ਤਲਵਾੜਾ, 26 ਸਤੰਬਰ (ਸ਼ਮੀ, ਮਹਿਤਾ, ਓਸ਼ੋ)-ਤਲਵਾੜਾ ਵਿਖੇ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਹਲਕਾ ਦਸੂਹਾ ਦੇ ਸਾਂਝੇ ਉਮੀਦਵਾਰ ਸੁਸ਼ੀਲ ਪਿੰਕੀ ਦੇ ਹਮਾਇਤ 'ਚ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੰਢੀ ਖੇਤਰ ਦਾ ਦੌਰਾ ਕੀਤਾ | ਇਸ ਮੌਕੇ ਸੁਸ਼ੀਲ ਪਿੰਕੀ ਨੇ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਸਪਾ 'ਚ ਸਾਰੇ ਹੀ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ | ਪੰਜਾਬ ਦੇ ਹਰ ਵਰਗ ਦੇ ਬਹੁਗਿਣਤੀ 'ਚ ਲੋਕ ਬਹੁਜਨ ਸਮਾਜ ਪਾਰਟੀ ਦੇ ਨਾਲ ਜੁੜ ਰਹੇ ਹਨ ਅਤੇ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਅਕਾਲੀ-ਬਸਪਾ ਦੀ ਸਰਕਾਰ ਦਾ ਮੁੱਢ ਬੰਨ੍ਹ ਰਹੇ ਹਨ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵਾਲੇ ਕਿਸੇ ਵੀ ਐਰੇ ਗੈਰੇ ਨੂੰ ਫੜ ਕੇ ਅਕਾਲੀ-ਬਸਪਾ ਦਾ ਵਰਕਰ ਕਹਿ ਕੇ ਫੋਕੀ ਬੱਲੇ-ਬੱਲੇ ਕਰਵਾਉਣ 'ਚ ਆਪਣੀ ਸ਼ਾਨ ਸਮਝ ਰਹੇ ਹਨ | ਉਨ੍ਹਾਂ ਕਿਹਾ ਕਿ ਰਹਿੰਦੀਆਂ ਪਾਰਟੀਆਂ ਦੇ ਕੁੱਝ ਹੋਰ ਵੱਡੇ ਆਗੂ ਉਨ੍ਹਾਂ ਦੇ ਸੰਪਰਕ 'ਚ ਹਨ ਜਿਨ੍ਹਾਂ ਨੂੰ ਅਕਾਲੀ-ਬਸਪਾ ਦੀ ਕਸੌਟੀ 'ਤੇ ਪਰਖਿਆ ਜਾ ਰਿਹਾ ਹੈ ਤੇ ਖਰੇ ਉੰਤਰਨ ਵਾਲੇ ਉਹ ਆਗੂ ਜੇਕਰ ਅਕਾਲੀ-ਬਸਪਾ 'ਚ ਸ਼ਾਮਿਲ ਕੀਤੇ ਜਾਂਦੇ ਹਨ ਤਾਂ ਪੰਜਾਬ ਵਿਚ ਵਿਰੋਧੀ ਪਾਰਟੀਆਂ ਦਾ ਜੋ ਥੋੜਾ ਬਹੁਤ ਆਧਾਰ ਬਚਿਆ ਹੈ | ਉਨ੍ਹਾਂ ਦੱਸਿਆ ਕਿ ਸੁਸ਼ੀਲ ਸ਼ਰਮਾ ਪਿੰਕੀ ਤਲਵਾੜਾ ਦੇ ਸਰਪੰਚ ਰਹੇ ਹਨ ਤੇ ਫਿਰ ਤਲਵਾੜਾ ਬਲਾਕ ਸੰਮਤੀ ਦੇ ਮੈਂਬਰ ਬਣੇ, ਉਸ ਤੋਂ ਬਾਅਦ ਤਲਵਾੜਾ ਕੋ-ਆਪ੍ਰੇਟਿਵ ਐਂਡ ਐਗਰੀਕਲਚਰ ਸੁਸਾਇਟੀ ਦੇ ਪ੍ਰਧਾਨ ਰਹੇ ਤੇ ਫਿਰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣੇ | ਸਾਲ 2013 ਤੋਂ 2017 ਤੱਕ ਭਾਜਪਾ ਦੇ ਪੰਚਾਇਤੀ ਰਾਜ ਸੈੱਲ ਦੇ ਕਨਵੀਨਰ ਰਹੇ ਤੇ ਫਿਰ ਰਾਸ਼ਟਰੀ ਪੱਧਰ 'ਤੇ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਦੇ ਮੈਂਬਰ ਰਹੇ ਜਦ ਕਿ ਸਾਲ 2020 ਤੋਂ ਹੁਣ ਤੱਕ ਉਹ ਭਾਜਪਾ ਪੰਜਾਬ ਕਾਰਜਾਕਰਨੀ ਦੇ ਮੈਂਬਰ ਤੇ ਹਲਕਾ ਰੋਪੜ ਦੇ ਇੰਚਾਰਜ ਚੱਲੇ ਆ ਰਹੇ ਹਨ | ਸ. ਸੁਖਬੀਰ ਨੇ ਕੰਢੀ ਖੇਤਰ ਦੇ ਲੋਕਾਂ ਨੂੰ ਸੁਸ਼ੀਲ ਪਿੰਕੀ ਦੇ ਹੱਕ 'ਚ ਵੋਟ ਕਰਨ ਦੀ ਅਪੀਲ ਕੀਤੀ | ਇਸ ਮੌਕੇ ਸੁਸ਼ੀਲ ਪਿੰਕੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਅਕਾਲੀ-ਬਸਪਾ ਗੱਠਜੋੜ ਦੀਆਂ ਨੀਤੀਆਂ ਤੋਂ ਬਹੁਤ ਖ਼ੁਸ਼ ਹਨ ਕਿਉਂਕਿ ਅਕਾਲੀ ਬਸਪਾ ਗੱਠਜੋੜ ਵਿਚ ਹਰੇਕ ਵਰਗ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਉਹ ਅਕਾਲੀ-ਬਸਪਾ 'ਚ ਰਹਿੰਦੇ ਹੋਏ ਪੂਰੀ ਤਨਦੇਹੀ ਨਾਲ ਸਰਬ ਸਮਾਜ ਦੀ ਸੇਵਾ ਕਰਨਗੇ | ਇਸ ਮੌਕੇ ਮੁਕੇਰੀਆਂ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਸਰਬਜੋਤ ਸਿੰਘ ਸਾਬੀ, ਬੀਬੀ ਸੁਖਜੀਤ ਕੌਰ ਸਾਹੀ ਸਾਬਕਾ ਵਿਧਾਇਕਾ ਦਸੂਹਾ, ਬਸਪਾ ਜ਼ੋਨ ਦੇ ਇੰਚਾਰਜ ਕਾਨੂੰਗੋ ਗੋਬਿੰਦ, ਐਡਵੋਕੇਟ ਰਾਜਗੁਲਜਿੰਦਰ ਸਿੱਧੂ, ਗੁਰਪ੍ਰੀਤ ਬਿੱਕਾ ਚੀਮਾ, ਲਖਵਿੰਦਰ ਸਿੰਘ ਟਿੰਮੀ, ਠਾਕੁਰ ਜੋਗਿੰਦਰ ਮਿਨਹਾਸ, ਠਾਕੁਰ ਦੀਪਕ ਰਾਣਾ, ਜਥੇਦਾਰ ਕਿਰਪਾਲ ਸਿੰਘ ਗੇਰਾ, ਸਤਨਾਮ ਸੈਣੀ, ਜੌਨੀ ਘੁੰਮਣ, ਅਮਨਦੀਪ ਹੈਪੀ, ਅਮਰਪਾਲ ਜੌਹਰ ਤੇ ਹੋਰ ਨਾਮੀ ਹਸਤੀਆਂ ਹਾਜ਼ਰ ਸਨ |
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ 'ਚ 3 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 28819 ਹੋ ਗਈ ਹੈ | ਇਸ ਸੰਬੰਧੀ ਸਿਹਤ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 1052 ਸੈਂਪਲਾਂ ਦੀ ਪ੍ਰਾਪਤ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗਾਇਨ ਮੁਕਾਬਲਿਆਂ 'ਚੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੀ ਵਿਦਿਆਰਥਣ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਟੀਚੇ ਨਿਰਧਾਰਤ ਕਰਕੇ ਕੋਵਿਡ-19 ਬਚਾਅ ਸਬੰਧੀ ਟੀਕਾਕਰਨ ਤੇ ਸੈਂਪਿਲੰਗ ਯਕੀਨੀ ਬਣਾਉਣ ਤੇ ਸਕੂਲਾਂ ਤੇ ਸਰਕਾਰੀ ਦਫ਼ਤਰਾਂ ਨੂੰ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ)-ਪੁਰਾਣੀ ਰੰਜ਼ਿਸ਼ ਦੇ ਚੱਲਦਿਆਂ ਘਰ ਦੇ ਬਾਹਰ ਫਾਇਰ ਕਰਨ ਦੇ ਦੋਸ਼ 'ਚ ਥਾਣਾ ਸਦਰ ਪੁਲਿਸ ਨੇ ਦੋ ਭਰਾਵਾਂ ਨੂੰ ਨਾਮਜ਼ਦ ਕਰਕੇ 3 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਨਿਸ਼ਾਨ ਕਲੋਨੀ ਬਜਵਾੜਾ ਦੀ ਵਾਸੀ ...
ਮਾਹਿਲਪੁਰ, 26 ਨਵੰਬਰ (ਰਜਿੰਦਰ ਸਿੰਘ)-ਅੱਜ ਬਾਅਦ ਦੁਪਹਿਰ ਕਰੀਬ 3.30 ਵਜੇ ਪਿੰਡ ਪੱਦੀ ਸੂਰਾ ਵਿਖੇ ਚਲ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਵਿਖੇ ਬਾਰ੍ਹਵੀ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਆਪਸੀ ਲੜਾਈ 'ਚ 5 ਵਿਦਿਆਰਥੀ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ)-ਸੀ. ਜੇ. ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਨੇ ਦੱਸਿਆ ਕਿ ਸੰਵਿਧਾਨ ਦਿਵਸ ਮੌਕੇ 'ਤੇ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਰਜੋਤ ...
ਹਰਿਆਣਾ, 26 ਨਵੰਬਰ (ਹਰਮੇਲ ਸਿੰਘ ਖੱਖ)-ਬੀਤੀ ਰਾਤ ਕਸਬਾ ਹਰਿਆਣਾ ਵਿਖੇ ਅਣਪਛਾਤੇ ਲੋਕਾਂ ਵਲੋਂ ਇਕ ਖੜ੍ਹੇ ਟਿੱਪਰ ਨੂੰ ਅੱਗ ਲਗਾ ਦੇਣ ਦਾ ਸਮਾਚਾਰ ਮਿਲਿਆ ਹੈ | ਇਸ ਸੰਬੰਧੀ ਜਸਵਿੰਦਰ ਸਿੰਘ ਸੋਨੂੰ ਪੁੱਤਰ ਮਲਕੀਤ ਸਿੰਘ ਵਾਸੀ ਹਰਿਆਣਾ ਨੇ ਦੱਸਿਆ ਕਿ ਉਹ ਭਰਤੀ ਪਾਉਣ ...
ਟਾਂਡਾ, 26 ਨਵੰਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਦੀ ਨਿਸ਼ਾਨੇਬਾਜ਼ੀ ਟੀਮ ਦੇ ਖਿਡਾਰੀ ਹੇਮੰਤ ਸ਼ਰਮਾ ਨੇ ਦਿੱਲੀ 'ਚ ਚੱਲ ਰਹੀ 64ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਪ੍ਰਤੀਯੋਗਤਾ 'ਚ ਵਧੀਆ ਪ੍ਰਦਰਸ਼ਨ ਕਰਦੇ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸੋਨਾਲੀਕਾ ਗਰੁੱਪ ਦੇ ਚੇਅਰਮੈਨ ਐਲ. ਡੀ. ਮਿੱਤਲ ਦੀ ਪਤਨੀ ਰਾਜ ਰਾਣੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ | ਇਸ ਮੌਕੇ ਉਨ੍ਹਾਂ ਦੀ ਅੰਤਿਮ ਯਾਤਰਾ 'ਚ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਸਮੇਤ ਰਾਜਸੀ, ...
ਟਾਂਡਾ ਉੜਮੁੜ, 26 ਨਵੰਬਰ (ਭਗਵਾਨ ਸਿੰਘ ਸੈਣੀ)-ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਤੇ ਪੰਜਾਬ ਦੇ ਲੋਕਾਂ ਦੀ 100 ਸਾਲ ਪੁਰਾਣੀ ਪਾਰਟੀ ਹੈ | ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਕਾਰਜਕਾਲ ਦੌਰਾਨ ਜੋ ਵੀ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਉਹ ਪੂਰੇ ਕੀਤੇ ਹਨ ...
ਭੰਗਾਲਾ, 26 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-ਐਨ. ਐਚ. ਐਮ. ਇੰਪਲਾਈਜ ਯੂਨੀਅਨ ਪੰਜਾਬ ਦੇ ਸੱਦੇ 'ਤੇ ਸੀ. ਐਚ. ਸੀ. ਬੁਢਾਬਾੜ ਵਿਚ ਐਨ. ਐਚ. ਐਮ. ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਕੀਤੀ ਹੜਤਾਲ ਜਾਰੀ ਰੱਖੀ ਗਈ | ਧਰਨੇ ਦੌਰਾਨ ਐਨ. ਐਚ. ਐਮ. ...
ਦਸੂਹਾ, 26 ਨਵੰਬਰ (ਕੌਸ਼ਲ, ਭੁੱਲਰ)-ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਦਸੂਹਾ ਫੇਰੀ ਦੌਰਾਨ ਮਰਹੂਮ ਚੇਅਰਮੈਨ ਸੰਪੂਰਨ ਸਿੰਘ ਚੀਮਾ ਦੇ ਪੁੱਤਰ ਗੁਰਪ੍ਰੀਤ ਸਿੰਘ ਬਿੱਕਾ ਚੀਮਾ ਦੇ ਗ੍ਰਹਿ ਪਿੰਡ ਹਮਜ਼ਾ ...
ਭੰਗਾਲਾ, 26 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-ਸ਼੍ਰੋਮਣੀ ਅਕਾਲੀ ਦਲ ਦੇ ਪੀ. ਏ. ਸੀ. ਮੈਂਬਰ ਤੇ ਮੁਲਾਜ਼ਮ ਵਿੰਗ ਪੰਜਾਬ ਦੇ ਪ੍ਰਧਾਨ ਸ. ਈਸ਼ਰ ਸਿੰਘ ਮੰਝਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਕਟਸ ਸੁਸਾਇਟੀ ਰਾਹੀਂ ਰੈਗੂਲਰ ਨੌਕਰੀ ਕਰ ਰਹੇ ...
ਚੱਬੇਵਾਲ, 24 ਨਵੰਬਰ (ਥਿਆੜਾ)-ਸ਼©ੋਮਣੀ ਅਕਾਲੀ ਦਲ ਦੇ ਪ©ਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਵਲੋਂ ਹਲਕਾ ਚੱਬੇਵਾਲ ਵਿਖੇ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਦੇ ਹੱਕ ਵਿਚ ਰੱਖੀਆਂ ਰੈਲੀਆਂ ...
ਭੰਗਾਲਾ, 26 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-ਕਿਸਾਨੀ ਸੰਘਰਸ਼ 'ਚ ਯੋਗਦਾਨ ਪਾਉਣ ਵਾਲੀ ਹਰ ਕਿਸਾਨ ਜਥੇਬੰਦੀ ਦਾ ਵੀ ਤਹਿ ਦਿਲੋਂ ਧੰਨਵਾਦ ਹੈ, ਜਿਨ੍ਹਾਂ ਦੀ ਦਿ੍ੜ੍ਹਤਾ ਤੇ ਜਜ਼ਬੇ ਅੱਗੇ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਤੇ ਤਿੰਨੇ ਕਾਲੇ ਖੇਤੀ ਕਾਨੂੰਨਾਂ ਨੂੰ ...
ਦਸੂਹਾ, 26 ਨਵੰਬਰ (ਭੁੱਲਰ)-ਦਰਬਾਰ ਏ ਔਲੀਆ ਹਜ਼ੂਰ ਅਹਿਮਦ ਸ਼ਾਹ ਸਖੀ ਸਰਵਰ ਆਰ ਏ ਹਰਦੋਥਲਾ ਵਿਖੇ 2 ਰੋਜ਼ਾ ਸਾਲਾਨਾ ਜੋੜ ਮੇਲਾ 27 ਤੇ 28 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਮੁੱਖ ਪ੍ਰਬੰਧਕ ਤਰਸੇਮ ਸਿੰਘ ਨੇ ਦੱਸਿਆ ਕਿ ਬਾਬਾ ਮਨਜੀਤ ਸ਼ਾਹ ਦੀ ਅਗਵਾਈ ਹੇਠ ...
ਗੜ੍ਹਸ਼ੰਕਰ, 26 ਨਵੰਬਰ (ਧਾਲੀਵਾਲ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦਾ ਕੁੱਲ ਹਿੰਦ ਕਿਸਾਨ ਸਭਾ ਵਲੋਂ ਇਥੇ ਸਹੀਦ ਭਗਤ ਸਿੰਘ ਦੇ ਸਮਾਰਕ 'ਤੇ ਦਰਸ਼ਨ ਸਿੰਘ ...
ਦਸੂਹਾ, 26 ਨਵੰਬਰ (ਕੌਸ਼ਲ)-ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਸਵਿੰਦਰ ਸਿੰਘ ਜੱਸਾ ਕਾਲੜਾ ਵਲੋਂ ਸ. ਸੁਖਬੀਰ ਸਿੰਘ ਬਾਦਲ ਦੀ ਦਸੂਹਾ ਫੇਰੀ ਦੌਰਾਨ ਇਕ ਮੰਗ-ਪੱਤਰ ਭੇਟ ਕੀਤਾ ਗਿਆ ਜਿਸ 'ਚ ਜਸਵਿੰਦਰ ਸਿੰਘ ਜੱਸਾ ਕਾਲੜਾ ਨੇ ਸ. ਸੁਖਬੀਰ ਸਿੰਘ ਬਾਦਲ ਤੋਂ ਮੰਗ ...
ਮਾਹਿਲਪੁਰ, 26 ਨਵੰਬਰ (ਰਜਿੰਦਰ ਸਿੰਘ)-ਫੁੱਟਬਾਲ ਖੇਡ ਜਗਤ ਦੇ ਉੱਘੇ ਕੋਚ ਅਲੀ ਹਸਨ ਦਾ ਜਨਮ ਮਲੇਰਕੋਟਲੇ ਦੀ ਧਰਤੀ 'ਤੇ 15 ਅਕਤੂਬਰ 1952 ਨੂੰ ਮਾਤਾ ਆਇਸ਼ਾ ਦੇ ਕੁੱਖੋਂ ਤੇ ਪਿਤਾ ਮੁਹੰਮਦ ਯਾਕੂਬ ਦੇ ਘਰ ਹੋਇਆ | ਉਹ ਐਮ. ਏ. ਅੰਗਰੇਜ਼ੀ ਤੇ ਐਨ. ਆਈ. ਐਸ. ਦੀ ਪੜ੍ਹਾਈ ਮੁਕੰਮਲ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ)-ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਹਿ ਵਿਦਿਅਕ ਭਾਸ਼ਣ ਤੇ ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਜਾ ਰਹੇ ਹਨ | ਜਿਸ ਤਹਿਤ ਸ. ਸੀ. ਸੈ. ਸਕੂਲ ...
ਗੜ੍ਹਸ਼ੰਕਰ, 26 ਨਵੰਬਰ (ਧਾਲੀਵਾਲ)-ਦੋਆਬਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਵਿਖੇ ਦੇਸ਼ ਦੇ ਵੱਖ-ਵੱਖ ਪ੍ਰਾਤਾਂ ਦੇ ਲੋਕ ਨਾਚ (ਇੰਟਰਾ ਕਲਾਸ) ਦੀ ਜੰਮ ਕੇ ਧਮਕ ਪਈ | ਲੋਕ-ਨਾਚ ਮੁਕਾਬਲਿਆਂ 'ਚ ਪੰਜਾਬ ਦਾ ਲੋਕ ਨਾਚ ਝੂਮਰ, ਹਰਿਆਣਵੀਂ ਲੋਕ-ਨਾਚ, ਰਾਜਸਥਾਨੀ ਲੋਕ ...
ਗੜ੍ਹਸ਼ੰਕਰ, 26 ਨਵੰਬਰ (ਧਾਲੀਵਾਲ)-ਅਰੋੜਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨਲ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਰਿਜਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਦੀ ਅਗਵਾਈ ਹੇਠ ਅਰੋੜਾ ਇਮੀਗ੍ਰੇਸ਼ਨ ਦੇ 25 ਸਾਲ ਪੂਰੇ ਹੋਣ 'ਤੇ ਸਿਲਵਰ ਜੁਬਲੀ ਮਨਾਈ ਗਈ | ਇਸ ...
ਭੰਗਾਲਾ, 26 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-ਭਾਰਤੀ ਜਨਤਾ ਪਾਰਟੀ ਮੰਡਲ ਭੰਗਾਲਾ ਦੀ ਹੰਗਾਮੀ ਮੀਟਿੰਗ ਪਿੰਡ ਹਰਦੋਖੁੰਦਪੁਰ ਵਿਖੇ ਮੰਡਲ ਪ੍ਰਧਾਨ ਸੁਨੀਲ ਕੁਮਾਰ ਡਿੰਪੀ ਦੀ ਪ੍ਰਧਾਨਗੀ ਹੇਠ ਵਿਖੇ ਹੋਈ ਜਿਸ 'ਚ ਭੰਗਾਲਾ ਮੰਡਲ ਦੇ ਪ੍ਰਭਾਰੀ ਸੰਜੀਵ ਭਾਰਦਵਾਜ ...
ਮੁਕੇਰੀਆਂ, 26 ਨਵੰਬਰ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਵਿਖੇ ਰਾਜਨੀਤੀ ਸ਼ਾਸਤਰ ਵਿਭਾਗ ਵਲੋਂ 72ਵਾਂ ਸੰਵਿਧਾਨ ਦਿਵਸ ਆਯੋਜਿਤ ਕੀਤਾ ਗਿਆ | ਇਸ ਮੌਕੇ ਵਿਦਿਆਰਥਣਾਂ ਦੁਆਰਾ ਰਾਸ਼ਟਰਪਤੀ ਰਾਮਨਾਥ ਕੋਵਿਦ ਨਾਲ ਭਾਰਤੀ ਸੰਵਿਧਾਨ ...
ਮੁਕੇਰੀਆਂ, 26 ਨਵੰਬਰ (ਰਾਮਗੜ੍ਹੀਆ)-ਆਸ਼ਾਦੀਪ ਗਰੁੱਪ ਆਫ਼ ਐਜੂਕੇਸ਼ਨ ਵਿਖੇ ਲਗਾਤਾਰ ਆਈਲਟਸ ਦੇ ਵਧੀਆ ਨਤੀਜੇ ਆ ਰਹੇ ਹਨ | ਇਸੇ ਲੜੀ ਤਹਿਤ ਹਰਪ੍ਰੀਤ ਕੌਰ ਪੁੱਤਰੀ ਸੁਜਾਨ ਸਿੰਘ ਵਾਸੀ ਨਿਹਾਲਪੁਰ ਕਾਲੋਨੀ ਦਸੂਹਾ ਨੇ ਆਈਲਟਸ ਦੇ ਲਿਸਨਿੰਗ ਵਿਭਾਗ 'ਚੋਂ 9 ਵਿਚੋਂ 9 ...
ਭੰਗਾਲਾ, 26 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-ਵਿਧਾਇਕ ਇੰਦੂ ਬਾਲਾ ਨੇ ਪਿੰਡ ਕੋਟਲੀ ਖ਼ਾਸ ਵਿਖੇ ਤਿੰਨ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਤੇ ਪਿੰਡ ਦੀ ਪੰਚਾਇਤ ਨੂੰ 48 ਲੱਖ, 11 ਲੱਖ, 15 ਲੱਖ ਦੀ ਗਰਾਂਟ ਤਕਸੀਮ ਕੀਤੀ | ਇਸ ਮੌਕੇ ਵਿਧਾਇਕਾ ਇੰਦੂ ਬਾਲਾ ਨੇ ...
ਟਾਂਡਾ ਉੜਮੁੜ, 26 ਨਵੰਬਰ (ਕੁਲਬੀਰ ਸਿੰਘ ਗੁਰਾਇਆ)-ਯੂਥ ਅਕਾਲੀ ਦਲ ਸੰਯੁਕਤ ਦੀ ਜਥੇਬੰਦੀ ਨਾਲ ਸਲਾਹ ਕਰਨ ਉਪਰੰਤ ਟਾਂਡਾ ਸ਼ਹਿਰ ਦੇ ਨੌਜਵਾਨ ਰਿਜ਼ਵਾਨ ਮੁਹੰਮਦ ਨੂੰ ਯੂਥ ਅਕਾਲੀ ਦਲ ਸੰਯੁਕਤ ਦੇ ਸ਼ਹਿਰੀ ਪ੍ਰਧਾਨ ਬਣਨ 'ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਲਕਾ ...
ਦਸੂਹਾ, 26 ਨਵੰਬਰ (ਕੌਸ਼ਲ)-ਵਿਧਾਨ ਸਭਾ ਦਸੂਹਾ 'ਚ ਹੋਏ ਸ. ਸੁਖਬੀਰ ਸਿੰਘ ਬਾਦਲ ਦੇ ਵੱਖ-ਵੱਖ ਥਾਵਾਂ 'ਤੇ ਸਮਾਗਮਾਂ ਵਿਚ ਵੱਡੇ ਪੱਧਰ 'ਤੇ ਲੋਕਾਂ ਦਾ ਹਜੂਮ ਪਹੁੰਚਣਾ ਇਹ ਦਰਸਾਉਂਦਾ ਹੈ ਕਿ ਆਉਣ ਵਾਲਾ ਸਮਾਂ ਅਕਾਲੀ ਬਸਪਾ ਦੀ ਗੱਠਜੋੜ ਸਰਕਾਰ ਵਾਲਾ ਹੀ ਆਵੇਗਾ | ਇਹ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਲੇਬਰ ਪਾਰਟੀ ਵਲੋਂ ਲੇਬਰ ਐਕਟ 1948, ਪੰਜਾਬ ਬਿਲਡਿੰਗ ਐਂਡ ਕੰਸਟਰਕਸਨ ਵੈਲਫੇਅਰ ਬੋਰਡ, ਲੇਬਰ ਵਿਭਾਗ ਦੇ ਦਫਤਰਾਂ 'ਚ ਖਾਲੀ ਪਈਆ ਪੋਸਟਾਂ ਭਰਨ, ਕੱਚੇ ਮੁਲਜਾਮਾਂ ਨੂੰ ਪੱਕਾ ਕਰਨ, ਲੇਬਰ ਨਾਲ ਸੰਬੰਧਤ ਕੰਮ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ)-ਰਾਸ਼ਟਰੀ ਆਵਿਸ਼ਕਾਰ ਅਭਿਆਨ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਗੁਰਸ਼ਰਨ ਸਿੰਘ ਦੀਆਂ ਹਦਾਇਤਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੌਹਾਲ ਵਿਖੇ 9ਵੀਂ ਤੇ 10ਵੀਂ ਜਮਾਤਾਂ ਦਾ ਬਲਾਕ ਪੱਧਰੀ ਵਿਗਿਆਨ ...
ਹੁਸ਼ਿਆਰਪੁਰ, 26 ਨਵੰਬਰ (ਹਰਪ੍ਰੀਤ ਕੌਰ)-ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਭਾਸ਼ਣ ਤੇ ਸੁਲੇਖ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਹੀਰਾਂ ਵਿਖੇ ਪਿ੍ੰਸੀਪਲ ਰਮਨਦੀਪ ਕੌਰ ਤੇ ਡਾ. ਜਸਵੰਤ ਰਾਏ ਦੀ ਦੇਖਰੇਖ ਹੇਠ ਕਰਵਾਏ ਗਏ | ਮੁਕਾਬਲਿਆਂ 'ਚ 21 ...
ਮਾਹਿਲਪੁਰ, 26 ਨਵੰਬਰ (ਰਜਿੰਦਰ ਸਿੰਘ)-ਡੇਰਾ ਸ਼ੇਰਪੁਰ ਕੱਲਰਾਂ ਦੇ ਸੰਚਾਲਕ ਸੰਤ ਰਾਮ ਕਿਸ਼ਨ ਬੀਤੇ ਦਿਨ ਸੰਖੇਪ ਜਿਹੀ ਬਿਮਾਰੀ ਉਪਰੰਤ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਬ੍ਰਹਮਲੀਨ ਹੋ ਗਏ | ਅੱਜ ਡੇਰਾ ਸ਼ੇਰਪੁਰ ਕੱਲਰਾਂ ਵਿਖੇ ਸਮੂਹ ਇਲਾਕੇ ਦੇ ਸ਼ਰਧਾਲੂਆਂ ਦੇ ...
ਦਸੂਹਾ, 26 ਨਵੰਬਰ (ਭੁੱਲਰ)-ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੁਸ਼ਿਆਰਪੁਰ ਜ਼ੋਨ 'ਬੀ' ਦੇ 14 ਨਵੰਬਰ 2021 ਤੋਂ 17 ਨਵੰਬਰ 2021 ਤੱਕ ਦੇ ਕਰਵਾਏ 'ਯੁਵਕ ਤੇ ਵਿਰਾਸਤੀ ਮੇਲੇ' ਵਿਚ ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਨੇ ਵੱਖ-ਵੱਖ 16 ਆਈਟਮਾਂ ...
ਅੱਡਾ ਸਰਾਂ, 26 ਨਵੰਬਰ (ਹਰਜਿੰਦਰ ਸਿੰਘ ਮਸੀਤੀ)-ਜੰਗਲਾਤ, ਜੰਗਲੀ ਜੀਵ ਤੇ ਕਿਰਤ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਨੇ ਪਿੰਡ ਦਰੀਆ 'ਚ ਸੜਕ ਨਿਰਮਾਣ ਲਈ ਨੀਂਹ ਪੱਥਰ ਰੱਖਿਆ | ਇਸ ਮੌਕੇ ਮੈਂਬਰ ਐਕਸੀਅਨ ਮਨਜੀਤ ਸਿੰਘ ਜ਼ਿਲ੍ਹਾ ਪ੍ਰੀਸ਼ਦ ਜਸਵਿੰਦਰ ਕੌਰ ਨਰਵਾਲ, ...
ਟਾਂਡਾ ਉੜਮੁੜ, 26 ਨਵੰਬਰ (ਕੁਲਬੀਰ ਸਿੰਘ ਗੁਰਾਇਆ)-ਪਿੰਡ ਢਡਿਆਲਾ ਵਿਖੇ ਰਣਜੀਤ ਸਿੰਘ ਦੀ ਅਗਵਾਈ ਹੇਠ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸਰਦਾਰ ਮਨਜੀਤ ਸਿੰਘ ਦਸੂਹਾ ਦੇ ਹੱਕ 'ਚ ਵਿਸ਼ੇਸ਼ ਮੀਟਿੰਗ ਹੋਈ | ਇਸ ਮੌਕੇ ਸ. ਦਸੂਹਾ ਨੇ ਕਿਹਾ ਕਿ ਹਲਕਾ ਉੜਮੁੜ ...
ਹੁਸ਼ਿਆਰਪੁਰ, 26 ਨਵੰਬਰ (ਨਰਿੰਦਰ ਸਿੰਘ ਬੱਡਲਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਵਿਰਦੀ ਨੂੰ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੋਆਬਾ ਜ਼ੋਨ ਦੇ ਪ੍ਰਧਾਨ ਭੁਪਿੰਦਰਪਾਲ ਸਿੰਘ ਜਾਡਲਾ ਨੇ ਸੀਨੀਅਰ ਮੀਤ ਪ੍ਰਧਾਨ ਦੁਆਬਾ ਜ਼ੋਨ ਥਾਪਿਆ ਹੈ | ...
ਤਲਵਾੜਾ, 26 ਨਵੰਬਰ (ਅ.ਪ)-ਵਿਧਾਨ ਸਭਾ ਹਲਕਾ ਦਸੂਹਾ ਦੇ ਪਿੰਡ ਖਟਿਗੜ ਵਿਖੇ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ ਜਦੋਂ ਪਿੰਡ ਦੇ ਨੌਜਵਾਨ ਸੰਦੀਪ ਠਾਕੁਰ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ | ਜਿਨ੍ਹਾਂ ਦਾ ਹਲਕਾ ਇੰਚਾਰਜ ਐਡਵੋਕੇਟ ਕਰਮਵੀਰ ...
ਹੁਸ਼ਿਆਰਪੁਰ, 26 ਨਵੰਬਰ (ਹਰਪ੍ਰੀਤ ਕੌਰ)-ਮਾਹਿਲਪੁਰ ਦੇ ਨਾਇਬ ਤਹਿਸੀਲਦਾਰ ਤੇ ਰਜਿਸਟਰੀ ਕਲਰਕ ਨੂੰ ਵਿਜੀਲੈਂਸ ਵਿਭਾਗ ਵਲੋਂ ਰਿਸ਼ਵਤ ਦੇ ਦੋਸ਼ ਅਧੀਨ ਗਿ੍ਫ਼ਤਾਰ ਕੀਤੇ ਜਾਣ ਦੇ ਰੋਸ ਵਜੋਂ ਮਾਲ ਵਿਭਾਗ ਦੇ ਸਟਾਫ਼ ਦੀ ਹੜਤਾਲ ਨੂੰ ਪੀ. ਸੀ. ਐਸ. ਆਫ਼ੀਸਰਜ਼ ...
ਹੁਸ਼ਿਆਰਪੁਰ 26 ਨਵੰਬਰ (ਬਲਜਿੰਦਰਪਾਲ ਸਿੰਘ)-ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿਚ ਰਿਕਾਰਡ ਤੋੜ ਵਿਕਾਸ ਕਰਵਾਉਂਦੇ ਹੋਏ ਹਰ ਵਰਗ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ...
ਭੰਗਾਲਾ, 26 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੀਆਂ ਸਮੂਹ ਸੰਗਤਾਂ ਦੀ ਸੇਵਾ 'ਚ ਈ-ਵੀਜ਼ਾ ਰਜਿਸਟ੍ਰੇਸ਼ਨ ਮੁਫ਼ਤ ਕਰਨ ਦੀ ਸੇਵਾ ਭੰਗਾਲਾ ਵਿਖੇ ਸ਼ੁਰੂ ਕੀਤੀ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਸਰਕਲ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਸਲਾਮਾਬਾਦ ਹੁਸ਼ਿਆਰਪੁਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਵਿਰਦੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਨੌਵੇ ਪਾਤਿਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ...
ਬੁੱਲ੍ਹੋਵਾਲ, 26 ਨਵੰਬਰ (ਲੁਗਾਣਾ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਗੁਰਸ਼ਰਨ ਸਿੰਘ ਦੀ ਅਗਵਾਈ ਹੇਠ ਕੌਮੀ ਆਵਿਸ਼ਕਾਰ ਅਭਿਆਨ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੀਕਰੀ ਵਿਖੇ ਬਲਾਕ ਪੱਧਰੀ ਸਾਇੰਸ ਮੇਲਾ ਲਗਾਇਆ ਗਿਆ | ਇਸ ਮੌਕੇ ਬਲਾਕ ਬੁੱਲ੍ਹੋਵਾਲ ਦੇ ਸਮੂਹ ...
ਦਸੂਹਾ, 26 ਨਵੰਬਰ (ਭੁੱਲਰ)- ਉੱਘੇ ਸਮਾਜ ਸੇਵਕ ਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸ. ਮਨਜੀਤ ਸਿੰਘ ਦਸੂਹਾ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਬੰਧੀ ਚਲਾਈ ਸ਼ਗਨ ਸਕੀਮ ਤਹਿਤ ਅੱਜ ਪਿੰਡ ਪਵੇਂ ਝਿੰਗੜ ਦੇ ਮੰਗਤ ਰਾਮ ਤੇ ਸਤਿਆ ਦੇਵੀ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ)-ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ 30 ਨਵੰਬਰ ਤੱਕ ਮਨਾਏ ਜਾ ਰਹੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਹਿ-ਵਿੱਦਿਅਕ ਹਫ਼ਤੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਵਿਖੇ ਵੱਖ-ਵੱਖ ...
ਗੜ੍ਹਦੀਵਾਲਾ, 26 ਨਵੰਬਰ (ਚੱਗਰ)-ਗੁਰਦਵਾਰਾ ਸਿੰਘ ਸਭਾ ਗੜ੍ਹਦੀਵਾਲਾ ਵਿਖੇ ਅਨਹਦ ਹੈਲਥ ਕੇਅਰ ਸੰਸਥਾ ਵੱਲੋਂ ਮੁੱਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਜਸਵੀਰ ਸਿੰਘ ਰਾਜਾ ਹਲਕਾ ਇੰਚਾਰਜ ਉੜਮੁੜ ਆਮ ਆਦਮੀ ਪਾਰਟੀ ਨੇ ਕੀਤਾ | ਇਸ ਮੌਕੇ ਇਲਾਕੇ ਦੇ ...
ਟਾਂਡਾ ਉੜਮੁੜ, 26 ਨਵੰਬਰ (ਭਗਵਾਨ ਸਿੰਘ ਸੈਣੀ)- ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾ ਵਲੋਂ ਸੰਤ ਬਾਬਾ ਨਿਹਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 400 ਸਾਲਾ ਬੰਦੀ ਛੋੜ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ...
ਮੁਕੇਰੀਆਂ, 26 ਨਵੰਬਰ (ਰਾਮਗੜ੍ਹੀਆ)-ਨਗਰ ਕੌਂਸਲ ਮੁਕੇਰੀਆਂ ਵਲੋਂ ਗੋਲ ਮਾਰਕੀਟ ਵਿਖੇ ਸੁੱਟੀ ਰੇਤ ਦੀ ਢੇਰੀ ਕਾਰਨ ਨਜ਼ਦੀਕੀ ਦੁਕਾਨਦਾਰਾਂ ਤੋਂ ਇਲਾਵਾ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਦਿੰਦਿਆਂ ...
ਟਾਂਡਾ ਉੜਮੁੜ, 26 ਨਵੰਬਰ (ਭਗਵਾਨ ਸਿੰਘ ਸੈਣੀ)-ਸਥਾਨਕ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ 'ਚ 'ਔਰਤਾਂ 'ਤੇ ਅੱਤਿਆਚਾਰ' ਵਿਸ਼ੇ 'ਤੇ ਇੱਕ ਸੈਮੀਨਾਰ ਕਰਵਾਇਆ ਗਿਆ | ਸਕੂਲ ਦੇ ਡਾਇਰੈਕਟਰ ਇੰਦਰ ਕੁਮਾਰ ਸਾਹਨੀ ਦੇ ਦਿਸ਼ਾ-ਨਿਰਦੇਸ਼ 'ਚ ਕਰਵਾਏ ਗਏ ਇਸ ਸੈਮੀਨਾਰ ਦਾ ਮੁੱਖ ...
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ)- ਸੂਬੇ 'ਚ ਸਰਕਾਰ ਵੱਲੋਂ ਚਲਾਈ ਜਾ ਰਹੀ ਆਟਾ-ਦਾਲ ਸਕੀਮ ਦਾ ਵੀ ਕਾਂਗਰਸੀ ਵਿਧਾਇਕਾਂ ਨੇ ਸਿਆਸੀਕਰਨ ਕਰ ਦਿੱਤਾ ਹੈ ਤੇ ਪਿਛਲੇ ਸਮੇਂ ਦੌਰਾਨ ਉਨ੍ਹਾਂ ਲੋਕਾਂ ਦੇ ਸਕੀਮ ਨਾਲ ਸਬੰਧਿਤ ਨੀਲੇ ਕਾਰਡ ਕੱਟ ਦਿੱਤੇ ਗਏ ਜੋ ਕਿ ...
ਹਰਿਆਣਾ, 26 ਨਵੰਬਰ (ਹਰਮੇਲ ਸਿੰਘ ਖੱਖ)- ਉੱਘੇ ਸਮਾਜ ਸੇਵਕ ਤੇ ਸਰਪੰਚ ਹਰਦੇਵ ਸਿੰਘ ਸ਼ਾਹੀ ਵਾਸੀ ਫਾਂਬੜਾ ਨੂੰ ਪਹਿਲੀ ਬਰਸੀ 'ਤੇ ਵੱਖ ਵੱਖ ਰਾਜਨੀਤਿਕ ਤੇ ਧਾਰਮਿਕ ਆਗੂਆਂ ਵਲੋਂ ਸ਼ਰਧਾਂਜ਼ਲੀਆਂ ਦਿੱਤੀਆਂ ਗਈਆਂ | ਸਮਾਗਮ ਦੌਰਾਨ ਭਾਈ ਸੁਖਜੀਤ ਸਿੰਘ ਕੋਹਾੜਕਾ ...
ਟਾਂਡਾ ਉੜਮੁੜ, 26 ਨਵੰਬਰ (ਦੀਪਕ ਬਹਿਲ)- ਵਿਧਾਨ ਸਭਾ ਚੋਣਾਂ 'ਚ ਸੱਤਾ ਹਾਸਲ ਕਰਨ ਦੀ ਲਾਲਸਾ ਨੂੰ ਲੈ ਕੇ ਸੂਬਾ ਸਰਕਾਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਸਰਪ੍ਰਸਤ ਅਰਵਿੰਦ ਕੇਜਰੀਵਾਲ ਝੂਠ ਦੇ ਪੁਲੰਦੇ ਬੰਨ੍ਹ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ...
ਬੁੱਲ੍ਹੋਵਾਲ, 26 ਨਵੰਬਰ (ਲੁਗਾਣਾ)-ਜਿੱਥੇ ਪ੍ਰਵਾਸੀ ਭਾਰਤੀ ਸੂਬੇ ਦੇ ਵਿਕਾਸ ਵਿਚ ਯੋਗਦਾਨ ਪਾਉਂਦੇ ਹਨ, ਉੱਥੇ ਹੀ ਉਹ ਆਪਣੀ ਮਾਤ ਭੂਮੀ ਦੇ ਗੁਰੂ ਘਰਾਂ ਤੇ ਸਕੂਲ ਦੇ ਕਾਇਆ-ਕਲਪ ਵਿਚ ਵੀ ਵਿਸ਼ੇਸ਼ ਯੋਗਦਾਨ ਪਾਉਂਦੇ ਹਨ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਕਾਰੀ ...
ਚੌਲਾਂਗ, 26 ਨਵੰਬਰ (ਸੁਖਦੇਵ ਸਿੰਘ)-ਸਮਾਜ ਸੇਵੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਮਨਜੀਤ ਸਿੰਘ ਦਸੂਹਾ ਵਲੋਂ ਚਲਾਈਆਂ ਲੋਕ ਭਲਾਈ ਦੀਆਂ ਸਕੀਮਾਂ ਤਹਿਤ ਹਲਕਾ ਉੜਮੁੜ ਦੇ ਪਿੰਡ ਜੌੜਾ ਦੇ ਲੋੜਵੰਦ ਪਰਮਜੀਤ ਸਿੰਘ ਤੇ ਨੀਲਮ ਕੁਮਾਰੀ ਨੂੰ ਲੜਕੀ ਦੇ ਵਿਆਹ ...
ਹਾਜੀਪੁਰ, 26 ਨਵੰਬਰ (ਜੋਗਿੰਦਰ ਸਿੰਘ)- ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਪਨਖੂਹ ਦੇ ਕੋਹਿਨੂਰ ਇੰਟਰਨੈਸ਼ਨਲ ਸਕੂਲ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਪਿ੍ੰਸੀਪਲ ਹਰਪ੍ਰੀਤ ਪੰਧੇਰ ਦੀ ਅਗਵਾਈ ਵਿੱਚ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ...
ਗੜ੍ਹਸ਼ੰਕਰ, 26 ਨਵੰਬਰ (ਧਾਲੀਵਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਏ ਆਨਲਾਈਨ ਕਲਾ ਉਤਸਵ ਮੁਕਾਬਲੇ 'ਚ ਸੰਸਕ੍ਰਿਤਕ, ਸੱਭਿਆਚਾਰਕ, ਲੋਕ ਕਲਾਵਾਂ ਤੇ ਚਿੱਤਰਕਾਰੀ ਦੇ ਮੁਕਾਬਲੇ ਕਰਵਾਏ ਗਏ | ਮੁਕਾਬਲਿਆਂ ਦੇ ਪਹਿਲੇ ਜ਼ਿਲ੍ਹਾ ਪੱਧਰੀ ਗੇੜ 'ਚ ਇਲਾਕੇ ਦੀ ਪ੍ਰਮੁੱਖ ...
ਖੁੱਡਾ, 26 ਨਵੰਬਰ (ਸਰਬਜੀਤ ਸਿੰਘ)-ਉੱਘੇ ਸਮਾਜ ਸੇਵੀ ਮਨਜੀਤ ਸਿੰਘ ਦਸੂਹਾ ਦੀਆਂ ਹਲਕੇ 'ਚ ਲੋੜਵੰਦ ਪਰਿਵਾਰਾਂ ਲਈ ਚਲਾਈਆਂ ਲੋਕ ਭਲਾਈ ਦੀਆਂ ਸਕੀਮਾਂ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ 'ਚ ਸ਼ਾਮਿਲ ਹੋਏ | ਇਸ ਮੌਕੇ ਹਲਕੇ ਦੇ ਪਿੰਡ ਖੁੱਡੇ ਦੇ ...
ਬੀਣੇਵਾਲ, 26 ਨਵੰਬਰ (ਬੈਜ ਚੌਧਰੀ) ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜ ਰੁਪਏ ਫੁੱਟ ਰੇਤਾ ਆਮ ਜਨਤਾ ਨੂੰ ਕਿਵੇਂ ਦੇ ਸਕਦਾ ਹੈ, ਚੰਨੀ ਤਾਂ ਖੁਦ ਪੰਜਾਬ ਦਾ ਸੱਭ ਤੋਂ ਵੱਡਾ ਰੇਤ ਮਾਫੀਆ ਹੈ | ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ...
ਹੁਸ਼ਿਆਰਪੁਰ, 26 ਨਵੰਬਰ (ਹਰਪ੍ਰੀਤ ਕੌਰ,ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਟੈਕਸ ਬਾਰ ਐਸੋਸੀਏਸ਼ਨ ਦੇ ਲਗਾਤਾਰ 8 ਸਾਲਾਂ ਤੋਂ ਪ੍ਰਧਾਨ ਚੱਲੇ ਆ ਰਹੇ ਐਡਵੋਕੇਟ ਸੰਦੀਪ ਕੈਹੜ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ | ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਉੱਪ ਮੁੱਖ ...
ਕੋਟਫ਼ਤੂਹੀ, 26 ਨਵੰਬਰ (ਅਟਵਾਲ)- ਪਿੰਡ ਠੀਡਾਂ ਤੋਂ ਦਿੱਲੀ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਦੇ ਇਕ ਸਾਲ ਪੂਰਾ ਹੋਣ ਦੇ ਸੰਬੰਧ 'ਚ ਕਿਸਾਨ ਯੂਨੀਅਨ ਦੇ ਸੱਦੇ 'ਤੇ ਸਮਾਗਮ ਵਿਚ ਸ਼ਾਮਿਲ ਹੋਣ ਲਈ ਵਿਸ਼ੇਸ਼ ਤੌਰ 'ਤੇ ਇਕ ਨੌਜਵਾਨ ਕਿਸਾਨਾਂ ਦਾ ਜਥਾ ਰਵਾਨਾ ਹੋਇਆ, ਜਿਸ 'ਚ ...
ਗੜ੍ਹਸ਼ੰਕਰ, 26 ਨਵੰਬਰ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਤੇ ਸਾਬਕਾ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਪਾਰਟੀ ਪ੍ਰਤੀ ਸੇਵਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਜੇ ਕੁਮਾਰ ਖੇਪੜ ਭਵਾਨੀਪੁਰ ਭਗਤਾਂ ਨੂੰ ...
ਮਿਆਣੀ, 26 ਨਵੰਬਰ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਅਲਾਵਲਈਸਾ ਵਿਖੇ ਇੰਸ. ਦੀਪ ਸਿੰਘ ਦੇ ਪਰਿਵਾਰ ਅਤੇ ਪਿੰਡ ਦੀਆਂ ਸਮੂਹ ਸੰਗਤਾਂ ਵਲੋਂ ਸੰਤ ਬਾਬਾ ਅਜੀਤ ਸਿੰਘ ਦੀ 33ਵੀਂ ਬਰਸੀ ਬੜੀ ਸ਼ਰਧਾ ਨਾਲ ਮਨਾਈ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸੰਤ ਬਾਬਾ ਹੀਰਾ ਸਿੰਘ ...
ਹਾਜੀਪੁਰ, 26 ਨਵੰਬਰ (ਜੋਗਿੰਦਰ ਸਿੰਘ)- ਕਿਸਾਨ ਅੰਦੋਲਨ 'ਚ ਜਿੱਤ ਤੋਂ ਬਾਅਦ ਕਿਸਾਨ ਮਜ਼ਦੂਰ ਸੇਵਾ ਸੁਸਾਇਟੀ ਬੇਲਾ ਸਰਿਆਣਾ ਦਾ ਜਥਾ ਪ੍ਰਧਾਨ ਅਜਾਇਬ ਸਿੰਘ ਦੀ ਅਗਵਾਈ 'ਚ ਸਿੰਘੂ ਬਾਰਡਰ ਲਈ ਰਵਾਨਾ ਹੋਇਆ | ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਅਜਾਇਬ ਸਿੰਘ ਨੇ ...
ਮੁਕੇਰੀਆਂ, 26 ਨਵੰਬਰ (ਰਾਮਗੜ੍ਹੀਆ)- ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਅਪਨੀਤ ਰਿਆਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸ.ਡੀ.ਐੱਮ. ਮੈਡਮ ਨਵਨੀਤ ਕੌਰ ਦੀ ਅਗਵਾਈ ਸਦਕਾ ਸਵੀਪ ਦੀਆਂ ਟੀਮ ਮੁਕੇਰੀਆਂ 039 ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਹਿਦੀਨਪੁਰ ਦਲੇਲ ਵਿਖੇ ...
ਨਸਰਾਲਾ, 26 ਨਵੰਬਰ (ਸਤਵੰਤ ਸਿੰਘ ਥਿਆੜਾ)-ਹਲਕਾ ਸ਼ਾਮਚੁਰਾਸੀ ਦੇ ਲੋਕ ਮੇਰੇ ਵਲੋਂ ਕੀਤੇ ਵਿਕਾਸ ਦੇ ਕੰਮਾਂ ਕਰਕੇ ਦੁਬਾਰਾ ਮੈਨੂੰ ਹਲਕੇ ਦੀ ਵਾਂਗ ਡੋਰ ਸੰਭਾਲਣ ਲਈ ਉਤਾਵਲੇ ਹਨ ਤੇ ਉਹ ਨਹੀਂ ਚਾਹੁੰਦੇ ਕਿ ਕਿਸੇ ਹੋਰ ਉਮੀਦਵਾਰ ਨੂੰ ਆਪਣਾ ਹਲਕਾ ਸੰਭਾਲਣ, ਕਿਉਂਕਿ ...
ਦਸੂਹਾ, 26 ਨਵੰਬਰ (ਭੁੱਲਰ)-ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵਲੋਂ ਸਥਾਪਿਤ ਕੇ. ਐੱਮ. ਐੱਸ ਕਾਲਜ ਆਫ਼ ਆਈ. ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਾਲੋਨੀ ਦਸੂਹਾ ਵਿਖੇ ਸੈਸ਼ਨ ਅਪ੍ਰੈਲ 2021 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX