ਕੁੱਪ ਕਲਾਂ, 29 ਨਵੰਬਰ (ਮਨਜਿੰਦਰ ਸਿੰਘ ਸਰੌਦ) - ਪੰਜਾਬੀਆਂ ਦੀ ਪਰਿਵਾਰਕ ਧਰੋਹਰ ਕਵੀਸ਼ਰੀ ਕਲਾ ਨੂੰ ਜਿਊਾਦਾ ਰੱਖਣ ਦੇ ਮਕਸਦ ਤਹਿਤ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੇਵਾ ਸੁਸਾਇਟੀ ਸਰੌਦ ਵਲੋਂ ਸਵਰਗੀ ਪ੍ਰਧਾਨ ਅਮਨਦੀਪ ਸਿੰਘ ਰੰਗੀ ਦੀ ਯਾਦ ਨੂੰ ਸਮਰਪਿਤ 2 ਰੋਜ਼ਾ ਵਿਰਾਸਤ-ਏ-ਸਭਾ ਪਿੰਡ ਸਰੌਦ ਗੁਰਦੁਆਰਾ ਸਾਹਿਬ ਵਿਖੇ ਕਰਵਾਈ ਗਈ ਜਿਸ ਵਿਚ ਪੰਜਾਬ ਦੇ ਮਸ਼ਹੂਰ ਕਵੀਸ਼ਰੀ ਜਥਿਆਂ ਨੇ ਰੰਗ ਬੰਨਿ੍ਹਆ | ਮੁੱਖ ਪ੍ਰਬੰਧਕ ਜਥੇਦਾਰ ਗੁਰਜੀਵਨ ਸਿੰਘ ਸਰੌਦ ਅਤੇ ਪ੍ਰਧਾਨ ਨਾਰੰਗ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭਾ ਦੀ ਆਰੰਭਤਾ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਇਕਬਾਲ ਸਿੰਘ ਵਲੋਂ ਅਰਦਾਸ ਉਪਰੰਤ ਪਹਿਲੇ ਦਿਨ ਪੰਜਾਬ ਦੇ ਨਾਮੀ ਕਵੀਸ਼ਰੀ ਜਥੇ ਜਗਤਾਰ ਸਿੰਘ ਧਾਂਦਰਾ, ਪੰਡਤ ਮਦਨ ਲਾਲ ਮੌੜਾਂ ਤੇ ਦੂਜੇ ਦਿਨ ਗੁਰਜੀਤ ਸਿੰਘ ਮੰਡੇਰ ਤੋਂ ਬਾਅਦ ਗੁਰਚਰਨ ਸਿੰਘ ਛਾਜਲੀ ਅਤੇ ਕੁਲਦੀਪ ਸਿੰਘ ਚੱਠਾ ਦੇ ਕਵੀਸ਼ਰੀ ਜਥਿਆਂ ਨੇ ਸਿੱਖ ਇਤਿਹਾਸ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ | ਸੇਵਾ ਸੁਸਾਇਟੀ ਵੱਲੋਂ ਉੱਘੇ ਸਮਾਜ ਸੇਵੀ ਬਲਬੀਰ ਸਿੰਘ ਸੋਹੀ ਅਤੇ ਕਵੀਸ਼ਰੀ ਜਗਤ ਦੇ ਬਾਬਾ ਬੋਹੜ ਬਾਬੂ ਰਾਮ ਖ਼ਾਨਪੁਰ ਫ਼ਕੀਰਾਂ ਦਾ ਨਾਜ਼ਰ ਸਿੰਘ ਐਵਾਰਡ ਨਾਲ ਸਨਮਾਨ ਕੀਤਾ ਗਿਆ | ਸਮਾਗਮ ਦੌਰਾਨ ਸ਼ਿਰਕਤ ਕਰਨ ਵਾਲਿਆਂ 'ਚ ਸਾਬਕਾ ਸੂਚਨਾ ਕਮਿਸ਼ਨਰ ਅਜੀਤ ਸਿੰਘ ਚੰਦੂਰਾਈਆਂ, ਸਾਬਕਾ ਕੈਬਨਿਟ ਮੰਤਰੀ ਚੌਧਰੀ ਅਬਦੁੱਲ ਗੁਫ਼ਾਰ, ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਇੰਜ. ਮਨਵਿੰਦਰ ਸਿੰਘ ਗਿਆਸਪੁਰਾ, ਮੁਹੰਮਦ ਤੁਫੈਲ ਮਲਿਕ, ਪ੍ਰਧਾਨ ਦਰਬਾਰਾ ਸਿੰਘ ਚਹਿਲ, ਗਿਆਨੀ ਅਮਰ ਸਿੰਘ ਦਸਮੇਸ਼, ਇੰਦਰਜੀਤ ਸਿੰਘ ਮੁੰਡੇ ਚੇਅਰਮੈਨ ਕੇ.ਐਸ ਗਰੁੱਪ, ਚੇਅਰਮੈਨ ਹਰਬੰਸ ਸਿੰਘ ਚੌਂਦਾ, ਥਾਣਾ ਮੁਖੀ ਸਦਰ ਅਹਿਮਦਗੜ੍ਹ ਇੰਸ. ਰਣਦੀਪ ਕੁਮਾਰ, ਥਾਣਾ ਮੁਖੀ ਮਲੇਰਕੋਟਲਾ ਇੰਸ. ਜਸਬੀਰ ਸਿੰਘ ਤੂਰ, ਐਮ.ਡੀ.ਟਰੈਕਰ ਅਚਿੰਤ ਗੋਇਲ, ਕਰਮਜੀਤ ਸਿੰਘ ਬਾਲੇਵਾਲ, ਹਰਜੀਤ ਸਿੰਘ ਭੈਣੀ, ਕਮਲਜੀਤ ਸਿੰਘ ਹਥਨ, ਪਰਮਜੀਤ ਸਿੰਘ ਗੁਆਰਾ, ਜਥੇ. ਜਗਦੀਸ਼ ਸਿੰਘ ਘੁੰਮਣ, ਅਮਰਿੰਦਰ ਸਿੰਘ ਮੰਡੀਆਂ, ਤਾਰਾ ਸਿੰਘ ਸ਼ੇਰ ਸਿੰਘ ਭੋਗੀਵਾਲ, ਜਸਵੀਰ ਸਿੰਘ ਕਾਕਾ ਨਾਰੀਕੇ, ਪ੍ਰਧਾਨ ਦੀਦਾਰ ਸਿੰਘ ਛੋਕਰਾਂ, ਮਨਸ਼ਾਂਤ ਸਿੰਘ ਢੀਂਡਸਾ, ਪਰਮਜੀਤ ਸਿੰਘ ਪਟਵਾਰੀ, ਹਰਬੰਸ ਸਿੰਘ ਭੱਟੀ, ਜਗਤਾਰ ਸਿੰਘ ਰੋਹਣੋ, ਰਾਮ ਸਿੰਘ ਮੰਨਵੀ, ਬਾਬਾ ਹਰਫੂਲ ਸਿੰਘ ਖ਼ਾਲਸਾ, ਖ਼ਜ਼ਾਨਚੀ ਜਸਪਾਲ ਸਿੰਘ, ਵਾਹਿਗੁਰੂਪਾਲ ਸਿੰਘ ਬੁਰਜ, ਨਰਿੰਦਰ ਕੌਰ ਰਾਣੀ, ਅਮਰਜੀਤ ਸਿੰਘ, ਅਵਤਾਰ ਸਿੰਘ ਰੰਗੀ, ਨਰਿੰਦਰ ਸਿੰਘ, ਗੁਰਦੀਪ ਸਿੰਘ, ਗੁਰਜੰਟ ਸਿੰਘ, ਪਰਨਜੀਤ ਸਿੰਘ, ਸੁਖਵਿੰਦਰ ਸਿੰਘ, ਧਰਮਿੰਦਰ ਸਿੰਘ, ਗੁਰਮੁਖ ਸਿੰਘ, ਪ੍ਰਧਾਨ ਬਾਵਾ ਸਿੰਘ, ਨਿਰਮਲ ਸਿੰਘ, ਸ਼ੈਟੀ ਸਿੰਘ, ਬਿੱਕਰ ਸਿੰਘ ਜੇ.ਈ., ਸੁਖਜਿੰਦਰ ਸਿੰਘ ਝੱਲ, ਜਤਿੰਦਰ ਮੰਨਵੀ ਅਮਰਗੜ੍ਹ ਅਤੇ ਜਸਬੀਰ ਸਿੰਘ ਜੱਸੀ ਸੰਦੌੜ ਅਤੇ ਸਮੁੱਚੇ ਕਲੱਬ ਮੈਂਬਰਾਂ ਤੋਂ ਇਲਾਵਾ ਮਹੰਤ ਹਰਪਾਲ ਦਾਸ ਡੇਰਾ ਸਮਾਧਾਂ ਸਮੇਤ ਸੰਪਰਦਾਵਾਂ ਦੇ ਆਗੂ ਮੌਜੂਦ ਸਨ |
ਸੰਗਰੂਰ, 29 ਨਵੰਬਰ (ਅਮਨਦੀਪ ਸਿੰਘ ਬਿੱਟਾ) - ਆਮ ਆਦਮੀ ਪਾਰਟੀ ਪੰਜਾਬ ਦੇ ਵਪਾਰ ਵਿੰਗ ਦੇ ਜੁਆਇੰਟ ਸਕੱਤਰ ਡਾਕਟਰ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੇ ...
ਚੀਮਾ ਮੰਡੀ, 29 ਨਵੰਬਰ (ਜਗਰਾਜ ਮਾਨ) - ਵਸੰਤ ਵੈਲੀ ਪਬਲਿਕ ਸਕੂਲ ਲੱਡਾ ਵਿਖੇ ਸਹੋਦਿਆ ਦੁਆਰਾ 'ਸਾਇੰਸ ਪ੍ਰੋਜੈਕਟ ਪ੍ਰਦਰਸ਼ਨੀ ਮੁਕਾਬਲੇ' ਕਰਵਾਏ ਗਏ ਜਿਸ ਵਿਚ ਸੰਗਰੂਰ ਜ਼ਿਲੇ੍ਹ ਦੇ 12 ਸੰਸਥਾਵਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸੁੰਦਰ ਕਾਰਜਕਾਰੀ ਮਾਡਲ ...
ਕੁੱਪ ਕਲਾਂ, 29 ਨਵੰਬਰ (ਮਨਜਿੰਦਰ ਸਿੰਘ ਸਰੌਦ) - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਆਮ ਆਦਮੀ ਪਾਰਟੀ ਨੂੰ ਪੱਕੇ ਪੈਰੀਂ ਕਰਨ ਲਈ ਪੂਰੀ ਵਿਉਂਤਬੰਦੀ ਤਹਿਤ ਪੰਜਾਬ ਦੇ ਨਵੇਂ ਮਾਡਲ ਨੂੰ ਜਨਤਾ ਸਾਹਮਣੇ ਪੇਸ਼ ਕਰਦਿਆਂ ਇਕ ਤੋਂ ਬਾਅਦ ਦੂਜੀ ਅਤੇ ਫਿਰ ...
ਛਾਜਲੀ, 29 ਨਵੰਬਰ (ਕੁਲਵਿੰਦਰ ਸਿੰਘ ਰਿੰਕਾ) - ਪੰਚਾਇਤੀ ਚੋਣਾਂ ਦੇ ਸਮੇਂ ਐਮ. ਪੀ. ਭਗਵੰਤ ਮਾਨ ਵਲੋਂ ਐਲਾਨ ਕੀਤਾ ਗਿਆ ਸੀ ਕਿ ਪਿੰਡ ਵਿਚੋਂ ਜੋ ਪੰਚਾਇਤ ਸਰਬ ਸੰਮਤੀ ਨਾਲ ਚੁਣੀ ਜਾਵੇਗੀ ਉਸ ਪੰਚਾਇਤ ਨੂੰ 5 ਲੱਖ ਦੀ ਗਰਾਂਟ ਜਾਰੀ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ...
ਲਹਿਰਾਗਾਗਾ, 29 ਨਵੰਬਰ (ਅਸ਼ੋਕ ਗਰਗ) - ਪਿੰਡ ਲਹਿਲ ਖ਼ੁਰਦ ਵਿਖੇ ਰਾਜਨੀਤਕ ਆਗੂ ਵਲੋਂ ਪਿੰਡ ਦੀ ਇਕ ਔਰਤ ਨਾਲ ਛੇੜਖ਼ਾਨੀ ਕਰਨ ਅਤੇ ਉਸ ਨੂੰ ਡਰਾਉਣ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਰਾਜਨੀਤਕ ਆਗੂ ਬਲਵਿੰਦਰ ਸਿੰਘ ਬਿੱਟੂ ਖ਼ਿਲਾਫ਼ ਔਰਤ ਨਾਲ ...
ਚੀਮਾ ਮੰਡੀ, 29 ਨਵੰਬਰ (ਜਗਰਾਜ ਮਾਨ) - ਹਰ ਦਿਨ ਗਲਤ ਅਨਸਰਾਂ ਵਲੋਂ ਸੋਸ਼ਲ ਮੀਡੀਆ 'ਤੇ ਭੰਡੀ ਪ੍ਰਚਾਰ ਕਰ ਕੇ ਜਿੱਥੇ ਸੋਸ਼ਲ ਮੀਡੀਆ ਦਾ ਨਾਜਾਇਜ਼ ਫ਼ਾਇਦਾ ਉਠਾਇਆ ਜਾ ਰਿਹਾ ਹੈ, ਉੱਥੇ ਹੀ ਸਮਾਜ ਵਿਚ ਚੰਗਾ ਨਾਂ ਰੱਖਣ ਵਾਲੇ ਵਿਅਕਤੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ | ...
ਸੰਗਰੂਰ, 29 ਨਵੰਬਰ (ਅਮਨਦੀਪ ਸਿੰਘ ਬਿੱਟਾ) - ਐਨ.ਐਚ.ਐਮ. ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ ਉੱਤੇ ਸਿਹਤ ਵਿਭਾਗ ਦੇ ਕੱਚੇ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ ਕਰਨ ਉਪਰੰਤ ਐਸ.ਐਮ.ਓ. ਡਾਕਟਰ ਬਲਜੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ | ਬਲਾਕ ਪ੍ਰਧਾਨ ਡਾਕਟਰ ...
ਸੰਗਰੂਰ, 29 ਨਵੰਬਰ (ਦਮਨਜੀਤ ਸਿੰਘ) - ਪ੍ਰਸਿੱਧ ਸਮਾਜ ਸੇਵੀ ਸੰਸਥਾ ਸ਼੍ਰੀ ਦੁਰਗਾ ਸੇਵਾ ਦਲ ਸੰਗਰੂਰ ਵਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਉੱਘੇ ਸਮਾਜ ਸੇਵੀ ਸ਼੍ਰੀ ਅਰੂਪ ਸਿੰਗਲਾ, ਸ਼੍ਰੀ ਦੇਵੀ ਸਿੰਗਲਾ, ਡਿੰਪਲ ਜਿੰਦਲ, ਗੁਰਮੀਤ ਸਿੰਘ, ਪਵਨ ਕੁਮਾਰ, ਮਾਸਟਰ ਗੋਬਿੰਦ ...
ਨਦਾਮਪੁਰ, ਚੰਨੋ, 29 ਨਵੰਬਰ (ਹਰਜੀਤ ਸਿੰਘ ਨਿਰਮਾਣ) - ਬੀਤੇ ਦਿਨ ਚੰਨੋ ਵਿਖੇ ਇਕ ਪਰਿਵਾਰ ਉਪਰ ਲੋਹੇ ਦੀਆਂ ਰਾਡਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰਨ ਦੇ ਦੋਸ਼ ਹੇਠ ਪੁਲਿਸ ਵਲੋਂ 9 ਵਿਅਕਤੀਆਂ ...
ਸੰਗਰੂਰ, 29 ਨਵੰਬਰ (ਦਮਨਜੀਤ ਸਿੰਘ) - ਪੰਜਾਬ ਪੁਲਿਸ ਵਿਚ ਕਾਂਸਟੇਬਲ ਦੀ ਭਰਤੀ ਦੇ ਪੇਪਰ ਦੇ ਚੁੱਕੇ ਨੌਜਵਾਨ ਲੜਕੇ-ਲੜਕੀਆਂ ਵਲੋਂ ਅੱਜ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਭਰਤੀ ਪੇਪਰ ਵਿਚ ਘਪਲੇਬਾਜ਼ੀ ਦਾ ਦੋਸ਼ ਲਗਾਉਂਦਿਆਂ ਸਥਾਨਕ ਬਰਨਾਲਾ ਕੈਂਚੀਆਂ ਵਿਖੇ ਧਰਨਾ ...
ਅਮਰਗੜ੍ਹ, 29 ਨਵੰਬਰ (ਸੁਖਜਿੰਦਰ ਸਿੰਘ ਝੱਲ) - ਰਾਮ ਸਰੂਪ ਮੈਮੋਰੀਅਲ ਸਕੂਲ ਚੌਂਦਾ ਵਿਖੇ ਪੰਜਾਬ ਕਬੱਡੀ ਐਸੋਸੀਏਸ਼ਨ ਵਲੋਂ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਕਰਵਾਈ ਗਈ, ਜ਼ਿਲ੍ਹਾ ਮਲੇਰਕੋਟਲਾ ਕਬੱਡੀ ਐਸੋਸੀਏਸ਼ਨ ਦੀ ਚੋਣ ਵਿਚ ਅਜੀਤਪਾਲ ਸਿੰਘ ...
ਅਹਿਮਦਗੜ੍ਹ, 29 ਨਵੰਬਰ (ਮਹੋਲੀ/ਪੁਰੀ) - ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 68ਵਾਂ ਰਾਸ਼ਨ ਵੰਡ ਸਮਾਗਮ ਸਮਾਜ ਸੇਵੀ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਵਲੋਂ ਪ੍ਰਧਾਨ ਰਾਕੇਸ਼ ਗਰਗ ਦੀ ਅਗਵਾਈ ਵਿਚ ਗੁਰਦੁਆਰਾ ਸਿੰਘ ਸਭਾ ਵਿਖੇ ...
ਮਲੇਰਕੋਟਲਾ, 29 ਨਵੰਬਰ (ਪਾਰਸ ਜੈਨ) - ਰੋਟਰੀ ਕਲੱਬ ਮਲੇਰਕੋਟਲਾ ਵਲੋਂ ਸ਼ੂਗਰ ਦੀ ਬਿਮਾਰੀ ਅਤੇ ਇਸ ਤੋਂ ਬਚਾਅ ਬਾਰੇ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਜਿਸ 'ਚ ਨਾਮਵਰ ਡਾਕਟਰ ਸਈਅਦ ਤਨਵੀਰ ਹੂਸੈਨ ਨੇ ਦਿਲ ਦੀਆਂ ਬਿਮਾਰੀਆਂ ਦੇ ਨਾਮਵਰ ਡਾਕਟਰ ਨਾਵੇਦ ਅਸਲਮ ਨੇ ...
ਮਸਤੂਆਣਾ ਸਾਹਿਬ, 29 ਨਵੰਬਰ (ਦਮਦਮੀ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੰੂ ਸਮਰਪਿਤ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਵਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. (ਪ੍ਰੋ.) ਐਸ.ਪੀ. ਸਿੰਘ ਓਬਰਾਏ ਦੇ ਸਹਿਯੋਗ ...
ਲਹਿਰਾਗਾਗਾ, 29 ਨਵੰਬਰ (ਅਸ਼ੋਕ ਗਰਗ, ਕੰਵਲਜੀਤ ਢੀਂਡਸਾ) - ਲਹਿਰਾਗਾਗਾ ਪੁਲਿਸ ਨੇ ਦਰਖਾਸਤਾਂ ਦੇ ਨਿਪਟਾਰੇ ਸੰਬੰਧੀ ਇਕ ਰਾਹਤ ਕੈਂਪ ਡੀ.ਐਸ.ਪੀ ਮਨੋਜ ਗੋਰਸੀ ਦੀ ਅਗਵਾਈ ਹੇਠ ਪੁਲਿਸ ਥਾਣਾ ਲਹਿਰਾਗਾਗਾ ਵਿਖੇ ਲਗਾਇਆ ਗਿਆ, ਜਿਸ ਵਿਚ ਥਾਣੇ ਅਧੀਨ ਆਉਂਦੇ ਪਿੰਡਾਂ ਦੇ ...
ਸੰਗਰੂਰ, 29 ਨਵੰਬਰ (ਧੀਰਜ ਪਸ਼ੌਰੀਆ) - ਸਵਤੰਤਰਤਾ ਸੰਗਰਾਮੀ ਜਥੇਦਾਰ ਕਰਤਾਰ ਸਿੰਘ ਦਰਵੇਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਰਾਜ) ਦੀ ਸਾਲਾਨਾ ਸਪੋਰਟਸ ਮੀਟ ਪਿ੍ੰਸੀਪਲ ਰਾਜਿੰਦਰ ਕੁਮਾਰ ਸਿੰਗਲਾ ਦੀ ਅਗਵਾਈ ਵਿਚ ਕਰਵਾਈ ਗਈ | ਸਪੋਰਟਸ ਮੀਟ ਦੌਰਾਨ ਵਿਦਿਆਰਥੀਆਂ ...
ਲਹਿਰਾਗਾਗਾ, 29 ਨਵੰਬਰ (ਪ੍ਰਵੀਨ ਖੋਖਰ) - ਬਖਸ਼ੀਵਾਲਾ ਤੋਂ ਨਦਾਮਪੁਰ ਤੱਕ ਦੀ ਨਵੀਂ ਸੜਕ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਹੀ ਵੱਡਾ ਲਾਭ ਹੋਵੇਗਾ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਪਲੈਨਿੰਗ ਬੋਰਡ ਦੀ ਵਾਇਸ ...
ਮੂਣਕ, 29 ਨਵੰਬਰ (ਅ.ਬ) - ਕਿਸਾਨ ਮਜਦੂਰ ਵਲੋਂ ਸ਼ੁਰੂ ਕੀਤੇ ਗਏ ਸੰਘਰਸ਼ ਜੋ ਕਿ ਜਨ ਅੰਦੋਲਨ ਦਾ ਰੂਪ ਧਾਰ ਚੁੱਕਾ ਹੈ ਦੇ ਵਰ੍ਹੇਗੰਢ ਸਮਾਗਮ ਦੌਰਾਨ ਮੂਣਕ ਦੇ ਸੀਨੀਅਰ ਵਕੀਲ ਅਤੇ ਤਰਕਸ਼ੀਲ ਆਗੂ ਨਰਿੰਦਰ ਲਾਲੀ ਦੀ ਲਿਖੀ, ਕੁਲਦੀਪ ਮੂਣਕ ਦੇ ਗੁਰੂ ਭਾਈ ਮੇਘਾ ਮਾਣਕ ਦੀ ...
ਸੰਗਰੂਰ, 29 ਨਵੰਬਰ (ਸੁਖਵਿੰਦਰ ਸਿੰਘ ਫੁੱਲ) - ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੀ ਇਕ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਗਿਆਨ ਸਿੰਘ ਚੰਗਾਲ ਦੀ ਅਗਵਾਈ ਵਿਚ ਪਿੰਡ ਚੰਗਾਲ ਵਿਖੇ ਹੋਈ, ਜਿਸ ਵਿਚ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਜਲਾਣ ਨੇ ਵਿਸ਼ੇਸ਼ ਤੌਰ 'ਤੇ ...
ਲਹਿਰਾਗਾਗਾ, 29 ਨਵੰਬਰ (ਪ੍ਰਵੀਨ ਖੋਖਰ) - ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵਲੋਂ ਵਿੱਢੇ ਸੰਘਰਸ਼ ਨੂੰ ਇਕ ਸਾਲ ਦਾ ਸਮਾਂ ਹੋ ਚੁੱਕਿਆਂ ਹੈ | ਇਸ ਸੰਘਰਸ਼ ਵਿਚ ਬਲਾਕ ਲਹਿਰਾ ਦੇ ਪਿੰਡ ਅਲੀਸ਼ੇਰਾਂ ਦਾ ਕਾਂਮਰੇਡ ਲਛਮਣ ...
ਲਹਿਰਾਗਾਗਾ, 29 ਨਵੰਬਰ (ਅਸ਼ੋਕ ਗਰਗ) - ਦੀ ਲਹਿਰਾਗਾਗਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਡ ਲਹਿਰਾਗਾਗਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਰਿਟਰਨਿੰਗ ਅਫ਼ਸਰ ਸੋਨੂੰ ਮਹਾਜਨ, ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, ਧੂਰੀ ਦੀ ਹਾਜ਼ਰੀ ਵਿਚ ਹੋਈ ਜਿਸ ...
ਸੁਨਾਮ ਊਧਮ ਸਿੰਘ ਵਾਲਾ, 29 ਨਵੰਬਰ (ਧਾਲੀਵਾਲ, ਭੁੱਲਰ) - ਮਿਸ਼ਨ ਪੰਜਾਬ 2022 ਦੇ ਹਲਕਾ ਸੁਨਾਮ ਦੇ ਮੁੱਖ ਸੇਵਾਦਾਰ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੇ ਇਕ ਵਫ਼ਦ ਨਾਲ ਸੰਗਰੂਰ ਦੇ ਸੰਸਦ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...
ਖਨੌਰੀ, 29 ਨਵੰਬਰ (ਬਲਵਿੰਦਰ ਸਿੰਘ ਥਿੰਦ) - ਮਿੰਟੂ ਗੁਰਨੇ ਕਲੱਬ ਖਨੌਰੀ ਵਲੋਂ ਕਿਸਾਨ ਅੰਦੋਲਨ ਨੂੰ ਸਮਰਪਿਤ ਕਰਵਾਇਆ ਗਿਆ ਪਹਿਲਾ ਕਿ੍ਕਟ ਟੂਰਨਾਮੈਂਟ ਪਿੰਡ ਠਰੂਆ ਦੀ ਟੀਮ ਨੇ ਮੇਜ਼ਬਾਨ ਕਲੱਬ ਦੀ ਟੀਮ ਨੂੰ 45 ਦੌੜਾਂ ਨਾਲ ਆਸਾਨੀ ਨਾਲ ਹਰਾ ਕੇ ਜਿੱਤ ਲਿਆ | ਇਸ ਕਿ੍ਕਟ ...
ਸੰਗਰੂਰ, 29 ਨਵੰਬਰ (ਸੁਖਵਿੰਦਰ ਸਿੰਘ ਫੁੱਲ) - 'ਸਮਕਾਲੀ ਪ੍ਰਸਥਿਤੀਆਂ ਵਿਚ ਰੰਗ-ਬਿਰੰਗੇ ਮੁਹਾਂਦਰੇ ਵਾਲੀਆਂ ਦਿਖਾਈ ਦਿੰਦੀਆਂ ਸਰਕਾਰਾਂ ਕਾਰਪੋਰੇਟ ਘਰਾਨਿਆਂ ਦੀਆਂ ਕਠਪੁਤਲੀਆਂ ਬਣ ਕੇ ਰਹਿ ਗਈਆਂ ਹਨ, ਜਿਸ ਕਰ ਕੇ ਇਹ ਬੇਹੱਦ ਜ਼ਰੂਰੀ ਹੋ ਗਿਆ ਹੈ ਕਿ ਲੇਖਕ ...
ਸੁਨਾਮ ਊਧਮ ਸਿੰਘ ਵਾਲਾ, 29 ਨਵੰਬਰ (ਭੁਲਰ, ਧਾਲੀਵਾਲ) - ਸੰਗਰੂਰ ਜ਼ਿਲ੍ਹਾ ਇੰਡਸਟਰੀ ਚੈਂਬਰ ਬਲਾਕ ਸੁਨਾਮ ਵਲੋਂ ਬਲਾਕ ਪ੍ਰਧਾਨ ਰਾਜੀਵ ਮੱਖਣ ਦੀ ਅਗਵਾਈ ਹੇਠ ਇਕ ਵਿਸ਼ੇਸ਼ ਸਮਾਗਮ 'ਖ਼ੁਸ਼ਹਾਲ ਉਦਯੋਗ, ਖ਼ੁਸ਼ਹਾਲ ਪੰਜਾਬU ਆਯੋਜਿਤ ਕੀਤਾ ਗਿਆ, ਜਿਸ ਵਿਚ ਪੰਜਾਬ ਦੇ ...
ਮੂਣਕ, 29 ਨਵੰਬਰ (ਵਰਿੰਦਰ ਭਾਰਦਵਾਜ/ਕੇਵਲ ਸਿੰਗਲਾ) - ਮੇਰਾ ਜ਼ਿੰਦਗੀ ਵਿਚ ਹਰ ਮੁਕਾਬਲਾ ਭਾਵੇਂ ਰਾਜਨੀਤਿਕ ਤੇ ਵਿਕਾਸ ਦੀ ਗੱਲ ਹੋਵੇ ਹਰ ਮੁਕਾਬਲਾ ਪਟਿਆਲੇ ਨਾਲ ਹੀ ਰਿਹਾ ਹੈ | ਸਿਆਸੀ ਤਾਕਤ ਮਿਲਣ 'ਤੇ ਹਲਕੇ ਲਹਿਰੇ ਵਿਚ ਵੀ ਪਟਿਆਲੇ ਵਾਂਗ ਪਾਰਕ, ਸਕੂਲ, ਏ.ਸੀ. ...
ਸੰਗਰੂਰ, 29 ਨਵੰਬਰ (ਸੁਖਵਿੰਦਰ ਸਿੰਘ ਫੁੱਲ) - ਬਿਰਧ ਆਸ਼ਰਮ ਬਡਰੁੱਖਾਂ ਦੇ ਪ੍ਰਧਾਨ ਸ. ਬਲਦੇਵ ਸਿੰਘ ਗੋਸਲ ਨੰੂ ਸਮਾਜ ਪ੍ਰਤੀ ਉਨ੍ਹਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ | ਇੱਥੇ ਹੋਏ ਇਕ ਵਿਸ਼ੇਸ਼ ਸਮਾਰੋਹ ਵਿਚ ਰਮਨੀਤ ਚਾਨੀ ਵਲੋਂ ਕੀਤੇ ਮੰਚ ...
ਅਹਿਮਦਗੜ੍ਹ, 29 ਨਵੰਬਰ (ਮਹੋਲੀ/ਪੁਰੀ/ਸੋਢੀ) - ਰੋਟਰੀ ਕਲੱਬ ਵਲੋਂ ਜੈਨ ਸਥਾਨਕ ਵਿਖੇ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ ਗਿਆ | ਪਿ੍ੰਸੀਪਲ ਸਵ. ਸ਼੍ਰੀਮਤੀ ਚਿੱਤਰ ਰੇਖਾ ਸ਼ਰਮਾ ਦੀ ਯਾਦ ਵਿਚ ਲਗਾਏ ਕੈਂਪ ਦੌਰਾਨ ਇਲਾਕੇ ਦੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਖ਼ੂਨਦਾਨ ...
ਸੂਲਰ ਘਰਾਟ, 29 ਨਵੰਬਰ (ਜਸਵੀਰ ਸਿੰਘ ਔਜਲਾ) - ਸੰਤ ਬਾਬਾ ਈਸਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਮਿੱਠੀ ਯਾਦ ਵਿਚ ਗੁਰਦੁਆਰਾ ਸੰਤ ਆਸਰਮ ਈਸਰ ਭਵਨ ਛਾਹੜ ਵਿਖੇ ਸੰਤ ਬਾਬਾ ਸਾਧੂ ਸਿੰਘ ਵਾਲਿਆਂ ਦੀ ਰਹਿਨੁਮਾਈ ਹੇਠ ਤਿੰਨ ਦਿਨ ਗੁਰਮਿਤ ਸਮਾਗਮ ਕਰਵਾਇਆ ਜਾ ਰਿਹਾ ਹੈ | ਸੰਤ ...
ਚੀਮਾ ਮੰਡੀ, 29 ਨਵੰਬਰ (ਦਲਜੀਤ ਸਿੰਘ ਮੱਕੜ) - ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੇ ਅਸ਼ੀਰਵਾਦ ਸਦਕਾ ਸਥਾਨਕ ਅਕਾਲ ਅਕੈਡਮੀ ਵਿਖੇ ਨਿਸ਼ਕਾਮ ਮੈਡੀਕਲ ਕੇਅਰ ਸੁਸਾਇਟੀ ਪੰਜਾਬ ਦੇ ਸਹਿਯੋਗ ਸਦਕਾ ...
ਕੌਹਰੀਆਂ, 29 ਨਵੰਬਰ (ਮਾਲਵਿੰਦਰ ਸਿੰਘ ਸਿੱਧੂ) - ਪੰਜਾਬ ਵਿਚ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਆਮ ਆਦਮੀ ਪਾਰਟੀ ਨਾਲ ਲੋਕ ਜੁੜ ਰਹੇ ਹਨ ਅਤੇ ਪਾਰਟੀ ਦੇ ਹੱਕ ਵਿਚ ਲਹਿਰ ਬਣ ਰਹੀ ਹੈ | ਇਹ ਵਿਚਾਰ ਮਲਕੀਤ ਸਿੰਘ ਕੌਹਰੀਆਂ ਆਗੂ ਕਿਸਾਨ ਵਿੰਗ, ਮੱਖਣ ਸਿੰਘ ...
ਸੰਗਰੂਰ, 29 ਨਵੰਬਰ (ਧੀਰਜ ਪਸ਼ੋਰੀਆ)-ਆਪਣੀ ਜਵਾਨੀ ਦੇ ਕੀਮਤੀ ਵਰੇ੍ਹ ਸਿੱਖਿਆ ਵਿਭਾਗ ਵਿਚ ਲਗਾਉਣ ਦੇ ਬਾਵਜੂਦ ਹਜ਼ਾਰਾਂ ਕੰਪਿਊਟਰ ਅਧਿਆਪਕ ਸਿੱਖਿਆ ਵਿਭਾਗ ਵਿਚ ਪੂਰੇ ਭੱਤਿਆਂ ਸਮੇਤ ਮਰਜ਼ ਹੋਣ ਲਈ ਸੰਘਰਸ਼ ਲੜ ਰਹੇ ਹਨ, ਪੰਜਾਬ ਦੀ ਹੈਂਕੜਬਾਜ਼ ਸਰਕਾਰ ਲਗਾਤਾਰ ...
ਸੰਗਰੂਰ, 29 ਨਵੰਬਰ (ਧੀਰਜ ਪਸ਼ੋਰੀਆ)-ਆਪਣੀ ਜਵਾਨੀ ਦੇ ਕੀਮਤੀ ਵਰੇ੍ਹ ਸਿੱਖਿਆ ਵਿਭਾਗ ਵਿਚ ਲਗਾਉਣ ਦੇ ਬਾਵਜੂਦ ਹਜ਼ਾਰਾਂ ਕੰਪਿਊਟਰ ਅਧਿਆਪਕ ਸਿੱਖਿਆ ਵਿਭਾਗ ਵਿਚ ਪੂਰੇ ਭੱਤਿਆਂ ਸਮੇਤ ਮਰਜ਼ ਹੋਣ ਲਈ ਸੰਘਰਸ਼ ਲੜ ਰਹੇ ਹਨ, ਪੰਜਾਬ ਦੀ ਹੈਂਕੜਬਾਜ਼ ਸਰਕਾਰ ਲਗਾਤਾਰ ...
ਸੁਨਾਮ ਊਧਮ ਸਿੰਘ ਵਾਲਾ, 29 ਨਵੰਬਰ (ਧਾਲੀਵਾਲ, ਭੁੱਲਰ) - ਸਹੋਦਿਆ ਵਿਦਿਆਲਿਆ ਦੇ ਮੈਂਬਰ ਸਕੂਲਾਂ ਵਲੋਂ ਸਥਾਨਕ ਡੀ.ਏ.ਵੀ. ਸਕੂਲ ਦੇ ਪਿ੍ੰਸੀਪਲ ਵੀ.ਪੀ. ਗੁਪਤਾ ਦੀ ਅਗਵਾਈ ਵਿਚ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਫੈਡਰੇਸ਼ਨ ਆਫ਼ ...
ਸੰਗਰੂਰ, 29 ਨਵੰਬਰ (ਧੀਰਜ ਪਸ਼ੋਰੀਆ) - ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਦੀ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਮੀਟਿੰਗ ਹੋਈ | ਜਿਸ ਵਿਚ ਮੰਚ ਦੇ ਆਗੂ ਅਵਤਾਰ ਸਿੰਘ ਸ਼ੇਰਗਿੱਲ ਅਤੇ ਗਿਰੀਸ਼ ਮਹਾਜਨ ਸ਼ਾਮਲ ਹੋਏ | ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ ਸਰਕਲ ਸੰਗਰੂਰ ...
ਸੁਨਾਮ ਊਧਮ ਸਿੰਘ ਵਾਲਾ, 29 ਨਵੰਬਰ (ਧਾਲੀਵਾਲ, ਭੁੱਲਰ) - ਇਮਾਰਤੀ ਮਿਸਤਰੀ ਅਤੇ ਮਜ਼ਦੂਰ ਦਲ ਸੁਨਾਮ ਦੀ ਮੀਟਿੰਗ ਪ੍ਰਧਾਨ ਮੇਜਰ ਸਿੰਘ ਨਮੋਲ ਦੀ ਪ੍ਰਧਾਨਗੀ ਹੇਠ ਸਥਾਨਕ ਮਾਤਾ ਮੋਦੀ ਪਾਰਕ ਵਿਖੇ ਹੋਈ | ਜਿਸ ਵਿਚ ਮਿਸਤਰੀ ਮਜ਼ਦੂਰਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ...
ਸੁਨਾਮ ਊਧਮ ਸਿੰਘ ਵਾਲਾ, 29 ਨਵੰਬਰ (ਧਾਲੀਵਾਲ, ਭੁੱਲਰ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸੁਨਾਮ ਵਿਖੇ ਪਿ੍ੰਸੀਪਲ ਦਿਨੇਸ਼ ਕੁਮਾਰ ਅਤੇ ਬੀ.ਐਮ ਦਵਿੰਦਰ ਸਿੰਘ ਦੀ ਅਗਵਾਈ ਵਿਚ ਬੱਚਿਆਂ ਵਿਚ ਆਪਣੀ ਮਾਂ ਬੋਲੀ ਪੰਜਾਬੀ ਪ੍ਰਤੀ ਸਤਿਕਾਰ ਪੈਦਾ ਕਰਨ ਤੋਂ ਇਲਾਵਾ ...
ਲਹਿਰਾਗਾਗਾ, 29 ਨਵੰਬਰ (ਪ੍ਰਵੀਨ ਖੋਖਰ) - ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਪ੍ਰਾਇਮਰੀ ਸਕੂਲਾਂ ਦੇ ਕਲਸਟਰ ਪੱਧਰੀ ਵਿੱਦਿਅਕ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭਾਈ ਕੀ ਪਿਸ਼ੌਰ ਵਿਖੇ ਕਰਵਾਏ ਗਏ | ਸੈਂਟਰ ਹੈੱਡ ਟੀਚਰ ਅਮਿੱਤ ਕੁਮਾਰ ਅਤੇ ਅਧਿਆਪਕ ...
ਸੰਗਰੂਰ, 29 ਨਵੰਬਰ (ਅਮਨਦੀਪ ਸਿੰਘ ਬਿੱਟਾ) - ਇਲਾਕੇ ਦੀ ਪ੍ਰਸਿਧ ਧਾਰਮਿਕ ਅਤੇ ਸਮਾਜਕ ਸੰਸਥਾ ਬਾਬਾ ਨਗਨ ਸਾਹਿਬ ਜਾਸ ਹਾਕੀ ਅਕੈਡਮੀ ਵਲੋਂ ਵਾਰ ਹੀਰੋਜ ਸਟੇਡੀਅਮ ਵਿਚ ਬਾਲ ਹਾਕੀ ਖਿਡਾਰੀਆਂ ਨੰੂ ਟਰੈਕ ਸੂਟ ਵੰਡੇ ਗਏ | ਇਸ ਸਮਾਰੋਹ ਵਿਚ 'ਅਜੀਤ' ਉੱਪ ਦਫਤਰ ਸੰਗਰੂਰ ਦੇ ...
ਲਹਿਰਾਗਾਗਾ, 29 ਨਵੰਬਰ (ਪ੍ਰਵੀਨ ਖੋਖਰ) - ਪੰਜਾਬ ਵਿਚ ਜਦੋਂ ਤੋਂ ਰਾਜ ਦੀ ਵਾਗਡੋਰ ਕਾਂਗਰਸ ਪਾਰਟੀ ਦੇ ਹੱਥਾਂ ਵਿਚ ਆਈ ਹੈ ਉਦੋਂ ਤੋਂ ਪੰਜਾਬ ਦਾ ਵਪਾਰ ਤਬਾਹ ਹੋ ਕੇ ਰਹਿ ਗਿਆ ਹੈ ਜਿਸ ਕਰ ਕੇ ਵਪਾਰੀ ਵਰਗ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ...
ਸੰਦੌੜ, 29 ਨਵੰਬਰ (ਜਸਵੀਰ ਸਿੰਘ ਜੱਸੀ) - ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਰਿਆਸਤੀ ਸ਼ਹਿਰ ਮਾਲੇਰਕੋਟਲਾ ਅਤੇ ਹਾਂਅ ਦੇ ਨਾਅਰੇ ਦੀ ਧਰਤੀ ਤੋਂ ਲੋਕਲ ਵਿਅਕਤੀ ਦੇ ਹੱਥ ਵਾਗ ਡੋਰ ਦੀ ਉੱਠੀ ਆਵਾਜ਼ ਨੂੰ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹਲਕਾ ਸਾਬਕਾ ਖੇਡ ...
ਅਮਰਗੜ੍ਹ, 29 ਨਵੰਬਰ (ਸੁਖਜਿੰਦਰ ਸਿੰਘ ਝੱਲ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਹਲਕਾ ਮਲੇਰਕੋਟਲਾ ਦੀ ਟਿਕਟ ਬਦਲ ਕੇ ਹਲਕਾ ਅਮਰਗੜ੍ਹ ਅਤੇ ਮਲੇਰਕੋਟਲਾ ਦੇ ਟਕਸਾਲੀ ਅਕਾਲੀ ਵਰਕਰਾਂ ਦਾ ਮਾਣ ਵਧਾਇਆ ਗਿਆ ਹੈ, ਇਹ ਵਿਚਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX