ਤਾਜਾ ਖ਼ਬਰਾਂ


ਮਿਆਂਮਾਰ 'ਚ ਆਇਆ ਜ਼ਬਰਦਸਤ ਭੂਚਾਲ
. . .  20 minutes ago
ਨਯਪੀਡਾਵ, 3 ਜੁਲਾਈ - ਮਿਆਂਮਾਰ ਦੇ ਯਵਾਂਗਨ ਦੇ 260 ਕਿੱਲੋਮੀਟਰ ਦੱਖਣ-ਪੱਛਮ 'ਚ ਅੱਜ ਸਵੇਰੇ 7.56 'ਤੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਉਚਿਤ ਮੰਚ 'ਤੇ ਇਸ ਮੁੱਦੇ ਨੂੰ ਲੈ ਕੇ ਕਰਾਂਗੇ ਚਰਚਾ - ਨੂਪੁਰ ਸ਼ਰਮਾ ਉੱਪਰ ਸੁਪਰੀਮ ਕੋਰਟ ਦੀ ਟੱਪਣੀ 'ਤੇ ਕਿਰਨ ਰਿਜਿਜੂ
. . .  41 minutes ago
ਨਵੀਂ ਦਿੱਲੀ, 3 ਜੁਲਾਈ - ਭਾਜਪਾ ਦੀ ਮੁਅੱਤਲ ਆਗੂ ਨੂਪੁਰ ਸ਼ਰਮਾ iਖ਼ਲਾਫ਼ ਸੁਪਰੀਮ ਕੋਰਟ ਵਲੋਂ ਕੀਤੀ ਗਈ ਟਿੱਪਣੀ 'ਤੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਉਚਿਤ ਮੰਚ 'ਤੇ ਇਸ ਮੁੱਦੇ ਨੂੰ ਲੈ ਕੇ ਚਰਚਾ ਕੀਤੀ...
ਪ੍ਰਧਾਨ ਮੰਤਰੀ ਮੋਦੀ ਅੱਜ ਹੈਦਰਾਬਾਦ 'ਚ ਕਰਨਗੇ ਜਨ ਸਭਾ ਨੂੰ ਸੰਬੋਧਨ
. . .  51 minutes ago
ਨਵੀਂ ਦਿੱਲੀ, 3 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੇਲੰਗਾਨਾ ਦੇ ਹੈਦਰਾਬਾਦ 'ਚ ਜਨ ਸਭਾ ਨੂੰ ਸੰਬੋਧਨ...
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਭਾਰਤ ਇੰਗਲੈਂਡ 5ਵਾਂ ਟੈਸਟ : ਦੂਸਰੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਇੰਗਲੈਂਡ ਪਹਿਲੀ ਪਾਰੀ 'ਚ 84/5
. . .  1 day ago
ਬਰਮਿੰਘਮ, 2 ਜੁਲਾਈ - ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਕਾਰ ਐਜਬੈਸਟਨ 'ਚ ਚੱਲ ਰਹੇ 5ਵੇਂ ਟੈਸਟ ਮੈਚ ਦੇ ਦੂਸਰੇ ਦਿਨ ਦਾ ਖੇਡ ਖ਼ਤਮ ਹੋਣ ਤੱਕ 84 ਦੌੜਾਂ 'ਤੇ ਇੰਗਲੈਂਡ ਦੀ ਅੱਧੀ ਟੀਮ...
ਸੜਕ ਹਾਦਸੇ 'ਚ ਰਾਜਾ ਵੜਿੰਗ ਦੇ ਪੀ. ਏ. ਦੀ ਮੌਤ
. . .  1 day ago
ਫ਼ਾਜ਼ਿਲਕਾ, 2 ਜੁਲਾਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਅਬੋਹਰ ਸੜਕ 'ਤੇ ਹੋਏ ਸੜਕ ਹਾਦਸੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੀ.ਏ.ਦੀ ਮੌਤ ਹੋ ਜਾਣ ਦੀ ਖ਼ਬਰ ਹੈ । ਦੱਸਿਆ ਜਾ ਰਿਹਾ ਹੈਂ ਕਿ ਟਰੈਕਟਰ ਟਰਾਲੀ ਅਤੇ ਕਾਰ ਦੀ ਟੱਕਰ ਦੇ ਦੌਰਾਨ ਇਹ ਹਾਦਸਾ...
ਭਾਰਤ ਨੇ ਅਫ਼ਗ਼ਾਨਿਸਤਾਨ ਨੂੰ ਭੇਜੀ 2500 ਮੀਟਰਿਕ ਟਨ ਕਣਕ ਦੀ 15ਵੀਂ ਖੇਪ
. . .  1 day ago
ਅੰਮ੍ਰਿਤਸਰ, 2 ਜੁਲਾਈ - ਭਾਰਤ ਨੇ ਅਟਾਰੀ ਵਾਹਗਾ ਸਰਹੱਦ ਰਾਹੀ ਅਫ਼ਗ਼ਾਨਿਸਤਾਨ ਨੂੰ ਮਨੁੱਖੀ ਸਹਾਇਤਾ ਵਜੋਂ 2500 ਮੀਟਰਿਕ ਟਨ ਕਣਕ ਦੀ 15ਵੀਂ ਖੇਪ ਭੇਜੀ ਹੈ।ਕਸਟਮਜ਼ ਦੇ ਸੰਯੁਕਤ ਕਮਿਸ਼ਨਰ...
ਪ੍ਰਧਾਨ ਮੰਤਰੀ ਦਾ ਸਵਾਗਤ ਨਾ ਕਰਨ 'ਤੇ ਸਿਮ੍ਰਿਤੀ ਈਰਾਨੀ ਵਲੋਂ ਕੇ.ਸੀ.ਆਰ. ਦੀ ਅਲੋਚਨਾ
. . .  1 day ago
ਨਵੀਂ ਦਿੱਲੀ, 2 ਜੁਲਾਈ ਕੇਂਦਰੀ ਮੰਤਰੀ ਸਿਮ੍ਰਿਤੀ ਈਰਾਨੀ ਨੇ ਹੈਦਰਾਬਾਦ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਨਾ ਕਰਨ 'ਤੇ ਕੇ.ਸੀ.ਆਰ. ਦੀ ਅਲੋਚਨਾ ਕੀਤੀ...
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਆਪਣੇ ਧੜੇ ਦੇ ਵਿਧਾਇਕਾਂ ਨਾਲ ਪਹੁੰਚੇ ਮੁੰਬਈ
. . .  1 day ago
ਮੁੰਬਈ, 2 ਜੁਲਾਈ - ਮਹਾਰਾਸ਼ਟਰ ਦੇ ਨਵੇਂ ਬਣੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਗੋਆ ਤੋਂ ਆਪਣੇ ਧੜੇ ਦੇ ਵਿਧਾਇਕਾਂ ਨਾਲ ਮੁੰਬਈ ਹਵਾਈ ਅੱਡੇ ਪਹੁੰਚ ਗਏ...
ਹਰਿਆਣਾ ਦੇ 6 ਵਿਧਾਇਕਾਂ ਨੇ ਮਾਣਿਆ ਰੀਟਰੀਟ ਸੈਰੇਮਨੀ ਦਾ ਆਨੰਦ
. . .  1 day ago
ਅਟਾਰੀ, 2 ਜੁਲਾਈ - (ਗੁਰਦੀਪ ਸਿੰਘ ਅਟਾਰੀ) - ਭਾਰਤ ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਦੀ ਅਟਾਰੀ ਵਾਹਗਾ ਸਰਹੱਦ 'ਤੇ ਹੋਣ ਵਾਲੀ ਸਾਂਝੀ ਰੀਟਰੀਟ ਸੈਰੇਮਨੀ ਦਾ ਹਰਿਆਣਾ ਦੇ 6 ਵਿਧਾਇਕਾਂ ਨੇ ਆਨੰਦ ਮਾਣਿਆ। ਹਰਿਆਣਾ ਵਿਧਾਨ ਸਭਾ ਤੋਂ ਵਿਧਾਇਕ ਜਗਬੀਰ ਸਿੰਘ ਮਲਿਕ, ਬਲਬੀਰ ਸਿੰਘ...
ਅਧਿਆਪਕਾਂ ਤੋਂ ਬਾਅਦ ਹੁਣ ਪਟਵਾਰੀ ਉਮੀਦਵਾਰਾਂ ਨੂੰ ਵੀ 6 ਜੁਲਾਈ ਤੋਂ ਮਿਲਣਗੇ ਨਿਯੁਕਤੀ ਪੱਤਰ
. . .  1 day ago
ਬੁਢਲਾਡਾ, 2 ਜੁਲਾਈ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ 6635 ਅਧਿਆਪਕ ਭਰਤੀ ਪ੍ਰਕਿਰਿਆ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਹੁਣ ਅਗਲੇ ਕੁੱਝ ਦਿਨਾਂ 'ਚ ਮਾਲ ਪਟਵਾਰੀਆਂ ਦੀਆਂ ਅਸਾਮੀਆਂ ਦੇ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ...
ਸਮਸਾਨਘਾਟ 'ਚ ਮਿਲੀ ਅਣਪਛਾਤੀ ਲਾਸ਼, ਕਤਲ ਕੀਤੇ ਜਾਣ ਦਾ ਸ਼ੱਕ
. . .  1 day ago
ਹੰਡਿਆਏਿਆ/ਬਰਨਾਲਾ , 2 ਜੁਲਾਏੀ (ਗੁਰਜੀਤ ਸਿੰਘ ਖੁੱਡੀ) - ਹੰਡਿਆਇਆ ਦੇ ਵਾਰਡ ਨੰਬਰ 5 ਸ਼ਮਸ਼ਾਨਘਾਟ ਵਿੱਚ 30 ਸਾਲ ਦੇ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਪ੍ਰਤੱਖ ਦਰਸ਼ੀਆਂ ਅਨੁਸਾਰ ਮਾਮਲਾ ਕਤਲ ਕੀਤੇ ਜਾਣ ਦਾ ਜਾਪਦਾ...
ਅਮਰਨਾਥ ਯਾਤਰਾ : ਫ਼ੌਜ ਵਲੋਂ ਰਿਕਾਰਡ ਸਮੇਂ 'ਚ ਨੁਕਸਾਨੇ ਗਏ ਪੁਲਾਂ ਦਾ ਪੁਨਰ ਨਿਰਮਾਣ
. . .  1 day ago
ਊਧਮਪੁਰ, 2 ਜੁਲਾਈ - ਅਮਰਨਾਥ ਯਾਤਰਾ ਦੌਰਾਨ ਭਾਰਤੀ ਫ਼ੌਜ ਨੇ ਰਿਕਾਰਡ ਸਮੇਂ 'ਚ ਬਾਲਟਾਲ ਰੂਟ 'ਤੇ ਜ਼ਮੀਨ ਖਿਸਕਣ ਕਾਰਨ ਨੁਕਸਾਨੇ ਗਏ ਪੁਲਾਂ ਦਾ ਪੁਨਰ ਨਿਰਮਾਣ ਕੀਤਾ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਡੀ.ਜੀ.ਪੀ. ਭਾਵਰਾ ਦੀ ਛੁੱਟੀ ਮਨਜ਼ੂਰ
. . .  1 day ago
ਚੰਡੀਗੜ੍ਹ, 2 ਜੁਲਾਈ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਡੀ.ਜੀ.ਪੀ. ਵੀ.ਕੇ. ਭਾਵਰਾ ਵਲੋਂ 2 ਮਹੀਨਿਆਂ ਲਈ ਛੁੱਟੀ 'ਤੇ ਜਾਣ ਲਈ ਦਿੱਤੀ ਅਰਜ਼ੀ ਨੂੰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਮਨਜ਼ੂਰ...
ਗ਼ੁੱਸੇ 'ਚ ਆਏ ਲੋਕਾਂ ਵਲੋਂ ਉਦੈਪੁਰ ਹੱਤਿਆਕਾਂਡ ਦੇ ਦੋਸ਼ੀਆਂ ਉੱਪਰ ਹਮਲਾ
. . .  1 day ago
ਜੈਪੁਰ, 2 ਜੁਲਾਈ - ਉਦੈਪੁਰ ਹੱਤਿਆਕਾਂਡ ਦੇ ਦੋਸ਼ੀਆਂ ਨੂੰ ਜੈਪੁਰ ਵਿਖੇ ਐਨ.ਆਈ.ਏ.ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਕਿ ਗ਼ੁੱਸੇ ਵਿਚ ਆਏ ਲੋਕਾਂ ਨੇ ਦੋਸ਼ੀਆਂ ਉੱਪਰ ਹਮਲਾ ਕਰ ਦਿੱਤਾ। ਐਨ.ਆਈ.ਏ. ਅਦਾਲਤ ...
ਰਵੀ ਸਿੰਘ ਖ਼ਾਲਸਾ ਦਾ ਟਵਿੱਟਰ ਅਕਾਊਂਟ ਬੰਦ ਕਰਨ ਦੀ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਨਿਖੇਧੀ
. . .  1 day ago
ਚੰਡੀਗੜ੍ਹ, 2 ਜੁਲਾਈ - ਖ਼ਾਲਸਾ ਏਡ ਦੇ ਸੰਚਾਲਕ ਰਵੀ ਸਿੰਘ ਖ਼ਾਲਸਾ ਦਾ ਟਵਿੱਟਰ ਅਕਾਊਂਟ ਬੰਦ ਹੋਣ 'ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਟਵੀਟ ਕਰ ਕਿਹਾ ਕਿ ਰਵੀ ਸਿੰਘ ਖ਼ਾਲਸਾ...
ਪੀਣ ਵਾਲੇ ਪਾਣੀ ਦੀ ਬੋਤਲ ਨੂੰ ਲੈ ਕੇ ਪ੍ਰਵਾਸੀ ਮਜ਼ਦੂਰ ਦਾ ਸਾਥੀ ਮਜ਼ਦੂਰਾਂ ਵਲੋਂ ਕਤਲ
. . .  1 day ago
ਮਲੋਟ, 2 ਜੁਲਾਈ (ਪਾਟਿਲ) - ਪਿੰਡ ਈਨਾ ਖੇੜਾ ਵਿਖੇ ਇਕ ਪਾਈਪ ਫ਼ੈਕਟਰੀ ਵਿਚ ਕੰਮ ਕਰਦੇ ਬਿਹਾਰੀ ਮਜ਼ਦੂਰ ਦਾ ਸਾਥੀ ਮਜ਼ਦੂਰਾਂ ਨੇ ਪੀਣ ਵਾਲੇ ਪਾਣੀ ਦੀ ਬੋਤਲ ਨੂੰ ਲੈ ਕੇ ਲੋਹੇ ਦੀਆਂ ਰਾਡਾਂ ਮਾਰ ਕੇ ਬੇਰਹਿਮੀ ਨਾਲ...
ਕੰਧ ਨੂੰ ਲੈ ਕੇ ਹੋਏ ਝਗੜੇ ਦੌਰਾਨ ਪੋਤੇ ਵਲੋਂ ਦਾਦੇ ਤੇ ਤਾਏ ਦੀ ਗੋਲੀਆਂ ਮਾਰ ਕੇ ਹੱਤਿਆ, ਦਾਦੀ ਗੰਭੀਰ ਜ਼ਖਮੀਂ
. . .  1 day ago
ਮਲੋਟ, 2 ਜੁਲਾਈ (ਪਾਟਿਲ) - ਥਾਣਾ ਸਦਰ ਮਲੋਟ ਦੇ ਪਿੰਡ ਬਾਮ ਵਿਖੇ ਅੱਜ ਹੋਈ ਬਹਿਸ ਦੌਰਾਨ ਇਕ ਵਿਅਕਤੀ ਵਲੋਂ ਦੋ ਬਜ਼ੁਰਗਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦ ਕਿ ਇੱਕ ਬਜ਼ੁਰਗ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ...
ਪੰਜਾਬ ਸਰਕਾਰ ਕਰੇਗੀ ਐਮ.ਐਸ.ਪੀ. ਤੋਂ ਘੱਟ ਖ਼ਰੀਦੀ ਗਈ ਮੂੰਗੀ ਦੇ ਨੁਕਸਾਨ ਦੀ ਭਰਪਾਈ - ਭਗਵੰਤ ਮਾਨ
. . .  1 day ago
ਚੰਡੀਗੜ੍ਹ, 2 ਜੁਲਾਈ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਮੇਰੀ ਅਪੀਲ ਹੈ ਕਿ ਜਿਨ੍ਹਾਂ ਕਿਸਾਨਾਂ ਨੇ ਮੂੰਗੀ ਦੀ ਫ਼ਸਲ ਬੀਜੀ ਸੀ, ਉਨ੍ਹਾਂ ਨੂੰ ਸਾਡੀ ਸਰਕਾਰ ਕਿਸੇ ਤਰਾਂ ਦੀ ਦਿੱਕਤ ਨਹੀਂ ਆਉਣ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਾਰਕਫੈੱਡ ਦੁਆਰਾ ਤਿਆਰ ਕੀਤੇ ਗਏ Corn Flakes ਲਾਂਚ
. . .  1 day ago
ਚੰਡੀਗੜ੍ਹ, 2 ਜੁਲਾਈ - ਅੱਜ ਕੌਮਾਂਤਰੀ ਸਹਿਕਾਰੀ ਦਿਵਸ ਮੌਕੇ ਮਾਰਕਫੈੱਡ ਵਲੋਂ ਤਿਆਰ ਕੀਤੇ ਗਏ Corn Flakes ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਂਚ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਮਾਰਕਫੈੱਡ ਦੇ ਪਦਾਰਥਾਂ...
ਖ਼ਾਲਸਾ ਏਡ ਦੇ ਸੰਚਾਲਕ ਰਵੀ ਸਿੰਘ ਦਾ ਟਵਿੱਟਰ ਅਕਾਊਂਟ ਹੋਇਆ ਬੰਦ
. . .  1 day ago
ਮਹਿਲ ਕਲਾਂ, 2 ਜੁਲਾਈ (ਗੁਰਪ੍ਰੀਤ ਸਿੰਘ ਅਣਖੀ)-ਟਵਿੱਟਰ ਵਲੋਂ ਕਿਸਾਨ ਏਕਤਾ ਮੋਰਚਾ ਅਤੇ ਟਰੈੱਕਟ ਟੂ ਟਵਿੱਟਰ ਦੇ ਖਾਤੇ ਬੰਦ ਕਰਨ ਤੋਂ ਬਾਅਦ ਅੱਜ ਟਵਿੱਟਰ ਨੇ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਦੇ ਮੁੱਖ ਸੰਚਾਲਕ ਰਵੀ ਸਿੰਘ...
ਮੂੰਗੀ ਦੀ ਖ਼ਰੀਦ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਲੈ ਸਕਦੇ ਹਨ ਵੱਡਾ ਫ਼ੈਸਲਾ
. . .  1 day ago
ਚੰਡੀਗੜ੍ਹ, 2 ਜੁਲਾਈ (ਅਵਤਾਰ ਸਿੰਘ) - ਮੂੰਗੀ ਦੀ ਖ਼ਰੀਦ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਅਨੁਸਾਰ ਮੂੰਗੀ ਦੀ ਖ਼ਰੀਦ ਨੂੰ ਲੈ ਕੇ ਸਰਕਾਰ ਕਿਸਾਨਾਂ ਨੂੰ ਰਾਹਤ ਦੇ ਸਕਦੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਕੋਈ ਵੱਡਾ ਫ਼ੈਸਲਾ...
ਭਾਰਤ-ਇੰਗਲੈਂਡ 5ਵਾਂ ਟੈਸਟ : ਪਹਿਲੀ ਪਾਰੀ 'ਚ ਭਾਰਤ ਦੀ ਪੂਰੀ ਟੀਮ 416 ਦੌੜਾਂ ਬਣਾ ਕੇ ਆਊਟ
. . .  1 day ago
ਬਰਮਿੰਘਮ, 2 ਜੁਲਾਈ - ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕੇਟ ਟੀਮਾਂ ਵਿਚਕਾਰ ਚੱਲ ਰਹੇ 5ਵੇਂ ਟੈਸਟ ਮੈਚ ਦੇ ਦੂਸਰੇ ਦਿਨ ਪਹਿਲੀ ਪਾਰੀ 'ਚ ਭਾਰਤ ਦੀ ਪੂਰੀ ਟੀਮ 416 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ...
ਨੂਪੁਰ ਸ਼ਰਮਾ ਦਾ ਸਮਰਥਨ ਕਰਨ ਵਾਲੇ ਦੁਕਾਨ ਮਾਲਕ ਦੀ ਹੱਤਿਆ ਦੀ ਨਿਆਇਕ ਜਾਂਚ ਦੇ ਹੁਕਮ
. . .  1 day ago
ਨਵੀਂ ਦਿੱਲੀ, 2 ਜੁਲਾਈ - ਮੁਅੱਤਲ ਭਾਜਪਾ ਆਗੂ ਨੂਪੁਰ ਸ਼ਰਮਾ ਦਾ ਸਮਰਥਨ ਕਰਨ 'ਤੇ ਅਮਰਾਵਤੀ ਵਿਖੇ ਦੁਕਾਨ ਮਾਲਕ ਦੀ ਹੱਤਿਆ ਦੀ ਨਿਆਇਕ ਜਾਂਚ ਦੇ ਹੁਕਮ ਦਿੱਤੇ ਗਏ...
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਿਨਾਂ ਗੁਜਰਾਤ ਦੌਰੇ 'ਤੇ
. . .  1 day ago
ਨਵੀਂ ਦਿੱਲੀ, 2 ਜੁਲਾਈ- 'ਆਪ' ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੁਜਰਾਤ ਦੇ ਦੌਰੇ 'ਤੇ ਹਨ, ਉਹ 3-4 ਜੁਲਾਈ ਨੂੰ ਅਹਿਮਦਾਬਾਦ 'ਚ ਹੋਣਗੇ। 3 ਜੁਲਾਈ ਨੂੰ ਉਹ ਪਾਰਟੀ ਦੇ ਨਵੇਂ ਅਹੁਦੇਦਾਰਾਂ ਨੂੰ ਸਹੁੰ ਚੁਕਾਉਣਗੇ ਅਤੇ 4 ਜੁਲਾਈ ਨੂੰ ਉਹ ਟਾਊਨ ਹਾਲ ਮੀਟਿੰਗ 'ਚ ਸ਼ਾਮਿਲ ਹੋਣਗੇ।
ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਮੱਘਰ ਸੰਮਤ 553

ਸੰਪਾਦਕੀ

ਸਰਦ ਰੁੱਤ ਦੇ ਇਜਲਾਸ ਦਾ ਅਹਿਮ ਮੁੱਦਾ

ਸੰਸਦ ਦਾ ਸਰਦ ਰੁੱਤ ਦਾ ਇਜਲਾਸ ਸੋਮਵਾਰ 29 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ, ਜਿਹੜਾ ਕਿ 23 ਦਸੰਬਰ ਤੱਕ ਚੱਲੇਗਾ। ਇਸ ਲਈ ਕੁੱਲ 26 ਬਿੱਲ ਸੂਚੀਬੱਧ ਕੀਤੇ ਗਏ ਹਨ। ਚਾਹੇ ਇਨ੍ਹਾਂ ਬਿੱਲਾਂ ਦੀ ਆਪੋ-ਆਪਣੀ ਮਹੱਤਤਾ ਹੈ, ਪਰ ਇਸ ਸਮੇਂ ਸਭ ਤੋਂ ਅਹਿਮ ਅਤੇ ਚਰਚਿਤ ਤਿੰੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸੰਬੰਧੀ ਬਿੱਲ ਹਨ। ਇਨ੍ਹਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਨਾਲ ਸੰਬੰਧਿਤ ਤਿੰਨ ਕੁ ਦਰਜਨ ਕਿਸਾਨ ਜਥੇਬੰਦੀਆਂ ਨੇ ਸਖ਼ਤ ਅੰਦੋਲਨ ਚਲਾਇਆ ਹੋਇਆ ਹੈ, ਜਿਸ ਨੂੰ ਵੱਡਾ ਹੁੰਗਾਰਾ ਮਿਲਦਾ ਰਿਹਾ ਹੈ। ਹੁਣ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਦੀਆਂ ਚੋਣਾਂ ਆਉਂਦੇ ਸਾਲ ਫਰਵਰੀ ਦੇ ਮਹੀਨੇ ਵਿਚ ਹੋਣ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਮੀ ਸੋਚ-ਵਿਚਾਰ ਤੋਂ ਬਾਅਦ ਪਿਛਲੇ ਹਫ਼ਤੇ ਇਨ੍ਹਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਸੀ, ਜਿਸ ਉੱਪਰ ਬਾਅਦ ਵਿਚ ਕੈਬਨਿਟ ਨੇ ਵੀ ਮੋਹਰ ਲਗਾ ਦਿੱਤੀ ਹੈ।
ਇਸ ਸੰਬੰਧੀ ਕੇਂਦਰੀ ਕੈਬਨਿਟ ਮੰਤਰੀ ਅਨੁਰਾਗ ਠਾਕੁਰ ਨੇ ਇਹ ਦੱਸਿਆ ਕਿ ਪ੍ਰਧਾਨ ਮੰਤਰੀ ਵਲੋਂ 19 ਨਵੰਬਰ ਨੂੰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਸੰਬੰਧੀ ਐਲਾਨ ਕਰਨ ਦੇ 5ਵੇਂ ਦਿਨ ਮੰਤਰੀ ਮੰਡਲ ਦੀ ਪਹਿਲੀ ਬੈਠਕ ਵਿਚ ਇਸ ਸੰਬੰਧੀ ਵਿਚਾਰ ਕੀਤਾ ਗਿਆ ਸੀ। ਅਨੁਰਾਗ ਠਾਕੁਰ ਨੇ ਇਹ ਵੀ ਕਿਹਾ ਕਿ ਆਉਂਦੇ ਸਰਦ ਰੁੱਤ ਦੇ ਇਜਲਾਸ ਵਿਚ ਇਨ੍ਹਾਂ ਕਾਨੂੰਨਾਂ ਦੀ ਵਾਪਸੀ ਸਰਕਾਰ ਦੀ ਪਹਿਲੀ ਤਰਜੀਹ ਹੋਵੇਗੀ। ਇਸ ਦੇ ਨਾਲ ਹੀ ਮੰਤਰੀ ਮੰਡਲ ਵਲੋਂ ਇਕ ਹੋਰ ਅਹਿਮ ਫ਼ੈਸਲਾ ਲੈਂਦਿਆਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਹੋਰ 4 ਮਹੀਨੇ ਤੱਕ ਵਧਾ ਦਿੱਤੀ ਗਈ ਹੈ। ਇਹ ਯੋਜਨਾ ਹੁਣ 31 ਮਾਰਚ, 2022 ਤੱਕ ਚੱਲੇਗੀ। ਇਸ ਯੋਜਨਾ ਨਾਲ ਤਕਰੀਬਨ 80 ਕਰੋੜ ਲੋਕਾਂ ਨੂੰ ਫ਼ਾਇਦਾ ਮਿਲਦਾ ਰਹੇਗਾ, ਜਿਸ 'ਤੇ 53 ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਲਾਗਤ ਆਉਣ ਦਾ ਅਨੁਮਾਨ ਹੈ। ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਮੁੜ ਤੋਂ ਇਸ ਅੰਦੋਲਨ ਸੰਬੰਧੀ ਆਪਣੀ ਯੋਜਨਾਬੰਦੀ ਸ਼ੁਰੂ ਕਰ ਦਿੱਤੀ ਹੈ। ਉਹ ਆਪਣੇ ਵਲੋਂ ਆਰੰਭੇ ਅੰਦੋਲਨ ਦਾ ਇਕ ਸਾਲ ਪੂਰਾ ਹੋਣ 'ਤੇ ਵੱਡੀ ਗਿਣਤੀ ਵਿਚ ਦਿੱਲੀ ਦੀਆਂ ਸਰਹੱਦਾਂ 'ਤੇ ਇਕੱਠੇ ਹੋਣੇ ਸ਼ੁਰੂ ਹੋਏ ਹਨ ਤਾਂ ਜੋ ਅੰਦੋਲਨ ਦੇ ਅਗਲੇ ਪੜਾਅ ਦੀ ਰੂਪ-ਰੇਖਾ ਬਣਾਈ ਜਾ ਸਕੇ। ਉਨ੍ਹਾਂ ਦੀਆਂ ਹੋਰ ਮੰਗਾਂ ਵਿਚ ਫ਼ਸਲਾਂ ਦੀ ਘੱਟੋ-ਘੱਟ ਖ਼ਰੀਦ ਮੁੱਲ ਦੀ ਗਾਰੰਟੀ ਦੇਣਾ, ਕਿਸਾਨਾਂ 'ਤੇ ਦਰਜ ਕੇਸ ਵਾਪਸ ਲੈਣਾ, ਪ੍ਰਦੂਸ਼ਣ ਸੰਬੰਧੀ ਪੇਸ਼ ਕੀਤੇ ਗਏ ਬਿੱਲ ਵਿਚੋਂ ਕਿਸਾਨਾਂ 'ਤੇ ਜੁਰਮਾਨੇ ਲਾਉਣ ਦੀ ਮਦ ਨੂੰ ਹਟਾਉਣਾ, ਬਿਜਲੀ ਸੁਧਾਰ ਬਿੱਲ ਵਾਪਸ ਲੈਣਾ ਅਤੇ ਲਖੀਮਪੁਰ ਖੀਰੀ ਘਟਨਾ ਨਾਲ ਸੰਬੰਧਿਤ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਬਰਖ਼ਾਸਤ ਕਰਨਾ ਆਦਿ ਸ਼ਾਮਿਲ ਹਨ।
ਇਸ ਦੇ ਨਾਲ ਹੀ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਬਣੇ ਇਸ ਨਵੇਂ ਮਾਹੌਲ ਵਿਚ ਆਪੋ-ਆਪਣੀ ਰਣਨੀਤੀ ਤਿਆਰ ਕਰਨ ਵਿਚ ਜੁਟੀਆਂ ਹੋਈਆਂ ਹਨ ਤਾਂ ਜੋ ਸੰਸਦ ਦੇ ਇਸ ਸਰਦ ਰੁੱਤ ਦੇ ਇਜਲਾਸ ਵਿਚ ਆਪਣਾ ਵੱਧ ਤੋਂ ਵੱਧ ਪ੍ਰਭਾਵ ਬਣਾਉਣ ਦੇ ਸਮਰੱਥ ਹੋ ਸਕਣ। ਬਿਨਾਂ ਸ਼ੱਕ ਇਸ ਇਜਲਾਸ ਦੇ ਹੰਗਾਮਿਆਂ ਭਰਪੂਰ ਹੋਣ ਦੀ ਸੰਭਾਵਨਾ ਬਣ ਗਈ ਹੈ ਪਰ ਖੇਤੀ ਕਾਨੂੰਨਾਂ ਸੰਬੰਧੀ ਅਜਿਹਾ ਨਹੀਂ ਜਾਪਦਾ, ਕਿਉਂਕਿ ਹੁਣ ਸਰਕਾਰ ਸਮੇਤ ਹੋਰ ਪਾਰਟੀਆਂ ਵੀ ਇਨ੍ਹਾਂ ਕਾਨੂੰਨਾਂ ਨੂੰ ਖ਼ਤਮ ਕਰਨ ਲਈ ਆਪਣਾ ਸਮਰਥਨ ਦੇਣਗੀਆਂ। ਹੁਣ ਵੇਖਣ ਵਾਲੀ ਵੱਡੀ ਗੱਲ ਇਹ ਹੋਵੇਗੀ ਕਿ ਕਿਸਾਨ ਜਥੇਬੰਦੀਆਂ ਕਿਸ ਢੰਗ ਤਰੀਕੇ ਨਾਲ ਇਸ ਨਵੀਂ ਸਥਿਤੀ ਨਾਲ ਨਿਪਟਣ ਦਾ ਫ਼ੈਸਲਾ ਕਰਦੀਆਂ ਹਨ ਅਤੇ ਇਹ ਵੀ ਵੇਖਣਾ ਹੋਵੇਗਾ ਕਿ ਕੁਝ ਸੂਬਿਆਂ ਵਿਚ ਹੋਣ ਵਾਲੀਆਂ ਚੋਣਾਂ 'ਤੇ ਬਣਿਆ ਇਹ ਨਵਾਂ ਮਾਹੌਲ ਕਿਸ ਕਦਰ ਅਸਰ-ਅੰਦਾਜ਼ ਹੁੰਦਾ ਹੈ।

-ਬਰਜਿੰਦਰ ਸਿੰਘ ਹਮਦਰਦ

ਪੰਜਾਬ ਦੇ ਇਤਿਹਾਸ ਵਿਚ ਦਰੱਖਤਾਂ ਦਾ ਮਹੱਤਵ

ਇਸ ਲੇਖ ਦਾ ਮੰਤਵ ਦਰੱਖਤਾਂ ਦੇ ਪੰਜਾਬੀਆਂ ਦੇ ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਨੈਤਿਕ ਜੀਵਨ ਵਿਚ ਯੋਗਦਾਨ ਬਾਰੇ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨਾ ਹੈ। ਪੁਰਾਤਨ ਕਾਲ ਤੋਂ ਪੰਜਾਬ ਵਿਸ਼ਵ ਦੇ ਮਹੱਤਵਪੂਰਨ ਧਰਮਾਂ ਦਾ ਕੇਂਦਰ-ਬਿੰਦੂ ਰਿਹਾ ਹੈ। ਉਸ ਸਮੇਂ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਤੇ ਸੱਭਿਆਚਾਰ ਵਿਚ ਗੁਜਰਾਂਵਾਲਾ

ਸਭ ਜਾਣਦੇ ਹਨ ਸੰਤਾਲੀ ਦੀ ਵੰਡ ਸਮੇਂ ਸਾਡੇ ਕੋਲੋਂ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਕਰਤਾਰਪੁਰ ਸਾਹਿਬ ਹੀ ਨਹੀਂ ਖੁਸੇ, ਪੰਜਾਬੀ ਪਿਆਰਿਆਂ ਦਾ ਗੁਜਰਾਂਵਾਲਾ ਵੀ ਖੁਸ ਗਿਆ ਸੀ। ਚੇਤੇ ਰਹੇ ਕਿ ਗੁਜਰਾਂਵਾਲਾ ਨੇ ਸਾਨੂੰ ਪ੍ਰਸਿੱਧ ਸ਼ਾਇਰਾ ਅੰਮ੍ਰਿਤਾ ਪ੍ਰੀਤਮ ਹੀ ...

ਪੂਰੀ ਖ਼ਬਰ »

ਆਓ ਸਮੇਂ ਦੀ ਨਜ਼ਾਕਤ ਨੂੰ ਸਮਝੀਏ....

ਹੋ! ਅਜੇ ਸੰਭਾਲ ਇਸ 'ਸਮੇਂ' ਨੂੰ ਕਰ ਸਫਲ ਉਡੰਦਾ ਜਾਂਵਦਾ, ਇਹ ਠਹਿਰਨ ਜਾਚ ਨ ਜਾਣਦਾ ਲੰਘ ਗਿਆ ਨ ਮੁੜ ਕੇ ਆਂਵਦਾ। ਭਾਈ ਵੀਰ ਸਿੰਘ ਦੀਆਂ ਇਹ ਕਾਵਿ ਸਤਰਾਂ ਸਮੇਂ ਦੀ ਪਰਿਭਾਸ਼ਾ ਨੂੰ ਬਿਹਤਰ ਢੰਗ ਨਾਲ ਬਿਆਨ ਕਰਦੀਆਂ ਹਨ ਕਿ ਸਮੇਂ ਦੀ ਸੁਚੱਜੀ ਵਰਤੋਂ ਜੀਵਨ ਨੂੰ ਸਹੀ ...

ਪੂਰੀ ਖ਼ਬਰ »

ਮੋਦੀ ਲਈ ਮੁੱਖ ਚੁਣੌਤੀ ਬਣ ਕੇ ਉੱਭਰੀ ਮਮਤਾ ਬੈਨਰਜੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੈਠਕ 'ਚ ਮੰਗ ਕੀਤੀ ਕਿ ਸੂਬੇ 'ਚ ਬੀ.ਐਸ.ਐੱਫ਼. ਦੇ ਅਧਿਕਾਰ ਖੇਤਰ ਨੂੰ ਵਧਾਉਣ ਦਾ ਫ਼ੈਸਲਾ ਵਾਪਸ ਲਿਆ ਜਾਵੇ, ਪਰ ਮਮਤਾ ਦੀ ਅਸਲ ਯੋਜਨਾ ਵਿਰੋਧੀ ਦਲਾਂ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX