ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ 'ਚ ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਮੁਹਿੰਮ ਤਹਿਤ ਕਰਵਾਏ ਜ਼ਿਲ੍ਹਾ ਪੱਧਰੀ ਰਾਸ਼ਟਰੀ ਚੋਣ ਕੁਇਜ਼ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ | ਅੱਜ ਆਪਣੇ ਦਫ਼ਤਰ ਵਿਖੇ ਜੇਤੂ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਸੌਂਪਣ ਉਪਰੰਤ, ਉਨ੍ਹਾਂ ਨਾਲ ਗੱਲਬਾਤ ਕਰਦਿਆਂ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਏ ਗਏ ਮੁਕਾਬਲੇ, ਲੋਕਾਂ, ਖ਼ਾਸ ਕਰ ਕੇ ਨੌਜਵਾਨਾਂ ਨੂੰ ਇਕ ਵੋਟਰ ਹੋਣ ਦੇ ਨਾਤੇ, ਚੋਣ ਅਮਲ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਜ਼ਰੂਰੀ ਸਾਧਨ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਮੁਹਿੰਮਾਂ 'ਚ ਭਾਗ ਲੈਣ ਵਾਲੇ ਵਿਦਿਆਰਥੀ ਵੱਡੇ ਪੱਧਰ 'ਤੇ ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ | ਡਿਪਟੀ ਕਮਿਸ਼ਨਰ ਸਾਰੰਗਲ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਤੇ ਕੁਇਜ਼ ਮੁਕਾਬਲੇ 'ਚ ਸਫਲਤਾ ਹਾਸਲ ਕਰਨ ਲਈ ਵਧਾਈ ਵੀ ਦਿੱਤੀ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਬੜੇ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਇਨ੍ਹਾਂ ਮੁਕਾਬਲਿਆਂ 'ਚ ਜ਼ਿਲ੍ਹੇ ਦੇ 421 ਸਕੂਲੀ ਵਿਦਿਆਰਥੀਆਂ ਤੇ 309 ਕਾਲਜ ਜਾਣ ਵਾਲੇ ਨੌਜਵਾਨਾਂ ਨੇ ਭਾਗ ਲਿਆ | ਉਨ੍ਹਾਂ ਵਿਦਿਆਰਥੀਆਂ ਨੂੰ ਅੱਜ ਸੰਵਿਧਾਨ ਦਿਵਸ ਦੇ ਇਤਿਹਾਸ ਬਾਰੇ ਵੀ ਵਿਸਥਾਰ ਨਾਲ ਦੱਸਿਆ | ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ 'ਚ ਜੀਵਨ ਵਿਚ ਹੋਰ ਉੱਤਮਤਾ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਤੇ ਲਗਨ ਨਾਲ ਅੱਗੇ ਵਧਣ ਲਈ ਕਿਹਾ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕੁਇਜ਼ ਜਿੱਤਣ ਲਈ ਅਪਣਾਈ ਤਿਆਰੀ ਦੇ ਢੰਗ ਬਾਰੇ ਵੀ ਪੁੱਛਿਆ | ਇਨਾਮ ਹਾਸਲ ਕਰਨ ਵਾਲੇ ਵਿਦਿਆਰਥੀਆਂ 'ਚ ਜਸਵੀਰ ਕੌਰ, ਜਸਪ੍ਰੀਤ ਸਿੰਘ, ਸਾਕਸ਼ੀ ਕਰਵਲ, ਮਨਪ੍ਰੀਤ ਰਾਏ, ਆਕਾਸ਼ਦੀਪ, ਪਰਮਜੀਤ ਕੌਰ, ਜਤਿਨ, ਜੋਤੀ, ਕਾਜਲ, ਰੋਹਿਤ, ਜਸਮੀਨ, ਸਮੀਰ, ਹਰਮਨ, ਕੋਮਲਪ੍ਰੀਤ, ਦੀਪਤੀ, ਨਿਖਿਲ, ਮੁਸਕਾਨ, ਨਿਧੀ ਆਦਿ ਸ਼ਾਮਲ ਸਨ | ਡਿਪਟੀ ਕਮਿਸ਼ਨਰ ਨੇ ਚਾਰ ਬੀ. ਐਲ. ਓਜ਼ ਭੁਪਿੰਦਰ ਸਿੰਘ, ਪਰੀਕਸ਼ਿਤ ਗਾਂਧੀ, ਗੁਰਦੀਪ ਸਿੰਘ, ਸੁਭਾਸ਼ ਚੰਦ ਨੂੰ ਵੀ ਸਨਮਾਨਿਤ ਕੀਤਾ | ਇਸ ਮੌਕੇ ਸਤਨਾਮ ਸਿੰਘ, ਪਰਵਿੰਦਰ ਸਿੰਘ, ਦਲਜੀਤ ਸਿੰਘ, ਕੁਲਬੀਰ ਸਿੰਘ, ਅਜੀਤ ਸਿੰਘ, ਹਰਦੀਪ ਕੌਰ ਆਦਿ ਹਾਜ਼ਰ ਸਨ |
ਬੰਗਾ, 26 ਨਵੰਬਰ (ਕਰਮ ਲਧਾਣਾ)-ਗੁਰਦੁਆਰਾ ਦੇਹਰਾ ਸਾਹਿਬ ਗੋਬਿੰਦਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਕਰਵਾਇਆ ਜਾ ਰਿਹਾ ਹੈ | ਸਮਾਗਮ 26 ਨਵੰਬਰ ਨੂੰ ਆਰੰਭ ਹੋਏ ਹਨ | 27 ਨਵੰਬਰ ਨੂੰ ਨਗਰ ਕੀਰਤਨ ਸਜਾਏ ਜਾਣਗੇ ਤੇ 28 ਨਵੰਬਰ ਨੂੰ ...
ਬੰਗਾ, 26 ਨਵੰਬਰ (ਕਰਮ ਲਧਾਣਾ)-ਗੁਰਦੁਆਰਾ ਸਾਹਿਬ ਚਰਨ ਕੰਵਲ ਜੀਂਦੋਵਾਲ ਬੰਗਾ ਵਿਖੇ 28 ਨਵੰਬਰ ਨੂੰ ਸ਼ਾਮ 6 ਵਜੇ ਤੋਂ 9 ਵਜੇ ਤੱਕ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ | ਮਹੀਨਾਵਾਰ ਗੁਰਮਤਿ ਸਮਾਗਮ ਦੀ ਲੜੀ 'ਚ ਸ਼ਾਮਿਲ ਇਹ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ...
ਸੰਧਵਾਂ, 26 ਨਵੰਬਰ (ਪ੍ਰੇਮੀ ਸੰਧਵਾਂ)-ਅਗਾਂਹਵਧੂ ਕਿਸਾਨ ਹਰਵਿੰਦਰ ਸਿੰਘ ਬੋਇਲ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ, ਬੁੱਧ ਰਾਮ, ਦੇਸ ਰਾਜ ਆਦਿ ਕਿਸਾਨਾਂ ਨੇ ਕਿਹਾ ਕਿ ਜਿਸ ਦਿਨ ਤੋਂ ਬਿਜਲੀ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਛੁੱਟੀ 'ਤੇ ਚੱਲ ਰਹੇ ਹਨ | ਉਸ ...
ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਸਮਾਰਟ ਵਿਲੇਜ ਮੁਹਿੰਮ ਤੇ 15ਵੇਂ ਵਿੱਤ ਕਮਿਸ਼ਨ ਤਹਿਤ ਚੱਲ ਰਹੇ ਵਿਕਾਸ ਕਾਰਜਾਂ ਦਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਜੁਆਇੰਟ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਵਲੋਂ ...
ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਸਿਵਲ ਸਰਜਨ ਡਾ: ਇੰਦਰਮੋਹਨ ਗੁਪਤਾ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਨੇ ਨਸਬੰਦੀ ਪੰਦ੍ਹਰਵਾੜੇ ਤਹਿਤ ਜ਼ਿਲ੍ਹੇ 'ਚ ਜਨ ਜਾਗਰੂਕਤਾ ਮੁਹਿੰਮ ਵਿੱਢੀ ਹੋਈ ਹੈ, ਜਿਸ ਦਾ ਮੁੱਖ ਉਦੇਸ਼ ਨਸਬੰਦੀ ਬਾਰੇ ਸਮਾਜ ਖ਼ਾਸ ਕਰ ਕੇ ...
ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਥਾਣਾ ਸਦਰ ਬੰਗਾ ਅਧੀਨ ਆਉਂਦੇ ਪਿੰਡ ਮਜਾਰਾ ਨੌ ਅਬਾਦ ਵਿਖੇ ਗਲਾ ਘੱੁਟ ਕੇ ਕਤਲ ਕੀਤੀ ਗਈ | ਔਰਤ ਦੇ ਕਤਲ ਨਾਲ ਸੰਬੰਧਿਤ ਕਥਿਤ ਦੋਸ਼ੀ ਨੂੰ ਅੱਜ ਪੁਲਿਸ ਵਲੋਂ ਨਵਾਂਸ਼ਹਿਰ ਵਿਖੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ...
ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹੇ 'ਚ ਰਾਤ ਸਮੇਂ ਅਮਨ-ਕਾਨੂੰਨ ਦੀ ਸਥਿਤੀ 'ਤੇ ਨੇੜਿਉਂ ਨਜ਼ਰ ਰੱਖਣ ਲਈ ਸੀਨੀਅਰ ਪੁਲਿਸ ਕਪਤਾਨ (ਐੱਸ. ਐੱਸ. ਪੀ.) ਕੰਵਰਦੀਪ ਕੌਰ ਨੇ ਜ਼ਿਲ੍ਹੇ 'ਚ ਤਿੰਨ ਗਜ਼ਟਿਡ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ 120 ਪੁਲਿਸ ...
ਰੈਲਮਾਜਰਾ, 26 ਨਵੰਬਰ (ਸੁਭਾਸ਼ ਟੌਂਸਾ)-ਪਿੰਡ ਟੌਂਸਾ ਦੇ ਵਸਨੀਕ ਸੰਗਤ, ਮੰਗਤ ਰਾਮ ਪੁੱਤਰ ਧਰਮਪਾਲ ਨੇ ਪ੍ਰੈੱਸ ਨੂੰ ਦਿੱਤੇ ਹਲਫ਼ੀਆ ਬਿਆਨ 'ਚ ਦੱਸਿਆ ਕਿ ਉਸ ਦੀ ਵਾਹੀ ਯੋਗ ਜ਼ਮੀਨ ਦੇ ਨਾਲ ਲੱਗਦੀ ਜ਼ਮੀਨ 'ਚ ਪਿਛਲੇ ਦਿਨੀਂ ਝੋਨੇ ਦੀ ਫ਼ਸਲ ਕੱਟਣ ਉਪਰੰਤ ਖੇਤਾਂ 'ਚ ...
ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਭਾਰਤੀ ਚੋਣ ਕਮਿਸ਼ਨ (ਈ. ਸੀ. ਆਈ.) ਦੇ ਨਿਰਦੇਸ਼ਾਂ 'ਤੇ ਡਵੀਜ਼ਨਲ ਕਮਿਸ਼ਨਰ ਮਨਵੇਸ਼ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਮਤਦਾਤਾ ਰਜਿਸਟ੍ਰੇਸ਼ਨ ਅਫ਼ਸਰਾਂ (ਈ. ਆਰ. ਓਜ਼) ਤੇ ਸਹਾਇਕ ਮਤਦਾਤਾ ਰਜਿਸਟ੍ਰੇਸ਼ਨ ਅਫ਼ਸਰਾਂ (ਏ. ...
ਬੰਗਾ, 26 ਨਵੰਬਰ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਲੋਂ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ 3 ...
ਰੱਤੇਵਾਲ, 26 ਨਵੰਬਰ (ਆਰ. ਕੇ. ਸੂਰਾਪੁਰੀ)-ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੇ ਯਤਨਾਂ ਤਹਿਤ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਵਿੱਦਿਅਕ ਮੁਕਾਬਲਿਆਂ ਸੰਬੰਧੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੱਤੇਵਾਲ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ...
ਸਾਹਲੋਂ, 26 ਨਵੰਬਰ (ਜਰਨੈਲ ਸਿੰਘ ਨਿੱਘ੍ਹਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਲੋਂ ਵਿਖੇ ਸਰਕਾਰੀ ਹਦਾਇਤਾਂ ਅਨੁਸਾਰ ਸਾਇੰਸ ਮੇਲਾ ਕਰਵਾਇਆ, ਜਿਸ ਦਾ ਉਦਘਾਟਨ ਨੋਡਲ ਅਫ਼ਸਰ ਨਰਿੰਦਰਪਾਲ ਵਰਮਾ ਨੇ ਕੀਤਾ | ਮੇਲੇ ਦੌਰਾਨ ਮਿਡਲ ਵਰਗ ਵਿਚ ਸ. ਸ. ਸ. ਸ. ਰਾਹੋਂ ...
ਭੱਦੀ, 26 ਨਵੰਬਰ (ਨਰੇਸ਼ ਧੌਲ)-ਕਾਂਗਰਸ ਸਰਕਾਰ ਵਲੋਂ ਪਿੰਡਾਂ ਦੀ ਕਾਇਆ ਕਲਪ ਕਰਨ ਲਈ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਪਿੰਡ ਮਝੋਟ ਵਿਖੇ 42 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੇ ਕਾਰਜ ਤੇ 9 ਲੱਖ ਦੀ ਲਾਗਤ ਨਾਲ ਬਣੇ ਸ਼ਹੀਦ ਦੇਸ ਰਾਜ ਖੇਪੜ ਯਾਦਗਾਰੀ ...
ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਸਥਾਨਕ ਪ੍ਰਕਾਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੰਵਿਧਾਨ ਦਿਵਸ ਸੰਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਮੈਡਮ ਸੋਨੀਆ ਗਿਰੀਸ਼ ਚੇਅਰਪਰਸਨ ਚਾਈਲਡ ਵੈੱਲਫੇਅਰ ਕਮੇਟੀ ...
ਘੁੰਮਣਾਂ, 26 ਨਵੰਬਰ (ਮਹਿੰਦਰਪਾਲ ਸਿੰਘ)-ਪਿੰਡ ਮਾਂਗਟ ਡੀਂਗਰੀਆਂ ਦੇ ਉੱਘੇ ਸਮਾਜ ਸੇਵਕ ਸਤਪਾਲ ਇਟਲੀ ਦਾ ਵਤਨ ਪਰਤਣ 'ਤੇ ਪਿੰਡ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਆਪਣੇ ਪਰਿਵਾਰ ਲਈ ਤਾਂ ਹਰ ਕੋਈ ਕਰਦਾ ਪਰ ਅਸੀਂ ਵਿਦੇਸ਼ਾਂ 'ਚ ਰਹਿ ਕੇ ਦੂਜਿਆਂ ਦੀ ...
ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਸਿਵਲ ਸਰਜਨ ਡਾ: ਇੰਦਰਮੋਹਨ ਗੁਪਤਾ ਦੀ ਅਗਵਾਈ ਹੇਠ ਸਿਹਤ ਵਿਭਾਗ ਡੇਂਗੂ ਵਰਗੀ ਬਿਮਾਰੀ ਦੀ ਰੋਕਥਾਮ ਲਈ ਨਿਰੰਤਰ ਉਪਰਾਲੇ ਕਰਨ ਦੀ ਕੜੀ ਤਹਿਤ ਟੀਮ ਵਲੋਂ 'ਫਰਾਈ ਡੇਅ ਡਰਾਈ ਡੇਅ' ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ...
ਗੜ੍ਹਸ਼ੰਕਰ, 26 ਨਵੰਬਰ (ਧਾਲੀਵਾਲ)-ਅਰੋੜਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨਲ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਰਿਜਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਦੀ ਅਗਵਾਈ ਹੇਠ ਅਰੋੜਾ ਇਮੀਗ੍ਰੇਸ਼ਨ ਦੇ 25 ਸਾਲ ਪੂਰੇ ਹੋਣ 'ਤੇ ਸਿਲਵਰ ਜੁਬਲੀ ਮਨਾਈ ਗਈ | ਇਸ ...
ਨਵਾਂਸ਼ਹਿਰ, 26 ਨਵੰਬਰ (ਹਰਵਿੰਦਰ ਸਿੰਘ)-ਪਾਵਰਕਾਮ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਵਾਂਸ਼ਹਿਰ ਵਿਖੇ ਮੁਜ਼ਾਹਰਾ ਕੀਤਾ ਗਿਆ | ਉਪਰੰਤ ਸਰਕਲ ਦਫ਼ਤਰ ਗੜ੍ਹਸ਼ੰਕਰ ਰੋਡ ਦੇ ਬਾਹਰ ਧਰਨਾ ਵੀ ਲਗਾਇਆ ਗਿਆ | ਇਸ ਮੌਕੇ ਨਰਿੰਦਰ ਮਹਿਤਾ ਪ੍ਰਧਾਨ ...
ਉੜਾਪੜ/ਲਸਾੜਾ, 26 ਨਵੰਬਰ (ਲਖਵੀਰ ਸਿੰਘ ਖੁਰਦ)-ਸੈਂਟਰ ਕੋਅਪ੍ਰੇਟਿਵ ਬੈਂਕ ਨਵਾਂਸ਼ਹਿਰ ਦੀ ਫਾਂਬੜਾ ਬ੍ਰਾਂਚ ਵਿਖੇ ਜ਼ਿਲ੍ਹਾ ਮੈਨੇਜਰ ਤੇ ਨਾਬਾਰਡ ਦੀਆਂ ਹਦਾਇਤਾਂ ਅਨੁਸਾਰ ਵਿਤੀ ਸ਼ਾਖਰਤਾ ਕੈਂਪ ਲਗਾਇਆ ਗਿਆ | ਕੈਂਪ 'ਚ ਬੈਂਕ ਨਾਲ ਜੁੜੇ ਖਾਤਾਧਾਰਕਾਂ ਨੇ ਵੱਡੀ ...
ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਸ੍ਰੀ ਵਰਧਮਾਨ ਜੈਨ ਸੇਵਾ ਸੰਘ ਨਵਾਂਸ਼ਹਿਰ ਵਲੋਂ 10ਵਾਂ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਪ੍ਰਸਿੱਧ ਸਮਾਜ ਸੇਵੀ ਨਰੋਆ ਪੰਜਾਬ ਸੰਸਥਾ ਦੇ ਸਰਪ੍ਰਸਤ ਸ: ਬਰਜਿੰਦਰ ਸਿੰਘ ਹੁਸੈਨਪੁਰ ...
ਉਸਮਾਨਪੁਰ, 26 ਨਵੰਬਰ (ਸੰਦੀਪ ਮਝੂਰ)-ਸਰਕਾਰੀ ਹਾਈ ਸਮਾਰਟ ਸਕੂਲ ਮਜਾਰਾ ਕਲਾਂ/ਖ਼ੁਰਦ ਵਿਖੇ ਸਪੋਰਟਸ ਮੀਟ ਮੁੱਖ ਅਧਿਆਪਕਾ ਨੀਲਮ ਕੁਮਾਰੀ ਦੀ ਪ੍ਰਧਾਨਗੀ ਹੇਠ ਕਰਵਾਈ ਗਈ | ਅਥਲੈਟਿਕ ਮੀਟ ਦਾ ਉਦਘਾਟਨ ਮਜਾਰਾ ਖ਼ੁਰਦ ਦੇ ਸਰਪੰਚ ਰੇਸ਼ਮ ਸਿੰਘ, ਮਜਾਰਾ ਕਲਾਂ ਦੇ ...
ਕਟਾਰੀਆਂ, 26 ਨਵੰਬਰ (ਨਵਜੋਤ ਸਿੰਘ ਜੱਖੂ)-ਗੁਰਦੁਆਰਾ ਸਾਹਿਬ ਸੰਤ ਬਾਬਾ ਸੌਦਾਗਰ ਸਿੰਘ ਪਿੰਡ ਕਟਾਰੀਆਂ ਵਿਖੇ ਸੰਤ ਬਾਬਾ ਸੌਦਾਗਰ ਸਿੰਘ ਦੀ ਸਾਲਾਨਾ ਬਰਸੀ 'ਤੇ ਧਾਰਮਿਕ ਸਮਾਗਮ ਸਮੂਹ ਗੁਰੂ ਪਰਿਵਾਰ ਵਲੋਂ ਕਰਵਾਇਆ ਗਿਆ | ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨੀ ...
ਪੋਜੇਵਾਲ ਸਰਾਂ, 26 ਨਵੰਬਰ (ਰਮਨ ਭਾਟੀਆ)-ਹਲਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਵਲੋਂ ਆਪਣੇ ਹਲਕੇ ਦੇ ਵਿਕਾਸ ਲਈ ਵੱਖ-ਵੱਖ ਮੁਹਿੰਮਾਂ ਤਹਿਤ ਕੰਮ ਕੀਤਾ ਜਾ ਰਿਹਾ ਹੈ | ਇਸੇ ਲੜੀ ਤਹਿਤ ਪਿੰਡ ਮਾਹੀਪੁਰ ਭੱਦੀ ਰੋਡ ਤੋਂ ਮਾਹੀਪਰ ਕੁਟੀਆ ਪੁਲੀ ਤੱਕ ਸੜਕ 18 ਲੱਖ 38 ਹਜ਼ਾਰ ...
ਬੰਗਾ, 26 ਨਵੰਬਰ (ਕਰਮ ਲਧਾਣਾ)-ਇਸ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਵੀ ਉਦੋਂ ਤੱਕ ਬਰਾਬਰ ਜਾਰੀ ਰਹੇਗਾ ਜਦੋਂ ਤੱਕ ਦਿੱਲੀ ਬਾਰਡਰਾਂ 'ਤੇ ਚੱਲ ਰਿਹਾ ਕਿਸਾਨਾਂ- ਮਜ਼ਦੂਰਾਂ ਦਾ ਮੋਰਚਾ ਰਹੇਗਾ | ਇਹ ਵਿਚਾਰ ਹਰ ਰੋਜ਼ ਸ਼ਾਮ ਵੇਲੇ ਬੰਗਾ ਦੇ ...
ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਪੰਜਾਬ ਦੀ ਇਕਾਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਇੰਜ: ਤਰਨਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦਾ ...
ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸੰਸਥਾ 'ਨਰੋਆ ਪੰਜਾਬ' ਦੇ ਸਰਪ੍ਰਸਤ ਬਰਜਿੰਦਰ ਸਿੰਘ ਹੁਸੈਨਪੁਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖ਼ਾਲਸਾ ਏਡ ਨੂੰ ਪੱਤਰ ...
ਮੱਲਪੁਰ ਅੜਕਾਂ, 26 ਨਵੰਬਰ (ਮਨਜੀਤ ਸਿੰਘ ਜੱਬੋਵਾਲ)-ਬੀਤੇ ਦਿਨ ਨਵਾਂਸ਼ਹਿਰ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮ. ਨਵਾਂਸ਼ਹਿਰ ਦੇ 9 ਡਾਇਰੈਕਟਰਾਂ ਦੀ ਚੋਣ ਹੋਈ ਜਿਸ 'ਚ ਕਾਂਗਰਸ ਪਾਰਟੀ ਵਲੋਂ ਹਲਕਾ ਵਿਧਾਇਕ ਅੰਗਦ ਸਿੰਘ ਦੀ ਅਗਵਾਈ 'ਚ ਹਰੇਕ ਜ਼ੋਨ ਤੋਂ ਆਪਣੇ ਉਮੀਦਵਾਰ ...
ਬੰਗਾ, 26 ਨਵੰਬਰ (ਕਰਮ ਲਧਾਣਾ)-ਭਾਰਤ ਸਰਕਾਰ ਦੁਆਰਾ ਚਲਾਏ ਫਿਟ ਇੰਡੀਆ ਸਕੂਲ ਹਫ਼ਤੇ ਨੂੰ ਧਿਆਨ 'ਚ ਰੱਖਦੇ ਹੋਏ ਦੇਸ਼ ਭਗਤ ਮਾਸਟਰ ਕਾਬਲ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਬਿੰਦਪੁਰ 'ਚ ਬੱਚਿਆਂ ਦੀ ਮੈਰਾਥਨ ਦੌੜ ਕਰਵਾਈ | ਜਿਸ 'ਚ ਛੇਵੀਂ ...
ਜਾਡਲਾ, 26 ਨਵੰਬਰ (ਬੱਲੀ)-ਪਿੰਡ ਠਠਿਆਲਾ ਢਾਹਾ (ਬਲਾਚੌਰ) ਵਿਖੇ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਨਵੇਂ ਬਣੇ ਬਰਾਂਡੇ ਦਾ ਉਦਘਾਟਨ ਕਰਦਿਆਂ ਪਿੰਡ ਦੇ ਵਿਕਾਸ ਲਈ ਪੌਣੇ ਪੰਜ ਲੱਖ ਰੁਪਏ ਦਾ ਚੈੱਕ ਦਿੱਤਾ | ਗੱਲਬਾਤ ਕਰਦਿਆਂ ਮੰਗੂਪੁਰ ਨੇ ...
ਬੰਗਾ, 26 ਨਵੰਬਰ (ਜਸਬੀਰ ਸਿੰਘ ਨੂਰਪੁਰ)-ਨੇਤਰ ਦਾਨ ਸੰਸਥਾ ਨਵਾਂਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਮਾਤਾ ਮਹਿੰਦਰ ਕੌਰ ਪਤਨੀ ਜੋਗਿੰਦਰ ਪਾਲ ਵਾਸੀ ਕਜਲਾ ਤਹਿਸੀਲ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਸੰਖੇਪ ਬਿਮਾਰੀ ਤੋਂ ਬਾਅਦ ...
ਬੰਗਾ, 26 ਨਵੰਬਰ (ਕਰਮ ਲਧਾਣਾ)-ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਬਲਾਕ ਪੱਧਰੀ ਸਾਇੰਸ ਮੇਲਾ ਕਰਵਾਇਆ ਗਿਆ | ਜਿਸ ਦੌਰਾਨ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਹਰਲੀਨ ਤੇ ਪਿ੍ਆ ਨੇ ...
ਬਲਾਚੌਰ, 26 ਨਵੰਬਰ (ਸ਼ਾਮ ਸੁੰਦਰ ਮੀਲੂ)-ਪੰਜਾਬ ਵਲੋਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਨੂੰ ਲੈ ਦਿੱਲੀ 'ਤੇ ਚੜ੍ਹਾਈ ਕਰਨ ਦੇ ਸਾਲ ਪੂਰਾ ਹੋਣ 'ਤੇ ਕਿਸਾਨ ਸਿੰਘੂ ਬਾਰਡਰ ਵੱਲ ਨੂੰ ਫਿਰ ਵਹੀਰਾਂ ਘੱਤ ਰਹੇ ਨੇ | ਕਸਬਾ ਬਲਾਚੌਰ ਦੇ ਨੇੜਲੇ ਪਿੰਡ ਮਹਿਤਪੁਰ ਤੋਂ ...
ਮਜਾਰੀ/ਸਾਹਿਬਾ, 26 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਕਿਸਾਨ ਅੰਦੋਲਨ ਦੇ ਇਕ ਸਾਲ ਪੂਰਾ ਹੋਣ 'ਤੇ ਮਜਾਰੀ ਟੋਲ ਪਲਾਜ਼ਾ 'ਤੇ ਕਿਸਾਨਾਂ ਵਲੋਂ ਵਰ੍ਹੇਗੰਢ ਮਨਾਈ ਗਈ | ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਬਾਰੇ ਜਿੱਤ ਕਿਸਾਨਾਂ ...
ਸੰਧਵਾਂ, 26 ਨਵੰਬਰ (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਵਾਈਸ ਪਿ੍ੰ. ਮੈਡਮ ਜਸਵਿੰਦਰ ਕੌਰ ਜਲੰਧਰ ਦੀ ਅਗਵਾਈ 'ਚ ਰਾਸ਼ਟਰੀ ਸੰਵਿਧਾਨ ਦਿਵਸ ਮੌਕੇ ਸਵੇਰ ਦੀ ਸਭਾ 'ਚ ਸਮਾਗਮ ਕਰਵਾਇਆ ਗਿਆ | ਸਕੂਲ ਦੇ ਵਿਦਿਆਰਥੀਆਂ ...
ਮਜਾਰੀ/ਸਾਹਿਬਾ, 26 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਮਜਾਰੀ ਤੋਂ ਖੁਰਦਾਂ ਤੱਕ ਕੁਝ ਸਮਾਂ ਪਹਿਲਾਂ ਬਣੀ 18 ਫੁੱਟ ਚੌੜੀ ਨਵੀਂ ਸੜਕ 'ਚ ਬਰਸਾਤਾਂ ਦੇ ਮੀਹਾਂ ਦੇ ਪਾਣੀ ਨਾਲ ਪਿੰਡ ਸਜਾਵਲਪੁਰ ਲਾਗੇ ਕਈ ਥਾਵਾਂ 'ਤੇ ਡੂੰਘੇ ਟੋਏ ਪੈ ਗਏ ਸਨ | ਇਸ ਸੜਕ 'ਤੇ ਆਮਦ ਕਾਫ਼ੀ ਹੋਣ ਕਰ ...
ਪੋਜੇਵਾਲ ਸਰਾਂ, 26 ਨਵੰਬਰ (ਨਵਾਂਗਰਾਈਾ)-ਮਨੁੱਖੀ ਸਿਹਤ ਲਈ 25 ਸਾਲਾਂ ਤੋਂ ਖੋਜ ਭਰਪੂਰ ਖੁਰਾਕੀ ਪਦਾਰਥ ਬਣਾ ਰਹੀ ਸੰਸਾਰ ਪ੍ਰਸਿੱਧ ਕੰਪਨੀ ਆਰਟ ਲਾਈਫ਼ (ਰਸ਼ੀਆ) ਦੀ ਅਹਿਮ ਮੀਟਿੰਗ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜ ਮਾਜਰਾ ਵਿਖੇ ਚੱਲ ਰਹੇ ਫ਼ਤਿਹ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX