਿੰਘ, ਡਾਇਰੈਕਟਰ ਰਾਣਾ ਵੀਰਪ੍ਰਤਾਪ ਸਿੰਘ ਤੇ ਉੱਪ ਪ੍ਰਧਾਨ ਅਮਰੀਕ ਸਿੰਘ ਬੁੱਟਰ ਨੇ ਅੱਜ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਪਿੰਡ ਫੱਤੋਵਾਲ, ਹਾਜੀਪੁਰ, ...
ਸੁਲਤਾਨਪੁਰ ਲੋਧੀ, 24 ਅਕਤੂਬਰ (ਨਰੇਸ਼ ਹੈਪੀ, ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਉੱਥੇ ਹੀ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...
ਫਗਵਾੜਾ, 24 ਅਕਤੂਬਰ (ਹਰਜੋਤ ਸਿੰਘ ਚਾਨਾ)-ਇਕ ਵਿਅਕਤੀ ਨੂੰ ਘੇਰ ਕੇ ਉਸ ਦੀ ਕੁੱਟਮਾਰ ਕਰਨ ਦੇ ਸੰਬੰਧ 'ਚ ਸਿਟੀ ਪੁਲਿਸ ਨੇ 4 ਮੈਂਬਰਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤਕਰਤਾ ਅਲੀ ਹਸਨ ਖਾਨ ਪੁੱਤਰ ਹੁਸੈਨ ਖਾਨ ਵਾਸੀ ਪਿੰਡ ਪੂੰਨੀਆ ਨੇ ...
ਨਡਾਲਾ, 24 ਅਕਤੂਬਰ (ਮਾਨ)-ਸਥਾਨਕ ਰਿਜ਼ੋਰਟ ਵਿਖੇ ਭੁਲੱਥ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਇਸ ਸਾਦੇ ਸਮਾਗਮ ਦੌਰਾਨ ਆਪਣੇ ਸਮਰਥਕਾਂ ਅਤੇ ਪੀ. ਐੱਸ. ਪੀ. ਸੀ. ਐੱਲ. ਦੇ ਉੱਚ ਅਧਿਕਾਰੀਆਂ ਦੀ ਹਾਜ਼ਰੀ 'ਚ 2 ਕਿੱਲੋਵਾਟ ਤੋਂ ਘੱਟ ਲੋਡ ਵਾਲੇ ਹਲਕਾ ਭੁਲੱਥ ਦੇ ...
ਫਗਵਾੜਾ, 24 ਅਕਤੂਬਰ (ਹਰੀਪਾਲ ਸਿੰਘ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਗਵਾੜਾ ਸ਼ਹਿਰ ਵਿਚ ਪਹਿਲੀ ਵਾਰ ਮਹੱਲਾ ਨਿਹੰਗ ਸਿੰਘਾਂ ਤੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ | ਨੀਲੀਆਂ ਫ਼ੌਜਾਂ ਗਤਕਾ ਅਖਾੜਾ ਦੇ ਮੁਖੀ ਬਾਬਾ ਸਰਬਜੀਤ ਸਿੰਘ ਨੇ ...
ਬੇਗੋਵਾਲ, 24 ਅਕਤੂਬਰ (ਸੁਖਜਿੰਦਰ ਸਿੰਘ)-ਅੱਜ ਇੱਥੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੌਰਵ ਖੁੱਲਰ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਇੰਚਾਰਜ ਹਰੀਸ਼ ਚੌਧਰੀ ਵਲੋਂ ਯੂਥ ਕਾਂਗਰਸ ਪੰਜਾਬ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ, ਜਿਸ ...
ਕਪੂਰਥਲਾ, 24 ਅਕਤੂਬਰ (ਵਿ. ਪ੍ਰ.)-ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਪ੍ਰਮੁੱਖ ਆਗੂਆਂ ਦੀ ਮੀਟਿੰਗ ਮੁਹੱਲਾ ਸ਼ਹਿਰੀਆਂ ਵਿਖੇ ਪਾਰਟੀ ਦੇ ਦਫ਼ਤਰ 'ਚ ਕੌਮੀ ਪ੍ਰਧਾਨ ਮਨੋਜ ਕੁਮਾਰ ਨਾਹਰ ਦੀ ਅਗਵਾਈ 'ਚ ਹੋਈ | ਮੀਟਿੰਗ 'ਚ ਪਾਰਟੀ ਆਗੂਆਂ ਦੀ ਸਹਿਮਤੀ ਨਾਲ ਕਮਲਜੀਤ ਸਿੰਘ ...
ਕਪੂਰਥਲਾ, 24 ਅਕਤੂਬਰ (ਵਿ.ਪ੍ਰ.)-ਸਰਬ ਸਾਂਝਾ ਮੰਚ ਦੀ ਇਕ ਮੀਟਿੰਗ ਪ੍ਰਧਾਨ ਲਖਵਿੰਦਰ ਸਿੰਘ ਦੇਸਲ ਦੀ ਅਗਵਾਈ 'ਚ ਹੋਈ, ਜਿਸ 'ਚ ਲਵਜੀਤ ਚੌਹਾਨ ਗੋਇੰਦਵਾਲ ਨੂੰ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਚ ਦੇ ਪ੍ਰਧਾਨ ਨੇ ਕਿਹਾ ਕਿ ...
ਫਗਵਾੜਾ, 24 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)-ਆਈ. ਐੱਮ. ਏ. ਪੰਜਾਬ ਦੇ ਸਾਬਕਾ ਪ੍ਰਧਾਨ ਡਾ. ਐੱਸ. ਪੀ. ਐੱਸ. ਸੂਚ ਦੀ ਅਗਵਾਈ ਹੇਠ ਰੋਟਰੀ ਕਲੱਬ ਫਗਵਾੜਾ ਸਾਊਥ ਈਸਟ ਵਲੋਂ ਲੋਕਾਂ ਨੂੰ ਡੇਂਗੂ ਬਿਮਾਰੀ ਤੋਂ ਬਚਾਅ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ | ਇਸ ਮੁਹਿੰਮ ਦੀ ...
ਢਿਲਵਾਂ, 24 ਅਕਤੂਬਰ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਕਿਰਤੀ ਕਿਸਾਨ ਯੂਨੀਅਨ ਦੀ ਇਕ ਮੀਟਿੰਗ ਅੱਜ ਭੰਡਾਲ ਬੇਟ ਵਿਖੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਜ਼ਿਲ੍ਹਾ ਪੱਧਰ 'ਤੇ ਕਿਸਾਨਾਂ ਨੂੰ ਮੰਡੀਆਂ ਵਿਚ ਝੋਨੇ ਦੀ ...
ਸੁਲਤਾਨਪੁਰ ਲੋਧੀ, 24 ਅਕਤੂਬਰ (ਨਰੇਸ਼ ਹੈਪੀ, ਥਿੰਦ)-ਪੰਜਾਬ ਸਰਕਾਰ ਬਿਜਲੀ ਬਿੱਲਾਂ ਦੇ ਬਕਾਇਆ ਮੁਆਫ਼ ਕਰਨ ਦੇ ਨਾਂਅ 'ਤੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਨੇ ਪੱਤਰਕਾਰਾਂ ...
ਨਡਾਲਾ, 24 ਅਕਤੂਬਰ (ਮਾਨ)-ਐੱਸ. ਡੀ. ਪਬਲਿਕ ਸਕੂਲ ਨਡਾਲਾ 'ਚ ਉੱਘੇ ਸਮਾਜ ਸੇਵੀਆਂ ਵਲੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਫ਼ਲ ਤੇ ਹੋਰ ਖਾਣ ਸਮੱਗਰੀ ਵੰਡੀ ਗਈ | ਇਸ ਸੰਬੰਧੀ ਮੁੱਖ ਪ੍ਰਬੰਧਕ ਬਲਦੇਵ ਰਾਜ ਨੇ ਦੱਸਿਆ ਕਿ ਇਸ ਸਬੰਧੀ ਉੱਘੇ ਸਮਾਜ ਸੇਵੀ ਬੀਬੀ ਸ਼ਿਵ ਲਤਾ ...
ਢਿਲਵਾਂ, 24 ਅਕਤੂਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਸਿਵਲ ਸਰਜਨ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਪੀ. ਐੱਚ. ਸੀ ਢਿੱਲਵਾਂ ਡਾ. ਜਸਵਿੰਦਰ ਕੁਮਾਰੀ ਦੀ ਅਗਵਾਈ ਹੇਠ 'ਗਲੋਬਲ ਆਇਓਡੀਨ ਡੈਂਫੀਸ਼ੈਂਸੀ ਡਿਸਆਰਡਰਜ਼ ...
ਨਡਾਲਾ, 24 ਅਕਤੂਬਰ (ਮਨਜਿੰਦਰ ਸਿੰਘ ਮਾਨ)-ਦੇਸ਼ ਭਰ 'ਚ ਜਿੱਥੇ ਵਿਆਹੀਆਂ ਤੇ ਸਜ-ਵਿਆਹੀਆਂ ਔਰਤਾਂ ਵਲੋਂ ਕਰਵਾ ਚੌਥ ਦਾ ਤਿਉਹਾਰ ਪੂਰੇ ਰੀਤੀ-ਰਿਵਾਜ਼ਾਂ ਨਾਲ ਮਨਾਇਆ ਗਿਆ, ਉੱਥੇ ਕਸਬਾ ਨਡਾਲਾ ਦੀਆਂ ਕੁਝ ਮੁਟਿਆਰਾਂ ਤੇ ਸਜ-ਵਿਆਹੀਆਂ ਨੇ ਇਸ ਕਰਵਾ ਚੌਥ ਦੇ ਤਿਉਹਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX