ਬਠਿੰਡਾ, 26 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ) - ਮਾਣ ਭੱਤਾ ਤੇ ਕੰਟਰੈਕਟ ਮੁਲਾਜ਼ਮ ਮੋਰਚਾ ਵਲੋਂ ਜ਼ਿਲ੍ਹਾ ਬਠਿੰਡਾ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਕੰਟਰੈਕਟ ਮੁਲਾਜ਼ਮ ਮੋਰਚਾ ਦੇ ਆਗੂ ਸੁਰੰਜਨਾ ਰਾਣੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੀਟਿੰਗ ਤੋਂ ਭਗੌੜੇ ਹੋਏ ਮੁੱਖ ਮੰਤਰੀ ਤੋਂ ਤੰਗ ਪ੍ਰੇਸ਼ਾਨ ਹੋ ਕੇ ਆਸਾ ਵਰਕਰਾਂ ਦੁਆਰਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਉਨ੍ਹਾਂ ਪੰਜਾਬ ਸਰਕਾਰ 'ਤੇ ਦੋਸ ਲਗਾਉਂਦਿਆਂ ਕਿਹਾ ਕੇ ਸਰਕਾਰ ਨੇ ਆਸਾ ਵਰਕਰਾਂ ਤੋਂ ਆਪਣਾ ਪੱਲਾ ਛੁਡਾਉਣ ਕਾਰਨ ਉਨ੍ਹਾਂ ਦੀ ਕੋਈ ਵੀ ਮੰਗ ਮੰਨਣ ਨੂੰ ਤਿਆਰ ਨਹੀ ਹੈ, ਉਨ੍ਹਾਂ ਕਿਹਾ ਕਿ ਆਸਾ ਵਰਕਰਾਂ ਨੂੰ ਘੱਟੋ ਘੱਟ ਉਜਰਤ ਐਕਟ ਦੇ ਦਾਇਰੇ ਹੇਠ ਲਿਆਉਣ ਦੇ ਆਪਣੇ ਵਾਅਦੇ ਤੋਂ ਸਰਕਾਰ ਮੁਕਰ ਚੁੱਕੀ ਹੈ | ਲੋਕਾ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਸਾ ਵਰਕਰ ਅਹਿਮ ਰੋਲ ਅਦਾ ਕਰ ਰਹੇ ਹਨ | ਇਸ ਮੌਕੇ ਤੇ ਪ੍ਰਨੀਤ ਕੌਰ, ਮਨਜੀਤ ਕੌਰ, ਚਰਨਜੀਤ ਕੌਰ, ਰਵਿੰਦਰ ਕੌਰ, ਸੀਮਾ, ਰਾਣੀ ਦੇਵੀ ਕੁਸੁਮ, ਨਿਸ਼ਾ ਆਦਿ ਸ਼ਾਮਿਲ ਸਨ |
ਬੋਹਾ, 26 ਨਵੰਬਰ (ਰਮੇਸ਼ ਤਾਂਗੜੀ) - ਸ਼ਹੀਦ ਬਾਬਾ ਜੀਵਨ ਸਿੰਘ ਵਿੱਦਿਅਕ ਤੇ ਭਲਾਈ ਟਰੱਸਟ ਦੇ ਪ੍ਰਧਾਨ ਮਹਾਂ ਸਿੰਘ ਰਾਏਪੁਰ, ਮੇਲਾ ਸਿੰਘ ਸੀਨੀਅਰ ਮੀਤ ਪ੍ਰਧਾਨ, ਬਲਕਾਰ ਸਿੰਘ ਮੀਤ ਪ੍ਰਧਾਨ, ਡਾ. ਤਰਸੇਮ ਸਿੰਘ ਪ੍ਰਚਾਰ ਸਕੱਤਰ ਜ਼ਿਲ੍ਹਾ ਮਾਨਸਾ, ਸੰਤੋਖ ਸਿੰਘ ...
ਝੁਨੀਰ, 26 ਨਵੰਬਰ (ਰਮਨਦੀਪ ਸਿੰਘ ਸੰਧੂ) - ਕਸਬਾ ਝੁਨੀਰ ਵਿਖੇ ਆਮ ਆਦਮੀ ਪਾਰਟੀ ਦੀ ਇਕੱਤਰਤਾ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਰਾਜਵਿੰਦਰ ਕੌਰ ਥਿਆੜਾ ਪ੍ਰਧਾਨ ਮਹਿਲਾ ਵਿੰਗ ਪੰਜਾਬ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਦੋਵੇਂ ਰਵਾਇਤੀ ਪਾਰਟੀਆਂ ਨੂੰ ਪਰਖ ਲਿਆ ਹੈ | ...
ਬੁਢਲਾਡਾ, 26 ਨਵੰਬਰ (ਸਵਰਨ ਸਿੰਘ ਰਾਹੀ) - ਇਥੇ ਪੀ.ਆਰ.ਟੀ.ਸੀ. ਡਿਪੂ ਦੇ ਅਚਨਚੇਤ ਨਿਰੀਖਣ ਲਈ ਪੁੱਜੇ ਕਾਰਪੋਰੇਸ਼ਨ ਦੇ ਚੇਅਰਮੈਨ ਸਤਵਿੰਦਰ ਸਿੰਘ ਚੈੜੀਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ 'ਚ ਪੰਜਾਬ ਸਰਕਾਰ ਵਲੋਂ ਟਰਾਂਸਪੋਰਟ ...
ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 26 ਨਵੰਬਰ - ਲੋਕ ਪੱਖੀ ਲਹਿਰਾਂ 'ਚ ਯੋਗਦਾਨ ਪਾਉਣ ਵਾਲੇ ਮਾਨਸਾ ਜ਼ਿਲੇ੍ਹ ਦੇ ਕਿਰਤੀਆਂ ਨੇ ਕਿਸਾਨੀ ਸੰਘਰਸ਼ 'ਚ ਮੋਹਰੀ ਹੋ ਕੇ ਯੋਗਦਾਨ ਪਾਇਆ ਹੈ ਜਿਥੇ ਦਿੱਲੀ ਅੰਦੋਲਨ 'ਚ ਜ਼ਿਲੇ੍ਹ ਦੇ ਹਜ਼ਾਰਾਂ ...
ਬੁਢਲਾਡਾ, 26 ਨਵੰਬਰ (ਸੁਨੀਲ ਮਨਚੰਦਾ) - ਨੇੜਲੇ ਪਿੰਡ ਅਹਿਮਦਪੁਰ ਨਜ਼ਦੀਕ ਬਣੇ ਰੇਲਵੇ ਫਾਟਕ ਕੋਲ ਨੌਜਵਾਨ ਕਿਸਾਨ ਦੀ ਤੇਜ਼ ਰਫ਼ਤਾਰ ਰੇਲਗੱਡੀ ਹੇਠਾਂ ਆ ਜਾਣ ਕਾਰਨ ਮੌਤ ਹੋ ਗਈ ਹੈ | ਪੁਲਿਸ ਸੂਤਰਾਂ ਅਨੁਸਾਰ ਮਿ੍ਤਕ ਵਿਅਕਤੀ ਦੇ ਭਰਾ ਸਿਕੰਦਰ ਸਿੰਘ ਨੇ ਦੱਸਿਆ ਕਿ ...
ਬਠਿੰਡਾ, 26 ਨਵੰਬਰ (ਸੱਤਪਾਲ ਸਿੰਘ ਸਿਵੀਆਂ) - ਕੇਂਦਰੀ ਜੇਲ੍ਹ ਬਠਿੰਡਾ 'ਚ ਬੰਦ ਦੋ ਕੈਦੀਆਂ ਕੋਲੋਂ ਮੋਬਾਈਲ ਫ਼ੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਨ੍ਹਾਂ ਖ਼ਿਲਾਫ਼ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ | ਜਾਂਚ-ਪੁਲਿਸ ਅਧਿਕਾਰੀ ਨੇ ਦੱਸਿਆ ਕਿ ...
ਮਾਨਸਾ, 26 ਨਵੰਬਰ (ਸਟਾਫ਼ ਰਿਪੋਰਟਰ) - ਸ਼੍ਰੋਮਣੀ ਅਕਾਲੀ ਦਲ ਹਲਕਾ ਮਾਨਸਾ ਦੇ ਉਮੀਦਵਾਰ ਅਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ਵਲੋਂ ਦਲ 'ਚ ਕੁਝ ਨਿਯੁਕਤੀਆਂ ਕੀਤੀਆਂ ਗਈਆਂ ਹਨ | ਆਤਮਜੀਤ ਸਿੰਘ ਕਾਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਮਾਨਸਾ ਨੂੰ ...
ਬੁਢਲਾਡਾ, 26 ਨਵੰਬਰ (ਪ. ਪ.) - ਸਥਾਨਕ ਕੈਪਟਨ ਕੇ. ਕੇ. ਗੌੜ ਪਾਰਕ ਵਿਖੇ ਸਫ਼ਾਈ ਯੂਨੀਅਨ ਪੰਜਾਬ ਦੀ ਮੀਟਿੰਗ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਨੁਰੀ ਦੀ ਪ੍ਰਧਾਨਗੀ ਹੇਠ ਹੋਈ | ਜ਼ਿਲ੍ਹਾ ਸਕੱਤਰ ਬਾਲ ਕਿ੍ਸ਼ਨ ਟਾਂਕ ਨੇ ਦੱਸਿਆ ਕਿ ਮੀਟਿੰਗ 'ਚ ਲੋਕਲ ਪ੍ਰਧਾਨ ...
ਬੁਢਲਾਡਾ, 26 ਨਵੰਬਰ (ਰਾਹੀ) - ਰਾਇਲ ਗਰੁੱਪ ਆਫ਼ ਕਾਲਜ਼ਿਜ ਬੋੜਾਵਾਲ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ | ਸੰਬੋਧਨ ਕਰਦਿਆਂ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਕਿਹਾ ਕਿ ਕਿਸੇ ਵੀ ਦੇਸ਼ ਦਾ ਸੰਵਿਧਾਨ ਉਸ ਦੇਸ਼ ਦੀ ਕਾਰਜਕੁਸ਼ਲਤਾ ਨੂੰ ਦਰਸਾਉਂਦਾ ਹੈ ਅਤੇ ਭਾਰਤੀ ...
ਸਰਦੂਲਗੜ੍ਹ, 26 ਨਵੰਬਰ (ਨਿ.ਪ.ਪ.)- ਸਥਾਨਕ ਸ਼ਹਿਰ ਦੇ ਹਸਪਤਾਲ ਅਤੇ ਰੋੜਕੀ ਰੋਡ 'ਤੇ ਆਵਾਜਾਈ ਜ਼ਿਆਦਾ ਹੋਣ ਕਾਰਨ ਸਾਰਾ ਦਿਨ ਜਾਮ ਲੱਗਦੇ ਰਹਿੰਦੇ ਹਨ, ਜਿਸ ਕਾਰਨ ਦੋਵੇਂ ਸੜਕਾਂ 'ਤੇ ਹਸਪਤਾਲ ਹੋਣ ਕਾਰਨ ਮਰੀਜ਼ਾ ਨੂੰ ਜਾਣ ਸਮੇਂ ਵੱਡੀ ਸਮੱਸਿਆ ਆਉਂਦੀ ਹੈ | ਲੋਕਾਂ ਨੇ ...
ਸਰਦੂਲਗੜ੍ਹ, 26 ਨਵੰਬਰ (ਨਿ.ਪ.ਪ.) - ਸਥਾਨਕ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਸਟਰੀਟ ਲਾਈਟਾਂ ਖ਼ਰਾਬ ਹੋਣ ਕਾਰਨ ਸ਼ਹਿਰ 'ਚ ਰਾਤ ਸਮੇਂ ਹਨੇਰਾ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ ਪਰ ਨਗਰ ਪੰਚਾਇਤ ਵਲੋਂ ਮਹੀਨੇ ਭਰ ਤੋਂ ਬੰਦ ਪਈਆਂ ਸਟਰੀਟ ਲਾਈਟਾਂ ਠੀਕ ਨਹੀਂ ਕੀਤੀਆਂ ਗਈਆਂ, ...
ਮਾਨਸਾ, 26 ਨਵੰਬਰ (ਵਿਸ਼ੇਸ਼ ਪ੍ਰਤੀਨਿਧ) - ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਮਾਨਸਾ ਜ਼ਿਲ੍ਹੇ 'ਚ ਪਿਛਲੇ ਮਹੀਨੇ ਅਕਤੂਬਰ ਤੱਕ 13 ਹਜ਼ਾਰ 952 ਯੋਗ ਲਾਭਪਾਤਰੀਆਂ ਦਾ 14 ਕਰੋੜ 77 ਲੱਖ 80 ਹਜ਼ਾਰ 847 ਰੁਪਏ ਨਾਲ ਮੁਫ਼ਤ ਇਲਾਜ ਕਰਵਾਇਆ ਜਾ ਚੁੱਕਾ ਹੈ | ਇਹ ...
ਮਾਨਸਾ, 26 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ) - ਸਾਂਝੀ ਤਾਲਮੇਲ ਕਮੇਟੀ ਦੇ ਸੱਦੇ 'ਤੇ ਹੱਕੀ ਮੰਗਾਂ ਨਾ ਮੰਨਣ ਦੇ ਰੋਸ 'ਚ ਸਮੂਹਿਕ ਛੁੱਟੀ ਲੈ ਕੇ ਧਰਨਿਆਂ 'ਤੇ ਬੈਠੇ ਬਿਜਲੀ ਕਾਮਿਆਂ ਨੇ ਆਪਣੇ ਸੰਘਰਸ਼ ਨੂੰ 2 ਦਸੰਬਰ ਤੱਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਦੇ ...
ਪਾਲ ਸਿੰਘ ਮੰਡੇਰ ਬਰੇਟਾ, 26 ਨਵੰਬਰ - ਫਿਰੋਜ਼ਪੁਰ-ਦਿੱਲੀ ਲਾਈਨ 'ਤੇ ਵਸੇ ਪਿੰਡ ਕਾਹਨਗੜ੍ਹ ਦਾ ਸਮੇਂ-ਸਮੇਂ 'ਤੇ ਸਰਕਾਰਾਂ ਵਲੋਂ ਵਿਕਾਸ ਕੀਤਾ ਗਿਆ ਹੈ, ਪਰ ਅਜੇ ਵੀ ਅਨੇਕਾਂ ਸਮੱਸਿਆਵਾਂ ਅਜਿਹੀਆਂ ਹਨ, ਜਿਨ੍ਹਾਂ ਨਾਲ ਪਿੰਡ ਵਾਸੀਆਂ ਨੂੰ ਦੋ ਚਾਰ ਹੋਣਾ ਪੈਂਦਾ ਹੈ | ...
ਸਰਦੂਲਗੜ੍ਹ, 26 ਨਵੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) - ਦਸਵੀਂ ਜਮਾਤ 'ਚ ਸਮਾਜਿਕ ਸਿੱਖਿਆ ਦਾ ਵਿਸ਼ਾ ਨਾ ਪੜ੍ਹਨ ਵਾਲੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਡੀ.ਈ.ਐਲ.ਈ. ਡੀ. (ਈ.ਟੀ.ਟੀ.) ਦੇ ਕੋਰਸ ਵਿਚ ਦਾਖ਼ਲਾ ਨਾ ਮਿਲਣ 'ਤੇ ਭਾਰੀ ਨਿਰਾਸ਼ਾ ਦੇ ਆਲਮ 'ਚ ਹਨ | ਸੇਵਾ ਮੁਕਤ ...
ਮਾਨਸਾ, 26 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ) - ਕੌਮੀ ਸਿਹਤ ਮਿਸ਼ਨ ਤਹਿਤ ਸੇਵਾਵਾਂ ਨਿਭਾਅ ਰਹੇ ਕਰਮਚਾਰੀਆਂ ਨੇ ਐਲਾਨ ਕੀਤਾ ਹੈ ਕਿ ਉਹ ਮੰਗਾਂ ਮੰਨਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ | ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਲਗਾਏ ਧਰਨਿਆਂ ਨੂੰ ਸੰਬੋਧਨ ਕਰਦਿਆਂ ...
ਭੀਖੀ, 26 ਨਵੰਬਰ (ਗੁਰਿੰਦਰ ਸਿੰਘ ਔਲਖ) - ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਵਾਤਾਵਰਨ ਸਾਂਭ-ਸੰਭਾਲ ਵਿਭਾਗ ਵਲੋਂ ਅਭਿਆਨ ਦਾ ਆਗਾਜ਼ ਕੀਤਾ ਗਿਆ, ਜਿਸ ਦੇ ਤਹਿਤ ਸਕੂਲ 'ਚ ਜੋ ਬੂਟੇ ਲੱਗੇ ਹੋਏ ਹਨ, ਉਨ੍ਹਾਂ 'ਤੇ ਲੈਮੀਨੇਸ਼ਨ ਕੀਤੇ ਹੋਏ ਕਿਊ.ਆਰ. ਕੋਡ ਲਗਾਏ ...
ਸੰਗਤ ਮੰਡੀ, 26 ਨਵੰਬਰ (ਅੰਮਿ੍ਤਪਾਲ ਸ਼ਰਮਾ) - ਵਿਦਿਆਰਥੀ ਸੰਘਰਸ਼ ਅੱਗੇ ਅਖੀਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਨੇਜਮੈਂਟ ਨੂੰ ਝੁਕਣਾ ਪਿਆ ਅਤੇ ਉਨ੍ਹਾਂ ਆਦਰਸ਼ ਸਕੂਲ ਨੰਦਗੜ੍ਹ ਤੇ ਭਾਗੁੂ ਦੀਆਂ ਪਿੰ੍ਰਸੀਪਲਾਂ ਦੀ ਕੀਤੀ ਬਦਲੀ ਤੁਰੰਤ ਪ੍ਰਭਾਵ ਨਾਲ ਰੱਦ ਕਰਨ ...
ਰਾਮਾਂ ਮੰਡੀ, 26 ਨਵੰਬਰ (ਤਰਸੇਮ ਸਿੰਗਲਾ) - ਬੀਤੇ ਦਿਨ ਈ.ਡੀ.ਵੱਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਵਪਾਰੀਆਂ ਦੇ ਟਿਕਾਣਿਆਂ 'ਤੇ ਵੱਖ-ਵੱਖ ਸ਼ਹਿਰਾਂ ਵਿਚ ਕੀਤੀ ਗਈ ਛਾਪੇਮਾਰੀ ਦੀ ਆੜ੍ਹਤੀ ਐਸੋਸੀਏਸ਼ਨ ਰਾਮਾਂ ਦੇ ਸ਼ਹਿਰੀ ਪ੍ਰਧਾਨ ਵਿਜੇ ...
ਮਾਨਸਾ, 26 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ) - ਸਥਾਨਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਸਬ-ਡਵੀਜ਼ਨਾਂ ਦੇ ਵੱਖ-ਵੱਖ ਸਕੂਲਾਂ 'ਚ ਸੰਵਿਧਾਨ ਦਿਵਸ ਮਨਾਇਆ ਗਿਆ | ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ...
ਮਾਨਸਾ, 26 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਕਿਸਾਨ ਅੰਦੋਲਨ ਦੇ ਚੱਲਦਿਆਂ ਜ਼ਿਲ੍ਹੇ 'ਚ ਵੱਖ ਵੱਖ ਥਾਵਾਂ 'ਤੇ ਧਰਨਿਆਂ ਮੌਕੇ ਕਿਰਤੀਆਂ ਨੇ ਅੰਦੋਲਨ ਦੀ ਪਹਿਲੀ ਵਰ੍ਹੇਗੰਢ ਮਨਾਈ | ਬੁਲਾਰਿਆਂ ਨੇ ਸੰਘਰਸ਼ ਦੌਰਾਨ ਸ਼ਹੀਦ ਹੋਏ ਸਾਥੀਆਂ ...
ਬਠਿੰਡਾ, 26 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦਾ 6ਵਾਂ ਅੰਤਰ-ਜੋਨਲ ਯੁਵਕ ਮੇਲਾ-2021 'ਮਾਣ ਵਤਨਾਂ ਦਾ' ਸਿਰਲੇਖ ਨਾਲ ਪ੍ਰਤਿਭਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼ਾਨੋ-ਸ਼ੌਕਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX