ਚੰਡੀਗੜ੍ਹ, 25 ਨਵੰਬਰ (ਪ੍ਰੋ. ਅਵਤਾਰ ਸਿੰਘ) - ਆਮ ਆਦਮੀ ਪਾਰਟੀ (ਆਪ ) ਦੇ ਕੌਮੀ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਆਮ ਆਦਮੀ ਪਾਰਟੀ ਹੋਰਨਾਂ ਪਾਰਟੀਆਂ ਵਾਂਗ ਬੰਦ ਏ.ਸੀ. ਕਮਰਿਆਂ 'ਚ ਬੈਠ ਕੇ ਨਾ ਤਾਂ ਖੋਖਲੇ ਵਾਅਦੇ ਕਰਦੀ ਹੈ ਅਤੇ ਨਾ ਹੀ ਚੋਣ ਮਨੋਰਥ ਪੱਤਰ (ਮੈਨੀਫੈਸਟੋ) ਤਿਆਰ ਕਰਦੀ ਹੈ | ਮਨੀਸ਼ ਸਿਸੋਦੀਆ ਵੀਰਵਾਰ ਨੂੰ ਚੰਡੀਗੜ੍ਹ ਦੇ 31 ਸੈਕਟਰ 'ਚ ਸਥਿਤ ਸੀ.ਆਈ.ਆਈ ਵਿਖੇ ਆਪ ਵਲੋਂ ਯੂ.ਟੀ ਚੰਡੀਗੜ੍ਹ ਦੀਆਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਆਯੋਜਿਤ 'ਸ਼ਹਿਰ ਆਪ ਦਾ ਸੁਝਾਅ ਆਪ ਦਾ' ਪ੍ਰੋਗਰਾਮ ਵਿਚ ਹਿੱਸਾ ਲੈਣ ਪਹੁੰਚੇ ਸਨ ਜਿਸ 'ਚ ਸ਼ਹਿਰ ਦੇ ਹੋਟਲ ਉਦਯੋਗ, ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਨੁਮਾਇੰਦੇ, ਵਪਾਰੀਆਂ, ਕਾਰੋਬਾਰੀਆਂ, ਉੱਦਮੀਆਂ, ਸਿੱਖਿਆ ਸ਼ਾਸਤਰੀਆਂ, ਬੁੱਧੀਜੀਵੀਆਂ ਅਤੇ ਹੋਰ ਵਰਗਾਂ ਦੇ ਲੋਕ ਪਹੁੰਚੇ ਹੋਏ ਸਨ ਉਨ੍ਹਾਂ ਨੇ ਚੰਡੀਗੜ੍ਹ ਸ਼ਹਿਰ ਦੀ ਬਿਹਤਰੀ ਅਤੇ ਖ਼ੂਬਸੂਰਤੀ ਲਈ ਆਪਣੇ ਸੁਝਾਅ ਸਥਿਤੀ ਅਤੇ ਦਰਪੇਸ਼ ਸਮੱਸਿਆਵਾਂ ਸੁਣਾਈਆਂ | ਇਸ ਮੌਕੇ ਮਨੀਸ਼ ਸਿਸੋਦੀਆ ਨਾਲ ਚੰਡੀਗੜ੍ਹ ਮਾਮਲਿਆਂ ਦੇ ਇੰਚਾਰਜ ਤੇ ਵਿਧਾਇਕ ਜਰਨੈਲ ਸਿੰਘ, ਸਹਿ ਇੰਚਾਰਜ ਪ੍ਰਦੀਪ ਛਾਬੜਾ, ਚੰਡੀਗੜ੍ਹ ਆਪ ਦੇ ਪ੍ਰਧਾਨ ਪ੍ਰੇਮ ਗਰਗ, ਵਿਕਰਮ ਧਵਨ ਆਦਿ ਨੇਤਾ ਵੀ ਹਾਜ਼ਰ ਸਨ | ਇਸ ਮੌਕੇ ਪ੍ਰਬੰਧਕਾਂ ਵਲੋਂ ਸਾਰੇ ਲੋਕਾਂ ਨੂੰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਫ਼ੋਟੋ ਵਾਲਾ 'ਸ਼ਹਿਰ ਤੁਹਾਡਾ ਸੁਝਾਅ ਤੁਹਾਡੇ' ਵਾਲਾ ਪਰਚਾ ਵੰਡਿਆ ਗਿਆ ਤਾਂ ਕਿ ਪ੍ਰੋਗਰਾਮ 'ਚ ਹਿੱਸਾ ਲੈ ਰਹੇ ਲੋਕ ਆਪਣਾ ਸੁਝਾਅ ਦੇ ਸਕਣ | ਮਨੀਸ਼ ਸਿਸੋਦੀਆ ਨੇ ਸਾਰੇ ਸੁਝਾਵਾਂ ਦਾ ਸਵਾਗਤ ਕਰਦੇ ਹੋਏ ਸਾਰੇ ਵਡਮੁੱਲੇ ਸੁਝਾਵਾਂ ਨੂੰ ਆਮ ਆਦਮੀ ਪਾਰਟੀ ਆਪਣੇ ਚੋਣ ਮਨੋਰਥ ਪੱਤਰ ਵਿਚ ਸ਼ਾਮਿਲ ਕਰੇਗੀ ਅਤੇ ਨਗਰ ਨਿਗਮ ਚੋਣਾਂ ਜਿੱਤਣ ਉਪਰੰਤ ਸਾਰੇ ਵਾਅਦਿਆਂ ਨੂੰ ਸਿਆਸੀ ਦਿ੍ੜ੍ਹਤਾ, ਇਮਾਨਦਾਰੀ ਅਤੇ ਸੰਜੀਦਗੀ ਨਾਲ ਪੂਰਾ ਕਰੇਗੀ | ਮਨੀਸ਼ ਸਿਸੋਦੀਆ ਨੇ ਇਕ ਵੱਖਰੇ ਬਿਆਨ ਰਾਹੀਂ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਜ਼ਰਜ਼ਰ ਸਿੱਖਿਆ ਵਿਵਸਥਾ ਦੇ ਮੁੱਦੇ 'ਤੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ | ਮਨੀਸ਼ ਸਿਸੋਦੀਆ ਵੀਰਵਾਰ ਨੂੰ ਇੱਥੇ ਸੀ.ਆਈ.ਆਈ ਵਿਖੇ ਚੰਡੀਗੜ੍ਹ ਦੀਆਂ ਨਗਰ ਨਿਗਮ ਚੋਣਾ ਦੇ ਸੰਬੰਧ 'ਚ ਪੁੱਜੇ ਸਨ, ਜਿੱਥੇ ਸਿਸੋਦੀਆ ਮੀਡੀਆ ਵਲੋਂ ਪਰਗਟ ਸਿੰਘ ਦੇ ਸਿੱਖਿਆ ਖੇਤਰ ਸੰਬੰਧੀ ਕੀਤੇ ਜਾ ਰਹੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਦੇ ਮੁੱਦੇ 'ਤੇ ਚੋਣਾ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਸਿੱਖਿਆ ਤੋਂ ਬਗ਼ੈਰ ਦਰਪੇਸ਼ ਢੇਰੋਂ ਚੁਣੌਤੀਆਂ ਨਾਲ ਨਿਪਟਿਆ ਨਹੀਂ ਜਾ ਸਕਦਾ |
ਚੰਡੀਗੜ੍ਹ, 25 ਨਵੰਬਰ (ਵਿਸ਼ੇਸ਼ ਪ੍ਰਤੀਨਿਧ) - ਡੈਂਟਲ ਸਰਜਨ ਭਰਤੀ ਲਿਖਤੀ ਪ੍ਰੀਖਿਆ ਦੇ ਉਮੀਦਵਾਰਾਂ ਦੇ ਅੰਕਾਂ 'ਚ ਹੇਰਾਫੇਰੀ ਕਰਨ ਦੇ ਮਾਮਲੇ ਫੜ੍ਹੇ ਗਏ ਤਿੰਨ ਦੋਸ਼ੀਆਂ ਨੂੰ ਅੱਜ ਅਦਾਲਤ ਨੇ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ | ਇਸ ਮਾਮਲੇ 'ਚ ਦੋਸ਼ੀਆਂ ਖਿਲਾਫ਼ ...
ਚੰਡੀਗੜ੍ਹ, 25 ਨਵੰਬਰ (ਅਜੀਤ ਬਿਊਰੋ) - ਸੰਯੁਕਤ ਕਿਸਾਨ ਮੋਰਚਾ ਵਲੋਂ ਦਿੱਤੇ ਸੱਦੇ ਤਹਿਤ ਪੰਜਾਬ ਦੀਆਂ 32 ਜਥੇਬੰਦੀਆਂ ਦੇ ਸੈਂਕੜੇ ਕਾਫ਼ਲੇ ਦਿੱਲੀ ਦੇ ਕਿਸਾਨ ਮੋਰਚਿਆਂ ਲਈ ਰਵਾਨਾ ਹੋਏ | ਪਿਛਲੇ ਸਾਲ ਵਾਂਗ ਕਿਸਾਨ ਟਰੈਕਟਰ ਟਰਾਲੀਆਂ, ਬੱਸਾਂ ਅਤੇ ਟਰੱਕਾਂ ਰਾਹੀਂ ...
ਚੰਡੀਗੜ੍ਹ, 25 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸਥਾਨਕ ਪੁਲਿਸ ਨੇ ਇਕ ਲੜਕੇ ਨੂੰ ਦੇਸੀ ਪਿਸਤੋਲ ਅਤੇ ਜ਼ਿੰਦਾ ਕਾਰਤੂਸ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ 21 ਸਾਲ ਦੇ ਰਾਹੁਲ ਗੁਪਤਾ ਵਜੋਂ ਹੋਈ ਹੈ ਜੋ ਮੌਲੀ ਕੰਪਲੈਕਸ ਦਾ ਰਹਿਣ ਵਾਲਾ ਹੈ | ...
ਚੰਡੀਗੜ੍ਹ, 25 ਨਵੰਬਰ (ਬਿ੍ਜੇਂਦਰ ਗੌੜ)- ਦਿੱਲੀ ਵਿਚ ਸਿਵਿਲ ਡਿਫੈਂਸ ਵਲੰਟੀਅਰ ਰਾਬੀਆ ਸੈਫ਼ੀ ਦੀ ਹੱਤਿਆ ਦੇ ਮਾਮਲੇ ਵਿਚ ਉਸ ਦੇ ਪਰਿਵਾਰ ਨੇ ਸੀ.ਬੀ.ਆਈ ਜਾਂਚ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ | ਮਾਮਲੇ ਵਿਚ ਹਾਈਕੋਰਟ ...
ਚੰਡੀਗੜ੍ਹ, 25 ਨਵੰਬਰ (ਪ੍ਰੋ: ਅਵਤਾਰ ਸਿੰਘ)- ਵਿਸ਼ਵ ਸਿੱਖ ਰਾਜਪੂਤ ਭਾਈਚਾਰਾ ਪੰਜਾਬ ਵਲੋਂ ਕਿਸਾਨ ਅੰਦੋਲਨ ਵਿਚ ਪ੍ਰਮੁੱਖ ਸਮਾਜ ਸੇਵੀ ਅਤੇ ਦਾਨੀ ਐਨ.ਆਰ.ਆਈ ਜਤਿੰਦਰ ਜੇ ਮਿਨਹਾਸ ਵਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਪੈੱ੍ਰਸ ਕਲੱਬ ਚੰਡੀਗੜ੍ਹ ਵਿਖੇ ...
ਚੰਡੀਗੜ੍ਹ, 25 ਨਵੰਬਰ (ਐਨ. ਐਸ. ਪਰਵਾਨਾ) - ਭਾਜਪਾ ਦੇ ਸੀਨੀਅਰ ਨੇਤਾ ਮਦਨ ਮੋਹਨ ਮਿੱਤਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਇਸ ਸੁਝਾਓ ਨੂੰ ਵਧੀਆ ਕਰਾਰ ਦਿੱਤਾ ਕਿ ਉਹ ਯੂ.ਪੀ. ਵਿਧਾਨ ਸਭਾ ਦੀ ਚੋਣ ਲਈ ਭਾਜਪਾ ਵਾਸਤੇ ਪ੍ਰਚਾਰ ਕਰਨ ਜਾਣ ਲਈ ਤਿਆਰ ਹਨ, ਕਿਉਂਕਿ ਉੱਤਰ ...
ਚੰਡੀਗੜ੍ਹ, 25 ਨਵੰਬਰ (ਮਨਜੋਤ ਸਿੰਘ ਜੋਤ)- ਸਫ਼ਾਈ ਕਰਮਚਾਰੀਆਂ ਦੇ ਕੰਮ ਪ੍ਰਤੀ ਗੈਰ-ਜਿੰਮੇਵਾਰਾਨਾ ਵਤੀਰੇ ਦਾ ਗੰਭੀਰ ਨੋਟਿਸ ਲੈਂਦਿਆਂ ਨਗਰ ਨਿਗਮ ਚੰਡੀਗੜ੍ਹ ਨੇ ਅੱਜ 82 ਸਫ਼ਾਈ ਕਰਮਚਾਰੀਆਂ ਨੂੰ ਡਿਊਟੀ ਤੋਂ ਗੈਰਹਾਜ਼ਰ ਰਹਿਣ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤੇ ...
ਚੰਡੀਗੜ੍ਹ, 25 ਨਵੰਬਰ (ਪ੍ਰੋ: ਅਵਤਾਰ ਸਿੰਘ) - ਨਾਰਥ ਜ਼ੋਨ ਦੀਆਂ ਯੂਨੀਵਰਸਿਟੀਆਂ ਦੇ 150 ਦੇ ਕਰੀਬ ਉਪ ਕੁਲਪਤੀ ਦੋ ਰੋਜ਼ਾ ਕਾਨਫਰੰਸ ਜੋ ਸ਼ੂਲਿਨੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਵਿਚ 26 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ ਵਿਚ ਹਿੱਸਾ ਲੈਣਗੇ | ਅਸ਼ੋਸ਼ੀਏਸ਼ਨ ਆਫ਼ ...
ਚੰਡੀਗੜ੍ਹ, 25 ਨਵੰਬਰ (ਮਨਜੋਤ ਸਿੰਘ ਜੋਤ) - ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਅੱਜ ਵਾਤਾਵਰਨ (ਸੁਰੱਖਿਆ) ਐਕਟ, 1986 ਦੀ ਧਾਰਾ 5 ਤਹਿਤ 4 ਸੁਸਾਇਟੀਆਂ, ਜਿਸ 'ਚ ਬੀ.ਐਸ.ਐਨ.ਐਲ. ਸੁਸਾਇਟੀ, ਸੈਕਟਰ 50 , ਪ੍ਰੋਗਰੈਸਿਵ ਸੁਸਾਇਟੀ, ਸੈਕਟਰ 50, ਪੁਸਪਕ ਸੁਸਾਇਟੀ, ਸੈਕਟਰ 49 ਅਤੇ ...
ਚੰਡੀਗੜ੍ਹ, 25 ਨਵੰਬਰ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਵਿਚ ਅੱਜ ਕੋਰੋਨਾ ਵਾਇਰਸ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ | ਸਿਹਤਯਾਬ ਹੋਣ ਉਪਰੰਤ 5 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ | ਸ਼ਹਿਰ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 41 ਹੋ ਗਈ ਹੈ | ਅੱਜ ਆਏ ਕੋਰੋਨਾ ਦੇ ...
ਚੰਡੀਗੜ੍ਹ, 25 ਨਵੰਬਰ (ਪ੍ਰੋ. ਅਵਤਾਰ ਸਿੰਘ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਪੀ.ਜੀ.ਡਿਪਲੋਮਾ ਮਾਸ ਕਮਿਊਨੀਕੇਸ਼ਨ ਦੂਸਰਾ ਸਮੈਸਟਰ ਤੇ ਬੀ.ਐਸ.ਸੀ ਬੀ.ਐਡ ਚਾਰ ਸਾਲਾਂ ਇੰਟੀਗਰੇਟਿਡ ਕੋਰਸ ਚੌਥਾ ਸਮੈਸਟਰ, ਇਹ ਜੋ ਪ੍ਰੀਖਿਆਵਾਂ ਮਈ 2021 ਵਿਚ ਹੋਈਆਂ ਸਨ ਦੇ ਨਤੀਜੇ ...
ਚੰਡੀਗੜ੍ਹ, 25 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਮੱਖਣ ਮਾਜਰਾ ਵਿਚ ਪੈਂਦੇ ਇਕ ਘਰ 'ਚੋ ਚੋਰ ਨਕਦੀ ਅਤੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਿਆ | ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਜਿਸ ਦੇ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ...
ਚੰਡੀਗੜ੍ਹ, 25 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਖ਼ੁਦ ਨੂੰ ਆਮਦਨ ਕਰ ਵਿਭਾਗ ਦਾ ਅਧਿਕਾਰੀ ਦੱਸ ਕੇ ਦੁਕਾਨਦਾਰ ਨਾਲ ਧੋਖਾਧੜੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਜ਼ੀਰਕਪੁਰ ਦੇ ...
ਚੰਡੀਗੜ੍ਹ, 25 ਨਵੰਬਰ (ਮਨਜੋਤ ਸਿੰਘ ਜੋਤ) - ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਆਸ਼ੂਤੋਸ਼ ਗੰਗਲ ਨੇ ਉਤਰ ਰੇਲਵੇ ਦੇ ਅੰਬਾਲਾ ਅਤੇ ਫ਼ਿਰੋਜਪੁਰ ਡਿਵੀਜ਼ਨਾਂ ਦੇ ਅਧਿਕਾਰ ਖੇਤਰ ਵਿਚ ਆਉਂਦੇ ਹਲਕਿਆਂ ਦੇ ਲੋਕ ਸਭਾ ਮੈਂਬਰਾਂ ਅਤੇ ਰਾਜ ਸਭਾ ਮੈਂਬਰਾਂ ਨਾਲ ਚੰਡੀਗੜ੍ਹ ...
ਖਰੜ, 25 ਨਵੰਬਰ (ਗੁਰਮੁੱਖ ਸਿੰਘ ਮਾਨ)-ਖਰੜ ਹਲਕੇ ਦੇ ਵੋਟਰਾਂ ਨਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਬਦਲੇ ਦੀ ਰਾਜਨੀਤੀ ਕਰ ਰਹੇ ਹਨ ਆਪ ਵਲੋਂ ਪਹਿਲਾਂ 2017 ਦੀਆਂ ਚੋਣਾਂ ਵਿਚ ਕੰਵਰ ਸੰਧੂ ਨੂੰ ਚੋਣ ਲੜਾਈ ਅਤੇ ਹੁਣ ਅਨਮੋਲ ਗਗਨ ਮਾਨ ਨੂੰ ਚੋਣ ਲੜਾਈ ਜਾ ...
ਐੱਸ. ਏ. ਐੱਸ. ਨਗਰ, 25 ਨਵੰਬਰ (ਕੇ. ਐੱਸ. ਰਾਣਾ) - ਸਥਾਨਕ ਫੇਜ਼-2 ਤੋਂ ਕੌਂਸਲਰ ਜਸਪ੍ਰੀਤ ਕੌਰ ਵਲੋਂ ਸਥਾਨਕ ਸੈਕਟਰ-54 (ਫੇਜ਼-2) ਮੁਹਾਲੀ ਵਿਖੇ ਮਾਨਸਿਕ ਸਿਹਤ ਕੈਫੇ 'ਯੋਰ ਸ਼ੂਗਰ ਡੈਡੀ' ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਕੌਂਸਲਰ ਜਸਪ੍ਰੀਤ ਕੌਰ ਨੇ ਇਸ ਅਨੌਖੀ ਪਹਿਲ ਲਈ ...
ਚੰਡੀਗੜ੍ਹ, 25 ਨਵੰਬਰ (ਔਜਲਾ)- ਪੰਜਾਬ ਦੇ ਬਿਜਲੀ ਕਰਮਚਾਰੀਆਂ ਦੀਆਂ ਮੰਗਾ ਦੇ ਹੱਕ ਵਿਚ ਯੂ.ਟੀ ਪਾਵਰਮੈਨ ਯੂਨੀਅਨ ਚੰਡੀਗੜ੍ਹ ਵਲੋਂ ਵੀ ਸਮਰਥਨ ਕੀਤਾ ਗਿਆ ਹੈ | ਇੱਥੇ ਅੱਜ ਯੂਨੀਅਨ ਵਲੋਂ ਸੈਕਟਰ 18 ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ...
ਚੰਡੀਗੜ੍ਹ, 25 ਨਵੰਬਰ (ਔਜਲਾ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਇਕ ਵਫ਼ਦ ਵਲੋਂ ਅੱਜ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਡਾਇਰੈਕਟਰ ਡੀ.ਪੀ. ਐਸ ਖਰਬੰਦਾ ਨਾਲ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ...
ਚੰਡੀਗੜ੍ਹ, 25 ਨਵੰਬਰ (ਔਜਲਾ)- ਸਥਾਨਕ ਸੈਕਟਰ 16 ਦੇ ਜਨਰਲ ਹਸਪਤਾਲ ਦੇ ਬਾਹਰ ਅੱਜ ਵੀ ਐਨ.ਐਚ.ਐਮ ਸਟਾਫ਼ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ, ਪ੍ਰਦਰਸ਼ਨ ਕੀਤਾ ਗਿਆ ਤੇ ਇਹ ਪ੍ਰਦਰਸ਼ਨ ਅੱਜ 29ਵੇਂ ਦਿਨ ਲਗਾਤਾਰ ਕਰਮਚਾਰੀਆਂ ਵਲੋਂ ਜਾਰੀ ਰੱਖਿਆ ਗਿਆ | ਪ੍ਰਧਾਨ ...
ਐੱਸ. ਏ. ਐੱਸ. ਨਗਰ, 25 ਨਵੰਬਰ (ਕੇ. ਐੱਸ. ਰਾਣਾ) - ਪੰਜਾਬ ਦੇ ਲੋਕ ਅਮਨ ਪਸੰਦ ਹਨ, ਪਰ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਨੂੰ ਆਪਣੇ ਪਿੱਛੇ ਲਗਾ ਕੇ ਗੁਰਪਤਵੰਤ ਸਿੰਘ ਪੰਨੂੰ ਪੰਜਾਬੀਆਂ ਦਾ ਭਵਿੱਖ ਖ਼ਰਾਬ ਕਰਨ 'ਤੇ ਉਤਾਰੂ ਹੋਇਆ ਪਿਆ ਹੈ | ਇਨ੍ਹਾਂ ਸ਼ਬਦਾਂ ਦਾ ...
ਚੰਡੀਗੜ੍ਹ, 25 ਨਵੰਬਰ (ਮਨਜੋਤ ਸਿੰਘ ਜੋਤ)- ਭਾਰਤੀ ਰੇਲ ਬੋਰਡ ਦੇ ਚੇਅਰਮੈਨ ਰਮੇਸ਼ ਕੁਮਾਰ ਰਤਨ ਦਾ ਅੱਜ ਚੰਡੀਗੜ੍ਹ ਪੁੱਜਣ 'ਤੇ ਭਾਜਪਾ ਮਹਿਲਾ ਮੋਰਚਾ ਚੰਡੀਗੜ੍ਹ ਦੀ ਜਨਰਲ ਸਕੱਤਰ ਰੂਬੀ ਗੁਪਤਾ ਅਤੇ ਭਾਜਪਾ ਨੇਤਾ ਗੁਰਪ੍ਰੀਤ ਸਿੰਘ ਹੈਪੀ ਦੀ ਅਗਵਾਈ ਵਿਚ ਸਵਾਗਤ ...
ਚੰਡੀਗੜ੍ਹ, 25 ਨਵੰਬਰ (ਔਜਲਾ) - ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਵਲੋਂ ਸਮੇਂ ਸਮੇਂ ਆਪਣੀਆਂ ਗਤੀਵਧੀਆਂ ਤਹਿਤ ਕਲਾ ਦੇ ਖੇਤਰ 'ਚ ਆਪਣੀਆਂ ਸਰਗਰਮੀਆਂ ਬਰਾਬਰ ਜਾਰੀ ਰੱਖਦਿਆਂ ਕਲਾਕਾਰਾਂ ਨੂੰ ਬਰਾਬਰ ਦਾ ਮੰਚ ਮੁੱਹਈਆ ਕਰਵਾਇਆ ਜਾਂਦਾ ਆ ਰਿਹਾ ਹੈ | ਇਸੇ ਲੜੀ ਤਹਿਤ ...
ਚੰਡੀਗੜ੍ਹ, 25 ਨਵੰਬਰ (ਨਵਿੰਦਰ ਸਿੰਘ) - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਕੂਲ ਆਫ਼ ਓਪਨ ਲਰਨਿੰਗ (ਯੂ. ਐਸ. ਓ. ਐਲ) ਅਤੇ ਸੈਂਟਰ ਫ਼ਾਰ ਮੈਡੀਕਲ ਫਿਜ਼ੀਕਸ ਦੇ ਸਹਿਯੋਗ ਨਾਲ ਵੈਬੀਨਾਰ ਕਰਕੇ ਭਾਈਚਾਰਕ ਸਾਂਝ ਹਫ਼ਤਾ ਮਨਾਇਆ ਗਿਆ | ਇਸ ਮੌਕੇ ਪ੍ਰੋ. ਦਵਿੰਦਰ ਸਿੰਘ ...
ਚੰਡੀਗੜ੍ਹ, 25 ਨਵੰਬਰ (ਨਵਿੰਦਰ ਸਿੰਘ)- ਪੰਜਾਬ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਅਤੇ ਕੇਂਦਰੀ ਪਲੇਸਮੈਂਟ ਸੈੱਲ ਦੇ ਸਹਿਯੋਗ ਨਾਲ ਅੱਜ ਵਿਦਿਆਰਥੀ ਸੰਵੇਦਨਸ਼ੀਲਤਾ ਸੈਸ਼ਨ ਕਰਵਾਇਆ ਗਿਆ | ਇਸ ਦੌਰਾਨ ਪ੍ਰੋ. ਅਮਨਦੀਪ ਸਿੰਘ ਮਰਵਾਹਾ ਨੇ ਵਿਦਿਆਰਥੀਆਂ ਨੂੰ ...
ਲਾਲੜੂ, 25 ਨਵੰਬਰ (ਰਾਜਬੀਰ ਸਿੰਘ) - ਲਾਲੜੂ ਨਗਰ ਕੌਂਸਲ ਵਲੋਂ ਜੰਗਲਾਤ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਸ਼ਾਮਲਾਤ ਜ਼ਮੀਨ ਦੇ ਜੰਗਲਾਂ ਵਿਚੋਂ ਵੱਡੇ ਤੇ ਪੁਰਾਣੇ ਦਰੱਖ਼ਤਾਂ ਦੀ ਨਾਜਾਇਜ਼ ਰੂਪ ਵਿਚ ਕਟਾਈ ਕੀਤੀ ਜਾ ਰਹੀ ਹੈ | ਉਕਤ ਦੋਸ਼ ਲਗਾਉਂਦਿਆਂ ਹਲਕਾ ਵਿਧਾਇਕ ...
ਚੰਡੀਗੜ੍ਹ, 25 ਨਵੰਬਰ (ਅਜੀਤ ਬਿਊਰੋ)- ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਅਸ਼ੀਸ਼ ਜੁਲਾਹਾ, ਪ੍ਰਵੀਨ ਸ਼ਰਮਾਂ, ਰਜਿੰਦਰ ਸਿੰਘ ਸੰਧਾ ਨੇ ਅੱਜ ਇੱਥੇ ਕਿਹਾ ਕਿ ਕਾਂਗਰਸ ਸਰਕਾਰ ਦਾ 36000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਸਿਰਫ ਗੋਗਲੂਆਂ ਤੋਂ ...
ਚੰਡੀਗੜ੍ਹ, 25 ਨਵੰਬਰ (ਅ.ਬ.)-ਆਮ ਆਦਮੀ ਪਾਰਟੀ ਦੇ ਰਾਸ਼ਟਰੀ ਆਗੂ ਤੇ ਦਿੱਲੀ ਦੇ ਸਿੱਖਿਆ ਅਤੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦਿਆ ਨੇ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਸਰਕਾਰ ਤੋਂ ਪੰਜਾਬ ਦੇ ਸਰਕਾਰੀ ਕਾਲਜਾਂ 'ਚ ਉੱਚ ਸਿੱਖਿਆ ਵਿਵਸਥਾ ਨੂੰ ਸਾਲਾਂ ਤੋਂ ਸੰਭਾਲ ਰਹੇ ...
ਚੰਡੀਗੜ੍ਹ, 25 ਨਵੰਬਰ (ਐਨ. ਐਸ. ਪਰਵਾਨਾ) - ਹਰਿਆਣਾ ਵਿਧਾਨ ਸਭਾ ਦਾ ਸਰਦੀਆਂ ਦੀ ਰੁੱਤ ਦਾ ਸੈਸ਼ਨ 17 ਦਸੰਬਰ ਨੂੰ ਸਵੇਰੇ 11 ਵਜੇ ਇੱਥੇ ਸ਼ੁਰੂ ਹੋਏਗਾ, ਜੋ 5 ਦਿਨ ਜਾਰੀ ਰਹੇਗਾ | ਇਹ ਫ਼ੈਸਲਾ ਅੱਜ ਇੱਥੇ ਮੰਤਰੀ ਮੰਡਲ ਦੀ ਮੀਟਿੰਗ ਵਿਚ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਮੁੱਖ ...
ਐੱਸ. ਏ. ਐੱਸ. ਨਗਰ, 25 ਨਵੰਬਰ (ਕੇ. ਐੱਸ. ਰਾਣਾ) - ਆਮ ਜਨਤਾ, ਸਿਹਤ ਕਾਮਿਆਂ ਅਤੇ ਨੀਤੀ ਨਿਰਮਾਤਾਵਾਂ ਦੇ ਵਿਚਕਾਰ ਐਂਟੀਬੈਟਿਕ ਪ੍ਰਤੀਰੋਧੀ ਇਨਫੈਕਸ਼ਨ ਦੇ ਪੈਦਾ ਹੋਣ ਅਤੇ ਪਸਾਰੇ ਨੂੰ ਰੋਕਣ ਦੇ ਉਦੇਸ਼ ਨਾਲ ਫੋਰਟਿਸ ਹਸਪਤਾਲ ਮੁਹਾਲੀ ਵਲੋਂ ਵਿਸ਼ਵ ...
ਡੇਰਾਬੱਸੀ, 25 ਨਵੰਬਰ (ਰਣਬੀਰ ਸਿੰਘ) - ਡੇਰਾਬੱਸੀ ਤਹਿਸੀਲ ਕੰਪਲੈਕਸ ਵਿਖੇ ਪੰਜਾਬ ਰੈਵੀਨਿਊ ਅਫ਼ਸਰ ਐਸੋਸੀਏਸ਼ਨ ਦੇ ਸੱਦੇ ਦੇ ਚਲਦਿਆਂ ਸਮੂਹਿਕ ਛੁੱਟੀ 'ਤੇ ਚੱਲ ਰਹੇ ਮਾਲ ਵਿਭਾਗ ਦੇ ਅਫ਼ਸਰਾਂ ਕਾਰਨ ਅੱਜ ਦੂਸਰੇ ਦਿਨ ਵੀ ਤਹਿਸੀਲ ਦਫ਼ਤਰ ਵਿਚ ਕੰਮਕਾਜ ਪੂਰੀ ...
ਐੱਸ. ਏ. ਐੱਸ. ਨਗਰ, 25 ਨਵੰਬਰ (ਕੇ. ਐੱਸ. ਰਾਣਾ) - ਵੱਖ-ਵੱਖ ਪੈਨਸ਼ਨਰਜ਼ ਜਥੇਬੰਦੀਆਂ 'ਤੇ ਆਧਾਰਿਤ ਸਾਂਝਾ ਫਰੰਟ ਇਕ ਅਜਿਹਾ ਫਰੰਟ ਹੈ, ਜਿਹੜਾ ਕਿ ਹਮੇਸ਼ਾ ਹੀ ਪੈਨਸ਼ਨਰਾਂ ਦੇ ਹੱਕ 'ਚ ਭੁਗਤਦਾ ਹੈ ਅਤੇ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਚਲਦਾ ਹੈ | ...
ਡੇਰਾਬੱਸੀ, 25 ਨਵੰਬਰ (ਰਣਬੀਰ ਸਿੰਘ) - ਡੇਰਾਬੱਸੀ-ਅੰਬਾਲਾ ਚੰਡੀਗੜ੍ਹ ਹਾਈਵੇਅ 'ਤੇ ਸੁਖਮਨੀ ਇੰਜੀਨੀਅਰਿੰਗ ਕਾਲਜ ਦੇ ਗੇਟ ਸਾਹਮਣੇ ਇਕ ਤੇਜ਼ ਰਫ਼ਤਾਰ ਸਰਕਾਰੀ ਬੱਸ ਦੀ ਟੱਕਰ ਲੱਗਣ ਕਾਰਨ ਫਾਰਚੂਨਰ (ਐਸ. ਯੂ. ਵੀ.) ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ | ਗਨੀਮਤ ਰਹੀ ਕਾਰ ...
ਐੱਸ. ਏ. ਐੱਸ. ਨਗਰ, 25 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ) - ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦਾ ਧਰਨਾ ਵਿੱਦਿਆ ਭਵਨ ਦੇ ਬਾਹਰ ਅੱਜ ਤੀਸਰੇ ਦਿਨ ਵੀ ਜਾਰੀ ਰਿਹਾ ਅਤੇ ਆਗੂਆਂ ਵਲੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਦਿਆਂ ਅੱਜ ਪਹਿਲੇ ਦਿਨ 11 ...
ਖਰੜ, 25 ਨਵੰਬਰ (ਜੰਡਪੁਰੀ) - ਪੇਂਡੂ ਚੌਕੀਦਾਰਾਂ ਦਾ ਵਫ਼ਦ ਆਪਣੀਆਂ ਮੰਗਾਂ ਨੂੰ ਲੈ ਕੇ ਯੂਥ ਕਾਂਗਰਸੀ ਆਗੂ ਪਰਮਿੰਦਰ ਸਿੰਘ ਸੋਨਾ ਨੂੰ ਮਿਲਿਆ | ਇਸ ਮੌਕੇ ਵਫ਼ਦ ਨੇ ਸੋਨਾ ਦੇ ਧਿਆਨ 'ਚ ਲਿਆਂਦਾ ਕਿ ਉਨ੍ਹਾਂ ਨੂੰ ਸਰਕਾਰ ਵਲੋਂ ਜੋ ਮਾਣ ਭੱਤਾ ਦਿੱਤਾ ਜਾਂਦਾ ਹੈ, ਉਹ ...
ਖਰੜ, 25 ਨਵੰਬਰ (ਜੰਡਪੁਰੀ)- ਹਲਕਾ ਵਿਧਾਇਕ ਦੇ ਦਫ਼ਤਰ ਖਰੜ ਵਿਖੇ ਕੁਲਦੀਪ ਸਿੰਘ ਸਿੱਧੂ ਦਫ਼ਤਰ ਇੰਚਾਰਜ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਦੌਰਾਨ ਹਾਜ਼ਰ ਆਗੂਆਂ ਨੇ ਕਿਹਾ ਕਿ ਹਲਕਾ ਵਿਧਾਇਕ ਖਰੜ ਕੰਵਰ ਸੰਧੂ ਦੇ ਖ਼ਿਲਾਫ਼ ਕੁਝ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ...
ਐੱਸ. ਏ. ਐੱਸ. ਨਗਰ, 25 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ) - ਜਨਰਲ ਕੈਟਾਗਰੀਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਦੀ ਮੁਹਾਲੀ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਗੜਾਂਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਰਲ ਕੈਟਾਗਰੀਜ਼ ਵੈੱਲਫੇਅਰ ਫੈਡਰੇਸ਼ਨ ਵਲੋਂ ਮੁੱਖ ...
ਐੱਸ. ਏ. ਐੱਸ. ਨਗਰ, 25 ਨਵੰਬਰ (ਕੇ. ਐੱਸ. ਰਾਣਾ) - ਸਾਬਕਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਅਤੇ ਹਲਕਾ ਮੁਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਵਲੋਂ ਅੱਜ ਦੋ ਨਵੀਂਆਂ ਸੜਕਾਂ ਦੀ ਉਸਾਰੀ ਅਤੇ ਦੋ ਸੜਕਾਂ ਨੂੰ ਚੌੜਾ ਕਰਨ ਦੇ ਕੰਮਾਂ ਦੇ ਨੀਂਹ ਪੱਥਰ ਰੱਖੇ ਗਏ | ਇਸ ਮੌਕੇ ...
ਖਰੜ, 25 ਨਵੰਬਰ (ਜੰਡਪੁਰੀ)-ਈਕੋ ਫਲੋਰ ਵਨ ਵੈੱਲਫ਼ੇਅਰ ਸੁਸਾਇਟੀ ਖਰੜ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਬਲਾਕ ਕਾਂਗਰਸ ਖਰੜ ਦੇ ਉਪ ਪ੍ਰਧਾਨ ਡਾ. ਰਘਬੀਰ ਸਿੰਘ ਬੰਗੜ ਨੇ ਵਿਸ਼ੇਸ਼ ਤੌਰ 'ਤੇ ਭਾਗ ਲਿਆ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ...
ਡੇਰਾਬੱਸੀ, 25 ਨਵੰਬਰ (ਗੁਰਮੀਤ ਸਿੰਘ)-ਗੁਲਾਬਗੜ੍ਹ ਦੀ ਗਲੀ ਨੰਬਰ 3 'ਚ ਰਹਿੰਦੇ 68 ਸਾਲਾ ਸਰਦਾਰਾ ਸਿੰਘ ਦੇ ਖਾਤੇ 'ਚੋਂ 20 ਹਜ਼ਾਰ ਰੁਪਏ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ | ਸਰਦਾਰਾ ਸਿੰਘ ਨੂੰ ਖਾਤੇ 'ਚੋਂ ਪੈਸੇ ਨਿਕਲਣ ਦੀ ਜਾਣਕਾਰੀ ਉਦੋਂ ਲੱਗੀ ਜਦੋਂ ਉਸ ਦੇ ਮੋਬਾਈਲ ...
ਖਰੜ, 25 ਨਵੰਬਰ (ਗੁਰਮੁੱਖ ਸਿੰਘ ਮਾਨ) - ਫਿਜ਼ੀਕਲ ਹੈਾਡੀਕੈਪਡ ਐਸੋਸੀਏਸ਼ਨ ਪੰਜਾਬ ਦੇ ਸਾਬਕਾ ਪ੍ਰਧਾਨ ਬਲਵੰਤ ਸਿੰਘ ਦਰਦੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕਈ ਵਾਰ ਅੰਗਹੀਣਾਂ ਦੀਆਂ ਸਮੱਸਿਆਵਾਂ, ਮੰਗਾਂ ਸੰਬੰਧੀ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਸਰਕਾਰ ਵਲੋਂ ...
ਜ਼ੀਰਕਪੁਰ, 25 ਨਵੰਬਰ (ਅਵਤਾਰ ਸਿੰਘ) - ਜ਼ੀਰਕਪੁਰ ਨਗਰ ਕੌਂਸਲ ਦੀ ਮਹੀਨਾਵਾਰ ਮੀਟਿੰਗ ਅੱਜ ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ | ਸਿਰਫ ਦੋ ਮਤਿਆਂ ਲਈ ਰੱਖੀ ਗਈ ਇਹ ਵਿਸ਼ੇਸ਼ ਮੀਟਿੰਗ ਨਿਰਧਾਰਤ ਸਮੇਂ ਤੋਂ ਅੱਧਾ ਘੰਟਾ ਲੇਟ ਸ਼ੁਰੂ ...
ਕੁਰਾਲੀ, 25 ਨਵੰਬਰ (ਬਿੱਲਾ ਅਕਾਲਗੜ੍ਹੀਆ) - ਅੱਜ ਸਥਾਨਕ ਸ਼ਹਿਰ 'ਚ ਪੈਂਦੇ ਪਿੰਡ ਪਡਿਆਲਾ ਵਿਖੇ ਸਥਿਤ ਧਾਰਮਿਕ ਅਸਥਾਨ ਗੁਰਦੁਆਰਾ ਝੰਡਾ ਸਾਹਿਬ ਨੂੰ ਜਾਂਦੀ ਸੜਕ 'ਤੇ ਲੁੱਕ ਪਾਉਣ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ...
ਐੱਸ. ਏ. ਐੱਸ. ਨਗਰ, 25 ਨਵੰਬਰ (ਕੇ. ਐੱਸ. ਰਾਣਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼-3 ਬੀ2 (ਸਾਹਮਣੇ ਹਨੂੰਮਾਨ ਮੰਦਰ ਮੁਹਾਲੀ) ਵਿਖੇ 27 ਨਵੰਬਰ ਨੂੰ ਸ਼ਾਮ ਦੇ 5.30 ਵਜੇ ਤੋਂ ਲੈ ਕੇ ਰਾਤ ਦੇ ...
ਐੱਸ. ਏ. ਐੱਸ. ਨਗਰ, 25 ਨਵੰਬਰ (ਕੇ. ਐੱਸ. ਰਾਣਾ) - ਸਥਾਨਕ ਫੇਜ਼-6 ਸਥਿਤ ਸਰਕਾਰੀ ਕਾਲਜ ਅੱਗੇ ਸਰਕਾਰੀ ਕਾਲਜ ਗੈਸਟ ਫੈਕਲਟੀ ਅਸਿਸਟੈਂਟ ਪ੍ਰੋਫੈਸਰ ਐਸੋਸੀਏਸ਼ਨ ਵਲੋਂ ਪ੍ਰਧਾਨ ਹਰਮਿੰਦਰ ਸਿੰਘ ਡਿੰਪਲ ਦੀ ਅਗਵਾਈ 'ਚ ਚੱਲ ਰਹੀ ਹੜਤਾਲ ਅੱਜ 25ਵੇਂ ਦਿਨ 'ਚ ਦਾਖ਼ਲ ਹੋ ਗਈ | ...
ਐੱਸ. ਏੇ. ਐੱਸ. ਨਗਰ, 25 ਨਵੰਬਰ (ਕੇ. ਐੱਸ. ਰਾਣਾ) - ਪੰਜਾਬ ਰਾਜ ਜ਼ਿਲ੍ਹਾ (ਡੀ. ਸੀ.) ਦਫ਼ਤਰ ਕਰਮਚਾਰੀ ਯੂਨੀਅਨ ਦੀ ਸੂਬਾ ਪੱਧਰੀ ਆਨਲਾਈਨ ਮੀਟਿੰਗ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ, ਸੂਬਾ ਜਨਰਲ ਸਕੱਤਰ ਜੋਗਿੰਦਰ ਕੁਮਾਰ ਜ਼ੀਰਾ ਅਤੇ ਸੂਬਾ ਚੇਅਰਮੈਨ ਓਮ ਪ੍ਰਕਾਸ਼ ...
ਖਰੜ, 25 ਨਵੰਬਰ (ਗੁਰਮੁੱਖ ਸਿੰਘ ਮਾਨ) - ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਪ੍ਰਧਾਨ ਕਿਰਨਦੀਪ ਕੌਰ ਪੰਜੋਲੀ ਦੀ ਅਗਵਾਈ ਵਿਚ ਅੱਜ ਖਰੜ ਵਿਖੇ ਫਿਰ ਪੁਰਾਣੀ ਮੋਰਿੰਡਾ ਸੜਕ 'ਤੇ ਜਾਮ ਕਰਕੇ ਮਿੱਟੀ ਦੇ ਘੜੇ ਭੰਨ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਅੱਜ ਦੀ ...
ਐੱਸ. ਏ. ਐੱਸ. ਨਗਰ, 25 ਨਵੰਬਰ (ਕੇ. ਐੱਸ. ਰਾਣਾ) - ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਲੋਂ ਰੋਜ਼ਾਨਾ ਲਏ ਜਾ ਰਹੇ ਲੋਕ-ਪੱਖੀ ਫ਼ੈਸਲਿਆਂ ਨਾਲ ਆਵਾਮ ਨੂੰ ਆਪਣੇ ਚੰਗੇ ਭਵਿੱਖ ਦੀ ਮੁੜ ਤੋਂ ਆਸ ਬੱਝਣ ਲੱਗੀ ਹੈ | ਇਹ ਪ੍ਰਗਟਾਵਾ ਗੌਰਮਿੰਟ ਆਈ. ਟੀ. ਆਈ. ਐਸ. ਸੀ. ...
ਕੁਰਾਲੀ, 25 ਨਵੰਬਰ (ਹਰਪ੍ਰੀਤ ਸਿੰਘ) - ਨੇੜਲੇ ਪਿੰਡ ਪਪਰਾਲੀ ਦੀ ਸਮਾਜ ਸੇਵਾ ਸੁਸਾਇਟੀ ਵਲੋਂ 13 ਸਮੂਹਿਕ ਵਿਆਹ ਕਰਵਾਏ ਗਏ | ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ | ਇਸ ਵਿਆਹ ਸਮਾਗਮ ਦੌਰਾਨ ਤੇਰਾਂ ਅਨੰਦ ਕਾਰਜ ਕੀਤੇ ਗਏ ਅਤੇ ਡੋਲੀਆਂ ਤੋਰੀਆਂ ਗਈਆਂ | ...
ਐੱਸ. ਏ. ਐੱਸ. ਨਗਰ, 25 ਨਵੰਬਰ (ਕੇ. ਐੱਸ. ਰਾਣਾ)-ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਮੁਹਾਲੀ ਨਗਰ ਨਗਮ ਨੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਇਕ ਹੋਰ ਪੜਾਅ ਮੁਕੰਮਲ ਕਰ ਲਿਆ ਹੈ | 967 ਅਸਾਮੀਆਂ ਦੀ ਭਰਤੀ ਲਈ ਆਨਲਾਈਨ 1179 ਅਰਜ਼ੀਆਂ ਆਈਆਂ ਹਨ, ਜਿਨ੍ਹਾਂ ਦੀ ਜਾਂਚ ...
ਐੱਸ. ਏ. ਐੱਸ. ਨਗਰ, 25 ਨਵੰਬਰ (ਕੇ. ਐੱਸ. ਰਾਣਾ)-ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਮੁਹਾਲੀ ਨਗਰ ਨਗਮ ਨੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਇਕ ਹੋਰ ਪੜਾਅ ਮੁਕੰਮਲ ਕਰ ਲਿਆ ਹੈ | 967 ਅਸਾਮੀਆਂ ਦੀ ਭਰਤੀ ਲਈ ਆਨਲਾਈਨ 1179 ਅਰਜ਼ੀਆਂ ਆਈਆਂ ਹਨ, ਜਿਨ੍ਹਾਂ ਦੀ ਜਾਂਚ ...
ਐੱਸ. ਏ. ਐੱਸ. ਨਗਰ, 25 ਨਵੰਬਰ (ਕੇ. ਐੱਸ. ਰਾਣਾ) - ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਵਿੱਢੇ ਗਏ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਅੱਜ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਕੰਮ ਕਰਦੇ ਮੁਲਾਜ਼ਮਾਂ ਵਲੋਂ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਇਕੱਤਰ ਹੋ ਕੇ ਸੂਬਾ ਸਰਕਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX