ਬਰਨਾਲਾ, 3 ਦਸੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਸਥਾਨਕ ਸ਼ਹੀਦ ਭਗਤ ਸਿੰਘ ਰੋਡ ਉੱਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤੋਂ ਲੈ ਕੇ ਪੱਕਾ ਕਾਲਜ ਰੋਡ ਤੱਕ ਵਿਚਾਲੋਂ ਕੁੱਝ ਹਿੱਸਾ ਛੱਡ ਕੇ ਨਗਰ ਕੌਂਸਲ ਬਰਨਾਲਾ ਵਲੋਂ ਕਰੀਬ ਡੇਢ ਤੋਂ ਦੋ ਕੁ ਮਹੀਨੇ ਪਹਿਲਾਂ ਇੰਟਰਲਾਕ ਟਾਈਲਾਂ ਲਾਉਣ ਦਾ ਕੰਮ ਕਰਵਾਇਆ ਗਿਆ ਸੀ | ਉਸ ਸਮੇਂ ਸਬੰਧਤ ਠੇਕੇਦਾਰ ਵਲੋਂ ਘਟੀਆ ਕਿਸਮ ਦੀਆਂ ਲਾਈਆਂ ਜਾ ਰਹੀਆਂ ਇੰਟਰਲਾਕ ਟਾਈਲਾਂ ਸੰਬੰਧੀ ਲੋਕਾਂ ਵਲੋਂ ਪਾਏ ਗਏ ਰੌਲੇ ਤੋਂ ਬਾਅਦ ਮੌਕੇ ਉੱਪਰ ਪਹੁੰਚ ਕੇ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਮੀਤ ਪ੍ਰਧਾਨ ਨਰਿੰਦਰ ਨੀਟਾ, ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਤੇ ਈ.ਐਮ.ਈ. ਵਲੋਂ ਬੇਸ਼ੱਕ ਠੇਕੇਦਾਰ ਨੂੰ ਘਟੀਆ ਕਿਸਮ ਦੀਆਂ ਟਾਈਲਾਂ ਤੁਰੰਤ ਚੁੱਕਣ ਅਤੇ ਵਧੀਆ ਟਾਈਲਾਂ ਲਾਉਣ ਦੀ ਹਦਾਇਤ ਕੀਤੀ ਗਈ ਸੀ ਪਰ ਠੇਕੇਦਾਰ ਵਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਦੀਆਂ ਹਦਾਇਤਾਂ ਨੂੰ ਬਿਲਕੁਲ ਟਿੱਚ ਜਾਣਦਿਆਂ ਇਸ ਸੜਕ 'ਤੇ ਬੇਹੱਦ ਘਟੀਆ ਕਿਸਮ ਦੀਆਂ ਇੰਟਰਲਾਕ ਟਾਈਲਾਂ ਲਾਈਆਂ ਗਈਆਂ ਤੇ ਸੜਕ 'ਤੇ ਸਹੀ ਢੰਗ ਨਾਲ ਮਟੀਰੀਅਲ ਵੀ ਨਹੀਂ ਪਾਇਆ ਗਿਆ | ਜਿਸ ਕਾਰਨ ਦੋ ਮਹੀਨਿਆਂ ਬਾਅਦ ਹੀ ਇੰਟਰਲਾਕ ਟਾਈਲਾਂ ਕਈ ਥਾਵਾਂ ਤੋਂ ਟੁੱਟਣ ਲੱਗੀਆਂ ਹਨ ਅਤੇ ਸੜਕ ਬਣਾਉਣ 'ਤੇ ਸਹੀ ਢੰਗ ਨਾਲ ਮਟੀਰੀਅਲ ਨਾ ਲਾਉਣ ਕਾਰਨ ਸੜਕ ਥਾਂ-ਥਾਂ ਤੋਂ ਦਬਣ ਲੱਗ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੜਕ 'ਤੇ ਪਹਿਲਾਂ ਹੀ ਸਵਾ ਸਾਲ ਦੀ ਦੇਰੀ ਨਾਲ ਕੰਮ ਸ਼ੁਰੂ ਹੋਇਆ ਹੈ | ਇਸ ਕੰਮ ਸੰਬੰਧੀ ਨਗਰ ਕੌਂਸਲ ਵਲੋਂ 20 ਜੁਲਾਈ 2020 ਨੂੰ ਆਰ.ਐਸ. ਕੋਪਾਰੇਟਿਵ ਐਲ. ਐਂਡ ਸੀ. ਸੁਸਾਇਟੀ ਨੂੰ ਵਰਕ ਆਰਡਰ ਕੱਟੇ ਗਏ ਸਨ | ਇਹ 25.66 ਲੱਖ ਰੁਪਏ ਦਾ ਕੰਮ ਉਕਤ ਸੁਸਾਇਟੀ ਸਿਰਫ਼ 3 ਫ਼ੀਸਦੀ ਲੈੱਸ 'ਤੇ ਅਲਾਟ ਹੋਇਆ ਸੀ ਅਤੇ ਇਹ ਕੰਮ ਚਾਰ ਮਹੀਨਿਆਂ ਵਿਚ ਮੁਕੰਮਲ ਕਰਨਾ ਸੀ | ਲੇਕਿਨ ਇੰਨੀ ਘੱਟ ਲੈੱਸ ਦੇ ਬਾਵਜੂਦ ਉਕਤ ਸੁਸਾਇਟੀ ਵਲੋਂ ਸਵਾ ਸਾਲ ਇਹ ਕੰਮ ਸ਼ੁਰੂ ਹੀ ਨਹੀਂ ਕੀਤਾ ਗਿਆ ਸੀ ਪਰ ਨਗਰ ਕੌਂਸਲ ਪ੍ਰਬੰਧਕਾਂ ਅਤੇ ਅਧਿਕਾਰੀਆਂ ਦੀ ਮਿਹਰਬਾਨੀ ਸਦਕਾ ਸੰਬੰਧਿਤ ਸੁਸਾਇਟੀ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ | ਜਿਸ ਦਾ ਨਤੀਜਾ ਅੱਜ ਸ਼ਹਿਰ ਵਾਸੀਆਂ ਦੇ ਸਾਹਮਣੇ ਹੈ | ਇਹ ਵੀ ਪਤਾ ਲੱਗਾ ਹੈ ਕਿ ਨਗਰ ਕੌਂਸਲ ਵਲੋਂ ਉਕਤ ਠੇਕੇਦਾਰ ਵਲੋਂ ਕੀਤੇ ਗਏ ਘਟੀਆ ਕੰਮ ਨੂੰ ਲੁਕਾਉਣ ਲਈ ਸ਼ਹਿਰ ਦੇ ਇਕ ਠੇਕੇਦਾਰ ਤੋਂ ਕੁਝ ਦਿਨ ਪਹਿਲਾਂ ਇਸ ਸੜਕ ਦੀ ਮੁਰੰਮਤ ਵੀ ਕਰਵਾਈ ਜਾ ਚੁੱਕੀ ਹੈ | ਇਸ ਸੜਕ 'ਤੇ ਸਥਿਤ ਦੁਕਾਨਦਾਰਾਂ ਨੇ ਦੱਸਿਆ ਕਿ ਇੰਟਰਲਾਕ ਟਾਈਲਾਂ ਦੇ ਹੋਏ ਘਟੀਆ ਕੰਮ ਸਬੰਧੀ ਉਨ੍ਹਾਂ ਵਲੋਂ ਨਗਰ ਕੌਂਸਲ ਵਿਖੇ ਲਿਖਤੀ ਤੌਰ 'ਤੇ ਦਿੱਤਾ ਗਿਆ ਸੀ ਅਤੇ ਦੱਸਿਆ ਗਿਆ ਸੀ ਸੜਕ ਦੇ ਕਿਨਾਰੇ ਕੁਝ ਬਿਜਲੀ ਦੇ ਖੰਭੇ ਪਏ ਸਨ ਜੋ ਠੇਕੇਦਾਰ ਵਲੋਂ ਚੁੱਕਣ ਦੀ ਜਗ੍ਹਾ ਕੰਮ ਨੂੰ ਹੀ ਵਿਚਾਲੇ ਛੱਡ ਦਿੱਤਾ ਗਿਆ ਹੈ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ |
ਨਗਰ ਕੌਂਸਲ ਵਿਚ ਫੈਲੇ ਭਿ੍ਸ਼ਟਾਚਾਰ ਕਾਰਨ ਹੀ ਸ਼ਹਿਰ ਵਿਚ ਹੋ ਰਹੇ ਹਨ ਘਟੀਆ ਕਿਸਮ ਦੇ ਕੰਮ-ਲੋਟਾ
ਨਗਰ ਕੌਂਸਲ ਬਰਨਾਲਾ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸ਼ਹਿਰ ਵਿਚ ਨਗਰ ਕੌਂਸਲ ਵਲੋਂ ਕਰਵਾਏ ਗਏ ਕੰਮਾਂ ਸੰਬੰਧੀ ਕਾਰਗੁਜ਼ਾਰੀ ਸ਼ਹਿਰ ਵਾਸੀਆਂ ਤੋਂ ਲੁਕੀ ਛੁਪੀ ਨਹੀਂ ਹੈ | ਇਸੇ ਤਰ੍ਹਾਂ ਹੀ ਸ਼ਹੀਦ ਭਗਤ ਸਿੰਘ ਰੋਡ ਉੱਪਰ ਹੋਇਆ ਹੈ | ਇੱਥੇ ਲੋਕਾਂ ਵਲੋਂ ਦੱਸਣ ਦੇ ਬਾਵਜੂਦ ਠੇਕੇਦਾਰ ਦੁਆਰਾ ਘਟੀਆ ਕਿਸਮ ਦੀਆਂ ਇੰਟਰਲਾਕ ਟਾਈਲਾਂ ਲਾਈਆਂ ਗਈਆਂ ਹਨ | ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਨਗਰ ਕੌਂਸਲ ਵਿਚ ਫੈਲੇ ਭਿ੍ਸ਼ਟਾਚਾਰ ਕਾਰਨ ਹੀ ਸ਼ਹਿਰ ਵਿਚ ਘਟੀਆ ਕਿਸਮ ਦੇ ਕੰਮ ਹੋ ਰਹੇ ਹਨ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਕੰਮ ਦੀ ਜਾਂਚ ਕਰਵਾਈ ਜਾਵੇ ਅਤੇ ਠੇਕੇਦਾਰ ਦੀ ਪੇਮੈਂਟ ਰੋਕੀ ਜਾਵੇ |
ਸ਼ਹਿਣਾ, 3 ਦਸੰਬਰ (ਸੁਰੇਸ਼ ਗੋਗੀ)-ਸ਼ਹਿਣਾ ਦੇ ਕਿਸਾਨਾਂ ਨੇ ਖੇਤੀ ਸੈਕਟਰ ਲਈ ਬਿਜਲੀ ਸਪਲਾਈ ਨਾ ਮਾਤਰ ਦੇਣ 'ਤੇ ਰੋਸ ਮੁਜ਼ਾਹਰਾ ਕੀਤਾ | ਪੰਚ ਜਤਿੰਦਰ ਸਿੰਘ ਖਹਿਰਾ, ਟੇਕ ਸਿੰਘ ਸਾਬਕਾ ਪੰਚ ਤੇ ਮੇਜਰ ਸਿੰਘ ਮੌੜ ਨੇ ਦੱਸਿਆ ਕਿ ਖੇਤੀ ਸੈਕਟਰ ਲਈ ਸ਼ਹਿਣਾ ਗਰਿੱਡ ਤੋਂ ...
ਰੂੜੇਕੇ ਕਲਾਂ, 3 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਰੂੜੇਕੇ ਖ਼ੁਰਦ ਤੋਂ ਬੱਲੋ੍ਹ ਰੋਡ 'ਤੇ ਲੱਗ ਰਹੀ ਨਵੀਂ ਫ਼ੈਕਟਰੀ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਦੀ ਅਗਵਾਈ ਵਿਚ ਪਿੰਡ ਰੂੜੇਕੇ ਖ਼ੁਰਦ ਅਤੇ ਬੱਲੋ੍ਹ ਨਿਵਾਸੀਆਂ ਦਾ ਰੋਸ ਧਰਨਾ ...
ਬਰਨਾਲਾ, 3 ਦਸੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਸੀਨੀਅਰ ਟਕਸਾਲੀ ਕਾਂਗਰਸੀ ਆਗੂ ਤੇ ਉੱਘੇ ਟਰਾਂਸਪੋਰਟਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ 'ਚ ਜ਼ਿਲ੍ਹੇ ਦੇ ਟਕਸਾਲੀ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਸਥਾਨਕ ਕੈਸਲ ਪੈਲੇਸ ਵਿਖੇ ਭਰਵਾਂ ਇਕੱਠ ...
ਬਰਨਾਲਾ, 3 ਨਵੰਬਰ (ਰਾਜ ਪਨੇਸਰ)-ਪੰਜਾਬ ਰੋਡਵੇਜ਼ ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਬੱਸ ਸਟੈਂਡ ਦਾ ਗੇਟ ਬੰਦ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸੂਬਾ ਪ੍ਰਧਾਨ ਰਣਧੀਰ ਰਾਣਾ, ਡੀਪੂ ਪ੍ਰਧਾਨ ਨਿਰਪਾਲ ਪੱਪੂ, ਸੈਕਟਰੀ ...
ਬਰਨਾਲਾ, 3 ਦਸੰਬਰ (ਰਾਜ ਪਨੇਸਰ)-ਸੀ.ਆਈ.ਏ. ਸਟਾਫ਼ ਬਰਨਾਲਾ ਵਲੋਂ ਇਕ ਵਿਅਕਤੀ ਨੂੰ 60 ਕਿੱਲੋ ਭੁੱਕੀ ਚੂਰਾ ਪੋਸਤ ਅਤੇ ਕਾਰ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ...
ਧਨੌਲਾ, 3 ਦਸੰਬਰ (ਜਤਿੰਦਰ ਸਿੰਘ ਧਨੌਲਾ)-ਧਨੌਲਾ ਮੰਡੀ ਦੇ ਟਰੱਕ ਓਪਰੇਟਰਾਂ ਵਲੋਂ ਸਥਾਨਕ ਟੀ-ਪੁਆਇੰਟ 'ਤੇ ਟਰੱਕ ਯੂਨੀਅਨਾਂ ਨਾ ਬਹਾਲ ਕੀਤੇ ਜਾਣ ਦੇ ਰੋਸ ਵਜੋਂ ਜਾਮ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਸਖ਼ਤ ਰੋਸ ਮੁਜ਼ਾਹਰਾ ਕੀਤਾ ਗਿਆ | ਗੱਲਬਾਤ ਕਰਦਿਆਂ ਗੁਰਜੰਟ ...
ਬਰਨਾਲਾ, 3 ਦਸੰਬਰ (ਅਸ਼ੋਕ ਭਾਰਤੀ)-ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਬਰਨਾਲਾ ਅਤੇ ਸੰਗਰੂਰ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਸੂਬਾਈ ਆਗੂ ਸਾਥੀ ਪ੍ਰਕਾਸ਼ ਸਿੰਘ ਹਿੱਸੋਵਾਲ ਤੇ ਚਰਨਜੀਤ ਸਿੰਘ ਲੁਧਿਆਣਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਪੰਜਾਬ ...
ਬਰਨਾਲਾ, 3 ਦਸੰਬਰ (ਅਸ਼ੋਕ ਭਾਰਤੀ)-ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਮੌਕੇ ਸਕੂਲ ਫ਼ਾਰ ਡੈਫ ਐਂਡ ਡੈੱਮ, ਪਵਨ ਸੇਵਾ ਸੰਮਤੀ ਬਰਨਾਲਾ ਵਿਖੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਅਤੇ ਰੈੱਡ ਕਰਾਸ ਬਰਨਾਲਾ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰ ਬਰਨਾਲਾ ...
ਤਪਾ ਮੰਡੀ, 3 ਦਸੰਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਕਿਸਾਨੀ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਸਰਕਾਰ ਐਮ.ਐਸ.ਪੀ. ਅਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਨਹੀਂ ਮੰਨ ਲੈਂਦੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ...
ਭਦੌੜ, 3 ਦਸੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਭਦੌੜ ਦੇ ਪ੍ਰਧਾਨ ਰਣਧੀਰ ਸਿੰਘ ਦੀ ਅਗਵਾਈ ਹੇਠ ਮਹੀਨਾਵਾਰ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੁੰਦੇ ਹੋਏ ਪੈਨਸ਼ਨਰਜ਼ ਨੇ ਪੰਜਾਬ ਸਰਕਾਰ ਦੁਆਰਾ ਲਟਕਦੀਆਂ ਮੰਗਾਂ ...
ਬਰਨਾਲਾ, 3 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਚਾਇਤੀ ਰਾਜ ਵਿਭਾਗ ਬਰਨਾਲਾ ਵਿਖੇ ਕੰਮ ਕਰਦੇ ਪੰਚਾਇਤ ਅਫ਼ਸਰ ਐਸੋਸੀਏਸ਼ਨ ਨੇ ਈ.ਓ.ਪੀ.ਐਸ. ਤੇ ਪੰਚਾਇਤ ਅਫ਼ਸਰਾਂ ਦੀ ਤਾਇਨਾਤੀ ਸੰਬੰਧੀ ਨੋਟੀਫ਼ਿਕੇਸ਼ਨ ਜਾਰੀ ਕਰਨ ਦੀ ਸਰਕਾਰ ਪਾਸੋਂ ਮੰਗ ਕੀਤੀ | ਜ਼ਿਲ੍ਹਾ ਪ੍ਰਧਾਨ ...
ਰੂੜੇਕੇ ਕਲਾਂ, 3 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਅਤੇ ਸਥਾਨਕ ਇਲਾਕੇ ਦੇ ਪਿੰਡਾਂ ਦੀਆਂ ਸੜਕਾਂ 'ਤੇ ਦਿਨ ਰਾਤ ਘੰੁਮ ਰਹੇ ਸੈਂਕੜਿਆਂ ਦੀ ਵੱਡੀ ਗਿਣਤੀ 'ਚ ਆਵਾਰਾ ਪਸ਼ੂਆਂ ਦੇ ਝੁੰਡ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਪੰਜਾਬ ...
ਬਰਨਾਲਾ, 3 ਦਸੰਬਰ (ਅਸ਼ੋਕ ਭਾਰਤੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮ.ਐਸ.ਪੀ. ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਲਾਇਆ ਧਰਨਾ 429ਵੇਂ ਦਿਨ ਵੀ ਜਾਰੀ ਰਿਹਾ | ਅੱਜ ...
ਸ਼ਹਿਣਾ, 3 ਦਸੰਬਰ (ਸੁਰੇਸ਼ ਗੋਗੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਪੁਰਾ ਵਿਖੇ ਪਿ੍ੰਸੀਪਲ ਰਾਜਵੰਤ ਕੌਰ ਦੀ ਅਗਵਾਈ ਵਿਚ ਅਥਲੈਟਿਕਸ ਮੀਟ ਕਰਵਾਈ ਗਈ | ਜਿਸ ਵਿਚ ਸਰਪੰਚ ਗੁਰਦੇਵ ਸਿੰਘ, ਚੇਅਰਮੈਨ ਅੰਗਰੇਜ਼ ਸਿੰਘ, ਜਗਜੀਤ ਸਿੰਘ ਮੁੱਖ ਅਧਿਆਪਕ, ਚਾਨਣ ਸਿੰਘ ...
ਭਦੌੜ, 3 ਦਸੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਭਾਈ ਘਨ੍ਹੱਈਆ ਕੌਮੀ ਸੇਵਾ ਯੋਜਨਾ ਯੂਨਿਟ ਦੇ ਵਲੰਟੀਅਰਾਂ ਵਲੋਂ ਵਿਸ਼ਵ ਏਡਜ਼ ...
ਤਪਾ ਮੰਡੀ, 3 ਦਸੰਬਰ (ਪ੍ਰਵੀਨ ਗਰਗ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ 7 ਦਸੰਬਰ ਨੂੰ ਸਬ-ਡਵੀਜ਼ਨ ਤਪਾ ਦੀ ਅੰਦਰਲੀ ਅਨਾਜ ਮੰਡੀ ਵਿਖੇ ਸ਼ਿਰਕਤ ਕਰ ਰਹੇ ਹਨ, ਜਿਸ ਨੂੰ ਲੈ ਕੇ ਵਰਕਰਾਂ 'ਚ ਭਾਰੀ ਉਤਸ਼ਾਹ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...
ਸ਼ਹਿਣਾ, 3 ਦਸੰਬਰ (ਸੁਰੇਸ਼ ਗੋਗੀ)-ਖੇਤੀ ਕਾਨੂੰਨ ਰੱਦ ਹੋਣ ਪਿੱਛੋਂ ਸਾਥੀਆਂ ਸਮੇਤ ਦਿੱਲੀਓ ਪਰਤੇ ਗੁਰਵਿੰਦਰ ਸਿੰਘ ਨਾਮਧਾਰੀ ਜ਼ਿਲ੍ਹਾ ਪ੍ਰਧਾਨ ਲੱਖੋਵਾਲ ਦਾ ਸਾਥੀਆਂ ਸਮੇਤ ਪਿੰਡ ਪਹੁੰਚਣ 'ਤੇ ਸਨਮਾਨ ਕੀਤਾ ਗਿਆ ਅਤੇ ਮਠਿਆਈ ਵੰਡੀ ਗਈ | ਜ਼ਿਲ੍ਹਾ ਪ੍ਰਧਾਨ ...
ਬਰਨਾਲਾ, 3 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਲੋਂ 6 ਦਸੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਦੂਸਰੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ...
ਬਰਨਾਲਾ, 3 ਦਸੰਬਰ (ਅਸ਼ੋਕ ਭਾਰਤੀ)-ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਬਰਨਾਲਾ ਅਤੇ ਸੰਗਰੂਰ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਸੂਬਾਈ ਆਗੂ ਸਾਥੀ ਪ੍ਰਕਾਸ਼ ਸਿੰਘ ਹਿੱਸੋਵਾਲ ਤੇ ਚਰਨਜੀਤ ਸਿੰਘ ਲੁਧਿਆਣਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਪੰਜਾਬ ...
ਤਪਾ ਮੰਡੀ, 3 ਦਸੰਬਰ (ਪ੍ਰਵੀਨ ਗਰਗ)-ਨਿਊ ਬਾਬਾ ਸੁਖਾਨੰਦ ਸਪੋਰਟਸ ਕਲੱਬ ਰਜਿ: ਤਪਾ ਵਲੋਂ 8ਵਾਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ 5 ਦਸੰਬਰ ਨੂੰ ਕੱਸੀ ਵਾਲਾ ਗਰਾਊਾਡ, ਘੁੰਨਸ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ | ...
ਰੂੜੇਕੇ ਕਲਾਂ, 3 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਧੂਰਕੋਟ ਦੇ ਕਰੀਬ 300 ਵੋਟਰਾਂ ਦੀਆਂ ਵੋਟਾਂ ਧੂਰਕੋਟ ਤੋਂ ਕੱਟ ਕੇ ਪਿੰਡ ਪਿਰਥਾ ਪੱਤੀ ਧੂਰਕੋਟ ਵਿਖੇ ਪਾਉਣ ਦਾ ਪੀੜਤ ਵੋਟਰਾਂ ਵਲੋਂ ਵਿਰੋਧ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਦਿੰਦੇ ਹੋਏ ...
ਧਨੌਲਾ, 3 ਦਸੰਬਰ (ਜਤਿੰਦਰ ਸਿੰਘ ਧਨੌਲਾ)-ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਤੰਦਰੁਸਤੀ ਲਈ ਖੇਡਾਂ ਮਹੱਤਵਪੂਰਨ ਹੁੰਦੀਆਂ ਹਨ | ਖੇਡਾਂ ਦੀ ਅਹਿਮੀਅਤ ਨੂੰ ਮੁੱਖ ਰੱਖਦੇ ਹੋਏ ਅੱਜ ਗਰੀਨ ਫ਼ੀਲਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਖੇ ਚੇਅਰਮੈਨ ਸ: ...
ਰੂੜੇਕੇ ਕਲਾਂ, 3 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਕਾਂਗਰਸ ਦੀ ਪੰਜਾਬ ਸਰਕਾਰ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਹੁਣ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਝੂਠ ਬੋਲ ਕੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕੀਤਾ ਹੈ ਪੰਜਾਬ ਸਰਕਾਰ ਨੇ ਪਿਛਲੇ ਪੰਜ ਸਾਲਾਂ ...
ਲੌਂਗੋਵਾਲ, 3 ਦਸੰਬਰ (ਵਿਨੋਦ) - ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟਰ ਵਰਕਰਜ਼ ਲੇਬਰ ਯੂਨੀਅਨ ਦੇ ਵਫ਼ਦ ਨੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਦੀ ਅਗਵਾਈ ਹੇਠ ਸੀਵਰੇਜ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਸੰਜੇ ਪੋਪਲੀ (ਆਈ.ਏ.ਐਸ) ...
ਮਹਿਲ ਕਲਾਂ, 3 ਦਸੰਬਰ (ਅਵਤਾਰ ਸਿੰਘ ਅਣਖੀ)-ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ, ਉੱਘੇ ਕਾਂਗਰਸੀ ਆਗੂ ਜਸਵੰਤ ਸਿੰਘ ਜੌਹਲ ਸਰਪੰਚ ਪੰਡੋਰੀ ਦੇ ਅੰਗੀਠਾ ਸੰਭਾਲਣ ਫੁੱਲ ਚੁਗਣ ਦੀ ਰਸਮ ਅੱਜ ਪਤਵੰਤੇ ਸੱਜਣਾਂ, ਰਿਸ਼ਤੇਦਾਰਾਂ ਦੀ ਹਾਜ਼ਰੀ 'ਚ ਪੂਰੀ ਕੀਤੀ ਗਈ | ਇਸ ...
ਬਰਨਾਲਾ, 3 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਐਗਰੋ ਇਨਪੁਟਸ ਡੀਲਰਜ਼ ਐਸੋਸੀਏਸ਼ਨ ਬਰਨਾਲਾ ਦੀ ਮੀਟਿੰਗ ਪ੍ਰਧਾਨ ਗੋਕਲ ਪ੍ਰਕਾਸ਼ ਗੁਪਤਾ ਦੀ ਪ੍ਰਧਾਨਗੀ ਵਿਚ ਨਵੀਂ ਅਨਾਜ ਮੰਡੀ ਬਰਨਾਲਾ ਵਿਖੇ ਹੋਈ | ਜਿਸ ਵਿਚ ਡੀਲਰਾਂ ਨੂੰ ਯੂਰੀਆ ਖਾਦ ਦੀ ਸਪਲਾਈ ਸੰਬੰਧੀ ਆ ਰਹੀਆਂ ...
ਬਰਨਾਲਾ, 3 ਦਸੰਬਰ (ਰਾਜ ਪਨੇਸਰ)-ਸਿਹਤ ਵਿਭਾਗ ਬਰਨਾਲਾ ਵਲੋਂ ਬਰਨਾਲਾ ਵਿਚ ਖਾਣ ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ ਗਏ | ਜਾਣਕਾਰੀ ਦਿੰਦਿਆਂ ਐਫ.ਐਸ.ਓ. ਬਰਨਾਲਾ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਸਿਵਲ ਸਰਜਨ ਬਰਨਾਲਾ ਡਾ: ਜਸਬੀਰ ਸਿੰਘ ਔਲਖ ਦੀਆਂ ਹਦਾਇਤਾਂ ਅਤੇ ...
ਬਰਨਾਲਾ, 3 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈੱਲਫੇਅਰ ਕਲੱਬ ਬਰਨਾਲਾ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ | ਜਿਸ ਵਿਚ ਹਰ ਸਾਲ ਕਰਵਾਏ ਜਾਂਦੇ ਸਾਲਾਨਾ ਸੂਬਾ ਪੱਧਰੀ ਸਮਾਰੋਹ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਕਲੱਬ ਦੇ ਚੇਅਰਮੈਨ ...
ਬਰਨਾਲਾ, 3 ਦਸੰਬਰ (ਰਾਜ ਪਨੇਸਰ)-ਸਥਾਨਕ ਐਸ.ਡੀ. ਕਾਲਜ ਵਾਲੇ ਪੁਲ ਦੇ ਨੀਚੇ ਵਾਲੀ ਮਾਰਕੀਟ ਦੇ ਦੁਕਾਨਦਾਰਾਂ ਨੇ ਸੜਕ ਦਾ ਅਧੂਰਾ ਪਿਆ ਕੰਮ ਚਾਲੂ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਤੇ ਈ.ਓ. ਬਰਨਾਲਾ ਨੂੰ ਮੰਗ-ਪੱਤਰ ਦਿੱਤਾ | ਜਾਣਕਾਰੀ ਦਿੰਦਿਆਂ ਰਮੇਸ਼ ...
ਬਰਨਾਲਾ, 3 ਦਸੰਬਰ (ਅਸ਼ੋਕ ਭਾਰਤੀ)-ਯੁਵਕ ਸੇਵਾਵਾਂ ਵਿਭਾਗ ਬਰਨਾਲਾ, ਐਨ.ਐਸ.ਐਸ. ਯੂਨਿਟ ਵਲੋਂ ਵਿਸ਼ਵ ਏਡਜ਼ ਦਿਵਸ ਨੂੰ ਮੁੱਖ ਰੱਖਦਿਆਂ ਅਤੇ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਵਾਹੀ ਵਿਖੇ ਖ਼ੂਨਦਾਨ ਕੈਂਪ ਲਾਇਆ ਗਿਆ | ਇਸ ...
ਹੰਡਿਆਇਆ, 3 ਦਸੰਬਰ (ਗੁਰਜੀਤ ਸਿੰਘ ਖੁੱਡੀ)-ਪਿੰਡ ਪੱਤੀ ਸੋਹਲ ਵਿਖੇ ਗ੍ਰਾਮ ਪੰਚਾਇਤ ਤੇ ਨਰੇਗਾ ਮਜ਼ਦੂਰਾਂ ਵਲੋਂ ਪੰਚਾਇਤ ਘਰ ਵਿਖੇ ਰੁਜ਼ਗਾਰ ਦਿਵਸ ਮਨਾਇਆ ਗਿਆ | ਇਸ ਸੰਬੰਧੀ ਪਿੰਡ ਦੇ ਸਰਪੰਚ ਬਲਵੰਤ ਸਿੰਘ ਨੇ ਦੱਸਿਆ ਕਿ ਪੰਚਾਇਤੀ ਵਿਭਾਗ ਵਲੋਂ ਨਰੇਗਾ ਸਕੀਮ ...
ਸੰਗਰੂਰ, 3 ਦਸੰਬਰ (ਚੌਧਰੀ ਨੰਦ ਲਾਲ ਗਾਂਧੀ) - ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਵਲੋਂ ਇੱਕ ਅਹਿਮ ਮੀਟਿੰਗ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX