ਅੰਮਿ੍ਤਪਾਲ ਗੋਇਲ ਨੂੰ ਪ੍ਰਧਾਨ ਤੇ ਸੁਖਮਿੰਦਰ ਸਿੰਘ ਬੜਿੰਗ ਨੂੰ ਜਨਰਲ ਸਕੱਤਰ ਚੁਣਿਆ
ਬਰਨਾਲਾ, 4 ਦਸੰਬਰ (ਅਸ਼ੋਕ ਭਾਰਤੀ)-ਸੀਨੀਅਰ ਸਿਟੀਜ਼ਨ ਸੁਸਾਇਟੀ ਰਜਿ: ਬਰਨਾਲਾ ਦੀ ਮੀਟਿੰਗ ਪ੍ਰਧਾਨ ਮੁਕੰਦ ਸਿੰਘ ਸੇਵਕ ਦੀ ਅਗਵਾਈ 'ਚ ਚਿੰਟੂ ਪਾਰਕ ਬਰਨਾਲਾ ਵਿਖੇ ਹੋਈ | ਮੀਟਿੰਗ ਦੌਰਾਨ 20 ਸੁਪਰ ਸੀਨੀਅਰ ਸਿਟੀਜ਼ਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਉਪਰੰਤ ਸੀਨੀਅਰ ਸਿਟੀਜ਼ਨ ਸੁਸਾਇਟੀ ਬਰਨਾਲਾ ਦੀ ਚੋਣ ਸਰਬਸੰਮਤੀ ਨਾਲ ਹੋਈ | ਜਿਸ ਵਿਚ ਅੰਮਿ੍ਤਪਾਲ ਗੋਇਲ ਨੂੰ ਪ੍ਰਧਾਨ ਅਤੇ ਸੁਖਮਿੰਦਰ ਸਿੰਘ ਬੜਿੰਗ ਨੂੰ ਜਨਰਲ ਸਕੱਤਰ ਚੁਣਿਆ ਗਿਆ | ਹਾਊਸ ਵਲੋਂ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਆਪਣੀ ਕਾਰਜਕਾਰਨੀ ਬਣਾਉਣ ਦਾ ਅਧਿਕਾਰ ਦਿੱਤਾ ਗਿਆ | ਮੀਟਿੰਗ ਦੌਰਾਨ 20 ਸੀਨੀਅਰ ਸਿਟੀਜ਼ਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਵਕੀਲ ਚੰਦ ਗੋਇਲ, ਮੀਤ ਪ੍ਰਧਾਨ ਡਾ: ਮੁਕੰਦ ਲਾਲ ਬਾਂਸਲ, ਕੈਸ਼ੀਅਰ ਬਾਸ ਦੇਵ ਸਿੰਗਲਾ, ਅਮਰਜੀਤ ਸਿੰਘ, ਸੁਰਜੀਤ ਸਿੰਘ ਚੌਹਾਨ, ਰਾਜਿੰਦਰ ਪ੍ਰਸਾਦ ਸਿੰਗਲਾ, ਪ੍ਰੈੱਸ ਸਕੱਤਰ ਜਗਜੀਤ ਸਿੰਘ ਕਾਨੂੰਗੋ, ਸ਼ਾਮ ਲਾਲ ਗੋਇਲ, ਰਜਿੰਦਰ ਜਿੰਦਲ, ਡਾ: ਰਵੀ ਬਾਂਸਲ, ਸੁਰੇਸ਼ ਸ਼ਾਸਤਰੀ, ਜਸਵੰਤ ਰਾਏ, ਐਮੀ ਅੰਮਿ੍ਤ ਲਾਲ ਸਿੰਗਲਾ, ਭੁਪਿੰਦਰ ਸਿੰਘ ਬੇਦੀ, ਯੋਗਰਾਜ ਯੋਗੀ, ਕੇ.ਕੇ ਸਿੰਗਲਾ, ਤਾਰਾ ਚੰਦ ਗੋਇਲ ਆਦਿ ਹਾਜ਼ਰ ਸਨ |
ਤਪਾ ਮੰਡੀ, 4 ਦਸੰਬਰ (ਪ੍ਰਵੀਨ ਗਰਗ)-ਸਮਾਜ ਸੇਵੀ ਸਾਹਿਲ ਗਰਗ ਨੇ ਚੰਗੀਆਂ ਸੇਵਾਵਾਂ ਹਾਸਲ ਕਰਨ ਦੇ ਬਦਲੇ ਬੈਸਟ ਸੋਸ਼ਲ ਐਕਟੀਵਿਸਟ ਦਾ ਐਵਾਰਡ ਹਾਸਲ ਕਰ ਕੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦਿਆਂ ਸਾਹਿਲ ਗਰਗ ਨੇ ਦੱਸਿਆ ਕਿ ਮੈਜਿਕ ਬੁੱਕ ਆਫ਼ ...
ਬਰਨਾਲਾ, 4 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਸ਼੍ਰੋਮਣੀ ਅਕਾਲੀ ਦਲ ਹਲਕਾ ਬਰਨਾਲਾ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ ਵਲੋਂ ਆਪਣੇ ਪਿਤਾ ਸਵ: ਮਲਕੀਤ ਸਿੰਘ ਕੀਤੂ ਸਾਬਕਾ ਵਿਧਾਇਕ ਦੇ ਸਮਾਜ ਸੇਵੀ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਜਿੱਥੇ ਪਿਛਲੇ ਦਿਨੀਂ ਹਲਕੇ ਦੇ ...
ਤਪਾ ਮੰਡੀ, 4 ਦਸੰਬਰ (ਵਿਜੇ ਸ਼ਰਮਾ)-ਯੂਨੀਵਰਸਿਟੀ ਕਾਲਜ ਢਿਲਵਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਭੋਗ ਉਪਰੰਤ ਐਨ.ਐਸ.ਐਸ. ਕੋਆਰਡੀਨੇਟਰ ਡਾ: ਜਸਵੰਤ ਸਿੰਘ ਬੁੱਗਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ...
ਬਰਨਾਲਾ, 4 ਦਸੰਬਰ (ਅਸ਼ੋਕ ਭਾਰਤੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਐਮ.ਐਸ.ਪੀ. ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਨਵਾਉਣ, ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਦਿਵਾਉਣ, ਕਿਸਾਨਾਂ 'ਤੇ ਦਰਜ ਕੇਸ ਰੱਦ ਕਰਵਾਉਣ ਅਤੇ ਪ੍ਰਧਾਨ ਮੰਤਰੀ ...
ਬਰਨਾਲਾ, 4 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਸ਼੍ਰੋਮਣੀ ਅਕਾਲੀ ਦਲ ਹਲਕਾ ਬਰਨਾਲਾ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ, ਐਸ.ਓ.ਆਈ. ਦੇ ਜ਼ਿਲ੍ਹਾ ਪ੍ਰਧਾਨ ...
ਬਰਨਾਲਾ, 4 ਦਸੰਬਰ (ਰਾਜ ਪਨੇਸਰ)-ਸ਼ਹਿਰ ਦੇ ਵਾਰਡ ਨੰਬਰ 25 ਵਿਚ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਇੰਟਰਲਾਕ ਟਾਈਲਾਂ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ | ਸ: ਢਿੱਲੋਂ ਨੇ ਕਿਹਾ ਕਿ ਕਰੀਬ 52 ਲੱਖ ਰੁਪਏ ਦੀ ਲਾਗਤ ਨਾਲ ਇਸ ਵਾਰਡ ਦੀਆਂ ਗਲੀਆਂ ਵਿਚ ...
ਮਹਿਲ ਕਲਾਂ, 4 ਦਸੰਬਰ (ਤਰਸੇਮ ਸਿੰਘ ਗਹਿਲ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਲੰਘੀ 27 ਨਵੰਬਰ ਨੂੰ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਦੌਰੇ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਚੰਦ ਦਿਨਾਂ ਵਿਚ ਪੂਰੇ ਕਰ ਕੇ ਹਲਕੇ ਨੂੰ ਵੱਡਾ ਮਾਣ ਬਖ਼ਸ਼ਿਆ ਹੈ, ...
ਧਨੌਲਾ, 4 ਦਸੰਬਰ (ਜਤਿੰਦਰ ਸਿੰਘ ਧਨੌਲਾ, ਚੰਗਾਲ)-ਮੀਤ ਹੇਅਰ ਇਕੋ ਗੱਲ ਕਹਿ ਕੇ ਹਮੇਸ਼ਾ ਹੱਡ ਛੁਡਾਉਣ ਤੇ ਰਹਿੰਦੇ ਕਿ ਮੇਰੀ ਸਰਕਾਰ ਨਹੀਂ, ਗਰਾਂਟ ਕਿੱਥੋਂ ਲਿਆਵਾਂ, ਐਮ.ਪੀ. ਭਗਵੰਤ ਮਾਨ ਨੂੰ 5 ਕਰੋੜ ਦੀ ਗਰਾਂਟ ਮਿਲਦੀ ਐ ਜੇ ਹਲਕੇ ਦਾ ਹਿਤੈਸ਼ੀ ਹੁੰਦਾ ਤਾਂ ਉਸ ਵਿਚੋਂ ...
ਸ਼ਹਿਣਾ, 4 ਦਸੰਬਰ (ਸੁਰੇਸ਼ ਗੋਗੀ)-ਪੰਜਾਬ ਵਿਚ ਕਾਂਗਰਸ ਸਰਕਾਰ ਦੂਸਰੀ ਵਾਰ ਸੱਤਾ 'ਤੇ ਆਵੇਗੀ ਅਤੇ ਪੰਜਾਬ ਦੇ ਅਧੂਰੇ ਪਏ ਵਿਕਾਸ ਨੂੰ ਮੁੜ ਪੈਰਾ 'ਤੇ ਕੀਤਾ ਜਾਵੇਗਾ | ਇਹ ਸ਼ਬਦ ਬੀਬੀ ਸੁਖਜੀਤ ਕੌਰ ਸੁੱਖੀ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਨੇ ਰਛਪਾਲ ਕੌਰ ...
ਧਨੌਲਾ, 4 ਦਸੰਬਰ (ਜਤਿੰਦਰ ਸਿੰਘ ਧਨੌਲਾ, ਚੰਗਾਲ)-ਵਾਰਡ ਨੰਬਰ 8 ਦੇ ਐਮ.ਸੀ. ਅਤੇ ਲੋਕਾਂ ਵਿਚ ਨਰੋਆ ਆਧਾਰ ਸਥਾਪਤ ਕਰਨ ਵਾਲੇ ਨੌਜਵਾਨ ਆਗੂ ਸੁਖਬਿੰਦਰ ਸਿੰਘ ਮੁੰਦਰੀ ਦੇ ਮਾਤਾ ਹਰਪਾਲ ਕੌਰ ਪਤਨੀ ਬਾਬੂ ਸਿੰਘ ਨਹੀਂ ਰਹੇ | ਬੀਤੀ ਰਾਤ ਹਾਰਟ ਅਟੈਕ ਹੋ ਜਾਣ ਕਾਰਨ ਉਨ੍ਹਾਂ ...
ਭਦੌੜ, 4 ਦਸੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸਥਾਨਕ ਮੇਨ ਬੱਸ ਸਟੈਂਡ ਉੱਪਰ ਚੱਲ ਰਹੀ ਐਡੂਮੈਕਸ ਆਈਲੈਟਸ ਐਂਡ ਇੰਸਟੀਚਿਊਟ ਨੇ ਵਿਦਿਆਰਥਣ ਦੇ ਦੋ ਸਾਲ ਦੇ ਗੈਪ ਤੋਂ ਬਾਅਦ ਸਟੱਡੀ ਵੀਜ਼ਾ ਲਗਵਾ ਕੇ ਉਸ ਦਾ ਵਿਦੇਸ਼ ਵਿਚ ਪੜ੍ਹਾਈ ਕਰਨ ਦਾ ਸੁਪਨਾ ਸਾਕਾਰ ਕੀਤਾ ਹੈ | ...
ਤਪਾ ਮੰਡੀ, 4 ਦਸੰਬਰ (ਪ੍ਰਵੀਨ ਗਰਗ)-ਪੰਜਾਬ ਪ੍ਰਦੇਸ਼ ਅਗਰਵਾਲ ਸੰਮੇਲਨ ਤਪਾ ਇਕਾਈ ਵਲੋਂ ਪ੍ਰਧਾਨ ਭੂਸ਼ਨ ਘੜੈਲਾ ਦੀ ਅਗਵਾਈ ਹੇਠ ਬਨਾਰਸ (ਯੂ.ਪੀ) ਵਿਖੇ ਹੋਈਆਂ ਨੈਸ਼ਨਲ ਲੈਵਲ ਅਥਲੈਟਿਕ ਮੀਟ ਦੌਰਾਨ ਤਪਾ ਦੇ 78 ਸਾਲਾਂ ਸੇਵਾ ਮੁਕਤ ਅਧਿਆਪਕ ਸੁਰਿੰਦਰ ਕੁਮਾਰ ਗਰਗ ...
ਧਨੌਲਾ, 4 ਦਸੰਬਰ (ਚੰਗਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਅਤੇ ਗੁਣਾਤਮਿਕ ਸੁਧਾਰ ਪੱਖੋਂ ਸੂਬੇ ਦੇ ਸਮੂਹ ਸਕੂਲਾਂ ਅੰਦਰ ਮਾਂ ਬੋਲੀ ਨੂੰ ਸਮਰਪਿਤ ਮੁਕਾਬਲਿਆਂ ਦਾ ਦੌਰ ਚਲਾਇਆ ਜਾ ਰਿਹਾ ਹੈ | ਇਸੇ ਲੜੀ ਤਹਿਤ ਜ਼ਿਲ੍ਹਾ ਸਿੱਖਿਆ ...
ਟੱਲੇਵਾਲ, 4 ਦਸੰਬਰ (ਸੋਨੀ ਚੀਮਾ)-ਪੰਜਾਬ ਦੇ ਮੱੁਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਵਲੋਂ ਪਿਛਲੇ 80 ਦਿਨਾਂ ਵਿਚ ਕੀਤੇ ਵਾਅਦਿਆਂ ਨੂੰ ਵਫ਼ਾ ਕਰਨ ਦੀ ਜੋ ਮਿਸਾਲ ਪੈਦਾ ਕੀਤੀ ਹੈ, ਉਹ ਕਿਸੇ ਸਰਕਾਰ ਦਾ ਇਤਿਹਾਸ ਨਹੀਂ ਰਹੀ | ਇਹ ਸ਼ਬਦ ਬੀਬੀ ਹਰਚੰਦ ਕੌਰ ਘਨੌਰੀ ਸਾਬਕਾ ...
ਸ਼ਹਿਣਾ, 4 ਦਸੰਬਰ (ਸੁਰੇਸ਼ ਗੋਗੀ)-ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਵਲੋਂ ਬਲਾਕ ਦਫ਼ਤਰ ਸ਼ਹਿਣਾ ਵਿਖੇ ਮੀਟਿੰਗ ਕੀਤੀ ਗਈ | ਇਸ ਮੌਕੇ ਡਾ: ਜੱਗਾ ਸਿੰਘ ਮੌੜ ਬਲਾਕ ਪ੍ਰਧਾਨ ਨੇ ਕਿਹਾ ਕਿ ਪਿੰਡਾਂ ਵਿਚ ਪਿਛਲੇ ਕਈ ਸਾਲਾਂ ਤੋਂ ਪ੍ਰਾਈਵੇਟ ਪੈ੍ਰਕਟਿਸ ਕਰ ਰਹੇ ...
ਸੰਗਰੂਰ, 4 ਦਸੰਬਰ (ਦਮਨਜੀਤ ਸਿੰਘ)-ਪੰਜਾਬ ਸਟੇਟ ਸਟਾਫ ਨਰਸ ਯੂਨੀਅਨ ਜ਼ਿਲ੍ਹਾ ਸੰਗਰੂਰ ਵਲੋਂ ਪੰਜਾਬ ਨਰਸਿਜ਼ ਐਸੋਸੀਏਸ਼ਨ ਦੇ ਸੱਦੇ ਦੇ ਚਲਦਿਆਂ 6 ਦਸੰਬਰ ਤੋਂ ਹੜਤਾਲ ਉੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ | ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਅੰਗੂਰੀ ਦੇਵੀ ਨੇ ...
ਸੂਲਰ ਘਰਾਟ, 4 ਦਸੰਬਰ (ਜਸਵੀਰ ਸਿੰਘ ਔਜਲਾ)-ਦਸੰਬਰ 1971 ਨੂੰ ਬੰਗਲਾਦੇਸ਼ ਵਿਖੇ ਯੁੱਧ ਦੌਰਾਨ ਦੇਸ ਦੀ ਰਾਖੀ ਕਰਦੇ ਸਮੇਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਪਾਕਿਸਤਾਨ ਦੀਆਂ ਫ਼ੌਜਾਂ ਨਾਲ ਲੋਹਾ ਲੈਂਦੇ ਆਪਣੀ ਜਾਨ ਦੇਸ਼ ਦੇ ਲੇਖੇ ਲਾ ਦੇਣ ਵਾਲੇ ਸ਼ਹੀਦ ਸੁਰਜੀਤ ...
ਮਲੇਰਕੋਟਲਾ, 4 ਦਸੰਬਰ (ਪਰਮਜੀਤ ਸਿੰਘ ਕੁਠਾਲਾ)-ਅੱਜ ਅਧਿਆਤਮ, ਸਮਾਜ ਸੇਵਾ ਅਤੇ ਵਿਗਿਆਨ ਦੀ ਤਿ੍ਵੈਣੀ ਵਜੋਂ ਜਾਣੇ ਜਾਂਦੇ ਸਵਰਗੀ ਸੁਆਮੀ ਮੁਨੀਸ਼ਾ ਨੰਦ ਜੀ ਦੇ ਨੇੜਲੇ ਪਿੰਡ ਕੁਠਾਲਾ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਏ ਗਏ ਬਰਸੀ ਸਮਾਗਮ ਵਿਚ ਜਿੱਥੇ ...
ਭਵਾਨੀਗੜ੍ਹ, 4 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਚੰਦਰੇਸ਼ਵਰ ਸਿੰਘ ਮੋਹੀ ਵਲੋਂ ਸਥਾਨਕ ਐਸ.ਡੀ.ਐਮ ਦਫ਼ਤਰ ਵਿਖੇ ਪਹੁੰਚ ਕੇ ਐਸ.ਸੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਅਤੇ ...
ਧੂਰੀ, 4 ਦਸੰਬਰ (ਸੁਖਵੰਤ ਸਿੰਘ ਭੁੱਲਰ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਆਗੂ ਅਤੇ ਹਲਕਾ ਇੰਚਾਰਜ ਧੂਰੀ ਸ.ਹਰੀ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਪਿਛਲੇ 10 ਸਾਲਾਂ ਦੇ ਕਾਰਜਕਾਲ 'ਚ ਜੋ ਇਤਿਹਾਸਕ ਕਾਰਜ, ਲੋਕ ਹਿੱਤ ...
ਬਰਨਾਲਾ, 4 ਦਸੰਬਰ (ਅਸ਼ੋਕ ਭਾਰਤੀ)-ਵਾਈ.ਐਸ. ਪਬਲਿਕ ਸਕੂਲ ਬਰਨਾਲਾ ਦਾ ਹੋਣਹਾਰ ਵਿਦਿਆਰਥੀ ਮਾਧੁਰ ਬਾਂਸਲ ਦੇਸ਼ ਦੀ ਉੱਚ ਕੋਟੀ ਦੀ ਆਈ.ਆਈ.ਟੀ. ਸੰਸਥਾ ਕਾਨਪੁਰ ਵਿਚ ਦਾਖ਼ਲੇ ਲਈ ਚੁਣਿਆ ਗਿਆ | ਇਹ ਜਾਣਕਾਰੀ ਪਿ੍ੰਸੀਪਲ ਕੁਸ਼ਮ ਸ਼ਰਮਾ ਤੇ ਵਿੰਮੀ ਪੁਰੀ ਨੇ ਦਿੱਤੀ ਤੇ ...
ਤਪਾ ਮੰਡੀ, 4 ਦਸੰਬਰ (ਵਿਜੇ ਸ਼ਰਮਾ)-ਹਲਕਾ ਭਦੌੜ ਦੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਆ ਰਹੀਆਂ ਦਿੱਕਤਾਂ ਦੇ ਸਬੰਧ ਵਿਚ ਹਲਕਾ ਭਦੌੜ ਦੇ ਸੀਨੀਅਰ ਕਾਂਗਰਸੀ ਆਗੂ ਗੁਰਦੀਪ ਸਿੰਘ ਜਿਊਾਦ ਦੀ ਅਗਵਾਈ ਵਿਚ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ...
ਚੀਮਾ ਮੰਡੀ, 4 ਦਸੰਬਰ (ਜਸਵਿੰਦਰ ਸਿੰਘ ਸ਼ੇਰੋਂ) - ਨੇੜਲੇ ਪਿੰਡ ਤੋਲਾਵਾਲ ਵਿਖੇ ਸੰਯੁਕਤ ਅਕਾਲੀ ਦਲ ਦੀ ਮੀਟਿੰਗ ਹੋਈ, ਜਿਸ ਵਿਚ ਵੱਡੀ ਗਿਣਤੀ 'ਚ ਵਰਕਰਾਂ ਨੇ ਹਿੱਸਾ ਲਿਆ, ਮੀਟਿੰਗ 'ਚ ਸੰਯੁਕਤ ਅਕਾਲੀ ਦਲ ਦੇ ਹਲਕਾ ਸੁਨਾਮ ਤੋਂ ਸੰਭਾਵੀ ਉਮੀਦਵਾਰ ਅਮਨਬੀਰ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX