ਤਾਜਾ ਖ਼ਬਰਾਂ


ਬਲਰਾਮਪੁਰ: ਬੁੱਧ ਸਰਕਟ 'ਤੇ ਬੋਲੈਰੋ ਅਤੇ ਟਰੈਕਟਰ ਦੀ ਟੱਕਰ, 5 ਦੀ ਮੌਤ
. . .  1 day ago
ਆਈ.ਪੀ.ਐੱਲ.2022 : ਰਾਜਸਥਾਨ ਨੇ ਚੇਨਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਦਿੱਲੀ 'ਚ ਖਰਾਬ ਮੌਸਮ ਕਾਰਨ 12 ਫਲਾਈਟਾਂ ਨੂੰ ਡਾਇਵਰਟ ਕੀਤਾ ਗਿਆ
. . .  1 day ago
ਰਾਜਸਥਾਨ ਪੁਲਿਸ ਕਾਂਸਟੇਬਲ ਪੇਪਰ ਲੀਕ ਮਾਮਲੇ ਵਿਚ ਅੱਜ ਚਾਰ ਹੋਰ ਮੁਲਜ਼ਮ ਗ੍ਰਿਫ਼ਤਾਰ , ਹੁਣ ਤੱਕ ਕੁੱਲ 7 ਮੁਲਜ਼ਮ ਗ੍ਰਿਫ਼ਤਾਰ
. . .  1 day ago
ਆਈ.ਪੀ.ਐੱਲ.2022 : ਚੇਨਈ ਨੇ ਰਾਜਸਥਾਨ ਨੂੰ 151 ਦੌੜਾਂ ਦਾ ਦਿੱਤਾ ਟੀਚਾ
. . .  1 day ago
'ਰੇਲਵੇ ਦੀ ਨੌਕਰੀ ਲਈ ਜ਼ਮੀਨ' ਮਾਮਲੇ 'ਚ ਲਾਲੂ ਯਾਦਵ, ਉਨ੍ਹਾਂ ਦੀ ਪਤਨੀ, ਬੇਟੀਆਂ ਦੋਸ਼ੀਆਂ ਦੀ ਸੂਚੀ 'ਚ
. . .  1 day ago
ਰਾਜਸਥਾਨ ਦੇ ਮੁੱਖ ਮੰਤਰੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਟੈਲੀਫ਼ੋਨ ’ਤੇ ਗੱਲਬਾਤ
. . .  1 day ago
ਮਾਮਲਾ : ਸਰਹਿੰਦ ਫੀਡਰ ਦੀ ਜਲਦ ਮੁਰੰਮਤ ਕਰਨ ਦਾ ਫ਼ਿਰੋਜ਼ਪੁਰ, 20 ਮਈ (ਤਪਿੰਦਰ ਸਿੰਘ)- ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ ਗਹਿਲੋਤ ਨੇ ਸਰਹੰਦ ਫੀਡਰ ਦੀ ਹੋ ਰਹੀ ਮੁਰੰਮਤ ਦਾ ਕੰਮ ਜਲਦ ਪੂਰਾ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ...
ਵਿਧਾਇਕ ਗੈਰੀ ਬੜਿੰਗ ਨੇ ਹਲਕਾ ਅਮਲੋਹ ਦੇ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਸ਼ੁਰੂ
. . .  1 day ago
ਅਮਲੋਹ, 20 ਮਈ (ਕੇਵਲ ਸਿੰਘ)-ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ 20 ਮਈ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਅਪੀਲ ਕੀਤੀ ਗਈ ਸੀ, ਜਿਸ ਤਹਿਤ ਹਲਕਾ ਅਮਲੋਹ ਦੇ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਵਿਖੇ ਕਿਸਾਨ ਰਣਧੀਰ ਸਿੰਘ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ...
ਸੀ.ਆਈ.ਏ. ਸਟਾਫ਼ ਜੈਤੋ ਵਲੋਂ 7 ਵਿਅਕਤੀਆਂ ਨੂੰ 10 ਮੋਬਾਈਲ ਤੇ 4 ਮੋਟਰਸਾਈਕਲਾਂ ਸਮੇਤ ਕੀਤਾ ਕਾਬੂ
. . .  1 day ago
ਜੈਤੋ, 20 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸੀ.ਆਈ.ਏ ਸਟਾਫ਼ ਜੈਤੋ ਵਲੋਂ 7 ਵਿਅਕਤੀਆਂ ਨੂੰ 10 ਮੋਬਾਈਲ ਅਤੇ 4 ਮੋਟਰਸਾਈਕਲਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਏ.ਐੱਸ.ਆਈ. ਜਸਵੀਰ ਸਿੰਘ ਸਮੇਤ...
ਆਈ.ਪੀ.ਐੱਲ.2022: ਚੇਨਈ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫ਼ੈਸਲਾ
. . .  1 day ago
ਮੁੰਬਈ, 20 ਮਈ-ਆਈ.ਪੀ.ਐੱਲ.2022: ਚੇਨਈ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫ਼ੈਸਲਾ
ਸਾਲ 2022-23 ਲਈ ਪੰਜਾਬ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦਾ ਗਠਨ
. . .  1 day ago
ਬੁਢਲਾਡਾ, 20 ਮਈ (ਸਵਰਨ ਸਿੰਘ ਰਾਹੀ)-ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਸਾਲ 2022-23 ਲਈ ਸਦਨ ਦੀਆਂ ਵੱਖ-ਵੱਖ ਕਮੇਟੀਆਂ 'ਤੇ ਸੇਵਾ ਕਰਨ ਲਈ ਸਦਨ ਦੇ ਮੈਂਬਰਾਂ 'ਚੋਂ ਹੀ ਇਕ ਚੇਅਰਮੈਨ ਨਿਯੁਕਤ ਕਰਕੇ ਹਰ ਕਮੇਟੀ ਲਈ 8 ਤੋਂ 12...
ਭਾਜਪਾ ਦਾ ਮਾਨ ਤੋਂ ਸੁਆਲ, ਬੇਅਦਬੀ ਦੇ ਮਾਮਲਿਆਂ ਤੇ 24 ਘੰਟਿਆਂ ਦੀ ਡੈੱਡਲਾਈਨ ਦਾ ਕੀ ਬਣਿਆ?
. . .  1 day ago
ਚੰਡੀਗੜ੍ਹ, 20 ਮਈ (ਸੁਭਾਸ਼ ਸ਼ਰਮਾ)- ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵਰ੍ਹਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਕੀਤਾ ਹੈ ਕਿ ਉਨ੍ਹਾਂ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਦਾ ਕੀ ਬਣਿਆ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ...
ਵੱਡੀ ਖ਼ਬਰ : ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਜੇਲ੍ਹ ਲੈ ਕੇ ਪਹੁੰਚੀ ਪੰਜਾਬ ਪੁਲਿਸ
. . .  1 day ago
ਪਟਿਆਲਾ, 20 ਮਈ-ਰੋਡਰੇਜ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਨਵਜੋਤ ਸਿੰਘ ਸਿੱਧੂ ਨੂੰ 1 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਅੱਜ ਨਵਜੋਤ ਸਿੱਧੂ ਵਲੋਂ ਪਟਿਆਲਾ ਅਦਾਲਤ 'ਚ ਸਰੰਡਰ ਕਰ ਦਿੱਤਾ ਗਿਆ ਸੀ। ਪੰਜਾਬ ਪੁਲਿਸ ਦੀ ਟੀਮ ਸੁਰੱਖਿਆ ਪ੍ਰਬੰਧਾਂ ਹੇਠ...
ਲੁਟੇਰੇ ਵਲੋਂ ਫਿਨੋ ਮਨੀ ਟਰਾਂਸਫ਼ਰ ਕੰਪਨੀ ਦੀ ਮੁਲਾਜ਼ਮ ਤੋਂ ਨਕਦੀ ਵਾਲਾ ਝਪਟਿਆ ਪਰਸ
. . .  1 day ago
ਰਾਏਕੋਟ, 20 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸ਼ਹਿਰ ਦੀ ਸੰਘਣੀ ਵਸੋਂ ਲੁਧਿਆਣਾ ਰੋਡ 'ਤੇ ਬੈਂਕ ਆਫ਼ ਇੰਡੀਆ ਸਾਹਮਣੇ ਫਿਨੋ ਮਨੀ ਟਰਾਂਸਫ਼ਰ ਕੰਪਨੀ ਦੀ ਮੁਲਾਜ਼ਮ ਔਰਤ ਕੋਲੋਂ ਲੁਟੇਰੇ ਵਲੋਂ ਨਕਦੀ ਵਾਲਾ ਪਰਸ ਖੋਹਿਆ, ਜਿਸ 'ਚ ਕਰੀਬ...
ਜਲੰਧਰ 'ਚ ਗੈਸ ਸਿਲੰਡਰ ਲੀਕ ਹੋਣ ਕਾਰਨ ਹੋਏ ਧਮਾਕੇ 'ਚ 5 ਸਾਲਾ ਪੁੱਤਰ ਨੇ ਵੀ ਤੋੜਿਆ ਦਮ
. . .  1 day ago
ਜਲੰਧਰ, 20 ਮਈ (ਅੰਮ੍ਰਿਤਪਾਲ)-ਅੱਜ ਸਵੇਰੇ ਜਲੰਧਰ ਦੇ ਲੰਮਾ ਪਿੰਡ 'ਚ ਅੱਗ ਲੱਗਣ ਦੇ ਕਾਰਨ ਪਿਤਾ ਅਤੇ ਡੇਢ ਸਾਲ ਦੇ ਪੁੱਤਰ ਦੀ ਮੌਕੇ 'ਤੇ ਮੌਤ ਹੋ ਗਈ ਸੀ ਅਤੇ ਉਸ ਦੀ ਪਤਨੀ ਅਤੇ 5 ਸਾਲ ਦੇ ਪੁੱਤਰ ਨੂੰ ਸਿਵਲ ਹਸਪਤਾਲ 'ਚ ਇਲਾਜ ਦੇ ਦਾਖ਼ਲ ਕਰਵਾਇਆ ਗਿਆ ਪਰ ਇਲਾਜ ਦੌਰਾਨ 5 ਸਾਲ ਦੇ ਪੁੱਤਰ ਦੀ ਵੀ ਮੌਤ ਹੋ ਗਈ।
ਪ੍ਰਵਾਸੀ ਮਜ਼ਦੂਰ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ
. . .  1 day ago
ਤਪਾ ਮੰਡੀ, 20 ਮਈ (ਪ੍ਰਵੀਨ ਗਰਗ)-ਤਪਾ ਢਿਲਵਾਂ ਲਿੰਕ ਰੋਡ 'ਤੇ ਸਥਿਤ ਇਕ ਫ਼ੈਕਟਰੀ 'ਚ ਪ੍ਰਵਾਸੀ ਮਜ਼ਦੂਰ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਦੇ ਦੱਸਣ...
ਨਜ਼ਦੀਕੀ ਪਿੰਡ ਘੁੰਨਸ ਵਿਖੇ ਕੈਂਸਰ ਨਾਲ 16 ਸਾਲਾ ਬੱਚੇ ਦੀ ਮੌਤ, ਪਿੰਡ 'ਚ ਸੋਗ ਦੀ ਲਹਿਰ
. . .  1 day ago
ਤਪਾ ਮੰਡੀ, 20 ਮਈ (ਪ੍ਰਵੀਨ ਗਰਗ)-ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਕਾਰਨ ਅਨੇਕਾਂ ਜਾਨਾਂ ਜਾ ਚੁੱਕੀਆਂ ਹਨ ਅਤੇ ਜਾ ਰਹੀਆਂ ਹਨ, ਜਿਸ 'ਤੇ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਅਜੇ ਤੱਕ ਇਸ ਬਿਮਾਰੀ ਦੇ ਤੋੜ ਸੰਬੰਧੀ ਕੋਈ ਵੀ ਹੱਲ ਨਹੀਂ ਲੱਭਿਆ, ਜਿਸਦਾ ਖ਼ਮਿਆਜ਼ਾ...
ਸੜਕ ਹਾਦਸੇ 'ਚ ਵਾਲ-ਵਾਲ ਬਚੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ
. . .  1 day ago
ਚੰਡੀਗੜ੍ਹ, 20 ਮਈ (ਰਾਮ ਸਿੰਘ ਬਰਾੜ)-ਸ਼ੁੱਕਰਵਾਰ ਦੁਪਹਿਰ ਮੁਹਾਲੀ ਦੇ ਸੈਕਟਰ 48 ਦੇ ਕੋਲ ਸੜਕ ਹਾਦਸੇ 'ਚ 3 ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਵਾਲ-ਵਾਲ...
ਪੰਜਾਬ ਪੁਲਿਸ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਮੈਡੀਕਲ ਲਈ ਲਿਜਾਇਆ ਜਾ ਰਿਹਾ ਹੈ ਮਾਤਾ ਕੁਸ਼ੱਲਿਆ ਹਸਪਤਾਲ
. . .  1 day ago
ਪਟਿਆਲਾ, 20 ਮਈ-ਪੰਜਾਬ ਪੁਲਿਸ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਮੈਡੀਕਲ ਲਈ ਲਿਜਾਇਆ ਜਾ ਰਿਹਾ ਹੈ ਮਾਤਾ ਕੁਸ਼ੱਲਿਆ ਹਸਪਤਾਲ
ਮੈਰੀਟੋਰੀਅਸ ਸਕੂਲਾਂ 'ਚ ਸੈਸ਼ਨ 2022-23 ਦੇ ਦਾਖ਼ਲਿਆਂ ਲਈ ਮੁਕਾਬਲਾ ਪ੍ਰੀਖਿਆ 29 ਮਈ ਨੂੰ ਹੋਵੇਗੀ
. . .  1 day ago
ਐੱਸ.ਏ.ਐੱਸ. ਨਗਰ, 20 ਮਈ (ਤਰਵਿੰਦਰ ਸਿੰਘ ਬੈਨੀਪਾਲ)- ਸੁਸਾਇਟੀ ਫਾਰ ਪ੍ਰੋਮੋਸ਼ਨ ਆਫ਼ ਕੁਆਲਿਟੀ ਐਜੂਕੇਸ਼ਨ ਫਾਰ ਪੁਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ਤਹਿਤ ਚਲਾਏ ਜਾ ਰਹੇ 10 ਮੈਰੀਟੋਰੀਅਸ ਸਕੂਲਾਂ 'ਚ 9ਵੀਂ...
ਲੁਧਿਆਣਾ ਬੰਬ ਕਾਂਡ ਦੀ ਸੁਲਝੀ ਗੁੱਥੀ, ਚਾਰ ਤਸਕਰ ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 20 ਮਈ (ਰੇਸ਼ਮ ਸਿੰਘ)-ਦਸੰਬਰ 2020 'ਚ ਲੁਧਿਆਣਾ ਵਿਖੇ ਵਾਪਰੇ ਬੰਬ ਕਾਂਡ ਦੀ ਗੁੱਥੀ ਸੁਲਝ ਗਈ ਹੈ, ਇਸ 'ਚ ਵਰਤੀ ਗਈ ਆਈ. ਡੀ. ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਸੀ। ਇਸ ਦਾ ਖ਼ੁਲਾਸਾ ਹੈਰੋਇਨ ਤਸਕਰੀ ਦੇ ਮਾਮਲੇ 'ਚ ਗ੍ਰਿਫ਼ਤਾਰ...
ਵੱਡੀ ਖ਼ਬਰ :ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਅਦਾਲਤ 'ਚ ਕੀਤਾ ਸਰੰਡਰ
. . .  1 day ago
ਪਟਿਆਲਾ, 20 ਮਈ-ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਵਲੋਂ ਪਟਿਆਲਾ ਅਦਾਲਤ 'ਚ ਸਰੰਡਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਦਸ ਦੇਈਏ ਕਿ ਹੁਣ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਦਾ ਮੈਡੀਕਲ ਕਰਵਾ ਕੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇਗਾ।
ਨਵਜੋਤ ਸਿੰਘ ਸਿੱਧੂ ਸਰੰਡਰ ਕਰਨ ਲਈ ਘਰ ਤੋਂ ਹੋਏ ਰਵਾਨਾ
. . .  1 day ago
ਪਟਿਆਲਾ, 20 ਮਈ-ਰੋਡ ਰੇਜ ਮਾਮਲੇ ’ਚ ਸੁਪਰੀਮ ਕੋਰਟ ਵਲੋਂ ਇਕ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸਰੰਡਰ ਕਰਨ ਲਈ ਘਰ ਤੋਂ ਰਵਾਨਾ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਦੇ ਕਈ ਆਗੂ ਵੀ ਮੌਜੂਦ ਹਨ।
ਗੁਜਰਾਤ ਤੋਂ ਆਏ ਕੋਲੇ ਦੇ ਟਰੱਕ 'ਚੋਂ 140 ਕਿੱਲੋ ਡੋਡੇ, 50 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ , 2 ਕਾਬੂ
. . .  1 day ago
ਫਿਰੋਜ਼ਪੁਰ, 20 ਮਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ)-ਨਸ਼ਿਆਂ ਖ਼ਿਲਾਫ਼ ਮੁਹਿੰਮ ਵਿਚ ਪੰਜਾਬ ਪੁਲਿਸ ਹੱਥ ਉਸ ਵੇਲੇ ਵੱਡੀ ਸਫ਼ਲਤਾ ਲੱਗੀ ਜਦੋਂ ਨਾਰਕੋਟਿਕ ਕੰਟਰੋਲ ਸੈੱਲ ਫਿਰੋਜ਼ਪੁਰ ਨੇ ਗੁਜਰਾਤ ਤੋਂ ਕੋਲੇ ਦੇ ਟਰੱਕ 'ਚੋਂ ਨਸ਼ੀਲੇ ਪਦਾਰਥ ਲਿਆ ਰਹੇ 2 ਵਿਅਕਤੀਆਂ...
ਵੱਡੀ ਖ਼ਬਰ: ਨਹੀਂ ਮਿਲੀ ਨਵਜੋਤ ਸਿੰਘ ਸਿੱਧੂ ਨੂੰ ਕੋਈ ਰਾਹਤ, ਅੱਜ ਹੀ ਕਰਨਾ ਪਵੇਗਾ ਸਰੰਡਰ
. . .  1 day ago
ਚੰਡੀਗੜ੍ਹ, 20 ਮਈ-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਨੂੰ ਲੈ ਕੇ ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਰਟ ਵਲੋਂ ਕੋਈ ਵੀ ਰਾਹਤ ਨਹੀਂ ਮਿਲਣ ਕਰਕੇ ਅੱਜ ਹੀ ਸਰੰਡਰ ਕਰਨਾ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 15 ਮੱਘਰ ਸੰਮਤ 553

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਮੁਲਾਜ਼ਮਾਂ ਵਲੋਂ ਰੋਸ ਰੈਲੀ

ਚੰਡੀਗੜ੍ਹ, 29 ਨਵੰਬਰ (ਪ੍ਰੋ. ਅਵਤਾਰ ਸਿੰਘ) - ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਸੈਕਟਰ 43 ਚੰਡੀਗੜ੍ਹ ਵਿਖੇ ਸੀ.ਟੀ.ਯੂ ਵਰਕਰਜ਼ ਯੂਨੀਅਨ ਦੇ ਝੰਡੇ ਹੇਠ ਸਮੂਹ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕਿਲੋਮੀਟਰ ਸਕੀਮ ਤਹਿਤ ਕੀਤੇ ਜਾ ਰਹੇ ਟੈਂਡਰ ਦੀ ਪ੍ਰੀ-ਬੀਡ ਮੀਟਿੰਗ ਨੂੰ ਰੱਦ ਕਰਵਾਉਣ ਲਈ ਵਿਸਾਲ ਰੋਸ ਰੈਲੀ ਕੀਤੀ ਗਈ | ਮੀਟਿੰਗ ਵਿਚ ਚੰਡੀਗੜ੍ਹ ਦੇ ਸੰਯੁਕਤ ਕਰਮਚਾਰੀ ਮੋਰਚੇ ਦੀ ਲੀਡਰਸ਼ਿਪ ,ਆਲ ਕਰਮਚਾਰੀ ਸੰਘ ਏਟਕ ਇੰਟਕ ਨੇ ਏਟਕ, ਸੰਯੁਕਤ ਕਿਸਾਨ ਮੋਰਚਾ ਯੂ.ਟੀ ਐਸ.ਐਸ ਫੈਡਰੇਸ਼ਨ, ਅਨ ਅਤੇ ਪਾਰਸਲੀ ਫ਼ਰੰਟ ਪੰਜਾਬ, ਪੀ.ਆਰ.ਟੀ.ਸੀ ਯੂਨੀਅਨ ਵਲੋਂ ਸਾਂਝੇ ਤੌਰ 'ਤੇ ਕਿਲੋਮੀਟਰ ਸਕੀਮ ਦੇ ਖ਼ਿਲਾਫ਼ ਵਿੱਢੀ ਗਈ ਮੁਹਿੰਮ ਨੂੰ ਭਰਪੂਰ ਸਮਰਥਨ ਦੇਣ ਦਾ ਭਰੋਸਾ ਦਿੱਤਾ ਅਤੇ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵੀ ਸਾਥ ਦੇਣ ਦਾ ਭਰੋਸਾ ਦਿੱਤਾ | ਇਹ ਲੜਾਈ 41ਏਸੀ ਬੱਸਾਂ ਵਿੱਚੋਂ 20 ਬੱਸਾਂ ਕਿਲੋਮੀਟਰ ਸਕੀਮ ਦੇ ਟੈਂਡਰ ਦੇ ਖ਼ਿਲਾਫ਼ ਸ਼ੁਰੂ ਕੀਤੀ ਗਈ ਹੈ |
ਜ਼ਿਕਰਯੋਗ ਹੈ ਕਿ ਯੂਨੀਅਨ ਦਾ ਪ੍ਰਸ਼ਾਸਨ ਨਾਲ 2016 ਵਿਚ ਆਪਸੀ ਸਮਝੌਤੇ ਹੋਇਆ ਸੀ ਅਤੇ 120 ਐਚ.ਵੀ.ਏ.ਸੀ ਅਤੇ 40 ਸਧਾਰਣ ਬੱਸਾਂ ਖ਼ਰੀਦਣ ਲਈ ਮਨਜ਼ੂਰੀ ਮਿਲੀ ਸੀ ਅਤੇ ਇਹ ਬੱਸਾਂ ਸੀ.ਟੀ.ਯੂ ਨੇ ਆਪਣੇ ਬਜਟ ਵਿੱਚੋਂ ਖ਼ਰੀਦਣੀਆਂ ਸਨ, ਕਿਉਂਕਿ ਵਿਭਾਗ ਦਾ 417 ਬੱਸਾਂ ਦਾ ਮਨਜ਼ੂਰਸ਼ੁਦਾ ਫਲੀਟ ਹੈ ਅਤੇ ਇਨ੍ਹਾਂ ਬੱਸਾਂ ਦਾ ਪੂਰਾ ਸਟਰੱਕਚਰ ਮੌਜੂਦ ਹੈ |ਮੰਚ ਤੋਂ ਬੁਲਾਰਿਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਫ਼ਸਰਾਂ ਨੂੰ ਚੇਤਾਵਨੀ ਦਿੱਤੀ ਕਿ ਜਿਵੇਂ ਟੈਂਡਰ ਰੱਦ ਨਾ ਕੀਤਾ ਗਿਆ ਤਾਂ ਸਾਰੇ ਸ਼ਹਿਰ ਨੂੰ ਜਾਮ ਕਰ ਦਿੱਤਾ ਜਾਵੇਗਾ | ਰੋਸ ਰੈਲੀ ਵਿਚ ਸ. ਜਗਦੀਸ਼ ਸਿੰਘ ਪ੍ਰਧਾਨ, ਰਣਜੀਤ ਸਿੰਘ ਹੰਸ, ਸ. ਭੁਪਿੰਦਰ ਸਿੰਘ, ਰਣਵੀਰ ਸਿੰਘ, ਸੰਯੁਕਤ ਕਰਮਚਾਰੀ ਮੋਰਚੇ ਤੋਂ ਰਘਵੀਰ ਚੰਦ, ਗੋਪਾਲ ਦੱਤ ਜੋਸ਼ੀ, ਰਜਿੰਦਰ ਕੁਮਾਰ, ਰਣਵੀਰ ਰਾਣਾ, ਭਾਗ ਸਿੰਘ ਕੈਰੋਂ, ਸ. ਗੁਰਚਰਨ ਸਿੰਘ ਰਾਮ ਦਰਬਾਰ, ਅਸ਼ੋਕ ਕੁਮਾਰ ਹਾਊਸਿੰਗ ਬੋਰਡ ਤੋਂ ਸ਼ਮਸ਼ੇਰ ਸਿੰਘ, ਸ. ਜਤਿੰਦਰ ਪਾਲ, ਸੇਰ ਪਾਰਟੀ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ, ਰਾਜ ਕੁਮਾਰ ਆਦਿ ਤੋਂ ਇਲਾਵਾ ਹੋਰ ਵੱਡੀ ਗਿਣਤੀ 'ਚ ਮੁਲਾਜ਼ਮ ਹਾਜ਼ਰ ਸਨ |

ਏਜੰਸੀ ਦੇ ਕੈਸ਼ੀਅਰ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਪੌਣੇ ਪੰਜ ਲੱਖ ਝਪਟਣ ਦੀ ਕੋਸ਼ਿਸ਼ ਕਰਨ ਵਾਲਾ ਕਾਬੂ

ਚੰਡੀਗੜ੍ਹ, 29 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ) - ਸਥਾਨਕ ਪੁਲਿਸ ਨੇ ਝਪਟਮਾਰੀ ਦੇ ਇਕ ਮਾਮਲੇ ਵਿਚ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ ਜਿਸ ਦੀ ਪਛਾਣ ਅਰਵਿੰਦ ਕੁਮਾਰ ਵਜੋਂ ਹੋਈ ਹੈ ਜੋ ਰਾਮ ਦਰਬਾਰ ਦਾ ਰਹਿਣ ਵਾਲਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ...

ਪੂਰੀ ਖ਼ਬਰ »

-ਚੰਡੀਗੜ੍ਹ ਨਗਰ ਨਿਗਮ ਚੋਣਾਂ-

'ਆਪ' ਨੇ ਨਗਰ ਨਿਗਮ ਚੋਣਾਂ ਲਈ 26 ਉਮੀਦਵਾਰ ਐਲਾਨੇ

ਚੰਡੀਗੜ੍ਹ, 29 ਨਵੰਬਰ (ਪ੍ਰੋ. ਅਵਤਾਰ ਸਿੰਘ) - ਚੰਡੀਗੜ੍ਹ ਨਗਰ ਨਿਗਮ ਚੋਣਾਂ ਜੋ ਕਿ 24 ਦਸੰਬਰ ਨੂੰ ਹੋ ਰਹੀਆਂ ਹਨ ਲਈ ਆਮ ਆਦਮੀ ਪਾਰਟੀ ਵਲੋਂ 26 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਹੈ ਜਿਸ ਅਨੁਸਾਰ ਵਾਰਡ ਨੰ.. 1 ਤੋਂ ਜਸਵਿੰਦਰ ਕੌਰ, ਵਾਰਡ ਨੰ.. 2 ਤੋਂ ਸੁਖਰਾਜ ਸੰਧੂ, ...

ਪੂਰੀ ਖ਼ਬਰ »

ਮਲੋਆ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ

ਚੰਡੀਗੜ੍ਹ, 29 ਨਵੰਬਰ (ਮਨਜੋਤ ਸਿੰਘ ਜੋਤ)- ਪਿੰਡ ਮਲੌਆ ਵਾਸੀਆਂ ਨੇ ਦਹਾਕਿਆਂ ਤੋਂ ਫਿਰਨੀ ਤੋਂ ਬਾਹਰ ਉਸਾਰੇ ਗਏ ਮਕਾਨਾਂ ਨੂੰ ਤੋੜਨ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਜਾਰੀ ਆਦੇਸ਼ਾਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ | ਇਸ ਰੋਸ ਪ੍ਰਦਰਸ਼ਨ ਵੱਡੀ ਗਿਣਤੀ ਵਿਚ ...

ਪੂਰੀ ਖ਼ਬਰ »

ਹੁਣ 26 ਨੂੰ ਹੋਵੇਗੀ ਨੂਹ 'ਚ ਵਿਰੋਧੀ ਰੈਲੀ - ਹੁੱਡਾ

ਚੰਡੀਗੜ੍ਹ, 29 ਨਵੰਬਰ (ਐਨ. ਐਸ. ਪਰਵਾਨਾ) - ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਦੱਸਿਆ ਕਿ 12 ਦਸੰਬਰ ਨੂੰ ਦਿੱਲੀ ਰੈਲੀ ਦੇ ਚੱਲਦੇ ਹੋਏ 11 ਦਸੰਬਰ ਨੂੰ ਨੂਹ ਵਿਚ ਹੋਣ ਵਾਲੀ 'ਵਿਰੋਧੀ ਤੁਹਾਡੇ ਸਾਹਮਣੇ' ਪ੍ਰੋਗਰਾਮ ਮੁਲਤਵੀ ਕਰ ਦਿੱਤਾ ਤੇ ਹੁਣ 26 ...

ਪੂਰੀ ਖ਼ਬਰ »

ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਨੇ ਪੰਜਾਬ ਇਨਫੋਟੈਕ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ

ਚੰਡੀਗੜ੍ਹ, 29 ਨਵੰਬਰ (ਅਜੀਤ ਬਿਊਰੋ)- ਪੰਜਾਬ ਸੂਚਨਾ ਤਕਨਾਲੋਜੀ ਅਤੇ ਸੰਚਾਰ ਤਕਨਾਲੋਜੀ ਕਾਰਪੋਰੇਸ਼ਨ ਲਿਮਟਿਡ ਦੇ ਨਵ-ਨਿਯੁਕਤ ਚੇਅਰਮੈਨ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਨੇ ਅੱਜ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ...

ਪੂਰੀ ਖ਼ਬਰ »

ਸੋਨੀ ਨੇ ਕੋਵਿਡ-19 ਦੀ ਸੰਭਾਵੀ ਤੀਸਰੀ ਲਹਿਰ ਦੇ ਮੱਦੇਨਜ਼ਰ ਤਿਆਰੀਆਂ ਦਾ ਲਿਆ ਜਾਇਜ਼ਾ

ਚੰਡੀਗੜ੍ਹ, 29 ਨਵੰਬਰ (ਅਜੀਤ ਬਿਊਰੋ) - ਦੁਨੀਆਂ ਦੇ ਕੁਝ ਦੇਸ਼ਾਂ ਵਿਚ ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਰਾਜ ਦੇ ਉੱਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇੱਥੇ ਕੋਵਿਡ-19 ਦੀ ਸੰਭਾਵੀ ਤੀਸਰੀ ਲਹਿਰ ਦੇ ਮੱਦੇਨਜ਼ਰ ...

ਪੂਰੀ ਖ਼ਬਰ »

ਕੋਕੀਨ ਸਮੇਤ ਇਕ ਗਿ੍ਫ਼ਤਾਰ

ਚੰਡੀਗੜ੍ਹ, 29 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ) - ਸਥਾਨਕ ਪੁਲਿਸ ਨੇ ਇਕ ਵਿਅਕਤੀ ਨੂੰ ਕੋਕੀਨ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਕਰਨਾਲ ਹਰਿਆਣਾ ਦੇ ਰਹਿਣ ਵਾਲੇ ਬਾਦਲ ਬੈਨੀਵਾਲ (31) ਵਜੋਂ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ...

ਪੂਰੀ ਖ਼ਬਰ »

ਕੋਰੋਨਾ ਦੇ 8 ਨਵੇਂ ਮਾਮਲੇ

ਚੰਡੀਗੜ੍ਹ, 29 ਨਵੰਬਰ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਵਿਚ ਅੱਜ ਕੋਰੋਨਾ ਵਾਇਰਸ ਦੇ ਅੱਠ ਨਵੇਂ ਮਾਮਲੇ ਸਾਹਮਣੇ ਆਏ ਹਨ | ਸਿਹਤਯਾਬ ਹੋਣ ਉਪਰੰਤ ਚਾਰ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ | ਸ਼ਹਿਰ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 58 ਹੋ ਗਈ | ਅੱਜ ਆਏ ਕੋਰੋਨਾ ...

ਪੂਰੀ ਖ਼ਬਰ »

ਪੀ.ਐਮ ਕੇਅਰਸ ਫ਼ੰਡ ਸੰਬੰਧੀ ਜਾਣਕਾਰੀ ਆਰ.ਟੀ.ਈ ਐਕਟ ਤਹਿਤ ਦੇਣ 'ਚ ਦੇਰੀ ਦਾ ਮਾਮਲਾ ਪੂਜਿਆ ਹਾਈਕੋਰਟ

ਚੰਡੀਗੜ੍ਹ, 29 ਨਵੰਬਰ (ਬਿ੍ਜੇਂਦਰ ਗੌੜ) - ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਚੀਫ਼ ਇਨਫਰਮੇਸ਼ਨ ਕਮਿਸ਼ਨ, ਨਵੀਂ ਦਿੱਲੀ ਅਤੇ ਹੋਰਨਾਂ ਨੂੰ ਉਸ ਪਟੀਸ਼ਨ ਵਿਚ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ ਜਿਸ ਵਿਚ ਪਟੀਸ਼ਨਰ ਵਲੋਂ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਦੀ ਦੂਜੀ ...

ਪੂਰੀ ਖ਼ਬਰ »

ਹਾਈਕੋਰਟ ਨੇ ਟਰਾਇਲ ਕੋਰਟ ਵਲੋਂ ਮੁਲਜ਼ਮ ਨੂੰ ਭਗੌੜਾ ਐਲਾਨ ਕਰਨ ਦੀ ਕਾਰਵਾਈ 'ਤੇ ਸਵਾਲ ਖੜੇ੍ਹ ਕਰਦਿਆਂ ਆਦੇਸ਼ ਕੀਤਾ ਰੱਦ

ਚੰਡੀਗੜ੍ਹ, 29 ਨਵੰਬਰ (ਬਿ੍ਜੇਂਦਰ ਗੌੜ) - ਤਰਨ ਤਾਰਨ ਪੁਲਿਸ ਵਲੋਂ ਕਥਿਤ ਤੌਰ 'ਤੇ ਨਸ਼ਾ ਲੈਂਦੇ ਫੜੇ ਗਏ ਅਵਤਾਰ ਸਿੰਘ ਨਾਂਅ ਦੇ ਵਿਅਕਤੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਹਤ ਦਿੰਦਿਆਂ ਉਸ ਦੀ ਇਕ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਹੈ | ਸਥਾਨਕ ਟਰਾਇਲ ਕੋਰਟ ...

ਪੂਰੀ ਖ਼ਬਰ »

ਪੋਸਟ ਗਰੈਜੂਏਟ ਕੋਰਸ

ਚੰਡੀਗੜ੍ਹ, 29 ਨਵੰਬਰ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਸਰਕਾਰ ਨੇ ਸੂਬੇ ਦੇ ਦੋ ਸਰਕਾਰੀ ਕਾਲਜਾਂ ਵਿਚ ਵਿੱਦਿਅਕ ਸੈਸ਼ਨ 2021-22 ਤੋਂ ਨਵੇਂ ਪੋਸਟ-ਗ੍ਰੈਜੂਏਟ ਕੋਰਸ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ | ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ...

ਪੂਰੀ ਖ਼ਬਰ »

ਭਰਤੀ ਦੀ ਜਾਂਚ ਕਰਵਾਈ ਜਾਏ- ਸੂਰਜੇਵਾਲਾ

ਚੰਡੀਗੜ੍ਹ, 29 ਨਵੰਬਰ (ਐਨ. ਐਸ. ਪਰਵਾਨਾ) - ਸਰਬ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਹਰਿਆਣਾ ਦੇ ਸਾਬਕਾ ਮੰਤਰੀ ਰਣਦੀਪ ਸਿੰਘ ਸੂਰਜੇਵਾਲਾ ਨੇ ਮੰਗ ਕੀਤੀ ਹੈ ਕਿ ਐਚ.ਸੀ.ਐਸ ਤੇ ਇਸ ਨਾਲ ਸਬੰਧਤ ਹੋਰ ਸਰਵਿਸਿਜ਼ ਦੀ ਕੀਤੀ ਗਈ ਭਰਤੀ ਦੀ ਸੀ.ਬੀ.ਆਈ ਜਾਂ ਹਾਈਕੋਰਟ ਦੇ ...

ਪੂਰੀ ਖ਼ਬਰ »

ਪੇਡਾ ਵਲੋਂ ਸੂਬੇ 'ਚ ਝੋਨੇ ਦੀ ਪਰਾਲੀ 'ਤੇ ਆਧਾਰਿਤ ਪੰਜ ਬਾਇਓਗੈਸ ਪ੍ਰਾਜੈਕਟਾਂ ਲਈ ਸਮਝੌਤਾ ਸਹੀਬੰਦ

ਚੰਡੀਗੜ੍ਹ, 29 ਨਵੰਬਰ (ਅਜੀਤ ਬਿਊਰੋ) - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਅਤੇ ਪੇਡਾ ਦੇ ਚੇਅਰਮੈਨ ਐਚ.ਐਸ.ਹੰਸਪਾਲ ਦੀ ਮੌਜੂਦਗੀ ਵਿਚ ਸੂਬੇ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਦੀ ਪੰਜਾਬ ...

ਪੂਰੀ ਖ਼ਬਰ »

ਕੋਰੋਨਾ ਦੇ ਨਵੇਂ ਵੈਰੀਐਂਟ ਨੂੰ ਲੈ ਕੇ ਚੌਕਸ ਹੋਇਆ ਪ੍ਰਸ਼ਾਸਨ

ਚੰਡੀਗੜ੍ਹ, 29 ਨਵੰਬਰ (ਮਨਜੋਤ ਸਿੰਘ ਜੋਤ)- ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ (ਓਮੀਕਰੋਨ) ਨੂੰ ਲੈ ਕੇ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਮੀਖਿਆ ਬੈਠਕ ਕੀਤੀ ਗਈ ਜਿਸ ਵਿਚ ਫ਼ੈਸਲਾ ਲਿਆ ਗਿਆ ਕਿ ਜੀ.ਐਮ.ਐਸ.ਐਚ.-16, ਸੈਕਟਰ- 22, 45 ਹਸਪਤਾਲਾਂ, ਮਨੀਮਾਜਰਾ ਅਤੇ ...

ਪੂਰੀ ਖ਼ਬਰ »

ਐਨ.ਐਫ.ਐਚ.ਐਸ.-5 ਅੰਕੜਿਆਂ ਅਨੁਸਾਰ ਪੰਜਾਬ ਸਭ ਤੋਂ ਘੱਟ ਤੰਬਾਕੂ ਵਰਤੋਂ ਵਾਲੇ ਸੂਬੇ ਵਜੋਂ ਰਜਿਸਟਰਡ- ਓ.ਪੀ ਸੋਨੀ

ਚੰਡੀਗੜ੍ਹ, 29 ਨਵੰਬਰ (ਅਜੀਤ ਬਿਊਰੋ) - ਤੰਬਾਕੂ ਦੇ ਸੇਵਨ ਦੀ ਸਮੱਸਿਆ ਦੇ ਖ਼ਾਤਮੇ ਲਈ ਇਤਿਹਾਸ ਰਚਦਿਆਂ ਪੰਜਾਬ ਨੇ ਕੌਮੀ ਪਰਿਵਾਰ ਸਿਹਤ ਸਰਵੇਖਣ (ਐਨ.ਐਫ.ਐਚ.ਐਸ.-5) ਦੇ ਤਾਜ਼ਾ ਅੰਕੜਿਆਂ ਅਨੁਸਾਰ ਤੰਬਾਕੂ ਦੀ ਸਭ ਤੋਂ ਘੱਟ ਵਰਤੋਂ ਵਾਲੇ ਸਥਾਨ ਦਾ ਦਰਜਾ ਹਾਸਲ ਕਰਕੇ ਇੱਕ ...

ਪੂਰੀ ਖ਼ਬਰ »

ਬਲਾਕ ਮਾਜਰੀ ਖੇਤਰ ਦੇ ਪਿੰਡਾਂ 'ਚ ਵੱਡੇ ਪੱਧਰ 'ਤੇ ਹੋ ਰਹੀ ਹੈ ਨਸ਼ੀਲੀਆਂ ਗੋਲੀਆਂ ਤੇ ਚਿੱਟੇ ਦੀ ਤਸਕਰੀ, ਪੁਲਿਸ ਬੇਖ਼ਬਰ

ਮਾਜਰੀ, 29 ਨਵੰਬਰ (ਕੁਲਵੰਤ ਸਿੰਘ ਧੀਮਾਨ) - ਪੰਜਾਬ ਦੇ ਵੱਖ-ਵੱਖ ਰਾਜਸੀ ਆਗੂਆਂ ਵਲੋਂ ਪੰਜਾਬ ਅੰਦਰ ਹੋ ਰਹੀ ਨਸ਼ੇ ਦੀ ਤਸਕਰੀ 'ਤੇ ਪਿਛਲੇ ਕਈ ਦਹਾਕਿਆਂ ਤੋਂ ਇਕ ਦੂਜੇ ਨੂੰ ਭੰਡ ਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਜਦਕਿ ਹੁਣ ਸੱਤਾਧਾਰੀ ਪਾਰਟੀ ...

ਪੂਰੀ ਖ਼ਬਰ »

ਤਹਿਸੀਲਦਾਰ ਤੇ ਕਲਰਕ ਖ਼ਿਲਾਫ਼ ਦਰਜ ਰਿਸ਼ਵਤਖੋਰੀ ਦੇ ਮਾਮਲੇ ਨੂੰ ਰੱਦ ਕਰਵਾਉਣ ਲਈ ਵੱਖ-ਵੱਖ ਜਥੇਬੰਦੀਆਂ ਨੇ ਕੱਢਿਆ ਰੋਸ ਮਾਰਚ

ਐੱਸ. ਏ. ਐੱਸ. ਨਗਰ, 29 ਨਵੰਬਰ (ਕੇ. ਐੱਸ. ਰਾਣਾ) - ਪਿਛਲੇ ਦਿਨੀਂ ਵਿਜੀਲੈਂਸ ਵਿਭਾਗ ਵਲੋਂ ਤਹਿਸੀਲਦਾਰ ਅਤੇ ਕਲਰਕ ਖ਼ਿਲਾਫ਼ ਦਰਜ ਕੀਤੇ ਗਏ ਰਿਸ਼ਵਤਖੋਰੀ ਦੇ ਮਾਮਲੇ ਨੂੰ ਰੱਦ ਕਰਵਾਉਣ ਲਈ ਅੱਜ ਤਹਿਸੀਲਦਾਰ ਐਸੋਸੀਏਸ਼ਨ, ਪੰਜਾਬ ਰੈਵੀਨਿਊ ਪਟਵਾਰੀ ਯੂਨੀਅਨ, ਕਾਨੂੰਨਗੋ ...

ਪੂਰੀ ਖ਼ਬਰ »

ਡੰਪਿੰਗ ਗਰਾਊਾਡ ਤੋਂ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਦਾਇਰ ਜਨਹਿੱਤ ਪਟੀਸ਼ਨ 'ਚ ਸੁਣਵਾਈ ਮੁਲਤਵੀ

ਚੰਡੀਗੜ੍ਹ, 29 ਨਵੰਬਰ (ਬਿ੍ਜੇਂਦਰ ਗੌੜ)- ਡੱਡੂ ਮਾਜਰਾ ਡੰਪਿੰਗ ਗਰਾਉਂਡ ਤੋਂ ਹੋ ਰਹੇ ਹਵਾ ਦੇ ਪ੍ਰਦੂਸ਼ਣ ਨੂੰ ਰੋਕਣ ਲਈ ੳੱੁਚਿਤ ਆਦੇਸ਼ ਜਾਰੀ ਕਰਨ ਦੀ ਮੰਗ ਵਾਲੀ ਜਨਹਿੱਤ ਪਟੀਸ਼ਨ ਵਿਚ ਚੰਡੀਗੜ੍ਹ ਨਗਰ ਨਿਗਮ ਨੇ ਜਵਾਬ ਪੇਸ਼ ਕਰਨ ਲਈ ਸਮਾਂ ਮੰਗਿਆ ਹੈ | ਨਿਗਮ ਵਲੋਂ ...

ਪੂਰੀ ਖ਼ਬਰ »

ਕਮਰੇ ਦਾ ਤਾਲਾ ਤੋੜ ਕੇ ਕੀਮਤੀ ਸਾਮਾਨ ਕੀਤਾ ਚੋਰੀ

ਮਾਜਰੀ, 29 ਨਵੰਬਰ (ਕੁਲਵੰਤ ਸਿੰਘ ਧੀਮਾਨ) - ਕਸਬਾ ਨਵਾਂਗਰਾਓਾ ਦੇ ਸ਼ਿਵਾਲਿਕ ਵਿਹਾਰ 'ਚ ਕਮਰੇ ਦਾ ਤਾਲਾ ਤੋੜ ਕੇ ਕੀਮਤੀ ਸਾਮਾਨ ਅਤੇ ਨਕਦੀ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ | ਇਸ ਸੰਬੰਧੀ ਸ਼ਿਕਾਇਤਕਰਤਾ ਅਸ਼ੋਕ ਕੁਮਾਰ ਵਾਸੀ ਛੋਟੀ ਕਰੌਰਾ ਨੇ ਪੁਲਿਸ ਥਾਣਾ ...

ਪੂਰੀ ਖ਼ਬਰ »

ਸ. ਸ. ਅ. ਦਫ਼ਤਰੀ ਕਰਮਚਾਰੀਆਂ ਨੇ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਗਵਾਏ ਵੱਡੇ ਹੋਰਡਿੰਗ ਦੀ ਪੰਡਿਤ ਤੋਂ ਪੂਜਾ ਕਰਵਾਈ

ਐੱਸ. ਏ. ਐੱਸ. ਨਗਰ, 29 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ) - ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 9 ਨਵੰਬਰ ਨੂੰ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਗਵਾਏ ਵੱਡੇ ਹੋਰਡਿੰਗ ਦੀ ਸਥਾਨਕ ਫੇਜ਼-7 ...

ਪੂਰੀ ਖ਼ਬਰ »

ਥਾਣੇਦਾਰ ਦਾ ਫ਼ੋਨ ਖੋਹ ਕੇ ਮੁਲਜ਼ਮ ਅਦਾਲਤੀ ਕੰਪਲੈਕਸ 'ਚੋਂ ਫ਼ਰਾਰ

ਐੱਸ. ਏ. ਐੱਸ. ਨਗਰ, 29 ਨਵੰਬਰ (ਜਸਬੀਰ ਸਿੰਘ ਜੱਸੀ) - ਮੋਹਾਲੀ ਦੀ ਇਕ ਅਦਾਲਤ ਵਿਚ ਪੇਸ਼ੀ ਭੁਗਤਣ ਆਏ ਮੁਲਜ਼ਮ ਆਸ਼ੀਸ਼ ਗੋਇਲ ਵਲੋਂ ਅਦਾਲਤ 'ਚ ਹੋਏ ਲੰਚ ਟਾਈਮ ਦੌਰਾਨ ਚੰਡੀਗੜ੍ਹ ਪੁਲਿਸ ਦੇ ਥਾਣੇਦਾਰ ਦਾ ਝਪਟਾ ਮਾਰ ਕੇ ਮੋਬਾਈਲ ਫ਼ੋਨ ਖੋਹਣ ਉਪਰੰਤ ਫ਼ਰਾਰ ਹੋਣ ਦਾ ...

ਪੂਰੀ ਖ਼ਬਰ »

6 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਐੱਸ. ਏ. ਐੱਸ. ਨਗਰ, 29 ਨਵੰਬਰ (ਜਸਬੀਰ ਸਿੰਘ ਜੱਸੀ) - ਐਸ. ਟੀ. ਐਫ. ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਮਦਨਪੁਰ ਚੌਕ ਫੇਜ਼-2 ਮੁਹਾਲੀ ਨੇੜਿਓਾ ਨਾਕਾਬੰਦੀ ਦੌਰਾਨ 1 ਨੌਜਵਾਨ ਨੂੰ 6 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਗਈ ਹੈ | ਉਕਤ ...

ਪੂਰੀ ਖ਼ਬਰ »

ਮੋਹਾਲੀ ਦੇ ਟਰਾਂਸਪੋਰਟਰਾਂ ਦੀਆਂ ਬੱਬੀ ਬਾਦਲ ਨੇ ਸੁਣੀਆਂ ਮੁਸ਼ਕਿਲਾਂ

ਐੱਸ. ਏ. ਐੱਸ. ਨਗਰ, 29 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ) - ਆਰਥਿਕ ਮੰਦਹਾਲੀ ਦੀ ਮਾਰ ਝੱਲ ਰਹੇ ਮੁਹਾਲੀ ਦੇ ਟਰਾਂਸਪੋਰਟਰਾਂ ਨੇ ਅੱਜ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਜਰਨਲ ਸਕੱਤਰ ਤੇ ਨੌਜੁਆਨ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੂੰ ਮੁਹਾਲੀ ਵਿਚ ...

ਪੂਰੀ ਖ਼ਬਰ »

ਨਗਰ ਨਿਗਮ ਦੇ ਕਾਫ਼ਲੇ 'ਚ ਜੁੜਣਗੀਆਂ ਦੋ ਹੋਰ ਪਰੂਨਿੰਗ ਮਸ਼ੀਨਾਂ ਤੇ ਇਕ ਫਿਊਨਰਲ ਵੈਨਮੇਅਰ

ਐੱਸ. ਏ. ਐੱਸ. ਨਗਰ, 29 ਨਵੰਬਰ (ਕੇ. ਐੱਸ. ਰਾਣਾ) - ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੁਹਾਲੀ ਨਗਰ ਨਿਗਮ ਦੇ ਕਾਫ਼ਲੇ 'ਚ ਦੋ ਹੋਰ ਪਰੂਨਿੰਗ ਮਸ਼ੀਨਾਂ ਅਤੇ ਇਕ ਹੋਰ ਫਿਊਨਰਲ ਵੈਨ ਸ਼ਾਮਿਲ ਕਰਨ ਲਈ ਲਗਪਗ ਸਵਾ ਕਰੋੜ ਰੁਪਏ ਦੇ ਖ਼ਰਚੇ ਨੂੰ ...

ਪੂਰੀ ਖ਼ਬਰ »

ਰੋਟਰੀ ਕਲੱਬ ਨੇ ਸਾਈਕਲ ਰੈਲੀ ਕੱਢੀ

ਖਰੜ, 29 ਨਵੰਬਰ (ਜੰਡਪੁਰੀ)-ਅੱਜ ਰੋਟਰੀ ਕਲੱਬ ਖਰੜ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਈਕਲ ਰੈਲੀ ਕੱਢੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੋਟਰੀ ਕਲੱਬ ਦੇ ਪ੍ਰਧਾਨ ਕਮਲਦੀਪ ਸਿੰਘ ਟਿਵਾਣਾ ਤੇ ਪ੍ਰਾਜੈਕਟ ਚੇਅਰਮੈਨ ਖਰੜ ...

ਪੂਰੀ ਖ਼ਬਰ »

ਨਵੀਂ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦਸੰਬਰ ਮਹੀਨੇ ਹੋਵੇਗੀ ਕਾਰਜਸ਼ੀਲ- ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ੍ਹ, 29 ਨਵੰਬਰ (ਅਜੀਤ ਬਿਊਰੋ) - ਗੋਇੰਦਵਾਲ ਸਾਹਿਬ ਵਿਖੇ ਉਸਾਰੀ ਜਾ ਰਹੀ ਨਵੀਂ ਕੇਂਦਰੀ ਜੇਲ੍ਹ ਦਾ ਉਸਾਰੀ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਜਿਹੜੀ ਕਿ ਦਸੰਬਰ ਦੇ ਅੱਧ ਵਿਚ ਜੇਲ੍ਹ ਵਿਭਾਗ ਨੂੰ ਸੌਂਪ ਦਿੱਤੀ ਜਾਵੇਗੀ | ਦਸੰਬਰ ਮਹੀਨੇ 'ਚ ਇਹ ਜੇਲ੍ਹ ਕਾਰਜਸ਼ੀਲ ...

ਪੂਰੀ ਖ਼ਬਰ »

ਬਿ੍ਟਿਸ਼ ਕੌਂਸਲ ਦਾ ਸਟੱਡੀ ਯੂ.ਕੇ ਵਰਚੂਅਲ ਫ਼ੇਅਰ ਦਸੰਬਰ ਐਡੀਸ਼ਨ ਆ ਗਿਆ

ਚੰਡੀਗੜ੍ਹ , 29 ਨਵੰਬਰ (ਅ.ਬ)-ਵਿੱਦਿਅਕ ਮੌਕਿਆਂ ਅਤੇ ਸੱਭਿਆਚਾਰਕ ਸੰਬੰਧਾਂ ਲਈ ਯੂ.ਕੇ. ਦਾ ਅੰਤਰਰਾਸ਼ਟਰੀ ਸੰਗਠਨ, ਬਿ੍ਟਿਸ਼ ਕੌਂਸਲ, 4 ਦਸੰਬਰ, 2021 ਸਨਿਚਰਵਾਰ ਨੂੰ ਆਪਣੇ ਸਟੱਡੀ ਯੂ.ਕੇ. ਵਰਚੂਅਲ ਦੇ ਚੌਥੇ ਐਡੀਸ਼ਨ ਦੀ ਮੇਜ਼ਬਾਨੀ ਕਰ ਰਿਹਾ ਹੈ | ਇਹ ਮੇਲਾ ਹਾਜ਼ਰ ਹੋਣ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਪ੍ਰੀ-ਮੈਟਿ੍ਕ ਸਕਾਲਰਸ਼ਿਪ ਮਾਮਲਿਆਂ ਦੇ ਮੰਤਰਾਲੇ ਵਲੋਂ ਭੇਜੀਆਂ ਨਵੀਆਂ ਗਾਈਡਲਾਈਨਜ਼ ਜਾਰੀ

ਐੱਸ. ਏ. ਐੱਸ. ਨਗਰ, 29 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ) - ਸਾਲ 2021-22 ਦੌਰਾਨ ਘੱਟ ਗਿਣਤੀ ਵਿਦਿਆਰਥੀਆਂ ਦੀ ਪ੍ਰੀ-ਮੈਟਿ੍ਕ ਸਕਾਲਰਸ਼ਿਪ ਸੰਬੰਧੀ ਭਾਰਤ ਸਰਕਾਰ ਦੇ ਘੱਟ ਗਿਣਤੀ ਮਾਮਲੇ ਮੰਤਰਾਲੇ ਵਲੋਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ | ਇਸ ਸੰਬੰਧੀ ...

ਪੂਰੀ ਖ਼ਬਰ »

ਡਰਾਈਵਰ ਦਾ ਦੋਸਤ ਮਹਿੰਦਰਾ ਪਿੱਕਅਪ ਗੱਡੀ ਲੈ ਕੇ ਹੋਇਆ ਫ਼ਰਾਰ

ਡੇਰਾਬੱਸੀ, 29 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਫੋਕਲ ਪੁੁਆਇੰਟ ਵਿਖੇ ਇਕ ਮਹਿੰਦਰਾ ਪਿੱਕਅੱਪ ਗੱਡੀ ਲੈ ਕੇ ਡਰਾਈਵਰ ਦਾ ਦੋਸਤ ਲੋਡ ਕੀਤੇ ਮਾਲ ਸਮੇਤ ਫ਼ਰਾਰ ਹੋ ਗਿਆ | ਪੁਲਿਸ ਨੇ ਮਾਲਕ ਸਰਵਨ ਪੁੱਤਰ ਸਵਾਮੀ ਨਾਥ ਮਿਸ਼ਰਾ ਵਾਸੀ ਵਿਕਾਸ ਨਗਰ ਮੋਲੀ ਜਾਗਰਾ ...

ਪੂਰੀ ਖ਼ਬਰ »

ਪਿੰਡ ਟਾਡਾ ਖੇਡੇ ਮੇਲੇ 'ਚ ਸਾਹਪੁਰ ਦੀ ਟੀਮ ਰਹੀ ਜੇਤੂ

ਮਾਜਰੀ, 29 ਨਵੰਬਰ (ਕੁਲਵੰਤ ਸਿੰਘ ਧੀਮਾਨ) - ਪਿੰਡ ਟਾਡਾ ਕਰੌਰਾ ਵਿਖੇ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ | ਇਸ ਖੇਡੇ ਮੇਲੇ ਵਿਚ ਇਲਾਕੇ ਦੇ ਵੱਖ-ਵੱਖ ਦੀਆਂ ਬਾਰ੍ਹਾਂ ਨਾਮਵਰ ਟੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆ ਸਤਨਾਮ ਸਿੰਘ ਟਾਡਾ ...

ਪੂਰੀ ਖ਼ਬਰ »

ਘਰ 'ਤੇ ਹਮਲਾ ਕਰਨ ਦੇ ਦੋਸ਼ 'ਚ ਤਿੰਨ ਅਣਪਛਾਤਿਆਂ ਸਮੇਤ ਚਾਰ ਖਿਲਾਫ਼ ਮਾਮਲਾ ਦਰਜ

ਡੇਰਾਬੱਸੀ, 29 ਨਵੰਬਰ (ਰਣਬੀਰ ਸਿੰਘ ਪੜ੍ਹੀ) - ਡੇਰਾਬੱਸੀ ਦੀ ਆਦਰਸ਼ ਨਗਰ ਕਲੋਨੀ ਵਿਖੇ ਘਰ ਵਿਚ ਵੜ ਕੇ ਹਮਲਾ ਕਰਨ ਦੇ ਦੋਸ਼ ਵਿਚ ਪੁਲਿਸ ਨੇ ਦੁਕਾਨ ਦੇ ਕਿਰਾਏਦਾਰ ਰਮਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਗੁਲਮੋਹਰ ਸਿਟੀ ਹੈਬਤਪੁਰ ਰੋਡ ਡੇਰਾਬੱਸੀ ਸਮੇਤ ਤਿੰਨ ...

ਪੂਰੀ ਖ਼ਬਰ »

ਜ਼ਿਲ੍ਹਾ ਚੋਣ ਅਫ਼ਸਰ ਤੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ 'ਚ ਈ. ਵੀ. ਐਮ. ਮਸ਼ੀਨਾਂ ਜਾਗਰੂਕਤਾ ਲਈ ਹਲਕਿਆਂ ਨੂੰ ਸੌਂਪੀਆਂ

ਐੱਸ. ਏ. ਐੱਸ. ਨਗਰ, 29 ਨਵੰਬਰ (ਕੇ. ਐੱਸ. ਰਾਣਾ) - ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੁਹਾਲੀ ਈਸ਼ਾ ਕਾਲੀਆ ਦੀ ਹਾਜ਼ਰੀ 'ਚ ਈ. ਵੀ. ਐਮ ਮਸ਼ੀਨਾਂ ਜਾਗਰੂਕਤਾ ਲਈ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ 52-ਖਰੜ, 53- ਮੁਹਾਲੀ ਅਤੇ 112-ਡੇਰਾਬੱਸੀ ਨੂੰ ਸੌਂਪੀਆਂ ...

ਪੂਰੀ ਖ਼ਬਰ »

ਪਿਸਟਲ ਦੀ ਨੋਕ 'ਤੇ ਕਾਰ ਖੋਹਣ ਦੀ ਕੋਸ਼ਿਸ਼ ਕਰਨ ਵਾਲਾ 1 ਕਾਬੂ, 2 ਫਰਾਰ

ਐੱਸ. ਏ. ਐੱਸ. ਨਗਰ, 29 ਨਵੰਬਰ (ਜਸਬੀਰ ਸਿੰਘ ਜੱਸੀ) - ਥਾਣਾ ਸੋਹਾਣਾ ਅਧੀਨ ਪੈਂਦੇ ਇਲਾਕੇ ਵਿਚ ਕਾਰ ਖੋਹਣ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਨੌਜਵਾਨਾਂ 'ਚੋਂ ਇਕ ਨੌਜਵਾਨ ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਗਿ੍ਫ਼ਤਾਰ ਨੌਜਵਾਨ ਦੀ ਪਛਾਣ ਸਤਵੀਰ ਸਿੰਘ ਵਾਸੀ ...

ਪੂਰੀ ਖ਼ਬਰ »

108 ਨੰ. ਐਂਬੂਲੈਂਸ ਸ਼ੁਰੂ ਕਰਨ ਜਾ ਰਹੀ ਹੈ ਪੰਜਾਬ ਦੇ ਲੋਕਾਂ ਲਈ ਮੁਫ਼ਤ ਡੈਮੋ ਡਰਾਈਵ

ਐੱਸ. ਏ. ਐੱਸ. ਨਗਰ, 29 ਨਵੰਬਰ (ਕੇ. ਐੱਸ. ਰਾਣਾ) - ਪੰਜਾਬ 'ਚ ਐਮਰਜੈਂਸੀ ਦੁਰਘਟਨਾਵਾਂ ਨਾਲ ਸੰਬੰਧਿਤ ਮਾਮਲਿਆਂ ਨਾਲ ਨਜਿੱਠਣ ਲਈ ਜ਼ਿੰਮੇਵਾਰ 108 ਨੰ. ਐਂਬੂਲੈਂਸ ਜਲਦ ਹੀ ਰਾਜ ਦੇ ਸਾਰੇ ਜ਼ਿਲਿ੍ਹਆਂ ਅਤੇ ਮਹੱਤਵਪੂਰਨ ਸ਼ਹਿਰਾਂ 'ਚ ਮੁਫ਼ਤ ਡੈਮੋ ਡਰਾਈਵ ਸ਼ੁਰੂ ਕਰਨ ਜਾ ...

ਪੂਰੀ ਖ਼ਬਰ »

ਵਿਧਾਇਕ ਐਨ. ਕੇ. ਸ਼ਰਮਾ ਨੇ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਮੰਗ ਪੱਤਰ ਸੌਂਪ ਕੇ ਕਾਰਵਾਈ ਦੀ ਕੀਤੀ ਮੰਗ

ਐੱਸ. ਏ. ਐੱਸ. ਨਗਰ, 29 ਨਵੰਬਰ (ਕੇ. ਐੱਸ. ਰਾਣਾ) - ਹਲਕਾ ਡੇਰਾਬੱਸੀ ਦੇ ਵਿਧਾਇਕ ਐਨ. ਕੇ. ਸ਼ਰਮਾ ਨੇ ਅੱਜ ਡਿਪਟੀ ਕਮਿਸ਼ਨਰ ਮੁਹਾਲੀ ਈਸ਼ਾ ਕਾਲੀਆ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਲਾਲੜੂ ਨਗਰ ਕੌਂਸਲ ਦੇ ਪ੍ਰਧਾਨ ਅਤੇ ਕਾਰਜਸਾਧਕ ਅਫ਼ਸਰ ਵਲੋਂ ਪਿੰਡ ਕੌਲੀ ...

ਪੂਰੀ ਖ਼ਬਰ »

ਸੀ. ਬੀ. ਆਈ. ਅਦਾਲਤ ਨੇ ਕਾਰਜਕਾਰੀ ਡਾਇਰੈਕਟਰ ਸਮੇਤ 3 ਦੋਸ਼ੀਆਂ ਨੂੰ ਸੁਣਾਈ 2-2 ਸਾਲ ਦੀ ਕੈਦ

ਐੱਸ. ਏ. ਐੱਸ. ਨਗਰ, 29 ਨਵੰਬਰ (ਜਸਬੀਰ ਸਿੰਘ ਜੱਸੀ) - ਮੁਹਾਲੀ ਵਿਚਲੀ ਪਨਵਾਇਰ ਕੰਪਨੀ 'ਚ ਹੋਏ ਘੁਟਾਲੇ ਦੇ ਸੰਬੰਧ 'ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਉਸ ਸਮੇਂ ਦੇ ਪਨਵਾਇਰ ਕੰਪਨੀ ਦੇ ਕਾਰਜਕਾਰੀ ਡਾਇਰੈਕਟਰ ਵੇਦ ਪ੍ਰਕਾਸ਼, ਅਸ਼ੋਕ ਜੇਰਥ ਸਾਬਕਾ ਏ. ਜੀ. ਐਮ. ਅਤੇ ਐਨ. ...

ਪੂਰੀ ਖ਼ਬਰ »

ਹਲਕਾ ਵਿਧਾਇਕ ਸਿੱਧੂ ਵਲੋਂ ਪਿੰਡ ਮੌਲੀ ਬੈਦਵਾਣ ਦੀ ਧਰਮਸ਼ਾਲਾ ਲਈ 6.12 ਲੱਖ ਦਾ ਚੈੱਕ ਜਾਰੀ

ਐੱਸ. ਏ. ਐੱਸ. ਨਗਰ, 29 ਨਵੰਬਰ (ਕੇ. ਐੱਸ. ਰਾਣਾ)-ਸਾਬਕਾ ਸਿਹਤ ਮੰਤਰੀ ਅਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਵਲੋਂ ਆਪਣੇ ਅਖਤਿਆਰੀ ਕੋਟੇ 'ਚੋਂ ਪਿੰਡ ਮੌਲੀ ਬੈਦਵਾਣ ਦੀ ਧਰਮਸ਼ਾਲਾ ਲਈ 6.12 ਲੱਖ ਦਾ ਚੈੱਕ ਜਾਰੀ ਕੀਤਾ ਗਿਆ, ਜੋ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ...

ਪੂਰੀ ਖ਼ਬਰ »

79 ਗ੍ਰਾਮ ਨਸ਼ੀਲੇ ਪਦਾਰਥ ਤੇ ਝਪਟਮਾਰੀ ਮਾਮਲੇ 'ਚ 2 ਨੌਜਵਾਨ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 29 ਨਵੰਬਰ (ਜਸਬੀਰ ਸਿੰਘ ਜੱਸੀ) - ਥਾਣਾ ਫੇਜ਼-11 ਦੀ ਪੁਲਿਸ ਵਲੋਂ ਨਾਕਾਬੰਦੀ ਦੌਰਾਨ 2 ਵੱਖ-ਵੱਖ ਮਾਮਲਿਆਂ ਵਿਚ ਨਸ਼ੀਲੇ ਪਦਾਰਥ ਅਤੇ ਖੋਹ ਕੀਤੇ ਮੋਬਾਈਲ/ਮੋਟਰਸਾਈਕਲ ਸਮੇਤ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਇਸ ...

ਪੂਰੀ ਖ਼ਬਰ »

ਬੰਦੇ ਪਏ ਘਰ ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

ਡੇਰਾਬੱਸੀ, 29 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਬਲਾਕ ਦੇ ਪਿੰਡ ਮੋਰਠੀਕਰੀ ਦੀ ਸ਼ਿਵ ਸ਼ਕਤੀ ਇਨਕਲੇਵ ਵਿਖੇ ਇਕ ਬੰਦ ਪਏ ਮਕਾਨ ਦੇ ਜਿੰਦਰੇ ਤੋੜ ਕੇ ਚੋਰਾਂ ਨੇ ਲੱਖਾਂ ਰੁਪਏ ਦੇ ਗਹਿਣਿਆਂ ਸਮੇਤ ਨਕਦੀ 'ਤੇ ਹੱਥ ਸਾਫ਼ ਕਰ ਲਿਆ | ਪੁਲਿਸ ਨੇ ਮਕਾਨ ਮਾਲਕ ਸੰਜੀਵ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX