ਐਬਟਸਫੋਰਡ, 29 ਨਵੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਵਿਧਾਨ ਸਭਾ ਹਲਕਾ ਨਾਰਥ ਵੈਨਕੂਵਰ ਸੀਮੌਰ ਤੋਂ ਸੱਤਾਧਾਰੀ ਨਿਊ ਡੈਮੋਕ੍ਰੇਟਿਕ ਪਾਰਟੀ ਦੀ ਵਿਧਾਇਕਾ ਸ੍ਰੀਮਤੀ ਸੂਸੀ ਚੰਟ ਦੇ ਦਫ਼ਤਰ 'ਤੇ ਅਣਪਛਾਤੇ ਵਿਅਕਤੀਆਂ ਨੇ ਮੰਦੀ ਸ਼ਬਦਾਵਲੀ ਲਿਖ ਕੇ ਨਸਲੀ ਹਮਲਾ ਕੀਤਾ ਹੈ | ਵਿਧਾਇਕਾ ਸੂਸੀ ਚੰਟ ਦੀ ਤਸਵੀਰ 'ਤੇ ਕਾਲੇ ਅੱਖਰਾਂ ਵਿਚ 'ਨੋ ਮਾਸਕ' ਲਿਖਿਆ ਹੈ, ਜਦੋਂਕਿ ਉਸ ਦੇ ਬਰਾਬਰ ਸ਼ੀਸ਼ੇ 'ਤੇ ਐੱਨ.ਡੀ.ਪੀ. ਟੂ ਨਾਜ਼ੀਇਜ਼ਮ ਅਤੇ ਸਵਾਸਤਿਕਾ ਦਾ ਚਿੰਨ੍ਹ ਬਣਾਇਆ ਗਿਆ ਹੈ | ਵੈਨਕੂਵਰ ਦੇ ਹਸਪਤਾਲ ਵਿਚ ਸਟਾਫ਼ ਨਰਸ ਰਹੀ ਸੂਸੀ ਚੰਟ 24 ਅਕਤੂਬਰ, 2020 ਨੂੰ ਪਹਿਲੀ ਵਾਰ ਵਿਧਾਇਕਾ ਚੁਣੀ ਗਈ ਸੀ ਤੇ ਘਟਨਾ ਵੇਲੇ ਵਿਧਾਨ ਸਭਾ ਸੈਸ਼ਨ ਵਿਚ ਹਿੱਸਾ ਲੈਣ ਲਈ ਰਾਜਧਾਨੀ ਵਿਕਟੋਰੀਆ ਗਈ ਹੋਈ ਸੀ | ਵਰਨਣਯੋਗ ਹੈ ਕਿ ਕੋਰੋਨਾ ਦੇ ਸ਼ੁਰੂ ਹੋਣ ਤੋਂ ਬਾਅਦ ਬੀਤੇ ਪੌਣੇ ਦੋ ਸਾਲਾਂ ਦੌਰਾਨ ਵੈਨਕੂਵਰ 'ਚ ਨਸਲੀ ਘਟਨਾਵਾਂ ਵਿਚ ਕਾਫ਼ੀ ਵਾਧਾ ਹੋਇਆ ਹੈ | ਕੋਵਿਡ ਟੀਕਾਕਰਨ ਤੇ ਮਾਸਕ ਵਿਰੋਧੀ ਕੁਝ ਲੋਕ ਸਿਹਤ ਸਿਸਟਮ ਦਾ ਵਿਰੋਧ ਕਰ ਰਹੇ ਹਨ ਜਦਕਿ ਵਿਧਾਇਕਾ ਸੂਸੀ ਚੰਟ ਕੋਰੋਨਾ ਦੀ ਰੋਕਥਾਮ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਹਨ | ਨਾਰਥ ਵੈਨਕੂਵਰ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ |
ਟੋਰਾਂਟੋਂ, 29 ਨਵੰਬਰ (ਹਰਜੀਤ ਸਿੰਘ ਬਾਜਵਾ)-ਦਸੰਬਰ ਮਹੀਨੇ ਨੂੰ ਇੱਥੋਂ ਦੇ ਲੋਕਾਂ ਦਾ ਧਾਰਮਿਕ ਅਤੇ ਸਮਾਜਿਕ ਤਿਉਹਾਰਾਂ ਦਾ ਮਹੀਨਾਂ ਵੀ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਧਾਰਮਿਕ ਅਤੇ ਸਮਾਜਿਕ ਤਿਉਹਾਰਾਂ ਨੂੰ ਮਨਾਉਣ ਲਈ ਲੋਕਾਂ ਵਲੋਂ ਨਵੰਬਰ ਮਹੀਨੇ ਜਾਂ ਇਸ ਤੋਂ ...
ਲੰਡਨ/ਲੈਸਟਰ, 29 ਨਵੰਬਰ (ਮਨਪ੍ਰੀਤ ਸਿਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)- ਯੂ.ਕੇ. 'ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਮਾਮਲੇ ਸਾਹਮਣੇ ਆਉਣ 'ਤੇ ਸਰਕਾਰ ਵਲੋਂ ਜਨਤਕ ਆਵਾਜਾਈ ਅਤੇ ਦੁਕਾਨਾਂ 'ਚ ਮਾਸਕ ਪਹਿਣਨਾ ਲਾਜ਼ਮੀ ਕਰ ਦਿੱਤਾ ਹੈ | ਇਸ ਦੇ ਨਾਲ ਹੀ ...
ਐਡੀਲੇਡ, 29 ਨਵੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਗੁਰ: ਸ੍ਰੀ ਗੁਰੂ ਨਾਨਕ ਦਰਬਾਰ 'ਚ ਧਾਰਮਿਕ ਸਮਾਗਮ 'ਚ ਸ੍ਰੀ ਸੁਖਮਨੀ ਸਾਹਿਬ, ਵੱਖ-ਵੱਖ ਬੱਚਿਆਂ ਦੇ ਜਥਿਆਂ ਵਲੋਂ ਕੀਰਤਨ ਅਤੇ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਪਟਿਆਲਾ ਵਾਲੇ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ | ਇਸ ...
ਲੰਡਨ, 29 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਪਹੁੰਚੀ ਯੂ. ਕੇ. ਅਤੇ ਹੋਰ ਦੇਸ਼ਾਂ ਦੀ ਸਿੱਖ ਸੰਗਤ ਦੀ ਹਾਜ਼ਰੀ ਵਿਚ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਲਾਹੌਰ ਅਤੇ ਪਾਕਿਸਤਾਨ ਗੁਰਦੁਆਰਾ ...
ਸੈਕਰਾਮੈਂਟੋ, 29 ਨਵੰਬਰ (ਹੁਸਨ ਲੜੋਆ ਬੰਗਾ)-ਸਿਹਤ ਮਾਹਿਰਾਂ ਨੇ ਕਿਹਾ ਹੈ ਕਿ ਜੇਕਰ ਰਹਿੰਦੇ ਲੋਕਾਂ ਨੇ ਕੋਵਿਡ-19 ਵੈਕਸੀਨ ਨਾ ਲਵਾਈ ਜਾਂ ਬੂਸਟਰ ਖੁਰਾਕ ਨਹੀਂ ਲਈ ਜਾਂਦੀ ਤਾਂ ਕੋਰੋਨਾ ਵਾਇਰਸ ਦੇ ਨਵੇਂ ਰੂਪ 'ਓਮੀਕਰੋਨ' ਕਾਰਨ ਮੁਸ਼ਕਿਲਾਂ ਵਧ ਸਕਦੀਆਂ ਹਨ ਤੇ ਸਖਤ ...
ਬਰੇਸ਼ੀਆ (ਇਟਲੀ), 29 ਨਵੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਇਟਲੀ ਵਲੋਂ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫ਼ੌਜੀਆਂ ਨੂੰ ਸਮਰਪਿਤ ਸਾਲ 2022 ਦਾ ਕੈਲੰਡਰ ਗੁਰਦੁਆਰਾ ਸਾਹਿਬ ਕਰੇਜੋ, ਰਿੱਜੋ ਇਮੀਲੀਆ ਅਤੇ ...
ਆਕਲੈਂਡ, 29 ਨਵੰਬਰ (ਹਰਮਨਪ੍ਰੀਤ ਸਿੰਘ)-ਨਿਊਜ਼ੀਲੈਂਡ ਦੇ ਵੱਖੋ-ਵੱਖ ਸ਼ਹਿਰਾਂ 'ਚ ਦੂਜਾ ਪੰਜਾਬੀ ਭਾਸ਼ਾ ਹਫ਼ਤਾ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਜਿੱਥੇ ਦੇਸ਼ ਦੀ ਰਾਜਧਾਨੀ ਵੈਲਿੰਗਟਨ ਅਤੇ ਆਰਥਿਕ ਰਾਜਧਾਨੀ ਕਹੇ ਜਾਵੇ ਸ਼ਹਿਰ ਆਕਲੈਂਡ 'ਚ ਵਿਸ਼ੇਸ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX