ਬਲਾਚੌਰ, 28 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਨਿੱਜੀ ਹਿਤਾਂ ਤੋਂ ਉੱਪਰ ਉੱਠ ਕੇ ਪਾਰਟੀ ਤੇ ਇਲਾਕੇ ਨੂੰ ਸਮਰਪਿਤ ਰਹੇ ਸਾਬਕਾ ਵਿਧਾਇਕ ਸਵ. ਮੂਲਾ ਸਿੰਘ ਬਲਾਚੌਰ ਦੇ ਪਰਿਵਾਰ ਦੀ ਕਾਂਗਰਸ ਪਾਰਟੀ ਤੇ ਕਾਂਗਰਸ ਦੀਆਂ ਸਰਕਾਰਾਂ ਵਲੋਂ ਅੱਜ ਤੱਕ ਕੋਈ ਸਾਰ ਨਹੀਂ ਲਈ ਗਈ | ਸਵ: ਮੂਲਾ ਸਿੰਘ ਦਾ ਪਰਿਵਾਰ ਨਗਰ ਕੌਂਸਲ ਬਲਾਚੌਰ ਦੇ ਵਾਰਡ ਨੰਬਰ 13 ਨੇੜੇ ਨਵਾਂ ਬੱਸ ਅੱਡਾ ਸਥਿਤ ਮੁਹੱਲੇ 'ਚ ਰਹਿੰਦਾ ਹੈ ਜਿਥੇ ਕੁੱਝ ਮਕਾਨਾਂ ਦੀਆਂ ਕੰਧਾਂ 'ਚ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਫੱਟ ਜਾਣ ਕਾਰਨ ਦਰਾਰਾਂ ਆ ਗਈਆਂ | ਪਰਿਵਾਰਕ ਮੈਂਬਰਾਂ ਅਨੁਸਾਰ ਸਵ. ਮੂਲਾ ਸਿੰਘ ਜੋ ਕਿ ਕਾਂਗਰਸ ਪਾਰਟੀ ਨੂੰ ਸਮਰਪਿਤ ਤੇ ਇਮਾਨਦਾਰ ਆਗੂ ਸਨ, ਨੇ 1937 'ਚ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜੀ ਤੇ ਉਨ੍ਹਾਂ ਨੇ ਕਿਸੇ ਗੋਰੇ ਨੂੰ ਹਰਾਇਆ ਸੀ | ਸਾਬਕਾ ਵਿਧਾਇਕ ਸਵ: ਮੂਲਾ ਸਿੰਘ ਦੇ ਪੋਤਰਿਆਂ ਬਲਦੇਵ ਸਿੰਘ ਪੁੱਤਰ ਗੁਰਦਿਆਲ ਸਿੰਘ, ਦਵਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜਿਹੜੇ ਆਜ਼ਾਦੀ ਘੁਲਾਟੀਏ ਵੀ ਰਹੇ ਤੇ ਵਿਧਾਇਕ ਵੀ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਪਾਰਟੀ ਤੇ ਲੋਕਾਂ ਦੇ ਲੇਖੇ ਲਾਇਆ ਅਤੇ ਆਪਣੇ ਲਈ ਕੁਝ ਨਹੀਂ ਲਿਆ, ਜਿਹੜਾ ਮੁਰੱਬਾ (ਜ਼ਮੀਨ) ਮਿਲਿਆ ਸੀ, ਉਹ ਵੀ ਲੋਕਾਂ ਦੇ ਕੰਮ ਕਾਰ ਕਰਵਾਉਣ ਦੇ ਲੇਖੇ ਲਾ ਦਿੱਤੀ | ਇਥੋਂ ਤੱਕ ਸਿਆਸੀ ਤੌਰ 'ਤੇ ਨਿੱਜੀ ਕੋਈ ਲਾਭ ਨਹੀਂ ਲਿਆ ਤੇ ਇਹ ਮਕਾਨ ਵੀ ਉਨ੍ਹਾਂ ਮਿਹਨਤ ਮਜ਼ਦੂਰੀ ਕਰ ਕੇ ਬਣਾਏ | ਉਨ੍ਹਾਂ ਦੱਸਿਆਂ ਕਿ ਜਿਸ ਤਰ੍ਹਾਂ ਅੱਜ ਪਾਣੀ ਦੀਆ ਪਾਈਪਾਂ ਫੱਟਣ ਕਾਰਨ ਮਕਾਨਾਂ ਦੀਆਂ ਕੰਧਾਂ 'ਚ ਦਰਾਰਾਂ ਪੈ ਗਈਆਂ, ਉਸੇ ਤਰ੍ਹਾਂ ਕੁੱਝ ਸਾਲ ਪਹਿਲਾਂ ਉਨ੍ਹਾਂ ਦੇ ਮਕਾਨ ਡਿਗ ਗਏ ਸਨ ਤੇ ਉਸ ਵਕਤ ਵੀ ਸਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਤੇ ਨਿੱਜੀ ਫਾਈਨੈਂਸ ਕੰਪਨੀ ਤੋਂ ਕਰਜ਼ਾ ਲੈ ਕੇ ਮਕਾਨ ਬਣਾਇਆ, ਪੈਸੇ ਘੱਟ ਜਾਣ 'ਤੇ ਟੀਨ ਦੀਆਂ ਚਾਦਰਾਂ ਦੀ ਛੱਤ ਪਾਈ ਸੀ | ਸਾਬਕਾ ਵਿਧਾਇਕ ਸਵ: ਮੂਲਾ ਸਿੰਘ ਦੀਆਂ ਬਜ਼ੁਰਗ ਨੂੰ ਹਾਂ ਨੇ ਦੱਸਿਆਂਂ ਕਿ ਉਨ੍ਹਾਂ ਦੇ ਸਹੁਰਾ ਸਾਬਕਾ ਵਿਧਾਇਕ ਮੂਲਾ ਸਿੰਘ ਕੋਲ ਰੋਜ਼ਾਨਾ ਭਾਰੀ ਗਿਣਤੀ 'ਚ ਲੋਕ ਕੰਮ ਕਾਰ ਕਰਾਉਣ ਲਈ ਆਉਂਦੇ ਹੁੰਦੇ ਸਨ, ਉਹ ਪਲਿਉ ਕਿਰਾਇਆ ਭਾੜਾ ਖਰਚ ਕੇ ਲੋਕਾਂ ਦੇ ਕੰਮਾਂ ਲਈ ਕਦੇ ਗੜ੍ਹਸ਼ੰਕਰ, ਕਦੇ ਹੁਸ਼ਿਆਰਪੁਰ ਤੇ ਕਦੇ ਚੰਡੀਗੜ੍ਹ ਵੱਲ ਚਾਲੇ ਪਾ ਦਿੰਦੇ ਪਰ ਪਰਿਵਾਰ ਲਈ ਸਰਕਾਰ ਤੋਂ ਕੁਝ ਨਾ ਲਿਆ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਕਿੰਨੀਆਂ ਸਰਕਾਰਾਂ ਆਈਆਂ ਤੇ ਗਈਆਂ, ਪਰ ਕਿਸੇ ਵੀ ਮੁੱਖ ਮੰਤਰੀ, ਕਿਸੇ ਵੀ ਕਾਂਗਰਸ ਦੇ ਪ੍ਰਧਾਨ ਤੇ ਹਲਕਾ ਵਿਧਾਇਕ ਨੇ ਪਰਿਵਾਰ ਦੀ ਸਾਰ ਨਾ ਲਈ | ਉਨ੍ਹਾਂ ਨੇ ਘਰ ਦੀ ਹਾਲਤ ਸੁਧਾਰਨ ਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ | ਇਸ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਨੂੰ ਅਪੀਲ ਕੀਤੀ ਕਿ ਇਸ ਤੋਂ ਪਹਿਲਾਂ ਉਨ੍ਹਾਂ ਦਾ ਮਕਾਨ ਹੋਰ ਨੁਕਸਾਨਿਆਂ ਜਾਵੇ ਪਾਣੀ ਦੀਆਂ ਪਾਈਪਾਂ ਬਦਲੀਆਂ ਹਨ |
ਮੁਕੰਦਪੁਰ, 28 ਨਵੰਬਰ (ਅਮਰੀਕ ਸਿੰਘ ਢੀਂਡਸਾ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਰਹਿਨੁਮਾਈ ਹੇਠ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਵਿਖੇ ਪਿ੍ੰਸੀਪਲ ...
ਬੰਗਾ, 28 ਨਵੰਬਰ (ਕਰਮ ਲਧਾਣਾ)-ਗੁਰਦੁਆਰਾ ਦੇਹਰਾ ਸਾਹਿਬ ਗੋਬਿੰਦਪੁਰ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਵਾਸੀ ਸੰਗਤਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਗੁਰਮਤਿ ਸਮਾਗਮ ਕਰਾਏ ਗਏ, ਜਿਨ੍ਹਾਂ ਦੀ ਆਰੰਭਤਾ ਅਖੰਡ ਪਾਠਾਂ ਦੇ ਭੋਗ ਉਪਰੰਤ ...
ਸੰਧਵਾਂ, 28 ਨਵੰਬਰ (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਮਾਂ ਬੋਲੀ ਨੂੰ ਸਮਰਪਿਤ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਪਿ੍ੰ. ਸਤਵਿੰਦਰ ਕੌਰ ਦੀ ਅਗਵਾਈ 'ਚ ਸਹਿ ਵਿੱਦਿਅਕ ਮੁਕਾਬਲੇ ਕਰਵਾਏ ਗਏ | ...
ਬਲਾਚੌਰ, 28 ਨਵੰਬਰ (ਸ਼ਾਮ ਸੁੰਦਰ ਮੀਲੂ)-ਹਲਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਵਲੋਂ ਵਿਕਾਸ ਕਾਰਜਾਂ ਨੂੰ ਮੁੱਖ ਰੱਖ ਕੇ ਆਰੰਭੀ ਮੁਹਿੰਮ ਤਹਿਤ ਪਿੰਡ ਖ਼ਾਨਪੁਰ ਕੁੱਲੇਵਾਲ ਦੇ ਵਿਕਾਸ ਲਈ 4 ਲੱਖ 25 ਹਜ਼ਾਰ ਦਾ ਚੈੱਕ, ਪਿੰਡ ਕੁੱਲੇਵਾਲ ਦੇ ਵਿਕਾਸ ਲਈ 3 ਲੱਖ 75 ਹਜ਼ਾਰ ਦਾ ...
ਬੰਗਾ, 28 ਨਵੰਬਰ (ਕਰਮ ਲਧਾਣਾ)-ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕਮਲਜੀਤ ਸਿੰਘ ਰੱਕੜ ਤੇ ਨਿਰਮਲ ਸਿੰਘ ਰਾਏ ਨੇ ਇਥੇ ਕਿਹਾ ਕਿ ਝੋਨੇ ਦੀ ਖਰੀਦ ਸੰਬੰਧੀ ਪੰਜਾਬ ਸਰਕਾਰ ਦੇ ਵਾਅਦੇ ਖੋਖਲੇ ਸਿੱਧ ਹੋਏ ਹਨ | ਉਨ੍ਹਾਂ ਕਿਹਾ ਪੰਜਾਬ ਸਰਕਾਰ ਝੋਨੇ ਦੀ ਖਰੀਦ ਬੰਦ ਕਰ ਕੇ ...
ਘੁੰਮਣਾਂ, 28 ਨਵੰਬਰ (ਮਹਿੰਦਰਪਾਲ ਸਿੰਘ)-ਪਿੰਡ ਘੁੰਮਣਾਂ ਦੇ ਗੁਰਦੁਆਰਾ ਸ਼ਹੀਦ ਸਿੰਘਾਂ ਵਿਖੇ ਪੰਜਾਬ ਰੇਡੀਓ ਲੰਡਨ ਤੇ ਘੁੰਮਣਾਂ ਵਾਸੀਆਂ ਦੇ ਸਹਿਯੋਗ ਨਾਲ ਕਿਸਾਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਤੇ ਪ੍ਰਮਾਤਮਾ ਦੇ ਸ਼ੁਕਰਾਨੇ ਲਈ 1 ਦਸੰਬਰ ਨੂੰ ਸ੍ਰੀ ਅਖੰਡ ਪਾਠ ...
ਸਮੁੰਦੜਾ, 28 ਨਵੰਬਰ (ਤੀਰਥ ਸਿੰਘ ਰੱਕੜ)-ਸਬ-ਇੰਸਪੈਕਟਰ ਮਨਜੀਤ ਸਿੰਘ ਰੱਕੜ ਨੂੰ ਪੁਲਿਸ ਵਿਭਾਗ ਵਲੋਂ ਵਧੀਆਂ ਸੇਵਾਵਾਂ ਦੇਣ ਕਰ ਕੇ ਪੱਦਉਨਤ ਕਰਦਿਆਂ ਇੰਸਪੈਕਟਰ ਬਣਾ ਦਿੱਤਾ ਗਿਆ ਹੈ ਤੇ ਗੜ੍ਹਸ਼ੰਕਰ ਵਿਖੇ ਇੰਸਪੈਕਟਰ ਸੀ. ਆਈ. ਡੀ. ਵਲੋਂ ਤਾਇਨਾਤ ਕਰ ਦਿੱਤਾ ਗਿਆ ਹੈ ...
ਬੰਗਾ, 28 ਨਵੰਬਰ (ਕਰਮ ਲਧਾਣਾ)-ਦੇਸ਼ ਭਗਤ ਮਾਸਟਰ ਕਾਬਲ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰ 'ਚ ਐਨ. ਸੀ. ਸੀ. ਸੰਬੰਧੀ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਉਦਘਾਟਨੀ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਨੈਸ਼ਨਲ ਕੈਡਿਟ ਕੋਰ ਕਮਾਂਡਿੰਗ ਅਫ਼ਸਰ ...
ਰਾਹੋਂ, 28 ਨਵੰਬਰ (ਬਲਬੀਰ ਸਿੰਘ ਰੂਬੀ)-ਰਾਹੋਂ-ਮਾਛੀਵਾੜਾ ਪੁਲ ਦੀ ਮਾਛੀਵਾੜਾ ਸਾਈਡ ਵਲੋਂ ਪੰਜਵੀਂ ਸਲੈਬ 'ਚ ਆਈਆਂ ਤਰੇੜਾਂ ਦੀ ਮੁਰੰਮਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਮਾਰਗ ਨੂੰ ਹਾਲ ਦੀ ਘੜੀ ਦਸੰਬਰ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ | ਡਿਪਟੀ ...
ਔੜ, 28 ਨਵੰਬਰ (ਜਰਨੈਲ ਸਿੰਘ ਖੁਰਦ)-ਉਪ ਮੰਡਲ ਔੜ ਦੇ ਸਾਥੀ ਕਰਮਚਾਰੀਆਂ ਵਲੋਂ ਬਿਜਲੀ ਬੋਰਡ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਪਹਿਲਾਂ ਮੰਨੀਆਂ ਹੋਈਆਂ ਮੰਗਾਂ ਤੇ ਪੇਅ ਬੈਂਡ ਨੂੰ ਲਾਗੂ ਨਾ ਕਰਨ ਕਰ ਕੇ ਲਗਾਤਾਰ ਰੋਸ ਧਰਨਾ ਦਿੱਤਾ ਜਾ ਰਿਹਾ ...
ਨਵਾਂਸ਼ਹਿਰ, 28 ਨਵੰਬਰ (ਗੁਰਬਖਸ਼ ਸਿੰਘ ਮਹੇ)-ਪੰਜਾਬ ਯੂਥ ਕਾਂਗਰਸ ਕਮੇਟੀ ਦੇ ਪ੍ਰਧਾਨ ਸ: ਬਰਿੰਦਰ ਸਿੰਘ ਢਿੱਲੋਂ ਤੇ ਹਲਕਾ ਵਿਧਾਇਕ ਸ: ਅੰਗਦ ਸਿੰਘ ਦੀ ਅਗਵਾਈ ਹੇਠ ਯੂਥ ਕਾਂਗਰਸ ਨਵਾਂਸ਼ਹਿਰ ਦਾ ਗਠਨ ਕੀਤਾ ਗਿਆ | ਨਵਾਂਸ਼ਹਿਰ ਹਲਕੇ ਦੇ ਵਿਧਾਇਕ ਅੰਗਦ ਸਿੰਘ ਦੀ ...
ਘੁੰਮਣਾਂ, 28 ਨਵੰਬਰ (ਮਹਿੰਦਰਪਾਲ ਸਿੰਘ)-ਪਿੰਡ ਮਾਂਗਟ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਮਲਜੀਤ ਬੰਗਾ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਹਾਈਕਮਾਂਡ ਨੇ ਮਿਹਨਤੀ ਤੇ ਜੁਝਾਰੂ ਆਗੂ ਹੋਣ 'ਤੇ ਐਸ. ਸੀ. ਸਕੱਤਰ ਪੰਜਾਬ ਬਣਾਇਆ ਹੈ | ਪਹਿਲਾਂ ਉਨ੍ਹਾਂ ਦੇ ਪਿਤਾ ਦਾਸ ਰਾਮ ...
ਟਾਂਡਾ ਉੜਮੁੜ, 28 ਨਵੰਬਰ (ਦੀਪਕ ਬਹਿਲ)-ਸੰਤ ਬਾਬਾ ਗੁਰਦਿਆਲ ਸਿੰਘ ਹੁਰਾਂ ਨੇ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ-ਨਾਲ ਦੇਸ਼ ਵਿਦੇਸ਼ ਅੰਦਰ ਸਾਰੇ ਹੀ ਧਰਮਾਂ ਦੇ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਰਸਾਏ ਸਰਵ ਸਾਂਝੀ ਵਾਲਤਾ ਦੇ ਸੰਦੇਸ਼ ਨਾਲ ...
ਦਸੂਹਾ, 28 ਨਵੰਬਰ (ਕੌਸ਼ਲ)-ਗੁਰੂ ਤੇਗ਼ ਬਹਾਦਰ ਐਜੂਕੇਸ਼ਨਲ ਟਰੱਸਟ ਦਸੂਹਾ ਅਧੀਨ ਚੱਲ ਰਹੀਆਂ ਚਾਰੇ ਸੰਸਥਾਵਾਂ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਗੁਰੂ ਤੇਗ਼ ਬਹਾਦਰ ਖ਼ਾਲਸਾ ਸੀਨੀਅਰ ਸੈਕੰਡਰੀ ...
ਨਵਾਂਸ਼ਹਿਰ, 28 ਨਵੰਬਰ (ਹਰਵਿੰਦਰ ਸਿੰਘ)-ਨੌਜਵਾਨ ਵਰਗ ਲਈ ਪ੍ਰੇਰਕ ਬਣੇ ਜਤਿੰਦਰ ਸਿੰਘ ਹਿਆਲਾ ਨੂੰ ਅੱਜ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਮੈਂਬਰ ਸ਼੍ਰੋਮਣੀ ਕਮੇਟੀ ਜਥੇ: ਗੁਰਬਖਸ਼ ਸਿੰਘ ਖ਼ਾਲਸਾ ਵਲੋਂ 15 ਹਜ਼ਾਰ ਦਾ ਚੈੱਕ ਭੇਟ ਕੀਤਾ ਗਿਆ | ਇਸ ਮੌਕੇ ਜਥੇ: ਖ਼ਾਲਸਾ ...
ਜਾਡਲਾ, 28 ਨਵੰਬਰ (ਬੱਲੀ)-ਇਥੋਂ ਦੇ ਪੀ. ਸੀ. ਜੀ. ਐਮ. ਐਨ. ਹਾਈ ਸਕੂਲ ਦੇ ਪੁਰਾਣੇ ਵਿਦਿਆਰਥੀ ਜਸਕਰਨ ਸਿੰਘ ਜਾਡਲੀ ਸਪੁੱਤਰ ਬਲਵੀਰ ਸਿੰਘ ਵਾਸੀ ਜਾਡਲੀ (ਬਲਾਚੌਰ) ਨੇ ਆਪਣੀ ਨੇਕ ਕਮਾਈ 'ਚੋਂ 21 ਹਜ਼ਾਰ ਰੁਪਏ ਸਕੂਲ ਦੀ ਬਿਹਤਰੀ ਲਈ ਯੋਗਦਾਨ ਪਾਇਆ | ਇਸ ਵਿਦਿਆਰਥੀ ਦੀ ਮਾਤਾ ...
ਬੰਗਾ, 28 ਨਵੰਬਰ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹੇ ਭਰ 'ਚ ਆਨ ਲਾਈਨ ਕਰਵਾਏ ਜ਼ਿਲ੍ਹਾ ਪੱਧਰੀ ਕਲਾ ਉਤਸਵ ਪ੍ਰੋਗਰਾਮ ਦੇ ਦੌਰਾਨ ਜ਼ਿਲ੍ਹੇ ਭਰ 'ਚੋਂ ਵੱਖ-ਵੱਖ ਸਕੂਲਾਂ ਦੇ ਬਹੁਤ ਹੀ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਇਹ ਮੁਕਾਬਲੇ ਵਿਦਿਆਰਥੀਆਂ ਦੀ ...
ਪੋਜੇਵਾਲ ਸਰਾਂ, 28 ਨਵੰਬਰ (ਨਵਾਂਗਰਾਈਾ)-ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਸਰਕਾਰੀ ਹਾਈ ਸਕੂਲ ਚਾਂਦਪੁਰ ਰੁੜਕੀ ਦੇ ਬੱਚਿਆਂ ਤੇ ਸਟਾਫ਼ ਵਲੋਂ ਹੁਕਮ ਚੰਦ ਸੁਪਰਵਾਈਜ਼ਰ ਜੀ. ਓ. ਜੀ. ਤੇ ਓਮ ਪਾਲ ਜੀ. ਓ. ਜੀ. ਦੀ ਅਗਵਾਈ 'ਚ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ | ਇਸ ...
ਨਵਾਂਸ਼ਹਿਰ, 28 ਨਵੰਬਰ (ਗੁਰਬਖਸ਼ ਸਿੰਘ ਮਹੇ)-ਟਰਾਂਸਪੋਰਟ ਮੰਤਰੀ ਪੰਜਾਬ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਫ਼ਾਈ ਅਭਿਆਨ ਹਰ ਪੰਦਰਵਾੜੇ ਮਨਾਇਆ ਜਾ ਰਿਹਾ ਹੈ | ਉਨ੍ਹਾਂ ਵਲੋਂ ਪੰਜਾਬ ਰੋਡਵੇਜ਼ ਦੇ ਬੱਸ ਸਟੈਂਡ, ਦਫ਼ਤਰ ਤੇ ਵਰਕਸ਼ਾਪ ...
ਔੜ/ਝਿੰਗੜਾਂ, 28 ਨਵੰਬਰ (ਕੁਲਦੀਪ ਸਿੰਘ ਝਿੰਗੜ)-ਬਾਬਾ ਖੜਕ ਸਿੰਘ ਦੇ ਅਸਥਾਨ ਗੁਰਦੁਆਰਾ ਚੌਂਕੀ ਸਾਹਿਬ ਪਿੰਡ ਝਿੰਗੜਾਂ ਵਿਖੇ ਪ੍ਰਬੰਧਕਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਦਿਨਾਂ ਧਾਰਮਿਕ ਸਮਾਗਮ ਕਰਵਾਇਆ ਗਿਆ | ਪਹਿਲੇ ...
ਬੰਗਾ, 28 ਨਵੰਬਰ (ਕਰਮ ਲਧਾਣਾ)-ਸ਼ਹੀਦ ਭਗਤ ਸਿੰਘ ਸ਼ੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਨੇ ਇਥੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਵਰਗ ਨੂੰ ਕੌਮ ਦੇ ਨਿਰਮਾਤਾ ਹੋਣ ਦਾ ਮਾਣ ਪ੍ਰਾਪਤ ਹੈ ਪਰ ...
ਨਵਾਂਸ਼ਹਿਰ, 28 ਨਵੰਬਰ (ਹਰਵਿੰਦਰ ਸਿੰਘ)-ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਬਾਰਾਂਦਰੀ ਬਾਗ ਦੇ ਨਜ਼ਦੀਕ ਤੇਰਾ-ਤੇਰਾ ਸਟਾਲ 'ਚ ਲੋੜਵੰਦਾਂ ਨੂੰ ਹਰ ਸਾਮਾਨ ਸਿਰਫ਼ 13 ਰੁਪਏ 'ਚ ਦਿੱਤਾ ਜਾਂਦਾ ਹੈ | ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 552ਵਾਂ ...
ਮਜਾਰੀ/ਸਾਹਿਬਾ, 28 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਪਿੰਡ ਚਣਕੋਈ ਤੇ ਚਣਕੋਆ ਵਾਸੀਆਂ ਵਲੋਂ ਦੋਵਾਂ ਪਿੰਡਾਂ ਨੂੰ ਆਪਸ 'ਚ ਜੋੜਦੀ ਕੱਚੀ ਸੜਕ ਨੂੰ ਪੱਕੀ ਬਣਾਉਣ ਦੀ ਮੰਗ 'ਤੇ ਹਲਕਾ ਵਿਧਾਇਕ ਚੌ:ਦਰਸ਼ਨ ਲਾਲ ਮੰਗੂਪੁਰ ਵਲੋਂ ਪਿੰਡ ਚਣਕੋਈ ਵਿਖੇ ਨੀਂਹ ਪੱਥਰ ਰੱਖਿਆ ...
ਨਵਾਂਸ਼ਹਿਰ, 28 ਨਵੰਬਰ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਗੋਕੁਲਧਾਮ ਗਉਸ਼ਾਲਾ ਵਿਖੇ ਨਰੋਆ ਪੰਜਾਬ ਸੰਸਥਾ ਦੇ ਸਹਿਯੋਗ ਨਾਲ ਲਗਾਏ ਦੂਜੇ ਮੁਫ਼ਤ ਮੈਡੀਕਲ ਜਾਂਚ ਕੈਂਪ 'ਚ 130 ਮਰੀਜ਼ਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਕੈਂਪ ...
ਨਵਾਂਸ਼ਹਿਰ, 28 ਨਵੰਬਰ (ਗੁਰਬਸ਼ਖਸ਼ ਸਿੰਘ ਮਹੇ)-ਸਥਾਨਕ ਰੇਲਵੇ ਰੋਡ 'ਤੇ ਸਥਿਤ ਜੈਨ ਉਪਾਸਰਾ ਵਿਖੇ ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਸ੍ਰੀ ਵਰਧਮਾਨ ਜੈਨ ਸੇਵਾ ਸੰਘ ਵਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ | ਸੰਘ ਦੇ ਜਨਰਲ ਸਕੱਤਰ ਰਤਨ ਕੁਮਾਰ ...
ਬੰਗਾ, 28 ਨਵੰਬਰ (ਕਰਮ ਲਧਾਣਾ)-ਤਰਕਸ਼ੀਲ ਸੁਸਾਇਟੀ ਪੰਜਾਬ ਦੀ ਬੰਗਾ ਇਕਾਈ ਦੀ ਮੀਟਿੰਗ ਬਲਜੀਤ ਖਟਕੜ ਦੀ ਅਗਵਾਈ ਹੇਠ ਕੀਤੀ ਗਈ | ਜਿਸ 'ਚ ਹਾਜ਼ਰ ਅਹੁਦੇਦਾਰਾਂ ਵਲੋਂ ਚਲੰਤ ਮਾਮਲਿਆਂ ਤਿੰਨ ਖੇਤੀ ਕਾਨੂੰਨਾਂ ਤੇ ਸਿਆਸੀ ਪਾਰਟੀਆਂ ਵਲੋਂ ਪੰਜਾਬ ਦੇ ਲੋਕਾਂ ਨੂੰ ਮੁਫ਼ਤ ...
ਬੰਗਾ, 28 ਨਵੰਬਰ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰੀਕ ਸਿੰਘ ਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸਤਨਾਮ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਸਾਇੰਸ ਮੇਲਾ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ...
ਪੋਜੇਵਾਲ ਸਰਾਂ, 28 ਨਵੰਬਰ (ਰਮਨ ਭਾਟੀਆ)-ਪੰਜਾਬ ਨੂੰ ਕਰਜ਼ੇ 'ਚ ਡੋਬਣ ਲਈ ਕਾਂਗਰਸ ਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਕੋਈ ਕਸਰ ਨਹੀਂ ਛੱਡੀ | ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਨੇ ਆਪਣੇ 10 ਸਾਲ ਦੇ ਰਾਜ 'ਚੋਂ ਸਿਰਫ਼ ਆਖ਼ਰੀ ਚਾਰ ਸਾਲਾਂ 'ਚ ਪੰਜਾਬ ਦਾ ਕਰਜ਼ ਦੋਗੁਣਾਂ ਕਰ ...
ਭੱਦੀ, 28 ਨਵੰਬਰ (ਨਰੇਸ਼ ਧੌਲ)-ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਜਿਥੇ ਹਲਕੇ ਦੇ ਸਮੁੱਚੇ ਪਿੰਡਾਂ ਦੇ ਸਰਵ ਪੱਖੀ ਵਿਕਾਸ ਹਿਤ ਖੁੱਲ੍ਹੀਆਂ ਗਰਾਂਟਾਂ ਵੰਡੀਆਂ ਜਾ ਰਹੀਆਂ ਹਨ ਉਥੇ ਪਿੰਡ ਆਕਲਿਆਣਾ ਦੇ ਵਿਕਾਸ ਕਾਰਜਾਂ ਲਈ 4.50 ਲੱਖ ਰੁਪਏ ਦਾ ਚੈੱਕ ਸਰਪੰਚ ਡਾ: ...
ਬਲਾਚੌਰ, 28 ਨਵੰਬਰ (ਸ਼ਾਮ ਸੁੰਦਰ ਮੀਲੂ)-ਸ਼ਹਿਰ ਦੇ ਵਾਰਡ ਨੰਬਰ 14 ਤੇ 15 ਦੀਆਂ ਕਈ ਸਮੱਸਿਆਵਾਂ ਨੂੰ ਹੱਲ ਕਰ ਕੇ ਫਿਰਨੀ ਲਈ ਤੇ ਵਿਕਾਸ ਕੰਮਾਂ ਲਈ ਤਕਰੀਬਨ ਇਕ ਕਰੋੜ ਦੀ ਲਾਗਤ ਨਾਲ ਕੀਤੇ ਵਿਕਾਸ ਕੰਮਾਂ ਦਾ ਹਲਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਵਲੋਂ ਉਦਘਾਟਨ ਕੀਤਾ ...
ਜਾਡਲਾ, 28 ਨਵੰਬਰ (ਬੱਲੀ)-ਦੀ ਨਵਾਂਸ਼ਹਿਰ ਸਹਿਕਾਰੀ ਬੈਂਕ ਦੀ ਸਥਾਨਕ ਸ਼ਾਖਾ ਵਲੋਂ ਜ਼ਿਲ੍ਹਾ ਪ੍ਰਬੰਧਕ ਤੇ ਨਾਬਾਰਡ ਦੇ ਅਦੇਸ਼ਾਂ 'ਤੇ ਵਿੱਤੀ ਜਾਗਰੂਕਤਾ ਕੈਂਪ ਲਾਇਆ ਗਿਆ | ਜਿਸ ਨੂੰ ਸੰਬੋਧਨ ਕਰਦਿਆਂ ਸ਼ਾਖਾ ਪ੍ਰਬੰਧਕ ਮਦਨ ਲਾਲ ਨੇ ਸਹਿਕਾਰੀ ਬੈਂਕਾਂ ਵਲੋਂ ਆਪਣੇ ...
ਪੋਜੇਵਾਲ ਸਰਾਂ, 28 ਨਵੰਬਰ (ਰਮਨ ਭਾਟੀਆ)-ਹਲਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਵਲੋਂ 'ਮੇਰਾ ਹਲਕਾ ਤੁਹਾਡਾ ਵਿਕਾਸ' ਤਹਿਤ ਮੁਹਿੰਮ ਚਲਾ ਕੇ ਵੱਖ-ਵੱਖ ਪਿੰਡਾਂ 'ਚ ਆਪਣੀਆਂ ਟੀਮਾਂ ਨੂੰ ਭੇਜ ਕੇ ਪਿੰਡਾਂ ਦੇ ਵਿਕਾਸ ਲਈ ਵੱਖ-ਵੱਖ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ | ...
ਬੰਗਾ, 28 ਨਵੰਬਰ (ਜਸਬੀਰ ਸਿੰਘ ਨੂਰਪੁਰ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਮੇਟੀ ਬੰਗਾ ਵਲੋਂ ਹਰਦੇਵ ਸਿੰਘ ਕਾਹਮਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ 23ਵੇਂ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ 'ਚ ਰਾਜ ਪੱਧਰੀ 13 ਫੁੱਟਬਾਲ ...
ਉੜਾਪੜ/ਲਸਾੜਾ, 28 ਨਵੰਬਰ (ਲਖਵੀਰ ਸਿੰਘ ਖੁਰਦ)-ਸੰਯੁਕਤ ਡਾਇਰੈਕਟਰ ਬਲਿਹਾਰ ਸਿੰਘ ਰੰਗੀ ਤੇ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ. ਮਧੂ ਦੱਤ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਖੁਰਦ ਵਿਖੇ ਡੇਂਗੂ ਵਿਰੋਧੀ ਦਿਵਸ ਮਨਾਇਆ ਗਿਆ | ਜਿਸ 'ਚ ...
ਘੁੰਮਣਾਂ, 28 ਨਵੰਬਰ (ਮਹਿੰਦਰਪਾਲ ਸਿੰਘ)-ਪਿੰਡ ਮਾਂਗਟ ਦੇ ਧਾਰਮਿਕ ਅਸਥਾਨ ਗੁੱਗਾ ਜਾਹਰ ਪੀਰ ਵਿਖੇ ਸੇਵਾਦਾਰ ਸੁਰਿੰਦਰ ਸਿੰਘ ਤੇ ਗੁਰਦੀਪ ਸਿੰਘ ਦੀ ਦੇਖ-ਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵੱਖ-ਵੱਖ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਸਥਾਪਿਤ ਕੀਤਾ ...
ਸੰਧਵਾਂ, 28 ਨਵੰਬਰ (ਪ੍ਰੇਮੀ ਸੰਧਵਾਂ)-ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਦੀ ਯਾਦ 'ਚ ਬਹਿਰਾਮ-ਮਾਹਿਲਪੁਰ ਮੁੱਖ ਸੜਕ 'ਤੇ ਬਣੇ ਗੇਟ ਤੋਂ ਜਾਂਦੀ ਸੜਕ 'ਤੇ ਤਕਰੀਬਨ 13 ਮਹੀਨਿਆਂ ਤੋਂ ਪਾਏ ਪੱਥਰ ਕਾਰਨ ...
ਸੰਧਵਾਂ, 28 ਨਵੰਬਰ (ਪ੍ਰੇਮੀ ਸੰਧਵਾਂ)-ਸਮਾਜ ਸੇਵੀ ਡਾ. ਜਸਵੀਰ ਸਿੰਘ ਤੇ ਰਮਨ ਹੀਰਾ ਸੰਧਵਾਂ ਨੇ ਕਿਹਾ ਕਿ ਡਾ. ਅੰਬੇਡਕਰ ਨੇ ਦੱਬੇ ਕੁਚਲੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਤੇ ਡਾ. ਅੰਬੇਡਕਰ ਦੀ ਬਦੌਲਤ ਹੀ ਅੱਜ ਅਸੀਂ ਅਣਖ ਭਰੀ ਜਿੰਦਗੀ ਜਿਉ ਰਹੇ ਹਾਂ | ਉਨ੍ਹਾਂ ...
ਸੰਧਵਾਂ, 28 ਨਵੰਬਰ (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਮਾਂ ਬੋਲੀ ਨੂੰ ਸਮਰਪਿਤ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਪਿ੍ੰ. ਸਤਵਿੰਦਰ ਕੌਰ ਦੀ ਅਗਵਾਈ 'ਚ ਸਹਿ ਵਿੱਦਿਅਕ ਮੁਕਾਬਲੇ ਕਰਵਾਏ ਗਏ | ...
ਮਜਾਰੀ/ਸਾਹਿਬਾ, 28 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਗੁਰੂ ਨਾਨਕ ਬੱਬਰ ਅਕਾਲੀ ਯਾਦਗਾਰੀ ਕਾਲਜ (ਲੜਕੀਆਂ) ਮਜਾਰੀ ਦੇ ਬੀ. ਏ. ਪਹਿਲੇ ਭਾਗ ਦੇ ਦੂਜੇ ਸੈਸ਼ਨ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਬਾਰੇ ਕਾਲਜ ਦੇ ...
ਨਵਾਂਸ਼ਹਿਰ, 28 ਨਵੰਬਰ (ਗੁਰਬਖਸ਼ ਸਿੰਘ ਮਹੇ)-ਆਰ. ਐਮ. ਬੀ. ਡੀ. ਏ. ਵੀ. ਸੈਨਟੇਨਰੀ ਪਬਲਿਕ ਸਕੂਲ ਮੂਸਾਪੁਰ ਰੋਡ ਨਵਾਂਸ਼ਹਿਰ ਦੇ ਵਿਦਿਆਰਥੀਆਂ ਨੇ ਆਰੀਆਂ ਸਮਾਜ ਦੇ ਸਾਲਾਨਾ ਪ੍ਰੋਗਰਾਮ 'ਚ ਸੁਆਮੀ ਦਇਆਨੰਦ ਦੇ ਜੀਵਨ ਨਾਲ ਸੰਬੰਧਿਤ ਰਿਸ਼ੀ-ਗਾਥਾ ਗਾ ਕੇ ਖ਼ੂਬ ...
ਬੰਗਾ, 28 ਨਵੰਬਰ (ਜਸਬੀਰ ਸਿੰਘ ਨੂਰਪੁਰ)-ਵਿਦਿਆਰਥੀਆਂ ਨੂੰ ਸੰਵਿਧਾਨਿਕ ਮਹੱਤਤਾ ਦੱਸਣ ਲਈ ਸਿੱਖ ਨੈਸ਼ਨਲ ਕਾਲਜ ਚਰਨ ਕੰਵਲ ਬੰਗਾ ਵਿਖੇ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ਸੰਵਿਧਾਨ ਦਿਵਸ ਮਨਾਇਆ ਗਿਆ | ਜਿਸ 'ਚ ਕਾਲਜ ਦੇ ਸਟਾਫ਼ ਤੇ ਵਿਦਿਆਰਥੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX