ਤਰਨ ਤਾਰਨ, 26 ਨਵੰਬਰ (ਹਰਿੰਦਰ ਸਿੰਘ)-ਪੰਜਾਬ ਦੀਆਂ ਸਾਰੀਆਂ ਸਰਗਰਮ ਪਾਰਟੀਆਂ ਨੇ ਵਰਕਰਾਂ ਨੂੰ ਵਰਗਲਾਉਣ ਲਈ ਵੱਖ-ਵੱਖ ਐਲਾਨ ਕਰਕੇ ਵੋਟਾਂ ਦੀ ਬੋਲੀ ਦੀ ਸ਼ੁਰੂਆਤ ਕਰ ਦਿੱਤੀ ਹੈ | ਪੱਤਰਕਾਰਾਂ ਨਾਲ ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ ਤੇ ਸੀਨੀਅਰ ਅਕਾਲੀ ਆਗੂ ਸੰਯੁਕਤ ਅਕਾਲੀ ਦਲ ਨੇ ਕਿਹਾ ਪਹਿਲਾਂ ਲੀਡਰ ਵੋਟਾਂ ਤੋਂ ਕੁਝ ਦਿਨ ਪਹਿਲਾਂ ਸ਼ਰਾਬ ਤੇ ਪੈਸੇ ਦੇ ਕੇ ਵਰਗਲਾਉਂਦੇ ਸੀ, ਪਰ ਹੁਣ ਲੋਕਾਂ ਨੂੰ ਖ਼ਰੀਦਣ ਵਾਸਤੇ ਵੱਖ-ਵੱਖ ਪ੍ਰਕਾਰ ਦੇ ਐਲਾਨ ਕਰਕੇ ਵੋਟਾਂ ਦੀਆਂ ਬੋਲੀਆਂ ਸ਼ੁਰੂ ਕਰ ਦਿੱਤੀਆਂ ਹਨ | ਸ. ਬ੍ਰਹਮਪੁਰਾ ਨੇ ਕਿਹਾ ਪੰਜਾਬ ਉਪਰ ਪਹਿਲਾਂ ਤੋਂ ਹੀ ਤਕਰੀਬਨ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ | ਉਸ ਬਾਰੇ ਕਦੀ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹੋ ਜਿਹੇ ਲੀਡਰਾਂ ਦਾ ਵਿਰੋਧ ਕਰਨ, ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ | ਉਨ੍ਹਾਂ ਨੇ ਕਿਹਾ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇ , ਪੰਜਾਬ ਦੇ ਹੈਲਥ ਸਿਸਟਮ ਤੇ ਸਿੱਖਿਆ ਮੁਫ਼ਤ ਕੀਤੀ ਜਾਵੇ, ਇਹੋ ਜਿਹੀਆਂ ਸੁੱਖ ਸਹੂਲਤਾਂ ਦਿੱਤੀਆਂ ਜਾਣ, ਤਾਂ ਜੋ ਨੌਜਵਾਨ ਪੀੜ੍ਹੀ ਆਪਣਾ ਰੋਜ਼ਗਾਰ ਆਪ ਪੈਦਾ ਕਰ ਸਕਣ | ਸ. ਬ੍ਰਹਮਪੁਰਾ ਨੇ ਕਿਹਾ ਲੋਕ ਖੁਸ਼ ਨਾ ਹੋਣ, ਇਹ ਜੋ ਪਾਰਟੀਆਂ ਵਲੋਂ ਵੱਖ-ਵੱਖ ਐਲਾਨ ਕੀਤੇ ਜਾ ਰਹੇ ਹਨ | ਇਹ ਬੋਝ ਆਮ ਵਰਗ ਆਦਮੀ ਅਤੇ ਲੋਕਾਂ ਦੇ ਸਿਰ 'ਤੇ ਹੀ ਪੈਣਾ ਹੈ |
ਪੂਰੇ ਦੇਸ਼ ਦਾ ਢਿੱਡ ਭਰਨ ਵਾਲੀ ਇਸ ਪੰਜਾਬੀ ਕੌਮ ਨੂੰ ਇਹ ਲੋਕ ਮੰਗਤੇ ਹੋਣ ਦਾ ਅਹਿਸਾਸ ਕਰਾ ਰਹੇ ਹਨ | ਕਿਸੇ ਨੇ ਵੀ ਕਿਹਾ ਕਿ ਪੰਜਾਬ ਵਿਚ ਆਹ-ਆਹ ਉਦਯੋਗ ਲੈ ਕੇ ਆਊਾ, ਕਿਸੇ ਨੇ ਵੀ ਕਿਹਾ ਕਿ ਮੈਂ ਪੰਜਾਬ ਦੇ ਸਕੂਲਾਂ ਵਿਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰਾਂਗਾ, ਕਿਸੇ ਨੇ ਵੀ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਖ਼ਾਲੀ ਪਈਆਂ ਡਾਕਟਰਾਂ ਦੀਆਂ ਆਸਾਮੀਆਂ ਪੂਰੀਆਂ ਕਰਾਂਗਾ, ਕਿਸੇ ਨੇ ਵੀ ਕਿਹਾ ਕਿ ਮੈਂ ਪੰਜਾਬ ਦੀ ਹਰ ਤਹਿਸੀਲ ਵਿਚ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.) ਖੋਲ੍ਹਾਂਗਾ, ਕਿਸੇ ਨੇ ਵੀ ਕਿਹਾ ਕਿ ਬੇਰੁਜ਼ਗਾਰੀ ਤੋਂ ਤੰਗ ਆਈ ਜਵਾਨੀ ਜੋ ਨਸ਼ਿਆਂ ਦਾ ਸਹਾਰਾ ਲੈ ਰਹੀ ਹੈ, ਉਸ ਲਈ ਰੁਜ਼ਗਾਰ ਪੈਦਾ ਕਰਾਂਗਾ | ਕਿਸੇ ਨੇ ਵੀ ਕਿਹਾ ਹੈ ਕਿ ਹਨੇਰੇ ਭਵਿੱਖ ਦੀ ਚਿੰਤਾ ਵਿਚ ਯੋਜਨਾ ਕਰ ਰਹੀ ਜਵਾਨੀ ਦਾ ਭਵਿੱਖ ਰੋਸ਼ਨ ਕਰਨ ਲਈ ਮੇਰੀ ਪਾਰਟੀ ਕੰਮ ਕਰੇਗੀ | ਉਨ੍ਹਾਂ ਕਿਹਾ ਕਿ ਸਧਾਰਨ ਵਿਅਕਤੀ ਨੂੰ ਕੋਈ ਫ਼ਰਕ ਨਹੀਂ ਕਿ ਸਰਕਾਰ ਤੱਕੜੀ ਦੀ ਹੈ ਕਿ ਪੰਜੇ ਦੀ, ਝਾੜੂ ਦੀ ਐ ਜਾਂ ਹਾਥੀ ਦੀ |
ਸਾਨੂੰ ਉਹ ਸਰਕਾਰ ਚਾਹੀਦੀ ਹੈ ਜੋ ਸਾਡੀ ਮਿਹਨਤ ਦਾ ਸਹੀ ਮੁੱਲ ਪਾਵੇ, ਸਾਡੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਵੇ, ਰੁਜ਼ਗਾਰ ਮੁਹੱਈਆ ਕਰਾਵੇ, ਸਿਹਤ ਸੇਵਾਵਾਂ ਦੇਵੇ, ਫੇਰ ਅਸੀਂ ਸਾਰਾ ਕੁੱਝ ਮੁੱਲ ਲਵਾਂਗੇ, ਕੁਝ ਨੀ ਮੁਫ਼ਤ ਮੰਗਦੇ | ਸਿਆਸੀ ਪਾਰਟੀਆਂ ਤੇ ਫਿਰਕੂ ਤਾਕਤਾਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਭਵਿੱਖ ਲਈ ਲੋਕਤਾਂਤਰਿਕ ਢੰਗ ਨਾਲ ਮਰਿਆਦਾ 'ਚ ਰਹਿ ਕੇ ਬਾ-ਤਹਿਜ਼ੀਬ ਸਵਾਲ ਕਰਨ ਦਾ ਵੇਲਾ ਹੈ |
ਤਰਨ ਤਾਰਨ, 26 ਨਵੰਬਰ (ਹਰਿੰਦਰ ਸਿੰਘ)-ਸ੍ਰੀ ਦਰਬਾਰ ਸਾਹਿਬ ਵਿਖੇ ਕੇਂਦਰੀ ਸਿੱਖ ਆਜਾਇਬ ਘਰ 'ਚ ਬੀਤੇ ਦਿਨੀਂ ਸਿੱਖ ਪੰਥ ਦੀ ਅਹਿਮ ਸ਼ਖ਼ਸੀਅਤ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਤਸਵੀਰ ਸ਼ੁਸ਼ੋਭਿਤ ਹੋਣ 'ਤੇ ...
ਤਰਨ ਤਾਰਨ, 26 ਨਵੰਬਰ (ਹਰਿੰਦਰ ਸਿੰਘ)-ਜੰਡਿਆਲਾ ਰੋਡ ਸਥਿਤ ਦਾ ਟੀਮ ਗਲੋਬਲ ਵਿਖੇ ਟੀਮ ਦੇ ਡਾਇਰੈਕਟਰ ਤੇ ਵੀਜ਼ਾ ਮਾਹਿਰ ਸੈਮ ਗਿੱਲ ਨੇ ਅਨੂਰੀਤ ਕੌਰ ਵਾਸੀ ਰਸੂਲਪੁਰ ਨੂੰ ਉਸਦਾ ਕੈਨੇਡਾ ਦਾ ਸਟੱਡੀ ਵੀਜ਼ਾ ਦਿੰਦੇ ਹੋਏ ਜਾਣਕਾਰੀ ਦਿੱਤੀ ਕਿ ਇਸ ਹੋਣਹਾਰ ਸਟੂਡੈਂਟ ...
ਪੱਟੀ, 26 ਨਵੰਬਰ (ਅਵਤਾਰ ਸਿੰਘ ਖਹਿਰਾ)-ਸਰਕਾਰੀ ਹਾਈ ਸਮਾਰਟ ਸਕੂਲ ਚੂਸਲੇਵੜ ਵਿਖੇ ਬਲਾਕ ਪੱਧਰੀ ਸਹਿ-ਵਿੱਦਿਅਕ ਮੁਕਾਬਲੇ ਕਰਵਾਏ ਗਏ | ਇਸ ਦੌਰਾਨ ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲਿਆਂ ਵਿਚ 32 ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਹਿੱਸਾ ਲਿਆ, ਜਿਨ੍ਹਾਂ ...
ਤਰਨ ਤਾਰਨ, 26 ਨਵੰਬਰ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਲਾਭਪਾਤਰੀਆਂ ਦੇ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ, ਉਹ ਵੈਕਸੀਨ ਦੀ ਦੂਜੀ ਡੋਜ਼ ਸਮੇਂ-ਸਿਰ ਜ਼ਰੂਰ ਲਗਵਾਉਣ ਤਾਂ ਜੋ ਇਸ ...
ਤਰਨ ਤਾਰਨ, 26 ਨਵੰਬਰ (ਹਰਿੰਦਰ ਸਿੰਘ)-ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਤਰਨ ਤਾਰਨ ਵਲੋਂ ਬੇਰੋਜ਼ਗਾਰ ਨੌਜ਼ਵਾਨਾਂ ਨੂੰ ਰੋਜ਼ਗਾਰ ...
ਤਰਨ ਤਾਰਨ, 26 ਨਵੰਬਰ (ਹਰਿੰਦਰ ਸਿੰਘ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਤੇ ਸਵੈ ਰੁਜ਼ਗਾਰ ਦੇ ਕਾਬਲ ਬਣਾਉਣ ਲਈ ਪੰਜਾਬ ਸਰਕਾਰ ਤੋਂ ਪ੍ਰਾਪਤ ...
ਤਰਨ ਤਾਰਨ, 26 ਨਵੰਬਰ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਇਕ ਲੜਕੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ 2 ਔਰਤਾਂ ਸਮੇਤ ਚਾਰ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ...
ਫਤਿਆਬਾਦ, 26 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਸਮੇਂ-ਸਮੇਂ ਦੀਆਂ ਸਿਆਸੀ ਪਾਰਟੀਆਂ ਤੇ ਸਰਕਾਰਾ ਨੇ ਐੱਸ. ਸੀ. ਸਮਾਜ ਨੂੰ ਸਿਰਫ ਆਪਣੇ ਸਿਆਸੀ ਹਿੱਤਾਂ ਲਈ ਵਰਤ ਕੇ ਉਨ੍ਹਾਂ ਨੂੰ ਆਪਣੇ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਰੱਖ ਕੇ ਨਿੱਜਤਾਂ ਨੂੰ ਹਮੇਸ਼ਾਂ ਪਹਿਲ ਦਿੱਤੀ ...
ਤਰਨ ਤਾਰਨ, 26 ਨਵੰਬਰ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵਲਟੋਹਾ ਦੀ ਪੁਲਿਸ ਨੇ ਦਾਤਰ ਦੇ ਵਾਰ ਕਰ ਕੇ ਇਕ ਵਿਅਕਤੀ ਨੂੰ ਗੰਭੀਰ ਜ਼ਖਮੀ ਕਰਨ ਦੇ ਦੋਸ਼ ਹੇਠ 2 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ...
ਖੇਮਕਰਨ, 26 ਨਵੰਬਰ (ਰਾਕੇਸ਼ ਬਿੱਲਾ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਗੱਦੀ ਸੰਭਾਲਦਿਆਂ ਹੀ ਜਿਸ ਪ੍ਰਕਾਰ ਤੇਜੀ ਨਾਲ ਲੋਕ ਹਿੱਤ ਕੰਮਾਂ ਕਾਰਨ ਉਨ੍ਹਾਂ ਦੀ ਲੋਕਪਿ੍ਯਤਾ ਵੱਧ ਰਹੀ ਹੈ | ਇਸ ਲਈ ਪੰਜਾਬ ਵਾਸੀ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਮੁੜ ...
ਤਰਨ ਤਾਰਨ, 26 ਨਵੰਬਰ (ਵਿਕਾਸ ਮਰਵਾਹਾ)-ਮਜ਼ਦੂਰ ਮੁਕਤੀ ਮੋਰਚਾ ਦੇ ਅਹੁਦੇਦਾਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਗੋਹਲਵੜ ਦੀ ਪ੍ਰਧਾਨਗੀ ਹੇਠ ਹੋਈ | ਜਥੇਬੰਦੀ ਦੇ ਜਨਰਲ ਸਕੱਤਰ ਪ੍ਰੇਮ ਸਿੰਘ ਸਿੱਧਵਾਂ ਨੇ 28 ਨਵੰਬਰ ਦੀ ਲੁਧਿਆਣਾ ਰੈਲੀ ਚੋਂ ...
ਸਰਾਏ ਅਮਾਨਤ ਖਾਂ, 26 ਨਵੰਬਰ (ਨਰਿੰਦਰ ਸਿੰਘ ਦੋਦੇ)-ਬਲਾਕ ਗੰਡੀਵਿੰਡ ਅਧੀਨ ਆਉਂਦੇ ਪਿੰਡ ਕਸੇਲ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਿਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਮਾਤਾ ਮਹਿੰਦਰ ਕੌਰ ਕਸੇਲ ਪਤਨੀ ਪੂਰਨ ਸਿੰਘ ਦਾ ਬੀਤੀ ਦੇਰ ਰਾਤ ਦਿਹਾਂਤ ਹੋ ਗਿਆ | ...
ਖੇਮਕਰਨ, 26 ਨਵੰਬਰ (ਰਾਕੇਸ਼ ਬਿੱਲਾ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਗੱਦੀ ਸੰਭਾਲਦਿਆਂ ਹੀ ਜਿਸ ਪ੍ਰਕਾਰ ਤੇਜੀ ਨਾਲ ਲੋਕ ਹਿੱਤ ਕੰਮਾਂ ਕਾਰਨ ਉਨ੍ਹਾਂ ਦੀ ਲੋਕਪਿ੍ਯਤਾ ਵੱਧ ਰਹੀ ਹੈ | ਇਸ ਲਈ ਪੰਜਾਬ ਵਾਸੀ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਮੁੜ ...
ਪੱਟੀ, 26 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਕਾਲੇਕੇ)-ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ: ਗੁਰਪ੍ਰੀਤ ਸਿੰਘ ਰਾਏ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਪੱਟੀ ਦੀ ਅਗਵਾਈ ਹੇਠ ਐੱਚ.ਆਈ.ਵੀ. ਏਡਜ਼ ਜਨ ਜਾਗਰੂਕਤਾ ...
ਖਡੂਰ ਸਾਹਿਬ, 26 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਸ਼ਹੀਦ ਬਾਬਾ ਬਲਾਕਾ ਸਿੰਘ ਕੰਗ ਦਾ ਇਕ ਵਫ਼ਦ ਕਿਸਾਨਾਂ ਦੀਆਂ ਮੁਸ਼ਕਿਲਾਂ ਸਬੰਧੀ ਜ਼ੋਨ ਪ੍ਰਧਾਨ ਹਰਬਿੰਦਰਜੀਤ ਸਿੰਘ ਕੰਗ ਤੇ ਇਕਬਾਲ ਸਿੰਘ ਵੜਿੰਗ ਦੀ ਅਗਵਾਈ 'ਚ ...
ਤਰਨ ਤਾਰਨ, 26 ਨਵੰਬਰ (ਹਰਿੰਦਰ ਸਿੰਘ)-ਥਾਣਾ ਸਿਟੀ ਪੱਟੀ ਤੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਅਫੀਮ ਤੇ ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਗਿ੍ਫਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਸਿਟੀ ਪੱਟੀ ਦੇ ਐੱਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ...
ਝਬਾਲ, 26 ਨਵੰਬਰ (ਸਰਬਜੀਤ ਸਿੰਘ)-ਕਾ. ਦਵਿੰਦਰ ਕੁਮਾਰ ਸੋਹਲ ਤੇ ਪ੍ਰਮੁੱਖ ਆਗੂ ਰਾਜਪਾਲ ਸਿੰਘ ਝਬਾਲ ਨੇ ਬੀਤੇ ਦਿਨੀਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਵਲੋਂ ਪੰਜਾਬੀ ਯੂਨੀਵਰਿਸਟੀ ਪਟਿਆਲਾ ਦੇ ਵਾਇਸ ਚਾਂਸਲਰ ਅਰਵਿੰਦ ਦੇ ਨਾਂਅ ਨੂੰ ਆਰ. ਐੱਸ. ਐੱਸ. ਨਾਲ ...
ਜੀਓਬਾਲਾ, 26 ਨਵੰਬਰ (ਰਜਿੰਦਰ ਸਿੰਘ ਰਾਜੂ)-ਕਸਬਾ ਜੀਓਬਾਲਾ ਦੇ ਨੇੜਲੇ ਪਿੰਡ ਸ਼ੇਖ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਦੋ ਰੋਜਾ ਸਲਾਨਾ ਮੇਲੇ ਸਬੰਧੀ ਅੱਠ ਸ੍ਰੀ ਅਖੰਡ ਪਾਠ ...
ਜੀਓਬਾਲਾ, 26 ਨਵੰਬਰ (ਰਜਿੰਦਰ ਸਿੰਘ ਰਾਜੂ)-ਪਿੰਡ ਡਾਲੇਕੇ ਵਿਖੇ ਬਾਬਾ ਸ਼ਹੀਦ ਸਿੰਘ ਜੀ ਦੇ ਸਾਲਾਨਾ ਮੇਲੇ ਨੂੰ ਸਮਰਪਿਤ ਜੀਓਬਾਲਾ ਦੇ ਸ਼ੋਅ ਮੈਚ ਕਰਵਾਏ ਗਏ, ਜਿਸ ਵਿਚ ਇਲਾਕੇ ਦੀਆਂ ਨਾਮਵਰ ਟੀਮਾਂ ਨੇ ਭਾਗ ਲਿਆ | ਪਹਿਲਾ ਮੈਚ ਖਡੂਰ ਸਾਹਿਬ ਤੇ ਘਰਆਲਾ ਦੀਆਂ ਟੀਮਾਂ ...
ਤਰਨ ਤਾਰਨ, 26 ਨਵੰਬਰ (ਹਰਿੰਦਰ ਸਿੰਘ)-ਪੰਚਾਇਤ ਸੈਕਟਰੀ ਗੁਰਪਾਲ ਸਿੰਘ ਚੀਮਾ ਦੇ ਮਾਤਾ ਮੁਖਤਾਰ ਕੌਰ ਚੀਮਾ, ਜੋ ਪਿਛਲੇ ਦਿਨੀਂ ਪਰਿਵਾਰ ਨੂੰ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਨਮਿਤ ਪਰਿਵਾਰ ਵਲੋਂ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ...
ਖੇਮਕਰਨ, 26 ਨਵੰਬਰ (ਰਾਕੇਸ਼ ਬਿੱਲਾ)-ਸਿਵਲ ਸਰਜਨ ਤਰਨ ਤਾਰਨ ਡਾ.ਰੋਹਿਤ ਮਹਿਤਾ ਦੀਆਂ ਹਦਾਇਤਾਂ ਮੁਤਾਬਿਕ ਡਾ. ਸਤਨਾਮ ਸਿੰਘ ਸੀਨੀਅਰ ਮੈਡੀਕਲ ਅਫਸਰ ਖੇਮਕਰਨ ਦੀ ਰਹਿਨੁਮਾਈ ਹੇਠ ਵੱਖ-ਵੱਖ ਪਿੰਡਾਂ ਵਿਚ ਜਿਵੇਂ ਖੇਮਕਰਨ, ਰੱਤੋਕੇ, ਆਸਲ ਉਤਾੜ, ਵਲਟੋਹਾ, ਅਮਰਕੋਟ ਆਦਿ ...
ਸੁਰ ਸਿੰਘ, 26 ਨਵੰਬਰ -ਕਰੀਬ 9 ਹਜ਼ਾਰ ਵੋਟਰ ਤੇ 20 ਹਜ਼ਾਰ ਤੋਂ ਵੱਧ ਆਬਾਦੀ ਦੀ ਸਮਰੱਥਾ ਰੱਖਦਾ ਕਸਬਾ ਸੁਰ ਸਿੰਘ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ | ਚੋਣਾਂ ਵੇਲੇ ਸਿਆਸੀ ਪਾਰਟੀਆਂ ਦੇ ਆਗੂ ਲੋਕਾਂ ਨੂੰ ਮੁਸ਼ਕਿਲਾਂ ...
ਝਬਾਲ, 26 ਨਵੰਬਰ (ਸੁਖਦੇਵ ਸਿੰਘ)-ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਹਰ ਵਰਗ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਬਦੌਲਤ ਲੋਕ ਸੂਬੇ ਵਿਚ ਦੁਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਡਾ. ...
ਸੁਰ ਸਿੰਘ, 26 ਨਵੰਬਰ -ਕਰੀਬ 9 ਹਜ਼ਾਰ ਵੋਟਰ ਤੇ 20 ਹਜ਼ਾਰ ਤੋਂ ਵੱਧ ਆਬਾਦੀ ਦੀ ਸਮਰੱਥਾ ਰੱਖਦਾ ਕਸਬਾ ਸੁਰ ਸਿੰਘ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ | ਚੋਣਾਂ ਵੇਲੇ ਸਿਆਸੀ ਪਾਰਟੀਆਂ ਦੇ ਆਗੂ ਲੋਕਾਂ ਨੂੰ ਮੁਸ਼ਕਿਲਾਂ ...
ਤਰਨ ਤਾਰਨ, 26 ਨਵੰਬਰ (ਪਰਮਜੀਤ ਜੋਸ਼ੀ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਰੇਤ ਮਾਫਿਆ ਨੂੰ ਖਤਮ ਕਰਨ ਤੇ ਰੇਤ ਦੇ ਭਾਅ ਤੈਅ ਕਰਨ ਦੇ ਬਾਵਜੂਦ ਵੀ ਜ਼ਿਲ੍ਹਾ ਤਰਨ ਤਾਰਨ ਵਿਖੇ ਰੇਤ ਦੇ ਭਾਅ ਨਹੀਂ ਘਟੇ ਅਤੇ ਲੋਕਾਂ ਨੂੰ ਪਹਿਲਾਂ ਦੀ ਤਰ੍ਹਾਂ ਮਹਿੰਗੇ ...
ਤਰਨ ਤਾਰਨ, 26 ਨਵੰਬਰ (ਵਿਕਾਸ ਮਰਵਾਹਾ)-ਸ਼ਿਵ ਸੈਨਾ ਕੇਸਰੀ ਦੇ ਪੰਜਾਬ ਵਾਈਸ ਪ੍ਰਧਾਨ (ਯੂਥ ਵਿੰਗ) ਅਭਿਸ਼ੇਕ ਜੋਸ਼ੀ ਨੇ ਪੰਜਾਬ 'ਚ ਲਗਾਤਾਰ ਗਊ ਹੱਤਿਆਵਾਂ ਦੀਆਂ ਘਟਨਾਵਾਂ ਦੇ ਵੱਧਣ 'ਤੇ ਚਿੰਤਾ ਜ਼ਾਹਿਰ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ...
ਚੋਹਲਾ ਸਾਹਿਬ, 26 ਨਵੰਬਰ (ਬਲਵਿੰਦਰ ਸਿੰਘ)-ਸਕੂਲ ਸਿੱਖਿਆ ਵਿਭਾਗ ਵਲੋਂ ਪੰਜਾਬੀ ਬੋਲੀ ਨੂੰ ਪ੍ਰਫੁਲਿਤ ਕਰਨ ਲਈ ਸਮੂਹ ਸਰਕਾਰੀ ਸਕੂਲਾਂ ਵਿਚ ਵਿਦਿਅਕ ਤੇ ਸਹਿ-ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ | ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਬਲਾਕ ਚੋਹਲਾ ਸਾਹਿਬ ਦੇ ...
ਤਰਨ ਤਾਰਨ, 26 ਨਵੰਬਰ (ਹਰਿੰਦਰ ਸਿੰਘ)-ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਆਗੂਆਂ ਕ੍ਰਿਪਾਲ ਸਿੰਘ ਰੰਧਾਵਾ, ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਸਤਵਿੰਦਰ ਸਿੰਘ ਤੇ ਵਿਰਸਾ ਸਿੰਘ ਬਹਿਲਾ ਨੇ ਆਖਿਆ ...
ਤਰਨ ਤਾਰਨ, 26 ਨਵੰਬਰ (ਪਰਮਜੀਤ ਜੋਸ਼ੀ)-ਪੰਜਾਬ ਬਚਾਓ ਦੇਸ਼ ਬਚਾਓ ਕਾਰਪੋਰੇਟ ਭਜਾਓ ਦੇ ਨਾਹਰੇ ਤਹਿਤ ਪੰਜਾਬ ਬਚਾਓ ਸਯੁੰਕਤ ਮੋਰਚੇ ਵਲੋਂ ਕੀਤੀ ਜਾ ਰਹੀ 28 ਨਵੰਬਰ ਨੂੰ ਲੁਧਿਆਣਾ ਵਿਖੇ ਮਹਾ ਰੈਲੀ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਆਫ਼ ਟਰੇਡ ...
ਤਰਨ ਤਾਰਨ, 26 ਨਵੰਬਰ (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੂਬਾ ਸਕੱਤਰ ਸਤਨਾਮ ਸਿੰਘ ਚੋਹਲਾ ਨੇ ਐੱਮ. ਐੱਸ. ਪੀ. ਤੇ ਪੱਕਾ ਗਰੰਟੀ ਕਾਰਡ ਕਾਨੂੰਨ ਸਬੰਧੀ ਸੰਯੁਕਤ ਕਿਸਾਨ ਮੋਰਚੇ ਵਲੋਂ 29 ਨਵੰਬਰ ਨੂੰ ਸੰਸਦ ਵੱਲ ਕੂਚ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ...
ਤਰਨ ਤਾਰਨ, 26 ਨਵੰਬਰ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਘਰ ਵਿਚੋਂ ਨਕਦੀ ਚੋਰੀ ਕਰਨ ਦੇ ਦੋਸ਼ ਹੇਠ ਮਿਸਤਰੀ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਰਹਾਲੀ ਵਿਖੇ ਧਰਮਜੀਤ ਕੌਰ ਪਤਨੀ ...
ਝਬਾਲ, 26 ਨਵੰਬਰ (ਸਰਬਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਲੋਕ ਹਿਤਾਂ ਲਈ ਕੀਤੇ ਜਾ ਰਹੇ ਐਲਾਨਾ ਨੂੰ ਅਸਲੀ ਰੂਪ ਨਾ ਮਿਲਣ ਕਰਕੇ ਲੋਕ ਮਹਿੰਗਾਈ ਦੀ ਮਾਰ ਸਹਿਣ ਨੂੰ ਮਜ਼ਬੂਰ ਹਨ ਕਿਉਂਕਿ ਜਿਥੇ ਪੰਜਾਬ ਸਰਕਾਰ ਵਲੋਂ ਰੇਤਾ, ਕੇਬਲ ਸਸਤੀ ਕਰਨ ਦੇ ਕੀਤੇ ਜਾ ਰਹੇ ਦਾਅਵਿਆਂ ...
ਝਬਾਲ, 26 ਨਵੰਬਰ (ਸਰਬਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਲੋਕ ਹਿਤਾਂ ਲਈ ਕੀਤੇ ਜਾ ਰਹੇ ਐਲਾਨਾ ਨੂੰ ਅਸਲੀ ਰੂਪ ਨਾ ਮਿਲਣ ਕਰਕੇ ਲੋਕ ਮਹਿੰਗਾਈ ਦੀ ਮਾਰ ਸਹਿਣ ਨੂੰ ਮਜ਼ਬੂਰ ਹਨ ਕਿਉਂਕਿ ਜਿਥੇ ਪੰਜਾਬ ਸਰਕਾਰ ਵਲੋਂ ਰੇਤਾ, ਕੇਬਲ ਸਸਤੀ ਕਰਨ ਦੇ ਕੀਤੇ ਜਾ ਰਹੇ ਦਾਅਵਿਆਂ ...
ਤਰਨ ਤਾਰਨ, 26 ਨਵੰਬਰ (ਹਰਿੰਦਰ ਸਿੰਘ)-ਪੀ. ਐੱਸ. ਈ. ਬੀ. ਇੰਪਲਾਇਜ਼ ਜੁਆਇੰਟ ਫੋਰਮ ਤੇ ਭਰਾਤਰੀ ਜਥੇਬੰਦੀਆਂ ਦੀ ਪਟਿਆਲਾ ਵਿਖੇ ਮੀਟਿੰਗ ਕੁਲਦੀਪ ਸਿੰਘ ਖੰਨਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਚੱਲ ਰਹੇ ਸੰਘਰਸ਼ ਪ੍ਰੋਗਰਾਮ ਤੇ ਅਗਲੇ ਸੰਘਰਸ਼ ਪ੍ਰੋਗਰਾਮ ਬਾਰੇ ...
ਤਰਨ ਤਾਰਨ, 26 ਨਵੰਬਰ (ਪਰਮਜੀਤ ਜੋਸ਼ੀ)-ਬੈਂਕਾ 'ਚ ਆਪਣੀ ਪੈਨਸ਼ਨ ਤੇ ਹੋਰ ਜ਼ਰੂਰੀ ਕੰਮ ਕਰਨ ਲਈ ਜਾਂਦੇ ਸਾਬਕਾ ਸੈਨਿਕਾ ਤੇ ਸੀਨੀਅਰ ਸਿਟੀਜਨਾਂ ਨੂੰ ਵੱਡੀਆਂ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਤੇ ਲਾਈਨਾਂ ਵਿਚ ਕਈ-ਕਈ ਚਿਰ ਖੜੇ ਹੋ ਕੇ ਆਪਣੀ ਵਾਰੀ ਦਾ ਇੰਤਜਾਰ ਕਰਨਾ ...
ਪੱਟੀ, 26 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਕਾਲੇਕੇ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਰਜੇਸ਼ ਕੁਮਾਰ ਸ਼ਰਮਾ ਅਤੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਪੱਟੀ ਪਰਮਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੈਂਟਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX