ਚੰਡੀਗੜ੍ਹ, 3 ਦਸੰਬਰ (ਮਨਜੋਤ ਸਿੰਘ ਜੋਤ) - ਚੰਡੀਗੜ੍ਹ ਨਗਰ ਨਿਗਮ ਦੀਆਂ 24 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਭਾਜਪਾ, ਕਾਂਗਰਸ, ਸ੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਅਜਾਦ ਉਮੀਦਵਾਰਾਂ ਵਲੋਂ ਅੱਜ ਆਪਣੇ ਨਾਮਜਦਗੀ ਪਰਚੇ ਭਰੇ ਗਏ | ਖਬਰ ਲਿਖੇ ਜਾਣ ਤੱਕ ਅਜਾਦ ਅਤੇ ਵੱਖ- ਵੱਖ ਪਾਰਟੀਆਂ ਦੇ 75 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ | ਵਾਰਡ ਨੰਬਰ-7 ਤੋਂ ਭਾਜਪਾ ਦੇ ਉਮੀਦਵਾਰ ਮੇਅਰ ਰਵੀਕਾਂਤ ਸ਼ਰਮਾ ਸਮੇਤ ਤਿੰਨ ਉਮੀਦਵਾਰਾਂ, ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਤੇ ਅਕਾਲੀ-ਬਸਪਾ ਗਠਜੋੜ ਦੇ ਵਾਰਡ ਨੰਬਰ 30 ਤੋਂ ਉਮੀਦਵਾਰ ਹਰਦੀਪ ਸਿੰਘ ਬੁਟੇਰਲਾ ਸਮੇਤ ਅਕਾਲੀ ਦਲ ਦੇ 7 ਉਮੀਦਵਾਰਾਂ, ਆਮ ਆਦਮੀ ਪਾਰਟੀ ਦੇ ਸੱਤ ਉਮੀਦਵਾਰਾਂ, ਕਾਂਗਰਸ ਪਾਰਟੀ ਦੇ ਅੱਠ ਉਮੀਦਵਾਰਾਂ ਨੇ ਅੱਜ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾਏ | ਕਾਂਗਰਸ ਪਾਰਟੀ ਦੇ ਵਾਰਡ ਨੰਬਰ 2 ਤੋਂ ਉਮੀਦਵਾਰ ਐਚ.ਐਸ. ਲੱਕੀ, ਵਾਰਡ ਨੰਬਰ- 12 ਤੋਂ ਦੀਪਾ ਦੂਬੇ, ਵਾਰਡ ਨੰਬਰ 18 ਤੋਂ ਸਰੋਜ ਸ਼ਰਮਾ, ਵਾਰਡ ਨੰਬਰ 24 ਤੋਂ ਜਸਵੀਰ ਸਿੰੰਘ ਬੰਟੀ, ਵਾਰਡ ਨੰਬਰ- 25 ਤੋਂ ਨਿਰਮਲਾ ਦੇਵੀ, ਵਾਰਡ ਨੰਬਰ- 30 ਤੋਂ ਅਤਿੰਦਰਜੀਤ ਸਿੰਘ, ਵਾਰਡ ਨੰਬਰ- 33 ਤੋਂ ਵਿਜੇ ਸਿੰਘ ਰਾਣਾ ਵਲੋਂ ਆਪਣੇ ਨਾਮਜਦਗੀ ਪੱਤਰ ਦਾਖਲੇ ਕਰਵਾਏ ਗਏ | ਵਾਰਡ ਨੰਬਰ- 4 ਤੋਂ ਕਾਂਗਰਸ ਦੀ ਉਮੀਦਵਾਰ ਜੰਨਤ ਜਹਾਂ ਦਾ ਨਾਮਜਦੀ ਪੱਤਰ ਦਾਖਲ ਕਰਨ ਸਮੇਂ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਵਾਰਡ ਨੰਬਰ-1 ਤੋਂ ਸ਼੍ਰੋਮਣੀ ਅਕਾਲੀ ਉਮੀਦਵਾਰ ਰਣਦੀਪ ਕੌਰ, ਵਾਰਡ ਨੰਬਰ 2 ਤੋਂ ਸੁਨੀਲ ਰਾਠੀ, ਵਾਰਡ ਨੰਬਰ 6 ਤੋਂ ਸੁਰਜੀਤ ਸਿੰਘ ਦੀ ਪਤਨੀ ਕਰਮਜੀਤ ਕੌਰ, ਵਾਰਡ ਨੰਬਰ 14 ਤੋਂ ਕੁਲਦੀਪ ਸਿੰਘ, ਵਾਰਡ ਨੰਬਰ 24 ਤੋਂ ਜਗਤਾਰ ਸਿੰਘ ਪੱਪੀ, ਵਾਰਡ ਨੰਬਰ 25 ਤੋਂ ਗੁਰਪ੍ਰੀਤ ਸਿੰਘ ਅਤੇ ਵਾਰਡ ਨੰਬਰ 32 ਤੋਂ ਪਰਜਿੰਦਰ ਸਿੰਘ ਲਾਲੀ ਨੇ ਆਪਣੇ ਸਮਰਥਕਾਂ ਸਮੇਤ ਚੰਡੀਗਡ੍ਹ ਨਗਰ ਨਿਗਮ ਚੋਣਾਂ ਦੇ ਲਈ ਨਾਮਜ਼ਦਗੀ ਕਾਗਜ਼ ਭਰੇ | ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਨੇ ਅਕਾਲੀ-ਬਸਪਾ ਗਠਜੋੜ ਦੇ ਸਾਰੇ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸਾਰੇ ਅਕਾਲੀ ਅਤੇ ਬਸਪਾ ਆਗੂਆਂ ਤੇ ਵਰਕਰਾਂ ਨੂੰ ਪੂਰੇ ਜ਼ੋਰ ਸ਼ੋਰ ਨਾਲ ਮਿਹਨਤ ਕਰਨ ਦੀ ਅਪੀਲ ਕੀਤੀ | ਆਮ ਆਦਮੀ ਪਾਰਟੀ ਤੋਂ ਵਾਰਡ ਨੰਬਰ 21 ਤੋਂ ਉਮਦੀਵਾਰ ਜਸਵੀਰ ਸਿੰਘ, ਵਾਰਡ ਨੰਬਰ 22 ਤੋਂ ਅੰਜੂ ਕਟਿਆਲ, ਵਾਰਡ ਨੰਬਰ 16 ਤੋਂ ਉਮੀਦਵਾਰ ਪੂਨਮ ਕੁਮਾਰੀ, ਵਾਰਡ ਨੰਬਰ- 15 ਤੋਂ ਰਾਮਚੰਦਰ ਯਾਦਵ, ਵਾਰਡ ਨੰਬਰ- 21 ਤੋਂ ਜਸਬੀਰ ਸਿੰਘ ਲਾਡੀ, ਵਾਰਡ ਨੰਬਰ- 14 ਤੋਂ ਕੁਲਦੀਪ ਕੁੱਕੀ, ਵਾਰਡ ਨੰਬਰ 30 ਤੋਂ ਉਮੀਦਵਾਰ ਵਿਕਰਮ ਸਿੰਘ ਵਲੋਂ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਗਏ |
ਇਸੇ ਤਰ੍ਹਾਂ ਭਾਜਪਾ ਵਲੋਂ ਵਾਰਡ ਨੰਬਰ- 17 ਤੋਂ ਉਮੀਦਵਾਰ ਰਵੀਕਾਂਤ ਸ਼ਰਮਾ ਵਲੋਂ ਸੈਕਟਰ- 42 'ਚ ਐਸ.ਡੀ.ਐਮ. ਦਫਤਰ ਵਿਖੇ ਜਾ ਕੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਗਏ | ਵਾਡਰ ਨੰਬਰ- 3 ਤੋਂ ਭਾਜਪਾ ਦੇ ਉਮੀਦਵਾਰ ਅਤੇ ਬਾਪੂਧਾਮ ਕਲੋਨੀ ਦੇ ਵਸਨੀਕ ਦਲੀਪ ਸ਼ਰਮਾ ਨੇ ਸੈਕਟਰ- 17 ਸਥਿਤ ਦਫਤਰ ਵਿਖੇ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾਏ | ਇਸੇ ਤਰ੍ਹਾਂ ਪਾਰਟੀ ਦੇ ਵਾਰਡ ਨੰਬਰ 11 ਤੋਂ ਉਮੀਦਵਾਰ ਅਨੂਪਾ ਗੁਪਤਾ ਨੇ ਸੈਕਟਰ- 26 ਸਥਿਤ ਚੰਡੀਗੜ੍ਹ ਕਾਲਜ ਆਫ਼ ਇਜੀਨਿਅਰਿੰਗ ਵਿਖੇ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾਏ ਗਏ | ਚੰਡੀਗੜ੍ਹ ਭਾਜਪਾ ਪ੍ਰਧਾਨ ਅਰੁਣ ਸੂਦ ਨੇ ਪਾਰਟੀ ਉਮੀਦਵਾਰਾਂ ਦਾ ਮਨੋਬਲ ਵਧਾਉਦਿਆਂ ਉਨ੍ਹਾਂ ਦੀ ਜਿੱਤ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਲੋਕ ਹਿਤ ਅਤੇ ਲੋਕਾਂ ਦੀ ਸੇਵਾ ਨੂੰ ਪਹਿਲ ਦੇ ਅਧਾਰ 'ਤੇ ਰੱਖ ਕੇ ਚੋਣ ਮੈਦਾਨ ਵਿਚ ਉਮੀਦਵਾਰ ਉਤਾਰੇ ਗਏ ਹਨ | ਵਾਰਡ ਨੰਬਰ 10 ਤੋਂ ਅਜਾਦ ਉਮੀਦਵਾਰ ਸ਼ੁਸ਼ੀਲਾ ਪਾਠਕ ਵਲੋਂ ਆਪਣਾ ਨਾਮਜਦਗੀ ਦਾ ਪਰਚਾ ਭਰਿਆ ਗਿਆ |
ਚੰਡੀਗੜ੍ਹ, 3 ਦਸੰਬਰ (ਅਜੀਤ ਬਿਊਰੋ) - ਅਕਾਲੀ ਦਲ ਬਾਦਲ ਆਪਣੇ ਨਿੱਜੀ ਅਤੇ ਸਿਆਸੀ ਮੰਤਵਾਂ ਲਈ ਸਿੱਖ ਪੰਥ ਦਾ ਨਾਂਅ ਨਾ ਵਰਤਣ, ਕਿਉਂਕਿ ਪਿਛਲੇ 3-4 ਦਹਾਕਿਆਂ ਦੌਰਾਨ ਅਕਾਲੀ ਦਲ ਬਾਦਲ ਖ਼ਾਸ ਕਰਕੇ ਬਾਦਲ ਪਰਿਵਾਰ ਪੰਜਾਬ ਅਤੇ ਸਿੱਖ ਪੰਥ ਲਈ ਬੇਹੱਦ ਘਾਤਕ ਸਾਬਤ ਹੋਇਆ | ...
ਚੰਡੀਗੜ੍ਹ, 3 ਦਸੰਬਰ (ਅਜੀਤ ਬਿਊਰੋ)- ਚੰਡੀਗੜ੍ਹ ਨਗਰ ਨਿਗਮ ਦੀਆਂ 24 ਦਸੰਬਰ ਨੂੰ ਹੋ ਰਹੀਆਂ ਚੋਣਾਂ ਲਈ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਅੱਜ 7 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ | ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਚੋਣ ਗੱਠਜੋੜ ਤਹਿਤ ਕੁੱਲ 35 ਵਿੱਚੋਂ 16 ...
ਚੰਡੀਗੜ੍ਹ, 3 ਦਸੰਬਰ (ਪ੍ਰੋ: ਅਵਤਾਰ ਸਿੰਘ)- ਨਗਰ ਨਿਗਮ ਚੰਡੀਗੜ੍ਹ ਦੀਆਂ ਚੋਣਾਂ ਜੋ ਕਿ 24 ਦਸੰਬਰ ਨੂੰ ਹੋ ਰਹੀਆਂ ਹਨ ਲਈ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਇੰਨਚਾਰਜ ਜਰਨੈਲ ਸਿੰਘ, ਪ੍ਰਧਾਨ ਪ੍ਰੇਮ ਗਰਗ ਤੇ ਜਨਰਲ ਸਕੱਤਰ ਵਿਜੇਪਾਲ ਦੇ ਦਸਖਤਾਂ ਹੇਠ ਜਾਰੀ ਦੂਜੀ ਲਿਸਟ ...
ਚੰਡੀਗੜ੍ਹ, 3 ਦਸੰਬਰ (ਐਨ. ਐਸ. ਪਰਵਾਨਾ) - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੌਮਾਂਤਰੀ ਦਿਵਆਂਗ ਦਿਵਸ 'ਤੇ ਦਿਵਆਂਗਜਨਾਂ ਨੂੰ ਤੋਹਫ਼ਾ ਦਿੰਦੇ ਹੋਏ ਹਰ ਜ਼ਿਲੇ੍ਹ ਦੇ ਇਕ ਸਟੇਡੀਅਮ ਵਿਚ ਦਿਵਆਂਗ ਕਾਰਨਰ ਬਣਾਉਣ ਦਾ ਐਲਾਨ ਕੀਤਾ ਹੈ | ਇਸ ਦੇ ਨਾਲ-ਲਾਲ ...
ਚੰਡੀਗੜ੍ਹ, 3 ਦਸੰਬਰ (ਅਜਾਇਬ ਸਿੰਘ ਔਜਲਾ) - ਸਥਾਨਕ ਟੈਗੋਰ ਥੀਏਟਰ ਵਿਖੇ ਮਰਹੂਮ ਨਾਟਕਕਾਰ ਗੁਰਸ਼ਰਣ ਸਿੰਘ ਦਾ ਲਿਖਿਆ ਅਤੇ ਇੱਕਤਰ ਸਿੰਘ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਨਾਟਕ '' ਨਵਾਂ - ਜਨਮ '' ਦੀ ਪੇਸ਼ਕਾਰੀ ਦਿੱਤੀ ਗਈ | ਪ੍ਰਤਿਭਾਨਾਲ ਅਦਾਕਾਰਾਂ ਦੀ ਢੁੱਕਵੀ ...
ਚੰਡੀਗੜ੍ਹ, 3 ਦਸੰਬਰ (ਨਵਿੰਦਰ ਸਿੰਘ) - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਸਟੀਚਿਉਟ ਫਾਰਮਾਸਿਉਟੀਕਤ ਸਾਇੰਸ ਦੇ ਤਹਿਤ ਇਕ ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਹਾਸਲ ਕੀਤੀ ਗਈ, ਜਿਸ ਦੇ ਵਿਚ ਇਸ ਇੰਸਟੀਚਿਉਟ ਦੇ ਸਾਬਕਾ ਵਿਦਿਆਰਥੀ ਸ਼੍ਰੀ ਰਾਜੀਵ ਮਲਿਕ ਨੇ ...
ਚੰਡੀਗੜ੍ਹ, 3 ਦਸੰਬਰ (ਨਵਿੰਦਰ ਸਿੰਘ) - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਅਪਾਹਜ ਵਿਅਕਤੀਆਂ ਲਈ (ਬਰਾਬਰ ਮੌਕੇ) ਦੀਆਂ ਗਤੀਵਿਧੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਅੰਤਰਰਾਸ਼ਟਰੀ ਦਿਹਾੜਾ ਮਨਾਇਆ ਗਿਆ | ਇਸ ਮੌਕੇ 'ਤੇ ਪੀ.ਜੀ.ਆਈ ਡਿਫਰੈਂਟਲੀ ਏਬਲਡ ਇੰਪਲਾਈਜ਼ ...
ਚੰਡੀਗੜ੍ਹ, 3 ਦਸੰਬਰ (ਅਜੀਤ ਬਿਊਰੋ)- ਸੋਸ਼ਲ ਮੀਡੀਆ 'ਤੇ ਵੱਡੇ ਪੱਧਰ 'ਤੇ ਵਾਇਰਲ ਕਿਸੇ ਬੇਨਾਮੀ ਹਿੰਦੀ ਅਖ਼ਬਾਰ ਦੀ ਕਟਿੰਗ ਜਿਸ ਅਨੁਸਾਰ 'ਨਹੀਂ ਦੀਆ ਵੋਟ ਤੋਂ ਬੈਂਕ ਅਕਾਊਾਟ ਸੇ ਕਟੇਗੇਂ 350 ਰੁਪਏ: ਆਯੋਗ' ਸਬੰਧੀ ਖ਼ਬਰ ਪੂਰੀ ਤਰ੍ਹਾਂ ਝੂਠੀ ਹੈ | ਇਸ ਸਬੰਧੀ ਜਾਣਕਾਰੀ ...
ਚੰਡੀਗੜ੍ਹ, 3 ਦਸੰਬਰ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਵਿਚ ਅੱਜ ਕੋਰੋਨਾ ਵਾਇਰਸ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ ਜਦ ਕਿ ਸਿਹਤਯਾਬ ਹੋਣ ਉਪਰੰਤ ਚਾਰ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ | ਸ਼ਹਿਰ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 64 ਹੈ | ਅੱਜ ਆਏ ...
ਚੰਡੀਗੜ੍ਹ, 3 ਦਸੰਬਰ (ਬਿ੍ਜੇਂਦਰ ਗੌੜ) - ਪੰਜਾਬ ਦੇ ਮੰਤਰੀਆਂ ਅਤੇ ਹੋਰ ਵਿਧਾਇਕਾਂ (ਪੰਜਾਬ ਵਿਧਾਨ ਸਭਾ ਮੈਂਬਰ) ਦੀ ਵਿਧਾਨ ਸਭਾ ਵਿਚ ਹਾਜ਼ਰੀ, ਉਨ੍ਹਾਂ ਵਲੋਂ ਵਿਧਾਨ ਸਭਾ ਵਿਚ ਚੁੱਕੇ ਗਏ ਸੁਆਲਾਂ ਦੀ ਜਾਣਕਾਰੀ, ਉਨ੍ਹਾਂ ਵਲੋਂ ਡਿਬੇਟ ਵਿਚ ਭਾਗ ਲੈਣ, ਨਿੱਜੀ ਬਿੱਲ ...
ਚੰਡੀਗੜ੍ਹ, 3 ਦਸੰਬਰ (ਬਿ੍ਜੇਂਦਰ ਗੌੜ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਅਪਰਾਧਿਕ ਕੇਸਾਂ ਨੂੰ ਝੱਲ ਰਹੇ ਮੁਲਜ਼ਮਾਂ ਦੀ ਜ਼ਮਾਨਤ ਨੂੰ ਲੈ ਕੇ ਅਹਿਮ ਆਧਾਰ ਬਣਾਉਣ ਵਾਲੀ ਇਕ ਧਾਰਾ 'ਤੇ ਵਿਚਾਰ ਦੌਰਾਨ ਮਾਮਲੇ ਦੀ ਗੰਭੀਰਤਾ ਨੂੰ ਲੈ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ...
ਚੰਡੀਗੜ੍ਹ, 3 ਦਸੰਬਰ (ਬਿ੍ਜੇਂਦਰ ਗੌੜ)- ਭਾਜਪਾ ਨੇ ਚੰਡੀਗੜ੍ਹ ਨਗਰ ਨਿਗਮ ਦੇ ਲਈ ਉਮੀਦਵਾਰਾਂ ਦੀ ਤੀਜੀ ਅਤੇ ਆਖ਼ਰੀ ਸੂਚੀ ਜਾਰੀ ਕਰ ਦਿੱਤੀ ਹੈ | ਪਾਰਟੀ ਨੇ ਅੱਜ 6 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ | ਭਾਜਪਾ ਪ੍ਰਧਾਨ ਅਰੁਣ ਸੂਦ ਨੇ ਸੂਚੀ ਜਾਰੀ ਕਰਦੇ ਹੋਏ ਦੱਸਿਆ ...
ਚੰਡੀਗੜ੍ਹ, 3 ਦਸੰਬਰ (ਪ੍ਰੋ: ਅਵਤਾਰ ਸਿੰਘ) - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗਾਂਧੀਅਨ ਐਂਡ ਪੀਸ ਸਟੱਡੀਜ਼ ਵਿਭਾਗ ਨੇ ਵਿਸ਼ੇਸ਼ ਬੱਚਿਆਂ ਦੇ ਵਿਕਾਸ ਲਈ ਕੰਮ ਕਰਨ ਵਾਲੀ ਸਥਾਨਕ ਐਨ.ਜੀ.ਓ. ਥ੍ਰੈਡਬੀ ਦੇ ਸਹਿਯੋਗ ਨਾਲ ਅੱਜ ਵਿਸ਼ੇਸ਼ ਕਾਬਲੀਅਤ ਵਾਲੇ ਕਲਾਕਾਰਾਂ ...
ਪੰਚਕੂਲਾ, 3 ਦਸੰਬਰ (ਕਪਿਲ) - 1971 ਦੀ ਭਾਰਤ-ਪਾਕਿਸਤਾਨ ਜੰਗ 'ਚ ਭਾਰਤ ਦੀ ਸ਼ਾਨਦਾਰ ਜਿੱਤ ਦੀ ਗੋਲਡਨ ਜੁਬਲੀ ਮੌਕੇ ਪੰਚਕੂਲਾ ਦੇ ਸੈਕਟਰ-12 ਸਥਿਤ ਸ਼ਹੀਦ ਸਮਾਰਕ ਵਿਖੇ 1971 ਦੀ ਜੰਗ ਦੇ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਭਾਰਤੀ ਫ਼ੌਜ ਦੇ ਸਾਬਕਾ ਸੈਨਿਕਾਂ ...
ਚੰਡੀਗੜ੍ਹ, 3 ਦਸੰਬਰ (ਪੋ੍ਰ: ਅਵਤਾਰ ਸਿੰਘ)- ਕਾਂਗਰਸ ਸਰਕਾਰ ਨੇ ਪਿਛਲੇ 5 ਸਾਲ ਪੰਜਾਬ ਦੇ ਲੋਕਾਂ ਨੂੰ ਰੱਜ ਦੇ ਲੁੱਟਿਆ ਤੇ ਕੁੱਟਿਆ ਹੈ, ਹੁਣ ਚੋਣਾਂ ਨੇੜੇ ਆਉਣ ਕਰਕੇ ਦੁਬਾਰਾ ਲੁੱਟਣ ਲਈ ਨਵੀਂ ਨੀਤੀ ਤਹਿਤ ਮੁੱਖ ਮੰਤਰੀ ਦਾ ਚਿਹਰਾ ਬਦਲ ਕੇ ਚੰਨੀ ਸਰਕਾਰ ਪੰਜਾਬੀਆਂ ...
ਚੰਡੀਗੜ੍ਹ, 2 ਦਸੰਬਰ (ਪ੍ਰੋ: ਅਵਤਾਰ ਸਿੰਘ)- ਪੀਫੈਕਟੋ ਦੇ ਸੱਦੇ ਤੇ ਪੰਜਾਬ ਯੂਨੀਵਰਸਿਟੀ ਦੀ ਅਧਿਆਪਕਾਂ ਦੀ ਜਥੇਬੰਦੀ ਪੂਟਾ ਵਲੋਂ ਅੱਜ ਸ਼ਾਮੀ ਯੂਨੀਵਰਸਿਟੀ ਕੈਂਪਸ ਵਿਖੇ ਪ੍ਰਧਾਨ ਮਿ੍ਤੰਜੇ ਕੁਮਾਰ ਤੇ ਜਨਰਲ ਸਕੱਤਰ ਪ੍ਰੋ: ਅਮਰਜੀਤ ਸਿੰਘ ਨੋਰਾ ਦੀ ਅਗਵਾਈ ਵਿਚ ...
ਚੰਡੀਗੜ੍ਹ, 3 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਬੁਲਾਰੇ ਅਤੇ ਸੀਨੀਅਰ ਲੀਡਰ ਅਲਕਾ ਲਾਂਬਾ ਨੇ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ | ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦੀਆਂ ...
ਚੰਡੀਗੜ੍ਹ, 3 ਦਸੰਬਰ (ਬਿ੍ਜੇਂਦਰ ਗੌੜ) - ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਐਡਵੋਕੇਟ ਅਤੇ ਸਮਾਜ ਸੇਵੀ ਐਚ.ਸੀ ਅਰੋੜਾ ਦੀ ਇਕ ਜਨਹਿਤ ਪਟੀਸ਼ਨ 'ਚ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਹਨ ਕਿ ਪਟੀਸ਼ਨਰ ਦੇ ਉਸ ਮੰਗ ਪੱਤਰ ਤੇ ਵਿਚਾਰ ਕਰਨ ਜਿਸ ਵਿਚ ...
ਚੰਡੀਗੜ੍ਹ, 3 ਦਸੰਬਰ (ਮਨਜੋਤ ਸਿੰਘ ਜੋਤ)- ਕੋਰੋਨਾ ਦੇ ਨਵੇਂ ਅਤੇ ਤੇਜ਼ੀ ਨਾਲ ਫੈਲਣ ਵਾਲੇ ਵੇਰੀਏਾਟ ਤੋਂ ਪ੍ਰਭਾਵਿਤ ਦੇਸ਼ ਦੱਖਣ ਅਫ਼ਰੀਕਾ ਤੋਂ ਪਰਤੀ ਮਹਿਲਾ ਵਲੋਂ ਗ੍ਰਹਿ ਇਕਾਂਤਵਾਸ ਪੋ੍ਰਟੋਕਾਲ ਦੀ ਉਲੰਘਣਾ ਕਰਨ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਵਿਚ ਸਿਹਤ ...
ਚੰਡੀਗੜ੍ਹ, 3 ਦਸੰਬਰ (ਐਨ.ਐਸ.ਪਰਵਾਨਾ)- ਕੌਮਾਂਤਰੀ ਗੀਤਾ ਮਹਾ ਉਤਸਵ 2021 ਵਿਚ ਕੁਰੂਕਸ਼ੇਤਰ ਸਥਿਤ ਬ੍ਰਹਮ ਸਰੋਵਰ ਦੇ ਪਵਿੱਤਰ ਕਿਨਾਰੇ ਤੇ ਦੇਸ਼ ਦੇ 19 ਸੂਬਿਆ ਦੀ ਸ਼ਿਲਪਕਲਾ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਦੇ ਲਈ ਸੱਜ ਚੁੱਕੀ ਹੈ | ਇਸ ਮਹਾ ਉਤਸਵ ਵਿਚ 19 ...
ਐੱਸ. ਏ. ਐੱਸ. ਨਗਰ, 3 ਦਸੰਬਰ (ਕੇ. ਐੱਸ. ਰਾਣਾ) - ਇਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਅਮਰ ਸ਼ਹੀਦ ਜਥੇ. ਬਾਬਾ ਹਨੂੰਮਾਨ ਸਿੰਘ ਦਾ ਜਨਮ ਦਿਹਾੜਾ ਪੂਰਨ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਜਨਮ ਦਿਹਾੜੇ ਦੀ ਖੁਸ਼ੀ 'ਚ ਸਵੇਰੇ 9 ਵਜੇ ...
ਐੱਸ. ਏ. ਐੱਸ. ਨਗਰ, 3 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਨਰਲ ਸਕੱਤਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੁਹਾਲੀ ਵਿਖੇ ਧਾਰਮਿਕ ਸਮਾਗਮ ਵਿਚ ਬੋਲਦਿਆਂ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੀ ਸਖ਼ਤ ਸ਼ਬਦਾਂ 'ਚ ...
ਐੱਸ. ਏ. ਐੱਸ. ਨਗਰ, 3 ਦਸੰਬਰ (ਕੇ. ਐੱਸ. ਰਾਣਾ) - ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਵੱਛ ਸਰਵੇਖਣ ਵਿਚ ਮੁਹਾਲੀ ਨੂੰ ਨੰਬਰ 1 'ਤੇ ਲਿਆਉਣ ਲਈ ਕਮਰਕੱਸੇ ਕਰਨ ਲਈ ਆਖਿਆ ਗਿਆ | ਇਸ ਮੌਕੇ ਡਿਪਟੀ ...
ਐੱਸ. ਏ. ਐੱਸ. ਨਗਰ, 3 ਦਸੰਬਰ (ਕੇ. ਐੱਸ. ਰਾਣਾ) - ਫੋਰਟਿਸ ਹਸਪਤਾਲ ਮੁੁਹਾਲੀ ਵਲੋਂ ਉੱਤਰ ਭਾਰਤ 'ਚ ਪਹਿਲੀ ਵਾਰ 'ਬੈਰੀਏਟਿ੍ਕ ਸਰਜਰੀ' 'ਤੇ ਦੋ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ, ਜਿਸ ਦੌਰਾਨ ਜੰਮੂ-ਕਸ਼ਮੀਰ, ਪੰਜਾਬ ਅਤੇ ਹਰਿਆਣਾ ਦੇ ਸਰਜਨਾਂ ਨੂੰ ...
ਐੱਸ. ਏ. ਐੱਸ. ਨਗਰ, 3 ਦਸੰਬਰ (ਜਸਬੀਰ ਸਿੰਘ ਜੱਸੀ)-ਐਡਵੋਕੇਅ ਸ਼ੇਖਰ ਸ਼ੁਕਲਾ ਦਾ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਦਾ ਚੇਅਰਮੈਨ ਬਣਨ 'ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਵਲੋਂ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਸ਼ੇਖਰ ਸ਼ੁਕਲਾ ਦਾ ਉਚੇਚੇ ਤੌਰ 'ਤੇ ...
ਡੇਰਾਬੱਸੀ, 3 ਦਸੰਬਰ (ਰਣਬੀਰ ਸਿੰਘ ਪੜ੍ਹੀ) - ਡੇਰਾਬੱਸੀ ਦੇ ਇਕ ਨਿੱਜੀ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸਕੂਲ ਦੇ ਦੋ ਅਧਿਆਪਕਾਂ ਸਮੇਤ ਚਾਰ ਹੋਰਨਾਂ ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ | ...
ਡੇਰਾਬੱਸੀ, 3 ਦਸੰਬਰ (ਰਣਬੀਰ ਸਿੰਘ ਪੜ੍ਹੀ) - ਡੇਰਾਬੱਸੀ ਹੈਬਤਪੁਰ ਮਾਰਗ 'ਤੇ ਸਟੀਲ ਦੇ ਪਾਇਪਾਂ ਦਾ ਉਤਪਾਦ ਕਰਨ ਵਾਲੀ ਹੰਸਾ ਟਿਊਬ ਪ੍ਰਾਈਵੇਟ ਲਿਮਿਟਡ ਸਨਅਤ ਤੋਂ ਕੀਤੀ ਖ਼ਰੀਦਦਾਰੀ ਦੌਰਾਨ ਸਵਾ 3 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਵਿਚ ਪੁਲਿਸ ਨੇ ਹੀਨਾ ...
ਡੇਰਾਬੱਸੀ, 3 ਦਸੰਬਰ (ਰਣਬੀਰ ਸਿੰਘ ਪੜ੍ਹੀ) - ਡੇਰਾਬੱਸੀ ਘੱਗਰ ਪਾਰ ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ ਮੈਕਡੀ ਚੌਕ ਨੇੜੇ ਹਰਿਆਣਾ ਰੋਡਵੇਜ਼ ਦੀਆਂ ਦੋ ਬੱਸਾਂ ਅਤੇ ਇਕ ਟਾਟਾ ਹੈਕਸਾ ਐਸ. ਯੂ. ਵੀ. ਸਮੇਤ ਤਿੰਨ ਵਾਹਨ ਆਪਸ ਵਿਚ ਟਕਰਾ ਗਏ | ਖ਼ੁਸ਼ਕਿਸਮਤੀ ਰਹੀ ਕਿ ਬੱਸਾਂ ...
ਐੱਸ. ਏ. ਐੱਸ. ਨਗਰ, 3 ਦਸੰਬਰ (ਜਸਬੀਰ ਸਿੰਘ ਜੱਸੀ) -11 ਦਸੰਬਰ ਨੂੰ ਕੌਮੀ ਲੋਕ ਅਦਾਲਤ ਲੱਗਣ ਜਾ ਰਹੀ ਹੈ, ਜਿਸ ਦੇ ਸਫ਼ਲ ਪ੍ਰਬੰਧਾਂ ਅਤੇ ਲੋਕ ਅਦਾਲਤ ਰਾਹੀਂ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਨ ਲਈ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ...
ਐੱਸ. ਏ. ਐੱਸ. ਨਗਰ, 3 ਦਸੰਬਰ (ਜਸਬੀਰ ਸਿੰਘ ਜੱਸੀ)-ਥਾਣਾ ਬਲੌਂਗੀ ਦੀ ਪੁਲਿਸ ਨੇ ਸ਼ਟਰਿੰਗ ਦੀ ਦੁਕਾਨ ਦਾ ਤਾਲਾ ਤੋੜ ਕੇ ਅਲਮਾਰੀ ਵਿਚੋਂ 80 ਹਜ਼ਾਰ ਰੁ. ਦੀ ਨਕਦੀ, ਐਲ. ਈ. ਡੀ. ਅਤੇ ਹੋਰ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ...
ਜ਼ੀਰਕਪੁਰ, 3 ਦਸੰਬਰ (ਅਵਤਾਰ ਸਿੰਘ) - ਜ਼ੀਰਕਪੁਰ ਨਗਰ ਕੌਂਸਲ ਦੇ ਪ੍ਰਧਾਨ ਉਦੇਵੀਰ ਸਿੰਘ ਢਿੱਲੋਂ ਦੇ ਭਰੋਸੇ ਤੋਂ ਬਾਅਦ ਆਿਖ਼ਰਕਾਰ ਪਿਛਲੇ ਕਰੀਬ 5 ਦਿਨਾਂ ਤੋਂ ਜ਼ੀਰਕਪੁਰ ਨਗਰ ਕੌਂਸਲ ਸਮੇਤ ਡੇਰਾਬੱਸੀ ਅਤੇ ਲਾਲੜੂ ਵਿਖੇ ਸਫ਼ਾਈ ਕਰਮੀਆਂ ਦੀ ਚੱਲ ਰਹੀ ਹੜਤਾਲ ...
ਖਰੜ, 3 ਦਸੰਬਰ (ਗੁੁਰਮੁੱਖ ਸਿੰਘ ਮਾਨ) - ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਅੱਜ ਪੰਜਾਬ ਤਰੱਕੀ ਦੀਆਂ ਲੀਹਾਂ ਤੋਂ ਉੱਤਰ ਚੁੱਕਾ ਹੈ ਅਤੇ ਮੁੜ ਤੋਂ ਖੁਸ਼ਹਾਲ ਸੂਬਾ ਬਣਾਉਣ ਲਈ ਅਗਲੇ ਸਾਲ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਭਾਜਪਾ ਦੇ ਹੱਥ ...
ਡੇਰਾਬੱਸੀ, 3 ਦਸੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਬਲਾਕ ਦੇ ਪਿੰਡ ਭਗਵਾਨ ਦੀ ਰੂਪਨਗਰ ਜ਼ਿਲ੍ਹੇ ਵਿਚ ਵਿਆਹੀ ਲੜਕੀ ਨੂੰ ਦਹੇਜ ਲਈ ਤੰਗ-ਪੇ੍ਰਸ਼ਾਨ ਕਰਨ ਦੇ ਦੋਸ਼ ਵਿਚ ਪੁਲਿਸ ਨੇ ਪਤੀ ਅਨੂਪ ਪਬਿਆਲ ਪੁੱਤਰ ਅਮਰਜੀਤ ਸਿੰਘ, ਸੱਸ ਰਜਨੀ ਬਾਲਾ ਪਤਨੀ ਅਮਰਜੀਤ ...
ਐੱਸ. ਏ. ਐੱਸ. ਨਗਰ, 3 ਦਸੰਬਰ (ਜਸਬੀਰ ਸਿੰਘ ਜੱਸੀ) - ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਬਠਲਾਣਾ 'ਚ ਰਾਤ ਸਮੇਂ 5 ਮੱਝਾਂ ਅਤੇ 1 ਝੋਟਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਤੋਂ ਪਹਿਲਾਂ ਪਿੰਡ ਧਰਮਗੜ੍ਹ, ਨਡਿਆਲੀ, ਸੇਖਨਮਾਜਰਾ ਅਤੇ ਕੰਡਾਲਾ ਪਿੰਡ 'ਚ ਵੀ ਮੱਝਾਂ ...
ਖਰੜ, 3 ਦਸੰਬਰ (ਗੁਰਮੁੱਖ ਸਿੰਘ ਮਾਨ) - ਰੋਜ਼ਗਾਰ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕ ਪਰਮ ਅਤੇ ਅਮਨ ਅੱਜ 43ਵੇਂ ਦਿਨ ਵੀ ਖਰੜ-ਚੰਡੀਗੜ੍ਹ ਹਾਈਵੇਅ 'ਤੇ ਸਥਿਤ ਪਿੰਡ ਦੇਸੂਮਾਜਰਾ ਵਿਖੇ ਪਾਣੀ ਵਾਲੀ ਟੈਂਕੀ 'ਤੇ ਡਟੇ ਰਹੇ | ਇਨ੍ਹਾਂ ਅਧਿਆਪਕਾਂ ...
ਕੁਰਾਲੀ, 3 ਦਸੰਬਰ (ਹਰਪ੍ਰੀਤ ਸਿੰਘ) - ਸਥਾਨਕ ਸ਼ਹਿਰ ਦੇ ਨਿਵਾਸੀ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਵਿੰਦਰ ਸਿੰਘ ਰਾਹੀ ਵਲੋਂ ਸਮਾਜ ਭਲਾਈ ਦੇ ਖੇਤਰ ਅਤੇ ਕੋਰੋਨਾ ਕਾਲ ਦੌਰਾਨ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ਰਾਜ ਪੁਰਸਕਾਰ (ਸਟੇਟ ਐਵਾਰਡ) ਨਾਲ ...
ਡੇਰਾਬੱਸੀ, 3 ਦਸੰਬਰ (ਰਣਬੀਰ ਸਿੰਘ ਪੜ੍ਹੀ) - ਡੇਰਾਬੱਸੀ ਬਰਵਾਲਾ ਮਾਰਗ 'ਤੇ ਪੈਂਦੇ ਪਿੰਡ ਭਗਵਾਨਪੁਰ ਵਿਖੇ ਫਲੋਰਿਸ ਪੇਪਰ ਐਂਡ ਕੈਮੀਕਲ ਲਿਮਟਿਡ ਐਫ. ਪੀ. ਸੀ. ਐਲ. ਨੂੰ ਨਵਾਂ ਪੈਸਟੀਸਾਇਡ ਯੂਨਿਟ ਲਗਾਉਣ ਲਈ ਕਰਵਾਈ ਲੋਕ ਸੁਣਵਾਈ ਦੌਰਾਨ ਸਥਾਨਕ ਲੋਕਾਂ ਨੇ ਸਮਰਥਨ ...
ਡੇਰਾਬੱਸੀ, 3 ਦਸੰਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਰੰਧਾਵਾ ਨੇ ਆਖਿਆ ਕਿ ਕੇਜਰੀਵਾਲ ਦੀ ਗਰੰਟੀ ਨੇ ਰਿਵਾਇਤੀ ਪਾਰਟੀਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ | ਉਹ 'ਇਕ ਮੌਕਾ ਆਪ, ਮਿਸ਼ਨ ਪੰਜਾਬ' ਤਹਿਤ ...
ਖਰੜ, 3 ਦਸੰਬਰ (ਮਾਨ) - ਸਿਵਲ ਹਸਪਤਾਲ ਖਰੜ ਵਲੋਂ ਲਾਇਨਜ਼ ਕਲੱਬ ਖਰੜ ਸਿਟੀ ਦੇ ਸਹਿਯੋਗ ਨਾਲ ਪਿੰਡ ਬਡਾਲਾ ਨਿਆਂ ਸ਼ਹਿਰ ਵਿਖੇ 'ਮੁੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ' ਮੁਹਿੰਮ ਤਹਿਤ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ | ਕੈਂਪ ਵਿਚ ਪੀ. ਐਚ. ਸੀ. ਘੜੂੰਆਂ ਦੇ ...
ਐੱਸ. ਏ. ਐੱਸ. ਨਗਰ, 3 ਦਸੰਬਰ (ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ ਕੋਰੋਨਾ ਦੇ 14 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦਕਿ 5 ਮਰੀਜ਼ ਇਸ ਮਹਾਂਮਾਰੀ ਨੂੰ ਮਾਤ ਦੇਣ 'ਚ ਸਫ਼ਲ ਰਹੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੁਹਾਲੀ ਈਸ਼ਾ ਕਾਲੀਆ ਨੇ ਦੱਸਿਆ ਕਿ ...
ਐੱਸ. ਏ. ਐੱਸ. ਨਗਰ, 3 ਦਸੰਬਰ (ਕੇ. ਐੱਸ. ਰਾਣਾ) - ਗੌਰਮਿੰਟ ਡਰੱਗ ਡੀ-ਐਡੀਕਸ਼ਨ ਅਤੇ ਰਿਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ ਦੀ ਜ਼ਿਲ੍ਹਾ ਮੁਹਾਲੀ ਇਕਾਈ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸੈਕਟਰ-66 ਸਥਿਤ ਡਰੱਗ ਡੀ-ਐਡੀਕਸ਼ਨ ਅਤੇ ਰਿਹੈਬਲੀਟੇਸ਼ਨ ਸੈਂਟਰ ਦੀ ...
ਕੁਰਾਲੀ, 3 ਦਸੰਬਰ (ਬਿੱਲਾ ਅਕਾਲਗੜ੍ਹੀਆ) - ਸਥਾਨਕ ਸ਼ਹਿਰ ਦੀ ਹੱਦ 'ਚ ਪੈਂਦੇ ਪਿੰਡ ਪਡਿਆਲਾ (ਵਾਰਡ ਨੰ. 8) ਵਿਖੇ ਅੱਜ ਰਣਜੀਤ ਸਿੰਘ ਜੀਤੀ ਪਡਿਆਲਾ ਪ੍ਰਧਾਨ ਨਗਰ ਕੌਂਸਲ ਕੁਰਾਲੀ ਵਲੋਂ ਪਿੰਡ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਪਿਛਲੇ ਲੰਬੇ ...
ਕੁਰਾਲੀ, 3 ਦਸੰਬਰ (ਬਿੱਲਾ ਅਕਾਲਗੜ੍ਹੀਆ)-ਸ਼੍ਰੋਮਣੀ ਅਕਾਲੀ ਦਲ ਧਰਮ ਨਿਰਪੱਖ ਪਾਰਟੀ ਹੈ ਅਤੇ ਇਸ 'ਚ ਸਮੁੱਚੇ ਧਰਮਾਂ, ਕੌਮਾਂ, ਜਾਤਾਂ ਅਤੇ ਮਜ਼ਹਬਾਂ ਨੂੰ ਸਮਾਨਤਾ ਦੇ ਆਧਾਰ ਤੇ ਸਤਿਕਾਰ ਦਿੱਤਾ ਜਾਂਦਾ ਹੈ | ਇਹ ਵਿਚਾਰ ਸਥਾਨਕ ਸ਼ਹਿਰ ਦੇ ਵਾਰਡ ਨੰਬਰ 5 ਦੇ ਦੁਰਗਾ ...
ਐੱਸ. ਏ. ਐੱਸ. ਨਗਰ, 3 ਦਸੰਬਰ (ਕੇ. ਐੱਸ. ਰਾਣਾ) - ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀ. ਜੀ. ਸੀ.) ਲਾਂਡਰਾਂ ਵਲੋਂ ਸਾਲਾਨਾ ਪ੍ਰੋਗਰਾਮ 'ਜਸ਼ਨ-2021-ਏ ਫਰੈਸ਼ਰ ਐਕਸਟ੍ਰਾਵਗੈਂਜ਼ਾ' ਨਾਲ ਨਵੇਂ ਆਏ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਪ੍ਰੋਗਰਾਮ 'ਚ ਵੱਖ-ਵੱਖ ...
ਐੱਸ. ਏ. ਐੱਸ. ਨਗਰ, 3 ਦਸੰਬਰ (ਕੇ. ਐੱਸ. ਰਾਣਾ) - ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਯੂਥ ਵਿੰਗ ਦੇ ਕਨਵੀਨਰ ਮਨਪ੍ਰੀਤ ਸਿੰਘ ਤਲਵੰਡੀ ਨੇ ਪੰਜਾਬ ਦੀ ਚੰਨੀ ਸਰਕਾਰ 'ਤੇ ਆਪਣੇ ਚਹੇਤੇ ਵਿਧਾਇਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਲਾਈਦਾਰ ਅਹੁਦਿਆਂ 'ਤੇ ਨਿਯੁਕਤ ਕਰਨ ਦਾ ...
ਐੱਸ. ਏ. ਐੱਸ. ਨਗਰ, 3 ਦਸੰਬਰ (ਰਾਣਾ) - ਡਿਪਟੀ ਕਮਿਸ਼ਨਰ ਮੁਹਾਲੀ ਈਸ਼ਾ ਕਾਲੀਆ ਦੀ ਅਗਵਾਈ ਹੇਠ ਰੈੱਡ ਕਰਾਸ ਸ਼ਾਖਾ ਵਲੋਂ ਯੂਨਾਈਟਿਡ ਸਿੱਖ ਸੰਸਥਾ ਸਮੇਤ ਹੋਰਨਾਂ ਐਨ. ਜੀ. ਓਜ਼. ਦੇੇ ਸਹਿਯੋਗ ਨਾਲ ਅੱਜ 4 ਦਸੰਬਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਮੁਹਾਲੀ ...
ਖਰੜ, 3 ਦਸੰਬਰ (ਮਾਨ) - ਖਰੜ-ਮੋਰਿੰਡਾ ਰੇਲਵੇ ਲਾਈਨ 'ਤੇ ਭਾਗੂਮਾਜਰਾ ਨੇੜੇ ਵਾਪਰੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ | ਰੇਲਵੇ ਪੁਲਿਸ ਚੌਕੀ ਖਰੜ ਦੇ ਇੰਚਾਰਜ ਜਗਦੇਵ ਸਿੰਘ ਨੇ ਦੱਸਿਆ ਕਿ ਕੱਲ 4 ਵਜੇ ਦੇ ਕਰੀਬ ਮੋਰਿੰਡਾ ਤੋਂ ਅੰਬਾਲਾ ਨੂੰ ਜਾ ਰਹੀ ਮਾਲ ਗੱਡੀ ...
ਖਰੜ, 3 ਦਸੰਬਰ (ਜੰਡਪੁਰੀ) - ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਖਰੜ ਤੋਂ ਹਲਕਾ ਇੰਚਾਰਜ ਅਨਮੋਲ ਗਗਨ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਸਿਰਫ਼ ਕੰਮ ਦੇ ਆਧਾਰ 'ਤੇ ਹੀ ਵੋਟ ਪਾਉਣਗੇ | ਉਨ੍ਹਾਂ ਕਿਹਾ ਕਿ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX