ਤਾਜਾ ਖ਼ਬਰਾਂ


ਭਾਰਤ-ਪਾਕਿਸਤਾਨ ਸਰਹੱਦ ਤੋਂ 3 ਕਿੱਲੋ ਹੈਰੋਇਨ, ਇਕ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਹੋਏ ਬਰਾਮਦ
. . .  1 day ago
ਅਟਾਰੀ, 24 ਜੂਨ ( ਗੁਰਦੀਪ ਸਿੰਘ ਅਟਾਰੀ )- ਭਾਰਤ-ਪਾਕਿਸਤਾਨ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਬੀ.ਐਸ.ਐਫ. ਨੇ ਹੈਰੋਇਨ ਦੇ 3 ਪੈਕੇਟ, ਇਕ ਪਿਸਤੌਲ, 30 ਬੋਰ ਸਮੇਤ ਮੈਗਜ਼ੀਨ ਅਤੇ 5 ਜ਼ਿੰਦਾ ਕਾਰਤੂਸ ...
ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ 6 ਥਾਵਾਂ ’ਤੇ ਐਨ. ਆਈ. ਏ. ਦੀ ਛਾਪੇਮਾਰੀ
. . .  1 day ago
ਫ਼ਾਜ਼ਿਲਕਾ, 24 ਜੂਨ (ਪ੍ਰਦੀਪ ਕੁਮਾਰ)- ਜਲਾਲਾਬਾਦ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਬੀਤੇ ਸਾਲ ਹੋਏ ਮੋਟਰਸਾਈਕਲ ਧਮਾਕੇ ਮਾਮਲੇ ਵਿਚ ਐਨ.ਆਈ.ਏ. ਵਲੋਂ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਫ਼ਾਜ਼ਿਲਕਾ, ਫਿਰੋਜ਼ਪੁਰ...
ਵਿਧਾਇਕ ਗਿਆਸਪੁਰਾ ਨੇ ਮਲੌਦ ਆਈ. ਟੀ.ਆਈ. ਦਾ ਮੁੱਦਾ ਵਿਧਾਨ ਸਭਾ 'ਚ ਚੁੱਕਿਆ
. . .  1 day ago
ਮਲੌਦ, 24 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਚੱਲ ਰਹੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਸ਼ਹੀਦ ਬਾਬਾ ਮਹਾਰਾਜ ਸਿੰਘ ...
ਮਹਾਰਾਸ਼ਟਰ ਦੇ ਸਾਰੇ ਥਾਣਿਆਂ ਚ ਹਾਈ ਅਲਰਟ , ਵੱਡੀ ਗਿਣਤੀ 'ਚ ਸ਼ਿਵ ਸੈਨਿਕਾਂ ਦੇ ਸੜਕ 'ਤੇ ਉਤਰਨ ਦੀ ਸੰਭਾਵਨਾ
. . .  1 day ago
ਲਾਰੈਂਸ ਬਿਸ਼ਨੋਈ ਦੇ ਸਾਥੀ ਨੂੰ ਹਥਿਆਰ ਸਪਲਾਈ ਕਰਨ ਵਾਲਾ ਕਬੱਡੀ ਖਿਡਾਰੀ ਗ੍ਰਿਫ਼ਤਾਰ
. . .  1 day ago
ਲੁਧਿਆਣਾ ,24 ਜੂਨ (ਪਰਮਿੰਦਰ ਸਿੰਘ ਆਹੂਜਾ)- ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਨੂੰ ਹਥਿਆਰ ਸਪਲਾਈ ਕਰਨ ਵਾਲੇ ਕਬੱਡੀ ਖਿਡਾਰੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀ.ਆਈ.ਏ . ...
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਸਮਾਪਤ , ਕੱਲ੍ਹ ਸਵੇਰੇ 9 30 ਵਜੇ ਹੋਵੇਗੀ ਸ਼ੁਰੂ
. . .  1 day ago
ਪੰਜਾਬ ਕੈਬਨਿਟ ਦੇ ਅਹਿਮ ਫ਼ੈਸਲੇ
. . .  1 day ago
ਪੰਜਾਬ ਖੇਤੀਬਾੜੀ ਉਪਜ, ਮੰਡੀਆਂ ਐਕਟ-1961 ਵਿਚ ਸੋਧ ਨੂੰ ਵੀ ਦਿਖਾਈ ਹਰੀ ਝੰਡੀ
. . .  1 day ago
ਰਾਜ ਦੀਆਂ ਅਧੀਨ ਅਦਾਲਤਾਂ ਲਈ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜਾਂ ਦੀਆਂ 25 ਅਤੇ ਸਿਵਲ ਜੱਜਾਂ ਦੀਆਂ 80 ਅਸਾਮੀਆਂ ਸਮੇਤ ਕੁੱਲ 810 ਅਸਾਮੀਆਂ ਨੂੰ ਵੀ ਮਨਜ਼ੂਰੀ
. . .  1 day ago
ਪੰਜਾਬ ਵਿਚ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕ ਸਿਹਤਮੰਦ ਪੰਜਾਬ ਲਈ ਕ੍ਰਾਂਤੀਕਾਰੀ ਕਦਮ ਸਾਬਤ ਹੋਣਗੇ - ਭਗਵੰਤ ਮਾਨ
. . .  1 day ago
ਚੰਡੀਗੜ੍ਹ, 24 ਜੂਨ - ਸੂਬੇ ਦੀ ਆਪ ਸਰਕਾਰ ਵਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਤਹਿਤ 15 ਅਗਸਤ ਤੋਂ ਪੰਜਾਬ ਭਰ ਵਿਚ ਮੁਹੱਲਾ ਕਲੀਨਿਕ ਖੋਲ੍ਹਣ ਦੀ...
ਕੇਰਲ : ਵਾਇਨਾਡ 'ਚ ਕਾਂਗਰਸ ਸਾਂਸਦ ਰਾਹੁਲ ਗਾਂਧੀ ਦੇ ਦਫ਼ਤਰ 'ਚ ਕੀਤੀ ਗਈ ਭੰਨਤੋੜ
. . .  1 day ago
ਮਹਾਰਾਸ਼ਟਰ ਦੇ ਸਿਆਸੀ ਸੰਕਟ 'ਤੇ ਕਿਹਾ ਕਿ ਜੈ ਰਾਮ ਠਾਕੁਰ ਸਰਕਾਰ ਦਾ ਭਵਿੱਖ ਲੰਬਾ ਨਹੀਂ ਹੈ
. . .  1 day ago
ਸ਼ਿਮਲਾ, 24 ਜੂਨ - ਮਹਾਰਾਸ਼ਟਰ ਦੇ ਸਿਆਸੀ ਸੰਕਟ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਇਹ ਪਹਿਲੇ ਦਿਨ ਤੋਂ ਹੀ ਲਗਦਾ ਸੀ ਕਿ ਇਹ ਗਠਜੋੜ ਵਿਚਾਰਧਾਰਕ ਤੌਰ 'ਤੇ ਉਲਟ ਹਾਲਾਤ ਦਾ ...
ਪੰਜਾਬ ਕੈਬਨਿਟ ਵਲੋਂ ਮੌਜੂਦਾ ਸਨਅਤੀ ਇਕਾਈਆਂ ਦੇ ਵਿਸਤਾਰ ਵਿਚ ਸਹਿਯੋਗ ਲਈ ‘ਪੰਜਾਬ ਰਾਈਟ ਟੂ ਬਿਜ਼ਨਸ ਰੂਲਜ਼, 2020’ ਵਿਚ ਸੋਧ ਨੂੰ ਪ੍ਰਵਾਨਗੀ
. . .  1 day ago
ਚੰਡੀਗੜ੍ਹ, 24 ਜੂਨ - ਸੂਬੇ ਵਿਚ ਸਨਅਤੀ ਵਿਕਾਸ ਨੂੰ ਇਕ ਹੋਰ ਹੁਲਾਰਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਮੌਜੂਦਾ ਸਨਅਤੀ ਇਕਾਈਆਂ (ਐਮ.ਐਸ.ਐਮ.ਈਜ਼.) ਦੇ ਵਿਸਤਾਰ...
ਇੰਟੈਲੀਜੈਂਸ ਬਿਊਰੋ ਦੇ ਨਵੇਂ ਮੁਖੀ ਬਣੇ ਤਪਨ ਕੁਮਾਰ ਦੇਕਾ
. . .  1 day ago
ਨਵੀਂ ਦਿੱਲੀ, 24 ਜੂਨ - ਇੰਟੈਲੀਜੈਂਸ ਬਿਊਰੋ (ਆਈ. ਬੀ.) ਨੂੰ ਨਵਾਂ ਮੁਖੀ ਮਿਲ ਗਿਆ ਹੈ। ਨਿਯੁਕਤੀਆਂ ਬਾਰੇ ਕੈਬਨਿਟ ਕਮੇਟੀ ਨੇ ਤਪਨ ਕੁਮਾਰ ਦੇਕਾ ਜੋ ਮੌਜੂਦਾ ਸਮੇਂ ਵਿਚ ਸਪੈਸ਼ਲ ਡਾਇਰੈਕਟਰ ਹਨ, ਨੂੰ ਤਰੱਕੀ...
ਡਾ: ਸਸਮਿਤ ਪਾਤਰਾ ਦਰੋਪਦੀ ਮੁਰਮੂ ਨੂੰ ਮਿਲੇ
. . .  1 day ago
ਨਵੀਂ ਦਿੱਲੀ, 24 ਜੂਨ - ਬੀਜੂ ਜਨਤਾ ਦਲ ਦੇ ਸੰਸਦ ਮੈਂਬਰ ਡਾ.ਸਸਮਿਤ ਪਾਤਰਾ ਨੇ ਨਾਮਜ਼ਦਗੀ ਤੋਂ ਬਾਅਦ ਐਨ.ਡੀ.ਏ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਤੇ ਵਧਾਈ ਦਿੱਤੀ ।
ਨਵੀਂ ਦਿੱਲੀ : ਪਰਮੇਸ਼ਵਰਨ ਅਈਅਰ ਨੀਤੀ ਆਯੋਗ ਦੇ ਹੋਣਗੇ ਨਵੇਂ ਸੀ.ਈ.ਓ.
. . .  1 day ago
ਪੰਜਾਬੀਆਂ ਦੇ ਇਕ-ਇਕ ਪੈਸੇ ਦਾ ਹਿਸਾਬ ਲਵਾਂਗੇ - ਭਗਵੰਤ ਮਾਨ
. . .  1 day ago
ਚੰਡੀਗੜ੍ਹ : ਪਿਛਲੀਆਂ ਸਰਕਾਰਾਂ ਵਲੋਂ ਪੰਜਾਬ ਦੇ ਖ਼ਜ਼ਾਨੇ ਦੇ ਪੂਰੇ ਲੇਖੇ-ਜੋਖੇ ‘ਤੇ ਵ੍ਹਾਈਟ-ਪੇਪਰ ਲਿਆਵੇਗੀ ਮਾਨ ਸਰਕਾਰ
. . .  1 day ago
ਭਾਰਤ ਨੇ ਉੜੀਸ਼ਾ ਤੱਟ ਤੋਂ ਭਾਰਤੀ ਜਲ ਸੈਨਾ ਦੇ ਜਹਾਜ਼ ਤੋਂ ਵੀ. ਐੱਲ.-ਐੱਸ. ਆਰ. ਐੱਸ. ਏ. ਐਮ.ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ
. . .  1 day ago
ਮਹਾਰਾਸ਼ਟਰ ਸੰਕਟ: ਐਨ.ਸੀ.ਪੀ. ਨੇਤਾ ਸ਼ਾਮ 6.30 ਵਜੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਮਿਲਣ ਜਾਣਗੇ
. . .  1 day ago
ਰਿਸਰਚ ਐਂਡ ਐਨਾਲਿਸਿਸ ਵਿੰਗ ਦੇ ਮੁਖੀ ਸਾਮੰਤ ਗੋਇਲ, 1984 ਬੈਚ ਦੇ ਪੰਜਾਬ ਕੇਡਰ ਦੇ ਆਈ.ਪੀ.ਐੱਸ. ਅਧਿਕਾਰੀ ਦਾ ਮੌਜੂਦਾ ਕਾਰਜਕਾਲ ਤੋਂ 30 ਜੂਨ, 2023 ਤੱਕ ਵਧਾਇਆ
. . .  1 day ago
ਓ.ਪੀ. ਸੋਨੀ ਦਾ ਬਿਆਨ,ਮੇਰੇ ਖ਼ਿਲਾਫ਼ ਘੁਟਾਲੇ ਦੀਆਂ ਖ਼ਬਰਾਂ ਗਲਤ
. . .  1 day ago
ਚੰਡੀਗੜ੍ਹ, 24 ਜੂਨ-ਸਾਬਕਾ ਡਿਪਟੀ ਸੀ.ਐੱਮ. ਵਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਪ੍ਰੈੱਸ ਕਾਨਫ਼ਰੰਸ ਕਰਦਿਆਂ ਉਨ੍ਹਾਂ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੇਰੇ ਖ਼ਿਲਾਫ਼ ਘੁਟਾਲੇ ਦੀਆਂ ਖ਼ਬਰਾਂ ਗਲਤ ਹੈ। ਉਨ੍ਹਾਂ ਕਿਹਾ ਕਿ 200 ਕਰੋੜ ਦੇ ਘਪਲੇ...
ਸੈਸ਼ਨ 'ਚ ਹੰਗਾਮਾ: ਕਾਂਗਰਸ ਤੇ ਬੀ.ਜੇ.ਪੀ. ਨੇ ਕੀਤਾ ਵਾਕਆਊਟ
. . .  1 day ago
ਚੰਡੀਗੜ੍ਹ, 24 ਜੂਨ-ਸੈਸ਼ਨ 'ਚ ਹੰਗਾਮਾ: ਕਾਂਗਰਸ ਤੇ ਬੀ.ਜੇ.ਪੀ. ਨੇ ਕੀਤਾ ਵਾਕਆਊਟ
ਵਿਧਾਨ ਸਭਾ ਸੈਸ਼ਨ 'ਚ ਹੰਗਾਮਾ, ਵਿਰੋਧੀ ਧਿਰਾਂ ਕਰ ਰਹੀਆਂ ਪ੍ਰਦਰਸ਼ਨ
. . .  1 day ago
ਚੰਡੀਗੜ੍ਹ, 24 ਜੂਨ-ਵਿਧਾਨ ਸਭਾ ਸੈਸ਼ਨ 'ਚ ਹੰਗਾਮਾ, ਵਿਰੋਧੀ ਧਿਰਾਂ ਕਰ ਰਹੀਆਂ ਪ੍ਰਦਰਸ਼ਨ
ਬਜਟ ਸੈਸ਼ਨ ਦੀ ਕਾਰਵਾਈ ਜਾਰੀ, ਸਿੱਖਿਆ ਮੰਤਰੀ ਮੀਤ ਹੇਅਰ ਨੇ ਖਾਲੀ ਅਸਾਮੀਆਂ ਭਰਨ ਦੀ ਕੀਤੀ ਗੱਲ
. . .  1 day ago
ਚੰਡੀਗੜ੍ਹ, 24 ਜੂਨ- 16 ਵੀਂ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਸਵੇਰੇ 11 ਵਜੇ ਸ਼ੁਰੂ ਹੋਇਆ। ਪਹਿਲੇ ਦਿਨ ਸਦਨ 'ਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਮੁੜ ਤੋਂ ਸ਼ੁਰੂ ਹੋਈ ਬਜਟ ਸੈਸ਼ਨ ਦੀ ਕਾਰਵਾਈ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਮੱਘਰ ਸੰਮਤ 553

ਮਾਨਸਾ

ਪਾਵਰਕਾਮ ਦੇ ਕਰਮਚਾਰੀਆਂ ਨੇ 13ਵੇਂ ਦਿਨ ਵੀ ਰੋਸ ਧਰਨੇ ਰੱਖੇ ਜਾਰੀ

ਗੁਰਚੇਤ ਸਿੰਘ ਫੱਤੇਵਾਲੀਆ
ਮਾਨਸਾ, 27 ਨਵੰਬਰ-ਜੁਆਇੰਟ ਫੋਰਮ ਪਾਵਰਕਾਮ ਮਾਨਸਾ ਵਲੋਂ ਸਮੂਹਿਕ ਛੁੱਟੀ ਦੇ ਚੱਲਦਿਆਂ 13ਵੇਂ ਦਿਨ ਵੀ ਸਥਾਨਕ ਸ਼ਹਿਰ 'ਚ ਡਵੀਜ਼ਨ ਪੱਧਰੀ ਰੋਸ ਰੈਲੀ ਕਰਨ ਉਪਰੰਤ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਦੀ ਅਰਥੀ ਫੂਕੀ | ਰੋਸ ਰੈਲੀ 'ਚ ਭਰਾਤਰੀ ਜਥੇਬੰਦੀਆਂ ਨੇ ਸ਼ਮੂਲੀਅਤ ਕਰ ਕੇ ਮੁਲਾਜ਼ਮਾਂ ਦੇ ਚੱਲ ਰਹੇ ਸੰਘਰਸ਼ 'ਚ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੱਤਾ | ਬੁਲਾਰਿਆਂ ਨੇ ਦੱਸਿਆ ਕਿ ਉਹ ਹੱਕੀ ਤੇ ਜਾਇਜ਼ ਮੰਗਾਂ ਲਾਗੂ ਕਰਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਪਰ ਸਰਕਾਰ ਦੇ ਕੰਨ 'ਤੇ ਜੰੂ ਨਹੀਂ ਸਰਕ ਰਹੀ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਲੋਂ ਮਸਲਾ ਲਮਕਾਇਆ ਜਾ ਰਿਹਾ ਹੈ, ਦੇ ਚੱਲਦਿਆਂ ਜ਼ਿਲੇ੍ਹ ਦੇ ਕਈ ਹਿੱਸਿਆਂ 'ਚ ਬਿਜਲੀ ਸਪਲਾਈ ਠੱਪ ਹੋਣ ਕਾਰਨ ਆਮ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕੀਤੀ ਕਿ ਪੇਅ ਬੈਂਡ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਪੁਰਾਣੀ ਪੈਨਸ਼ਨ ਸਕੀਮ, ਮੁਲਾਜ਼ਮਾਂ ਦੀਆਂ ਤਰੱਕੀਆਂ ਕਰਨ ਤੋਂ ਇਲਾਵਾ ਕੱਚੇ ਕਾਮਿਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ | ਇਸ ਮੌਕੇ ਜੁਆਇੰਟ ਫੋਰਮ ਡਵੀਜ਼ਨ ਮਾਨਸਾ ਦੇ ਆਗੂ ਅਸ਼ੋਕ ਕੁਮਾਰ, ਇੰਪਲਾਈਜ਼ ਫੈਡਰੇਸ਼ਨ ਮੰਡਲ ਪ੍ਰਧਾਨ ਗੁਰਦਰਸ਼ਨ ਸਿੰਘ ਟਾਹਲੀਆਂ, ਸਿਕੰਦਰ ਸਿੰਘ, ਨਵਦੀਪ ਸਿੰਘ, ਰਣਜੀਤ ਸਿੰਘ, ਗੁਰਵਿੰਦਰ ਸਿੰਘ, ਕੁਲਵਿੰਦਰ ਸਿੰਘ ਮਾਖਾ, ਬਿੱਕਰ ਸਿੰਘ ਮਾਖਾ, ਸੁਖਬੀਰ ਸਿੰਘ ਹਨੀ, ਸੋਨੂੰ ਕੁਮਾਰ, ਗੁਰਦਿੱਤ ਸਿੰਘ, ਸੁਖਪ੍ਰੀਤ ਸਿੰਘ, ਜਤਿੰਦਰ ਸਿੰਘ ਮੂਸਾ, ਬਿੱਕਰ ਸਿੰਘ ਮੰਘਾਣੀਆਂ, ਮੇਜਰ ਸਿੰਘ ਦੂਲੋਵਾਲ ਆਦਿ ਨੇ ਸੰਬੋਧਨ ਕੀਤਾ |
ਪਾਵਰਕਾਮ ਮੁਲਾਜ਼ਮਾਂ ਨੇ ਕੀਤੀ ਰੋਸ ਰੈਲੀ
ਬੁਢਲਾਡਾ ਤੋਂ ਸੁਨੀਲ ਮਨਚੰਦਾ ਅਨੁਸਾਰ- ਸਥਾਨਕ ਬਿਜਲੀ ਬੋਰਡ ਦਫ਼ਤਰ ਦੇ ਬਾਹਰ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ 'ਤੇ ਹੱਕੀ ਮੰਗਾਂ ਨਾ ਮੰਨਣ ਦੇ ਰੋਸ 'ਚ ਸਮੂਹਿਕ ਛੁੱਟੀ ਲੈ ਕੇ ਧਰਨੇ 'ਤੇ ਬੈਠੇ ਬਿਜਲੀ ਕਾਮਿਆਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਸਰਕਾਰ ਖ਼ਿਲਾਫ਼ ਰੋਸ ਰੈਲੀ ਕੀਤੀ | ਕਮੇਟੀ ਦੇ ਆਗੂ ਜਗਸੀਰ ਸਿੰਘ ਜੱਗੀ, ਰਮਨਦੀਪ ਸ਼ਰਮਾ ਅਤੇ ਅਵਤਾਰ ਸਿੰਘ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਭੱਜ ਰਹੀ ਹੈ | ਉਨ੍ਹਾਂ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ 2 ਦਸੰਬਰ ਨੂੰ ਮੁੱਖ ਮੰਤਰੀ ਦੇ ਹਲਕਾ ਮੋਰਿੰਡਾ ਵਿਖੇ ਵਹੀਰਾਂ ਘੱਤ ਕੇ ਪਹੁੰਚਣ | ਉਨ੍ਹਾਂ ਦੱਸਿਆ ਕਿ ਉਕਤ ਦਿਨ ਮੁੱਖ ਮੰਤਰੀ ਚੰਨੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ |
ਧਰਨਾ 13ਵੇਂ ਦਿਨ ਵੀ ਜਾਰੀ
ਭੀਖੀ ਤੋਂ ਬਲਦੇਵ ਸਿੰਘ ਸਿੱਧੂ ਅਨੁਸਾਰ- ਸਬ ਡਵੀਜ਼ਨ ਭੀਖੀ ਵਿਖੇ ਬਿਜਲੀ ਬੋਰਡ ਦੀ ਇੰਪਲਾਈਜ਼ ਜੁਆਇੰਟ ਫੋਰਮ ਦੀ ਅਗਵਾਈ 'ਚ ਸੰਘਰਸ਼ 13ਵੇਂ ਦਿਨ ਵੀ ਜਾਰੀ ਰਿਹਾ | ਆਗੂਆਂ ਨੇ ਦੱਸਿਆ ਕਿ ਪਹਿਲਾਂ ਦੀ ਤਰ੍ਹਾਂ 2 ਦਸੰਬਰ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਹੈੱਡ ਆਫ਼ਿਸ ਸਾਹਮਣੇ ਤੇ ਆਪੋ ਆਪਣੇ ਦਫ਼ਤਰਾਂ ਸਾਹਮਣੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ | ਇਸ ਮੌਕੇ ਕਰਮਜੀਤ ਸਿੰਘ ਖੀਵਾ, ਕੁਲਦੀਪ ਸਿੰਘ ਬੱਪੀਆਣਾ, ਬਹਾਦਰ ਸਿੰਘ ਖੀਵਾ, ਜਗਸੀਰ ਸਿੰਘ ਕੋਟੜਾ, ਉੱਗਰ ਸਿੰਘ, ਜਸਪਾਲ ਸਿੰਘ, ਗੁਰਦੀਪ ਸਿੰਘ ਖੀਵਾ, ਭਰਭੂਰ ਸਿੰਘ ਢਿੱਲੋਂ, ਦੇਸਰਾਜ ਮੰਘਾਣੀਆਂ ਆਦਿ ਹਾਜਰ ਸਨ |
ਬਿਜਲੀ ਕਾਮਿਆਂ ਨੇ ਧਰਨਾ ਜਾਰੀ ਰੱਖਿਆ
ਬੋਹਾ ਤੋਂ ਰਮੇਸ਼ ਤਾਂਗੜੀ ਅਨੁਸਾਰ- ਇੰਪਲਾਈਜ਼ ਜੁਆਇੰਟ ਫੋਰਮ ਸਬ-ਡਵੀਜ਼ਨ ਬੋਹਾ ਵਲੋਂ 13ਵੇਂ ਦਿਨ ਸਮੂਹਿਕ ਛੁੱਟੀ ਦੇ ਚੱਲਦਿਆਂ ਧਰਨਾ ਦਿੱਤਾ ਗਿਆ | ਸੰਬੋਧਨ ਕਰਦਿਆਂ ਜੋਨ ਕਨਵੀਨਰ ਰਾਜਿੰਦਰ ਸਿੰਘ ਰਿਉਂਦ ਨੇ ਦੱਸਿਆ ਕਿ ਸਰਕਾਰ ਤੇ ਪਾਵਰਕਾਮ ਦੇ ਅੜੀਅਲ ਵਤੀਰੇ ਕਾਰਨ ਮੁਲਾਜ਼ਮਾਂ ਦਾ ਸੰਘਰਸ਼ 2 ਦਸੰਬਰ ਤੱਕ ਵਧ ਗਿਆ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਤੁਰੰਤ ਮੰਨੀਆਂ ਜਾਣ | ਇਸ ਮੌਕੇ ਮਹਾਂ ਸਿੰਘ ਰਾਏਪੁਰੀ, ਗੁਰਜੰਟ ਸਿੰਘ, ਸੁਰਜੀਤ ਸਿੰਘ, ਬਿਕਰਮਜੀਤ ਸਿੰਘ, ਕਪਤਾਨ ਸਿੰਘ, ਤੇਜਿੰਦਰਪਾਲ, ਕਰਨੈਲ ਸਿੰਘ ਸੇਵਾ ਮੁਕਤ ਜੇ.ਈ., ਹਰਜੀਤ ਸਿੰਘ ਆਦਿ ਹਾਜ਼ਰ ਸਨ |
ਪਾਵਰਕਾਮ ਦਫ਼ਤਰ ਵਿਖੇ ਰੋਸ ਰੈਲੀ
ਬਰੇਟਾ ਤੋਂ ਪਾਲ ਸਿੰਘ ਮੰਡੇਰ ਅਨੁਸਾਰ- ਸਾਂਝੀ ਤਾਲਮੇਲ ਕਮੇਟੀ ਦੇ ਸੱਦੇ 'ਤੇ ਸਬ ਡਵੀਜ਼ਨ ਬਰੇਟਾ ਵਿਖੇ ਪਾਵਰਕਾਮ ਮੁਲਾਜ਼ਮਾਂ ਵਲੋਂ ਸੂਬਾ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਰੋਸ ਰੈਲੀ ਕੀਤੀ ਗਈ | ਸੰਬੋਧਨ ਕਰਦਿਆਂ ਆਗੂਆਂ ਨੇ 2 ਦਸੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕਾ ਮੋਰਿੰਡਾ ਵਿਚ ਵੱਡੀ ਗਿਣਤੀ 'ਚ ਪੁੱਜਣ ਅਤੇ ਮੰਗਾਂ ਨਾ ਮੰਨਣ ਦੀ ਸੂਰਤ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਰੈਲੀ ਨੂੰ ਜਸਪਾਲ ਸਿੰਘ, ਭਾਨਾ ਸਿੰਘ, ਜਗਜੀਤ ਸਿੰਘ, ਜਰਨੈਲ ਸਿੰਘ, ਸਨੀ ਸਿੰਘ ਆਦਿ ਨੇ ਸੰਬੋਧਨ ਕੀਤਾ |
ਬਿਜਲੀ ਮੁਲਾਜ਼ਮਾਂ ਨੇ ਉਪ ਮੁੱਖ ਮੰਤਰੀ ਦੀ ਅਰਥੀ ਫੂਕੀ
ਸਰਦੂਲਗੜ੍ਹ ਤੋਂ ਪ੍ਰਕਾਸ਼ ਸਿੰਘ ਜ਼ੈਲਦਾਰ ਅਨੁਸਾਰ- ਸਥਾਨਕ ਸ਼ਹਿਰ ਵਿਖੇ ਠੇਕਾ ਭਰਤੀ ਬਿਜਲੀ ਮੁਲਾਜ਼ਮਾਂ ਨੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਰਥੀ ਫੂਕੀ | ਮੁਲਾਜ਼ਮ ਆਗੂਆਂ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ 'ਤੇ ਪੰਜਾਬ ਸਰਕਾਰ ਖ਼ਿਲਾਫ਼ ਰੱਜ ਕੇ ਭੜਾਸ ਕੱਢਦੇ ਹੋਏ ਆਉਣ ਵਾਲੇ ਦਿਨਾਂ 'ਚ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ | ਇਸ ਮੌਕੇ ਬਲਵਿੰਦਰ ਸਿੰਘ, ਰਮੇਸ਼ ਸਿੰਘ, ਸੁਖਵਿੰਦਰ ਸਿੰਘ, ਰਵੀ ਸਿੰਘ, ਕੁਲਵੰਤ ਸਿੰਘ, ਪ੍ਰਭੂ ਰਾਮ ਆਦਿ ਹਾਜ਼ਰ ਸਨ |

ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਘੱਗਰ ਦੇ ਪੁਲ 'ਤੇ ਲਗਾਇਆ ਧਰਨਾ

ਸਰਦੂਲਗੜ੍ਹ, 27 ਨਵੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)-ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਪੰਜਾਬ ਦੀ ਇਕਾਈ ਸਰਦੂਲਗੜ੍ਹ ਵਲੋਂ ਸਥਾਨਕ ਸ਼ਹਿਰ ਵਿਖੇ ਘੱਗਰ ਦੇ ਪੁਲ ਉੱਪਰ ਧਰਨਾ ਲਗਾ ਕੇ 2 ਘੰਟੇ ਲਈ ਚੱਕਾ ਜਾਮ ਕੀਤਾ ਗਿਆ | ਜ਼ਿਲ੍ਹਾ ਭਰ ਤੋਂ ਧਰਨੇ ਵਿਚ ਸ਼ਾਮਿਲ ...

ਪੂਰੀ ਖ਼ਬਰ »

ਅੰਗਹੀਣਾਂ ਵਲੋਂ ਅਰਥੀ ਫੂਕ ਮੁਜ਼ਾਹਰਾ 30 ਨੂੰ

ਮਾਨਸਾ, 27 ਨਵੰਬਰ (ਸ. ਰਿ.)- ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਅੰਗਹੀਣਾਂ ਵਲੋਂ 30 ਨਵੰਬਰ ਨੂੰ ਮਾਨਸਾ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ | ਐਸੋਸੀਏਸ਼ਨ ਦੇ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਉਨ੍ਹਾਂ ...

ਪੂਰੀ ਖ਼ਬਰ »

ਲੜਾਈ ਦੇ ਮਾਮਲੇ 'ਚ 5 ਨੌਜਵਾਨ ਗਿ੍ਫ਼ਤਾਰ

ਬੋਹਾ, 27 ਨਵੰਬਰ (ਪ. ਪ.)-ਪਿਛਲੇ ਦਿਨੀਂ ਇਸ ਖੇਤਰ ਦੇ ਪਿੰਡ ਸੈਦੇਵਾਲਾ, ਅਚਾਨਕ ਆਦਿ ਪਿੰਡਾਂ ਦੇ ਨਜ਼ਦੀਕੀ ਮਨਚਲੇ ਨੌਜਵਾਨਾਂ ਦੇ ਦੋ ਧੜਿਆਂ ਵਿਚਕਾਰ ਸਮਾਂ ਮਿਥ ਕੇ ਹੋਈ ਸਿੱਧੀ ਲੜਾਈ ਸਬੰਧੀ ਥਾਣਾ ਬੋਹਾ ਦੀ ਪੁਲਿਸ ਨੇ ਡੇਢ ਦਰਜਨ ਦੋਸ਼ੀਆਂ 'ਚੋਂ 5 ਨੂੰ ਗਿ੍ਫ਼ਤਾਰ ...

ਪੂਰੀ ਖ਼ਬਰ »

ਸਰਕਾਰ ਵਲੋਂ ਪੰਚਾਇਤ ਸੰਮਤੀ ਦੇ ਮੁਲਾਜ਼ਮਾਂ ਨਾਲ ਪਦ-ਉੱਨਤੀ ਦੇਣ ਲਈ ਵਿਤਕਰਾ, ਮੁਲਾਜ਼ਮਾਂ 'ਚ ਰੋਸ

ਮਾਨਸਾ, 27 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਪੰਚਾਇਤ ਅਫ਼ਸਰ ਐਸੋਸੀਏਸ਼ਨ, ਟੈਕਸ ਕੁਲੈਕਟਰ ਯੂਨੀਅਨ ਅਤੇ ਪੰਚਾਇਤ ਸਕੱਤਰ ਯੂਨੀਅਨ ਜ਼ਿਲ੍ਹਾ ਮਾਨਸਾ ਦੀ ਮੀਟਿੰਗ ਗੁਰਮੀਤ ਕੌਰ ਉਪ ਪ੍ਰਧਾਨ ਫ਼ਿਰੋਜਪੁਰ ਡਵੀਜ਼ਨ ਅਤੇ ਭੁਪਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਦੀ ...

ਪੂਰੀ ਖ਼ਬਰ »

ਸਿੰਚਾਈ ਲਈ ਰੋਜ਼ਾਨਾ 8 ਘੰਟੇ ਬਿਜਲੀ ਦੇਣ ਦੀ ਮੰਗ

ਮਾਨਸਾ, 27 ਨਵੰਬਰ (ਸ. ਰਿ.)-ਖੇਤੀ ਕਾਸ਼ਤਕਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਣਕ ਦੀ ਫ਼ਸਲ ਨੂੰ ਪਾਣੀ ਲਗਾਉਣ ਲਈ ਟਿਊਬਵੈੱਲਾਂ ਨੂੰ ਬਿਜਲੀ ਸਪਲਾਈ ਰੋਜ਼ਾਨਾ ਦਿਨ ਵੇਲੇ ਦਿੱਤੀ ਜਾਵੇ | ਕਿਸਾਨ ਜਸਵਿੰਦਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ, ਦਰਸ਼ਨ ਸਿੰਘ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਾਂ ਵਲੋਂ 1 ਤੋਂ ਧਰਨੇ ਦੇਣ ਦੀ ਚਿਤਾਵਨੀ

ਬੋਹਾ, 27 ਨਵੰਬਰ (ਪ. ਪ.)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਸੂਬਾ ਇਕਾਈ ਦੇ ਪ੍ਰਧਾਨ ਵੈਦ ਧੰਨਾ ਮੱਲ ਗੋਇਲ, ਜ਼ਿਲ੍ਹਾ ਖ਼ਜ਼ਾਨਚੀ ਅਸ਼ੋਕ ਕੁਮਾਰ ਗਾਮੀਵਾਲਾ, ਬਲਾਕ ਬੋਹਾ ਦੇ ਪ੍ਰਧਾਨ ਸੁਖਪਾਲ ਸਿੰਘ ਹਾਕਮਵਾਲਾ, ਪ੍ਰੈੱਸ ਸਕੱਤਰ ਗੁਰਦਰਸ਼ਨ ਸਿੰਘ ਨੇ ...

ਪੂਰੀ ਖ਼ਬਰ »

30 ਤੋਂ ਵੱਧ ਵਕੀਲਾਂ ਨੇ ਅਦਾਲਤ ਤੱਕ ਪਹੁੰਚ ਕੀਤੀ, ਸੁਣਵਾਈ ਭਲਕੇ

ਬੁਢਲਾਡਾ, 27 ਨਵੰਬਰ (ਸਵਰਨ ਸਿੰਘ ਰਾਹੀ)-ਸਬ-ਡਵੀਜਨਲ ਸਿਵਲ ਕੋਰਟ ਬੁਢਲਾਡਾ ਦੀ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ 17 ਦਸੰਬਰ ਨੂੰ ਹੋਣ ਵਾਲੀ ਚੋਣ ਪ੍ਰਕਿਰਿਆ 'ਚ ਰੈਗੂਲਰ ਵਕਾਲਤ ਨਾ ਕਰਨ ਵਾਲੇ ਵਕੀਲਾਂ ਨੂੰ ਵੀ ਵੋਟ ਪਾਉਣ ਦੇ ਅਧਿਕਾਰ ਦੇ ਮਾਮਲੇ ਸਬੰਧੀ ਸਥਿਤੀ ...

ਪੂਰੀ ਖ਼ਬਰ »

ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ 11 ਤੋਂ ਵੱਧ ਲੜਕੀਆਂ ਦੇ ਵਿਆਹ ਕਰਨ ਦਾ ਫ਼ੈਸਲਾ

ਬੁਢਲਾਡਾ, 27 ਨਵੰਬਰ (ਨਿ. ਪ. ਪ.)-ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੀ ਮੀਟਿੰਗ ਸੰਸਥਾ ਦੇ ਮੁਖੀ ਮਾ: ਕੁਲਵੰਤ ਸਿੰਘ ਦੀ ਅਗਵਾਈ ਹੇਠ ਹੋਈ | ਕੁਲਦੀਪ ਸਿੰਘ ਅਨੇਜਾ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਕੀਤੇ ਫ਼ੈਸਲੇ 'ਚ ਹਰ ਸਾਲ ਵਾਂਗ ਇਸ ਵਾਰ ਵੀ ...

ਪੂਰੀ ਖ਼ਬਰ »

ਅੰਤਰ ਕਾਲਜ ਕਰਾਟੇ ਮੁਕਾਬਲਿਆਂ 'ਚ ਅਰਸ਼ਦੀਪ ਸਿੰਘ ਨੇ ਸੋਨ ਤਗਮਾ ਜਿੱਤਿਆ

ਬੁਢਲਾਡਾ, 27 ਨਵੰਬਰ (ਰਾਹੀ)-ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਏ ਗਏ ਅੰਤਰ ਕਾਲਜ ਕਰਾਟੇ ਮੁਕਾਬਲਿਆਂ 'ਚ ਦਿ ਰੋਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਹਾਸਿਲ ...

ਪੂਰੀ ਖ਼ਬਰ »

ਟੀ.ਐੱਸ.ਪੀ.ਐੱਲ. ਪਿੰਡ ਵਿਕਾਸ ਪ੍ਰੋਗਰਾਮ ਤਹਿਤ ਅਪੈਕਸ ਸੀ.ਐੱਸ.ਆਰ. ਪੁਰਸਕਾਰ ਨਾਲ ਸਨਮਾਨਿਤ

ਮਾਨਸਾ, 27 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਟੀ.ਐੱਸ.ਪੀ.ਐੱਲ. (ਤਲਵੰਡੀ ਸਾਬੋ ਪਾਵਰ ਲਿਮਟਿਡ) ਨੂੰ ਅਪੈਕਸ ਇੰਡੀਆ ਫਾੳਾੂਡੇਸ਼ਨ ਵਲੋਂ ਪਿੰਡ ਵਿਕਾਸ ਪ੍ਰੋਗਰਾਮ ਵਿਚ ਵਧੀਆ ਉਪਲਬਧੀ ਦੇ ਲਈ ਸਵਰਨ ਸ਼੍ਰੇਣੀ 'ਚ ਸੀ.ਐਸ.ਆਰ. ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼, ਪਨਬੱਸ/ਪੀ.ਆਰ.ਟੀ.ਸੀ. ਕਾਮਿਆਂ ਨੇ ਸਰਕਾਰ ਖ਼ਿਲਾਫ਼ ਕੀਤੀ ਗੇਟ ਰੈਲੀ

ਬੁਢਲਾਡਾ, 27 ਨਵੰਬਰ (ਸੁਨੀਲ ਮਨਚੰਦਾ)-ਪੰਜਾਬ ਰੋਡਵੇਜ਼, ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਸਥਾਨਕ ਸ਼ਹਿਰ 'ਚ ਕੱਚੇ ਕਾਮਿਆਂ ਵਲੋਂ ਗੇਟ ਰੈਲੀ ਕੀਤੀ ਗਈ | ਸੰਬੋਧਨ ਕਰਦਿਆਂ ਡੀਪੂ ਪ੍ਰਧਾਨ ਗੁਰਸੇਵਕ ਸਿੰਘ, ਸੀਨੀਅਰ ਮੀਤ ਪ੍ਰਧਾਨ ...

ਪੂਰੀ ਖ਼ਬਰ »

ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ-ਡਾ. ਰਣਵੀਰ ਕੌਰ

ਬੁਢਲਾਡਾ, 27 ਨਵੰਬਰ (ਸੁਨੀਲ ਮਨਚੰਦਾ)-ਹਲਕੇ ਦੇ ਵਿਕਾਸ ਅਤੇ ਤਰੱਕੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਇਹ ਸ਼ਬਦ ਸਥਾਨਕ ਇੰਦਰਾ ਕਾਂਗਰਸ ਭਵਨ ਵਿਖੇ ਸ਼ਹਿਰ ਦੇ ਕਾਂਗਰਸੀ ਕੌਂਸਲਰਾਂ ਅਤੇ ਆਗੂਆਂ ਨਾਲ ਮੀਟਿੰਗ ਦੌਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾ. ...

ਪੂਰੀ ਖ਼ਬਰ »

ਐੱਨ.ਐੱਚ.ਐੱਮ. ਕਰਮਚਾਰੀਆਂ ਨੇ ਕੀਤੀ ਨਾਅਰੇਬਾਜ਼ੀ

ਬੁਢਲਾਡਾ, 27 ਨਵੰਬਰ (ਪ. ਪ.)-ਸਥਾਨਕ ਸਿਵਲ ਹਸਪਤਾਲ ਵਿਖੇ ਆਪਣੀਆਂ ਹੱਕੀ ਮੰਗਾਂ ਲਈ ਸਮੂਹਿਕ ਛੁੱਟੀ 'ਤੇ ਚੱਲ ਰਹੇ ਐੱਨ.ਐੱਚ.ਐੱਮ. ਕਰਮਚਾਰੀਆਂ ਵਲੋਂ ਧਰਨੇ ਦੇ ਚੱਲਦਿਆਂ ਨਾਅਰੇਬਾਜ਼ੀ ਕੀਤੀ ਗਈ | ਗੁਰਸੇਵਕ ਸਿੰਘ, ਸਵਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ...

ਪੂਰੀ ਖ਼ਬਰ »

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬੱਚਿਆਂ ਦੇ ਮੁਕਾਬਲੇ ਕਰਵਾਏ

ਮਾਨਸਾ, 27 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਸਿੱਖਿਆ ਵਿਭਾਗ ਪੰਜਾਬ ਵਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਵਿਸ਼ੇਸ਼ ਹਫ਼ਤਾ ਤਹਿਤ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ | ਮਾਨਸਾ ਬਲਾਕ ਅਧੀਨ ਆਉਂਦੇ ਵੱਖ-ਵੱਖ ਕੇਂਦਰਾਂ ਦੇ ...

ਪੂਰੀ ਖ਼ਬਰ »

ਨਗਰ ਕੌਂਸਲ ਮਾਨਸਾ ਨੇ ਸਵੱਛ ਸਰਵੇਖਣ 2021 'ਚ ਪ੍ਰਾਪਤ ਕੀਤਾ 8ਵਾਂ ਸਥਾਨ

ਮਾਨਸਾ, 27 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਉੱਤਰੀ ਭਾਰਤ ਦੇ 8 ਰਾਜਾਂ ਦੇ ਕੀਤੇ ਸਵੱਛ ਸਰਵੇਖਣ 2021 'ਚ ਨਗਰ ਕੌਂਸਲ ਮਾਨਸਾ ਨੇ 8ਵਾਂ ਸਥਾਨ ਪ੍ਰਾਪਤ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫ਼ਸਰ ਮਾਨਸਾ ਰਮੇਸ਼ ਕੁਮਾਰ ਨੇ ਦੱਸਿਆ ਕਿ ਉੱਤਰੀ ਭਾਰਤ ਦੇ 8 ...

ਪੂਰੀ ਖ਼ਬਰ »

ਨਗਰ ਕੌਂਸਲ ਮਾਨਸਾ ਨੇ ਸਵੱਛ ਸਰਵੇਖਣ 2021 'ਚ ਪ੍ਰਾਪਤ ਕੀਤਾ 8ਵਾਂ ਸਥਾਨ

ਮਾਨਸਾ, 27 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਉੱਤਰੀ ਭਾਰਤ ਦੇ 8 ਰਾਜਾਂ ਦੇ ਕੀਤੇ ਸਵੱਛ ਸਰਵੇਖਣ 2021 'ਚ ਨਗਰ ਕੌਂਸਲ ਮਾਨਸਾ ਨੇ 8ਵਾਂ ਸਥਾਨ ਪ੍ਰਾਪਤ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫ਼ਸਰ ਮਾਨਸਾ ਰਮੇਸ਼ ਕੁਮਾਰ ਨੇ ਦੱਸਿਆ ਕਿ ਉੱਤਰੀ ਭਾਰਤ ਦੇ 8 ...

ਪੂਰੀ ਖ਼ਬਰ »

ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ਜ਼ਿਲੇ੍ਹ 'ਚ ਧਰਨੇ ਜਾਰੀ

ਮਾਨਸਾ, 27 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਸੰਸਦ 'ਚ ਖੇਤੀ ਕਾਨੂੰਨ ਰੱਦ ਅਤੇ ਐਮ.ਐਸ.ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਕਿਸਾਨਾਂ ਵਲੋਂ ਜ਼ਿਲੇ੍ਹ 'ਚ ਵੱਖ ਵੱਖ ਥਾਵਾਂ 'ਤੇ ਧਰਨੇ ਜਾਰੀ ਹਨ | ਸਥਾਨਕ ਰੇਲਵੇ ਪਾਰਕਿੰਗ 'ਚ ਧਰਨੇ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਇਕ ਰੋਜ਼ਾ ਉਦਯੋਗਿਕ ਸੁਰੱਖਿਆ ਸਿਖਲਾਈ ਪ੍ਰੋਗਰਾਮ ਕਰਵਾਇਆ

ਬਠਿੰਡਾ, 27 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਐਮ.ਡੀ.), ਬਠਿੰਡਾ ਨੇ ਡਿਪਟੀ ਡਾਇਰੈਕਟਰ ਵਿਸ਼ਾਲ ਸਿੰਗਲਾ ਦੀ ਅਗਵਾਈ ਹੇਠ ਇਕ ਰੋਜ਼ਾ ਉਦਯੋਗਿਕ ਸੁਰੱਖਿਆ ਸਿਖਲਾਈ ਦਾ ਆਯੋਜਨ ਕੀਤਾ ਗਿਆ | ਸਿਖਲਾਈ ਦੌਰਾਨ 'ਉਦਯੋਗਾਂ 'ਚ ...

ਪੂਰੀ ਖ਼ਬਰ »

ਮਿੱਤਲ ਗਰੁੱਪ ਵਲੋਂ ਭੂਮੀ ਪੂਜਨ ਕਰਕੇ ਸੁਸ਼ਾਂਤ ਸਿਟੀ ਟੂ ਵਿਖੇ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ

ਬਠਿੰਡਾ, 27 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮਿੱਤਲ ਗਰੁੱਪ, ਬਠਿੰਡਾ ਵਲੋਂ ਨਵੇਂ ਸਾਲ 'ਤੇ ਸੁਸ਼ਾਂਤ ਸਿਟੀ ਟੂ ਰਿਹਾਇਸ਼ੀ ਕਾਲੋਨੀ ਵਿਖੇ ਨਵੇਂ ਇੰਡੀਪੈਡੈਂਟ ਫਲੋਰ ਤਿਆਰ ਕੇ ਲੋਕਾਂ ਨੂੰ ਨਵਾਂ ਤੋਹਫ਼ਾ ਦਿੱਤਾ ਜਾ ਰਿਹਾ ਹੈ | ਅੱਜ ਇਸ ਨਵੇਂ ਪ੍ਰੋਜੈਕਟ ਦਾ ...

ਪੂਰੀ ਖ਼ਬਰ »

ਭਾਸ਼ਨ ਮੁਕਾਬਲੇ 'ਚ ਗੰਗਾ ਸਕੂਲ ਦੀ ਪ੍ਰਭਜੋਤ ਕੌਰ ਨੇ ਬਲਾਕ 'ਚੋਂ ਤੀਜਾ ਸਥਾਨ ਕੀਤਾ ਹਾਸਲ

ਮਹਿਮਾ ਸਰਜਾ, 27 ਨਵੰਬਰ (ਰਾਮਜੀਤ ਸ਼ਰਮਾ)-ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਸਿੱਧੂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਅਤੇ ਡੀ ਐਮ ਪੰਜਾਬੀ ਗੁਰਪ੍ਰੀਤ ਸਿੰਘ ਅਤੇ ਸੁਨੀਲ ਕੁਮਾਰ ਦੀ ਅਗਵਾਈ ਅਧੀਨ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਗੋਨਿਆਣਾ ...

ਪੂਰੀ ਖ਼ਬਰ »

ਕੇਜਰੀਵਾਲ ਵਲੋਂ ਮਹਿਲਾਵਾਂ ਨੂੰ ਦਿੱਤੀ 1000 ਰੁਪਏ ਦੀ ਗਾਰੰਟੀ ਕਾਰਨ ਘਰ-ਘਰ 'ਚ 'ਆਪ' ਦੀ ਗੱਲ ਤੁਰੀ-ਰਾਜਵਿੰਦਰ ਕੌਰ

ਭਗਤਾ ਭਾਈਕਾ, 27 ਨਵੰਬਰ (ਸੁਖਪਾਲ ਸਿੰਘ ਸੋਨੀ)-ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਪੰਜਾਬੀਆਂ ਨੂੰ ਦਿੱਤੀਆਂ ਗਰੰਟੀਆਂ ਤੋਂ ਬਾਅਦ ਪੰਜਾਬ ਵਿਚ 'ਆਪ' ਦੀ ਲਹਿਰ ਚੱਲ ਪਈ ਹੈ | ਕੇਜਰੀਵਾਲ ਵਲੋਂ ਬਿਜਲੀ, ਸਿਹਤ ਤੇ ਸਿੱਖਿਆ ਸਬੰਧੀ ਦਿੱਤੀਆਂ ...

ਪੂਰੀ ਖ਼ਬਰ »

ਕੇਜਰੀਵਾਲ ਵਲੋਂ ਮਹਿਲਾਵਾਂ ਨੂੰ ਦਿੱਤੀ 1000 ਰੁਪਏ ਦੀ ਗਾਰੰਟੀ ਕਾਰਨ ਘਰ-ਘਰ 'ਚ 'ਆਪ' ਦੀ ਗੱਲ ਤੁਰੀ-ਰਾਜਵਿੰਦਰ ਕੌਰ

ਭਗਤਾ ਭਾਈਕਾ, 27 ਨਵੰਬਰ (ਸੁਖਪਾਲ ਸਿੰਘ ਸੋਨੀ)-ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਪੰਜਾਬੀਆਂ ਨੂੰ ਦਿੱਤੀਆਂ ਗਰੰਟੀਆਂ ਤੋਂ ਬਾਅਦ ਪੰਜਾਬ ਵਿਚ 'ਆਪ' ਦੀ ਲਹਿਰ ਚੱਲ ਪਈ ਹੈ | ਕੇਜਰੀਵਾਲ ਵਲੋਂ ਬਿਜਲੀ, ਸਿਹਤ ਤੇ ਸਿੱਖਿਆ ਸਬੰਧੀ ਦਿੱਤੀਆਂ ...

ਪੂਰੀ ਖ਼ਬਰ »

24 ਘੰਟੇ ਕਾਨੂੰਨੀ ਸਹਾਇਤਾ ਦੇਣ ਵਾਲਾ ਪਹਿਲਾ ਜ਼ਿਲ੍ਹਾ ਬਣਿਆ ਬਠਿੰਡਾ

ਬਠਿੰਡਾ, 27 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਏ.ਡੀ.ਆਰ. ਸੈਂਟਰ ਜ਼ਿਲ੍ਹਾ ਕਚਹਿਰੀਆਂ ਵਿਖੇ ਲੋਕਾਂ ਨੂੰ 24 ਘੰਟੇ ਮੁਫ਼ਤ ਕਾਨੂੰਨੀ ਸਹਾਇਤਾ ਦੇਣ ਲਈ ਲੀਗਲ ਏਡ ਕਲੀਨਿਕ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਮਾਨਯੋਗ ਜਸਟਿਸ ਰਵੀ ਸ਼ੰਕਰ ਝਾਅ, ਚੀਫ਼ ਜਸਟਿਸ, ਮਾਨਯੋਗ ...

ਪੂਰੀ ਖ਼ਬਰ »

ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ ਦੇ ਨਿਰਮਲ ਸਿੰਘ ਮਹਿਰਾਜ ਸੀਨੀਅਰ ਮੀਤ ਪ੍ਰਧਾਨ ਤੇ ਪਵਨਦੀਪ ਸਿੰਘ ਪੱਪੀ, ਕੁਲਵਿੰਦਰ ਸਿੰਘ, ਗੁਰਜੀਤ ਸਿੰਘ ਮੀਤ ਪ੍ਰਧਾਨ ਨਿਯੁਕਤ

ਮਹਿਰਾਜ, 27 ਨਵੰਬਰ (ਸੁਖਪਾਲ ਮਹਿਰਾਜ)-ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਜ਼ਿਲ੍ਹਾ ਪ੍ਰੀਸ਼ਦ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »

ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ ਦੇ ਨਿਰਮਲ ਸਿੰਘ ਮਹਿਰਾਜ ਸੀਨੀਅਰ ਮੀਤ ਪ੍ਰਧਾਨ ਤੇ ਪਵਨਦੀਪ ਸਿੰਘ ਪੱਪੀ, ਕੁਲਵਿੰਦਰ ਸਿੰਘ, ਗੁਰਜੀਤ ਸਿੰਘ ਮੀਤ ਪ੍ਰਧਾਨ ਨਿਯੁਕਤ

ਮਹਿਰਾਜ, 27 ਨਵੰਬਰ (ਸੁਖਪਾਲ ਮਹਿਰਾਜ)-ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਜ਼ਿਲ੍ਹਾ ਪ੍ਰੀਸ਼ਦ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »

ਪੰਜਾਬ ਪੁਲਿਸ ਭਰਤੀ ਸੰਬੰਧੀ ਸ਼ਾਰਟਲਿਸਟ ਕੀਤੀ ਸੂਚੀ ਤੇ ਪ੍ਰਤੀਯੋਗੀਆਂ ਨੇ ਚੁੱਕੇ ਸਵਾਲ, ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਤਲਵੰਡੀ ਸਾਬੋ, 27 ਨਵੰਬਰ (ਰਣਜੀਤ ਸਿੰਘ ਰਾਜੂ)-ਪੰਜਾਬ ਪੁਲਿਸ ਦੀ ਭਰਤੀ ਸਬੰਧੀ ਪ੍ਰੀਖਿਆ ਉਪਰੰਤ ਸਰੀਰਕ ਤੌਰ 'ਤੇ ਹੋਣ ਵਾਲੇ ਟਰਾਇਲ ਲਈ ਸਰਕਾਰ ਵਲੋਂ ਸ਼ਾਰਟਲਿਸਟ ਕੀਤੇ ਪ੍ਰਤੀਯੋਗੀਆਂ ਦੀ ਜਾਰੀ ਕੀਤੀ ਸੂਚੀ 'ਚ ਕਥਿਤ ਧਾਂਦਲੀਆਂ ਦੇ ਦੋਸ਼ ਲਾਉਂਦਿਆਂ ਖਿਡਾਰੀਆਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX