ਕਪੂਰਥਲਾ, 28 ਨਵੰਬਰ (ਸਡਾਨਾ)-ਜਲੰਧਰ ਕਪੂਰਥਲਾ ਸੜਕ 'ਤੇ ਿਲੰਕ ਰੋਡ ਦੇ ਨਾਲ ਲੱਗਦੇ ਪਿੰਡ ਇੱਬਣ ਅਹਿਮਦਪੁਰ ਨੇੜੇ ਦਿੱਲੀ ਕੱਟੜਾ ਹਾਈਵੇ ਦਾ ਸਰਵੇ ਕਰ ਰਹੇ ਇਕ ਸਰਵੇਅਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਉਪਰੰਤ ਉਸ ਦੀ ਬਲੈਰੋ ਗੱਡੀ ਤੇ ਲੈਪਟਾਪ ਖੋਹ ਕੇ ਫ਼ਰਾਰ ਹੋਏ 3 ਹਮਲਾਵਰਾਂ 'ਚੋਂ ਸਦਰ ਪੁਲਿਸ ਨੇ 2 ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਸ ਮਾਮਲੇ 'ਚ ਲੋੜੀਂਦੇ ਕਥਿਤ ਦੋਸ਼ੀ ਸੁਖਵਿੰਦਰ ਸਿੰਘ ਸੁੱਖਾ ਤੇ ਲਵਪ੍ਰੀਤ ਸਿੰਘ ਵਾਸੀਆਨ ਪਿੰਡ ਇੱਬਣ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਪਾਸੋਂ ਇਕ ਮੋਟਰਸਾਈਕਲ ਤੇ ਲੈਪਟਾਪ ਬਰਾਮਦ ਕੀਤਾ ਗਿਆ ਹੈ ਜਦਕਿ ਇਨ੍ਹਾਂ ਦਾ ਸਾਥੀ ਹਰਕ੍ਰਿਸ਼ਨ ਸਿੰਘ ਉਰਫ਼ ਮੋਨੂੰ ਵਾਸੀ ਢੱਪਈ ਗੱਡੀ ਸਮੇਤ ਫ਼ਰਾਰ ਹੈ ਤੇ ਉਸ ਦੀ ਭਾਲ ਹੇਠ ਛਾਪੇਮਾਰੀ ਕੀਤੀ ਜਾ ਰਹੀ ਹੈ | ਐੱਸ. ਐੱਸ. ਪੀ. ਨੇ ਦੱਸਿਆ ਕਿ ਬੀਤੀ 20 ਨਵੰਬਰ ਨੂੰ ਵਾਪਰੀ ਇਸ ਘਟਨਾ ਦੌਰਾਨ ਸਰਵੇਅਰ ਬਲਵਿੰਦਰ ਸਿੰਘ ਦਾ ਕਤਲ ਕਰਕੇ ਉਸ ਪਾਸੋਂ ਗੱਡੀ ਤੇ ਲੈਪਟਾਪ ਖੋਹਿਆ ਗਿਆ ਸੀ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਸਦਰ ਵਿਖੇ ਉਕਤ 3 ਵਿਅਕਤੀਆਂ ਵਿਰੁੱਧ ਕਤਲ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ ਤੇ ਡੀ. ਐੱਸ. ਪੀ. ਸਬ ਡਵੀਜ਼ਨ ਸੁਰਿੰਦਰ ਸਿੰਘ ਤੇ ਐੱਸ. ਐੱਚ. ਓ. ਸਦਰ ਇੰਸਪੈਕਟਰ ਗੁਰਦਿਆਲ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਵੱਖ-ਵੱਖ ਥਾਵਾਂ 'ਤੇ ਹਮਲਾਵਰਾਂ ਦੀ ਭਾਲ ਕਰ ਰਹੀਆਂ ਸਨ, ਜਿਸ ਤਹਿਤ ਸੁਖਵਿੰਦਰ ਸਿੰਘ ਸੁੱਖਾ ਨੂੰ ਪਿੰਡ ਰਜ਼ਾਪੁਰ ਦੇ ਬੱਸ ਅੱਡੇ ਨੇੜਿਓਾ ਕਾਬੂ ਕੀਤਾ ਗਿਆ ਜਦਕਿ ਲਵਪ੍ਰੀਤ ਸਿੰਘ ਜੋ ਕਿ ਗਿ੍ਫ਼ਤਾਰੀ ਤੋਂ ਬੱਚ ਰਿਹਾ ਸੀ, ਨੂੰ ਪਿੰਡ ਮਾਛਲਾ ਥਾਣਾ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ ਤੋਂ ਕਾਬੂ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੋਨੂੰ ਢੱਪਈ ਨੇ ਸੁਖਵਿੰਦਰ ਸਿੰਘ ਤੇ ਲਵਪ੍ਰੀਤ ਸਿੰਘ ਨੂੰ ਕਿਸੇ ਰਾਜ਼ੀਨਾਮੇ 'ਤੇ ਪਿੰਡ ਭੇਟਾਂ ਜਾਣ ਲਈ ਬੁਲਾਇਆ ਸੀ ਅਤੇ ਦੋਵੇਂ ਉਸ ਦੇ ਘਰ ਪਹੁੰਚ ਗਏ, ਉਪਰੰਤ ਮੋਨੂੰ ਦੀ ਕਾਰ ਵਿਚ ਨੱਥੂ ਚਾਹਲ ਵੱਲ ਜਾ ਰਹੇ ਸੀ ਤਾਂ ਧੰਦਲਾ ਨੇੜੇ ਉਨ੍ਹਾਂ ਦੀ ਕਾਰ ਅੱਗੇ ਜਾ ਰਹੀ ਕਿਸੇ ਹੋਰ ਕਾਰ ਨਾਲ ਟਕਰਾ ਗਈ, ਜਿੱਥੇ ਇਨ੍ਹਾਂ ਨੇ ਕਿਸੇ ਕਾਰ ਸਵਾਰ ਨਾਲ ਝਗੜਾ ਸ਼ੁਰੂ ਕਰ ਦਿੱਤਾ ਤੇ ਲੋਕ ਇਕੱਠੇ ਹੋਣ 'ਤੇ ਇਹ ਉੱਥੋਂ ਫ਼ਰਾਰ ਹੋ ਗਏ | ਉਪਰੰਤ ਇਨ੍ਹਾਂ ਦੀ ਕਾਰ 'ਚ ਕੁਝ ਤਕਨੀਕੀ ਖ਼ਰਾਬੀ ਆਉਣ ਕਾਰਨ ਕਾਰ ਰਸਤੇ ਵਿਚ ਛੱਡ ਦਿੱਤੀ ਤੇ ਇਕ ਵਿਅਕਤੀ ਦਾ ਬੰਦੂਕ ਦੀ ਨੋਕ 'ਤੇ ਮੋਟਰਸਾਈਕਲ ਖੋਹ ਲਿਆ, ਜਿਸ ਉਪਰੰਤ ਇਨ੍ਹਾਂ ਨੇ ਪਿੰਡ ਇੱਬਣ ਨੇੜੇ ਸਰਵੇਅਰ ਬਲਵਿੰਦਰ ਸਿੰਘ ਦੀ ਗੱਡੀ ਖੋਹਣ ਲਈ ਉਸ ਪਾਸੋਂ ਚਾਬੀਆਂ ਮੰਗੀਆਂ ਤੇ ਚਾਬੀਆਂ ਨਾ ਦੇਣ 'ਤੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਮੌਕੇ ਤੋਂ ਫ਼ਰਾਰ ਹੋ ਗਏ | ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਹਮਲਾਵਰਾਂ ਪਾਸੋਂ ਖੋਹਿਆ ਹੋਇਆ ਮੋਟਰਸਾਈਕਲ ਤੇ ਲੈਪਟਾਪ ਬਰਾਮਦ ਕਰ ਲਿਆ ਗਿਆ ਹੈ ਤੇ ਇਨ੍ਹਾਂ ਦੇ ਸਾਥੀ ਮੋਨੂੰ ਢੱਪਈ ਦੀ ਭਾਲ ਕੀਤੀ ਜਾ ਰਹੀ ਹੈ ਤੇ ਕਾਬੂ ਕੀਤੇ ਵਿਅਕਤੀਆਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ |
ਫਗਵਾੜਾ, 28 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਿੱਟੀ ਵੇਈਾ ਦੇ ਚੈਨਲਾਈਜ਼ੇਸ਼ਨ ਲਈ 1 ਕਰੋੜ ਰੁਪਏ ਦੀ ...
ਕਪੂਰਥਲਾ, 28 ਨਵੰਬਰ (ਅਮਰਜੀਤ ਕੋਮਲ)-ਇੰਡੀਅਨ ਰੇਲਵੇ ਟੈਕਨੀਕਲ ਸੁਪਰਵਾਈਜ਼ਰ ਐਸੋਸੀਏਸ਼ਨ (ਆਈ.ਆਰ.ਟੀ.ਐੱਸ.ਏ.) ਦਾ 56ਵਾਂ ਸਾਲਾਨਾ ਕੌਮੀ ਇਜਲਾਸ ਵਾਰਿਸ ਸ਼ਾਹ ਹਾਲ ਵਿਚ ਹੋਇਆ | ਇਜਲਾਸ ਦੇ ਸਵੇਰ ਦੇ ਸੈਸ਼ਨ 'ਚ ਆਈ. ਆਰ. ਟੀ. ਐੱਸ. ਏ. ਦੇ ਕੇਂਦਰੀ ਪ੍ਰਧਾਨ ਇੰਜ: ਐੱਮ. ...
ਕਪੂਰਥਲਾ, 28 ਨਵੰਬਰ (ਵਿ.ਪ੍ਰ.)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ 'ਚ ਗੁਰੂ ਸਾਹਿਬ ਜੀ ਦੇ ਜੀਵਨ ਉਪਦੇਸ਼ਾਂ ਬਾਰੇ ਬੱਚਿਆਂ ਨੂੰ ਜਾਣੰੂ ਕਰਵਾਉਣ ਦੇ ਮਨੋਰਥ ਨਾਲ ਆਨਲਾਈਨ ...
ਕਾਲਾ ਸੰਘਿਆਂ, 28 ਨਵੰਬਰ (ਬਲਜੀਤ ਸਿੰਘ ਸੰਘਾ)-ਧੰਨ-ਧੰਨ ਬਾਬਾ ਲੱਖੋ ਸਪੋਰਟਸ ਕਲੱਬ ਵੱਲੋਂ 12ਵਾਂ ਕਬੱਡੀ ਟੂਰਨਾਮੈਂਟ 29 ਤੇ 30 ਨਵੰਬਰ ਨੂੰ ਪਿੰਡ ਬਲੇਰਖਾਨਪੁਰ ਵਿਖੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਕਬੱਡੀ 55 ਕਿੱਲੋ, 65 ਕਿੱਲੋ, 80 ਕਿੱਲੋ ਭਾਰ ਦੀਆਂ ...
ਕਪੂਰਥਲਾ, 28 ਨਵੰਬਰ (ਸਡਾਨਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਕਪੂਰਥਲਾ ਨੂੰ ਸਮਾਰਟ ਸਕੂਲ ਬਣਾਉਣ ਦਾ ਉਦਘਾਟਨ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਮੁੱਖ ਗੇਟ ਦੇ ਨਵੀਨੀਕਰਨ ਦਾ ਉਦਘਾਟਨ ਕਰਕੇ ਸਕੂਲ 'ਚ ਨਵੇਂ ਜਿੰਮ ...
ਕਪੂਰਥਲਾ, 28 ਨਵੰਬਰ (ਸਡਾਨਾ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੂਬੇ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਨੂੰ ਦੇਖਦੇ ਹੋਏ ਲੋਕ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ | ਇਸੇ ਤਹਿਤ ਪਿੰਡ ਰੂਪਨਪੁਰ ਤੇ ਧਾਲੀਵਾਲ ਦੋਨਾ ਵਿਖੇ ਅਨੇਕਾਂ ਪਰਿਵਾਰਾਂ ਨੇ ਸ਼ੋ੍ਰਮਣੀ ...
ਫਗਵਾੜਾ, 28 ਨਵੰਬਰ (ਹਰੀਪਾਲ ਸਿੰਘ)-ਸੀ. ਆਈ. ਏ. ਸਟਾਫ਼ ਫਗਵਾੜਾ ਦੀ ਟੀਮ ਨੇ ਮਹੇੜੂ ਪਿੰਡ ਨੇੜੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਉਸ ਦੇ ਕਬਜ਼ੇ 'ਚੋਂ 80 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਐੱਸ. ਪੀ. ਫਗਵਾੜਾ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਸੀ. ਆਈ. ...
ਫਗਵਾੜਾ, 28 ਨਵੰਬਰ (ਹਰਜੋਤ ਸਿੰਘ ਚਾਨਾ)-ਪਿੰਡ ਮਹੇੜੂ ਵਿਖੇ ਇਕ ਵੇਚੀ ਹੋਈ ਜ਼ਮੀਨ 'ਚੋਂ ਸਫ਼ੈਦੇ ਜਬਰੀ ਕੱਟਣ ਦੇ ਦੋਸ਼ 'ਚ ਸਤਨਾਮਪੁਰਾ ਪੁਲੀਸ ਨੇ 2 ਮੈਂਬਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੀੜਤ ਵਿਅਕਤੀ ਲਖਬੀਰ ਸਿੰਘ ਪੁੱਤਰ ਸੁੱਚਾ ਸਿੰਘ ...
ਫਗਵਾੜਾ, 28 ਨਵੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੀ ਸਿਟੀ ਪੁਲਿਸ ਨੇ ਇਕ ਕੇਬਲ ਕੰਪਨੀ ਦੀ ਡਿਸਟਰੀਬਿਊਟਰਸ਼ਿਪ ਅਲਾਟ ਕਰਕੇ ਉਸ 'ਚੋਂ ਕਪੂਰਥਲਾ ਜ਼ਿਲੇ੍ਹ ਦਾ ਏਰੀਆ ਕਿਸੇ ਹੋਰ ਨੂੰ ਅਲਾਟ ਕਰਕੇ ਧੋਖਾਧੜੀ ਕਰਨ ਦੇ ਸੰਬੰਧ 'ਚ ਪੁਲਿਸ ਨੇ 2 ਮੈਂਬਰਾਂ ਖ਼ਿਲਾਫ਼ ਵੱਖ-ਵੱਖ ...
ਜਲੰਧਰ, 28 ਨਵੰਬਰ (ਜਤਿੰਦਰ ਸਾਬੀ)- ਸਿੱਖਿਆ ਦੇ ਮਿਆਰ ਨੂੰ ਬੁਨਿਆਦੀ ਤੌਰ 'ਤੇ ਸੁਧਾਰਨ ਦੀ ਥਾਂ ਕੇਵਲ ਫੋਕੀ ਇਸ਼ਤਿਹਾਰਬਾਜ਼ੀ ਕਰਨ ਵਾਲੀ ਪੰਜਾਬ ਦੀ ਚੰਨੀ ਸਰਕਾਰ ਖ਼ਿਲਾਫ਼, ਡੈਮੋਕਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐਫ.) ਪੰਜਾਬ ਦੀ ਸੂਬਾ ਕਮੇਟੀ ਨੇ ਮੀਟਿੰਗ ਉਪਰੰਤ ...
vਫਗਵਾੜਾ, 28 ਨਵੰਬਰ (ਤਰਨਜੀਤ ਸਿੰਘ ਕਿੰਨੜਾ)-ਕੇ. ਐੱਲ. ਚਾਂਦ ਵੈੱਲਫੇਅਰ ਟਰੱਸਟ (ਯੂ.ਕੇ.) ਦੇ ਪੰਜਾਬ ਯੂਨਿਟ ਵਲੋਂ ਅੱਜ ਸਥਾਨਕ ਫਰੈਂਡਜ਼ ਕਾਲੋਨੀ ਸਥਿਤ ਦਫ਼ਤਰ ਵਿਖੇ ਇਕ ਸੰਖੇਪ ਸਮਾਗਮ ਕਰਵਾ ਕੇ 3 ਲੋੜਵੰਦਾਂ ਨੂੰ ਟਰਾਈ ਸਾਈਕਲ ਤੇ ਵੀਲ੍ਹ ਚੇਅਰਾਂ ਭੇਟ ਕੀਤੀਆਂ ...
ਕਪੂਰਥਲਾ, 28 ਨਵੰਬਰ (ਸਡਾਨਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਤੇ ਬੇਅੰਤ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਕਥਾ ਕੀਰਤਨ ਸਮਾਗਮ ਗੁਰਦੁਆਰਾ ਸਾਹਿਬ ਤਪ ਅਸਥਾਨ ਬਾਬਾ ਮੰਗਲ ਸਿੰਘ ਪੁਰਾਣੀ ਸਬਜ਼ੀ ਮੰਡੀ ਵਿਖੇ ਸ੍ਰੀ ...
ਫਗਵਾੜਾ, 28 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਪਿੰਡ ਰਾਣੀਪੁਰ ਦੇ ਗੁਰਦੁਆਰਾ ਆਹਲੂਵਾਲੀਆ ਪੱਤੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾਪੂਰਵਕ ਮਨਾਇਆ ਗਿਆ | ਇਸ ਮੌਕੇ ਪਿਛਲੇ ਤਿੰਨ ਰੋਜ਼ ਤੋਂ ਆਰੰਭ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ...
ਨਡਾਲਾ, 28 ਨਵੰਬਰ (ਮਨਜਿੰਦਰ ਸਿੰਘ ਮਾਨ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ 'ਚ ਗੁਰੂ ਨਾਨਕ ਮਿਸ਼ਨ ਸੇਵਕ ਸਭਾ ਨਡਾਲਾ ਵਲੋਂ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ 36ਵਾਂ ਮਹਾਨ ਕੀਰਤਨ ਦਰਬਾਰ ਅਤੇ ਗੁਰਮਤਿ ਸਮਾਗਮ ਬੜੀ ਸ਼ਰਧਾ ਤੇ ਸਤਿਕਾਰ ਨਾਲ ...
ਫਗਵਾੜਾ, 28 ਨਵੰਬਰ (ਕਿੰਨੜਾ)-ਮਹਿਲਾ ਕਾਂਗਰਸ ਦੀ ਸੂਬਾਈ ਪ੍ਰਧਾਨ ਬਲਬੀਰ ਰਾਣੀ ਸੋਢੀ ਨੇ ਅੱਜ ਪਿੰਡ ਖਾਟੀ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਕੇ ਸ਼ੋ੍ਰਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ ਚੱਕ ਹਕੀਮ ਵਿਖੇ ਉਸਾਰੀ ਦੇ ਚੱਲ ਰਹੇ ...
ਸੁਲਤਾਨਪੁਰ ਲੋਧੀ, 28 ਨਵੰਬਰ (ਨਰੇਸ਼ ਹੈਪੀ, ਥਿੰਦ)-ਸ਼ਾਹ ਸੁਲਤਾਨ ਕਿ੍ਕਟ ਕਲੱਬ ਰਜਿਸਟਰਡ ਸਮਾਜ ਸੇਵੀ ਸੰਸਥਾ ਵਲੋਂ ਕਰਵਾਇਆ ਜਾ ਰਿਹਾ 17ਵੇਂ ਓਪਨ ਰਾਜ ਪੱਧਰੀ ਕਿ੍ਕਟ ਟੂਰਨਾਮੈਂਟ ਅੱਜ ਸ਼ਾਨੋ-ਸ਼ੌਕਤ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸੁਲਤਾਨਪੁਰ ...
ਲੁਧਿਆਣਾ, 28 ਨਵੰਬਰ (ਪੁਨੀਤ ਬਾਵਾ)-ਲੋਕ ਭਲਾਈ ਪਾਰਟੀ ਦੇ ਪ੍ਰਧਾਨ, ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੇ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ...
ਕਪੂਰਥਲਾ, 28 ਨਵੰਬਰ (ਵਿ.ਪ੍ਰ.)- ਸੈਨਿਕ ਸਕੂਲ ਕਪੂਰਥਲਾ 'ਚ ਕਰਵਾਏ ਗਏ ਫੀਤੀ ਸਮਾਗਮ 'ਚ ਸਕੂਲ ਦੇ ਪਿ੍ੰਸੀਪਲ ਕਰਨਲ ਪ੍ਰਸ਼ਾਂਤ ਸਕਸੈਨਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਉਨ੍ਹਾਂ ਦੀ ਹਾਜ਼ਰੀ 'ਚ ਕੈਡਿਟ ਅਨੂੰ ਸਕੂਲ ਦੇ ਕੈਪਟਨ, ਕੈਡਿਟ ਲੋਕੇਸ਼ ਕੁਮਾਰ ਕੈਪਟਨ ...
ਕਪੂਰਥਲਾ, 28 ਨਵੰਬਰ (ਅਮਰਜੀਤ ਕੋਮਲ)-ਜ਼ਿਲ੍ਹੇ ਦੇ ਪੇਂਡੂ ਖੇਤਰਾਂ 'ਚ ਸਮਾਰਟ ਵਿਲੇਜ ਯੋਜਨਾ ਤਹਿਤ ਬਹੁਤ ਸਾਰੇ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ, ਜਿਨ੍ਹਾਂ ਦੇ ਮੁਕੰਮਲ ਹੋਣ ਨਾਲ ਪਿੰਡਾਂ ਦੀ ਨੁਹਾਰ ਬਦਲ ਜਾਵੇਗੀ | ਇਹ ਸ਼ਬਦ ਰਾਜਬੰਸ ਕੌਰ ਰਾਣਾ ਸਾਬਕਾ ...
ਫਗਵਾੜਾ, 28 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਨੇ ਫਗਵਾੜਾ ਵਿਧਾਨ-ਸਭਾ ਹਲਕੇ ਨਾਲ ਸਬੰਧਿਤ ਸੀਨੀਅਰ ਆਗੂ ਜਥੇਦਾਰ ਅਵਤਾਰ ਸਿੰਘ ਭੁੰਗਰਨੀ ਅਤੇ ਠੇਕੇਦਾਰ ਬਲਜਿੰਦਰ ਸਿੰਘ ...
ਸੁਲਤਾਨਪੁਰ ਲੋਧੀ, 28 ਨਵੰਬਰ (ਨਰੇਸ਼ ਹੈਪੀ, ਥਿੰਦ)-ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ 'ਚ ਸਪੋਰਟਸ ਮੀਟ ਕਰਵਾਈ ਗਈ | ਅਕਾਲ ਗਲੈਕਸੀ ਕਾਨਵੈਂਟ ਸਕੂਲ, ਸੁਲਤਾਨਪੁਰ ਲੋਧੀ, ਜੂਨੀਅਰ ਵਿੰਗ ਦੇ ਨਰਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀ ਐਨੁਅਲ ...
ਕਪੂਰਥਲਾ, 28 ਨਵੰਬਰ (ਵਿ. ਪ੍ਰ.)-ਉੱਘੇ ਸ਼ਾਇਰ ਤੇ ਗੀਤਕਾਰ ਰਤਨ ਟਾਹਲਵੀ ਦੀ ਨਵ ਪ੍ਰਕਾਸ਼ਿਤ ਪੁਸਤਕ 'ਸੋਹਣੀ ਦਾ ਘੜਾ' ਉੱਘੇ ਸ਼ਾਇਰ ਕੰਵਰ ਇਕਬਾਲ ਸਿੰਘ ਸਰਪ੍ਰਸਤ ਸਿਰਜਣਾ ਕੇਂਦਰ ਕਪੂਰਥਲਾ, ਉੱਘੇ ਗੀਤਕਾਰ ਦਲਜੀਤ ਚੌਹਾਨ, ਐੱਚ. ਐੱਸ. ਗਿੱਲ, ਐੱਚ. ਪ੍ਰਭ, ਜੋਬਨ ਸਿੱਧੂ, ...
ਹੁਸੈਨਪੁਰ, 28 ਨਵੰਬਰ (ਸੋਢੀ)-ਭਾਰਤੀ ਜਨਤਾ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਪਿਆਰਾ ਸਿੰਘ ਪਾਜੀਆ ਦੇ ਗ੍ਰਹਿ ਵਿਖੇ 3 ਮੰਡਲਾਂ ਤਲਵੰਡੀ ਚੌਧਰੀਆਂ, ਆਰ. ਸੀ. ਐੱਫ. ਅਤੇ ਸੁਲਤਾਨਪੁਰ ਲੋਧੀ ਦੇ ਵਰਕਰਾਂ ਦੀ ਸਾਂਝੀ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ...
ਕਪੂਰਥਲਾ, 28 ਨਵੰਬਰ (ਵਿ. ਪ੍ਰ.)- ਏਕਤਾ ਪਾਰਟੀ ਦੀ ਇਕ ਮੀਟਿੰਗ ਪਿੰਡ ਭਗਤਪੁਰ 'ਚ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਗ਼ਰੀਬ ਲੋਕਾਂ ਨਾਲ ਜਿੰਨੇ ਵੀ ਵਾਅਦੇ ਕੀਤੇ ...
ਕਪੂਰਥਲਾ, 28 ਨਵੰਬਰ (ਵਿ.ਪ੍ਰ.)-ਸਥਾਨਕ ਵਾਰਡ ਨੰਬਰ-14 'ਚ ਪੈਂਦੇ ਸੁੰਦਰ ਐਵੇਨਿਊ 'ਚ ਨਵੀਂ ਬਣਨ ਵਾਲੀ ਸੜਕ ਦੇ ਕੰਮ ਦੀ ਸ਼ੁਰੂਆਤ ਰਾਜਬੰਸ ਕੌਰ ਰਾਣਾ ਸਾਬਕਾ ਵਿਧਾਇਕਾ ਨੇ ਸ਼ੁਰੂ ਕਰਵਾਈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਪੂਰਥਲਾ ਹਲਕੇ ਦੇ ਸਰਬਪੱਖੀ ਵਿਕਾਸ ...
ਕਪੂਰਥਲਾ/ਕਾਲਾ ਸੰਘਿਆਂ, 28 ਨਵੰਬਰ (ਪ. ਪ. ਰਾਹੀਂ)-ਬਹੁਜਨ ਸਮਾਜ ਪਾਰਟੀ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਸਾਂਝੇ ਉਮੀਦਵਾਰ ਜਥੇ. ਦਵਿੰਦਰ ਸਿੰਘ ਢੱਪਈ ਦੇ ਹੱਕ 'ਚ ਪਿੰਡ ਕਾਲਾ ਸੰਘਿਆਂ ਵਿਖੇ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਰਕੇਸ਼ ...
ਜਲੰਧਰ, 28 ਨਵੰਬਰ (ਹਰਵਿੰਦਰ ਸਿੰਘ ਫੁੱਲ)- ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ 'ਓਮੀਕਰੋਨ' ਤੋਂ ਘਬਰਾਉਣ ਦੀ ਲੋੜ ਨਹੀਂ ਪਰ ਇਸ ਪ੍ਰਤੀ ਪੂਰੀ ਚੌਕਸੀ ਵਰਤੀ ਜਾਵੇ ਤਾਂ ਜੋ ਇਸ ਵਾਇਰਸ ਤੋਂ ਬਚਿਆ ...
ਜਲੰਧਰ, 28 ਨਵੰਬਰ (ਐੱਮ.ਐੱਸ. ਲੋਹੀਆ) ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਖੜ੍ਹੇ ਵਾਹਨਾਂ 'ਚੋਂ ਬੈਟਰੀਆਂ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਚੋਰੀਸ਼ੁਦਾ 11 ਬੈਟਰੀਆਂ ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਵਿਅਕਤੀ ਦੀ ...
ਜਲੰਧਰ, 28 ਨਵੰਬਰ (ਸ਼ਿਵ)- ਸੂਰੀਆ ਐਨਕਲੇਵ ਐਕਸਟੈਨਸ਼ਨ ਦੇ ਅਲਾਟੀਆਂ ਵਲੋਂ ਇਲਾਕੇ 'ਚ ਵਿਕਾਸ ਦੇ ਕੰਮ ਨਾ ਕਰਵਾਉਣ 'ਤੇ ਸਿਰਫ਼ ਨੀਂਹ ਪੱਥਰ ਹੀ ਰੱਖਣ ਦੇ ਰੋਸ ਵਜੋਂ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਐਮ. ਐਲ. ਸਹਿਗਲ ਦੀ ਅਗਵਾਈ 'ਚ ਨਾਅਰੇਬਾਜ਼ੀ ਕੀਤੀ ਗਈ | ਸ੍ਰੀ ਸਹਿਗਲ ...
ਜਲੰਧਰ, 28 ਨਵੰਬਰ (ਐੱਮ.ਐੱਸ. ਲੋਹੀਆ) - ਨਾੜੀਆਂ, ਰੀੜ੍ਹ ਦੀ ਹੱਡੀ ਤੇ ਆਮ ਬਿਮਾਰੀਆਂ ਦੇ ਇਲਾਜ ਲਈ 'ਨਿਊਰੋ ਸਪਾਈਨ ਐਂਡ ਜਨਰਲ ਕਲੀਨਿਕ' ਖੁੱਲ੍ਹ ਗਿਆ ਹੈ | ਅਰਬਨ ਅਸਟੇਟ, ਫੇਸ-2 'ਚ ਸਨਰਾਈਜ਼ ਪੈਟਰੋਲ ਪੰਪ ਨੇੜੇ ਖੋਲ੍ਹੇ ਗਏ ਇਸ ਕਲੀਨਿਕ ਬਾਰੇ ਜਾਣਕਾਰੀ ਦਿੰਦੇ ਹੋਏ ...
ਜਲੰਧਰ, 24 ਨਵੰਬਰ (ਹਰਵਿੰਦਰ ਸਿੰਘ ਫੁੱਲ)- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸਿੰਘ ਸਭਾਵਾਂ ਦੇ ਸਹਿਯੋਗ ਨਾਲ ਨਗਰ ...
ਭੋਗਪੁਰ, 28 ਨਵੰਬਰ (ਅ.ਬ)- ਨਜ਼ਦੀਕੀ ਪਿੰਡ ਲੜੋਈ ਦੇ ਤਿੰਨ ਧਾਰਮਿਕ ਅਸਥਾਨਾਂ ਦੇ ਆਗੂਆਂ, ਸ਼ਰਧਾਲੂਆਂ, ਪਿੰਡ ਦੀ ਸਮੂਹ ਪੰਚਾਇਤ ਸਮੇਤ ਪਿੰਡ ਨਿਵਾਸੀਆਂ ਨੇ ਪੰਜਾਬ ਸੀਵਰੇਜ ਬੋਰਡ ਵੱਲੋਂ ਭੋਗਪੁਰ ਸ਼ਹਿਰ ਦੇ ਪਾਣੀ ਦੀ ਨਿਕਾਸੀ ਲਈ ਬਣਾਏ ਜਾਣ ਵਾਲੇ ਸੀਵਰੇਜ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX