ਤਾਜਾ ਖ਼ਬਰਾਂ


ਭਾਰਤ ਇੰਗਲੈਂਡ 5ਵਾਂ ਟੈਸਟ : ਦੂਸਰੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਇੰਗਲੈਂਡ ਪਹਿਲੀ ਪਾਰੀ 'ਚ 84/5
. . .  1 day ago
ਬਰਮਿੰਘਮ, 2 ਜੁਲਾਈ - ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਕਾਰ ਐਜਬੈਸਟਨ 'ਚ ਚੱਲ ਰਹੇ 5ਵੇਂ ਟੈਸਟ ਮੈਚ ਦੇ ਦੂਸਰੇ ਦਿਨ ਦਾ ਖੇਡ ਖ਼ਤਮ ਹੋਣ ਤੱਕ 84 ਦੌੜਾਂ 'ਤੇ ਇੰਗਲੈਂਡ ਦੀ ਅੱਧੀ ਟੀਮ...
ਸੜਕ ਹਾਦਸੇ 'ਚ ਰਾਜਾ ਵੜਿੰਗ ਦੇ ਪੀ. ਏ. ਦੀ ਮੌਤ
. . .  1 day ago
ਫ਼ਾਜ਼ਿਲਕਾ, 2 ਜੁਲਾਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਅਬੋਹਰ ਸੜਕ 'ਤੇ ਹੋਏ ਸੜਕ ਹਾਦਸੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੀ.ਏ.ਦੀ ਮੌਤ ਹੋ ਜਾਣ ਦੀ ਖ਼ਬਰ ਹੈ । ਦੱਸਿਆ ਜਾ ਰਿਹਾ ਹੈਂ ਕਿ ਟਰੈਕਟਰ ਟਰਾਲੀ ਅਤੇ ਕਾਰ ਦੀ ਟੱਕਰ ਦੇ ਦੌਰਾਨ ਇਹ ਹਾਦਸਾ...
ਭਾਰਤ ਨੇ ਅਫ਼ਗ਼ਾਨਿਸਤਾਨ ਨੂੰ ਭੇਜੀ 2500 ਮੀਟਰਿਕ ਟਨ ਕਣਕ ਦੀ 15ਵੀਂ ਖੇਪ
. . .  1 day ago
ਅੰਮ੍ਰਿਤਸਰ, 2 ਜੁਲਾਈ - ਭਾਰਤ ਨੇ ਅਟਾਰੀ ਵਾਹਗਾ ਸਰਹੱਦ ਰਾਹੀ ਅਫ਼ਗ਼ਾਨਿਸਤਾਨ ਨੂੰ ਮਨੁੱਖੀ ਸਹਾਇਤਾ ਵਜੋਂ 2500 ਮੀਟਰਿਕ ਟਨ ਕਣਕ ਦੀ 15ਵੀਂ ਖੇਪ ਭੇਜੀ ਹੈ।ਕਸਟਮਜ਼ ਦੇ ਸੰਯੁਕਤ ਕਮਿਸ਼ਨਰ...
ਪ੍ਰਧਾਨ ਮੰਤਰੀ ਦਾ ਸਵਾਗਤ ਨਾ ਕਰਨ 'ਤੇ ਸਿਮ੍ਰਿਤੀ ਈਰਾਨੀ ਵਲੋਂ ਕੇ.ਸੀ.ਆਰ. ਦੀ ਅਲੋਚਨਾ
. . .  1 day ago
ਨਵੀਂ ਦਿੱਲੀ, 2 ਜੁਲਾਈ ਕੇਂਦਰੀ ਮੰਤਰੀ ਸਿਮ੍ਰਿਤੀ ਈਰਾਨੀ ਨੇ ਹੈਦਰਾਬਾਦ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਨਾ ਕਰਨ 'ਤੇ ਕੇ.ਸੀ.ਆਰ. ਦੀ ਅਲੋਚਨਾ ਕੀਤੀ...
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਆਪਣੇ ਧੜੇ ਦੇ ਵਿਧਾਇਕਾਂ ਨਾਲ ਪਹੁੰਚੇ ਮੁੰਬਈ
. . .  1 day ago
ਮੁੰਬਈ, 2 ਜੁਲਾਈ - ਮਹਾਰਾਸ਼ਟਰ ਦੇ ਨਵੇਂ ਬਣੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਗੋਆ ਤੋਂ ਆਪਣੇ ਧੜੇ ਦੇ ਵਿਧਾਇਕਾਂ ਨਾਲ ਮੁੰਬਈ ਹਵਾਈ ਅੱਡੇ ਪਹੁੰਚ ਗਏ...
ਹਰਿਆਣਾ ਦੇ 6 ਵਿਧਾਇਕਾਂ ਨੇ ਮਾਣਿਆ ਰੀਟਰੀਟ ਸੈਰੇਮਨੀ ਦਾ ਆਨੰਦ
. . .  1 day ago
ਅਟਾਰੀ, 2 ਜੁਲਾਈ - (ਗੁਰਦੀਪ ਸਿੰਘ ਅਟਾਰੀ) - ਭਾਰਤ ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਦੀ ਅਟਾਰੀ ਵਾਹਗਾ ਸਰਹੱਦ 'ਤੇ ਹੋਣ ਵਾਲੀ ਸਾਂਝੀ ਰੀਟਰੀਟ ਸੈਰੇਮਨੀ ਦਾ ਹਰਿਆਣਾ ਦੇ 6 ਵਿਧਾਇਕਾਂ ਨੇ ਆਨੰਦ ਮਾਣਿਆ। ਹਰਿਆਣਾ ਵਿਧਾਨ ਸਭਾ ਤੋਂ ਵਿਧਾਇਕ ਜਗਬੀਰ ਸਿੰਘ ਮਲਿਕ, ਬਲਬੀਰ ਸਿੰਘ...
ਅਧਿਆਪਕਾਂ ਤੋਂ ਬਾਅਦ ਹੁਣ ਪਟਵਾਰੀ ਉਮੀਦਵਾਰਾਂ ਨੂੰ ਵੀ 6 ਜੁਲਾਈ ਤੋਂ ਮਿਲਣਗੇ ਨਿਯੁਕਤੀ ਪੱਤਰ
. . .  1 day ago
ਬੁਢਲਾਡਾ, 2 ਜੁਲਾਈ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ 6635 ਅਧਿਆਪਕ ਭਰਤੀ ਪ੍ਰਕਿਰਿਆ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਹੁਣ ਅਗਲੇ ਕੁੱਝ ਦਿਨਾਂ 'ਚ ਮਾਲ ਪਟਵਾਰੀਆਂ ਦੀਆਂ ਅਸਾਮੀਆਂ ਦੇ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ...
ਸਮਸਾਨਘਾਟ 'ਚ ਮਿਲੀ ਅਣਪਛਾਤੀ ਲਾਸ਼, ਕਤਲ ਕੀਤੇ ਜਾਣ ਦਾ ਸ਼ੱਕ
. . .  1 day ago
ਹੰਡਿਆਏਿਆ/ਬਰਨਾਲਾ , 2 ਜੁਲਾਏੀ (ਗੁਰਜੀਤ ਸਿੰਘ ਖੁੱਡੀ) - ਹੰਡਿਆਇਆ ਦੇ ਵਾਰਡ ਨੰਬਰ 5 ਸ਼ਮਸ਼ਾਨਘਾਟ ਵਿੱਚ 30 ਸਾਲ ਦੇ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਪ੍ਰਤੱਖ ਦਰਸ਼ੀਆਂ ਅਨੁਸਾਰ ਮਾਮਲਾ ਕਤਲ ਕੀਤੇ ਜਾਣ ਦਾ ਜਾਪਦਾ...
ਅਮਰਨਾਥ ਯਾਤਰਾ : ਫ਼ੌਜ ਵਲੋਂ ਰਿਕਾਰਡ ਸਮੇਂ 'ਚ ਨੁਕਸਾਨੇ ਗਏ ਪੁਲਾਂ ਦਾ ਪੁਨਰ ਨਿਰਮਾਣ
. . .  1 day ago
ਊਧਮਪੁਰ, 2 ਜੁਲਾਈ - ਅਮਰਨਾਥ ਯਾਤਰਾ ਦੌਰਾਨ ਭਾਰਤੀ ਫ਼ੌਜ ਨੇ ਰਿਕਾਰਡ ਸਮੇਂ 'ਚ ਬਾਲਟਾਲ ਰੂਟ 'ਤੇ ਜ਼ਮੀਨ ਖਿਸਕਣ ਕਾਰਨ ਨੁਕਸਾਨੇ ਗਏ ਪੁਲਾਂ ਦਾ ਪੁਨਰ ਨਿਰਮਾਣ ਕੀਤਾ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਡੀ.ਜੀ.ਪੀ. ਭਾਵਰਾ ਦੀ ਛੁੱਟੀ ਮਨਜ਼ੂਰ
. . .  1 day ago
ਚੰਡੀਗੜ੍ਹ, 2 ਜੁਲਾਈ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਡੀ.ਜੀ.ਪੀ. ਵੀ.ਕੇ. ਭਾਵਰਾ ਵਲੋਂ 2 ਮਹੀਨਿਆਂ ਲਈ ਛੁੱਟੀ 'ਤੇ ਜਾਣ ਲਈ ਦਿੱਤੀ ਅਰਜ਼ੀ ਨੂੰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਮਨਜ਼ੂਰ...
ਗ਼ੁੱਸੇ 'ਚ ਆਏ ਲੋਕਾਂ ਵਲੋਂ ਉਦੈਪੁਰ ਹੱਤਿਆਕਾਂਡ ਦੇ ਦੋਸ਼ੀਆਂ ਉੱਪਰ ਹਮਲਾ
. . .  1 day ago
ਜੈਪੁਰ, 2 ਜੁਲਾਈ - ਉਦੈਪੁਰ ਹੱਤਿਆਕਾਂਡ ਦੇ ਦੋਸ਼ੀਆਂ ਨੂੰ ਜੈਪੁਰ ਵਿਖੇ ਐਨ.ਆਈ.ਏ.ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਕਿ ਗ਼ੁੱਸੇ ਵਿਚ ਆਏ ਲੋਕਾਂ ਨੇ ਦੋਸ਼ੀਆਂ ਉੱਪਰ ਹਮਲਾ ਕਰ ਦਿੱਤਾ। ਐਨ.ਆਈ.ਏ. ਅਦਾਲਤ ...
ਰਵੀ ਸਿੰਘ ਖ਼ਾਲਸਾ ਦਾ ਟਵਿੱਟਰ ਅਕਾਊਂਟ ਬੰਦ ਕਰਨ ਦੀ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਨਿਖੇਧੀ
. . .  1 day ago
ਚੰਡੀਗੜ੍ਹ, 2 ਜੁਲਾਈ - ਖ਼ਾਲਸਾ ਏਡ ਦੇ ਸੰਚਾਲਕ ਰਵੀ ਸਿੰਘ ਖ਼ਾਲਸਾ ਦਾ ਟਵਿੱਟਰ ਅਕਾਊਂਟ ਬੰਦ ਹੋਣ 'ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਟਵੀਟ ਕਰ ਕਿਹਾ ਕਿ ਰਵੀ ਸਿੰਘ ਖ਼ਾਲਸਾ...
ਪੀਣ ਵਾਲੇ ਪਾਣੀ ਦੀ ਬੋਤਲ ਨੂੰ ਲੈ ਕੇ ਪ੍ਰਵਾਸੀ ਮਜ਼ਦੂਰ ਦਾ ਸਾਥੀ ਮਜ਼ਦੂਰਾਂ ਵਲੋਂ ਕਤਲ
. . .  1 day ago
ਮਲੋਟ, 2 ਜੁਲਾਈ (ਪਾਟਿਲ) - ਪਿੰਡ ਈਨਾ ਖੇੜਾ ਵਿਖੇ ਇਕ ਪਾਈਪ ਫ਼ੈਕਟਰੀ ਵਿਚ ਕੰਮ ਕਰਦੇ ਬਿਹਾਰੀ ਮਜ਼ਦੂਰ ਦਾ ਸਾਥੀ ਮਜ਼ਦੂਰਾਂ ਨੇ ਪੀਣ ਵਾਲੇ ਪਾਣੀ ਦੀ ਬੋਤਲ ਨੂੰ ਲੈ ਕੇ ਲੋਹੇ ਦੀਆਂ ਰਾਡਾਂ ਮਾਰ ਕੇ ਬੇਰਹਿਮੀ ਨਾਲ...
ਕੰਧ ਨੂੰ ਲੈ ਕੇ ਹੋਏ ਝਗੜੇ ਦੌਰਾਨ ਪੋਤੇ ਵਲੋਂ ਦਾਦੇ ਤੇ ਤਾਏ ਦੀ ਗੋਲੀਆਂ ਮਾਰ ਕੇ ਹੱਤਿਆ, ਦਾਦੀ ਗੰਭੀਰ ਜ਼ਖਮੀਂ
. . .  1 day ago
ਮਲੋਟ, 2 ਜੁਲਾਈ (ਪਾਟਿਲ) - ਥਾਣਾ ਸਦਰ ਮਲੋਟ ਦੇ ਪਿੰਡ ਬਾਮ ਵਿਖੇ ਅੱਜ ਹੋਈ ਬਹਿਸ ਦੌਰਾਨ ਇਕ ਵਿਅਕਤੀ ਵਲੋਂ ਦੋ ਬਜ਼ੁਰਗਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦ ਕਿ ਇੱਕ ਬਜ਼ੁਰਗ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ...
ਪੰਜਾਬ ਸਰਕਾਰ ਕਰੇਗੀ ਐਮ.ਐਸ.ਪੀ. ਤੋਂ ਘੱਟ ਖ਼ਰੀਦੀ ਗਈ ਮੂੰਗੀ ਦੇ ਨੁਕਸਾਨ ਦੀ ਭਰਪਾਈ - ਭਗਵੰਤ ਮਾਨ
. . .  1 day ago
ਚੰਡੀਗੜ੍ਹ, 2 ਜੁਲਾਈ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਮੇਰੀ ਅਪੀਲ ਹੈ ਕਿ ਜਿਨ੍ਹਾਂ ਕਿਸਾਨਾਂ ਨੇ ਮੂੰਗੀ ਦੀ ਫ਼ਸਲ ਬੀਜੀ ਸੀ, ਉਨ੍ਹਾਂ ਨੂੰ ਸਾਡੀ ਸਰਕਾਰ ਕਿਸੇ ਤਰਾਂ ਦੀ ਦਿੱਕਤ ਨਹੀਂ ਆਉਣ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਾਰਕਫੈੱਡ ਦੁਆਰਾ ਤਿਆਰ ਕੀਤੇ ਗਏ Corn Flakes ਲਾਂਚ
. . .  1 day ago
ਚੰਡੀਗੜ੍ਹ, 2 ਜੁਲਾਈ - ਅੱਜ ਕੌਮਾਂਤਰੀ ਸਹਿਕਾਰੀ ਦਿਵਸ ਮੌਕੇ ਮਾਰਕਫੈੱਡ ਵਲੋਂ ਤਿਆਰ ਕੀਤੇ ਗਏ Corn Flakes ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਂਚ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਮਾਰਕਫੈੱਡ ਦੇ ਪਦਾਰਥਾਂ...
ਖ਼ਾਲਸਾ ਏਡ ਦੇ ਸੰਚਾਲਕ ਰਵੀ ਸਿੰਘ ਦਾ ਟਵਿੱਟਰ ਅਕਾਊਂਟ ਹੋਇਆ ਬੰਦ
. . .  1 day ago
ਮਹਿਲ ਕਲਾਂ, 2 ਜੁਲਾਈ (ਗੁਰਪ੍ਰੀਤ ਸਿੰਘ ਅਣਖੀ)-ਟਵਿੱਟਰ ਵਲੋਂ ਕਿਸਾਨ ਏਕਤਾ ਮੋਰਚਾ ਅਤੇ ਟਰੈੱਕਟ ਟੂ ਟਵਿੱਟਰ ਦੇ ਖਾਤੇ ਬੰਦ ਕਰਨ ਤੋਂ ਬਾਅਦ ਅੱਜ ਟਵਿੱਟਰ ਨੇ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਦੇ ਮੁੱਖ ਸੰਚਾਲਕ ਰਵੀ ਸਿੰਘ...
ਮੂੰਗੀ ਦੀ ਖ਼ਰੀਦ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਲੈ ਸਕਦੇ ਹਨ ਵੱਡਾ ਫ਼ੈਸਲਾ
. . .  1 day ago
ਚੰਡੀਗੜ੍ਹ, 2 ਜੁਲਾਈ (ਅਵਤਾਰ ਸਿੰਘ) - ਮੂੰਗੀ ਦੀ ਖ਼ਰੀਦ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਅਨੁਸਾਰ ਮੂੰਗੀ ਦੀ ਖ਼ਰੀਦ ਨੂੰ ਲੈ ਕੇ ਸਰਕਾਰ ਕਿਸਾਨਾਂ ਨੂੰ ਰਾਹਤ ਦੇ ਸਕਦੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਕੋਈ ਵੱਡਾ ਫ਼ੈਸਲਾ...
ਭਾਰਤ-ਇੰਗਲੈਂਡ 5ਵਾਂ ਟੈਸਟ : ਪਹਿਲੀ ਪਾਰੀ 'ਚ ਭਾਰਤ ਦੀ ਪੂਰੀ ਟੀਮ 416 ਦੌੜਾਂ ਬਣਾ ਕੇ ਆਊਟ
. . .  1 day ago
ਬਰਮਿੰਘਮ, 2 ਜੁਲਾਈ - ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕੇਟ ਟੀਮਾਂ ਵਿਚਕਾਰ ਚੱਲ ਰਹੇ 5ਵੇਂ ਟੈਸਟ ਮੈਚ ਦੇ ਦੂਸਰੇ ਦਿਨ ਪਹਿਲੀ ਪਾਰੀ 'ਚ ਭਾਰਤ ਦੀ ਪੂਰੀ ਟੀਮ 416 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ...
ਨੂਪੁਰ ਸ਼ਰਮਾ ਦਾ ਸਮਰਥਨ ਕਰਨ ਵਾਲੇ ਦੁਕਾਨ ਮਾਲਕ ਦੀ ਹੱਤਿਆ ਦੀ ਨਿਆਇਕ ਜਾਂਚ ਦੇ ਹੁਕਮ
. . .  1 day ago
ਨਵੀਂ ਦਿੱਲੀ, 2 ਜੁਲਾਈ - ਮੁਅੱਤਲ ਭਾਜਪਾ ਆਗੂ ਨੂਪੁਰ ਸ਼ਰਮਾ ਦਾ ਸਮਰਥਨ ਕਰਨ 'ਤੇ ਅਮਰਾਵਤੀ ਵਿਖੇ ਦੁਕਾਨ ਮਾਲਕ ਦੀ ਹੱਤਿਆ ਦੀ ਨਿਆਇਕ ਜਾਂਚ ਦੇ ਹੁਕਮ ਦਿੱਤੇ ਗਏ...
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਿਨਾਂ ਗੁਜਰਾਤ ਦੌਰੇ 'ਤੇ
. . .  1 day ago
ਨਵੀਂ ਦਿੱਲੀ, 2 ਜੁਲਾਈ- 'ਆਪ' ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੁਜਰਾਤ ਦੇ ਦੌਰੇ 'ਤੇ ਹਨ, ਉਹ 3-4 ਜੁਲਾਈ ਨੂੰ ਅਹਿਮਦਾਬਾਦ 'ਚ ਹੋਣਗੇ। 3 ਜੁਲਾਈ ਨੂੰ ਉਹ ਪਾਰਟੀ ਦੇ ਨਵੇਂ ਅਹੁਦੇਦਾਰਾਂ ਨੂੰ ਸਹੁੰ ਚੁਕਾਉਣਗੇ ਅਤੇ 4 ਜੁਲਾਈ ਨੂੰ ਉਹ ਟਾਊਨ ਹਾਲ ਮੀਟਿੰਗ 'ਚ ਸ਼ਾਮਿਲ ਹੋਣਗੇ।
ਮੁਹੰਮਦ ਜ਼ੁਬੈਰ ਨੂੰ ਵੱਡਾ ਝਟਕਾ, ਜ਼ਮਾਨਤ ਅਰਜ਼ੀ ਖ਼ਾਰਿਜ, ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜਿਆ
. . .  1 day ago
ਨਵੀਂ ਦਿੱਲੀ, 2 ਜੁਲਾਈ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿੱਜੀ ਚੈਨਲ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ। ਅਦਾਲਤ ਨੇ ਮੁਹੰਮਦ ਜ਼ੁਬੈਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ।
ਜੀ.ਆਰ.ਪੀ. ਦੇ ਏ.ਆਈ.ਜੀ. ਵਲੋਂ ਰੇਲਵੇ ਸਟੇਸ਼ਨ ਦੀ ਚੈਕਿੰਗ
. . .  1 day ago
ਅੰਮ੍ਰਿਤਸਰ, 2 ਜੁਲਾਈ (ਗਗਨਦੀਪ ਸ਼ਰਮਾ)-ਜੀ.ਆਰ.ਪੀ. ਦੇ ਏ.ਆਈ.ਜੀ. ਅਜੇ ਮਲੂਜਾ ਵਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਵੇ। ਇਸ ਦੌਰਾਨ ਯਾਤਰੀਆਂ ਦੇ ਸਾਮਾਨ ਨੂੰ ਵੀ ਚੈੱਕ ਕੀਤਾ ਗਿਆ।
ਬਰਗਾੜੀ ਬੇਅਦਬੀ ਮਾਮਲਾ: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿੱਖ ਆਗੂਆਂ ਨੂੰ ਸੌਂਪੀ ਜਾਂਚ ਰਿਪੋਰਟ
. . .  1 day ago
ਅਜਨਾਲਾ, 2 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਸਿੱਖ ਆਗੂਆਂ ਨੂੰ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਰਿਪੋਰਟ ਸੌਂਪ ਦਿੱਤੀ ਹੈ। ਇਸ ਸੰਬੰਧੀ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਗੁਰਮੀਤ ਵਿਦਿਆਲਾ ਦਮਦਮੀ ਟਕਸਾਲ...
ਜਬਰ ਜਨਾਹ ਮਾਮਲੇ 'ਚ ਸਾਬਕਾ ਵਿਧਾਇਕ ਬੈਂਸ ਦਾ ਭਰਾ ਗ੍ਰਿਫ਼ਤਾਰ
. . .  1 day ago
ਲੁਧਿਆਣਾ, 2 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਜਬਰ ਜਨਾਹ ਦੇ ਮਾਮਲੇ 'ਚ ਪੁਲਿਸ ਨੇ ਅੱਜ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਜੁਆਇੰਟ ਪੁਲਿਸ ਕਮਿਸ਼ਨਰ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 19 ਮੱਘਰ ਸੰਮਤ 553

ਅੰਮ੍ਰਿਤਸਰ / ਦਿਹਾਤੀ

ਅਕਾਲੀ ਦਲ-ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਵਿਚ ਯੂਥ ਵਿੰਗ ਦਾ ਹੋਵੇਗਾ ਅਹਿਮ ਯੋਗਦਾਨ : ਮੇਜਰ ਸਿਵੀ

ਮਜੀਠਾ, 3 ਦਸੰਬਰ (ਮਨਿੰਦਰ ਸਿੰਘ ਸੋਖੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਾਸਤੇ 13 ਨੁਕਾਤੀ ਪ੍ਰੋਗਰਾਮ ਦਾ ਏਜੰਡਾ ਲੈਕੇ ਇਸ ਵਾਰ ਸ਼੍ਰੋਮਣੀ ਅਕਾਲੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਆਪਣੇ ਚੋਣ ਹਲਕਿਆਂ ਵਿਚ ਚੋਣ ਪ੍ਰਚਾਰ ਵਾਸਤੇ ਉਤਰਨਗੇ | ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਹਰਿਆਵਲ ਦਸਤਾ ਯੂਥ ਵਿੰਗ ਵੀ ਮੈਦਾਨ ਵਿਚ ਉਤਰ ਕੇ ਸ਼੍ਰੋਮਣੀ ਅਕਾਲੀ ਦੀ ਜਿੱਤ ਨੂੰ ਯਕੀਨੀ ਬਣਾਵੇਗਾ | ਇਹ ਪ੍ਰਗਟਾਵਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕੱਤਰ ਮੇਜ਼ਰ ਸ਼ਿਵਚਰਨ ਸਿੰਘ ਬਰਾੜ ਨੇ ਇਥੋਂ ਨਾਲ ਲਗਦੇ ਪਿੰਡ ਆਬਾਦੀ ਵਰਪਾਲ ਸੋਹੀਆਂ ਕਲਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਅਤੇ ਯੂਥ ਆਗੂ ਜੋਬਨਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਨੌਜਵਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਨ ਉਪਰੰਤ ਗੱਲਬਤ ਦੌਰਾਨ ਕੀਤਾ | ਮੇਜਰ ਸ਼ਿਵੀ ਨੇ ਅੱਗੇ ਕਿਹਾ ਕਿ ਪਿਛਲੇ 60 ਸਾਲਾਂ ਤੋਂ ਵਿਕਾਸ ਪੱਖੋਂ ਪੱਛੜ੍ਹੇ ਹਲਕਾ ਮਜੀਠਾ ਦੀ ਨੁਹਾਰ ਬਿਕਰਮ ਸਿੰਘ ਮਜੀਠੀਆ ਨੇ 450 ਕਰੋੜ੍ਹ ਰੁਪਏ ਦੀ ਲਾਗਤ ਨਾਲ ਸਵਾਰ ਦਿੱਤੀ ਸੀ ਪਰ ਕਾਂਗਰਸ ਸਰਕਾਰ ਨੇ ਮਜੀਠੀਆ ਵਲੋਂ ਕਰਵਾਏ ਜਾ ਰਹੇ ਕੰਮ ਵੀ ਬੰਦ ਕਰਵਾ ਦਿੱਤੇ ਸਨ | ਇਸ ਵਾਰ ਇਸੇ ਏਜੰਡੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਲਕੇ ਵਿਚ ਵੋਟਾਂ ਦੀ ਮੰਗ ਕਰਨਗੇ | ਇਸ ਮੌਕੇ ਨੌਜਵਾਨ ਆਗੂ ਜੋਬਨਪ੍ਰੀਤ ਸਿੰਘ, ਮੇਜ਼ਰ ਸ਼ਿਵਚਰਨ ਸਿੰਘ ਦੇ ਨਾਲ ਮਜੀਠੀਆ ਦੇ ਸਿਆਸੀ ਸਕੱਤਰ ਕੁਲਜੀਤ ਸਿੰਘ ਬਰਾੜ੍ਹ, ਜੋਬਨਪ੍ਰੀਤ ਸਿੰਘ ਗਿੱਲ, ਰਸ਼ਪਾਲ ਸਿੰਘ, ਮਾ: ਬਲਰਾਜ ਸਿੰਘ, ਮਾ: ਬਲਦੇਵ ਸਿੰਘ, ਰਸ਼ਪਾਲ ਸਿੰਘ ਪੰਚ, ਲਵਪ੍ਰੀਤ ਸਿੰਘ ਪੰਚ, ਉਂਕਾਰ ਸਿੰਘ ਪੰਚ, ਸਨੀ ਬੱਲ, ਅਜੀਤਪਾਲ ਸਿੰਘ, ਗੁਰਪ੍ਰੀਤ ਸਿੰਘ, ਸ਼ੰਦੀਪ ਕੈਰੋਂ, ਮਨਬੀਰ ਸਿੰਘ, ਲਵਪ੍ਰੀਤ ਸਿੰਘ, ਸੁੱਖ ਗਿੱਲ, ਅੰਮਿ੍ਤ ਗਿੱਲ, ਪਵਿੱਤਰਪਾਲ ਸਿੰਘ ਗਿੱਲ, ਕੁਲਦੀਪ ਸੋਹੀ, ਬੱਬੂ, ਮੰਨਾ, ਵਿਪਨ ਗਿੱਲ, ਬੌਬੀ ਕੰਬੋਜ਼, ਪਰਮਪਾਲ, ਬਿਕਰਮ ਸਿੰਘ ਮੱਲਾ, ਬਰਿੰਦਰ ਸਿੰਘ ਕੇਬੋਜ਼, ਗੁਰਮੇਜ ਸਿੰਘ, ਬਿਕਰਮ ਸਿੰਘ ਦਾਰਾ ਆਦਿ ਨੌਜਵਾਨ ਹਾਜ਼ਰ ਸਨ |

ਕਿਸਾਨ ਸੰਘਰਸ਼ ਦੀ ਜਿੱਤ ਨੂੰ ਸਮਰਪਿਤ ਕਵੀ ਦਰਬਾਰ ਭਲਕੇ

ਬਾਬਾ ਬਕਾਲਾ ਸਾਹਿਬ, 3 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪਿਛਲੇ 36 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਜੁਟੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਕਿਸਾਨ ...

ਪੂਰੀ ਖ਼ਬਰ »

ਅਕਾਲੀ ਦਲ ਦੀ ਡੁੱਬਦੀ ਬੇੜੀ 'ਚੋਂ ਆਗੂ ਛਾਲਾਂ ਮਾਰ ਕੇ ਭੱਜ ਰਹੇ ਹਨ : ਕੰਵਰਪ੍ਰਤਾਪ ਅਜਨਾਲਾ

ਗੱਗੋਮਾਹਲ, 3 ਦਸੰਬਰ (ਬਲਵਿੰਦਰ ਸਿੰਘ ਸੰਧੂ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਯਤਨਾਂ ਸਦਕਾ ਪੰਜਾਬ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ | ਉਨ੍ਹਾਂ ਆਪਣੇ ਸੀਮਤ ਕਾਰਜ ਕਾਲ 'ਚ ਪੰਜਾਬੀਆਂ ਦੀਆਂ ਉਮੀਦਾਂ 'ਤੇ ਖਰਾ ਉੱਤਰਨ ਦਾ ਯਤਨ ਕੀਤਾ ਹੈ | ਉਕਤ ...

ਪੂਰੀ ਖ਼ਬਰ »

ਬਹੁਮਤ ਹੋਣ ਦੇ ਬਾਵਜੂਦ ਪਿੰਡ ਟਪਿਆਲਾ ਦੀ ਮਹਿਲਾ ਸਰਪੰਚ ਨੂੰ ਕੀਤਾ ਮੁਅੱਤਲ

ਲੋਪੋਕੇ, 3 ਦਸੰਬਰ (ਗੁੁਰਵਿੰਦਰ ਸਿੰਘ ਕਲਸੀ)-ਬਲਾਕ ਚੋਗਾਵਾਂ ਦੇ ਉੱਘੇ ਆਜ਼ਾਦੀ ਘੁਲਾਟੀਏ ਦੇ ਪਿੰਡ ਟਪਿਆਲਾ ਦੀ ਗ਼ੈਰ ਕਾਂਗਰਸੀ ਪੰਚਾਇਤ ਦੀ ਮਹਿਲਾ ਸਰਪੰਚ ਰਾਜਿੰਦਰ ਕੌਰ ਨੂੰ ਬਹੁਮਤ ਹੋਣ 'ਤੇ ਵੀ ਮੁਅੱਤਲ ਕਰ ਦਿੱਤਾ ਗਿਆ ਹੈ | ਇਸ ਸਬੰਧੀ ਰੋਹ ਵਿਚ ਆਏ ਪਿੰਡ ਦੇ ...

ਪੂਰੀ ਖ਼ਬਰ »

ਨੌਜਵਾਨ ਆਗੂ ਜੋਬਨਪ੍ਰੀਤ ਸਿੰਘ ਮਟੀਆ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ

ਹਰਸਾ ਛੀਨਾ, 3 ਦਸੰਬਰ (ਕੜਿਆਲ)-ਜ਼ਿਲ੍ਹਾ ਅੰਮਿ੍ਤਸਰ ਦੀ ਸਿਆਸਤ ਵਿਚ ਅਹਿਮ ਸਥਾਨ ਰੱਖਦੇ ਮਟੀਆ ਪਰਿਵਾਰ ਨਾਲ ਸਬੰਧਤ ਦਲਜੀਤ ਸਿੰਘ ਸੰਧੂ ਦੇ ਬੇਟੇ, ਕਾਂਗਰਸੀ ਆਗੂ ਰਣਬੀਰ ਸਿੰਘ ਲਾਡਾ ਮਟੀਆ ਦੇ ਭਤੀਜੇ, ਸਰਪੰਚ ਗੁਰਸ਼ਰਨ ਸਿੰਘ ਮਨੀ ਮਟੀਆ ਤੇ ਨੌਜੁਆਨ ਆਗੂ ਰਮਿੰਦਰ ...

ਪੂਰੀ ਖ਼ਬਰ »

ਹਲਕੇ 'ਚ ਕਾਂਗਰਸ ਦੀ ਜਿੱਤ ਯਕੀਨੀ ਬਣਾਉਣ ਲਈ ਕੰਵਰਪ੍ਰਤਾਪ ਅਜਨਾਲਾ ਵਲੋਂ ਮੀਟਿੰਗਾਂ

ਅਜਨਾਲਾ, 3 ਦਸੰਬਰ (ਐਸ. ਪ੍ਰਸ਼ੋਤਮ)-ਅੱਜ ਕਾਂਗਰਸ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਸਪੁੱਤਰ 'ਤੇ ਕਾਂਗਰਸ ਜ਼ਿਲ੍ਹਾ ਦਿਹਾਤੀ ਸੀਨੀਅਰ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ ਵਲੋਂ ਹਲਕੇ 'ਚ ਬੂਥ ਪੱਧਰ 'ਤੇ ਅਗਾਮੀ ਪੰਜਾਬ ਚੋਣਾਂ 'ਚ ਕਾਂਗਰਸ ਦੀ ...

ਪੂਰੀ ਖ਼ਬਰ »

ਜਥੇ: ਅਮਰਜੀਤ ਸਿੰਘ ਬੰਡਾਲਾ ਦਾ ਅਗਜ਼ੈਕਟਿਵ ਮੈਂਬਰ ਚੁਣੇ ਜਾਣ ਉਪਰੰਤ ਪਿੰਡ ਬੰਡਾਲਾ ਪੁੱਜਣ 'ਤੇ ਸ਼ਾਨਦਾਰ ਸਵਾਗਤ

ਜੰਡਿਆਲਾ ਗੁਰੂ, 3 ਦਸੰਬਰ (ਰਣਜੀਤ ਸਿੰਘ ਜੋਸਨ)-ਹਲਕਾ ਜੰਡਿਆਲਾ ਗੁਰੂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਅਮਰਜੀਤ ਸਿੰਘ ਬੰਡਾਲਾ ਨੂੰ ਸ਼੍ਰੋਮਣੀ ਕਮੇਟੀ ਦਾ ਅਗਜ਼ੈਕਟਿਵ ਮੈਂਬਰ ਚੁਣੇ ਜਾਣ ਉਪਰੰਤ ਪਿੰਡ ਬੰਡਾਲਾ ਵਿਖੇ ਪੁੱਜਣ 'ਤੇ ...

ਪੂਰੀ ਖ਼ਬਰ »

ਸਰਪੰਚਾਂ ਤੇ ਚੇਅਰਮੈਨ ਨੂੰ ਟਿੱਚ ਜਾਣਨ ਵਾਲੇ ਬੀ. ਡੀ. ਪੀ. ਓ. ਚੋਗਾਵਾਂ ਨੂੰ ਕੀਤਾ ਮੁਅੱਤਲ

ਚੋਗਾਵਾਂ, 3 ਦਸੰਬਰ (ਗੁਰਬਿੰਦਰ ਸਿੰਘ ਬਾਗੀ)-ਬਲਾਕ ਚੋਗਾਵਾਂ ਦੇ ਬੀ. ਡੀ. ਪੀ. ਓ. ਗੁਰਮੀਤ ਸਿੰਘ ਚਾਹਲ ਨੂੰ ਬਲਾਕ ਚੋਗਾਵਾਂ ਦੇ ਪੰਚਾਂ ਸਰਪੰਚਾਂ ਨੂੰ ਖੱਜਲ ਖ਼ਰਾਬ ਕਰਨ ਅਤੇ ਚੇਅਰਮੈਨ ਹਰਭੇਜ ਸਿੰਘ ਵਣੀਏਕੇ ਨਾਲ ਮਾੜੇ ਵਤੀਰੇ ਬੋਲ-ਕਬੋਲ ਬੋਲੇ ਜਾਣ ਕਾਰਨ ਆਪਣੇ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਢਾਡੀ ਦਰਬਾਰ ਅੱਜ

ਜਗਦੇਵ ਕਲਾਂ, 3 ਦਸੰਬਰ (ਸ਼ਰਨਜੀਤ ਸਿੰਘ ਗਿੱਲ)-ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਮਹਾਨ ...

ਪੂਰੀ ਖ਼ਬਰ »

ਕਣਕ ਘੱਟ ਦੇਣ ਤੇ ਰਾਸ਼ਨ ਕਾਰਡ ਕੱਟੇ ਜਾਣ 'ਤੇ ਕੀਤਾ ਰੋਸ ਪ੍ਰਗਟ

ਲੋਪੋਕੇ, 3 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਕੇਂਦਰ ਸਰਕਾਰ ਵਲੋਂ ਨੀਲੇ ਕਾਰਡ ਹੋਲਡਰਾਂ ਨੂੰ ਮੁਫਤ ਦਿੱਤੀ ਜਾਣ ਵਾਲੀ ਕਣਕ ਦੀ ਵੰਡ ਪ੍ਰਣਾਲੀ ਤਹਿਸੀਲ ਲੋਪੋਕੇ ਦੇ ਕੁਝ ਪਿੰਡਾਂ ਵਿਚ ਠੀਕ ਢੰਗ ਨਾਲ ਨਾ ਦਿੱਤੇ ਜਾਣ 'ਤੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ...

ਪੂਰੀ ਖ਼ਬਰ »

ਪੰਜ ਗ੍ਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ

ਅਟਾਰੀ, 3 ਦਸੰਬਰ (ਗੁਰਦੀਪ ਸਿੰਘ ਅਟਾਰੀ)-ਪੁਲਿਸ ਥਾਣਾ ਘਰਿੰਡਾ ਨੇ ਛਾਪੇਮਾਰੀ ਦੌਰਾਨ ਇਕ ਵਿਅਕਤੀ ਨੂੰ ਗਿ੍ਫਤਾਰ ਕਰਕੇ ਉਸ ਪਾਸੋਂ ਸਾਢੇ ਪੰਜ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਉਸ ਦੀ ਪਹਿਚਾਣ ਕਸਬਾ ਅਟਾਰੀ ਵਾਸੀ ਹਰਪਾਲ ਸਿੰਘ ਲੱਕੀ ਵਜੋਂ ਹੋਈ ਹੈ | ਏਐੱਸਆਈ ...

ਪੂਰੀ ਖ਼ਬਰ »

ਆਗਾਮੀ ਚੋਣਾਂ 'ਚ ਭਾਜਪਾ ਦਾ ਸਿੱਧਾ ਮੁਕਾਬਲਾ ਕਾਂਗਰਸ ਨਾਲ ਹੋਵੇਗਾ-ਮਾਕੋਵਾਲ

ਅਜਨਾਲਾ, 3 ਦਸੰਬਰ (ਐਸ. ਪ੍ਰਸ਼ੋਤਮ)-ਭਾਜਪਾ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ-ਮਜੀਠਾ ਦੇ ਪ੍ਰਧਾਨ ਸ: ਸਤਿੰਦਰ ਸਿੰਘ ਮਾਕੋਵਾਲ ਨੇ ਬੀਤੇ ਦਿਨ ਅੰਮਿ੍ਤਸਰ ਵਿਖੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਮੀਟਿੰਗ ਦੌਰਾਨ ਜ਼ਿਲ੍ਹਾ ਦਿਹਾਤੀ 'ਚ ਪੈਂਦੇ ਤਿੰਨੇ ਵਿਧਾਨ ...

ਪੂਰੀ ਖ਼ਬਰ »

ਪ੍ਰਧਾਨ ਵੇਹਰੂ ਦੀ ਅਗਵਾਈ 'ਚ ਟਰੱਕ ਮਾਲਕਾਂ ਵਲੋਂ ਯੂਨੀਅਨਾਂ ਨੂੰ ਬਹਾਲ ਕਰਨ ਲਈ ਨਾਅਰੇਬਾਜ਼ੀ

ਅਜਨਾਲਾ, 3 ਦਸੰਬਰ (ਐਸ. ਪ੍ਰਸ਼ੋਤਮ)-ਅੱਜ ਇਥੇ ਟਰੱਕ ਟਰਾਂਸਪੋਰਟ ਧੰਦੇ ਨੂੰ ਬਚਾਉਣ ਲਈ ਪੰਜਾਬ ਸਰਕਾਰ ਕੋਲੋਂ ਟਰੱਕ ਯੂਨੀਅਨਾਂ ਬਹਾਲ ਕਰਵਾਉਣ ਅਤੇ ਕੇਂਦਰੀ ਮੋਦੀ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਆਲ ਪੰਜਾਬ ਟਰੱਕ ਏਕਤਾ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵੱਡਾ ਗੁਰਦੁਆਰਾ ਰਈਆ ਵਿਖੇ ਸੇਵਾ ਸਮਾਗਮ

ਰਈਆ, 3 ਦਸੰਬਰ (ਸ਼ਰਨਬੀਰ ਸਿੰਘ ਕੰਗ)-ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਵੱਡਾ ਚੌਂਕ ਰਈਆ ਵਿਖੇ ਸੇਵਾ ਸਮਾਗਮ ਹੋਇਆ | ਜਿਸ ਵਿਚ ਭਾਈ ਜਸਪਾਲ ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਬਾਬਾ ...

ਪੂਰੀ ਖ਼ਬਰ »

ਜਥੇ: ਹਵਾਰਾ ਦੀ ਸਿਹਤਯਾਬੀ ਲਈ ਅਰਦਾਸ ਤੇ ਕਿਸਾਨੀ ਸੰਘਰਸ਼ ਦੀ ਸਫਲਤਾ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ

ਚਵਿੰਡਾ ਦੇਵੀ, 3 ਦਸੰਬਰ (ਸਤਪਾਲ ਸਿੰਘ ਢੱਡੇ)-ਮਜੀਠਾ ਹਲਕੇ ਦੇ ਪੰਥਕ ਆਗੂ ਚੇਅਰਮੈਨ ਪ੍ਰਗਟ ਸਿੰਘ ਚੁਗਾਵਾਂ ਤੇ ਜਥੇ: ਜਗਤਾਰ ਸਿੰਘ ਹਵਾਰਾ ਕਮੇਟੀ ਦੇ ਆਗੂਆਂ ਵਲੋਂ ਅੱਜ ਪਿੰਡ ਚੁਗਾਵਾਂ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਜੇਲ੍ਹ ਵਿਚ ਬੰਦ ...

ਪੂਰੀ ਖ਼ਬਰ »

ਵਿਧਾਇਕ ਭਲਾਈਪੁਰ ਨੇ ਪਿੰਡਾਂ 'ਚ ਕਰੀਬ 2 ਕਰੋੜ ਦੀ ਲਾਗਤ ਨਾਲ ਸੰਪਰਕ ਮਾਰਗਾਂ ਦਾ ਰੱਖਿਆ ਨੀਂਹ ਪੱਥਰ

ਬਿਆਸ, 3 ਦਸੰਬਰ (ਪਰਮਜੀਤ ਸਿੰਘ ਰੱਖੜਾ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਹਲਕੇ ਦੇ ਪਿੰਡਾਂ ਵਿਚ ਚੇਅਰਮੈਨ, ਸਰਪੰਚ, ਪੰਚ ਅਤੇ ਕਾਂਗਰਸੀ ਆਗੂਆਂ, ਵਰਕਰਾਂ ਦੀ ਟੀਮ ਸਣੇ ਪਿੰਡਾਂ ਦੇ ਵਿਚ ਲੋਕਾਂ ਦੀਆਂ ਮੰਗਾਂ 'ਤੇ ਗੌਰ ਕਰਦਿਆਂ ...

ਪੂਰੀ ਖ਼ਬਰ »

ਪੰਚਾਇਤ ਨੂੰ ਖਤਮ ਕਰਕੇ ਨਗਰ ਪੰਚਾਇਤ ਬਣੀ ਬਾਬਾ ਬਕਾਲਾ ਨਗਰੀ ਹੋਈ ਲਾਵਾਰਸ

ਬਾਬਾ ਬਕਾਲਾ ਸਾਹਿਬ, 3 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ, ਜਿਸਨੂੰ ਕਿ ਪੰਜਾਬ ਸਾਰਕਾਰ ਵਲੋਂ ਹਾਲ ਈ ਵਿਚ ਨਗਰ ਪੰਚਾਇਤ ਵਿਚ ਤਸਬਦੀਲ ਕੀਤਾ ਹੈ ਵਿਖੇ ਵਿਕਾਸ ਕਾਰਜ ਠੱਪ ਹੋਣ ਕਾਰਨ ਲੋਕਾਂ ਵਿਚ ਨਿਰਾਸ਼ਤਾ ਫੈਲ ਰਹੀ ਹੈ | ਇਸ ...

ਪੂਰੀ ਖ਼ਬਰ »

ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਵਲੋਂ ਮੀਟਿੰਗ

ਓਠੀਆਂ, 3 ਦਸੰਬਰ (ਗੁਰਵਿੰਦਰ ਸਿੰਘ ਛੀਨਾ)-ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਵਲੋਂ ਪਿੰਡ ਜੋਸ਼ ਵਿਖੇ ਪ੍ਰਧਾਨ ਬਾਬਾ ਮੋਹਨ ਸਿੰਘ ਦੀਆਂ ਅਗਵਾਈ ਹੇਠ ਮੀਟਿੰਗ ਕੀਤੀ ਗਈ | ਜਿਸ ਵਿਚ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪਿਛਲੇ ਇਕ ਸਾਲ ਤੋਂ ਦਿੱਲੀ ...

ਪੂਰੀ ਖ਼ਬਰ »

ਕੰਪਿਊਟਰਾਈਜ਼ਡ ਲੈਂਡ ਰਿਕਾਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਸੰਘਰਸ਼ ਲਈ ਰਣਨੀਤੀ ਸੰਬੰਧੀ ਇਕੱਰਤਾ

ਤਰਸਿੱਕਾ, 3 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਪੰਜਾਬ ਲੈਂਡ ਰਿਕਾਰਡ ਸੁਸਾਇਟੀ (ਪੀ.ਐੱਲ.ਆਰ.ਐੱਸ.) ਦੇ ਕਾਮਿਆਂ ਦੀ ਯੂਨੀਅਨ ਕੰਪਿਊਟਰਾਈਜ਼ਡ ਲੈਂਡ ਰਿਕਾਰਡ ਇੰਪਲਾਇਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਸੰਘਰਸ਼ ...

ਪੂਰੀ ਖ਼ਬਰ »

ਮੋਬਾਇਲ ਵੈਨ ਰਾਹੀਂ ਲੋਕਾਂ ਨੂੰ ਚੋਣਾਂ ਸਬੰਧੀ ਈ.ਵੀ.ਐੱਮ. ਮਸ਼ੀਨ ਤੇ ਵੀ.ਵੀ. ਪੈਟ ਮਸ਼ੀਨ ਦੀ ਟ੍ਰੇਨਿੰਗ ਦਿੱਤੀ

ਅਜਨਾਲਾ, 3 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋ)-ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਚੋਣ ਰਜਿਸਟ੍ਰੇਸ਼ਨ ਅਫਸਰ ਕਮ ਜ਼ਿਲ੍ਹਾ ਮਾਲ ਅਫ਼ਸਰ ਰਵਿੰਦਰਪਾਲ ਸਿੰਘ ਦੀ ਯੋਗ ਅਗਵਾਈ ਤੇ ਇਲੈਕਸ਼ਨ ਕਾਨੂੰਗੋ ਜਸਬੀਰ ਸਿੰਘ ਦੀ ਦੇਖ-ਰੇਖ ਹੇਠ ਹਲਕਾ 012 ਰਾਜਾਸਾਂਸੀ ਦੇ ...

ਪੂਰੀ ਖ਼ਬਰ »

ਅਜਨਾਲਾ 'ਚ ਸਿਹਤ ਵਿਭਾਗ ਵਲੋਂ ਨਦੀਨ ਬੇਕਰੀ 'ਚੋਂ ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਭਰੇ

ਅਜਨਾਲਾ, 3 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਾਫ਼ ਸੁਥਰੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਲੋਕਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਫੂਡ ਸੇਫ਼ਟੀ ਅੰਮਿ੍ਤਸਰ ਦੇ ਸਹਾਇਕ ਕਮਿਸ਼ਨਰ ਰਜਿੰਦਰਪਾਲ ਸਿੰਘ ਦੀ ਅਗਵਾਈ ਹੇਠ ਸਥਾਨਿਕ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਕਾਲੇ ਕਾਨੂੰਨ ਰੱਦ ਹੋਣ 'ਤੇ ਕੀਤਾ ਸ਼ੁਕਰਾਨਾ

ਬਾਬਾ ਬਕਾਲਾ ਸਾਹਿਬ, 3 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਜ਼ਿਲ੍ਹਾ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਉਮਰਾਜ ਸਿੰਘ ਧਰਦਿਉ ਨੇ ਕਾਲੇ ਕਾਨੂੰਨ ਰੱਦ ਹੋਣ 'ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਹੈ ਤੇ ਕਿਸਾਨ ...

ਪੂਰੀ ਖ਼ਬਰ »

ਸ਼ਹੀਦ ਸੰਤ ਬਾਬਾ ਸੇਵਾ ਦੀ 29ਵੀਂ ਬਰਸੀ ਮੌਕੇ ਸਜਾਏ ਧਾਰਮਿਕ ਦੀਵਾਨ

ਮੱਤੇਵਾਲ, 3 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਸਥਾਨਕ ਕਸਬਾ ਮੱਤੇਵਾਲ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੱਜਣ ਸਿੰਘ ਦੀ ਅਗਵਾਈ ਤੇ ਇਲਾਕੇ ਦੀਆਂ ਸੰਗਤਾਂ ...

ਪੂਰੀ ਖ਼ਬਰ »

ਵਿਧਾਨ ਸਭਾ ਹਲਕਾ ਮਜੀਠਾ ਵਿਚ ਕਾਂਗਰਸੀਆਂ ਦੀ ਫੁੱਟ ਖੁੱਲ੍ਹ ਕੇ ਆਈ ਸਾਹਮਣੇ

ਮਜੀਠਾ, 3 ਦਸੰਬਰ (ਮਨਿੰਦਰ ਸਿੰਘ ਸੋਖੀ)-ਜਿਉਂ-ਜਿਉਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ ਤਿਉਂ ਸਾਰੀਆਂ ਰਾਜਨੀਤਕ ਪਾਰਟੀਆਂ ਵਿਚ ਟਿਕਟ ਪ੍ਰਾਪਤੀ ਦੇ ਦਾਅਵੇਦਾਰਾਂ ਵਿਚ ਭੱਜ ਦੌੜ੍ਹ ਸ਼ੁਰੂ ਹੋ ਗਈ ਹੈ ਤੇ ਆਪਣੇ-ਆਪਣੇ ਹਾਈਕਮਾਂਡ ਤੱਕ ਵੱਖ-ਵੱਖ ...

ਪੂਰੀ ਖ਼ਬਰ »

ਅਟਾਰੀ 'ਚ ਜਮਹੂਰੀ ਕਿਸਾਨ ਸਭਾ ਦੀ ਮੀਟਿੰਗ ਹੋਈ

ਅਟਾਰੀ, 3 ਦਸੰਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਕਸਬਾ ਅਟਾਰੀ ਵਿਖੇ ਅੱਜ ਜਮਹੂਰੀ ਕਿਸਾਨ ਸਭਾ ਦੀ ਮੀਟਿੰਗ ਹੋਈ ਜਿਸ ਵਿਚ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨ-ਮਜ਼ਦੂਰ ਸ਼ਾਮਿਲ ਹੋਏ | ਮੀਟਿੰਗ ਦੀ ਪ੍ਰਧਾਨਗੀ ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ, ਮੁਖਤਾਰ ਸਿੰਘ ...

ਪੂਰੀ ਖ਼ਬਰ »

ਸੰਤ ਬਾਬਾ ਗੁਰਬਚਨ ਸਿੰਘ ਤੇ ਸੰਤ ਬਾਬਾ ਪ੍ਰੀਤਮ ਸਿੰਘ ਦੀ ਯਾਦ ਵਿਚ ਯਾਦਗਾਰੀ ਗੇਟ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ

ਤਰਸਿੱਕਾ, 3 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਸਥਾਨਕ ਕਸਬਾ ਤਰਸਿੱਕਾ ਤੋਂ ਮਹਾਨ ਧਾਰਮਿਕ ਸ਼ਖ਼ਸੀਅਤਾਂ ਸੱਚਖੰਡ ਵਾਸੀ ਸੰਤ ਬਾਬਾ ਗੁਰਬਚਨ ਸਿੰਘ ਅਤੇ ਸੱਚਖੰਡ ਵਾਸੀ ਸੰਤ ਬਾਬਾ ਪ੍ਰੀਤਮ ਸਿੰਘ ਦੀ ਯਾਦ ਵਿਚ ਗੁਰੂ ਘਰ ਦੇ ਸੇਵਕ ਜਗਤਾਰ ਸਿੰਘ ਨਿੱਜਰ ਤੇ ਉਨ੍ਹਾਂ ...

ਪੂਰੀ ਖ਼ਬਰ »

ਭਲਾ ਪਿੰਡ ਤੋਂ 11ਵੀਂ ਸਾਲਾਨਾ ਮਸੀਹੀ ਚੇਤਨਾ ਯਾਤਰਾ ਆਰੰਭ

ਹਰਸਾ ਛੀਨਾ, 3 ਦਸੰਬਰ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਭਲਾ ਪਿੰਡ ਵਿਖੇ ਅਗਲੇ ਦਿਨੀਂ ਆ ਰਹੇ ਕਿ੍ਸਮਸ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ 11ਵੀਂ ਸਾਲਾਨਾ ਮਸੀਹੀ ਚੇਤਨਾ ਯਾਤਰਾ ਦਾ ਸ਼ੁਭ ਆਰੰਭ ਕੀਤਾ ਗਿਆ ਜਿਸਦਾ ਉਦਘਾਟਨ ਮਸੀਹ ਧਾਰਮਿਕ ਆਗੂ ਬਿਸ਼ਪ ਪ੍ਰਦੀਪ ...

ਪੂਰੀ ਖ਼ਬਰ »

ਰਮਨਦੀਪ ਕੌਰ ਬੀ. ਪੀ. ਐੱਮ. ਡਾਕਘਰ ਮਾਲੋਵਾਲ ਨੂੰ ਨਿੱਘੀ ਵਿਦਾਇਗੀ

ਤਰਸਿੱਕਾ, 3 ਦਸੰਬਰ (ਅਤਰ ਸਿੰਘ ਤਰਸਿੱਕਾ)-ਮੈਡਮ ਰਮਨਦੀਪ ਕੌਰ ਬੀ. ਪੀ. ਐੱਮ. ਮਾਲੋਵਾਲ ਵਿਖੇ ਡਾਕਘਰ 'ਚ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸ਼ਾਨਦਾਰ ਨਿੱਘੀ ਵਿਦਾਇਗੀ ਦਿੱਤੀ ਗਈ | ਡਾਕਘਰ ਤਰਸਿੱਕਾ 'ਚ ਕੀਤੀ ਗਈ ਸ਼ਾਨਦਾਰ ਪਾਰਟੀ 'ਚ ਬਲਵਿੰਦਰ ਸਿੰਘ ਐੱਸ. ਪੀ. ਐੱਮ. ...

ਪੂਰੀ ਖ਼ਬਰ »

ਵਿਧਾਇਕ ਅਜਨਾਲਾ ਵਲੋਂ ਵਿਕਾਸ ਕਾਰਜਾਂ ਲਈ 44 ਲੱਖ ਦੇ ਚੈੱਕ ਪੰਚਾਇਤਾਂ ਨੂੰ ਭੇਟ

ਹਰਸਾ ਛੀਨਾ, 3 ਦਸੰਬਰ (ਕੜਿਆਲ)-ਵਿਧਾਨ ਸਬਾ ਹਲਕਾ ਅਜਨਾਲਾ ਦੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਜਿਥੇ ਸਮੁੱਚੇ ਪੰਜਾਬ ਰਾਜ ਅੰਦਰ ਵਿਕਾਸ ਕਾਰਜਾਂ ਦੀ ਹਨੇਰੀ ਆਈ ਹੋਈ ਹੈ ਉਥੇ ਹੀ ਸਰਹੱਦੀ ਵਿਧਾਨ ...

ਪੂਰੀ ਖ਼ਬਰ »

ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਭਵਿੱਖ ਕੇਵਲ ਕਾਂਗਰਸ ਦੇ ਹੱਥਾਂ 'ਚ ਹੀ ਸੁਰੱਖਿਅਤ-ਕੰਵਰਪ੍ਰਤਾਪ ਸਿੰਘ ਅਜਨਾਲਾ

ਅਜਨਾਲਾ, 3 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਲੋਕ ਹਿੱਤਾਂ ਦੀ ਅਗਵਾਈ ਕਰਨ ਵਾਲੀ ਕਾਂਗਰਸ ਪਾਰਟੀ ਦੇ ਹੱਥਾਂ ਵਿਚ ਹੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਭਵਿੱਖ ਸੁਰੱਖਿਅਤ ਹੈ ਅਤੇ ਕਾਂਗਰਸ ਵਲੋਂ ਹੀ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਕੇ ਦਮ ...

ਪੂਰੀ ਖ਼ਬਰ »

ਸਰਹੱਦੀ ਖੇਤਰ ਦੇ ਅਸਮਾਨ ਵਿਚ ਵੇਖੀ ਗਈ ਰੌਸ਼ਨੀਆਂ ਦੀ ਇਕ ਲੰਮੀ ਲੜੀ

ਬੱਚੀਵਿੰਡ 3 ਦਸੰਬਰ (ਬਲਦੇਵ ਸਿੰਘ ਕੰਬੋ)-ਅੰਮਿ੍ਤਸਰ ਸੈਕਟਰ ਅਧੀਨ ਆਉਂਦੇ ਸਰਹੱਦੀ ਪਿੰਡ ਕੱਕੜ, ਸਾਰੰਗੜਾ, ਲੇਲੀਆਂ, ਕਾਵੇਂ, ਲੋਪੋਕੇ ਆਦਿ ਪਿੰਡਾਂ ਵਿਚ ਰਾਤ ਦੇ ਹਨ੍ਹੇਰੇ ਵਿਚ ਅਸਮਾਨ ਵਿਚ ਇੱਕ ਰੌਸ਼ਨੀਆਂ ਦੀ ਲੰਬੀ ਲੜੀ ਵੇਖੀ ਗਈ ਜੋ ਜਹਾਜ਼ ਦੀ ਤਰ੍ਹਾਂ ਇੱਕ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX