ਬਟਾਲਾ, 4 ਦਸੰਬਰ (ਕਾਹਲੋਂ)-ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਸ਼ਹਿਰ ਦੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਸਥਾਨਕ ਵਾਰਡ ਨੰ: 15 ਵਿਖੇ ਮੈਟਰੋ ਹੋਟਲ ਤੋਂ ਲੈ ਕੇ ਮਹਾਜਨ ਆਇਰਨ ਸਟੋਰ ਤੱਕ 40 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੀਮੈਂਟ ਦੀ ਸੜਕ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਸ: ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਕਾਸ ਕਾਰਜਾਂ ਨੂੰ ਪਹਿਲ ਦਿੰਦਿਆਂ ਗ੍ਰਾਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਹਰ ਹਾਲਤ 'ਚ ਸਹੂਲਤ ਮਿਲ ਸਕਣ | ਉਨ੍ਹਾਂ ਕਿਹਾ ਕਿ ਇਹ ਸੜਕ ਪਿਛਲੇ ਲੰਮੇ ਸਮੇਂ ਤੋਂ ਟੁੱਟੀ ਪਈ ਸੀ ਤੇ ਇਸ ਦੇ ਬਣਨ ਨਾਲ ਸ਼ਹਿਰ ਵਾਸੀਆਂ ਤੇ ਰਾਹਗੀਰਾਂ ਨੂੰ ਵੱਡੀ ਸਹੂਲਤ ਪ੍ਰਾਪਤ ਹੋਵੇਗੀ | ਇਸ ਮੌਕੇ ਨਗਰ ਨਿਗਮ ਦੇ ਮੇਅਰ ਸੁਖਦੀਪ ਸਿੰਘ ਤੇਜਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕਸਤੂਰੀ ਲਾਲ ਸੇਠ, ਮਨਜਿੰਦਰ ਸਿੰਘ ਬੱਲ, ਸੀਨੀਅਰ ਡਿਪਟੀ ਮੇਅਰ ਸੁਨੀਲ ਸਰੀਨ, ਡਿਪਟੀ ਮੇਅਰ ਚੰਦਰ ਕਾਂਤਾ, ਗੁੱਡੂ ਸੇਠ, ਕੌਸਲਰ ਪੂਜਾ ਸ਼ਰਮਾ, ਕੌਸਲਰ ਹਰਨੇਕ ਸਿੰਘ ਨੇਕੀ, ਕੌਸਲਰ ਗੁਰਪ੍ਰੀਤ ਸਿੰਘ ਛਾਨਾ, ਕੌਸਲਰ ਜਗੀਰ ਖੋਖਰ, ਕੌਸਲਰ ਦਵਿੰਦਰ ਸਿੰਘ, ਰਮੇਸ਼ ਵਰਮਾ, ਰਮੇਸ਼ ਬੂਰਾ, ਅਸ਼ੋਕ ਕੁਮਾਰ, ਵਿਜੇ ਕੁਮਾਰ ਬਿੱਲੂ, ਹਰਪਾਲ ਖਾਲਸਾ, ਹੈਪੀ ਮਹਾਜਨ, ਰਾਜਾ ਗੁਰਬਖਸ਼ ਸਿੰਘ, ਸੁਖਜਿੰਦਰ ਸਿੰਘ ਸੁੱਖ, ਵਿਨੋਦ ਕੁਮਾਰ, ਦੀਪੂ, ਗੁਰਮੁਖ ਸਿੰਘ ਪੀ.ਏ. ਤੇ ਨਗਰ ਨਿਗਮ ਦੇ ਹੋਰ ਅਧਿਕਾਰੀ ਤੇ ਪਤਵੰਤੇ ਸੱਜਣ ਹਾਜ਼ਰ ਸਨ |
ਬਟਾਲਾ, 4 ਦਸੰਬਰ (ਕਾਹਲੋਂ)-ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਭਾਗੋਵਾਲ ਵਿਖੇ ਧੰਨ-ਧੰਨ ਸੰਤ ਬਾਬਾ ਤੇਜਾ ਸਿੰਘ ਨਕੌੜੇ ਵਾਲਿਆਂ ਦੇ 21ਵੇਂ ਬਰਸੀ ਸਮਾਗਮ ਅਤੇ ਉਨ੍ਹਾਂ ਦੇ ਚਰਨ ਸੇਵਕ ਸੰਤ ਹਰਭਜਨ ਸਿੰਘ ਦੇ 7ਵੇਂ ਬਰਸੀ ਸਮਾਗਮਾਂ ਦੀ ਆਰੰਭਤਾ ਮੌਕੇ 12 ਸ੍ਰੀ ਅਖੰਡ ਪਾਠ ...
ਕੋਟਲੀ ਸੂਰਤ ਮੱਲ੍ਹੀ, 4 ਦਸੰਬਰ (ਕੁਲਦੀਪ ਸਿੰਘ ਨਾਗਰਾ)-ਸਰਦੀ ਦੇ ਮੌਸਮ ਦੌਰਾਨ ਪਿਛਲੇ ਕੁਝ ਦਿਨਾਂ ਤੋਂ 24 ਘੰਟੇ ਬਿਜਲੀ ਸਪਲਾਈ ਤੇ ਘੰਟਿਆਂਬੱਧੀ ਬਿਜਲੀ ਦੇ ਅਣਐਲਾਨੇ ਕੱਟ ਲੱਗਣ ਕਰਕੇ ਜਿਥੇ ਆਮ ਲੋਕ ਡਾਢੇ ਪ੍ਰੇਸ਼ਾਨ ਹਨ, ਉਥੇ ਟਿਊਬਵੈਲ ਮੋਟਰਾਂ ਦੀ ਬਿਜਲੀ ...
ਘੁਮਾਣ, 4 ਦਸੰਬਰ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਅਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਪਿੰਡ ਬੋਲੇਵਾਲ ਤੋਂ ਸੱਤੋਵਾਲ ਨੂੰ ਜਾਣ ਵਾਲੀ ਿਲੰਕ ਸੜਕ ਨੂੰ ਬਣਾਉਣ ਲਈ ਨੀਂਹ ਪੱਥਰ ਰੱਖਿਆ ...
ਪੁਰਾਣਾ ਸ਼ਾਲਾ, 4 ਦਸੰਬਰ (ਅਸ਼ੋਕ ਸ਼ਰਮਾ/ਗੋਰਾਇਆ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਪੱਖੋਵਾਲ ਦੇ ਏ.ਐੱਸ.ਆਈ. ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਥਾਣਾ ਪੁਰਾਣਾ ਸ਼ਾਲਾ ਦੇ ਏ.ਐੱਸ.ਆਈ. ਦਵਿੰਦਰ ਸਿੰਘ ਨੇ ...
ਪੁਰਾਣਾ ਸ਼ਾਲਾ, 4 ਦਸੰਬਰ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਕ੍ਰਿਸ਼ਨਾ ਨਗਰ ਅਤੇ ਤਾਲਿਬਪੁਰ ਪੰਡੋਰੀ ਦੇ ਚਾਰ ਨੌਜਵਾਨਾਂ ਨਾਲ ਏਜੰਟਾਂ ਵਲੋਂ ਵਿਦੇਸ਼ ਭੇਜਣ ਦੇ ਨਾਂਅ ਹੇਠ ਠੱਗੀ ਮਾਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ...
ਡੇਹਰੀਵਾਲ ਦਰੋਗਾ, 4 ਦਸੰਬਰ (ਹਰਦੀਪ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਕਾਦੀਆਂ ਅਧੀਨ ਆਉਂਦੇ ਪਿੰਡ ਡੇਹਰੀਵਾਲ ਦਰੋਗਾ 'ਚ ਗੁਰਇਕਬਾਲ ਸਿੰਘ ਮਾਹਲ ਨੂੰ ਹਲਕਾ ਕਾਦੀਆਂ ਤੋਂ ਸੀਟ ਮਿਲਣ ਦੀ ਖੁਸ਼ੀ ਵਿਚ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਕਰਵਾਏ ਗਏ | ਇਸ ...
ਅੱਚਲ ਸਾਹਿਬ, 4 ਦਸੰਬਰ (ਗੁਰਚਰਨ ਸਿੰਘ)-ਬਟਾਲਾ-ਮਹਿਤਾ ਰੋਡ ਪਿੰਡ ਨੱਤ ਕੋਲ ਸੜਕ 'ਤੇ ਪਿਆ ਖੱਡਾ ਰੋਜ਼ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ, ਪ੍ਰੰਤੂ ਪ੍ਰਸ਼ਾਸਨ ਅਤੇ ਪਿੰਡ ਦੀ ਪੰਚਾਇਤ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ | ਇਸ ਥਾਂ 'ਤੇ ਰੋਜ਼ਾਨਾ ਹੀ ਹਾਦਸੇ ਹੋ ਰਹੇ ਹਨ | ...
ਬਟਾਲਾ, 4 ਦਸੰਬਰ (ਬੁੱਟਰ)-ਸ੍ਰੀ ਹਰਗੋਬਿੰਦਪੁਰ ਵਾਸੀ ਕਿਸਾਨ ਵਲੋਂ ਗੁੱਜਰਾਂ 'ਤੇ ਜਾਨੋ ਮਾਰਨ ਦੇ ਦੋਸ਼ ਲਗਾਉਂਦਿਆਂ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ | ਭੁਪਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਸ੍ਰੀ ਹਰਗੋਬਿੰਦਪੁਰ ਨੇ 'ਅਜੀਤ' ਉਪ ...
ਧਾਰੀਵਾਲ, 4 ਦਸੰਬਰ (ਜੇਮਸ ਨਾਹਰ)-ਵਿਧਾਨ ਸਭਾ ਹਲਕਾ ਕਾਦੀਆਂ ਦੇ ਸੀਨੀਅਰ ਨੇਤਾ ਕੌਮੀ ਜਥੇਬੰਦਕ ਸਕੱਤਰ ਅਤੇ ਪੀ.ਏ.ਸੀ. ਮੈਂਬਰ ਗੁਰਇਕਬਾਲ ਸਿੰਘ ਮਾਹਲ ਨੂੰ ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਗੱਠਜੋੜ ਦਾ ਸਾਂਝਾ ਉਮੀਦਵਾਰ ਐਲਾਨਣ ਲਈ ਮੈਂ ਪਾਰਟੀ ਪ੍ਰਧਾਨ ...
ਬਹਿਰਾਮਪੁਰ, 4 ਦਸੰਬਰ (ਬਲਬੀਰ ਸਿੰਘ ਕੋਲਾ)-ਸਥਾਨਕ ਕਸਬਾ ਬਹਿਰਾਮਪੁਰ ਦੇ ਦੁਕਾਨਦਾਰਾਂ ਵਲੋਂ ਛੋਟੇ ਬਾਜ਼ਾਰ ਦੀਆਂ ਨਾਲੀਆਂ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਗ੍ਰਾਮ ਸੁਧਾਰ ਸਭਾ ਦੇ ਪ੍ਰਧਾਨ ਵਿਜੇ ਸਲਾਰੀਆ ਤੇ ...
ਬਟਾਲਾ, 4 ਦਸੰਬਰ (ਕਾਹਲੋਂ)-ਸੇਂਟ ਸੋਲਜਰ ਮਾਡਰਨ ਸਕੂਲ ਕਾਹਨੂੰਵਾਨ ਰੋਡ ਬਟਾਲਾ ਵਿਚ ਪ੍ਰਦੂਸ਼ਣ ਨਿਯੰਤਰਨ ਦਿਵਸ ਮਨਾਇਆ ਗਿਆ, ਜਿਸ ਵਿਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ...
ਗੁਰਦਾਸਪੁਰ, 4 ਦਸੰਬਰ (ਆਰਿਫ਼)-ਜ਼ਿਲ੍ਹਾ ਗੁਰਦਾਸਪੁਰ ਦੀ ਮਸ਼ਹੂਰ ਆਈ.ਏ.ਈ ਗਲੋਬਲ ਇੰਡੀਆ ਇਮੀਗਰੇਸ਼ਨ ਵਲੋਂ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਸੁਪਨਿਆਂ ਨੰੂ ਪੂਰਾ ਕਰਦਿਆਂ ਇਕ ਹੋਰ ਵਿਦਿਆਰਥਣ ਦਾ ਯੂ.ਕੇ. ਦਾ ਵੀਜ਼ਾ ਲਗਵਾ ਕੇ ਦਿੱਤਾ ਗਿਆ ਹੈ | ਇਸ ਸਬੰਧੀ ...
ਗੁਰਦਾਸਪੁਰ, 4 ਦਸੰਬਰ (ਆਰਿਫ਼)-ਸਥਾਨਕ ਕਾਲਜ ਰੋਡ ਸਥਿਤ ਐਜੂਕੇਸ਼ਨ ਵਰਲਡ ਵਿਚ ਟੈਟ ਪ੍ਰੀਖਿਆ ਦੀ ਤਿਆਰੀ ਲਈ ਸਵੇਰ ਅਤੇ ਸ਼ਾਮ ਦੇ ਬੈਚਾਂ ਵਿਚ ਦਾਖ਼ਲੇ ਲਈ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ | ਸੰਸਥਾ ਦੀ ਮੈਨੇਜਿੰਗ ਪਾਰਟਨਰ ਸੀਮਾ ਮਹਾਜਨ ਨੇ ਦੱਸਿਆ ਕਿ ਐਜੂਕੇਸ਼ਨ ...
ਗੁਰਦਾਸਪੁਰ, 4 ਦਸੰਬਰ (ਆਰਿਫ਼)-ਡਬਲਯੂ.ਡਬਲਯੂ.ਈ.ਸੀ. ਦੇ ਐਮ.ਡੀ. ਗੁਰਮਨਜੀਤ ਸਿੰਘ ਚਾਹਲ ਵਲੋਂ ਬਲਵਿੰਦਰ ਕੌਰ ਵਾਸੀ ਪਿੰਡ ਭੁੱਲਰ ਤਹਿਸੀਲ ਬਟਾਲਾ ਦਾ ਯੂ.ਕੇ. ਦਾ ਟੂਰਿਸਟ ਵੀਜ਼ਾ ਸਿਰਫ਼ 15 ਦਿਨਾਂ ਵਿਚ ਬਹੁਤ ਹੀ ਵਧੀਆ ਤਰੀਕੇ ਨਾਲ ਫਾਈਲ ਤਿਆਰ ਕਰਕੇ ਸਫਲਤਾ ਪੂਰਵਕ ...
ਬਟਾਲਾ, 4 ਦਸੰਬਰ (ਕਾਹਲੋਂ)-ਕੈਪਟਨ ਚਰਨਜੀਤ ਤਰਖਾਣਾਂਵਾਲੀ, ਜਿਨ੍ਹਾਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਕਾਦੀਆਂ ਸ਼ਹਿਰੀ ਪ੍ਰਧਾਨ ਵਜੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਸਨ, ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਪਾਰਟੀ ਵਲੋਂ ...
ਬਟਾਲਾ, 4 ਦਸੰਬਰ (ਕਾਹਲੋਂ)-ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਐਲਾਨ ਕੇਵਲ ਸਿਆਸੀ ਸਟੰਟ ਹੀ ਹਨ, ਜਦ ਕਿ ਜ਼ਮੀਨੀ ਪੱਧਰ 'ਤੇ ਉਨ੍ਹਾਂ ਵਿਚ ਕੋਈ ਵੀ ਹਕੀਕਤ ਨਜ਼ਰ ਨਹੀਂ ਆ ਰਹੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੂਗਰਫੈੱਡ ਪੰਜਾਬ ਦੇ ਸਾਬਕਾ ਚੇਅਰਮੈਨ ਸੁਖਬੀਰ ...
ਧਾਰੀਵਾਲ, 4 ਦਸੰਬਰ (ਸਵਰਨ ਸਿੰਘ)-ਮੈਂਬਰ ਰਾਜ ਸਭਾ ਪ੍ਰਤਾਪ ਸਿੰਘ ਬਾਜਵਾ ਦੇ ਯਤਨਾਂ ਸਦਕਾ ਧਾਰੀਵਾਲ ਸ਼ਹਿਰ ਵਿਚ ਦੀ ਲੰਘਦੇ ਮੁੱਖ ਮਾਰਗ ਦੀ ਮੁਰੰਮਤ ਅਤੇ ਨਿਰਮਾਣ ਲਈ 4 ਕਰੋੜ 88 ਲੱਖ ਰੁਪਏ ਦੀ ਗ੍ਰਾਂਟ ਨੂੰ ਪ੍ਰਵਾਨਗੀ ਦਿੱਤੀ ਗਈ ਹੈ | ਇਸ ਸਬੰਧ ਵਿਚ ਲੋਕ ਨਿਰਮਾਣ ...
ਸੀ ਹਰਿਗੋਬਿੰਦਪੁਰ, 4 ਦਸੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਵਿਖੇ ਬਾਬਾ ਪ੍ਰਦੀਪ ਸ਼ਾਹ ਰਿੰਕੂ ਕਾਦਰੀ ਦੀ ਯਾਦ 'ਚ 15ਵਾਂ ਸੱਭਿਆਚਾਰਕ ਅਤੇ ਕੱਵਾਲੀ ਮੇਲਾ ਉੱਘੇ ਮੇਲਾ ਪ੍ਰਮੋਟਰ ਪ੍ਰਧਾਨ ਜੰਗ ਬਹਾਦਰ ਪੱਪੂ ਵਲੋਂ ਕਰਵਾਇਆ ਗਿਆ ਮੇਲਾ ...
ਘੁਮਾਣ, 4 ਦਸੰਬਰ (ਬੰਮਰਾਹ)-ਨਜ਼ਦੀਕੀ ਪਿੰਡ ਦਕੋਹਾ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਉਮੀਦਵਾਰ ਰਾਜਨਬੀਰ ਸਿੰਘ ਘੁਮਾਣ ਦੀ ਅਗਵਾਈ ਅਤੇ ਸਾ. ਸਰਪੰਚ ਹਰਜਿੰਦਰ ਸਿੰਘ ਦਕੋਹਾ ਦੀ ਸਰਪ੍ਰਸਤੀ ਹੇਠ ਭੁਪਿੰਦਰ ਸਿੰਘ ...
ਹਰਚੋਵਾਲ, 4 ਦਸੰਬਰ (ਢਿੱਲੋਂ, ਭਾਮ)-ਕਿਸਾਨੀ ਸੰਘਰਸ਼ ਜੋ ਦਿੱਲੀ ਵਿਖੇ ਕਾਲੇ ਕਾਨੂੰਨਾਂ ਖਿਲਾਫ਼ ਚੱਲ ਰਿਹਾ ਹੈ | ਉਸ ਵਿਚ ਸ਼ਮੂਲੀਅਤ ਕਰਨ ਲਈ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ ਦੀ ਸਰਪ੍ਰਸਤੀ ਹੇਠ ਲੋੜੀਂਦੀ ਰਸਦ, ਜਿਸ ਦੀ ...
ਧਾਰੀਵਾਲ, 4 ਦਸੰਬਰ (ਜੇਮਸ ਨਾਹਰ)-ਗੁਰਇਕਬਾਲ ਸਿੰਘ ਮਾਹਲ ਨੂੰ ਹਲਕਾ ਕਾਦੀਆਂ ਤੋਂ ਅਕਾਲੀ ਦਲ-ਬਸਪਾ ਦਾ ਸਾਂਝਾ ਉਮੀਦਵਾਰ ਐਲਾਨਣ ਲਈ ਅਸੀਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਅਤੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ...
ਧਾਰੀਵਾਲ, 4 ਦਸੰਬਰ (ਜੇਮਸ ਨਾਹਰ)-ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਵਲੋਂ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ. ਮੈਂਬਰ ਤੇ ਕੌਮੀ ਜਥੇਬੰਦਕ ਸਕੱਤਰ ਸ: ਗੁਰਇਕਬਾਲ ਸਿੰਘ ਮਾਹਲ ਨੂੰ ਆਪਣਾ ਉਮੀਦਵਾਰ ਨਿਯੁਕਤ ...
ਗੁਰਦਾਸਪੁਰ, 4 ਦਸੰਬਰ (ਆਰਿਫ਼)-ਜਿਸ ਤਰ੍ਹਾਂ ਅੱਜ ਕੱਲ੍ਹ ਹਰੇਕ ਵਿਅਕਤੀ ਕ੍ਰਿਸਮਿਸ ਅਤੇ ਨਵੇਂ ਸਾਲ ਦੇ ਮੌਕੇ 'ਤੇ ਘੁੰਮਣ ਜਾਣ ਵਾਲਿਆਂ ਲਈ ਯੂਰਪ ਦੇ ਵੱਖ-ਵੱਖ ਦੇਸ਼ ਲੋਕਾਂ ਨੰੂ ਮੋਂਹਦੇ ਹਨ | ਬਹੁਤ ਸਾਰੇ ਲੋਕ ਟੂਰਿਸਟ ਵੀਜ਼ੇ 'ਤੇ ਘੁੰਮਣ ਜਾਣਾ ਚਾਹੁੰਦੇ ਹਨ ਅਤੇ ...
ਬਟਾਲਾ, 4 ਦਸੰਬਰ (ਕਾਹਲੋਂ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਅਕਾਲੀ ਆਗੂਆਂ ਸਾਬਕਾ ਸਰਪੰਚ ਮੇਜਰ ਸਿੰਘ ਫÏਜੀ, ਸਰਪੰਚ ਬਚਨ ਸਿੰਘ, ਯੂਥ ਆਗੂ ਅਮਰਿੰਦਰ ਸਿੰਘ ਖੈਹਿਰਾ, ਕÏਸਲਰ ਬਾਬਾ ਸੁਰਿੰਦਰ ਸਿੰਘ, ਬਾਬਾ ਪੱਪੂ ਕੰਡੀਲਾ, ਜੁਗਰਾਜ ਸਿੰਘ ਹਰਪੁਰਾ, ਤਰਸੇਮ ਸਿੰਘ ...
ਬਟਾਲਾ, 4 ਦਸੰਬਰ (ਕਾਹਲੋਂ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਅਕਾਲੀ ਆਗੂਆਂ ਸਾਬਕਾ ਸਰਪੰਚ ਮੇਜਰ ਸਿੰਘ ਫÏਜੀ, ਸਰਪੰਚ ਬਚਨ ਸਿੰਘ, ਯੂਥ ਆਗੂ ਅਮਰਿੰਦਰ ਸਿੰਘ ਖੈਹਿਰਾ, ਕÏਸਲਰ ਬਾਬਾ ਸੁਰਿੰਦਰ ਸਿੰਘ, ਬਾਬਾ ਪੱਪੂ ਕੰਡੀਲਾ, ਜੁਗਰਾਜ ਸਿੰਘ ਹਰਪੁਰਾ, ਤਰਸੇਮ ਸਿੰਘ ...
ਘੁਮਾਣ, 4 ਦਸੰਬਰ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਘੁਮਾਣ 11 ਨੰਬਰ ਵਾਰਡ ਦੇ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਵਿਚ ਉਨ੍ਹਾਂ ਦੱਸਿਆ ਕਿ 11 ਨੰਬਰ ਵਾਰਡ ਜੋ ਕਿ ਵਾਟਰ ਸਪਲਾਈ ਦੀਆਂ ਪਾਇਪਾਂ ਪਾਉਣ ਦਾ ਕੰਮ 10 ...
ਬਟਾਲਾ, 4 ਦਸੰਬਰ (ਕਾਹਲੋਂ)-ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਪਿ੍ੰ. ਪ੍ਰੋ. ਡਾ. ਐਡਵਰਡ ਮਸੀਹ ਦੀ ਰਹਿਨੁਮਾਈ ਅਤੇ ਐੱਨ.ਸੀ.ਸੀ. ਕੇਅਰ ਟੇਕਰ ਪ੍ਰੋ. ਅਲਕਾ ਬਮੋਤਰਾ ਦੀ ਅਗਵਾਈ ਅਧੀਨ 7 ਰੋਜ਼ਾ ਐੱਨ.ਸੀ.ਸੀ. ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ 22 ...
ਬਟਾਲਾ, 4 ਦਸੰਬਰ (ਕਾਹਲੋਂ)-ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਤੇ ਇਤਿਹਾਸ ਨਾਲ ਜੋੜਨ ਲਈ ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਬਟਾਲਾ ਵਲੋਂ ਉਪਰਾਲੇ ਲਗਾਤਾਰ ਜਾਰੀ ਹਨ | ਇਸੇ ਮਕਸਦ ਤਹਿਤ ਅੱਜ ਸੁਸਾਇਟੀ ਵਲੋਂ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ...
ਫਤਹਿਗੜ੍ਹ ਚੂੜੀਆਂ, 4 ਦਸੰਬਰ (ਧਰਮਿੰਦਰ ਸਿੰਘ ਬਾਠ)-ਪੰਜਾਬ ਦੀ ਚੰਨੀ ਸਰਕਾਰ ਵਲੋਂ ਬਿਜਲੀ ਦੇ ਬਿੱਲ ਘਟਾਏ ਜਾਣ ਅਤੇ ਕਿਸਾਨਾਂ ਨੂੰ 10 ਘੰਟੇ ਨਿਰਵਿਘਨ ਮੋਟਰਾਂ ਵਾਲੀ ਬਿਜਲੀ ਦੇਣ ਅਤੇ ਸ਼ਹਿਰਾਂ 'ਚ ਬਿਨਾਂ ਕੱਟ ਲਗਾਏ 24 ਘੰਟੇ ਬਿਜਲੀ ਦੇਣ ਦੇ ਦਾਅਵੇ ਖੋਖਲੇ ਸਾਬਤ ...
ਗੁਰਦਾਸਪੁਰ, 4 ਦਸੰਬਰ (ਆਰਿਫ਼)-ਐਸ.ਐਮ. ਮਿਲੇਨੀਅਮ ਸਕੂਲ ਹਰਦੋਛੰਨੀਆਂ ਰੋਡ ਗੁਰਦਾਸਪੁਰ ਵਿਖੇ ਖੇਡ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਵੈਲਕਮ ਗੀਤ ਨਾਲ ਕੀਤੀ ਗਈ | ਇਸ ਮੌਕੇ ਵੱਖ-ਵੱਖ ਖੇਡ ਪ੍ਰਤੀਯੋਗਤਾਵਾਂ ਕੀਤੀਆਂ ਗਈਆਂ | ਜਿਸ ਵਿਚ ...
ਕਲਾਨੌਰ, 4 ਦਸੰਬਰ (ਪੁਰੇਵਾਲ)-ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇ. ਥਾਪੇ ਗਏ ਭਾਈ ਜਗਤਾਰ ਸਿੰਘ ਹਵਾਰਾ ਜੋ ਜੇਲ੍ਹ 'ਚ ਨਜ਼ਰਬੰਦ ਹਨ, ਦੀ ਤਬੀਅਤ ਠੀਕ ਨਾ ਹੋਣ ਉਪਰੰਤ ਉਨ੍ਹਾਂ ਦੀ ਸਿਹਤਯਾਬੀ ਲਈ ਸਥਾਨਕ ਕਸਬੇ 'ਚ ਖ਼ਾਲਸਾ ਪੰਚਾਇਤ ਵਲੋਂ ਇਤਿਹਾਸਕ ਗੁਰਦੁਆਰਾ ਬਾਬਾ ...
ਗੁਰਦਾਸਪੁਰ, 4 ਦਸੰਬਰ (ਆਰਿਫ਼)-ਨੈਸ਼ਨਲ ਕ੍ਰਿਸਚਨ ਲੀਗ ਦੇ ਪ੍ਰਧਾਨ ਜਗਦੀਸ਼ ਮਸੀਹ ਨੇ ਕਿਹਾ ਕਿ ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ | ਸਿਆਸੀ ਆਗੂ ਭੋਲੇ ਭਾਲੇ ਲੋਕਾਂ ਨੰੂ ਗੁੰਮਰਾਹ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ | ਮਸੀਹ ਨੇ ਕਿਹਾ ਕਿ ਸਿਆਸੀ ...
ਗੁਰਦਾਸਪੁਰ, 4 ਦਸੰਬਰ (ਆਰਿਫ਼)-ਨੈਸ਼ਨਲ ਕ੍ਰਿਸਚਨ ਲੀਗ ਦੇ ਪ੍ਰਧਾਨ ਜਗਦੀਸ਼ ਮਸੀਹ ਨੇ ਕਿਹਾ ਕਿ ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ | ਸਿਆਸੀ ਆਗੂ ਭੋਲੇ ਭਾਲੇ ਲੋਕਾਂ ਨੰੂ ਗੁੰਮਰਾਹ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ | ਮਸੀਹ ਨੇ ਕਿਹਾ ਕਿ ਸਿਆਸੀ ...
ਗੁਰਦਾਸਪੁਰ, 4 ਦਸੰਬਰ (ਭੁਪਿੰਦਰ ਸਿੰਘ ਬੋਪਾਰਾਏ)-ਪੰਜਾਬ ਦੇ ਲੋਕਾਂ ਨੰੂ ਮੁਫ਼ਤ ਸਹੂਲਤਾਂ ਦੇਣ ਦੇ ਵਾਅਦਿਆਂ ਨਾਲ ਬਾਬੇ ਨਾਨਕ ਦੇ ਸੱਚੀ ਕਿਰਤ ਕਰਨ ਦੇ ਫਲਸਫੇ ਨੰੂ ਠੇਸ ਪੁੱਜਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਵਿਧਾਇਕ ...
ਕਾਦੀਆਂ, 4 ਦਸੰਬਰ (ਕੁਲਵਿੰਦਰ ਸਿੰਘ)-ਅੱਜ ਬਿਜਲੀ ਕਾਮਿਆਂ ਦੀ ਜਥੇਬੰਦੀ ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ.) ਵਲੋਂ ਸਰਕਲ ਪ੍ਰਧਾਨ ਜਗਤਾਰ ਸਿੰਘ ਖੁੰਡਾ ਤੇ ਮੁਲਾਜ਼ਮ ਆਗੂਆਂ ਦੀ ਅਗਵਾਈ ਹੇਠ ਕਾਦੀਆਂ ਵਿਖੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ...
ਬਟਾਲਾ, 4 ਦਸੰਬਰ (ਕਾਹਲੋਂ)-ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵਲੋਂ ਲੋੜਵੰਦਾਂ ਦੀ ਭਲਾਈ ਦੇ ਕਾਰਜ ਲਗਾਤਾਰ ਜਾਰੀ ਹਨ | ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਅੱਜ ਦੂਸਰੇ ਦਿਨ ਵੀ ਬਟਾਲਾ ...
ਨਿੱਕੇ ਘੁੰਮਣ, 4 ਦਸੰਬਰ (ਸਤਬੀਰ ਸਿੰਘ ਘੁੰਮਣ)-ਪਿੰਡ ਗਾਦੜ੍ਹੀਆਂ ਵਿਖੇ ਸੰਗਤਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਗੁਰਦੁਆਰਾ ਸਿੰਘ ਸਭਾ ਤੋਂ ਨਗਰ ਕੀਰਤਨ ਦੀ ਅਰੰਭਤਾ ਸ੍ਰੀ ਗੁਰੂ ਗ੍ਰੰਥ ...
ਗੁਰਦਾਸਪੁਰ, 4 ਦਸੰਬਰ (ਆਰਿਫ਼)-ਇੱਥੋਂ ਨਜ਼ਦੀਕੀ ਪੈਂਦੇ ਪਿੰਡ ਗਿੱਦੜ ਪਿੰਡੀ ਵਿਖੇ ਚਰਚ ਆਫ਼ ਬਲੇਸਿਸ ਸੁਸਾਇਟੀ ਵਲੋਂ ਕ੍ਰਿਸਮਸ ਦੇ ਸੰਬੰਧ 'ਚ ਇਕ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਹਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਮੁੱਖ ...
ਧਾਰੀਵਾਲ, 4 ਦਸੰਬਰ (ਸਵਰਨ ਸਿੰਘ)-ਵਿਧਾਨ ਸਭਾ ਹਲਕਾ ਕਾਦੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਗੁਰਇਕਬਾਲ ਸਿੰਘ ਮਾਹਲ ਨੂੰ ਟਿਕਟ ਮਿਲਣ 'ਤੇ ਬਲਾਕ ਧਾਰੀਵਾਲ ਦੇ ਅਕਾਲੀ ਦਲ ਵਰਕਰਾਂ ਅਤੇ ਆਗੂਆਂ ਨੇ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਚਾਹਲ ਦੇ ਦਫ਼ਤਰ ਧਾਰੀਵਾਲ ਵਿਖੇ ...
ਬਟਾਲਾ, 4 ਦਸੰਬਰ (ਹਰਦੇਵ ਸਿੰਘ ਸੰਧੂ)-ਭਾਈ ਸੁੱਖਾ ਸਿੰਘ-ਮਹਿਤਾਬ ਸਿੰਘ ਟਰੱਸਟ ਵਲੋਂ ਸ਼ਹਿਰ ਦੀ ਸੁੰਦਰਤਾ ਤੇ ਵਾਤਾਵਰਨ ਨੂੰ ਮੁੱਖ ਰੱਖਦਿਆਂ ਇਕ ਅਹਿਮ ਉਪਰਾਲਾ ਕਰਦੇ ਹੋਏ ਭਾਈ ਸੁੱਖਾ ਸਿੰਘ-ਭਾਈ ਮਹਿਤਾਬ ਸਿੰਘ ਪਾਰਕ 'ਚ ਬਟਾਲਾ ਸ਼ਹਿਰ ਨੂੰ ਇਕ ਸੁੰਦਰ ਦਿਖ ਦੇਣ ...
ਧਾਰੀਵਾਲ, 4 ਦਸੰਬਰ (ਜੇਮਸ ਨਾਹਰ)-ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆਂ ਤੋਂ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨਾਲ ਹਲਕਾ ਕਾਦੀਆਂ ਤੋਂ ਆਮ ਆਦਮੀਂ ਪਾਰਟੀ ਦੇ ਵਰਕਰ ਚਟਾਂਨ ਵਾਂਗ ਖੜੇ ਹਨ | ਜਗਰੂਪ ਸਿੰਘ ਸੇਖਵਾਂ ਨੂੰ ਵਿਧਾਨ ਸਭਾ ਚੋਣਾਂ ਵਿਚ ਵਰਕਰ ਸ਼ਾਨਦਾਰ ...
ਕਾਦੀਆਂ, 4 ਦਸੰਬਰ (ਕੁਲਵਿੰਦਰ ਸਿੰਘ)-ਸਰਕਾਰੀ ਪ੍ਰਾਇਮਰੀ ਮਿਡਲ ਸਕੂਲ ਸੋਹੀਆਂ ਬਲਾਕ ਕਾਦੀਆਂ-1 ਵਿਖੇ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਹਰਪਾਲ ਸਿੰਘ ਸੰਧਾਵਾਲੀਆ ਵਲੋਂ ਮੁੱਖ ਮਹਿਮਾਨ ਵਜੋਂ ...
ਧਾਰੀਵਾਲ, 4 ਦਸੰਬਰ (ਜੇਮਸ ਨਾਹਰ)-ਹਲਕਾ ਕਾਦੀਆਂ ਦੇ ਸੀਨੀਅਰ ਨੇਤਾ ਗੁਰਇਕਬਾਲ ਸਿੰਘ ਮਾਹਲ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਸਮੇਤ ਹਾਈਕਮਾਂਡ ਵਲੋਂ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਅਕਾਲੀ ਦਲ ਬਸਪਾ ਗੱਠਜੋੜ ਦਾ ਸਾਂਝੇ ...
ਗੁਰਦਾਸਪੁਰ, 4 ਦਸੰਬਰ (ਆਰਿਫ਼)-ਇੰਗਲਿਸ਼ ਪਲੈਨਟ ਤੋਂ ਆਈਲੈਟਸ ਅਤੇ ਪੀ.ਟੀ.ਈ. ਦੀ ਕੋਚਿੰਗ ਲੈਣ ਵਾਲੇ ਵਿਦਿਆਰਥੀ ਹਮੇਸ਼ਾ ਹੀ ਸ਼ਾਨਦਾਰ ਸਕੋਰ ਹਾਸਲ ਕਰਦੇ ਹਨ, ਕਿਉਂਕਿ ਸੰਸਥਾ ਦੇ ਮਾਹਿਰ ਟਰੇਨਰ ਵਿਦਿਆਰਥੀਆਂ ਉਪਰ ਸਖ਼ਤ ਮਿਹਨਤ ਕਰਦੇ ਹਨ, ਜਿਸ ਦੇ ਚੱਲਦਿਆਂ ਪੂਰੇ ...
ਅੱਚਲ ਸਾਹਿਬ, 4 ਦਸੰਬਰ (ਗੁਰਚਰਨ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸ ਦੀ ਟਿਕਟ ਦੀ ਦਾਅਵੇਦਾਰੀ ਪੇਸ਼ ਕਰ ਰਹੇ ਮਨਦੀਪ ਸਿੰਘ ਰੰਗੜ ਨੰਗਲ ਦੀ ਸਮੁੱਚੀ ਟੀਮ ਵਲੋਂ ਹਲਕੇ 'ਚ ਸਰਗਰਮੀਆਂ ਤੇਜ਼ ਕਰਦੇ ਹੋਏ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਪੰਚਾਂ-ਸਰਪੰਚਾਂ ...
ਧਾਰੀਵਾਲ, 4 ਦਸੰਬਰ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਫੱਜੂਪੁਰ ਵਿਖੇ ਮੈਂਬਰ ਰਾਜ ਸਭਾ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਵਲੋਂ ਦਿੱਤੀਆਂ ਗ੍ਰਾਟਾਂ ਨਾਲ ਪਿੰਡ ਦੀ ਮੁੱਖ ਬੋਹੜ ਵਾਲੀ ਗਲੀ ਦਾ ਨਿਰਮਾਣ ਸਰਪੰਚ ਬਲਵਿੰਦਰ ਪਾਲ ਟਾਕ ਦੀ ...
ਭੈਣੀ ਮੀਆਂ ਖਾਂ, 4 ਦਸੰਬਰ (ਜਸਬੀਰ ਸਿੰਘ ਬਾਜਵਾ)-ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਜੋਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਦੇ ਆਗੂਆਂ ਦੀ ਜ਼ਰੂਰੀ ਮੀਟਿੰਗ ਪਿੰਡ ਨਾਨੋਵਾਲ ਖੁਰਦ ਵਿਚ ਹੋਈ | ਇਸ ਮÏਕੇ ਜ਼ਿਲ੍ਹਾ ਗੁਰਦਾਸਪੁਰ ਦੇ ਜਨਰਲ ਸਕੱਤਰ ਸੋਹਣ ਸਿੰਘ ...
ਹਰਚੋਵਾਲ, 4 ਦਸੰਬਰ (ਢਿੱਲੋਂ, ਭਾਮ)-ਹਲਕਾ ਸ੍ਰੀ ਹਰਗੋਬਿੰਦਪੁਰ, ਜਿਸ ਵਿਚ ਸਮੂਹ ਵਰਕਰਾਂ ਦੀ ਮੰਗ ਸੀ ਕਿ ਸ਼ੋ੍ਰਮਣੀ ਅਕਾਲੀ ਦਲ ਦਾ ਉਮੀਦਵਾਰ ਹਲਕੇ ਦਾ ਹੀ ਹੋਣਾ ਚਾਹੀਦਾ ਹੈ | ਇਸੇ ਤਰ੍ਹਾਂ ਰਾਜਨਬੀਰ ਸਿੰਘ ਘੁਮਾਣ ਨੂੰ ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਟਿਕਟ ਦੇ ...
ਘੁਮਾਣ, 4 ਦਸੰਬਰ (ਬੰਮਰਾਹ)-ਨਜ਼ਦੀਕੀ ਪਿੰਡ ਪੇਜੋਚੱਕ ਦੇ ਸਰਕਾਰੀ ਮਿਡਲ ਸਕੂਲ ਵਿਚ ਛੋਟੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ, ਜਿਸ ਵਿਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ | ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨ ਸਰਪੰਚ ਪਲਵਿੰਦਰ ਸਿੰਘ ...
ਕਲਾਨੌਰ, 4 ਦਸੰਬਰ (ਪੁਰੇਵਾਲ)-ਸ਼ੋ੍ਰਮਣੀ ਅਕਾਲੀ ਦਲ (ਬਾਦਲ) ਅਤੇ ਬਹੁਜਨ ਸਮਾਜ ਪਾਰਟੀ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਐਲਾਨੇ ਸ: ਰਵੀਕਰਨ ਸਿੰਘ ਕਾਹਲੋਂ ਵਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ ਕਰਨ ਉਪਰੰਤ ਕਲਾਨੌਰ ਦਫਤਰ ...
ਬਮਿਆਲ, 4 ਦਸੰਬਰ (ਰਾਕੇਸ਼ ਸ਼ਰਮਾ)-4 ਦਸੰਬਰ 1971 ਦੀ ਜੰਗ ਦੌਰਾਨ ਸ਼ਹੀਦ ਹੋਏ ਸ਼ਹੀਦ ਕੰਵਲਜੀਤ ਸਿੰਘ ਦਾ ਸ਼ਹੀਦੀ ਦਿਵਸ ਅੱਜ ਸਰਹੱਦੀ ਪਿੰਡ ਸਕੋਲ ਵਿਖੇ ਸ਼ਹੀਦ ਦੇ ਸਮਾਰਕ ਸਥਾਨ 'ਤੇ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਹਲਕਾ ਵਿਧਾਇਕ ਜੋਗਿੰਦਰ ਪਾਲ ਮੁੱਖ ...
ਡਮਟਾਲ, 4 ਦਸੰਬਰ (ਰਾਕੇਸ਼ ਕੁਮਾਰ)-ਥਾਣਾ ਇੰਦੌਰਾ ਅਧੀਨ ਪੈਂਦੇ ਪਿੰਡ ਕੋਠੀ ਵਿਚ ਦਰੱਖਤ ਕੱਟਣ ਵਾਲਿਆਂ ਨੇ ਅੱਧੀ ਦਰਜਨ ਤੋਂ ਵੱਧ ਖੈਰ ਦੇ ਦਰੱਖਤਾਂ 'ਤੇ ਕੁਹਾੜੀ ਚਲਾ ਕੇ ਉਨ੍ਹਾਂ ਦੇ ਛੋਟੇ-ਛੋਟੇ ਟੁਕੜੇ ਕਰਕੇ ਜੰਗਲ ਵਿਚ ਛੁਪਾ ਦਿੱਤੇ | ਸੂਚਨਾ ਮਿਲਣ 'ਤੇ ਜੰਗਲਾਤ ...
ਸ਼ਾਹਪੁਰ ਕੰਢੀ, 4 ਦਸੰਬਰ (ਰਣਜੀਤ ਸਿੰਘ)-ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦੇ ਪ੍ਰਕਾਸ਼ ਦਿਵਸ 'ਤੇ ਮੂਰਤੀ ਸਥਾਪਨਾ ਦਿਵਸ ਨੰੂ ਸਮਰਪਿਤ ਬਾਬਾ ਪਵਨ ਕੁਮਾਰ ਦੀ ਅਗਵਾਈ ਹੇਠ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜੋ ਕਿ ਸਥਾਨਕ ਮੰਦਿਰ ਤੋਂ ਸ਼ੁਰੂ ਹੋ ਕੇ ਰਣਜੀਤ ਸਾਗਰ ...
ਪਠਾਨਕੋਟ, 4 ਦਸੰਬਰ (ਚੌਹਾਨ)-ਆਲ ਇੰਡੀਆ ਪਿ੍ਅੰਕਾ ਰਾਹੁਲ ਗਾਂਧੀ ਫੋਰਮ ਪੰਜਾਬ ਦੇ ਜਨਰਲ ਸਕੱਤਰ ਅਤੇ ਕਾਂਗਰਸ ਘੱਟ ਗਿਣਤੀ ਸੈੱਲ ਜ਼ਿਲ੍ਹਾ ਪਠਾਨਕੋਟ ਦੇ ਚੇਅਰਮੈਨ ਅੱਲਾਦੀਨ ਮਲਿਕ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ...
ਪਠਾਨਕੋਟ, 4 ਦਸੰਬਰ (ਸੰਧੂ)-ਨੰਬਰਦਾਰ ਵੈਲਫੇਅਰ ਸੁਸਾਇਟੀ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਕੁਮਾਰ ਹੀਰ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਮਲਕਪੁਰ ਪਠਾਨਕੋਟ ਵਿਖੇ ਹੋਈ | ਜਿਸ ਵਿਚ ਸੁਸਾਇਟੀ ਦੇ ਜ਼ਿਲ੍ਹਾ ਚੇਅਰਮੈਨ ...
ਡਮਟਾਲ, 4 ਦਸੰਬਰ (ਰਾਕੇਸ਼ ਕੁਮਾਰ)-ਕਸਬਾ ਜਸੂਰ ਵਿਚ ਚੋਰਾਂ ਵਲੋਂ ਪੁਰਾਣੀ ਸਬਜ਼ੀ ਮੰਡੀ ਸਥਿਤ ਇਕ ਕਲੀਨਿਕ ਸਮੇਤ ਦੋ ਹੋਰ ਦੁਕਾਨਾਂ ਦੇ ਤਾਲੇ ਤੋੜ ਕੇ ਕੀਮਤੀ ਸਮਾਨ ਚੋਰੀ ਕਰ ਲਏ ਜਾਣ ਸਬੰਧੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਕਸਬਾ ਜਸੂਰ ਵਿਚ ਚੋਰਾਂ ਨੇ ...
ਪਠਾਨਕੋਟ, 4 ਦਸੰਬਰ (ਸੰਧੂ)-ਲਾਈਨਜ਼ ਕਲੱਬ ਪਠਾਨਕੋਟ ਗ੍ਰੇਟਰ ਵਲੋਂ ਕਲੱਬ ਦੇ ਪ੍ਰਧਾਨ ਰਿਤੇਸ਼ ਮਹਾਜਨ ਦੀ ਪ੍ਰਧਾਨਗੀ ਹੇਠ ਆਦਰਸ਼ ਭਾਰਤ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੰੂ ਵਜ਼ੀਫਾ ਰਾਸ਼ੀ ਭੇਟ ਕੀਤੀ ਗਈ | ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਕਾਲਜ ਪਿ੍ੰਸੀਪਲ ...
ਡਮਟਾਲ, 4 ਦਸੰਬਰ (ਰਾਕੇਸ਼ ਕੁਮਾਰ)-ਨਾਰਕੋਟਿਕਸ ਸੈਲ ਨੂਰਪੁਰ ਦੀ ਟੀਮ ਨੇ ਗਸ਼ਤ ਦੌਰਾਨ ਛੰਨੀ ਬੇਲੀ ਦੇ ਨਿਵਾਸੀ ਇਕ ਨਾਬਾਲਗ ਨੌਜਵਾਨ ਨੰੂ 7.61 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਨਾਰਕੋਟਿਕਸ ਸੈਲ ਦੇ ਮੁਖੀ ਹਾਮਿਦ ਮੁਹੰਮਦ ਨੇ ਆਪਣੀ ...
ਡਮਟਾਲ, 4 ਦਸੰਬਰ (ਰਾਕੇਸ਼ ਕੁਮਾਰ)-ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ 'ਤੇ ਪਿੰਡ ਨੰਗਲ ਚੌਂਕ ਦੇ ਕੋਲ ਇਕ ਬੱਜਰੀ ਦੇ ਨਾਲ ਭਰੇ ਟਰੱਕ ਦੀ ਬਰੇਕ ਫੇਲ੍ਹ ਹੋ ਜਾਣ ਟਰੱਕ ਡਿਵਾਈਡਰ 'ਤੇ ਚੜ੍ਹ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਦ ਕਿ ਟਰੱਕ ਚਾਲਕ ਵਾਲ-ਵਾਲ ਬਚ ਗਿਆ | ਮਿਲੀ ...
ਸ਼ਾਹਪੁਰ ਕੰਢੀ, 4 ਦਸੰਬਰ (ਰਣਜੀਤ ਸਿੰਘ)-ਚੋਣ ਕਮਿਸ਼ਨ ਦੇ ਹੁਕਮਾਂ ਦੀ ਪਾਲਨਾ ਕਰਦੇ ਹੋਏ ਏ.ਆਰ.ਓ. ਵਿਧਾਨ ਸਭਾ ਹਲਕਾ ਸੁਜਾਨਪੁਰ ਐਸ.ਡੀ.ਐਮ. ਗੁਰਨੋਰ ਸਿੰਘ, ਜ਼ਿਲ੍ਹਾ ਨੋਡਲ ਅਫ਼ਸਰ ਕਮ ਜ਼ਿਲ੍ਹਾ ਅਫ਼ਸਰ (ਸ.ਸ.) ਜਸਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਲਾਕੇ ...
ਪਠਾਨਕੋਟ, 4 ਦਸੰਬਰ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਵਲੋਂ ਕਲੱਬ ਦੇ ਪ੍ਰਧਾਨ ਰਾਜੀਵ ਖੋਸਲਾ ਦੀ ਪ੍ਰਧਾਨਗੀ ਹੇਠ ਸਥਾਨਕ ਆਰੀਆ ਮਹਿਲਾ ਕਾਲਜ ਵਿਚ ਤਾਇਨਾਤ ਇਕ ਮਹਿਲਾ ਕਰਮਚਾਰੀ ਦੇ ਪਤੀ ਜੋ ਕਿ ਬਰੇਨ ਦੀ ਟੀ.ਬੀ. ਦੀ ਬਿਮਾਰੀ ਤੋਂ ਪੀੜਤ ਹੈ, ਦੀ ਸਹਾਇਤਾ ਲਈ ਕਲੱਬ ...
ਪਠਾਨਕੋਟ, 4 ਦਸੰਬਰ (ਸੰਧੂ)-ਟਰੈਫ਼ਿਕ ਐਜੂਕੇਸ਼ਨ ਸੈੱਲ ਪਠਾਨਕੋਟ ਵਲੋਂ ਸੈਲ ਦੇ ਇੰਚਾਰਜ ਏ.ਐਸ.ਆਈ. ਪ੍ਰਦੀਪ ਕੁਮਾਰ ਦੀ ਦੇਖਰੇਖ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਕਪੁਰ ਵਿਖੇ ਟਰੈਫ਼ਿਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ਦੌਰਾਨ ਇੰਚਾਰਜ ...
ਘਰੋਟਾ, 4 ਦਸੰਬਰ (ਸੰਜੀਵ ਗੁਪਤਾ)-ਆਜ਼ਾਦੀ ਘੁਲਾਟੀਆ ਹੰਸ ਰਾਜ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਵਿਖੇ ਸਾਲਾਨਾ ਸਪੋਰਟਸ ਡੇ ਦਾ ਆਯੋਜਨ ਪਿ੍ੰਸੀਪਲ ਪੰਕਜ ਮਹਾਜਨ ਦੀ ਰਹਿਨੁਮਾਈ ਹੇਠ ਹੋਇਆ | ਜਿਸ ਵਿਚ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਵਿਦਿਆਰਥੀਆਂ ...
ਘਰੋਟਾ, 4 ਦਸੰਬਰ (ਸੰਜੀਵ ਗੁਪਤਾ)-ਦੁਸ਼ਮਣ ਦੇ 40 ਵਿਦਰੋਹੀਆਂ ਨੰੂ ਮਾਰ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਯੂ.ਐਨ.ਓ. ਦੇ ਪਹਿਲੇ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਕੈਪਟਨ ਗੁਰਬਚਨ ਸਿੰਘ ਸਲਾਰੀਆ ਦਾ 60ਵਾਂ ਸ਼ਰਧਾਂਜਲੀ ਸਮਾਗਮ ਬਲਾਕ ਦੇ ਪਿੰਡ ਜੰਗਲ ਵਿਖੇ ਅੱਜ ਆਯੋਜਿਤ ...
ਘਰੋਟਾ, 4 ਦਸੰਬਰ (ਸੰਜੀਵ ਗੁਪਤਾ)-ਕਮਿਊਨਿਟੀ ਹੈਲਥ ਸੈਂਟਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਵਲੋਂ ਸਾਂਝੇ ਤੌਰ 'ਤੇ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਜਾਗਰੂਕਤਾ ਮੁਹਿੰਮ ਤਹਿਤ ਜਾਗਰੂਕਤਾ ਰੈਲੀ ਦਾ ਆਯੋਜਨ ਹੋਇਆ | ਜਿਸ ਦੀ ਪ੍ਰਧਾਨਗੀ ਨੋਡਲ ਅਫ਼ਸਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX