ਨਵੀਂ ਦਿੱਲੀ, 25 ਨਵੰਬਰ (ਬਲਵਿੰਦਰ ਸਿੰਘ ਸੋਢੀ)-ਪ੍ਰਗਤੀ ਮੈਦਾਨ 'ਚ ਲੱਗੇ ਵਪਾਰ ਮੇਲੇ 'ਚ ਦਿੱਲੀ ਮੰਡਪ 'ਚ ਲੱਗੇ ਤਿਹਾੜ ਜੇਲ੍ਹ ਦੇ ਸਟਾਲ ਵਿਚ ਲੋਕ ਕੈਦੀਆਂ ਦੇ ਬਣਾਏ ਸਾਮਾਨ ਦੀ ਖੂਬ ਖ਼ਰੀਦਦਾਰੀ ਕਰ ਰਹੇ ਹਨ | ਜੇਲ੍ਹ ਦੇ ਕੈਦੀਆਂ ਵਲੋਂ ਪਾਪੜ, ਕੱਪੜੇ, ਸਾਬਣ, ਫ਼ਰਨੀਚਰ, ਨਮਕੀਨ ਤੋਂ ਇਲਾਵਾ ਹੋਰ ਕਈ ਤਰ੍ਹਾਂ ਦਾ ਸਾਮਾਨ ਤਿਆਰ ਕੀਤਾ ਜਾ ਰਿਹਾ ਹੈ ਜੋ ਕਿ ਕੁਆਲਿਟੀ ਦੇ ਹਿਸਾਬ ਨਾਲ ਵੀ ਠੀਕ ਹੈ | ਲੋਕ ਇਹ ਉਤਪਾਦ ਖੂਬ ਖ਼ਰੀਦ ਰਹੇ ਹਨ | ਇਸ ਸਟਾਲ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਸਾਰਾ ਸਾਮਾਨ ਜੇਲ੍ਹ ਦੇ ਅਧਿਕਾਰੀਆਂ ਦੀ ਦੇਖ-ਰੇਖ 'ਚ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਵਿਚ ਕੋਈ ਮਿਲਾਵਟ ਨਹੀਂ ਹੁੰਦੀ | ਮੇਲੇ ਵਿਚ ਆਟਾ ਚੱਕੀ ਨੂੰ ਵੀ ਲੋਕ ਖੂਬ ਵੇਖ ਰਹੇ ਹਨ ਅਤੇ ਨਾਲ ਹੀ ਖ਼ਰੀਦਦਾਰੀ ਪ੍ਰਤੀ ਆਰਡਰ ਵੀ ਬੁੱਕ ਕਰਵਾ ਰਹੇ ਹਨ | ਸਟਾਲ 'ਤੇ 3 ਕਿਸਾਨ ਦੀਆਂ ਆਟਾ ਚੱਕੀਆਂ ਪ੍ਰਦਰਸ਼ਿਤ ਕੀਤੀਆਂ ਹੋਈਆਂ ਹਨ, ਜਿਨ੍ਹਾਂ ਦੀ ਕੀਮਤ ਵੀ ਵੱਖੋ-ਵੱਖਰੀ ਹੈ | ਇਸ ਆਟਾ ਚੱਕੀ 'ਚ ਕੀ-ਕੀ ਪੀਸਿਆ ਜਾ ਸਕਦਾ ਹੈ ਉਸ ਦੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ |
ਨਵੀਂ ਦਿੱਲੀ, 25 ਨਵੰਬਰ (ਬਲਵਿੰਦਰ ਸਿੰਘ ਸੋਢੀ)-ਕੇਂਦਰੀ ਆਰੀਆ ਯੁਵਕ ਪ੍ਰੀਸ਼ਦ ਨੇ ਹਿੰਦ ਦੀ ਚਾਦਰ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦਿਵਸ 'ਤੇ ਸ਼ਰਧਾਂਜਲੀ ਦਿੱਤੀ | ਇਸ ਮੌਕੇ ਆਰੀਆ ਯੁਵਕ ਪ੍ਰੀਸ਼ਦ ਦੇ ਕੌਮੀ ਪ੍ਰਧਾਨ ਅਨਿਲ ਆਰੀਆ ਨੇ ਕਿਹਾ ਕਿ ਗੁਰੂ ਤੇਗ ...
ਰਤੀਆ, 25 ਨਵੰਬਰ (ਬੇਅੰਤ ਕੌਰ ਮੰਡੇਰ)- ਸ਼ਹੀਦ ਦਵਿੰਦਰ ਸਿੰਘ ਨੇ ਦੇਸ਼ ਦੀ ਆਨ, ਬਾਣ ਤੇ ਸ਼ਾਨ ਰੂਪੀ ਆਜ਼ਾਦੀ ਦੀ ਲਾਟ ਨੂੰ ਜਗਾਉਂਦੇ ਹੋਏ ਆਪਣੀ ਜਾਨ ਕੁਰਬਾਨ ਕਰਕੇ ਰਤੀਆ ਦੇ ਪਹਿਲੇ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ | ਸ਼ਹੀਦ ਦਵਿੰਦਰ ਸਿੰਘ ਦਾ ਜਨਮ ਰਤੀਆ ਵਿਖੇ ...
ਡੱਬਵਾਲੀ, 25 ਨਵੰਬਰ (ਇਕਬਾਲ ਸਿੰਘ ਸ਼ਾਂਤ)- ਅੰਮਿ੍ਤਸਰ-ਜਾਮ ਨਗਰ ਐਕਸਪ੍ਰੈੱਸ ਵੇਅ ਲਈ ਕਬਜ਼ਾ ਪ੍ਰਕਿਰਿਆ ਅਤੇ ਬੇਵਜ੍ਹਾ ਜ਼ਮੀਨ ਉਜਾੜੇ ਦੇ ਖਿਲਾਫ਼ ਤਿੰਨ ਕਿਸਾਨ ਪਿੰਡ ਡੱਬਵਾਲੀ ਵਿਖੇ ਵਾਟਰ ਵਰਕਸ ਦੀ ਟੈਂਕੀ 'ਤੇ ਚੜ੍ਹ ਗਏ | ਕਿਸਾਨਾਂ ਦੇ ਤਿੱਖੇ ਕਦਮ ਦੀ ਸੂਚਨਾ ...
ਫ਼ਤਿਹਾਬਾਦ, 25 ਨਵੰਬਰ (ਹਰਬੰਸ ਸਿੰਘ ਮੰਡੇਰ)- ਜੰਗਲਾਤ ਵਿਭਾਗ ਹਰਿਆਣਾ ਦੀ ਤਰਫ਼ੋਂ ਜ਼ਿਲੇ੍ਹ ਵਿਚ ਵਾਤਾਵਰਨ ਸੁਰੱਖਿਆ ਜਾਗਰੂਕਤਾ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਸਰਕਾਰੀ ਹਾਈ ਸਕੂਲ ਖਰੈਤੀ ਖੇੜਾ ਵਿੱਚ ਕੁਦਰਤ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ | ਵਣ ...
ਯਮੁਨਾਨਗਰ, 25 ਨਵੰਬਰ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਗਰਲਜ਼ ਕਾਲਜ ਛੋਟੀ ਲਾਈਨ ਦੇ ਹਿੰਦੀ ਵਿਭਾਗ ਦੀ ਤਰਫੋਂ ਜਲ ਸ਼ਕਤੀ ਅਭਿਆਨ ਤਹਿਤ ਭਾਸ਼ਣ ਮੁਕਾਬਲਾ ਕਰਵਾਇਆ ਗਿਆ | ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਗੀਤੂ ਖੰਨਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਕਾਲਜ ...
ਕਰਨਾਲ, 25 ਨਵੰਬਰ (ਗੁਰਮੀਤ ਸਿੰਘ ਸੱਗੂ)- ਬੀਤੀ ਸ਼ਾਮ ਨੂੰ ਕਰਨਾਲ ਸ਼ਹਿਰ ਦੀ ਸਰਹੱਦ 'ਤੇ ਸਥਿਤ ਪਿੰਡ ਉਚਾਨੀ ਵਿਖੇ ਜਰਨੈਲੀ ਸੜਕ 'ਤੇ ਸਥਿਤ ਇਕ ਦਵਾਈ ਬਣਾਉਣ ਵਾਲੀ ਕੰਪਨੀ ਵਿਚ ਡਿਊਟੀ ਤੋਂ ਬਾਅਦ ਆਪਣੇ ਘਰ ਵਾਪਸ ਜਾ ਰਹੇ ਨੀਲੋਖੇੜੀ ਨਿਵਾਸੀ ਅਮਨਦੀਪ ਸਿੰਘ ਦੇ ...
ਸਿਰਸਾ, 25 ਨਵੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਨੇੜਨੇ ਪਿੰਡ ਬੇਗੂ ਤੋਂ ਕਾਂਗਰਸ ਪਾਰਟੀ ਦੇ ਆਗੂਆਂ ਤੇ ਕਾਰਕੁਨਾਂ ਨੇ ਮਹਿੰਗਾਈ ਦੇ ਵਿਰੁੱਧ ਜਨ ਜਾਗਰਨ ਅਭਿਆਨ ਦੇ ਤਹਿਤ ਪੈਦਲ ਯਾਤਰਾ ਸ਼ੁਰੂ ਕੀਤੀ ਹੈ | ਕਾਂਗਰਸੀ ਆਗੂ ਤੇ ਕਾਰਕੁਨ ਅੱਜ ਕਾਂਗਰਸ ਭਵਨ ਇਕੱਠੇ ...
ਸਿਰਸਾ, 25 ਨਵੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਨੇੜਲੇ ਪਿੰਡ ਮੋਰੀਵਾਲਾ ਨੇੜੇ ਨੈਸ਼ਨਲ ਹਾਈਵੇ ਨੌਂ 'ਤੇ ਹੋਏ ਇਕ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਰਤੀਆ ਵਾਸੀ ਸੁਰੇਸ਼ ਕੁਮਾਰ ਵਜੋਂ ਕੀਤੀ ਗਈ ਹੈ | ਪੋਸਟਮਾਰਟਮ ਮਗਰੋਂ ਲਾਸ਼ ...
ਯਮੁਨਾਨਗਰ, 25 ਨਵੰਬਰ (ਗੁਰਦਿਆਲ ਸਿੰਘ ਨਿਮਰ)-ਪੁਲਿਸ ਬੁਲਾਰੇ ਚਮਕੌਰ ਸਿੰਘ ਨੇ ਦੱਸਿਆ ਕਿ ਐਸ.ਪੀ. ਕਮਲਦੀਪ ਗੋਇਲ ਦੀਆਂ ਹਦਾਇਤਾਂ ਅਨੁਸਾਰ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਵਲੋਂ ਨਸ਼ਿਆਂ ਸੰਬੰਧੀ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ, ਜਿਥੇ ਇਕ ਦਿਨ ਪਹਿਲਾਂ ...
ਨਵੀਂ ਦਿੱਲੀ, 25 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਸਬਜ਼ੀਆਂ ਦੀ ਕੀਮਤ ਵਧਣ ਕਾਰਨ ਲੋਕ ਬਹੁਤ ਪ੍ਰੇਸ਼ਾਨ ਹੋ ਗਏ ਹਨ | ਟਮਾਟਰ ਦੀ ਕੀਮਤ ਏਨੀ ਵਧ ਗਈ ਹੈ ਕਿ ਲੋਕਾਂ ਦੀ ਖ਼ਰੀਦ ਤੋਂ ਇਹ ਬਾਹਰ ਹੋ ਚੁੱਕੇ ਹਨ | ਆਜ਼ਾਦਪੁਰ ਸਬਜ਼ੀ ਮੰਡੀ ਦੇ ਵਪਾਰੀਆਂ ਦਾ ਕਹਿਣਾ ਹੈ ...
ਨਵੀਂ ਦਿੱਲੀ, 25 ਨਵੰਬਰ (ਬਲਵਿੰਦਰ ਸਿੰਘ ਸੋਢੀ)-ਮਾਤਾ ਸੁੰਦਰੀ ਕਾਲਜ ਫ਼ਾਰ ਵੂਮੈਨ (ਦਿੱਲੀ ਯੂਨੀਵਰਸਿਟੀ) ਹਿੰਦੁਸਤਾਨ ਤਕਸੀਮ ਤ੍ਰਾਸਦੀ ਦੇ 75ਵੇਂ ਵਰ੍ਹੇ ਕੁਲਵੰਤ ਸਿੰਘ ਵਿਰਕ ਜਨਮ ਸ਼ਤਾਬਦੀ 'ਤੇ ਸਾਂਝਾਂ ਦੀਆਂ ਬਾਤਾਂ ਪਾਉਂਦੇ ਹੋਏ ਵਿਰਕ ਨੂੰ ਯਾਦ ਕਰਦਿਆਂ ...
ਨਵੀਂ ਦਿੱਲੀ, 25 ਨਵੰਬਰ (ਬਲਵਿੰਦਰ ਸਿੰਘ ਸੋਢੀ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਨੇ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੀ ਬੋਰਡ ਪ੍ਰੀਖਿਆ ਤੋਂ ਪਹਿਲਾਂ ਸਕੂਲਾਂ ਦੇ ਪਿ੍ੰਸੀਪਲਾਂ ਦੇ ਨਾਲ ਮੌਕ ਡਰਿੱਲ ਕੀਤੀ, ਜਿਸ ਵਿਚ ਪ੍ਰਸ਼ਨ ...
ਇੰਦੌਰ, 25 ਨਵੰਬਰ (ਸ਼ੈਰੀ)-ਮੱਧ ਪ੍ਰਦੇਸ਼, ਛੱਤੀਸਗੜ੍ਹ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦਾ 33ਵਾਂ ਸਾਲਾਨਾ ਸਮਾਗਮ 27 ਨਵੰਬਰ ਨੂੰ ਇੰਦੌਰ ਦੇ ਗੁਰੂ ਅਮਰਦਾਸ ਹਾਲ ਵਿਚ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਮੱਧ ਪ੍ਰਦੇਸ਼, ਛੱਤੀਸਗੜ੍ਹ ਤੋਂ ਵੱਖ-ਵੱਖ 100 ਤੋਂ ਵੱਧ ਡੈਲੀਗੇਟ ...
ਨਵੀਂ ਦਿੱਲੀ, 25 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਹਜ਼ਾਰਾਂ ਦੀ ਗਿਣਤੀ ਤੋਂ ਵੱਧ ਪੰਜਾਬੀ ਦੀਆਂ ਕਿਤਾਬਾਂ ਛਾਪਣ ਵਾਲੇ ਅਤੇ ਪੰਜਾਬੀ ਭਾਸ਼ਾ ਦੇ ਨਾਲ ਅੰਤਾਂ ਦਾ ਮੋਹ ਰੱਖਣ ਵਾਲੇ ਰਾਜਿੰਦਰ ਸਿੰਘ (66) (ਗੁਰਮਤਿ ਪ੍ਰੈੱਸ) ਨਹੀਂ ਰਹੇ | ਇਹ ਬਚਪਨ ਤੋਂ ਆਪਣੇ ...
ਨਵੀਂ ਦਿੱਲੀ, 25 ਨਵੰਬਰ (ਜਗਤਾਰ ਸਿੰਘ)- ਦਿੱਲੀ ਦੇ ਖੁਰਾਕ ਮੰਤਰੀ ਇਮਰਾਨ ਹੁਸੈਨ ਨੇ ਦਿੱਲੀ ਦੇ ਬਜ਼ਾਰਾਂ 'ਚ ਟਮਾਟਰ ਦੀ ਖੁਦਰਾ ਕੀਮਤਾਂ 'ਚ ਲਗਾਤਾਰ ਵਾਧੇ ਤੋਂ ਪੈਦਾ ਹੋਈ ਸਥਿਤੀ ਦੀ ਸਮੀਖਿਆ ਕੀਤੀ | ਦਿੱਲੀ ਦੇ ਬਜ਼ਾਰਾਂ 'ਚ ਟਮਾਟਰਾਂ ਦੀ ਕੀਮਤਾਂ 'ਚ ਲਗਾਤਾਰ ਵਾਧੇ ...
ਨਵੀਂ ਦਿੱਲੀ, 25 ਨਵੰਬਰ (ਜਗਤਾਰ ਸਿੰਘ)- ਰਾਜਧਾਨੀ ਦੇ ਵੱਖ-ਵੱਖ ਇਲਾਕਿਆਂ 'ਚ ਕੱਢੀ ਜਾ ਰਹੀ ਦਿੱਲੀ ਭਾਜਪਾ ਦੀ ਝੁੱਗੀ ਸਨਮਾਨ ਯਾਤਰਾ ਦੇ ਕਾਲਕਾਜੀ ਪੁੱਜਣ 'ਤੇ ਲੋਕਾਂ ਵਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਹੋਏ ਇਕੱਠ ਨੂੰ ਕੇਂਦਰੀ ਮੰਤਰੀ ਮਹੇਂਦਰ ਨਾਥ ਪਾਂਡੇ ਅਤੇ ...
ਨਵੀਂ ਦਿੱਲੀ, 25 ਨਵੰਬਰ (ਜਗਤਾਰ ਸਿੰਘ)- ਆਮ ਆਦਮੀ ਪਾਰਟੀ ਦੇ 'ਲੀਗਲ ਸੈੱਲ' ਵਲੋਂ ਕਰਵਾਏ ਗਏ ਸੰਮੇਲਨ 'ਚ ਸ਼ਿਰਕਤ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਮਾਜ ਵਿਚ ਵਕੀਲਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਵਕੀਲਾਂ ਸਬੰਧੀ ਦਿੱਲੀ ...
ਨਵੀਂ ਦਿੱਲੀ, 25 ਨਵੰਬਰ (ਬਲਵਿੰਦਰ ਸਿੰਘ ਸੋਢੀ)-ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਸ਼ਾਹਦਰਾ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਦੀਪਮਾਲਾ ਵੀ ਕੀਤੀ ਗਈ | ਸਕੂਲ ਦੇ ਵਿਦਿਆਰਥੀਆਂ ਨੇ ਕੀਰਤਨ ...
ਨਵੀਂ ਦਿੱਲੀ, 25 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਲੱਗੇ ਵਪਾਰ ਮੇਲੇ ਦੇ ਖ਼ਤਮ ਹੋਣ ਦੇ 3 ਦਿਨ ਹੀ ਬਚੇ ਹਨ, ਜਿਸ ਕਰਕੇ ਇੱਥੇ ਵੱਖ-ਵੱਖ ਮੰਡਪਾਂ ਵਿਚ ਲੱਗੇ ਸਟਾਲਾਂ ਵਾਲਿਆਂ ਨੇ ਸਾਮਾਨ ਦੀ ਖ਼ਰੀਦਦਾਰੀ 'ਤੇ ਖੂਬ ਛੋਟ ਦਿੱਤੀ ਹੈ | ...
ਨਵੀਂ ਦਿੱਲੀ, 25 ਨਵੰਬਰ (ਜਗਤਾਰ ਸਿੰਘ)- ਦਿੱਲੀ ਸਰਕਾਰ ਦੀ ਸਾਬਕਾ ਮੰਤਰੀ ਕਿ੍ਸ਼ਨਾ ਤੀਰਥ ਨੇ ਦਿੱਲੀ ਪ੍ਰਦੇਸ਼ ਕਾਂਗਰਸ ਦਫ਼ਤਰ ਵਿਖੇ ਕਾਨਫਰੰਸ ਦੌਰਾਨ ਇਲਜਾਮ ਲਾਇਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਮਹਿਲਾਵਾਂ ਨਾਲ ਵਾਅਦਾ ...
ਗੂਹਲਾ-ਚੀਕਾ, 25 ਨਵੰਬਰ (ਓ.ਪੀ. ਸੈਣੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਚਲਾਏ ਜਾ ਰਹੇ ਕਿਸਾਨ ਅੰਦੋਲਨ ਮੌਕੇ ਗੂਹਲਾ ਬਲਾਕ ਤੋਂ ਸੈਂਕੜਿਆਂ ਕਿਸਾਨਾਂ ਨੇ ਚੱਲ ਰਹੇ ਅੰਦੋਲਨ 'ਚ ਸ਼ਮੂਲੀਅਤ ਕਰਨ ਲਈ ਗੂਹਲਾ ਬਲਾਕ ਤੋਂ ...
ਸ਼ਾਹਬਾਦ ਮਾਰਕੰਡਾ, 25 ਨਵੰਬਰ (ਅਵਤਾਰ ਸਿੰਘ)- ਜ਼ਿਲ੍ਹਾ ਨੂੰ ਦੋਸ਼ ਮੁਕਤ ਬਣਾਉਣਾ ਹੈ ਪੁਲਿਸ ਦਾ ਮੁੱਖ ਟੀਚਾ ਹੈ | ਇਸ ਦੇ ਲਈ ਜ਼ਿਲ੍ਹਾ ਪੁਲਿਸ ਦੇ ਹਰ ਅਧਿਕਾਰੀ/ਕਰਮਚਾਰੀ ਨੂੰ ਲਗਨ, ਮਿਹਨਤ ਤੇ ਇਮਾਨਦਾਰੀ ਨਾਲ ਕਾਰਜ ਕਰਨਾ ਹੋਵੇਗਾ | ਨਸ਼ਾ ਤਸਕਰੀ ਨੂੰ ਜੜ੍ਹ ਤੋਂ ...
ਸਿਰਸਾ, 25 ਨਵੰਬਰ (ਭੁਪਿੰਦਰ ਪੰਨੀਵਾਲੀਆ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਦਿੱਲੀ ਦੇ ਵੱਖ-ਵੱਖ ਬਾਰਡਰਾਂ ਲਈ ਹਜਾਰਾਂ ਕਿਸਾਨ ਮਜ਼ਦੂਰ ਅੱਜ ਭੰਗੜਾ ਪਾਉਂਦੇ ਰਵਾਨਾ ਹੋਏ | ਕਿਸਾਨਾਂ ਨੇ ਐਲਾਨ ਕੀਤਾ ਕਿ ਐੱਮ.ਐੱਸ.ਪੀ. ਦਾ ਗਰੰਟੀ ਕਾਨੂੰਨ, ਬਿਜਲੀ ਸੋਧ ਬਿੱਲ 2020 ...
ਰੂਪਨਗਰ, 25 ਨਵੰਬਰ (ਸਤਨਾਮ ਸਿੰਘ ਸੱਤੀ) - ਇਸਤਰੀ ਵਿੰਗ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਈ ਰੋਪੜ ਤੋਂ ਸੀਨੀਅਰ ਆਗੂ ਬੀਬੀ ਦਲਜੀਤ ਕੌਰ ਨੂੰ ਇਸਤਰੀ ਵਿੰਗ ਅਕਾਲੀ ਦਲ ਵਿਚ ...
ਕੁਰਾਲੀ, 25 ਨਵੰਬਰ (ਹਰਪ੍ਰੀਤ ਸਿੰਘ) - ਸਰਕਾਰ ਵਲੋਂ ਝੋਨੇ ਦੀ ਖ਼ਰੀਦ ਬੰਦ ਕੀਤੇ ਜਾਣ ਤੋਂ ਪ੍ਰੇਸ਼ਾਨ ਕਿਸਾਨਾਂ ਵਲੋਂ ਅੱਜ ਕੁਰਾਲੀ-ਰੂਪਨਗਰ ਮਾਰਗ 'ਤੇ ਸ਼ਹਿਰ ਦੇ ਹੱਦ ਨਾਲ ਲੱਗਦੇ ਪਿੰਡ ਬੰਨਮਾਜਰਾ ਵਿਖੇ ਅੱਜ ਝੋਨੇ ਨਾਲ ਭਰੇ ਟਰੈਕਟਰ ਟਰਾਲੀਆਂ ਲਗਾ ਕੇ ਜਾਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX