ਜਲੰਧਰ, 29 ਨਵੰਬਰ (ਜਸਪਾਲ ਸਿੰਘ)-ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਅੱਜ ਆਪਣੀ ਜਲੰਧਰ ਫੇਰੀ ਦੌਰਾਨ ਵਿਸ਼ੇਸ਼ ਤੌਰ 'ਤੇ ਪੁਡੂਚੇਰੀ ਦੇ ਸਾਬਕਾ ਉਪ ਰਾਜਪਾਲ ਡਾ. ਇਕਬਾਲ ਸਿੰਘ ਦੀ ਮਾਡਲ ਟਾਊਨ ਸਥਿਤ ਰਿਹਾਇਸ਼ 'ਤੇ ਪੁੱਜੇ, ਜਿੱਥੇ ਡਾ. ਇਕਬਾਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਰਾਜਪਾਲ ਪੁਰੋਹਿਤ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਰਾਜਪਾਲ ਪੁਰੋਹਿਤ ਅਤੇ ਡਾ. ਇਕਬਾਲ ਸਿੰਘ ਨੇ ਆਪਣੀ ਦੋਸਤੀ ਦੌਰਾਨ ਇਕੱਠੇ ਬਿਤਾਏ ਦਿਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ | ਅੱਜ ਦੀ ਮੁਲਾਕਾਤ ਬਾਰੇ ਗੱਲ ਕਰਦਿਆਂ ਡਾ. ਇਕਬਾਲ ਸਿੰਘ ਨੇ ਦੱਸਿਆ ਕਿ ਬਨਵਾਰੀ ਲਾਲ ਪੁਰੋਹਿਤ ਲੰਬਾ ਸਮਾਂ ਕਾਂਗਰਸ ਪਾਰਟੀ 'ਚ ਰਹੇ ਤੇ ਇਸ ਦੌਰਾਨ ਜਿੱਥੇ ਉਨ੍ਹਾਂ ਨੂੰ ਸ੍ਰੀ ਪੁਰੋਹਿਤ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਿਆ, ਉੱਥੇ ਸੰਸਦ ਵਿਚ ਵੀ ਉਹ ਉਨ੍ਹਾਂ ਦੇ ਨਾਲ ਇਕੱਠੇ ਰਹੇ | ਉਨ੍ਹਾਂ ਦੱਸਿਆ ਕਿ ਸ੍ਰੀ ਪੁਰੋਹਿਤ ਜਦੋਂ ਆਸਾਮ ਦੇ ਰਾਜਪਾਲ ਸਨ ਤਾਂ ਉਦੋਂ ਉਹ (ਡਾ. ਇਕਬਾਲ ਸਿੰਘ) ਆਸਾਮ 'ਚ ਕਾਂਗਰਸ ਪਾਰਟੀ ਵਲੋਂ ਪਾਰਟੀ ਸਰਗਰਮੀਆਂ ਦੇ ਇੰਚਾਰਜ ਸਨ | ਇੱਥੇ ਹੀ ਬੱਸ ਨਹੀਂ ਸ੍ਰੀ ਪੁਰੋਹਿਤ ਪੰਜਾਬ ਆਉਣ ਤੋਂ ਪਹਿਲਾਂ ਤਾਮਿਲਨਾਡੂ ਦੇ ਰਾਜਪਾਲ ਸਨ ਤੇ ਉੱਥੇ ਵੀ ਡਾ. ਇਕਬਾਲ ਸਿੰਘ ਲੰਬਾ ਸਮਾਂ ਸਰਗਰਮ ਸਿਆਸਤ ਦਾ ਹਿੱਸਾ ਰਹੇ ਤੇ ਉਨ੍ਹਾਂ ਦੀ ਅਕਸਰ ਪੁਰੋਹਿਤ ਨਾਲ ਮੁਲਾਕਾਤ ਹੁੰਦੀ ਰਹਿੰਦੀ ਸੀ | ਡਾ. ਇਕਬਾਲ ਸਿੰਘ ਨੇ ਦੱਸਿਆ ਕਿ ਬੇਸ਼ੱਕ ਸ੍ਰੀ ਪੁਰੋਹਿਤ ਬਾਅਦ 'ਚ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋ ਗਏ ਪਰ ਇਸ ਦਾ ਉਨ੍ਹਾਂ ਦੀ ਦੋਸਤੀ ਉੱਪਰ ਕੋਈ ਅਸਰ ਨਹੀਂ ਪਿਆ | ਉਨ੍ਹਾਂ ਕਿਹਾ ਕਿ ਸ੍ਰੀ ਪੁਰੋਹਿਤ ਇਕ ਸੁਲਝੇ ਹੋਏ ਸਿਆਸਤਦਾਨ ਹੋਣ ਦੇ ਨਾਲ ਨਾਲ ਸੈਂਟਰਲ ਇੰਡੀਆ ਤੋਂ ਛਪਦੇ ਇਕ ਸਭ ਤੋਂ ਪੁਰਾਣੇ ਅਖ਼ਬਾਰ ਦੇ ਮੈਨੇਜਿੰਗ ਐਡੀਟਰ ਵੀ ਰਹਿ ਚੁੱਕੇ ਹਨ | ਇਸ ਮੌਕੇ ਡਾ. ਇਕਬਾਲ ਸਿੰਘ ਵਲੋਂ ਰਾਜਪਾਲ ਪੁਰੋਹਿਤ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਇਸ ਤੋਂ ਪਹਿਲਾਂ ਸ੍ਰੀ ਪੁਰੋਹਿਤ ਦਾ ਇੱਥੇ ਪਹੁੰਚਣ 'ਤੇ ਡਾ. ਇਕਬਾਲ ਸਿੰਘ ਦੇ ਨਾਲ ਉਨ੍ਹਾਂ ਦੀ ਪਤਨੀ ਗੁਰਿੰਦਰਬੀਰ ਕੌਰ, ਉਨ੍ਹਾਂ ਦੇ ਬੇਟੇ ਅਭੈ ਸਿੰਘ, ਅਰਸ਼ਦੀਪ ਕੌਰ ਤੇ ਅਮਰਜੋਤ ਸਿੰਘ, ਗੁਣਦੀਪ ਕੌਰ ਵਲੋਂ ਵੀ ਸਵਾਗਤ ਕੀਤਾ ਗਿਆ |
ਚੰਡੀਗੜ੍ਹ, 29 ਨਵੰਬਰ (ਮਨਜੋਤ ਸਿੰਘ ਜੋਤ)- ਪੀ.ਜੀ.ਆਈ. ਦੇ ਬਾਹਰ ਲੰਗਰ ਲਗਾ ਕੇ ਲੋਕਾਂ ਦਾ ਪੇਟ ਭਰਨ ਵਾਲੇ ਲੰਗਰ ਬਾਬਾ ਦੇ ਨਾਂਅ ਤੋਂ ਮਸ਼ਹੂਰ ਪਦਮਸ੍ਰੀ ਜਗਦੀਸ਼ ਲਾਲ ਅਹੂਜਾ (86) ਦਾ ਅੱਜ ਦਿਹਾਂਤ ਹੋ ਗਿਆ | ਲੰਗਰ ਬਾਬਾ ਦੇ ਨਾਮ ਨਾਲ ਮਸ਼ਹੂਰ ਜਗਦੀਸ਼ ਲਾਲ ਅਹੂਜਾ ਬੀਤੇ ...
ਚੰਡੀਗੜ੍ਹ, 29 ਨਵੰਬਰ (ਅਜੀਤ ਬਿਊਰੋ)- ਅੱਜ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਕੋਰੋਨਾ ਦੇ 22 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 28 ਮਰੀਜ਼ ਸਿਹਤਯਾਬ ਹੋਏ ਹਨ ਅਤੇ ਹੁਸ਼ਿਆਰਪੁਰ ਨਾਲ ਸਬੰਧਿਤ ਇਕ ਮਰੀਜ਼ ਦੀ ਮੌਤ ਹੋਈ ਹੈ | ਅੱਜ ਆਏ ਨਵੇਂ ਮਾਮਲਿਆਂ 'ਚ ਪਠਾਨਕੋਟ ਤੋਂ 5, ...
ਲੁਧਿਆਣਾ, 29 ਨਵੰਬਰ (ਸਲੇਮਪੁਰੀ)-ਸੂਬੇ ਦੇ ਆਮ ਲੋਕਾਂ ਨੂੰ ਮੁਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਛੋਟੇ ਡਾਕਟਰ ਪ੍ਰੈਕਟਿਸ ਕਰਨ ਦੇ ਕਾਨੂੰਨੀ ਅਧਿਕਾਰ ਲੈਣ ਖਾਤਰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਮੋਰਿੰਡਾ ਵਿਖੇ ਪੱਕਾ ਮੋਰਚਾ ਸ਼ੁਰੂ ਕਰ ਰਹੇ ਹਨ | ਅੱਜ ...
ਜਲੰਧਰ, 29 ਨਵੰਬਰ (ਸ਼ਿਵ)-ਬਿਜਲੀ ਮੁਲਾਜ਼ਮ ਅਤੇ ਇੰਜੀਨੀਅਰ ਦੀ ਕੌਮੀ ਤਾਲਮੇਲ ਕਮੇਟੀ ਨੇ ਕਿਹਾ ਹੈ ਕਿ ਬਿਜਲੀ ਸੋਧ ਬਿੱਲ 2021 ਨੂੰ ਸੰਸਦ 'ਚ ਰੱਖਿਆ ਗਿਆ ਤਾਂ ਇਸ ਦੇ ਵਿਰੋਧ 'ਚ ਇਕ ਦਿਨ ਦਾ ਪ੍ਰਦਰਸ਼ਨ ਮੁਲਾਜ਼ਮਾਂ ਵਲੋਂ ਕੀਤਾ ਜਾਵੇਗਾ | ਆਲ ਇੰਡੀਆ ਪਾਵਰ ਇੰਜੀ. ...
ਚੰਡੀਗੜ੍ਹ, 29 ਨਵੰਬਰ (ਵਿਕਰਮਜੀਤ ਸਿੰਘ ਮਾਨ)-ਸੂਬੇ ਦੇ ਚਰਚਿਤ ਡਰੱਗ ਮਾਮਲੇ 'ਚ ਪਹਿਲਾਂ ਗਠਿਤ ਐਸ.ਆਈ.ਟੀ. ਵਲੋਂ ਤਿਆਰ ਕੀਤੀ ਸਟੇਟਸ ਰਿਪੋਰਟ ਜੋ ਪੰਜਾਬ ਸਰਕਾਰ ਵਲੋਂ ਬੰਦ ਲਿਫ਼ਾਫ਼ੇ 'ਚ ਹਾਈਕੋਰਟ ਸਬਮਿਟ ਕੀਤੀ ਗਈ ਸੀ, ਉੱਤੇ ਸੱਤਾ ਪੱਖ ਅਤੇ ਵਿਰੋਧੀ ਧਿਰਾਂ ਵਲੋਂ ...
ਚੰਡੀਗੜ੍ਹ, 29 ਨਵੰਬਰ (ਬਿ੍ਜੇਂਦਰ ਗੌੜ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਦੇ ਦੌਰਾਨ ਇਹ ਸਾਫ਼ ਕੀਤਾ ਹੈ ਕਿ ਡਰੱਗ ਤਸਕਰੀ 'ਤੇ ਨੱਥ ਪਾਉਣ ਲਈ 'ਸੋਰਸ' ਨੂੰ ਨਿਰਧਾਰਿਤ ਕਰਨਾ ਜ਼ਰੂਰੀ ਸੀ | ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ਦੀ ਬੈਂਚ ਨੇ ਕਥਿਤ ...
ਬਮਿਆਲ, 29 ਨਵੰਬਰ (ਰਾਕੇਸ਼ ਸ਼ਰਮਾ)-ਬੀਤੇ ਦਿਨੀਂ ਜ਼ਿਲ੍ਹਾ ਪਠਾਨਕੋਟ ਵਿਖੇ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਵਲੋਂ ਜਿੱਥੇ ਪੂਰੇ ਪੰਜਾਬ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ | ਉੱਥੇ ਅੱਜ ਜ਼ਿਲ੍ਹਾ ਪਠਾਨਕੋਟ ਅਧੀਨ ਆਉਂਦੇ ਸਰਹੱਦੀ ਖੇਤਰ ...
ਜਗਰਾਉਂ, 29 ਨਵੰਬਰ (ਜੋਗਿੰਦਰ ਸਿੰਘ)-ਖੇਤੀ ਕਾਨੂੰਨਾਂ ਵਿਰੁੱਧ ਲੜਾਈ 'ਚੋਂ ਉਭਰੇ ਪੰਜਾਬ ਦੇ ਚਰਚਿੱਤ ਨੌਜਵਾਨ ਆਗੂ ਲਖਵੀਰ ਸਿੰਘ ਲੱਖਾ ਸਿਧਾਣਾ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਲੋਕ ਸਭਾ 'ਚ ਕਾਨੂੰਨ ਰੱਦ ਹੋਣ ਤੋਂ ਬਾਅਦ ਖੁਸ਼ੀ ਪ੍ਰਗਟ ਕਰਦਿਆਂ ਹੁਣ ਪੰਜਾਬ ਦੇ ...
ਡਾ. ਕਮਲ ਕਾਹਲੋਂ
ਬਟਾਲਾ, 29 ਨਵੰਬਰ-2019 (ਨਵੰਬਰ) ਨੂੰ ਜਦੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਭਾਰਤ ਅਤੇ ਪਾਕਿਸਤਾਨ ਦੋਵਾਂ ਸਰਕਾਰਾਂ ਨੇ ਮੇਲ-ਮਿਲਾਪ ਨਾਲ ਖੋਲਿ੍ਹਆ ਸੀ ਤਾਂ ਉਸ ਸਮੇਂ ਦੋਵਾਂ ਸਰਕਾਰਾਂ ਨੇ ਆਪੋ-ਆਪਣੇ ਪਾਸੇ ਕਰੋੜਾਂ ...
ਤਲਵੰਡੀ ਭਾਈ/ਫ਼ਿਰੋਜ਼ਸ਼ਾਹ, 29 ਨਵੰਬਰ (ਕੁਲਜਿੰਦਰ ਸਿੰਘ ਗਿੱਲ, ਸਰਬਜੀਤ ਸਿੰਘ ਧਾਲੀਵਾਲ)-ਤਲਵੰਡੀ ਭਾਈ-ਫ਼ਿਰੋਜ਼ਪੁਰ ਰੋਡ 'ਤੇ ਪਿੰਡ ਹਕੂਮਤ ਸਿੰਘ ਵਾਲਾ ਨੇੜੇ ਜੌੜੀਆਂ ਨਹਿਰਾਂ ਦੇ ਉਸਾਰੀ ਅਧੀਨ ਪੁਲ ਕੋਲ ਇਕ ਇਨੋਵਾ ਕਿ੍ਸਟਾ ਕਾਰ ਅਤੇ ਆਟੋ ਰਿਕਸ਼ਾ ਦਰਮਿਆਨ ...
ਲੁਧਿਆਣਾ, 29 ਨਵੰਬਰ (ਸਲੇਮਪੁਰੀ)-ਮਾਹਿਲਪੁਰ 'ਚ ਤਾਇਨਾਤ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਅਤੇ ਰਜਿਸਟਰੀ ਕਲਰਕ ਮਨਜੀਤ ਸਿੰਘ ਵਿਰੁੱਧ ਚੌਕਸੀ ਵਿਭਾਗ ਵਲੋਂ ਕੀਤੀ ਗਈ ਪੁਲਿਸ ਕਾਰਵਾਈ ਨੂੰ ਲੈ ਕੇ ਪੰਜਾਬ ਸਰਕਾਰ ਦੇ ਮਾਲ ਵਿਭਾਗ ਦੇ ਸਮੂਹ ਮਾਲ ਅਧਿਕਾਰੀ ਅਤੇ ...
ਸਾਦਿਕ, 29 ਨਵੰਬਰ (ਗੁਰਭੇਜ ਸਿੰਘ ਚੌਹਾਨ, ਆਰ.ਐਸ.ਧੁੰਨਾ)-ਸਾਦਿਕ ਨੇੜੇ ਪਿੰਡ ਬੀਹਲੇਵਾਲਾ ਵਿਖੇ ਬੀਤੀ ਸ਼ਾਮ ਕਰੀਬ ਸੱਤ ਕੁ ਵਜੇ ਪਿੰਡ ਦੀ ਢਾਣੀ 'ਤੇ ਇਕ ਕਿਸਾਨ ਦਾ ਕਤਲ ਹੋਣ ਜਾਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਹੀ ਕਿਸਾਨ ਮਹਿਕਮ ਸਿੰਘ ਸੰਧੂ ਦੇ ਹੀ ...
ਅੰਮਿ੍ਤਸਰ, 29 ਨਵੰਬਰ (ਰੇਸ਼ਮ ਸਿੰਘ)-ਦੋ ਵਿਦੇਸ਼ੀ ਹੱਥ ਗੋਲਿਆਂ ਤੇ ਦੋ ਪਿਸਤੌਲਾਂ ਸਮੇਤ ਗਿ੍ਫ਼ਤਾਰ ਕੀਤੇ ਨੌਜਵਾਨ ਰਣਜੀਤ ਸਿੰਘ ਦੀ ਪੁਛਗਿੱਛ ਉਪਰੰਤ ਤਰਨ ਤਾਰਨ ਜ਼ਿਲ੍ਹੇ ਦੇ ਇਕ ਹੋਰ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਜਿਸ ਪਾਸੋਂ ਪੁਛਗਿੱਛ ਕਰਨ ਲਈ ...
ਚੰਡੀਗੜ੍ਹ, 29 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਸਦ ਦੇ ਦੋਹਾਂ ਸਦਨਾਂ 'ਚ 3 ਖੇਤੀ ਕਾਨੰੂਨਾਂ ਨੂੰ ਰੱਦ ਕਰਨ ਲਈ ਬਿੱਲ ਪਾਸ ਹੋਣ 'ਤੇ ਕਿਸਾਨਾਂ ਨੂੰ ਵਧਾਈ ਦਿੱਤੀ ਹੈ | ਕੈਪਟਨ ਨੇ ਟਵੀਟ ਕਰਕੇ ਕਿਹਾ ਕਿ ਸਾਡੇ ...
ਮਾਨਸਾ, 29 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਭਰੋਸੇਯੋਗ ਸੂਤਰਾਂ ਦੀ ਮੰਨੀ ਜਾਵੇ ਤਾਂ ਕਾਂਗਰਸ ਹਾਈਕਮਾਨ ਵਿਧਾਨ ਸਭਾ ਹਲਕਾ ਮਾਨਸਾ ਤੋਂ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਨੂੰ ਚੋਣ ਮੈਦਾਨ 'ਚ ਉਤਾਰਨ ਦੀ ਤਿਆਰੀ 'ਚ ਹੈ | ਪਾਰਟੀ ਦੀ ਕੇਂਦਰੀ ...
ਅੰਮਿ੍ਤਸਰ, 29 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਲਾਹੌਰ ਦੇ ਇਕ ਨਾਮੀ ਫ਼ੈਸ਼ਨ ਹਾਊਸ ਦੀ ਮਹਿਲਾ ਮਾਡਲ ਵਲੋਂ ਕੀਤੀ ਗਈ ਮਾਡਲਿੰਗ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਵਿਵਾਦ ਖੜ੍ਹਾ ...
ਲੁਧਿਆਣਾ, 29 ਨਵੰਬਰ (ਪੁਨੀਤ ਬਾਵਾ)-ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਇੱਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸਾਢੇ 4 ਸਾਲ ਜੇਕਰ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਲੋਕਾਂ ਨਾਲ ...
ਚੰਡੀਗੜ੍ਹ, 29 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਿੱਖਿਆ ਨੀਤੀ ਅਤੇ ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ | ਸ. ਸਿੱਧੂ ...
ਚੰਡੀਗੜ੍ਹ, 29 ਨਵੰਬਰ (ਅਜੀਤ ਬਿਊਰੋ)- ਆਮ ਆਦਮੀ ਪਾਰਟੀ 'ਤੇ ਮੁੜ ਹਮਲਾ ਬੋਲਦਿਆਂ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ਕਿਹਾ ਕਿ ਫ਼ਰਜ਼ੀ ਆਗੂ ਲੋਕਾਂ ਨੂੰ ਗੁੰਮਰਾਹ ਕਰਨ ਲਈ ਫ਼ਰਜ਼ੀ ਅੰਕੜੇ ਪੇਸ਼ ਕਰ ਰਹੇ ਹਨ | ਅੱਜ ਇੱਥੇ ਜਾਰੀ ਇਕ ਬਿਆਨ 'ਚ ਪੰਜਾਬ ਦੇ ਸਿੱਖਿਆ ...
ਨਵੀਂ ਦਿੱਲੀ, 29 ਨਵੰਬਰ (ਜਗਤਾਰ ਸਿੰਘ)- ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ 'ਤੇ ਮੈਦਾਨ 'ਚੋਂ ਭੱਜਣ ਦਾ ਦੋਸ਼ ਲਗਾਉਂਦਿਆ ਕਿਹਾ ਕਿ ਅਸੀਂ ਦਿੱਲੀ ਦੇ 250 ਸਰਕਾਰੀ ਸਕੂਲਾਂ ...
ਲੁਧਿਆਣਾ, 29 ਨਵੰਬਰ (ਪੁਨੀਤ ਬਾਵਾ)-ਆਮਦਨ ਕਰ ਵਿਭਾਗ ਵਲੋਂ ਲਗਾਤਾਰ ਤਿੰਨ ਦਿਨ ਫਾਸਟਵੇਅ ਤੇ ਜੁਝਾਰ ਸਮੂਹ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਸੀ | ਆਮਦਨ ਕਰ ਵਿਭਾਗ ਦੀ ਛਾਪੇਮਾਰੀ ਤਿੰਨ ਦਿਨ ਬਾਅਦ ਖ਼ਤਮ ਹੋ ਗਈ ਹੈ | ਆਮਦਨ ਕਰ ਵਿਭਾਗ ਵਲੋਂ ਦੋ ਦਿਨ ਫਾਸਟਵੇਅ ...
ਲੁਧਿਆਣਾ, 29 ਨਵੰਬਰ (ਅਮਰੀਕ ਸਿੰਘ ਬੱਤਰਾ)-ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਵਲੋਂ ਸੀਨੀਅਰ ਸੈਕੰਡਰੀ ਸਕੂਲ ਪੀ. ਏ. ਯੂ. ਵਿਖੇ ਕਰਾਈ ਸਾਇੰਸ ਪ੍ਰਦਰਸ਼ਨੀ 'ਚ ਪੰਜਾਬ ਦੇ 22 ਜ਼ਿਲਿ੍ਹਆਂ ਤੋਂ ਆਏ 6 ਤੋਂ 8ਵੀਂ ਜਮਾਤ ਅਤੇ 9ਵੀਂ-10ਵੀਂ ਜਮਾਤ ਦੇ 44 ਵਿਦਿਆਰਥੀਆਂ ਨੇ ...
ਐੱਸ. ਏ. ਐੱਸ. ਨਗਰ, 29 ਨਵੰਬਰ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਕਰਦਿਆਂ ਅੱਜ ਪਾਰਟੀ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਇਸਤਰੀ ਵਿੰਗ ਦੇ ...
ਐੱਸ. ਏ. ਐੱਸ. ਨਗਰ, 29 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਅਤੇ 12ਵੀਂ ਸ਼੍ਰੇਣੀਆਂ ਦੇ ਕੇਵਲ ਓਪਨ ਸਕੂਲ ਪ੍ਰਣਾਲੀ ਅਧੀਨ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਲਈ ਪ੍ਰੀਖਿਆ ਫ਼ੀਸ ਭਰਨ ਦਾ ਨਵਾਂ ਸ਼ਡਿਊਲ ਜਾਰੀ ਕੀਤਾ ਗਿਆ ਹੈ | ...
ਆਰਿਫ਼ ਕੇ, 29 ਨਵੰਬਰ (ਬਲਬੀਰ ਸਿੰਘ ਜੋਸਨ)- ਪਿੰਡ ਚੁਗੱਤੇ ਵਾਲਾ ਦੇ ਅਧੀਨ ਪੈਂਦੀ ਬਸਤੀ ਵਲੀ ਵਾਲੀ ਵਿਖੇ ਵਿਆਹ 'ਚ ਰਾਤ ਸਮੇਂ ਜਾਗੋ ਕੱਢਣ ਦੌਰਾਨ ਕਿਸੇ ਨਾਮਾਲੂਮ ਵਿਅਕਤੀ ਵਲੋਂ ਰਾਈਫ਼ਲ ਨਾਲ ਚਲਾਈ ਗੋਲੀ ਕਾਰਨ ਇਕ ਔਰਤ ਨੂੰ ਗੋਲੀ ਲੱਗਣ ਕਾਰਨ ਇਲਾਜ ਦੌਰਾਨ ਮੌਤ ਹੋ ...
ਸੰਗਰੂਰ, 29 ਨਵੰਬਰ (ਸੁਖਵਿੰਦਰ ਸਿੰਘ ਫੁੱਲ)- ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਦਸੰਬਰ 'ਚ ਉੱਚ ਪੱਧਰੀ ਰੁਜ਼ਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ, ਜਿਸ 'ਚ ਆਈ.ਟੀ.ਆਈਜ਼, ਪੋਲੀਟੈਕਨਿਕ, ਇੰਜੀਨੀਅਰਿੰਗ, ਗ੍ਰੈਜੂਏਟਸ, ਪੋਸਟ ਗ੍ਰੈਜੂਏਟ ਵਿੱਦਿਅਕ ...
ਕੁੱਲਗੜ੍ਹੀ, 29 ਨਵੰਬਰ (ਸੁਖਜਿੰਦਰ ਸਿੰਘ ਸੰਧੂ)- ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਐੱਸ.ਏ.ਐੱਸ. ਨਗਰ ਮੁਹਾਲੀ ਵਲੋਂ 11 ਨਵੰਬਰ ਨੂੰ ਪੱਤਰ ਜਾਰੀ ਕਰਕੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ, ...
ਬੱਧਨੀ ਕਲਾਂ, 29 ਨਵੰਬਰ (ਸੰਜੀਵ ਕੋਛੜ)-ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਅਗਵਾਈ ਹੇਠ ਹਲਕੇ ਭਰ ਦੇ ਪਾਰਟੀ ਆਗੂਆਂ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਸਰਪੰਚਾਂ, ...
ਨਵੀਂ ਦਿੱਲੀ, 29 ਨਵੰਬਰ (ਉਪਮਾ ਡਾਗਾ ਪਾਰਥ)-ਵਿਰੋਧੀ ਧਿਰਾਂ ਵਲੋਂ ਨਾਅਰੇਬਾਜ਼ੀ ਅਤੇ ਰੋਸ ਪ੍ਰਦਰਸ਼ਨਾਂ ਨਾਲ ਸੰਸਦ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ ਕਰਨ ਤੋਂ ਬਾਅਦ ਸਰਕਾਰ ਨੇ ਵੀ ਐਕਸ਼ਨ 'ਚ ਆਉਂਦਿਆਂ ਰਾਜ ਸਭਾ ਦੇ 12 ਸੰਸਦ ਮੈਂਬਰਾਂ ਨੂੰ ਪੂਰੇ ਇਜਲਾਸ ਲਈ ...
ਲਖਨਊ, 29 ਨਵੰਬਰ (ਏਜੰਸੀ)-ਇਲਾਹਬਾਦ ਹਾਈਕੋਰਟ ਦੇ ਲਖਨਊ ਬੈਂਚ ਨੇ ਲਖੀਮਪੁਰ ਹਿੰਸਾ 'ਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਦਿਆਂ ਹੋਇਆਂ ਉੱਤਰ ਪ੍ਰਦੇਸ਼ ਸਰਕਾਰ ਨੂੰ ਆਪਣਾ ਜਵਾਬੀ ਹਲਫ਼ਨਾਮਾ ਦਾਖਲ ਕਰਨ ਲਈ ...
ਜਲੰਧਰ, 29 ਨਵੰਬਰ (ਹਰਵਿੰਦਰ ਸਿੰਘ ਫੁੱਲ)- ਮਾਤਾ ਪ੍ਰੀਤਮ ਕੌਰ ਚੱਢਾ (83) ਧਰਮ ਪਤਨੀ ਸਵ ਮਹਿੰਦਰ ਸਿੰਘ ਚੱਢਾ (ਸੰਸਥਾਪਕ ਸੁਰਜੀਤ ਗੁੱਡਜ਼ ਕੈਰੀਅਰ) ਆਪਣੀ ਸੰਸਾਰਿਕ ਯਾਤਰੀ ਪੂਰੀ ਕਰਦੇ ਹੋਏ ਅੱਜ ਦੁਪਿਹਰ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ, ਦਾ ਅੰਤਿਮ ਸੰਸਕਾਰ ਸ਼ਾਮ ...
ਜਲੰਧਰ, 29 ਦਸੰਬਰ (ਐੱਮ. ਐੱਸ. ਲੋਹੀਆ)- ਕਿਸੇ ਹਾਦਸੇ 'ਚ ਜਬਾੜਾ ਟੁੱਟ ਗਿਆ ਹੈ ਜਾਂ ਕਿਸੇ ਦੇ ਜਬਾੜੇ ਦੀ ਹੱਡੀ ਘਸ ਗਈ ਹੈ ਜਾਂ ਜਿਹੜੇ ਵਿਅਕਤੀ ਸ਼ੂਗਰ ਦੇ ਮਰੀਜ਼ ਹਨ, ਉਹ ਵਿਅਕਤੀ ਵੀ ਜਰਮਨ ਦੀ ਤਕਨੀਕ 'ਬੇਸਲ ਇੰਪਲਾਂਟ' ਜ਼ਰੀਏ ਪੱਕੇ ਦੰਦ ਲਗਵਾ ਸਕਦੇ ਹਨ | ਇਹ ਜਾਣਕਾਰੀ ...
ਨਵੀਂ ਦਿੱਲੀ, 29 ਨਵੰਬਰ (ਉਪਮਾ ਡਾਗਾ ਪਾਰਥ)-ਕੇਂਦਰ ਸਰਕਾਰ ਵਲੋਂ ਸੰਸਦ ਦੇ ਸਰਦ ਰੁੱਤ ਦੇ ਇਜਲਾਸ ਦੇ ਪਹਿਲੇ ਹੀ ਦਿਨ ਸਰਕਾਰ ਵਲੋਂ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਲਈ ਪਾਸ ਕਰਵਾਏ ਗਏ ਬਿੱਲ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX