ਜਲੰਧਰ, 26 ਨਵੰਬਰ (ਰਣਜੀਤ ਸਿੰਘ ਸੋਢੀ)- ਬੇਰੁਜ਼ਗਾਰ ਬੀ.ਐੱਡ ਟੈੱਟ ਪਾਸ ਅਧਿਆਪਕਾਂ ਨੇ ਸਰਕਟ ਹਾਊਸ ਵਿਖੇ ਪੱਤਰਕਾਰ ਵਾਰਤਾ ਕਰਨ ਆਏ ਸਿੱਖਿਆ ਮੰਤਰੀ ਪਰਗਟ ਸਿੰਘ ਦਾ ਘਿਰਾਓ ਕੀਤਾ ਜਿੱਥੇ ਉਨ੍ਹਾਂ ਰੋਸ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨਾਲ ਗੱਲਬਾਤ ਕੀਤੀ | ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਸਰਕਾਰ ਬੇਰੁਜ਼ਗਾਰ ਅਧਿਆਪਕਾ ਨੂੰ ਰੁਜ਼ਗਾਰ ਦੇਣਾ ਚਾਹੁੰਦੀ ਹੈ ਪਰ ਬੇਰੁਜ਼ਗਾਰਾਂ ਵਲੋਂ ਅਦਾਲਤ ਅੰਦਰ ਕੇਸ ਦਾਇਰ ਕਰਕੇ ਭਰਤੀ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ | ਬੇਰੁਜ਼ਗਾਰ ਬੀ. ਐਡ ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਪੁੱਜੇ ਬੇਰੁਜ਼ਗਾਰ ਅਧਿਆਪਕਾਂ ਨੇ ਮੀਡੀਏ ਸਾਹਮਣੇ ਪ੍ਰਗਟਾਵਾ ਕੀਤਾ ਕਿ ਸਿੱਖਿਆ ਮੰਤਰੀ ਸਿਰਫ਼ ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੇ ਹਵਾਲੇ ਦੇ ਰਹੇ ਹਨ ਜਦਕਿ ਬੀ. ਐੱਡ ਮਾਸਟਰ ਕੇਡਰ ਦੀ ਭਰਤੀ ਸਬੰਧੀ ਕੋਈ ਪ੍ਰਕਿਰਿਆ ਅਜੇ ਤੱਕ ਸ਼ੁਰੂ ਹੀ ਨਹੀਂ ਕੀਤੀ ਗਈ | ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਤੁਹਾਡੀਆਂ ਅਸਾਮੀਆਂ ਲਈ ਵੀ ਕੈਬਨਿਟ 'ਚ 4092 ਅਸਾਮੀਆਂ ਤੇ ਫਿਜ਼ੀਕਲ ਐਜੂਕੇਸ਼ਨ ਤਹਿਤ 2500 ਅਸਾਮੀਆਂ ਸਬੰਧੀ ਪ੍ਰਕਿਰਿਆ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਮੇਰੀ ਦਿਲੀ ਇੱਛਾ ਹੈ ਕਿ ਮੈਂ ਪ੍ਰਾਇਮਰੀ ਤੇ ਸਰੀਰਕ ਸਿੱਖਿਆ ਸਬੰਧੀ ਪਹਿਲ ਦੇ ਆਧਾਰ 'ਤੇ ਕੰਮ ਕਰਾਂ | ਬੇਰੁਜ਼ਗਾਰ ਅਧਿਆਪਕਾਂ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਂ ਨੇ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਮੀਡੀਆ ਸਾਹਮਣੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਤੇ ਕਿਹਾ ਕਿ ਸਿੱਖਿਆ ਮੰਤਰੀ ਮਾਸਟਰ ਕਾਡਰ ਦੀ ਭਰਤੀ ਸਬੰਧੀ ਅਦਾਲਤੀ ਰੋਕ ਦਾ ਭੁਲੇਖਾ ਪਾ ਕੇ ਮੀਡੀਆ ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ | ਉਨ੍ਹਾਂ ਸਮਾਜਿਕ ਸਿੱਖਿਆ, ਪੰਜਾਬੀ ਤੇ ਹਿੰਦੀ ਵਿਸ਼ੇ ਦੇ ਅਧਿਆਪਕਾਂ ਲਈ ਘੱਟੋ ਘੱਟ 9000 ਅਸਾਮੀਆਂ ਸਮੇਤ ਕੁਲ 18000 ਅਸਾਮੀਆਂ ਉੱਤੇ ਭਰਤੀ ਦੀ ਮੰਗ ਕੀਤੀ ਹੈ, ਜਿਸ ਲਈ ਮੁਨੀਸ਼ ਫ਼ਾਜ਼ਿਲਕਾ ਤੇ ਜਸਵੰਤ ਘੁਬਾਇਆ ਟੈਂਕੀ 'ਤੇ ਚੜ੍ਹੇ ਹੋਏ ਹਨ | ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਪੱਤਰਕਾਰ ਵਾਰਤਾ ਦੌਰਾਨ ਗੁਮਰਾਹ ਕਰ ਰਹੇ ਹਨ ਕਿ ਟੈਂਕੀ 'ਤੇ ਚੜ੍ਹੇ ਅਧਿਆਪਕਾਂ ਦੇ 20-22 ਅੰਕ ਹਨ | ਉਨ੍ਹਾਂ ਦਾ ਸਿੱਖਿਆ ਮੰਤਰੀ ਨੂੰ ਸਵਾਲ ਹੈ ਕਿ ਜੇ ਮੁਨੀਸ਼ ਫ਼ਾਜ਼ਿਲਕਾ ਤੇ ਜਸਵੰਤ ਘੁਬਾਇਆ ਦੇ 20-22 ਅੰਕ ਹਨ ਤਾਂ ਉਨ੍ਹਾਂ ਦੀ ਟੈੱਟ ਪ੍ਰੀਖਿਆ ਕਿਵੇਂ ਪਾਸ ਹੋ ਗਈ | ਉਨ੍ਹਾਂ ਕਿਹਾ ਕਿ ਮਾਸਟਰ ਕੇਡਰ ਦੀ ਭਰਤੀ ਲਈ ਤਾਂ ਸਰਕਾਰ ਨੇ ਅਜੇ ਤੱਕ ਕੋਈ ਇਸ਼ਤਿਹਾਰ ਜਾਰੀ ਹੀ ਨਹੀਂ ਕੀਤਾ | ਪਿਛਲੀ 3704 ਦੀ ਭਰਤੀ ਵਿਚ ਮਹਿਜ਼ 150 ਅਸਾਮੀਆਂ ਉਕਤ ਵਿਸ਼ਿਆਂ ਦੀਆਂ ਕੱਢੀਆਂ ਗਈਆਂ ਸਨ ਜਦਕਿ ਇਨ੍ਹਾਂ ਵਿਸ਼ਿਆਂ ਦੇ 26000 ਦੇ ਕਰੀਬ ਬੇਰੁਜ਼ਗਾਰ ਉਮੀਦਵਾਰ ਹਨ |
ਜਲੰਧਰ, 26 ਨਵੰਬਰ (ਚੰਦੀਪ ਭੱਲਾ)- ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਲੋਂ ਰੇਤਾਂ ਦੇ ਰੇਟ ਤੈਅ ਕੀਤੇ ਜਾਣ ਤੋਂ ਬਾਅਦ ਡੀ.ਸੀ. ਘਨਸ਼ਿਆਮ ਥੋਰੀ ਵਲੋਂ ਰੇਤ ਕਾਰੋਬਾਰੀਆਂ ਨੂੰ ਬੁਲਾ ਕੇ ਰੇਤਾਂ ਸਬੰਧੀ ਰੇਟ ਤੈਅ ਕੀਤੇ ਗਏ ਸਨ ਤੇ ਕਿਹਾ ਗਿਆ ਸੀ ਕਿ ਵੱਧ ਭਾਅ 'ਤੇ ...
ਸ਼ਿਵ ਸ਼ਰਮਾ
ਜਲੰਧਰ, 26 ਨਵੰਬਰ- ਸਵਛਤਾ ਸਰਵੇਖਣ 2022 ਤਹਿਤ ਨਗਰ ਨਿਗਮ ਵੱਲੋਂ ਸਾਫ਼ ਸਫ਼ਾਈ ਦੇਖਣ ਲਈ ਸਕੂਲ, ਹਸਪਤਾਲਾਂ, ਹੋਟਲਾਂ ਦਾ ਸਰਵੇ ਸ਼ੁਰੂ ਕਰ ਦਿੱਤਾ ਗਿਆ ਹੈ ਜਿਹੜਾ ਕਿ 30 ਨਵੰਬਰ ਤੱਕ ਚੱਲੇਗਾ | ਨਗਰ ਨਿਗਮ ਦੇ ਸੈਨੀਟੇਸ਼ਨ ਬਰਾਂਚ ਨੇ ਇਸ ਲਈ ਤਿੰਨ ਟੀਮਾਂ ਦਾ ...
ਮਕਸੂਦਾਂ, 26 ਨਵੰਬਰ (ਸਤਿੰਦਰ ਪਾਲ ਸਿੰਘ) - ਜਲੰਧਰ-ਅੰਮਿ੍ਤਸਰ ਮਾਰਗ ਉੱਪਰ ਵੇਰਕਾ ਮਿਲਕ-ਪਲਾਂਟ ਦੇ ਕੋਲ ਰਾਜਮਾਰਗ 'ਤੇ ਜਾ ਰਹੇ ਇਕ ਸੀ.ਐਨ.ਜੀ. ਟੋਇਓਟਾ ਟਰੱਕ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ | ਥਾਣਾ ਮਕਸੂਦਾਂ ਦੇ ਮੁਖੀ ਕੰਵਲਜੀਤ ਸਿੰਘ ਬੱਲ ਨੇ ਦੱਸਿਆ ਕਿ ਡੀ. ...
ਜਲੰਧਰ, 26 ਨਵੰਬਰ (ਚੰਦੀਪ ਭੱਲਾ)- ਪੰਜਾਬ ਰਾਜ ਜ਼ਿਲ੍ਹਾ (ਡੀ.ਸੀ.) ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵਲੋਂ ਸੂਬਾਈ ਲੀਡਰਸ਼ਿਪ ਤੇ ਜ਼ਿਲਿ੍ਹਆਂ ਦੀ ਲੀਡਰਸ਼ਿਪ ਵਲੋਂ ਹੁਸ਼ਿਆਰਪੁਰ ਵਿਖੇ ਮਾਹਿਲਪੁਰ ਦੇ ਰਜਿਸਟਰੀ ਕਲਰਕ ਮਨਜੀਤ ਸਿੰਘ ਤੇ ਨਾਇਬ ...
ਜਲੰਧਰ, 26 ਨਵੰਬਰ (ਸ਼ਿਵ)- ਅਰਬਨ ਅਸਟੇਟ ਫੇਸ-2 ਵਿਚ ਲਿਟਲ ਬਲਾਸਮ ਸਕੂਲ ਦੇ ਕੋਲ ਸੜਕ ਬਣਾਉਣ ਵੇਲੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਨਿਗਮ ਦੇ ਜੇ. ਈ. ਪਾਰੁਲ ਨਾਲ ਕੁਝ ਲੋਕਾਂ ਨੇ ਹੱਥੋਪਾਈ ਕੀਤੀ ਗਈ | ਦੱਸਿਆ ਜਾਂਦਾ ਹੈ ਕਿ ਅਰਬਨ ਅਸਟੇਟ ਫੇਸ-2 ਵਿਚ ਨਿਗਮ ਵੱਲੋਂ ਸੜਕ ...
ਜਲੰਧਰ, 26 ਨਵੰਬਰ (ਐੱਮ.ਐੱਸ. ਲੋਹੀਆ) - ਬੱਸ ਅੱਡੇ ਦੇ ਬਾਹਰ ਪੁੱਲ ਥੱਲੇ ਚੱਲ ਰਹੀ ਪਾਰਟੀ ਦੌਰਾਨ ਬੀਤੀ ਰਾਤ ਚੱਲੀ ਗੋਲੀ ਨਾਲ ਅਨੀਕੇਤ ਗਿੱਲ ਉਰਫ਼ ਲੱਕੀ ਗਿੱਲ ਪੁੱਤਰ ਕੁਲਵੰਤ ਰਾਏ ਵਾਸੀ ਅਰਜੁਨ ਨਗਰ ਲਾਡੋਵਾਲੀ ਰੋਡ ਜਲੰਧਰ ਦੀ ਹੋਈ ਹੱਤਿਆ ਦੇ ਮਾਮਲੇ 'ਚ ਮਿ੍ਤਕ ਦੀ ...
ਚੁਗਿੱਟੀ/ਜੰਡੂਸਿੰਘਾ, 26 ਨਵੰਬਰ (ਨਰਿੰਦਰ ਲਾਗੂ)-ਥਾਣਾ ਪਤਾਰਾ ਅਧੀਨ ਆਉਂਦੇ ਇਲਾਕੇ ਦੀਆਂ ਵੱਖ-ਵੱਖ ਥਾਵਾਂ 'ਤੇ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ 'ਚ 5 ਵਿਅਕਤੀਆਂ ਨੂੰ ਪੁਲਿਸ ਨੇ ਗਿ੍ਫਤਾਰ ਕਰਕੇ ਉਨ੍ਹਾਂ ਵਿਰੁੱਧ ਮਾਮਲਾ ਦਰਜ ...
ਜਲੰਧਰ, 26 ਨਵੰਬਰ (ਐੱਮ.ਐੱਸ. ਲੋਹੀਆ) - ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ ਇਕ ਯਾਇਲੋ ਕਾਰ 'ਚੋਂ 20 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਕਰਕੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਬਲਕਾਰ ਸਿੰਘ ਪੁੱਤਰ ਨਿਰਮਲ ਸਿੰਘ ...
ਕਿਹਾ, ਪਾਰਟੀ ਦੀ ਮਜ਼ਬੂਤੀ ਲਈ ਡੱਟਕੇ ਕਰਾਂਗੇ ਮਿਹਨਤ
ਚੁਗਿੱਟੀ/ਜੰਡੂਸਿੰਘਾ, 26 ਨਵੰਬਰ (ਨਰਿੰਦਰ ਲਾਗੂ)-ਸੀਨੀਅਰ ਕਾਂਗਰਸੀ ਆਗੂਆਂ ਵਲੋਂ ਯੁਵਾ ਦਲਿਤ ਕਾਂਗਰਸ ਜ਼ਿਲ੍ਹਾ ਜਲੰਧਰ ਦੇ ਕੋਆਰਡੀਨੇਟਰ ਬਣਾਏ ਗਏ ਸਰਗਰਮ ਨੌਜਵਾਨ ਕਾਂਗਰਸੀ ਨੇਤਾ ਪ੍ਰਵੀਨ ਪਹਿਲਵਾਨ ...
ਜਲੰਧਰ, 26 ਨਵੰਬਰ (ਜਸਪਾਲ ਸਿੰਘ)- ਆਲ ਪੰਜਾਬ ਟਰੱਕ ਆਪ੍ਰੇਟਰ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਵਲੋਂ ਆਪਣੇ ਸਾਥੀ ਟਰੱਕ ਆਪ੍ਰੇਟਰਾਂ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਚੰਡੀਗੜ੍ਹ ਵਿਖੇ ਵਿਸੇਸ਼ ...
ਜਲੰਧਰ, 26 ਨਵੰਬਰ (ਸ਼ਿਵ)- ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨੇ ਕਿਹਾ ਹੈ ਕਿ ਰਾਜ ਦੀਆਂ ਸਨਅਤੀ ਇਕਾਈਆਂ ਦੀ ਤਰੱਕੀ ਲਈ ਉਨ੍ਹਾਂ ਨੂੰ ਕੇਂਦਰੀ ਸਕੀਮਾਂ ਦਾ ਫ਼ਾਇਦਾ ਦੇਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ | ਸ੍ਰੀ ਸੋਮ ਪ੍ਰਕਾਸ਼ ਸਨਅਤੀ ਇਕਾਈਆਂ ਦੇ ਵਿਕਾਸ ਲਈ ...
ਮਕਸੂਦਾਂ, 26 ਨਵੰਬਰ (ਸਤਿੰਦਰ ਪਾਲ ਸਿੰਘ)- ਥਾਣਾ ਮਕਸੂਦਾਂ ਦੀ ਹੱਦ ਅੰਦਰ ਪੈਂਦੇ ਪਿੰਡ ਨੁਰਪੂਰ ਵਿਖੇ ਚੋਰਾਂ ਨੇ ਦੇਰ ਰਾਤ ਅੱਡਾ ਨੁਰਪੂਰ ਚੌਕ 'ਚ ਬਿਜਲੀ ਟ੍ਰਾਂਸਫਾਰਮਰ 'ਚੋਂ ਤਕਰੀਬਨ 150 ਲੀਟਰ ਤੇਲ ਚੋਰੀ ਕਰ ਲਿਆ | ਜਾਣਕਾਰੀ ਅਨੁਸਾਰ ਧੋਗੜੀ ਰੋਡ 'ਤੇ ਪੈਂਦੇ ...
ਜਲੰਧਰ, 26 ਨਵੰਬਰ (ਸ਼ਿਵ)- ਖੇਡ ਉਦਯੋਗ ਸੰਘ ਦੇ ਕਨਵੀਨਰ ਵਿਜੇ ਧੀਰ ਅਤੇ ਸਹਿ ਕਨਵੀਨਰ ਪ੍ਰਵੀਨ ਆਨੰਦ ਨੇ ਕੀਤੀ ਗਈ ਮੀਟਿੰਗ ਵਿਚ ਕਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਘਰੇਲੂ ਖਪਤਕਾਰਾਂ ਨੂੰ 3 ਰੁਪਏ ਸਸਤੀ ਬਿਜਲੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ, ...
ਜਲੰਧਰ, 26 ਨਵੰਬਰ (ਸ਼ਿਵ)- ਸਿੱਖਿਆ ਮੰਤਰੀ ਓਲੰਪੀਅਨ ਪਰਗਟ ਸਿੰਘ ਦੀ ਪਤਨੀ ਬੀਬਾ ਬਰਿੰਦਰ ਪ੍ਰੀਤ ਕੌਰ ਨੇ ਅੱਜ ਹਲਕੇ ਅਧੀਨ ਪੈਂਦੇ ਵਾਰਡ 31 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਉਨ੍ਹਾਂ ਵਾਰਡ ਦੀਆਂ ਨਵੀਆਂ ਬਣੀਆਂ ਸੜਕਾਂ 'ਤੇ ਆਈਕੈਟ ...
ਜਲੰਧਰ, 26 ਨਵੰਬਰ (ਐੱਮ.ਐੱਸ. ਲੋਹੀਆ) - ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਜਗਮੋਹਨ ਸਿੰਘ ਨੇ ਕਮਿਸ਼ਨਰੇਟ ਪੁਲਿਸ ਦੇ ਅਧਿਕਾਰ ਖੇਤਰ 'ਚ ਸਾਰੇ ਰੈਸਟੋਰੈਂਟ, ਕਲੱਬ, ਬਾਰ, ਪੱਬ ਤੇ ਅਜਿਹੀਆਂ ਹੋਰ ਖਾਣ-ਪੀਣ ਵਾਲੀਆਂ ਥਾਵਾਂ 'ਚ ਰਾਤ 11 ਵਜੇ ਤੋਂ ਬਾਅਦ ਭੋਜਨ ਅਤੇ ਸ਼ਰਾਬ ਆਦਿ ...
ਜਲੰਧਰ, 26 ਨਵੰਬਰ (ਜਸਪਾਲ ਸਿੰਘ)-ਗੁਰਦੁਆਰਾ ਦੇਹਰਾ ਸਾਹਿਬ ਪਾਤਸ਼ਾਹੀ ਪੰਜਵੀਂ ਜੰਡਿਆਲਾ-ਭੰਗਾਲਾ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਭਾਈ ਘਨ੍ਹੱਈਆ ਜੀ ਸੇਵਕ ਦਲ ਜਲੰਧਰ ਛਾਉਣੀ ਦੇ ਮੁੱਖ ਸੇਵਾਦਾਰ ...
ਜਲੰਧਰ, 26 ਨਵੰਬਰ (ਐੱਮ.ਐੱਸ. ਲੋਹੀਆ) - ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਉਨ੍ਹਾਂ ਦੇ ਕਬਜ਼ੇ 'ਚੋਂ ਲੁੱਟਸ਼ੁਦਾ 8 ਮੋਬਾਈਲ ਫੋਨ ਅਤੇ ...
ਜਲੰਧਰ, 26 ਨਵੰਬਰ (ਹਰਵਿੰਦਰ ਸਿੰਘ ਫੁੱਲ) - ਭਾਰਤੀ ਕਲਾਸੀਕਲ ਸੰਗੀਤ ਨੂੰ ਸਮਰਪਿਤ ਭਾਰਤ ਦੀ ਪ੍ਰਸਿੱਧ ਕਲਾਸੀਕਲ ਸੰਸਥਾ ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਂਸਭਾ ਵੱਲੋਂ ਇਸ ਸਾਲ ਕਰਵਾਏ ਜਾ ਰਹੇ 145ਵੇਂ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਦੀਆਂ ਤਿਆਰੀਆਂ ਨੂੰ ...
ਜਲੰਧਰ, 26 ਨਵੰਬਰ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕੇ.ਕੇ. ਗੋਇਲ ਦੀ ਅਦਾਲਤ ਨੇ ਹੈਰੋਇਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਨਿੰਦਰ ਉਰਫ ਰੇਖਾ ਪਤਨੀ ਸੁਰਜੀਤ ਕੁਮਾਰ ਵਾਸੀ ਗੰਨਾ ਪਿੰਡ, ਫਿਲੌਰ ਨੂੰ 1 ਮਹੀਨੇ ਦੀ ਕੈਦ ਤੇ 2500 ਰੁਪਏ ਜੁਰਮਾਨੇ ਦੀ ...
ਮਕਸੂਦਾਂ, 26 ਨਵੰਬਰ (ਸਤਿੰਦਰ ਪਾਲ ਸਿੰਘ)- ਥਾਣਾ-1 ਦੇ ਅਧੀਨ ਆਉਂਦੇ ਖੇਤਰ ਆਨੰਦ ਨਗਰ ਮਕਸੂਦਾਂ ਦੀ ਰਹਿਣ ਵਾਲੀ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਦੋਸਤ ਵਾਸੀ ਵਿਵੇਕਾਨੰਦ ਪਾਰਕ ਨੇ ਉਸ ਨੂੰ ਹੈਵਾਨੀਅਤ ਦਾ ਸ਼ਿਕਾਰ ਬਣਾਇਆ ਹੈ | ਲੜਕੀ ਨੇ ...
ਮਕਸੂਦਾਂ, 26 ਨਵੰਬਰ (ਸਤਿੰਦਰ ਪਾਲ ਸਿੰਘ) - ਬੀਤੇ ਦਿਨੀਂ ਥਾਣਾ ਮਕਸੂਦਾਂ ਅਧੀਨ ਆਉਂਦੇ ਬਿਧੀਪੁਰ ਨਜ਼ਦੀਕ ਡੋਲੀ ਵਾਲੀ ਕਾਰ ਦੇ ਲੁੱਟ ਦੇ ਮਾਮਲੇ ਨੂੰ ਸੁਲਝਾਉਣ ਲਈ ਡੀ.ਐੱਸ.ਪੀ. ਕਰਤਾਰਪੁਰ ਸੁਖਪਾਲ ਸਿੰਘ ਰੰਧਾਵਾ ਵੱਲੋਂ ਆਪਣੀ ਨਿਗਰਾਨੀ ਹੇਠ ਟੀਮਾਂ ਬਣਾਈਆਂ ਹਨ | ...
ਜਲੰਧਰ, 26 ਨਵੰਬਰ (ਰਣਜੀਤ ਸਿੰਘ ਸੋਢੀ)- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਸਾਲਾਨਾ 'ਫੈਕਲਟੀ ਪ੍ਰਸੰਸਾ ਐਵਾਰਡ ਸਮਾਰੋਹ ਦੌਰਾਨ 117 ਖੋਜੀਆਂ ਤੇ ਫੈਕਲਟੀ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ, ਜਿਸ 'ਚ ਐਲ.ਪੀ.ਯੂ. ਦੇ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ...
ਜਲੰਧਰ, 26 ਨਵੰਬਰ (ਐੱਮ.ਐੱਸ. ਲੋਹੀਆ) - ਕੁਝ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਅੱਜ ਇਕ ਹੋਰ ਕੋਰੋਨਾ ਪ੍ਰਭਾਵਿਤ ਵਿਅਕਤੀ ਦੀ ਮੌਤ ਹੋ ਗਈ ਹੈ ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1510 ਪਹੁੰਚ ਗਈ ਹੈ | ਮਿ੍ਤਕ ਭੋਗਪੁਰ ਦੇ ਖੇਤਰ ...
ਜਲੰਧਰ, 26 ਨਵੰਬਰ (ਸ਼ਿਵ)- ਜੁਆਇੰਟ ਫਾਰਮ ਦੇ ਸੱਦੇ ਤੇ ਪਾਵਰ ਕਾਮ ਦੇ ਸਮੂਹ ਮੁਲਾਜ਼ਮਾਂ ਵਲੋਂ ਸ਼ਕਤੀ ਸਦਨ ਜਲੰਧਰ ਵਿਖੇ ਧਰਨਾ ਦਿੱਤਾ ਗਿਆ | ਧਰਨੇ ਨੂੰ ਵੱਖ ਵੱਖ ਬੁਲਾਰਿਆਂ ਵੱਲੋਂ ਸੰਬੋਧਿਤ ਕੀਤਾ ਗਿਆ ਤੇ ਕਿਹਾ ਗਿਆ ਜੁਆਇੰਟ ਫੋਰਮ ਵੱਲੋਂ ਜਿਹੜਾ ਫ਼ੈਸਲਾ ...
ਜਲੰਧਰ, 26 ਨਵੰਬਰ (ਜਸਪਾਲ ਸਿੰਘ)- ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਬੁਲਾਰੇ ਅਤੇ ਦਿੱਲੀ ਦੀ ਸਵਰਗੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਰਾਜਨੀਤਕ ਸਕੱਤਰ ਰਹੇ ਪਵਨ ਖੇੜਾ ਨੇ ਮਹਿੰਗਾਈ ਦੇ ਮੁੱਦੇ 'ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਘੇਰਦੇ ਹੋਏ ...
ਵਿਧਾਇਕ ਬੇਰੀ ਤੇ ਚੇਅਰਮੈਨ ਜੱਸਲ ਨੇ ਕੀਤਾ ਉਦਘਾਟਨ ਜਲੰਧਰ ਛਾਉਣੀ, 26 ਨਵੰਬਰ (ਪਵਨ ਖਰਬੰਦਾ)-ਕੇਂਦਰੀ ਹਲਕੇ ਦੇ ਅਧੀਨ ਆਉਂਦੇ ਵਾਰਡ ਨੰਬਰ 10 ਵਿਖੇ ਧੰਨੋਵਾਲੀ ਰੇਲਵੇ ਫਾਟਕ ਦੇ ਕਰੀਬ ਜਲੰਧਰ-ਫਗਵਾੜਾ ਮੁੱਖ ਮਾਰਗ 'ਤੇ ਜਲਦ ਹੀ ਲੋਕਾਂ ਦੀ ਸਹੂਲਤ ਲਈ ਫੁੱਟ ਓਵਰ ਬਿ੍ਜ ...
ਆਦਮਪੁਰ, 26 ਨਵੰਬਰ (ਰਮਨ ਦਵੇਸਰ)- ਮਾਣ ਭੱਤਾ ਕੱਚਾ- ਕੰਟਰੈਕਟ ਮੁਲਾਜ਼ਮ ਮੋਰਚਾ ਪੰਜਾਬ ਜ਼ਿਲ੍ਹਾ ਜਲੰਧਰ ਦੇ ਬਲਾਕ ਆਦਮਪੁਰ ਵਲੋਂ ਪੀ.ਐਚ.ਸੀ ਆਦਮਪੁਰ ਵਿਖੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ ਜਿਸ ਵਿਚ ਹਾਜ਼ਰ ...
ਜਲੰਧਰ, 26 ਨਵੰਬਰ (ਜਸਪਾਲ ਸਿੰਘ)- ਸਰਗਰਮ ਨੌਜਵਾਨ ਆਗੂ ਅੰਮਿ੍ਤਪਾਲ ਸਿੰਘ ਰੰਧਾਵਾ ਨੂੰ ਐਸ. ਓ. ਆਈ. ਦੁਆਬਾ ਜ਼ੋਨ ਆਈ. ਟੀ. ਵਿੰਗ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਸਰਬਜੋਤ ਸਿੰਘ ਸਾਬੀ ਤੇ ...
ਜਲੰਧਰ, 26 ਨਵੰਬਰ (ਹਰਵਿੰਦਰ ਸਿੰਘ ਫੁੱਲ)- ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵਲੋਂ ਥੋਪੇ ਗਏ ਤਿੰਨ ਕਾਲੇ ਕਾਨੂੰਨ ਤੇ ਐਮ.ਐਸ.ਪੀ. ਸਮੇਤ ਹੋਰ ਮੰਗਾਂ ਨੂੰ ਲੈ ਕੇ ਜੋ ਅੰਦੋਲਨ ਦਿੱਲੀ ਦੀਆਂ ਬਰੂਹਾਂ 'ਤੇ ਆਰੰਭ ਕੀਤਾ ਗਿਆ ਸੀ, ਨੂੰ ਅੱਜ ਇਕ ਸਾਲ ਹੋ ਗਿਆ ਹੈ ...
ਸ਼ਾਹਕੋਟ, 26 ਨਵੰਬਰ (ਪ.ਪ)- ਸ਼ਾਹਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮਿਤੀ 3 ਦਸੰਬਰ ਨੂੰ ਕੀਤੀ ਜਾ ਰਹੀ ਵਿਸ਼ਾਲ ਰੈਲੀ ਸਬੰਧੀ ਸ਼ਾਹਕੋਟ ਹਲਕੇ ਤੋਂ ਅਕਾਲੀ-ਬਸਪਾ ਉਮੀਦਵਾਰ ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਐਡ. ਬਚਿੱਤਰ ਸਿੰਘ ...
ਸ਼ਾਹਕੋਟ, 26 ਨਵੰਬਰ (ਸਚਦੇਵਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜਵਾ ਕਲਾਂ (ਸ਼ਾਹਕੋਟ) ਵਿਖੇ ਬਲਾਕ ਪੱਧਰੀ ਸਾਇੰਸ ਮੇਲਾ ਪਿ੍ੰਸੀਪਲ ਪਵਨ ਕੁਮਾਰ ਅਰੋੜਾ ਤੇ ਸਰਬਜੀਤ ਸਿੰਘ ਬਲਾਕ ਨੋਡਲ ਅਫ਼ਸਰ ਦੀ ਅਗਵਾਈ ਹੇਠ ਕਰਵਾਇਆ ਗਿਆ | ਮੇਲੇ 'ਚ ਬਲਾਕ ਸ਼ਾਹਕੋਟ-1 ਅਧੀਨ ...
ਸ਼ਾਹਕੋਟ, 26 ਨਵੰਬਰ (ਬਾਂਸਲ)- ਪਿੰਡ ਢੰਡੋਵਾਲ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ¢ ਇਸ ਮÏਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ¢ ਉਪਰੰਤ ਗਿਆਨੀ ਗੁਰਮੁਖ ਸਿੰਘ ਐਮ. ਏ. ਦੇ ...
ਕਰਤਾਰਪੁਰ, 26 ਨਵੰਬਰ (ਭਜਨ ਸਿੰਘ)- ਕਾਲੇ ਖੇਤੀ ਕਾਨੰੂਨਾਂ ਖ਼ਿਲਾਫ਼ ਅੰਦੋਲਨ ਸ਼ੁਰੂ ਹੋਣ ਦਾ ਸਾਲ ਪੂਰਾ ਹੋਣ 'ਤੇ ਦਿੱਲੀ ਦੇ ਬਾਰਡਰਾਂ ਉੱਪਰ ਦਿਨ ਮਨਾਉਣ ਲਈ ਕਿਸਾਨ ਵੱਡੇ ਕਾਫ਼ਲਿਆਂ ਨਾਲ ਦਿਲੀ ਅੰਦੋਲਨ ਲਈ ਰਵਾਨਾ ਹੋਏ | ਇਸ ਮੌਕੇ ਪ੍ਰਧਾਨ ਜਸਬੀਰ ਸਿੰਘ ਲਿੱਟਾ ...
ਜਲੰਧਰ, 26 ਨਵੰਬਰ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਜਲੰਧਰ ਫੇਰੀ ਮੌਕੇ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ਵਲੋਂ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ ਗਈ | ਇਸ ਮੌਕੇ ...
ਸ਼ਾਹਕੋਟ, 26 ਨਵੰਬਰ (ਬਾਂਸਲ) -ਮਾਤਾ ਸਾਹਿਬ ਕÏਰ ਖਾਲਸਾ ਕਾਲਜ ਢੰਡੋਵਾਲ ਵਿਖੇ ਤਹਿਸੀਲ ਸ਼ਾਹਕੋਟ ਦੇ ਖੁਸ਼ਹਾਲੀ ਦੇ ਰਾਖਿਆਂ (ਜੀ.ਓ.ਜੀ) ਦੀ ਇੱਕਤਰਤਾ ਹੋਈ ¢ ਇੱਕਤਰਤਾ ਵਿੱਚ ਕਰਨਲ ਜਗਤਾਰ ਸਿੰਘ ਸਹਾਇਕ ਜ਼ਿਲ੍ਹਾ ਮੁਖੀ ਜੀ.ਓ.ਜੀ. ਜਲੰਧਰ ਉਚੇਚੇ ਤÏਰ 'ਤੇ ਹਾਜ਼ਰ ਹੋਏ | ...
ਨਕੋਦਰ, 26 ਨਵੰਬਰ (ਗੁਰਵਿੰਦਰ ਸਿੰਘ, ਤਿਲਕਰਾਜ ਸ਼ਰਮਾ)- ਮਲਾਵੀ ਦੇਵੀ ਦਯਾਨੰਦ ਮਾਡਲ ਸਕੂਲ ਨਕੋਦਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ | ਇਸ ਸਬੰਧੀ ਸਕੂਲ ਦੇ ਖੁੱਲ੍ਹੇ ਮੈਦਾਨ 'ਚ ਇੱਕ ਵਿਸ਼ੇਸ਼ ...
ਜੰਡਿਆਲਾ ਮੰਜਕੀ, 26 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)- ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਲੋਂ ਖੇਤੀ ਬਾੜੀ ਨਾਲ ਸੰਬੰਧਿਤ ਤਿੰਨੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੇ ਕੀਤੇ ਐਲਾਨ ਤੇ ਸਵਾਗਤ ਕਰਦਿਆਂ ਸੂਬਾ ਪੱਧਰੀ ਮੁਲਾਜ਼ਮ ਆਗੂ ਤੀਰਥ ਸਿੰਘ ਬਾਸੀ ਨੇ ...
ਸ਼ਾਹਕੋਟ, 26 ਨਵੰਬਰ (ਸਚਦੇਵਾ)- ਲਾਲ ਝੰਡਾ ਪੇਂਡੂ ਚੌਂਕੀਦਾਰਾ ਯੂਨੀਅਨ ਪੰਜਾਬ (ਸੀਟੂ) ਤਹਿਸੀਲ ਸ਼ਾਹਕੋਟ ਦੀ ਮੀਟਿੰਗ ਹੋਈ, ਜਿਸ 'ਚ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸੂਬਾ ਪ੍ਰਧਾਨ ਨੀਲੋ ਨੇ ਕਿਹਾ ਕਿ ਪੇਂਡੂੂ ...
ਲੋਹੀਆਂ ਖਾਸ, 26 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਾਂਤਮਈ 'ਕਿਸਾਨੀ ਸੰਘਰਸ਼ ਸਾਹਮਣੇ' ਆਪਣੀ ਅਤੇ ਭਾਜਪਾ ਸਰਕਾਰ ਦੀ ਹਾਰ ਮੰਨਦਿਆਂ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਜੋ ਫੈਸਲਾ ਕੀਤਾ ਹੈ ਉਹ ਜਿਥੇ ਕਿਸਾਨੀ ...
ਜਮਸ਼ੇਰ ਖ਼ਾਸ , 26 ਨਵੰਬਰ (ਅਵਤਾਰ ਤਾਰੀ)-ਪਿੰਡ ਜਮਸ਼ੇਰ ਖ਼ਾਸ ਅਤੇ ਇਸ ਦੇ ਨਾਲ ਲਗਦੇ ਪਿੰਡਾਂ ਦੀ ਬੜੇ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਉਸ ਵੇਲੇ ਪੂਰੀ ਹੋ ਗਈ ਜਦੋਂ ਸਿਹਤ ਵਿਭਾਗ ਵਲੋਂ ਐਂਬੂਲੈਂਸ ਪੱਕੇ ਤੌਰ 'ਤੇ ਮੁਢਲਾ ਸਿਹਤ ਕੇਂਦਰ ਜਮਸ਼ੇਰ ਖ਼ਾਸ ਵਿਖੇ ਭੇਜ ...
ਅੱਪਰਾ, 26 ਨਵੰਬਰ (ਦਲਵਿੰਦਰ ਸਿੰਘ ਅੱਪਰਾ)- ਸ਼ਨਨ ਗਾਬਾ ਚੈਰੀਟੇਬਲ ਸੁਸਾਇਟੀ (ਰਜਿ.) ਵਲੋਂ ਅੱਪਰਾ ਵਿਖੇ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ | ਅੱਪਰਾ-ਲੋਹਗੜ੍ਹ ਸੜਕ 'ਤੇ ਬਣਨ ਜਾ ਰਹੇ ਇਸ ਹਸਪਤਾਲ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਗੁਰਦੁਆਰਾ ਸਿੰਘ ...
ਸ਼ਾਹਕੋਟ, 26 ਨਵੰਬਰ (ਸੁਖਦੀਪ ਸਿੰਘ)- ਸਰਕਾਰੀ ਐਲੀਮੈਂਟਰੀ ਸਕੂਲ, ਬੱਗਾ (ਸ਼ਾਹਕੋਟ) ਦੀਆਂ ਛੱਤਾਂ ਦੀ ਹਾਲਤ ਬਹੁਤ ਮਾੜੀ ਹੋਈ ਪਈ ਸੀ, ਜਿੰਨ੍ਹਾਂ ਦੀ ਮੁਰੰਮਤ ਦਾ ਕੰਮ ਸੁਖਚੈਨ ਸਿੰਘ, ਸਰਪੰਚ ਸੁਖਰਾਜ ਸਿੰਘ ਤੇ ਸਤਵੀਰ ਸਿੰਘ ਨੇ ਸਾਂਝੇ ਤੌਰ 'ਤੇ ਸ਼ੁਰੂ ਕਰਵਾਇਆ | ...
ਫਿਲੌਰ, 26 ਨਵੰਬਰ (ਸਤਿੰਦਰ ਸ਼ਰਮਾ)- ਰਾਸ਼ਟਰੀ ਆਵਿਸ਼ਕਾਰ ਅਭਿਆਨ ਤਹਿਤ ਪੰਜਾਬ ਰਾਜ ਦੇ ਸਕੂਲਾਂ ਵਿਚ ਵਿਗਿਆਨ ਵਿਸ਼ੇ ਨੂੰ ਪ੍ਰਫੁਲਤ ਕਰਨ ਲਈ ਸਾਇੰਸ ਮੇਲੇ ਕਰਵਾਏ ਜਾ ਰਹੇ ਹਨ | ਇਸੇ ਲੜੀ ਦੇ ਚਲਦਿਆਂ ਅੱਜ ਫਿਲੌਰ ਬਲਾਕ ਦਾ ਵਿਗਿਆਨ ਮੇਲਾ ਸਰਕਾਰੀ ਸੀਨੀਅਰ ...
ਲੋਹੀਆਂ ਖਾਸ, 26 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਬ੍ਰਹਮਲੀਨ ਸ੍ਰੀ ਸ੍ਰੀ 108 ਮਹੰਤ ਸ਼ਾਂਤੀ ਗਿਰੀ ਦੇ ਅਸ਼ੀਰਵਾਦ ਅਤੇ ਸ੍ਰੀ ਸ੍ਰੀ 108 ਮਹੰਤ ਰਵਿੰਦਰਾ ਗਿਰੀ ਦੀ ਅਗਵਾਈ ਹੇਠ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ 28 ਨਵੰਬਰ ਐਤਵਾਰ ਤੋਂ ਆਰੰਭ ਹੋ ਕੇ 4 ਦਸੰਬਰ ਤੱਕ ...
ਕਰਤਾਰਪੁਰ, 26 ਨਵੰਬਰ (ਭਜਨ ਸਿੰਘ)- ਅੱਜ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮਿ੍ਤਸਰ ਵਿਖੇ ਸਿਆਸਤ ਦੇ ਬਾਬਾ ਬੋਹੜ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਰਨਲ ਸਕੱਤਰ ਤੇ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਵਡਾਲਾ ...
ਮਹਿਤਪੁਰ, 26 ਨਵੰਬਰ (ਲਖਵਿੰਦਰ ਸਿੰਘ)- ਏਕਮ ਪਬਲਿਕ ਸਕੂਲ ਮਹਿਤਪੁਰ ਵਿਖੇ ਦੂਜੇ ਦਿਨ ਦੇ ਦੌਰ 'ਚ ਚੱਲ ਰਹੀ ਅਥਲੈਟਿਕ ਮੀਟ ਬਹੁਤ ਹੀ ਸਮੁੱਚੇ ਢੰਗ ਨਾਲ ਸ਼ੁਰੂ ਹੋਈ | ਇਸ ਮੌਕੇ ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀ.ਐੱਸ.ਪੀ. ਸ਼ਾਹਕੋਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ...
ਸ਼ਾਹਕੋਟ, 26 ਨਵੰਬਰ (ਸਚਦੇਵਾ)- ਸਰਕਾਰੀ ਮਿਡਲ ਸਕੂਲ ਸ਼ਾਹਕੋਟ (ਨਿੰਮਾਂ ਵਾਲੇ) ਨੂੰ ਬਾਰ੍ਹਵੀਂ ਤੱਕ ਅਪਗਰੇਡ ਕਰਨ ਸਬੰਧੀ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਐਸ.ਡੀ.ਐਮ. ਸ਼ਾਹਕੋਟ ਲਾਲ ਵਿਸ਼ਵਾਸ਼ ਬੈਂਸ ਵਲੋਂ ਪ੍ਰਾਇਮਰੀ ਤੇ ਮਿਡਲ ਸਕੂਲਾਂ ਦਾ ...
ਸ਼ਾਹਕੋਟ, 26 ਨਵੰਬਰ (ਬਾਂਸਲ) - ਸਰਕਾਰੀ ਮਿਡਲ ਸਕੂਲ ਮੀਏਾਵਾਲ ਅਰਾਈਆਂ ਵਿੱਚ ਸਾਇੰਸ ਮੇਲਾ ਲਗਾਇਆ ਗਿਆ¢ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਸਾਇੰਸ ਨਾਲ ਸਬੰਧਿਤ ਵੱਖ ਵੱਖ ਮਾਡਲ ਤੇ ਚਾਰਟ ਤਿਆਰ ਕੀਤੇ ਗਏ¢ ਵਿਦਿਆਰਥੀਆਂ ਵਲੋਂ ਸਾਇੰਸ ਮੇਲੇ ਵਿੱਚ ਪੂਰੀ ਰੁਚੀ ...
ਮਹਿਤਪੁਰ, 26 ਨਵੰਬਰ (ਲਖਵਿੰਦਰ ਸਿੰਘ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ (ਜਲੰਧਰ) ਵਿਖੇ ਸਕੂਲ ਪੱਧਰੀ ਸਾਇੰਸ ਐਕਟੀਵਿਟੀ ਮੇਲਾ ਕਰਵਾਇਆ ਗਿਆ ਜਿਸ ਵਿਚ ਛੇਵੀਂ, ਅੱਠਵੀਂ ਤੇ ਨੌਵੀਂ ਤੋਂ ਦਸਵੀਂ ਜਮਾਤ ਦੇ ਬੱਚਿਆਂ ਨੇ ਭਾਗ ਲਿਆ | ਇਲਾਕੇ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX