ਚੰਡੀਗੜ੍ਹ, 4 ਦਸੰਬਰ (ਮਨਜੋਤ ਸਿੰਘ ਜੋਤ) - ਚੰਡੀਗੜ੍ਹ ਨਗਰ ਨਿਗਮ ਦੀਆਂ 24 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੇ ਆਖਰੀ ਦਿਨ ਅੱਜ ਵੱਖ-ਵੱਖ ਪਾਰਟੀਆਂ ਅਤੇ ਅਜ਼ਾਦ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ | ਖ਼ਬਰ ਲਿਖੇ ਜਾਣ ਤੱਕ ਨਗਰ ਨਿਗਮ ਦੀ ਅਧਿਕਾਰਕ ਐਪ 'ਤੇ ਦਿੱਤੀ ਜਾਣਕਾਰੀ ਅਨੁਸਾਰ 316 ਉਮੀਦਵਾਰਾਂ ਵਲੋਂ ਆਪਣੇ ਕਾਗਜ਼ ਭਰੇ ਗਏ ਹਨ | ਵਾਰਡ ਨੰਬਰ 19 ਤੋਂ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਮੇਅਰ ਕਮਲੇਸ਼, ਵਾਰਡ ਨੰਬਰ-21 ਤੋਂ ਭਾਜਪਾ ਦੇ ਉਮੀਦਵਾਰ ਦੇਵੇਸ਼ ਮੌਦਗਿਲ, ਵਾਰਡ ਨੰਬਰ 2 ਤੋਂ ਭਾਜਪਾ ਦੇ ਉਮੀਦਵਾਰ ਅਤੇ ਮੌਜੂਦਾ ਸੀਨੀਅਰ ਡਿਪਟੀ ਮੇਅਰ ਮਹੇਸ਼ ਇੰਦਰ ਸਿੰਘ ਸਿੱਧੂ ਵਲੋਂ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾਏ ਗਏ | ਆਮ ਆਦਮੀ ਪਾਰਟੀ ਦੇ ਵਾਰਡ ਨੰਬਰ- 1 ਤੋਂ ਉਮੀਦਵਾਰ ਜਸਵਿੰਦਰ ਕੌਰ, ਵਾਰਡ ਨੰਬਰ 2 ਤੋਂ ਸੁਖਰਾਜ ਸੰਧੂ, ਵਾਰਡ ਨੰਬਰ- 3 ਤੋਂ ਕਮਲ ਕੁਮਾਰ, ਵਾਰਡ ਨੰਬਰ 4 ਸੁਮਨ ਅਮਿਤ ਸ਼ਰਮਾ, ਵਾਰਡ ਨੰਬਰ 5 ਤੋਂ ਅਮਨਪ੍ਰੀਤ ਕੌਸ਼ਲ, ਵਾਰਡ ਨੰਬਰ 6 ਤੋਂ ਨਿਤਿਕਾ ਕੌਸ਼ਲ ਅਤੇ ਪਾਰਟੀ ਦੇ ਹੋਰ ਉਮੀਦਵਾਰਾਂ ਨੇ ਕਾਗਜ ਭਰੇ | ਸ੍ਰੋਮਣੀ ਅਕਾਲੀ ਦਲ ਦੇ ਤਿੰਨ ਉਮੀਦਵਾਰ ਕਿਸੇ ਕਾਰਨ ਕਰਕੇ ਨਾਮਜਦਗੀ ਪੱਤਰ ਦਾਖਲ ਨਹੀਂ ਕਰਵਾ ਸਕੇ | ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਸ਼ਨੀਵਾਰ ਨੂੰ ਨਾਮਜ਼ਦਗੀ ਪੱਤਰ ਭਰਨ ਦੇ ਆਖ਼ਰੀ ਦਿਨ ਭਾਰਤੀ ਜਨਤਾ ਪਾਰਟੀ ਦੇ 32 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ | ਵਾਰਡ ਨਬਰ 1 ਤੋ ਮਨਜੀਤ ਕੌਰ, ਵਾਰਡ ਨੰਬਰ 2 ਤੋ ਮਹੇਸ਼ਇੰਦਰ ਸਿੰਘ ਸਿੱਧੂ, ਵਾਰਡ ਨੰਬਰ 4 ਤੋ ਸਵੀਤਾ ਗੁਪਤਾ, ਵਾਰਡ ਨੰਬਰ 5 ਨਿਕੀਤਾ ਗੁਪਤਾ, ਵਾਰਡ ਨੰਬਰ 6 ਤੋ ਸਰਬਜੀਤ ਕੌਰ ਢਿੱਲੋ, ਵਾਰਡ ਨੰਬਰ 7 ਤੋ ਮਨੋਜ ਸੋਨਕਰ, ਵਾਰਡ ਨੰਬਰ 8 ਤੋ ਹਰਜੀਤ ਸਿੰਘ, ਵਾਰਡ ਨੰਬਰ 9 ਤੋਂ ਬਿਮਲਾ ਦੂਬੇ, ਵਾਰਡ ਨੰਬਰ 10 ਤੋ ਰਾਸ਼ੀ ਭਸੀਨ, ਵਾਰਡ ਨੰਬਰ 12 ਤੋ ਸੌਰਭ ਜੋਸ਼ੀ, ਵਾਰਡ ਨੰਬਰ 13 ਤੋ ਪਿੰ੍ਰਸ ਭੰਡੂਲਾ, ਵਾਰਡ ਨੰਬਰ 14 ਤੋ ਕੁਲਜੀਤ ਸਿੰਘ ਸੰਧੂ, ਵਾਰਡ ਨੰਬਰ 15 ਤੋ ਗੋਪਾਲ ਸ਼ੁਕਲਾ ਪੱਪੂ, ਵਾਰਡ ਨੰਬਰ 16 ਤੋ ਊਸ਼ਾ, ਵਾਰਡ ਨੰਬਰ 18 ਤੋ ਸੁਨੀਤਾ ਧਵਨ, ਵਾਰਡ ਨੰਬਰ 19 ਤੋ ਯੋਗੀਤਾ ਵਿੱਕੀ ਸ਼ੇਰਾ, ਵਾਰਡ ਨੰਬਰ 20 ਤੋ ਦੇਵੀ ਸਿੰਘ, ਵਾਰਡ ਨੰਬਰ 21 ਤੋ ਦੇਵੇਸ਼ ਮੋਦਗਿੱਲ, ਵਾਰਡ ਨੰਬਰ 22 ਤੋ ਹੀਰਾ ਨੇਗੀ, ਵਾਰਡ ਨੰਬਰ 23 ਤੋ ਨੇਹਾ ਅਰੋੜਾ, ਵਾਰਡ ਨੰਬਰ 24 ਤੋ ਸਚਿਨ ਕੁਮਾਰ, ਵਾਰਡ ਨੰਬਰ 25 ਤੋ ਵਿਜੈ ਰਾਣਾ, ਵਾਰਡ ਨੰਬਰ 26 ਤੋ ਰਾਜੇਸ਼ ਕਾਲੀਆ, ਵਾਰਡ ਨੰਬਰ 27 ਤੋ ਰਵਿੰਦਰ ਰਾਵਤ, ਵਾਰਡ ਨੰਬਰ 28 ਤੋ ਜਸਵਿੰਦਰ ਕੌਰ, ਵਾਰਡ ਨੰਬਰ 29 ਤੋ ਰਵਿੰਦਰ ਪਠਾਨੀਆ, ਵਾਰਡ ਨੰਬਰ 30 ਤੋ ਸ਼ਕਤੀ ਪ੍ਰਕਾਸ਼ ਦੇਵਸ਼ਾਲੀ, ਵਾਰਡ ਨੰਬਰ 31 ਤੋ ਭਰਤ ਕੁਮਾਰ, ਵਾਰਡ ਨੰਬਰ 32 ਤੋ ਜਸਮਨ ਸਿੰਘ, ਵਾਰਡ ਨੰਬਰ 33 ਤੋ ਕੰਵਰਜੀਤ ਸਿੰਘ ਰਾਣਾ, ਵਾਰਡ ਨੰਬਰ 34 ਤੋ ਭੁਪਿੰਦਰ ਸ਼ਰਮਾ, ਵਾਰਡ ਨੰਬਰ 35 ਤੋ ਰਾਜਿੰਦਰ ਕੁਮਾਰ ਸ਼ਰਮਾ ਨੇ ਯੂ. ਟੀ. ਚੋਣ ਕਮਿਸ਼ਨ ਵਲੋ ਗਠਿਤ ਨੋਮੀਨੇਸ਼ਨ ਸੈਂਟਰਾਂ ਵਿਚ ਜਾ ਕੇ ਸੂਬਾ ਪ੍ਰਧਾਨ ਅਰੁਣ ਸੂਦ, ਮੁੱਖ ਸਕੱਤਰ ਰਾਜਬੀਰ ਭੱਟੀ, ਚੰਦਰਸ਼ੇਖਰ ਸਮੇਤ ਪਾਰਟੀ ਦੇ ਸੀਨੀਅਰ ਮੈਂਬਰ ਸ਼ਾਮਲ ਹੋਏ | ਵਾਰਡ ਨੰਬਰ 19 ਤੋਂ ਕਾਂਗਰਸੀ ਉਮੀਦਵਾਰ ਕਮਲਾ, ਵਾਰਡ ਨੰਬਰ- 1 ਤੋਂ ਮਨੀਕਾ ਸ਼ਰਮਾ, ਵਾਰਡ ਨੰਬਰ- 15 ਤੋਂ ਧੀਰਜ ਗੁਪਤਾ , ਵਾਰਡ ਨੰਬਰ- 16 ਤੋਂ ਸੋਨੀਆ, ਵਾਰਡ ਨੰਬਰ 20 ਤੋਂ ਗੁਰਚਰਨ ਸਿੰਘ ਕਾਲਾ, ਵਾਰਡ ਨੰਬਰ 25 ਤੋਂ ਮੋਹਨ ਸਿੰਘ ਰਾਣਾ, ਵਾਰਡ ਨੰਬਰ- 26 ਤੋਂ ਜਤਿੰਦਰ ਕੁਮਾਰ ਵਲੋਂ ਆਪਣੇ ਕਾਗਜ ਭਰੇ ਗਏ |
ਚੰਡੀਗੜ੍ਹ, 4 ਦਸੰਬਰ (ਪ੍ਰੋ.ਅਵਤਾਰ ਸਿੰਘ)- ਨਗਰ ਨਿਗਮ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਨੂੰ ਇਕ ਵਾਰ ਫਿਰ ਝਟਕਾ ਲੱਗਾ ਹੈ | ਪਾਰਟੀ ਦੇ ਸੂਬਾ ਸੰਗਠਨ ਸਕੱਤਰ ਸੀਆ ਰਾਮ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ | ਉਨ੍ਹਾਂ ਦੇ ਸਾਥੀਆਂ ਵਿਚ ...
ਚੰਡੀਗੜ 4 ਦਸੰਬਰ (ਬਿ੍ਜੇਂਦਰ ਗੌੜ) - ਇੰਗਲੈਂਡ 'ਚ ਰਹਿਣ ਵਾਲੇ ਐਨ.ਆਰ.ਆਈ ਦਿਲਪ੍ਰੀਤ ਸਿੰਘ ਗਿੱਲ ਨੇ ਅੱਜ ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਦੀ ਲੁਧਿਆਣਾ 'ਚ ਕਰੋੜਾਂ ਦੀ ਜੱਦੀ ਜਾਇਦਾਦ 'ਤੇ ਨਗਰ ਨਿਗਮ ਲੁਧਿਆਣਾ ਨੇ ...
ਚੰਡੀਗੜ੍ਹ, 4 ਦਸੰਬਰ (ਅ.ਬ.) - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਾਇਰਕੈਟਰ ਪ੍ਰਬੰਧਕੀ ਗਗਨਦੀਪ ਸਿੰਘ ਜਲਾਲਪੁਰ ਨੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ...
ਚੰਡੀਗੜ੍ਹ 4 ਦਸੰਬਰ (ਅਜੀਤ ਬਿਊਰੋ)- ਚੰਡੀਗੜ੍ਹ ਨਗਰ ਨਿਗਮ ਦੀਆਂ 24 ਦਸੰਬਰ, 2021 ਨੂੰ ਹੋ ਰਹੀਆਂ ਚੋਣਾਂ ਲਈ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਅੱਜ 9 ਉਮੀਦਵਾਰਾਂ ਦੀ ਆਪਣੀ ਦੂਜੀ ਤੇ ਅੰਤਿਮ ਸੂਚੀ ਜਾਰੀ ਕੀਤੀ ਹੈ | ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਚੋਣ ਗੱਠਜੋੜ ਤਹਿਤ ...
ਚੰਡੀਗੜ੍ਹ, 4 ਦਸੰਬਰ (ਬਿ੍ਜੇਂਾਦਰ ਗੌੜ) - ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਇਨਕਮ ਟੈਕਸ ਵਿਭਾਗ ਦੇ ਜਿਸ ਫੈਸਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚੁਣੌਤੀ ਦਿੱਤੀ ਗਈ ਸੀ ਉਸ ਫੈਸਲੇ ਨੂੰ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ | ਪਟੀਸ਼ਨ ਵਿਚ ਵਿਭਾਗ ...
ਚੰਡੀਗੜ੍ਹ/ਪੰਚਕੂਲਾ, 4 ਦਸੰਬਰ (ਐਨ.ਐਸ.ਪਰਵਾਨਾ, ਕਪਿਲ) - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੰਚਕੂਲਾ ਵਿਚ ਖੇਡੋ ਇੰਡੀਆ ਯੂਥ ਗੇਮਸ ਦੇ ਚੌਥੇ ਐਡੀਸ਼ਨ ਦੇ ਸਫਲ ਆਯੋਜਨ ਲਈ 31 ਦਸੰਬਰ ਤਕ ਸਾਰੀ ਤਿਆਰੀਆਂ ਪੂਰਿਆਂ ਕਰ ਲਈਆਂ ਜਾਣਗੀਆਂ | 5 ਫਰਵਰੀ ...
ਚੰਡੀਗੜ੍ਹ, 4 ਦਸੰਬਰ (ਵਿਸ਼ੇਸ਼ ਪ੍ਰਤੀਨਿਧ)- ਕੌਮਾਂਤਰੀ ਗੀਤਾ ਮਹਾ ਉਤਸਵ 2021 ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ 100 ਵਿਦੇਸ਼ੀ ਵਿਦਿਆਰਥੀ ਪਵਿੱਤਰ ਗ੍ਰੰਥ ਗੀਤਾ 'ਤੇ ਆਪਣਾ ਖੋਜ ਪੱਤਰ ਪੇਸ਼ ਕਰਣਗੇ | ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿਚ ਅਫਗਾਨੀਸਤਾਨ, ਦੱਖਣ ...
ਚੰਡੀਗੜ੍ਹ, 4 ਦਸੰਬਰ (ਅਜਾਇਬ ਸਿੰਘ ਔਜਲਾ)- ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ''5 ਰੋਜਾ ਨੈਸ਼ਨਲ ਥੀਏਟਰ ਫੈਸਟੀਵਲ 2021 ਦਾ ਆਗਾਜ਼ 6 ਦਸੰਬਰ ਤੋਂ ਕੀਤਾ ਜਾਵੇਗਾ | ਇਹ ਐਲਾਨ ਅੱਜ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਥੀਏਟਰ ਤੇ ਫਿਲਮਾਂ ਦੇ ਅਦਾਕਾਰ, ਨਿਰਮਾਤਾ, ਨਿਰਦੇਸ਼ਕ ...
ਚੰਡੀਗੜ੍ਹ, 4 ਦਸੰਬਰ (ਪ੍ਰੋ. ਅਵਤਾਰ ਸਿੰਘ) - ਕਾਂਗਰਸ ਦੀ ਚੰਨੀ ਸਰਕਾਰ ਵਲੋਂ 36000 ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਅੱਜ 23 ਦਿਨ ਬੀਤਣ ਤੇ ਇੱਕ ਵੀ ਕੱਚੇ ਮੁਲਾਜ਼ਮ ਦੇ ਰੈਗੂਲਰ ਨਾ ਹੋਣ ਦੇ ਰੋਸ ਵਜੋਂ ਅੱਜ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀਆਂ ...
ਐੱਸ. ਏ. ਐੱਸ. ਨਗਰ, 4 ਦਸੰਬਰ (ਕੇ. ਐੱਸ. ਰਾਣਾ) - ਅਰਵਿੰਦ ਕੇਜਰੀਵਾਲ ਪੰਜਾਬ 'ਚ ਵਾਰ-ਵਾਰ ਚੱਕਰ ਲਗਾ ਕੇ ਜ਼ਬਰਦਸਤੀ ਹੀਰੋ ਬਣਨਾ ਚਾਹੁੰਦੇ ਹਨ, ਪ੍ਰੰਤੂ ਮੇਰਾ ਇਹ ਮੰਨਣਾ ਹੈ ਕਿ ਪੰਜਾਬ ਦੀ ਜਨਤਾ ਮਾਸੂਮ ਜ਼ਰੂਰ ਹੈ, ਪ੍ਰੰਤੂ ਬੇਵਕੂਫ਼ ਨਹੀਂ ਹੈ ਜੋ ਕੇਜਰੀਵਾਲ ਸਮਝਦੇ ਹਨ ...
ਡੇਰਾਬੱਸੀ, 4 ਦਸੰਬਰ (ਰਣਬੀਰ ਸਿੰਘ ਪੜ੍ਹੀ) - ਡੇਰਾਬੱਸੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਨਾਕਾਬੰਦੀ ਦੌਰਾਨ 45 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮਾਂ ਦੀ ਪਛਾਣ ਆਯੂਸ਼ ਠਾਕੁਰ ਪੁੱਤਰ ਹਰੀਸ਼ ਠਾਕੁਰ ਵਾਸੀ ਪਿੰਡ ਢੀਂਡਸਾ ਹਿਮਾਚਲ ਪ੍ਰਦੇਸ਼ ਅਤੇ ...
ਲਾਲੜੂ, 4 ਦਸੰਬਰ (ਰਾਜਬੀਰ ਸਿੰਘ) - ਸੰਯੁਕਤ ਕਾਂਗਰਸ ਮੋਰਚੇ ਦੇ ਆਗੂਆਂ ਨੇ ਦੱਪਰ ਵਿਖੇ ਹੋਈ ਪ੍ਰਭਾਵਸ਼ਾਲੀ ਰੈਲੀ 'ਚ ਸ਼ਮੂਲੀਅਤ ਕਰਨ ਬਦਲੇ ਟਕਸਾਲੀ ਕਾਂਗਰਸੀ ਵਰਕਰਾਂ ਤੇ ਹਲਕੇ ਦੇ ਲੋਕਾਂ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਵਾਰ ਹਲਕੇ 'ਚ ...
ਐੱਸ. ਏ. ਐੱਸ. ਨਗਰ, 4 ਦਸੰਬਰ (ਕੇ. ਐੱਸ. ਰਾਣਾ) - ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ 'ਚ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਦਰਸ਼ਨੀ ਡਿਓੜੀ ਦੇ ਨੇੜੇ ਪੁਆਧ ਇਲਾਕਾ (ਮੁਹਾਲੀ) ਦੇ ਸਹਿਯੋਗ ਨਾਲ ਜਾਰੀ ਲੜੀਵਾਰ ਭੁੱਖ ਹੜਤਾਲ ਅੱਜ 182ਵੇਂ ਦਿਨ 'ਚ ਦਾਖ਼ਲ ਹੋ ਗਈ | ਅੱਜ ...
ਖਰੜ, 4 ਦਸੰਬਰ (ਗੁਰਮੁੱਖ ਸਿੰਘ ਮਾਨ) - ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਵਲੋਂ ਅੱਜ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੌਲਾ ਦੀ ਅਗਵਾਈ ਹੇਠ ਰੋਸ ਰੈਲੀ ਕੱਢਣ ਉਪਰੰਤ ਖਰੜ-ਚੰਡੀਗੜ੍ਹ ਅਤੇ ਖਰੜ-ਬਨੂੰੜ ਹਾਈਵੇਅ 'ਤੇ ਰੋਸ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ ਗਈ | ...
ਐੱਸ. ਏ. ਐੱਸ. ਨਗਰ, 4 ਦਸੰਬਰ (ਕੇ. ਐੱਸ. ਰਾਣਾ) - ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਅੱਜ ਪਿੰਡ ਤੰਗੌਰੀ ਦੇ ਵਿਕਾਸ ਕਾਰਜ ਲਈ ਨਗਰ ਨਿਵਾਸੀਆਂ ਨੂੰ 42 ਲੱਖ ਰੁ. ਦੀ ਗ੍ਰਾਂਟ ਦਾ ਚੈੱਕ ਸੌਂਪਿਆ ਗਿਆ | ਇਸ ਗ੍ਰਾਂਟ ਵਿਚੋਂ 25 ਲੱਖ ਰੁ. ਨਾਲ ...
ਐੱਸ. ਏ. ਐੱਸ. ਨਗਰ, 4 ਦਸੰਬਰ (ਕੇ. ਐੱਸ. ਰਾਣਾ) - ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਵਲੋਂ ਅੱਜ ਪਿੰਡ ਲਖਨੌਰ ਦੀ ਗ੍ਰਾਮ ਪੰਚਾਇਤ ਨੂੰ ਪਿੰਡ ਨਵੀਂ ਫਿਰਨੀ ਲਈ 7 ਲੱਖ ਰੁ. ਦੀ ਗ੍ਰਾਂਟ ਦਾ ਚੈੱਕ ਸੌਂਪਦਿਆਂ ਫਿਰਨੀ ਦੇ ਕੰਮ ਦਾ ਨੀਂਹ ਪੱਥਰ ਵੀ ਰੱਖਿਆ ਗਿਆ | ਇਸ ਤੋਂ ਬਾਅਦ ...
ਮਾਜਰੀ, 4 ਦਸੰਬਰ (ਕੁਲਵੰਤ ਸਿੰਘ ਧੀਮਾਨ) - ਆਮ ਆਦਮੀ ਪਾਰਟੀ ਦੇ ਹਲਕਾ ਖਰੜ ਤੋਂ ਆਗੂ ਜਗਦੇਵ ਸਿੰਘ ਮਲੋਆ ਨੇ ਸਬ-ਤਹਿਸੀਲ ਮਾਜਰੀ ਦਾ ਦੌਰਾ ਕਰਕੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ | ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਲ ਮਹਿਕਮੇ ...
ਐੱਸ. ਏ. ਐੱਸ. ਨਗਰ, 4 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ) - ਮੁਹਾਲੀ ਕਿ੍ਕਟ ਐਸੋਸੀਏਸ਼ਨ ਦੀ ਸਾਲਾਨਾ ਜਨਰਲ ਮੀਟਿੰਗ ਅੱਜ ਮੁਹਾਲੀ ਦੇ ਫੇਜ਼-9 ਸਥਿਤ ਪੀ. ਸੀ. ਏ. ਸਟੇਡੀਅਮ ਵਿਖੇ ਹੋਈ | ਇਸ ਮੌਕੇ ਵਿਸ਼ਵਜੀਤ ਖੰਨਾ ਨੂੰ ਪੈਟਰਨ ਇੰਨ ਚੀਫ਼, ਡੀ. ਪੀ. ਰੈਡੀ ਨੂੰ ਪ੍ਰਧਾਨ, ਬੀ. ...
ਐੱਸ. ਏ. ਐੱਸ. ਨਗਰ, 4 ਦਸੰਬਰ (ਕੇ. ਐੱਸ. ਰਾਣਾ)-ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਅੱਜ ਪਿੰਡ ਲਾਂਡਰਾਂ ਅਤੇ ਨਿਊਾ ਲਾਂਡਰਾਂ ਦੀਆਂ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਚੈੱਕ ਸੌਂਪੇ ਗਏ ਅਤੇ ਨਾਲ ਹੀ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਵੀ ...
ਖਰੜ, 4 ਦਸੰਬਰ (ਗੁਰਮੁੱਖ ਸਿੰਘ ਮਾਨ) - ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਸਕੂਲਾਂ ਵਿਚ ਨਵੀਂਆਂ ਭਰਤੀਆਂ ਦੇ ਇਸ਼ਤਿਹਾਰ ਜਾਰੀ ਕਰਵਾਉਣ ਅਤੇ ਈ. ਟੀ. ਟੀ. ਦੀਆਂ ਆਸਾਮੀਆਂ ਸੰਬੰਧੀ ਭਰਤੀ ਪ੍ਰਕਿਰਿਆ ਪੂਰੀ ਕਰਵਾ ਕੇ ਨਿਯੁਕਤੀ ਪੱਤਰ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ...
ਕੁਰਾਲੀ, 4 ਦਸੰਬਰ (ਹਰਪ੍ਰੀਤ ਸਿੰਘ)-ਕਾਂਗਰਸ ਪਾਰਟੀ ਦੀ ਇਕ ਮੀਟਿੰਗ ਸਥਾਨਕ ਵਾਰਡ ਨੰ. 14 ਵਿਚਲੇ ਬਾਬਾ ਸੋਢੀ ਮੰਦਰ ਵਿਖੇ ਸਿਟੀ ਯੂਥ ਕਾਂਗਰਸ ਦੇ ਪ੍ਰਧਾਨ ਤੇ ਕੌਂਸਲਰ ਰਮਾਕਾਂਤ ਕਾਲੀਆ ਦੀ ਅਗਵਾਈ 'ਚ ਹੋਈ | ਮੀਟਿੰਗ 'ਚ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਤੇ ਇੰਨਫੋਟੈੱਕ ...
ਮਾਜਰੀ, 4 ਦਸੰਬਰ (ਕੁਲਵੰਤ ਸਿੰਘ ਧੀਮਾਨ) - ਪਿੰਡ ਸੈਣੀਮਾਜਰਾ ਦੇ ਪੰਚਾਇਤ ਮੈਂਬਰ ਹਰਵਿੰਦਰ ਸਿੰਘ ਸਮੇਤ ਪਿੰਡ ਵਾਸੀਆਂ ਨੇ ਬੰਦ ਪਏ ਪ੍ਰਾਇਮਰੀ ਸਕੂਲ ਨੂੰ ਖੁੱਲ੍ਹਵਾਉਣ ਲਈ ਸਿੱਖਿਆ ਮੰਤਰੀ ਪਰਗਟ ਸਿੰਘ ਖ਼ਿਲਾਫ਼ ਸੰਘਰਸ਼ ਵਿੱਢਣ ਨੂੰ ਲੈ ਕੇ ਲੋਕ ਹਿੱਤ ਮਿਸ਼ਨ ਦੇ ...
ਐੱਸ. ਏ. ਐੱਸ. ਨਗਰ, 4 ਦਸੰਬਰ (ਕੇ. ਐੱਸ. ਰਾਣਾ) - ਸ਼ਹਿਰ ਦੇ ਵਾ. ਨੰ. 29 (ਸੈਕਟਰ-69) ਦੇ ਕੌਂਸਲਰ ਬੀਬੀ ਕੁਲਦੀਪ ਕੌਰ ਧਨੋਆ ਨੇ ਗਮਾਡਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸੈਕਟਰ-69 ਨੂੰ ਨਕਸ਼ੇ ਮੁਤਾਬਕ ਮਨਜ਼ੂਰਸ਼ੁਦਾ ਰਸਤਾ ਮੁਹੱਈਆ ਕਰਵਾਇਆ ਜਾਵੇ | ਗਮਾਡਾ ਦੇ ਮੁੱਖ ...
ਕੁਰਾਲੀ, 4 ਦਸੰਬਰ (ਹਰਪ੍ਰੀਤ ਸਿੰਘ)-ਸਥਾਨਕ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਖੇ ਪਿਛਲੇ ਕਰੀਬ ਇਕ ਮਹੀਨੇ ਤੋਂ ਡਾਕਟਰਾਂ ਦੀ ਕਮੀ ਹੋਣ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕਾ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ...
ਚੰਡੀਗੜ੍ਹ, 4 ਦਸੰਬਰ (ਵਿਸ਼ੇਸ਼ ਪ੍ਰਤੀਨਿਧ)- ਰਾਜ ਸਰਕਾਰ ਦੀ ਮੁੱਖ ਮੰਤਰੀ ਅੰਤੋਦੇਯ ਉਥਾਨ ਯੋਜਨਾ ਗਰੀਬ ਪਰਿਵਾਰਾਂ ਦੇ ਜੀਵਨ ਪੱਧਰ ਨੁੰ ਉੱਚਾ ਚੁਕਣ ਵਿਚ ਮੀਲ ਦਾ ਪੱਧਰ ਸਾਬਿਤ ਹੋਵੇਗੀ | ਇਸ ਦੇ ਲਈ ਸਰਕਾਰ ਵੱਲੋਂ ਸੂਬੇ ਦੇ ਸਾਰੇ ਜਿਲਿ੍ਹਆਂ ਵਿਚ 25 ਦਸੰਬਰ ਤਕ ...
ਖਰੜ, 4 ਦਸੰਬਰ (ਜੰਡਪੁਰੀ) - ਨੈਸ਼ਨਲ ਫੈਡਰੇਸ਼ਨ ਆਫ਼ ਦਾ ਬਲਾਈਾਡ ਅਤੇ ਭਾਰਤ ਨੇਤਰਹੀਣ ਸੇਵਕ ਸਮਾਜ ਦੇ ਸੱਦੇ 'ਤੇ ਅੱਜ ਸੈਂਕੜੇ ਨੇਤਰਹੀਣ ਖਰੜ ਦੀਆਂ ਸੜਕਾਂ 'ਤੇ ਉਤਰ ਆਏ ਅਤੇ ਆਪਣੀਆਂ ਮੰਗਾਂ ਪ੍ਰਤੀ ਪੰਜਾਬ ਸਰਕਾਰ ਨੂੰ ਜਾਣੂ ਕਰਵਾਇਆ | ਪਿਛਲੇ ਪੰਜ ਦਿਨਾਂ ਤੋਂ ...
ਐੱਸ. ਏ. ਐੱਸ. ਨਗਰ, 4 ਦਸੰਬਰ (ਕੇ. ਐੱਸ. ਰਾਣਾ) - ਪੰਜਾਬ ਸਰਕਾਰ ਦੇ 'ਘਰ-ਘਰ ਰੁਜ਼ਗਾਰ ਮਿਸ਼ਨ' ਤਹਿਤ ਨੌਜਵਾਨ ਪ੍ਰਾਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ 7 ਦਸੰਬਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚਲੇ ਰੁਜ਼ਗਾਰ ਦਫ਼ਤਰ ਵਿਖੇ ਸਵੈ-ਰੁਜ਼ਗਾਰ ਕੈਂਪ ਲਗਾਇਆ ...
ਡੇਰਾਬੱਸੀ, 4 ਦਸੰਬਰ (ਰਣਬੀਰ ਸਿੰਘ ਪੜ੍ਹੀ) - ਡੇਰਾਬੱਸੀ ਹਲਕੇ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ 'ਚ ਪਿੰਡ ਤਿ੍ਵੇਦੀ ਕੈਂਪ ਤੋਂ ਕਾਂਗਰਸ 'ਚ ਵਿਸ਼ੇਸ਼ ਭੂਮਿਕਾ ਨਿਭਾ ਰਹੇ ਸਾਬਕਾ ਪੰਚ ਨਰੇਸ਼ ਸਚਦੇਵਾ ਨੀਟਾ (ਖਜ਼ਾਨਚੀ, ਛੋਟਾ ਹਾਥੀ ...
ਐੱਸ. ਏ. ਐੱਸ. ਨਗਰ, 4 ਦਸੰਬਰ (ਕੇ. ਐੱਸ. ਰਾਣਾ) - ਨਗਰ ਨਿਗਮ ਮੁਹਾਲੀ ਵਿਖੇ ਸਥਾਨਕ ਫੇਜ਼-6 ਦੀ ਪਬਲਿਕ ਲਾਇਬ੍ਰੇਰੀ (ਜੋ ਕਿ ਕਾਫ਼ੀ ਦਿਨਾਂ ਤੋਂ ਬੰਦ ਸੀ) ਦਾ ਪ੍ਰਬੰਧ ਸੀਨੀਅਰ ਸਿਟੀਜਨ ਹੈਲਪਏਜ਼ ਐਸੋਸੀਏਸ਼ਨ ਨੂੰ ਸੌਂਪ ਦਿੱਤਾ ਗਿਆ ਹੈ | ਅੱਜ ਇਸ ਲਾਇਬ੍ਰੇਰੀ ਦਾ ਉਦਘਾਟਨ ...
ਐੱਸ. ਏ. ਐੱਸ. ਨਗਰ, 4 ਦਸੰਬਰ (ਕੇ. ਐੱਸ. ਰਾਣਾ) - ਤਰਕਸ਼ੀਲ ਸੁਸਾਇਟੀ ਇਕਾਈ ਮੁਹਾਲੀ ਦੀ ਮੀਟਿੰਗ ਜਥੇਬੰਦਕ ਮੁਖੀ ਲੈਕਚਰਾਰ ਸੁਰਜੀਤ ਮੁਹਾਲੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਮੁਹਾਲੀ ਦੇ ਫੇਜ਼-1 ਵਿਖੇ ਇਕ ਸੰਸਥਾ ਵਲੋਂ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ...
ਐੱਸ. ਏ. ਐੱਸ. ਨਗਰ, 4 ਦਸੰਬਰ (ਕੇ. ਐੱਸ. ਰਾਣਾ) - ਡਿਪਟੀ ਕਮਿਸ਼ਨਰ ਮੁਹਾਲੀ ਈਸ਼ਾ ਕਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ ਦੇ ਨਵੇਂ ਵੈਰੀਐਂਟ ਓਮੀਕੋਰਨ ਤੋਂ ਬਚਾਅ ਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਸਥਾਨਕ ਫੇਜ਼-5 ਵਿਖੇ ...
ਐੱਸ. ਏ. ਐੱਸ. ਨਗਰ, 4 ਦਸੰਬਰ (ਕੇ. ਐੱਸ. ਰਾਣਾ) - ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ 'ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਮੁਹਿੰਮ' ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ | ਇਸ ਮੁਹਿੰਮ ਤਹਿਤ 26 ਨਵੰਬਰ ਤੋਂ ਅੱਜ ਤੱਕ ਸਰਕਾਰੀ ਸਿਹਤ ਸੰਸਥਾਵਾਂ ਵਿਚ ...
ਐੱਸ. ਏ. ਐੱਸ. ਨਗਰ, 4 ਦਸੰਬਰ (ਕੇ. ਐੱਸ. ਰਾਣਾ) - ਬਾਹਰਾ ਸੁਪਰ ਸਪੈਸ਼ਲਿਟੀ ਹਸਪਤਾਲ ਵਿਖੇ ਲਗਾਏ ਗਏ ਕੈਂਪ ਦੌਰਾਨ ਬੋਲਣ ਅਤੇ ਸੁਣਨ ਤੋਂ ਅਸਮਰੱਥ ਕੁੱਲ 156 ਮਰੀਜ਼ਾਂ ਦੀ ਜਾਂਚ ਦੌਰਾਨ 37 ਵਿਅਕਤੀਆਂ ਨੂੰ ਅਸੈਸਮੈਂਟ-ਕਮ-ਹੀਅਰਿੰਗ ਏਡ ਪ੍ਰੋਗਰਾਮ ਤਹਿਤ ਸੁਣਨ ਦੇ ਸਾਧਨਾਂ ...
ਚੰਡੀਗੜ੍ਹ, 4 ਦਸੰਬਰ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪਟਿਆਲਾ ਵਿਚ ਮਹਿਲਾਵਾਂ ਸਮੇਤ ਕੋਰੋਨਾ ਹੈਲਥ ਵਰਕਰਾਂ ਜੋ ਕਾਂਗਰਸ ਸਰਕਾਰ ਵੱਲੋ ਕੋਰੋਨਾ ਕਾਲ ਵਿਚ ਦਿੱਤੀਆ ਸੇਵਾਵਾਂ ਲਈ ਉਨ੍ਹਾਂ ਨੂੰ ਰੈਗੂਲਰ ਕਰਨ ਦੇ ਕੀਤੇ ਵਾਅਦੇ ਮੁਤਾਬਿਕ ਰੈਗੂਲਰ ਕਰਨ ...
ਚੰਡੀਗੜ੍ਹ, 4 ਦਸੰਬਰ (ਪ੍ਰੋ. ਅਵਤਾਰ ਸਿੰਘ) - ਬੀ.ਬੀ.ਐਮ.ਬੀ. ਵਲੋਂ ਊਰਜਾ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਅਤੇ ਊਰਜਾ ਸੰਭਾਲ ਪ੍ਰਤੀ ਬੱਚਿਆਂ 'ਚ ਜਾਗਰੂਕਤਾ ਪੈਦਾ ਕਰਨ ਲਈ ਰਾਸ਼ਟਰੀ ਪੱਧਰ ਦੀ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ...
ਚੰਡੀਗੜ੍ਹ, 4 ਦਸੰਬਰ (ਅਜਾਇਬ ਸਿੰਘ ਔਜਲਾ) - ਸਥਾਨਕ ਸੈਂਟਰਲ ਲਾਇਬਰੇਰੀ ਸੈਕਟਰ-17 ਵਿਖੇ ਡਾ. ਅਨਿਤਾ ਸੁਰਭੀ ਦੀ ਪੁਸਤਕ ' ਕਾਗਜ਼ ਦੀ ਪੁਲਤੀ ' ਦਾ ਲੋਕ-ਅਰਪਣ ਸਮਾਰੋਹ ਕਰਵਾਇਆ ਜੋ ਸਰੋਤਿਆਂ ਵਲੋਂ ਰੀਝ ਨਾਲ ਮਾਣਿਆ ਗਿਆ | ਇਸ ਮੌਕੇ ਜਗਾਧਰੀ ਤੋਂ ਆਏ ਪ੍ਰਸਿੱਧ ਕਹਾਣੀਕਾਰ ...
ਚੰਡੀਗੜ੍ਹ, 4 ਦਸੰਬਰ (ਅਜਾਇਬ ਸਿੰਘ ਔਜਲਾ) - ਪੇਂਡੂ ਸੰਘਰਸ਼ ਕਮੇਟੀ ਵਲੋਂ ਅੱਜ ਮਲੋਆ ਵਿਖੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਥਾਨਕ ਲੋਕਾਂ ਪ੍ਰਤੀ ਅਪਣਾਏ ਜਾ ਰਹੇ ਮਾੜੇ ਵਤੀਰੇ ਵਿਰੁੱਧ ਇੱਕਤਰਤਾ ਕਰਕੇ ਪ੍ਰਸ਼ਾਸ਼ਨ ਲੋਕਾਂ ਦੀਆਂ ਮੁਸ਼ਕਲਾਂ ਪ੍ਰਤੀ ਧਿਆਨ ਦੇਣ ਦੀ ...
ਚੰਡੀਗੜ੍ਹ, 4 ਦਸੰਬਰ (ਬਿ੍ਜੇਂਦਰ) - ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀ ਦੇ ਅੰਤਿਮ ਦਿਨ ਜਿਥੇ ਭਾਜਪਾ ਦੇ 32 ਉਮੀਦਵਾਰਾਂ ਨੇ ਨਾਮਜ਼ਦਗੀਆ ਦਾਖਲ ਕੀਤੀਆਂ, ਉਥੇ ਹੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਦਰਜਨਾਂ ਨੇਤਾਵਾਂ ਨੇ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX