ਤਾਜਾ ਖ਼ਬਰਾਂ


ਆਈ.ਪੀ.ਐੱਲ.2022 : ਬੈਂਗਲੌਰ ਨੇ ਗੁਜਰਾਤ ਨੂੰ 8 ਵਿਕਟਾਂ ਨਾਲ ਹਰਾਇਆ
. . .  1 day ago
ਫਰਾਂਸ : ਅਨੁਰਾਗ ਠਾਕੁਰ ਨੇ ਭਾਰਤ-ਬੰਗਲਾਦੇਸ਼ ਸਹਿ-ਨਿਰਮਿਤ ਬਾਇਓਪਿਕ 'ਮੁਜੀਬ: ਦਿ ਮੇਕਿੰਗ ਆਫ਼ ਏ ਨੇਸ਼ਨ' ਦੇ ਟ੍ਰੇਲਰ ਕੀਤਾ ਲਾਂਚ
. . .  1 day ago
ਦਿੱਲੀ ਪੁਲਿਸ ਨੇ 3 ਸ਼ਾਰਪਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 19 ਮਈ - ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੱਸਿਆ ਕਿ ਦਿੱਲੀ 'ਚ ਹੋਈ ਗੋਲੀਬਾਰੀ ਤੋਂ ਬਾਅਦ 3 ਸ਼ਾਰਪਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਤਿੰਨੋਂ ਨੀਰਜ ਬਵਾਨਾ, ਟਿੱਲੂ ਤਾਜਪੁਰੀ ਅਤੇ ਪਰਵੇਸ਼ ਮਾਨ ...
ਆਈ.ਪੀ.ਐੱਲ.2022 : ਗੁਜਰਾਤ ਨੇ ਬੈਂਗਲੌਰ ਨੂੰ 169 ਦੌੜਾਂ ਦਾ ਦਿੱਤਾ ਟੀਚਾ
. . .  1 day ago
ਕਾਂਗਰਸ ਨੇ ਮੇਰਾ ਦਿਲ ਤੋੜਿਆ - ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬੀਅਤ ਦੇ ਜਜ਼ਬਾਤ ਨੂੰ ਸਮਝਿਆ ਤੇ ਸਤਿਕਾਰਿਆ - ਸੁਨੀਲ ਜਾਖੜ
. . .  1 day ago
ਅਫਗਾਨਿਸਤਾਨ : ਚਿਹਰਾ ਢੱਕ ਕੇ ਪੜ੍ਹੇਗੀ ਟੀ.ਵੀ. ਐਂਕਰ, ਤਾਲਿਬਾਨ ਦਾ ਨਵਾਂ ਫ਼ਰਮਾਨ
. . .  1 day ago
ਸਤਲੁਜ ਦਰਿਆ 'ਚ ਤਿੰਨ ਮੁੰਡੇ ਡੁੱਬੇ, 2 ਦੀਆਂ ਲਾਸ਼ਾਂ ਬਰਾਮਦ
. . .  1 day ago
ਸਿਧਵਾਂ ਬੇਟ, 19 ਮਈ (ਜਸਵੰਤ ਸਿੰਘ ਸਲੇਮਪੁਰੀ)- ਅੱਜ ਬਾਅਦ ਦੁਪਹਿਰ ਸਤਲੁਜ ਲਾਗਲੇ ਪਿੰਡ ਖ਼ੁਰਸਦਪੁਰ ਦੇ ਤਿੰਨ ਮੁੰਡਿਆਂ ਦੀ ਸਤਲੁਜ ਦਰਿਆ 'ਚ ਡੁੱਬ ਜਾਣ ਦੀ ਖ਼ਬਰ ਹੈ, ਜਿਨ੍ਹਾਂ 'ਚੋਂ 2 ਮੁੰਡਿਆਂ ਦੀਆਂ ਲਾਸ਼ਾਂ ਤਾਂ ਬਰਾਮਦ ਹੋ ਗਈਆਂ ਹਨ ਪਰ ਇਕ ਦੀ ਭਾਲ ਜਾਰੀ ਹੈ। ਤਿੰਨੇ ਮੁੰਡੇ 13 ਤੋਂ 14 ਸਾਲ ਦੀ ਉਮਰ ਦੇ ਦੱਸੇ ਜਾ ਰਹੇ ਹਨ।
ਆਈ.ਪੀ.ਐੱਲ. 2022: ਗੁਜਰਾਤ ਨੇ ਜਿੱਤਿਆ ਟਾਸ, ਲਿਆ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ
. . .  1 day ago
ਮੁੰਬਈ, 19 ਮਈ-ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਗੁਜਰਾਤ ਟਾਇਟਨਸ ਦਰਮਿਆਨ ਆਈ.ਪੀ.ਐੱਲ. 2022 ਦਾ 67ਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਪੰਚਾਇਤੀ ਜ਼ਮੀਨ ਦੀ ਬੋਲੀ ਵਾਲੀ ਥਾਂ 'ਤੇ ਹੋਈ ਗੋਲੀਬਾਰੀ
. . .  1 day ago
ਤਲਵੰਡੀ ਭਾਈ, 19 ਮਈ (ਕੁਲਜਿੰਦਰ ਸਿੰਘ ਗਿੱਲ)-ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਠੇਠਰ ਕਲਾਂ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਵਾਲੀ ਥਾਂ 'ਤੇ ਕੁਝ ਵਿਅਕਤੀਆਂ ਵਲੋਂ ਗੋਲੀਬਾਰੀ ਕੀਤੇ ਜਾਣ ਦੀ ਸੂਚਨਾ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਵਲੋਂ ਜਾਂਚ ਪੜਤਾਲ ਆਰੰਭ ਕਰ ਦਿੱਤੀ ਗਈ ਹੈ।
ਡੇਅਰੀ ਫਾਰਮਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਲਿਵੇਸਟੋਕ ਭਵਨ ਵਿਖੇ ਹੋਈ ਬੈਠਕ
. . .  1 day ago
ਚੰਡੀਗੜ੍ਹ, 19 ਮਈ- ਪੰਜਾਬ 'ਚ ਡੇਅਰੀ ਫਾਰਮਿੰਗ ਦੇ ਧੰਦੇ ਨੂੰ ਹੋਰ ਲਾਹੇਵੰਦ ਬਣਾਉਣ ਅਤੇ ਡੇਅਰੀ ਫਾਰਮਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਲਿਵੇਸਟੋਕ ਭਵਨ ਵਿਖੇ ਪ੍ਰੋਗਰੈਸਿਵ ਡੇਅਰੀ ਫਾਰਮਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜਲਦ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਹੱਲ ਕੀਤਾ ਜਾਵੇਗਾ।
ਕਾਂਗਰਸ ਪਾਰਟੀ ਵਲੋਂ ਕਦਰ ਨਾ ਪਾਏ ਜਾਣ ਕਾਰਨ ਸੁਨੀਲ ਜਾਖੜ ਭਾਜਪਾ 'ਚ ਗਏ- ਵਿਧਾਇਕ ਸੰਦੀਪ ਜਾਖੜ
. . .  1 day ago
ਅਬੋਹਰ, 19 ਮਈ (ਸੁਖਜੀਤ ਸਿੰਘ ਬਰਾੜ)-ਕਾਂਗਰਸ ਪਾਰਟੀ ਵਲੋਂ ਕਦਰ ਨਾ ਪਾਏ ਜਾਣ ਕਾਰਨ ਸਾਬਕਾ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਕਾਂਗਰਸ ਪਾਰਟੀ ਛੱਡ ਕੇ ਭਾਜਪਾ 'ਚ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੁਨੀਲ ਕੁਮਾਰ ਜਾਖੜ...
ਭਗਵੰਤ ਮਾਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਕਈ ਮੁੱਦਿਆਂ 'ਤੇ ਹੋਈ ਵਿਚਾਰ ਚਰਚਾ
. . .  1 day ago
ਨਵੀਂ ਦਿੱਲੀ, 19 ਮਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਭਗਵੰਤ ਮਾਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਮੁਲਾਕਾਤ ਹੋਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਕਈ ਅਹਿਮ ਮੁੱਦਿਆਂ...
ਸਰਬ ਉੱਚ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਪਟਿਆਲਾ ਤੋਂ ਅਣਦੱਸੀ ਥਾਂ ਵੱਲ ਗਏ ਨਵਜੋਤ ਸਿੰਘ ਸਿੱਧੂ
. . .  1 day ago
ਪਟਿਆਲਾ, 19 ਮਈ (ਅਮਰਬੀਰ ਸਿੰਘ ਆਹਲੂਵਾਲੀਆ)- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਸਰਵ ਉੱਚ ਅਦਾਲਤ ਵਲੋਂ ਆਏ ਇਕ ਫ਼ੈਸਲੇ ਮੁਤਾਬਿਕ ਮੁਸੀਬਤਾਂ ਵਧ ਗਈਆਂ ਹਨ। ਉਨ੍ਹਾਂ ਨੂੰ ਤਿੰਨ ਦਹਾਕੇ ਪਹਿਲਾਂ ਹੋਏ ਇਕ ਕਤਲ ਮਾਮਲੇ 'ਚ ਇਕ ਸਾਲ ਦੀ ਸਜ਼ਾ ਸੁਣਾਈ...
ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਕੀਤੀ ਮੁਲਾਕਾਤ
. . .  1 day ago
ਅੰਮ੍ਰਿਤਸਰ, 19 ਮਈ-ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਉਨ੍ਹਾਂ ਦੇ ਦਿੱਲੀ ਦਫ਼ਤਰ ਵਿਖੇ ਮੁਲਾਕਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਬਹੁਤ...
ਸੁਪਰੀਮ ਕੋਰਟ ਨੇ ਅੱਜ ਨਿਆ ਦਿੱਤਾ ਹੈ, ਪੀੜਤ ਪਰਿਵਾਰ ਕਈ ਸਾਲਾਂ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਸੀ: ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 19 ਮਈ-ਸੁਪਰੀਮ ਕੋਰਟ ਵਲੋਂ ਨਵਜੋਤ ਸਿੰਘ ਸਿੱਧੂ 'ਤੇ ਫ਼ੈਸਲਾ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕਿਹਾ ਗਿਆ ਕਿ ਸੁਪਰੀਮ ਕੋਰਟ ਨੇ ਅੱਜ ਨਿਆ ਦਿੱਤਾ ਹੈ। ਪੀੜਤ ਪਰਿਵਾਰ ਕਈ ਸਾਲਾਂ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਸੀ।
ਮੁੱਖ ਮੰਤਰੀ ਭਗਵੰਤ ਮਾਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਗ੍ਰਹਿ ਮੰਤਰਾਲੇ
. . .  1 day ago
ਨਵੀਂ ਦਿੱਲੀ, 19 ਮਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਗ੍ਰਹਿ ਮੰਤਰਾਲੇ ਪਹੁੰਚੇ ਹਨ।ਉਨ੍ਹਾਂ ਵੱਲੋਂ ਸਰਹੱਦੀ ਸੁਰੱਖਿਆ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਕਿਸਾਨਾਂ ਦੇ ਧਰਨੇ ਦੇ ਮੁੱਦਿਆਂ 'ਤੇ ਚਰਚਾ ਹੋਣ ਦੀ ਉਮੀਦ ਹੈ।
ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ 'ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ
. . .  1 day ago
ਚੰਡੀਗੜ੍ਹ, 19 ਮਈ- ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਨਵਜੋਤ ਸਿੰਘ ਸਿੱਧੂ ਨੇ ਨਿਸ਼ਾਨਾ ਵਿੰਨ੍ਹਿਆ ਗਿਆ ਹੈ। ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੇ ਕਿਹਾ ਕੋਈ ਵੀ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਨਹੀਂ ਦੇ ਸਕਦਾ...ਸਿੱਧੂ ਨੇ ਕਾਂਗਰਸ ਪਾਰਟੀ...
ਖ਼ਬਰ ਦਾ ਅਸਰ, ਬੋਰਡ ਨੇ ਦਸਵੀਂ ਜਮਾਤ ਦਾ ਨਤੀਜਾ ਵੈੱਬਸਾਈਟ ਤੋਂ ਹਟਾਇਆ
. . .  1 day ago
ਗੁਰਾਇਆ, 19 ਮਈ ( ਚਰਨਜੀਤ ਸਿੰਘ ਦੁਸਾਂਝ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੀ ਪਹਿਲੀ ਟਰਮ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਸੀ। ਇਸ 'ਚ ਪੰਜਾਬੀ ਵਿਸ਼ੇ ਦੇ ਅੰਕ 60 ਅੰਕਾਂ 'ਚੋਂ ਦੇਣ ਦੀ ਬਜਾਏ 30 ਅੰਕਾਂ 'ਚੋਂ ਦਿੱਤੇ ਗਏ ਲੱਗਦੇ ਸੀ ਅਤੇ ਕਿਸੇ...
ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਨਵਜੋਤ ਸਿੰਘ ਸਿੱਧੂ ਦਾ ਟਵੀਟ, ‘ਅਦਾਲਤ ਦਾ ਫ਼ੈਸਲਾ ਸਿਰ ਮੱਥੇ’
. . .  1 day ago
ਚੰਡੀਗੜ੍ਹ, 19 ਮਈ- ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੇ ਖ਼ਿਲਾਫ਼ ਪੁਰਾਣੇ ਰੋਡ ਰੇਜ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਇਕ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ 'ਅਦਾਲਤ ਦਾ ਫ਼ੈਸਲਾ ਸਿਰ ਮੱਥੇ'
ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਮਿਲਿਆ ਜਾਵੇਗਾ: ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ,19 ਮਈ (ਜਸਵੰਤ ਸਿੰਘ ਜੱਸ )-ਸ਼੍ਰੋਮਣੀ ਕਮੇਟੀ ਵਲੋਂ ਗਠਿਤ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ 11 ਮੈਂਬਰੀ ਕਮੇਟੀ ਵਲੋਂ ਆਉਂਦੇ ਦੋ ਹਫ਼ਤਿਆਂ ਤੱਕ ਪ੍ਰਧਾਨ ਮੰਤਰੀ ਕੇਂਦਰੀ ਗ੍ਰਹਿ ਤੋਂ ਇਲਾਵਾ ਦਿੱਲੀ ਅਤੇ ਕਰਨਾਟਕਾ ਦੇ ਮੁੱਖ ਮੰਤਰੀਆਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਮਿਲਣ ਦਾ ਫ਼ੈਸਲਾ ਕੀਤਾ...
ਸਮਰਾਲਾ 'ਚ ਵੱਡੀ ਵਾਰਦਾਤ, ਲੁਟੇਰਿਆਂ ਵਲੋਂ ਕਰਿੰਦੇ ਦਾ ਕਤਲ ਕਰਕੇ ਲਾਸ਼ ਖੇਤਾਂ 'ਚ ਸੁੱਟੀ
. . .  1 day ago
ਸਮਰਾਲਾ, 19 ਮਈ (ਕੁਲਵਿੰਦਰ ਸਿੰਘ)- ਬੀਤੇ ਕਈ ਮਹੀਨਿਆਂ ਤੋਂ ਹਲਕਾ ਸਮਰਾਲਾ 'ਚ ਜੁਰਮ ਦੀਆਂ ਹੋ ਰਹੀਆਂ ਵਾਰਦਾਤਾਂ 'ਚ ਦਿਨੋਂ-ਦਿਨ ਵਾਧਾ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਥਾਨਕ ਪੁਲਿਸ ਦੇ ਮੁਸਤੈਦੀ ਦਿਖਾਉਣ ਦੇ ਬਾਵਜੂਦ ਵੀ ਜੁਰਮ ਦੀਆਂ ਘਟਨਾਵਾਂ...
ਐੱਸ.ਡੀ.ਐੱਮ. ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵਲੋਂ ਸੰਗਰੂਰ 'ਚ ਦੁੱਧ ਪਦਾਰਥਾਂ ਦੀ ਸੈਂਪਲਿੰਗ
. . .  1 day ago
ਸੰਗਰੂਰ, 19 ਮਈ (ਧੀਰਜ ਪਸ਼ੋਰੀਆ)-ਖੁਰਾਕੀ ਵਸਤਾਂ 'ਚ ਮਿਲਾਵਟਖੋਰੀ ਵਿਰੁੱਧ ਮੁਹਿੰਮ ਨੂੰ ਤੇਜ਼ ਕਰਦਿਆਂ ਅੱਜ ਐੱਸ.ਡੀ.ਐੱਮ. ਚਰਨਜੋਤ ਸਿੰਘ ਵਾਲੀਆ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਸੰਗਰੂਰ ਸ਼ਹਿਰ 'ਚ ਵੱਖ-ਵੱਖ ਦੁਕਾਨਾਂ 'ਤੇ ਛਾਪੇਮਾਰੀ ਕਰਕੇ ਦੁੱਧ ਤੋਂ ਤਿਆਰ...
ਸਿੱਖਿਆ ਵਿਭਾਗ ਵਲੋਂ ਸੈਸ਼ਨ 2022-23 ਦੇ ਅੰਤਰ ਜ਼ਿਲ੍ਹਾ ਖੇਡ ਮੁਕਾਬਲਿਆਂ ਦਾ ਖੇਡ ਕੈਲੰਡਰ ਜਾਰੀ
. . .  1 day ago
ਨੂਰਪੁਰਬੇਦੀ, 19 ਮਈ (ਹਰਦੀਪ ਸਿੰਘ ਢੀਂਡਸਾ)-ਸਕੂਲੀ ਸਿੱਖਿਆ ਵਿਭਾਗ ਪੰਜਾਬ ਵਲੋਂ ਸੈਸ਼ਨ 2022-23 ਦਾ ਅੰਤਰ ਜ਼ਿਲ੍ਹਾ ਖੇਡ ਮੁਕਾਬਲਿਆਂ ਦਾ ਖੇਡ ਕੈਲੰਡਰ ਜਾਰੀ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਕੋਰੋਨਾ ਕਾਰਨ ਪਿਛਲੇ ਦੋ ਸਾਲਾਂ ਦੌਰਾਨ ਇਹ ਖੇਡ ਮੁਕਾਬਲੇ ਨਹੀਂ ਹੋ ਸਕੇ ਸਨ।
ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਝਟਕਾ, ਰੋਡ ਰੇਜ ਮਾਮਲੇ ’ਚ ਸੁਪਰੀਮ ਕੋਰਟ ਨੇ ਸੁਣਾਈ ਇਕ ਸਾਲ ਦੀ ਸਜ਼ਾ
. . .  1 day ago
ਚੰਡੀਗੜ੍ਹ, 19 ਮਈ-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੁਪਰੀਮ ਕੋਰਟ ਨੇ ਰੋਡ ਰੇਜ ਮਾਮਲੇ 'ਚ ਸਿੱਧੂ ਨੂੰ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਕਰੀਬ 34 ਸਾਲ ਪੁਰਾਣਾ...
ਲੁੱਟ ਕਰਨ ਆਇਆ ਅਕਾਲੀ ਦਲ ਜਨਰਲ ਕੌਂਸਲਰ ਦਾ ਮੈਂਬਰ ਪਿਸਤੌਲ ਸਮੇਤ ਕਾਬੂ
. . .  1 day ago
ਧਾਰੀਵਾਲ, 19 ਮਈ (ਸਵਰਨ ਸਿੰਘ)-ਸਥਾਨਕ ਸ਼ਹਿਰ ਦੇ ਪੁਰਾਣਾ ਬੱਸ ਅੱਡਾ ਮੁੱਖ ਮਾਰਗ 'ਤੇ ਸਥਿਤ ਦੁਰਗਾ ਜਿਊਲਰਜ਼ ਦੀ ਦੁਕਾਨ 'ਤੇ ਲੁੱਟ ਕਰਨ ਦੀ ਨੀਯਤ ਨਾਲ ਆਏ ਵਿਅਕਤੀ ਨੂੰ ਦੁਕਾਨਦਾਰ ਨੇ ਫੁਰਤੀ ਮਾਰਦੇ ਹੋਏ ਫੜ੍ਹ ਕੇ ਪੁਲਿਸ ਹਵਾਲੇ ਕੀਤਾ। ਇਸ ਸੰਬੰਧ 'ਚ ਸੁਨਿਆ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 12 ਮੱਘਰ ਸੰਮਤ 553

ਪੰਜਾਬ / ਜਨਰਲ

ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰ ਕੇ ਸ਼ਰਧਾਲੂਆਂ ਦਾ ਜਥਾ ਵਾਪਸ ਭਾਰਤ ਪਹੁੰਚਿਆ

ਅਟਾਰੀ ਸਰਹੱਦ, 26 ਨਵੰਬਰ (ਅਵਤਾਰ ਸਿੰਘ ਰੰਧਾਵਾ, ਹਰਜਿੰਦਰ ਸਿੰਘ ਖਹਿਰਾ, ਗੁਰਦੀਪ ਸਿੰਘ ਅਟਾਰੀ, ਸੁਖਵਿੰਦਰਜੀਤ ਸਿੰਘ ਘਰਿੰਡਾ)-ਬੀਤੀ 17 ਨਵੰਬਰ ਨੂੰ ਸ਼ਰਧਾਲੂਆਂ ਦਾ ਵੱਡਾ ਜਥਾ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਪੁੱਜਾ ਸੀ, ਜੋ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ 10 ਦਿਨਾਂ ਬਾਅਦ ਡੇਰਾ ਸਾਹਿਬ ਲਾਹÏਰ ਤੋਂ ਰਵਾਨਾ ਹੋ ਕੇ ਵਾਹਗਾ ਰਾਹੀਂ ਭਾਰਤ ਵਾਪਸ ਪਹੁੰਚਿਆ | ਯਾਤਰਾ ਤੋਂ ਆਏ ਸ਼ਰਧਾਲੂਆਂ ਨੇ ਕਿਹਾ ਕਿ ਗੁਰਧਾਮਾਂ ਦੇ ਦਰਸ਼ਨ ਕਰਦਿਆਂ ਪਾਕਿਸਤਾਨ ਸਰਕਾਰ ਵਲੋਂ ਵਧੀਆ ਪ੍ਰਬੰਧ ਕੀਤੇ ਗਏ ਸਨ | ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀਆਂ ਸੰਗਤਾਂ ਵਲੋਂ ਉਨ੍ਹਾਂ ਦਾ ਨਿੱਘਾ ਮਾਣ-ਸਨਮਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਕੁਝ ਗੁਰਧਾਮਾਂ 'ਚ ਸੰਗਤਾਂ ਦੇ ਲੰਗਰਾਂ ਅਤੇ ਰਿਹਾਇਸ਼, ਬਾਥਰੂਮਾਂ ਆਦਿ ਦਾ ਪ੍ਰਬੰਧ ਸਹੀ ਨਹੀਂ ਹੈ | ਉਨ੍ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਅਪੀਲ ਕੀਤੀ ਕਿ ਸ਼ਰਧਾਲੂਆਂ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਵੱਲ ਉਚੇਚਾ ਧਿਆਨ ਦਿੱਤਾ ਜਾਵੇ |
ਬੱਸਾਂ ਦੇ ਵਿਸ਼ੇਸ਼ ਕਾਫਲੇ ਦੀ ਥਾਂ ਰੇਲ ਯਾਤਰਾ ਨੂੰ ਪਹਿਲ ਦਿੱਤੀ ਜਾਵੇ
ਸ਼ਰਧਾਲੂਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਭਾਰਤ ਵਲੋਂ ਵੀ ਰੇਲ ਗੱਡੀ ਦੀ ਸੁਵਿਧਾ ਸ਼ੁਰੂ ਕੀਤੀ ਜਾਵੇ, ਜਦ ਕਿ ਪਾਕਿਸਤਾਨ ਵਾਲੇ ਪਾਸੇ ਵਿਸ਼ੇਸ਼ ਬੱਸਾਂ ਦੇ ਕਾਫਲੇ ਦੀ ਬਜਾਏ ਰੇਲ ਗੱਡੀ ਦੀ ਸਹੂਲਤ ਹੋਣੀ ਅਤਿ ਜ਼ਰੂਰੀ ਹੈ, ਕਿਉਂਕਿ ਇਸ ਵਾਰ ਬੱਸਾਂ ਰਾਹੀਂ ਕੀਤੇ ਗਏ ਸਫ਼ਰ ਮÏਕੇ ਸ਼ਰਧਾਲੂਆਂ ਨੂੰ ਬਹੁਤ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਹੈ, ਜਦ ਕਿ ਚਾਰ-ਚਾਰ ਘੰਟੇ ਦਾ ਸਫ਼ਰ ਬੱਸਾਂ ਰਾਹੀਂ 12-12 ਘੰਟੇ ਕਰਨਾ ਪਿਆ ਅਤੇ ਕਈ-ਕਈ ਘੰਟੇ ਸੜਕਾਂ ਉਪਰ ਰੋਕ ਕੇ ਰੱਖਿਆ ਗਿਆ |

ਸ੍ਰੀ ਮੁਕਤਸਰ ਸਾਹਿਬ ਵਿਖੇ ਵੱਖ-ਵੱਖ ਜਥੇਬੰਦੀਆਂ ਵਲੋਂ ਉੱਪ ਮੁੱਖ ਮੰਤਰੀ ਰੰਧਾਵਾ ਦੀ ਆਮਦ 'ਤੇ ਰੋਸ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ, 26 ਨਵੰਬਰ (ਰਣਜੀਤ ਸਿੰਘ ਢਿੱਲੋਂ)-ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ | ...

ਪੂਰੀ ਖ਼ਬਰ »

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੋਏ ਨਤਮਸਤਕ

ਸ੍ਰੀ ਅਨੰਦਪੁਰ ਸਾਹਿਬ, 26 ਨਵੰਬਰ (ਕਰਨੈਲ ਸਿੰਘ, ਜੇ.ਐਸ. ਨਿੱਕੂਵਾਲ)-ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ ਤੇ ਕੁੱਝ ਕੁ ਸਮਾਂ ਸ਼ਬਦ ਕੀਰਤਨ ਵੀ ਸਰਵਣ ਕੀਤਾ | ਉਨ੍ਹਾਂ ਨੂੰ ਮੁੱਖ ਗ੍ਰੰਥੀ ਗਿਆਨੀ ਪਰਨਾਮ ਸਿੰਘ, ...

ਪੂਰੀ ਖ਼ਬਰ »

ਨੌਜਵਾਨ ਵਲੋਂ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ

ਸਮਾਣਾ, 26 ਨਵੰਬਰ (ਹਰਵਿੰਦਰ ਸਿੰਘ ਟੋਨੀ)-ਸਥਾਨਕ ਦਰਦੀ ਕਾਲੋਨੀ ਨਿਵਾਸੀ ਇਕ 25 ਸਾਲਾ ਨੌਜਵਾਨ ਦੀ ਚਿੱਟੇ ਦੀ ਵੱਧ ਮਾਤਰਾ ਲੈਣ ਕਰਕੇ ਮੌਤ ਹੋਣ ਦਾ ਸਮਾਚਾਰ ਹੈ | ਹਸਪਤਾਲ 'ਚ ਪੋਸਟਮਾਰਟਮ ਕਰਵਾਉਣ ਆਈ ਮਿ੍ਤਕ ਬਲਜੀਤ ਸਿੰਘ ਦੀ ਮਾਂ ਨੇ ਦੱਸਿਆ ਕਿ ਉਸ ਦਾ ਪੁੱਤਰ ਕੁਝ ...

ਪੂਰੀ ਖ਼ਬਰ »

ਬੇਅਦਬੀ ਮਾਮਲੇ 'ਚ ਡੇਰਾ ਸਿਰਸਾ ਦੇ ਪ੍ਰਬੰਧਕ ਜਾਂਚ ਟੀਮ ਅੱਗੇ ਪੇਸ਼ ਨਹੀਂ ਹੋਏ

ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਅਤੇ ਬੇਅਦਬੀ ਕਰਨ ਦੇ ਮਾਮਲੇ ਵਿਚ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ ਵਲੋਂ ਸੰਮਨ ਭੇਜੇ ਜਾਣ ਦੇ ਬਾਵਜੂਦ ਡੇਰਾ ਸਿਰਸਾ ਦੇ ਪ੍ਰਬੰਧਕ ਜਾਂਚ ਟੀਮ ਸਾਹਮਣੇ ਪੇਸ਼ ਨਹੀਂ ਹੋਏ, ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਵਲੋਂ ਅਣਮਿੱਥੇ ਸਮੇਂ ਲਈ ਧਰਨਾ 1 ਤੋਂ-ਸੂਬਾ ਪ੍ਰਧਾਨ

ਬਟਾਲਾ, 26 ਨਵੰਬਰ (ਕਾਹਲੋਂ)-ਆਪਣੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਵਲੋਂ 1 ਦਸੰਬਰ ਤੋਂ ਮੰਡੀ ਬੋਰਡ ਦਫ਼ਤਰ ਮੁਹਾਲੀ ਵਿਖੇ ਪੱਕਾ ਧਰਨਾ ਲਗਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਪੰਜਾਬ ਮਾਰਕੀਟ ਕਮੇਟੀ ਕਰਮਚਾਰੀ ...

ਪੂਰੀ ਖ਼ਬਰ »

ਸੋਨਾਲੀਕਾ ਗਰੁੱਪ ਦੇ ਚੇਅਰਮੈਨ ਐਲ.ਡੀ. ਮਿੱਤਲ ਦੀ ਪਤਨੀ ਰਾਜ ਰਾਣੀ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ/ ਹਰਪ੍ਰੀਤ ਕੌਰ)-ਸੋਨਾਲੀਕਾ ਗਰੁੱਪ ਦੇ ਚੇਅਰਮੈਨ ਐਲ.ਡੀ. ਮਿੱਤਲ ਦੀ ਪਤਨੀ ਰਾਜ ਰਾਣੀ, ਜੋ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਮੇਟਦਿਆਂ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ, ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਹਰਿਆਣਾ ...

ਪੂਰੀ ਖ਼ਬਰ »

ਭਾਰਤੀ ਗੁਰਸਿੱਖ ਨੌਜਵਾਨ ਭਰਮ-ਭੁਲੇਖਿਆਂ ਨੂੰ ਪਿਛਾਂਹ ਸੁੱਟ ਪਾਕਿ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਜ਼ਰੂਰ ਕਰਨ-ਭਾਈ ਮਨਿੰਦਰ ਸਿੰਘ

ਲਾਹੌਰ (ਪਾਕਿਸਤਾਨ), 26 ਨਵੰਬਰ ( ਬਲਜਿੰਦਰ ਸਿੰਘ)- ਬੇਸ਼ੱਕ ਭਾਰਤ (ਪੰਜਾਬ) 'ਚ ਵਸਦੇ ਸਿੱਖਾਂ ਦੇ ਮਨਾਂ ਅੰਦਰ ਖ਼ਾਲਸਾ ਪੰਥ ਤੋਂ ਵਿਛੋੜੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਦੀ ਤਾਂਘ ਤੇ ਤੜਫ਼ ਹੈ ਪਰ ਬਹੁਤੇ ਸਿੱਖ ਪਰਿਵਾਰਾਂ ਦੇ ਨੌਜਵਾਨ ਬੱਚੇ ਅਜਿਹੇ ਭਰਮ ...

ਪੂਰੀ ਖ਼ਬਰ »

ਖਹਿਰਾ ਦੇ ਵਾਧੂ ਰਿਮਾਂਡ ਲਈ ਈ.ਡੀ. ਪੁੱਜੀ ਹਾਈਕੋਰਟ

ਚੰਡੀਗੜ੍ਹ, 26 ਨਵੰਬਰ (ਬਿ੍ਜੇਂਦਰ ਗੌੜ)- ਹਵਾਲਾ ਰਾਸ਼ੀ ਮਾਮਲੇ ਵਿਚ ਗਿ੍ਫ਼ਤਾਰ ਕੀਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦੇ ਵਾਧੂ ਰਿਮਾਂਡ ਦੀ ਅਰਜ਼ੀ ਨੂੰ ਮੁਹਾਲੀ ਅਦਾਲਤ ਵਲੋਂ ਰੱਦ ਕਰਨ ਦੇ ਫੈਸਲੇ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਹਾਈਕੋਰਟ ਵਿਚ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਮਜੀਠੀਆ ਨੂੰ ਨਸ਼ਿਆਂ ਦੇ ਝੂਠੇ ਕੇਸ 'ਚ ਫਸਾਉਣ ਦੀ ਰਚ ਰਹੀ ਵੱਡੀ ਸਾਜਿਸ਼-ਅਕਾਲੀ ਦਲ

ਚੰਡੀਗੜ੍ਹ, 26 ਨਵੰਬਰ ( ਵਿਕਰਮਜੀਤ ਸਿੰਘ ਮਾਨ)-ਸੂਬੇ ਦੀ ਕਾਂਗਰਸ ਸਰਕਾਰ ਨੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦੇ ਝੂਠੇ ਕੇਸ ਵਿਚ ਫਸਾਉਣ ਦੀ ਵੱਡੀ ਸਾਜ਼ਿਸ਼ ਰਚੀ ਹੈ ਅਤੇ ਉਨ੍ਹਾਂ ਨੂੰ ਝੂਠੇ ਕੇਸ 'ਚ ਫਸਾਉਣ ਲਈ ਮੁੱਖ ਮੰਤਰੀ, ਗ੍ਰਹਿ ਮੰਤਰੀ, ...

ਪੂਰੀ ਖ਼ਬਰ »

ਈ.ਡੀ. ਤੋਂ ਬਾਅਦ ਫਾਸਟਵੇਅ, ਜੁਝਾਰ ਟਰਾਂਸਪੋਰਟ ਸਮੇਤ 10 ਟਿਕਾਣਿਆਂ 'ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ

ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)-ਬੀਤੀ ਰਾਤ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਫਾਸਟਵੇਅ, ਜੁਝਾਰ ਟਰਾਂਸਪੋਰਟ ਤੇ ਹੋਰ 8 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਸੀ | ਈ.ਡੀ. ਦੀ ਛਾਪੇਮਾਰੀ ਖ਼ਤਮ ਹੋਣ ਤੋਂ ਬਾਅਦ ਅੱਜ ਆਮਦਨ ਕਰ ਵਿਭਾਗ ਦੀਆਂ ...

ਪੂਰੀ ਖ਼ਬਰ »

ਪਦਉਨਤ ਕੀਤੇ ਪੰਚਾਇਤ ਅਫ਼ਸਰਾਂ ਨੂੰ ਬਲਾਕ/ਸਟੇਸ਼ਨ ਅਲਾਟ

ਬੀਣੇਵਾਲ, 26 ਨਵੰਬਰ (ਬੈਜ ਚੌਧਰੀ)-ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਪੰਚਾਇਤ ਸਕੱਤਰਾਂ ਤੋਂ ਪਦਉਨਤ ਕਰ ਕੇ ਪੰਚਾਇਤ ਅਫ਼ਸਰ ਬਣਾਏ ਗਏ 18 ਅਧਿਕਾਰੀਆਂ ਨੂੰ ਸਟੇਸ਼ਨ/ਬਲਾਕ ਅਲਾਟ ਕਰ ਦਿੱਤੇ ਗਏ ਹਨ | ਰਾਹੁਲ ਭੰਡਾਰੀ ਸਕੱਤਰ, ਪੰਜਾਬ ਸਰਕਾਰ, ਪੇਂਡੂ ਵਿਕਾਸ ਤੇ ਪੰਚਾਇਤ ...

ਪੂਰੀ ਖ਼ਬਰ »

ਬਹਿਸ ਤੇ ਦੌਰੇ ਲਈ ਸਮਾਂ ਅਤੇ ਤਰੀਕ ਖ਼ੁਦ ਤੈਅ ਕਰ ਲੈਣ ਪਰਗਟ ਸਿੰਘ-ਮਨੀਸ਼ ਸਿਸੋਦੀਆ

ਚੰਡੀਗੜ੍ਹ, 26 ਨਵੰਬਰ (ਅਜੀਤ ਬਿਊਰੋ)- ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਸਮੁੱਚੀ ਸਿੱਖਿਆ ਵਿਵਸਥਾ ਦੀ ਮਾੜੀ ਹਾਲਤ ਨੂੰ ਲੈ ਕੇ ਦਿੱਲੀ ਤੇ ਪੰਜਾਬ ਦੇ ਸਿੱਖਿਆ ਮੰਤਰੀਆਂ ਦਰਮਿਆਨ ਸ਼ੁਰੂ ਹੋਈ 'ਟਵਿਟਰ ਵਾਰ' ਸ਼ੁੱਕਰਵਾਰ ਨੂੰ ਹੋਰ ਅੱਗੇ ਵੱਧ ਗਈ | ਜਦੋਂ ਪੰਜਾਬ ਅਤੇ ...

ਪੂਰੀ ਖ਼ਬਰ »

ਕੈਪਟਨ ਨੇ ਹਰੀਸ਼ ਚੌਧਰੀ ਨੂੰ 'ਨੌਕਰੀਓਾ ਕੱਢਿਆ ਹੋਇਆ' ਵਿਅਕਤੀ ਦੱਸਿਆ

ਚੰਡੀਗੜ੍ਹ, 26 ਨਵੰਬਰ (ਅਜੀਤ ਬਿਊਰੋ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਕਾਂਗਰਸ ਦੇ ਸਕੱਤਰ ਇੰਚਾਰਜ ਹਰੀਸ਼ ਚੌਧਰੀ ਵੱਲੋਂ ਉਨ੍ਹਾਂ ਤੇ ਮੁੱਖ ਮੰਤਰੀ ਰਹਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਨਾਲ ...

ਪੂਰੀ ਖ਼ਬਰ »

ਸਿੱਖਿਆ ਦੇ ਮਾਮਲੇ 'ਚ ਪੰਜਾਬ ਦੀ ਦਿੱਲੀ ਨਾਲ ਤੁਲਨਾ ਗਲਤ-ਪਰਗਟ ਸਿੰਘ

ਜਲੰਧਰ, 26 ਨਵੰਬਰ (ਜਸਪਾਲ ਸਿੰਘ, ਰਣਜੀਤ ਸਿੰਘ ਸੋਢੀ)-ਸਿੱਖਿਆ ਮੰਤਰੀ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੇ ਸਿੱਖਿਆ ਪ੍ਰਬੰਧਾਂ 'ਤੇ ਉਠਾਏ ਜਾ ਰਹੇ ਸਵਾਲਾਂ 'ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਹਾ ਕਿ ...

ਪੂਰੀ ਖ਼ਬਰ »

ਸਿੱਧੂ ਨੇ ਮੁੜ ਕੈਪਟਨ ਨੂੰ ਲਾਏ ਰਗੜੇ

ਅੰਮਿ੍ਤਸਰ, 26 ਨਵੰਬਰ (ਰੇਸ਼ਮ ਸਿੰਘ)- ਪਟਿਆਲਾ ਵਿਖੇ ਨਗਰ ਨਿਗਮ ਦੇ ਮੇਅਰ ਨੂੰ ਬਦਲੇ ਜਾਣ ਦੇ ਘਟਨਾਕ੍ਰਮ 'ਤੇ ਮੁੜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਗੜੇ ਲਾਉਂਦਿਆਂ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿਹੜਾ ਖੁਦ ਸਾਢੇ ...

ਪੂਰੀ ਖ਼ਬਰ »

ਜਨਰਲ ਵਰਗ ਵਲੋਂ ਮੰਗਾਂ ਸੰਬੰਧੀ ਸ੍ਰੀ ਚਮਕੌਰ ਸਾਹਿਬ ਵਿਖੇ ਲੜੀਵਾਰ ਭੁੱਖ ਹੜਤਾਲ ਸ਼ੁਰੂ

ਸ੍ਰੀ ਚਮਕੌਰ ਸਾਹਿਬ, 26 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸਿਆਸੀ ਪਾਰਟੀਆਂ ਵਲੋਂ ਲਗਾਤਾਰ ਜਨਰਲ ਵਰਗ ਦੇ ਹੱਕਾਂ ਦੀ ਅਣਦੇਖੀ ਕੀਤੇ ਜਾਣ ਕਾਰਨ ਰੋਸ ਵਜੋਂ ਅੱਜ ਜਨਰਲ ਕੈਟਾਗਰੀਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਵਲੋਂ ਜਨਰਲ ਵਰਗ ਦੀਆਂ ਮੰਗਾਂ ਨੂੰ ਲੈ ਕੇ ਮੁੱਖ ...

ਪੂਰੀ ਖ਼ਬਰ »

ਪਾਕਿ ਸੈਨੇਟ ਮੁਖੀ ਨੇ ਠੁਕਰਾਇਆ ਭਾਰਤ ਦਾ ਸੱਦਾ

ਅੰਮਿ੍ਤਸਰ, 26 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸੰਸਦ ਦੇ ਉਪਰਲੇ ਸਦਨ ਸੈਨੇਟ ਦੇ ਮੁਖੀ ਸਾਦਿਕ ਸੰਜਰਾਨੀ ਨੇ ਭਾਰਤੀ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਭਾਰਤ ਦੌਰੇ ਦੇ ਸੱਦੇ ਨੂੰ ਠੁਕਰਾ ਦਿੱਤਾ ਹੈ | ਸੰਜਰਾਨੀ ਨੇ ਕਿਹਾ ਕਿ ਉਹ ਧਾਰਾ 370 ਨੂੰ ਖ਼ਤਮ ਕਰਨ ਦੇ ਭਾਰਤ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੇ ਐਡਵੋਕੇਟ ਹਰਪ੍ਰੀਤ ਸੰਧੂ ਨੂੰ ਇਨਫੋਟੈੱਕ ਦਾ ਚੇਅਰਮੈਨ ਕੀਤਾ ਨਿਯੁਕਤ

ਚੰਡੀਗੜ੍ਹ, 26 ਨਵੰਬਰ (ਅਜੀਤ ਬਿਊਰੋ)-ਪੰਜਾਬ ਸਰਕਾਰ ਵਲੋਂ ਅੱਜ ਉੱਘੇ ਵਕੀਲ, ਲੇਖਕ ਅਤੇ ਨੇਚਰ ਆਰਟਿਸਟ ਹਰਪ੍ਰੀਤ ਸਿੰਘ ਸੰਧੂ ਨੂੰ ਪੰਜਾਬ ਸੂਚਨਾ ਤਕਨਾਲੋਜੀ ਅਤੇ ਸੰਚਾਰ ਤਕਨਾਲੋਜੀ ਕਾਰਪੋਰੇਸ਼ਨ ਲਿਮਟਿਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਇਸ ਵੱਡੀ ...

ਪੂਰੀ ਖ਼ਬਰ »

ਸਿਬਿੱਲ ਸਕੋਰ ਖ਼ਰਾਬ ਕਰਨ ਦੇ ਨਾਂਅ 'ਤੇ ਬੈਂਕਾਂ ਹੱਥੋਂ ਬਲੈਕਮੇਲ ਹੋ ਰਹੇ ਨੇ ਗਾਹਕ

ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)-ਦੇਸ਼ ਅੰਦਰ ਬੈਂਕਾਂ ਵਲੋਂ ਆਪਣੇ ਗਾਹਕਾਂ ਨੂੰ ਸਿਬਿੱਲ ਖ਼ਰਾਬ ਕਰਨ ਦੇ ਨਾਂਅ 'ਤੇ ਬਲੈਕਮੇਲ ਕੀਤਾ ਜਾ ਰਿਹਾ ਹੈ | ਜਿਸ ਕਰਕੇ ਗਾਹਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਬੈਂਕਾਂ ਦਾ ਇਹ ਵਰਤਾਰਾ ...

ਪੂਰੀ ਖ਼ਬਰ »

ਐਲ.ਆਈ.ਸੀ. ਵਲੋਂ ਉਲੰਪਿਕ ਤੇ ਪੈਰਾਲੰਪਿਕ ਜੇਤੂਆਂ ਦਾ ਨਕਦ ਇਨਾਮ ਨਾਲ ਸਨਮਾਨ

ਜਲੰਧਰ, 26 ਨਵੰਬਰ (ਅ.ਬ.)- ਅਸੀਂ ਸਭ ਜਾਣਦੇ ਹਾਂ ਕਿ ਹਾਲ ਹੀ 'ਚ ਸਮਾਪਤ ਹੋਈਆਂ ਟੋਕੀਓ ਉਲੰਪਿਕ 2020 'ਚ ਭਾਰਤੀ ਅਥਲੀਟਾਂ ਦਾ ਪ੍ਰਦਰਸ਼ਨ ਸ਼ਲਾਘਾਯੋਗ ਸੀ, ਜਿਨ੍ਹਾਂ ਸੋਨੇ ਸਮੇਤ 7 ਤਗਮੇ ਜਿੱਤ ਕੇ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ | ਐਲ.ਆਈ.ਸੀ. ਵਲੋਂ ਉਲੰਪਿਕ 'ਚ ...

ਪੂਰੀ ਖ਼ਬਰ »

ਲਾਹੌਰ ਹਾਈਕੋਰਟ 'ਚ ਪ੍ਰਕਾਸ਼ ਪੁਰਬ ਮਨਾਉਣ ਵਾਲੇ ਪਾਕਿ ਵਕੀਲ 'ਤੇ ਕੱਟੜਪੰਥੀਆਂ ਵਲੋਂ ਹਮਲਾ

ਅੰਮਿ੍ਤਸਰ, 26 ਨਵੰਬਰ (ਸੁਰਿੰਦਰ ਕੋਛੜ)-ਲਾਹੌਰ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਡੈਮੋਕ੍ਰੇਟਿਕ ਪਾਰਕ 'ਚ ਭਗਤ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਚੇਅਰਮੈਨ ਇਮਤਿਆਜ਼ ਰਾਸ਼ਿਦ ਕੁਰੈਸ਼ੀ ਦੀ ਪ੍ਰਧਾਨਗੀ 'ਚ ਹਾਜ਼ਰ ਵਕੀਲਾਂ ਵਲੋਂ ਲੰਘੇ ਦਿਨ ਬਕਾਇਦਾ ਕੇਕ ਕੱਟ ਕੇ ...

ਪੂਰੀ ਖ਼ਬਰ »

ਨਾਨ-ਬੋਰਡ ਜਮਾਤਾਂ ਦੀ ਪਹਿਲੀ ਟਰਮ ਦੀ ਪ੍ਰੀਖਿਆ ਲਈ ਡੇਟਸ਼ੀਟ ਜਾਰੀ

ਪੋਜੇਵਾਲ ਸਰਾਂ, 26 ਨਵੰਬਰ (ਨਵਾਂਗਰਾਈਾ)-ਪੰਜਾਬ ਸਿੱਖਿਆ ਵਿਭਾਗ ਵਲੋਂ ਨਾਨ ਬੋਰਡ ਕਲਾਸਾਂ ਲਈ ਪਹਿਲੀ ਟਰਮ ਲਈ ਡੇਟਸ਼ੀਟ ਜਾਰੀ ਕੀਤੀ ਗਈ | ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਪੰਜਾਬ ਵਲੋਂ ਜਾਰੀ ਡੇਟਸ਼ੀਟ ਅਨੁਸਾਰ 9 ਦਸੰਬਰ ਨੂੰ ਤੀਸਰੀ, ਚੌਥੀ ਦਾ ਪਹਿਲੀ ਭਾਸ਼ਾ ...

ਪੂਰੀ ਖ਼ਬਰ »

ਪੰਜਾਬੀ ਅਦਾਕਾਰ ਵੀਰਇੰਦਰ ਸਿੰਘ 'ਕਾਕਾ ਕੌਤਕੀ' ਨਹੀਂ ਰਹੇ

ਮਾਨਸਾ, 26 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬੀ ਫ਼ਿਲਮ ਜਗਤ ਦੇ ਪ੍ਰਮੁੱਖ ਕਲਾਕਾਰ ਵੀਰਇੰਦਰ ਸਿੰਘ 'ਕਾਕਾ ਕੌਤਕੀ' (44) ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ | ਮਾਨਸਾ ਸ਼ਹਿਰ ਦੇ ਜੰਮਪਲ ਕੌਤਕੀ ਅੱਜ ਕੱਲ੍ਹ ਪਰਿਵਾਰ ਸਮੇਤ ਖਰੜ ਵਿਖੇ ਰਹਿ ...

ਪੂਰੀ ਖ਼ਬਰ »

'ਐਂਟੀ ਓਬਿਸਿਟੀ-ਡੇਅ' 'ਤੇ ਲੈਪਰੋਸਕੋਪਿਕ ਸਰਜਰੀ ਨਾਲ ਮੋਟਾਪਾ ਘਟਾਉਣ ਦਾ ਰਿਆਇਤੀ ਕੈਂਪ ਸ਼ੁਰੂ-ਡਾ. ਜੀ.ਐਸ. ਜੰਮੂ

ਜਲੰਧਰ, 26 ਨਵੰਬਰ (ਐੱਮ.ਐੱਸ. ਲੋਹੀਆ)–'ਐਂਟੀ ਓਬਿਸਿਟੀ ਡੇਅ' 'ਤੇ ਜੰਮੂ ਹਸਪਤਾਲ, ਜਲੰਧਰ ਵਲੋਂ ਵਿਸ਼ੇਸ਼ ਉਪਰਾਲਾ ਕਰਦੇ ਹੋਏ ਮੋਟਾਪਾ ਘਟਾਉਣ ਅਤੇ ਮੈਟਾਬੋਲਿਕ ਸਰਜਰੀ ਦਾ ਕੈਂਪ ਲਗਾਇਆ ਗਿਆ | 10 ਦਸੰਬਰ 2021 ਤੱਕ ਚੱਲਣ ਵਾਲੇ ਇਸ ਕੈਂਪ ਦੌਰਾਨ ਲੋਕਾਂ ਨੂੰ ਮੋਟਾਪੇ ਅਤੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ 'ਪੰਜਾਬੀ ਭਾਸ਼ਾ' ਲਾਗੂ ਕਰਨ ਲਈ 'ਅੰਗਰੇਜ਼ੀ ਭਾਸ਼ਾ' 'ਚ ਪੱਤਰ ਜਾਰੀ

ਬਠਿੰਡਾ, 26 ਨਵੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ 'ਚ ਪੰਜਾਬੀ ਮਾਂ-ਬੋਲੀ ਦਾ ਸਤਿਕਾਰ ਬਹਾਲ ਰੱਖਣ ਲਈ ਪੰਜਾਬ ਸਰਕਾਰ ਵਲੋਂ ਸਾਰੇ ਸਰਕਾਰੀ ਅਦਾਰਿਆਂ ਵਿਚ ਪੰਜਾਬੀ ਭਾਸ਼ਾ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਪਰ ਤਰਾਸਦੀ ਇਹ ਹੈ ਕਿ 'ਪੰਜਾਬੀ ਭਾਸ਼ਾ' ਲਾਗੂ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਦੇ ਵਿਕਾਸ ਵੱਲ ਬਾਦਲ ਪਰਿਵਾਰ ਨੇ ਧਿਆਨ ਨਹੀਂ ਦਿੱਤਾ-ਰੰਧਾਵਾ

ਸ੍ਰੀ ਮੁਕਤਸਰ ਸਾਹਿਬ, 26 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਪਹੁੰਚੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਲੰਬਾ ...

ਪੂਰੀ ਖ਼ਬਰ »

ਸੰਤ ਬਾਬਾ ਨਾਹਰ ਸਿੰਘ ਸਨ੍ਹੇਰਾਂ ਵਾਲਿਆਂ 14ਵੀਂ ਬਰਸੀ ਮਨਾਈ

ਬੱਧਨੀ ਕਲਾਂ, 26 ਨਵੰਬਰ (ਸੰਜੀਵ ਕੋਛੜ)- ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਅਤੇ ਬਾਬਾ ਨੰਦ ਸਿੰਘ ਦੀ ਮਿਹਰ ਸਦਕਾ ਸੰਤ ਬਾਬਾ ਕਪੂਰ ਸਿੰਘ ਦੀ ਅਗਵਾਈ ਅਤੇ ਸ਼ਰਨਜੀਤ ਸਿੰਘ ਰੂਬੀ ਦੀ ਦੇਖ-ਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਸੰਤ ਬਾਬਾ ਨਾਹਰ ਸਿੰਘ ...

ਪੂਰੀ ਖ਼ਬਰ »

ਆਸਟ੍ਰੇਲੀਆ ਦੇਵੇਗਾ 2022 'ਚ ਰਿਕਾਰਡਤੋੜ ਸਟੱਡੀ ਵੀਜ਼ਾ-ਪੈਰਾਗੋਨ ਗਰੁੱਪ

ਸੰਗਰੂਰ, 26 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਆਸਟ੍ਰੇਲੀਆ ਵਿਚ ਰਿਕਾਰਡਤੋੜ ਵੀਜ਼ਾ ਪ੍ਰਾਪਤ ਕਰਨ ਵਾਲੀ ਸੰਸਥਾ ਪੈਰਾਗੋਨ ਗਰੁੱਪ ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ ਲੈ ਕੇ ਆਇਆ ਹੈ | ਆਸਟ੍ਰੇਲੀਆ ਉਡਾਣਾਂ ਸ਼ੁਰੂ ਹੋਣ ਤੋਂ ਬਾਅਦ ਵਿਦਿਆਰਥੀਆਂ ਦੀਆਂ ਉਮੀਦਾਂ ਨੰੂ ...

ਪੂਰੀ ਖ਼ਬਰ »

ਅਮਰੀਕੀ 'ਲੋਕਤੰਤਰ ਦੇ ਸਿਖਰ ਸੰਮੇਲਨ' 'ਚ ਮੋੋਦੀ ਦੇ ਸ਼ਾਮਿਲ ਹੋਣ ਦੀ ਸੰਭਾਵਨਾ-ਸੂਤਰ

ਨਵੀਂ ਦਿੱਲੀ, 26 ਨਵੰਬਰ (ਏਜੰਸੀ)-ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੁਆਰਾ ਅਗਲੇ ਮਹੀਨੇ ਬੁਲਾਏ ਗਏ 'ਲੋਕਤੰਤਰ ਦੇ ਸਿਖਰ ਸੰਮੇਲਨ' 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਵਰਚੂਅਲ ਮੀਟਿੰਗ 'ਚ ਭਾਗ ਲੈਣ ਦੀ ਸੰਭਾਵਨਾ ਹੈ | ਇਹ ...

ਪੂਰੀ ਖ਼ਬਰ »

ਭਾਰਤ ਨੂੰ ਵਾਤਾਵਰਨ ਦੇ ਮੁੱਦੇ 'ਤੇ ਵਿਕਸਿਤ ਦੇਸ਼ ਭਾਸ਼ਨ ਦੇ ਰਹੇ ਤੇ ਦਬਾਅ ਬਣਾ ਰਹੇ ਹਨ- ਮੋਦੀ

ਨਵੀਂ ਦਿੱਲੀ, 26 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਹੀ ਇਕ ਮਾਤਰ ਅਜਿਹਾ ਦੇਸ਼ ਹੈ, ਜੋ ਸਮੇਂ ਤੋਂ ਪਹਿਲਾਂ ਹੀ ਪੈਰਿਸ ਸਮਝੌਤੇ ਦੇ ਟੀਚਿਆਂ ਨੂੰ ਹਾਸਲ ਕਰਨ ਲਈ ਨਿਰੰਤਰ ਅੱਗੇ ਵਧ ਰਿਹਾ ਹੈ ਤੇ ਹੁਣ ਇਸ ਨੂੰ ਵਾਤਾਵਰਨ ਦੇ ਮੁੱਦਿਆਂ 'ਤੇ ...

ਪੂਰੀ ਖ਼ਬਰ »

ਇਜ਼ਰਾਈਲ 'ਚ ਕੋਰੋਨਾ ਦੇ ਨਵੇਂ ਰੂਪ ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਯੇਰੂਸ਼ਲਮ, 26 ਨਵੰਬਰ (ਏਜੰਸੀ)- ਇਜ਼ਰਾਈਲ ਦੇ ਸਿਹਤ ਮੰਤਰਾਲੇ ਵਲੋਂ ਸ਼ੁੱਕਰਵਾਰ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਮਲਾਵੀ ਤੋਂ ਪਰਤੇ ਇਕ ਯਾਤਰੀ 'ਚ ਕੋਰੋਨਾਵਾਇਰਸ ਦੇ ਨਵੇਂ ਰੂਪ ਦਾ ਪਤਾ ਲਗਾਇਆ ਹੈ ਜੋ ਦੇਸ਼ 'ਚ ਅਜਿਹਾ ਪਹਿਲਾ ਮਾਮਲਾ ਹੈ | ਸਿਹਤ ਮੰਤਰਾਲੇ ਵਲੋਂ ...

ਪੂਰੀ ਖ਼ਬਰ »

ਠਾਣੇ ਪੁਲਿਸ ਵਲੋਂ ਫਿਰੌਤੀ ਮਾਮਲੇ 'ਚ ਪਰਮਬੀਰ ਸਿੰਘ ਦੇ ਬਿਆਨ ਦਰਜ

ਮੁੰਬਈ, 26 ਨਵੰਬਰ (ਏਜੰਸੀ)-ਸਾਬਕਾ ਮੁੰਬਈ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਸ਼ੁੱਕਰਵਾਰ ਨੂੰ ਠਾਣੇ ਪੁਲਿਸ ਦੇ ਅਧਿਕਾਰੀਆਂ ਅੱਗੇ ਪੇਸ਼ ਹੋਇਆ, ਜਿਥੇ ਫਿਰੌਤੀ ਦੇ ਇਕ ਮਾਮਲੇ 'ਚ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ ਹਨ | ਉਹ ਆਪਣੇ ਵਕੀਲ ਨਾਲ ਕਰੀਬ 10.30 ਵਜੇ ਠਾਣੇ ਨਗਰ ...

ਪੂਰੀ ਖ਼ਬਰ »

ਦਿੱਲੀ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ 'ਚ ਗੁਰਦੁਆਰਾ ਕਰਤਾਰਪੁਰ ਸਾਹਿਬ ਸ਼ਾਮਿਲ

ਨਵੀਂ ਦਿੱਲੀ, 26 ਨਵੰਬਰ (ਪੀ. ਟੀ. ਆਈ.)-ਦਿੱਲੀ ਸਰਕਾਰ ਅਗਲੇ ਸਾਲ 5 ਜਨਵਰੀ ਤੋਂ ਰਾਜਧਾਨੀ ਦੇ ਸੀਨੀਅਰ ਨਾਗਰਿਕਾਂ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਮੁਫ਼ਤ ਯਾਤਰਾ 'ਤੇ ਭੇਜੇਗੀ | ਇਹ ਜਾਣਕਾਰੀ ਦਿੱਲੀ ਸਰਕਾਰ ਵਲੋਂ ਇਕ ਅਧਿਕਾਰਤ ਬਿਆਨ 'ਚ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX