ਲੁਧਿਆਣਾ, 28 ਨਵੰਬਰ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਕਾਲੀ ਤੇ ਬਸਪਾ ਗਠਜੋੜ ਦਾ 13 ਨੁਕਾਤੀ 'ਪੰਜਾਬ ਵਿਕਸਤ ਕਰੋ, ਪੰਜਾਬੀਆਂ ਨੂੰ ਉਤਸ਼ਾਹਿਤ ਕਰੋ' ਪ੍ਰੋਗਰਾਮ ਦਿੱਤਾ, ਜਿਸ ਤਹਿਤ ਛੋਟੇ ਉਦਯੋਗਾਂ ਤੇ ਵਪਾਰੀਆਂ ਲਈ ਨਵਾਂ ਮੰਤਰਾਲਾ ਸਥਾਪਿਤ ਕਰਨਾ, ਈ.ਡੀ.ਸੀ. ਤੇ ਰਜਿਸਟਰੀ ਫੀਸ ਵਿਚ 50 ਫੀਸਦੀ ਦੀ ਕਟੌਤੀ ਕਰਨਾ, ਛੋਟੇ ਵਪਾਰੀਆਂ ਲਈ ਜੀਵਨ, ਸਿਹਤ ਤੇ ਅਗਜ਼ਨੀ ਬੀਮੇ ਦੇ ਨਾਲ ਨਾਲ ਪੈਨਸ਼ਨ ਸਕੀਮ ਤੇ ਨਵੇਂ ਉਦਮੀਆਂ ਲਈ 5 ਲੱਖ ਰੁਪਏ ਤੱਕ ਵਿਆਜ਼ ਮੁਕਤ ਕਰਜ਼ਾ ਪ੍ਰਦਾਨ ਕਰਨਾ, ਇੰਡਸਟਰੀ ਲਈ 5 ਰੁਪਏ ਪ੍ਰਤੀ ਯੁਨਿਟ ਦੀ ਦਰ ਨਾਲ ਬਿਜਲੀ ਸਪਲਾਈ ਕਰਨਾ ਅਤੇ ਸਕਿੱਲ ਯੂਨੀਵਰਸਿਟੀ ਸਥਾਪਿਤ ਕਰ ਕੇ ਮੁਹਾਰਤੀ ਨੌਜਵਾਨ ਤਿਆਰ ਕਰਨ ਸਮੇਤ ਅਨੇਕਾਂ ਪ੍ਰੋਗਰਾਮ ਸ਼ਾਮਲ ਹਨ | ਇਥੇ ਉਦਯੋਗ ਤੇ ਵਪਾਰ ਦੀ ਵੱਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਬਹੁਤ ਸਪਸ਼ਟ ਹੈ ਕਿ ਪੰਜਾਬ ਤਾਂ ਹੀ ਅਗਲੇ ਪੜਾਅ ਤੱਕ ਤਰੱਕੀ ਕਰ ਸਕਦਾ ਹੈ ਜੇ ਅਸੀਂ ਵਪਾਰ ਤੇ ਉਦਯੋਗਿਕ ਖੇਤਰ ਨੂੰ ਹੁਲਾਰਾ ਦੇਵਾਂਗੇ | ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬੀਆਂ ਦੀ ਉਦਮਤਾ ਵਾਲੀ ਭਾਵਨਾ ਨੂੰ ਘਰੇਲੂ ਉਦਯੋਗ ਨੂੰ ਪ੍ਰਫੁੱਲਤ ਕਰ ਕੇ ਅਤੇ ਇਸ ਦੇ ਰਾਹ ਵਿਚਲੀਆਂ ਰੁਕਾਵਟਾਂ ਦੂਰ ਕਰ ਕੇ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਕਸਤ ਕਰੋ ਤਹਿਤ 25 ਵਿਭਾਗਾਂ ਦਾ ਇਕੋ ਸੀ.ਈ.ਓ. ਲਗਾਇਆ ਜਾਵੇਗਾ ਜੋ ਕਾਲੋਨੀਆਂ, ਮਾਲਜ਼, ਫਲੈਟ ਆਦਿ ਦੇ ਨਿਰਮਾਣ ਲਈ 45 ਦਿਨ ਅੰਦਰ ਮਨਜੂਰੀ ਦੇਵੇਗਾ | ਸਾਡੀ ਸਰਕਾਰ ਆਉਣ 'ਤੇ ਕਲੋਨਾਈਜ਼ਰ ਤੋਂ ਨਾਮਾਤਰ ਫੀਸ ਜਮ੍ਹਾਂ ਕਰਾ ਕੇ ਪਲਾਟ ਦੀ ਰਜਿਸਟਰੀ ਸਮੇਂ ਬਾਕੀ ਫੀਸ ਜਮ੍ਹਾਂ ਕਰਾਉਣ ਦਾ ਪ੍ਰਬੰਧ ਕੀਤਾ ਜਾਵੇਗਾ | ਈ. ਡੀ. ਸੀ. (ਬਾਹਰੀ ਵਿਕਾਸ ਖਰਚਾ) ਅਤੇ ਭੂ ਵਰਤੋਂ ਤਬਦੀਲੀ ਫੀਸ ਮੌਜੂਦਾ ਨਾਲੋਂ 50 ਫੀਸਦੀ ਘੱਟ ਕਰ ਦਿੱਤੀ ਜਾਵੇਗੀ | ਸੁਖਬੀਰ ਨੇ ਕਿਹਾ ਕਿ ਉਦਯੋਗ ਅਤੇ ਛੋਟੇ ਦੁਕਾਨਦਾਰਾਂ ਨੂੰ ਸਾਰੇ ਟੈਕਸਾਂ ਸਮੇਤ ਬਿਜਲੀ 5 ਰੁਪਏ ਯੂਨਿਟ ਦਿੱਤੀ ਜਾਵੇਗੀ | ਮੌਜੂਦਾ ਸਮੇਂ ਰਾਜ ਸਰਕਾਰ ਖੇਤੀ, ਐਸ. ਸੀ. ਵਰਗ, ਇੰਡਸਟਰੀ ਲਈ 12 ਹਜ਼ਾਰ ਕਰੋੜ ਰੁਪਏ ਸਾਲਾਨਾ ਸਬਸਿਡੀ ਪਾਵਰਕਾਮ ਨੂੰ ਦਿੱਤੀ ਜਾਂਦੀ ਹੈ ਪਰ ਸਾਡੀ ਸਰਕਾਰ ਬਣਨ 'ਤੇ ਸਰਕਾਰ 'ਤੇ ਇਹ ਬੋਝ ਘੱਟ ਕਰਨ ਲਈ 10 ਹਜ਼ਾਰ ਮੈਗਾਵਾਟ ਦੇ ਸੋਲਰ ਪਲਾਂਟ 25 ਹਜ਼ਾਰ ਕਰੋੜ ਦੀ ਲਾਗਤ ਨਾਲ ਲਗਾਏ ਜਾਣਗੇ | ਉਨ੍ਹਾਂ ਕਿਹਾ ਕਿ ਇੰਡਸਟਰੀ ਨੂੰ ਸੋਲਰ ਪਲਾਂਟ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਸ ਲਈ ਇੰਡਸਟਰੀਅਲ ਐਸੋਸੀਏਸ਼ਨ, ਫੋਕਲ ਪੁਆਇੰਟ ਇਕ ਯੂਨਿਟ ਬਣਾ ਕੇ ਕਿਸੇ ਵੀ ਇਲਾਕੇ ਵਿਚ ਸਸਤੀ ਜ਼ਮੀਨ ਲੈ ਕੇ ਸੋਲਰ ਪਲਾਂਟ ਲਗਾ ਸਕਦੇ ਹਨ, ਜਿਸ ਨਾਲ ਇੰਡਸਟਰੀ ਪ੍ਰਫੁਲਤ ਹੋਵੇਗੀ | ਇੰਸਪੈਕਟਰੀ ਰਾਜ ਦਾ ਖਾਤਮਾ ਕਰਨ ਲਈ ਮਗਰਮੱਛਾਂ ਨੂੰ ਚਿੜੀਆ ਘਰ ਵਿਚ ਬੰਦ ਕਰ ਦਿੱਤਾ ਜਾਵੇਗਾ ਅਤੇ ਵਪਾਰ ਦੀ ਤਰੱਕੀ ਲਈ ਜੋ ਸੰਗਲੀਆਂ ਸਨਅਤਕਾਰਾਂ ਅਤੇ ਵਪਾਰੀਆਂ ਦੇ ਪੈਰਾਂ ਨੂੰ ਪਈਆਂ ਹੋਈਆਂ ਹਨ ਪਹਿਲੀ ਕੈਬਨਿਟ ਮੀਟਿੰਗ ਵਿਚ ਖੋਲ੍ਹ ਦਿੱਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਸੂਬੇ 'ਚ ਇੰਡਸਟਰੀ ਅਤੇ ਵਪਾਰ ਨਾਲ ਹੀ ਤਰੱਕੀ ਹੋਣ 'ਤੇ ਬੇਰੁਜ਼ਗਾਰੀ ਨੂੰ ਠੱਲ੍ਹ ਪੈ ਸਕਦੀ ਹੈ | ਉਨ੍ਹਾਂ ਕਿਹਾ ਪਿਛਲੇ ਕਾਰਜਕਾਲ ਦੌਰਾਨ ਇਨਵੈਸਟਮੈਂਟ ਪੰਜਾਬ ਸਕੀਮ ਲਾਗੂ ਕਰਕੇ 32 ਸੈਕਟਰੀਆਂ ਦੀ ਪਾਵਰ ਇਕ ਸੈਕਟਰੀ ਨੂੰ ਦਿੱਤੀ ਸੀ ਜਿਸ ਨਾਲ 45 ਦਿਨ ਅੰਦਰ ਨਵੇਂ ਪ੍ਰੋਜੈਕਟ ਨੂੰ ਮਨਜੂਰੀ ਮਿਲ ਜਾਂਦੀ ਸੀ, ਪਰ ਕਾਂਗਰਸ ਸਰਕਾਰ ਬਣਨ 'ਤੇ ਮੁੜ 32 ਸੈਕਟਰੀਆਂ ਨੂੰ ਪਾਵਰ ਸੌਂਪ ਦਿੱਤੀ ਗਈ | ਉਨ੍ਹਾਂ ਕਿਹਾ ਕਿ ਛੋਟੀ ਇੰਡਸਟਰੀ ਤੇ ਛੋਟੇ ਵਪਾਰੀਆਂ ਲਈ ਵੱਖਰਾ ਵਿਭਾਗ ਬਣਾ ਕੇ ਅਲੱਗ ਮੰਤਰੀ ਬਣਾਇਆ ਜਾਵੇਗਾ | ਸਨਅਤਕਾਰਾਂ ਅਤੇ ਵਪਾਰੀਆਂ 'ਤੇ ਅਧਾਰਿਤ ਬੋਰਡ ਦਾ ਗਠਨ ਕੀਤਾ ਜਾਵੇਗਾ ਜੋ ਵਪਾਰ ਪੱਖੀ ਨੀਤੀਆਂ ਬਣਾ ਕੇ ਦੇਵੇਗਾ ਜਿਨ੍ਹਾਂ ਨੂੰ ਲਾਗੂ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇੰਡਸਟਰੀਅਲ ਅਸਟੇਟ, ਫੋਕਲ ਪੁਆਇੰਟਾਂ ਦੀ ਸਾਂਭ ਸੰਭਾਲ ਲਈ ਸਨਅਤਕਾਰਾਂ ਦੀਆਂ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ | ਛੋਟੇ ਵਪਾਰੀਆਂ ਨੂੰ ਜੀ. ਐਸ. ਟੀ. ਲਈ ਕਿਤਾਬਾਂ ਲਗਾਉਣ ਤੋਂ ਬਚਾਉਣ ਲਈ ਇਕ ਕਰੋੜ ਤੱਕ 30 ਹਜ਼ਾਰ ਰੁਪਏ, 75 ਲੱਖ ਤੱਕ 25 ਹਜ਼ਾਰ, 50 ਲੱਖ ਤੱਕ 10 ਹਜ਼ਾਰ ਅਤੇ 25 ਲੱਖ ਸਾਲਾਨਾ ਟਰਨਓਵਰ ਲਈ 5 ਹਜ਼ਾਰ ਸਾਲਾਨਾ ਯਕਮੁਸ਼ਤ ਜਮ੍ਹਾਂ ਕਰਾਏ ਜਾਣਗੇ | ਛੋਟੇ ਦੁਕਾਨਦਾਰਾਂ ਅਤੇ ਕੋਟੇਜ (ਛੋਟੀ) ਇੰਡਸਟਰੀ ਵਾਲਿਆਂ ਦੇ ਪਰਿਵਾਰਾਂ ਲਈ 10 ਲੱਖ ਰੁਪਏ ਫਾਇਰ ਬੀਮਾ, 10 ਲੱਖ ਸਿਹਤ ਬੀਮਾ ਅਤੇ 10 ਲੱਖ ਜੀਵਨ ਬੀਮਾ ਕਰਾਇਆ ਜਾਵੇਗਾ ਅਤੇ ਛੋਟੇ ਦੁਕਾਨਦਾਰਾਂ ਦੀ ਸਮਾਜਿਕ ਸੁਰੱਖਿਆ ਲਈ ਪੈਨਸ਼ਨ ਸਕੀਮ ਨੂੰ ਲਾਗੂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਨੌਜਵਾਨ ਲੜਕੇ ਲੜਕੀਆਂ ਲਈ ਸਵੈ ਰੁਜ਼ਗਾਰ ਸ਼ੁਰੂ ਕਰਨ ਲਈ 5 ਲੱਖ ਰੁਪਏ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇਗਾ | ਕੋਰੋਨਾ ਦੌਰਾਨ ਛੋਟੇ ਦੁਕਾਨਦਾਰਾਂ ਨੂੰ ਹੋਏ ਨੁਕਸਾਨ ਦੀ ਪੂਰਤੀ ਲਈ 10 ਲੱਖ ਰੁਪਏ ਦੇ ਕਰਜ਼ੇ 'ਤੇ 5 ਫੀਸਦੀ ਵਿਆਜ ਦੀ ਸਬਸਿਡੀ ਅਤੇ ਛੋਟੀ ਇੰਡਸਟਰੀ ਲਈ 50 ਲੱਖ ਤੱਕ ਵਰਕਿੰਗ ਕੈਪੀਟਲ ਲਈ 3 ਫੀਸਦੀ ਵਿਆਜ ਸਬਸਿਡੀ ਸਿੱਧੀ ਬੈਂਕ ਵਿਚ ਜਮ੍ਹਾਂ ਕਰਾਈ ਜਾਵੇਗੀ | ਉਨ੍ਹਾਂ ਕਿਹਾ ਕਿ 200 ਏਕੜ ਜ਼ਮੀਨ 'ਚ 25 ਹਜ਼ਾਰ ਵਿਦਿਆਰਥੀਆਂ ਦੀ ਸਮਰੱਥਾ ਵਾਲੀ ਭਾਰਤ ਦੀ ਸਭ ਤੋਂ ਵੱਡੀ ਸਕਿੱਲ ਯੂਨੀਵਰਸਿਟੀ ਬਣਾਈ ਜਾਵੇਗੀ | ਵੱਡੀ ਇੰਡਸਟਰੀ ਦੇ ਕੈਂਪਸ ਵਿਚ ਸਕਿੱਲ ਸਕੂਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ | ਸੁਖਬੀਰ ਨੇ ਜਨਤਾ ਨੂੰ ਅਪੀਲ ਕੀਤੀ ਇਸ ਵਾਰ ਮੁੱਖ ਮੰਤਰੀ ਉਸ ਨੂੰ ਬਣਾਇਆ ਜਾਵੇ ਜੋ ਪੰਜਾਬ ਦੀ ਅਗਵਾਈ ਲਈ ਢੁੱਕਦਾ ਹੋਵੇ | ਉਨ੍ਹਾਂ ਨੇ ਕਿਹਾ ਕਿ ਬੰਦਰਗਾਹ ਪੰਜਾਬ ਦੇ ਨਜ਼ਦੀਕ ਨਾ ਹੋਣ ਕਾਰਨ ਵਿਦੇਸ਼ ਵਿਚ ਮਾਲ ਭੇਜਣ ਲਈ ਭਾੜਾ ਬਹੁਤ ਲੱਗਦਾ ਹੈ ਇਸ ਲਈ ਹੋਰ ਏਅਰਪੋਰਟਾਂ ਦਾ ਨਿਰਮਾਣ ਕਰਾਉਣ ਨੂੰ ਤਰਜੀਹ ਦਿੱਤੀ ਜਾਵੇਗੀ | ਸਮਾਗਮ 'ਚ ਐਨ. ਕੇ. ਸ਼ਰਮਾ, ਅਨਿਲ ਜੋਸ਼ੀ, ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ, ਹਰੀਸ਼ ਰਾਏ ਢਾਂਡਾ, ਰਣਜੀਤ ਸਿੰਘ ਢਿੱਲੋਂ, ਜਥੇਦਾਰ ਪਿ੍ਤਪਾਲ ਸਿੰਘ, ਗੁਰਮੀਤ ਸਿੰਘ ਕੁਲਾਰ, ਅਸ਼ੋਕ ਮੱਕੜ, ਕਮਲ ਚੇਤਲੀ, ਜਥੇਦਾਰ ਹਰਭਜਨ ਸਿੰਘ ਡੰਗ ਆਦਿ ਹਾਜ਼ਰ ਸਨ |
ਤਲਵੰਡੀ ਭਾਈ, 28 ਨਵੰਬਰ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਨੇੜਲੇ ਪਿੰਡ ਜਵਾਹਰ ਸਿੰਘ ਵਾਲਾ (ਵਾੜਾ ਜੈਦ) ਅਤੇ ਉਗੋਕੇ ਦੇ ਦੋ ਨੌਜਵਾਨਾਂ ਵਲੋਂ ਇਕੱਠਿਆਂ ਹੀ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਹੈ | ਦੋਵੇਂ ਸਕੂਲ ਸਮੇਂ ਤੋਂ ਹੀ ...
ਲੁਧਿਆਣਾ, 28 ਨਵੰਬਰ (ਪੁਨੀਤ ਬਾਵਾ)-ਆਮਦਨ ਕਰ ਵਿਭਾਗ ਵਲੋਂ ਅੱਜ ਤੀਸਰੇ ਦਿਨ ਵੀ ਫਾਸਟਵੇਅ ਤੇ ਜੁਝਾਰ ਸਮੂਹ ਦੇ ਟਿਕਾਣੇ 'ਤੇ ਛਾਪੇਮਾਰੀ ਜਾਰੀ ਰਹੀ | ਪਹਿਲੇ ਦਿਨ 8 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਸੀ, ਪਰ ਅੱਜ ਸਿਰਫ਼ ਦੋ ਥਾਂ 'ਤੇ ਹੀ ਛਾਪੇਮਾਰੀ ਚੱਲ ਰਹੀ ਹੈ | ਵਿਭਾਗ ...
ਲੁਧਿਆਣਾ, 28 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ਿਮਲਾਪੁਰੀ ਇਲਾਕੇ 'ਚ ਇਕ ਔਰਤ ਵੱਲੋਂ ਗੁਆਂਢੀ ਦੀ ਢਾਈ ਸਾਲਾ ਬੱਚੀ ਨੂੰ ਜ਼ਿੰਦਾ ਹੀ ਖੇਤਾਂ 'ਚ ਦਬਾ ਦਿੱਤਾ, ਸਿੱਟੇ ਵਜੋਂ ਬੱਚੀ ਦੀ ਮੌਤ ਹੋ ਗਈ | ਪੁਲਿਸ ਵਲੋਂ ਔਰਤ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ...
ਚੰਡੀਗੜ੍ਹ, 28 ਨਵੰਬਰ (ਬਿਉਰੋ ਚੀਫ਼) - ਪੰਜਾਬ ਮੰਤਰੀ ਮੰਡਲ ਦੀ 29 ਨਵੰਬਰ ਨੂੰ ਇੱਥੇ ਬਾਅਦ ਦੁਪਹਿਰ 4 ਵਜੇ ਹੋਣ ਵਾਲੀ ਮੀਟਿੰਗ 'ਚ ਕੇਬਲ ਮਾਫ਼ੀਆ ਨੂੰ ਨੱਥ ਪਾਉਣ ਲਈ ਬਣਾਈ ਜਾਣ ਵਾਲੀ ਨੀਤੀ 'ਤੇ ਵਿਚਾਰ ਹੋਣ ਦੀ ਸੰਭਾਵਨਾ ਹੈ | ਮੁੱਖ ਮੰਤਰੀ ਨੇ ਬੀਤੇ ਦਿਨੀਂ ਐਲਾਨ ਕੀਤਾ ...
ਚੰਡੀਗੜ੍ਹ, 28 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਆਪਣੀ ਹੀ ਸਰਕਾਰ ਦੇ ਕੰਮ ਕਰਨ ਦੇ ਤਰੀਕੇ 'ਤੇ ਸਵਾਲ ਖੜ੍ਹੇ ਕਰਦਿਆਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਹਮਲਾ ਬੋਲਿਆ ਹੈ | ਡਰੱਗ ...
ਖਰੜ, 28 ਨਵੰਬਰ (ਗੁਰਮੁੱਖ ਸਿੰਘ ਮਾਨ)-ਖਰੜ-ਲੁਧਿਆਣਾ ਹਾਈਵੇਅ 'ਤੇ ਚੰਡੀਗੜ੍ਹ ਯੂਨੀਵਰਸਿਟੀ ਸਾਹਮਣੇ ਹੋਏ ਭਿਆਨਕ ਸੜਕ ਹਾਦਸੇ ਵਿਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦ ਕਿ ਦੋ ਗੰਭੀਰ ਜ਼ਖ਼ਮੀ ਹੋ ਗਏ | ਇਹ ਹਾਦਸਾ ਖਰੜ ਵਲੋਂ ਆ ਰਹੀ ਤੇਜ਼ ਰਫ਼ਤਾਰ ਕਾਰ ਦੇ ਬੇਕਾਬੂ ...
ਚੰਡੀਗੜ੍ਹ, 28 ਨਵੰਬਰ (ਹਰਕਵਲਜੀਤ ਸਿੰਘ)- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਨਸ਼ਿਆਂ ਤੇ ਬੇਅਦਬੀਆਂ ਦੇ ਮੁੱਦੇ 'ਤੇ ਸਰਕਾਰੀ ਪੱਧਰ 'ਤੇ ਢਿੱਲੀ ਕਾਰਵਾਈ ਦੇ ਹੋਏ ਵਿਰੋਧ ਅਤੇ ਮਰਨ ਵਰਤ ਦੀ ਧਮਕੀ ਤੋਂ ਬਾਅਦ ਸਰਕਾਰ ਹਰਕਤ ਵਿਚ ਨਜ਼ਰ ਆ ਰਹੀ ਹੈ | ਉਪ ...
ਲੁਧਿਆਣਾ, 28 ਨਵੰਬਰ (ਪੁਨੀਤ ਬਾਵਾ)-ਦਾਖਾ ਤੋਂ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਮੀਡੀਆ 'ਚ ਛਪੀਆਂ ਖਬਰਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਮੇਰੇ ਘਰ ਅਤੇ ਕਾਰੋਬਾਰੀ ਦਫ਼ਤਰਾਂ ਅੰਦਰ ਆਮਦਨ ਕਰ ਵਿਭਾਗ ਵਲੋਂ ਕੀਤੀ ਛਾਪੇਮਾਰੀ ਦੌਰਾਨ ਟੀਮ ...
ਬਟਾਲਾ, 28 ਨਵੰਬਰ (ਕਾਹਲੋਂ)-ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਅਸ਼ਵਨੀ ਸੇਖੜੀ ਉਨ੍ਹਾਂ 'ਤੇ ਜੋ ਵੀ ਇਲਜ਼ਾਮ ਲਗਾ ਰਹੇ ਹਨ, ਉਹ ਝੂਠੇ ਤੇ ਬੇਬੁਨਿਆਦ ਹਨ | ਉਨ੍ਹਾਂ ਕਿਹਾ ਕਿ ਜੇਕਰ ਸੇਖੜੀ ਸੱਚੇ ਹਨ ਤਾਂ ਮੇਰੇ 'ਤੇ ਲਗਾਏ ਜਾਣ ਵਾਲੇ ...
ਚੰਡੀਗੜ੍ਹ, 28 ਨਵੰਬਰ (ਅਜੀਤ ਬਿਊਰੋ)- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੀਆਂ ਔਰਤਾਂ ਦੇ ਸਸ਼ਕਤੀਕਰਨ ਲਈ ਹਰ ਮਹੀਨੇ 1000 ਰੁਪਏ ਦੇਣ ਦੇ ਐਲਾਨ ਸੰਬੰਧੀ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਨੇਤਾਵਾਂ ਦੇ ...
ਲੁਧਿਆਣਾ, 28 ਨਵੰਬਰ (ਪੁਨੀਤ ਬਾਵਾ)-ਪੰਜਾਬ ਬਚਾਓ ਸੰਯੁਕਤ ਮੋਰਚਾ ਵਲੋਂ ਅੱਜ ਲੁਧਿਆਣਾ ਦੀ ਗਿੱਲ ਰੋਡ ਦਾਣਾ ਮੰਡੀ ਵਿਖੇ 'ਕਾਰਪੋਰੇਟ ਭਜਾਓ, ਦੇਸ਼ ਬਚਾਓ, ਪੰਜਾਬ ਬਚਾਓ' ਸੂਬਾ ਪੱਧਰੀ ਵਿਸ਼ਾਲ ਰੈਲੀ ਕੀਤੀ ਗਈ | ਜਿਸ 'ਚ ਰਿਕਾਰਡਤੋੜ ਇਕੱਠ ਨੇ ਸੰਘਰਸ਼ਸ਼ੀਲ ਤੇ ਪੰਜਾਬ ...
ਬਰਗਾੜੀ, 28 ਨਵੰਬਰ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਖੇਡ ਸਟੇਡੀਅਮ ਬਰਗਾੜੀ ਵਿਖੇ 'ਪੰਥ, ਗ੍ਰੰਥ ਅਤੇ ਕਿਸਾਨ ਬਚਾਓ' ਵਿਸ਼ਾਲ ਰੈਲੀ ਕੀਤੀ ਗਈ | ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ...
ਜਲੰਧਰ, 28 ਨਵੰਬਰ (ਸ਼ਿਵ)- ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦਿੱਲੀ ਤੇ ਪੰਜਾਬ ਦੇ ਮੁੱਖ ਮੰਤਰੀਆਂ ਵਲੋਂ ਕੀਤੇ ਜਾ ਰਹੇ ਵਾਅਦਿਆਂ ਨੂੰ ਲੈ ਕੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਲੋਂ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਗੁਮਰਾਹ ...
ਚੰਡੀਗੜ੍ਹ, 28 ਨਵੰਬਰ (ਅਜੀਤ ਬਿਊਰੋ)- ਅੱਜ ਪੰਜਾਬ ਵਿਚ ਕੋਰੋਨਾ ਦੇ 42 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 21 ਮਰੀਜ਼ ਸਿਹਤਯਾਬ ਹੋਏ ਹਨ ਅਤੇ ਫ਼ਰੀਦਕੋਟ ਤੇ ਪਟਿਆਲਾ ਨਾਲ ਸਬੰਧਤ ਦੋ ਮਰੀਜ਼ਾਂ ਦੀ ਮੌਤ ਹੋਈ ਹੈ | ਨਵੇਂ ਮਾਮਲਿਆਂ 'ਚ ਹੁਸ਼ਿਆਰਪੁਰ ਤੋਂ 11, ਪਠਾਨਕੋਟ ਤੋਂ 10, ...
ਅੰਮਿ੍ਤਸਰ, 28 ਨਵੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਮੁੱਲਾ ਹਸਨ ਅਖੁੰਦ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਗੁਆਂਢੀਆਂ ਅਤੇ ਖੇਤਰੀ ਦੇਸ਼ਾਂ ਸਮੇਤ ਕੌਮਾਂਤਰੀ ਭਾਈਚਾਰੇ ਨਾਲ ਚੰਗੇ ਸਬੰਧ ਸਥਾਪਿਤ ਕਰਨਾ ...
ਐੱਸ. ਏ. ਐੱਸ. ਨਗਰ, 28 ਨਵੰਬਰ (ਕੇ. ਐੱਸ. ਰਾਣਾ)-ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵਲੋਂ ਲੋੜਵੰਦ ਅਤੇ ਕਮਜ਼ੋਰ ਵਰਗਾਂ ਦੀ ਮਦਦ ਲਈ ਮੁਫ਼ਤ ਕਾਨੂੰਨੀ ਸਹਾਇਤਾ ਦੀ ਸ਼ੁਰੂਆਤ ਕੀਤੀ ਗਈ ਹੈ | ਕੌਮੀ ਸੰਵਿਧਾਨ ਦਿਵਸ ਨੂੰ ਸਮਰਪਿਤ ਸ਼ੁਰੂ ਕੀਤੀ ਇਸ ...
ਲੁਧਿਆਣਾ, 28 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਪੰਜਾਬ 'ਚ ਪੁਲਿਸ ਤੇ ਸਿਵਲ ਅਧਿਕਾਰੀਆਂ ਦੇ ਮੁੜ ਤੋਂ ਤਬਾਦਲੇ ਕੀਤੇ ਜਾ ਰਹੇ ਹਨ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅਹੁਦਾ ਸੰਭਾਲਣ ਤੋਂ ਬਾਅਦ ਸੂਬੇ ਭਰ 'ਚ ਵੱਖ ਵੱਖ ਸ਼ਹਿਰਾਂ ਦੇ ਪੁਲਿਸ ਕਮਿਸ਼ਨਰ ਅਤੇ ਐਸ. ਐਸ. ...
ਫ਼ਾਜ਼ਿਲਕਾ/ਬਠਿੰਡਾ, 28 ਨਵੰਬਰ (ਦਵਿੰਦਰ ਪਾਲ ਸਿੰਘ, ਸਤਪਾਲ ਸਿੰਘ ਸਿਵੀਆਂ)- ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਫ਼ਾਜ਼ਿਲਕਾ ਵਲੋਂ ਨਾਕਾਬੰਦੀ ਦੌਰਾਨ 2 ਜ਼ਿੰਦਾ ਹੈਾਡ ਗਰਨੇਡ ਫੜੇ ਗਏ ਹਨ | ਜਾਣਕਾਰੀ ਮੁਤਾਬਿਕ ਇੰਸਪੈਕਟਰ ਹਰਮੀਤ ਸਿੰਘ, ਐਸ. ਆਈ. ਸੁਮਿਤ, ਏ. ਐਸ. ਆਈ. ...
ਸੰਘੋਲ, 28 ਨਵੰਬਰ (ਗੁਰਨਾਮ ਸਿੰਘ ਚੀਨਾ)-ਪਿੰਡ ਖੰਟ ਦੇ ਖੇਡ ਗਰਾਊਾਡ ਵਿਖੇ ਫੁੱਟਬਾਲ ਦੇ ਚੱਲ ਰਹੇ ਮੁਕਾਬਲਿਆਂ ਦੌਰਾਨ ਅਚਾਨਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆ ਜਾਣ 'ਤੇ ਜਿੱਥੇ ਖਿਡਾਰੀਆਂ ਤੇ ਦਰਸ਼ਕਾਂ ਅੰਦਰ ਖ਼ੁਸ਼ੀ ਦਾ ਮਾਹੌਲ ਸੀ, ਉੱਥੇ ਲੋਕ ਮੁੱਖ ...
ਜਲੰਧਰ, 28 ਨਵੰਬਰ (ਸਾਬੀ)- ਪੰਜਾਬ ਖੇਡ ਵਿਭਾਗ ਵੱਲੋਂ ਪੀ.ਆਈ.ਐਸ. ਦੇ ਡਾਇਰੈਕਟਰ ਦੀ ਚੋਣ ਲਈ ਬਣਾਈ ਕਮੇਟੀ 'ਚ ਹੁਣ ਵਾਧਾ ਕਰ ਦਿੱਤਾ ਹੈ | ਵਿਭਾਗ ਨੇ ਪਹਿਲਾਂ ਜਾਰੀ ਕੀਤੇ ਪੱਤਰ 'ਚ ਯੋਜਨਬੱਧ ਤਰੀਕੇ ਨਾਲ (ਪਿਛਲੀ ਤਰੀਕ) 'ਚ ਪਹਿਲਾਂ ਵਾਲੇ ਪੱਤਰ ਦਾ ਨੰਬਰ ਤੇ ਤਰੀਕ ...
ਅੰਮਿ੍ਤਸਰ, 28 ਨਵੰਬਰ (ਜਸਵੰਤ ਸਿੰਘ ਜੱਸ)-ਸਿੱਖ ਪੰਥ ਦੀਆਂ ਤਿੰਨ ਅਹਿਮ ਸ਼ਖ਼ਸੀਅਤਾਂ, ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦ ਭਾਈ ਈਸ਼ਰ ਸਿੰਘ ਧਾਰੋਵਾਲੀ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਬਾਬਾ ਜਸਵੀਰ ਸਿੰਘ ਖ਼ਾਲਸਾ ਕਾਲਾਮਲ੍ਹਾ ਅਤੇ ਦਲਬਾਰ ਸਿੰਘ ...
ਅੰਮਿ੍ਤਸਰ, 28 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ 'ਚ ਲੰਘੇ ਦਿਨ ਗੁਰਦੁਆਰਾ ਸ੍ਰੀ ਹਰਿਕਿਸ਼ਨ ਸਾਹਿਬ ਵਿਖੇ ਨਿੱਤਨੇਮ ਅਤੇ ਪਾਠ ਲਈ ਰੱਖੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ 'ਤੇ ਅੱਜ ਦੁਪਹਿਰ ਸਥਿਤੀ ਦਾ ਜਾਇਜ਼ਾ ਲੈਣ ...
ਅੰਮਿ੍ਤਸਰ, 28 ਨਵੰਬਰ (ਸੁਰਿੰਦਰ ਕੋਛੜ)-ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸਬੰਧਤ ਪਾਕਿਸਤਾਨ ਦੇ ਸ਼ਹਿਰ ਲਾਹੌਰ 'ਚ ਦੋ ਅਸਥਾਨ ਅੱਜ ਵੀ ਮੌਜੂਦ ਹਨ | ਇਨ੍ਹਾਂ 'ਚੋਂ ਗੁਰਦੁਆਰਾ ਡੇਰਾ ਸਾਹਿਬ ਹੈ, ਜਿੱਥੇ ਦਰਿਆ ਰਾਵੀ ਦੇ ਕਿਨਾਰੇ ਗੁਰੂ ਸਾਹਿਬ ਨੇ ਸ਼ਹਾਦਤ ...
ਅੰਮਿ੍ਤਸਰ, 28 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਵਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਜਾਣ ਵਾਲੇ ਪਾਕਿ ਦੇ ਮੁਸਲਿਮ ਵਿਜ਼ਟਰ ਲਈ ਹਰੇ ਰੰਗ ਦੇ ਕਾਗ਼ਜ਼ 'ਤੇ ਪ੍ਰਕਾਸ਼ਿਤ ਨਵੀਂ ਰਸੀਦ ਜਾਰੀ ਕੀਤੀ ਜਾ ਰਹੀ ਹੈ | ਉਸ 'ਤੇ ਸਭ ਤੋਂ ...
ਲੁਧਿਆਣਾ, 28 ਨਵੰਬਰ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਵਲੋਂ '117 ਦੀ ਕਸਮ ਭਿ੍ਸ਼ਟਾਚਾਰ ਖਤਮ' ਦੇ ਨਾਅਰੇ ਹੇਠ ਪੰਜਾਬ ਅੰਦਰ 5 ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਪਹਿਲੀ ਰੈਲੀ ਅੱਜ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਵਿਖੇ ਪਾਰਟੀ ਦੇ ...
ਜ਼ੀਰਾ, 28 ਨਵੰਬਰ (ਜੋਗਿੰਦਰ ਸਿੰਘ ਕੰਡਿਆਲ)-ਪੰਜਾਬ ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ ਦੇਣ ਦੇ ਨਾਂਅ 'ਤੇ ਵੱਖ-ਵੱਖ ਵਿਭਾਗਾਂ ਦੀਆਂ ਅਸਾਮੀਆਂ ਦੇ ਇਸ਼ਤਿਹਾਰ ਪ੍ਰਕਾਸ਼ਿਤ ਕਰਵਾ ਕੇ ਜਿੱਥੇ ਫੋਕੀ ਵਾਹ-ਵਾਹ ਖੱਟ ਲਈ ਗਈ, ਉਥੇ ਫ਼ੀਸਾਂ ਦੇ ਨਾਂਅ 'ਤੇ ਬੇਰੁਜ਼ਗਾਰਾਂ ਦੀਆਂ ...
ਜਲੰਧਰ, 28 ਨਵੰਬਰ (ਸਾਬੀ)- ਪੰਜਾਬ ਖੇਡ ਵਿਭਾਗ ਨੇ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ 'ਚ ਡਾਇਰੈਕਟਰ ਟਰੇਨਿੰਗ ਤੇ ਪਾਠਕ੍ਰਮ ਦੀ ਪੋਸਟ ਭਰਨ ਲਈ ਪੂਰੀ ਵਿਉਂਤਬੰਦੀ ਕਰ ਲਈ ਹੈ ਤੇ ਬੇਸ਼ੱਕ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ 9 ਨਵੰਬਰ 2021 ਨੂੰ ਇਕ ਪੱਤਰ ਜਾਰੀ ...
ਅਗਰਤਲਾ, 28 ਨਵੰਬਰ (ਪੀ. ਟੀ. ਆਈ.)- ਸੱਤਾਧਾਰੀ ਭਾਜਪਾ ਨੇ ਤਿ੍ਪੁਰਾ 'ਚ ਨਗਰ ਨਿਗਮ ਚੋਣਾਂ 'ਚ ਹੂੰਝਾ ਫੇਰ ਜਿੱਤ ਹਾਸਲ ਕਰਦਿਆਂ 51 ਮੈਂਬਰੀ ਅਗਰਤਲਾ ਨਗਰ ਨਿਗਮ (ਏ.ਐਮ.ਸੀ.) ਦੀਆਂ ਸਾਰੀਆਂ ਸੀਟਾਂ ਆਪਣੇ ਨਾਂਅ ਕਰਦਿਆਂ ਕਈ ਹੋਰ ਸ਼ਹਿਰੀ ਸਥਾਨਕ ਸੰਸਥਾਵਾਂ 'ਤੇ ਕਬਜ਼ਾ ਕੀਤਾ ...
ਨਵੀਂ ਦਿੱਲੀ, 28 ਨਵੰਬਰ (ਪੀ. ਟੀ. ਆਈ.)- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਐਤਵਾਰ ਨੂੰ 250 ਅਜਿਹੇ ਸਕੂਲਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਦੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਪੰਜ ਸਾਲਾਂ 'ਚ ਕਾਇਆ ਕਲਪ ਕੀਤੀ ਹੈ ਅਤੇ ਉਨ੍ਹਾਂ ਪੰਜਾਬ ਨੂੰ ਵੀ ...
ਲਖਨਊ, 28 ਨਵੰਬਰ (ਏਜੰਸੀ)-ਯੂ.ਪੀ. 'ਚ ਪ੍ਰਸ਼ਨ ਪੱਤਰ ਲੀਕ ਹੋਣ ਕਾਰਨ ਐਤਵਾਰ ਨੂੰ ਹੋਣ ਵਾਲੀ ਯੂ.ਪੀ. ਟੀ.ਈ.ਟੀ. (ਅਧਿਆਪਕ ਯੋਗਤਾ ਪ੍ਰੀਖਿਆ) ਨੂੰ ਰੱਦ ਕਰ ਦਿੱਤਾ ਗਿਆ | ਵਧੀਕ ਡਾਇਰੈਕਟਰ ਜਨਰਲ ਕਾਨੂੰਨ ਤੇ ਵਿਵਸਥਾ ਪ੍ਰਸ਼ਾਂਤ ਕੁਮਾਰ ਨੇ ਪ੍ਰੀਖਿਆ ਸ਼ੁਰੂ ਹੋਣ ਤੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX