ਤਾਜਾ ਖ਼ਬਰਾਂ


ਬੈਂਗਲੌਰ ਨੇ ਲਖਨਊ ਨੂੰ ਦਿੱਤਾ 208 ਦੌੜਾਂ ਦਾ ਟੀਚਾ
. . .  21 minutes ago
ਬੈਂਗਲੋਰ ਨੇ ਲਖਨਊ ਨੂੰ ਦਿੱਤਾ 208 ਦੌੜਾਂ ਦਾ ਟੀਚਾ .....
ਦਿੱਲੀ ਹਾਈ ਕੋਰਟ ਨੇ ਹਾਕੀ ਇੰਡੀਆ ਲਈ ਪ੍ਰਸ਼ਾਸਕਾਂ ਦੀ ਤਿੰਨ ਮੈਂਬਰੀ ਕਮੇਟੀ ਨਿਯੁਕਤ ਕੀਤੀ
. . .  37 minutes ago
ਨਵੀਂ ਦਿੱਲੀ, 25 ਮਈ (ਏ.ਐਨ.ਆਈ)- ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਹਾਕੀ ਇੰਡੀਆ ਲਈ ਤਿੰਨ ਮੈਂਬਰੀ 'ਪ੍ਰਸ਼ਾਸਕਾਂ ਦੀ ਕਮੇਟੀ' (ਸੀਓਏ) ਨਿਯੁਕਤ ਕੀਤੀ ...
ਕੁਸ਼ਤੀ ਚੈਂਪੀਅਨਸ਼ਿਪ ਲਈ ਚੁਣੇ ਗਏ ਦੀਪਕ ਪੂਨੀਆ
. . .  29 minutes ago
ਬਡਗਾਮ ਦੇ ਚਦੂਰਾ 'ਚ ਅਮਰੀਨ ਭੱਟ ਦੀ ਰਿਹਾਇਸ਼ 'ਤੇ ਕੀਤੀ ਗੋਲੀਬਾਰੀ
. . .  49 minutes ago
ਨਵੀਂ ਦਿੱਲੀ, 25 ਮਈ-ਅੱਤਵਾਦੀਆਂ ਨੇ ਅੱਜ ਬਡਗਾਮ ਦੇ ਚਦੂਰਾ 'ਚ ਅਮਰੀਨ ਭੱਟ ਦੀ ਰਿਹਾਇਸ਼ 'ਤੇ ਗੋਲੀਬਾਰੀ ਕੀਤੀ।
ਕਾਰ ਹਾਦਸੇ ਵਿੱਚ 6 ਲੋਕਾਂ ਦੀ ਮੌਤ |
. . .  56 minutes ago
ਨਵੀਂ ਦਿੱਲੀ, 25 ਮਈ: ਉੱਤਰਾਖੰਡ ਦੇ ਟਿਹਰੀ ਗੜ੍ਹਵਾਲ.....
ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਟੈਕਸਾਸ ਸਕੂਲ ਗੋਲੀਬਾਰੀ 'ਤੇ ਦਿੱਤੀ ਪ੍ਰਤੀਕਿਰਿਆ
. . .  52 minutes ago
ਨਵੀਂ ਦਿੱਲੀ, 25 ਮਈ: ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਟੈਕਸਾਸ ਸਕੂਲ ਗੋਲੀਬਾਰੀ 'ਤੇ ਦਿੱਤੀ ਪ੍ਰਤੀਕਿਰਿਆ.......
ਜੰਮੂ ਅਤੇ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਹੋਈ ਗੋਲੀਬਾਰੀ
. . .  53 minutes ago
ਨਵੀਂ ਦਿੱਲੀ, 25 ਮਈ: ਬਡਗਾਮ ਜ਼ਿਲੇ ਦੇ ਚਦੂਰਾ ਇਲਾਕੇ ......
ਆਸਾਮ ਵਿੱਚ ਭਾਰੀ ਮੀਂਹ ਕਾਰਨ ਲੱਖਾਂ ਲੋਕ ਹੋਏ ਪ੍ਰਭਾਵਿਤ
. . .  1 minute ago
ਨਵੀਂ ਦਿੱਲੀ, 25 ਮਈ-ਆਸਾਮ ਵਿੱਚ ਭਾਰੀ ਮੀਂਹ ਕਾਰਨ 5.8 ਲੱਖ ਲੋਕ ਪ੍ਰਭਾਵਿਤ ਹੋਏ ਹਨ। ਪ੍ਰਭਾਵਿਤ ਲੋਕਾਂ ਲਈ 345 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ...
ਵਿਦੇਸ਼ੀ ਜਾਨਵਰਾਂ ਦੀ ਗੈਰ-ਕਾਨੂੰਨੀ ਤੌਰ 'ਤੇ ਤਸਕਰੀ ਕਰਦਾ ਨੌਜਵਾਨ ਕਾਬੂ
. . .  about 1 hour ago
ਨਵੀਂ ਦਿੱਲੀ, 25 ਮਈ: ਚਾਲਬਾਵੀਆ ਜੰਕਸ਼ਨ 'ਤੇ ਚੰਭਾਈ ਪੁਲਿਸ ਨੇ ਅੱਜ 28 ਸਾਲਾ ....
ਸਾਬਕਾ ਵਿਧਾਇਕ ਪੀ.ਸੀ ਜਾਰਜ ਨੂੰ ਪਲਰੀਵੱਟਮ ਪੁਲਿਸ ਨੇ ਹਿਰਾਸਤ ਵਿੱਚ ਲਿਆ
. . .  about 1 hour ago
ਨਵੀਂ ਦਿੱਲੀ, 25 ਮਈ: ਸਾਬਕਾ ਵਿਧਾਇਕ ਪੀ.ਸੀ ਜਾਰਜ ਨੂੰ ਅੱਜ ਪਲਰੀਵੱਟਮ ਪੁਲਿਸ ਨੇ ਕਥਿਤ
ਐਨ.ਆਈ.ਏ ਕੋਰਟ ਨੇ ਕਿਹਾ ਕਿ ਯਾਸੀਨ ਮਲਿਕ 'ਚ ਕੋਈ ਸੁਧਾਰ ਨਹੀਂ ਹੋਇਆ, ਮਹਾਤਮਾ ਨੂੰ ਨਹੀਂ ਬੁਲਾ ਸਕਦੇ
. . .  about 1 hour ago
ਨਵੀਂ ਦਿੱਲੀ (ਭਾਰਤ),25 ਮਈ (ਏਐਨਆਈ)-ਵਿਸ਼ੇਸ਼ ਐਨ.ਆਈ.ਏ ਜੱਜ ਪ੍ਰਵੀਨ ਸਿੰਘ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 40ਵੀਂ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕੀਤੀ
. . .  about 1 hour ago
ਨਵੀਂ ਦਿੱਲੀ, 25 ਮਈ: ਪ੍ਰਧਾਨ ਮੰਤਰੀ ਨੇ ਕਿਹਾ, "ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਕੰਮ......
ਸੰਸਦੀ ਅਤੇ ਵਿਧਾਨ ਸਭਾ ਹਲਕੀਆਂ ਦੀਆਂ ਉਪ ਚੋਣਾਂ ਹੋਣਗੀਆਂ 23 ਜੂਨ 2022 ਨੂੰ
. . .  about 1 hour ago
ਨਵੀਂ ਦਿੱਲੀ, 25 ਮਈ : ਪੰਜਾਬ, ਉੱਤਰ ਪ੍ਰਦੇਸ਼, ਤ੍ਰਿਪੁਰਾ, ਆਂਧਰਾ ਪ੍ਰਦੇਸ਼, ਦਿੱਲੀ ਅਤੇ ਝਾਰਖੰਡ......
ਨਗਰ ਕੌਂਸਲ ਨੰਗਲ ਦੇ ਈ.ਓ. ਮਨਜਿੰਦਰ ਸਿੰਘ ਮੁਅੱਤਲ
. . .  about 2 hours ago
ਚੰਡੀਗੜ੍ਹ, 25 ਮਈ-ਨਗਰ ਕੌਂਸਲ ਨੰਗਲ ਦੇ ਈ.ਓ. ਮਨਜਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਨਗਰ ਕੌਂਸਲ ਨੰਗਲ ਵਿਖੇ ਸਵੀਪਿੰਗ ਮਸ਼ੀਨ ਬਿਨਾਂ ਤਕਨੀਕੀ ਪ੍ਰਵਾਨਗੀ ਦੇ ਖ਼ਰੀਦਣ ਦੇ ਮਾਮਲੇ 'ਚ ਕੀਤੀ ਗਈ ਅਣਗਹਿਲੀ ਨੂੰ ਮੁੱਖ ਰੱਖਦੇ ਹੋਏ ਈ.ਓ. ਮਨਜਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਗੰਨੇ ਦੀ ਅਦਾਇਗੀ ਨੂੰ ਲੈ ਕੇ ਕਿਸਾਨਾਂ ਵਲੋਂ ਅੱਜ ਦਾ ਧਰਨਾ ਮੁਲਤਵੀ
. . .  about 2 hours ago
ਫਗਵਾੜਾ, 25 ਮਈ (ਹਰਜੋਤ ਸਿੰਘ ਚਾਨਾ)-ਸੰਯੁਕਤ ਕਿਸਾਨ ਮੋਰਚੇ ਵਲੋਂ 16 ਜਥੇਬੰਦੀਆਂ ਦੇ ਸਹਿਯੋਗ ਨਾਲ ਕਿਸਾਨਾਂ ਦੇ ਗੰਨੇ ਦੀ ਅਦਾਇਗੀ ਦਾ ਬਕਾਇਆ ਲੈਣ ਲਈ ਕਿਸਾਨ ਜਥੇਬੰਦੀਆਂ ਨੇ 26 ਮਈ ਨੂੰ ਫਗਵਾੜਾ ਜੀ.ਟੀ.ਰੋਡ 'ਤੇ ਚਾਰ ਘੰਟੇ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਸੀ...
ਜਥੇਦਾਰ ਮਲਕੀਤ ਸਿੰਘ ਮਹਿਲ ਖੁਰਦ ਨੂੰ ਸਦਮਾ- ਬਾਪੂ ਸਾਧੂ ਸਿੰਘ ਦਾ ਦਿਹਾਂਤ
. . .  about 2 hours ago
ਮਹਿਲ ਕਲਾਂ, 25 ਮਈ (ਅਵਤਾਰ ਸਿੰਘ ਅਣਖੀ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਮੀਤ ਪ੍ਰਧਾਨ ਜਥੇਦਾਰ ਮਲਕੀਤ ਸਿੰਘ ਮਹਿਲ ਖੁਰਦ ਦੇ ਪਿਤਾ ਸਾਧੂ ਸਿੰਘ ਅਕਾਲ ਚਲਾਣਾ ਕਰ ਗਏ ਹਨ। ਇਸ ਦੁਖ ਦੀ ਘੜੀ 'ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ...
ਟੈਰਰ ਫੰਡਿੰਗ ਮਾਮਲੇ 'ਚ ਯਾਸੀਨ ਮਲਿਕ ਨੂੰ ਉਮਰ ਕੈਦ ਦੀ ਸਜ਼ਾ
. . .  about 4 hours ago
ਨਵੀਂ ਦਿੱਲੀ, 25 ਮਈ-ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਅੱਤਵਾਦੀ ਫੰਡਿੰਗ ਮਾਮਲੇ ’ਚ ਦੋਸ਼ੀ ਪਾਏ ਗਏ ਕਸ਼ਮੀਰੀ ਵੱਖਵਾਦੀ ਨੇਤਾ ਯਾਸੀਨ ਮਲਿਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਯਾਸੀਨ ਮਲਿਕ ’ਤੇ 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ...
ਅੱਤਵਾਦੀ ਫਡਿੰਗ ਮਾਮਲੇ 'ਚ ਭਾਰੀ ਸੁਰੱਖਿਆ ਹੇਠ ਯਾਸੀਨ ਮਲਿਕ ਦਿੱਲੀ ਦੀ ਐੱਨ.ਆਈ.ਏ.ਅਦਾਲਤ 'ਚ ਪੇਸ਼
. . .  about 4 hours ago
ਨਵੀਂ ਦਿੱਲੀ, 25 ਮਈ-ਅੱਤਵਾਦੀ ਫਡਿੰਗ ਮਾਮਲੇ 'ਚ ਭਾਰੀ ਸੁਰੱਖਿਆ ਹੇਠ ਯਾਸੀਨ ਮਲਿਕ ਨੂੰ ਦਿੱਲੀ ਦੀ ਐੱਨ.ਆਈ.ਏ.ਅਦਾਲਤ 'ਚ ਪੇਸ਼ ਕੀਤਾ ਗਿਆ ਹੈ।
ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਤੋਂ ਰੋਕਣ ਲਈ ਪੰਜਾਬ ਸਰਕਾਰ ਸੰਜੀਦਾ ਹੋਵੇ- ਐਡਵੋਕੇਟ ਧਾਮੀ
. . .  about 5 hours ago
ਅੰਮ੍ਰਿਤਸਰ, 25 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਯੂਨੀਵਰਸਿਟੀ 'ਚ ਤਬਦੀਲ ਕਰਨ ਤੋਂ ਰੋਕਣ ਲਈ ਪੰਜਾਬ ਸਰਕਾਰ ਨੂੰ ਗੰਭੀਰ ਯਤਨ ਕਰਨ ਲਈ...
ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਇਸ ਵਾਰ ਕਾਗ਼ਜ਼ ਰਹਿਤ ਹੋਵੇਗਾ ਪੰਜਾਬ ਦਾ ਬਜਟ
. . .  about 5 hours ago
ਚੰਡੀਗੜ੍ਹ, 25 ਮਈ-ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਅਤੇ ਪੰਜਾਬੀਆਂ ਦੀ ਤੰਦਰੁਸਤੀ ਨੂੰ ਮੱਦੇਨਜ਼ਰ ਰੱਖਦਿਆਂ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਇਸ ਵਾਰ ਪੰਜਾਬ ਸਰਕਾਰ ਦਾ ਬਜਟ 2022 ਕਾਗ਼ਜ਼ ਰਹਿਤ ਹੋਵੇਗਾ...
ਸ੍ਰੀ ਹਰਿਮੰਦਰ ਸਾਹਿਬ 'ਚ ਤੰਤੀ ਸਾਜ਼ਾਂ ਨਾਲ ਕੀਰਤਨ ਸਬੰਧੀ ਸ਼੍ਰੋਮਣੀ ਕਮੇਟੀ ਸੰਜੀਦਾ
. . .  about 5 hours ago
ਅੰਮ੍ਰਿਤਸਰ, 25 ਮਈ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਪੁਰਾਤਨ ਸ਼ੈਲੀ ਅਨੁਸਾਰ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਗਾਇਨ ਕਰਨ ਸੰਬੰਧੀ ਯਤਨ ਆਰੰਭੇ ਗਏ ਹਨ। ਇਸ ਨੂੰ...
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨਾਲ ਕੀਤੀ ਮੁਲਾਕਾਤ
. . .  about 5 hours ago
ਚੰਡੀਗੜ੍ਹ, 25 ਮਈ-ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਅਤੇ ਹੋਰਨਾਂ ਸੀਨੀਅਰ ਲੀਡਰ ਸਹਿਬਾਨਾਂ ਨਾਲ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਚਰਚਾ ਕੀਤੀ ਗਈ। ਇਸ ਸੰਬੰਧੀ ਉਨ੍ਹਾਂ ਨੇ ਆਪਣੀ ਫੇਸਬੁੱਕ 'ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ।
ਦੋ ਧਿਰਾਂ ਦੀ ਲੜਾਈ 'ਚ ਨੌਜਵਾਨ ਦੀ ਮੌਤ
. . .  about 6 hours ago
ਦਿੜ੍ਹਬਾ ਮੰਡੀ, 25 ਮਈ (ਹਰਬੰਸ ਸਿੰਘ ਛਾਜਲੀ)- ਪਿੰਡ ਦੀਵਾਨਗੜ੍ਹ ਕੈਂਪਸ ਵਿਖੇ ਰੰਜ਼ਿਸ਼ ਕਾਰਨ ਦੋ ਗੁੱਟਾਂ 'ਚ ਹੋਈ ਲੜਾਈ 'ਚ 16 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਲੜਾਈ 'ਚ ਪਿੰਡ ਮੁਨਸ਼ੀਵਾਲਾ, ਰਤਨਗੜ੍ਹ ਸਿੰਧੜਾਂ, ਦੀਵਾਨਗੜ੍ਹ ਕੈਂਪਸ ਅਤੇ ਕੜਿਆਲ ਦੇ...
ਸਕੂਲ ਅਧਿਆਪਕਾਂ ਵਲੋਂ ਅੰਮ੍ਰਿਤਧਾਰੀ ਵਿਦਿਆਰਥੀ ਨੂੰ ਕਕਾਰ ਪਹਿਨਣ ਤੋਂ ਰੋਕਣ 'ਤੇ ਸਿੱਖ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ
. . .  about 6 hours ago
ਮਾਹਿਲਪੁਰ, 25 ਮਈ (ਰਜਿੰਦਰ ਸਿੰਘ)-ਪਹਾੜੀ ਖਿੱਤੇ 'ਚ ਵਸੇ ਪਿੰਡ ਜੇਜੋਂ ਦੁਆਬਾ ਵਿਖੇ ਚੱਲ ਰਹੇ ਸਰਕਾਰੀ ਸੀਨੀਅਰ ਸਮਾਰਟ ਸਕੂਲ 'ਚ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਸਕੂਲ ਦੇ ਕੁਝ ਅਧਿਆਪਕ ਵਲੋਂ ਇਕ...
ਸੁਨਾਮ 'ਚ ਨਸ਼ਿਆਂ ਖ਼ਿਲਾਫ਼ ਪੁਲਿਸ ਅਤੇ ਨੀਮ ਫ਼ੌਜੀ ਬਲਾਂ ਵਲੋਂ ਫਲੈਗ ਮਾਰਚ
. . .  about 6 hours ago
ਸੁਨਾਮ ਊਧਮ ਸਿੰਘ ਵਾਲਾ, 25 ਮਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਜਿੱਥੇ ਸੁਨਾਮ ਪੁਲਿਸ ਵਲੋਂ ਅੱਜ ਸਵੇਰੇ ਹੀ ਸ਼ਹਿਰ ਦੀ ਇਕ ਬਸਤੀ ਵਿਚ ਨਸ਼ਿਆਂ ਦੇ ਧੰਦੇ 'ਚ ਲਿਪਤ ਕੁਝ ਸ਼ੱਕੀ ਵਿਅਕਤੀਆਂ ਦੇ ਘਰਾਂ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 20 ਮੱਘਰ ਸੰਮਤ 553

ਪਹਿਲਾ ਸਫ਼ਾ

ਪੰਜਾਬ 'ਚ ਗੱਠਜੋੜ ਲਈ ਕੈਪਟਨ ਤੇ ਢੀਂਡਸਾ ਨਾਲ ਕਰ ਰਹੇ ਹਾਂ ਗੱਲਬਾਤ-ਅਮਿਤ ਸ਼ਾਹ

ਕੈਪਟਨ ਦੀ ਸ਼ਾਹ ਤੇ ਨੱਢਾ ਨਾਲ ਮੀਟਿੰਗ ਕੱਲ੍ਹ
ਨਵੀਂ ਦਿੱਲੀ, 4 ਦਸੰਬਰ (ਉਪਮਾ ਡਾਗਾ ਪਾਰਥ)-ਭਾਜਪਾ ਪੰਜਾਬ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨਾਲ ਰਲ ਕੇ ਲੜ ਸਕਦੀ ਹੈ | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ ਸੰਭਾਵਿਤ ਗੱਠਜੋੜ ਭਾਈਵਾਲਾਂ ਨੂੰ ਲੈ ਕੇ ਉਕਤ ਬਿਆਨ ਦਿੱਤਾ | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਥੇ ਇਕ ਸਮਾਗਮ 'ਚ ਬੋਲਦਿਆਂ ਕਿਹਾ ਕਿ ਭਾਜਪਾ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਨਾਲ ਗੱਲਬਾਤ ਕਰ ਰਹੀ ਹੈ ਅਤੇ ਹੋ ਸਕਦਾ ਹੈ ਕਿ ਅਸੀਂ (ਭਾਜਪਾ, ਕੈਪਟਨ ਅਤੇ ਢੀਂਡਸਾ) ਗੱਠਜੋੜ 'ਚ ਚੋਣਾਂ ਲੜੀਂਏ | ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੈ ਕਿ ਗ੍ਰਹਿ ਮੰਤਰੀ ਨੇ ਆਪਣੇ ਤੌਰ 'ਤੇ ਪੰਜਾਬ 'ਚ ਗੱਠਜੋੜ ਨੂੰ ਲੈ ਕੇ ਬਿਆਨ ਦਿੱਤਾ ਹੈ | ਇਸ ਤੋਂ ਪਹਿਲਾਂ ਕੈਪਟਨ ਵਲੋਂ ਕਈ ਵਾਰ ਭਾਜਪਾ ਨਾਲ ਗੱਠਜੋੜ ਦੇ ਸੰਕੇਤ ਦਿੱਤੇ ਗਏ ਹਨ | ਗ੍ਰਹਿ ਮੰਤਰੀ ਦਾ ਇਹ ਬਿਆਨ 7 ਦਸੰਬਰ ਨੂੰ ਕੈਪਟਨ ਦੀ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨਾਲ ਹੋਣ ਵਾਲੀ ਮੀਟਿੰਗ ਤੋਂ ਐਨ ਪਹਿਲਾਂ ਆਇਆ ਹੈ, ਜਿਸ ਤੋਂ ਬਾਅਦ ਇਸ ਮੀਟਿੰਗ ਦੀ ਅਹਿਮੀਅਤ ਹੋਰ ਵਧ ਗਈ ਹੈ | ਗ੍ਰਹਿ ਮੰਤਰੀ ਨੇ ਉਚੇਚੇ ਤੌਰ 'ਤੇ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿੱਥੋਂ ਤੱਕ ਨਿਯਮਾਂ ਦੇ ਪ੍ਰਦਰਸ਼ਨ ਦਾ ਸਵਾਲ ਹੈ ਹੁਣ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਪੰਜਾਬ ਕੋਲ ਕੋਈ ਬਕਾਇਆ ਮੁੱਦਾ ਨਹੀਂ ਰਿਹਾ | ਗ੍ਰਹਿ ਮੰਤਰੀ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਡੇ ਦਿਲ ਦਾ ਮੁਜ਼ਾਹਰਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ (ਮੋਦੀ) ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਲਗਦਾ ਹੈ ਕਿ ਕਾਨੂੰਨ ਉਨ੍ਹਾਂ ਦੇ ਫਾਇਦੇ ਲਈ ਨਹੀਂ ਹਨ ਤਾਂ ਅਸੀਂ ਇਹ ਕਾਨੂੰਨ ਵਾਪਸ ਲੈਂਦੇ ਹਾਂ | ਗ੍ਰਹਿ ਮੰਤਰੀ ਨੇ ਪੰਜਾਬ 'ਚ ਭਾਜਪਾ ਦੀ ਜਿੱਤ ਦੀਆਂ ਸੰਭਾਵਨਾਵਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਚੋਣਾਂ ਕਾਬਲੀਅਤ ਦੇ ਆਧਾਰ 'ਤੇ ਲੜੀਆਂ ਜਾਣਗੀਆਂ | ਗ੍ਰਹਿ ਮੰਤਰੀ ਨੇ ਪੰਜਾਬ ਦੇ ਨਾਲ ਹੋਰ ਰਾਜਾਂ 'ਚ ਵਿਸ਼ੇਸ਼ ਤੌਰ 'ਤੇ ਉੱਤਰ ਪ੍ਰਦੇਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਰੋਧੀ ਧਿਰਾਂ ਵਲੋਂ ਕੀਤਾ ਜਾ ਰਹੇ ਗੱਠਜੋੜਾਂ ਦਾ ਭਾਜਪਾ 'ਤੇ ਕੋਈ ਪ੍ਰਭਾਵ ਨਹੀਂ ਪਏਗਾ ਅਤੇ ਭਾਜਪਾ ਬਹੁਮਤ ਨਾਲ ਜਿੱਤੇਗੀ | ਗ੍ਰਹਿ ਮੰਤਰੀ ਨੇ ਅਤੀਤ 'ਚ ਹੋਏ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦਰਮਿਆਨ ਹੋਏ ਗੱਠਜੋੜ ਦੀ ਮਿਸਾਲ ਦਿੰਦਿਆਂ ਕਿਹਾ ਕਿ ਪਹਿਲਾਂ ਵੀ ਦੋ ਵਾਰ ਇਹ ਪਾਰਟੀਆਂ ਇਕੱਠੀਆਂ ਆਈਆਂ ਸਨ ਪਰ ਹਰ ਵਾਰ ਭਾਜਪਾ ਭਾਰੀ ਬਹੁਮਤ ਨਾਲ ਜੇਤੂ ਰਹੀ ਸੀ | ਗ੍ਰਹਿ ਮੰਤਰੀ ਨੇ ਉੱਤਰ ਪ੍ਰਦੇਸ਼ 'ਚ ਭਾਜਪਾ ਦੀਆਂ ਸੰਭਵਨਾਵਾਂ 'ਤੇ ਬੋਲਦਿਆਂ ਕਿਹਾ ਕਿ ਗੱਠਜੋੜ ਦੇ ਆਧਾਰ 'ਤੇ ਵੋਟਾਂ ਦੀ ਸਮੀਖਿਆ ਕਰਨਾ ਸਹੀ ਨਹੀਂ ਹੈ | ਉਨ੍ਹਾਂ ਕਿਹਾ ਕਿ ਸਿਆਸਤ ਭੌਤਿਕ ਵਿਗਿਆਨ ਨਹੀਂ ਸਗੋਂ ਰਸਾਇਣ ਵਿਗਿਆਨ ਹੈ | ਜਦੋਂ ਦੋ ਰਸਾਇਣ (ਸਿਆਸੀ ਪਾਰਟੀਆਂ) ਮਿਲਦੇ ਹਨ ਤਾਂ ਕੁਝ ਨਵਾਂ ਰਸਾਇਣ ਪੈਦਾ ਹੁੰਦਾ ਹੈ | ਅਤੀਤ 'ਚ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਇਕੱਠੇ ਆਏ | ਬਾਅਦ 'ਚ ਤਿੰਨੋਂ ਪਾਰਟੀਆਂ ਇਕੱਠੀਆਂ ਆਈਆਂ | ਦੋਵੇਂ ਵਾਰ ਭਾਜਪਾ ਜਿੱਤੀ | ਉਨ੍ਹਾਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਤੇ ਕਿਸਾਨ ਪ੍ਰਦਰਸ਼ਨ ਦੇ ਪ੍ਰਭਾਵ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਕਿਹਾ ਕਿ ਪਹਿਲਾਂ ਵੀ ਉੱਤਰ ਪ੍ਰਦੇਸ਼ 'ਚ ਕਿਸਾਨਾਂ ਦੇ ਪ੍ਰਦਰਸ਼ਨ ਦਾ ਪ੍ਰਭਾਵ ਘੱਟ ਸੀ ਅਤੇ ਹੁਣ ਇਸ ਦਾ ਕੋਈ ਕਾਰਨ ਨਹੀਂ ਹੈ |

ਸੰਯੁਕਤ ਕਿਸਾਨ ਮੋਰਚੇ ਵਲੋਂ ਸਰਕਾਰ ਨਾਲ ਗੱਲਬਾਤ ਲਈ 5 ਮੈਂਬਰੀ ਕਮੇਟੀ ਗਠਿਤ

• ਕਿਹਾ, ਕਿਸਾਨਾਂ 'ਤੇ ਦਰਜ ਪਰਚੇ ਵਾਪਸ ਹੋਣ ਤੱਕ ਅੰਦੋਲਨ ਜਾਰੀ ਰਹੇਗਾ • ਗ੍ਰਹਿ ਮੰਤਰੀ ਨੇ ਕੀਤੀ ਕਿਸਾਨ ਆਗੂਆਂ ਨਾਲ ਗੱਲਬਾਤ
ਨਵੀਂਾ ਦਿੱਲੀ, 4 ਦਸੰਬਰ (ਉਪਮਾ ਡਾਗਾ ਪਾਰਥ)-ਜਦੋਂ ਤੱਕ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ 'ਤੇ ਦਰਜ ਹੋਏ ਪਰਚੇ ਵਾਪਸ ਨਹੀਂ ਲਏ ਜਾਣਗੇ ਅਤੇ ਕਿਸਾਨਾਂ ਦੀਆਂ ਬਕਾਇਆ ਮੰਗਾਂ ਦੀ ਅਮਲਕਾਰੀ ਬਾਰੇ ਸਰਕਾਰ ਲਿਖਤੀ ਰੂਪ 'ਚ ਭਰੋਸਾ ਨਹੀਂ ਦੇਵੇਗੀ ਤਦ ਤੱਕ ਅੰਦੋਲਨ ਜਾਰੀ ਰਹੇਗਾ | ਸੰਯੁਕਤ ਕਿਸਾਨ ਮੋਰਚੇ ਨੇ ਸਨਿਚਰਵਾਰ ਨੂੰ ਸਿੰਘੂ ਬਾਰਡਰ 'ਤੇ ਹੋਈ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ | ਹਾਲਾਂਕਿ ਮੀਟਿੰਗ ਦੌਰਾਨ ਮੋਰਚੇ ਨੇ ਉਹ ਪੰਜ ਮੈਂਬਰ ਚੁਣ ਲਏ ਜੋ ਸਰਕਾਰ ਨੇ ਘੱਟੋ—ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) 'ਤੇ ਬਣਨ ਵਾਲੀ ਕਮੇਟੀ ਲਈ ਮੰਗੇ ਸਨ | ਕਮੇਟੀ 'ਚ ਬਲਬੀਰ ਸਿੰਘ ਰਾਜੇਵਾਲ, ਸ਼ਿਵ ਕੁਮਾਰ ਕੱਕਾ, ਗੁਰਨਾਮ ਸਿੰਘ ਚੜੂਨੀ, ਯੁੱਧਵੀਰ ਸਿੰਘ ਅਤੇ ਅਸ਼ੋਕ ਧਾਵਲੇ ਸ਼ਾਮਿਲ ਹਨ | ਉਕਤ 5 ਮੈਂਬਰੀ ਕਮੇਟੀ ਐੱਮ.ਐੱਸ.ਪੀ. ਦੇ ਕਾਨੂੰਨੀ ਢਾਂਚੇ ਦੀ ਬਣਤਰ, ਸਮਾਂ ਹੱਦ ਅਤੇ ਹੋਰਨਾਂ ਮੁੱਦਿਆਂ 'ਤੇ ਸਰਕਾਰ ਨਾਲ ਚਰਚਾ ਕਰੇਗੀ, ਜਿਸ ਤੋਂ ਬਾਅਦ 7 ਦਸੰਬਰ (ਮੰਗਲਵਾਰ) ਨੂੰ ਮੋਰਚਾ ਫਿਰ ਮੀਟਿੰਗ ਕਰਕੇ ਅੱਗੇ ਦੀ ਰਣਨੀਤੀ 'ਤੇ ਫ਼ੈਸਲਾ ਕਰੇਗਾ | ਜ਼ਿਕਰਯੋਗ ਹੈ ਕਿ ਸਰਕਾਰ ਨਾਲ 11 ਗੇੜਾਂ ਦੀ ਗੱਲਬਾਤ ਦੌਰਾਨ ਕੇਂਦਰ ਨੇ ਕਿਸਾਨਾਂ ਅੱਗੇ ਕਈ ਵਾਰ ਛੋਟੀ ਕਮੇਟੀ ਬਣਾਉਣ ਦੀ ਤਜਵੀਜ਼ ਰੱਖੀ ਸੀ, ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਇਕਸੁਰ 'ਚ ਖਾਰਜ ਕਰ ਦਿੱਤਾ ਸੀ | ਹੁਣ ਚੁਣੇ ਗਏ 5 ਨਾਵਾਂ 'ਤੇ ਰਜ਼ਾਮੰਦੀ ਨੂੰ ਲੈ ਕੇ ਪੁੱਛੇ ਗਏ ਸਵਾਲਾਂ ਦੇ ਜਵਾਬ 'ਚ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪਹਿਲਾ ਮਸਲਾ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਵੱਡਾ ਸੀ | ਇਸ ਲਈ ਕਿਸਾਨਾਂ ਨੇ ਛੋਟੀ ਕਮੇਟੀ ਲਈ ਹਾਮੀ ਨਹੀਂ ਭਰੀ ਸੀ | ਹੁਣ ਸਭ ਤੋਂ ਵੱਡੀ ਗੱਲ ਖ਼ਤਮ ਹੋ ਗਈ ਹੈ ਪਰ ਕੁਝ ਬਕਾਇਆ ਮੰਗਾਂ ਰਹਿ ਗਈਆਂ ਹਨ, ਜਿਸ ਲਈ ਸੰਯੁਕਤ ਕਿਸਾਨ ਮੋਰਚੇ ਨੇ ਇਸ ਕਮੇਟੀ ਨੂੰ ਫ਼ੈਸਲਾ ਲੈਣ ਦੇ ਅਧਿਕਾਰ ਦਿੱਤੇ ਹਨ | ਉਗਰਾਹਾਂ ਨੇ ਮੁੜ ਸਪੱਸ਼ਟ ਕਰਦਿਆਂ ਕਿਹਾ ਕਿ ਪਹਿਲਾਂ ਸਰਕਾਰ ਦਾ ਪੂਰਾ ਜ਼ੋਰ ਕਿਸਾਨ ਜਥੇਬੰਦੀਆਂ ਨੂੰ ਖੇਤੀ ਕਾਨੂੰਨਾਂ 'ਚ ਸੋਧਾਂ ਲਈ ਮਨਾਉਣ 'ਤੇ ਸੀ, ਇਸ ਲਈ ਕਿਸਾਨਾਂ ਨੇ ਸਰਕਾਰ ਦੀ ਤਜਵੀਜ਼ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ | ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਰਕਾਰ ਦੇ ਸਮਝੌਤਾਵਾਦੀ ਰੁਖ਼ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰ ਇਕ ਸਮਝੌਤੇ ਵੱਲ ਵਧ ਰਹੀ ਹੈ | ਇਸ ਲਈ ਅਸੀਂ ਵੀ ਛੋਟੀ ਕਮੇਟੀ ਦੇ ਗਠਨ ਲਈ ਹਮੀ ਭਰੀ ਹੈ ਜਦਕਿ ਬਿਜਲੀ ਸੇਧ ਬਿੱਲ ਅਤੇ ਪਰਾਲੀ ਸਾੜਨ 'ਤੇ ਜੁਰਮਾਨੇ ਦੀ ਵਾਪਸੀ ਲਖੀਮਪੁਰ ਖੀਰੀ ਦੇ ਪੀੜਤਾਂ ਨੂੰ ਇਨਸਾਫ਼, ਐੱਮ.ਐੱਸ.ਪੀ. ਦੀ ਕਾਨੂੰਨੀ ਬਣਤਰ ਆਦਿ ਮਸਲੇ ਅਜੇ ਬਕਾਇਆ ਹਨ |
ਗੱਲਬਾਤ ਦਾ ਜ਼ਰੀਆ ਹੈ ਕਮੇਟੀ-ਟਿਕੈਤ
ਰਾਕੇਸ਼ ਟਿਕੈਤ ਨੇ ਸਨਿਚਰਵਾਰ ਨੂੰ ਚੁਣੇ ਗਏ ਕਮੇਟੀ ਮੈਂਬਰਾਂ ਨੂੰ ਸਰਕਾਰ ਨਾਲ ਗੱਲਬਾਤ ਦਾ ਜ਼ਰੀਆ ਦੱਸਦਿਆਂ ਕਿਹਾ ਕਿ ਇਹ ਕਮੇਟੀ ਦਿੱਲੀ ਜਾਣ ਦਾ ਦਰਵਾਜ਼ਾ ਹੈ | ਟਿਕੈਤ ਨੇ ਕਿਸਾਨ ਸੰਗਠਨਾਂ ਦਾ ਰੁਖ਼ ਦੁਹਰਾਉਂਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਸੀ, ਹੈ ਅਤੇ ਰਹੇਗਾ | ਕਿਸਾਨ ਹਲਕਿਆਂ ਮੁਤਾਬਿਕ ਕਮੇਟੀ ਵਲੋਂ ਇਹ 5 ਨਾਵਾਂ 'ਤੇ ਫ਼ੈਸਲਾ ਲੈਣ ਸਮੇਂ ਇਸ ਗੱਲ 'ਤੇ ਉਚੇਚਾ ਧਿਆਨ ਦਿੱਤਾ ਗਿਆ ਕਿ ਵੱਖ-ਵੱਖ ਰਾਜਾਂ ਦੇ ਨੁਮਾਇੰਦੇ ਇਸ 'ਚ ਸ਼ਾਮਿਲ ਹੋਣ, ਜਿਸ ਮੁਤਾਬਿਕ ਪੰਜਾਬ ਤੋਂ ਰਾਜੇਵਾਲ, ਹਰਿਆਣਾ ਤੋਂ ਚੜੂਨੀ, ਮੱਧ ਪ੍ਰਦੇਸ਼ ਤੋਂ ਸ਼ਿਵ ਕੁਮਾਰ ਕੱਕਾ, ਉੱਤਰ ਪ੍ਰਦੇਸ਼ ਤੋਂ ਯੁੱਧਵੀਰ ਸਿੰਘ ਅਤੇ ਮਹਾਰਾਸ਼ਟਰ ਤੋਂ ਅਸ਼ੋਕ ਧਾਵਲੇ ਦੇ ਨਾਵਾਂ 'ਤੇ ਸਹਿਮਤੀ ਬਣੀ | ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ 'ਚ ਸਭ ਤੋਂ ਵੱਧ ਨੁਮਇੰਦਗੀ ਪੰਜਾਬ ਦੀ ਹੈ | ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਇਸ 'ਚ ਸ਼ਾਮਿਲ ਹਨ | ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮਕੇ ਨੇ ਕਿਹਾ ਕਿ ਸਭ ਤੋਂ ਵੱਧ ਨੁਮਾਇੰਦਗੀ ਪੰਜਾਬ ਦੀ ਹੋਣ ਦੇ ਬਾਵਜੂਦ ਬਾਕੀ ਰਾਜਾਂ ਨੂੰ ਨਾਲ ਲੈ ਕੇ ਚੱਲਣ ਦਾ ਫ਼ੈਸਲਾ ਇਸ ਲਈ ਕੀਤਾ ਗਿਆ ਕਿ ਭਵਿੱਖ 'ਚ ਕਿਸਾਨੀ ਮਸਲਿਆਂ 'ਤੇ ਚਰਚਾ ਲਈ ਸੰਯੁਕਤ ਕਿਸਾਨ ਮੋਰਚੇ ਦਾ ਮੰਚ ਕਾਇਮ ਰੱਖਿਆ ਜਾ ਸਕੇ |
702 ਕਿਸਾਨ ਸ਼ਹੀਦਾਂ ਦੀ ਸੂਚੀ ਭੇਜੀ
ਸਿੰਘੂ ਬਾਰਡਰ 'ਤੇ ਸਨਿਚਰਵਾਰ ਨੂੰ 5 ਪ੍ਰਧਾਨ ਮੰਡਲਾਂ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਅਸ਼ੋਕ ਧਾਵਲੇ ਅਤੇ ਸ਼ਿਵ ਕੁਮਾਰ ਕੱਕਾ ਦੀ ਅਗਵਾਈ ਹੇਠ ਹੋਈ ਮੀਟਿੰਗ 'ਚ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ 702 ਕਿਸਾਨ ਸ਼ਹੀਦਾਂ ਦੀ ਸੂਚੀ ਸੰਯੁਕਤ ਖੇਤੀਬਾੜੀ ਸਕੱਤਰ ਨੂੰ ਭੇਜ ਦਿੱਤੀ ਹੈ | ਮੋਰਚੇ ਵਲੋਂ ਇਹ ਕਦਮ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਦੇ ਸੰਸਦ 'ਚ ਦਿੱਤੇ ਉਸ ਬਿਆਨ ਤੋਂ ਬਾਅਦ ਚੁੱਕਿਆ ਗਿਆ ਹੈ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਸਰਕਾਰ ਕੋਲ ਕਿਸਾਨ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦਾ ਕੋਈ ਰਿਕਾਰਡ ਨਹੀਂ ਹੈ | ਸ਼ਿਵ ਕੁਮਾਰ ਕੱਕਾ ਨੇ ਸਰਕਾਰ ਦੇ ਇਸ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਰਾਸ਼ਟਰੀ ਰਿਕਾਰਡ ਬਿਊਰੋ ਮੌਤਾਂ ਦੇ ਅੰਕੜੇ ਰੱਖਦਾ ਹੈ | ਕੱਕਾ ਨੇ ਕਿਹਾ ਕਿ ਸਰਕਾਰ ਇਸ ਸੂਚੀ ਦੇ ਆਧਾਰ 'ਤੇ ਮਿ੍ਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਵੇ |
ਗ੍ਰਹਿ ਮੰਤਰੀ ਵਲੋਂ ਗੱਲਬਾਤ
ਸੰਯੁਕਤ ਕਿਸਾਨ ਮੋਰਚੇ ਵਲੋਂ 5 ਕਮੇਟੀ ਮੈਂਬਰਾਂ ਦੇ ਨਾਂਅ ਫਾਈਨਲ ਹੋਣ ਤੋਂ ਪਹਿਲਾਂ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੋ ਕਿਸਾਨ ਆਗੂਆਂ ਨਾਲ ਸ਼ੱੁਕਰਵਾਰ ਰਾਤ ਨੂੰ ਗੱਲਬਾਤ ਕੀਤੀ | ਸ਼ਾਹ ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਯੁੱਧਵੀਰ ਸਿੰਘ ਨਾਲ ਫ਼ੋਨ 'ਤੇ ਗੱਲਬਾਤ ਕੀਤੀ | ਹਾਸਲ ਜਾਣਕਾਰੀ ਮੁਤਾਬਿਕ ਚਰਚਾ ਦੌਰਾਨ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਜਿਹੜੇ ਟਰੈਕਟਰ 26 ਜਨਵਰੀ ਨੂੰ ਲਾਲ ਕਿਲ੍ਹੇ ਦੇ ਅੰਦਰ ਗਏ ਸਨ ਜੋ ਕਿ ਹੁਣ ਵੱਖ-ਵੱਖ ਥਾਣਿਆਂ 'ਚ ਹਨ, ਉਹ ਸਾਰੇ ਛੱਡੇ ਜਾਣ ਅਤੇ ਕਿਸਾਨਾਂ 'ਤੇ ਦਰਜ ਪਰਚੇ ਵਾਪਸ ਲਏ ਜਾਣ | ਹਲਕਿਆਂ ਮੁਤਾਬਿਕ ਗ੍ਰਹਿ ਮੰਤਰੀ ਨੇ ਕਿਸਾਨਾਂ 'ਤੇ ਦਰਜ ਅਪਰਾਧਿਕ ਕੇਸਾਂ ਨੂੰ ਲੈ ਕੇ ਕੋਈ ਹਾਮੀ ਨਹੀਂ ਭਰੀ ਹੈ | ਸਿੰਘੂ ਬਾਰਡਰ 'ਤੇ ਹੋਏ ਕਤਲ ਦਾ ਮਾਮਲਾ ਅਤੇ ਹਾਂਸੀ 'ਚ ਹੋਈ ਹਿੰਸਾ ਦੇ ਮਾਮਲੇ ਸਮੇਤ ਹਰਿਆਣਾ 'ਚ ਦਰਜ ਹੋਏ ਕੁਝ ਮਾਮਲੇ ਵੱਖਰੇ ਤੌਰ 'ਤੇ ਵਿਚਾਰੇ ਜਾਣਗੇ | ਹਲਕਿਆਂ ਮੁਤਾਬਿਕ ਚਰਚਾ ਦੌਰਾਨ ਇਨ੍ਹਾਂ ਸੰਵੇਦਨਸ਼ੀਲ ਮਾਮਲਿਆਂ ਲਈ ਇਕ ਵੱਖਰੀ ਕਮੇਟੀ ਕਾਇਮ ਕਰਨ 'ਚ ਰਜ਼ਾਮੰਦੀ ਬਣੀ ਹੈ, ਬਾਕੀ ਸਾਰੇ ਦਰਜ ਮਾਮਲਿਆਂ ਨੂੰ ਵਾਪਸ ਲੈਣ ਦਾ ਭਰੋਸਾ ਦਿਵਾਇਆ ਗਿਆ ਹੈ |

ਰਾਘਵ ਚੱਢਾ ਨੇ ਮੁੱਖ ਮੰਤਰੀ ਦੇ ਹਲਕੇ 'ਚ ਚੱਲ ਰਹੇ ਰੇਤ ਮਾਫ਼ੀਆ 'ਤੇ ਮਾਰਿਆ ਛਾਪਾ

ਬੇਲਾ, ਚੰਡੀਗੜ੍ਹ••, 4 ਦਸੰਬਰ (ਮਨਜੀਤ ਸਿੰਘ ਸੈਣੀ, ਅਜੀਤ ਬਿਊਰੋ)-ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਰਾਘਵ ਚੱਢਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਖੇਤਰ ਚਮਕੌਰ ਸਾਹਿਬ 'ਚ ਚੱਲ ਰਹੇ ਰੇਤ ਮਾਫ਼ੀਆ ਦੇ ਗ਼ੈਰਕਾਨੂੰਨੀ ਕਾਰੋਬਾਰ ਦਾ ਮੀਡੀਆ ਸਾਹਮਣੇ ਪਰਦਾਫਾਸ਼ ਕੀਤਾ | ਸਨਿਚਰਵਾਰ ਨੂੰ ਚੱਢਾ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਜਿੰਦਾਪੁਰ ਪਿੰਡ ਪਹੁੰਚੇ ਤੇ ਬਹੁਤ ਦਿਨਾਂ ਤੋਂ ਬੇਰੋਕ-ਟੋਕ ਚੱਲ ਰਹੇ ਰੇਤ ਮਾਫ਼ੀਆ ਦੀ ਖੱਡ 'ਤੇ ਛਾਪਾ ਮਾਰਿਆ | ਮੀਡੀਆ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਚੰਨੀ ਨੇ ਕਿਹਾ ਸੀ ਕਿ ਰੇਤ ਮਾਫ਼ੀਆ ਮੇਰੇ ਕੋਲ ਨਾ ਆਵੇ | ਮੈਂ ਰੇਤ ਮਾਫ਼ੀਆ ਦਾ ਮੁੱਖ ਮੰਤਰੀ ਨਹੀਂ ਹਾਂ | ਪਰ ਮੁੱਖ ਮੰਤਰੀ ਬਣਦੇ ਹੀ ਉਹ ਆਪਣੇ ਵਾਅਦੇ ਤੋਂ ਪਲਟ ਗਏ | ਉਨ੍ਹਾਂ ਰੇਤ ਮਾਫ਼ੀਆ ਨਾਲ ਹੱਥ ਮਿਲਾ ਲਏ | ਚੱਢਾ ਨੇ ਮੁੱਖ ਮੰਤਰੀ ਚੰਨੀ 'ਤੇ ਗ਼ਲਤ ਤਰੀਕੇ ਨਾਲ ਜੰਗਲਾਤ ਵਿਭਾਗ ਦੇ ਅਧਿਕਾਰੀ ਦੀ ਬਦਲੀ ਕਰਨ ਦਾ ਦੋਸ਼ ਲਾਇਆ | ਉਨ੍ਹਾਂ ਕਿਹਾ ਕਿ ਇਥੋਂ ਰੋਜ਼ ਲਗਭਗ 800 ਤੋਂ 1000 ਟਰੱਕ ਰੇਤ ਦੇ ਗ਼ੈਰ ਕਾਨੂੰਨੀ ਢੰਗ ਨਾਲ ਕੱਢੇ ਜਾਂਦੇ ਹਨ | ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਚੰਨੀ ਦੱਸਣ ਕਿ ਕਿੰਨੇ ਸਮੇਂ ਤੋਂ ਇਥੇ ਗ਼ੈਰ-ਕਾਨੂੰਨੀ ਢੰਗ ਨਾਲ ਰੇਤਾ ਕੱਢਿਆ ਜਾ ਰਿਹਾ? ਇਸ ਦਾ ਕਿੰਨਾ ਹਿੱਸਾ ਉਨ੍ਹਾਂ ਕੋਲ ਜਾਂਦਾ ਹੈ? ਅਜਿਹੇ ਕਿੰਨੇ ਮਾਫ਼ੀਆ ਸਥਾਨ ਚਮਕੌਰ ਸਾਹਿਬ ਤੇ ਪੂਰੇ ਪੰਜਾਬ 'ਚ ਹਨ? ਮਾਫ਼ੀਆ ਨਾਲ ਉਨ੍ਹਾਂ ਦੀ ਕੀ ਸੌਦੇਬਾਜ਼ੀ ਹੈ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਝੂਠ ਬੋਲਦੇ ਹਨ ਕਿ ਪੂਰੇ ਪੰਜਾਬ 'ਚ 5 ਰੁਪਏ ਪ੍ਰਤੀ ਫੁੱਟ ਰੇਤਾ ਮਿਲਦਾ ਹੈ | ਜਦੋਂ ਕਿ ਸੱਚਾਈ ਇਹ ਹੈ ਕਿ ਰੇਤ ਮਾਫ਼ੀਆ ਕਾਰਨ ਲੋਕਾਂ ਨੂੰ 25 ਤੋਂ 40 ਰੁਪਏ ਫੁੱਟ ਦੇ ਹਿਸਾਬ ਨਾਲ ਰੇਤਾ ਖ਼ਰੀਦਣਾ ਪੈ ਰਿਹਾ ਹੈ | ਚੱਢਾ ਨੇ ਕਿਹਾ ਕਿ ਚੰਗੇ ਸਕੂਲ, ਚੰਗੇ ਹਸਪਤਾਲ ਬਣਾਉਣ ਤੇ ਲੋਕਾਂ ਨੂੰ ਵਿਸ਼ਵ ਪੱਧਰੀ ਸੇਵਾਵਾਂ ਦੇਣਾ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਦਾ ਵਿਕਾਸ ਮਾਡਲ ਹੈ | ਜਦੋਂ ਕਿ ਰੇਤ ਮਾਫ਼ੀਆ ਤੇ ਨਸ਼ਾ ਮਾਫ਼ੀਆ ਕਾਂਗਰਸ ਸਰਕਾਰ ਦਾ ਵਿਕਾਸ ਮਾਡਲ ਹੈ | ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹ••ਾਂ ਮਾਫ਼ੀਆ ਨੂੰ ਖ਼ਤਮ ਕਰ ਕੇ ਉਹੀ 20 ਹਜ਼ਾਰ ਕਰੋੜ ਰੁਪਏ ਨਾਲ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਭੱਤਾ ਦੇਵੇਗੀ ਤੇ ਲੋਕਾਂ ਨੂੰ ਮੁਫ਼ਤ 'ਚ ਵਿਸ਼ਵ ਪੱਧਰੀ ਸਿੱਖਿਆ ਤੇ ਇਲਾਜ ਸੇਵਾ ਪ੍ਰਦਾਨ ਕਰੇਗੀ | ਉਨ੍ਹਾਂ ਨਾਲ ਪਾਰਟੀ ਦੇ ਬੁਲਾਰੇ ਨੀਲ ਗਰਗ ਤੇ ਐਡਵੋਕੇਟ ਦਿਨੇਸ਼ ਚੱਢਾ ਵੀ ਮੌਜੂਦ ਸਨ |

ਪੰਜਾਬ 'ਚ ਨਵੇਂ ਡੀ.ਜੀ.ਪੀ. ਦੀ ਨਿਯੁਕਤੀ ਨੂੰ ਲੈ ਕੇ ਫਸਿਆ ਪੇਚ

ਚੰਡੀਗੜ੍ਹ 4 ਦਸੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਨਵੇਂ ਡੀ.ਜੀ.ਪੀ. ਦੀ ਨਿਯੁਕਤੀ ਨੂੰ ਲੈ ਕੇ ਨਵਾਂ ਪੇਚ ਫਸ ਗਿਆ ਹੈ | ਸੂਤਰਾਂ ਅਨੁਸਾਰ ਰਾਜ ਸਰਕਾਰ ਵਲੋਂ ਸੀਨੀਅਰ ਅਧਿਕਾਰੀਆਂ ਦੇ ਨਾਵਾਂ ਦੇ ਭੇਜੇ ਪੈਨਲ 'ਤੇ ਯੂ.ਪੀ.ਐਸ.ਸੀ. ਨੇ ਕਈ ਤਰ੍ਹਾਂ ਦੇ ਇਤਰਾਜ਼ ਜਤਾਏ ਹਨ | ਇਸਦੇ ਚਲਦੇ ਜਿਥੇ ਰਾਜ ਸਰਕਾਰ ਨੂੰ ਨਵੇਂ ਸਿਰੇ ਤੋਂ ਪੈਨਲ ਭੇਜਣਾ ਪੈ ਸਕਦਾ ਹੈ | ਯੂ. ਪੀ. ਐਸ. ਸੀ. ਨੇ ਰਾਜ ਸਰਕਾਰ ਵਲੋਂ ਭੇਜੇ ਗਏ ਪੈਨਲ 'ਤੇ ਇਤਰਾਜ਼ 'ਕੱਟ ਆਫ਼ ਡੇਟ' ਨੂੰ ਲੈ ਕੇ ਕੀਤਾ ਦੱਸਿਆ ਜਾ ਰਿਹਾ ਹੈ | ਇਸ ਮਾਮਲੇ 'ਚ ਯੂ.ਪੀ.ਐਸ.ਸੀ. ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ 30 ਸਤੰਬਰ ਨੂੰ ਜੋ ਪੈਨਲ ਭੇਜਿਆ, ਉਸ 'ਚ ਸਾਬਕਾ ਡੀ.ਜੀ.ਪੀ. ਦਿਨਕਰ ਗੁਪਤਾ ਦਾ ਨਾਂਅ ਵੀ ਸ਼ਾਮਿਲ ਹੈ, ਜਦਕਿ ਦਿਨਕਰ ਗੁਪਤਾ ਉਸ
ਸਮੇਂ ਛੁੱਟੀ 'ਤੇ ਸਨ, ਉਸ ਸਮੇਂ ਰਾਜ ਦੇ ਡੀ.ਜੀ.ਪੀ. ਦਾ ਅਹੁਦਾ ਖ਼ਾਲੀ ਨਹੀਂ ਸੀ | ਅਜਿਹੇ 'ਚ ਪੈਨਲ ਭੇਜਣ ਦਾ ਮਤਲਬ ਨਹੀਂ ਰਹਿ ਜਾਂਦਾ ਤੇ ਉਸੇ ਡੀ.ਜੀ.ਪੀ. ਦਾ ਨਾਂਅ ਡੀ.ਜੀ.ਪੀ. ਲਗਾਉਣ ਲਈ ਵੀ ਭੇਜ ਦਿੱਤਾ ਗਿਆ | ਜਾਣਕਾਰੀ ਅਨੁਸਾਰ ਯੂ.ਪੀ.ਐਸ.ਸੀ. ਦਾ ਕਹਿਣਾ ਹੈ ਕਿ ਦਿਨਕਰ ਗੁਪਤਾ ਚਾਰ ਅਕਤੂਬਰ ਤੱਕ ਇਕ ਹਫ਼ਤੇ ਦੀ ਛੁੱਟੀ 'ਤੇ ਗਏ ਸਨ ਤਾਂ ਚਾਰ ਅਕਤੂਬਰ ਨੂੰ ਸਰਕਾਰ ਨੇ ਗੁਪਤਾ ਨੂੰ ਹਟਾ ਕੇ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਕਾਰਜਕਾਰੀ ਡੀ.ਜੀ.ਪੀ. ਨਿਯੁਕਤ ਕਰ ਦਿੱਤਾ | ਇਸ ਲਿਹਾਜ਼ ਨਾਲ ਪੈਨਲ ਦੀ 'ਕੱਟ ਆਫ਼ ਡੇਟ' 5 ਅਕਤੂਬਰ ਬਣਦੀ ਹੈ ਕਿਉਂਕਿ ਪੰਜਾਬ 'ਚ 5 ਅਕਤੂਬਰ ਨੂੰ ਡੀ.ਜੀ.ਪੀ. ਦਾ ਪਦ ਖ਼ਾਲੀ ਹੋਇਆ ਹੈ | ਯੂ.ਪੀ.ਐਸ.ਸੀ. ਦੇ ਉਕਤ ਇਤਰਾਜ਼ ਦੇ ਬਾਅਦ ਪੰਜਾਬ ਸਰਕਾਰ ਦੀ ਮੁਸ਼ਕਿਲ ਵਧ ਗਈ ਹੈ ਕਿਉਂਕਿ ਡੀ.ਜੀ.ਪੀ. ਅਹੁਦੇ ਲਈ ਭੇਜੇ ਪੈਨਲ 'ਚ ਦਿਨਕਰ ਗੁਪਤਾ ਤੇ ਇਕਬਾਲ ਪ੍ਰੀਤ ਸਿੰਘ ਸਹੋਤਾ ਦੇ ਇਲਾਵਾ ਸਭ ਤੋਂ ਸੀਨੀਅਰ ਅਧਿਕਾਰੀ ਐਸ ਚਟੋਪਾਧਿਆਏ, ਐਮ.ਕੇ. ਤਿਵਾੜੀ ਤੇ ਰੋਹਿਤ ਚੌਧਰੀ ਦੇ ਨਾਂਅ ਵੀ ਸ਼ਾਮਿਲ ਹਨ | ਹੁਣ ਸਮੱਸਿਆ ਇਹ ਖੜ੍ਹੀ ਹੋ ਗਈ ਹੈ ਕਿ ਜੇਕਰ ਯੂ.ਪੀ.ਐਸ.ਸੀ. ਅਨੁਸਾਰ 'ਕੱਟ ਆਫ਼ ਡੇਟ' 4 ਅਕਤੂਬਰ ਮੰਨ ਕੇ ਪੈਨਲ ਨੂੰ ਭੇਜਿਆ ਜਾਂਦਾ ਹੈ ਤਾਂ ਚਟੋਪਾਧਿਆਏ, ਚੌਧਰੀ ਅਤੇ ਤਿਵਾੜੀ ਅਗਲੀ 31 ਮਾਰਚ 2022 ਨੂੰ ਸੇਵਾ ਮੁਕਤ ਹੋਣ ਵਾਲੇ ਹਨ, ਜਦਕਿ ਪੈਨਲ 'ਚ ਭੇਜੇ ਜਾਣ ਵਾਲੇ ਨਾਵਾਂ ਨੂੰ ਲੈ ਕੇ ਇਕ ਸ਼ਰਤ ਇਹ ਵੀ ਹੈ ਕਿ ਸੰਬੰਧਿਤ ਅਧਿਕਾਰੀ ਦੇ ਕੋਲ ਘੱਟ ਤੋਂ ਘੱਟ ਛੇ ਮਹੀਨੇ ਦਾ ਕਾਰਜਕਾਲ ਬਾਕੀ ਬਚਿਆ ਹੋਵੇ | ਅਜਿਹੇ 'ਚ 30 ਸਤੰਬਰ ਦੀ 'ਕੱਟ ਆਫ਼ ਡੇਟ' ਰਾਜ ਸਰਕਾਰ ਨੂੰ ਤਾਂ ਆਪਣੇ ਚਹੇਤੇ ਅਫ਼ਸਰ ਨੂੰ ਡੀ.ਜੀ.ਪੀ. ਬਣਾਉਣ 'ਚ ਸਹਾਇਕ ਸਾਬਤ ਹੋ ਸਕਦੀ ਹੈ ਪਰ 4 ਅਕਤੂਬਰ ਦੇ ਹਿਸਾਬ ਨਾਲ ਉਕਤ ਤਿੰਨਾਂ ਅਫ਼ਸਰਾਂ ਕੋਲ ਲਗਪਗ 5 ਮਹੀਨੇ ਦਾ ਕਾਰਜਕਾਲ ਵੀ ਬਾਕੀ ਰਹਿ ਜਾਂਦਾ ਹੈ, ਜੋ ਕਿ ਉਨ੍ਹਾਂ ਨੂੰ ਡੀ.ਜੀ.ਪੀ ਅਹੁਦੇ ਦੀ ਦੌੜ ਤੋਂ ਬਾਹਰ ਕਰ ਦੇਵੇਗਾ | ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਦੋਂ ਆਪਣੇ ਪਸੰਦੀਦਾ ਅਧਿਕਾਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਕਾਰਜਕਾਰੀ ਡੀ.ਜੀ.ਪੀ. ਲਾਇਆ ਤਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਹਾਈਕਮਾਨ ਨੂੰ ਭੇਜ ਦਿੱਤਾ ਸੀ ਕਿਉਂਕਿ ਉਹ ਕਿਸੇ ਹੋਰ ਪੁਲਿਸ ਅਧਿਕਾਰੀ ਨੂੰ ਪੁਲਿਸ ਮੁਖੀ ਲਵਾਉਣਾ ਚਾਹੁੰਦੇ ਸਨ | ਜਿਸ ਦੇ ਚਲਦੇ ਸਿੱਧੂ ਦੇ ਦਬਾਅ 'ਚ ਹੀ ਹਾਈਕਮਾਨ ਦੇ ਇਸ਼ਾਰੇ 'ਤੇ ਚੰਨੀ ਸਰਕਾਰ ਨੇ ਨਵੇਂ ਡੀ.ਜੀ.ਪੀ. ਲਈ ਅਧਿਕਾਰੀਆਂਦਾ ਪੈਨਲ ਯੂ.ਪੀ.ਐਸ.ਸੀ. ਨੂੰ ਭੇਜਿਆ ਸੀ | ਯੂ.ਪੀ.ਐਸ. ਸੀ. ਵਲੋਂ ਉਠਾਏ ਇਤਰਾਜ਼ਾਂ ਮਗਰੋਂ ਬਣੇ ਤਾਜ਼ਾ ਹਾਲਾਤ 'ਚ ਪੁਲਿਸ ਮੁਖੀ ਬਣੇ ਰਹਿਣ ਦੀ ਬਾਜ਼ੀ ਸ. ਇਕਬਾਲਪ੍ਰੀਤ ਸਿੰਘ ਸਹੋਤਾ ਦੇ ਹੱਥ ਲੱਗ ਸਕਦੀ ਹੈ, ਕਿਉਂਕਿ ਉਨ੍ਹਾਂ ਦੀ ਸੇਵਾਮੁਕਤੀ 'ਚ ਅਜੇ ਕਾਫ਼ੀ ਸਮਾਂ ਬਾਕੀ ਹੈ |

ਦੇਸ਼ 'ਚ ਮਿਲੇ ਓਮੀਕਰੋਨ ਦੇ ਦੋ ਹੋਰ ਮਾਮਲੇ

ਅਹਿਮਦਾਬਾਦ/ਮੁੰਬਈ, 4 ਦਸੰਬਰ (ਪੀ. ਟੀ. ਆਈ.)-ਗੁਜਰਾਤ ਤੇ ਮਹਾਰਾਸ਼ਟਰ 'ਚ ਓਮੀਕਰੋਨ ਦੇ ਦੋ ਮਾਮਲੇ ਸਾਹਮਣੇ ਆਏ ਹਨ | ਗੁਜਰਾਤ ਦੇ ਜਾਮਨਗਰ ਸ਼ਹਿਰ 'ਚ ਜ਼ਿੰਬਾਬਵੇ ਤੋਂ ਪਰਤਿਆ 72 ਸਾਲਾ ਵਿਅਕਤੀ ਓਮੀਕਰੋਨ ਤੋਂ ਪੀੜਤ ਪਾਇਆ ਗਿਆ ਹੈ | ਸਿਹਤ ਵਿਭਾਗ ਅਨੁਸਾਰ ਇਹ ਬਜ਼ੁਰਗ ਵਿਅਕਤੀ ਵੀਰਵਾਰ ਨੂੰ ਕੋਰੋਨਾ ਪੀੜਤ ਪਾਇਆ ਗਿਆ ਸੀ ਤੇ ਲੈਬਾਰਟਰੀ 'ਚ ਜਾਂਚ ਲਈ ਭੇਜੇ ਗਏ ਉਸ ਦੇ ਸੈਂਪਲਾਂ ਤੋਂ ਪਤਾ ਲੱਗਾ ਹੈ ਕਿ ਉਹ ਕਰੋਨਾ ਦੇ ਸਰੂਪ ਓਮੀਕਰੋਨ ਤੋਂ ਪੀੜਤ ਹੈ | ਗੁਜਰਾਤ ਦੇ ਸਿਹਤ ਕਮਿਸ਼ਨਰ ਜੈ ਪ੍ਰਕਾਸ਼ ਸ਼ਿਵਹਰੇ ਨੇ ਬਜ਼ੁਰਗ ਦੇ ਓਮੀਕਰੋਨ ਪੀੜਤ ਹੋਣ ਦੀ ਪੁਸ਼ਟੀ ਕੀਤੀ ਹੈ | ਉਧਰ ਮੁੰਬਈ ਦੇ ਨੇੜੇ ਕਲਿਆਣ ਡੋਂਬੀਵਲੀ ਮਿਉਂਸਪਲ ਖੇਤਰ ਦਾ ਇਕ ਵਿਅਕਤੀ, ਜੋ ਮੁੰਬਈ ਲਈ ਉਡਾਣ ਭਰਨ ਤੋਂ ਪਹਿਲਾਂ ਦੱਖਣੀ ਅਫਰੀਕਾ ਤੋਂ ਦੁਬਈ ਦੇ ਰਸਤੇ ਦਿੱਲੀ ਹਵਾਈ ਅੱਡੇ 'ਤੇ ਪਹੁੰਚਿਆ ਸੀ, ਦਾ ਓਮੀਕਰੋਨ ਦਾ ਟੈਸਟ ਪਾਜ਼ੀਟਿਵ ਆਇਆ ਹੈ | ਉਕਤ 33 ਸਾਲਾ ਵਿਅਕਤੀ ਨੇ 23 ਨਵੰਬਰ ਨੂੰ ਦਿੱਲੀ ਹਵਾਈ ਅੱਡੇ 'ਤੇ ਕੋਵਿਡ-19 ਟੈਸਟਿੰਗ ਲਈ ਆਪਣੇ ਨਮੂਨੇ ਦਿੱਤੇ ਸਨ | ਦਿੱਲੀ 'ਚ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਉਸ ਨੇ ਫਿਰ ਮੁੰਬਈ ਲਈ ਉਡਾਣ ਭਰੀ ਸੀ | ਮਹਾਰਾਸ਼ਟਰ ਦੇ ਸਿਹਤ ਵਿਭਾਗ ਦੀ ਡਾਇਰੈਕਟਰ ਡਾ: ਅਰਚਨਾ ਪਾਟਿਲ ਨੇ ਦੱਸਿਆ ਕਿ ਪੀੜਤ ਚਾਰ ਲੋਕਾਂ ਦੇ ਸਮੂਹ ਨਾਲ ਆਇਆ ਸੀ | ਅਸੀਂ ਉਨ੍ਹਾਂ ਦਾ ਪਤਾ ਲਗਾ ਰਹੇ ਹਾਂ ਤੇ ਉਨ੍ਹਾਂ ਦੀ ਆਰ. ਟੀ.-ਪੀ. ਸੀ. ਆਰ. ਟੈਸਟ ਦੇ ਨਾਲ-ਨਾਲ 'ਜੀਨੋਮ ਸੀਕਵੈਂਸਿੰਗ' ਵੀ ਕੀਤੀ ਜਾਵੇਗੀ |

ਪੁਲਿਸ ਵਰਦੀ 'ਚ ਆਏ ਲੁਟੇਰਿਆਂ ਨੇ ਬੈਂਕ 'ਚੋਂ ਡੇਢ ਮਿੰਟ 'ਚ ਲੁੱਟੇ 30.85 ਲੱਖ ਰੁਪਏ

ਤਰਨ ਤਾਰਨ, 4 ਦਸੰਬਰ (ਹਰਿੰਦਰ ਸਿੰਘ, ਵਿਕਾਸ ਮਰਵਾਹਾ)-ਜੰਡਿਆਲਾ ਰੋਡ 'ਤੇ ਸਥਿਤ ਐੱਚ.ਡੀ.ਐੱਫ਼.ਸੀ. ਬੈਂਕ ਦੇ ਖ਼ਜ਼ਾਨਚੀ ਤੋਂ ਦਿਨ ਦਿਹਾੜੇ ਪੁਲਿਸ ਵਰਦੀ 'ਚ ਆਏ 2 ਲੁਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ 30 ਲੱਖ 85 ਹਜ਼ਾਰ ਰੁਪਏ ਲੁੱਟ ਲਏ ਤੇ ਮੱਸਿਆ ਹੋਣ ਕਰ ਕੇ ਭੀੜ ਭੜੱਕੇ ਵਾਲੇ ਇਸ ਰੋਡ 'ਤੇ ਅਸਾਨੀ ਨਾਲ ਮੋਟਰਸਾਈਕਲ 'ਤੇ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ | ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ, ਐੱਸ.ਪੀ. ਵਿਸ਼ਾਲਜੀਤ ਸਿੰਘ, ਡੀ.ਐੱਸ.ਪੀ. ਸਿਟੀ ਬਰਜਿੰਦਰ ਸਿੰਘ, ਡੀ.ਐੱਸ.ਪੀ. (ਡੀ.) ਤਰਸੇਮ ਮਸੀਹ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ | ਲੁਟੇਰਿਆਂ ਨੇ ਸਿਰਫ਼ ਡੇਢ ਕੁ ਮਿੰਟ 'ਚ ਹੀ ਬੈਂਕ 'ਚ ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤਾ | ਬੈਂਕ 'ਚ ਸੁਰੱਖਿਆ ਗਾਰਡ ਤਾਂ ਮੌਜੂਦ ਸੀ ਪਰ ਉਸ ਕੋਲ ਕੋਈ ਹਥਿਆਰ ਨਾ ਹੋਣ ਕਾਰਨ ਉਹ ਵੀ ਬੇਵੱਸ ਦਿਖਾਈ ਦਿੱਤਾ | ਘਟਨਾ ਤੋਂ ਬਾਅਦ ਭਾਵੇਂ ਪੁਲਿਸ ਵਲੋਂ ਇਲਾਕੇ 'ਚ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਗਈ ਪਰ ਲੁਟੇਰੇ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਦੁਪਹਿਰ 3 ਵਜੇ ਦੇ ਕਰੀਬ 2 ਵਿਅਕਤੀ ਐੱਚ.ਡੀ.ਐੱਫ਼.ਸੀ. ਬੈਂਕ ਜੰਡਿਆਲਾ ਰੋਡ ਦੇ ਅੰਦਰ ਦਾਖ਼ਲ ਹੋਏ ਜਿਨ੍ਹਾਂ 'ਚੋਂ ਇਕ ਲੁਟੇਰੇ ਨੇ ਪੁਲਿਸ ਦੀ ਵਰਦੀ ਪਹਿਨੀ ਹੋਈ ਸੀ, ਜਦਕਿ ਦੂਸਰੇ ਲੁਟੇਰੇ ਨੇ ਪੁਲਿਸ ਵਰਦੀ ਦੀ ਪੱਗ ਬੰਨ੍ਹੀ ਹੋਈ ਸੀ | ਵਰਦੀਧਾਰੀ ਲੁਟੇਰਾ ਸਿੱਧਾ ਬੈਂਕ ਦੀ ਖ਼ਜ਼ਾਨਚੀ ਪਵਨਦੀਪ ਕੌਰ ਦੇ ਕੈਬਿਨ 'ਹ ਗਿਆ ਅਤੇ ਪਿਸਤੌਲ ਦੀ ਨੋਕ 'ਤੇ 30 ਲੱਖ 85 ਹਜ਼ਾਰ ਰੁਪਏ ਦੇ ਕਰੀਬ ਨਗਦੀ ਲੁੱਟ ਲਈ, ਜਦਕਿ ਉਸਦਾ ਦੂਸਰਾ ਸਾਥੀ ਸੁਰੱਖਿਆ ਗਾਰਡ ਦੇ ਨਜ਼ਦੀਕ ਹੀ ਖੜ੍ਹਾ ਰਿਹਾ | ਡੇਢ ਮਿੰਟ ਦੇ ਅੰਦਰ ਅੰਦਰ ਹੀ ਵਰਦੀਧਾਰੀ ਲੁਟੇਰੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੋਟਰਸਾਈਕਲ 'ਤੇ ਬੱਸ ਅੱਡੇ ਵੱਲ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਫੌਰੈਂਸਿਕ ਮਾਹਿਰਾਂ ਦੀ ਟੀਮ ਤੋਂ ਇਲਾਵਾ ਡਾਗ ਸਕੁਆਇਡ ਦੀ ਟੀਮ ਵੀ ਮੌਕੇ 'ਤੇ ਬੁਲਾਈ ਗਈ | ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੂੰ ਜਲਦ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਘਟਨਾ ਤੋਂ ਬਾਅਦ ਬੈਂਕ ਦਾ ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਇਸ ਘਟਨਾ ਸੰਬੰਧੀ ਪ੍ਰੈੱਸ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ ਸੀ |

ਮਨਮੋਹਨ ਸਿੰਘ ਕੋਛੜ ਨੇ ਸਾਥੀਆਂ ਸਮੇਤ ਹਸਪਤਾਲ ਪੁੱਜ ਕੇ ਭਾਈ ਹਵਾਰਾ ਦਾ ਹਾਲ ਜਾਣਿਆ

ਨਵੀਂ ਦਿੱਲੀ, 4 ਦਸੰਬਰ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਮਨਮੋਹਨ ਸਿੰਘ ਕੋਛੜ (ਸਾਬਕਾ ਪ੍ਰਧਾਨ ਗੁਰਦੁਆਰਾ ਰਾਜੌਰੀ ਗਾਰਡਨ) ਨੇ ਸਥਾਨਕ ਸਿੱਖ ਆਗੂਆਂ ਸਮੇਤ ਦੀਨ ਦਇਆਲ ਹਸਪਤਾਲ ਪੁੱਜ ਕੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਸਿਹਤ ਦਾ ਹਾਲ ਜਾਣਿਆ ਤੇ ਉਨ੍ਹਾਂ ਦੀ ਛੇਤੀ ਸਿਹਤਯਾਬੀ ਲਈ ਅਰਦਾਸ ਕੀਤੀ | ਦੱਸਣਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਜੇਲ੍ਹ 'ਚ ਬੰਦ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਸਿਹਤ ਠੀਕ ਨਹੀਂ ਚਲ ਰਹੀ ਸੀ ਤੇ ਜੇਲ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਇਲਾਜ ਵਾਸਤੇ ਦਿੱਲੀ ਦੇ ਦੀਨ ਦਇਆਲ ਹਸਪਤਾਲ ਭੇਜਿਆ ਗਿਆ ਹੈ | ਮਨਮੋਹਨ ਸਿੰਘ ਕੋਛੜ ਨੇ ਦੱਸਿਆ ਕਿ ਭਾਈ ਜਗਤਾਰ ਸਿੰਘ ਹਵਾਰਾ ਕੌਮ ਦਾ ਅਨਮੋਲ ਹੀਰਾ ਹਨ ਅਤੇ ਅਸੀਂ ਸਾਰੇ ਉਨ੍ਹਾਂ ਦੀ ਛੇਤੀ ਤੋਂ ਛੇਤੀ ਤੰਦਰੁਸਤੀ ਦੀ ਅਰਦਾਸ ਅਕਾਲ ਪੁਰਖ ਅੱਗੇ ਕਰਦੇ ਹਾਂ | ਇਸ ਮੌਕੇ ਮਨਮੋਹਨ ਸਿੰਘ ਕੋਛੜ ਦੇ ਨਾਲ ਉਨ੍ਹਾਂ ਦੀ ਟੀਮ ਦੇ ਮੈਂਬਰ ਸਤਵਿੰਦਰ ਸਿੰਘ ਸੱਭਰਵਾਲ, ਅਮਰਜੀਤ ਸਿੰਘ, ਇੰਦਰਜੀਤ ਸਿੰਘ ਬੱਗਾ, ਸਤਨਾਮ ਸਿੰਘ, ਅਵਤਾਰ ਸਿੰਘ, ਗੁਰਵਿੰਦਰ ਸਿੰਘ ਬਜਾਜ, ਐਚ. ਐਸ. ਕੋਹਲੀ, ਜਸਪਾਲ ਸਿੰਘ ਸਾਹਨੀ, ਇੰਦਰਜੀਤ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਸੱਭਰਵਾਲ ਤੇ ਨਿਧਾਨ ਸਿੰਘ ਵੀ ਮੌਜੂਦ ਸਨ |

ਕਿਸਾਨਾਂ ਨੂੰ ਅੰਦੋਲਨ ਸਮਾਪਤ ਕਰ ਕੇ ਆਪਣੇ ਘਰਾਂ ਨੂੰ ਮੁੜ ਜਾਣਾ ਚਾਹੀਦਾ ਹੈ-ਤੋਮਰ

ਗਵਾਲੀਅਰ, 4 ਦਸੰਬਰ (ਏਜੰਸੀ)-ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸਨਿਚਰਵਾਰ ਨੂੰ ਪ੍ਰਦਰਸ਼ਨਕਾਰੀਆਂ ਨੂੰ ਅੰਦੋਲਨ ਸਮਾਪਤ ਕਰਨ ਅਤੇ ਘਰਾਂ ਨੂੰ ਵਾਪਸ ਮੁੜਨ ਲਈ ਕਿਹਾ ਹੈ | ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਬਡਗਾਮ 'ਚ ਲਸ਼ਕਰ ਅੱਤਵਾਦੀ ਅਸਲੇ੍ਹ ਸਮੇਤ ਗਿ੍ਫ਼ਤਾਰ

ਸ੍ਰੀਨਗਰ, 4 ਦਸੰਬਰ (ਮਨਜੀਤ ਸਿੰਘ)-ਕੇਂਦਰੀ ਕਸ਼ਮੀਰ ਦੇ ਜ਼ਿਲ੍ਹਾ ਬਡਗਾਮ ਵਿਖੇ ਸੁਰੱਖਿਆ ਬਲਾਂ ਨੇ ਲਸ਼ਕਰ ਦੇ ਸਰਗਰਮ ਅੱਤਵਾਦੀ ਨੂੰ ਅਸਲੇ ਸਮੇਤ ਗਿ੍ਫ਼ਤਾਰ ਕਰ ਲਿਆ | 2 ਅਤੇ 62 ਆਰ.ਆਰ. ਪੁਲਿਸ ਤੇ ਸੀ.ਆਰ.ਪੀ.ਐਫ. 79 ਬਟਾਲੀਅਨ ਨੇ ਬਡਗਾਮ ਦੇ ਪੌਸ਼ਕਰ ਇਲਾਕੇ 'ਚ ...

ਪੂਰੀ ਖ਼ਬਰ »

ਕਿਸਾਨਾਂ ਤੋਂ ਮੁਆਫ਼ੀ ਨਹੀਂ ਮੰਗੀ-ਕੰਗਣਾ

ਵਰਿੰਦਾਵਨ, 4 ਦਸੰਬਰ (ਏਜੰਸੀ)-ਅੱਜ ਇਥੇ ਮੰਦਿਰ 'ਚ ਮੱਥਾ ਟੇਕਣ ਪੁੱਜੀ ਪਦਮਸ੍ਰੀ ਪੁਰਸਕਾਰ ਜੇਤੂ ਅਤੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਦਾਅਵਾ ਕੀਤਾ ਕਿ ਉਸ ਨੇ ਕਦੇ ਵੀ ਕਿਸਾਨਾਂ ਤੋਂ ਮੁਆਫ਼ੀ ਨਹੀਂ ਮੰਗੀ | ਉਹ ਸਨਿਚਰਵਾਰ ਇਥੇ ਸ੍ਰੀ ਬਾਂਕੇ ਬਿਹਾਰੀ ਮੰਦਿਰ ...

ਪੂਰੀ ਖ਼ਬਰ »

ਉੱਘੇ ਪੱਤਰਕਾਰ ਵਿਨੋਦ ਦੁਆ ਦਾ ਦਿਹਾਂਤ

ਨਵੀਂ ਦਿੱਲੀ, 4 ਦਸੰਬਰ (ਏਜੰਸੀ)-ਉੱਘੇ ਪੱਤਰਕਾਰ ਵਿਨੋਦ ਦੁਆ ਦਾ ਇਥੇ ਇਕ ਨਿੱਜੀ ਹਸਪਤਾਲ 'ਚ ਦਿਹਾਂਤ ਹੋ ਗਿਆ | 67 ਸਾਲ ਦੇ ਦੁਆ ਆਪਣੇ ਪਿੱਛੇ ਦੋ ਧੀਆਂ ਛੱਡ ਗਏ ਹਨ | ਆਪ ਦੀ ਧੀ ਮੱਲਿਕਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਸ਼ਾਮ ਕਰੀਬ 4:30 ਵਜੇ ਆਖਰੀ ਸਾਹ ਲਿਆ | ਦੁਆ ਦਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX