ਕੌਮਾਂਤਰੀ ਯਾਤਰਾ ਪਾਬੰਦੀਆਂ 'ਚ ਢਿੱਲ ਦੇਣ ਦੀ ਪ੍ਰਕਿਰਿਆ ਦੀ ਸਮੀਖਿਆ ਕਰਨ ਲਈ ਵੀ ਕਿਹਾ
ਨਵੀਂ ਦਿੱਲੀ, 27 ਨਵੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੇ ਨਵੇਂ ਖ਼ਤਰਨਾਕ ਰੂਪ ਦੇ ਸਾਹਮਣੇ ਆਉਣ ਦੇ ਮੱਦੇਨਜ਼ਰ ਦੇਸ਼ ਵਾਸੀਆਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਵਰਗੀਆਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ | ਪ੍ਰਧਾਨ ਮੰਤਰੀ ਨੇ ਉਕਤ ਪ੍ਰਗਟਾਵਾ ਕੋਰੋਨਾ ਵਾਇਰਸ ਦੇ ਨਵੇਂ ਰੂਪ 'ਓਮੀਕਰੋਨ' ਬਾਰੇ ਜਾਣਕਾਰੀ ਹਾਸਿਲ ਕਰਨ ਉਪਰੰਤ ਕੀਤਾ | ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਉਭਰ ਰਹੇ ਨਵੇਂ ਖ਼ਤਰੇ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਨੂੰ ਸੌਖਾ ਬਣਾਉਣ ਦੀ ਪ੍ਰਕਿਰਿਆ ਦੀ ਸਮੀਖਿਆ ਕਰਨ ਦੇ ਨਿਰਦੇਸ਼ ਵੀ ਦਿੱਤੇ | ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.) ਅਨੁਸਾਰ ਕੋਵਿਡ-19 ਸਥਿਤੀ ਦੀ ਸਮੀਖਿਆ ਕਰਨ ਲਈ ਸੱਦੀ ਇਕ ਮੀਟਿੰਗ 'ਚ ਮੋਦੀ ਨੂੰ ਕੋਰੋਨਾ ਵਾਇਰਸ ਮਾਮਲਿਆਂ ਦੇ ਵਿਸ਼ਵਵਿਆਪੀ ਰੁਝਾਨਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਵਿਸ਼ਵ ਭਰ ਦੇ ਦੇਸ਼ਾਂ ਨੇ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਇਕ ਵਾਰ ਫਿਰ ਕੋਵਿਡ-19 ਮਰੀਜ਼ਾਂ ਦੇ ਵਾਧੇ ਦਾ ਅਨੁਭਵ ਕੀਤਾ ਹੈ | ਪੀ.ਐਮ.ਓ. ਨੇ ਕਿਹਾ ਕਿ ਮੀਟਿੰਗ ਦੌਰਾਨ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਚਿੰਤਾ ਦੇ ਨਵੇਂ ਰੂਪ 'ਓਮੀਕਰੋਨ' ਦੇ ਨਾਲ-ਨਾਲ ਇਸ ਦੀ ਲਾਗ ਦੀ ਦਰ ਤੇ ਵੱਖ-ਵੱਖ ਦੇਸ਼ਾਂ 'ਚ ਦੇਖੇ ਗਏ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ, ਜਦੋਂਕਿ ਭਾਰਤ ਲਈ ਇਸ ਦੇ ਪ੍ਰਭਾਵਾਂ ਬਾਰੇ ਵੀ ਚਰਚਾ ਕੀਤੀ ਗਈ | ਮੀਟਿੰਗ 'ਚ ਕੈਬਨਿਟ ਸਕੱਤਰ ਰਾਜੀਵ ਗਾਬਾ, ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਅਤੇ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾਕਟਰ ਵੀ. ਕੇ. ਪਾਲ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ |
ਨਵੀਂ ਦਿੱਲੀ, 27 ਨਵੰਬਰ (ਪੀ. ਟੀ. ਆਈ.)-ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੇ ਹੋਰਨਾਂ ਥਾਵਾਂ 'ਤੇ ਮਾਮਲਿਆਂ 'ਚ ਵਾਧੇ ਦੇ ਵਿਚਕਾਰ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਦੱਖਣ-ਪੂਰਬੀ ਏਸ਼ੀਆ ਖੇਤਰ ਦੇ ਦੇਸ਼ਾਂ ਨੂੰ ਨਿਗਰਾਨੀ ਵਧਾਉਣ, ਜਨਤਕ ਸਿਹਤ ਤੇ ਸਮਾਜਿਕ ਉਪਾਵਾਂ ਨੂੰ ਮਜ਼ਬੂਤ ਕਰਨ ਤੇ ਟੀਕਾਕਰਨ ਨੂੰ ਵਧਾਉਣ ਲਈ ਕਿਹਾ ਹੈ | ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਤਿਉਹਾਰਾਂ ਤੇ ਜਸ਼ਨਾਂ ਦੇ ਸੀਜ਼ਨ 'ਚ ਸਾਰੇ ਸਾਵਧਾਨੀ ਦੇ ਉਪਾਅ ਵਰਤਣੇ ਚਾਹੀਦੇ ਹਨ ਤੇ ਵੱਡੇ ਇਕੱਠਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ | ਖੇਤਰੀ ਨਿਰਦੇਸ਼ਕ ਡਬਲਯੂ.ਐਚ.ਓ. ਦੱਖਣ-ਪੂਰਬੀ ਏਸ਼ੀਆ ਡਾ: ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਹਾਲਾਂਕਿ ਸਾਡੇ ਖੇਤਰ ਦੇ ਜ਼ਿਆਦਾਤਰ ਦੇਸ਼ਾਂ 'ਚ ਕੋਵਿਡ-19 ਦੇ ਕੇਸਾਂ 'ਚ ਗਿਰਾਵਟ ਆ ਰਹੀ ਹੈ ਪਰ ਦੁਨੀਆ 'ਚ ਹੋਰ ਕਿਤੇ ਵੀ ਮਾਮਲਿਆਂ 'ਚ ਵਾਧਾ ਅਤੇ ਕੋਰੋਨਾ ਦੇ ਇਕ ਨਵੇਂ ਰੂਪ ਦੀ ਪੁਸ਼ਟੀ ਸਾਡੇ ਲਈ ਖ਼ਤਰੇ ਦੀ ਘੰਟੀ ਹੈ, ਜਿਸ ਲਈ ਦੇਸ਼ਾਂ ਨੂੰ ਨਿਗਰਾਨੀ ਨੂੰ ਵਧਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜਿੰਨਾ ਜ਼ਿਆਦਾ ਕੋਵਿਡ-19 ਫੈਲੇਗਾ, ਵਾਇਰਸ ਨੂੰ ਆਪਣੇ ਆਪ ਨੂੰ ਬਦਲਣ ਤੇ ਪਰਿਵਰਤਨ ਕਰਨ ਦੇ ਜ਼ਿਆਦਾ ਮੌਕੇ ਹੋਣਗੇ ਅਤੇ ਮਹਾਂਮਾਰੀ ਓਨਾ ਲੰਬੇ ਸਮੇਂ ਤੱਕ ਚੱਲੇਗੀ |
ਕਿਹਾ, ਸਰਕਾਰ ਨੇ ਕਿਸਾਨਾਂ ਦੀ ਮੰਗ ਮੰਨੀ
ਨਵੀਂ ਦਿੱਲੀ, 27 ਨਵੰਬਰ (ਉਪਮਾ ਡਾਗਾ ਪਾਰਥ)-ਸੰਸਦ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਸਾਨਾਂ ਦੇ ਗੁੱਸੇ-ਗਿਲੇ ਖ਼ਤਮ ਕਰਨ ਦੀ ਕਵਾਇਦ 'ਚ ਲੱਗੀ ਕੇਂਦਰ ਸਰਕਾਰ ਨੇ ਇਕ ਹੋਰ ਅਹਿਮ ਐਲਾਨ ਕਰਦਿਆਂ ਕਿਹਾ ਕਿ ਕਿਸਾਨਾਂ ਵਲੋਂ ਪਰਾਲੀ ਸਾੜਨ ਨੂੰ ਹੁਣ ਜੁਰਮ ਦੀ ਸ਼੍ਰੇਣੀ ਤੋਂ ਬਾਹਰ ਕਰ ਦਿੱਤਾ ਗਿਆ ਹੈ | ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਉਕਤ ਐਲਾਨ ਕਰਦਿਆਂ ਕਿਹਾ ਕਿ ਹੁਣ ਕਿਸਾਨਾਂ ਵਲੋਂ ਕੀਤੀਆਂ ਜ਼ਿਆਦਾਤਰ ਮੰਗਾਂ ਪ੍ਰਵਾਨ ਕਰ ਲਈਆਂ ਗਈਆਂ ਹਨ | ਹੁਣ ਕਿਸਾਨ ਅੰਦੋਲਨ ਦਾ ਕੋਈ ਅਰਥ ਨਹੀਂ ਰਹਿ ਜਾਂਦਾ | ਉਨ੍ਹਾਂ ਕਿਹਾ ਕਿ ਵੱਡੇ ਦਿਲ ਦਾ ਵਿਖਾਵਾ ਕਰਨ ਅਤੇ ਘਰਾਂ ਨੂੰ ਵਾਪਸ ਪਰਤ ਜਾਣ | ਖੇਤੀਬਾੜੀ ਮੰਤਰੀ ਨੇ ਇਹ ਵੀ ਕਿਹਾ ਕਿ ਕਿਸਾਨ ਅੰਦੋਲਨ ਦੀ ਸ਼ੁਰੂਆਤ ਤਿੰਨਾਂ ਖੇਤੀ ਸੁਧਾਰ ਕਾਨੂੰਨਾਂ ਨੂੰ ਵਾਪਸ ਕਰਨ ਦੀ ਮੰਗ ਨੂੰ ਲੈ ਕੇ ਹੋਈ ਸੀ | ਉਨ੍ਹਾਂ ਖੇਤੀ ਕਾਨੂੰਨ ਵਾਪਸ ਕਰਨ ਦੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਰਤੇ ਰੁਖ਼ ਨੂੰ ਅਪਣਾਉਂਦਿਆਂ ਕਿਹਾ ਕਿ ਭਾਵੇਂ ਇਹ ਖੇਤੀ ਕਾਨੂੰਨ ਕਿਸਾਨਾਂ ਦੀ ਭਲਾਈ ਲਈ ਬਣਾਏ ਗਏ ਸਨ ਪਰ ਅੰਦੋਲਨਕਾਰੀ ਕਿਸਾਨ ਸੰਗਠਨਾਂ ਨਾਲ ਚਰਚਾ ਤੋਂ ਬਾਅਦ ਵੀ ਉਹ ਕਿਸਾਨਾਂ ਨੂੰ ਇਸ ਦੇ ਫਾਇਦੇ ਸਮਝਾਅ ਨਹੀਂ ਸਕੇ |
ਐੱਮ.ਐੱਸ.ਪੀ. ਨੂੰ ਲੈ ਕੇ ਬਣੇਗੀ ਕਮੇਟੀ
ਖੇਤੀ ਮੰਤਰੀ ਨੇ ਕਿਸਾਨਾਂ ਦੇ ਬਕਾਇਆ ਮੁੱਦੇ ਐੱਮ.ਐੱਸ.ਪੀ. ਨੂੰ ਲੈ ਕੇ ਪ੍ਰਧਾਨ ਮੰਤਰੀ ਵਲੋਂ ਕਮੇਟੀ ਬਣਾਉਣ ਦੇ ਐਲਾਨ ਬਾਰੇ ਬੋਲਦਿਆਂ ਕਿਹਾ ਕਿ ਇਸ ਕਮੇਟੀ 'ਚ ਕਿਸਾਨਾਂ ਦੇ ਨੁਮਾਇੰਦੇ ਵੀ ਹੋਣਗੇ ਅਤੇ ਇਸ ਨਾਲ ਕਿਸਾਨਾਂ ਦੀ ਇਕ ਹੋਰ ਮੰਗ ਵੀ ਪੂਰੀ ਹੁੰਦੀ ਹੈ | ਕਿਸਾਨਾਂ ਵਲੋਂ ਅੰਦੋਲਨ ਦੌਰਾਨ ਲੋਕਾਂ 'ਤੇ ਹੋਏ ਕੇਸ ਵਾਪਸ ਲੈਣ ਦੇ ਮਾਮਲੇ ਨੂੰ ਤੋਮਰ ਨੇ ਰਾਜਾਂ ਦਾ ਵਿਸ਼ਾ ਦੱਸਦਿਆਂ ਕਿਹਾ ਕਿ ਰਾਜ ਸਰਕਾਰਾਂ ਹੀ ਕੇਸਾਂ ਦੀ ਗੰਭੀਰਤਾ ਨੂੰ ਵੇਖਦਿਆਂ ਇਸ 'ਤੇ ਫ਼ੈਸਲਾ ਲੈਣਗੀਆਂ | ਉਨ੍ਹਾਂ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੇ ਮੁਆਵਜ਼ੇ ਨੂੰ ਵੀ ਰਾਜਾਂ ਦਾ ਵਿਸ਼ਾ ਦੱਸਦਿਆਂ ਕਿਹਾ ਕਿ ਹਰ ਰਾਜ ਆਪਣੀ ਨੀਤੀ ਮੁਤਾਬਿਕ ਹੀ ਇਸ 'ਤੇ ਫ਼ੈਸਲਾ ਕਰੇਗਾ |
ਅਗਲੀ ਰਣਨੀਤੀ ਲਈ ਬੈਠਕ 4 ਨੂੰ
ਨਵੀਂ ਦਿੱਲੀ, 27 ਨਵੰਬਰ (ਉਪਮਾ ਡਾਗਾ ਪਾਰਥ)-ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ) ਨੇ 29 ਨਵੰਬਰ ਨੂੰ ਕੀਤਾ ਜਾਣ ਵਾਲਾ ਸੰਸਦ ਮਾਰਚ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ | ਮੋਰਚੇ ਵਲੋਂ ਇਹ ਐਲਾਨ ਸਨਿਚਰਵਾਰ ਨੂੰ ਸਿੰਘੂ ਬਾਰਡਰ 'ਤੇ ਹੋਈ 40 ਕਿਸਾਨ ਜਥੇਬੰਦੀਆਂ ਦੀ ਬੈਠਕ ਤੋਂ ਬਾਅਦ ਕੀਤਾ ਗਿਆ | ਐੱਸ. ਕੇ. ਐੱਮ. ਵਲੋਂ ਇਹ ਐਲਾਨ ਉਸ ਵੇਲੇ ਆਇਆ ਹੈ ਜਦੋਂ ਸਰਕਾਰ ਵਲੋਂ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਲਈ ਮੰਤਰੀ ਮੰਡਲ 'ਚ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਸਰਕਾਰ ਵਲੋਂ ਇਹ ਭਰੋਸਾ ਦੁਆਇਆ ਗਿਆ ਹੈ ਕਿ ਸੰਸਦ 'ਚ ਇਹ ਬਿੱਲ 29 ਨਵੰਬਰ ਨੂੰ ਹੀ ਪੇਸ਼ ਕੀਤਾ ਜਾਵੇਗਾ | ਜ਼ਿਕਰਯੋਗ ਹੈ ਕਿ ਭਾਜਪਾ ਨੇ ਆਪਣੇ ਸਾਰੇ (ਸੰਸਦ ਮੈਂਬਰਾਂ) ਨੂੰ ਵਿਪ੍ਹ ਜਾਰੀ ਕਰਕੇ ਸੋਮਵਾਰ ਨੂੰ ਸਦਨ 'ਚ ਮੌਜੂਦ ਰਹਿਣ ਨੂੰ ਕਿਹਾ ਹੈ | ਸਰਕਾਰੀ ਹਲਕਿਆਂ ਮੁਤਾਬਿਕ ਸਰਕਾਰ 29 ਨਵੰਬਰ ਨੂੰ ਹੀ ਬਿੱਲ ਦੋਹਾਂ ਸਦਨਾਂ 'ਚ ਪੇਸ਼ ਕਰ ਸਕਦੀ ਹੈ | ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਪ੍ਰੈੱਸ ਕਾਨਫ਼ਰੰਸ 'ਚ ਵਾਰ-ਵਾਰ ਦੁਹਰਾਉਂਦਿਆਂ ਕਿਹਾ ਕਿ ਮੋਰਚਾ ਸੰਸਦ ਮਾਰਚ ਮੁਲਤਵੀ ਕਰ ਰਿਹਾ ਹੈ, ਰੱਦ ਨਹੀਂ | ਮੋਰਚੇ ਨੇ ਇਹ ਵੀ ਕਿਹਾ ਕਿ ਕਿਸਾਨ ਆਪਣੀ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ 4 ਦਸੰਬਰ ਨੂੰ ਅਗਲੀ ਬੈਠਕ ਕਰਨਗੇ | ਮੋਰਚਾ ਆਗੂਆਂ ਨੇ ਕਿਹਾ ਕਿ ਇਸ ਸਮੇਂ ਦੌਰਾਨ ਉਹ ਸਰਕਾਰ ਦੇ ਰੁਖ ਦੀ ਸਮੀਖਿਆ ਕਰਨਗੇ ਅਤੇ ਸਰਕਾਰ ਨੂੰ ਭੇਜੀ ਗਈ ਚਿੱਠੀ ਦੇ ਜਵਾਬ ਦੀ ਵੀ ਉਡੀਕ ਕਰਨਗੇ | ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 19 ਨਵੰਬਰ ਨੂੰ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਦੇ ਨਾਂਅ ਖੁੱਲ੍ਹੀ ਚਿੱਠੀ ਲਿਖੀ ਸੀ, ਜਿਸ 'ਚ ਉਨ੍ਹਾਂ ਕਈ ਮੰਗਾਂ ਰੱਖੀਆਂ ਸਨ, ਜਿਨ੍ਹਾਂ 'ਚ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਲਈ ਕਾਨੂੰਨੀ ਢਾਂਚਾ, ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ, ਪਰਾਲੀ ਅਤੇ ਬਿਜਲੀ ਬਿੱਲਾਂ ਨੂੰ ਰੱਦ ਕਰਨਾ ਅਤੇ ਕਿਸਾਨਾਂ ਦੇ ਖ਼ਿਲਾਫ਼ ਦਰਜ ਕੀਤੇ ਸਾਰੇ ਕੇਸ ਵਾਪਸ ਲੈਣਾ ਹਨ |
ਨਵੀਂ ਦਿੱਲੀ, 27 ਨਵੰਬਰ (ਪੀ. ਟੀ. ਆਈ.)-ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸਰਕਾਰ ਸੋਮਵਾਰ ਨੂੰ ਲੋਕ ਸਭਾ 'ਚ ਇਕ ਨਵਾਂ ਬਿੱਲ ਪੇਸ਼ ਕਰੇਗੀ | ਖੇਤੀ ਕਾਨੂੰਨ ਰੱਦ ਬਿੱਲ, 2021 ਨੂੰ ਸੋਮਵਾਰ ਨੂੰ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਲੋਕ ਸਭਾ 'ਚ ਪੇਸ਼ ਕਰਨ ਅਤੇ ਪਾਸ ਕਰਨ ਲਈ ਸੂਚੀਬੱਧ ਕੀਤਾ ਗਿਆ ਹੈ | ਸੱਤਾਧਾਰੀ ਭਾਜਪਾ ਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਆਪਣੇ ਸੰਸਦ ਮੈਂਬਰਾਂ ਨੂੰ ਇਸ ਦਿਨ ਹਾਜ਼ਰ ਰਹਿਣ ਲਈ ਵਿ੍ਹੱਪ ਜਾਰੀ ਕੀਤਾ ਹੈ | ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਇਸ ਬਿੱਲ ਨੂੰ ਸਦਨ 'ਚ ਪੇਸ਼ ਕਰਨਗੇ |
ਮਨੀਸ਼ ਤਿਵਾੜੀ ਵਲੋਂ ਬਿੱਲ 'ਚ ਵਰਤੇ ਸ਼ਬਦਾਂ ਲਈ ਸਰਕਾਰ ਦੀ ਆਲੋਚਨਾ
ਦੂਜੇ ਪਾਸੇ, ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਰੱਦ ਬਿੱਲ ਦੇ ਵਿਸ਼ੇ ਤੇ ਕਾਰਨਾਂ ਲਈ ਵਰਤੇ ਸ਼ਬਦਾਂ ਲਈ ਸਰਕਾਰ ਦੀ ਆਲੋਚਨਾ ਕਰਦੇ ਹੋਏ ਦੋਸ਼ ਲਗਾਇਆ ਕਿ ਜਦੋਂ ਪ੍ਰਧਾਨ ਮੰਤਰੀ ਨੇ ਕਿਸਾਨਾਂ ਤੋਂ ਮੁਆਫੀ ਮੰਗ ਲਈ ਹੈ ਤਾਂ ਖੇਤੀ ਕਾਨੂੰਨ ਰੱਦ ਬਿੱਲ-2021 'ਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਇਕ ਛੋਟਾ ਸਮੂਹ ਲਿਖਣਾ ਪ੍ਰਦਰਸ਼ਨ ਦੌਰਾਨ ਮਰਨ ਵਾਲੇ ਲਗਪਗ 700 ਕਿਸਾਨਾਂ ਦੀ ਕੁਰਬਾਨੀ ਨੂੰ ਅਪਮਾਨਿਤ ਕਰਨਾ ਹੈ |
ਬਣਾਉਣ ਸਮੇਂ ਪ੍ਰਭਾਵਾਂ ਬਾਰੇ ਨਹੀਂ ਸੋਚਦੇ ਕਾਨੂੰਨਸਾਜ਼
ਨਵੀਂ ਦਿੱਲੀ, 27 ਨਵੰਬਰ (ਏਜੰਸੀ)-ਭਾਰਤ ਦੇ ਚੀਫ ਜਸਟਿਸ ਐਨ.ਵੀ. ਰਮੰਨਾ ਨੇ ਕਿਹਾ ਕਿ ਕਾਨੂੰਨਸਾਜ਼ ਕੋਈ ਵੀ ਕਾਨੂੰਨ ਬਣਾਉਣ ਤੋਂ ਪਹਿਲਾਂ ਇਸ ਨਾਲ ਪੈਣ ਵਾਲੇ ਪ੍ਰਭਾਵਾਂ ਦਾ ਮੁਲਾਂਕਣ ਜਾ ਅਧਿਐਨ ਨਹੀਂ ਕਰਦੇ, ਜਿਸ ਨਾਲ ਕਦੇ-ਕਦੇ ਵੱਡੇ ਮਸਲੇ ਖੜ੍ਹੇ ਹੋ ਜਾਂਦੇ ਹਨ ਅਤੇ ਇਸ ਦੇ ਨਤੀਜੇ ਵਜੋਂ ਨਿਆਂਪਾਲਿਕਾ 'ਤੇ ਕੇਸਾਂ ਦਾ ਬੋਝ ਵੱਧ ਜਾਂਦਾ ਹੈ | ਉਨ੍ਹਾਂ ਇਸ ਗੱਲ 'ਤੇ ਵੀ ਚਾਨਣਾ ਪਾਇਆ ਕਿ ਵਿਸ਼ੇਸ਼ ਬੁਨਿਆਦੀ ਢਾਂਚਾ ਮੁਹੱਈਆ ਕਰਵਾਏ ਜਾਣ ਤੋਂ ਬਿਨਾਂ ਮੌਜੂਦਾ ਅਦਾਲਤਾਂ ਸਾਹਮਣੇ ਕਾਫੀ ਸਮੇਂ ਤੋਂ ਲਟਕਦੇ ਕੇਸਾਂ ਦਾ ਨਿਬੇੜਾ ਨਹੀਂ ਹੋਵੇਗਾ | ਚੀਫ ਜਸਟਿਸ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜੀਜੂ ਦੀ ਹਾਜ਼ਰੀ 'ਚ ਸੰਵਿਧਾਨ ਦਿਵਸ ਸਮਾਰੋਹ ਦੇ ਸਮਾਪਤੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਨੂੰਨਘਾੜੇ ਆਪਣੇ ਵਲੋਂ ਪਾਸ ਕੀਤੇ ਕਾਨੂੰਨਾਂ ਦੇ ਪ੍ਰਭਾਵ ਦਾ ਮੁਲਾਂਕਣ ਜਾਂ ਅਧਿਐਨ ਨਹੀਂ ਕਰਦੇ ਹਨ | ਜੋ ਕਦੇ-ਕਦੇ ਵੱਡੇ ਵੱਡੇ ਮੁੱਦਿਆਂ ਦਾ ਕਾਰਨ ਬਣ ਜਾਂਦਾ ਹੈ | ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ 138 ਦੀ ਸ਼ੁਰੂਆਤ ਇਸ ਦੀ ਹੀ ਇਕ ਉਦਾਹਰਨ ਹੈ | ਪਹਿਲਾਂ ਤੋਂ ਕੇਸਾਂ ਦਾ ਬੋਝ ਝੱਲ ਰਹੇ ਮੈਜਿਸਟ੍ਰੇਟ ਇਨ੍ਹਾਂ ਹਜ਼ਾਰਾਂ ਮਾਮਲਿਆਂ ਦੇ ਬੋਝ ਹੇਠ ਦੱਬ ਗਏ ਹਨ |
ਅੰਮਿ੍ਤਸਰ, 27 ਨਵੰਬਰ (ਰੇਸ਼ਮ ਸਿੰਘ)-ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਸਾਬਕਾ ਡੀ. ਜੀ. ਪੀ. ਸੁਮੈਧ ਸੈਣੀ ਨਾਲ ਮੀਟਿੰਗਾਂ ਦੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਸਿੱਧੂ ਨੇ ਕਿਹਾ ਕਿ ਜੇਕਰ ਉਸ ਦੀ ਸੈਣੀ ਨਾਲ ਇਕ ਵੀ ਮੀਟਿੰਗ ਸਾਬਤ ਹੋ ਜਾਵੇ ਤਾਂ ਉਹ ਹਮੇਸ਼ਾ ਲਈ ਰਾਜਨੀਤੀ ਛੱਡ ਦੇਣਗੇ | ਉਨ੍ਹਾਂ ਹਲਕਾ ਪੂਰਬੀ 'ਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਉਪਰੰਤ ਕਿਹਾ ਕਿ ਉਹ ਨਾ ਸਹੁੰ ਖਾਂਦੇ ਹਨ ਤੇ ਨਾ ਹੀ ਉਨ੍ਹਾਂ ਵਾਅਦੇ ਕੀਤੇ, ਸਗੋਂ ਜ਼ੁਬਾਨ ਦਿੰਦੇ ਹਨ ਕਿ ਜੇ ਸੁਖਬੀਰ ਨੂੰ ਕਲੀਨ ਚਿੱਟ ਦੇਣ ਵਾਲੇ ਡੀ.ਜੀ.ਪੀ. ਨੂੰ ਕੇਵਲ ਮਿਲਿਆ ਹੀ ਹੋਵੇ ਤਾਂ ਸਿਆਸਤ ਨੂੰ ਅਲਵਿਦਾ ਕਹਿ ਦੇਣਗੇ | ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨ ਰੁਪਿੰਦਰ ਸਿੰਘ, ਜਿਨ੍ਹਾਂ ਕੋਲ ਉਨ੍ਹਾਂ ਸਣੇ ਪੰਜ ਮੰਤਰੀ ਗਏ ਸਨ ਉਸ ਮਾਮਲੇ 'ਚ ਸੁਖਬੀਰ ਦੇ ਲਾਡਲੇ ਡੀ.ਜੀ.ਪੀ. ਨਾਲ ਮੀਟਿੰਗ ਸੰਬੰਧੀ ਕੇਵਲ ਗੱਲਾਂ ਨਾ ਕਰਨ ਸਗੋਂ ਸਬੂਤ ਪੇਸ਼ ਕਰੇ | ਉਨ੍ਹਾਂ ਕਿਹਾ ਕਿ ਨਾ ਤਾਂ ਮੇਰੀ ਕੋਈ ਬੱਸ ਚੱਲਦੀ ਹੈ ਤੇ ਨਾ ਹੀ ਮੇਰੀ ਕੋਈ ਰੇਤ ਦੀ ਖੱਡ ਹੈ, ਨਾ ਹੋਟਲ ਤੇ ਨਾ ਹੋਰ ਕੋਈ ਧੰਦਾ ਹੈ ਤੇ ਇਸੇ ਲਈ ਉਸ ਨੂੰ ਕਿਸੇ ਗਿ੍ਫ਼ਤਾਰੀ ਦਾ ਡਰ ਨਹੀਂ | ਦੱਸਣਯੋਗ ਹੈ ਕਿ ਸਿੱਧੂ 'ਤੇੇ ਸੁਖਬੀਰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਸਿੱਧੂ ਵਲੋਂ ਡੀ. ਜੀ. ਪੀ. ਨਾਲ ਮੁਲਾਕਾਤ ਕਰਕੇ ਬਿਕਰਮ ਸਿੰਘ ਮਜੀਠੀਆ 'ਤੇ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ | ਉਨ੍ਹਾਂ ਸੁਖਬੀਰ 'ਤੇ ਇਹ ਵੀ ਦੋਸ਼ ਲਾਏ ਕਿ ਪਿਛਲੀਆਂ ਅਕਾਲੀ ਸਰਕਾਰਾਂ ਕੇਂਦਰ ਦੀ ਕਠਪੁਤਲੀ ਬਣ ਕੇ ਹੀ ਕੰਮ ਕਰਦੀਆਂ ਰਹੀਆਂ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੁਮੇਧ ਸੈਣੀ ਦੀ ਜ਼ਮਾਨਤ ਦੀ ਵਿਰੋਧਤਾ ਕਿਉਂ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਸਰਕਾਰਾਂ ਬਾਹਾਂ ਮਰੋੜ ਕੇ ਅਕਾਲੀ ਦਲ ਤੋਂ ਕੰਮ ਕਰਵਾਉਂਦੀਆਂ ਰਹੀਆਂ ਹਨ | ਹੁਣ ਫਾਸਟਵੇਅ 'ਤੇ ਈ. ਡੀ. ਦੇ ਛਾਪੇ ਪੈਣ ਤੋਂ ਬਾਅਦ ਅਕਾਲੀ ਦਲ ਭੜਕ ਉੱਠਿਆ ਹੈ | ਸ਼ੁਰੂ ਤੋਂ ਹੀ ਸੁਖਬੀਰ ਅਤੇ ਫਾਸਟਵੇਅ ਦੀ ਮਿਲੀਭੁਗਤ ਰਹੀ ਹੈ | ਫਾਸਟਵੇਅ ਦੇ ਨਾਂਅ 'ਤੇ ਸਰਕਾਰ ਦਾ ਪੈਸਾ ਖਾਧਾ ਗਿਆ ਹੈ | ਸੁਰਿੰਦਰ ਭਲਵਾਨ ਤੇ ਜੁਝਾਰ ਸਿੰਘ 'ਚ ਪੈਸਿਆਂ ਦਾ ਲੈਣ-ਦੇਣ ਸਾਹਮਣੇ ਆਇਆ ਹੈ ਪਰ ਹੁਣ ਸਮਾਂ ਬਦਲ ਗਿਆ ਤੇ ਹੁਣ ਕੋਈ ਬਖ਼ਸ਼ਿਆ ਨਹੀਂ ਜਾਵੇਗਾ | ਉਨ੍ਹਾਂ ਕਿਹਾ ਕਿ ਹੁਣ ਲੋਕਾਂ ਦੀ ਸਰਕਾਰ ਬਣੇਗੀ ਤੇ ਲੋਕ ਹੀ ਫਾਇਦੇ ਲੈਣਗੇ | ਉਨ੍ਹਾਂ ਕਿਹਾ ਕਿ ਉਹ ਪੰਜਾਬ ਮਾਡਲ ਦੀ ਮਨਜ਼ੂਰੀ ਲੈ ਕੇ ਕੰਮ ਕਰਨਗੇ | ਸਿੱਧੂ ਨੇ ਦੋਸ਼ ਲਗਾਇਆ ਕਿ ਅਕਾਲੀ ਦਲ ਨੇ ਲੋਕਾਂ ਨੂੰ ਸਿਰਫ ਲੁੱਟਿਆ ਹੈ | ਲੋਕਾਂ ਨੂੰ ਡਰਾ ਕੇ ਬੱਸਾਂ, ਢਾਬੇ ਤੇ ਹੋਰ ਜਾਇਦਾਦਾਂ 'ਤੇ ਕਬਜ਼ੇ ਕੀਤੇ | ਉਨ੍ਹਾਂ ਮਜੀਠੀਆ ਵਲੋਂ ਸਿੱਧੂ 'ਤੇ ਨਾਜਾਇਜ਼ ਫਸਾਉਣ ਦੀ ਸਾਜਿਸ਼ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਿਵੇਂ ਪਤਾ ਕਿ ਉਹ ਉਨ੍ਹਾਂ ਦਾ ਨਾਂਅ ਲੈ ਰਹੇ ਹਨ |
ਔਰਤਾਂ ਨੂੰ 1000 ਰੁਪਏ ਦੇਣ ਨਾਲ ਖਜ਼ਾਨੇ 'ਚ ਹੋਵੇਗੀ ਬਰਕਤ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 27 ਨਵੰਬਰ-ਪੰਜਾਬ 'ਚ ਸੱਤਾ 'ਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਮਕਸਦ ਹੋਵੇਗਾ ਕਿ ਸਾਡੇ ਰਾਜ 'ਚ ਇਕ ਵੀ ਕਿਸਾਨ ਖੁਦਕੁਸ਼ੀ ਨਾ ਕਰੇ | ਇਸ ਸੰਬੰਧ 'ਚ ਆਮ ਆਦਮੀ ਪਾਰਟੀ ਆਉਣ ...
ਅਕਾਲੀ ਦਲ ਦੇ ਸੀਨੀਅਰ ਆਗੂਆਂ ਸਮੇਤ ਦਿੱਤੀ ਗਿ੍ਫ਼ਤਾਰੀ
ਚੰਡੀਗੜ੍ਹ, 27 ਨਵੰਬਰ (ਪ੍ਰੋ. ਅਵਤਾਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦੇ ਝੂਠੇ ਕੇਸ ਵਿਚ ਫਸਾਉਣ ਦੀ ਇਕ ਸਾਜਿਸ਼ ਵਿਰੁੱਧ ਸ਼੍ਰੋਮਣੀ ...
ਵਿਰੋਧੀ ਦਲਾਂ ਸਮੇਤ ਚੀਨੀ ਪੱਤਰਕਾਰ ਵਲੋਂ ਆਲੋਚਨਾ
ਨਵੀਂ ਦਿੱਲੀ, 27 ਨਵੰਬਰ (ਇੰਟ:)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ (ਜੇਵਰ ਹਵਾਈ ਅੱਡੇ) ਦਾ ਨੀਂਹ ਪੱਥਰ ਰੱਖਿਆ ਸੀ | ਇਸ ਤੋਂ ਬਾਅਦ ਕਈ ਭਾਜਪਾ ਨੇਤਾਵਾਂ ਨੇ ਜੇਵਰ ...
ਨਵੀਂ ਦਿੱਲੀ, 27 ਨਵੰਬਰ (ਬਲਵਿੰਦਰ ਸਿੰਘ ਸੋਢੀ)-ਟਿਕਰੀ ਬਾਰਡਰ 'ਤੇ ਕਿਸਾਨਾਂ ਦੀ ਗਿਣਤੀ ਬਹੁਤ ਵਧ ਗਈ ਹੈ ਅਤੇ ਟੈਂਟਾਂ ਵਿਚ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਕਿਸਾਨ ਖੇਤੀ ਕਾਨੂੰਨਾਂ ਦੇ ਰੱਦ ਹੋਣ ਦੀ ਖੂਬ ਖ਼ੁਸ਼ੀ ਮਨਾ ਰਹੇ ਹਨ | ਪੰਜਾਬ ਦੇ ਸੁਨਾਮ ਬਲਾਕ ਦੇ 50 ...
ਸ੍ਰੀਨਗਰ, 27 ਨਵੰਬਰ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਪੁਲਿਸ ਜ਼ਿਲ੍ਹਾ ਆਵੰਤੀਪੇਰਾ ਵਿਖੇ ਸੁਰੱਖਿਆ ਬਲਾਂ ਨੇ ਹਿਜ਼ਬੁਲ ਮੁਜ਼ਾਹਦੀਨ ਦੇ 2 ਮਦਦਗਾਰਾਂ ਨੂੰ ਅਸਲੇ ਸਮੇਤ ਗਿ੍ਫ਼ਤਾਰ ਕਰ ਲਿਆ | ਪੁਲਿਸ ਮੁਤਾਬਿਕ 42 ਆਰ.ਆਰ. 130 ਬਟਾਲੀਅਨ ਅਤੇ ਪੁਲਿਸ ਨੇ ਇਕ ਸਾਂਝੀ ...
ਮਹੋਬਾ (ਯੂ.ਪੀ.), 27 ਨਵੰਬਰ (ਪੀ. ਟੀ. ਆਈ.)-ਕਾਂਗਰਸ ਦੀ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਉਹ ਰੈਲੀ ਨੂੰ ਸੰਬੋਧਨ ਕਰਨ ਲਈ 8000 ਕਰੋੜ ਰੁਪਏ ਦੇ ਜਹਾਜ਼ 'ਚ ਉਡਾਣ ਭਰਦੇ ਹਨ ਪਰ ਕਿਸਾਨਾਂ ਦਾ ਕਰਜ਼ਾ ...
ਸੁਲਤਾਨਪੁਰ (ਯੂ. ਪੀ.), 27 ਨਵੰਬਰ (ਪੀ. ਟੀ. ਆਈ.)-ਇਥੋਂ ਦੇ ਕਾਦੀਪੁਰ ਖੇਤਰ ਦੇ ਇਕ ਬਾਜ਼ਾਰ 'ਚ 55 ਸਾਲਾ ਕਿਸਾਨ ਆਗੂ ਦੀ ਅਣਪਛਾਤੇ ਵਿਅਕਤੀ ਵਲੋਂ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਪਿੰਡ ਬਾਂਕੇ ਦਾ ਰਹਿਣ ਵਾਲਾ ਰਾਮ ਆਸ਼ੀਸ਼ ਵਰਮਾ ਆਪਣੇ ...
ਮੁੰਬਈ, 27 ਨਵੰਬਰ (ਏਜੰਸੀ)-ਕੇਂਦਰੀ ਮੁੰਬਈ ਦੇ ਕੁਰਲਾ 'ਚ ਇਕ 20 ਸਾਲਾ ਔਰਤ ਦੀ ਜਬਰ ਜਨਾਹ ਦੇ ਬਾਅਦ ਹੱਤਿਆ ਕਰ ਦਿੱਤੀ ਗਈ | ਉਸ ਦੀ ਲਾਸ਼ ਇਕ ਖਾਲੀ ਰਿਹਾਇਸ਼ੀ ਇਮਾਰਤ 'ਚੋਂ ਮਿਲੀ | ਪੁਲਿਸ ਅਨੁਸਾਰ ਵੀਰਵਾਰ ਨੂੰ ਇਕ 13 ਮੰਜ਼ਿਲਾ ਇਮਾਰਤ ਦੇ ਟੈਰਸ ਤੋਂ ਇਕ ਔਰਤ ਦੀ ਗਲੀ ਸੜੀ ...
ਜੈਪੁਰ, 27 ਨਵੰਬਰ (ਏਸੰਸੀ)-ਇਥੇ ਵਿਆਹ 'ਚ ਸ਼ਾਮਿਲ ਹੋਣ ਆਏ ਪਰਿਵਾਰ ਦੇ ਉਦੋਂ ਹੋਸ਼ ਉੱਡ ਗਏ ਜਦੋਂ ਇਥੇ ਪੰਜ-ਸਿਤਾਰਾ ਹੋਟਲ ਦੇ ਕਮਰੇ 'ਚੋਂ ਉਸ ਦੇ 2 ਕਰੋੜ ਰੁਪਏ ਤੋਂ ਵੱਧ ਦੇ ਗਹਿਣੇ ਤੇ ਨਕਦੀ ਚੋਰੀ ਹੋ ਗਏ | ਹੋਟਲ ਕਲਾਰਕਸ ਅਮੇਰ ਦੀ ਹੈ, ਜਿਥੇ ਮੁੰਬਈ ਦੇ ਕਾਰੋਬਾਰੀ ...
ਨਵੀਂ ਦਿੱਲੀ, 27 ਨਵੰਬਰ (ਯੂ. ਐਨ. ਆਈ.)-ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਲੋਕ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਸਰਬਸੰਮਤੀ ਨਾਲ ਮਤਾ ਪਾਸ ਕਰਨ ਲਈ ਵੀ ਕਿਹਾ ...
ਲੰਡਨ, 27 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. 'ਚ ਵੀ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਦੋ ਮਾਮਲੇ ਸਾਹਮਣੇ ਆਏ ਹਨ | ਹਾਲਾਂਕਿ ਬਿ੍ਟੇਨ ਦੇ ਚੋਟੀ ਦੇ ਵਿਗਿਆਨੀਆਂ ਨੇ ਕਿਹਾ ਕਿ ਹੈ ਕਿ ਕੋਰੋਨਾ ਦਾ ਇਹ ਨਵਾਂ ਰੂਪ ਕੋਈ ਆਫ਼ਤ ਨਹੀਂ ਹੈ | ਵੈਕਸੀਨ ਇਸ 'ਤੇ ...
ਨਵੀਂ ਦਿੱਲੀ, 27 ਨਵੰਬਰ (ਏਜੰਸੀ)-ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਐਤਵਾਰ ਨੂੰ ਸੰਸਦ 'ਚ ਸਾਰੀਆਂ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ 11 ਵਜੇ ਬੁਲਾਈ ਹੈ, ਜਿਥੇ ਸਰਕਾਰ ਸੰਸਦ ਦੇ ਆਗਾਮੀ ਇਜਲਾਸ 'ਤੇ ਚਰਚਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX