ਡੇਹਲੋਂ, 3 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਯੂਨੀਵਰਸਿਟੀ ਦੇ ਮੋਗਾ-ਫਿਰੋਜ਼ਪੁਰ ਜ਼ੋਨ-ਏ ਦਾ ਚਲ ਰਿਹਾ ਪੰਜ ਦਿਨਾਂ ਯੁਵਕ ਅਤੇ ਵਿਰਾਸਤੀ ਮੇਲਾ ਲੋਕ ਵਿਰਾਸਤ ਅਤੇ ਪੰਜਾਬੀ ਲੋਕ ਨਾਚਾਂ ਨੂੰ ਸਾਂਭਣ ਦੇ ਹੋਕੇ ਨਾਲ ਸਮਾਪਤ ਹੋ ਗਿਆ | ਮੇਲੇ ਦੇ ਪੰਜਵੇਂ ਤੇ ਅੰਤਿਮ ਦਿਨ ਪੰਜਾਬੀ ਲੋਕ ਨਾਚ, ਪ੍ਰਸ਼ਨੋਤਰੀ ਮੁਕਾਬਲੇ ਅਤੇ ਵਿਰਾਸਤੀ ਪ੍ਰਸ਼ਨੋਤਰੀ ਦੇ ਮੁਕਾਬਲੇ ਹੋਏ | ਇਸ ਸਮੇਂ ਪੰਜਾਬ ਵੇਅਰ ਹਾਊਸ ਦੇ ਚੇਅਰਮੈਨ ਅਤੇ ਹਲਕਾ ਗਿੱਲ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਹਲਕਾ ਰਾਏਕੋਟ ਦੇ ਇੰਚਾਰਜ ਕਾਮਿਲ ਬੋਪਾਰਾਏ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਵਿਧਾਇਕ ਕੇ. ਡੀ. ਵੈਦ ਨੇ ਆਪਣੇ ਕਾਲਜ ਸਮੇਂ ਦੀਆਂ ਯਾਦਾਂ ਤਾਜ਼ਾ ਕਰਦਿਆਂ ਕਿਹਾ ਕਿ ਹਰ ਮੁਕਾਬਲੇ ਵਿਚ ਹਿੱਸਾ ਲੈ ਕੇ ਜਿੱਤ ਜ਼ਰੂਰੀ ਨਹੀ ਸਗੋਂ ਆਪਸੀ ਭਾਈਚਾਰਕ ਸਾਂਝ ਪੈਦਾ ਕਰਨਾ ਹੁੰਦਾ ਹੈ, ਤਾਂ ਕਿ ਅੱਗੇ ਤੋਂ ਜਿੱਤ ਪ੍ਰਾਪਤ ਹੋ ਸਕੇ ¢ ਉਨ੍ਹਾਂ ਕਿਹਾ ਕਿ ਕਾਲਜਾਂ ਅੰਦਰ ਹੋਣ ਵਾਲੇ ਯੁਵਕ ਮੇਲੇ ਜ਼ਿੰਦਗੀ ਲਈ ਅਭੁੱਲ ਯਾਦਾਂ ਬਣ ਜਾਂਦੇ ਹਨ ¢ ਉਨ੍ਹਾਂ ਇਸ ਸਮੇਂ ਪੰਜਾਬ ਸਰਕਾਰ ਵਲੋਂ ਕਾਲਜ ਦੇ ਸਰਬਪੱਖੀ ਵਿਕਾਸ ਲਈ 11 ਲੱਖ ਦੀ ਗਰਾਂਟ ਦੇਣ ਦਾ ਐਲਾਨ ਕੀਤਾ | ਇਸ ਸਮੇਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਦੇ ਸਪੁੱਤਰ ਕਾਮਿਲ ਬੋਪਾਰਾਏ ਵਲੋਂ ਕਾਲਜ ਨੂੰ 11 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਵੀ ਕੀਤਾ ਗਿਆ ¢ ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਅਵਿਨਾਸ਼ ਕੌਰ ਵਲੋਂ ਇਸ ਮੇਲੇ ਵਿਚ ਪਹੁੰਚੇ ਮੁੱਖ ਮਹਿਮਾਨ ਅਤੇ ਵੱਖ-ਵੱਖ ਕਾਲਜਾਂ ਦੇ ਪਿ੍ੰਸੀਪਲਾਂ ਅਤੇ ਟੀਮ ਇੰਚਾਰਜ ਅਧਿਆਪਕਾਂ ਦਾ ਮੇਲੇ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ¢ ਇਸ ਮੌਕੇ ਡਾ. ਨਿਰਮਲ ਜੌੜਾ (ਡਾਇਰੈਕਟਰ, ਯੁਵਕ ਸੇਵਾਵਾਂ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਨੇ ਕਿਹਾ ਕਿ ਇਹ ਮੇਲੇ ਸਾਡੀ ਲੋਕ ਵਿਰਾਸਤ ਦੀ ਪੇਸ਼ਕਾਰੀ ਕਰਦੇ ਹਨ ਅਤੇ ਲੋਕ ਵਿਰਾਸਤ ਨੂੰ ਸਾਂਭਣ ਦਾ ਕਾਰਜ ਕਰਨਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ¢ਫਾਈਨਲ ਮੁਕਾਬਲਿਆਂ ਦੀ ਜਾਣਕਾਰੀ ਦਿੰਦਿਆਂ ਪ੍ਰਬੰਧਕੀ ਸਕੱਤਰ ਡਾ. ਸੁਰਿੰਦਰ ਮੋਹਨ ਦੀਪ ਅਤੇ ਕੰਟੀਨਜੈਂਟ ਇੰਚਾਰਜ ਪੋ੍ਰ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮੇਲੇ ਦੀ ਓਵਰ ਆਲ ਟਰਾਫ਼ੀ ਬੀ. ਕੇ. ਐੱਸ. ਕਾਲਜ ਮੁਹਾਰ ਨੇ ਜਿੱਤੀ ¢ ਭੰਗੜੇ 'ਚ ਪਹਿਲਾ ਸਥਾਨ ਬੀ. ਕੇ. ਐੱਸ. ਕਾਲਜ ਮੁਹਾਰ, ਦੂਜਾ ਸਥਾਨ ਜੀ. ਐਚ. ਜੀ. ਖ਼ਾਲਸਾ ਕਾਲਜ ਸੁਧਾਰ ਅਤੇ ਤੀਜਾ ਸਥਾਨ ਜੀ. ਟੀ. ਬੀ. ਨੈਸ਼ਨਲ ਕਾਲਜ ਦਾਖਾ ਨੇ ਪ੍ਰਾਪਤ ਕੀਤਾ¢ ਲੋਕ ਨਾਚ (ਲੜਕੀਆਂ) ਦੇ ਮੁਕਾਬਲੇ ਵਿਚੋਂ ਬੀ.ਕੇ.ਐੱਸ.ਕਾਲਜ ਮੁਹਾਰ ਨੇ ਪਹਿਲਾ ਅਤੇ ਜੀ. ਟੀ. ਬੀ. ਨੈਸ਼ਨਲ ਕਾਲਜ ਦਾਖਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ¢ ਕੁਇਜ਼ ਵਿਚ ਪਹਿਲਾ ਸਥਾਨ ਜੀ. ਐੱਚ. ਜੀ. ਖ਼ਾਲਸਾ ਕਾਲਜ ਸੁਧਾਰ, ਦੂਜਾ ਸਥਾਨ ਸਾਇੰਸ ਕਾਲਜ ਜਗਰਾਓ ਅਤੇ ਤੀਜਾ ਸਥਾਨ ਜੀ. ਟੀ. ਬੀ. ਨੈਸ਼ਨਲ ਕਾਲਜ ਦਾਖਾ ਨੇ ਪ੍ਰਾਪਤ ਕੀਤਾ¢ ਲੋਕ ਨਾਚ (ਲੜਕੇ) ਦੇ ਮੁਕਾਬਲੇ ਵਿਚੋਂ ਪਹਿਲਾ ਸਥਾਨ ਜੀ. ਐਨ. ਕਾਲਜ ਨਾਰੰਗਵਾਲ, ਦੂਜਾ ਸਥਾਨ ਪੀ. ਯੂ. ਸੀ. ਸੀ. ਨਿਹਾਲ ਸਿੰਘ ਵਾਲਾ ਅਤੇ ਤੀਜਾ ਸਥਾਨ ਆਰ. ਐੱਸ. ਡੀ. ਕਾਲਜ ਫ਼ਿਰੋਜ਼ਪੁਰ ਨੇ ਪ੍ਰਾਪਤ ਕੀਤਾ¢ ਵਿਰਾਸਤੀ ਪ੍ਰਸ਼ਨੋਤਰੀ ਮੁਕਾਬਲੇ ਵਿਚੋਂ ਪਹਿਲਾ ਸਥਾਨ ਆਰ. ਐੱਸ. ਡੀ. ਕਾਲਜ ਫ਼ਿਰੋਜ਼ਪੁਰ, ਦੂਜਾ ਸਥਾਨ ਜੀ. ਐਨ. ਕਾਲਜ ਨਾਰੰਗਵਾਲ ਅਤੇ ਤੀਜਾ ਸਥਾਨ ਡੀ. ਐਮ. ਕਾਲਜ ਮੋਗਾ ਨੇ ਪ੍ਰਾਪਤ ਕੀਤਾ | ਮੇਲੇ ਦੇ ਇੰਚਾਰਜ ਪੋ੍ਰ. ਕੁਲਦੀਪ ਕੁਮਾਰ ਬੱਤਾ, ਕੈਂਪ ਕਮਾਡੈਂਟ ਡਾ. ਕਮਲਜੀਤ ਸਿੰਘ ਸੋਹੀ ਨੇ ਸਮੂਹ ਕਾਲਜਾਂ ਦੇ ਪ੍ਰਤੀਨਿਧੀਆਂ ਦਾ ਧੰਨਵਾਦ ਕੀਤਾ |
ਵਿਧਾਇਕ ਕੇ. ਡੀ. ਵੈਦ ਭੰਗੜਾ ਪਾ ਕੇ ਮੇਲੇ ਨੂੰ ਚਾਰ ਚੰਨ ਲਾਏ
ਨਾਰੰਗਵਾਲ ਕਾਲਜ ਵਿਖੇ ਯੁਵਕ ਤੇ ਵਿਰਾਸਤੀ ਮੇਲੇ ਦੇ ਅੰਤਿਮ ਦਿਨ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਗਿੱਲ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ ਨੇ ਭੰਗੜੇ ਦੀ ਜੱਜਮੈਂਟ ਕਰ ਰਹੇ ਜੱਜਾਂ ਸਮੇਤ ਸੀਨੀਅਰ ਕੋਚਾਂ ਨਾਲ ਮਿਲ ਕੇ ਭੰਗੜਾ ਦੇ ਕੀਤੇ ਪ੍ਰਦਰਸ਼ਨ ਮੇਲੇ ਨੂੰ ਚਾਰ ਚੰਨ ਲਾਏ | ਵਿਧਾਇਕ ਕੇ. ਡੀ. ਵੈਦ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਇਹ ਯੁਵਕ ਅਤੇ ਵਿਰਾਸਤੀ ਮੇਲੇ ਨੌਜਵਾਨਾ ਵਿਚ ਸ਼ਖ਼ਸੀਅਤ ਦਾ ਵਿਕਾਸ ਕਰਦੇ ਹਨ ਅਤੇ ਆਪਣੇ ਵਿਰਸੇ ਨੂੰ ਸਾਂਭਣ ਦਾ ਬਹੁਤ ਵੱਡਾ ਜ਼ਰੀਆ ਬਣਦੇ ਹਨ |
ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ)-ਅੱਜ ਇਕ ਪਾਸੇ ਆਮ ਆਦਮੀ ਪਾਰਟੀ ਦੇ ਵੱਡੇ ਕੇਂਦਰੀ ਨੇਤਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖੰਨਾ ਵਿਚ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਮੀਟਿੰਗ ਕਰ ਰਹੇ ਸਨ | ਦੂਜੇ ਪਾਸੇ ਅੱਜ ਹੀ ਖੰਨਾ ਦੇ ਆਮ ਆਦਮੀ ਪਾਰਟੀ ...
ਦੋਰਾਹਾ, 3 ਦਸੰਬਰ (ਜਸਵੀਰ ਝੱਜ/ਮਨਜੀਤ ਸਿੰਘ ਗਿੱਲ)-ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਟੈਕਨੀਕਲ ਸਰਵਿਸਿਜ਼ ਯੂਨੀਅਨ, ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਆਊਟ ਸੋਰਸਿੰਗ ਕਾਮਿਆਂ ਅਤੇ ਜੁਆਇੰਟ ਫੋਰਮ ਵਿਚ ਸ਼ਾਮਲ ਜਥੇਬੰਦੀਆਂ ਨੇ ...
ਦੋਰਾਹਾ, 3 ਦਸੰਬਰ (ਮਨਜੀਤ ਸਿੰਘ ਗਿੱਲ)-ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸ਼ੋ੍ਰਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਹਲਕਾ ਪਾਇਲ ਤੇ ਸਾਂਝੇ ਉਮੀਦਵਾਰ ਡਾ ਜਸਪ੍ਰੀਤ ਸਿੰਘ ਬੀਜਾ ਦੀ ਚੋਣ ਮੁਹਿੰਮ ਨੂੰ ਤੇਜ ਕਰਨ ਅਤੇ ਅਕਾਲੀ ਵਰਕਰਾਂ 'ਚ ਉਤਸ਼ਾਹ ...
ਜੌੜੇਪੁਲ ਜਰਗ, 3 ਦਸੰਬਰ (ਪਾਲਾ ਰਾਜੇਵਾਲੀਆ)-ਦੀ ਜਰਗੜੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮਟਿਡ ਨੇ ਸੁਸਾਇਟੀ ਨੂੰ ਵੱਟਾਂ ਪਾਉਣ ਵਾਲਾ ਮਾੜਾ ਜਿੰਦਰਾ ਵੇਚਣ ਦੇ ਸਬੰਧ ਵਿਚ ਅਮਰਗੜ੍ਹ ਦੀ 'ਰੂਪ ਰਾਏ ਐਗਰੀਕਲਚਰ ਵਰਕਸ' ਨੂੰ ਕਾਨੂੰਨੀ ਨੋਟਿਸ ਕੱਢਿਆ ਹੈ | ...
ਖੰਨਾ, 3 ਦਸੰਬਰ (ਮਨਜੀਤ ਧੀਮਾਨ)-ਸੀ.ਆਈ.ਏ ਸਟਾਫ਼ ਖੰਨਾ ਪੁਲਿਸ ਨੇ 200 ਗਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਸੀ.ਆਈ.ਏ ਸਟਾਫ਼ ਦੇ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਕਿਹਾ ਕਿ ਗਸ਼ਤ ਦੌਰਾਨ ਪੁਲਿਸ ਪਾਰਟੀ ਸਮੇਤ ਸੂਆ ...
ਮਲੌਦ, 3 ਦਸੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਹਾਊਸਫੈੱਡ ਬਲਾਕ ਦੋਰਾਹਾ ਤੋਂ ਜੰਗ ਸਿੰਘ ਸਿਹੌੜਾ ਨੂੰ ਦੂਜੀ ਵਾਰ ਮੁੜ ਪ੍ਰਧਾਨ ਚੁਣ ਲਿਆ ਗਿਆ ਹੈ | ਇਸੇ ਤਰ੍ਹਾਂ ਲਖਵੀਰ ਸਿੰਘ ਬਰਮਾਲੀਪੁਰ ਨੰੂ ਸੀਨੀਅਰ ਮੀਤ ਪ੍ਰਧਾਨ, ਰਛਪਾਲ ਸਿੰਘ ਘੁਰਾਲਾ ਮੀਤ ਪ੍ਰਧਾਨ, ...
ਸਮਰਾਲਾ, 3 ਦਸੰਬਰ (ਕੁਲਵਿੰਦਰ ਸਿੰਘ)-ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜਾ ਮਹਾਨ ਕੀਰਤਨ ਦਰਬਾਰ, ਪੁਰਾਣੀ ਸਬਜ਼ੀ ਮੰਡੀ ਚੌਂਕ, ਕੰਗ ਮੁਹੱਲਾ ਸਮਰਾਲਾ ਵਿਖੇ 6 ਦਸੰਬਰ 21 ਦਿਨ ਸੋਮਵਾਰ ਨੂੰ ਸ਼ਾਮ 6 ਵਜੇ ਤੋਂ ਰਾਤ 11 ਵਜੇ ...
ਕੁਹਾੜਾ, 3 ਦਸੰਬਰ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਕਟਾਣੀ ਕਲਾਂ ਤੋਂ ਕਾਂਗਰਸ ਦੇ ਬਲਾਕ ਸੰਮਤੀ ਮੈਂਬਰ ਪਤੀ ਅਤੇ ਸੀਨੀਅਰ ਵਾਈਸ ਪ੍ਰਧਾਨ ਕਾਂਗਰਸ ਕਮੇਟੀ ਲੁਧਿਆਣਾ ਦਿਹਾਤੀ ਸ਼ਨੀ ਕਟਾਣੀ ਵੱਲੋਂ ਕੈਬਨਿਟ ਮੰਤਰੀ ਅਮਰਿੰਦਰ ਸਿੰਘ ...
ਸਮਰਾਲਾ, 3 ਦਸੰਬਰ (ਰਾਮ ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਸਥਾਨਕ ਵਿਧਾਇਕ ਅਮਰੀਕ ਸਿੰਘ ਢਿੱਲੋਂ ਵੱਲੋਂ ਅੱਜ ਸਮਰਾਲਾ ਬਲਾਕ ਦੀਆਂ ਪੰਚਾਇਤਾਂ ਨੂੰ ਸਰਕਾਰ ਦੀ ਪੰਜਾਬ ਨਿਰਮਾਣ ਸਕੀਮ ਅਧੀਨ 2 ਕਰੋੜ 50 ਲੱਖ ਰੁਪਏ ਦੀਆਂ ਗਰਾਂਟਾਂ ਵੰਡੀਆਂ ਗਈਆਂ ¢ ਇਸ ਰਕਮ ਵਿੱਚੋਂ ਇਕ ...
ਮਲੌਦ, 3 ਦਸੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਖੇਤੀਬਾੜੀ ਖੇਤਰ ਅਤੇ ਘਰੇਲੂ ਬਿਜਲੀ ਸਪਲਾਈ ਵਿਚ ਰੋਜ਼ਾਨਾ ਹੀ ਲੱਗ ਰਹੇ ਵੱਡੇ-ਵੱਡੇ ਬਿਜਲੀ ਕੱਟਾਂ ਕਾਰਨ ਮਾੜੀ ਬਿਜਲੀ ਸਪਲਾਈ ਸਬੰਧੀ 9 ਦਸੰਬਰ ਨੂੰ ਹਲਕਾ ਪਾਇਲ ਪਹੁੰਚਣ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ...
ਸਮਰਾਲਾ, 3 ਦਸੰਬਰ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਨ. ਸਕ. ਜਥੇ. ਸੰਤਾ ਸਿੰਘ ਉਮੈਦਪੁਰੀ ਤੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੀ ਸਿਫ਼ਾਰਸ਼ ਤੇ ਹਲਕਾ ਸਮਰਾਲਾ ਦੇ ਅਹੁਦੇਦਾਰਾਂ ਦੀਆਂ ਪਾਰਟੀ ...
ਸਮਰਾਲਾ, 3 ਦਸੰਬਰ (ਕੁਲਵਿੰਦਰ ਸਿੰਘ)-ਪੰਜਾਬ ਨੰਬਰਦਾਰ ਯੂਨੀਅਨ ਮਾਨ ਤਹਿਸੀਲ ਸਮਰਾਲਾ ਦੇ ਸਮੂਹ ਨੰਬਰਦਾਰਾਂ ਵਲੋਂ ਆਪਣੇ ਦਫ਼ਤਰ ਸਮਰਾਲਾ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਸੂਬਾ ਸਕੱਤਰ ਦਲੀਪ ...
ਬੀਜਾ, 3 ਦਸੰਬਰ (ਅਵਤਾਰ ਸਿੰਘ ਜੰਟੀ ਮਾਨ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਕਾਰਜਸ਼ੀਲ ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ, ਕੋਟਾਂ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ¢ ਇਸ ਮੌਕੇ ਪੋਸਟ ਗ੍ਰੈਜੂਏਟ ਵਿਭਾਗ ...
ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਕੀਤੇ ਜਾ ਰਹੇ ਵਾਅਦੇ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸਿਰਫ਼ ਇਕ ਚੋਣ ਸਟੰਟ ਹੀ ਜਾਪ ਰਹੇ ਹਨ | ਸਾਬਕਾ ਬਾਕਸਿੰਗ ਕੋਚ ਲਾਭ ਸਿੰਘ ਨੇ ਪੰਜਾਬ ਸਰਕਾਰ ਤੇ ਇਹ ...
ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ)-ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਮਜ਼ਬੂਤ ਕਰਨ ਲਈ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਪੁਰਾਣੇ ਪੰਥਕ ਪਰਿਵਾਰ ਅਤੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸੋਚ ਤੇ ਪਹਿਰਾ ਦੇਣ ਵਾਲੇ ਅਮਰਜੀਤ ...
ਪਾਇਲ, 3 ਦਸੰਬਰ (ਰਾਜਿੰਦਰ ਸਿੰਘ/ਨਿਜ਼ਾਮਪੁਰ)-ਪੰਜਾਬ ਸਟੇਟ ਸਾਬਕਾ ਜ਼ਿਲ੍ਹਾ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਸੂਬਾ ਪੈੱ੍ਰਸ ਸਕੱਤਰ ਤੇ ਕਿਸਾਨ ਸੁਰਿੰਦਰ ਸਿੰਘ ਸ਼ਾਹਪੁਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੀ ਸੰਸਦ ਵਿਚ ਅੰਦੋਲਨ ...
ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ)-ਏ.ਐੱਸ.ਗਰੁੱਪ ਆਫ਼ ਇੰਸਟੀਚਿਊਸ਼ਨਸ ਵਿਖੇ ਵਿਦਿਆਰਥੀਆਂ ਵਲ਼ੋਂ ਗੋਦਰੇਜ ਐਗਰੋਵੇਟ ਲਿਮਿਟੇਡ ਫੋਕਲ ਪੁਆਇੰਟ, ਖੰਨਾ ਵਿਖੇ ਵਿੱਦਿਅਕ ਦੌਰਾ ਕੀਤਾ ਗਿਆ¢ ਇਸ ਦੌਰਾਨ ਦਲਜੀਤ ਸਿੰਘ (ਫ਼ੈਕਟਰੀ ਮੈਨੇਜਰ) ਅਤੇ ਲੱਲਨ ਪ੍ਰਸਾਦ ...
ਸਮਰਾਲਾ, 3 ਦਸੰਬਰ (ਕੁਲਵਿੰਦਰ ਸਿੰਘ)-ਬਾਬਾ ਹਸਤ ਲਾਲ ਮਾਡਲ ਸਕੂਲ ਮਾਦਪੁਰ-ਖੱਟਰਾਂ ਵਿਖੇ ਖੇਡਾਂ ਕਰਵਾਈਆਂ ਗਈਆਂ | ਸਕੂਲ ਦੇ ਖੁੱਲੇ੍ਹ ਮੈਦਾਨ 'ਚ ਪਿੰ੍ਰਸੀਪਲ ਨਿਰਮਲ ਸਿੰਘ ਭੰਗੂ ਨੇ ਬੱਚਿਆ ਨੂੰ ਸੰਬੋਧਨ ਵਿਚ ਬੱਚਿਆ ਨੂੰ ਖੇਡਾਂ ਪ੍ਰਤੀ ਦਿਲਚਸਪੀ ਲੈਣ ਲਈ ...
ਬੀਜਾ, 3 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ)-ਸਤਿਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਵਲੋਂ ਲੁਧਿਆਣਾ ਵਿਖੇ ਵੱਖ-ਵੱਖ ਧਾਰਮਿਕ ਮੁਕਾਬਲੇ ਕਰਵਾਏ ਗਏ¢ ਗੋਲਡ ਸਟਾਰ ਪਬਲਿਕ ਹਾਈ ਸਕੂਲ ਬੀਜਾ ਦੇ ਵਿਦਿਆਰਥੀਆਂ ਨੇ ਧਾਰਮਿਕ ਇੰਚਾਰਜ ਕੁਲਦੀਪ ਕੌਰ ਦੀ ਅਗਵਾਈ ਹੇਠ ...
ਦੋਰਾਹਾ, 3 ਦਸੰਬਰ (ਮਨਜੀਤ ਸਿੰਘ ਗਿੱਲ/ਜਸਵੀਰ ਝੱਜ)-ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਮੀਤ ਪ੍ਰਧਾਨ ਪ੍ਰੋ: ਭੁਪਿੰਦਰ ਸਿੰਘ ਚੀਮਾ ਦਾ ਦੋਰਾਹਾ ਵਿਖੇ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਸਥਾਨਕ ਆਗੂਆਂ ਤੇ ਸਰਗਰਮ ਅਕਾਲੀ ਵਰਕਰਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ...
ਈਸੜੂ, 3 ਦਸੰਬਰ (ਬਲਵਿੰਦਰ ਸਿੰਘ)- ਪੂਨਮ ਸਿੱਧੂ ਨੇ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਦੇ ਪਿ੍ੰਸੀਪਲ ਵਜੋਂ ਅਹੁਦਾ ਸੰਭਾਲ ਲਿਆ ਹੈ ¢ ਇਸ ਮੌਕੇ ਨਨਕਾਣਾ ਸਾਹਿਬ ਐਜੂਕੇਸ਼ਨਲ ਟਰੱਸਟ ਲੁਧਿਆਣਾ ਦੇ ਡਾਇਰੈਕਟਰ ਇੰਦਰਪਾਲ ਸਿੰਘ, ਸਕੂਲ ਦੇ ਸੈਕਟਰੀ ...
ਈਸੜੂ, 3 ਦਸੰਬਰ (ਬਲਵਿੰਦਰ ਸਿੰਘ)-ਕਿਸਾਨਾਂ ਨੇ ਗਰਮੀ, ਸਰਦੀ ਅਤੇ ਬਰਸਾਤ ਵਰਗੀਆਂ ਰੁੱਤਾਂ ਆਪਣੇ ਪਿੰਡੇ ਤੇ ਹੰਢਾ ਕੇ ਦੇਸ਼ ਦੀ ਆਰਥਿਕਤਾ ਨੂੰ ਬਚਾਉਣ ਲਈ ਸ਼ਾਂਤਮਈ ਅੰਦੋਲਨ ਨੂੰ ਮਜ਼ਬੂਤ ਰੱਖਿਆ, ਇਸੇ ਦੀ ਬਦੌਲਤ ਅੱਜ ਪੂਰੀ ਮਾਨਵਤਾ ਅੰਦਰ ਜਸ਼ਨ ਵਰਗਾ ਮਾਹੌਲ ...
ਮਲੌਦ, 3 ਦਸੰਬਰ (ਸਹਾਰਨ ਮਾਜਰਾ)-ਪਿਛਲੇ ਲੰਮੇਂ ਸਮੇਂ ਤੋਂ ਸ਼ੋ੍ਰਮਣੀ ਅਕਾਲੀ ਦਲ ਦੀਆਂ ਮੁਹਰਲੀਆਂ ਸਫ਼ਾਂ ਵਿੱਚ ਅਣਥੱਕ ਸੇਵਾਵਾਂ ਕਰਨ ਵਾਲੇ ਸੀਨੀਅਰ ਆਗੂ ਅਤੇ ਹਲਕਾ ਪਾਇਲ ਦੇ ਦਫ਼ਤਰ ਇੰਚਾਰਜ ਅਵਤਾਰ ਸਿੰਘ ਧਮੋਟ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ...
ਸਮਰਾਲਾ, 3 ਦਸੰਬਰ (ਕੁਲਵਿੰਦਰ ਸਿੰਘ)-ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸ਼੍ਰੋ. ਅ. ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਵਲੋਂ 9 ਦਸੰਬਰ ਨੂੰ ਸਮਰਾਲਾ ਵਿਖੇ ਲੁਧਿਆਣਾ-ਚੰਡੀਗੜ੍ਹ ਹਾਈਵੇ ਦੇ ਬਾਈਪਾਸ 'ਤੇ 'ਪੰਜਾਬ ਕਬੱਡੀ ਕੱਪ' ਕਰਵਾਇਆ ਜਾ ...
ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ)-ਡਾ. ਪੰਕਜ ਕੁਮਾਰ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਲੁਧਿਆਣਾ ਦੀ ਅਗਵਾਈ ਹੇਠ ਭਗਤ ਪੂਰਨ ਸਿੰਘ ਚੈਰੀਟੇਬਲ ਐਜੂਕੇਸ਼ਨਲ ਐਂਡ ਵੈੱਲਫੇਅਰ ਸੁਸਾਇਟੀ ਖੰਨਾ ਅਤੇ ਸੋਸਵਾ (ਨਾਰਥ) ਪੰਜਾਬ ਦੇ ਸਹਿਯੋਗ ਨਾਲ ਗੁਰਦੁਆਰਾ ...
ਮਲੌਦ, 3 ਦਸੰਬਰ (ਸਹਾਰਨ ਮਾਜਰਾ)-ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਅੱਤ ਨਜ਼ਦੀਕੀ ਸੁਖਵਿੰਦਰ ਸਿੰਘ ਦੌਲਤਪੁਰ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਵਲੋਂ ਪਾਰਟੀ ਦੇ ਸੀਨੀਅਰ ਯੂਥ ਆਗੂ ...
ਦੋਰਾਹਾ, 3 ਦਸੰਬਰ (ਮਨਜੀਤ ਸਿੰਘ ਗਿੱਲ)-ਪੰਜਾਬੀ ਮਾਂਹ ਦੀ ਸਮਾਪਤੀ ਦਿਵਸ ਦੀ ਸਮਾਪਤੀ ਤੇ ਸਰਕਾਰੀ ਹਾਈ ਸਮਾਰਟ ਸਕੂਲ ਬੁਆਣੀ ਵਿਖੇ ਬੱਚਿਆਂ ਨੂੰ ਸੰਬੋਧਨ ਕਰਦਿਆ ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਤੇ ਉੱਘੇ ਸ਼ਾਇਰ ਡਾ. ਸੰਦੀਪ ਸ਼ਰਮਾ ਨੇ ਪੰਜਾਬੀ ਹਫ਼ਤਾ ਬਾਰੇ ...
ਸਮਰਾਲਾ, 3 ਦਸੰਬਰ (ਕੁਲਵਿੰਦਰ ਸਿੰਘ)-ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸ਼੍ਰੋ. ਅ. ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਵਲੋਂ 9 ਦਸੰਬਰ ਨੂੰ ਸਮਰਾਲਾ ਵਿਖੇ ਲੁਧਿਆਣਾ-ਚੰਡੀਗੜ੍ਹ ਹਾਈਵੇ ਦੇ ਬਾਈਪਾਸ 'ਤੇ 'ਪੰਜਾਬ ਕਬੱਡੀ ਕੱਪ' ਕਰਵਾਇਆ ਜਾ ...
ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ/ਮਨਜੀਤ ਧੀਮਾਨ)-ਅੱਜ ਬਲਵਿੰਦਰ ਸਿੰਘ ਨੇ ਪੁਲਿਸ ਜ਼ਿਲ੍ਹਾ ਖੰਨਾ ਦੇ ਨਵੇਂ ਐੱਸ.ਐੱਸ.ਪੀ ਵਜੋਂ ਅਹੁਦਾ ਸੰਭਾਲ ਲਿਆ ਹੈ | ਬਲਵਿੰਦਰ ਸਿੰਘ ਪੀ.ਪੀ.ਐੱਸ ਚੌਥੀ ਕਮਾਂਡੋ ਬਟਾਲੀਅਨ ਮੋਹਾਲੀ ਦੇ ਕਮਾਡੈਂਟ ਦੇ ਅਹੁਦੇ ਤੋਂ ਬਦਲ ਕੇ ਖੰਨਾ ...
ਰਾਏਕੋਟ, 3 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਜੌਹਲਾਂ ਵਿਖੇ ਸੀਟੂ ਵਰਕਰਾਂ ਦੀ ਮੀਟਿੰਗ ਮਨਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸੀਟੂ ਦੇ ਸੂਬਾਈ ਸਕੱਤਰ ਕਾਮਰੇਡ ਦਲਜੀਤ ਕੁਮਾਰ ਗੋਰਾ ਵਿਸੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਕਾਮਰੇਡ ਗੋਰਾ ਨੇ ...
ਜਗਰਾਉਂ, 3 ਦਸੰਬਰ (ਜੋਗਿੰਦਰ ਸਿੰਘ)-ਪੰਜਾਬ ਵਿਚ ਟਰੱਕ ਯੂਨੀਅਨਾਂ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਇਥੇ ਆਲ ਪੰਜਾਬ ਟਰੱਕ ਏਕਤਾ ਜਥੇਬੰਦੀ ਵਲੋਂ ਦਿੱਤੇ ਸੱਦੇ 'ਤੇ ਜਗਰਾਉਂ 'ਚ ਟਰੱਕ ਅਪਰੇਟਰਾਂ ਵਲੋਂ ਲੁਧਿਆਣਾ ਤੋਂ ਫਿਰੋਜ਼ਪੁਰ ਮੁੱਖ ਮਾਰਗ 'ਤੇ ਧਰਨਾ ਦੇ ...
ਜਗਰਾਉਂ, 3 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)-ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਬਲਦੇਵ ਸਿੰਘ ਗਰਚਾ ਨੂੰ ਭਰਾ ਰਜਿੰਦਰ ਸਿੰਘ ਗਰਚਾ ਦੀ ਅਚਾਨਕ ਮੌਤ ਹੋ ਜਾਣ 'ਤੇ ਗਹਿਰਾ ਸਦਮਾ ਪਹੰੁਚਿਆ | ਇਸ ਮੌਕੇ ਇਲਾਕੇ ਦੀਆਂ ਧਾਰਮਿਕ, ਸਮਾਜਿਕ, ਰਾਜਨੀਤਿਕ ਆਦਿ ਸੰਸਥਾਵਾਂ ਦੇ ...
ਜਗਰਾਉਂ, 3 ਦਸੰਬਰ (ਜੋਗਿੰਦਰ ਸਿੰਘ)-ਰੇਲਵੇ ਪਾਰਕ ਜਗਰਾਉਂ ਵਿਖੇ ਜਾਰੀ ਕਿਸਾਨ ਧਰਨੇ ਦੇ 429ਵੇਂ ਦਿਨ ਆਜ਼ਾਦੀ ਸੰਗਰਾਮ ਦੇ ਸ਼ਹੀਦ, ਬੰਗਾਲੀ ਕ੍ਰਾਂਤੀਕਾਰੀ ਖੁਦੀ ਰਾਮ ਬੌਸ ਦੇ ਸ਼ਹੀਦੀ ਦਿਵਸ 'ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ | ਇਸ ਸਮੇਂ ...
ਚੌਂਕੀਮਾਨ, 3 ਦਸੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਜੱਸੋਵਾਲ (ਕੁਲਾਰ) ਵਿਖੇ ਸਰਪੰਚ ਬਲਵਿੰਦਰ ਸਿੰਘ ਜੱਸੋਵਾਲ ਦੇ ਗ੍ਰਹਿ ਵਿਖੇ ਪ੍ਰਭਮੇਹ ਸੰਧੂ ਪੁੱਤਰ ਕੈਪਟਨ ਸੰਦੀਪ ਸੰਧੂ ਹਲਕਾ ਦਾਖਾ ਦੇ ਇੰਚਾਰਜ ਨੇ ਕਾਂਗਰਸੀ ਵਰਕਰਾਂ ਤੇ ਪਤਵੰਤੇ ਸੱਜਣਾਂ ਨਾਲ ਮੀਟਿੰਗ ...
ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ)-ਪਿੰਡ ਗਲਵੱਢੀ ਤਹਿਸੀਲ ਖੰਨਾ ਦੇ ਵਸਨੀਕ ਡਾ. ਕਿਰਨਵੀਰ ਸਿੰਘ ਗਿਆਸਪੁਰਾ ਨੇ ਆਪਣੇ ਪਿਤਾ ਸਵ. ਸਤਵੰਤ ਸਿੰਘ ਮਾਨ ਦੀ ਯਾਦ ਵਿਚ ਇਕ ਲੱਖ ਇਕ ਹਜ਼ਾਰ ਦੀ ਰਾਸ਼ੀ ਗੁਰਦੁਆਰਾ ਸ਼੍ਰੀ ਬੇਗਮਪੁਰਾ ਸਾਹਿਬ ਗਲਵੱਢੀ ਨੂੰ ਭੇਟ ਕੀਤੀ | ...
ਦੋਰਾਹਾ, 3 ਦਸੰਬਰ (ਜਸਵੀਰ ਝੱਜ/ਮਨਜੀਤ ਸਿੰਘ ਗਿੱਲ)-ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਆਪਣਾ ਕਾਰਜਕਾਲ ਸੀਮਿਤ ਹੋਣ ਦੇ ਬਾਵਜੂਦ, ਹਰ ਇੱਕ ਦੀ ਉਮੀਦ ਤੇ ਖਰਾ ਉੱਤਰਨ ਦੀ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਦੇ ਯਤਨਾਂ ਸਦਕਾ ਅੱਜ ਪੰਜਾਬ ਨਵੀਆਂ ਬੁਲੰਦੀਆਂ ਨੂੰ ...
ਖੰਨਾ, 3 ਦਸੰਬਰ (ਮਨਜੀਤ ਧੀਮਾਨ)-ਪੰਚਾਇਤ ਅਫ਼ਸਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਕੁਲਦੀਪ ਸਿੰਘ ਬਲਾਕ ਪੰਚਾਇਤ ਅਫ਼ਸਰ ਦੀ ਅਗਵਾਈ ਵਿਚ ਹੋਈ | ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀ.ਡੀ.ਪੀ.ਓ. ਧੱਕੇ ਨਾਲ ਉਨ੍ਹਾਂ ਦੀਆਂ ਤਰੱਕੀਆਂ ਦੱਬੀ ਬੈਠੇ ਹਨ ਜੋ ...
ਜੌੜੇਪੁਲ ਜਰਗ, 3 ਦਸੰਬਰ (ਪਾਲਾ ਰਾਜੇਵਾਲੀਆ)- 'ਖੇਡਾਂ ਦੀ ਦੁਨੀਆ ਆਪਣੇ ਆਪ 'ਚ ਹੀ ਅਨੰਦਿਤ ਹੈ, ਇਸ ਕਰ ਕੇ ਖੇਡਾਂ ਵੱਲ ਨੌਜਵਾਨਾਂ ਪ੍ਰੇਰਿਤ ਕਰਨਾ ਬੇਹੱਦ ਚੰਗੀ ਗੱਲ ਹੈ |' ਇਹ ਵਿਚਾਰ ਅੱਜ ਪਿੰਡ ਰਾਜੇਵਾਲ ਵਿਖੇ ਉੱਘੇ ਦੌੜਾਕ ਜੈਲਾ ਡਾਕੀਆ ਨੇ ਪੈੱ੍ਰਸ ਮਿਲਣੀ ਦੌਰਾਨ ...
ਮਲੌਦ, 3 ਦਸੰਬਰ (ਦਿਲਬਾਗ ਸਿੰਘ ਚਾਪੜਾ)-ਹਲਕਾ ਪਾਇਲ ਦੇ ਮਿਹਨਤੀ ਨੌਜੁਆਨ ਆਗੂ ਗੁਰਵਿੰਦਰ ਸਿੰਘ ਲਵਲੀ ਖੇੜੀ ਨੂੰ ਪਾਰਟੀ ਪ੍ਰਤੀ ਨਿਭਾਈ ਸ਼ਾਨਦਾਰ ਸੇਵਾਵਾਂ ਬਦਲੇ ਹਾਈਕਮਾਂਡ ਵਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਅਹਿਮ ਜ਼ਿੰਮੇਵਾਰੀ ਸੌਂਪਦਿਆਂ ਹਲਕਾ ਪਾਇਲ ...
ਰਾੜਾ ਸਾਹਿਬ, 3 ਦਸੰਬਰ (ਸਰਬਜੀਤ ਸਿੰਘ ਬੋਪਾਰਾਏ)-ਪੰਜਾਬ ਸਰਕਾਰ ਉਚੇਰੀ ਸਿੱਖਿਆਂ ਵਿਭਾਗ ਦੀਆਂ ਗੈਸਟ-ਫੈਕਲਟੀ ਪਾਰਟ-ਟਾਇਮ ਕੰਟਰੈਕਟ ਉੱਤੇ ਸਰਕਾਰੀ ਕਾਲਜਾਂ ਵਿਚ ਪਿਛਲੇ 15-20 ਸਾਲਾਂ ਤੋਂ ਕੰਮ ਕਰਦੇ ਕੱਚੇ ਪੋ੍ਰਫੈਸਰਾਂ ਵਲੋਂ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ...
ਖੰਨਾ, 3 ਦਸੰਬਰ (ਮਨਜੀਤ ਧੀਮਾਨ)-ਅੱਜ ਖੰਨਾ ਵਿਖੇ ਆਸ਼ਾ ਵਰਕਰ ਯੂਨੀਅਨ (ਪੰਜੋਲਾ) ਦੇ ਮੈਂਬਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਜਵੀਰ ਕੌਰ ਦੀ ਅਗਵਾਈ ਵਿਚ ਹੋਈ¢ ਜਿਸ ਵਿਚ ਆਸ਼ਾ ਵਰਕਰਾਂ ਨੂੰ ਆਉਂਦੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ¢ ...
ਈਸੜੂ, 3 ਦਸੰਬਰ (ਬਲਵਿੰਦਰ ਸਿੰਘ)-ਮੁੱਖ ਚੋਣ ਕਮਿਸ਼ਨਰ ਪੰਜਾਬ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਡਾ ਨਾਯਨ ਜੱਸਲ ਅਤੇ ਐੱਸ. ਡੀ. ਐਮ. ਖੰਨਾ ਮਨਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੀਪ ਨੋਡਲ ਅਫ਼ਸਰ ਪਿ੍ੰਸੀਪਲ ਵਿਸ਼ਾਲ ਵਸ਼ਿਸ਼ਟ ਦੀ ਅਗਵਾਈ ਵਿਚ ਸਰਕਾਰੀ ਸੀ. ...
ਮਲੌਦ, 3 ਦਸੰਬਰ (ਸਹਾਰਨ ਮਾਜਰਾ)-ਸਾਬਕਾ ਸਰਪੰਚ ਧਰਮਪਾਲ ਸਿੰਘ ਦੇ ਪਿਤਾ ਜੀਤ ਸਿੰਘ ਸਾਬਕਾ ਪੰਚ ਦੇ ਦਿਹਾਂਤ ਤੇ ਸ਼ੋ੍ਰਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਡਾ. ਜਸਪ੍ਰੀਤ ਸਿੰਘ ਬੀਜਾ ਅਤੇ ਚੇਅਰਮੈਨ ਵਰਿੰਦਰਪ੍ਰੀਤ ਸਿੰਘ ਵਿੱਕੀ ਬੇਰ ਕਲਾਂ ਵਲੋਂ ਡੂੰਘੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX