ਨੂਰਮਹਿਲ/ਸ਼ਾਹਕੋਟ, 3 ਦਸੰਬਰ (ਜਸਵਿੰਦਰ ਸਿੰਘ ਲਾਂਬਾ, ਸਚਦੇਵਾ, ਬਾਂਸਲ, ਸੁਖਦੀਪ ਸਿੰਘ)- ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ 100 ਸਾਲ ਪੁਰਾਣਾ ਹੈ ਅਤੇ ਇਸ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਸਭ ਤੋਂ ਵੱਧ ਯੋਗਦਾਨ ਪਾਇਆ ਅਤੇ ਇਹ ਪਾਰਟੀ ਕਿਸੇ ਇਕ ਵਿਅਕਤੀ ਦੀ ਨਹੀਂ ਬਲਕਿ ਆਮ ਲੋਕਾਂ ਦੀ ਅਤੇ ਮਿਹਨਤਕਸ਼ ਕਿਰਤੀਆ ਤੇ ਕਾਮਿਆਂ ਦੀ ਪਾਰਟੀ ਹੈ | ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਪਹਿਲਾ 1966 ਵਿਚ ਐੱਮ.ਐੱਸ.ਪੀ. ਲਾਗੂ ਕਰਵਾਉਣ ਲਈ ਮੋਰਚਾ ਲਾ ਕੇ ਲਾਗੂ ਕਰਵਾਇਆ | ਇਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਕੀਤੀ ਗਈ ਇੱਕ ਹਲਕਾ ਨਕੋਦਰ ਤੋਂ ਗੱਠਜੋੜ ਉਮੀਦਵਾਰ ਵਿਧਾਇਕ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੇ ਹੱਕ ਵਿਚ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ੋ੍ਰਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ | ਸ: ਬਾਦਲ ਨੇ ਅੱਗੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨੇ ਆਪਣੀ ਸਰਕਾਰ ਸਮੇਂ 95 ਪ੍ਰਤੀਸ਼ਤ ਮੰਡੀਆਂ ਦਾ ਨਿਰਮਾਣ ਕੀਤਾ, ਸੜਕਾਂ ਤੇ ਨਹਿਰਾਂ ਦਾ ਜਾਲ ਵਿਛਾਇਆ, ਟਰੈਕਟਰਾਂ ਤੇ ਸਾਈਕਲਾਂ ਦੇ ਟੈਕਸ ਮੁਆਫ਼ ਕੀਤੇ | ਪੰਜਾਬ ਦੇ ਜ਼ਿਮੀਂਦਾਰਾਂ ਤੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕੀਤੇ ਤੇ ਕਿਸਾਨਾਂ ਨੂੰ 13 ਲੱਖ ਮੋਟਰਾਂ ਦੇ ਕੁਨੈਕਸ਼ਨ ਦਿੱਤੇ | ਆਟਾ-ਦਾਲ ਸਕੀਮ ਪਹਿਲਾਂ ਕੇਂਦਰ ਨੇ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਜਾਰੀ ਕੀਤੀ ਗਈ | ਐੱਸ.ਸੀ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਵਜ਼ੀਫ਼ੇ ਅਤੇ ਸਕਾਲਰਸ਼ਿਪ ਜਾਰੀ ਕੀਤੀ | ਇਹ ਸਭ ਸ਼ੋ੍ਰਮਣੀ ਅਕਾਲੀ ਦਲ ਸਰਕਾਰ ਦੀਆਂ ਜਾਰੀ ਸਕੀਮਾਂ ਨੂੰ ਕਾਂਗਰਸ ਦੀ ਕੈਪਟਨ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਬੰਦ ਕਰ ਦਿੱਤਾ | ਕੇਜਰੀਵਾਲ 'ਤੇ ਚੋਟ ਲਗਾਉਂਦਿਆਂ ਬਾਦਲ ਨੇ ਕਿਹਾ ਕਿ ਕੈਪਟਨ ਦੀ ਤਰਜ਼ 'ਤੇ ਕੇਜਰੀਵਾਲ ਨੇ ਵੀ ਸਿਆਸਤ 'ਚ ਨਾ ਆਉਣ ਅਤੇ ਕਾਂਗਰਸ
ਨਾਲ ਭਾਈਵਾਲੀ ਨਾ ਪਾਉਣ ਦੀ ਸਹੁੰ ਖਾਧੀ ਸੀ ਪਰ ਉਹ ਸਹੁੰ ਖਾ ਕੇ ਮੁਕਰ ਗਏ | ਰੈਲੀ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸ਼ਹਿਰ ਨੂਰਮਹਿਲ ਵਾਸੀਆਂ ਨੂੰ ਅਕਾਲੀ ਸਰਕਾਰ ਸਮੇਂ 65-70 ਲੱਖ ਰੁਪਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਈ ਦਿੱਤੇ ਪਰ ਕਾਂਗਰਸ ਸਰਕਾਰ ਸਮੇਂ ਸਭ ਖ਼ੁਰਦ-ਬੁਰਦ ਹੋ ਗਿਆ | ਕਾਂਗਰਸ ਦੇ ਰਾਜ ਵਿਚ ਯੂਰੀਆ, ਡਾਇਆ ਖਾਦ ਦੀ ਬਲੈਕ ਜ਼ੋਰਾਂ 'ਤੇ ਸੀ | ਸਰਦਾਰ ਵਡਾਲਾ ਨੇ ਕਿਹਾ ਕਿ ਸਕੂਲਾਂ ਨੂੰ ਲੈ ਕੇ ਸਿਸੋਦੀਆ ਤੇ ਪ੍ਰਗਟ ਸਿੰਘ ਦੀ ਬਿਆਨਬਾਜ਼ੀ ਸਿਖ਼ਰਾਂ 'ਤੇ ਹੈ | ਇਸ ਰੈਲੀ ਨੂੰ ਬਸਪਾ ਆਗੂ ਗੁਰਮੇਲ ਚੁੰਬਰ, ਦੇਵਰਾਜ ਸੁਮਨ, ਗੁਰਨਾਮ ਸਿੰਘ ਕੰਦੋਲਾ, ਸੁਰਤੇਜ਼ ਸਿੰਘ ਬਾਸੀ, ਜਗਦੀਸ਼ ਸ਼ੇਰਪੁਰੀ, ਜਸਜੀਤ ਸਿੰਘ ਸਨੀ, ਅਦਿੱਤਿਆ ਭਟਾਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਆਦਿ ਨੇ ਵੀ ਸੰਬੋਧਨ ਕੀਤਾ |
ਕਿਹਾ, 2022 ਦੀਆਂ ਚੋਣਾਂ 'ਚ ਗੱਠਜੋੜ 80 ਤੋਂ 85 ਸੀਟਾਂ ਜਿੱਤ ਕੇ ਆਪਣੀ ਸਰਕਾਰ ਬਣਾਏਗਾ
ਸ਼ਾਹਕੋਟ ਦੇ ਤਹਿਸੀਲ ਕੰਪਲੈਕਸ ਨਜ਼ਦੀਕ ਹਲਕਾ ਸ਼ਾਹਕੋਟ ਤੋਂ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੇ ਹੱਕ 'ਚ ਵਿਸ਼ਾਲ ਰੈਲੀ ਕੀਤੀ ਗਈ | ਜਿਸ 'ਚ ਟਕਸਾਲੀ ਅਕਾਲੀ ਆਗੂਆਂ, ਪਿੰਡਾਂ ਦੇ ਸਾਬਕਾ ਪੰਚਾਂ-ਸਰਪੰਚਾਂ, ਸਾਬਕਾ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਮੈਂਬਰਾਂ, ਅਕਾਲੀ-ਬਸਪਾ ਆਗੂਆਂ, ਵਰਕਰਾਂ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਸ਼ਮੂਲੀਅਤ ਕੀਤੀ | ਅਕਾਲੀ-ਬਸਪਾ ਦੇ ਯੂਥ ਵਰਕਰ ਵੱਡੀ ਗਿਣਤੀ 'ਚ ਕਾਫ਼ਲਿਆਂ ਦੇ ਰੂਪ 'ਚ ਆਏ | ਰੈਲੀ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਠਾਠਾਂ ਮਾਰਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼ਾਹਕੋਟ ਹਲਕਾ ਇਕ ਪੰਥਕ ਹਲਕਾ ਹੈ ਤੇ ਸਵ. ਜਥੇਦਾਰ ਅਜੀਤ ਸਿੰਘ ਕੋਹਾੜ ਇਕ ਨੇਕ ਇਨਸਾਨ ਸਨ ਜਿਨਾਂ ਨੇ ਦੁਆਬੇ ਦੀ ਸਾਰੀ ਜ਼ਿੰਮੇਵਾਰੀ ਸੰਭਾਲੀ ਹੋਈ ਸੀ ਤੇ ਸ਼ਾਹਕੋਟ ਹਲਕੇ ਤੋਂ ਲਗਾਤਾਰ 5 ਵਾਰ ਵਿਧਾਇਕ ਦੀ ਚੋਣ ਜਿੱਤੇ ਸਨ | ਹੁਣ ਉਸੇ ਹੀ ਤਰ੍ਹਾਂ ਉਨ੍ਹਾਂ ਦੇ ਪੋਤਰੇ ਐਡ. ਬਚਿੱਤਰ ਸਿੰਘ ਕੋਹਾੜ ਆਪਣੇ ਦਾਦੇ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਰਹੇ ਹਨ ਤੇ ਹਲਕੇ 'ਚ ਪੂਰੀ ਮਿਹਨਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਐਡ. ਕੋਹਾੜ ਨੇ ਮੇਰੀ ਸੋਚ ਨਾਲੋਂ ਵੱਧ ਰੈਲੀ 'ਚ ਇਕੱਠ ਕੀਤਾ ਹੈ ਤੇ ਮੈਨੂੰ ਪੂਰੀ ਆਸ ਹੈ ਕਿ ਇਸ ਹਲਕੇ ਦੇ ਲੋਕ ਮੁੜ ਸ਼ਾਹਕੋਟ ਸੀਟ ਅਕਾਲੀ ਦਲ ਦੀ ਝੋਲੀ ਪਾਉਣਗੇ | ਉਨ੍ਹਾਂ ਕਾਂਗਰਸ 'ਤੇ
ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਕਾਂਗਰਸ ਦੇ ਜ਼ਿਆਦਾਤਰ ਵਿਧਾਇਕ ਗੁੰਡਾਗਰਦੀ ਕਰ ਰਹੇ ਹਨ ਤੇ ਰੇਤ ਮਾਫ਼ੀਆ ਨਾਲ ਮਿਲੇ ਹੋਏ ਹਨ | ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਵਿਕਾਸ ਕਰਵਾਉਣ ਦੀ ਥਾਂ ਅਕਾਲੀ ਵਰਕਰਾਂ 'ਤੇ ਝੂਠੇ ਪਰਚੇ ਦਰਜ ਕਰਵਾਏ ਹਨ | ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵਲੋਂ ਚਲਾਈਆਂ ਗਈਆਂ ਲੋਕ ਭਲਾਈ ਸਕੀਮਾਂ ਨੂੰ ਕਾਂਗਰਸ ਨੇ ਸੱਤਾ 'ਚ ਆਉਂਦਿਆਂ ਹੀ ਬੰਦ ਕਰ ਦਿੱਤਾ ਸੀ | ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਦੀ ਸਰਕਾਰ ਆਉਣ 'ਤੇ ਕੱਟੇ ਹੋਏ ਨੀਲੇ ਕਾਰਡ ਮੁੜ ਬਣਾਏ ਜਾਣਗੇ, ਬੰਦ ਕੀਤੇ ਸੇਵਾ ਕੇਂਦਰਾਂ ਨੂੰ ਮੁੜ ਚਾਲੂ ਕੀਤਾ ਜਾਵੇਗਾ ਤੇ ਕਿਸਾਨਾਂ ਨੂੰ ਨਵੇਂ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਸਰਕਾਰ ਬਣਨ 'ਤੇ ਨੌਜਵਾਨਾਂ ਨੂੰ ਨਵਾਂ ਕੰਮ ਸ਼ੁਰੂ ਕਰਨ ਲਈ ਸਹਿਕਾਰੀ ਬੈਂਕਾਂ ਰਾਹੀਂ ਬਿਨਾਂ ਵਿਆਜ਼ 5 ਲੱਖ ਦਾ ਕਰਜ਼ਾ ਦਿੱਤਾ ਜਾਵੇਗਾ ਤੇ ਇਕ ਸਾਲ ਦੇ ਅੰਦਰ ਕਿਸਾਨਾਂ ਦੀਆਂ ਜ਼ਮੀਨਾਂ ਦੇ ਇੰਤਕਾਲ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਹਰ ਹਲਕੇ 'ਚ ਗਰੀਬਾਂ ਲਈ 5 ਹਜ਼ਾਰ ਮਕਾਨ ਬਣਾ ਕੇ ਦਿੱਤੇ ਜਾਣਗੇ | ਉਨ੍ਹਾਂ ਕੇਜਰੀਵਾਲ 'ਤੇ ਵਰਦਿਆਂ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਪੰਜਾਬ 'ਚ ਦਿੱਤੀਆਂ ਜਾ ਰਹੀਆਂ ਗਾਰੰਟੀਆਂ ਨੂੰ ਪਹਿਲਾ ਦਿੱਲੀ 'ਚ ਲਾਗੂ ਕਰਨ ਤੇ ਲੋਕਾਂ ਨੂੰ ਝੂਠੇ ਲਾਰੇ ਨਾ ਲਾਉਣ | ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ 'ਚ ਅਕਾਲੀ-ਬਸਪਾ ਗਠਜੋੜ 80 ਤੋਂ 85 ਸੀਟਾਂ ਜਿੱਤ ਕੇ ਆਪਣੀ ਸਰਕਾਰ ਬਣਾਏਗਾ | ਇਸ ਮੌਕੇ ਬਿ੍ਜ ਭੁਪਿੰਦਰ ਸਿੰਘ ਲਾਲੀ ਸਾਬਕਾ ਗ੍ਰਹਿ ਮੰਤਰੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੀ ਮੁੱਖ ਮੰਤਰੀ ਬਣ ਕੇ ਸੂਬੇ ਦੇ ਲੋਕਾਂ ਦੀ ਨੁਮਾਇੰਦਗੀ ਕਰ ਸਕਦੇ ਹਨ | ਅਕਾਲੀ-ਬਸਪਾ ਉਮੀਦਵਾਰ ਐਡ. ਕੋਹਾੜ ਨੇ ਕਿਹਾ ਕਿ ਮੈਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਾ ਹਾਂ, ਜਿਨਾਂ ਨੇ 7ਵੀਂ ਵਾਰ ਟਿਕਟ ਦੇ ਕੇ ਕੋਹਾੜ ਪਰਿਵਾਰ 'ਤੇ ਮੁੜ ਵਿਸ਼ਵਾਸ ਜਤਾਇਆ ਹੈ | ਉਨ੍ਹਾਂ ਕਿਹਾ ਕਿ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਸ਼ਾਹਕੋਟ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾਵਾਂਗਾ ਤੇ ਹਲਕੇ ਦੇ ਵਿਕਾਸ 'ਚ ਕੋਈ ਕਸਰ ਨਹੀਂ ਛੱਡਾਂਗਾ | ਉਨ੍ਹਾਂ ਪਾਰਟੀ ਪ੍ਰਧਾਨ ਕੋਲੋਂ ਮੰਗ ਕੀਤੀ ਕਿ ਹੜ੍ਹ ਆਉਣ ਕਾਰਨ ਬੰਨ੍ਹ 'ਤੇ ਬੈਠੇ ਲੋਕਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ, ਇਸ ਲਈ ਪਿੰਡ ਗਿੱਦੜਪਿੰਡੀ ਤੋਂ ਕੈਮਵਾਲੇ ਤੱਕ ਬੰਨ੍ਹ ਪੱਕਾ ਕਰਕੇ ਸੜਕ ਬਣਾ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ | ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਆਉਣ 'ਤੇ ਸੜਕ ਬਣਾਉਣ ਦਾ ਹਲਕੇ ਦੇ ਲੋਕਾਂ ਨਾਲ ਵਾਅਦਾ ਕੀਤਾ | ਅਖ਼ੀਰ 'ਚ ਐਡ. ਕੋਹਾੜ ਨੇ ਆਏ ਹੋਏ ਵਰਕਰਾਂ ਤੇ ਲੋਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਨਾਇਬ ਸਿੰਘ ਕੋਹਾੜ ਸਾਬਕਾ ਐਮ.ਡੀ, ਤਜਿੰਦਰ ਸਿੰਘ ਨਿੱਝਰ ਜ਼ਿਲਾ ਪ੍ਰਧਾਨ ਯੂਥ ਵਿੰਗ, ਜਥੇ. ਚਰਨ ਸਿੰਘ ਸਰਕਲ ਪ੍ਰਧਾਨ ਸ਼ਾਹਕੋਟ, ਜਥੇ. ਦਲਜੀਤ ਸਿੰਘ ਕਾਹਲੋਂ ਸਰਕਲ ਪ੍ਰਧਾਨ ਮਹਿਤਪੁਰ, ਸੁਖਦੇਵ ਸਿੰਘ ਢੋਟ ਸੂਬਾ ਕਮੇਟੀ ਮੈਂਬਰ ਬੀ.ਸੀ ਵਿੰਗ, ਬਲਵਿੰਦਰ ਸਿੰਘ ਕੰਗ ਸੀਨੀਅਰ ਅਕਾਲੀ ਆਗੂ, ਜਰਨੈਲ ਸਿੰਘ ਭਗਤ ਲੋਹੀਆਂ, ਜਗਜੋਤ ਸਿੰਘ ਆਹਲੂਵਾਲੀਆ ਸੀਨੀਰਅ ਮੀਤ ਪ੍ਰਧਾਨ, ਰਣਧੀਰ ਸਿੰਘ ਰਾਣਾ ਸ਼ਹਿਰੀ ਪ੍ਰਧਾਨ, ਜੀਵਨ ਸਿੰਘ ਸਾਰੰਗਵਾਲ, ਕਾਲੀ ਪ੍ਰਧਾਨ, ਕਪਿਲ ਵਡੈਹਰਾ, ਕਮਲ ਸ਼ਰਮਾ, ਰਾਹੁਲ ਪੰਡਿਤ, ਬਵਨਜੋਤ ਸਿੰਘ, ਸਰਬਜੀਤ ਸਿੰਘ ਉਦਾਸੀ, ਸਿਮਰਤਪਾਲ ਸਿੰਘ ਢੋਟ ਪ੍ਰਧਾਨ ਯੂਥ ਵਿੰਗ, ਅਰਵਿੰਦਰ ਸਿੰਘ ਖਹਿਰਾ, ਚਰਨਜੀਤ ਨਾਹਰ ਬਸਪਾ ਆਗੂ, ਹਰਵਿੰਦਰ ਸਿੰਘ ਸਰਕਲ ਪ੍ਰਧਾਨ ਦੋਨਾ, ਜਥੇ. ਬਲਦੇਵ ਸਿੰਘ ਕਲਿਆਣ ਮੈਂਬਰ ਸ਼੍ਰੋਮਣੀ ਕਮੇਟੀ, ਕੇਵਲ ਸਿੰਘ ਰੂਪੇਵਾਲੀ ਸਾਬਕਾ ਐਮ.ਡੀ, ਤੇਜਾ ਸਿੰਘ ਮਾਣਕਪੁਰ, ਸਵਰਨ ਸਿੰਘ ਡੱਬ, ਸੋਹਣ ਸਿੰਘ ਖਹਿਰਾ, ਵਰਿੰਦਰ ਚੌਧਰੀ, ਸੁਖਦੀਪ ਸਿੰਘ ਮੱਟੂ ਬੱਗਾ, ਸੁੱਖ ਰਾਮ ਬਸਪਾ ਆਗੂ, ਬਲਵਿੰਦਰ ਬਾਊਪੁਰ ਹਲਕਾ ਇੰਚਾਰਜ ਬਸਪਾ, ਰਾਜ ਕੁਮਾਰ ਭੂਟੋ ਪ੍ਰਧਾਨ ਬਸਪਾ ਹਲਕਾ ਸ਼ਾਹਕੋਟ, ਕਮਲਦੀਪ ਸਿੰਘ ਸੋਢੀ ਸਰਕਲ ਪ੍ਰਧਾਨ ਲੋਹੀਆਂ, ਕੁਲਵੰਤ ਸਿੰਘ ਸਰਪੰਚ ਮੁਰਾਜਵਾਲਾ, ਗਿਆਨ ਸਿੰਘ ਜੱਕੋਪੁਰ, ਮਾਹਲਾ ਸਿੰਘ ਸਾਬਕਾ ਚੇਅਰਮੈਨ ਜ਼ਿਲਾ ਪ੍ਰੀਸ਼ਦ, ਗੁਰਨਾਮ ਸਿੰਘ ਖ਼ਾਲਸਾ ਸ਼ਹਿਰੀ ਪ੍ਰਧਾਨ ਲੋਹੀਆਂ, ਦਲਬੀਰ ਸਿੰਘ ਸੱਭਰਵਾਲ, ਬਾਵਾ ਸਿੰਘ ਕੰਗ ਸਾਬਕਾ ਚੇਅਰਮੈਨ ਲੋਹੀਆਂ, ਤਰਸੇਮ ਸਿੰਘ ਬਾਲੋਕੀ ਸਾਬਕਾ ਜ਼ਿਲਾ ਪ੍ਰਧਾਨ, ਮਹਿੰਦਰਪਾਲ ਢੇਰੀਆਂ, ਭਜਨ ਸਿੰਘ ਈਸੇਵਾਲ, ਸੂਬਾ ਸਿੰਘ ਚੱਕ ਚੇਲਾ, ਮਲਕੀਤ ਸਿੰਘ ਬਿੱਲੀ ਬੜੈਚ, ਰਤਨ ਸਿੰਘ ਰੱਖੜਾ, ਜਰਨੈਲ ਸਿੰਘ ਕੋਹਾੜ ਕਲਾਂ, ਜਰਨੈਲ ਸਿੰਘ ਧੰਜੂ ਬਾਹਮਣੀਆਂ, ਪਰਮਜੀਤ ਸਿੰਘ ਨੰਬਰਦਾਰ ਨਵਾਂ ਪਿੰਡ ਦੋਨੇਵਾਲ, ਨੰਬਰਦਾਰ ਰਜਿੰਦਰ ਸਿੰਘ, ਬਲਕਾਰ ਸਿੰਘ ਲਸੂੜੀ, ਸ਼ਸਪਾਲ ਸਿੰਘ ਪੰਨੂੰ, ਨਿਰਮਲ ਸਿੰਘ ਬਾਜਵਾ ਸਾਬਕਾ ਸਰਪੰਚ, ਹਰਭਜਨ ਸਿੰਘ ਬਾਜਵਾ, ਰਾਜੂ ਬਾਜਵਾ, ਗੁਰਦੀਪ ਸਿੰਘ ਗਰੇਵਾਲ, ਸਦਰਾ ਸਾਬਕਾ ਸਰਪੰਚ ਭੋਇਪੁਰ, ਧੰਨਾ ਸਿੰਘ ਤਲਵੰਡੀ ਸੰਘੇੜਾ ਸਾਬਕਾ ਮੈਂਬਰ ਬਲਾਕ ਸੰਮਤੀ, ਨਰਿੰਦਰ ਸਿੰਘ ਸਾਬਕਾ ਸਰਪੰਚ ਸਾਹਲਾਨਗਰ, ਤਲਵੰਤ ਸਿੰਘ ਤਿੱਲਾ, ਸੁਰਿੰਦਰ ਸਿੰਘ ਕਾਲਾ, ਮਲਕੀਤ ਸਿੰਘ ਰਾਜੇਵਾਲ, ਗੁਰਪ੍ਰੀਤ ਸਿੰਘ ਜ਼ਿਲਾ ਪ੍ਰਧਾਨ ਆਈ.ਟੀ ਵਿੰਗ, ਜਸਵਿੰਦਰ ਸਿੰਘ ਪੋਪਲੀ, ਐਡ. ਸੁਰਿੰਦਰ ਸਿੰਘ ਚਾਹਲ, ਸਰਬਜੀਤ ਸਿੰਘ ਬਾਜਵਾ, ਅਮਨਪ੍ਰੀਤ ਸਿੰਘ ਸੋਨੂੰ, ਸਰਬਜੀਤ ਸਿੰਘ ਸਾਰੰਗਵਾਲ ਸਾਬਕਾ ਸਰਪੰਚ, ਕਾਮਰੇਡ ਮਲਕੀਤ ਸਿੰਘ ਸ਼ਾਹਕੋਟ, ਦਲਬੀਰ ਸਿੰਘ ਸਿੰਧੜ, ਜਸਮੇਲ ਸਿੰਘ ਚੀਮਾ, ਸੁੱਖ ਨਵਾਂ ਕਿਲਾ, ਪਰਮਜੀਤ ਸਿੰਘ ਪਰਜੀਆਂ, ਸੁਖਵਿੰਦਰ ਸਿੰਘ ਸਾਬਾ ਨੰਬਰਦਾਰ, ਸੁਰਜੀਤ ਸਿੰਘ ਨਿਹਾਲੂਵਾਲ, ਮੰਗਲ ਸਿੰਘ ਸੈਂਹਬੀ ਮਲਸੀਆਂ, ਬੂਟਾ ਸਿੰਘ ਮੁਰੀਦਵਾਲ, ਜਸਵਿੰਦਰ ਸਿੰਘ ਪਰਜੀਆਂ, ਬਲਬੀਰ ਸਿੰਘ ਥੰਮੂਵਾਲ ਆਦਿ ਹਾਜ਼ਰ ਸਨ |
ਉਨ੍ਹਾਂ ਲੋਕਾਂ ਨੂੰ 13 ਨੁਕਾਤੀ ਪ੍ਰੋਗਰਾਮ ਬਾਰੇ ਜਾਣੂ ਕਰਵਾਉਂਦੇ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਨੀਲੇ ਕਾਰਡ ਧਾਰਕ ਮੁਖੀ ਮਹਿਲਾ ਨੂੰ ਮਹੀਨੇ ਦੇ 2 ਹਜ਼ਾਰ ਰੁਪਏ ਦਿੱਤੇ ਜਾਣਗੇ, ਹਰ ਵਰਗ ਨੂੰ ਮਹੀਨੇ ਦੇ 400 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ, 25 ਹਜ਼ਾਰ ਦੀ ਆਬਾਦੀ ਅੰਦਰ ਹਰ ਹਲਕੇ 'ਚ 5 ਹਜ਼ਾਰ ਬੱਚੇ ਵਾਲੇ ਮੈਗਾ ਸਕੂਲ ਬਣਾਏ ਜਾਣਗੇ, ਹਰ ਪਰਿਵਾਰ ਦਾ 10 ਲੱਖ ਦਾ ਮੈਡੀਕਲ ਇੰਸ਼ੋਰੈਂਸ ਕੀਤਾ ਜਾਵੇਗਾ, ਦੇਸ਼-ਵਿਦੇਸ਼ 'ਚ ਕਾਲਜ ਦੀ ਫ਼ੀਸ ਭਰਨ ਲਈ ਵਿਦਿਆਰਥੀਆਂ ਨੂੰ ਵਿਆਜ਼ ਮੁਕਤ 10 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ ਤੇ ਸਰਕਾਰੀ ਸਕੂਲਾਂ 'ਚ ਪੜ੍ਹੇ ਬੱਚਿਆਂ ਲਈ ਕਾਲਜਾਂ 'ਚ 33 ਫ਼ੀਸਦੀ ਸੀਟਾਂ ਰਾਖਵੀਆਂ ਕੀਤੀਆਂ ਜਾਣਗੀਆਂ |
ਜਲੰਧਰ, 3 ਦਸੰਬਰ (ਐੱਮ.ਐੱਸ. ਲੋਹੀਆ) - ਬੱਸ ਅੱਡੇ ਦੇ ਬਾਹਰ ਪੁੱਲ ਥੱਲੇ ਚੱਲ ਰਹੀ ਪਾਰਟੀ ਦੌਰਾਨ ਚੱਲੀ ਗੋਲੀ ਨਾਲ ਮਾਰੇ ਗਏ ਅਨੀਕੇਤ ਗਿੱਲ ਉਰਫ਼ ਲੱਕੀ ਗਿੱਲ ਪੁੱਤਰ ਕੁਲਵੰਤ ਰਾਏ ਵਾਸੀ ਅਰਜੁਨ ਨਗਰ ਲਾਡੋਵਾਲੀ ਰੋਡ ਜਲੰਧਰ ਦੀ ਹੋਈ ਹੱਤਿਆ ਦੇ ਮਾਮਲੇ 'ਚ ਥਾਣਾ ...
ਮਕਸੂਦਾ, 3 ਦਸੰਬਰ ( ਸਤਿੰਦਰ ਪਾਲ ਸਿੰਘ ) ਅਸ਼ੋਕ ਵਿਹਾਰ ਨਜ਼ਦੀਕ ਵੇਰਕਾ ਮਿਲਕ ਪਲਾਂਟ 'ਚ ਕਿਰਾਏ ਦੇ ਮਕਾਨ 'ਚ ਰਹਿ ਰਹੇ ਸਕਿਓਰਿਟੀ ਗਾਰਡ ਨੇ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ | ਥਾਣਾ ਡਵੀਜ਼ਨ ਨੰ. 1 ਦੇ ਥਾਣਾ ਮੁਖੀ ਸੁਖਬੀਰ ਸਿੰਘ ਨੇ ਦੱਸਿਆ ਕਿ ਮਿਝਤਕ ...
ਜਲੰਧਰ, 3 ਦਸੰਬਰ (ਸ਼ਿਵ)- ਸਮਾਰਟ ਸਿਟੀ ਕੰਪਨੀ ਕਰੋੜਾਂ ਰੁਪਏ ਦੀਆਂ ਸਮਾਰਟ ਰੋਡ ਤਾਂ ਬਣਾ ਰਹੀ ਹੈ ਪਰ ਉਨ੍ਹਾਂ ਸੜਕਾਂ ਨੂੰ ਹੁਣ ਤੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਬਣਾਇਆ ਗਿਆ ਸੀ | ਵਰਕਸ਼ਾਪ ਚੌਕ ਤੋਂ ਲੈ ਕੇ ਪਟੇਲ ਚੌਕ ...
ਮਕਸੂਦਾਂ, 3 ਦਸੰਬਰ (ਸਤਿੰਦਰਪਾਲ ਸਿੰਘ)- ਜਲੰਧਰ ਮਕਸੂਦਾਂ ਖੇਤਰ ਅਧੀਨ ਆਉਂਦੇ ਹਰਦਿਆਲ ਨਗਰ ਦੇ ਕੋਲ ਟਰੱਕ ਦੀ ਲਪੇਟ 'ਚ ਆਉਣ ਨਾਲ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਪ੍ਰੇਮ ਨਿਵਾਸੀ ਲੰਮਾ ਪਿੰਡ ਹਾਲ ਹੀ ਨਿਵਾਸੀ ਸ਼ੇਖਾਂ ਪਿੰਡ ...
ਨੂਰਮਹਿਲ, 3 ਦਸੰਬਰ (ਜਸਵਿੰਦਰ ਸਿੰਘ ਲਾਂਬਾ)- ਨਜ਼ਦੀਕੀ ਪਿੰਡ ਚੀਮਾਂ ਕਲਾਂ ਦੀ ਔਰਤ ਦੀ ਕੱਲ੍ਹ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਭੇਦਭਰੀ ਹਾਲਤ ਵਿਚ ਮੌਤ ਹੋ ਗਈ | ਮਿ੍ਤਕ ਰਜਿੰਦਰ ਕੌਰ ਦੇ ਪੁੱਤਰ ਗੁਰਜੀਤ ਸਿੰਘ ਨੇ ਦੱਸਿਆ ਕਿ ਮੇਰੀ ਮਾਤਾ ਜ਼ਮੀਨ ਦੇ ਇਕ ...
ਕਤਲ 'ਚ ਸਾਥ ਦੇਣ ਵਾਲੀ ਦੋਸ਼ੀ ਦੀ ਮਾਂ, ਭੈਣ ਤੇ ਭਰਾ ਨੂੰ ਵੀ ਕੀਤਾ ਕਾਬੂ
ਜਲੰਧਰ ਛਾਉਣੀ, 3 ਦਸੰਬਰ (ਪਵਨ ਖਰਬੰਦਾ)- ਥਾਣਾ ਪਤਾਰਾ ਦੇ ਅਧੀਨ ਆਉਂਦੇ ਤੱਲ੍ਹਣ ਪਿੰਡ ਨੇੜੇ ਸਥਿਤ ਇਕ ਛੱਪੜ 'ਚ ਆਪਣੇ ਦੋ ਬੱਚਿਆਂ ਦਾ ਕਤਲ ਕਰਕੇ ਲਾਸ਼ਾਂ ਸੁੱਟਣ ਵਾਲੇ ਬੱਚਿਆਂ ਦੇ ਕਾਤਲ ...
ਜਲੰਧਰ ਛਾਉਣੀ, 3 ਦਸੰਬਰ (ਪਵਨ ਖਰਬੰਦਾ)- ਕਾਂਸਟੇਬਲ ਦੀ ਭਰਤੀ 'ਚ ਧਾਂਦਲੀ ਦਾ ਦੋਸ਼ ਲਾ ਕੇ ਬੀਤੇ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਚੱਕਾ ਜ਼ਾਮ ਕਰਕੇ ਰੋਸ ਪ੍ਰਦਰਸ਼ਨ ਕਰਕੇ ਵਾਹਨ ਚਾਲਕਾਂ ਤੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਨ ਵਾਲੇ ...
ਜਲੰਧਰ, 3 ਦਸੰਬਰ (ਰਣਜੀਤ ਸਿੰਘ ਸੋਢੀ)-ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਵਿਦਿਆਰਥੀਆਂ, ਖਿਡਾਰੀਆਂ ਤੇ ਨੌਜਵਾਨਾਂ ਨਾਲ ਸੂਬੇ ਦੇ ਮੌਜੂਦਾ ਹਾਲਾਤ 'ਤੇ ਵਿਚਾਰ-ਚਰਚਾ ਕੀਤੀ | ...
ਜਲੰਧਰ, 3 ਦਸੰਬਰ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੇ.ਕੇ. ਗੋਇਲ ਦੀ ਅਦਾਲਤ ਨੇ ਡੋਡਿਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸਰਬਜੀਤ ਕੌਰ ਪਤਨੀ ਗੁਰਦਿਆਲ ਰਾਮ ਵਾਸੀ ਸੇਲਕਿਆਣਾ, ਫਿਲੌਰ ਨੂੰ 1 ਮਹੀਨੇ ਦੀ ਕੈਦ ਤੇ 3 ਹਜ਼ਾਰ ਰੁਪਏ ਜੁਰਮਾਨੇ ਦੀ ...
ਮਕਸੂਦਾਂ, 3 ਦਸੰਬਰ (ਸਤਿੰਦਰਪਾਲ ਸਿੰਘ)- ਥਾਣਾ ਮਕਸੂਦਾਂ ਅਧੀਨ ਪੈਂਦੇ ਬਿਧੀਪੁਰ ਰੇਲਵੇ ਕਰਾਸਿੰਗ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਕਾਰ ਡਰਾਈਵਰ ਕੋਲੋਂ ਡੋਲੀ ਵਾਲੀ ਕਾਰ ਲੁੱਟਣ ਸਬੰਧੀ ਪੰਜ ਦਿਨ ਬੀਤ ਜਾਣ ਦੇ ਬਾਅਦ ਪੁਲਿਸ ਦੇ ਹੱਥ ਖ਼ਾਲੀ ਹਨ | ...
ਮੰਡ, 3 ਦਸੰਬਰ (ਬਲਜੀਤ ਸਿੰਘ ਸੋਹਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਤਾਰਪੁਰ ਹਲਕੇ ਦੀਆਂ ਮੀਟਿੰਗਾਂ ਦੌਰਾਨ ਮੰਡ ਵਿਖੇ ਪਹੁੰਚਣ 'ਤੇ ਐੱਸ.ਸੀ. ਵਿੰਗ ਜਲੰਧਰ ਦਿਹਾਤੀ ਦੇ ਪ੍ਰਧਾਨ ਮੋਹਣ ਸਿੰਘ ਚਮਿਆਰਾ ਅਤੇ ਜਥੇ. ਹਰਬੰਸ ਸਿੰਘ ਸਰਕਲ ...
ਜਮਸ਼ੇਰ ਖ਼ਾਸ, 3 ਦਸੰਬਰ (ਅਵਤਾਰ ਤਾਰੀ)-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਨੇ ਹੱਦ ਵਿਚ ਆਉਂਦੀਆਂ ਪੁਲਿਸ ਚੌਕੀਆਂ ਨਾਲ ਬੈਠਕ ਕੀਤੀ | ਉਨ੍ਹਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਆਉਣ ਵਾਲੀਆਂ ਚੋਣਾਂ ਅਮਨ ਅਤੇ ...
ਜਲੰਧਰ, 3 ਦਸੰਬਰ (ਸ਼ੈਲੀ) - ਕਮਿਸ਼ਨਰੇਟ ਪੁਲਿਸ ਦੀ ਥਾਣਾ 6 ਦੀ ਪੁਲਿਸ ਨੇ ਚਾਰ ਲੱਖ ਰੁਪਏ ਭਾਰਤੀ ਕਰੰਸੀ ਦੇ ਬਦਲੇ ਚਾਰ ਛੇ ਲੱਖ ਰੁਪਏ ਅਮਰੀਕਨ ਡਾਲਰ ਦਾ ਲਾਲਚ ਦੇ ਕੇ ਠੱਗੀ ਮਾਰਨ ਦੇ ਦੋਸ਼ਾਂ ਵਿਚ ਇਕ ਦੋਸ਼ੀ ਨੂੰ ਗਿ੍ਫਤਾਰ ਕੀਤਾ ਜਦਕਿ ਉਸ ਦੇ ਦੋ ਸਾਥੀ ਫ਼ਰਾਰ ਦੱਸੇ ...
ਜਲੰਧਰ, 3 ਦਸੰਬਰ (ਸ.ਰ)-ਪੰਜਾਬ ਕ੍ਰਿਸਚਿਅਨ ਮੂਵਮੈਂਟ ਵਲੋਂ ਸਰਕਟ ਹਾਊਸ ਜਲੰਧਰ ਵਿਖੇ ਇਕ ਵਿਸ਼ੇਸ਼ ਮੀਟਿੰਗ ਹਮੀਦ ਮਸੀਹ ਪ੍ਰਧਾਨ ਪੰਜਾਬ ਕ੍ਰਿਸਚਿਅਨ ਮੂਵਮੈਂਟ, ਡਾ. ਵਿਲੀਅਮ ਜੌਹਨ ਸ਼ਾਹਕੋਟ ਮੀਤ ਪ੍ਰਧਾਨ, ਡਾ. ਤਰਸੇਮ ਮਸੀਹ ਕਹਨੂੰਵਾਨ ਜਨਰਲ ਸਕੱਤਰ ਪੰਜਾਬ ...
ਜਲੰਧਰ, 3 ਦਸੰਬਰ (ਸਾਬੀ)- ਇੰਡੋ ਨੇਪਾਲ ਸਪੀਡ ਤੇ ਰੋਲਰ ਬਾਸਕਟਬਾਲ ਚੈਂਪੀਅਨਸ਼ਿਪ ਭਾਰਤ ਤੇ ਨੇਪਾਲ ਨੇ ਸਾਂਝੇ ਤੌਰ 'ਤੇ ਰਾਜਧਾਨੀ ਕਾਠਮੰਡੂ ਵਿਖੇ ਕਰਵਾਈ | ਇਸ ਵਿਚ ਸੇਠ ਹੁਕਮ ਚੰਦ ਸਕੂਲ ਵੱਲੋਂ ਹਰਗੁਨਪ੍ਰੀਤ ਸਿੰਘ ਨੇ ਅੰਡਰ 12 ਸਾਲ ਵਰਗ ਵਿਚੋਂ ਸਪੀਡ ਰਿੰਗ 'ਚੋਂ ...
ਜਲੰਧਰ, 3 ਦਸੰਬਰ (ਸ਼ਿਵ)- ਪਾਵਰਕਾਮ ਮੈਨੇਜਮੈਂਟ ਵੱਲੋਂ ਪੇ ਬੈਂਡ ਦੀ ਮੰਗ ਮੰਨੇ ਜਾਣ ਦੇ ਬਾਵਜੂਦ ਜੁਆਇੰਟ ਫੋਰਮ ਦੇ ਸੱਦੇ 'ਤੇ ਅੱਜ ਆਪਣੇ ਮੁਲਾਜ਼ਮਾਂ ਨੂੰ ਡਿਊਟੀ 'ਤੇ ਜਾਣ ਦੀ ਹਦਾਇਤ ਦਿੱਤੀ ਗਈ ਜਿਸ ਕਰਕੇ ਪਾਵਰਕਾਮ ਦੇ ਕੈਸ਼ ਕਾਊਾਟਰ ਖ਼ੋਲ੍ਹ ਦਿੱਤੇ ਗਏ ਪਰ ਨਾਲ ...
ਜਲੰਧਰ, 3 ਦਸੰਬਰ (ਸ਼ਿਵ)- ਹਲਕਾ ਜਲੰਧਰ ਕੈਂਟ ਅਧੀਨ ਆਉਂਦੇ ਵਾਰਡ ਨੰਬਰ 31 'ਚ ਪੈਂਦੇ ਸ੍ਰੀ ਗੁਰੂ ਤੇਗ਼ ਬਹਾਦਰ ਚੌਕ ਨੂੰ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ | ਇਸ ਮੌਕੇ ਕੌਂਸਲਰ ਹਰਸ਼ਰਨ ਕੌਰ ਹੈਪੀ ਨੇ ਕਿਹਾ ਕਿ ਆ ਰਹੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ...
ਜਲੰਧਰ, 3 ਦਸੰਬਰ (ਸ਼ਿਵ)-ਅਪਾਹਜ ਆਸ਼ਰਮ ਵਿਚ ਪ੍ਰਸਿੱਧ ਮਾਹਿਰ ਡਾ. ਗ਼ੌਰੀ ਵਾਸਦੇਵ ਨੇ ਲੋੜਵੰਦ ਮਹਿਲਾਵਾਂ ਲਈ ਮੁਫ਼ਤ ਗਾਇਨੀ ਇਲਾਜ ਦੀ ਸਹੂਲਤ ਸ਼ੁਰੂ ਕੀਤੀ ਹੈ | ਚੇਅਰਮੈਨ ਤਰਸੇਮ ਕਪੂਰ ਅਤੇ ਕੋ-ਚੇਅਰਪਰਸਨ ਸ੍ਰੀਮਤੀ ਸੁਨੀਤਾ ਕਪੂਰ ਨੇ ਮਹਿਲਾਵਾਂ ਨੂੰ ਗਾਇਨੀ ...
ਜਲੰਧਰ, 3 ਦਸੰਬਰ (ਚੰਦੀਪ ਭੱਲਾ)- ਲੋਕਾਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਰਾਹੀਂ ਵੋਟ ਪਾਉਣ ਦੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਇਕ ਈ.ਵੀ.ਐਮ ਪ੍ਰਦਰਸ਼ਨੀ ਕੇਂਦਰ ਬਣਾਇਆ ਗਿਆ ਹੈ ਜਿਸ 'ਚ ਲੋਕਾਂ ਨੂੰ ਈ.ਵੀ.ਐਮ ਰਾਹੀਂ ਵੋਟ ਪਾਉਣ ...
ਜਲੰਧਰ, 3 ਦਸੰਬਰ (ਰਣਜੀਤ ਸਿੰਘ ਸੋਢੀ)- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਕੈਸ਼ੀਅਰ ਅਮਨਦੀਪ ਸ਼ਰਮਾ, ਪੈੱ੍ਰਸ ਸਕੱਤਰ ਸੁਰਜੀਤ ਸਿੰਘ ਮੁਹਾਲੀ ਤੇ ਸਹਿ ਪੈੱ੍ਰਸ ਸਕੱਤਰ ਕਰਨੈਲ ...
ਜਲੰਧਰ, 3 ਦਸੰਬਰ (ਜਸਪਾਲ ਸਿੰਘ)- ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਮੱਕੜ ਦੇ ਭਾਜਪਾ 'ਚ ਸ਼ਾਮਿਲ ਹੋਣ ਨਾਲ ਅਕਾਲੀ ਦਲ ਨੂੰ ਜਲੰਧਰ ਛਾਉਣੀ ਹਲਕੇ 'ਚ ਵੱਡਾ ਝਟਕਾ ਲੱਗਾ ਹੈ | ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਅਕਾਲੀ ਦਲ ...
ਜਲੰਧਰ 3 ਦਸੰਬਰ (ਜਸਪਾਲ ਸਿੰਘ)- ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਪ੍ਰੇਸ਼ਾਨ ਹੋ ਕੇ ਭਾਰਤੀ ਯੂਵਾ ਮੋਰਚਾ ਨੂੰ ਛੱਡ ਕੇ ਨੌਜਵਾਨ ਆਗੂ ਜਤਿਨ ਗੁਪਤਾ, ਅਨਮੋਲ ਜੋਤ ਸਿੰਘ ਤੇ ਹਰਸ਼ਰਨ ਸਿੰਘ ਨੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ...
ਜਲੰਧਰ, 3 ਦਸੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਇੰਟਰ ਕਾਲਜ 'ਚ ਜੂਨੀਅਰ ਅਥਲੈਟਿਕਸ ਮੀਟ ਕਰਵਾਈ ਗਈ | ਕਾਲਜ ਪਿ੍ੰਸੀਪਲ ਮਨਗਿੰਦਰ ਸਿੰਘ ਦੀ ਅਗਵਾਈ 'ਚ ਵਿਦਿਆਰਥੀਆਂ ਦੇ ਵੱਖ-ਵੱਖ ਅਥਲੈਟਿਕਸ ਮੁਕਾਬਲਿਆਂ 'ਚ ਲਗਭਗ 160 ਵਿਦਿਆਰਥੀਆਂ ਨੇ ਹਿੱਸਾ ਲਿਆ | ਪ੍ਰੀ-ਨਰਸਰੀ ...
ਜਲੰਧਰ, 3 ਦਸੰਬਰ (ਐੱਮ.ਐੱਸ. ਲੋਹੀਆ)- ਓਲੰਪੀਅਨ ਗੁਰਬਾਜ ਸਿੰਘ ਨੇ ਕਮਿਸ਼ਨਰੇਟ ਪੁਲਿਸ 'ਚ ਬਤੌਰ ਏ.ਡੀ.ਸੀ.ਪੀ. ਜਾਂਚ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਉਹ ਬਰਨਾਲਾ 'ਚ ਬਤੌਰ ਐੱਸ.ਪੀ., ਪੀ.ਬੀ.ਆਈ. ਸੇਵਾਵਾਂ ਦੇ ਰਹੇ ਸਨ | ਉਨ੍ਹਾਂ ਬਤੌਰ ਐੱਸ.ਪੀ. ਤਰਨਤਾਰਨ ਅਤੇ ਕੁਝ ...
ਜਲੰਧਰ, 3 ਨਵੰਬਰ (ਜਸਪਾਲ ਸਿੰਘ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਸ਼੍ਰੋਮਣੀ ਅਕਾਲੀ ਦਲ, ਯੂਥ ਅਕਾਲੀ ਦਲ ਤੇ ਬਸਪਾ ਦੀ ਇਕ ਸਾਂਝੀ ਇਕੱਤਰਤਾ ਕਮਲਜੀਤ ਸਿੰਘ ਭਾਟੀਆ, ਗੁਰਦੇਵ ਸਿੰਘ ਭਾਟੀਆ ਤੇ ਗੁਰਵਿੰਦਰ ਸਿੰਘ ਸੋਨੂੰ ਦੀ ਅਗਵਾਈ 'ਚ ਹੋਈ ਜਿਸ ...
ਜਲੰਧਰ, 3 ਦਸੰਬਰ (ਸ਼ਿਵ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਐਲਾਨ ਦੇ ਬਾਵਜੂਦ ਜੀ.ਐੱਸ.ਟੀ. ਵਿਭਾਗ ਨੇ ਸਾਲ 13-14 ਦੇ ਉਨ੍ਹਾਂ ਵੈਟ ਕੇਸਾਂ ਨੂੰ ਐਕਸ ਪਾਰਟੀ ਕਰ ਦਿੱਤਾ ਹੈ ਜਿਨ੍ਹਾਂ ਵਿਚ ਕਾਰੋਬਾਰੀ ਲੁਧਿਆਣਾ ਵਿਚ ਇਹ ਭਾਸ਼ਣ ਸੁਣ ਕੇ ਦਫਤਰ ਵਿਚ ਨਹੀਂ ਗਏ ਕਿ ਵਿਭਾਗ ...
ਜਲੰਧਰ, 3 ਦਸੰਬਰ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਨ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਜਲੰਧਰ ਸ਼ਹਿਰ ਦੀਆਂ ਚਾਰੇ ਵਿਧਾਨ ਸਭਾ ਚੋਣ ਹਲਕਿਆਂ ਵਿਚ ਪ੍ਰਚਾਰ ਲਈ ਬਣਾਈ ਟੀਮ ਦਾ ਅੱਜ ਵਿਸਥਾਰ ਕੀਤਾ ਗਿਆ | ਇਸ ਸੰਬੰਧੀ ਪ੍ਰੈਸ ਨੂੰ ਜਾਰੀ ਬਿਆਨ ...
ਜਲੰਧਰ, 3 ਦਸੰਬਰ (ਹਰਵਿੰਦਰ ਸਿੰਘ ਫੁੱਲ)- ਜ਼ਿਲੇ੍ਹ ਦੇ ਵੱਧ ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਜਲੰਧਰ ਵੱਲੋਂ ਦਸੰਬਰ ਮਹੀਨੇ ਦੀ ਸ਼ੁਰੂਆਤ 'ਚ ਲਗਾਏ ਗਏ ਰੁਜ਼ਗਾਰ ...
ਜਲੰਧਰ, 3 ਦਸੰਬਰ (ਜਸਪਾਲ ਸਿੰਘ)- ਟਕਸਾਲੀ ਅਕਾਲੀ ਪਰਮਜੀਤ ਸਿੰਘ ਹੀਰਾ ਭਾਟੀਆ ਦੀਆਂ ਪੰਥ ਤੇ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ...
ਜਲੰਧਰ, 3 ਦਸੰਬਰ (ਸ਼ਿਵ)- ਕਿਲ੍ਹਾ ਮੁਹੱਲੇ ਤੋਂ ਚੁੱਕੇ ਕੱੁਤੇ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ | ਕਿਲ੍ਹਾ ਮੁਹੱਲੇ ਤੋਂ ਚੁੱਕੇ ਗਏ ਕੁੱਤੇ ਦੀ ਮੌਤ ਹੋਣ ਤੋਂ ਬਾਅਦ ਲੱਗੇ ਦੋਸ਼ਾਂ ਤੋਂ ਬਾਅਦ ਨੰਗਲ ਸ਼ਾਮਾਂ ਵਿਚ ਆਵਾਰਾ ਕੁੱਤਿਆਂ ਦੇ ਨਸਬੰਦੀ ਦੇ ਆਪੇ੍ਰਸ਼ਨ ...
ਜਲੰਧਰ, 3 ਦਸੰਬਰ (ਐੱਮ.ਐੱਸ. ਲੋਹੀਆ) - ਨੈਸ਼ਨਲ ਹੈੱਲਥ ਮਿਸ਼ਨ ਤਹਿਤ ਪਿਛਲੇ 12 ਸਾਲਾਂ ਤੋਂ ਪੂਰੇ ਪੰਜਾਬ ਦੇ ਸਿਹਤ ਵਿਭਾਗ 'ਚ ਸੇਵਾਵਾਂ ਦੇ ਰਹੇ ਕਰੀਬ 12,500 ਕਰਮਚਾਰੀਆਂ ਨੇ ਅੱਜ ਸਰਕਾਰ ਤੋਂ ਪੱਕੇ ਕਰਨ ਦੀ ਮੰਗ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ | ਇਸ ਪ੍ਰਦਰਸ਼ਨ ਦੌਰਾਨ ...
ਫਗਵਾੜਾ, 3 ਦਸੰਬਰ (ਹਰਜੋਤ ਸਿੰਘ ਚਾਨਾ)-ਸੀ. ਆਈ. ਏ. ਸਟਾਫ਼ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਨਸ਼ੀਲੇ ਟੀਕੇ ਬਰਾਮਦ ਕਰਕੇ ਧਾਰਾ 22-61-85 ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ | ਸੀ. ਆਈ. ਏ. ਸਟਾਫ਼ ਦੇ ਏ. ਐੱਸ. ਆਈ. ਪਰਮਜੀਤ ਸਿੰਘ ਦੀ ਅਗਵਾਈ 'ਚ ...
ਜਲੰਧਰ, 3 ਦਸੰਬਰ (ਚੰਦੀਪ ਭੱਲਾ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਵਲੋਂ ਅੱਜ ਐਡਵੋਕਟ ਦਿਵਸ ਮਨਾਇਆ ਗਿਆ ਤੇ ਇਸ ਦੌਰਾਨ ਲੱਡੂ ਵੰਡੇ ਗਏ | ਇਸ ਦੌਰਾਨ 17 ਦਸੰਬਰ ਨੂੰ ਹੋਣ ਜਾ ਰਹੀਆਂ ਬਾਰ ਦੀਆਂ ਚੋਣਾਂ 'ਚ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਓਮ ਪਰਕਾਸ਼ ਸ਼ਰਮਾ ਦਾ ...
ਮਕਸੂਦਾਂ, 3 ਦਸੰਬਰ (ਸਤਿੰਦਰ ਪਾਲ ਸਿੰਘ)- ਮਕਸੂਦਾਂ ਥਾਣੇ ਅਧੀਨ ਆਉਂਦੇ ਇਲਾਕੇ ਕਾਹਨਪੁਰ ਵਿਚ ਫ਼ੈਕਟਰੀ ਵਿਚੋਂ 45 ਲੱਖ ਦੀ ਠੱਗੀ ਮਾਰਨ ਦੇ ਮਾਮਲੇ 'ਚ ਪੁਲਿਸ ਵਲੋਂ 4 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ | ਇਸ ਸਬੰਧੀ ਪਹਿਲਾਂ ਰੋਹਿਤ ਤਿਵਾੜੀ ਪੁੱਤਰ ਅਜੈ ...
ਜਲੰਧਰ, 3 ਦਸੰਬਰ (ਹਰਵਿੰਦਰ ਸਿੰਘ ਫੁੱਲ)- ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ 9 ਦਿਨ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਹਨ | ਗੁਰਦੁਆਰਾ ਕਮੇਟੀ ਦੇ ...
ਜਲੰਧਰ ਛਾਉਣੀ, 3 ਦਸੰਬਰ (ਪਵਨ ਖਰਬੰਦਾ)- ਥਾਣਾ ਪਤਾਰਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰਦੇ ਹੋਏ ਦੋ ਦੋਸ਼ੀਆਂ ਨੂੰ ਚੋਰੀ ਦੇ ਦੋ ਮੋਟਰਸਾਈਕਲਾਂ ਅਤੇ ਲੁੱਟੇ ਹੋਏ ਦੋ ਮੋਬਾਈਲਾਂ ਸਮੇਤ ਕਾਬੂ ਕੀਤਾ ਹੈ, ਜਿੰਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ...
ਜਲੰਧਰ, 3 ਦਸੰਬਰ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ 19 ਦਸੰਬਰ ਨੂੰ ਹੋਣ ਜਾ ਰਹੀ ਚੋਣਾਂ ਸਬੰਧੀ ਉਮੀਦਵਾਰਾਂ ਦੇ ਨਾਵਾਂ 'ਤੇ ਅਜੇ ਤੱਕ ਸਹਿਮਤੀ ਨਹੀਂ ਬਣ ਸਕੀ ਹੈ ਤੇ ਅੱਜ ਵੀ ਅਚੀਵਰਜ਼ ਤੇ ਪ੍ਰੋਗਰੈਸਿਵ ਗਰੁੱਪ ਦੇ ਮੈਂਬਰਾਂ ਵਲੋਂ ਅੰਦਰਖਾਤੇ ਮੀਟਿੰਗਾਂ ਕੀਤੀਆਂ ...
ਜਲੰਧਰ, 3 ਦਸੰਬਰ (ਜਸਪਾਲ ਸਿੰਘ)- ਯੂਥ ਅਕਾਲੀ ਦਲ ਦੇ ਨਵ ਨਿਯੁਕਤ ਸੀਨੀਅਰ ਮੀਤ ਪ੍ਰਧਾਨ ਅਤੇ ਕੌਮੀ ਬੁਲਾਰੇ ਗੁਰਦੇਵ ਸਿੰਘ ਗੋਲਡੀ ਭਾਟੀਆ ਨੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ ਤੇ ਆਪਣੀ ...
ਜਲੰਧਰ, 3 ਦਸੰਬਰ (ਰਣਜੀਤ ਸਿੰਘ ਸੋਢੀ)- ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਕੈਂਪਸ ਦੇ ਆਲੇ-ਦੁਆਲੇ ਆਰਥਿਕ ਤੌਰ 'ਤੇ ਗਰੀਬ ਵਿਦਿਆਰਥੀਆਂ ਦੀ ਮਦਦ ਕਰਨ ਲਈ ਪੁਸਤਕ ਦਾਨ ਕੈਂਪ ਲਗਾਇਆ ਗਿਆ | ਕੈਂਪਸ ਭਰ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ...
ਚੁਗਿੱਟੀ/ਜੰਡੂਸਿੰਘਾ, 3 ਦਸੰਬਰ (ਨਰਿੰਦਰ ਲਾਗੂ)-ਸ਼ੁੱਕਰਵਾਰ ਨੂੰ ਦੁਪਹਿਰੇ ਬਸ਼ੀਰਪੁਰਾ ਰੇਲਵੇ ਫਾਟਕ 'ਚ ਤੇਜ਼ ਰਫਤਾਰ ਇਕ ਆਟੋ ਵੱਜਣ ਕਾਰਨ ਉਸਦਾ ਇਕ ਡੰਡਾ ਟੁੱਟ ਗਿਆ, ਜਿਸ ਦੀ ਮੁਹੰਮਤ ਦੌਰਾਨ ਨੂੰ 3 ਘੰਟਿਆਂ ਤੋਂ ਵੱਧ ਸਮਾਂ ਲੱਗ ਗਿਆ | ਇਸ ਦੌਰਾਨ ਦੋਹਾਂ ...
ਚੁਗਿੱਟੀ/ਜੰਡੂਸਿੰਘਾ, 3 ਦਸੰਬਰ (ਨਰਿੰਦਰ ਲਾਗੂ)-ਪੁਲਿਸ ਵਿਚ ਕਾਂਸਟੇਬਲ ਦੀ ਭਰਤੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਉਮੀਦਵਾਰਾਂ ਵਲੋਂ ਅੱਜ ਫਿਰ ਕੀਤੇ ਗਏ ਰੋਸ ਪ੍ਰਦਰਸ਼ਨ ਦਾ ਅਸਰ ਗੁਰੂ ਨਾਨਕਪੁਰਾ ਮਾਰਕੀਟ 'ਚ ਵੀ ਵੇਖਣ ਨੂੰ ਮਿਲਿਆ | ਰੋਸ ਪ੍ਰਦਰਸ਼ਨ ਕਰਨ ...
ਜਲੰਧਰ, 3 ਦਸੰਬਰ (ਸ਼ਿਵ)- ਨਗਰ ਨਿਗਮ ਦੇ ਜਾਇਦਾਦ ਵਿਭਾਗ ਨੇ ਟੈਕਸ ਨਾ ਦੇਣ ਵਾਲੀਆਂ ਇਮਾਰਤਾਂ ਨੂੰ ਸੀਲ ਕਰਨ ਦੀ ਕਾਰਵਾਈ ਦੁਬਾਰਾ ਸ਼ੁਰੂ ਕਰਦੇ ਹੋਏ ਮਾਡਲ ਟਾਊਨ ਅਤੇ ਮਿੱਠਾਪੁਰ ਦੇ ਇਲਾਕੇ ਵਿਚ 6 ਇਮਾਰਤਾਂ ਨੂੰ ਸੀਲ ਕਰ ਦਿੱਤਾ | ਸੁਪਰਡੈਂਟ ਮਹੀਪ ਸਰੀਨ ਨੇ ਦੱਸਿਆ ...
ਸ਼ਾਹਕੋਟ, 3 ਦਸੰਬਰ (ਸੁਖਦੀਪ ਸਿੰਘ)- ਜ਼ਿਲ੍ਹਾ ਪੱਧਰੀ ਵਿਦਿਅਕ ਮੁਕਾਬਲਿਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਰੇਰੂ (ਰੇੜ੍ਹਵਾਂ) ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਦੀਕਸ਼ਾ ਪੁੱਤਰੀ ਬਲਵਿੰਦਰ ਸਿੰਘ ਨੇ ਭਾਸ਼ਣ ਮੁਕਾਬਲੇ 'ਚ ਜ਼ਿਲ੍ਹੇ ਵਿਚੋਂ ਦੂਜਾ ਸਥਾਨ ਹਾਸਿਲ ...
ਲੋਹੀਆਂ ਖਾਸ, 3 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਲੋਹੀਆਂ ਵਿਖੇ ਕਰਵਾਇਆ ਜਾਂਦਾ ਸਾਲਾਨਾ 'ਹਰਿ ਜੱਸ ਕੀਰਤਨ ਦਰਬਾਰ' ਐਤਕਾਂ 4 ਦਸੰਬਰ, ਦਿਨ ਸ਼ਨੀਵਾਰ ਨੂੰ ਸ਼ਾਮ 6 ਤੋਂ 12 ਵਜੇ ਰਾਤ ਤੱਕ ਹੋਵੇਗਾ | ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ...
ਗੁਰਾਇਆ, 3 ਦਸੰਬਰ (ਬਲਵਿੰਦਰ ਸਿੰਘ)- ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਵਲੋਂ ਤਿੰਨ ਚਾਰ ਦਸੰਬਰ ਨੂੰ ਸਿਹਤ ਵਿਭਾਗ ਅੰਦਰ ਹਰੇਕ ਤਰ੍ਹਾਂ ਦੇ ਕੰਮਾਂ ਦਾ ਮੁਕੰਮਲ ਬਾਈਕਾਟ ਕਰਦਿਆਂ ਦੋ ਦਿਨਾਂ ਹੜਤਾਲ ਕਰਨ ਦਾ ਐਲਾਨ ਪਰਮਜੀਤ ਕੌਰ ਮਾਨ ਦੀ ਪ੍ਰਧਾਨਗੀ ਹੇਠ ਸੂਬਾ ...
ਲੋਹੀਆਂ ਖਾਸ, 3 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) ਲੋਹੀਆਂ ਸਮੇਤ ਪੂਰੇ ਪੰਜਾਬ ਵਿੱਚ ਲੱਗ ਰਹੇ ਅਣ ਐਲਾਨੇ ਕੱਟਾਂ ਤੋਂ ਦੁਖੀ ਲੋਕ ਹੁਣ ਮੁਫ਼ਤ ਦੀ ਬਿਜਲੀ ਜਾਂ ਸਸਤੀ ਬਿਜਲੀ ਦੀ ਵਿਰੋਧਤਾ ਕਰਦੇ ਹੋਏ ਪੰਜਾਬ ਦੀ ਮੌਜੂਦਾ ਸਰਕਾਰ ਸਮੇਤ ਸਾਰੀਆਂ ਸਿਆਸੀ ਪਾਰਟੀਆਂ ...
ਫਿਲੌਰ, 3 ਦਸੰਬਰ (ਸਤਿੰਦਰ ਸ਼ਰਮਾ)- ਡੀ.ਆਰ.ਵੀ ਡੀ.ਏ.ਵੀ ਸ਼ਤਾਬਦੀ ਕਾਲਜ ਫਿਲੌਰ ਵਿਖੇ ਸਵੀਪ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਅਮਰਿੰਦਰ ਸਿੰਘ ਮੱਲ੍ਹੀ ਐੱਸ.ਡੀ.ਐਮ. -ਕਮ-ਰਿਟਰਨਿੰਗ ਅਫਸਰ) ਫਿਲੌਰ-30 ਨੇ ਡੀ.ਏ.ਵੀ ਕਾਲਜ ਫਿਲੌਰ ਵਿਚ ਦਸਤਖ਼ਤ ਮੁਹਿੰਮ ਦਾ ਸ਼ੁਭ ਅਰੰਭ ...
ਲਾਂਬੜਾ, 3 ਦਸੰਬਰ (ਪਰਮੀਤ ਗੁਪਤਾ)- ਪਿੰਡ ਕਲਿਆਣਪੁਰ ਦੇ ਸਾਬਕਾ ਸਰਪੰਚ ਇਕਬਾਲ ਸਿੰਘ, ਨੌਜਵਾਨ ਆਗੂ ਲਾਲਾ ਕੁਰਾਲੀ, ਸੁੱਖੀ ਕੁਰਾਲੀ ਵੱਲੋਂ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਕੋਹਾਲਾ ਵਿਖੇ ਹੋਈ ਰੈਲੀ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ...
ਫਿਲੌਰ, 3 ਦਸੰਬਰ (ਸਤਿੰਦਰ ਸ਼ਰਮਾ)- ਪੰਜਾਬ ਗ੍ਰਾਮੀਣ ਬੈਂਕ ਪਿੰਡ ਤੇਹਿੰਗ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਤੇਹਿੰਗ ਵਿਖੇ ਫਾਈਨਾਂਸ਼ੀਅਲ ਲਿਟਰੇਸੀ ਕੈਂਪ ਲਾਇਆ ਗਿਆ ਜਿਸ ਵਿਚ 10ਵੀਂ ਤੋਂ 12 ਦੇ ਵਿਦਿਆਰਥੀਆਂ ਨੇ ਭਾਗ ਲਿਆ | ਬੈਂਕ ਦੀ ਮੈਨੇਜ਼ਰ ...
ਨਕੋਦਰ, 3 ਦਸੰਬਰ (ਗੁਰਵਿੰਦਰ ਸਿੰਘ)- ਨਜ਼ਦੀਕੀ ਪਿੰਡ ਚੱਕ ਵੇਂਡਲ ਦੇ ਸਰਕਾਰੀ ਸੈਕੰਡਰੀ ਸਕੂਲ ਵਿਚ ਹੋਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਪਿੰਡ ਦੇ ਉਦਮੀ ਸਮਾਜ ਸੇਵੀ ਨੌਜਵਾਨਾਂ, ਠੇਕੇਦਾਰ ...
ਗੁਰਾਇਆ, 3 ਦਸੰਬਰ (ਚਰਨਜੀਤ ਸਿੰਘ ਦੁਸਾਂਝ)- ਹਲਕਾ ਫਿਲੌਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਲੋਂ ਆਪਣਾ ਉਮੀਦਵਾਰ ਦੇ ਐਲਾਨ ਹੋਣ ਤੋਂ ਉਪਰੰਤ ਸਾਬਕਾ ਉਪ ਮੱਖ ਮੰਤਰੀ ਸੁਖਬੀਰ ਸਿੰਘ ਬਾਦਲ, ਬਲਦੇਵ ਸਿੰਘ ਖਹਿਰਾ ਦੇ ਹੱਕ 'ਚ ਵੱਖ-ਵੱਖ ਰੈਲੀਆਂ ਵੀ ਕਰ ਚੁੱਕੇ ਹਨ | ...
ਫਿਲੌਰ, 3 ਦਸੰਬਰ (ਸਤਿੰਦਰ ਸ਼ਰਮਾ, ਵਿਪਨ ਗੈਰੀ)- ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਪੰਜਾਬ ਦੇ ਸਹਿ ਇੰਚਾਰਜ ਚੇਤਨ ਚੌਹਾਨ ਨੇ ਅੱਜ ਇਥੇ ਹਲਕਾ ਫਿਲੌਰ ਦੇ ਇੰਚਾਰਜ ਵਿਕਰਮਜੀਤ ਸਿੰਘ ਚੌਧਰੀ ਦੇ ਗ੍ਰਹਿ ਵਿਖੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 2022 ...
ਲਾਂਬੜਾ 3 ਦਸੰਬਰ (ਪਰਮੀਤ ਗੁਪਤਾ)- ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਪਿੰਡ ਕੋਹਾਲਾ ਤੋਂ ਰੈਲੀ ਨੂੰ ਸੰਬੋਧਨ ਕਰ ਵਾਪਸ ਪਰਤਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਿੰਡ ਨਿੱਝਰਾਂ ਵਿਖੇ ਦੇਰ ਸ਼ਾਮ ਵਾਲੀਬਾਲ ਖੇਡ ਰਹੇ ਖਿਡਾਰੀ ਨੂੰ ...
ਮਲਸੀਆਂ, 3 ਦਸੰਬਰ (ਸੁਖਦੀਪ ਸਿੰਘ)- ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਔਜਲਾ ਅਤੇ ਸਹਾਇਕ ਸਕੱਤਰ ਗੁਰਮੀਤ ਸਿੰਘ ...
ਆਦਮਪੁਰ, 3 ਦਸੰਬਰ (ਰਮਨ ਦਵੇਸਰ)- ਜਾਗਿ੍ਤੀ ਕਲੱਬ ਆਦਮਪੁਰ ਦੀ ਇਕ ਬੈਠਕ ਕਲੱਬ ਦੇ ਪ੍ਰਧਾਨ ਮਨਮੋਹਨ ਸਿੰਘ ਬਾਬਾ ਤੇ ਮੁੱਖ ਸਲਾਹਕਾਰ ਮੰਗਤ ਰਾਮ ਸ਼ਰਮਾ ਦੀ ਦੇਖ-ਰੇਖ ਹੇਠ ਹੋਈ | ਕਲੱਬ ਵਲੋਂ 40ਵਾਂ ਅੱਖਾਂ ਦਾ ਮੁਫਤ ਅਪ੍ਰੇਸ਼ਨ ਕੈਂਪ ਬੀਬੀ ਸ਼ਰੀਫਾਂ ਉਦੇਸੀਆਂ ...
ਲਾਂਬੜਾ, 3 ਦਸੰਬਰ (ਪਰਮੀਤ ਗੁਪਤਾ)- ਥਾਣਾ ਸਦਰ ਜਲੰਧਰ ਅਧੀਨ ਪੈਂਦੀ ਚੌਕੀ ਫਤਹਿਪੁਰ ਦੀ ਪੁਲੀਸ ਵੱਲੋਂ ਵੱਖ-ਵੱਖ ਥਾਈਾ ਨਾਕੇਬੰਦੀ ਦੌਰਾਨ ਨਾਜਾਇਜ਼ ਸ਼ਰਾਬ ਸਮੇਤ 3 ਤਸਕਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ | ਥਾਣਾ ਸਦਰ ਜਲੰਧਰ ਮੁਖੀ ਨੇ ਦੱਸਿਆ ਕਿ ...
ਸ਼ਾਹਕੋਟ, 3 ਦਸੰਬਰ (ਸਚਦੇਵਾ, ਸੁਖਦੀਪ ਸਿੰਘ)- ਵਿਸ਼ਵ ਏਡਜ਼ ਦਿਵਸ ਮੌਕੇ ਅਭੀਵਿਅਕਤੀ ਫਾਊਾਡੇਸ਼ਨ ਨਕੋਦਰ ਵਲੋਂ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਮਲਸੀਆਂ ਪੱਤੀ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ ਜਿਸ ਵਿਚ ਸਿਵਲ ਹਸਪਤਾਲ ...
ਸ਼ਾਹਕੋਟ, 3 ਦਸੰਬਰ (ਸੁਖਦੀਪ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਪਰਜੀਆ ਕਲਾਂ (ਸ਼ਾਹਕੋਟ) ਦੇ ਪੰਜਾਬੀ ਅਧਿਆਪਕਾ ਬਲਵਿੰਦਰ ਕੌਰ ਆਪਣੀਆਂ 27 ਸਾਲ ਦੀਆਂ ਬੇਦਾਗ ਸੇਵਾਵਾਂ ਤੋਂ ਬਾਅਦ ਅੱਜ ਸੇਵਾ-ਮੁਕਤ ਹੋ ਗਏ ਹਨ, ਜਿੰਨ੍ਹਾਂ ਦੇ ਸਨਮਾਨ 'ਚ ਸਕੂਲ ਦੇ ...
ਕਿਸ਼ਨਗੜ੍ਹ, 3 ਦਸੰਬਰ (ਹੁਸਨ ਲਾਲ)- ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬਲਾਕ ਪੱਧਰੀ ਵਿੱਦਿਅਕ ਤੇ ਸਹਿ ਵਿੱਦਿਅਕ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਏਪੁਰ ਰਸੂਲਪੁਰ, ਅਲਾਵਲਪੁਰ ਬਲਾਕ ਵਿਖੇ ਕਰਵਾਏ ਗਏ | ਇਸ ਵਿਚ ਬੱਚਿਆਂ ਦੇ ਵੱਖ-ਵੱਖ ਪੱਧਰਾਂ ਦੇ ...
ਅੱਪਰਾ, 3 ਦਸੰਬਰ (ਦਲਵਿੰਦਰ ਸਿੰਘ ਅੱਪਰਾ)-ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਫਿਲੌਰ ਦੇ ਵਰਕਰਾਂ ਦੀ ਹੰਗਾਮੀ ਮੀਟਿੰਗ ਅੱਪਰਾ ਵਿਖੇ ਕੀਤੀ ਗਈ | ਜਿਸ ਵਿੱਚ ਹਾਜ਼ਰ ਮੈਂਬਰਾਂ ਵਲੋਂ ਪਾਰਟੀ ਵਲੋਂ ਵਰਕਰਾਂ ਦੀ ਅਣਦੇਖੀ ਕਰਦਿਆਂ ਹਾਈ ਕਮਾਂਡ ਵਲੋਂ ਲਾਏ ਗਏ ਹਲਕਾ ...
ਫਿਲੌਰ, 3 ਦਸੰਬਰ (ਸਤਿੰਦਰ ਸ਼ਰਮਾ)- ਬੀਤੀ ਰਾਤ ਫਿਲੌਰ 'ਚ ਇਕ ਮੈਨਹੋਲ ਦਾ ਢੱਕਣ ਨਾ ਹੋਣ ਕਾਰਨ ਗਟਰ 'ਚ ਡਿੱਗੇ ਦੋ ਕੁੱਤੇ ਸਾਰੀ ਰਾਤ ਮਦਦ ਲਈ ਚੀਖਦੇ ਚਿਹਾੜਦੇ ਰਹੇ ਜਿਨ੍ਹਾਂ ਨੂੰ ਸਵੇਰੇ ਉਨ੍ਹਾਂ ਦੀਆਂ ਅਵਾਜ਼ਾਂ ਸੁਣ ਕੇ ਰਾਹਗੀਰਾਂ ਨੇ ਸਥਾਨਕ ਸਫਾਈ ਕਰਮਚਾਰੀਆਂ ...
ਕਰਤਾਰਪੁਰ, 3 ਦਸੰਬਰ (ਭਜਨ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਵਲੋਂ ਇਕ ਵੱਡੀ ਤੇ ਵਿਸ਼ਾਲ ਰੈਲੀ 14 ਦਸੰਬਰ, 2021 ਨੂੰ ਮੋਗਾ ਵਿਖੇ ਕੀਤੀ ਜਾ ਰਹੀ ਹੈ ਜਿਸ ਲਈ ਹਰ ਹਲਕੇ ਅਤੇ ਹਰ ਵਰਕਰ ਦਾ ਫਰਜ਼ ਬਣਦਾ ਹੈ ਕਿ ਉਹ ਵੱਡੀ ...
ਨੂਰਮਹਿਲ, 2 ਦਸੰਬਰ (ਜਸਵਿੰਦਰ ਸਿੰਘ ਲਾਂਬਾ)- ਸਥਾਨਕ ਪੀ.ਟੀ.ਐੱਮ ਆਰੀਆ ਕਾਲਜ ਨੂਰਮਹਿਲ ਵਿਚ ਇਕ ਗੈਸਟ ਲੈਕਚਰ ਕਰਵਾਇਆ ਗਿਆ ਜਿਸ ਵਿਚ ਪ੍ਰਵਾਸੀ ਪੰਜਾਬੀ ਅਤੇ ਹਾਲ ਵਾਸੀ ਕੈਨੇਡਾ ਦੇ ਮਸ਼ਹੂਰ ਬਿਜ਼ਨਸਮੈਨ ਸੁੱਖੀ ਬਾਠ ਨੇ ਮੱੁਖ ਮਹਿਮਾਨ ਵਜੋਂ ਕਾਲਜ ਵਿਚ ਸ਼ਿਰਕਤ ...
ਮਹਿਤਪੁਰ, 3 ਦਸੰਬਰ (ਲਖਵਿੰਦਰ ਸਿੰਘ)- ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਰਾਕੇਸ ਚੌਪੜਾ ਵੱਲੋਂ ਮੁੱਢਲਾ ਸਿਹਤ ਕੇਂਦਰ ਮਹਿਤਪੁਰ ਦੀ ਅਚਨਚੇਤ ਜਾਂਚ ਕੀਤੀ ਗਈ | ਇਸ ਮੌਕੇ ਡਿਊਟੀ ਸਟਾਫ ਹਾਜ਼ਰ ਪਾਇਆ ਗਿਆ ਤੇ ਉਨ੍ਹਾਂ ਸਿਹਤ ਕੇਂਦਰ 'ਚ ਚੱਲ ਰਹੇ ਕੋਰੋਨਾ ਵੈਕਸੀਨੇਸ਼ਨ ਦੇ ...
ਆਦਮਪੁਰ, 3 ਦਸੰਬਰ (ਰਮਨ ਦਵੇਸਰ)- ਆਦਮਪੁਰ ਸਿਵਲ ਹਵਾਈ ਅੱਡੇ ਦੇ ਵਿਮਾਨਨ ਸੁਰੱਖਿਆ ਹਫ਼ਤਾ ਏਅਰਪੋਰਟ ਡਾਇਰੈਕਟਰ ਮੈਡਮ ਕਮਲਜੀਤ ਕੌਰ ਦੀ ਅਗਵਾਈ 'ਚ ਮਨਾਇਆ ਗਿਆ | ਇਸ ਮੌਕੇ ਡਾ: ਜੀ. ਐੱਸ. ਪਰਮਾਰ ਮੁੱਖ ਮਹਿਮਾਨ ਵਜੋਂ ਪਹੁੰਚੇ | ਇਸ ਮੌਕੇ ਡਾ: ਪਰਮਾਰ ਨੇ ਏਅਰਪੋਰਟ ...
ਅੱਪਰਾ, 3 ਦਸੰਬਰ (ਦਲਵਿੰਦਰ ਸਿੰਘ ਅੱਪਰਾ)- ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਛੋਕਰਾਂ ਦੀਆਂ ਦੋ ਬੱਚੀਆਂ ਜਵਾਹਰ ਨਵੋਦਿਆ ਵਿਦਿਆਲਿਆ ਲਈ ਚੁਣੀਆਂ ਗਈਆਂ ਹਨ | ਸਕੂਲ ਦੇ ਅਧਿਆਪਕ ਕੁਲਵੀਰ ਸਿੰਘ ਨੇ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੀਆਂ ਦੋ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX