ਖੰਨਾ, 4 ਦਸੰਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਵਿਚ ਪੰਜਾਬ ਅੰਦਰ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ-ਬਸਪਾ ਉਮੀਦਵਾਰ ਜਸਦੀਪ ਕੌਰ ਯਾਦੂ ਦੀ ਹਮਾਇਤ ਵਿਚ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਸਾਰੀ ਤਰੱਕੀ ਅਕਾਲੀ ਸਰਕਾਰਾਂ ਨੇ ਕੀਤੀ ਹੈ। ਕਾਂਗਰਸ ਨੇ ਭਾਖੜਾ ਡੈਮ ਨੂੰ ਛੱਡ ਕੇ ਨਾ ਕੋਈ ਥਰਮਲ ਪਲਾਂਟ, ਨਾ ਕੋਈ ਡੈਮ, ਨਾ ਪੁਲ, ਨਾ ਨਵੀਆਂ ਸੜਕਾਂ, ਜੋ ਵੀ ਕੀਤਾ ਹੈ ਅਕਾਲੀ ਸਰਕਾਰ ਮੌਕੇ ਕੀਤੀ ਸ਼ੁਰੂਆਤ ਵੇਲੇ ਹੀ ਕੀਤਾ ਹੈ। ਉਨ੍ਹਾਂ 'ਆਪ' 'ਤੇ ਤਿੱਖੇ ਹਮਲੇ ਕਰਦੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਿਰਫ਼ ਝੂਠੇ ਵਾਅਦੇ ਕਰਦਾ ਹੈ। ਝੂਠੀਆਂ ਸੋਹਾਂ ਖਾਂਦਾ ਹੈ। ਉਸ ਨੇ ਆਪਣੇ ਪੁੱਤਰ ਦੀ ਸੌਂਹ ਖਾਧੀ ਸੀ ਕਿ ਕਾਂਗਰਸ ਨਾਲ ਸਮਝੌਤਾ ਨਹੀਂ ਕਰਾਂਗਾ। ਪਰ ਪਹਿਲੀ ਸਰਕਾਰ ਹੀ ਕਾਂਗਰਸ ਨਾਲ ਸਮਝੌਤਾ ਕਰ ਕੇ ਬਣਾਈ। ਆਮ ਆਦਮੀ ਪਾਰਟੀ ਨੇ ਵਿਧਾਇਕਾਂ ਦੀ ਤਨਖ਼ਾਹ 25 ਹਜ਼ਾਰ ਤੋਂ ਵਧਾ ਕੇ 2 ਲੱਖ ਰੁਪਏ ਕਰ ਦਿੱਤੀ। ਕੇਜਰੀਵਾਲ ਦੀਆਂ ਸਾਰੀਆਂ ਗਰੰਟੀਆਂ ਝੂਠ ਦਾ ਪੁਲੰਦਾ ਹਨ। ਇਸ ਮੌਕੇ ਸੁਖਬੀਰ ਬਾਦਲ ਨੂੰ ਆਸ਼ਾ ਵਰਕਰਾਂ ਵਲੋਂ ਪ੍ਰਧਾਨ ਭੁਪਿੰਦਰ ਕੌਰ ਅਤੇ ਐਨ.ਐੱਚ.ਆਰ.ਐਮ ਵਰਕਰਾਂ ਵਲੋਂ ਪ੍ਰਧਾਨ ਇੰਦਰਜੀਤ ਸਿੰਘ ਨੇ ਮੰਗ ਪੱਤਰ ਵੀ ਦਿੱਤੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਰਕਾਸ਼ ਸਿੰਘ ਬਾਦਲ ਤੇ ਵਿਸ਼ਵਾਸ ਹੈ। ਅਸੀਂ ਜੋ ਕਹਿੰਦੇ ਹਾਂ ਕਰਦੇ ਹਾਂ। ਇਸੇ ਲਈ ਉਹ 5 ਵਾਰ ਮੁੱਖ ਮੰਤਰੀ ਬਣੇ।
ਯਾਦੂ ਦੀ ਅਗਵਾਈ ਵਿਚ ਲਾਈਨੋਂ ਪਾਰ ਸੀਵਰੇਜ ਸਮੱਸਿਆ ਦਾ ਜਾਇਜ਼ਾ ਲਿਆ
ਰੈਲੀ ਵਿਚ ਅਕਾਲੀ ਉਮੀਦਵਾਰ ਦੇ ਪਤੀ ਅਤੇ ਪ੍ਰਮੁੱਖ ਅਕਾਲੀ ਨੇਤਾ ਯਾਦਵਿੰਦਰ ਸਿੰਘ ਯਾਦੂ ਨੇ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਦੱਸਿਆ ਅਤੇ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਖੰਨਾ ਨੂੰ ਜ਼ਿਲ੍ਹਾ ਬਣਾਉਣ, ਖੰਨਾ ਵਿਚ ਮੈਡੀਕਲ ਕਾਲਜ ਖੋਲ੍ਹਣ, ਮਲਟੀ ਸਟੋਰੀ ਪਾਰਕਿੰਗ ਬਣਾਉਣ ਅਤੇ ਵੱਡੀ ਇੰਡਸਟਰੀ ਲਗਾਉਣ ਆਦਿ ਮੰਗਾਂ ਕੀਤੀਆਂ। ਸੁਖਬੀਰ ਨੇ ਆਪਣੇ ਭਾਸ਼ਣ ਵਿਚ ਸਰਕਾਰ ਬਣਨ ਤੇ ਇਹ ਸਾਰੀਆਂ ਮੰਗਾਂ ਮੰਨਣ ਦਾ ਐਲਾਨ ਕੀਤਾ। ਰੈਲੀ ਮਗਰੋਂ ਸੁਖਬੀਰ ਬਾਦਲ ਯਾਦੂ ਦੀ ਅਗਵਾਈ ਵਿਚ ਖੰਨਾ ਦੇ ਲਲਹੇੜੀ ਰੋਡ ਉੱਪਰ ਸੀਵਰੇਜ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੂੰ ਮਿਲਣ ਲਈ ਗਏ ਅਤੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ 133 ਸ਼ਹਿਰਾਂ ਅੰਦਰ ਸੀਵਰੇਜ ਪ੍ਰੋਜੈਕਟ ਪਾਸ ਹੋਏ ਸੀ ਜੋ ਕਾਂਗਰਸ ਨੇ ਪੂਰੇ ਨਹੀਂ ਕੀਤੇ। ਇਸ ਦੀ ਜਾਂਚ ਵੀ ਕੀਤੀ ਜਾਵੇਗੀ।
ਰੇਹੜੀ ਵਾਲਿਆਂ ਤੋਂ ਮਹੀਨੇ ਲੈਂਦੇ ਹਨ ਕਾਂਗਰਸੀ ਨੇਤਾ-ਜਸਦੀਪ ਕੌਰ ਯਾਦੂ
ਇਸ ਮੌਕੇ ਅਕਾਲੀ-ਬਸਪਾ ਉਮੀਦਵਾਰ ਜਸਦੀਪ ਕੌਰ ਯਾਦੂ ਨੇ ਕਾਂਗਰਸੀ ਵਿਧਾਇਕ ਅਤੇ ਮੰਤਰੀ ਗੁਰਕੀਰਤ ਸਿੰਘ ਤੇ ਤਿੱਖੇ ਹਮਲੇ ਕੀਤੇ ਅਤੇ ਕਿਹਾ ਕਿ ਉਨ੍ਹਾਂ ਦੀ ਸ਼ਹਿ 'ਤੇ ਖੰਨਾ ਵਿਚ ਭ੍ਰਿਸ਼ਟਾਚਾਰ ਦੀ ਹਨੇਰੀ ਚੱਲੀ ਹੋਈ ਹੈ। ਨਗਰ ਕੌਂਸਲ ਦੇ ਹਰ ਕੰਮ ਵਿਚ 8 ਪ੍ਰਤੀਸ਼ਤ ਪੂਲ ਮਨੀ ਅਤੇ 35 ਪ੍ਰਤੀਸ਼ਤ ਕਮਿਸ਼ਨ ਲਈ ਜਾ ਰਹੀ ਹੈ. ਉਨ੍ਹਾਂ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਕਾਂਗਰਸੀ ਨੇਤਾ ਰੇਹੜੀ ਵਾਲਿਆਂ ਕੋਲੋਂ ਵੀ ਮਹੀਨਾ ਲੈਂਦੇ ਹਨ। ਇਸ ਮੌਕੇ ਜਥੇ. ਦਵਿੰਦਰ ਸਿੰਘ ਖੱਟੜਾ ਐੱਸ. ਜੀ. ਪੀ. ਸੀ., ਰਜਿੰਦਰ ਸਿੰਘ ਜੀਤ, ਅਨਿਲ ਦੱਤ ਫ਼ੱਲੀ, ਜਥੇ. ਰਘਬੀਰ ਸਿੰਘ ਸਹਾਰਨ ਮਾਜਰਾ, ਹਰਭਜਨ ਸਿੰਘ ਦੁੱਲਮਾਂ, ਜ਼ਿਲ੍ਹਾ ਪ੍ਰਧਾਨ ਬਸਪਾ, ਇੰਜ. ਜਗਦੇਵ ਸਿੰਘ ਬੋਪਾਰਾਏ ਮੀਤ ਪ੍ਰਧਾਨ, ਪੁਸ਼ਕਰਰਾਜ ਸਿੰਘ ਰੂਪਰਾਏ, ਗੁਰਬਖ਼ਸ਼ ਸਿੰਘ ਬੀਜਾ ਸਾਬਕਾ ਚੇਅਰਮੈਨ, ਸਾਰੇ ਸਰਕਲ ਪ੍ਰਧਾਨ ਜਥੇ. ਮੋਹਣ ਸਿੰਘ ਜਟਾਣਾ, ਜਗਦੀਪ ਸਿੰਘ ਦੀਪੀ, ਸੁਖਵਿੰਦਰ ਸਿੰਘ ਮਾਂਗਟ, ਹਰਦੀਪ ਸਿੰਘ ਹਨੀ ਰੋਸ਼ਾ, ਪਰਮਪ੍ਰੀਤ ਸਿੰਘ ਪੌਂਪੀ, ਐਡ. ਜਤਿੰਦਰਪਾਲ ਸਿੰਘ, ਤਜਿੰਦਰ ਸਿੰਘ ਇਕੋਲਾਹਾ, ਹਰਜੀਤ ਸਿੰਘ ਭਾਟੀਆ, ਕੌਂਸਲਰ ਰਜਨੀ ਫ਼ੱਲੀ, ਤਲਵਿੰਦਰ ਕੌਰ ਰੋਸ਼ਾ, ਰੂਬੀ ਭਾਟੀਆ, ਰੀਟਾ ਰਾਣੀ, ਡਾ. ਅਨਿਲ ਜੋਸ਼ੀ, ਪਰਮਜੀਤ ਸ਼ਰਮਾ, ਸਤੀਸ਼ ਵਰਮਾ, ਗੁਰਦੀਪ ਸਿੰਘ ਦੀਪਾ, ਜੋਗਿੰਦਰ ਸਿੰਘ ਜੱਗੀ, ਅਮਨਦੀਪ ਸਿੰਘ ਦੀਪਾ ਲੇਲ, ਪਰਮਜੀਤ ਸਿੰਘ ਬੌਬੀ, ਜੀਤ ਸਿੰਘ ਅਲੌੜ ਸਾਬਕਾ ਚੇਅਰਮੈਨ, ਬਲਰਾਮ ਬਾਲੂ, ਗੁਰਦੀਪ ਸਿੰਘ, ਬਲਵਿੰਦਰ ਕੌਰ ਕਲਾਲ ਮਾਜਰਾ ਸਾਬਕਾ ਕੌਂਸਲਰ, ਪਰਮਜੀਤ ਕੌਰ, ਹਰਬੀਰ ਸਿੰਘ ਸੋਨੂੰ, ਬਲਜਿੰਦਰ ਕੌਰ ਭੁੱਲਰ, ਬਲਜੀਤ ਸਿੰਘ ਭੁੱਲਰ, ਗੁਰਮੇਲ ਸਿੰਘ ਇਕੋਲਾਹੀ, ਜਗਜੀਤ ਸਿੰਘ ਨਾਗਰਾ, ਰਣਜੀਤ ਸਿੰਘ ਗੋਹ, ਜਗਦੀਪ ਸਿੰਘ ਦੀਸ਼ਾ, ਭਿੰਦਰ ਸਿੰਘ ਅਲੋੜ, ਲਖਵਿੰਦਰ ਸਿੰਘ, ਗੁਰਦੀਪ ਸਿੰਘ ਨੀਟੂ ਲਿਬੜਾ, ਖੁਸ਼ਦੇਵ ਸਿੰਘ ਸਾਬਕਾ ਕੌਂਸਲਰ, ਬਾਬਾ ਬਹਾਦਰ ਸਿੰਘ, ਅਜਮੇਰ ਸਿੰਘ ਇਕੋਲਾਹੀ, ਜਗਜੀਤ ਸਿੰਘ ਬਿੱਟੂ ਪ੍ਰਧਾਨ ਹਲਕਾ ਖੰਨਾ ਬੀ. ਐੱਸ. ਪੀ., ਮਿੰਨੀ ਕੌੜਾ ਇੰਚਾਰਜ ਹਲਕਾ ਖੰਨਾ ਬੀ. ਐੱਸ. ਪੀ., ਦੀਦਾਰ ਸਿੰਘ ਮੀਤ ਪ੍ਰਧਾਨ ਬੀ. ਐੱਸ. ਪੀ., ਲਖਬੀਰ ਸਿੰਘ ਰਾਜਾ ਭੱਟੀਆਂ, ਅਮਰੀਕ ਸਿੰਘ ਕੌੜੀ, ਨਿਰਭੈ ਸਿੰਘ ਛੋਟਾ ਖੰਨਾ, ਗੁਰਪਿੰਦਰ ਸਿੰਘ ਸੇਬੀ ਹੋਲ਼, ਮੇਜਰ ਸਿੰਘ, ਸਾਰੇ ਸਾਬਕਾ ਸਰਪੰਚ ਜੋਗੀ ਦਹੇੜੂ, ਸੁਰਜੀਤ ਸਿੰਘ ਰਸੂਲੜਾ, ਗੁਰਮੀਤ ਸਿੰਘ ਬਘੌਰ, ਮੇਜਰ ਸਿੰਘ ਨਰਾਇਣਗੜ੍ਹ, ਸ਼ਮਸ਼ੇਰ ਸਿੰਘ ਇਕੋਲਾਹੀ, ਕਮਲਜੀਤ ਸਿੰਘ ਬਾਵਾ ਫੈਜਗੜ੍ਹ, ਚਮਕੌਰ ਸਿੰਘ ਕੰਮਾ, ਰਣਜੀਤ ਸਿੰਘ ਮੰਡਿਆਲਾ ਕਲਾਂ, ਜਸਪਾਲ ਸਿੰਘ ਚਕੌਹੀ, ਸੁਰਜੀਤ ਸਿੰਘ ਟੌਸਾ, ਦਰਸ਼ਨ ਸਿੰਘ ਤੁਰਮਰੀ, ਰਣਜੋਧ ਸਿੰਘ ਜਸਪਾਲੋਂ, ਮਨਜੀਤ ਕੌਰ ਕੋਟ ਸੇਖੋਂ, ਕਮਿੱਕਰ ਸਿੰਘ ਕੋਟ ਸੇਖੋਂ, ਰਣਜੀਤ ਸਿੰਘ ਗੋਹ, ਕੁਲਵੰਤ ਸਿੰਘ ਮਲਕਪੁਰ, ਮੋਹਣ ਸਿੰਘ ਲਲਹੇੜੀ, ਗੁਰਮੀਤ ਸਿੰਘ ਈਸੜੂ, ਗੁਰਸ਼ਰਨਜੀਤ ਸਿੰਘ ਈਸੜੂ, ਬਲਵਿੰਦਰ ਸਿੰਘ ਬੀਪੁਰ, ਹਰਚੇਤ ਸਿੰਘ ਬੌਪੁਰ, ਲਾਭ ਸਿੰਘ ਰਾਜੇਵਾਲ, ਸੁਖਵਿੰਦਰ ਸਿੰਘ ਸੁੱਖਾ, ਬਲਬੀਰ ਸਿੰਘ ਚੱਠਾ, ਜਗਵੰਤ ਸਿੰਘ ਦਹੇੜੂ, ਲਾਲੀ ਬਾਹੋਮਾਜਰਾ, ਅਮਰਿੰਦਰ ਸਿੰਘ ਜਟਾਣਾ, ਤਲਵਿੰਦਰ ਸਿੰਘ ਮੋਹਨਪੁਰ, ਜਗਵੰਤ ਸਿੰਘ ਰਹੌਣ, ਬਾਬਾ ਪ੍ਰੀਤਮ ਸਿੰਘ, ਰਾਜ ਕੁਮਾਰ ਲਖੀਆ, ਬਲਵੰਤ ਸਿੰਘ ਲੋਹਟ, ਸੰਤ ਸਿੰਘ ਫ਼ੌਜੀ, ਗੁਰਦੀਪ ਸਿੰਘ ਨੀਟਾ, ਲਖਬੀਰ ਸਿੰਘ ਲੱਕੀ, ਸੋਨੂੰ ਜਗਦਿਓ, ਭਗਤ ਸਿੰਘ ਰਤਨਹੇੜੀ, ਬੇਅੰਤ ਸਿੰਘ ਭਾਦਲਾ, ਕਰਮ ਸਿੰਘ ਗੋਹ ਆਦਿ ਹਾਜ਼ਰ ਸਨ।
ਦੋਰਾਹਾ, 4 ਦਸੰਬਰ (ਜਸਵੀਰ ਝੱਜ)-ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੋਰਾਹਾ ਦੀ ਪਵਨ ਕੁਮਾਰ ਕੌਸ਼ਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਪੰਜਾਬ ਸਰਕਾਰ ਦੀ ਪੈਨਸ਼ਨਰਜ਼ ਦੀਆਂ ਚੋਣਾ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਅਤੇ ਜਾਇਜ਼ ਮੰਗਾ ਨਾਂ ਮੰਨਣ ਪ੍ਰਤੀ ਅੜੀਅਲ ...
ਸਮਰਾਲਾ, 4 ਦਸੰਬਰ (ਕੁਲਵਿੰਦਰ ਸਿੰਘ/ਗੋਪਾਲ ਸੋਫ਼ਤ)-ਇਲਾਕੇ ਦੇ ਸੈਂਕੜੇ ਮਾਪਿਆਂ ਵਲੋਂ ਸਕੂਲ ਵਿਚ ਮਾਪੇ ਮਿਲਣੀ ਦੌਰਾਨ ਇਕ ਨਿੱਜੀ ਕਾਨਵੈਂਟ ਸਕੂਲ ਦੀ ਸੰਸਥਾ ਵਲੋਂ ਫ਼ੀਸਾਂ ਨੂੰ ਲੈ ਕੇ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ਼ ਸਕੂਲ ਅੱਗੇ ਧਰਨਾ ਲਗਾ ਦਿੱਤਾ ਗਿਆ | ...
ਖੰਨਾ. 4 ਦਸੰਬਰ (ਹਰਜਿੰਦਰ ਸਿੰਘ ਲਾਲ)-ਪਿੰਡ ਗਲਵੱਢੀ ਤਹਿਸੀਲ ਖੰਨਾ ਦਾ ਅਮਲੋਹ ਰੋਡ ਉੱਪਰ ਸਥਿਤ ਇਕ ਅਜਿਹਾ ਪਿੰਡ ਹੈ ਜਿਸ ਦੀ ਕੁੱਝ ਆਬਾਦੀ ਨਗਰ ਪਾਲਿਕਾ ਖੰਨਾ ਦੇ ਘੇਰੇ ਵਿਚ ਵੀ ਆਉਂਦੀ ਹੈ | ਇਸ ਸਮੇਂ ਪਿੰਡ ਦੇ ਟੋਭੇ ਨੇ ਝੀਲ ਦਾ ਰੂਪ ਧਾਰਨ ਕੀਤਾ ਹੋਇਆ ਹੈ | ਪਿੰਡ ਦੇ ...
ਸਮਰਾਲਾ, 4 ਦਸੰਬਰ (ਗੋਪਾਲ ਸੋਫਤ)-ਅੱਜ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਸਥਾਨਕ ਮੰਡਲ ਦੀ ਇੱਕ ਹੰਗਾਮੀ ਮੀਟਿੰਗ ਮੰਡਲ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿੱਚ ਬਿਜਲੀ ਬੋਰਡ ਦੇ ਪੈਨਸ਼ਨਰਾਂ ਦੀ ਮਹੀਨਾ ਨਵੰਬਰ ਦੀ ਪੈਨਸ਼ਨ ਅਜੇ ਤੱਕ ਨਹੀਂ ...
ਖੰਨਾ, 4 ਦਸੰਬਰ (ਮਨਜੀਤ ਧੀਮਾਨ)-ਇੱਥੋਂ ਨੇੜਲੇ ਪਿੰਡ ਰੁਪਾਲੋਂ ਦੇ ਗੁਰਦੁਆਰਾ ਸ੍ਰੀ ਤਖ਼ਤਸਰ ਸਾਹਿਬ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਇਸ ਦੌਰਾਨ ਢਾਡੀ ਜਥਾ ਗਿਆਨੀ ਬਲਵੀਰ ਸਿੰਘ ਸਮਰਾਲਾ ਦੇ ਜਥੇ ...
ਦੋਰਾਹਾ, 4 ਦਸੰਬਰ (ਮਨਜੀਤ ਸਿੰਘ ਗਿੱਲ)- ਕਾਂਗਰਸੀ ਆਗੂ ਤੇ ਨੰਬਰਦਾਰ ਗੁਰਪ੍ਰੀਤ ਸਿੰਘ ਗੁਰੀ ਨੂੰ ਉਦੋਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਅਮਰਜੀਤ ਕੌਰ ਪਤਨੀ ਸਵ: ਗੁਰਬਖ਼ਸ਼ ਸਿੰਘ ਬੀਤੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ | ਉਹ ਆਪਣੇ ...
ਜੌੜੇਪੁਲ ਜਰਗ, 4 ਦਸੰਬਰ (ਪਾਲਾ ਰਾਜੇਵਾਲੀਆ)- ਸਾਬਕ ਮੈਂਬਰ ਬਲਾਕ ਸੰਮਤੀ ਅਤੇ ਸੀਨੀਅਰ ਅਕਾਲੀ ਆਗੂ ਗੁਰਪਿੰਦਰ ਸਿੰਘ ਸੇਬੀ ਹੋਲ ਦੀ ਅਗਵਾਈ ਹੇਠ ਅੱਜ ਪਿੰਡ ਹੋਲ ਤੋਂ ਅਕਾਲੀ ਆਗੂਆਂ ਦਾ ਵੱਡਾ ਕਾਫ਼ਲਾ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਖੰਨਾ ਵਿਖੇ ਹੋਣ ਵਾਲੀ ਰੈਲੀ ...
ਬੀਜਾ, 4 ਦਸੰਬਰ (ਅਵਤਾਰ ਸਿੰਘ ਜੰਟੀ ਮਾਨ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਕਾਰਜਸ਼ੀਲ ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ, ਕੋਟਾਂ ਵਿਖੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਪੰਜਾਬੀ ਸਹਿਤ ਸਭਾ ਦੇ ਸਹਿਯੋਗ ...
ਸਮਰਾਲਾ, 4 ਦਸੰਬਰ (ਗੋਪਾਲ ਸੋਫਤ)-ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਕਮੇਟੀ ਸਮਰਾਲਾ ਵੱਲੋਂ ਸਵ: ਪ੍ਰੋ. ਨੌਸ਼ਹਿਰਵੀ ਦੀ ਨਿੱਘੀ ਯਾਦ ਨੂੰ ਸਮਰਪਿਤ ਇਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ | ਪ੍ਰਧਾਨਗੀ ਮੰਡਲ ਵਿਚ ਉੱਘੇ ਨਾਵਲਕਾਰ ਓਮ ਪ੍ਰਕਾਸ਼ ...
ਖੰਨਾ, 4 ਦਸੰਬਰ (ਹਰਜਿੰਦਰ ਸਿੰਘ ਲਾਲ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਕਾਰਜਸ਼ੀਲ ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਦੇ ਖਿਡਾਰੀਆ ਵਲੋਂ 25 ਤੋਂ 27 ਨਵੰਬਰ ਤੱਕ ਜੀ.ਐੱਚ.ਜੀ ਖ਼ਾਲਸਾ ਕਾਲਜ ਗੁਰੂਸਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX