ਯਮੁਨਾਨਗਰ, 29 ਨਵੰਬਰ (ਗੁਰਦਿਆਲ ਸਿੰਘ ਨਿਮਰ)- ਸ਼ਾਨਦਾਰ ਅਧਿਆਪਨ ਕਾਰਜ ਲਈ, ਅਧਿਆਪਕ ਅਤੇ ਵਿਦਿਆਰਥੀਆਂ ਵਿਚਕਾਰ ਬਿਹਤਰ ਸਮਝ ਪੈਦਾ ਕਰਨਾ ਜ਼ਰੂਰੀ ਹੈ | ਇਸ ਸਮਝ ਨੂੰ ਵਿਕਸਤ ਕਰਨੇ ਦੀ ਦਿਸ਼ਾ ਵਿਚ ਮੇਂਟਰ ਮੇਂਟੀ ਮੀਟਿੰਗ ਇਕ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ | ਉਪਰੋਕਤ ਸ਼ਬਦ ਡੀ. ਏ. ਵੀ. ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਦੇ ਉਪ ਪ੍ਰਧਾਨ ਰਮੇਸ਼ ਆਰੀਆ ਨੇ ਕਾਲਜ ਦੇ ਆਡੀਟੋਰੀਅਮ ਵਿਚ ਸਟਾਫ਼ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਹੇ | ਇਹ ਪ੍ਰੋਗਰਾਮ ਇੰਟਰਨਲ ਕੁਆਲਿਟੀ ਇਸ਼ੋਰੈਂਸ ਕਮੇਟੀ ਦੇ ਅਧੀਨ ਕਰਵਾਇਆ ਗਿਆ | ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਆਭਾ ਖੇਤਰਪਾਲ ਨੇ ਕੀਤੀ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੇ ਹੁਨਰ ਨੂੰ ਪਛਾਣਨਾ ਵੀ ਅਧਿਆਪਕ ਦੀ ਜ਼ਿੰਮੇਵਾਰੀ ਹੈ ਤਾਂ ਜੋ ਨਿਸ਼ਚਿਤ ਸਮੇਂ ਤੋਂ ਬਾਅਦ ਉਨ੍ਹਾਂ ਵਿਚ ਸੁਧਾਰ ਕੀਤਾ ਜਾ ਸਕੇ | ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਦਾ ਮਨੋਬਲ ਵਧਾਉਣ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਕੰਪਨੀ ਦੁਆਰਾ ਸਫ਼ਲਤਾ ਦੀ ਗਾਰੰਟੀ ਦਿੱਤੀ ਜਾਂਦੀ ਹੈ | ਇਸ ਲਈ ਵਿਦਿਆਰਥੀਆਂ ਦੇ ਆਲੇ-ਦੁਆਲੇ ਅਜਿਹੇ ਲੋਕ ਹੋਣੇ ਚਾਹੀਦੇ ਹਨ ਜੋ ਉਨ੍ਹਾਂ ਨੂੰ ਟੀਚੇ ਦੀ ਪ੍ਰਾਪਤੀ ਲਈ ਪ੍ਰੇਰਿਤ ਕਰਦੇ ਰਹਿਣ | ਉਨ੍ਹਾਂ ਕਿਹਾ ਕਿ ਭਾਰਤ ਹੁਣ ਔਰਤਾਂ ਦੀ ਸਿੱਖਿਆ ਦੇ ਆਧਾਰ 'ਤੇ ਵੱਡਾ ਦੇਸ਼ ਹੈ | ਭਾਰਤੀ ਇਤਿਹਾਸ ਪ੍ਰਤਿਭਾਸ਼ਾਲੀ ਔਰਤਾਂ ਨਾਲ ਭਰਿਆ ਹੋਇਆ ਹੈ | ਅੱਜ ਦੇ ਸਮੇਂ ਵਿਚ ਭਾਰਤ ਦੀਆਂ ਸਾਰੀਆਂ ਮਹਾਨ ਅਤੇ ਇਤਿਹਾਸਕ ਔਰਤਾਂ ਪ੍ਰੇਰਨਾ ਸਰੋਤ ਹਨ | ਸਮਾਜ ਅਤੇ ਦੇਸ਼ ਲਈ ਉਨ੍ਹਾਂ ਦੇ ਯੋਗਦਾਨ ਨੂੰ ਅਸੀਂ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ | ਉਨ੍ਹਾਂ ਅਧਿਆਪਕਾਂ ਨੂੰ ਵਧੀਆ ਪੜਾਉਣ ਲਈ ਸੁਝਾਅ ਵੀ ਦਿੱਤੇ | ਨਵੇਂ ਹੁਨਰ ਸਿੱਖਦੇ ਰਹਿਣ ਲਈ ਵੀ ਕਿਹਾ, ਹਾਲਾਂਕਿ ਮੁਹਾਰਤ ਨੂੰ ਹਮੇਸ਼ਾ ਮਹੱਤਵ ਦਿੱਤਾ ਜਾਂਦਾ ਹੈ, ਪਰ ਅੱਜ ਦੇ ਸਮੇਂ ਵਿਚ ਬਹੁ-ਹੁਨਰਮੰਦ ਲੋਕਾਂ ਦੀ ਲੋੜ ਵਧੇਰੇ ਹੈ | ਉਨ੍ਹਾਂ ਕਾਲਜ ਦੀਆਂ ਸਾਰੀਆਂ ਲੈਬਾਂ ਅਤੇ ਸਟਾਫ਼ ਰੂਮਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਵੀ ਲਿਆ | ਕਾਲਜ ਪਿ੍ੰਸੀਪਲ ਆਭਾ ਖੇਤਰਪਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਕਾਲਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਲਾਕਡਾਊਨ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ 'ਚ ਵਿਘਨ ਨਾ ਪਵੇ, ਇਸ ਲਈ ਲੈਕਚਰ ਰਿਕਾਰਡ ਕਰਕੇ ਉਨ੍ਹਾਂ ਨੂੰ ਉਪਲੱਬਧ ਕਰਵਾਏ ਗਏ | ਇਸ ਮੌਕੇ ਵਾਈਸ ਪਿ੍ੰ. ਡਾ. ਮੀਨੂੰ ਜੈਨ, ਡਾ. ਰਚਨਾ ਸੋਨੀ, ਡਾ. ਸੁਨੀਤਾ ਕੌਸ਼ਿਕ, ਡਾ. ਮੀਨਾਕਸ਼ੀ ਸੈਣੀ, ਸੰਗੀਤਾ ਗੋਇਲ ਅਤੇ ਪਾਰੁਲ ਆਦਿ ਹਾਜ਼ਰ ਸਨ |
ਯਮੁਨਾਨਗਰ, 29 ਨਵੰਬਰ (ਗੁਰਦਿਆਲ ਸਿੰਘ ਨਿਮਰ)-ਛੋਟੀ ਲਾਈਨ ਸਥਿਤ ਗੁਰੂ ਨਾਨਕ ਗਰਲਜ਼ ਕਾਲਜ ਦੇ ਅਰਥ-ਸ਼ਾਸਤਰ ਵਿਭਾਗ ਵਲੋਂ 'ਸੋ ਫੋਰਮ ਆਫ਼ ਫ੍ਰੀ ਇੰਟਰਪ੍ਰਾਈਜ਼ ਅਤੇ ਐਮ. ਆਰ. ਪੀ. ਫਾਊਾਡੇਸ਼ਨ ਮੁੰਬਈ ਦੇ ਸਹਿਯੋਗ ਨਾਲ ਦੋ ਰੋਜ਼ਾ 'ਲੀਡਰਸ਼ਿਪ ਟ੍ਰੇਨਿੰਗ ਕੈਂਪ' ...
ਗੂਹਲਾ ਚੀਕਾ, 29 ਨਵੰਬਰ (ਓ.ਪੀ. ਸੈਣੀ)-ਸਰਵ ਸਾਂਝਾਂ ਕੀਰਤਨ ਦਰਬਾਰ ਗੂਹਲਾ ਦੇ ਬਾਨੀ ਤੇ ਸੰਚਾਲਕ ਬਾਬਾ ਕਰਤਾਰ ਸਿੰਘ ਗੂਹਲਾ ਨੇ ਵਿਸ਼ਾਲ ਇਕੱਠ ਅਤੇ ਭੰਡਾਰੇ ਦੌਰਾਨ ਆਪਣੇ ਸੰਬੋਧਨ 'ਚ ਕਿਹਾ ਕਿ ਉਹ ਬਾਬਾ ਬਾਲਕ ਨਾਥ, ਬਾਬਾ ਭਰਥਰੀ, ਰਜਿੰਦਰ ਗਿਰੀ ਮਹਾਰਾਜ ਦੇ ...
ਕਰਨਾਲ, 29 ਨਵੰਬਰ (ਗੁਰਮੀਤ ਸਿੰਘ ਸੱਗੂ)- ਪਿਛਲੇ ਦਿਨੀਂ ਨੀਲੋਖੇੜੀ ਦੇ ਨੌਜਵਾਨ ਦੇ ਜਰਨੈਲੀ ਸੜਕ 'ਤੇ ਥਾਣਾ ਤਰਾਵੜੀ ਹੇਠ ਹੋਏ ਅੰਨੇ੍ਹ ਕਤਲ ਦਾ ਖੁਲਾਸਾ ਪੁਲਿਸ ਨੇ ਕੁਝ ਹੀ ਦਿਨਾਂ ਬਾਅਦ ਕਰ ਦਿੱਤਾ ਹੈ | ਇਸ ਮਾਮਲੇ ਵਿਚ ਮਿ੍ਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਸਮੇਤ ...
ਫ਼ਤਿਹਾਬਾਦ, 29 ਨਵੰਬਰ (ਹਰਬੰਸ ਸਿੰਘ ਮੰਡੇਰ)- ਹਰਿਆਣਾ ਸਰਕਾਰ ਦੁਆਰਾ ਘੋਸ਼ਿਤ ਸੂਖਮ ਸਿੰਚਾਈ ਯੋਜਨਾ ਦੇ ਨਿਰਦੇਸ਼ਾਂ ਦੇ ਅਨੁਸਾਰ, ਕਿਸਾਨਾਂ ਨੂੰ ਸੂਖਮ ਸਿੰਚਾਈ ਪ੍ਰਣਾਲੀ ਅਪਣਾਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਐਮ.ਆਈ. ਕਾੜਾ ਵਿਭਾਗ ਫ਼ਤਿਹਾਬਾਦ ਦੁਆਰਾ ...
ਏਲਨਾਬਾਦ, 29 ਨਵੰਬਰ (ਜਗਤਾਰ ਸਮਾਲਸਰ)-ਅੱਜ ਸਰਕਾਰੀ ਕਾਲਜ ਮਿੱਠੀ ਸੁਰੇਰਾ ਵਿਚ ਕਾਰਜਕਾਰੀ ਪਿ੍ਸੀਪਲ ਮਦਨ ਗੋਪਾਲ ਭਾਕਰ ਦੀ ਪ੍ਰਧਾਨਗੀ ਵਿਚ ਕੁਲਜੀਤ ਕÏਰ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੇ ਹੁਨਰ ਵਿਕਾਸ ਲਈ ਦੋ ਦਿਨਾਂ ਆਰਟ ਐਂਡ ਕਰਾਫਟ ਵਰਕਸ਼ਾਪ ਕਰਵਾਈ ਗਈ | ...
ਸ਼ਾਹਬਾਦ ਮਾਰਕੰਡਾ, 29 ਨਵੰਬਰ (ਅਵਤਾਰ ਸਿੰਘ)-ਹਰਿਆਣਾ ਸਰਕਾਰ ਦੁਆਰਾ ਇਸ ਵਾਰ ਵੀ ਇਕ ਤਰਫ਼ਾ ਐਲਾਨ ਕਰਕੇ ਫਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ 24 ਨਵੰਬਰ ਨੂੰ ਐਲਾਨ ਕਰਕੇ ਛੁੱਟੀ ਕਰ ਦਿੱਤੀ ਗਈ ਸੀ, ਜਦੋਂ ਕਿ ਅਸਲ ਵਿਚ ਸ਼ਹੀਦੀ ...
ਯਮੁਨਾਨਗਰ, 29 ਨਵੰਬਰ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਖ਼ਾਲਸਾ ਕਾਲਜ ਦੇ ਐਨ. ਸੀ. ਸੀ. ਕੈਡਿਟਾਂ ਨੇ ਕਾਲਜ ਦੇ ਵਿਹੜੇ ਵਿਚ 73ਵਾਂ ਐਨ. ਸੀ. ਸੀ. ਦਿਵਸ ਮਨਾਇਆ | ਇਸ ਮੌਕੇ ਕਾਲਜ ਦੇ ਪਿ੍ੰ. ਮੇਜਰ) ਹਰਿੰਦਰ ਸਿੰਘ ਕੰਗ ਨੇ ਦੱਸਿਆ ਕਿ ਐਨ. ਸੀ. ਸੀ. ਦਿਵਸ ਹਰ ਸਾਲ ਨਵੰਬਰ ਦੇ ...
ਏਲਨਾਬਾਦ, 29 ਨਵੰਬਰ (ਜਗਤਾਰ ਸਮਾਲਸਰ)- ਹਰਿਆਣਾ ਰਾਜ ਕਰਮਚਾਰੀ ਸੰਘ ਨਾਲ ਸਬੰਧਿਤ ਰਾਸ਼ਟਰੀ ਰਾਜ ਕਰਮਚਾਰੀ ਮਹਾਸੰਘ (ਬੀ.ਐਮ.ਐਸ.) ਦੀ ਸੂਬਾਈ ਕਾਰਜਕਾਰਨੀ ਦੀ ਬੈਠਕ ਸੰਘ ਦੇ ਸੂਬਾਈ ਪ੍ਰਧਾਨ ਕ੍ਰਿਸ਼ਣ ਲਾਲ ਗੁੱਜਰ ਦੀ ਪ੍ਰਧਾਨਗੀ ਵਿੱਚ ਹੋਈ | ਬੈਠਕ ਵਿੱਚ ਮੁੱਖ ਤÏਰ ਤੇ ...
ਨਵੀਂ ਦਿੱਲੀ, 29 ਨਵੰਬਰ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਕਾਲੀ ਦਲ ਦੇ ਕੌਮੀ ਬੁਲਾਰੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 'ਆਪ' ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ...
ਨਵੀਂ ਦਿੱਲੀ,29 ਨਵੰਬਰ (ਜਗਤਾਰ ਸਿੰਘ)- ਪੱਛਮੀ ਦਿੱਲੀ ਦੇ ਗੁਰਦੁਆਰਾ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 3 ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਜਾਣਕਾਰੀ ...
ਨਵੀਂ ਦਿੱਲੀ, 29 ਨਵੰਬਰ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ ਦੀਆਂ ਵੱਖ ਵੱਖ ਬ੍ਰਾਂਚਾਂ ਦੇ ਟੀਚਰਾਂ ਨੇ ਤਨਖਾਹਾਂ 'ਚ ਹੋ ਰਹੀ ਦੇਰੀ ਨੂੰ ਲੈ ਕੇ ਦਿੱਲੀ ਕਮੇਟੀ ਦਫ਼ਤਰ ਵਿਖੇ ਮੰਗ ਪੱਤਰ ਸੌਂਪਿਆ | ਇਸ ...
ਇੰਦੌਰ, 29 ਨਵੰਬਰ (ਸ਼ੈਰੀ)-ਸਿੰਘ ਸਭਾ ਲਹਿਰ ਦਾ ਇਤਿਹਾਸ ਚੁੱਕ ਕੇ ਦੇਖੋ ਤਾਂ ਪਤਾ ਚਲਦਾ ਹੈ ਕਿ ਭਾਈ ਵੀਰ ਸਿੰਘ, ਕਾਨ੍ਹ ਸਿੰਘ ਨਾਭਾ, ਗਿ: ਗੁਰਦਿੱਤ ਸਿੰਘ, ਗਿ: ਗੁਰਮੁੱਖ ਸਿੰਘ ਮੁਸਾਫ਼ਿਰ, ਕਪੂਰ ਸਿੰਘ ਆਈ.ਏ.ਐੱਸ. ਵਰਗੇ ਸੂਝਵਾਨ ਸਿੱਖ ਆਗੂਆਂ ਦੇ ਕਾਰਨ ਹੀ ਸਾਡੇ ...
ਨਵੀਂ ਦਿੱਲੀ, 29 ਨਵੰਬਰ (ਜਗਤਾਰ ਸਿੰਘ)- ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਬਲਿੰਦਰ ਸਿੰਘ ਖੁਰਾਨਾ (93) ਦੇ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਲੱਖੀ ਸ਼ਾਹ ਵਣਜਾਰਾ ਹਾਲ 'ਚ ਕਰਵਾਇਆ ਗਿਆ | ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ...
ਨਵੀਂ ਦਿੱਲੀ, 29 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਜ਼ਿਆਦਾ ਟ੍ਰੈਫ਼ਿਕ ਵਧਣ ਕਾਰਨ ਥਾਂ-ਥਾਂ 'ਤੇ ਟ੍ਰੈਫ਼ਿਕ ਜਾਮ ਹੋ ਰਿਹਾ ਹੈ, ਉਸ ਦੇ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ | ਭਾਵੇਂ ਲੋਕਾਂ ਨੇ ਇਸ ਸਿਰਦਰਦੀ ਤੋਂ ਬਚਣ ਲਈ ਮੈਟਰੋ ਰੇਲ ਵਿਚ ...
ਨਵੀਂ ਦਿੱਲੀ, 29 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀਆਂ ਸੜਕਾਂ ਅਤੇ ਚੌਕਾਂ 'ਤੇ ਹਾਦਸਿਆਂ ਨੂੰ ਘੱਟ ਕਰਨ ਲਈ ਦਿੱਲੀ ਸਰਕਾਰ ਵਲੋਂ ਇਕ ਯੋਜਨਾ ਤਿਆਰ ਕੀਤੀ ਗਈ ਹੈ | ਇਸ ਯੋਜਨਾ ਪ੍ਰਤੀ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਵੇਖਿਆ ਗਿਆ ਅਤੇ ਇਸ ਦਾ ਨਤੀਜਾ ਠੀਕ ਆਉਣ 'ਤੇ ...
ਨਵੀਂ ਦਿੱਲੀ, 29 ਨਵੰਬਰ (ਬਲਵਿੰਦਰ ਸਿੰਘ ਸੋਢੀ)-ਕਿਸੇ ਵੀ ਕਾਲਪਨਿਕ ਗੱਲ 'ਤੇ ਅਸੀਂ ਉਦੋਂ ਤੱਕ ਵਿਸ਼ਵਾਸ ਨਹੀਂ ਕਰਦੇ ਜਦੋਂ ਤੱਕ ਉਹ ਚੀਜ਼ ਸਾਨੂੰ ਸਾਹਮਣੇ ਵਿਖਾਈ ਨਹੀਂ ਦਿੰਦੀ | ਇਸ ਤਰ੍ਹਾਂ ਪ੍ਰਭੂ ਪਰਮਾਤਮਾ 'ਤੇ ਵੀ ਸਾਡਾ ਵਿਸ਼ਵਾਸ ਉਦੋਂ ਪ੍ਰਪੱਕ ਹੋ ਸਕਦਾ ਹੈ ...
ਨਵੀਂ ਦਿੱਲੀ, 29 ਨਵੰਬਰ (ਬਲਵਿੰਦਰ ਸਿੰਘ ਸੋਢੀ)-ਅਰੀਹੰਤ ਨਗਰ ਜੈਨ ਕਾਲੋਨੀ ਦਿੱਲੀ ਵਿਖੇ ਸ਼ਰਾਬ ਦੀ ਦੁਕਾਨ ਖੋਲ੍ਹਣ ਵਿਰੁੱਧ ਜੈਨ ਅਚਾਰੀਆ ਡਾ. ਲੋਕੇਸ਼ ਦੀ ਅਗਵਾਈ ਵਿਚ ਸਰਬਧਰਮ ਲੋਕਾਂ ਦੀ ਇਕ ਸਭਾ ਕੀਤੀ ਗਈ, ਜਿਸ ਵਿਚ ਸੰਤ ਸਮਾਜ ਦੇ ਪ੍ਰਧਾਨ ਮਹੰਤ ਨਵਲ ਕਿਸ਼ੋਰ ...
ਨਵੀਂ ਦਿੱਲੀ, 29 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਟਰਾਂਸਪੋਰਟ ਪ੍ਰਤੀ ਮੈਟਰੋ ਰੇਲ ਦਿੱਲੀ ਦੇ ਲੋਕਾਂ ਦੀ ਲਾਇਫ਼ ਲਾਈਨ ਬਣ ਚੁੱਕੀ ਹੈ ਅਤੇ ਇਸ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਰੋਜ਼ਾਨਾ ਸਫ਼ਰ ਕਰ ਰਹੇ ਹਨ | ਮੈਟਰੋ ਰੇਲ ਪ੍ਰਸ਼ਾਸਨ ਵਲੋਂ ਮੈਟਰੋ ਰੇਲ ਦੇ ...
ਫਗਵਾੜਾ, 29 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਨੇ ਫਗਵਾੜਾ ਵਿਧਾਨ-ਸਭਾ ਹਲਕੇ ਨਾਲ ਸਬੰਧਿਤ ਸੀਨੀਅਰ ਆਗੂ ਜਥੇਦਾਰ ਅਵਤਾਰ ਸਿੰਘ ਭੁੰਗਰਨੀ ਅਤੇ ਠੇਕੇਦਾਰ ਬਲਜਿੰਦਰ ਸਿੰਘ ...
ਕਪੂਰਥਲਾ, 29 ਨਵੰਬਰ (ਵਿ.ਪ੍ਰ.)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ 'ਚ ਗੁਰੂ ਸਾਹਿਬ ਜੀ ਦੇ ਜੀਵਨ ਉਪਦੇਸ਼ਾਂ ਬਾਰੇ ਬੱਚਿਆਂ ਨੂੰ ਜਾਣੰੂ ਕਰਵਾਉਣ ਦੇ ਮਨੋਰਥ ਨਾਲ ਆਨਲਾਈਨ ...
ਫਗਵਾੜਾ, 29 ਨਵੰਬਰ (ਹਰਜੋਤ ਸਿੰਘ ਚਾਨਾ)-ਪਿੰਡ ਮਹੇੜੂ ਵਿਖੇ ਇਕ ਵੇਚੀ ਹੋਈ ਜ਼ਮੀਨ 'ਚੋਂ ਸਫ਼ੈਦੇ ਜਬਰੀ ਕੱਟਣ ਦੇ ਦੋਸ਼ 'ਚ ਸਤਨਾਮਪੁਰਾ ਪੁਲੀਸ ਨੇ 2 ਮੈਂਬਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੀੜਤ ਵਿਅਕਤੀ ਲਖਬੀਰ ਸਿੰਘ ਪੁੱਤਰ ਸੁੱਚਾ ਸਿੰਘ ...
ਫਗਵਾੜਾ, 29 ਨਵੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੀ ਸਿਟੀ ਪੁਲਿਸ ਨੇ ਇਕ ਕੇਬਲ ਕੰਪਨੀ ਦੀ ਡਿਸਟਰੀਬਿਊਟਰਸ਼ਿਪ ਅਲਾਟ ਕਰਕੇ ਉਸ 'ਚੋਂ ਕਪੂਰਥਲਾ ਜ਼ਿਲੇ੍ਹ ਦਾ ਏਰੀਆ ਕਿਸੇ ਹੋਰ ਨੂੰ ਅਲਾਟ ਕਰਕੇ ਧੋਖਾਧੜੀ ਕਰਨ ਦੇ ਸੰਬੰਧ 'ਚ ਪੁਲਿਸ ਨੇ 2 ਮੈਂਬਰਾਂ ਖ਼ਿਲਾਫ਼ ਵੱਖ-ਵੱਖ ...
ਫਗਵਾੜਾ, 29 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਿੱਟੀ ਵੇਈਾ ਦੇ ਚੈਨਲਾਈਜ਼ੇਸ਼ਨ ਲਈ 1 ਕਰੋੜ ਰੁਪਏ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX