ਤਾਜਾ ਖ਼ਬਰਾਂ


ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 30 ਨੂੰ
. . .  2 minutes ago
ਬੁਢਲਾਡਾ, 23 ਮਈ (ਸਵਰਨ ਸਿੰਘ ਰਾਹੀ): ਸੂਬਾ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ (ਮੰਤਰੀ ਮੰਡਲ ਮਾਮਲੇ ਸਾਖਾ) ਵੱਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ ਮਿਤੀ...
ਅਮਰਨਾਥ ਯਾਤਰਾ : ਆਨਲਾਈਨ ਹੈਲੀਕਾਪਟਰ ਟਿਕਟ ਬੁਕਿੰਗ 'ਤੇ ਹਾਈਕੋਰਟ ਵੱਲੋਂ ਕੇਂਦਰ ਤੇ ਸ਼ਰਾਇਨ ਬੋਰਡ ਨੂੰ ਨੋਟਿਸ
. . .  14 minutes ago
ਨਵੀਂ ਦਿੱਲੀ, 23 ਮਈ - ਅਮਰਨਾਥ ਯਾਤਰਾ ਦੌਰਾਨ ਆਨਲਾਈਨ ਹੈਲੀਕਾਪਟਰ ਬੁਕਿੰਗ 'ਤੇ ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਤੇ ਸ਼ਰਾਇਨ ਬੋਰਡ ਨੂੰ ਨੋਟਿਸ...
ਧੌਲਾਧਾਰ ਦੇ ਉਚਾਈ ਵਾਲੇ ਇਲਾਕਿਆਂ 'ਚ ਤਾਜ਼ਾ ਬਰਫ਼ਬਾਰੀ
. . .  26 minutes ago
ਧਰਮਸ਼ਾਲਾ, 23 ਮਈ - ਹਿਮਾਚਲ ਪ੍ਰਦੇਸ਼ ਦੇ ਧੌਲਾਧਾਰ ਦੇ ਉਚਾਈ ਵਾਲੇ ਇਲਾਕਿਆਂ 'ਚ ਤਾਜ਼ਾ ਬਰਫ਼ਬਾਰੀ...
ਭਾਰਤ ਸਰਕਾਰ ਨੇ 3 ਪਾਕਿਸਤਾਨੀ ਕੈਦੀ ਕੀਤੇ ਰਿਹਾਅ
. . .  40 minutes ago
ਅਟਾਰੀ,23 ਮਈ (ਗੁਰਦੀਪ ਸਿੰਘ ਅਟਾਰੀ) ਭਾਰਤ ਸਰਕਾਰ ਨੇ 3 ਪਾਕਿਸਤਾਨੀ ਨਾਗਰਿਕ ਕੈਦੀਆਂ ਨੂੰ ਰਿਹਾਅ ਕੀਤਾ ਹੈ। ਮੁਹੰਮਦ ਸੈਫ ਅਲੀ ਪੁੱਤਰ ਇਲਾਹੀ ਬਖ਼ਸ਼ ਅਤੇ ਮੁਹੰਮਦ ਲਤੀਫ ਪੁੱਤਰ ਮਸ਼ੂਕ ਅਲੀ ਓਕਾਰਾ....
ਪੰਜਾਬ ਦੇ ਕੈਮਿਸਟਾਂ ਨੇ ਥਰਮਾਮੀਟਰ ਆਦਿ ਦੀ ਕੀਤੀ ਵਿਕਰੀ ਬੰਦ
. . .  about 1 hour ago
ਸੰਗਰੂਰ, 23 ਮਈ (ਧੀਰਜ ਪਸ਼ੋਰੀਆ) - ਦਵਾਈਆਂ ਦੇ ਕਾਰੋਬਾਰ 'ਤੇ ਨਾਪ ਤੋਲ ਵਿਭਾਗ ਦੇ ਨਿਯਮ ਥੋਪੇ ਜਾਣ ਦੇ ਖ਼ਿਲਾਫ਼ ਪੰਜਾਬ ਦੇ...
ਜਾਪਾਨ ਪਹੁੰਚੇ ਹੋਏ ਹਨ ਪ੍ਰਧਾਨ ਮੰਤਰੀ ਮੋਦੀ,ਜਾਪਾਨੀ ਕੰਪਨੀਆਂ ਦੇ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ
. . .  about 1 hour ago
ਟੋਕੀਓ (ਜਾਪਾਨ),23 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੋਕੀਓ ਵਿਚ ਜਾਪਾਨੀ ਵਪਾਰਕ ਨੇਤਾਵਾਂ ਨਾਲ ਮੁਲਾਕਾਤ ਕੀਤੀ | ਪ੍ਰਧਾਨ ਮੰਤਰੀ ਮੋਦੀ ਨੇ 30 ਤੋਂ ਵੱਧ ਜਾਪਾਨੀ ਕੰਪਨੀਆਂ ਦੇ ...
ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਜਾਰੀ ਰਹੇਗੀ - ਟਰਾਂਸਪੋਰਟ ਮੰਤਰੀ ਭੁੱਲਰ
. . .  about 2 hours ago
ਹਰੀਕੇ ਪੱਤਣ, 23 ਮਈ( ਸੰਜੀਵ ਕੁੰਦਰਾ) - ਔਰਤਾਂ ਨੂੰ ਬੱਸਾਂ ਵਿਚ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਸਰਕਾਰ ਵਲੋਂ ਬੰਦ ਨਹੀਂ ਕੀਤੀ ਜਾ ਰਹੀ ਅਤੇ ਪਹਿਲਾਂ ਦੀ ਤਰ੍ਹਾਂ ਹੀ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਜਾਰੀ....
ਮੁਹਾਲੀ ਤੋਂ ਕੈਨੇਡਾ-ਅਮਰੀਕਾ ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ
. . .  about 2 hours ago
ਚੰਡੀਗੜ੍ਹ, 23 ਮਈ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਸੂਬੇ ਦੇ ਸਿਵਲ ਐਵੀਏਸ਼ਨ ਵਿਭਾਗ ਨੂੰ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਖ਼ਾਸ ਕਰਕੇ ਕੈਨੇਡਾ, ਅਮਰੀਕਾ ਤੇ ਯੂ.ਕੇ. ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੇ ਏਅਰਪੋਰਟ ਅਥਾਰਟੀ ਆਫ਼ ...
ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਇਕ ਮੌਤ
. . .  about 2 hours ago
ਮਾਨਸਾ, 23 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਪੀੜਤ ਮੱਖਣ ਸਿੰਘ ਸਰਕਾਰੀ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ....
ਉੱਚ ਅਧਿਕਾਰੀਆਂ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 23 ਮਈ - ਉੱਚ ਅਧਿਕਾਰੀਆਂ ਦੇ ਹੋਏ ...
ਹੱਜ ਨੂੰ ਲੈ ਕੇ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਸਾਹਮਣੇ
. . .  about 3 hours ago
ਨਵੀਂ ਦਿੱਲੀ, 23 ਮਈ - ਸੁਪਰੀਮ ਕੋਰਟ ਨੇ ਸੋਮਵਾਰ ਨੂੰ ਅਲ ਇਸਲਾਮ ਟੂਰ ਕਾਰਪੋਰੇਸ਼ਨ ਦੁਆਰਾ ਸਾਲ 2022 ਵਿਚ ਹੱਜ ਲਈ ਪ੍ਰਾਈਵੇਟ ਟੂਰ ਆਪਰੇਟਰਾਂ ਵਜੋਂ ਵਿਚਾਰ ਕਰਨ...
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ ਗੈਂਗਸਟਰ ਤੇ ਅੱਤਵਾਦੀ ਕੋਲੋਂ ਮਿਲੇ ਮੋਬਾਈਲ ਫੋਨ
. . .  about 3 hours ago
ਫ਼ਿਰੋਜ਼ਪੁਰ 23 ਮਈ (ਗੁਰਿੰਦਰ ਸਿੰਘ) - ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਚੱਕੀਆਂ 'ਚ ਬੰਦ ਅੱਤਵਾਦੀ ਤੇ ਗੈਂਗਸਟਰ ਕੋਲੋਂ ਦੋ ਮੋਬਾਈਲ ਫੋਨ ਸਮੇਤ ਬੈਟਰੀ ਤੇ ਸਿੰਮ ਕਾਰਡ ਬਰਾਮਦ ਹੋਏ ...
ਮੰਤਰੀਆਂ ਦੀ ਡੇਅਰੀ ਕਿਸਾਨਾਂ ਨਾਲ ਬੈਠਕ ਸਮਾਪਤ, ਕੱਲ੍ਹ ਦੀ ਬੈਠਕ 'ਤੇ ਟਿੱਕੀਆਂ ਨਜ਼ਰਾਂ
. . .  about 4 hours ago
ਚੰਡੀਗੜ੍ਹ, 23 ਮਈ - ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੁਲਦੀਪ ਸਿੰਘ ਧਾਲੀਵਾਲ ਦੀ ਡੇਅਰੀ ਕਿਸਾਨਾਂ ਨਾਲ ਬੈਠਕ ਸਮਾਪਤ ਹੋ ਗਈ ਹੈ | ਡੇਅਰੀ ਕਿਸਾਨਾਂ...
ਹੁਸ਼ਿਆਰਪੁਰ : ਬੋਰਵੈੱਲ ਦੇ ਮਾਲਕ 'ਤੇ ਪਰਚਾ ਹੋਇਆ ਦਰਜ
. . .  about 4 hours ago
ਹੁਸ਼ਿਆਰਪੁਰ,23 ਮਈ - ਹੁਸ਼ਿਆਰਪੁਰ ਦੇ ਗੜਦੀਵਾਲਾ ਥਾਣੇ ਅਧੀਨ ਆਉਂਦੇ ਪਿੰਡ ਦੇ ਛੇ ਸਾਲਾ ਰਿਤਿਕ ਦੀ ਬੋਰਵੈੱਲ ਵਿਚ ਡਿੱਗਣ ਕਾਰਨ ਮੌਤ ਹੋ ਗਈ ਸੀ, ....
ਮੁੱਖ ਮੰਤਰੀ ਭਗਵੰਤ ਮਾਨ ਦੀ ਹਵਾਈ ਅੱਡਿਆਂ ਨੂੰ ਲੈਕੇ ਅਫ਼ਸਰਾਂ ਨਾਲ ਬੈਠਕ
. . .  about 5 hours ago
ਚੰਡੀਗੜ੍ਹ, 23 ਮਈ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਪੰਜਾਬ ਦੇ ਹਵਾਈ ਅੱਡਿਆਂ ਨੂੰ ਲੈਕੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ ਤੇ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਵਿਦੇਸ਼ਾਂ ...
ਹਰ ਸਿੱਖ ਕਾਨੂੰਨੀ ਤਰੀਕੇ ਨਾਲ ਲਾਇਸੈਂਸੀ ਹਥਿਆਰ ਰੱਖੇ - ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
. . .  about 5 hours ago
ਅੰਮ੍ਰਿਤਸਰ, 23 ਮਈ - ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਹਰ ਸਿੱਖ ਕਾਨੂੰਨੀ ਤਰੀਕੇ ਨਾਲ ਲਾਇਸੈਂਸੀ ਮਾਡਰਨ ਹਥਿਆਰ ਰੱਖਣ ...
ਦੰਗਾਕਾਰੀਆਂ ਨੂੰ ਭਜਾਉਣ ਲਈ ਦੰਗਾ ਵਿਰੋਧੀ ਮਸ਼ਕ ਦਾ ਆਯੋਜਨ
. . .  about 5 hours ago
ਅੰਮ੍ਰਿਤਸਰ, 23 ਮਈ (ਸੁਰਿੰਦਰ ਕੋਛੜ) - ਭੀੜ ਨੂੰ ਕਾਬੂ ਕਰਨ ਅਤੇ ਦੰਗਾਕਾਰੀਆਂ ਨੂੰ ਭਜਾਉਣ ਲਈ ਪੁਲਿਸ ਫੋਰਸ ਦੀ ਸਮਰੱਥਾ ਨੂੰ ਵਧਾਉਣ ਲਈ ਪੁਲਿਸ ਲਾਈਨ ...
ਸ੍ਰੀ ਅਕਾਲ ਤਖ਼ਤ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਦਾ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ ਗੁਰਿਆਈ ਪੁਰਬ
. . .  about 5 hours ago
ਅੰਮ੍ਰਿਤਸਰ, 23 ਮਈ (ਜਸਵੰਤ ਸਿੰਘ ਜੱਸ) - ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਿਆਈ ਪੁਰਬ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਤਸ਼ਾਹ ਸਹਿਤ ਮਨਾਇਆ ਜਾ ...
ਨਵਜੋਤ ਸਿੰਘ ਸਿੱਧੂ ਨੂੰ ਚੈਕਅੱਪ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਿਆਂਦਾ
. . .  about 6 hours ago
ਪਟਿਆਲਾ, 23 ਮਈ - ਨਵਜੋਤ ਸਿੰਘ ਸਿੱਧੂ ਨੂੰ ਮੈਡੀਕਲ ਕਰਵਾਉਣ ਦੇ ਲਈ ਪਟਿਆਲਾ ਦੇ ਰਾਜਿੰਦਰ ਹਸਪਤਾਲ...
ਤੇਜ ਤੁਫਾਨ ਨੇ ਹਲਕਾ ਦਿੜਬਾ ਵਿਚ ਕੀਤਾ ਭਾਰੀ ਨੁਕਸਾਨ
. . .  about 7 hours ago
ਕੌਹਰੀਆਂ(ਸੰਗਰੂਰ), 23 ਮਈ - (ਮਾਲਵਿੰਦਰ ਸਿੰਘ ਸਿੱਧੂ) - ਬੀਤੀ ਰਾਤ ਸੂਬੇ ਵਿਚ ਧੂੜ ਭਰੀ ਹਨੇਰੀ ਅਤੇ ਭਰਵੀਂ ਬਰਸਾਤ ਹੋਈ।ਜਿਸ ਨਾਲ ਬਿਜਲੀ ਦੇ ਖੰਭੇ....
ਟਰੱਕ ਪਲਟਨ ਕਾਰਨ ਅੱਠ ਮਜ਼ਦੂਰਾਂ ਦੀ ਮੌਤ
. . .  about 7 hours ago
ਪਟਨਾ, 23 ਮਈ - ਬਿਹਾਰ ਦੇ ਪੂਰਨੀਆ ਦੇ ਜਲਾਲਗੜ੍ਹ ਥਾਣਾ ਖੇਤਰ ਵਿਚ ਅੱਜ ਸਵੇਰੇ ਸਕਰੈਪ ਨਾਲ ਲੱਦਿਆ ਇਕ ਟਰੱਕ ਸੰਤੁਲਨ ਗੁਆ ਕੇ ਪਲਟ ਜਾਣ ਕਾਰਨ...
ਪ੍ਰਧਾਨ ਮੰਤਰੀ ਮੋਦੀ ਕਵਾਡ ਲੀਡਰਜ਼ ਸਮਿਟ ਵਿਚ ਹਿੱਸਾ ਲੈਣ ਲਈ ਪਹੁੰਚੇ
. . .  about 7 hours ago
ਨਵੀਂ ਦਿੱਲੀ, 23 ਮਈ - ਏ.ਐਫ.ਪੀ. ਦੀ ਰਿਪੋਰਟ ਮੁਤਾਬਿਕ ਐਂਥਨੀ ਅਲਬਾਨੀਜ਼ ਨੇ ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ...
ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ ਦੋ ਸਥਾਨਕ ਹਾਈਬ੍ਰਿਡ ਅੱਤਵਾਦੀ ਕਾਬੂ
. . .  about 1 hour ago
ਸ੍ਰੀਨਗਰ, 23 ਮਈ - ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿਚ ਪੁਲਿਸ ਦੁਆਰਾ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ ਦੋ ਸਥਾਨਕ ਹਾਈਬ੍ਰਿਡ ਅੱਤਵਾਦੀ ...
ਬੀਤੀ ਰਾਤ ਆਏ ਤੂਫਾਨ ਦਾ ਕਹਿਰ,ਦੀਵਾਰ ਡਿਗਣ ਕਾਰਨ ਦੋ ਔਰਤਾਂ ਦੀ ਮੌਤ
. . .  about 8 hours ago
ਜਲੰਧਰ ਛਾਉਣੀ, 23 ਮਈ ( ਖਰਬੰਦਾ/ਤਾਰੀ) - ਥਾਣਾ ਸਦਰ ਦੇ ਅਧੀਨ ਆਉਂਦੀ ਇੰਦਰਾ ਕਾਲੋਨੀ ਵਿਖੇ ਦੇਰ ਰਾਤ ਆਏ ਤੂਫਾਨ ਕਾਰਨ ਇਕ ਘਰ ਦੀ ਉਸਾਰੀ....
⭐ਮਾਣਕ - ਮੋਤੀ⭐
. . .  about 9 hours ago
⭐ਮਾਣਕ - ਮੋਤੀ⭐
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 14 ਮੱਘਰ ਸੰਮਤ 553

ਪਹਿਲਾ ਸਫ਼ਾ

ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਬਿੱਲ ਅੱਜ ਹੋਵੇਗਾ ਪੇਸ਼

ਸੰਸਦ ਦਾ ਸਰਦ ਰੁੱਤ ਇਜਲਾਸ ਹੰਗਾਮੇਦਾਰ ਰਹਿਣ ਦੀ ਉਮੀਦ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 28 ਨਵੰਬਰ-ਸੰਸਦ ਦੇ ਸਰਦ ਰੱੁਤ ਇਜਲਾਸ ਦਾ ਆਗਾਜ਼ ਕੇਂਦਰ ਸਰਕਾਰ ਤਿੰਨੋਂ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਲਿਆਂਦੇ ਨਵੇਂ ਬਿੱਲ ਨੂੰ ਪੇਸ਼ ਕਰਨ ਨਾਲ ਕਰੇਗੀ | ਲੋਕ ਸਭਾ ਦੀ ਵੈੱਬਸਾਈਟ 'ਤੇ ਅਪਲੋਡ ਕੀਤੀ ਜਾਣਕਾਰੀ ਮੁਤਾਬਿਕ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ (ਸੋਮਵਾਰ ਨੂੰ ) ਇਕ ਬਿੱਲ ਪੇਸ਼ ਕਰਨਗੇ | ਲੋਕ ਸਭਾ 'ਚ ਪਾਸ ਕੀਤੇ ਜਾਣ ਤੋਂ ਬਾਅਦ ਬਿੱਲ ਨੂੰ ਸੋਮਵਾਰ ਨੂੰ ਹੀ ਰਾਜ ਸਭਾ 'ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ | ਜ਼ਿਕਰਯੋਗ ਹੈ ਕਿ ਪਿਛਲੇ ਇਕ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਮੁੱਖ ਮੰਗ ਇਨ੍ਹਾਂ ਤਿੰਨਾਂ ਬਿੱਲਾਂ ਨੂੰ ਰੱਦ ਕਰਨਾ ਹੀ ਹੈ | ਭਾਵੇਂ ਸਰਕਾਰ ਵਲੋਂ ਇਜਲਾਸ ਦੀ ਸ਼ੁਰੂਆਤ ਹੀ ਇਸ ਬਿੱਲ ਦੇ ਪੇਸ਼ ਕਰਨ ਦੇ ਨਾਲ ਹੋ ਰਹੀ ਹੈ ਪਰ ਇਸ ਦੇ ਬਾਵਜੂਦ ਇਸ ਇਜਲਾਸ ਨੂੰ ਹੰਗਾਮਿਆਂ ਤੋਂ ਸੱਖਣਾ ਕਰਾਰ ਨਹੀਂ ਦਿੱਤਾ ਜਾ ਸਕਦਾ | ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਸਰਕਾਰ ਦੇ ਭਰੋਸਾ ਦੁਆਉਣ ਤੋਂ ਬਾਅਦ 29 ਨਵੰਬਰ ਨੂੰ ਕੀਤਾ ਜਾਣ ਵਾਲਾ ਸੰਸਦ ਮਾਰਚ ਮੁਲਤਵੀ ਕਰ ਦਿੱਤਾ ਹੈ, ਹਾਲੇ ਆਪਣੀਆਂ ਬਾਕੀ ਮੰਗਾਂ ਨੂੰ ਲੈ ਕੇ ਸਰਕਾਰ ਦੇ ਰੁਖ ਦੀ ਉਡੀਕ ਕਰ ਰਹੀਆਂ ਹਨ | ਵਿਰੋਧੀ ਧਿਰਾਂ ਜੋ ਸ਼ੁਰੂ ਤੋਂ ਕਿਸਾਨ ਅੰਦੋਲਨ ਦੇ ਹੱਕ 'ਚ ਨਿੱਤਰੀਆਂ ਹਨ ਨੇ ਐਤਵਾਰ ਨੂੰ ਸਰਕਾਰ ਵਲੋਂ ਸੱਦੀ ਸਰਬ ਪਾਰਟੀ ਮੀਟਿੰਗ 'ਚ ਰੱਖੀਆਂ ਮੁੱਖ ਮੰਗਾਂ 'ਚ ਕਿਸਾਨਾਂ ਦੀਆਂ ਬਕਾਇਆ ਮੰਗਾਂ ਦਾ ਹੀ ਦੁਹਰਾਓ ਕੀਤਾ | ਬਕਾਇਆ ਮੰਗਾਂ 'ਚ ਐੱਮ.ਐੱਸ.ਪੀ. ਲਈ ਕਾਨੂੰਨੀ ਢਾਂਚਾ, ਬਿਜਲੀ ਸੋਧ ਬਿੱਲ ਦੀ ਵਾਪਸੀ, ਅੰਦੋਲਨ ਦੇ ਸ਼ਹੀਦਾਂ ਨੂੰ ਮੁਆਵਜ਼ਾ ਸ਼ਾਮਿਲ ਹੈ | ਸਰਬ ਪਾਰਟੀ ਮੀਟਿੰਗ 'ਚ ਵੱਖ-ਵੱਖ ਪਾਰਟੀਆਂ ਨੇ ਇਹ ਮੁੱਦਾ ਉਠਾ ਕੇ ਸਰਕਾਰ ਨੂੰ ਸੰਕੇਤ ਦਿੱਤੇ ਹਨ ਕਿ ਜੇਕਰ ਇਜਲਾਸ ਦੌਰਾਨ ਇਸ 'ਤੇ ਲੋੜੀਂਦੀ ਕਾਰਵਾਈ ਨਾ ਕੀਤੀ ਗਈ ਤਾਂ ਉਨ੍ਹਾਂ ਵਲੋਂ ਹੰਗਾਮਾ ਕੀਤਾ ਜਾਵੇਗਾ | ਕਿਸਾਨ ਜਥੇਬੰਦੀਆਂ ਨੇ ਵੀ ਸਰਕਾਰ ਦਾ ਰੁਖ ਪਰਖਣ ਲਈ 4 ਦਸੰਬਰ ਤੱਕ ਦਾ ਸਮਾਂ ਦਿੱਤਾ ਹੈ, ਜਿਸ ਤੋਂ ਬਾਅਦ ਉਹ ਅਗਲੀ ਰਣਨੀਤੀ ਘੜਨ ਲਈ ਬੈਠਕ ਕਰਨਗੇ |
ਤੋਮਰ ਵਲੋਂ ਭੇਜੇ ਨੋਟ 'ਤੇ ਵਿਵਾਦ

ਖੇਤੀ ਕਾਨੂੰਨਾਂ ਦੀ ਵਾਪਸੀ ਲਈ ਪੇਸ਼ ਕੀਤੇ ਜਾ ਰਹੇ ਬਿੱਲ ਲਈ ਸੰਸਦ ਮੈਂਬਰਾਂ ਨੂੰ ਭੇਜੇ ਗਏ ਨੋਟ ਦੀ ਭਾਸ਼ਾ ਨੂੰ ਲੈ ਕੇ ਇਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ | ਹਲਕਿਆਂ ਮੁਤਾਬਿਕ ਇਸ ਨੋਟ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਤਿੰਨਾਂ ਖੇਤੀ ਕਾਨੂੰਨਾਂ ਦੀ ਮੁਖਾਲਫ਼ਤ ਕਿਸਾਨਾਂ ਦਾ ਇਕ ਛੋਟਾ ਜਿਹਾ ਸਮੂਹ ਹੀ ਕਰ ਰਿਹਾ ਹੈ | ਨੋਟ 'ਚ ਸਮਾਵੇਸ਼ੀ (ਸਾਂਝੇ) ਵਿਕਾਸ ਦੇ ਲਈ ਸਭ ਨੂੰ ਨਾਲ ਲੈ ਕੇ ਚੱਲਣ ਨੂੰ ਸਮੇਂ ਦੀ ਮੰਗ ਕਰਾਰ ਦਿੱਤਾ ਗਿਆ ਹੈ | ਵਿਰੋਧੀ ਧਿਰਾਂ ਵਲੋਂ ਸਰਕਾਰ ਵਲੋਂ ਵਰਤੀ ਇਸ ਭਾਸ਼ਾ ਨੂੰ ਲੈ ਕੇ ਘੇਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ | ਮੁੱਖ ਵਿਰੋਧੀ ਧਿਰ ਕਾਂਗਰਸ ਨੇ ਆਪਣੇ ਸਾਰੇ ਸੰਸਦ ਮੈਂਬਰਾਂ ਨੂੰ ਸਦਨ 'ਚ ਮੌਜੂਦ ਰਹਿਣ ਲਈ ਵਿਪ੍ਹ ਜਾਰੀ ਕੀਤਾ ਹੈ | ਸੱਤਾ ਧਿਰ ਭਾਜਪਾ ਵਲੋਂ ਵੀ ਸੰਸਦ ਮੈਂਬਰਾਂ ਨੂੰ ਸਦਨ 'ਚ ਮੌਜੂਦ ਰਹਿਣ ਲਈ ਵਿਪ੍ਹ ਜਾਰੀ ਕੀਤਾ ਗਿਆ ਹੈ | ਵਿਰੋਧੀ ਧਿਰਾਂ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਕਾਨੂੰਨ ਵਾਪਸੀ ਦੀ ਦੇਰੀ ਦਾ ਮੁੱਦਾ ਵੀ ਜ਼ੋਰ-ਸ਼ੋਰ ਨਾਲ ਚੁੱਕੇਗੀ |

ਵਿਰੋਧੀ ਪਾਰਟੀਆਂ ਵਲੋਂ ਪੈਗਾਸਸ, ਐਮ.ਐਸ.ਪੀ. ਅਤੇ ਮਹਿੰਗਾਈ ਸੰਬੰਧੀ ਚਰਚਾ ਦੀ ਮੰਗ

ਸਰਬ ਪਾਰਟੀ ਮੀਟਿੰਗ 'ਚ ਛਾਇਆ ਰਿਹਾ ਕਿਸਾਨੀ ਦਾ ਮੁੱਦਾ
ਨਵੀਂ ਦਿੱਲੀ, 28 ਨਵੰਬਰ (ਉਪਮਾ ਡਾਗਾ ਪਾਰਥ)-ਸੋਮਵਾਰ ਤੋਂ ਸ਼ੁਰੂ ਬੋ ਰਹੇ ਬਜਟ ਇਜਲਾਸ ਤੋਂ ਪਹਿਲਾਂ ਹੋਈ ਸਰਬਪਾਰਟੀ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਿਲ ਨਹੀਂ ਹੋਏ ਹਾਲਾਂਕਿ ਸਰਕਾਰ ਵਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਣਜ ਮੰਤਰੀ ਪਿਊਸ਼ ਗੋਇਲ ਮੌਜੂਦ ਸਨ ਪਰ ਵਿਰੋਧੀ ਧਿਰਾਂ ਨੇ ਪ੍ਰਧਾਨ ਮੰਤਰੀ ਦੀ ਗ਼ੈਰ-ਮੌਜੂਦਗੀ ਦੀ ਨੁਕਤਾਚੀਨੀ ਕੀਤੀ | ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇਸ 'ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੀ ਸਰਬ ਪਾਰਟੀ ਮੀਟਿੰਗ 'ਚ ਸ਼ਾਮਿਲ ਹੋਣ ਦੀ ਰਵਾਇਤ ਸ਼ੁਰੂ ਕੀਤੀ ਸੀ ਨਹੀਂ ਤਾਂ ਇਸ ਤੋਂ ਪਹਿਲਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਹੀ ਸਰਬ ਪਾਰਟੀ ਮੀਟਿੰਗ 'ਚ ਸ਼ਾਮਿਲ ਹੁੰਦੇ ਸਨ |
ਕਿਸਾਨਾਂ ਤੇ ਪੈਗਾਸਸ ਦਾ ਮੁੱਦਾ ਰਿਹਾ ਭਾਰੂ
ਐਤਵਾਰ ਨੂੰ ਸੱਦੀ ਸਰਬ ਪਾਰਟੀ ਮੀਟਿੰਗ 'ਚ ਕਿਸਾਨਾਂ ਅਤੇ ਪੈਗਾਸਸ ਦਾ ਮੁੱਦਾ ਭਾਰੂ ਰਿਹਾ | ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਮੀਟਿੰਗ ਦਾ ਬਿਉਰਾ ਦਿੰਦਿਆਂ ਕਿਹਾ ਕਿ ਸਰਬ ਪਾਰਟੀ ਮੀਟਿੰਗ 'ਚ 31 ਪਾਰਟੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਾਰਟੀਆਂ ਵਲੋਂ ਕਈ ਸੁਝਾਅ ਆਏ ਹਨ ਅਤੇ ਸਰਕਾਰ ਨੇਮਾਂ ਤਹਿਤ ਸਾਰੇ ਮੁੱਦਿਆਂ 'ਤੇ ਚਰਚਾ ਲਈ ਤਿਆਰ ਹੈ | ਕਾਂਗਰਸੀ ਸਾਂਸਦ ਅਤੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਮੀਟਿੰਗ 'ਚ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) 'ਤੇ ਕਾਨੂੰਨ ਬਣਾਉਣ ਅਤੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਮੁਆਵਜ਼ੇ ਦਾ ਮੁੱਦਾ ਵੀ ਉਠਾਇਆ ਗਿਆ | ਕਾਂਗਰਸ ਤੋਂ ਇਲਾਵਾ ਤਿ੍ਣਮੂਲ ਕਾਂਗਰਸ ਨੇ ਵੀ ਐੱਮ.ਐੱਸ.ਪੀ. 'ਤੇ ਕਾਨੂੰਨ ਬਣਾਉਣ ਦੀ ਮੰਗ ਦਾ ਮੁੱਦਾ ਉਠਾਇਆ ਜਦਕਿ ਆਮ ਆਦਮੀ ਪਾਰਟੀ ਨੇ ਬੋਲਣ ਨਾ ਦਿੱਤੇ ਜਾਣ ਦੇ ਰੋਸ ਵਜੋਂ ਮੀਟਿੰਗ 'ਚੋਂ ਵਾਕਆਊਟ ਕਰ ਦਿੱਤਾ | ਆਮ ਆਦਮੀ ਪਾਰਟੀ ਦੇ ਨੇਤਾ ਸੰਜੈ ਸਿੰਘ ਨੇ ਵਾਕਆਊਟ ਕਰਦਿਆਂ ਕਿਹਾ ਕਿ ਉਨ੍ਹਾਂ ਸੰਸਦ ਦੇ ਸਰਦ ਰੁੱਤ ਦੇ ਇਜਲਾਸ ਦਰਮਿਆਨ ਹੀ ਐੱਮ.ਐੱਸ.ਪੀ. ਗਾਰੰਟੀ ਕਾਨੂੰਨ ਬਣਾਉਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਕਿਸਾਨ ਲਗਾਤਾਰ ਇਹ ਮੰਗ ਕਰ ਰਹੇ ਹਨ ਕਿ ਬਿਜਲੀ ਸੋਧ ਬਿੱਲ ਸੰਸਦ 'ਚ ਪੇਸ਼ ਨਾ ਕੀਤਾ ਜਾਵੇ ਪਰ ਸਰਕਾਰ ਵਲੋਂ ਇਸ ਨੂੰ ਸੂਚੀਬੱਧ ਕੀਤਾ ਗਿਆ ਹੈ | ਸੰਜੈ ਸਿੰਘ ਨੇ ਕਿਹਾ ਕਿ ਸਰਕਾਰ ਕਿਸੇ ਨੂੰ ਵੀ ਬੋਲਣ ਨਹੀਂ ਦਿੰਦੀ ਨਾ ਹੀ ਕਿਸੇ ਨੂੰ ਆਪਣੀ ਗੱਲ ਰੱਖਣ ਦਿੰਦੀ ਹੈ | ਸੰਜੈ ਸਿੰਘ ਨੇ ਇਹ ਵੀ ਕਿਹਾ ਕਿ ਉਨ੍ਹਾਂ ਪੰਜਾਬ 'ਚ ਬੀ.ਐੱਸ.ਐੱਫ਼. ਦਾ ਘੇਰਾ ਵਧਾਉਣ ਦਾ ਮਾਮਲਾ ਵੀ ਉਠਾਇਆ ਹੈ ਪਰ ਸਰਕਾਰ ਨਾ ਸੰਸਦ 'ਚ ਬੋਲਣ ਦਿੰਦੀ ਹੈ ਅਤੇ ਨਾ ਹੀ ਸਰਬ ਪਾਰਟੀ ਮੀਟਿੰਗ 'ਚ |
ਟੀ.ਐੱਮ.ਸੀ. ਨੇ ਚੁੱਕੇ 10 ਮੁੱਦੇ
ਤਿ੍ਣਮੂਲ ਕਾਂਗਰਸ ਵਲੋਂ ਸਰਬ ਪਾਰਟੀ ਮੀਟਿੰਗ 'ਚ ਐੱਮ.ਐੱਸ.ਪੀ. 'ਤੇ ਕਾਨੂੰਨੀ ਢਾਂਚਾ ਤਿਆਰ ਕਰਨ ਤੋਂ ਇਲਾਵਾ ਬੇਰੁਜ਼ਗਾਰੀ, ਪੈਟਰੋਲ, ਡੀਜ਼ਲ ਦੀਆਂ ਕੀਮਤਾਂ, ਪੈਗਾਸਸ, ਕੋਵਿਡ ਦੇ ਹਾਲਾਤ ਆਦਿ ਮੁੱਦੇ ਵੀ ਚੁੱਕੇ ਗਏ |
ਮੁਆਵਜ਼ੇ ਦੀ ਉੱਠੀ ਮੰਗ
ਕਾਂਗਰਸੀ ਆਗੂ ਖੜਗੇ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਨੇ ਕਿਹਾ ਕਿ ਕੋਰੋਨਾ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 4 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ | ਇਸ ਦੇ ਨਾਲ ਹੀ ਖੇਤੀ ਕਾਨੂੰਨਾਂ ਦੇ ਵਿਰੋਧ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ | ਕਾਂਗਰਸੀ ਆਗੂ ਨੇ ਬੈਠਕ ਦੀ ਤਫ਼ਸੀਲ 'ਚ ਵਧੇਰੇ ਤੌਰ 'ਤੇ ਕਿਸਾਨਾਂ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਤਾਂ ਕੀਤਾ ਹੈ ਪਰ ਪ੍ਰਧਾਨ ਮੰਤਰੀ ਨੇ ਐਲਾਨ ਦੇ ਸਮੇਂ ਕਿਹਾ ਸੀ ਕਿ ਉਹ ਕਿਸਾਨਾਂ ਨੂੰ ਸਮਝਾ ਨਹੀਂ ਸਕੇ | ਖੜਗੇ ਨੇ ਸੁਆਲੀਆ ਲਹਿਜੇ 'ਚ ਪੁੱਛਿਆ ਕਿ ਕੀ ਇਸ ਦਾ ਅਰਥ ਇਹ ਹੈ ਕਿ ਭਵਿੱਖ 'ਚ ਇਹ ਕਾਨੂੰਨ ਕਿਸੇ ਹੋਰ ਰੂਪ 'ਚ ਵਾਪਸ ਆ ਸਕਦੇ ਹਨ?

ਮੇਰੇ ਲਈ ਪ੍ਰਧਾਨ ਮੰਤਰੀ ਦਾ ਅਹੁਦਾ ਸੱਤਾ ਲਈ ਨਹੀਂ, ਸਗੋਂ ਸੇਵਾ ਲਈ ਹੈ-ਮੋਦੀ

ਨਵੀਂ ਦਿੱਲੀ, 28 ਨਵੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਹੀਨੇਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' 'ਚ ਆਪਣੇ ਅਹੁਦੇ ਨੂੰ ਸੇਵਾ ਦਾ ਜ਼ਰੀਆ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਲਈ ਇਹ ਅਹੁਦਾ (ਪ੍ਰਧਾਨ ਮੰਤਰੀ ਦਾ) ਸੱਤਾ ਦੇ ਲਈ ਨਹੀਂ, ਸਗੋਂ ਸੇਵਾ ਦੇ ਲਈ ਹੈ | ਉਨ੍ਹਾਂ ਇਹ ਵੀ ਕਿਹਾ ਕਿ ਉਹ ਅੱਜ ਵੀ ਸੱਤਾ 'ਚ ਨਹੀਂ ਹਨ ਅਤੇ ਭਵਿੱਖ 'ਚ ਵੀ ਸੱਤਾ 'ਚ ਨਹੀਂ ਜਾਣਾ ਚਾਹੁੰਦੇ, ਉਹ ਸਿਰਫ਼ ਸੇਵਾ ਕਰਨਾ ਚਾਹੁੰਦੇ ਹਨ | ਪ੍ਰਧਾਨ ਮੰਤਰੀ ਨੇ ਉਕਤ ਬਿਆਨ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੌਰਾਨ ਇਕ ਆਯੁਸ਼ਕਾਰਡ ਧਾਰਕ ਨਾਲ ਗੱਲ ਕਰਦਿਆਂ ਦਿੱਤਾ | ਜਦੋਂ ਇਸ ਲਾਭਪਾਤਰ ਨੇ ਆਯੁਸ਼ਕਾਰਡ ਕਾਰਨ ਘਟੇ ਖ਼ਰਚੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸੱਤਾ 'ਚ ਬਣੇ ਰਹਿਣ ਦੀ ਅਸੀਸ ਦਿੱਤੀ ਤਾਂ ਉਨ੍ਹਾਂ ਉਕਤ ਬਿਆਨ ਦਿੱਤਾ | ਜ਼ਿਕਰਯੋਗ ਹੈ ਕਿ ਸਾਲ 2014 'ਚ ਪ੍ਰਧਾਨ ਮੰਤਰੀ ਮੋਦੀ ਨੇ ਜਦ ਪਹਿਲੀ ਵਾਰ ਸੱਤਾ ਸੰਭਾਲੀ ਸੀ ਤਾਂ ਉਨ੍ਹਾਂ ਨੇ ਖੁਦ ਨੂੰ ਜਨਸੇਵਕ ਕਰਾਰ ਦਿੱਤਾ ਸੀ |
ਕੁਦਰਤ ਤੇ ਕੁਦਰਤੀ ਵਸੀਲੇ
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ 'ਚ ਕੁਦਰਤ ਅਤੇ ਕੁਦਰਤੀ ਵਸੀਲਿਆਂ ਨੂੰ ਬਚਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕੁਦਰਤ ਤੋਂ ਸਾਨੂੰ ਉਸ ਵੇਲੇ ਹੀ ਖ਼ਤਰਾ ਮਹਿਸੂਸ ਹੁੰਦਾ ਹੈ ਜਦੋਂ ਅਸੀਂ ਇਸ ਦੇ ਸੰਤੁਲਨ ਨੂੰ ਵਿਗਾੜਦੇ ਹਾਂ | ਮੋਦੀ ਨੇ 'ਮਨ ਕੀ ਬਾਤ' ਦੇ 83ਵੇਂ ਅੰਕ 'ਚ ਆਪਣੇ ਆਲੇ-ਦੁਆਲੇ ਦੇ ਕੁਦਰਤੀ ਵਸੀਲਿਆਂ ਨੂੰ ਬਚਾਉਣ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਤਾਮਿਲਨਾਡੂ ਦੇ ਤੂਤੂਕੁੜੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਉੱਥੋਂ ਦੇ ਕਈ ਇਲਾਕਿਆਂ ਦੇ ਸਮੁੰਦਰ 'ਚ ਡੁੱਬਣ ਦਾ ਖ਼ਦਸ਼ਾ ਸੀ ਪਰ ਲੋਕਾਂ ਨੇ ਉੱਥੇ ਖਾਸ ਤਰ੍ਹਾਂ ਦੇ ਬੂਟੇ ਲਾਏ ਜੋ ਤੂਫ਼ਾਨ ਅਤੇ ਪਾਣੀ ਤੋਂ ਵੀ ਬਚੇ ਰਹਿੰਦੇ ਹਨ |
ਅੰਮਿ੍ਤ ਮਹਾਂਉਤਸਵ ਦੀ ਕੀਤੀ ਚਰਚਾ
ਪ੍ਰਧਾਨ ਮੰਤਰੀ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਲੈ ਕੇ ਦੇਸ਼ ਭਰ 'ਚ ਚਲਾਏ ਜਾ ਰਹੇ ਅੰਮਿ੍ਤ ਮਹਾਂਉਤਸਵ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਜਸ਼ਨ ਸਾਨੂੰ ਸਿੱਖਣ ਦੇ ਨਾਲ-ਨਾਲ ਦੇਸ਼ ਲਈ ਕੁਝ ਕਰਨ ਦੀ ਪ੍ਰੇਰਨਾ ਵੀ ਦਿੰਦਾ ਹੈ | ਉਨ੍ਹਾਂ 16 ਦਸੰਬਰ ਨੂੰ 1971 ਦੀ ਜੰਗ ਦੀ ਗੋਲਡਨ ਜੁਬਲੀ ਅਤੇ ਦਸੰਬਰ 'ਚ ਸਮੁੰਦਰੀ ਫ਼ੌਜ ਦਿਵਸ ਅਤੇ ਸਸ਼ਤਰ ਸੈਨਾ ਝੰਡਾ ਦਿਵਸ ਦੀ ਵੀ ਦੇਸ਼ਵਾਸੀਆਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਦੇਸ਼ 'ਚ ਸਟਾਰਟ ਅੱਪ ਦੀ ਵਧ ਰਹੀ ਗਿਣਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਾਲ 'ਚ ਸਾਹਮਣੇ ਆਈ ਇਕ ਰਿਪੋਰਟ ਮੁਤਾਬਿਕ ਪਿਛਲੇ 10 ਮਹੀਨਿਆਂ 'ਚ ਭਾਰਤ 'ਚ ਹਰ 10 ਦਿਨਾਂ 'ਚ ਇਕ ਯੂਨੀਕਾਰਨ (ਇਕ ਅਰਬ ਰੁਪਏ ਤੋਂ ਜ਼ਿਆਦਾ ਮਾਲੀਅਤ ਵਾਲੀ ਸਟਾਰਟ ਅੱਪ ਕੰਪਨੀ) ਬਣਿਆ ਹੈ | ਉਨ੍ਹਾਂ ਕਿਹਾ ਕਿ ਅੱਜ ਭਾਰਤ 'ਚ 70 ਤੋਂ ਵੱਧ ਯੂਨੀਕਾਰਨ ਹੋ ਗਏ ਹਨ |

'ਓਮੀਕਰੋਨ' ਜੋਖ਼ਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਟੈਸਟ ਲਾਜ਼ਮੀ

ਨਵੀਂ ਦਿੱਲੀ, 28 ਨਵੰਬਰ (ਏਜੰਸੀ)-ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਦੇ ਉਭਾਰ ਦੇ ਬਾਅਦ ਐਤਵਾਰ ਨੂੰ ਜਾਰੀ ਕੀਤੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋਖ਼ਮ ਭਰੇ ਦੇਸ਼ਾਂ ਦੇ ਜਾਂ ਇਨ੍ਹਾਂ ਦੇਸ਼ਾਂ ਰਾਹੀਂ ਆਉਣ ਵਾਲੇ ਯਾਤਰੀਆਂ ਨੂੰ ਭਾਰਤ ਪਹੁੰਚਣ 'ਤੇ ਆਰ. ਟੀ. ਪੀ. ਸੀ. ਆਰ. ਟੈਸਟ 'ਚੋਂ ਗੁਜ਼ਰਨਾ ਹੋਵੇਗਾ ਅਤੇ ਹਵਾਈ ਅੱਡਾ ਛੱਡਣ ਜਾਂ ਹੋਰ ਉਡਾਣ 'ਚ ਸਵਾਰ ਹੋਣ ਤੋਂ ਪਹਿਲਾਂ ਨਤੀਜੇ ਦਾ ਇੰਤਜ਼ਾਰ ਕਰਨਾ ਜ਼ਰੂਰੀ ਹੋਵੇਗਾ | ਕੇਂਦਰੀ ਸਿਹਤ ਮੰਤਰਾਲੇ ਨੇ ਇਕ ਬਿਆਨ 'ਚ
ਕਿਹਾ ਕਿ ਜੋਖ਼ਮ ਵਾਲੇ ਦੇਸ਼ਾਂ ਤੋਂ ਇਲਾਵਾ ਹੋਰ ਦੇਸ਼ਾਂ ਤੋਂ ਆਉਣ ਵਾਲੀ ਯਾਤਰੀਆਂ ਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ ਅਤੇ ਪਹੁੰਚਣ ਦੇ ਬਾਅਦ 14 ਦਿਨ ਖੁਦ ਸਿਹਤ ਦੀ ਨਿਗਰਾਨੀ ਕਰਨਗੇ, ਪਰ ਇਨ੍ਹਾਂ 'ਚੋਂ 5 ਫੀਸਦੀ ਦਾ ਹਵਾਈ ਅੱਡੇ 'ਤੇ ਟੈਸਟ ਕੀਤਾ ਜਾਵੇਗਾ | ਇਹ ਦਿਸ਼ਾ ਨਿਰਦੇਸ਼ ਸਾਰਸ ਕੋਵ-2 ਓਮੀਕਰੋਨ ਨਾਮ ਦੇ ਕੋਰੋਨਾ ਰੂਪ ਦੇ ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਜਾਰੀ ਕੀਤੇ ਗਏ ਹਨ | ਇਹ ਦਿਸ਼ਾ ਨਿਰਦੇਸ਼ ਅੱਗੇ ਪਹਿਲੀ ਦਸੰਬਰ ਤੱਕ ਜਾਰੀ ਰਹਿਣਗੇ | ਉਨ੍ਹਾਂ ਕਿਹਾ ਕਿ ਜਿਨ੍ਹਾਂ ਯਾਤਰੀਆਂ ਨੇ ਏਅਰ ਸੁਵਿਧਾ ਪੋਰਟਲ 'ਤੇ ਨੈਗੇਟਿਵ ਕੋਰੋਨਾ ਰਿਪੋਰਟ ਦਾ ਸਵੈ ਘੋਸ਼ਣਾ ਪੱਤਰ ਭਰਿਆ ਹੋਵੇਗਾ, ਉਨ੍ਹਾਂ ਦੀ ਹੀ ਬੋਰਡਿੰਗ ਹੋਵੇਗੀ | ਜੋਖ਼ਮ ਵਾਲੇ ਦੇਸ਼ਾਂ ਦੀ ਜਾਰੀ ਕੀਤੀ ਗਈ ਸੂਚੀ 'ਚ ਸਾਰੇ ਯੂਰਪੀਅਨ ਯੂਨੀਅਨ ਦੇਸ਼, ਇੰਗਲੈਂਡ, ਦੱਖਣੀ ਅਫਰੀਕਾ, ਬ੍ਰਾਜ਼ੀਲ, ਬੰਗਲਾਦੇਸ਼, ਬੋਟਸਾਵਾਨਾ, ਚੀਨ, ਮੌਰੀਸ਼ਸ, ਨਿਊਜ਼ੀਲੈਂਡ, ਜਿੰਬਾਬਵੇ, ਸਿੰਘਾਪੁਰ, ਹਾਂਗਕਾਂਗ ਤੇ ਇਜ਼ਰਾਈਲ ਨੂੰ ਸ਼ਾਮਿਲ ਕੀਤਾ ਹੈ | ਕੇਵਲ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਉਣ ਤੋਂ ਪਹਿਲਾਂ ਤੇ ਬਾਅਦ ਦੇ ਪ੍ਰੀਖਣ ਤੋਂ ਛੂਟ ਹੋਵੇਗੀ |

ਸ਼ੋ੍ਰਮਣੀ ਕਮੇਟੀ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਅੱਜ

ਪਾਰਟੀ ਨਾਲ ਸੰਬੰਧਿਤ ਮੈਂਬਰਾਂ ਨੇ ਸੁਖਬੀਰ ਨੂੰ ਦਿੱਤੇ ਅਧਿਕਾਰ
ਅੰਮਿ੍ਤਸਰ, 28 ਨਵੰਬਰ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲ 2021-22 ਲਈ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਸ਼ੋ੍ਰਮਣੀ ਕਮੇਟੀ ਮੈਂਬਰਾਂ ਦਾ ਸਾਲਾਨਾ ਜਨਰਲ ਇਜਲਾਸ ਅੱਜ 29 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਗੁਰੁੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅਤੇ ਸਿੰਘ ਸਾਹਿਬਾਨ ਦੀ ਹਾਜ਼ਰੀ 'ਚ ਹੋਵੇਗਾ | ਬਾਅਦ ਦੁਪਹਿਰ 1 ਵਜੇ ਹੋਣ ਜਾ ਰਹੇ ਇਸ ਇਜਲਾਸ 'ਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੁੂਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਤੋਂ ਇਲਾਵਾ 11 ਮੈਂਬਰੀ ਕਾਰਜਕਾਰਨੀ ਕਮੇਟੀ ਮੈਂਬਰਾਂ ਦੀ ਚੋਣ ਹੋਵੇਗੀ | ਸਮਝਿਆ ਜਾਂਦਾ ਹੈ ਕਿ ਵਿਰੋਧੀ ਧਿਰ ਵਲੋਂ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਜਾਣ ਦਾ ਐਲਾਨ ਕਰ ਦਿੱਤੇ ਜਾਣ ਕਾਰਨ ਇਸ ਵਾਰ ਵੀ ਵੋਟਾਂ ਪੈਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ | ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਦੇਰ ਸ਼ਾਮ ਪਾਰਟੀ ਨਾਲ ਸਬੰਧਿਤ ਸ਼ੋ੍ਰਮਣੀ ਕਮੇਟੀ ਮੈਂਬਰਾਂ ਨਾਲ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅੱਜ ਦੇ ਚੋਣ ਇਜਲਾਸ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ 'ਚ ਕਈ ਸਾਬਕਾ ਪ੍ਰਧਾਨਾਂ ਸਮੇਤ 100 ਤੋਂ ਵਧੇਰੇ ਮੈਂਬਰ ਸ਼ਾਮਿਲ ਹੋਏ | ਇਸ ਦੌਰਾਨ ਹਾਜ਼ਰ ਮੈਂਬਰਾਂ ਵਲੋਂ ਪਿਛਲੇ ਸਾਲਾਂ ਵਾਂਗ ਹੀ ਸਰਬਸੰਮਤੀ ਨਾਲ ਨਵੇਂ ਪ੍ਰਧਾਨ ਤੇ ਹੋਰਨਾਂ ਅਹੁਦੇਦਾਰਾਂ-ਉਮੀਦਵਾਰਾਂ ਦੇ ਨਾਵਾਂ ਦੀ ਚੋਣ ਦੀ ਚੋਣ ਲਈ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਸੁਖਬੀਰ ਨੂੰ ਸੌਂਪ ਦਿੱਤੇ ਗਏ | ਇਸ ਮੌਕੇ ਸੁਖਬੀਰ ਤੋਂ ਇਲਾਵਾ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਤੇ ਗੋਬਿੰਦ ਸਿੰਘ ਲੌਂਗੋਵਾਲ ਅਤੇ ਪਾਰਟੀ ਦੇ ਸਕੱਤਰ ਡਾ: ਦਲਜੀਤ ਸਿੰਘ ਚੀਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਪ੍ਰਧਾਨਗੀ ਦੀ ਸੇਵਾ ਜਿਸ ਨੂੰ ਵੀ ਸੌਂਪੀ ਜਾਂਦੀ ਹੈ, ਉਹ ਖੁਸ਼ਨਸੀਬ ਹੁੰਦਾ ਹੈ |
ਬੰਦ ਲਿਫ਼ਾਫ਼ਾ
ਇਸੇ ਦੌਰਾਨ ਸ਼ੋ੍ਰਮਣੀ ਕਮੇਟੀ ਗਲਿਆਰਿਆਂ ਤੇ ਪੰਥਕ ਹਲਕਿਆਂ 'ਚ ਇਹ ਚਰਚਾ ਰਹੀ ਕਿ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਨ ਲਈ ਅਧਿਕਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੇ ਜਾਣ ਕਾਰਨ ਚੋਣ ਇਲਜਾਸ 'ਚ ਐਨ ਮੌਕੇ 'ਤੇ ਪਾਰਟੀ ਪ੍ਰਧਾਨ ਵਲੋਂ ਆਪਣੇ ਕਿਸੇ ਭਰੋਸੇਯੋਗ ਆਗੂ ਰਾਹੀਂ ਪਾਰਟੀ ਵਲੋਂ ਚੋਣ ਲਈ ਨਾਮਜ਼ਦ ਕੀਤੇ ਜਾਣ ਵਾਲੇ ਨਾਵਾਂ ਦਾ ਸੀਲਬੰਦ ਲਿਫ਼ਾਫਾ ਭੇਜਿਆ ਜਾਵੇਗਾ, ਜਿਸ ਨੂੰ ਇਜਲਾਸ ਤੋਂ ਕੁੱਝ ਪਲ ਪਹਿਲਾਂ ਖੋਲ੍ਹਣ ਤੋਂ ਬਾਅਦ ਹੀ ਅਗਲੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੇ ਨਾਵਾਂ ਦਾ ਖ਼ੁਲਾਸਾ ਹੋਵੇਗਾ |
23 ਮੈਂਬਰ ਕਰ ਚੁੱਕੇ ਹਨ ਅਕਾਲ ਚਲਾਣਾ
ਇੱਥੇ ਜ਼ਿਕਰਯੋਗ ਹੈ ਕਿ ਵੱਖ-ਵੱਖ ਤਖ਼ਤ ਸਾਹਿਬਾਨ ਦੇ ਸਿੰਘ ਸਾਹਿਬਾਨ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਮੇਤ ਸ਼ੋ੍ਰਮਣੀ ਕਮੇਟੀ ਹਾਊਸ ਦੇ ਮੈਂਬਰਾਂ ਦੀ ਕੁੱਲ ਗਿਣਤੀ 191 ਹੈ | 6 ਸਿੰਘ ਸਾਹਿਬਾਨ ਚੋਣ ਇਜਲਾਸ 'ਚ ਸ਼ਾਮਿਲ ਹੁੰਦੇ ਹਨ ਪਰ ਉਹ ਵੋਟ ਦਾ ਇਸਤੇਮਾਲ ਨਹੀਂ ਕਰਦੇ | ਬਾਕੀ 185 ਮੈਂਬਰਾਂ 'ਚੋਂ 170 ਵੱਖ-ਵੱਖ ਚੋਣ ਹਲਕਿਆਂ 'ਚੋਂ ਚੁਣ ਕੇ ਆਏ ਮੈਂਬਰ ਹੁੰਦੇ ਹਨ ਤੇ 15 ਮੈਂਬਰ ਹਾਊਸ ਵਲੋਂ ਨਾਮਜ਼ਦ ਕੀਤੇ ਜਾਂਦੇ ਹਨ | ਇਥੇ ਜ਼ਿਕਰਯੋਗ ਹੈ ਕਿ ਮੌਜੂਦ ਹਾਊਸ ਦੀ 2011 'ਚ ਹੋਈ ਚੋਣ ਤੋਂ ਲੈ ਕੇ ਹੁਣ ਤੱਕ 23 ਮੈਂਬਰ ਅਕਾਲ ਚਲਾਣਾ ਕਰ ਚੁੱਕੇ ਹਨ | ਇਨ੍ਹਾਂ ਮੈਂਬਰਾਂ ਵਿਚ ਜਥੇ: ਸੇਵਾ ਸਿੰਘ ਸੇਖਵਾਂ, ਜਥੇ: ਦਿਆਲ ਸਿੰਘ ਕੋਲਿਆਂਵਾਲੀ, ਜਥੇ: ਕੁਲਦੀਪ ਸਿੰਘ ਵਡਾਲਾ, ਸੁਖਦਰਸ਼ਨ ਸਿੰਘ ਮਰਾੜ, ਲਖਬੀਰ ਸਿੰਘ ਅਰਾਈਆਂਵਾਲਾ, ਗੁਰਤੇਜ ਸਿੰਘ ਢੱਡੇ, ਸੁਰਜੀਤ ਸਿੰਘ ਕਾਲਾ ਬੂਲਾ, ਬੀਬੀ ਹਰਬੰਸ ਕੌਰ ਸੁਖਾਣਾ, ਸੱਜਣ ਸਿੰਘ ਬੱਜਮੂਾਨ, ਸ਼ਿੰਗਾਰਾ ਸਿੰਘ ਲੋਹੀਆਂ, ਨਿਰਮਲ ਸਿੰਘ ਘਰਾਚੋਂ ਤੇ ਕੰਵਲਇੰਦਰ ਸਿੰਘ ਠੇਕੇਦਾਰ ਦਿਲਬਾਗ ਸਿੰਘ ਪਠਾਨਕੋਟ, ਸੁਖਦੇਵ ਸਿੰਘ ਬਾਠ, ਸੁਰਿੰਦਰਪਾਲ ਸਿੰੰਘ ਬੱਦੋਵਾਲ ਆਦਿ ਦੇ ਨਾਂਅ ਵਰਨਣਯੋਗ ਹਨ | ਇਹ ਵੀ ਜ਼ਿਕਰਯੋਗ ਹੈ ਕਿ ਸ਼ੋ੍ਰਮਣੀ ਕਮੇਟੀ ਚੋਣਾਂ ਹਰ ਪੰਜ ਸਾਲ ਭਾਰਤ ਸਰਕਾਰ ਵਲੋਂ ਕਰਵਾਈਆਂ ਜਾਂਦੀਆਂ ਹਨ, ਪਰ 2011 ਤੋਂ ਬਾਅਦ ਸਹਿਜਧਾਰੀ ਸਿੱਖਾਂ ਨੂੰ ਵੋਟ ਦੇਣ ਅਧਿਕਾਰ ਦੇ ਮਾਮਲੇ ਨੂੰ ਲੈ ਕੇ ਇਹ ਚੋਣਾਂ ਨਹੀਂ ਹੋ ਰਹੀਆਂ ਤੇ 2011 ਵਾਲਾ ਹਾਊਸ ਹੀ ਕੰਮ ਕਰ ਰਿਹਾ ਹੈ |
ਵਿਰੋਧੀ ਧਿਰ ਦਾ ਦੋਸ਼
ਇਸੇ ਦੌਰਾਨ ਅੱਜ ਸ਼ੋ੍ਰਮਣੀ ਕਮੇਟੀ 'ਚ ਅਕਾਲੀ ਦਲ ਬਾਦਲ ਵਿਰੋਧੀ ਅਤੇ ਅਕਾਲੀ ਦਲ ਸੰਯੁਕਤ ਨਾਲ ਸੰਬੰਧਿਤ ਮੈਂਬਰਾਂ ਦੀ ਇਕੱਤਰਤਾ ਅੱਜ ਇਥੇ ਮਾਲ ਰੋਡ ਵਿਖੇ ਹੋਈ, ਜਿਸ 'ਚ ਅੰਤਿੰ੍ਰਗ ਕਮੇਟੀ ਮੈਂਬਰ ਜਥੇ: ਅਮਰੀਕ ਸਿੰੰਘ ਸ਼ਾਹਪੁੁਰ ਅਤੇ ਮਾਸਟਰ ਮਿੱਠੂ ਸਿੰਘ ਕਾਹਨੇਕੇ ਸਮੇਤ ਹਰਦੇਵ ਸਿੰੰਘ ਰੋਗਲਾ, ਮਨਤੀਰ ਸਿੰਘ, ਜੈਪਾਲ ਸਿੰਘ ਮੰਡੀਆਂ, ਹਰਪ੍ਰੀਤ ਸਿੰਘ ਗਰਚਾ, ਬੀਬੀ ਜਸਪਾਲ ਕੌਰ ਮਹਿਰਾਜ ਤੇ ਜਥੇ: ਮਹਿੰਦਰ ਸਿੰੰਘ ਹੁਸੈਨਪੁਰ ਆਦਿ ਨੇ ਅੱਜ ਦੇ ਜਨਰਲ ਇਜਲਾਸ ਦੀ ਰਣਨੀਤੀ ਬਾਰੇ ਵਿਚਾਰਾਂ ਕੀਤੀਆਂ | ਇਕੱਤਰਤਾ ਉਪਰੰਤ ਜਥੇ: ਸ਼ਾਹਪੁਰ ਅਤੇ ਮਾਸਟਰ ਕਾਹਨੇਕੇ ਨੇ 40 ਮੈਂਬਰਾਂ ਦੀ ਹਮਾਇਤ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਸਾਡੀ ਧਿਰ ਦੇ ਮੈਂਬਰਾਂ ਵਲੋਂ ਹਰ ਹਾਲਤ 'ਚ ਪ੍ਰਧਾਨਗੀ ਤੇ ਹੋਰ ਅਹੁਦਿਆਂ ਲਈ ਚੋਣ ਲੜੀ ਜਾਵੇਗੀ | ਉਨ੍ਹਾਂ ਦੋਸ਼ ਲਾਇਆ ਕਿ ਇਸ ਸਾਲ ਦੌਰਾਨ ਲਾਪਤਾ 328 ਪਾਵਨ ਸਰੂਪ ਮਾਮਲੇ ਵਿਚ ਬਣਾਈ ਗਈ ਸਬ ਕਮੇਟੀ ਦੀ ਕਾਰਵਾਈ ਰਿਪੋਰਟ ਵਾਰ-ਵਾਰ ਮੰਗ ਕਰਨ 'ਤੇ ਜਨਤਕ ਨਹੀਂ ਕੀਤੀ ਗਈ | ਉਨ੍ਹਾਂ ਦੋਸ਼ ਲਾਇਆ ਕਿ ਬੀਬੀ ਜਗੀਰ ਕੌਰ ਦੇ ਕਾਰਜਕਾਲ ਦੌਰਾਨ 2 ਹਜ਼ਾਰ ਦੇ ਕਰੀਬ ਮੁਲਾਜ਼ਮ ਭਰਤੀ ਕੀਤੇ ਗਏ ਹਨ, ਜਦੋਂ ਕਿ ਸ਼ੋ੍ਰਮਣੀ ਕਮੇਟੀ ਮੈਂਬਰਾਂ ਨੂੰ ਕੇਵਲ 2 ਮੁਲਾਜ਼ਮ ਭਰਤੀ ਕਰਾਉਣ ਦੀ ਅਗਿਆ ਹੈ | ਦੂਜੇ ਪਾਸੇ ਅਕਾਲੀ ਦਲ ਸੰਯੁਕਤ ਤੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਅੱਜ ਅੰਮਿ੍ਤਸਰ ਵਿਖੇ ਨਾ ਪੁੱਜ ਸਕਣ ਕਾਰਨ ਕੇਵਲ ਦਲ ਨਾਲ ਸੰਬੰਧਿਤ 10 ਦੇ ਕਰੀਬ ਮੈਂਬਰ ਹੀ ਰਣਨੀਤੀ ਘੜਨ ਲਈ ਇਕੱਤਰਤਾ 'ਚ ਸ਼ਾਮਿਲ ਹੋਏ ਤੇ ਸੁਖਦੇਵ ਸਿੰਘ ਭੌਰ, ਸਿਮਰਜੀਤ ਸਿੰਘ ਬੈਂਸ ਤੇ ਹਰਦੀਪ ਸਿੰਘ ਮੁਹਾਲੀ ਆਦਿ ਵਿਰੋਧੀ ਧਿਰਾਂ ਨਾਲ ਸਬੰਧਿਤ ਆਗੂ ਅੱਜ ਇਸ ਇਕੱਤਰਤਾ 'ਚ ਸ਼ਾਮਿਲ ਨਹੀਂ ਹੋਏ |
ਸੁਖਬੀਰ ਨੇ ਕੀਤੀ ਬੀਬੀ ਜਗੀਰ ਕੌਰ ਵਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ
ਕੱਲ੍ਹ ਹੋਣ ਜਾ ਰਹੇ ਚੋਣ ਇਜਲਾਸ ਤੋਂ ਪਹਿਲਾਂ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਪਾਰਟੀ ਨਾਲ ਸੰਬੰਧਿਤ ਸ਼ੋ੍ਰਮਣੀ ਕਮੇਟੀ ਮੈਂਬਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਆਪਣੇ ਪ੍ਰਧਾਨਗੀ ਕਾਰਜਕਾਲ ਦੌਰਾਨ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ | ਪ੍ਰਾਪਤ ਜਾਣਕਾਰੀ ਅਨੁੁਸਾਰ ਸੁਖਬੀਰ ਸਿੰਘ ਬਾਦਲ ਨੇ ਨਾਲ ਹੀ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਬੀਬੀ ਜੀ ਦੀਆਂ ਸੇਵਾਵਾਂ ਦੀ ਦੁਆਬਾ ਖੇਤਰ ਵਿਚ ਵੀ ਪਾਰਟੀ ਨੂੰ ਵੱਡੀ ਲੋੜ ਹੈ | ਉਨ੍ਹਾਂ ਮੈਂਬਰਾਂ ਨੂੰ ਸੰੰਬੋਧਨ ਕਰਦਿਆਂ ਤੇ ਚੋਣਾਂ ਲਈ ਕਮਰਕੱਸੇ ਕਰਨ ਦੀ ਤਾਕੀਦ ਕਰਦਿਆਂ ਇਹ ਵੀ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਨੂੰ ਸੂਬੇ ਦੇ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ |

ਅਕਾਲੀ ਦਲ ਨੇ 4 ਹੋਰ ਉਮੀਦਵਾਰ ਐਲਾਨੇ

ਚੰਡੀਗੜ੍ਹ, 28 ਨਵੰਬਰ (ਪੀ. ਟੀ. ਆਈ.)-ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਚਾਰ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ | ਗੁਰਇਕਬਾਲ ਸਿੰਘ ਮਾਹਲ ਕਾਦੀਆਂ ਤੋਂ ਚੋਣ ਲੜਨਗੇ, ਰਾਜਨਬੀਰ ਸਿੰਘ ਸ੍ਰੀ ਹਰਗੋਬਿੰਦਪੁਰ ਸੀਟ ਤੋਂ, ਨੁਸਰਤ ਅਲੀ ਖ਼ਾਨ ਨੂੰ ਮਲੇਰਕੋਟਲਾ ਸੀਟ ਤੋਂ ਟਿਕਟ ਦਿੱਤੀ ਗਈ ਹੈ, ਜਦੋਂਕਿ ਰੋਹਿਤ ਵੋਹਰਾ ਫਿਰੋਜ਼ਪੁਰ ਤੋਂ ਚੋਣ ਮੈਦਾਨ 'ਚ ਉਤਾਰੇ ਗਏ ਹਨ | ਕਾਦੀਆਂ ਅਤੇ ਸ੍ਰੀ ਹਰਗੋਬਿੰਦਪੁਰ ਦੋਵੇਂ ਗੁਰਦਾਸਪੁਰ ਜ਼ਿਲ੍ਹੇ 'ਚ ਹਨ | ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲੇਰਕੋਟਲਾ ਤੋਂ ਪਹਿਲਾਂ ਐਲਾਨੇ ਉਮੀਦਵਾਰ ਯੂਨਸ ਮੁਹੰਮਦ ਦੇ ਨਾਂਅ ਨੂੰ ਵਾਪਿਸ ਲੈ ਲਿਆ ਗਿਆ ਹੈ | ਆਪਣੇ ਗਠਜੋੜ ਭਾਈਵਾਲ ਨਾਲ ਸੀਟਾਂ ਦੀ ਵੰਡ ਦੇ ਪ੍ਰਬੰਧ ਅਨੁਸਾਰ ਅਕਾਲੀ ਦਲ ਮਾਇਆਵਤੀ ਦੀ ਅਗਵਾਈ ਵਾਲੀ ਬਸਪਾ ਲਈ 20 ਸੀਟਾਂ ਛੱਡੇਗਾ, ਜਦਕਿ ਬਾਕੀ ਸੀਟਾਂ 'ਤੇ ਚੋਣ ਲੜੇਗਾ | ਹੁਣ ਤੱਕ, ਪਾਰਟੀ ਨੇ ਚੋਣਾਂ ਲਈ 87 ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਜੋ ਕਿ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਭਾਜਪਾ ਨਾਲੋਂ ਨਾਤਾ ਤੋੜਨ ਤੋਂ ਬਾਅਦ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਗਠਜੋੜ ਕਰਕੇ ਚੋਣਾਂ ਲੜ ਰਹੀ ਹੈ |

ਭਗਵਾਨ ਪਰਸ਼ੂਰਾਮ ਦੇ ਤਪ ਅਸਥਾਨ ਨੂੰ ਧਾਰਮਿਕ ਸੈਰ ਸਪਾਟੇ ਦਾ ਕੇਂਦਰ ਬਣਾਵਾਂਗੇ-ਚੰਨੀ

ਮੁੱਖ ਮੰਤਰੀ ਵਲੋਂ ਤਪੋ ਭੂਮੀ ਖਾਟੀ ਧਾਮ ਲਈ 10 ਕਰੋੜ ਦਾ ਚੈੱਕ ਭੇਟ
ਫਗਵਾੜਾ/ਖਲਵਾੜਾ, 28 ਨਵੰਬਰ (ਅਸ਼ੋਕ ਕੁਮਾਰ ਵਾਲੀਆ, ਮਨਦੀਪ ਸਿੰਘ ਸੰਧੂ)- ਬ੍ਰਾਹਮਣ ਸਮਾਜ ਲਈ ਭਗਵਾਨ ਪਰਸ਼ੂਰਾਮ ਦੇ ਤਪ ਅਸਥਾਨ ਨੂੰ ਧਾਰਮਿਕ ਸੈਰ ਸਪਾਟੇ ਦਾ ਕੇਂਦਰ ਬਣਾਵਾਂਗੇ, ਜਿਸ ਨੂੰ ਦੇਸ਼ ਭਰ ਤੋਂ ਲੋਕ ਦੇਖਣ ਆਉਣਗੇ | ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫਗਵਾੜਾ ਹਲਕੇ ਦੇ ਪਿੰਡ ਖਾਟੀ ਵਿਖੇ ਭਗਵਾਨ ਪਰਸ਼ੂਰਾਮ ਦੀ ਤਪੋ ਭੂਮੀ ਖਾਟੀ ਧਾਮ ਦੇ 10 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਸੰੁਦਰੀਕਰਨ ਦੇ ਕਾਰਜ ਦਾ ਨੀਂਹ ਪੱਥਰ ਰੱਖਣ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਮੁੱਖ ਮੰਤਰੀ ਵਲੋਂ ਵਿਧਾਨ ਸਭਾ 'ਚ ਐਲਾਨ ਕੀਤੀ ਪਰਸ਼ੂਰਾਮ ਮੰਦਰ ਲਈ 10 ਕਰੋੜ ਰੁਪਏ ਦੀ ਰਾਸ਼ੀ ਦਾ ਚੈੱਕ ਪ੍ਰਬੰਧਕਾਂ ਨੂੰ ਭੇਟ ਕੀਤਾ ਗਿਆ | ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਇਸ 10 ਕਰੋੜ 'ਚੋਂ 75 ਲੱਖ ਰੁਪਏ ਮਾਤਾ ਰੇਣੂਕਾ ਮੰਦਰ ਸ਼ਹੀਦ ਭਗਤ ਸਿੰਘ ਨਗਰ ਲਈ ਵਰਤੇ ਜਾਣਗੇ | ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਭਗਵਾਨ ਪਰਸ਼ੂਰਾਮ ਦੀ ਚੇਅਰ ਲਈ ਪੰਜਾਬ ਸਰਕਾਰ ਵਲੋਂ ਸਾਲਾਨਾ 2 ਕਰੋੜ ਰੁਪਏ ਦਿੱਤੇ ਜਾਣਗੇ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ ਇਕ ਜਗ੍ਹਾ ਮੁਹੱਈਆ ਕਰੇਗੀ, ਜਿੱਥੇ ਕਿ ਮਹਾਂਭਾਰਤ, ਭਗਵਤ ਗੀਤਾ ਅਤੇ ਰਮਾਇਣ ਲਈ ਇਕ ਅਧਿਐਨ ਕੇਂਦਰ ਬਣਾਇਆ ਜਾਵੇਗਾ, ਜਿਸ ਨੂੰ ਜਲਦੀ ਹੀ ਕੈਬਨਿਟ 'ਚ ਪਾਸ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਕੂਲਾਂ 'ਚ ਸੰਸਕਿ੍ਤ ਨੂੰ ਵਾਧੂ ਵਿਸ਼ੇ ਦੇ ਤੌਰ 'ਤੇ ਲਾਗੂ ਕੀਤਾ ਜਾਵੇਗਾ | ਚੰਨੀ ਨੇ ਆਖਿਆ ਕਿ ਹਿੰਦੋਸਤਾਨ 'ਚ ਸਭ ਤੋਂ ਘੱਟ ਰੇਟ ਬਿਜਲੀ ਦਾ ਪੰਜਾਬ 'ਚ ਹੈ, ਜਿਸ ਦਾ ਨੋਟੀਫ਼ਿਕੇਸ਼ਨ ਵੀ 1 ਨਵੰਬਰ ਤੋਂ ਕਰ ਦਿੱਤਾ ਗਿਆ ਹੈ, ਜਿਸ ਦਾ ਬ੍ਰਾਹਮਣ ਸਮਾਜ ਨੂੰ ਵੀ ਵੱਡਾ ਫ਼ਾਇਦਾ ਮਿਲੇਗਾ | ਚੰਨੀ ਨੇ ਗਊ ਰੱਖਿਆ ਦੀ ਜ਼ਿੰਮੇਵਾਰੀ ਬ੍ਰਾਹਮਣ ਭਲਾਈ ਬੋਰਡ ਨੂੰ ਸੌਂਪਣ ਦੀ ਗੱਲ ਵੀ ਆਖੀ | ਉਨ੍ਹਾਂ ਪਿੰਡ ਖਾਟੀ ਦੀ ਗ੍ਰਾਮ ਪੰਚਾਇਤ ਨੂੰ 21 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ | ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ, ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਜਿਹੜੇ ਫ਼ੈਸਲੇ ਲੈ ਰਹੀ ਹੈ, ਉਸ 'ਚ ਬ੍ਰਾਹਮਣ ਸਮਾਜ ਨੂੰ ਵੀ ਬਰਾਬਰ ਰੱਖਿਆ ਜਾ ਰਿਹਾ ਹੈ | ਸਮਾਗਮ ਦੀ ਆਰੰਭਤਾ ਤੋਂ ਪਹਿਲਾਂ ਫਗਵਾੜਾ ਹਲਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪੁੱਜੇ ਹੋਏ ਸਭਨਾਂ ਨੂੰ ਜੀ ਆਇਆਂ ਆਖਿਆ ਅਤੇ ਫਗਵਾੜਾ ਹਲਕੇ ਦੀਆਂ ਮੰਗਾਂ ਮੁੱਖ ਮੰਤਰੀ ਦੇ ਅੱਗੇ ਰੱਖੀਆਂ | ਅੰਤ 'ਚ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ ਵਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਸੰਤੋਸ਼ ਚੌਧਰੀ, ਵਿਧਾਇਕ ਧਰਮਵੀਰ ਅਗਨੀਹੋਤਰੀ, ਵਿਧਾਇਕ ਸੁਨੀਲ ਦੱਤੀ, ਸ਼ੇਖਰ ਸ਼ੁਕਲਾ ਚੇਅਰਮੈਨ ਬ੍ਰਾਹਮਣ ਭਲਾਈ ਬੋਰਡ, ਬਲਵੀਰ ਰਾਣੀ ਸੋਢੀ ਸੂਬਾ ਪ੍ਰਧਾਨ ਮਹਿਲਾ ਕਾਂਗਰਸ, ਹਰਜੀਤ ਸਿੰਘ ਪਰਮਾਰ ਸੀਨੀਅਰ ਕਾਂਗਰਸੀ ਆਗੂ, ਹਰਜੀ ਮਾਨ, ਦਲਜੀਤ ਰਾਜੂ ਦਿਹਾਤੀ ਪ੍ਰਧਾਨ ਕਾਂਗਰਸ, ਸੋਹਣ ਲਾਲ ਬੰਗਾ ਚੇਅਰਮੈਨ ਨਗਰ ਸੁਧਾਰ ਟਰੱਸਟ, ਸੰਜੀਵ ਬੁੱਗਾ, ਗੁਰਜੀਤਪਾਲ ਵਾਲੀਆ, ਕਮਲ ਧਾਲੀਵਾਲ, ਵਿਨੋਦ ਬਰਮਾਨੀ, ਗੁਰਦਿਆਲ ਸਿੰਘ ਚੇਅਰਮੈਨ, ਪਿ੍ੰਸੀਪਲ ਰਾਮ ਕਿਸ਼ਨ, ਅਜੈ ਵਸ਼ਿਸ਼ਟ ਵਾਈਸ ਚੇਅਰਮੈਨ ਬ੍ਰਾਹਮਣ ਭਲਾਈ ਬੋਰਡ, ਕਿ੍ਸ਼ਨ ਕੁੱਕੂ, ਨਰੇਸ਼ ਭਾਰਦਵਾਜ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ, ਡਿਪਟੀ ਕਮਿਸ਼ਨਰ ਦੀਪਤੀ ਉੱਪਲ, ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ, ਲਖਪਤ ਰਾਮ ਪ੍ਰਭਾਕਰ, ਰਾਜੀਵ ਜੋਸ਼ੀ, ਸੰਜੀਵ ਰਾਮਪਾਲ, ਰਾਜ ਕੁਮਾਰ ਸ਼ਰਮਾ, ਸਰਬਰ ਗੁਲਾਮ ਤੋਂ ਇਲਾਵਾ ਵੱਡੀ ਗਿਣਤੀ ਬ੍ਰਾਹਮਣ ਸਮਾਜ ਦੇ ਆਗੂ ਅਤੇ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |

ਗੁਰਦੁਆਰਾ ਬੰਗਲਾ ਸਾਹਿਬ 'ਚ ਹੁਣ ਇਕ ਘੰਟੇ 'ਚ ਤਿਆਰ ਹੁੰਦਾ ਹੈ 3 ਲੱਖ ਲੋਕਾਂ ਲਈ ਲੰਗਰ

ਨਵੀਂ ਦਿੱਲੀ, 28 ਨਵੰਬਰ (ਯੂ. ਐਨ. ਆਈ.)-ਨਿਸ਼ਕਾਮ ਸੇਵਾ ਲਈ ਦੁਨੀਆ ਭਰ 'ਚ ਪ੍ਰਸਿੱਧ ਦਿੱਲੀ ਦਾ ਗੁਰਦੁਆਰਾ ਬੰਗਲਾ ਸਾਹਿਬ ਇਨ੍ਹੀਂ ਦਿਨੀਂ ਲੰਗਰ ਤਿਆਰ ਕਰਨ ਦੇ ਤਰੀਕੇ ਨਾਲ ਸੁਰਖ਼ੀਆਂ 'ਚ ਹੈ | ਗੁਰਦੁਆਰਾ ਸਾਹਿਬ ਨੂੰ ਮਿਲ ਰਹੀ ਪ੍ਰਸੰਸਾ ਦੀ ਵਜ੍ਹਾ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਪੱਛਮੀ ਬੰਗਾਲ 'ਚ ਮਿ੍ਤਕ ਦੇਹ ਲੈ ਕੇ ਜਾ ਰਹੇ ਵਾਹਨ ਦੀ ਟਰੱਕ ਨਾਲ ਟੱਕਰ-18 ਮੌਤਾਂ

ਕੋਲਕਾਤਾ, 28 ਨਵੰਬਰ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ 'ਚ ਐਤਵਾਰ ਨੂੰ ਸਸਕਾਰ ਲਈ ਮਿ੍ਤਕ ਦੇਹ ਲਿਜਾ ਰਿਹਾ ਇਕ ਵਾਹਨ ਸਟੇਸ਼ਨਰੀ ਟਰੱਕ ਨਾਲ ਟਕਰਾ ਗਿਆ, ਜਿਸ 'ਚ 18 ਲੋਕਾਂ ਦੀ ਮੌਤ ਹੋ ਗਈ | ਮਿ੍ਤਕਾਂ 'ਚ 6 ਔਰਤਾਂ ਅਤੇ ਇਕ ਬੱਚਾ ਵੀ ਸ਼ਾਮਿਲ ਹੈ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ 'ਚ ਨਾਗਰਿਕ ਹੱਤਿਆਵਾਂ 'ਚ ਸ਼ਾਮਿਲ ਸਾਰੇ ਅੱਤਵਾਦੀ ਮਾਰੇ ਗਏ

ਨਵੀਂ ਦਿੱਲੀ, 28 ਨਵੰਬਰ (ਮਨਜੀਤ ਸਿੰਘ)- ਸੁਰੱਖਿਆ ਸੰਗਠਨ ਦੇ ਸੂਤਰਾਂ ਨੇ ਐਤਵਾਰ ਨੂੰ ਕਿਹਾ ਕਿ ਜੰਮੂ ਤੇ ਕਸ਼ਮੀਰ 'ਚ ਨਾਗਰਿਕਾਂ ਦੀਆਂ ਹੱਤਿਆਵਾਂ 'ਚ ਸ਼ਾਮਿਲ ਕਰੀਬ ਸਾਰੇ ਅੱਤਵਾਦੀ ਮਾਰੇ ਗਏ ਹਨ ਅਤੇ ਹਥਿਆਰਬੰਦ ਸੈਨਾ ਖ਼ੁਫ਼ੀਆ ਅਧਾਰਿਤ ਸਰਜੀਕਲ ਆਪ੍ਰੇਸ਼ਨਾਂ ...

ਪੂਰੀ ਖ਼ਬਰ »

ਕੇਂਦਰ ਕਿਸਾਨਾਂ ਦੇ ਹਿੱਤ 'ਚ ਐਮ.ਐਸ.ਪੀ. ਦੀ ਗਾਰੰਟੀ ਲਈ ਕਾਨੂੰਨ ਲਿਆਵੇ-ਟਿਕੈਤ

ਮੁੰਬਈ, 28 ਨਵੰਬਰ (ਏਜੰਸੀ)- ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਮੰਗ ਕੀਤੀ ਹੈ ਕਿ ਕੇਂਦਰ ਦੇਸ਼ ਭਰ ਦੇ ਕਿਸਾਨਾਂ ਦੇ ਹਿੱਤ 'ਚ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਗਾਰੰਟੀ ਲਈ ਕਾਨੂੰਨ ਲਿਆਵੇ | ਸੰਯੁਕਤ ਸ਼ੇਤਕਾਰੀ ਕਾਮਗਰ ਮੋਰਚਾ ...

ਪੂਰੀ ਖ਼ਬਰ »

ਗੌਤਮ ਗੰਭੀਰ ਨੂੰ ਤੀਸਰੀ ਵਾਰ ਜਾਨੋਂ ਮਾਰਨ ਦੀ ਧਮਕੀ

ਨਵੀਂ ਦਿੱਲੀ, 28 ਨਵੰਬਰ (ਏਜੰਸੀ)- ਸਾਬਕਾ ਕ੍ਰਿਕਟਰ ਤੇ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੂੰ ਐਤਵਾਰ ਨੂੰ ਆਈ. ਐਸ. ਆਈ. ਐਸ. ਕਸ਼ਮੀਰ ਵਲੋਂ ਇਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ, ਜੋ ਕਿ 6 ਦਿਨਾਂ 'ਚ ਤੀਸਰੀ ਵਾਰ ਹੈ | ਇਹ ਜਾਣਕਾਰੀ ਦਿੱਲੀ ਪੁਲਿਸ ਨੇ ਦਿੱਤੀ | ...

ਪੂਰੀ ਖ਼ਬਰ »

ਅਣਖ ਖਾਤਰ ਹੱਤਿਆ-ਆਜ਼ਾਦੀ ਦੇ 75 ਸਾਲ ਬਾਅਦ ਵੀ ਜਾਤੀਵਾਦ ਦਾ ਖ਼ਾਤਮਾ ਨਹੀਂ ਹੋਇਆ-ਸੁਪਰੀਮ ਕੋਰਟ

ਨਵੀਂ ਦਿੱਲੀ, 28 ਨਵੰਬਰ (ਏਜੰਸੀ)- ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਾਤੀ-ਪ੍ਰੇਰਿਤ ਹਿੰਸਾ ਦੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਆਜ਼ਾਦੀ ਦੇ 75 ਸਾਲ ਬਾਅਦ ਵੀ ਜਾਤੀਵਾਦ ਦਾ ਖ਼ਾਤਮਾ ਨਹੀਂ ਹੋਇਆ ਹੈ ਤੇ ਇਹ ਉਚਿਤ ਸਮਾਂ ਹੈ ਕਿ ਸਮਾਜ ਜਾਤ ਦੇ ਨਾਂਅ 'ਤੇ ਕੀਤੇ ਜਾ ਰਹੇ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਉਡਾਣਾਂ ਬਾਰੇ ਫੈਸਲੇ ਦੀ ਸਮੀਖਿਆ ਕਰੇਗਾ ਕੇਂਦਰ

ਨਵੀਂ ਦਿੱਲੀ, 28 ਨਵੰਬਰ (ਉਪਮਾ ਡਾਗਾ ਪਾਰਥ)- ਕੇਂਦਰ ਕੋਰੋਨਾ ਵਾਇਰਸ ਦੇ ਨਵੇਂ ਖ਼ਤਰਨਾਕ ਰੂਪ ਓਮੀਕਰੋਨ ਦੇ ਵੱਖ-ਵੱਖ ਦੇਸ਼ਾਂ 'ਚ ਫੈਲਣ ਨੂੰ ਲੈ ਕੇ ਅਗਾਊਾ ਪ੍ਰਬੰਧਾਂ ਵਜੋਂ ਅੰਤਰਰਾਸ਼ਟਰੀ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦੇ ਫੈਸਲੇ ਦੀ ਸਮੀਖਿਆ ਕਰੇਗਾ | ਇਸ ਦੇ ਨਾਲ ...

ਪੂਰੀ ਖ਼ਬਰ »

ਐਨ.ਡੀ.ਏ. ਦੀ ਭਾਈਵਾਲ ਐਨ.ਪੀ.ਪੀ. ਵਲੋਂ ਨਾਗਰਿਕਤਾ ਸੋਧ ਕਾਨੂੰਨ ਰੱਦ ਕਰਨ ਦੀ ਮੰਗ

ਨਵੀਂ ਦਿੱਲੀ, (ਏਜੰਸੀ)-ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਰਾਸ਼ਟਰੀ ਲੋਕਤੰਤਰਿਕ ਗੱਠਜੋੜ (ਐਨ.ਡੀ.ਏ.) ਦੀ ਬੈਠਕ 'ਚ ਭਾਜਪਾ ਦੀ ਸਹਿਯੋਗੀ ਪਾਰਟੀ ਨੈਸ਼ਨਲ ਪੀਪਲਜ਼ ਪਾਰਟੀ (ਐਨ.ਪੀ.ਪੀ.) ਦੀ ਨੇਤਾ ਅਗਾਥਾ ਸੰਗਮਾ ਨੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਰੱਦ ...

ਪੂਰੀ ਖ਼ਬਰ »

'ਮਨ ਕੀ ਬਾਤ' ਹੁਣ ਸਾਰੇ ਪ੍ਰਮੁੱਖ ਆਡੀਓ ਤੇ ਸੰਗੀਤ ਪਲੇਟਫਾਰਮਾਂ 'ਤੇ ਉਪਲਬਧ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਹੀਨਾਵਾਰ 'ਮਨ ਕੀ ਬਾਤ' ਪ੍ਰਸਾਰਣ ਹੁਣ ਸਾਰੇ ਪ੍ਰਮੁੱਖ ਆਡੀਓ ਅਤੇ ਸੰਗੀਤ ਪਲੇਟਫਾਰਮਾਂ 'ਤੇ ਉਪਲਬਧ ਹੈ, ਜੋ ਇਸ ਦੀ ਪਹੁੰਚ ਨੂੰ ਵਧਾਉਣ 'ਚ ਮਦਦ ਕਰੇਗਾ, ਖਾਸ ਕਰਕੇ ਨੌਜਵਾਨ ਪੀੜ੍ਹੀ ਤੱਕ | ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX