ਪਟਿਆਲਾ, 4 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਚੰਦਰ ਗੈਂਦ ਨੇ ਹਰਿਆਣਾ ਦੇ ਪੰਜਾਬ ਦੀਆਂ ਹੱਦਾਂ ਨਾਲ ਲੱਗਦੇ ਜ਼ਿਲਿ੍ਹਆਂ, ਕੁਰੂਕਸ਼ੇਤਰਾ, ਜੀਂਦ, ਫਤਿਹਾਬਾਦ, ਕੈਥਲ ਤੇ ਅੰਬਾਲਾ ਦੇ ਡਿਪਟੀ ਕਮਿਸ਼ਨਰਾਂ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਇੱਕ ਅੰਤਰਰਾਜੀ ਤਾਲਮੇਲ ਬੈਠਕ ਕੀਤੀ | ਇਸ ਮੌਕੇ ਆਈ.ਜੀ. ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ, ਪਟਿਆਲਾ ਤੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਤੇ ਰਾਮਬੀਰ ਸਮੇਤ ਐਸ.ਐਸ.ਪੀਜ ਹਰਚਰਨ ਸਿੰਘ ਭੁੱਲਰ ਤੇ ਸਵਪਨ ਸ਼ਰਮਾ ਅਤੇ ਹੋਰ ਅਧਿਕਾਰੀ ਮੌਜੂਦ ਸਨ | ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਦੇ ਉਦਮ ਸਦਕਾ ਰੱਖੀ ਗਈ ਇਸ ਮੀਟਿੰਗ ਦੌਰਾਨ ਦੋਵਾਂ ਰਾਜਾਂ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਵਲੋਂ ਪੰਜਾਬ 'ਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਨਿਰਪੱਖ, ਨਿਰਵਿਘਨ ਤੇ ਅਮਨ-ਅਮਾਨ ਤੇ ਨਾਲ ਸਫ਼ਲਤਾ ਪੂਰਵਕ ਕਰਵਾਉਣ ਲਈ ਸਾਂਝੀ ਰਣਨੀਤੀ 'ਤੇ ਚਰਚਾ ਕੀਤੀ ਗਈ | ਇਸ ਤੋਂ ਬਿਨ੍ਹਾਂ ਭਾਰਤੀ ਚੋਣ ਕਮਿਸ਼ਨ ਦੀਆਂ ਮੁਤਾਬਿਕ ਆਦਰਸ਼ ਚੋਣ ਜ਼ਾਬਤਾ ਸਖ਼ਤੀ ਨਾਲ ਲਾਗੂ ਕਰਨ ਸਮੇਤ ਹੋਰ ਅਹਿਮ ਮਸਲਿਆਂ 'ਤੇ ਗੰਭੀਰ ਵਿਚਾਰ ਵਟਾਂਦਰਾ ਵੀ ਕੀਤਾ ਗਿਆ | ਚੰਦਰ ਗੈਂਦ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਆਜ਼ਾਦਾਨਾ ਤੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਹਰਿਆਣਾ ਦੇ ਪੰਜਾਬ ਨਾਲ ਲੱਗਦੇ ਜ਼ਿਲਿ੍ਹਆਂ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸਾਰੇ ਅੰਤਰਰਾਜੀ ਨਾਕਿਆਂ 'ਤੇ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣ ਅਤੇ ਦੋਵਾਂ ਰਾਜਾਂ ਦੇ ਅਧਿਕਾਰੀਆਂ ਦਾ ਇੱਕ ਵਟਸਐਪ ਗਰੁੱਪ ਵੀ ਬਣਾਇਆ ਜਾਵੇ | ਅੰਤਰਰਾਜੀ ਤਾਲਮੇਲ ਮੀਟਿੰਗ 'ਚ ਕੁਰੂਕਸ਼ੇਤਰਾ ਦੇ ਡੀ.ਸੀ. ਮੁਕੁਲ ਕੁਮਾਰ, ਕੈਥਲ ਦੇ ਡੀ.ਸੀ. ਪਰਦੀਪ ਦਹੀਆ, ਅੰਬਾਲਾ ਦੇ ਡੀ.ਸੀ. ਵਿਕਰਮ, ਫ਼ਤਿਹਾਬਾਦ ਦੇ ਏ.ਡੀ.ਸੀ. ਅਜੇ ਚੋਪੜਾ, ਜੀਂਦ ਤੋਂ ਨਰਵਾਣਾ ਦੇ ਐਸ.ਡੀ.ਐਮ. ਸੁਰਿੰਦਰ ਸਿੰਘ, ਅੰਬਾਲਾ ਦੇ ਏ.ਐਸ.ਪੀ. ਪੂਜਾ ਦਬਲਾ, ਕੈਥਲ ਦੇ ਡੀ.ਐਸ.ਪੀ. ਕਿਸ਼ਨ ਲਾਲ, ਫਤਹਿਬਾਦ ਦੇ ਡੀ.ਐਸ.ਪੀ. ਗੀਤਿਕ ਜਾਖੜ, ਜੀਂਦ ਦੇ ਏ.ਐਸ.ਪੀ. ਕੁਦਲੀਪ ਸਿੰਘ ਤੇ ਕੁਰੂਕਸ਼ੇਤਰਾ ਦੇ ਡੀ.ਐਸ.ਪੀ. ਗੁਰਮੇਲ ਸਿੰਘ ਨੇ ਹਿੱਸਾ ਲਿਆ | ਆਈ.ਜੀ. ਸ. ਮੁਖਵਿੰਦਰ ਸਿੰਘ ਛੀਨਾ ਨੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੰਜਾਬ ਨਾਲ ਲੱਗਦੇ ਆਪਣੇ ਥਾਣਿਆਂ ਤੇ ਚੌਂਕੀ ਇੰਚਾਰਜਾਂ ਨੂੰ ਸਖ਼ਤ ਹਦਾਇਤ ਕਰਨ ਕਿ ਉਹ ਵਿਧਾਨ ਸਭਾ ਸੁਤੰਤਰ ਢੰਗ ਨਾਲ ਕਰਵਾਉਣ ਲਈ ਪੰਜਾਬ ਪੁਲਿਸ ਨਾਲ ਸਹਿਯੋਗ ਕਰਨ | ਜ਼ਿਲ੍ਹਾ ਚੋਣ ਅਫ਼ਸਰ ਤੇ ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਨੇ ਦੱਸਿਆ ਕਿ ਅੱਜ ਦੀ ਮੀਟਿੰਗ 'ਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਸਮੇਤ ਵਿਧਾਨ ਸਭਾ ਚੋਣਾਂ ਨੂੰ ਨਿਰਪੱਖ ਤੇ ਨਿਰਵਿਘਨਤਾ ਸਹਿਤ ਕਰਵਾਉਣ ਲਈ ਗਵਾਂਢੀ ਰਾਜ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਵਲੋਂ ਸਾਂਝੀ ਰਣਨੀਤੀ ਉਲੀਕੀ ਗਈ ਹੈ¢ ਮੀਟਿੰਗ ਮੌਕੇ ਸੰਗਰੂਰ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ, ਐਸ.ਡੀ.ਐਮ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਜਸਲੀਨ ਕੌਰ ਭੁੱਲਰ, ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਖੁਸ਼ਦਿਲ ਸਿੰਘ, ਸਹਾਇਕ ਕਮਿਸ਼ਨਰ ਆਬਕਾਰੀ ਇੰਦਰਜੀਤ ਸਿੰਘ ਨਾਗਪਾਲ, ਚੋਣ ਤਹਿਸੀਲਦਾਰ ਰਾਮਜੀ ਲਾਲ ਆਦਿ ਮੌਜੂਦ ਸਨ¢
ਬਨੂੜ, 4 ਦਸੰਬਰ (ਭੁਪਿੰਦਰ ਸਿੰਘ)-ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਜਾਂਸਲਾ ਤੋਂ ਖਰੋਲਾ ਬੱਸ ਅੱਡੇ ਤੱਕ 4 ਕਰੋੜ ਦੀ ਲਾਗਤ ਨਾਲ ਬਣਨ ਵਾਲੀ 9 ਕਿੱਲੋਮੀਟਰ ਲੰਬੀ ਸੜਕ ਨੂੰ 10 ਫੁੱਟ ਤੋਂ 18 ਫੁੱਟ ਚੌੜੀ ਬਣਾਉਣ ਦਾ ਨੀਂਹ ਪੱਥਰ ਰੱਖਿਆ | ਇਸ ਤੋਂ ਇਲਾਵਾ ਉਨ੍ਹਾਂ ...
ਬਨੂੜ, 4 ਦਸੰਬਰ (ਭੁਪਿੰਦਰ ਸਿੰਘ)-ਬਨੂੜ ਤੋਂ ਪਿੰਡ ਧਰਮਗੜ੍ਹ ਨੂੰ ਜਾਂਦੀ ਸੰਪਰਕ ਸੜਕ 'ਤੇ ਸਾਈਕਲ 'ਤੇ ਸਕੂਲ ਜਾ ਰਹੇ ਇਕ ਵਿਦਿਆਰਥੀ ਨੂੰ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਨੇ ਆਪਣੀ ਲਪੇਟ 'ਚ ਲੈ ਲਿਆ ਜਿਸ ਕਾਰਨ ਵਿਦਿਆਰਥੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ¢ ਜਾਣਕਾਰੀ ...
ਪਟਿਆਲਾ, 4 ਦਸੰਬਰ (ਧਰਮਿੰਦਰ ਸਿੰਘ ਸਿੱਧੂ)-1971 'ਚ ਪਾਕਿਸਤਾਨ 'ਤੇ ਭਾਰਤੀ ਹਥਿਆਰਬੰਦ ਬਲਾਂ ਦੀ ਸ਼ਾਨਦਾਰ ਜਿੱਤ ਨੂੰ ਸਵਰਨਿਮ ਵਿਜੇ ਦਿਵਸ ਤਹਿਤ ਗੋਲਡਨ ਜੁਬਲੀ ਵਜੋਂ ਮਨਾਇਆ ਜਾ ਰਿਹਾ ਹੈ | ਭਾਰਤੀ ਫ਼ੌਜ ਦੇ ਇਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਸਾਡੇ ਬਹਾਦਰ ...
ਸਮਾਣਾ, 4 ਦਸੰਬਰ (ਪ੍ਰੀਤਮ ਸਿੰਘ ਨਾਗੀ)-ਥਾਣਾ ਸਦਰ ਸਮਾਣਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ/ਵਿਅਕਤੀਆਂ ਖ਼ਿਲਾਫ਼ ਇਕ ਨੌਜਵਾਨ ਲੜਕੀ ਨੂੰ ਗ਼ੈਰਕਾਨੰੂਨੀ ਹਿਰਾਸਤ 'ਚ ਰੱਖਣ ਦਾ ਮਾਮਲਾ ਦਰਜ ਕੀਤਾ ਹੈ | ਲੜਕੀ ਦੇ ਪਿਤਾ ਵਲੋਂ ਪੁਲਿਸ ਪਾਸ ਲਿਖਾਈ ਸ਼ਿਕਾਇਤ ਵਿਚ ਦੱਸਿਆ ...
ਪਾਤੜਾਂ, 4 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਕਾਫ਼ੀ ਸਮੇਂ ਤੋਂ ਭਾਜਪਾ 'ਚ ਕੰਮ ਕਰ ਰਹੇ ਭਗਵਾਨ ਸਿੰਘ ਰੋਡਾ ਨੂੰ ਭਾਰਤੀ ਜਨਤਾ ਪਾਰਟੀ ਨੇ ਭਾਜਪਾ ਪਟਿਆਲਾ ਦੱਖਣੀ ਦਾ ਜ਼ਿਲ੍ਹਾ ਪ੍ਰਧਾਨ ਐਸ.ਸੀ. ਮੋਰਚਾ ਨਿਯੁਕਤ ਕੀਤਾ ਹੈ | ਇਸ ਨਿਯੁਕਤੀ ਨੂੰ ਲੈ ਕੇ ਭਾਜਪਾ ਹਾਈ ਕਮਾਨ ...
ਪਟਿਆਲਾ, 4 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਭਾਜਪਾ ਵਲੋਂ ਪਟਿਆਲਾ ਸ਼ਹਿਰੀ ਤੇ ਪਟਿਆਲਾ ਦਿਹਾਤੀ ਦੋਵਾਂ ਵਿਧਾਨ ਸਭਾ ਸੀਟਾਂ ਦੇ ਬੂਥ ਲੈਵਲ ਵਰਕਰਾਂ ਦੀ ਮੀਟਿੰਗ ਪੰਚਾਇਤ ਭਵਨ ਦੇ ਵਿਹੜੇ 'ਚ ਕੀਤੀ ਗਈ, ਜਿਸ 'ਚ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ...
ਗੂਹਲਾ ਚੀਕਾ, 4 ਦਸੰਬਰ (ਓ.ਪੀ. ਸੈਣੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਰਿਲਾਇੰਸ ਪੈਟਰੋਲ ਪੰਪ ਚੀਕਾ 'ਤੇ ਕੀਤੀ ਗਈ ਹੜਤਾਲ ਅੱਜ 355ਵੇਂ ਦਿਨ 'ਚ ਦਾਖ਼ਲ ਹੋ ਗਈ ਹੈ | ਧਰਨੇ 'ਚ ਜਥੇਬੰਦੀ ਦੀਆਂ ਵੱਖ-ਵੱਖ ਪਿੰਡਾਂ ਦੀਆਂ ਇਕਾਈਆਂ ਖ਼ਾਸ ਕਰਕੇ ਬਾਊਪੁਰ ਤੇ ਖੇੜੀ ...
ਘਨੌਰ, 4 ਦਸੰਬਰ (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਸਾਬਕਾ ਮੈਂਬਰ ਪਾਰਲੀਮੈਂਟ ਤੇ ਵਿਧਾਨ ਸਭਾ ਹਲਕਾ ਘਨੌਰ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ...
ਸ਼ੁਤਰਾਣਾ, 4 ਦਸੰਬਰ (ਬਲਦੇਵ ਸਿੰਘ ਮਹਿਰੋਕ)-ਕੇਂਦਰ ਸਰਕਾਰ ਵਲੋਂ ਖੇਤੀ ਦੇ ਖ਼ਿਲਾਫ਼ ਬਣਾਏ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ 'ਚੋਂ ਇਕ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਜ਼ੁਰਗ ਵਰਕਰ ਦੀ ਅਚਾਨਕ ਮੌਤ ਹੋ ਗਈ, ਉਹ 87 ਵਰਿ੍ਹਆਂ ਦੇ ਸਨ ...
ਰਾਜਪੁਰਾ, 4 ਦਸੰਬਰ (ਜੀ.ਪੀ. ਸਿੰਘ)-ਥਾਣਾ ਸ਼ੰਭੂ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ 5 ਕਿੱਲੋ ਗਾਂਜੇ ਸਮੇਤ ਗਿ੍ਫ਼ਤਾਰ ਕਰ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸ਼ੰਭੂ ਦੇ ਮੁਖੀ ਇੰਸਪੈਕਟਰ ਕਿ੍ਪਾਲ ਸਿੰਘ ਨੇ ਦੱਸਿਆ ਕਿ ...
ਗੂਹਲਾ-ਚੀਕਾ, 4 ਦਸੰਬਰ (ਓ.ਪੀ. ਸੈਣੀ)-ਵਿਧਾਇਕ ਈਸ਼ਵਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਹਲਕਾ ਚੀਕਾ ਵਿਖੇ ਨਵਾਂ ਬੱਸ ਸਟੈਂਡ ਬਣਾਉਣ ਦੀ ਹਲਕਾ ਵਾਸੀਆਂ ਦੀ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਜਲਦ ਪੂਰਾ ਕੀਤਾ ਜਾਵੇਗਾ | ਇਸ ਬੱਸ ਅੱਡੇ ਦੀ ਉਸਾਰੀ ਲਈ ...
ਅਮਲੋਹ, 4 ਦਸੰਬਰ (ਰਿਸ਼ੂ ਗੋਇਲ)-ਨਾਹਰ ਸ਼ੂਗਰ ਮਿੱਲ ਅਮਲੋਹ ਵਿਖੇ ਅੱਜ ਸੀਜ਼ਨ ਦੇ ਪਹਿਲੇ ਦਿਨ ਗੰਨੇ ਦੀ ਪਿੜਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਮੌਕੇ ਨਾਹਰ ਸ਼ੂਗਰ ਮਿੱਲ ਦੇ ਜੀ.ਐਮ. ਸੁਧੀਰ ਕੁਮਾਰ, ਕੇਨ ਮੈਨੇਜਰ ਰਾਮਵੀਰ ਰਾਣਾ, ਸੁਪਰਵਾਈਜ਼ਰ ਸੁਰਿੰਦਰਜੀਤ ਸਿੰਘ ...
ਸਮਾਣਾ, 4 ਦਸੰਬਰ (ਪ੍ਰੀਤਮ ਸਿੰਘ ਨਾਗੀ)-ਸਬ-ਇੰਸਪੈਕਟਰ ਸਾਹਿਬ ਸਿੰਘ ਸੰਧੂ ਨੇ ਥਾਣਾ ਸਦਰ ਸਮਾਣਾ ਦੀ ਪੁਲਿਸ ਚੌਂਕੀ ਮਵੀ ਕਲਾਂ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਨਸ਼ਿਆਂ ਅਤੇ ਨਾਜਾਇਜ਼ ਸ਼ਰਾਬ ਦਾ ...
ਸਮਾਣਾ, 4 ਦਸੰਬਰ (ਸਾਹਿਬ ਸਿੰਘ)-18 ਦਸੰਬਰ ਨੂੰ ਸਮਾਣਾ ਦੀ ਅਨਾਜ ਮੰਡੀ 'ਚ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੀ ਰੈਲੀ ਦੀ ਤਿਆਰੀਆਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਪਿੰਡ ...
ਗੂਹਲਾ ਚੀਕਾ, 4 ਦਸੰਬਰ (ਓ.ਪੀ. ਸੈਣੀ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਅਧੀਨ ਅਕਾਲ ਅਕੈਡਮੀ ਭੂੰਸਲਾ ਵਲੋਂ ਸਾਡੇ ਸਮਾਜ 'ਚ ਫੈਲੇ ਹੋਏ ਨਸ਼ੇ ਦੀ ਲਾਇਲਾਜ ਬਿਮਾਰੀ ਦੇ ਮਾਰੂ ਪ੍ਰਭਾਵਾਂ ਬਾਰੇ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਰੈਲੀ ਕੱਢੀ ਗਈ | ਜਿਸ ...
ਪਟਿਆਲਾ, 4 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਵਿਧਾਨ ਸਭਾ ਚੋਣਾਂ 'ਚ ਦਿਵਿਆਂਗਜਨ ਵੋਟਰਾਂ ਤੇ ਨੌਜਵਾਨਾਂ ਦੀ ਸੌ ਫ਼ੀਸਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਪਟਿਆਲਾ ਜ਼ਿਲੇ੍ਹ ਦੇ ਦਿਵਿਆਂਗਜਨ ਵੋਟਰਾਂ ਲਈ ਜ਼ਿਲ੍ਹਾ ਚੋਣ ਦੂਤ ਜਗਵਿੰਦਰ ਸਿੰਘ ਸਾਈਕਲ ਚਲਾ ...
ਭੁੱਨਰਹੇੜੀ, 4 ਦਸੰਬਰ (ਧਨਵੰਤ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਨਰਹੇੜੀ 'ਚ ਸਲਾਨਾ ਸਪੋਰਟਸ ਮੀਟ ਕਰਵਾਈ ਗਈ | ਪਿ੍ੰਸੀਪਲ ਰਜਨੀਸ਼ ਕੌਰ ਦੀ ਰਹਿਨੁਮਾਈ ਹੇਠ ਕਰਵਾਏ ਗਏ ਮੁਕਾਬਲਿਆਂ 'ਚ ਹੈਂਡਬਾਲ, ਖੋ-ਖੋ, ਦੌੜਾਂ ਤੇ ਗਿੱਧੇ ਦੀਆਂ ਟੀਮਾਂ ਸ਼ਾਮਲ ਸਨ | ਇਸ ...
ਨਾਭਾ, 4 ਦਸੰਬਰ (ਅਮਨਦੀਪ ਸਿੰਘ ਲਵਲੀ)-ਹਲਕਾ ਨਾਭਾ ਨਾਲ ਸਬੰਧਿਤ ਵਪਾਰੀ ਜੋ ਫੋਕਲ ਪੁਆਇੰਟ ਅੰਦਰ ਮਾਲ ਤਿਆਰ ਕਰ ਵੱਖ-ਵੱਖ ਤਰ੍ਹਾਂ ਦੇ ਵਪਾਰ ਕਰਦੇ ਹਨ, ਉਨ੍ਹਾਂ ਸਮੂਹ ਇੰਡਸਟਰੀ ਦੇ ਮਾਲਕਾਂ ਤੇ ਪ੍ਰਧਾਨ ਗੁਰਬਖ਼ਸ਼ੀਸ਼ ਸਿੰਘ ਭੱਟੀ ਮੁਤਾਬਿਕ ਪਿਛਲੇ 30 ਸਾਲ ਪੁਰਾਣੀ ...
ਪਟਿਆਲਾ, 4 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਰੱਖੜਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਮੀਤ ਪ੍ਰਧਾਨ ਨਿਯੁਕਤ ਕੀਤੇ ਗਏ ਸਰਦਾਰ ਰਾਜਿੰਦਰ ਸਿੰਘ ਵਿਰਕ ਦਾ ...
ਪਟਿਆਲਾ, 4 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਿਹਨਤੀ ਤੇ ਵਫ਼ਾਦਾਰ ਆਗੂ ਰਾਜਿੰਦਰ ਸਿੰਘ ਵਿਰਕ ਨੂੰ ਪਾਰਟੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਮੀਤ ...
ਬਨੂੜ, 4 ਦਸੰਬਰ (ਭੁਪਿੰਦਰ ਸਿੰਘ)-ਸਥਾਨਕ ਸ਼ਹਿਰ ਦੇ ਵਾਰਡ ਨੰ: 3 ਵਾਲਮੀਕਿ ਬਸਤੀ ਨੇੜੇ ਹਲਕਾ ਵਿਧਾਇਕ ਵਲੋਂ ਡਾ. ਅੰਬੇਡਕਰ ਭਵਨ ਦੀ ਥਾਂ 'ਤੇ ਰੱਖੇ ਕਮਿਊਨਿਟੀ ਸੈਂਟਰ ਦੇ ਨੀਂਹ ਪੱਥਰ ਦਾ ਰੇੜਕਾ ਅੱਜ ਹੱਲ ਕਰ ਲਿਆ ਹੈ | ਕਮਿਊਨਿਟੀ ਸੈਂਟਰ ਤੇ ਭਵਨ ਲਈ ਕੌਂਸਲ ਤੇ ...
ਪਟਿਆਲਾ, 4 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਕਾਂਗਰਸ ਦੇ ਯੂਥ ਸ਼ਹਿਰੀ ਪ੍ਰਧਾਨ ਅਨੁਜ ਖੋਸਲਾ ਨੇ ਆਪਣੇ ਅਹੁਦੇ ਦੇ ਨਾਲ-ਨਾਲ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ | ਅਨੁਜ ਖੇਸਲਾ ਨੇ ਆਪਣਾ ਅਸਤੀਫਾ ਆਲ ਇੰਡੀਆ ਪ੍ਰਧਾਨ ਨਿਵਾਸ ਬੀ.ਵੀ. ਨੂੰ ...
ਭਾਦਸੋਂ, 4 ਦਸੰਬਰ (ਗੁਰਬਖ਼ਸ਼ ਸਿੰਘ ਵੜੈਚ)-ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਨਾਭਾ ਦੇ ਹਲਕੇ ਤੋਂ ਉਮੀਦਵਾਰ ਕਬੀਰ ਦਾਸ ਦੀ ਅਗਵਾਈ 'ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਨਾਭਾ ਫੇਰੀ ਨੂੰ ਲੈ ਕੇ ਅਕਾਲੀ ਦਲ ਬਸਪਾ ਗੱਠਜੋੜ ਸਰਕਲ ਭਾਦਸੋਂ ...
ਬਨੂੜ, 4 ਦਸੰਬਰ (ਭੁਪਿੰਦਰ ਸਿੰਘ)-ਪੰਜਾਬ ਇੰਫੋਟੈਕ ਦੇ ਸਾਬਕਾ ਚੇਅਰਮੈਨ ਤੇ ਸਮਾਜ ਸੇਵੀ ਆਗੂ ਐੱਸ.ਐਮ.ਐੱਸ. ਸੰਧੂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਨੂੜ ਦੇ ਲੋੜਵੰਦ ਵਿਦਿਆਰਥੀਆਂ ਨੂੰ ਗਰਮ ਵਰਦੀਆਂ, ਸਕੂਲ ਬੈਗ ਤੇ ਸਟੇਸ਼ਨਰੀ ਦਾ ਸਮਾਨ ਵੰਡਿਆ | ਇਸ ...
ਸੰਘੋਲ, 4 ਦਸੰਬਰ (ਗੁਰਨਾਮ ਸਿੰਘ ਚੀਨਾ)-ਬਾਬਾ ਬਲਵੀਰ ਸਿੰਘ ਧਿਆਨੂੰ ਮਾਜਰੇ ਵਾਲੇ ਸਿੰਘੂ ਬਾਰਡਰ ਦਿੱਲੀ ਵਿਖੇ ਪਹੁੰਚੇ ਤੇ ਕਿਸਾਨ ਆਗੂਆਂ ਨਾਲ ਗੱਲਬਾਤ ਵੀ ਕੀਤੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਾਬਾ ਬਲਵੀਰ ਸਿੰਘ ਨੇ ਦੱਸਿਆ ਕਿ ਮੋਰਚੇ ਦੌਰਾਨ ਕਿਸਾਨ ...
ਖਮਾਣੋਂ, 4 ਦਸੰਬਰ (ਮਨਮੋਹਨ ਸਿੰਘ ਕਲੇਰ)-ਹਲਕਾ ਬਸੀ ਪਠਾਣਾਂ ਵਿਚ ਲੰਬੇ ਸਮੇਂ ਤੋਂ ਵਿਚਰ ਰਹੇ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਰਹੇ ਹਲਕਾ ਬਸੀ ਪਠਾਣਾਂ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਕੁਲਦੀਪ ਸਿੰਘ ਸਿੱਧੂਪੁਰ ਨੇ ਖੇੜੀ ਨੌਧ ਸਿੰਘ ਵਿਖੇ ...
ਨੰਦਪੁਰ ਕਲੌੜ, 4 ਦਸੰਬਰ (ਜਰਨੈਲ ਸਿੰਘ ਧੁੰਦਾ)-ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਹਲਕਾ ਬਸੀ ਪਠਾਣਾਂ ਦੇ ਪਿੰਡ ਕਮਾਲੀ ਵਿਖੇ ਮੀਟਿੰਗ ਕੀਤੀ ਗਈ, ਜਿਸ 'ਚ ਵਿਸ਼ੇਸ਼ ਤੌਰ 'ਤੇ ਐਡ. ਸ਼ਿਵ ਕੁਮਾਰ ਕਲਿਆਣ ਉਮੀਦਵਾਰ ਬਸਪਾ-ਸ਼੍ਰੋਮਣੀ ਅਕਾਲੀ ਦਲ ਗੱਠਜੋੜ ਹਲਕਾ ...
ਖਮਾਣੋਂ, 4 ਦਸੰਬਰ (ਮਨਮੋਹਣ ਸਿੰਘ ਕਲੇਰ)-ਦਿੱਲੀ ਦੇ ਸਿੰਘੂ ਬਾਰਡਰ ਤੋਂ ਕਿਸਾਨ ਆਗੂ ਬੰਟੀ ਸਿੰਘ ਖ਼ਾਨਪੁਰ, ਮੋਹਨ ਸਿੰਘ ਸੈਦਪੁਰਾ ਤੇ ਮੰਗਲ ਸਿੰਘ ਨੇ ਇਕ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਪੂਰੀ ਇਕ ਸਦੀ ਬੀਤ ਜਾਣ ਬਾਅਦ ਕੋਈ ਅਜਿਹਾ ਅੰਦੋਲਨ ਹੋਇਆ ਅਤੇ ਕਿਸਾਨਾਂ ਦੀ ...
ਫ਼ਤਹਿਗੜ੍ਹ ਸਾਹਿਬ, 4 ਦਸੰਬਰ (ਬਲਜਿੰਦਰ ਸਿੰਘ)-ਸਾਂਝ ਅਧਿਆਪਕ ਮੋਰਚਾ ਪੰਜਾਬ ਦੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ 8 ਦਸੰਬਰ ਨੂੰ ਸਿੱਖਿਆ ਮੰਤਰੀ ਦੇ ਚੋਣ ਹਲਕੇ ਜਲੰਧਰ 'ਚ ਸੂਬਾਈ ਰੈਲੀ ਕਰਕੇ ਉਨ੍ਹਾਂ ਦੀ ਰਿਹਾਇਸ਼ ਵੱਲ ਇਕ ਵਿਸ਼ਾਲ ਰੋਸ ਮਾਰਚ ...
ਅਮਲੋਹ, 4 ਦਸੰਬਰ (ਕੇਵਲ ਸਿੰਘ)-ਪੰਜਾਬ ਦੇ ਕੈਬਨਿਟ ਮੰਤਰੀ ਰਣਦੀਪ ਸਿੰਘ ਵਲੋਂ ਹਲਕਾ ਅਮਲੋਹ ਦੇ ਪਿੰਡ ਬੈਣੀ ਜੇਰ ਵਿਖੇ ਨੇਪਰੇ ਚੜ੍ਹੇ ਵੱਖ-ਵੱਖ ਵਿਕਾਸ ਦੇ ਕੰਮ ਲੋਕ ਅਰਪਣ ਕੀਤੇ ਗਏ ਤੇ ਪੰਚਾਇਤ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ਗਿਆ | ...
ਪਟਿਆਲਾ, 4 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਪ੍ਰਾਈਵੇਟ ਸੁਰੱਖਿਆ ਉਦਯੋਗ ਦੀ ਕੇਂਦਰੀ ਐਸੋਸੀਏਸ਼ਨ ਦੇ ਪੰਜਾਬ ਤੇ ਚੰਡੀਗੜ੍ਹ ਸਰਕਲ ਵਲੋਂ ਪਹਿਲਾ ਨਿੱਜੀ ਸੁਰੱਖਿਆ ਦਿਵਸ ਮਨਾਇਆ ਗਿਆ | ਸਮਾਜ ਨੂੰ ਸੁਰੱਖਿਅਤ ਕਰਨ ਲਈ ਉਦਯੋਗ, ਖਾਸ ਤੌਰ 'ਤੇ ਮਹਾਂਮਾਰੀ ਤੇ ਲੌਕਡਾਊਨ ...
ਮੋਰਿੰਡਾ, 4 ਦਸੰਬਰ (ਕੰਗ) - ਮੋਰਿੰਡਾ ਸ਼ਹਿਰ 'ਚ ਟ੍ਰੈਫਿਕ ਦੀ ਸਮੱਸਿਆ ਤਾਂ ਬੜੇ ਚਿਰਾਂ ਤੋਂ ਬਣੀ ਹੋਈ ਹੈ, ਪ੍ਰੰਤੂ ਇਸ ਸ਼ਹਿਰ ਵਿਚ ਟ੍ਰੈਫਿਕ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਟ੍ਰੈਫਿਕ ਦੇ ਨਿਯਮ ਜਾਂ ਟ੍ਰੈਫਿਕ ਲਾਈਟਾਂ ਤੋਂ ਸਾਰਾ ਸ਼ਹਿਰ ਸੱਖਣਾ ਹੈ | ਮੁੱਖ ...
ਮੋਰਿੰਡਾ, 4 ਦਸੰਬਰ (ਪਿ੍ਤਪਾਲ ਸਿੰਘ) - ਬੀ. ਸੀ. ਵੈੱਲਫੇਅਰ ਫੈਡਰੇਸ਼ਨ ਦੀ ਇੱਕ ਮੀਟਿੰਗ ਪਿੰਡ ਰਾਮਗੜ੍ਹ ਮੰਡਾਂ ਵਿਖੇ ਅਮਰਜੀਤ ਧੀਮਾਨ ਮੋਰਿੰਡਾ ਦੀ ਪ੍ਰਧਾਨਗੀ ਹੇਠ ਵਿਖੇ ਹੋਈ ਜਿਸ ਵਿਚ ਬੀ ਸੀ ਭਾਈਚਾਰੇ ਨਾਲ ਸਬੰਧਿਤ ਸਮੱਸਿਆਵਾਂ ਅਤੇ ਮੰਗਾਂ ਪ੍ਰਤੀ ਵਿਚਾਰ ...
ਬੇਲਾ, 4 ਦਸੰਬਰ (ਮਨਜੀਤ ਸਿੰਘ ਸੈਣੀ) - ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ ਕਾਲਜ, ਬੇਲਾ ਵਿਖੇ ਨੈਸ਼ਨਲ ਪ੍ਰਦੂਸ਼ਣ ਕੰਟਰੋਲ ਦਿਵਸ ਮਨਾਇਆ ਗਿਆ | ਇਸ ਮੌਕੇ 'ਤੇ ਵੱਖ-ਵੱਖ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ | ਜਿਸ ਵਿਚ ...
ਬੇਲਾ, 4 ਦਸੰਬਰ (ਮਨਜੀਤ ਸਿੰਘ ਸੈਣੀ) - ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਐਸ. ਸੀ. ਈ. ਆਰ. ਟੀ. ਵਲੋਂ ਨਵੰਬਰ ਮਹੀਨੇ ਨੂੰ ਮਾਤ-ਭਾਸ਼ਾ ਮਹੀਨੇ ਵਜੋਂ ਮਨਾਉਂਦਿਆਂ ਸਕੂਲ ਪੱਧਰ ਤੋਂ ਜ਼ਿਲ੍ਹਾ ਪੱਧਰ ਤੱਕ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਵਿੱਦਿਅਕ ਮੁਕਾਬਲਿਆਂ ਦੀ ...
ਸੁਖਸਾਲ, 4 ਦਸੰਬਰ (ਧਰਮ ਪਾਲ) - ਮਾਣਯੋਗ ਮੁੱਖ ਚੋਣ ਅਫ਼ਸਰ ਪੰਜਾਬ ਅਤੇ ਜ਼ਿਲ੍ਹਾ ਚੋਣ ਅਫ਼ਸਰ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸ.ਡੀ.ਐਮ. ਕੇਸ਼ਵ ਗੋਇਲ ਦੀ ਅਗਵਾਈ ਹੇਠ ਸੁਪਰਵਾਈਜ਼ਰ ਅਸ਼ੋਕ ਕੁਮਾਰ ਦੁਆਰਾ ਵੱਖ-ਵੱਖ ਬੂਥਾਂ 'ਤੇ ਇਲੈਕਟੋਰਲ ਵੋਟ ਮਸ਼ੀਨ ਦੀ ...
ਸ੍ਰੀ ਚਮਕੌਰ ਸਾਹਿਬ, 4 ਦਸੰਬਰ (ਜਗਮੋਹਣ ਸਿੰਘ ਨਾਰੰਗ) - ਸਮਾਜ ਸੇਵਾ ਦੇ ਖੇਤਰ ਵਿਚ ਵਿਸ਼ਵ ਪੱਧਰੀ ਪਛਾਣ ਰੱਖਣ ਵਾਲੇ ਲਾਇਨਜ਼ ਕਲੱਬ ਇੰਟਰਨੈਸ਼ਨਲ ਦੀ ਇਕਾਈ ਲਾਇਨਜ਼ ਕਲੱਬ ਸ੍ਰੀ ਚਮਕੌਰ ਸਾਹਿਬ ਗ੍ਰੇਟਰ ਜਿਹੜਾ ਕਿ ਪਿਛਲੇ ਸਮੇਂ ਦੌਰਾਨ ਹੋਂਦ ਵਿਚ ਆਇਆ ਹੈ, ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX