ਤਾਜਾ ਖ਼ਬਰਾਂ


ਬਲਰਾਮਪੁਰ: ਬੁੱਧ ਸਰਕਟ 'ਤੇ ਬੋਲੈਰੋ ਅਤੇ ਟਰੈਕਟਰ ਦੀ ਟੱਕਰ, 5 ਦੀ ਮੌਤ
. . .  1 day ago
ਆਈ.ਪੀ.ਐੱਲ.2022 : ਰਾਜਸਥਾਨ ਨੇ ਚੇਨਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਦਿੱਲੀ 'ਚ ਖਰਾਬ ਮੌਸਮ ਕਾਰਨ 12 ਫਲਾਈਟਾਂ ਨੂੰ ਡਾਇਵਰਟ ਕੀਤਾ ਗਿਆ
. . .  1 day ago
ਰਾਜਸਥਾਨ ਪੁਲਿਸ ਕਾਂਸਟੇਬਲ ਪੇਪਰ ਲੀਕ ਮਾਮਲੇ ਵਿਚ ਅੱਜ ਚਾਰ ਹੋਰ ਮੁਲਜ਼ਮ ਗ੍ਰਿਫ਼ਤਾਰ , ਹੁਣ ਤੱਕ ਕੁੱਲ 7 ਮੁਲਜ਼ਮ ਗ੍ਰਿਫ਼ਤਾਰ
. . .  1 day ago
ਆਈ.ਪੀ.ਐੱਲ.2022 : ਚੇਨਈ ਨੇ ਰਾਜਸਥਾਨ ਨੂੰ 151 ਦੌੜਾਂ ਦਾ ਦਿੱਤਾ ਟੀਚਾ
. . .  1 day ago
'ਰੇਲਵੇ ਦੀ ਨੌਕਰੀ ਲਈ ਜ਼ਮੀਨ' ਮਾਮਲੇ 'ਚ ਲਾਲੂ ਯਾਦਵ, ਉਨ੍ਹਾਂ ਦੀ ਪਤਨੀ, ਬੇਟੀਆਂ ਦੋਸ਼ੀਆਂ ਦੀ ਸੂਚੀ 'ਚ
. . .  1 day ago
ਰਾਜਸਥਾਨ ਦੇ ਮੁੱਖ ਮੰਤਰੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਟੈਲੀਫ਼ੋਨ ’ਤੇ ਗੱਲਬਾਤ
. . .  1 day ago
ਮਾਮਲਾ : ਸਰਹਿੰਦ ਫੀਡਰ ਦੀ ਜਲਦ ਮੁਰੰਮਤ ਕਰਨ ਦਾ ਫ਼ਿਰੋਜ਼ਪੁਰ, 20 ਮਈ (ਤਪਿੰਦਰ ਸਿੰਘ)- ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ ਗਹਿਲੋਤ ਨੇ ਸਰਹੰਦ ਫੀਡਰ ਦੀ ਹੋ ਰਹੀ ਮੁਰੰਮਤ ਦਾ ਕੰਮ ਜਲਦ ਪੂਰਾ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ...
ਵਿਧਾਇਕ ਗੈਰੀ ਬੜਿੰਗ ਨੇ ਹਲਕਾ ਅਮਲੋਹ ਦੇ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਸ਼ੁਰੂ
. . .  1 day ago
ਅਮਲੋਹ, 20 ਮਈ (ਕੇਵਲ ਸਿੰਘ)-ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ 20 ਮਈ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਅਪੀਲ ਕੀਤੀ ਗਈ ਸੀ, ਜਿਸ ਤਹਿਤ ਹਲਕਾ ਅਮਲੋਹ ਦੇ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਵਿਖੇ ਕਿਸਾਨ ਰਣਧੀਰ ਸਿੰਘ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ...
ਸੀ.ਆਈ.ਏ. ਸਟਾਫ਼ ਜੈਤੋ ਵਲੋਂ 7 ਵਿਅਕਤੀਆਂ ਨੂੰ 10 ਮੋਬਾਈਲ ਤੇ 4 ਮੋਟਰਸਾਈਕਲਾਂ ਸਮੇਤ ਕੀਤਾ ਕਾਬੂ
. . .  1 day ago
ਜੈਤੋ, 20 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸੀ.ਆਈ.ਏ ਸਟਾਫ਼ ਜੈਤੋ ਵਲੋਂ 7 ਵਿਅਕਤੀਆਂ ਨੂੰ 10 ਮੋਬਾਈਲ ਅਤੇ 4 ਮੋਟਰਸਾਈਕਲਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਏ.ਐੱਸ.ਆਈ. ਜਸਵੀਰ ਸਿੰਘ ਸਮੇਤ...
ਆਈ.ਪੀ.ਐੱਲ.2022: ਚੇਨਈ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫ਼ੈਸਲਾ
. . .  1 day ago
ਮੁੰਬਈ, 20 ਮਈ-ਆਈ.ਪੀ.ਐੱਲ.2022: ਚੇਨਈ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫ਼ੈਸਲਾ
ਸਾਲ 2022-23 ਲਈ ਪੰਜਾਬ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦਾ ਗਠਨ
. . .  1 day ago
ਬੁਢਲਾਡਾ, 20 ਮਈ (ਸਵਰਨ ਸਿੰਘ ਰਾਹੀ)-ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਸਾਲ 2022-23 ਲਈ ਸਦਨ ਦੀਆਂ ਵੱਖ-ਵੱਖ ਕਮੇਟੀਆਂ 'ਤੇ ਸੇਵਾ ਕਰਨ ਲਈ ਸਦਨ ਦੇ ਮੈਂਬਰਾਂ 'ਚੋਂ ਹੀ ਇਕ ਚੇਅਰਮੈਨ ਨਿਯੁਕਤ ਕਰਕੇ ਹਰ ਕਮੇਟੀ ਲਈ 8 ਤੋਂ 12...
ਭਾਜਪਾ ਦਾ ਮਾਨ ਤੋਂ ਸੁਆਲ, ਬੇਅਦਬੀ ਦੇ ਮਾਮਲਿਆਂ ਤੇ 24 ਘੰਟਿਆਂ ਦੀ ਡੈੱਡਲਾਈਨ ਦਾ ਕੀ ਬਣਿਆ?
. . .  1 day ago
ਚੰਡੀਗੜ੍ਹ, 20 ਮਈ (ਸੁਭਾਸ਼ ਸ਼ਰਮਾ)- ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵਰ੍ਹਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਕੀਤਾ ਹੈ ਕਿ ਉਨ੍ਹਾਂ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਦਾ ਕੀ ਬਣਿਆ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ...
ਵੱਡੀ ਖ਼ਬਰ : ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਜੇਲ੍ਹ ਲੈ ਕੇ ਪਹੁੰਚੀ ਪੰਜਾਬ ਪੁਲਿਸ
. . .  1 day ago
ਪਟਿਆਲਾ, 20 ਮਈ-ਰੋਡਰੇਜ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਨਵਜੋਤ ਸਿੰਘ ਸਿੱਧੂ ਨੂੰ 1 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਅੱਜ ਨਵਜੋਤ ਸਿੱਧੂ ਵਲੋਂ ਪਟਿਆਲਾ ਅਦਾਲਤ 'ਚ ਸਰੰਡਰ ਕਰ ਦਿੱਤਾ ਗਿਆ ਸੀ। ਪੰਜਾਬ ਪੁਲਿਸ ਦੀ ਟੀਮ ਸੁਰੱਖਿਆ ਪ੍ਰਬੰਧਾਂ ਹੇਠ...
ਲੁਟੇਰੇ ਵਲੋਂ ਫਿਨੋ ਮਨੀ ਟਰਾਂਸਫ਼ਰ ਕੰਪਨੀ ਦੀ ਮੁਲਾਜ਼ਮ ਤੋਂ ਨਕਦੀ ਵਾਲਾ ਝਪਟਿਆ ਪਰਸ
. . .  1 day ago
ਰਾਏਕੋਟ, 20 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸ਼ਹਿਰ ਦੀ ਸੰਘਣੀ ਵਸੋਂ ਲੁਧਿਆਣਾ ਰੋਡ 'ਤੇ ਬੈਂਕ ਆਫ਼ ਇੰਡੀਆ ਸਾਹਮਣੇ ਫਿਨੋ ਮਨੀ ਟਰਾਂਸਫ਼ਰ ਕੰਪਨੀ ਦੀ ਮੁਲਾਜ਼ਮ ਔਰਤ ਕੋਲੋਂ ਲੁਟੇਰੇ ਵਲੋਂ ਨਕਦੀ ਵਾਲਾ ਪਰਸ ਖੋਹਿਆ, ਜਿਸ 'ਚ ਕਰੀਬ...
ਜਲੰਧਰ 'ਚ ਗੈਸ ਸਿਲੰਡਰ ਲੀਕ ਹੋਣ ਕਾਰਨ ਹੋਏ ਧਮਾਕੇ 'ਚ 5 ਸਾਲਾ ਪੁੱਤਰ ਨੇ ਵੀ ਤੋੜਿਆ ਦਮ
. . .  1 day ago
ਜਲੰਧਰ, 20 ਮਈ (ਅੰਮ੍ਰਿਤਪਾਲ)-ਅੱਜ ਸਵੇਰੇ ਜਲੰਧਰ ਦੇ ਲੰਮਾ ਪਿੰਡ 'ਚ ਅੱਗ ਲੱਗਣ ਦੇ ਕਾਰਨ ਪਿਤਾ ਅਤੇ ਡੇਢ ਸਾਲ ਦੇ ਪੁੱਤਰ ਦੀ ਮੌਕੇ 'ਤੇ ਮੌਤ ਹੋ ਗਈ ਸੀ ਅਤੇ ਉਸ ਦੀ ਪਤਨੀ ਅਤੇ 5 ਸਾਲ ਦੇ ਪੁੱਤਰ ਨੂੰ ਸਿਵਲ ਹਸਪਤਾਲ 'ਚ ਇਲਾਜ ਦੇ ਦਾਖ਼ਲ ਕਰਵਾਇਆ ਗਿਆ ਪਰ ਇਲਾਜ ਦੌਰਾਨ 5 ਸਾਲ ਦੇ ਪੁੱਤਰ ਦੀ ਵੀ ਮੌਤ ਹੋ ਗਈ।
ਪ੍ਰਵਾਸੀ ਮਜ਼ਦੂਰ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ
. . .  1 day ago
ਤਪਾ ਮੰਡੀ, 20 ਮਈ (ਪ੍ਰਵੀਨ ਗਰਗ)-ਤਪਾ ਢਿਲਵਾਂ ਲਿੰਕ ਰੋਡ 'ਤੇ ਸਥਿਤ ਇਕ ਫ਼ੈਕਟਰੀ 'ਚ ਪ੍ਰਵਾਸੀ ਮਜ਼ਦੂਰ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਦੇ ਦੱਸਣ...
ਨਜ਼ਦੀਕੀ ਪਿੰਡ ਘੁੰਨਸ ਵਿਖੇ ਕੈਂਸਰ ਨਾਲ 16 ਸਾਲਾ ਬੱਚੇ ਦੀ ਮੌਤ, ਪਿੰਡ 'ਚ ਸੋਗ ਦੀ ਲਹਿਰ
. . .  1 day ago
ਤਪਾ ਮੰਡੀ, 20 ਮਈ (ਪ੍ਰਵੀਨ ਗਰਗ)-ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਕਾਰਨ ਅਨੇਕਾਂ ਜਾਨਾਂ ਜਾ ਚੁੱਕੀਆਂ ਹਨ ਅਤੇ ਜਾ ਰਹੀਆਂ ਹਨ, ਜਿਸ 'ਤੇ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਅਜੇ ਤੱਕ ਇਸ ਬਿਮਾਰੀ ਦੇ ਤੋੜ ਸੰਬੰਧੀ ਕੋਈ ਵੀ ਹੱਲ ਨਹੀਂ ਲੱਭਿਆ, ਜਿਸਦਾ ਖ਼ਮਿਆਜ਼ਾ...
ਸੜਕ ਹਾਦਸੇ 'ਚ ਵਾਲ-ਵਾਲ ਬਚੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ
. . .  1 day ago
ਚੰਡੀਗੜ੍ਹ, 20 ਮਈ (ਰਾਮ ਸਿੰਘ ਬਰਾੜ)-ਸ਼ੁੱਕਰਵਾਰ ਦੁਪਹਿਰ ਮੁਹਾਲੀ ਦੇ ਸੈਕਟਰ 48 ਦੇ ਕੋਲ ਸੜਕ ਹਾਦਸੇ 'ਚ 3 ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਵਾਲ-ਵਾਲ...
ਪੰਜਾਬ ਪੁਲਿਸ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਮੈਡੀਕਲ ਲਈ ਲਿਜਾਇਆ ਜਾ ਰਿਹਾ ਹੈ ਮਾਤਾ ਕੁਸ਼ੱਲਿਆ ਹਸਪਤਾਲ
. . .  1 day ago
ਪਟਿਆਲਾ, 20 ਮਈ-ਪੰਜਾਬ ਪੁਲਿਸ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਮੈਡੀਕਲ ਲਈ ਲਿਜਾਇਆ ਜਾ ਰਿਹਾ ਹੈ ਮਾਤਾ ਕੁਸ਼ੱਲਿਆ ਹਸਪਤਾਲ
ਮੈਰੀਟੋਰੀਅਸ ਸਕੂਲਾਂ 'ਚ ਸੈਸ਼ਨ 2022-23 ਦੇ ਦਾਖ਼ਲਿਆਂ ਲਈ ਮੁਕਾਬਲਾ ਪ੍ਰੀਖਿਆ 29 ਮਈ ਨੂੰ ਹੋਵੇਗੀ
. . .  1 day ago
ਐੱਸ.ਏ.ਐੱਸ. ਨਗਰ, 20 ਮਈ (ਤਰਵਿੰਦਰ ਸਿੰਘ ਬੈਨੀਪਾਲ)- ਸੁਸਾਇਟੀ ਫਾਰ ਪ੍ਰੋਮੋਸ਼ਨ ਆਫ਼ ਕੁਆਲਿਟੀ ਐਜੂਕੇਸ਼ਨ ਫਾਰ ਪੁਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ਤਹਿਤ ਚਲਾਏ ਜਾ ਰਹੇ 10 ਮੈਰੀਟੋਰੀਅਸ ਸਕੂਲਾਂ 'ਚ 9ਵੀਂ...
ਲੁਧਿਆਣਾ ਬੰਬ ਕਾਂਡ ਦੀ ਸੁਲਝੀ ਗੁੱਥੀ, ਚਾਰ ਤਸਕਰ ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 20 ਮਈ (ਰੇਸ਼ਮ ਸਿੰਘ)-ਦਸੰਬਰ 2020 'ਚ ਲੁਧਿਆਣਾ ਵਿਖੇ ਵਾਪਰੇ ਬੰਬ ਕਾਂਡ ਦੀ ਗੁੱਥੀ ਸੁਲਝ ਗਈ ਹੈ, ਇਸ 'ਚ ਵਰਤੀ ਗਈ ਆਈ. ਡੀ. ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਸੀ। ਇਸ ਦਾ ਖ਼ੁਲਾਸਾ ਹੈਰੋਇਨ ਤਸਕਰੀ ਦੇ ਮਾਮਲੇ 'ਚ ਗ੍ਰਿਫ਼ਤਾਰ...
ਵੱਡੀ ਖ਼ਬਰ :ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਅਦਾਲਤ 'ਚ ਕੀਤਾ ਸਰੰਡਰ
. . .  1 day ago
ਪਟਿਆਲਾ, 20 ਮਈ-ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਵਲੋਂ ਪਟਿਆਲਾ ਅਦਾਲਤ 'ਚ ਸਰੰਡਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਦਸ ਦੇਈਏ ਕਿ ਹੁਣ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਦਾ ਮੈਡੀਕਲ ਕਰਵਾ ਕੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇਗਾ।
ਨਵਜੋਤ ਸਿੰਘ ਸਿੱਧੂ ਸਰੰਡਰ ਕਰਨ ਲਈ ਘਰ ਤੋਂ ਹੋਏ ਰਵਾਨਾ
. . .  1 day ago
ਪਟਿਆਲਾ, 20 ਮਈ-ਰੋਡ ਰੇਜ ਮਾਮਲੇ ’ਚ ਸੁਪਰੀਮ ਕੋਰਟ ਵਲੋਂ ਇਕ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸਰੰਡਰ ਕਰਨ ਲਈ ਘਰ ਤੋਂ ਰਵਾਨਾ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਦੇ ਕਈ ਆਗੂ ਵੀ ਮੌਜੂਦ ਹਨ।
ਗੁਜਰਾਤ ਤੋਂ ਆਏ ਕੋਲੇ ਦੇ ਟਰੱਕ 'ਚੋਂ 140 ਕਿੱਲੋ ਡੋਡੇ, 50 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ , 2 ਕਾਬੂ
. . .  1 day ago
ਫਿਰੋਜ਼ਪੁਰ, 20 ਮਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ)-ਨਸ਼ਿਆਂ ਖ਼ਿਲਾਫ਼ ਮੁਹਿੰਮ ਵਿਚ ਪੰਜਾਬ ਪੁਲਿਸ ਹੱਥ ਉਸ ਵੇਲੇ ਵੱਡੀ ਸਫ਼ਲਤਾ ਲੱਗੀ ਜਦੋਂ ਨਾਰਕੋਟਿਕ ਕੰਟਰੋਲ ਸੈੱਲ ਫਿਰੋਜ਼ਪੁਰ ਨੇ ਗੁਜਰਾਤ ਤੋਂ ਕੋਲੇ ਦੇ ਟਰੱਕ 'ਚੋਂ ਨਸ਼ੀਲੇ ਪਦਾਰਥ ਲਿਆ ਰਹੇ 2 ਵਿਅਕਤੀਆਂ...
ਵੱਡੀ ਖ਼ਬਰ: ਨਹੀਂ ਮਿਲੀ ਨਵਜੋਤ ਸਿੰਘ ਸਿੱਧੂ ਨੂੰ ਕੋਈ ਰਾਹਤ, ਅੱਜ ਹੀ ਕਰਨਾ ਪਵੇਗਾ ਸਰੰਡਰ
. . .  1 day ago
ਚੰਡੀਗੜ੍ਹ, 20 ਮਈ-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਨੂੰ ਲੈ ਕੇ ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਰਟ ਵਲੋਂ ਕੋਈ ਵੀ ਰਾਹਤ ਨਹੀਂ ਮਿਲਣ ਕਰਕੇ ਅੱਜ ਹੀ ਸਰੰਡਰ ਕਰਨਾ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 15 ਮੱਘਰ ਸੰਮਤ 553

ਬਰਨਾਲਾ

ਪੱਖੋ ਕਲਾਂ ਵਿਖੇ ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਪੰਜ ਦੁਕਾਨਾਂ ਤੇ ਮਕਾਨਾਂ 'ਚ ਚੋਰੀ

ਰੂੜੇਕੇ ਕਲਾਂ, 29 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਸਥਿਤ ਪੱਖੋ ਕਲਾਂ ਵਿਖੇ ਰਾਤ ਸਮੇਂ ਅਣਪਛਾਤੇ ਵਿਅਕਤੀਆਂ ਵਲੋਂ ਦੁਕਾਨਾਂ, ਮਕਾਨਾਂ ਦੇ ਸ਼ਟਰ ਜਿੰਦੇ ਤੋੜ ਕੇ ਵੱਖੋ-ਵੱਖਰੇ ਪੰਜ ਵਿਅਕਤੀਆਂ ਦੇ ਚੋਰੀਆਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਨਿਊ ਜੇ.ਐਸ. ਪੈਸਟੀਸਾਈਡ ਪੱਖੋ ਕਲਾਂ ਵਿਖੇ ਇਕੱਤਰ ਹੋਏ ਪੀੜਤ ਵਿਅਕਤੀ ਗੁਰਜੰਟ ਸਿੰਘ, ਅੰਮਿ੍ਤਪਾਲ ਸਿੰਘ, ਦਲੀਪ ਕੌਰ, ਅਮਰ ਸਿੰਘ ਆਦਿ ਨੇ ਦੱਸਿਆ ਕਿ ਬੀਤੇ ਦੋ ਦਿਨ ਪਹਿਲਾ ਰਾਤ ਸਮੇਂ ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਸਥਿਤ ਨਿਊ ਜੇ.ਐਸ. ਪੈਸਟੀਸਾਈਡ ਪੱਖੋ ਕਲਾਂ ਦੁਕਾਨ ਦਾ ਸ਼ਟਰ ਤੋੜ ਕੇ ਗੱਲੇ ਵਿਚੋਂ 1500 ਰੁਪਏ ਨਗਦ ਰਾਸ਼ੀ, ਸਾਈਕਲ ਚੋਰੀ ਕਰਕੇ ਲੈ ਗਏ ਦੁਕਾਨ ਦੇ ਸਾਮਾਨ ਦੀ ਭੰਨਤੋੜ ਕੀਤੀ, ਇਸੇ ਤਰ੍ਹਾਂ ਮਿਸਤਰੀ ਬੂਟਾ ਸਿੰਘ ਦੀ ਵਰਕਸ਼ਾਪ ਤੋਂ 12 ਲੀਟਰ ਡੀਜ਼ਲ ਤੇਲ, ਲੋਹੇ ਦੀ ਰਾਡ, ਅੰਮਿ੍ਤਪਾਲ ਸਿੰਘ ਦੀ ਸਪੇਅਰ ਪਾਰਟਸ ਦੀ ਦੁਕਾਨ ਤੋਂ ਜਿੰਦੇ ਤੇ ਗੱਲੇ ਤੋੜ ਕੇ ਨਗਦ ਰਾਸ਼ੀ ਤੇ ਹੋਰ ਸਾਮਾਨ, ਮਾਤਾ ਦਲੀਪ ਕੌਰ ਦੇ ਮਕਾਨ ਦੇ ਜਿੰਦੇ ਤੋੜ ਕੇ ਪੇਟੀਆਂ ਵਿਚ ਪਏ ਸਾਮਾਨ ਖਿਲਾਰ ਕੇ ਨਗਦ ਰਾਸ਼ੀ ਤੇ ਬਰਤਨ ਚੋਰੀ ਕਰ ਕੇ ਲੈ ਗਏ ਹਨ | ਇਸ ਸੰਬੰਧੀ ਅਸੀਂ ਤੁਰੰਤ ਪੁਲਿਸ ਥਾਣਾ ਰੂੜੇਕੇ ਕਲਾਂ ਵਿਖੇ ਲਿਖਤੀ ਦਰਖ਼ਾਸਤ ਦੇ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ | ਪੁਲਿਸ ਥਾਣਾ ਰੂੜੇਕੇ ਕਲਾਂ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ, ਮੁੱਖ ਮੁਨਸ਼ੀ ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਘਟਨਾ ਸਥਾਨ 'ਤੇ ਮੌਕਾ ਵੀ ਦੇਖ ਕੇ ਗਏ ਸਨ | ਪਰੰਤੂ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਨੇ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਨਹੀਂ ਕੀਤਾ ਹੈ | ਪੁਲਿਸ ਵਲੋਂ ਚੋਰ ਵਿਅਕਤੀਆਂ ਸਬੰਧੀ ਵਰਤੀ ਜਾ ਰਹੀ ਢਿੱਲ ਕਾਰਨ ਪਿਛਲੇ ਸਮੇਂ ਤੋਂ ਲੈ ਕੇ ਚੋਰਾਂ ਦੀ ਇਲਾਕੇ ਵਿਚ ਦਹਿਸ਼ਤ ਹੈ | ਕਿਸਾਨਾਂ ਦੇ ਖੇਤਾਂ ਵਿਚੋਂ, ਟਰਾਂਸਫ਼ਾਰਮਰ, ਕੇਵਲ ਤਾਰਾਂ, ਸਟਾਰਟਰ ਤੇ ਇਲਾਕੇ ਵਿਚੋਂ ਦਿਨ-ਦਿਹਾੜੇ ਮੋਟਰਸਾਈਕਲ ਚੋਰੀ ਹੋਣ ਦੀਆਂ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ | ਪਿਛਲੇ ਸਮੇਂ ਤੋਂ ਇਲਾਕੇ ਵਿਚ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਇਲਾਕਾ ਨਿਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਇਲਾਕਾ ਨਿਵਾਸੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਪੀੜਤਾਂ ਨੇ ਦੱਸਿਆ ਕਿ ਰਾਤ ਸਮੇਂ ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਸਾਰੀ ਰਾਤ ਆਵਾਜਾਈ ਚੱਲਦੀ ਰਹਿੰਦੀ ਹੈ | ਦੁਕਾਨਾਂ ਅੱਗੇ ਰੌਸ਼ਨੀ ਦਾ ਵੀ ਪ੍ਰਬੰਧ ਸੀ | ਅਣਪਛਾਤੇ ਚੋਰ ਵਿਅਕਤੀਆਂ ਨੇ ਬਿਨਾਂ ਕਿਸੇ ਡਰ ਦੇ ਸ਼ਰ੍ਹੇਆਮ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ | ਜਦੋਂ ਇਸ ਸੰਬੰਧੀ ਮੌਕੇ 'ਤੇ ਪਹੁੰਚੇ ਪੁਲਿਸ ਥਾਣਾ ਰੂੜੇਕੇ ਕਲਾਂ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੀੜਤਾਂ ਨੇ ਸਾਨੂੰ ਲਿਖਤੀ ਦਰਖ਼ਾਸਤ ਦਿੱਤੀ ਸੀ | ਜਿਸ ਸੰਬੰਧੀ ਮੌਕਾ ਦੇਖਿਆ ਗਿਆ ਸੀ ਪ੍ਰੰਤੂ ਸਾਨੂੰ ਪੀੜਤਾਂ ਨੇ ਕਿਹਾ ਕਿ ਜਦੋਂ ਚੋਰੀ ਕਰਨ ਵਾਲੇ ਕਿਸੇ ਵਿਅਕਤੀ ਦਾ ਪਤਾ ਲੱਗ ਗਿਆ ਤਾਂ ਅਸੀਂ ਕਾਰਵਾਈ ਕਰਵਾਵਾਂਗੇ, ਸਾਡਾ ਕੋਈ ਸਾਮਾਨ ਚੋਰੀ ਨਹੀਂ ਹੋਇਆ ਹੈ ਜੋ ਰਾਡ, ਪਰਾਂਤ (ਬਰਤਨ) ਚੋਰੀ ਹੋਏ ਸਨ ਉਹ ਮਿਲ ਗਿਆ ਹੈ | ਜੇਕਰ ਪੀੜਤ ਕਾਰਵਾਈ ਕਰਵਾਉਣੀ ਚਾਹੁੰਦੇ ਹਨ ਤਾਂ ਬਣਦੀ ਕਾਰਵਾਈ ਕਰ ਦੇਵਾਂਗੇ | ਜਦੋਂ ਇਸ ਸਬੰਧੀ ਪੁਲਿਸ ਥਾਣਾ ਰੂੜੇਕੇ ਕਲਾਂ ਦੇ ਮੁੱਖ ਅਫ਼ਸਰ ਸੁਖਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ |

ਸੰਯੁਕਤ ਕਿਸਾਨ ਮੋਰਚਾ : ਧਰਨੇ ਦਾ 425ਵਾਂ ਦਿਨ - ਕੇਂਦਰ ਸਰਕਾਰ ਬਿਜਲੀ ਸੋਧ ਬਿੱਲ 2020 ਦੀ ਤਜ਼ਵੀਜ਼ ਨੂੰ ਪੂਰਨ ਤੌਰ 'ਤੇ ਰੱਦ ਕਰੇ-ਆਗੂ

ਬਰਨਾਲਾ, 29 ਨਵੰਬਰ (ਅਸ਼ੋਕ ਭਾਰਤੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਐਮ.ਐਸ.ਪੀ. ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ਬਰਨਾਲਾ ਵਿਖੇੇ ਲਾਇਆ ਧਰਨਾ 425ਵੇਂ ਦਿਨ ਵੀ ਜਾਰੀ ਰਿਹਾ | ਆਗੂਆਂ ਨੇ ਬਿਜਲੀ ਸੋਧ ਬਿੱਲ 2020 ਨੂੰ ਸੰਸਦ ਵਿਚ ਪੇਸ਼ ਕੀਤੇ ...

ਪੂਰੀ ਖ਼ਬਰ »

ਤਿੰਨ ਰੋਜ਼ਾ ਧਾਰਮਿਕ ਸਮਾਗਮ

ਤਪਾ ਮੰਡੀ, 29 ਨਵੰਬਰ (ਪ੍ਰਵੀਨ ਗਰਗ)-ਤਪਾ ਢਿਲਵਾਂ ਰੋਡ 'ਤੇ ਸਥਿਤ ਡੇਰਾ ਬਾਬਾ ਧੂਣੀ ਦਾਸ ਸੰਕਟ ਮੋਚਨ ਮੰਦਰ ਵਿਖੇ ਡੇਰਾ ਸੰਚਾਲਕ ਸੰਤ ਬਾਬਾ ਵਿਵੇਕ ਮੁਨੀ ਦੀ ਦੇਖ ਰੇਖ ਹੇਠ ਤਿੰਨ ਰੋਜ਼ਾ ਧਾਰਮਿਕ ਸਮਾਗਮ ਸ਼ਰਧਾ ਪੂਰਵਕ ਕਰਵਾਇਆ ਗਿਆ | ਇਸ ਮੌਕੇ ਸ੍ਰੀ ਚੰਦਰ ਸਿਧਾਂਤ ...

ਪੂਰੀ ਖ਼ਬਰ »

ਖੇਤੀ ਕਾਨੂੰਨਾਂ ਦਾ ਸੰਸਦ 'ਚ ਰੱਦ ਹੋਣਾ ਕਿਸਾਨਾਂ ਦੀ ਵੱਡੀ ਜਿੱਤ -ਕੇਵਲ ਸਿੰਘ ਢਿੱਲੋਂ

ਬਰਨਾਲਾ, 29 ਨਵੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਨੂੰ ਅੱਜ ਕੇਂਦਰ ਸਰਕਾਰ ਨੇ ਲੋਕ ਸਭਾ ਅਤੇ ਰਾਜ ਸਭਾ ਵਿਚ ਵਾਪਸ ਲਿਆ ਹੈ, ਜਿਸ ਨਾਲ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਦੀ ਵੱਡੀ ਜਿੱਤ ਹੋਈ ਹੈ ¢ ਇਹ ਪ੍ਰਗਟਾਵਾ ...

ਪੂਰੀ ਖ਼ਬਰ »

400 ਗ੍ਰਾਮ ਹੈਰੋਇਨ, 44 ਬੋਤਲਾਂ ਸ਼ਰਾਬ ਅਤੇ ਕਾਰ ਸਮੇਤ ਪੰਜ ਕਾਬੂ, ਮਾਮਲਾ ਦਰਜ

ਬਰਨਾਲਾ, 29 ਨਵੰਬਰ (ਰਾਜ ਪਨੇਸਰ)-ਪੰਜਾਬ ਪੁਲਿਸ ਵਲੋਂ ਦੋ ਔਰਤਾਂ ਸਮੇਤ 5 ਵਿਅਕਤੀਆਂ ਨੂੰ 400 ਗ੍ਰਾਮ ਚਿੱਟਾ, 44 ਬੋਤਲਾਂ ਠੇਕਾ ਸ਼ਰਾਬ ਦੇਸੀ, ਕਾਰ ਸਮੇਤ ਕਾਬੂ ਕਰ ਕੇ ਥਾਣਾ ਧਨੌਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਪ੍ਰੈਸ ਕਾਨਫ਼ਰੰਸ ਦੌਰਾਨ ਐਸ.ਪੀ. ...

ਪੂਰੀ ਖ਼ਬਰ »

ਐਨ.ਐਚ.ਐਮ. ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਸ ਮੁਜ਼ਾਹਰਾ

ਬਰਨਾਲਾ, 29 ਨਵੰਬਰ (ਰਾਜ ਪਨੇਸਰ)-ਕੌਮੀ ਸਿਹਤ ਮਿਸ਼ਨ (ਐਨ.ਐਚ.ਐਮ) ਤਹਿਤ ਸਿਹਤ ਵਿਭਾਗ ਪੰਜਾਬ 'ਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਅੱਜ ਵੀ ਜਾਰੀ ਰਹੀ | ਸਿਹਤ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਵਲੋਂ ਅਥਲੈਟਿਕਸ ਮਿਲਣੀਆਂ ਜ਼ਰੀਏ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਦਾ ਉਪਰਾਲਾ

ਬਰਨਾਲਾ, 29 ਨਵੰਬਰ (ਅਸ਼ੋਕ ਭਾਰਤੀ)-ਜ਼ਿਲੇ੍ਹ ਦੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਲੋਂ ਅਥਲੈਟਿਕਸ ਮਿਲਣੀਆਂ ਜਰੀਏ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ | ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਰਬਜੀਤ ...

ਪੂਰੀ ਖ਼ਬਰ »

ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਆਉਣ 'ਤੇ ਲਾਗੂ ਕੀਤੇ ਜਾਣਗੇ 13 ਵੱਡੇ ਐਲਾਨ-ਐਡਵੋਕੇਟ ਰਾਹੀ

ਤਪਾ ਮੰਡੀ, 29 ਨਵੰਬਰ (ਪ੍ਰਵੀਨ ਗਰਗ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਪਾਰੀਆਂ ਅਤੇ ਉਦਯੋਗਪਤੀਆਂ ਲਈ ਕੀਤੇ 13 ਵੱਡੇ ਐਲਾਨ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜੋ 2022 'ਚ ਅਕਾਲੀ ਬਸਪਾ ਗਠਜੋੜ ਦੀ ਸਰਕਾਰ ਆਉਣ 'ਤੇ ਲਾਗੂ ਕੀਤੇ ਜਾਣਗੇ, ਜਿਸ ਨਾਲ ...

ਪੂਰੀ ਖ਼ਬਰ »

ਰੂੜੇਕੇ ਖ਼ੁਰਦ ਵਿਖੇ ਉਸਾਰੀ ਅਧੀਨ ਫ਼ੈਕਟਰੀ ਦੇ ਗੇਟ 'ਤੇ 12 ਦਿਨਾਂ ਤੋਂ ਲਗਾਤਾਰ ਰੋਸ ਧਰਨਾ ਜਾਰੀ

ਰੂੜੇਕੇ ਕਲਾਂ, 29 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਰੂੜੇਕੇ ਖ਼ੁਰਦ ਤੋਂ ਬੱਲ੍ਹੋ ਰੋਡ 'ਤੇ ਨਵੀ ਲੱਗ ਰਹੀ ਫ਼ੈਕਟਰੀ ਦੇ ਗੇਟ 'ਤੇ ਪਿੰਡ ਰੂੜੇਕੇ ਖ਼ੁਰਦ ਤੇ ਪਿੰਡ ਬੱਲ੍ਹੋ ਦੇ ਵਸਨੀਕਾਂ ਵਲੋਂ ਇਕੱਠੇ ਹੋ ਕੇ ਫ਼ੈਕਟਰੀ ਲੱਗਣ ਦਾ ਤਿੱਖਾ ਵਿਰੋਧ ਕਰਦਿਆਂ ਭਾਰਤੀ ...

ਪੂਰੀ ਖ਼ਬਰ »

ਪਿੰਡ ਚੰਨਣਵਾਲ 'ਚ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਗੁਰਬਾਣੀ ਕੰਠ ਮੁਕਾਬਲੇ

ਮਹਿਲ ਕਲਾਂ, 29 ਨਵੰਬਰ (ਤਰਸੇਮ ਸਿੰਘ ਗਹਿਲ)-ਬਲਾਕ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਚੰਨਣਵਾਲ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਗੁਰਦੁਆਰਾ ਗੁਪਤਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਪ੍ਰਵਾਸੀ ਪੰਜਾਬੀਆਂ ਵਲੋਂ ...

ਪੂਰੀ ਖ਼ਬਰ »

ਵਾਈ.ਐਸ. ਸਕੂਲ ਬਰਨਾਲਾ ਵਲੋਂ ਜੰਗ ਟੈਂਲਟ ਸਰਚ ਸਕਰਾਲਸ਼ਿਪ ਪ੍ਰੀਖਿਆ

ਬਰਨਾਲਾ, 29 ਨਵੰਬਰ (ਅਸ਼ੋਕ ਭਾਰਤੀ)-ਵਾਈ.ਐਸ. ਸਕੂਲ ਬਰਨਾਲਾ ਵਲੋਂ ਹੋਣਹਾਰ ਵਿਦਿਆਰਥੀਆਂ ਲਈ ਜੰਗ ਟੈਲੇਂਟ ਸਰਚ ਪ੍ਰੀਖਿਆ 2 ਜਨਵਰੀ 2022 ਨੂੰ ਕਰਵਾਈ ਜਾ ਰਹੀ ਹੈ | ਇਸ ਪ੍ਰੀਖਿਆ ਵਿਚ ਪੰਜਵੀਂ ਤੋਂ ਅੱਠਵੀਂ ਕਲਾਸ ਦੇ ਹੋਣਹਾਰ ਵਿਦਿਆਰਥੀ ਭਾਗ ਲੈ ਸਕਦੇ ਹਨ | ਇਹ ਜਾਣਕਾਰੀ ...

ਪੂਰੀ ਖ਼ਬਰ »

ਲੌਂਗਪੁਰੀ ਸਕੂਲ ਵਿਖੇ ਦਸਤਾਰ ਮੁਕਾਬਲੇ ਦੇ ਜੇਤੂ ਵਿਦਿਆਰਥੀ ਦਾ ਸਨਮਾਨ

ਰੂੜੇਕੇ ਕਲਾਂ, 29 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸਤਨਾਮ ਸਰਬ ਕਲਿਆਣ ਟਰੱਸਟ ਵਲੋਂ ਕਰਵਾਏ ਗਏ ਦਸਤਾਰ ਮੁਕਾਬਲਿਆਂ ਦੇ ਜੇਤੂ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੇ ਵਿਦਿਆਰਥੀ ...

ਪੂਰੀ ਖ਼ਬਰ »

ਐਲ.ਬੀ.ਐਸ. ਕਾਲਜੀਏਟ ਸਕੂਲ ਵਿਖੇ ਵਿਦਿਆਰਥੀਆਂ ਨੇ ਲਿਫ਼ਾਫ਼ੇ ਕੀਤੇ ਤਿਆਰ

ਬਰਨਾਲਾ, 29 ਨਵੰਬਰ (ਅਸ਼ੋਕ ਭਾਰਤੀ)-ਸ੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜੀਏਟ ਸਕੂਲ ਬਰਨਾਲਾ ਵਿਖੇ ਯੁਵਕ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਸ੍ਰੀ ਵਿਜੈ ਭਾਸਕਰ ਵਲੋਂ ਪਲਾਸਟਿਕ ਮੁਕਤ ਅਭਿਆਨ ਤਹਿਤ ਰੱਦੀ ਕਾਗ਼ਜ਼ਾਂ ਤੋਂ ਲਿਫ਼ਾਫ਼ੇ ਬਣਾਏ ਗਏ | ਇਸ ਮੌਕੇ ...

ਪੂਰੀ ਖ਼ਬਰ »

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਕਰਵਾਈ ਜੂਨੀਅਰ ਅਥਲੈਟਿਕਸ ਮੀਟ

ਭਦੌੜ, 29 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਸਕੂਲ ਦੇ ਐਮ.ਡੀ. ਰਣਪ੍ਰੀਤ ਸਿੰਘ ਦੇ ਨਿਰਦੇਸ਼ਾਂ ਤਹਿਤ ਬੱਚਿਆਂ ਨੂੰ ਸਰੀਰਕ ਪੱਖੋਂ ਮਜ਼ਬੂਤ ਬਣਾਉਣ ਦੇ ਮੰਤਵ ਨਾਲ ਸਾਲਾਨਾ ਅਥਲੈਟਿਕਸ ਮੀਟ ਕਰਵਾਈ ਗਈ , ਜਿਸ ਵਿਚ ਸਕੂਲ ਦੇ ...

ਪੂਰੀ ਖ਼ਬਰ »

ਐਡੂਮੈਕਸ ਸੰਸਥਾ ਦੀ ਵਿਦਿਆਰਥਣ ਨੇ ਵਧੀਆ ਬੈਂਡ ਪ੍ਰਾਪਤ ਕੀਤੇ

ਭਦੌੜ, 29 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸਥਾਨਕ ਮੇਨ ਬੱਸ ਸਟੈਂਡ ਉਪਰ ਚੱਲ ਰਹੀ ਐਡੂਮੈਕਸ ਆਈਲੈਟਸ ਐਂਡ ਇੰਸਟੀਚਿਊਟ ਦੇ ਵਿਦਿਆਰਥੀ ਆਈਲੈਟਸ ਦੀ ਕੋਚਿੰਗ ਲੈ ਕੇ ਬਹੁਤ ਘੱਟ ਸਮੇਂ ਵਿਚ ਵਧੀਆ ਬੈਂਡ ਪ੍ਰਾਪਤ ਕਰ ਕੇ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਰਹੇ ਹਨ | ...

ਪੂਰੀ ਖ਼ਬਰ »

ਐਸ.ਬੀ.ਐਸ. ਸਕੂਲ ਸੁਰਜੀਤਪੁਰਾ ਵਿਖੇ ਸਾਲਾਨਾ ਅਥਲੈਟਿਕਸ ਮੀਟ ਕਰਵਾਈ

ਬਰਨਾਲਾ, 29 ਨਵੰਬਰ (ਅਸ਼ੋਕ ਭਾਰਤੀ)-ਐਸ.ਬੀ.ਐਸ. ਸਕੂਲ ਸੁਰਜੀਤਪੁਰਾ ਵਿਖੇ ਅਧਿਆਪਕ ਗੁਰਮੇਲ ਸਿੰਘ ਅਤੇ ਹਰਮਨਪ੍ਰੀਤ ਕੌਰ ਦੀ ਅਗਵਾਈ ਵਿਚ ਸਾਲਾਨਾ ਅਥਲੈਟਿਕਸ ਮੀਟ ਕਰਵਾਈ ਗਈ | ਜਿਸ ਵਿਚ ਨਰਸਰੀ ਤੋਂ ਨੌਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਸਕੂਲ ਦੇ ...

ਪੂਰੀ ਖ਼ਬਰ »

ਅਣ-ਅਧਿਕਾਰਤ ਕਾਲੋਨੀਆਂ ਰੈਗੂਲਰ ਕਰਨ ਤੇ ਸਰਟੀਫਿਕੇਟ ਦੇਣ ਸੰਬੰਧੀ ਏ.ਡੀ.ਸੀ. ਨੂੰ ਦਿੱਤਾ ਮੰਗ-ਪੱਤਰ

ਬਰਨਾਲਾ, 29 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਬਰਨਾਲਾ ਵਿਚਲੀਆਂ ਅਣ-ਅਧਿਕਾਰਤ ਕਾਲੋਨੀਆਂ ਨੂੰ ਰੈਗੂਲਰ ਕਰ ਕੇ ਜਾਂ ਕਾਲੋਨੀਆਂ ਸੰਬੰਧੀ ਪੈਸੇ ਭਰਵਾ ਕੇ ਸਰਟੀਫਿਕੇਟ ਦੇਣ ਸੰਬੰਧੀ ਅੱਜ ਅਣ-ਅਧਿਕਾਰਤ ਕਾਲੋਨੀਆਂ ਦੇ ਵਾਸੀਆਂ ਵਲੋਂ ਏ.ਡੀ.ਸੀ. (ਅਰਬਨ) ਸ੍ਰੀ ...

ਪੂਰੀ ਖ਼ਬਰ »

ਸ਼ਹੀਦੀ ਜੋੜ ਮੇਲੇ 'ਤੇ ਲੰਗਰ ਲਗਾਏ ਜਾਣ ਸੰਬੰਧੀ ਰਸਦ ਕੀਤੀ ਇਕੱਤਰ

ਟੱਲੇਵਾਲ, 29 ਨਵੰਬਰ (ਸੋਨੀ ਚੀਮਾ)-ਪਿਛਲੇ 21 ਸਾਲਾਂ ਤੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਸਰਹਿੰਦ ਵਿਖੇ ਪਿੰਡ ਗਹਿਲ ਦੀ ਲੰਗਰ ਕਮੇਟੀ ਵਲੋਂ ਲੰਗਰ ਲਗਾਏ ਜਾ ਰਹੇ ਹਨ ਅਤੇ ਇਸ ਵਾਰ 22ਵਾਂ ਲੰਗਰ ਲਗਾਉਣ ਲਈ ਲੰਗਰ ਕਮੇਟੀ ਦੇ ਆਗੂਆਂ ਤੇ ਸੇਵਾਦਾਰਾਂ ਵਲੋਂ ...

ਪੂਰੀ ਖ਼ਬਰ »

ਫ਼ਤਹਿ ਗਰੁੱਪ ਵਿਖੇ ਸੰਵਿਧਾਨ ਦਿਵਸ ਮੌਕੇ ਸਹੁੰ ਚੁੱਕ ਰਸਮ ਤੇ ਲੈਕਚਰ ਸੈਸ਼ਨ

ਤਪਾ ਮੰਡੀ,­ 29 ਨਵੰਬਰ (ਵਿਜੇ ਸਰਮਾ)- ਫ਼ਤਿਹ ਗਰੁੱਪ ਸੰਸਥਾ ਦੇ ਚੇਅਰਮੈਨ ਐਸ.ਐਸ. ਚੱਠਾ ਦੁਆਰਾ ਸਿੱਖਿਆ ਲਗਾਤਾਰ ਡੂੰਘੇ ਪ੍ਰਭਾਵ ਛੱਡਦੀ ਜਾ ਰਹੀ ਹੈ ਜਿਸ ਦੇ ਫਲਸਰੂਪ ਪਿਛਲੇ ਦਿਨੀਂ ਸੰਵਿਧਾਨ ਦਿਵਸ ਮਨਾਉਣ ਮੌਕੇ ਇਸੇ ਤਰ੍ਹਾਂ ਦਾ ਜਜ਼ਬਾ ਦੇਖਿਆ ਗਿਆ | ਯੁਵਕ ...

ਪੂਰੀ ਖ਼ਬਰ »

ਮਾਲ ਅਧਿਕਾਰੀਆਂ ਤੇ ਮਨਿਸਟਰੀਅਲ ਕਾਮਿਆਂ ਦੀ ਹੜਤਾਲ ਕਾਰਨ ਤਹਿਸੀਲ ਕੰਪਲੈਕਸ 'ਚ ਛਾਇਆ ਰਿਹਾ ਸੰਨਾਟਾ

ਤਪਾ ਮੰਡੀ, 29 ਨਵੰਬਰ (ਪ੍ਰਵੀਨ ਗਰਗ)-ਹੁਸ਼ਿਆਰਪੁਰ ਦੀ ਸਬ ਤਹਿਸੀਲ ਮਾਹਿਲਪੁਰ ਵਿਖੇ ਤੈਨਾਤ ਇਕ ਨਾਇਬ ਤਹਿਸੀਲਦਾਰ ਅਤੇ ਰਜਿਸਟਰੀ ਕਲਰਕ ਉੱਪਰ ਵਿਜੀਲੈਂਸ ਵਲੋਂ ਭਿ੍ਸ਼ਟਾਚਾਰ ਦਾ ਕੇਸ ਦਰਜ ਕਰ ਕੇ ਗਿ੍ਫ਼ਤਾਰ ਕੀਤੇ ਜਾਣ ਦੇ ਮਾਮਲੇ 'ਚ ਅੱਜ ਸਬ ਡਵੀਜ਼ਨ ਤਪਾ ਦੇ ਮਾਲ ...

ਪੂਰੀ ਖ਼ਬਰ »

ਜ਼ਿਲ੍ਹਾ ਚੋਣ ਅਫ਼ਸਰ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਅਗਾਊਾ ਤਿਆਰੀਆਂ ਦਾ ਮੀਟਿੰਗ ਦੌਰਾਨ ਜਾਇਜ਼ਾ

ਬਰਨਾਲਾ, 29 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਤਿਆਰੀਆਂ ਸੰਬੰਧੀ ਸਮੂਹ ਰਿਟਰਨਿੰਗ ਅਫ਼ਸਰਾਂ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ | ਜਿਸ ਦੌਰਾਨ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਵਲੋਂ ਸਾਹਿਤਕ ਸਮਾਗਮ

ਬਰਨਾਲਾ, 29 ਨਵੰਬਰ (ਅਸ਼ੋਕ ਭਾਰਤੀ)-ਪੰਜਾਬੀ ਸਾਹਿਤ ਸਭਾ ਬਰਨਾਲਾ ਵਲੋਂ ਸਾਹਿਤਕ ਸਮਾਗਮ ਸਰਕਾਰੀ ਹਾਈ ਸਕੂਲ ਜੁਮਲਾ ਮਾਲਕਨ ਬਰਨਾਲਾ ਵਿਖੇ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਪਰਮਜੀਤ ਸਿੰਘ ਮਾਨ ਨੇ ਕੀਤੀ | ਸਭਾ ਵਿਚ ਸਭ ਤੋਂ ਪਹਿਲਾਂ ਵਿਛੋੜਾ ਦੇ ਚੁੱਕੇ ...

ਪੂਰੀ ਖ਼ਬਰ »

ਤ੍ਰੈਮਾਸਿਕ 'ਮੁਹਾਂਦਰਾ' ਦਾ ਲੋਕ ਅਰਪਣ ਵੀ ਕੀਤਾ
ਲਿਖਾਰੀ ਸਭਾ ਵਲੋਂ ਪ੍ਰੋ: ਪ੍ਰੀਤਮ ਸਿੰਘ ਰਾਹੀ ਯਾਦਗਾਰੀ ਸਮਾਗਮ ਤੇ ਸਨਮਾਨ ਸਮਾਰੋਹ

ਬਰਨਾਲਾ, 29 ਨਵੰਬਰ (ਅਸ਼ੋਕ ਭਾਰਤੀ)-ਭਾਸ਼ਾ ਵਿਭਾਗ ਪੰਜਾਬ ਵਲੋਂ ਮਨਾਏ ਜਾ ਰਹੇ ਪੰਜਾਬੀ ਮਾਹ ਨੂੰ ਸਮਰਪਿਤ ਲਿਖਾਰੀ ਸਭਾ (ਰਜਿ:) ਬਰਨਾਲਾ ਵਲੋਂ ਐਸ.ਡੀ. ਕਾਲਜ ਬਰਨਾਲਾ ਵਿਖੇ ਪ੍ਰੋ: ਪ੍ਰੀਤਮ ਸਿੰਘ ਰਾਹੀ ਯਾਦਗਾਰੀ ਸਮਾਗਮ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ | ਜਿਸ ਦੀ ...

ਪੂਰੀ ਖ਼ਬਰ »

ਆਈ. ਟੀ. ਆਈ ਇੰਪਲਾਈਜ਼ ਐਸਸੋਈਏਸ਼ਨ ਦੀਆਂ ਦੋਵੇਂ ਸਬ-ਡਵੀਜ਼ਨਾਂ ਸ਼ਹਿਣਾ ਤੇ ਭਦੌੜ ਦੀ ਮੀਟਿੰਗ

ਸ਼ਹਿਣਾ, 29 ਨਵੰਬਰ (ਸੁਰੇਸ਼ ਗੋਗੀ)-ਆਈ.ਟੀ.ਆਈ ਇੰਪਲਾਈਜ਼ ਐਸਸੋਈਏਸ਼ਨ ਦੇ ਦੋਵੇਂ ਸਬ-ਡਵੀਜ਼ਨਾਂ ਸ਼ਹਿਣਾ ਤੇ ਭਦੌੜ ਦੀ ਮੀਟਿੰਗ ਜਰਨੈਲ ਸਿੰਘ ਭਗਤਪੁਰਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਨਾਲ ਸੰਘਰਸ਼ ਕਰ ਕੇ ਜੋ ਪੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX