ਤਾਜਾ ਖ਼ਬਰਾਂ


ਭਾਰਤ-ਪਾਕਿਸਤਾਨ ਸਰਹੱਦ ਤੋਂ 3 ਕਿੱਲੋ ਹੈਰੋਇਨ, ਇਕ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਹੋਏ ਬਰਾਮਦ
. . .  1 day ago
ਅਟਾਰੀ, 24 ਜੂਨ ( ਗੁਰਦੀਪ ਸਿੰਘ ਅਟਾਰੀ )- ਭਾਰਤ-ਪਾਕਿਸਤਾਨ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਬੀ.ਐਸ.ਐਫ. ਨੇ ਹੈਰੋਇਨ ਦੇ 3 ਪੈਕੇਟ, ਇਕ ਪਿਸਤੌਲ, 30 ਬੋਰ ਸਮੇਤ ਮੈਗਜ਼ੀਨ ਅਤੇ 5 ਜ਼ਿੰਦਾ ਕਾਰਤੂਸ ...
ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ 6 ਥਾਵਾਂ ’ਤੇ ਐਨ. ਆਈ. ਏ. ਦੀ ਛਾਪੇਮਾਰੀ
. . .  1 day ago
ਫ਼ਾਜ਼ਿਲਕਾ, 24 ਜੂਨ (ਪ੍ਰਦੀਪ ਕੁਮਾਰ)- ਜਲਾਲਾਬਾਦ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਬੀਤੇ ਸਾਲ ਹੋਏ ਮੋਟਰਸਾਈਕਲ ਧਮਾਕੇ ਮਾਮਲੇ ਵਿਚ ਐਨ.ਆਈ.ਏ. ਵਲੋਂ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਫ਼ਾਜ਼ਿਲਕਾ, ਫਿਰੋਜ਼ਪੁਰ...
ਵਿਧਾਇਕ ਗਿਆਸਪੁਰਾ ਨੇ ਮਲੌਦ ਆਈ. ਟੀ.ਆਈ. ਦਾ ਮੁੱਦਾ ਵਿਧਾਨ ਸਭਾ 'ਚ ਚੁੱਕਿਆ
. . .  1 day ago
ਮਲੌਦ, 24 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਚੱਲ ਰਹੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਸ਼ਹੀਦ ਬਾਬਾ ਮਹਾਰਾਜ ਸਿੰਘ ...
ਮਹਾਰਾਸ਼ਟਰ ਦੇ ਸਾਰੇ ਥਾਣਿਆਂ ਚ ਹਾਈ ਅਲਰਟ , ਵੱਡੀ ਗਿਣਤੀ 'ਚ ਸ਼ਿਵ ਸੈਨਿਕਾਂ ਦੇ ਸੜਕ 'ਤੇ ਉਤਰਨ ਦੀ ਸੰਭਾਵਨਾ
. . .  1 day ago
ਲਾਰੈਂਸ ਬਿਸ਼ਨੋਈ ਦੇ ਸਾਥੀ ਨੂੰ ਹਥਿਆਰ ਸਪਲਾਈ ਕਰਨ ਵਾਲਾ ਕਬੱਡੀ ਖਿਡਾਰੀ ਗ੍ਰਿਫ਼ਤਾਰ
. . .  1 day ago
ਲੁਧਿਆਣਾ ,24 ਜੂਨ (ਪਰਮਿੰਦਰ ਸਿੰਘ ਆਹੂਜਾ)- ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਨੂੰ ਹਥਿਆਰ ਸਪਲਾਈ ਕਰਨ ਵਾਲੇ ਕਬੱਡੀ ਖਿਡਾਰੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀ.ਆਈ.ਏ . ...
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਸਮਾਪਤ , ਕੱਲ੍ਹ ਸਵੇਰੇ 9 30 ਵਜੇ ਹੋਵੇਗੀ ਸ਼ੁਰੂ
. . .  1 day ago
ਪੰਜਾਬ ਕੈਬਨਿਟ ਦੇ ਅਹਿਮ ਫ਼ੈਸਲੇ
. . .  1 day ago
ਪੰਜਾਬ ਖੇਤੀਬਾੜੀ ਉਪਜ, ਮੰਡੀਆਂ ਐਕਟ-1961 ਵਿਚ ਸੋਧ ਨੂੰ ਵੀ ਦਿਖਾਈ ਹਰੀ ਝੰਡੀ
. . .  1 day ago
ਰਾਜ ਦੀਆਂ ਅਧੀਨ ਅਦਾਲਤਾਂ ਲਈ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜਾਂ ਦੀਆਂ 25 ਅਤੇ ਸਿਵਲ ਜੱਜਾਂ ਦੀਆਂ 80 ਅਸਾਮੀਆਂ ਸਮੇਤ ਕੁੱਲ 810 ਅਸਾਮੀਆਂ ਨੂੰ ਵੀ ਮਨਜ਼ੂਰੀ
. . .  1 day ago
ਪੰਜਾਬ ਵਿਚ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕ ਸਿਹਤਮੰਦ ਪੰਜਾਬ ਲਈ ਕ੍ਰਾਂਤੀਕਾਰੀ ਕਦਮ ਸਾਬਤ ਹੋਣਗੇ - ਭਗਵੰਤ ਮਾਨ
. . .  1 day ago
ਚੰਡੀਗੜ੍ਹ, 24 ਜੂਨ - ਸੂਬੇ ਦੀ ਆਪ ਸਰਕਾਰ ਵਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਤਹਿਤ 15 ਅਗਸਤ ਤੋਂ ਪੰਜਾਬ ਭਰ ਵਿਚ ਮੁਹੱਲਾ ਕਲੀਨਿਕ ਖੋਲ੍ਹਣ ਦੀ...
ਕੇਰਲ : ਵਾਇਨਾਡ 'ਚ ਕਾਂਗਰਸ ਸਾਂਸਦ ਰਾਹੁਲ ਗਾਂਧੀ ਦੇ ਦਫ਼ਤਰ 'ਚ ਕੀਤੀ ਗਈ ਭੰਨਤੋੜ
. . .  1 day ago
ਮਹਾਰਾਸ਼ਟਰ ਦੇ ਸਿਆਸੀ ਸੰਕਟ 'ਤੇ ਕਿਹਾ ਕਿ ਜੈ ਰਾਮ ਠਾਕੁਰ ਸਰਕਾਰ ਦਾ ਭਵਿੱਖ ਲੰਬਾ ਨਹੀਂ ਹੈ
. . .  1 day ago
ਸ਼ਿਮਲਾ, 24 ਜੂਨ - ਮਹਾਰਾਸ਼ਟਰ ਦੇ ਸਿਆਸੀ ਸੰਕਟ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਇਹ ਪਹਿਲੇ ਦਿਨ ਤੋਂ ਹੀ ਲਗਦਾ ਸੀ ਕਿ ਇਹ ਗਠਜੋੜ ਵਿਚਾਰਧਾਰਕ ਤੌਰ 'ਤੇ ਉਲਟ ਹਾਲਾਤ ਦਾ ...
ਪੰਜਾਬ ਕੈਬਨਿਟ ਵਲੋਂ ਮੌਜੂਦਾ ਸਨਅਤੀ ਇਕਾਈਆਂ ਦੇ ਵਿਸਤਾਰ ਵਿਚ ਸਹਿਯੋਗ ਲਈ ‘ਪੰਜਾਬ ਰਾਈਟ ਟੂ ਬਿਜ਼ਨਸ ਰੂਲਜ਼, 2020’ ਵਿਚ ਸੋਧ ਨੂੰ ਪ੍ਰਵਾਨਗੀ
. . .  1 day ago
ਚੰਡੀਗੜ੍ਹ, 24 ਜੂਨ - ਸੂਬੇ ਵਿਚ ਸਨਅਤੀ ਵਿਕਾਸ ਨੂੰ ਇਕ ਹੋਰ ਹੁਲਾਰਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਮੌਜੂਦਾ ਸਨਅਤੀ ਇਕਾਈਆਂ (ਐਮ.ਐਸ.ਐਮ.ਈਜ਼.) ਦੇ ਵਿਸਤਾਰ...
ਇੰਟੈਲੀਜੈਂਸ ਬਿਊਰੋ ਦੇ ਨਵੇਂ ਮੁਖੀ ਬਣੇ ਤਪਨ ਕੁਮਾਰ ਦੇਕਾ
. . .  1 day ago
ਨਵੀਂ ਦਿੱਲੀ, 24 ਜੂਨ - ਇੰਟੈਲੀਜੈਂਸ ਬਿਊਰੋ (ਆਈ. ਬੀ.) ਨੂੰ ਨਵਾਂ ਮੁਖੀ ਮਿਲ ਗਿਆ ਹੈ। ਨਿਯੁਕਤੀਆਂ ਬਾਰੇ ਕੈਬਨਿਟ ਕਮੇਟੀ ਨੇ ਤਪਨ ਕੁਮਾਰ ਦੇਕਾ ਜੋ ਮੌਜੂਦਾ ਸਮੇਂ ਵਿਚ ਸਪੈਸ਼ਲ ਡਾਇਰੈਕਟਰ ਹਨ, ਨੂੰ ਤਰੱਕੀ...
ਡਾ: ਸਸਮਿਤ ਪਾਤਰਾ ਦਰੋਪਦੀ ਮੁਰਮੂ ਨੂੰ ਮਿਲੇ
. . .  1 day ago
ਨਵੀਂ ਦਿੱਲੀ, 24 ਜੂਨ - ਬੀਜੂ ਜਨਤਾ ਦਲ ਦੇ ਸੰਸਦ ਮੈਂਬਰ ਡਾ.ਸਸਮਿਤ ਪਾਤਰਾ ਨੇ ਨਾਮਜ਼ਦਗੀ ਤੋਂ ਬਾਅਦ ਐਨ.ਡੀ.ਏ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਤੇ ਵਧਾਈ ਦਿੱਤੀ ।
ਨਵੀਂ ਦਿੱਲੀ : ਪਰਮੇਸ਼ਵਰਨ ਅਈਅਰ ਨੀਤੀ ਆਯੋਗ ਦੇ ਹੋਣਗੇ ਨਵੇਂ ਸੀ.ਈ.ਓ.
. . .  1 day ago
ਪੰਜਾਬੀਆਂ ਦੇ ਇਕ-ਇਕ ਪੈਸੇ ਦਾ ਹਿਸਾਬ ਲਵਾਂਗੇ - ਭਗਵੰਤ ਮਾਨ
. . .  1 day ago
ਚੰਡੀਗੜ੍ਹ : ਪਿਛਲੀਆਂ ਸਰਕਾਰਾਂ ਵਲੋਂ ਪੰਜਾਬ ਦੇ ਖ਼ਜ਼ਾਨੇ ਦੇ ਪੂਰੇ ਲੇਖੇ-ਜੋਖੇ ‘ਤੇ ਵ੍ਹਾਈਟ-ਪੇਪਰ ਲਿਆਵੇਗੀ ਮਾਨ ਸਰਕਾਰ
. . .  1 day ago
ਭਾਰਤ ਨੇ ਉੜੀਸ਼ਾ ਤੱਟ ਤੋਂ ਭਾਰਤੀ ਜਲ ਸੈਨਾ ਦੇ ਜਹਾਜ਼ ਤੋਂ ਵੀ. ਐੱਲ.-ਐੱਸ. ਆਰ. ਐੱਸ. ਏ. ਐਮ.ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ
. . .  1 day ago
ਮਹਾਰਾਸ਼ਟਰ ਸੰਕਟ: ਐਨ.ਸੀ.ਪੀ. ਨੇਤਾ ਸ਼ਾਮ 6.30 ਵਜੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਮਿਲਣ ਜਾਣਗੇ
. . .  1 day ago
ਰਿਸਰਚ ਐਂਡ ਐਨਾਲਿਸਿਸ ਵਿੰਗ ਦੇ ਮੁਖੀ ਸਾਮੰਤ ਗੋਇਲ, 1984 ਬੈਚ ਦੇ ਪੰਜਾਬ ਕੇਡਰ ਦੇ ਆਈ.ਪੀ.ਐੱਸ. ਅਧਿਕਾਰੀ ਦਾ ਮੌਜੂਦਾ ਕਾਰਜਕਾਲ ਤੋਂ 30 ਜੂਨ, 2023 ਤੱਕ ਵਧਾਇਆ
. . .  1 day ago
ਓ.ਪੀ. ਸੋਨੀ ਦਾ ਬਿਆਨ,ਮੇਰੇ ਖ਼ਿਲਾਫ਼ ਘੁਟਾਲੇ ਦੀਆਂ ਖ਼ਬਰਾਂ ਗਲਤ
. . .  1 day ago
ਚੰਡੀਗੜ੍ਹ, 24 ਜੂਨ-ਸਾਬਕਾ ਡਿਪਟੀ ਸੀ.ਐੱਮ. ਵਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਪ੍ਰੈੱਸ ਕਾਨਫ਼ਰੰਸ ਕਰਦਿਆਂ ਉਨ੍ਹਾਂ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੇਰੇ ਖ਼ਿਲਾਫ਼ ਘੁਟਾਲੇ ਦੀਆਂ ਖ਼ਬਰਾਂ ਗਲਤ ਹੈ। ਉਨ੍ਹਾਂ ਕਿਹਾ ਕਿ 200 ਕਰੋੜ ਦੇ ਘਪਲੇ...
ਸੈਸ਼ਨ 'ਚ ਹੰਗਾਮਾ: ਕਾਂਗਰਸ ਤੇ ਬੀ.ਜੇ.ਪੀ. ਨੇ ਕੀਤਾ ਵਾਕਆਊਟ
. . .  1 day ago
ਚੰਡੀਗੜ੍ਹ, 24 ਜੂਨ-ਸੈਸ਼ਨ 'ਚ ਹੰਗਾਮਾ: ਕਾਂਗਰਸ ਤੇ ਬੀ.ਜੇ.ਪੀ. ਨੇ ਕੀਤਾ ਵਾਕਆਊਟ
ਵਿਧਾਨ ਸਭਾ ਸੈਸ਼ਨ 'ਚ ਹੰਗਾਮਾ, ਵਿਰੋਧੀ ਧਿਰਾਂ ਕਰ ਰਹੀਆਂ ਪ੍ਰਦਰਸ਼ਨ
. . .  1 day ago
ਚੰਡੀਗੜ੍ਹ, 24 ਜੂਨ-ਵਿਧਾਨ ਸਭਾ ਸੈਸ਼ਨ 'ਚ ਹੰਗਾਮਾ, ਵਿਰੋਧੀ ਧਿਰਾਂ ਕਰ ਰਹੀਆਂ ਪ੍ਰਦਰਸ਼ਨ
ਬਜਟ ਸੈਸ਼ਨ ਦੀ ਕਾਰਵਾਈ ਜਾਰੀ, ਸਿੱਖਿਆ ਮੰਤਰੀ ਮੀਤ ਹੇਅਰ ਨੇ ਖਾਲੀ ਅਸਾਮੀਆਂ ਭਰਨ ਦੀ ਕੀਤੀ ਗੱਲ
. . .  1 day ago
ਚੰਡੀਗੜ੍ਹ, 24 ਜੂਨ- 16 ਵੀਂ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਸਵੇਰੇ 11 ਵਜੇ ਸ਼ੁਰੂ ਹੋਇਆ। ਪਹਿਲੇ ਦਿਨ ਸਦਨ 'ਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਮੁੜ ਤੋਂ ਸ਼ੁਰੂ ਹੋਈ ਬਜਟ ਸੈਸ਼ਨ ਦੀ ਕਾਰਵਾਈ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਮੱਘਰ ਸੰਮਤ 553

ਪੰਜਾਬ / ਜਨਰਲ

ਕੇਜਰੀਵਾਲ ਨੇ ਕੱਚੇ ਅਧਿਆਪਕਾਂ ਦੇ ਧਰਨੇ 'ਚ ਪੁੱਜ ਕੇ ਸੇਵਾਵਾਂ ਰੈਗੂਲਰ ਕਰਨ ਦਾ ਦਿੱਤਾ ਭਰੋਸਾ

ਪੰਜਾਬੀਆਂ ਨੂੰ 'ਆਮ ਆਦਮੀ ਪਾਰਟੀ' ਨੂੰ ਇਕ ਮੌਕਾ ਦੇ ਕੇ ਦੇਖਣ ਦੀ ਕੀਤੀ ਅਪੀਲ

ਐੱਸ. ਏ. ਐੱਸ. ਨਗਰ, 27 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਥਾਨਕ ਫੇਜ਼-8 ਸਥਿਤ ਵਿੱਦਿਆ ਭਵਨ ਅੱਗੇ ਜਾਰੀ ਕੱਚੇ ਅਧਿਆਪਕ ਯੂਨੀਅਨ ਦੀ ਅਗਵਾਈ ਵਾਲੇ ਪੱਕੇ ਧਰਨੇ 'ਚ ਪਹੁੰਚ ਕੇ ਸੂਬੇ ਅੰਦਰ 'ਆਪ' ਦੀ ਸਰਕਾਰ ਬਣਨ 'ਤੇ ਕੱਚੇ ਅਧਿਆਪਕਾਂ ਸਮੇਤ ਕੱਚੇ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਭਰੋਸਾ ਦਿੱਤਾ | ਵਿੱਦਿਆ ਭਵਨ ਅੱਗੇ ਜਾਰੀ 5 ਵੱਖ-ਵੱਖ ਧਰਨਿਆਂ 'ਚ ਸ਼ਾਮਿਲ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਵਲੋਂ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਝੂਠ ਬੋਲਿਆ ਜਾ ਰਿਹਾ, ਜਦਕਿ ਅਜੇ ਤੱਕ ਪੰਜਾਬ ਸਰਕਾਰ ਵਲੋਂ ਇਕ ਵੀ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਦਿੱਲੀ ਦੇ ਅਧਿਆਪਕਾਂ ਦੇ ਜਿੰਨੇ ਮਸਲੇ ਸਨ, ਉਹ ਉਨ੍ਹਾਂ ਨੇ ਹੱਲ ਕਰਵਾ ਦਿੱਤੇ ਹਨ | ਉਹ ਵਾਅਦਾ ਕਰਦੇ ਹਨ ਕਿ ਜੇਕਰ ਸੂਬੇ ਅੰਦਰ ਸਾਡੀ ਸਰਕਾਰ ਆਉਂਦੀ ਹੈ ਤਾਂ ਕੱਚੇ ਅਧਿਆਪਕਾਂ ਤੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਵਾਰ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਦਿੱਤਾ ਜਾਵੇ ਤੇ ਜੇ ਮਸਲੇ ਹੱਲ ਨਾ ਕੀਤੇ ਤਾਂ ਸਾਨੂੰ ਵੀ ਲੱਤ ਮਾਰ ਕੇ ਭਜਾ ਦੇਣਾ | ਇਸ ਤੋਂ ਪਹਿਲਾਂ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਪੰਜਾਬ ਦੇ 'ਆਪ' ਇੰਚਾਰਜ ਜਰਨੈਲ ਸਿੰਘ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪਿ੍ੰ. ਬੁੱਧਰਾਮ, ਸੰਨੀ ਆਹਲੂਵਾਲੀਆ ਸਮੇਤ ਕਈ ਆਗੂ ਹਾਜ਼ਰ ਸਨ | ਇਸ ਤੋਂ ਪਹਿਲਾਂ ਕੱਚੇ ਅਧਿਆਪਕ ਯੂਨੀਅਨ ਦੇ ਆਗੂ ਦਵਿੰਦਰ ਸਿੰਘ ਸੰਧੂ, ਅਜਮੇਰ ਸਿੰਘ ਔਲਖ ਅਤੇ ਕੁਲਦੀਪ ਸਿੰਘ ਨੇ ਕੇਜਰੀਵਾਲ ਤੇ ਭਗਵੰਤ ਮਾਨ ਸਮੇਤ ਹੋਰਨਾਂ ਆਗੂਆਂ ਦਾ ਉਨ੍ਹਾਂ ਦਾ ਦੁੱਖ ਸੁਣਨ ਬਦਲੇ ਧੰਨਵਾਦ ਕੀਤਾ | ਇਸ ਦੌਰਾਨ ਵੱਖ-ਵੱਖ ਯੂਨੀਅਨ ਆਗੂਆਂ ਨੇ ਕੇਜਰੀਵਾਲ ਨੂੰ ਮੰਗ ਪੱਤਰ ਸੌਂਪੇ | ਇਸ ਵਿਚਾਲੇ ਵਿੱਦਿਆ ਭਵਨ ਬਾਹਰ ਪਿਛਲੇ 5 ਦਿਨਾਂ ਤੋਂ ਜਾਰੀ ਸਰਵ ਸਿੱਖਿਆ ਅਭਿਆਨ ਮਿਡ-ਡੇ-ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਧਰਨੇ 'ਤੇ ਕੇਜਰੀਵਾਲ ਦੇ ਨਾ ਪੁੱਜਣ 'ਤੇ ਰੋਸ ਜ਼ਾਹਿਰ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਵੋਟਾਂ ਦੀ ਰਾਜਨੀਤੀ ਦੇ ਚਲਦੇ ਹੀ ਕੇਜਰੀਵਾਲ ਨੇ ਆਪਣੀ ਮੁਹਾਲੀ ਫੇਰੀ ਦੌਰਾਨ ਸਿਰਫ਼ ਕੱਚੇ ਅਧਿਆਪਕਾਂ ਦੇ ਧਰਨੇ 'ਚ ਸ਼ਮੂਲੀਅਤ ਕੀਤੀ ਪਰ ਇਸ ਤੋਂ ਮਹਿਜ 50 ਮੀਟਰ ਦੇ ਫਾਸਲੇ 'ਤੇ ਜਾਰੀ ਧਰਨੇ ਨੂੰ ਅੱਖੋਂ-ਪਰੋਖੇ ਕਰ ਦਿੱਤਾ |
ਅਧਿਆਪਕਾਂ ਨੂੰ ਪਾਣੀ ਵਾਲੀ ਟੈਂਕੀ ਤੋਂ ਥੱਲੇ ਉਤਰ ਕੇ ਸੰਘਰਸ਼ ਕਰਨ ਦੀ ਕੀਤੀ ਅਪੀਲ
646 ਪੀ.ਟੀ.ਆਈ. ਅਧਿਆਪਕਾਂ ਦੀ ਭਰਤੀ ਲਈ ਜਾਰੀ ਕੀਤੇ ਇਸ਼ਤਿਹਾਰ ਦੀ ਮੈਰਿਟ ਸੂਚੀ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਪਿੰਡ ਸੋਹਾਣਾ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕਾਂ ਨੂੰ ਅੱਜ ਅਰਵਿੰਦ ਕੇਜਰੀਵਾਲ ਵਲੋਂ ਅਪੀਲ ਕੀਤੀ ਗਈ ਉਹ ਟੈਂਕੀ ਤੋਂ ਥੱਲੇ ਉਤਰ ਕੇ ਸੰਘਰਸ਼ ਕਰਨ | ਉਨ੍ਹਾਂ ਕਿਹਾ ਕਿ ਹੁਣ ਚੋਣਾਂ ਦਾ ਸਮਾਂ ਆ ਗਿਆ ਹੈ, ਲਿਹਾਜ਼ਾ ਉਹ ਸਭ ਮਿਲ ਕੇ 'ਆਪ' ਦੀ ਸਰਕਾਰ ਬਣਾਉਣ, ਜਿਸ ਤੋਂ ਬਾਅਦ ਸਾਰੇ ਮਸਲੇ ਹੱਲ ਕੀਤੇ ਜਾਣਗੇ |

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਕਿਸਾਨ ਆਗੂ ਰਾਕੇਸ਼ ਟਿਕੈਤ

ਅੰਮਿ੍ਤਸਰ, 27 ਨਵੰਬਰ (ਜਸਵੰਤ ਸਿੰਘ ਜੱਸ)¸ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਗਾਜ਼ੀਪੁਰ ਬਾਰਡਰ 'ਤੇ ਕਰੀਬ ਇਕ ਸਾਲ ਤੋਂ ਸੰਘਰਸ਼ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਨਾਲ ਸਬੰਧਤ ਕਿਸਾਨ ਆਗੂ ਰਕੇਸ਼ ਟਿਕੈਤ ਅੱਜ ਆਪਣੀ ਪੰਜਾਬ ਫੇਰੀ ...

ਪੂਰੀ ਖ਼ਬਰ »

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ਸ਼ੋ੍ਰਮਣੀ ਕਮੇਟੀ ਵਲੋਂ ਸ਼ਹੀਦੀ ਸਭਾ ਦੌਰਾਨ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਉਣ ਦਾ ਸੱਦਾ ਸਵੀਕਾਰ ਕੀਤਾ

ਫ਼ਤਹਿਗੜ੍ਹ ਸਾਹਿਬ, 27 ਨਵੰਬਰ (ਰਵਿੰਦਰ ਮੌਦਗਿਲ)-ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ੍ਹ ਸਾਹਿਬ ਵਿਖੇ ਨਤਮਸਤਕ ਹੋਏ | ਉਨ੍ਹਾਂ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ, ਜਿੱਥੇ ਉਨ੍ਹਾਂ ਨੂੰ ਸਿਰੋਪਾਓ ਭੇਟ ਕੀਤਾ ਗਿਆ | ਸ਼੍ਰੋਮਣੀ ...

ਪੂਰੀ ਖ਼ਬਰ »

ਜਲਦ ਬਣੇਗਾ ਰਾਜ ਭਾਸ਼ਾ ਕਮਿਸ਼ਨ ਤੇ ਲਾਇਬ੍ਰੇਰੀ ਐਕਟ- ਪਰਗਟ ਸਿੰਘ

ਜਲੰਧਰ, 27 ਨਵੰਬਰ (ਜਸਪਾਲ ਸਿੰਘ, ਰਣਜੀਤ ਸਿੰਘ ਸੋਢੀ)-ਸਥਾਨਕ ਲਾਇਲਪੁਰ ਖਾਲਸਾ ਕਾਲਜ ਵਿਖੇ ਲੋਕ ਮੰਚ ਪੰਜਾਬ ਅਤੇ ਪੰਜਾਬ ਜਾਗਿ੍ਤੀ ਮੰਚ ਵਲੋਂ ਕਰਵਾਏ ਸਨਮਾਨ ਸਮਾਰੋਹ ਦੌਰਾਨ ਉਚੇਰੀ ਸਿੱਖਿਆ, ਭਾਸ਼ਾਵਾਂ, ਖੇਡਾਂ ਮਾਮਲਿਆਂ ਦੇ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ...

ਪੂਰੀ ਖ਼ਬਰ »

ਕੇਜਰੀਵਾਲ ਨੇ ਦਿੱਲੀ ਦੇ 1 ਲੱਖ ਜ਼ੀਰੋ ਬਿੱਲ ਦਿਖਾਉਂਦਿਆਂ ਚੰਨੀ ਨੂੰ ਅਜਿਹੇ ਸਿਰਫ਼ 1 ਹਜ਼ਾਰ ਦਿਖਾਉਣ ਦੀ ਦਿੱਤੀ ਚੁਣੌਤੀ

ਐੱਸ.ਏ.ਐੱਸ. ਨਗਰ, 27 ਨਵੰਬਰ (ਕੇ. ਐੱਸ. ਰਾਣਾ)-ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਵਲੋਂ ਮੁਫ਼ਤ ਬਿਜਲੀ ਸਕੀਮ ਤਹਿਤ ਦਿੱਲੀ ਦੇ ਇਕ ਲੱਖ ਬਿਜਲੀ ਖਪਤਕਾਰਾਂ ਨੂੰ ਜ਼ੀਰੋ ਕੀਮਤ ਦੇ ਬਿਜਲੀ ਦੇ ਬਿੱਲ ...

ਪੂਰੀ ਖ਼ਬਰ »

ਚੰਨੀ ਦੇ ਆਮਦ ਮੌਕੇ ਕੱਚੇ ਮੁਲਾਜ਼ਮ ਜਥੇਬੰਦੀਆਂ ਅਤੇ ਬੇਰੁਜ਼ਗਾਰ ਅਧਿਆਪਕਾਂ ਵਲੋਂ ਵਿਰੋਧ ਪ੍ਰਦਰਸ਼ਨ, ਕਈ ਗਿ੍ਫ਼ਤਾਰ

ਮੁੱਖ ਮੰਤਰੀ ਨੂੰ ਪਿੰਡਾਂ 'ਚੋਂ ਦੀ ਆਉਣਾ ਪਿਆ ਸਮਾਗਮ ਵਾਲੀ ਥਾਂ 'ਤੇ

ਬਰਨਾਲਾ, 27 ਨਵੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਬਰਨਾਲਾ ਵਿਖੇ ਆਮਦ ਮੌਕੇ ਪ੍ਰੋਗਰਾਮ ਵਾਲੇ ਸਥਾਨ ਮੈਰੀਲੈਂਡ ਪੈਲੇਸ ਦੇ ਨਜ਼ਦੀਕ ਕੱਚੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਐਨ.ਐਚ.ਐਮ., ਆਂਗਣਵਾੜੀ ਵਰਕਰ, ਆਸ਼ਾ ਵਰਕਰ, ...

ਪੂਰੀ ਖ਼ਬਰ »

ਸੁਖਬੀਰ ਦਾ ਵੱਡਾ ਦਾਅਵਾ

ਬੇਅਦਬੀ ਦਾ ਕੇਸ ਹੱਲ ਕਰਨ ਦੇ ਨੇੜੇ ਸੀ ਅਕਾਲੀ ਸਰਕਾਰ, ਲੋਕਾਂ ਦੇ ਦਬਾਅ ਹੇਠ ਸੀ.ਬੀ.ਆਈ. ਨੂੰ ਸੌਂਪੀ ਜਾਂਚ

ਚੰਡੀਗੜ੍ਹ, 27 ਨਵੰਬਰ (ਵਿਕਰਮਜੀਤ ਸਿੰਘ ਮਾਨ)- ਸੂਬੇ 'ਚ ਬੇਅਦਬੀ ਦੇ ਗੰਭੀਰ ਮਸਲੇ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਸਿਆਸਤ ਜਾਰੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਸ ਮਾਮਲੇ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ | ਉਨ੍ਹਾਂ ...

ਪੂਰੀ ਖ਼ਬਰ »

ਮਾਮਲਾ 2 ਵਿਦੇਸ਼ੀ ਹੱਥ ਗੋਲਿਆਂ ਤੇ 2 ਪਿਸਤੌਲਾਂ ਸਮੇਤ ਨੌਜਵਾਨ ਦੀ ਗਿ੍ਫਤਾਰੀ ਦਾ

ਪੁਛਗਿੱਛ ਲਈ 2 ਦਿਨ ਦਾ ਹੋਰ ਲਿਆ ਪੁਲਿਸ ਰਿਮਾਂਡ ਹੈਰੀ ਇੰਗਲੈਂਡ ਦਾ ਨਾਂਅ ਆਇਆ ਸਾਹਮਣੇ

ਅੰਮਿ੍ਤਸਰ, 27 ਨਵੰਬਰ (ਰੇਸ਼ਮ ਸਿੰਘ)- ਦੋ ਵਿਦੇਸ਼ੀ ਹੱਥ ਗੋਲਿਆਂ ਤੇ ਦੋ ਪਿਸਤੌਲਾਂ ਸਮੇਤ ਗਿ੍ਫਤਾਰ ਕੀਤੇ ਸਿੱਖ ਨੌਜਵਾਨ ਦਾ ਵਿਸ਼ੇਸ਼ ਅਪਰੇਸ਼ਨ ਸੈਲ ਦੀ ਪੁਲਿਸ ਵਲੋਂ ਅੱਜ 2 ਦਿਨ ਦਾ ਹੋਰ ਰਿਮਾਂਡ ਲੈ ਲਿਆ ਗਿਆ ਹੈ | ਪੁਲਿਸ ਅਨੁਸਾਰ ਖਾੜਕੂਵਾਦ ਨੂੰ ਮੁੜ ਸੁਰਜੀਤ ...

ਪੂਰੀ ਖ਼ਬਰ »

ਕਾਂਗਰਸ ਤੇ ਆਮ ਆਦਮੀ ਪਾਰਟੀ ਪੰਜਾਬ ਹਿਤੈਸ਼ੀ ਨਹੀਂ- ਬਾਦਲ

ਸ੍ਰੀ ਮੁਕਤਸਰ ਸਾਹਿਬ, 27 ਨਵੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਵਿਖੇ ਇਕ ਕਾਲਜ ਦੇ ਸਮਾਗਮ ਵਿਚ ਸ਼ਾਮਿਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਮਾਮੇ ਵਲੋਂ ਭਾਣਜੀ ਦਾ ਕਤਲ

ਪਟਿਆਲਾ, 27 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੀ ਤੇਜਬਾਗ ਕਾਲੋਨੀ ਵਿਖੇ ਮਾਮੇ ਵਲੋਂ ਤਿੰਨ ਸਾਲਾ ਭਾਣਜੀ ਦਾ ਕਤਲ ਕਰ ਦਿੱਤਾ ਗਿਆ | ਕਰੀਬ 11 ਵਜੇ ਬੱਚੀ ਮਾਹਿਰਾ (ਵਾਸੀ ਕਪੂਰਥਲਾ) ਦੇ ਕਤਲ ਹੋਣ ਸੂਚਨਾ ਮਿਲਦਿਆਂ ਹੀ ਥਾਣਾ ਕੋਤਵਾਲੀ ਦੀ ਪੁਲਿਸ ਅਤੇ ਫੌਰੈਸਿਕ ...

ਪੂਰੀ ਖ਼ਬਰ »

ਭਾਰਤੀ ਖੇਤਰ 'ਚ ਦਾਖ਼ਲ ਹੋਏ ਪਾਕਿ ਨੌਜਵਾਨ ਨੂੰ ਬੀ.ਐੱਸ.ਐੱਫ. ਨੇ ਪਾਕਿ ਰੇਂਜਰਾਂ ਹਵਾਲੇ ਕੀਤਾ

ਅਜਨਾਲਾ, 27 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੀ ਰਾਤ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਪੈਂਦੀ ਸਰਹੱਦੀ ਚੌਕੀ ਸ਼ਾਹਪੁਰ ਨੇੜੇ ਗਲਤੀ ਨਾਲ ਭਾਰਤੀ ਖੇਤਰ 'ਚ ਦਾਖਲ ਹੋਏ ਨੌਜਵਾਨ ਨੂੰ ਬੀ.ਐੱਸ.ਐੱਫ. ਜਵਾਨਾਂ ਵਲੋਂ ਕਾਬੂ ਕਰਕੇ ਪੁੱਛਗਿੱਛ ਕਰਨ ਤੋਂ ਬਾਅਦ ਦੇਰ ...

ਪੂਰੀ ਖ਼ਬਰ »

ਵਿਅਕਤੀ ਦਾ ਗੁਪਤ ਅੰਗ ਕੱਟਣ ਵਾਲਾ ਰਹਿਮ ਦਾ ਹੱਕਦਾਰ ਨਹੀਂ- ਹਾਈਕੋਰਟ

ਚੰਡੀਗੜ੍ਹ, 27 ਨਵੰਬਰ (ਬਿ੍ਜੇਂਦਰ ਗੌੜ)- ਹਾਈਕੋਰਟ ਨੇ ਇਕ ਅਹਿਮ ਫ਼ੈਸਲੇ ਵਿਚ ਕਿਹਾ ਹੈ ਕਿ ਕਿਸੇ ਵਿਅਕਤੀ ਦਾ ਗੁਪਤ ਅੰਗ ਕੱਟਣ ਵਰਗਾ ਕੰਮ ਕਰਨ ਵਾਲਾ ਮੁਲਜ਼ਮ ਰਹਿਮ ਦਾ ਹੱਕਦਾਰ ਨਹੀਂ | ਮੌਜੂਦਾ ਮਾਮਲੇ ਵਿਚ ਦੋਸ਼ ਮੁਤਾਬਕ ਮੁਲਜ਼ਮ (ਪਟੀਸ਼ਨਰ) ਨੇ ਇਕ ਨੌਜਵਾਨ ਦਾ ...

ਪੂਰੀ ਖ਼ਬਰ »

ਬੇਅਦਬੀ, ਨਸ਼ਿਆਂ ਤੇ ਲੁੱਟ-ਖਸੁੱਟ ਦਾ ਪੂਰਾ ਹਿਸਾਬ ਕਰਾਂਗੇ- ਚੰਨੀ

ਕੈਪਟਨ, ਬਾਦਲ ਪਰਿਵਾਰ ਤੇ ਕੇਜਰੀਵਾਲ 'ਤੇ ਸਾਧੇ ਨਿਸ਼ਾਨੇ

ਬਰਨਾਲਾ/ਧਨੌਲਾ, 27 ਨਵੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ, ਜਤਿੰਦਰ ਸਿੰਘ ਧਨੌਲਾ, ਚੰਗਾਲ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕਾ ਬਰਨਾਲਾ ਦੇ ਇੰਚਾਰਜ ਅਤੇ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਦੇਖਰੇਖ ਹੇਠ ਸਥਾਨਕ ਮੈਰੀਲੈਂਡ ...

ਪੂਰੀ ਖ਼ਬਰ »

ਕਿਸਾਨ ਅੰਦੋਲਨ 'ਚ ਜੂਝਣ ਵਾਲੇ ਕੇਂਦਰ ਸਰਕਾਰ ਤੋਂ 'ਨਾਂਹ' ਸੁਣਨ ਲਈ ਨਹੀਂ ਬੈਠੇ-ਟਿਕੈਤ

ਰਾਜਾਸਾਂਸੀ, 27 ਨਵੰਬਰ (ਹੇਰ)-ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਪੂੰਜੀਪਤੀਆਂ ਦੀ ਹੱਥ ਠੋਕਾ ਬਣੀ ਮੋਦੀ ਸਰਕਾਰ ਵਲੋਂ ਅੰਨਦਾਤਾ ਨੂੰ ਭਿਖਾਰੀ ਬਣਾਉਣ ਲਈ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਹੇ ਕਿਸਾਨ ਅੰਦੋਲਨ 'ਚ ਸ਼ਾਮਿਲ ਲੋਕ 'ਨਾਂਹ' ਸੁਣ ...

ਪੂਰੀ ਖ਼ਬਰ »

ਸੁਖਬੀਰ ਅੱਜ ਕਰਨਗੇ ਪਾਰਟੀ ਨਾਲ ਸੰਬੰਧਿਤ ਸ਼ੋ੍ਰਮਣੀ ਕਮੇਟੀ ਮੈਂਬਰਾਂ ਨਾਲ ਅਹਿਮ ਮੀਟਿੰਗ

ਅੰਮਿ੍ਤਸਰ, 27 ਨਵੰਬਰ (ਜਸਵੰਤ ਸਿੰਘ ਜੱਸ)¸ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ੋ੍ਰਮਣੀ ਕਮੇਟੀ ਪ੍ਰਧਾਨ ਤੇ ਹੋਰਨਾਂ ਅਹੁਦੇਦਾਰਾਂ ਦੀ ਚੋਣ ਤੋਂ ਇਕ ਦਿਨ ਪਹਿਲਾਂ 28 ਨਵੰਬਰ ਨੂੰ ਪਾਰਟੀ ਨਾਲ ਸਬੰਧਤ ਸ਼ੋ੍ਰਮਣੀ ਕਮੇਟੀ ਮੈਂਬਰਾਂ ਨਾਲ ...

ਪੂਰੀ ਖ਼ਬਰ »

ਸਿੱਧੂ ਵਲੋਂ ਛੱਡੇ ਤੀਰਾਂ 'ਚ ਲਗਾਤਾਰ ਘਿਰ ਰਹੀ ਹੈ ਚੰਨੀ ਸਰਕਾਰ

ਕਿਤੇ ਸੂਬਾ ਪ੍ਰਧਾਨ ਦੀ ਤੀਰਅੰਦਾਜ਼ੀ ਨਾਲ ਹੀ ਨਾ ਡੁੱਬ ਜਾਵੇ ਕਾਂਗਰਸ ਦੀ 2022 ਵਿਧਾਨ ਸਭਾ ਚੋਣਾਂ ਦੀ ਬੇੜੀ

ਸੰਗਰੂਰ, 27 ਨਵੰਬਰ (ਧੀਰਜ ਪਸ਼ੌਰੀਆ)- ਨਵਜੋਤ ਸਿੰਘ ਸਿੱਧੂ ਦੇ ਜਿਹੜੇ ਤੀਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਦੀ ਕੁਰਸੀ ਦੀ ਬਲੀ ਲਈ ਸੀ, ਉਨ੍ਹਾਂ ਹੀ ਤੀਰਾਂ ਨੇ ਹੁਣ ਲਗਾਤਾਰ ਚਰਨਜੀਤ ਸਿੰਘ ਚੰਨੀ ਨੂੰ ਘੇਰਿਆ ਹੋਇਆ ਹੈ, ਭਾਵ ਮੁੱਦੇ ਉਹੀ ਹਨ ਜੋ ਨਵਜੋਤ ...

ਪੂਰੀ ਖ਼ਬਰ »

ਪਾਕਿ ਦੇ ਗੁਰਦੁਆਰਾ ਸ੍ਰੀ ਹਰਿਕਿਸ਼ਨ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

ਅੰਮਿ੍ਤਸਰ, 27 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ 'ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਜ਼ਿਲ੍ਹਾ ਕਾਸ਼ਮੋਰ ਦੀ ਤਹਿਸੀਲ ਕਰਮਪੁਰ ਦੇ ਪਿੰਡ ਕੋਟ ਮੀਰ ਬਦਣ ਖ਼ਾਨ ਬਜਾਰਾਣੀ ਵਿਖੇ ...

ਪੂਰੀ ਖ਼ਬਰ »

ਮਲੇਰਕੋਟਲਾ ਨੂੰ ਜ਼ਿਲ੍ਹਾ ਕੈਪਟਨ ਨੇ ਨਹੀਂ, ਸਗੋਂ ਰਾਹੁਲ ਗਾਂਧੀ ਨੇ ਬਣਾਇਆ-ਮੁਹੰਮਦ ਮੁਸਤਫ਼ਾ

ਮਲੇਰਕੋਟਲਾ, 27 ਨਵੰਬਰ (ਪਰਮਜੀਤ ਸਿੰਘ ਕੁਠਾਲਾ)- ਮਲੇਰਕੋਟਲਾ ਨੂੰ ਪੰਜਾਬ ਦਾ 27ਵਾਂ ਜ਼ਿਲ੍ਹਾ ਬਣਾਏ ਜਾਣ ਦੇ ਸਰਕਾਰੀ ਫ਼ੈਸਲੇ ਪਿੱਛੇ ਮਲੇਰਕੋਟਲਾ ਹਾਊਸ ਦੀ ਵੱਡੀ ਕੁਰਬਾਨੀ ਦਾ ਖ਼ੁਲਾਸਾ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪ੍ਰਮੁੱਖ ...

ਪੂਰੀ ਖ਼ਬਰ »

3 ਰਿਫਊਜ਼ਲ ਦੇ ਬਾਅਦ ਲੱਗਿਆ ਕੈਨੇਡਾ ਸਟੱਡੀ ਵੀਜ਼ਾ

ਜਲੰਧਰ, 27 ਨਵੰਬਰ (ਅ.ਬ.)- 3 ਰਿਫਊਜ਼ਲ ਹੋਣ ਦੇ ਬਾਵਜੂਦ ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਨਵਜੋਤ ਕੌਰ ਦਾ ਪਾਯੋਨੀਅਰ ਇੰਮੀਗ਼੍ਰੇਸ਼ਨ ਦੇ ਮਾਹਿਰ ਡਾ. ਰਵੀ ਗਰਗ ਦੁਆਰਾ ਕੈਨੇਡਾ ਸਟੱਡੀ ਵੀਜ਼ਾ ਲਗਾ ਕੇ ਸੁਪਨਾ ਸਾਕਾਰ ਕੀਤਾ ਗਿਆ | ਨਵਜੋਤ ਕੌਰ ਦਾ ਕਹਿਣਾ ਹੈ ਕਿ ਉਹ ਡਾ. ...

ਪੂਰੀ ਖ਼ਬਰ »

ਪਿਰਾਮਿਡ ਕਾਲਜ ਨੇ ਅੰਡਰਗਰੈਜੂਏਟ ਕੋਰਸਾਂ ਲਈ ਯੂਨੀਵਰਸਿਟੀ ਆਫ ਕੈਨੇਡਾ ਵੈਸਟ ਨਾਲ ਸਮਝੌਤਾ ਕੀਤਾ

ਜਲੰਧਰ, 27 ਨਵੰਬਰ (ਅ.ਬ.)- ਪਿਰਾਮਿਡ ਕਾਲਜ ਆਫ਼ ਬਿਜ਼ਨਸ ਐਂਡ ਟੈਕਨਾਲੋਜੀ ਨੇ ਯੂਨੀਵਰਸਿਟੀ ਕੈਨੇਡਾ ਵੈਸਟ ਦੇ ਨਾਲ ਇੱਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ ਹਨ ਜਿਸ ਨਾਲ ਹੁਣ ਪਿਰਾਮਿਡ ਕਾਲਜ ਦੇ ਵਿਦਿਆਰਥੀ ਕੈਨੇਡਾ 'ਚ ਯੂਨੀਵਰਸਿਟੀ ਕੈਨੇਡਾ ਵੈਸਟ ਵਿਖੇ ਆਪਣੇ ...

ਪੂਰੀ ਖ਼ਬਰ »

ਗੋ ਗਲੋਬਲ ਮੋਗਾ ਨੇ ਵਿਦਿਆਰਥਣ ਦਾ ਲਗਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ

ਮੋਗਾ, 27 ਨਵੰਬਰ (ਸੁਰਿੰਦਰਪਾਲ ਸਿੰਘ)-ਉੱਘੀ ਆਈਲਟਸ ਤੇ ਇਮੀਗ੍ਰੇਸ਼ਨ ਸੰਸਥਾ ਗੋ ਗਲੋਬਲ ਕੰਸਲਟੈਂਟਸ ਮੋਗਾ ਜੋ ਕਿ ਜੇਲ੍ਹ ਵਾਲੀ ਗਲੀ 'ਚ ਸਥਿਤ ਹੈ ਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਪਿਛਲੇ ਕਈ ਸਾਲਾਂ ਤੋਂ ਇਮੀਗ੍ਰੇਸ਼ਨ ਖੇਤਰ ਵਿਚ ਆਪਣੀਆਂ ਵਧੀਆ ...

ਪੂਰੀ ਖ਼ਬਰ »

ਸੰਨ 1962 ਤੋਂ ਬਾਅਦ ਮਾਝਾ ਖੇਤਰ ਦੇ ਕਿਸੇ ਸ਼ੋ੍ਰਮਣੀ ਕਮੇਟੀ ਮੈਂਬਰ ਸਿਰ ਨਹੀਂ ਸਜਿਆ ਮਿੰਨੀ ਸਿੱਖ ਪਾਰਲੀਮੈਂਟ ਦੀ ਪ੍ਰਧਾਨਗੀ ਦਾ ਤਾਜ

ਪਹਿਲੇ ਚਾਰ ਦਹਾਕਿਆਂ ਦੌਰਾਨ ਮਾਝਾ ਖੇਤਰ ਦੇ 11 ਦੇ ਕਰੀਬ ਆਗੂ ਨਿਭਾ ਚੁੱਕੇ ਹਨ ਪ੍ਰਧਾਨ ਵਜੋਂ ਅਹਿਮ ਸੇਵਾਵਾਂ

ਜਸਵੰਤ ਸਿੰਘ ਜੱਸ ਅੰਮਿ੍ਤਸਰ, 27 ਨਵੰਬਰ ¸1920 ਵਿਚ ਹੋਂਦ ਵਿਚ ਆਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਤੋਂ ਲੈ ਕੇ 101 ਵਰਿ੍ਹਆਂ ਦੌਰਾਨ ਸਿੱਖ ਪੰਥ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਇਸ ਮਹਾਨ ਸੰਸਥਾ ਦੇ ਪ੍ਰਧਾਨਾਂ ਦੀ 43 ਵਾਰ ਚੋਣ ਹੋ ...

ਪੂਰੀ ਖ਼ਬਰ »

ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ ਵਲੋਂ ਪੰਜਾਬ ਦੇ ਦੋ ਰੀਅਲ ਅਸਟੇਟ ਡਿਵੈਲਪਰਾਂ 'ਤੇ ਛਾਪੇਮਾਰੀ

ਲੁਧਿਆਣਾ, 27 ਨਵੰਬਰ (ਪੁਨੀਤ ਬਾਵਾ)-ਆਮਦਨ ਕਰ ਵਿਭਾਗ ਵਲੋਂ 16 ਨਵੰਬਰ ਨੂੰ ਲੁਧਿਆਣਾ ਵਿਖੇ ਰੀਅਲ ਅਸਟੇਟ ਡਿਵੈਲਪਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਸੀ | ਜਿਸ ਸਬੰਧੀ ਅੱਜ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ (ਸੀ. ਬੀ. ਡੀ. ਟੀ.) ਵਲੋਂ ਜਾਰੀ ਸੂਚਨਾ ਅਨੁਸਾਰ ...

ਪੂਰੀ ਖ਼ਬਰ »

ਲਾਹੌਰ ਆਪਣੀ ਪਤਨੀ ਦਾ ਨਿਕਾਹ ਕਰਾਉਣ ਪਹੁੰਚੇ ਕੋਲਕਾਤਾ ਦੇ ਜੋੜੇ ਨੂੰ ਜਥੇ ਨਾਲ ਭੇਜਿਆ ਵਾਪਸ

ਅੰਮਿ੍ਤਸਰ, 27 ਨਵੰਬਰ (ਸੁਰਿੰਦਰ ਕੋਛੜ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ 'ਤੇ ਗਏ ਜਥੇ ਦੀ ਵਾਪਸੀ 'ਚ ਸ਼ਾਮਿਲ ਕੋਲਕਾਤਾ ਦੇ ਇਕ ਜੋੜੇ ਦੀ ਫਿਲਮੀ ਕਹਾਣੀ ਨੇ ਭਾਰਤ ਪਾਕਿ ਸੁਰੱਖਿਆ ਏਜੰਸੀਆਂ ਸਮੇਤ ਹਾਜ਼ਰ ...

ਪੂਰੀ ਖ਼ਬਰ »

ਬਿਜਲੀ ਨਿਗਮ ਦੇ ਮੁੱਖ ਦਫ਼ਤਰ ਅੱਗੇ ਚੱਲ ਰਿਹਾ ਰੋਸ ਧਰਨਾ ਤੇ ਹੜਤਾਲ ਵਾਪਸ

ਪਟਿਆਲਾ, 27 ਨਵੰਬਰ (ਧਰਮਿੰਦਰ ਸਿੰਘ ਸਿੱਧੂ)-11 ਨਵੰਬਰ ਤੋਂ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਅੱਗੇ ਵੱਖ-ਵੱਖ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਬਿਜਲੀ ਮੁਲਾਜ਼ਮਾਂ ਦੇ ਸੰਘਰਸ਼ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਨੇ ਮੁਲਾਜ਼ਮ ਜਥੇਬੰਦੀਆਂ ਨਾਲ ਚੌਥੇ ਗੇੜ ਦੀ ...

ਪੂਰੀ ਖ਼ਬਰ »

ਪ੍ਰੇਮੀ ਜੋੜੇ ਦੀ ਸੁਰੱਖਿਆ ਦੀ ਮੰਗ 'ਤੇ ਹਾਈਕੋਰਟ ਦੇ ਆਦੇਸ਼

ਚੰਡੀਗੜ੍ਹ, 27 ਨਵੰਬਰ (ਬਿ੍ਜੇਂਦਰ ਗੌੜ)- ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪ੍ਰੇਮੀ ਜੋੜੇ ਦੀ ਸੁਰੱਖਿਆ ਦੀ ਮੰਗ 'ਤੇ ਸੁਣਵਾਈ ਕਰਦਿਆਂ ਅਹਿਮ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲੀ ਲਾੜੀ ਜੇਕਰ ਵਿਆਹ ਦੌਰਾਨ ਨਾਬਾਲਗ ਹੋਵੇ ਤਾਂ ਉਸ ...

ਪੂਰੀ ਖ਼ਬਰ »

ਟਿੱਚ ਸਮਝਦਾ ਹੈ ਪੰਜਾਬ ਦਾ ਖੇਡ ਵਿਭਾਗ ਮੁੱਖ ਮੰਤਰੀ ਦੇ ਹੁਕਮਾਂ ਨੂੰ . . .

ਜਲੰਧਰ, 27 ਨਵੰਬਰ (ਸਾਬੀ)- ਪੰਜਾਬ ਖੇਡ ਵਿਭਾਗ ਨੇ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ 'ਚ ਡਾਇਰੈਕਟਰ ਟਰੇਨਿੰਗ ਤੇ ਪਾਠਕ੍ਰਮ ਦੀ ਪੋਸਟ ਭਰਨ ਲਈ ਪੂਰੀ ਵਿਉਂਤਬੰਦੀ ਕਰ ਲਈ ਹੈ ਤੇ ਬੇਸ਼ੱਕ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ 9 ਨਵੰਬਰ 2021 ਨੂੰ ਇਕ ਪੱਤਰ ਜਾਰੀ ਕੀਤਾ ਸੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX