ਐਬਟਸਫੋਰਡ, 4 ਦਸੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਕੈਬਨਿਟ ਮੰਤਰੀ ਨਾਥਨ ਕੁਲਨ ਦੇ ਬਿਲ ਬੋਰਡ 'ਤੇ ਅਣਪਛਾਤੇ ਵਿਅਕਤੀਆਂ ਨੇ ਮਾੜੀ ਸ਼ਬਦਾਵਲੀ ਲਿਖ ਕੇ ਨਸਲੀ ਹਮਲਾ ਕੀਤਾ ਹੈ | ਮੰਤਰੀ ਵਲੋਂ ਇਹ ਬਿਲ ਬੋਰਡ ਸਮਿਦਰਜ਼ ਸ਼ਹਿਰ ਨੇੜੇ ਹਾਈਵੇ ਨੰ: 16 'ਤੇ ਲਾਇਆ ਹੋਇਆ ਹੈ | ਮੰਤਰੀ ਨਾਥਨ ਕੁਲਨ ਦੇ ਨਾਂਅ ਉੱਪਰ ਨੀਲੇ ਅੱਖਰਾਂ ਵਿਚ 'ਡੌਕ ਬੋਨੀ ਹਿਲਟਰ' ਲਿਖਿਆ ਹੈ, ਜਦਕਿ ਉਨ੍ਹਾਂ ਦੀ ਤਸਵੀਰ 'ਤੇ 'ਸਵਾਸਤਿਕ' ਦਾ ਚਿੰਨ੍ਹ ਬਣਾਇਆ ਗਿਆ ਹੈ | 49 ਸਾਲਾ ਨਾਥਨ ਕੁਲਨ 2004 ਤੇ 2019 ਤੱਕ ਕੈਨੇਡਾ ਦੇ ਸੰਸਦ ਮੈਂਬਰ ਰਹੇ ਹਨ | ਇਸ ਦੌਰਾਨ ਉਹ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਸ਼ੈਡੋ ਵਿੱਤ ਮੰਤਰੀ ਤੇ ਸੰਸਦ ਵਿਚ ਵਿਰੋਧੀ ਧਿਰ ਦੇ ਆਗੂ ਵੀ ਰਹੇ ਹਨ | 24 ਅਕਤੂਬਰ, 2020 ਨੂੰ ਉਹ ਪਹਿਲੀ ਵਾਰ ਬਿ੍ਟਿਸ਼ ਕੋਲੰਬੀਆ ਦੇ ਵਿਧਾਇਕ ਬਣੇ ਤੇ ਹੁਣ ਉਹ ਜੌਹਨ ਹੌਰਗਨ ਦੀ ਸਰਕਾਰ ਵਿਚ ਭੂਮੀ ਤੇ ਕੁਦਰਤੀ ਸਰੋਤਾਂ ਦੇ ਮੰਤਰੀ ਹਨ | ਨਾਥਨ ਕੁਲਨ ਦਾ ਕਹਿਣਾ ਹੈ ਕਿ ਕੋਵਿਡ ਟੀਕਾਕਰਨ ਦੇ ਵਿਰੋਧੀਆਂ ਵਲੋਂ ਯਹੂਦੀ ਭਾਈਚਾਰੇ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਰਾਇਲ ਕੈਨੇਡੀਅਨ ਮਾਊਾਟਿਡ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ |
ਟੋਰਾਂਟੋ, 4 ਦਸੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵਲੋਂ ਬੀਤੇ ਮਹੀਨਿਆਂ ਦੌਰਾਨ 'ਪਰਮਾਨੈਂਟ ਰੈਜੀਡੈਂਸ' (ਪੀ.ਆਰ) ਦੀਆਂ ਪ੍ਰਾਪਤ ਕੀਤੀਆਂ (ਲਗਪਗ 1 ਲੱਖ) ਅਰਜ਼ੀਆਂ ਦਾ ਨਿਪਟਾਰਾ ਤੇਜ਼ ਕਰ ਦਿੱਤਾ ਗਿਆ ਹੈ | ਇਮੀਗ੍ਰੇਸ਼ਨ ਮੰਤਰੀ ਸੀਨ ...
ਰਿਆਧ (ਸਾਊਦੀ ਅਰਬ), 4 ਦਸੰਬਰ (ਏਜੰਸੀ)-ਸਾਊਦੀ ਅਰਬ 'ਚ ਭਾਰਤੀ ਰਾਜਦੂਤ ਨੇ ਸਨਿਚਰਵਾਰ ਕਿਹਾ ਕਿ ਸਾਊਦੀ ਅਰਬ ਦੇ ਬੀਸ਼ਾ ਦੇ ਰਹਿਣਾ ਵਾਲੇ ਕੇਰਲਾ ਮੂਲ ਦੇ ਭਾਰਤੀ ਪਰਿਵਾਰ ਦੇ 5 ਮੈਂਬਰਾਂ ਦੀ ਇਕ ਸੜਕ ਦੁਰਘਟਨਾ 'ਚ ਮੌਤ ਹੋ ਗਈ | ਬੀਤੇ ਦਿਨ ਵਾਪਰੇ ਇਸ ਸੜਕੇ ਹਾਦਸੇ 'ਚ ...
ਮੁੰਬਈ, 4 ਦਸੰਬਰ (ਏਜੰਸੀ)- ਅਦਾਕਾਰ ਮਨੋਜ ਵਾਜਪਾਈ, ਨਸੀਰੂਦੀਨ ਸ਼ਾਹ, ਕੋਕਨਾ ਸੇਨ ਸ਼ਰਮਾ ਅਤੇ ਫਿਲਮ ਨਿਰਮਾਤਾ ਹੰਸਲ ਮਹਿਤਾ ਨੂੰ ਏਸ਼ੀਅਨ ਅਕੈਡਮੀ ਕ੍ਰੇਟਿਵ ਐਵਾਰਡਜ਼ 'ਚ ਸਿਖਰ ਸਨਮਾਨ ਮਿਲੇ ਹਨ | ਸਿੰਘਾਪੁਰ 'ਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਆਯੋਜਿਤ ਪੁਰਸਕਾਰ ...
ਟੋਰਾਂਟੋ, 4 ਦਸੰਬਰ (ਸਤਪਾਲ ਸਿੰਘ ਜੌਹਲ)-ਕੋਰੋਨਾ ਮਹਾਂਮਾਰੀ ਦੌਰਾਨ ਕੈਨੇਡਾ ਵਲੋਂ ਅੰਤਰਾਰਾਸ਼ਟਰੀ ਹਵਾਈ ਅੱਡਿਆਂ ਅੰਦਰ ਵਿਦੇਸ਼ਾਂ ਤੋਂ ਆਉਣ ਵਾਲੇ ਮੁਸਾਫਿਰਾਂ ਦੇ ਟੈਸਟ ਕਰਨ ਦੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ ਅਤੇ ਦੇਸ਼ ਦੇ ਸਭ ਤੋਂ ਵੱਡੇ ਹਵਾਈ ਅੱਡੇ, ...
ਲੰਡਨ, 4 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. 'ਚ ਇਕ ਵਿਅਕਤੀ ਦੂਜੇ ਵਿਸ਼ਵ ਯੁੱਧ ਦੇ ਦੌਰ ਦੇ ਟੈਂਕ ਤਬਾਹ ਕਰਨ ਵਾਲੀ ਇਕ ਗੋਲੀ 'ਤੇ ਡਿੱਗ ਪਿਆ | ਇਸ ਹਾਦਸੇ 'ਚ ਗੋਲੀ ਦਾ ਨੁਕੀਲਾ ਸਿਰਾ ਉਸ ਦੇ ਸਰੀਰ 'ਚ ਧਸ ਗਿਆ | ਜ਼ਖਮੀ ਹਾਲਤ 'ਚ ਹਸਪਤਾਲ ਪਹੁੰਚੇ ਇਸ ਵਿਅਕਤੀ ...
ਸੈਕਰਾਮੈਂਟੋ, 4 ਦਸੰਬਰ (ਹੁਸਨ ਲੜੋਆ ਬੰਗਾ)- ਪ੍ਰਮੁੱਖ ਕੌਮਾਂਤਰੀ ਇਕੂਇਟੀ ਕੰਪਨੀ ਜਨਰਲ ਐਟਲਾਂਟਿਕ ਨੇ ਮਾਸਟਰ ਕਾਰਡ ਦੇ ਸਾਬਕਾ ਸੀ. ਈ. ਓ. ਅਜੇ ਬੰਗਾ ਨੂੰ ਆਪਣਾ ਉਪ ਚੇਅਰਮੈਨ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ | ਕੰਪਨੀ ਅਨੁਸਾਰ ਬੰਗਾ ਵਿਸ਼ਵ ਭਰ 'ਚ ਉਸ ਦੀਆਂ 165 ...
ਲੈਸਟਰ (ਇੰਗਲੈਂਡ), 4 ਦਸੰਬਰ (ਸੁਖਜਿੰਦਰ ਸਿੰਘ ਢੱਡੇ)- ਉੱਤਰੀ ਇੰਗਲੈਂਡ ਦੇ ਵੱਖ-ਵੱਖ ਹਿੱਸਿਆਂ 'ਚ ਆਏ ਅਰਵਿਨ ਤੂਫਾਨ ਦੇ ਚਲਦਿਆਂ ਪ੍ਰਭਾਵਿਤ ਇਲਾਕਿਆਂ 'ਚ ਲਗਪਗ 9,000 ਲੋਕ ਅਜੇ ਵੀ ਬਿਜਲੀ ਤੋਂ ਬਗੈਰ ਰਹਿਣ ਲਈ ਮਜਬੂਰ ਹਨ | ਜਾਣਕਾਰੀ ਅਨੁਸਾਰ ਕਈ ਅਜਿਹੇ ਲੋਕ ਵੀ ਹਨ ...
ਵਿਨੀਪੈਗ, 4 ਦਸੰਬਰ (ਸਰਬਪਾਲ ਸਿੰਘ)-ਵਿਨੀਪੈਗ ਦੇ ਬੁਰਰੋਜ਼ ਹਲਕੇ ਤੋਂ ਐੱਨ.ਡੀ.ਪੀ. ਦੇ ਵਿਧਾਇਕ ਮਿੰਟੂ ਸੰਧੂ ਵਲੋਂ ਵਿਧਾਨ ਸਭਾ ਇਜਲਾਸ ਦੌਰਾਨ ਜਿੱਥੇ ਕਿਸਾਨਾਂ ਨੂੰ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਪਿਛਲੇ ਸਾਲ ਲਿਆਂਦੇ ਗਏ ਤਿੰਨ ਵਿਵਾਦਗ੍ਰਸਤ ਖੇਤੀ ...
ਵੀਨਸ (ਇਟਲੀ), 4 ਦਸੰਬਰ (ਹਰਦੀਪ ਸਿੰਘ ਕੰਗ)- ਸ਼੍ਰੋਮਣੀ ਅਕਾਲੀ ਦਲ ਇਟਲੀ ਇਕਾਈ ਨੇ ਕਿਹਾ ਟਕਸਾਲੀ ਅਕਾਲੀ ਆਗੂ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਨੂੰ ਐੱਸ.ਜੀ.ਪੀ.ਸੀ. ਅੰਤਰਿੰਗ ਕਮੇਟੀ ਦਾ ਮੈਂਬਰ ਚੁਣੇ ਜਾਣਾ ਅਤਿ ਸ਼ਾਲਾਘਾਯੋਗ ਫੈਸਲਾ ਹੈ | ਇਸ ਨਿਯੁਕਤੀ 'ਤੇ ...
ਲੰਡਨ, 4 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤੀਆਂ ਸਮੇਤ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਨੂੰ ਕੋਵਿਡ-19 ਤੋਂ ਪੀੜਤ ਹੋਣ ਅਤੇ ਗੰਭੀਰ ਰੂਪ 'ਚ ਪ੍ਰਭਾਵਿਤ ਹੋਣ ਦਾ ਵੱਧ ਖਤਰਾ ਹੈ | ਇਹ ਯੂ.ਕੇ. ਸਰਕਾਰ ਦੁਆਰਾ ਅਧਿਕਾਰਤ ਸਮੀਖਿਆ 'ਚ ਸਾਹਮਣੇ ਆਇਆ ਹੈ | 'ਕੋਵਿਡ-19 ...
ਲੰਡਨ, 4 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. 'ਚ ਸਿੱਖ ਰੈਜ਼ਮੈਂਟ ਦੀ ਸਥਾਪਨਾ ਲਈ ਜਦੋ ਜਹਿਦ ਜਾਰੀ ਰੱਖਾਂਗੇ, ਇਹ ਵਿਚਾਰ ਪੰਜਾਬੀ ਭਾਸ਼ਾ ਚੇਤਨਾ ਬੋਰਡ ਦੇ ਡਾਇਰੈਕਟਰ ਹਰਮੀਤ ਸਿੰਘ ਭਕਨਾ ਨੇ ਪ੍ਰਗਟ ਕੀਤੇ | ਸ. ਭਕਨਾ ਨੇ ਇਸੇ ਸੰਦਰਭ 'ਚ ਵੱਖ-ਵੱਖ ਸੰਸਦ ...
ਸੈਕਰਾਮੈਂਟੋ 4 ਦਸਬੰਰ (ਹੁਸਨ ਲੜੋਆ ਬੰਗਾ)-ਬੀਤੇ ਦਿਨੀਂ ਓਕਲੈਂਡ ਕਾਊਾਟੀ ਮਿਸ਼ੀਗਨ ਦੇ ਆਕਸਫੋਰਡ ਹਾਈ ਸਕੂਲ 'ਚ ਗੋਲੀਬਾਰੀ ਕਰਕੇ 4 ਵਿਦਿਆਰਥੀਆਂ ਨੂੰ ਮੌਤ ਦੇ ਘਾਟ ਉਤਾਰਨ ਤੇ 8 ਹੋਰਨਾਂ ਨੂੰ ਜ਼ਖ਼ਮੀ ਕਰਨ ਵਾਲੇ ਵਿਦਿਆਰਥੀ ਐਥਨ ਦੇ ਮਾਪਿਆਂ ਨੂੰ ਪੁਲਿਸ ਲੱਭ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX