ਤਾਜਾ ਖ਼ਬਰਾਂ


ਬੈਂਗਲੌਰ ਨੇ ਲਖਨਊ ਨੂੰ ਦਿੱਤਾ 208 ਦੌੜਾਂ ਦਾ ਟੀਚਾ
. . .  32 minutes ago
ਬੈਂਗਲੋਰ ਨੇ ਲਖਨਊ ਨੂੰ ਦਿੱਤਾ 208 ਦੌੜਾਂ ਦਾ ਟੀਚਾ .....
ਦਿੱਲੀ ਹਾਈ ਕੋਰਟ ਨੇ ਹਾਕੀ ਇੰਡੀਆ ਲਈ ਪ੍ਰਸ਼ਾਸਕਾਂ ਦੀ ਤਿੰਨ ਮੈਂਬਰੀ ਕਮੇਟੀ ਨਿਯੁਕਤ ਕੀਤੀ
. . .  48 minutes ago
ਨਵੀਂ ਦਿੱਲੀ, 25 ਮਈ (ਏ.ਐਨ.ਆਈ)- ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਹਾਕੀ ਇੰਡੀਆ ਲਈ ਤਿੰਨ ਮੈਂਬਰੀ 'ਪ੍ਰਸ਼ਾਸਕਾਂ ਦੀ ਕਮੇਟੀ' (ਸੀਓਏ) ਨਿਯੁਕਤ ਕੀਤੀ ...
ਕੁਸ਼ਤੀ ਚੈਂਪੀਅਨਸ਼ਿਪ ਲਈ ਚੁਣੇ ਗਏ ਦੀਪਕ ਪੂਨੀਆ
. . .  40 minutes ago
ਬਡਗਾਮ ਦੇ ਚਦੂਰਾ 'ਚ ਅਮਰੀਨ ਭੱਟ ਦੀ ਰਿਹਾਇਸ਼ 'ਤੇ ਕੀਤੀ ਗੋਲੀਬਾਰੀ
. . .  about 1 hour ago
ਨਵੀਂ ਦਿੱਲੀ, 25 ਮਈ-ਅੱਤਵਾਦੀਆਂ ਨੇ ਅੱਜ ਬਡਗਾਮ ਦੇ ਚਦੂਰਾ 'ਚ ਅਮਰੀਨ ਭੱਟ ਦੀ ਰਿਹਾਇਸ਼ 'ਤੇ ਗੋਲੀਬਾਰੀ ਕੀਤੀ।
ਕਾਰ ਹਾਦਸੇ ਵਿੱਚ 6 ਲੋਕਾਂ ਦੀ ਮੌਤ |
. . .  about 1 hour ago
ਨਵੀਂ ਦਿੱਲੀ, 25 ਮਈ: ਉੱਤਰਾਖੰਡ ਦੇ ਟਿਹਰੀ ਗੜ੍ਹਵਾਲ.....
ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਟੈਕਸਾਸ ਸਕੂਲ ਗੋਲੀਬਾਰੀ 'ਤੇ ਦਿੱਤੀ ਪ੍ਰਤੀਕਿਰਿਆ
. . .  about 1 hour ago
ਨਵੀਂ ਦਿੱਲੀ, 25 ਮਈ: ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਟੈਕਸਾਸ ਸਕੂਲ ਗੋਲੀਬਾਰੀ 'ਤੇ ਦਿੱਤੀ ਪ੍ਰਤੀਕਿਰਿਆ.......
ਜੰਮੂ ਅਤੇ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਹੋਈ ਗੋਲੀਬਾਰੀ
. . .  about 1 hour ago
ਨਵੀਂ ਦਿੱਲੀ, 25 ਮਈ: ਬਡਗਾਮ ਜ਼ਿਲੇ ਦੇ ਚਦੂਰਾ ਇਲਾਕੇ ......
ਆਸਾਮ ਵਿੱਚ ਭਾਰੀ ਮੀਂਹ ਕਾਰਨ ਲੱਖਾਂ ਲੋਕ ਹੋਏ ਪ੍ਰਭਾਵਿਤ
. . .  about 1 hour ago
ਨਵੀਂ ਦਿੱਲੀ, 25 ਮਈ-ਆਸਾਮ ਵਿੱਚ ਭਾਰੀ ਮੀਂਹ ਕਾਰਨ 5.8 ਲੱਖ ਲੋਕ ਪ੍ਰਭਾਵਿਤ ਹੋਏ ਹਨ। ਪ੍ਰਭਾਵਿਤ ਲੋਕਾਂ ਲਈ 345 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ...
ਵਿਦੇਸ਼ੀ ਜਾਨਵਰਾਂ ਦੀ ਗੈਰ-ਕਾਨੂੰਨੀ ਤੌਰ 'ਤੇ ਤਸਕਰੀ ਕਰਦਾ ਨੌਜਵਾਨ ਕਾਬੂ
. . .  about 1 hour ago
ਨਵੀਂ ਦਿੱਲੀ, 25 ਮਈ: ਚਾਲਬਾਵੀਆ ਜੰਕਸ਼ਨ 'ਤੇ ਚੰਭਾਈ ਪੁਲਿਸ ਨੇ ਅੱਜ 28 ਸਾਲਾ ....
ਸਾਬਕਾ ਵਿਧਾਇਕ ਪੀ.ਸੀ ਜਾਰਜ ਨੂੰ ਪਲਰੀਵੱਟਮ ਪੁਲਿਸ ਨੇ ਹਿਰਾਸਤ ਵਿੱਚ ਲਿਆ
. . .  about 1 hour ago
ਨਵੀਂ ਦਿੱਲੀ, 25 ਮਈ: ਸਾਬਕਾ ਵਿਧਾਇਕ ਪੀ.ਸੀ ਜਾਰਜ ਨੂੰ ਅੱਜ ਪਲਰੀਵੱਟਮ ਪੁਲਿਸ ਨੇ ਕਥਿਤ
ਐਨ.ਆਈ.ਏ ਕੋਰਟ ਨੇ ਕਿਹਾ ਕਿ ਯਾਸੀਨ ਮਲਿਕ 'ਚ ਕੋਈ ਸੁਧਾਰ ਨਹੀਂ ਹੋਇਆ, ਮਹਾਤਮਾ ਨੂੰ ਨਹੀਂ ਬੁਲਾ ਸਕਦੇ
. . .  about 1 hour ago
ਨਵੀਂ ਦਿੱਲੀ (ਭਾਰਤ),25 ਮਈ (ਏਐਨਆਈ)-ਵਿਸ਼ੇਸ਼ ਐਨ.ਆਈ.ਏ ਜੱਜ ਪ੍ਰਵੀਨ ਸਿੰਘ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 40ਵੀਂ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕੀਤੀ
. . .  about 1 hour ago
ਨਵੀਂ ਦਿੱਲੀ, 25 ਮਈ: ਪ੍ਰਧਾਨ ਮੰਤਰੀ ਨੇ ਕਿਹਾ, "ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਕੰਮ......
ਸੰਸਦੀ ਅਤੇ ਵਿਧਾਨ ਸਭਾ ਹਲਕੀਆਂ ਦੀਆਂ ਉਪ ਚੋਣਾਂ ਹੋਣਗੀਆਂ 23 ਜੂਨ 2022 ਨੂੰ
. . .  about 1 hour ago
ਨਵੀਂ ਦਿੱਲੀ, 25 ਮਈ : ਪੰਜਾਬ, ਉੱਤਰ ਪ੍ਰਦੇਸ਼, ਤ੍ਰਿਪੁਰਾ, ਆਂਧਰਾ ਪ੍ਰਦੇਸ਼, ਦਿੱਲੀ ਅਤੇ ਝਾਰਖੰਡ......
ਨਗਰ ਕੌਂਸਲ ਨੰਗਲ ਦੇ ਈ.ਓ. ਮਨਜਿੰਦਰ ਸਿੰਘ ਮੁਅੱਤਲ
. . .  about 2 hours ago
ਚੰਡੀਗੜ੍ਹ, 25 ਮਈ-ਨਗਰ ਕੌਂਸਲ ਨੰਗਲ ਦੇ ਈ.ਓ. ਮਨਜਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਨਗਰ ਕੌਂਸਲ ਨੰਗਲ ਵਿਖੇ ਸਵੀਪਿੰਗ ਮਸ਼ੀਨ ਬਿਨਾਂ ਤਕਨੀਕੀ ਪ੍ਰਵਾਨਗੀ ਦੇ ਖ਼ਰੀਦਣ ਦੇ ਮਾਮਲੇ 'ਚ ਕੀਤੀ ਗਈ ਅਣਗਹਿਲੀ ਨੂੰ ਮੁੱਖ ਰੱਖਦੇ ਹੋਏ ਈ.ਓ. ਮਨਜਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਗੰਨੇ ਦੀ ਅਦਾਇਗੀ ਨੂੰ ਲੈ ਕੇ ਕਿਸਾਨਾਂ ਵਲੋਂ ਅੱਜ ਦਾ ਧਰਨਾ ਮੁਲਤਵੀ
. . .  about 2 hours ago
ਫਗਵਾੜਾ, 25 ਮਈ (ਹਰਜੋਤ ਸਿੰਘ ਚਾਨਾ)-ਸੰਯੁਕਤ ਕਿਸਾਨ ਮੋਰਚੇ ਵਲੋਂ 16 ਜਥੇਬੰਦੀਆਂ ਦੇ ਸਹਿਯੋਗ ਨਾਲ ਕਿਸਾਨਾਂ ਦੇ ਗੰਨੇ ਦੀ ਅਦਾਇਗੀ ਦਾ ਬਕਾਇਆ ਲੈਣ ਲਈ ਕਿਸਾਨ ਜਥੇਬੰਦੀਆਂ ਨੇ 26 ਮਈ ਨੂੰ ਫਗਵਾੜਾ ਜੀ.ਟੀ.ਰੋਡ 'ਤੇ ਚਾਰ ਘੰਟੇ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਸੀ...
ਜਥੇਦਾਰ ਮਲਕੀਤ ਸਿੰਘ ਮਹਿਲ ਖੁਰਦ ਨੂੰ ਸਦਮਾ- ਬਾਪੂ ਸਾਧੂ ਸਿੰਘ ਦਾ ਦਿਹਾਂਤ
. . .  about 3 hours ago
ਮਹਿਲ ਕਲਾਂ, 25 ਮਈ (ਅਵਤਾਰ ਸਿੰਘ ਅਣਖੀ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਮੀਤ ਪ੍ਰਧਾਨ ਜਥੇਦਾਰ ਮਲਕੀਤ ਸਿੰਘ ਮਹਿਲ ਖੁਰਦ ਦੇ ਪਿਤਾ ਸਾਧੂ ਸਿੰਘ ਅਕਾਲ ਚਲਾਣਾ ਕਰ ਗਏ ਹਨ। ਇਸ ਦੁਖ ਦੀ ਘੜੀ 'ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ...
ਟੈਰਰ ਫੰਡਿੰਗ ਮਾਮਲੇ 'ਚ ਯਾਸੀਨ ਮਲਿਕ ਨੂੰ ਉਮਰ ਕੈਦ ਦੀ ਸਜ਼ਾ
. . .  about 4 hours ago
ਨਵੀਂ ਦਿੱਲੀ, 25 ਮਈ-ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਅੱਤਵਾਦੀ ਫੰਡਿੰਗ ਮਾਮਲੇ ’ਚ ਦੋਸ਼ੀ ਪਾਏ ਗਏ ਕਸ਼ਮੀਰੀ ਵੱਖਵਾਦੀ ਨੇਤਾ ਯਾਸੀਨ ਮਲਿਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਯਾਸੀਨ ਮਲਿਕ ’ਤੇ 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ...
ਅੱਤਵਾਦੀ ਫਡਿੰਗ ਮਾਮਲੇ 'ਚ ਭਾਰੀ ਸੁਰੱਖਿਆ ਹੇਠ ਯਾਸੀਨ ਮਲਿਕ ਦਿੱਲੀ ਦੀ ਐੱਨ.ਆਈ.ਏ.ਅਦਾਲਤ 'ਚ ਪੇਸ਼
. . .  about 4 hours ago
ਨਵੀਂ ਦਿੱਲੀ, 25 ਮਈ-ਅੱਤਵਾਦੀ ਫਡਿੰਗ ਮਾਮਲੇ 'ਚ ਭਾਰੀ ਸੁਰੱਖਿਆ ਹੇਠ ਯਾਸੀਨ ਮਲਿਕ ਨੂੰ ਦਿੱਲੀ ਦੀ ਐੱਨ.ਆਈ.ਏ.ਅਦਾਲਤ 'ਚ ਪੇਸ਼ ਕੀਤਾ ਗਿਆ ਹੈ।
ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਤੋਂ ਰੋਕਣ ਲਈ ਪੰਜਾਬ ਸਰਕਾਰ ਸੰਜੀਦਾ ਹੋਵੇ- ਐਡਵੋਕੇਟ ਧਾਮੀ
. . .  about 5 hours ago
ਅੰਮ੍ਰਿਤਸਰ, 25 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਯੂਨੀਵਰਸਿਟੀ 'ਚ ਤਬਦੀਲ ਕਰਨ ਤੋਂ ਰੋਕਣ ਲਈ ਪੰਜਾਬ ਸਰਕਾਰ ਨੂੰ ਗੰਭੀਰ ਯਤਨ ਕਰਨ ਲਈ...
ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਇਸ ਵਾਰ ਕਾਗ਼ਜ਼ ਰਹਿਤ ਹੋਵੇਗਾ ਪੰਜਾਬ ਦਾ ਬਜਟ
. . .  about 5 hours ago
ਚੰਡੀਗੜ੍ਹ, 25 ਮਈ-ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਅਤੇ ਪੰਜਾਬੀਆਂ ਦੀ ਤੰਦਰੁਸਤੀ ਨੂੰ ਮੱਦੇਨਜ਼ਰ ਰੱਖਦਿਆਂ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਇਸ ਵਾਰ ਪੰਜਾਬ ਸਰਕਾਰ ਦਾ ਬਜਟ 2022 ਕਾਗ਼ਜ਼ ਰਹਿਤ ਹੋਵੇਗਾ...
ਸ੍ਰੀ ਹਰਿਮੰਦਰ ਸਾਹਿਬ 'ਚ ਤੰਤੀ ਸਾਜ਼ਾਂ ਨਾਲ ਕੀਰਤਨ ਸਬੰਧੀ ਸ਼੍ਰੋਮਣੀ ਕਮੇਟੀ ਸੰਜੀਦਾ
. . .  about 5 hours ago
ਅੰਮ੍ਰਿਤਸਰ, 25 ਮਈ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਪੁਰਾਤਨ ਸ਼ੈਲੀ ਅਨੁਸਾਰ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਗਾਇਨ ਕਰਨ ਸੰਬੰਧੀ ਯਤਨ ਆਰੰਭੇ ਗਏ ਹਨ। ਇਸ ਨੂੰ...
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨਾਲ ਕੀਤੀ ਮੁਲਾਕਾਤ
. . .  about 6 hours ago
ਚੰਡੀਗੜ੍ਹ, 25 ਮਈ-ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਅਤੇ ਹੋਰਨਾਂ ਸੀਨੀਅਰ ਲੀਡਰ ਸਹਿਬਾਨਾਂ ਨਾਲ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਚਰਚਾ ਕੀਤੀ ਗਈ। ਇਸ ਸੰਬੰਧੀ ਉਨ੍ਹਾਂ ਨੇ ਆਪਣੀ ਫੇਸਬੁੱਕ 'ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ।
ਦੋ ਧਿਰਾਂ ਦੀ ਲੜਾਈ 'ਚ ਨੌਜਵਾਨ ਦੀ ਮੌਤ
. . .  about 6 hours ago
ਦਿੜ੍ਹਬਾ ਮੰਡੀ, 25 ਮਈ (ਹਰਬੰਸ ਸਿੰਘ ਛਾਜਲੀ)- ਪਿੰਡ ਦੀਵਾਨਗੜ੍ਹ ਕੈਂਪਸ ਵਿਖੇ ਰੰਜ਼ਿਸ਼ ਕਾਰਨ ਦੋ ਗੁੱਟਾਂ 'ਚ ਹੋਈ ਲੜਾਈ 'ਚ 16 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਲੜਾਈ 'ਚ ਪਿੰਡ ਮੁਨਸ਼ੀਵਾਲਾ, ਰਤਨਗੜ੍ਹ ਸਿੰਧੜਾਂ, ਦੀਵਾਨਗੜ੍ਹ ਕੈਂਪਸ ਅਤੇ ਕੜਿਆਲ ਦੇ...
ਸਕੂਲ ਅਧਿਆਪਕਾਂ ਵਲੋਂ ਅੰਮ੍ਰਿਤਧਾਰੀ ਵਿਦਿਆਰਥੀ ਨੂੰ ਕਕਾਰ ਪਹਿਨਣ ਤੋਂ ਰੋਕਣ 'ਤੇ ਸਿੱਖ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ
. . .  about 6 hours ago
ਮਾਹਿਲਪੁਰ, 25 ਮਈ (ਰਜਿੰਦਰ ਸਿੰਘ)-ਪਹਾੜੀ ਖਿੱਤੇ 'ਚ ਵਸੇ ਪਿੰਡ ਜੇਜੋਂ ਦੁਆਬਾ ਵਿਖੇ ਚੱਲ ਰਹੇ ਸਰਕਾਰੀ ਸੀਨੀਅਰ ਸਮਾਰਟ ਸਕੂਲ 'ਚ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਸਕੂਲ ਦੇ ਕੁਝ ਅਧਿਆਪਕ ਵਲੋਂ ਇਕ...
ਸੁਨਾਮ 'ਚ ਨਸ਼ਿਆਂ ਖ਼ਿਲਾਫ਼ ਪੁਲਿਸ ਅਤੇ ਨੀਮ ਫ਼ੌਜੀ ਬਲਾਂ ਵਲੋਂ ਫਲੈਗ ਮਾਰਚ
. . .  about 6 hours ago
ਸੁਨਾਮ ਊਧਮ ਸਿੰਘ ਵਾਲਾ, 25 ਮਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਜਿੱਥੇ ਸੁਨਾਮ ਪੁਲਿਸ ਵਲੋਂ ਅੱਜ ਸਵੇਰੇ ਹੀ ਸ਼ਹਿਰ ਦੀ ਇਕ ਬਸਤੀ ਵਿਚ ਨਸ਼ਿਆਂ ਦੇ ਧੰਦੇ 'ਚ ਲਿਪਤ ਕੁਝ ਸ਼ੱਕੀ ਵਿਅਕਤੀਆਂ ਦੇ ਘਰਾਂ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 20 ਮੱਘਰ ਸੰਮਤ 553

ਜਲੰਧਰ

ਬੇਰੁਜ਼ਗਾਰਾ ਅਧਿਆਪਕਾਂ ਨੇ ਮੂੰਹ ਹਨੇਰੇ ਸਿੱਖਿਆ ਮੰਤਰੀ ਦੀ ਕੋਠੀ ਦੇ ਬਾਹਰ ਜਾ ਲਾਇਆ ਡੇਰਾ

ਜਲੰਧਰ, 4 ਦਸੰਬਰ (ਰਣਜੀਤ ਸਿੰਘ ਸੋਢੀ)- ਬੇਰੁਜ਼ਗਾਰਾਂ ਬੀ. ਐਡ ਟੈੱਟ ਪਾਸ ਅਧਿਆਪਕਾਂ ਨੇ ਮੂੰਹ ਹਨੇਰੇ ਹੀ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਦੇ ਬਾਹਰ ਜਾ ਡੇਰਾ ਲਾਇਆ, ਜੋ ਕਿ ਪੁਲਿਸ ਪ੍ਰਬੰਧਾਂ 'ਤੇ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ | ਬੀਤੇ ਦਿਨੀਂ 3 ਦਸੰਬਰ ਨੂੰ ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੋਇਆ ਸੀ ਪਰ ਬਿਲਕੁਲ ਮੌਕੇ 'ਤੇ ਬੇਰੁਜ਼ਗਾਰਾਂ ਨੇ ਸਥਾਨਕ ਬੀ. ਐੱਸ. ਐੱਫ. ਚੌਕ ਵਿਚ ਲਾਰੇ ਫੂਕ ਕੇ ਪ੍ਰਦਰਸ਼ਨ ਖ਼ਤਮ ਕਰ ਦਿੱਤਾ ਸੀ | ਪ੍ਰਸ਼ਾਸਨ ਵੱਲੋਂ 5 ਦਸੰਬਰ ਨੂੰ ਸਿੱਖਿਆ ਮੰਤਰੀ ਨਾਲ ਸਥਾਨਕ ਕੋਠੀ ਵਿਚ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਬੇਰੁਜ਼ਗਾਰਾਂ ਨੇ ਅੱਜ ਮੂੰਹ ਹਨੇਰੇ ਹੀ ਦੱਬੇ ਪੈਰੀਂ ਕੋਠੀ ਅੱਗੇ ਪਹੁੰਚ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਦਾ ਕਿ ਪ੍ਰਸ਼ਾਸਨ ਨੂੰ ਕੋਈ ਉੱਗ ਸੁਗ ਨਹੀਂ ਸੀ | ਘਬਰਾਏ ਹੋਏ ਪੁਲਿਸ ਅਧਿਕਾਰੀਆਂ ਵੱਲੋਂ ਬੇਰੁਜ਼ਗਾਰ ਆਗੂਆਂ ਨਾਲ ਧੱਕਾ-ਮੁੱਕੀ ਕਰਕੇ ਮੋਬਾਈਲ ਫ਼ੋਨ ਖੋਹਣ ਤੱਕ ਦੀ ਕੋਸ਼ਿਸ਼ ਕੀਤੀ ਗਈ | ਆਖਿਰ ਲੰਬੀ ਜੱਦੋ ਜਹਿਦ ਮਗਰੋਂ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਬੇਰੁਜ਼ਗਾਰ ਆਗੂਆਂ ਮੀਤ ਪ੍ਰਧਾਨ ਅਮਨ ਸੇਖਾ, ਸੰਦੀਪ ਗਿੱਲ, ਗਗਨਦੀਪ ਕੌਰ, ਰਸ਼ਪਾਲ ਸਿੰਘ, ਹਰਜਿੰਦਰ ਕੌਰ ਗੋਲੀ, ਬਲਕਾਰ ਸਿੰਘ ਮਾਘਾਨੀਆ ਤੇ ਅਮਨਦੀਪ ਕੌਰ ਬਠਿੰਡਾ ਨੂੰ ਦਫ਼ਤਰ ਵਿਚ ਮੀਟਿੰਗ ਕਰਨ ਉਪਰੰਤ 10 ਦਸੰਬਰ ਤੱਕ ਪ੍ਰਵਾਨਿਤ 10880 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦਾ ਭਰੋਸਾ ਦਿੱਤਾ | ਉਨ੍ਹਾਂ ਸਮਾਜਿਕ ਸਿੱਖਿਆ, ਹਿੰਦੀ ਤੇ ਪੰਜਾਬੀ ਦੀਆਂ ਅਸਾਮੀਆਂ ਦੀ ਪੂਰਨ ਜਾਣਕਾਰੀ ਲਈ ਜਲਦੀ ਹੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ |
ਪਰਗਟ ਸਿੰਘ ਦੀ ਕੋਠੀ ਦੇ ਬਾਹਰ ਮੀਡੀਆ ਨਾਲ ਪੁਲਿਸ ਮੁਲਾਜ਼ਮਾਂ ਨੇ ਕੀਤੀ ਬਦਸਲੂਕੀ
ਸਿੱਖਿਆ ਮੰਤਰੀ ਦੀ ਕੋਠੀ ਦੇ ਬਾਹਰ ਨਾਕਾਮ ਪੁਲਿਸ ਪ੍ਰਬੰਧਾਂ ਦੇ ਚਲਦੇ ਮੂੰਹ ਹਨੇਰੇ ਬੇਰੁਜ਼ਗਾਰਾਂ ਅਧਿਆਪਕਾਂ ਦੇ ਕੋਠੀ ਦੇ ਬਾਹਰ ਗੇਟ ਤੱਕ ਪਹੁੰਚਣ 'ਤੇ ਖ਼ਫ਼ਾ ਪੁਲਿਸ ਮੁਲਾਜ਼ਮਾਂ ਨੇ ਮੀਡੀਆ ਕਵਰੇਜ ਕਰਨ ਆਏ ਮੀਡੀਆ ਕਰਮੀਆਂ ਨਾਲ ਬਦਸਲੂਕੀ ਕੀਤੀ ਜਦਕਿ ਇਸ ਸਬੰਧੀ ਏ. ਸੀ. ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਝਾੜ ਪਾਉਂਦਿਆਂ ਮੁਲਾਜ਼ਮਾਂ ਨੂੰ ਕਿਹਾ ਕਿ ਕੁੱਝ ਤਾਂ ਦੇਖ ਲਿਆ ਕਰੋ ਕੌਣ ਹੈ |
ਸਕੂਲੀ ਖੇਡਾਂ ਨੂੰ ਮਜ਼ਬੂਤ ਕਰਨ ਲਈ 2 ਹਜ਼ਾਰ ਪੀ.ਟੀ.ਆਈ. ਅਧਿਆਪਕਾਂ ਦੀ ਕੀਤੀ ਜਾਵੇਗੀ ਭਰਤੀ-ਪਰਗਟ ਸਿੰਘ
ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਸੂਬੇ ਅੰਦਰ 0 ਤੋਂ 8 ਸਾਲ ਦੇ ਬੱਚਿਆਂ ਦੇ ਵਿਕਾਸ ਲਈ ਪੈਰਾ-ਮੀਟਰ ਫਿਕਸ ਹੁੰਦੇ ਹਨ, ਖੇਡਾਂ 'ਚ ਰੁਚੀ ਪੈਦਾ ਕਰਨ ਲਈ ਤੇ ਚੰਗੇ ਖਿਡਾਰੀ ਪੈਦਾ ਕਰਨ ਲਈ ਖੇਡ ਸਭਿਆਚਾਰ ਪੈਦਾ ਕਰਨ ਲਈ ਸਕੂਲ ਪੱਧਰ ਤੋਂ ਸ਼ੁਰੂਆਤ ਕਰਨ ਲਈ 2 ਹਜ਼ਾਰ ਪੀ. ਟੀ. ਆਈ. ਅਧਿਆਪਕ ਭਰਤੀ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਮੇਰੀ ਦਿਲੀ ਇੱਛਾ ਹੈ ਕਿ ਵਿਦੇਸ਼ੀ ਸਾਊਥ ਅਫ਼ਰੀਕਾ ਦਾ ਟਰੇਨਰ ਜੋ ਕਿ ਟਾਟਾ ਕੰਸਲਟੈਂਸੀ ਤਹਿਤ ਉੜੀਸਾ 'ਚ ਕੰਮ ਕਰ ਰਿਹਾ ਹੈ ਤੋਂ ਨਵੀਂ ਭਰਤੀ ਕਰਕੇ ਪੀ.ਟੀ.ਆਈ. ਅਧਿਆਪਕਾਂ ਨੂੰ ਪੰਜ-ਪੰਜ ਸੋ ਦੇ ਗਰੁੱਪ ਬਣਾਕੇ ਸਿਖਲਾਈ ਦਿੱਤੀ ਜਾਵੇ |

ਸਿਪਾਹੀ ਦੀ ਭਰਤੀ ਲਈ ਚੱਲ ਰਹੀ ਕਾਰਵਾਈ ਦਾ ਵਿਰੋਧ ਕਰਨ ਆਏ ਉਮੀਦਵਾਰਾਂ ਨਾਲ ਪੁਲਿਸ ਦੀ ਝੜਪ

ਜਲੰਧਰ, 4 ਦਸੰਬਰ (ਐੱਮ.ਐੱਸ. ਲੋਹੀਆ) - ਪੰਜਾਬ ਪੁਲਿਸ 'ਚ ਸਿਪਾਹੀ ਦੀ ਭਰਤੀ ਦੌਰਾਨ ਗੜਬੜੀ ਦੇ ਦੋਸ਼ ਲਗਾਉਂਦੇ ਹੋਏ ਲਿਖਤੀ ਪਿ੍ਖਿਆ 'ਚੋਂ ਪਛੜ ਗਏ ਉਮੀਦਵਾਰਾਂ ਨੇ ਅੱਜ ਪੀ.ਏ.ਪੀ. 'ਚ ਭਰਤੀ ਲਈ ਚੱਲ ਰਹੀ ਕਾਰਵਾਈ ਦਾ ਵਿਰੋਧ ਕਰਦੇ ਹੋਏ ਗੇਟ ਅੱਗੇ ਪ੍ਰਦਰਸ਼ਨ ਕਰਨਾ ਸ਼ੁਰੂ ...

ਪੂਰੀ ਖ਼ਬਰ »

-ਮਾਮਲਾ ਲੱਕੀ ਗਿੱਲ ਦੀ ਹੱਤਿਆ ਦਾ- ਵਾਰਦਾਤ 'ਚ ਇਸਤੇਮਾਲ ਕੀਤੀ ਬੁੱਧੂ ਲੁਹਾਰਾਂ ਦੀ ਕਾਰ ਬਰਾਮਦ

ਜਲੰਧਰ, 4 ਦਸੰਬਰ (ਐੱਮ.ਐੱਸ. ਲੋਹੀਆ) - ਅਨੀਕੇਤ ਗਿੱਲ ਉਰਫ਼ ਲੱਕੀ ਗਿੱਲ ਪੁੱਤਰ ਕੁਲਵੰਤ ਰਾਏ ਵਾਸੀ ਅਰਜੁਨ ਨਗਰ ਲਾਡੋਵਾਲੀ ਰੋਡ ਜਲੰਧਰ ਦੀ ਹੋਈ ਹੱਤਿਆ ਦੇ ਮਾਮਲੇ ਇਸਤੇਮਾਲ ਕੀਤੀ ਗਈ ਕਾਰ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਬਰਾਮਦ ਕਰ ਲਈ ਹੈ | ਥਾਣਾ ਮੁਖੀ ...

ਪੂਰੀ ਖ਼ਬਰ »

ਅਮਰੀ ਦੀ ਬਿਲੰਡਿਗ ਨਿਗਮ ਦੇ ਨਿਸ਼ਾਨੇ 'ਤੇ, ਤੀਜੀ ਵਾਰ ਸੀਲ

ਜਲੰਧਰ, 4 ਦਸੰਬਰ (ਸ਼ਿਵ)- ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਇਕ ਟੀਮ ਨੇ ਮਸਜਿਦ ਕੁਮਹਾਰਾਂ ਕੋਲ ਭਾਜਪਾ ਦਿਹਾਤੀ ਦੇ ਪ੍ਰਧਾਨ ਅਮਰਜੀਤ ਸਿੰਘ ਅਮਰੀ ਦੀ ਤੀਜੀ ਵਾਰ ਇਮਾਰਤ ਸੀਲ ਕਰ ਦਿੱਤੀ ਹੈ | ਸ਼ਿਕਾਇਤਕਰਤਾ ਕੁਲਦੀਪਕ ਸਿੰਘ ਦੀ ਸ਼ਿਕਾਇਤ 'ਤੇ ਬਿਲਡਿੰਗ ਵਿਭਾਗ ਨੇ ...

ਪੂਰੀ ਖ਼ਬਰ »

ਵਿਆਜ ਦੀ ਰਕਮ 'ਚ ਰਾਹਤ ਨਾ ਦੇਣ ਸੰਬੰਧੀ ਮੁੱਖ ਮੰਤਰੀ ਨੂੰ ਸ਼ਿਕਾਇਤ

ਸ਼ਿਵ ਸ਼ਰਮਾ ਜਲੰਧਰ, 4 ਦਸੰਬਰ- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇੰਪਰੂਵਮੈਂਟ ਟਰੱਸਟ ਦੀਆਂ ਕਾਲੋਨੀਆਂ ਦੇ ਅਲਾਟੀਆਂ ਵੱਲ ਖੜੀਆਂ ਰਕਮਾਂ 'ਤੇ 15 ਫੀਸਦੀ ਜਗ੍ਹਾ ਅੱਧਾ ਵਿਆਜ ਵਸੂਲਣ ਦੀ ਰਾਹਤ ਦੇਣ ਦੇ ਐਲਾਨ ਦੇ ਬਾਵਜੂਦ ਅਲਾਟੀਆਂ ਨੂੰ ਇਸ ਦਾ ਅਜੇ ਤੱਕ ...

ਪੂਰੀ ਖ਼ਬਰ »

ਸ੍ਰੀ ਅਦ੍ਵੈਤ ਸਵਰੂਪ ਆਸ਼ਰਮ 'ਚ ਸਿਵਲ ਸਰਜਨ, ਜ਼ਿਲ੍ਹਾ ਟੀਕਾਕਰਨ ਅਧਿਕਾਰੀ ਤੇ ਹੋਰਨਾਂ ਦਾ ਸਨਮਾਨ

ਜਲੰਧਰ, 4 ਦਸੰਬਰ (ਐੱਮ. ਐੱਸ. ਲੋਹੀਆ) - ਸ੍ਰੀ ਅਦÉੈਤ ਸਵਰੂਪ ਆਸ਼ਰਮ ਨਿਜਾਤਮ ਨਗਰ, ਬਸਤੀ ਨੌ ਵਲੋਂ ਕੋਵਿਡ ਵੈਕਸੀਨੇਸ਼ਨ ਮੁਹਿੰਮ 'ਚ ਆਪਣਾ ਯੋਗਦਾਨ ਪਾਉਂਦੇ ਹੋਏ 100ਵਾਂ ਟੀਕਾਕਰਨ ਕੈਂਪ ਲਗਾਇਆ ਗਿਆ ਜਿਸ 'ਚ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਤੇ ਜ਼ਿਲ੍ਹਾ ...

ਪੂਰੀ ਖ਼ਬਰ »

ਸ਼ਾਲੀਮਾਰ ਇਨਕਲੇਵ ਸੁਸਾਇਟੀ ਨੂੰ ਬੇਰੀ ਨੇ ਇਕ ਲੱਖ ਰੁਪਏ ਦੀ ਗ੍ਰਾਂਟ ਦਿੱਤੀ

ਜਲੰਧਰ ਛਾਉਣੀ, 4 ਦਸੰਬਰ (ਪਵਨ ਖਰਬੰਦਾ)-ਵਿਧਾਇਕ ਰਜਿੰਦਰ ਬੇਰੀ ਦੀ ਦੇਖਰੇਖ 'ਚ ਜਿੱਥੇ ਕੇਂਦਰੀ ਹਲਕੇ ਦੇ ਅਧੀਨ ਆਉਂਦੇ ਸਾਰੇ ਹੀ ਵਾਰਡਾਂ ਦਾ ਸਰਬਪੱਖੀ ਵਿਕਾਸ ਹੋ ਰਿਹਾ ਹੈ, ਉਸੇ ਤਰ੍ਹਾਂ ਹੀ ਵਿਧਾਇਕ ਰਜਿੰਦਰ ਬੇਰੀ ਵਲੋਂ ਵਾਰਡ ਨੰਬਰ 8 ਦੇ ਅਧੀਨ ਆਉਂਦੇ ਸਾਰੇ ਹੀ ...

ਪੂਰੀ ਖ਼ਬਰ »

ਕਿਸਾਨਾਂ ਦੀ ਲੰਬੇ ਸੰਘਰਸ਼ ਤੋਂ ਬਾਅਦ ਜਿੱਤ ਹੋਈ- ਭੁੱਲਰ

ਜਲੰਧਰ, 4 ਦਸੰਬਰ (ਸਾਬੀ)- ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਸਾਬਕਾ ਡੀ.ਜੀ.ਪੀ. ਮਹਿਲ ਸਿੰਘ ਭੁੱਲਰ ਆਈ.ਪੀ.ਐੱਸ. ਦੀ ਪ੍ਰਧਾਨਗੀ ਹੇਠ ਸੀਨੀਅਰ ਸੇਵਾ ਮੁਕਤ ਪੁਲਿਸ ਕਰਮਚਾਰੀਆਂ ਦੀ ਇਕ ਵਿਸ਼ੇਸ਼ ਬੈਠਕ ਪੀ.ਏ.ਪੀ. ਗੋਲਫ ਕਲੱਬ ਵਿਖੇ ਹੋਈ ਤੇ ਇਸ ਵਿਚ ਲੰਬੇ ਸੰਘਰਸ਼ ਤੋਂ ...

ਪੂਰੀ ਖ਼ਬਰ »

ਮੋਟਰਾਂ ਦੀ ਬਿਜਲੀ ਨਾ ਆਉਣ ਦੀ ਕਿਸਾਨਾਂ ਵਲੋਂ ਮੁੱਖ ਇੰਜੀਨੀਅਰ ਨੂੰ ਸ਼ਿਕਾਇਤ

ਜਲੰਧਰ, 4 ਦਸੰਬਰ (ਸ਼ਿਵ)-ਕਪੂਰਥਲਾ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਜਲੰਧਰ ਸਥਿਤ ਪਾਵਰਕਾਮ ਦੇ ਮੁੱਖ ਇੰਜ. ਜੈਨਿੰਦਰ ਦਾਨੀਆ ਨੂੰ ਮੋਟਰਾਂ ਦੀ ਬਿਜਲੀ ਨਾ ਮਿਲਣ ਦੀ ਸ਼ਿਕਾਇਤ ਕੀਤੀ ਹੈ ਤੇ ਕਿਹਾ ਹੈ ਕਿ ਬਿਜਲੀ ਨਾ ਆਉਣ 'ਤੇ ਸਬਜ਼ੀਆਂ ਦਾ ਵੱਡੇ ...

ਪੂਰੀ ਖ਼ਬਰ »

ਨਸਬੰਦੀ ਪੰਦਰ੍ਹਵਾੜੇ ਦੌਰਾਨ ਮਰਦਾਂ ਤੇ ਔਰਤਾਂ ਨੇ ਕਰਵਾਏ ਪਰਿਵਾਰ ਨਿਯੋਜਨ ਦੇ ਆਪ੍ਰੇਸ਼ਨ

ਜਲੰਧਰ, 4 ਦਸੰਬਰ (ਐੱਮ.ਐੱਸ. ਲੋਹੀਆ) -ਪਰਿਵਾਰ ਨਿਯੋਜਨ ਪ੍ਰਤੀ ਲੋਕਾਂ ਨੂੰ ਜਾਗਰੂਕ ਅਤੇ ਪਰਿਵਾਰ ਨਿਯੋਜਨ ਦੀਆਂ ਸੇਵਾਵਾਂ ਦੇਣ ਦੇ ਮਕਸਦ ਨਾਲ 21 ਨਵੰਬਰ ਤੋਂ 4 ਦਸੰਬਰ ਤੱਕ ਨਸਬੰਦੀ ਪੰਦਰਵਾੜਾ ਮਨਾਇਆ ਗਿਆ, ਜਿਸ ਦੌਰਾਨ 202 ਮਰਦਾਂ ਅਤੇ ਅÏਰਤਾਂ ਵਲੋਂ ਪਰਿਵਾਰ ...

ਪੂਰੀ ਖ਼ਬਰ »

ਵਿਧਾਇਕ ਬਾਵਾ ਹੈਨਰੀ ਦੇ ਸਹਿਯੋਗ ਨਾਲ ਈ-ਸ਼੍ਰਮ ਕਾਰਡ ਬਣਾਉਣ ਸੰਬੰਧੀ ਕੈਂਪ ਲਗਾਇਆ

ਮਕਸੂਦਾਂ, 4 ਦਸੰਬਰ (ਸਤਿੰਦਰਪਾਲ ਸਿੰਘ)- ਵਾਰਡ ਨੰਬਰ : 71 ਪ੍ਰੀਤ ਖ਼ਾਲਸਾ ਦਫ਼ਤਰ ਵਿਖੇ ਪੰਜਾਬ ਸਰਕਾਰ ਤੇ ਉੱਤਰੀ ਹਲਕੇ ਦੇ ਵਿਧਾਇਕ ਸ੍ਰੀ ਬਾਵਾ ਹੈਨਰੀ ਦੇ ਸਹਿਯੋਗ ਨਾਲ ਈ-ਸ਼੍ਰਮ ਕਾਰਡ (ਲੇਬਰ ਕਾਰਡ) ਬਣਾਉਣ ਦਾ ਕੈਂਪ ਲਗਾਇਆ ਗਿਆ | ਇਹ ਈ-ਸ਼੍ਰਮ ਕਾਰਡ ਬਣਾਉਣ ਦਾ ...

ਪੂਰੀ ਖ਼ਬਰ »

ਸ਼ਕਤੀ ਪਾਰਕ, ਬੁੱਢਾ ਮੱਲ ਮੈਦਾਨ ਗਰਾਊਾਡ 'ਚ ਉਪਨ ਜਿੰਮ ਸ਼ੁਰੂ

ਜਲੰਧਰ, 4 ਦਸੰਬਰ (ਸ਼ਿਵ)- ਜਲੰਧਰ ਵੈਸਟ ਦੇ ਵਿਧਾਇਕ ਸੁਸ਼ੀਲ ਰਿੰਕੂ ਵੱਲੋਂ ਵੈਸਟ ਹਲਕੇ ਦੇ 30 ਪਾਰਕਾਂ ਵਿਚ ਓਪਨ ਜਿੰਮ ਲਗਵਾਏ ਜਾਣੇ ਹਨ ਜਿਸ ਦੇ ਹੇਠ ਵਾਰਡ ਨੰਬਰ 45 ਅਤੇ 46 ਦੇ ਸੰਯੁਕਤ ਸ਼ਕਤੀ ਪਾਰਕ ਬਸਤੀ ਗੁਜਾਂ ਤੇ ਬੁੱਢਾ ਮਲ ਮੈਦਾਨ ਭਾਰਗੋ ਕੈਂਪ ਵਿਚ ਅੱਜ ਓਪਨ ...

ਪੂਰੀ ਖ਼ਬਰ »

ਮਨੋਜ ਅਗਰਵਾਲ ਨੇ ਵਿਧਾਨ ਸਭਾ ਹਲਕਾ ਜਲੰਧਰ ਕੇਂਦਰੀ 'ਚ ਤੇਜ਼ ਕੀਤੀਆਂ ਸਰਗਰਮੀਆਂ

ਜਲੰਧਰ, 4 ਦਸੰਬਰ (ਜਸਪਾਲ ਸਿੰਘ)- ਅਗਰਵਾਲ ਸਮਾਜ ਭਲਾਈ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਮਨੋਜ ਅਗਰਵਾਲ ਨੇ ਵਿਧਾਨ ਸਭਾ ਹਲਕਾ ਜਲੰਧਰ ਕੇਂਦਰੀ ਤੋਂ ਕਾਂਗਰਸ ਦੀ ਟਿਕਟ 'ਤੇ ਦਾਅਵਾ ਪੇਸ਼ ਕਰਦਿਆਂ ਹਲਕੇ 'ਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਉਨ੍ਹਾਂ ਦੀ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਉਦਯੋਗਾਂ ਦੇ ਮਾਹਰਾਂ ਨਾਲ ਮਿਲ ਕੇ ਬਣਾਈ ਜਾਵੇਗੀ ਸਿੱਖਿਆ ਨੀਤੀ- ਪਰਗਟ ਸਿੰਘ

ਜਲੰਧਰ, 4 ਦਸੰਬਰ (ਰਣਜੀਤ ਸਿੰਘ ਸੋਢੀ)- ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂ ਵਿਦਿਆਲਾ ਜਲੰਧਰ ਵੱਲੋਂ ਪੰਜਾਬ ਸਰਕਾਰ ਦੇ ਪ੍ਰਤੀਨਿਧੀਆਂ ਨਾਲ ਮਿਲ ਕੇ 'ਪੰਜਾਬ ਦਾ ਭਵਿੱਖ' ਪ੍ਰੋਗਰਾਮ ਕਰਵਾਇਆ ਗਿਆ ਜਿਸ 'ਚ ਪਦਮਸ੍ਰੀ ਪਰਗਟ ਸਿੰਘ, ਉੱਚ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਰੇਤ ਦੇ ਮੁੱਲ ਦਾ ਕੀਤਾ ਐਲਾਨ ਚੋਣਾਵੀ ਜੁਮਲਾ - ਰਾਜਪਾਲ

ਜਲੰਧਰ, 4 ਦਸੰਬਰ (ਐੱਮ.ਐੱਸ. ਲੋਹੀਆ) – ਸ਼੍ਰੋਮਣੀ ਅਕਾਲੀ ਦਲ ਬਾਦਲ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ਨੇ ਅੱਜ ਰੇਤ ਦੀ ਟਰਾਲੀ ਘੇਰ ਕੇ ਜਦੋਂ ਰੇਤ ਦਾ ਰੇਟ ਪੁੱਛਿਆ ਤਾਂ ਪਤਾ ਲੱਗਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤੇ ਐਲਾਨ ...

ਪੂਰੀ ਖ਼ਬਰ »

ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਖੇਡਾਂ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦੀ ਲੋੜ : ਅਮਿਤ ਸ਼ਰਮਾ

ਜਲੰਧਰ, 4 ਦਸੰਬਰ (ਜਤਿੰਦਰ ਸਾਬੀ)- ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਖੇਡਾਂ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦੀ ਅਪੀਲ ਕਰਦਿਆਂ ਜੁਆਇੰਟ ਕਮਿਸ਼ਨਰ ਜੀ.ਐਸ.ਟੀ. ਅਮਿਤ ਸ਼ਰਮਾ ਨੇ ਅੱਜ ਜਲੰਧਰ ਹਾਈਟਸ ਕਿ੍ਕਟ ਪ੍ਰੀਮੀਅਰ ਲੀਗ ਦੇ ਤੀਜੇ ...

ਪੂਰੀ ਖ਼ਬਰ »

ਮਾਤਾ ਪ੍ਰੀਤਮ ਕੌਰ ਚੱਢਾ ਨੂੰ ਭਾਵ ਭਿੰਨੀਆਂ ਸ਼ਰਧਾਜਲੀਆਂ

ਜਲੰਧਰ, 4 ਨਵੰਬਰ (ਹਰਵਿੰੇਦਰ ਸਿੰਘ ਫੁੱਲ)- ਮਾਤਾ ਪ੍ਰੀਤਮ ਕੌਰ ਚੱਢਾ ਜੋ ਬੀਤੇ ਦਿਨੀ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਦੀ ਆਤਮਿਕ ਸ਼ਾਂਤੀ ਲਈ ਰੱਖੇ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ | ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਨੌਵੀ ...

ਪੂਰੀ ਖ਼ਬਰ »

ਨਾਰੀ ਨਿਕੇਤਨ ਵਿਖੇ ਉਤਸ਼ਾਹ ਨਾਲ ਮਨਾਇਆ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦਾ ਜਨਮ ਦਿਨ

ਜਲੰਧਰ, 4 ਦਸੰਬਰ (ਹਰਵਿੰਦਰ ਸਿੰਘ ਫੁੱਲ)-ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦਾ ਜਨਮ ਦਿਨ ਜਲੰਧਰ ਦੇ ਨਾਰੀ ਨਿਕੇਤਨ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਨਾਰੀ ਨਿਕੇਤਨ ਦੇ ਟਰੱਸਟੀ ਸੀਮਾ ਚੋਪੜਾ, ਨੀਨਾ ਸੋਧੀ, ਸੀ.ਈ.ਉ. ਨਵਿਤਾ ...

ਪੂਰੀ ਖ਼ਬਰ »

57ਵੀਂ ਸੀਨੀਅਰ ਪੰਜਾਬ ਸਟੇਟ ਜਿਮਨਾਸਟਿਕ ਚੈਂਪੀਅਨਸ਼ਿਪ ਸ਼ੁਰੂ

ਜਲੰਧਰ, 4 ਦਸੰਬਰ (ਜਤਿੰਦਰ ਸਾਬੀ)- 57ਵੀਂ ਸੀਨੀਅਰ ਪੰਜਾਬ ਸਟੇਟ ਜਿਮਨਾਸਟਿਕ ਚੈਂਪੀਅਨਸ਼ਿਪ (ਰਿਧਮਿਕ) ਸਪੋਰਟਸ ਸਕੂਲ ਜਲੰਧਰ ਵਿਖੇ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਈ | ਚੈਂਪੀਅਨਸ਼ਿਪ ਦਾ ਉਦਘਾਟਨ ਬੰਗਲਾਦੇਸ਼ ਜਿਮਨਾਸਟਿਕ ਫੈੱਡਰੇਸ਼ਨ ਦੇ ਜਨਰਲ ਸਕੱਤਰ ਅਹਿਮਦ ...

ਪੂਰੀ ਖ਼ਬਰ »

-ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ- ਉਮੀਦਵਾਰਾਂ ਵਲੋਂ 9 ਤੇ 10 ਨੂੰ ਦਾਖ਼ਲ ਕੀਤੇ ਜਾਣਗੇ ਕਾਗ਼ਜ਼

ਜਲੰਧਰ, 4 ਦਸੰਬਰ (ਚੰਦੀਪ ਭੱਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 17 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾ ਨੂੰ ਲੈ ਕੇ ਅੱਜ ਚੋਣ ਅਧਿਕਾਰੀਆਂ ਵਕੀਲ ਐਨ.ਪੀ.ਐਸ. ਥਿੰਦ, ਹਰਦੇਵ ਸਿੰਘ ਭਾਰਜ, ਰਾਜ ਕਰਨ ਸੱਦੀ ਨੇ ਸਾਰੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ | ਉਨ੍ਹਾਂ ਦੱਸਿਆ ...

ਪੂਰੀ ਖ਼ਬਰ »

ਚੋਣਾਂ ਨੇੜੇ ਹੋਣ ਕਰਕੇ ਵੀ ਕਈ ਇਲਾਕਿਆਂ 'ਚ ਨਹੀਂ ਬਣਾਈਆਂ ਜਾ ਰਹੀਆਂ ਤੋੜੀਆਂ ਹੋਈਆਂ ਗਲੀਆਂ ਤੇ ਸੜਕਾਂ

ਸ਼ਿਵ ਸ਼ਰਮਾ ਜਲੰਧਰ, 4 ਦਸੰਬਰ- ਵਿਧਾਨ ਸਭਾ ਚੋਣਾਂ ਨੂੰ ਹੁਣ ਕੁਝ ਹੀ ਮਹੀਨੇ ਰਹਿ ਗਏ ਹਨ ਪਰ ਦੂਜੇ ਪਾਸੇ ਚੋਣ ਵਰੇ•੍ਹ ਵਿਚ ਠੇਕੇਦਾਰਾਂ ਵੱਲੋਂ ਕਈ ਜਗ੍ਹਾ ਗਲੀਆਂ ਸੜਕਾਂ ਤੋੜੀਆਂ ਗਈਆਂ ਹਨ ਪਰ ਉਨ੍ਹਾਂ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਜਾ ਰਿਹਾ ਹੈ ਜਿਸ ਕਰਕੇ ...

ਪੂਰੀ ਖ਼ਬਰ »

ਪੰਜਾਬ ਦੀ ਆਰਥਿਕਤਾ 'ਚ ਸੁਧਾਰ ਕੇਵਲ ਭਾਜਪਾ ਹੀ ਲਿਆ ਸਕਦੀ ਹੈ- ਕਾਹਲੋਂ

ਜਲੰਧਰ ਛਾਉਣੀ, 4 ਦਸੰਬਰ (ਪਵਨ ਖਰਬੰਦਾ)- ਕਾਂਗਰਸ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੂਬੇ ਦੇ ਲੋਕਾਂ ਨਾਲ ਝੂਠੇ ਵਾਅਦੇ ਤੇ ਲਾਅਰੇ ਲਾ ਕੇ ਕੇਵਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਲੋਕਾਂ ਦੇ ਸਾਹਮਣੇ ਬਹੁਤ ਹੀ ਜਲਦ ਸੱਚਾਈ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ 'ਚ ਥੈਲਾਸੀਮਿਕ ਬੱਚਿਆਂ ਲਈ 46 ਯੂਨਿਟ ਖ਼ੂਨਦਾਨ

ਜਲੰਧਰ, 4 ਦਸੰਬਰ (ਐੱਮ.ਐੱਸ. ਲੋਹੀਆ) - ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਆਲ ਇੰਡੀਆ ਹਿਊਮਨ ਰਾਈਟਸ ਤੇ ਆਗਾਜ਼ ਐਨ.ਜੀ.ਓ. ਵਲੋਂ ਸਿਵਲ ਹਸਪਤਾਲ 'ਚ ਲਗਾਇਆ | ਥੈਲਾਸੀਮਕ ਚਿਲਡਰਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਇੰਜ. ਟੀ. ਐਸ. ਭਾਟੀਆ ...

ਪੂਰੀ ਖ਼ਬਰ »

ਇਪਟਾ ਦੀ 2 ਦਿਨਾ ਰਾਸ਼ਟਰੀ ਬੈਠਕ ਸ਼ੁਰੂ

ਜਲੰਧਰ 4 ਦਸੰਬਰ (ਹਰਵਿੰਦਰ ਸਿੰਘ ਫ਼ੁਲ)- ਆਜ਼ਾਦੀ ਦੇ 75 ਵਰੇ੍ਹ ਪੂਰੇ ਹੋਣ 'ਤੇ ਦੇਸ਼ ਭਰ ਵਿਚ ਮਨਾਏ ਜਾ ਰਹੇ ਜਸ਼ਨਾਂ ਤਹਿਤ ਇਪਟਾ ਵੱਲੋਂ ਸੰਸਕ੍ਰਿਤਕ ਯਾਤਰਾ 'ਢਾਈ ਅੱਖਰ ਪ੍ਰੇਮ ਦੇ' ਕੱਢਣ ਦਾ ਐਲਾਨ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇੰਡੀਅਨ ਪੀਪਲ ਥੀਏਟਰ ...

ਪੂਰੀ ਖ਼ਬਰ »

ਜ਼ਿਲ੍ਹਾ ਜਲੰਧਰ ਕਿੱਕ ਬਾਕਸਿੰਗ ਦੀ ਓਵਰਆਲ ਟਰਾਫ਼ੀ 'ਤੇ ਸੰਸਕ੍ਰਿਤੀ ਕੇ.ਐਮ.ਵੀ ਦਾ ਕਬਜ਼ਾ

ਜਲੰਧਰ, 4 ਦਸੰਬਰ (ਸਾਬੀ)- ਜ਼ਿਲ੍ਹਾ ਜਲੰਧਰ ਕਿੱਕ ਬਾਕਸਿੰਗ ਐਸੋਸੀਏਸ਼ਨ ਵੱਲੋਂ ਸਥਾਨਕ ਸੰਸਕਿ੍ਤੀ ਕੇ.ਐਮ.ਵੀ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਸਬ ਜੂਨੀਅਰ, ਜੂਨੀਅਰ, ਸੀਨੀਅਰ ਤੇ ਕੈਡਿਟ ਚੈਂਪੀਅਨਸ਼ਿਪ ਕਰਵਾਈ ਗਈ | ਇਸ ਮੌਕੇ ਵੱਖ ਵੱਖ ਵਰਗਾਂ ਦੇ ਮੁਕਾਬਲੇ ਕਰਵਾਏ ...

ਪੂਰੀ ਖ਼ਬਰ »

ਆਈਵਰੀ ਹਾਊਸ ਦਾ ਇੰਟਰ ਹਾਊਸ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 4 ਦਸੰਬਰ (ਰਣਜੀਤ ਸਿੰਘ ਸੋਢੀ)-ਬੱਚਿਆਂ ਦੇ ਅੰਗਰੇਜ਼ੀ ਭਾਸ਼ਾ ਦੇ ਉਚਾਰਣ ਵਿਚ ਸੁਧਾਰ ਲਿਆਉਣ ਲਈ ਡਿਪਸ ਸਕੂਲ ਰਈਆ ਵਿਖੇ ਇੰਟਰ ਹਾਊਸ ਇੰਗਲਿਸ਼ ਪਲੇਅ ਮੁਕਾਬਲੇ ਕਰਵਾਏ ਗਏ, ਜਿਸ 'ਚ ਚਾਰ ਹਾਊਸਾਂ ਦੇ ਵਿਦਿਆਰਥੀਆਂ ਨੇ ਸਮਾਜ ਦੀ ਬਿਹਤਰੀ ਲਈ ਦਇਆ, ਦਿਆਲਤਾ ਅਤੇ ...

ਪੂਰੀ ਖ਼ਬਰ »

ਪੀ.ਸੀ.ਐਮ. ਐਸ.ਡੀ. ਕਾਲਜ ਫ਼ਾਰ ਵੁਮੈਨ ਜਲੰਧਰ ਨੇ ਹਾਕੀ ਅੰਤਰ-ਕਾਲਜ ਚੈਂਪੀਅਨਸ਼ਿਪ ਜਿੱਤੀ

ਜਲੰਧਰ, 4 ਦਸੰਬਰ (ਜਤਿੰਦਰ ਸਾਬੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ 28 ਤੋਂ 30 ਨਵੰਬਰ ਤੱਕ ਅੰਤਰ ਕਾਲਜ ਚੈਂਪੀਅਨਸ਼ਿਪ (ਬੀ ਡਿਵੀਜ਼ਨ) ਕਰਵਾਈ ਗਈ ਜਿਸ ਵਿਚ ਵੱਖ ਵੱਖ ਕਾਲਜਾਂ ਨੇ ਹਿੱਸਾ ਲਿਆ | ਮਹਿਲਾ ਹਾਕੀ ਪ੍ਰਤੀਯੋਗਤਾ ਵਿਚ ਪਹਿਲੇ ਅਤੇ ਦੂਸਰੇ ਦਿਨ ਹਿੰਦੂ ...

ਪੂਰੀ ਖ਼ਬਰ »

ਵਿਧਾਨ ਸਭਾ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਨੂੰ ਪੂਰੀ ਮੁਸ਼ਤੈਦੀ ਨਾਲ ਕੀਤਾ ਜਾਵੇਗਾ ਲਾਗੂ - ਜੁਆਇੰਟ ਕਮਿਸ਼ਨਰ ਪੁਲਿਸ

ਜਲੰਧਰ, 4 ਦਸੰਬਰ (ਐੱਮ. ਐੱਸ. ਲੋਹੀਆ) - ਆਗਾਮੀ ਵਿਧਾਨ ਸਭਾ ਚੋਣਾਂ-2022 ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਭਾਰਤ ਚੋਣ ਕਮਿਸ਼ਨ ਦੇ ਅਧਿਕਾਰੀ ਨਿਤੇਸ਼ ਵਿਆਸ (ਡਿਪਟੀ ਚੋਣ ਕਮਿਸ਼ਨਰ) ਨੇ ਪੰਜਾਬ ਰਾਜ ਦੇ ਮੁੱਖ ਚੋਣ ਅਧਿਕਾਰੀ, ਸਟੇਟ ਪੁਲਿਸ ਨੋਡਲ ਅਫ਼ਸਰ, ਸਮੂਹ ਡਿਪਟੀ ...

ਪੂਰੀ ਖ਼ਬਰ »

ਕਾਰ ਮੋਟਰਸਾਈਕਲ ਦੀ ਟੱਕਰ 'ਚ ਇਕ ਦੀ ਮੌਤ

ਮਕਸੂਦਾਂ, 4 ਦਸੰਬਰ (ਸਤਿੰਦਰਪਾਲ ਸਿੰਘ)- ਥਾਣਾ ਮਕਸੂਦਾਂ ਦੇ ਅਧੀਨ ਆਉਂਦੀ ਸੂਰਾਨੁੱਸੀ ਰੋਡ 'ਤੇ ਤੇਜ਼ ਰਫ਼ਤਾਰ ਕਾਰ ਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਜਦਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ | ਲੋਕਾਂ ਨੇ ਕਾਰ ਚਾਲਕ ਨੂੰ ...

ਪੂਰੀ ਖ਼ਬਰ »

ਐਡ. ਕੋਹਾੜ ਵਲੋਂ 'ਸ਼ਾਹਕੋਟ ਰੈਲੀ' ਨੂੰ ਸਫਲ ਬਣਾਉਣ ਲਈ ਵਰਕਰਾਂ ਦਾ ਧੰਨਵਾਦ

ਸ਼ਾਹਕੋਟ, 4 ਦਸੰਬਰ (ਸਚਦੇਵਾ, ਬਾਂਸਲ)- ਸ਼ਾਹਕੋਟ ਹਲਕੇ ਤੋਂ ਅਕਾਲੀ-ਬਸਪਾ ਉਮੀਦਵਾਰ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਵਲੋਂ ਸ਼ਾਹਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰੈਲੀ ਨੂੰ ਸਫ਼ਲ ਬਣਾਉਣ ਲਈ ਅਕਾਲੀ-ਬਸਪਾ ਵਰਕਰਾਂ ਦਾ ...

ਪੂਰੀ ਖ਼ਬਰ »

ਲੱਖਾਂ ਦੀ ਠੱਗੀ ਮਾਰਨ ਵਾਲਾ ਟਰੈਵਲ ਏਜੰਟ ਕਾਬੂ

ਜਮਸ਼ੇਰ ਖ਼ਾਸ, 4 ਦਸੰਬਰ (ਅਵਤਾਰ ਤਾਰੀ)-ਪੁਰਤਗਾਲ ਭੇਜਣ ਦੇ ਨਾਂਅ ਤੇ 11.50 ਲੱਖ ਰੁਪਏ ਦੀ ਠੱਗੀ ਕਰਨ ਵਾਲਾ ਟਰੈਵਲ ਏਜੰਟ ਨੂੰ ਥਾਣਾ ਸਦਰ ਦੀ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਗਿਆ ਹੈ | ਏ.ਸੀ.ਪੀ. ਜਲੰਧਰ ਛਾਉਣੀ ਰਵਿੰਦਰ ਸਿੰਘ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਸੁਖਦੇਵ ...

ਪੂਰੀ ਖ਼ਬਰ »

ਡੀ.ਐਚ.ਓ. ਬਣਨ 'ਤੇ ਡਾ. ਬਾਠਲਾ ਦਾ ਆਈ.ਐਮ.ਏ. ਨੇ ਕੀਤਾ ਸਨਮਾਨ

ਜਲੰਧਰ, 4 ਦਸੰਬਰ (ਐੱਮ.ਐੱਸ. ਲੋਹੀਆ) - ਈ.ਐੱਸ.ਆਈ. ਹਸਪਤਾਲ 'ਚ ਸੇਵਾਵਾਂ ਦੇ ਰਹੇ ਡਾ: ਨਰੇਸ਼ ਬਾਠਲਾ ਨੂੰ ਜ਼ਿਲ੍ਹਾ ਸਿਹਤ ਅਧਿਕਾਰੀ (ਡੀ.ਐਚ.ਓ.) ਦੀ ਜ਼ਿੰਮੇਵਾਰੀ ਮਿਲਣ 'ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ...

ਪੂਰੀ ਖ਼ਬਰ »

ਖੇਡ ਵਿਗਿਆਨ ਨੂੰ ਉਤਸ਼ਾਹਿਤ ਕਰਨ ਲਈ ਸਪੋਰਟਸ ਯੂਨੀਵਰਸਿਟੀ ਉੱਤਮ ਕੇਂਦਰ ਵਜੋਂ ਉੱਭਰੇਗੀ -ਲੈਫਟੀਨੈਂਟ ਜਨਰਲ ਜੇ.ਐਸ.ਚੀਮਾ

ਜਲੰਧਰ, 4 ਦਸੰਬਰ (ਜਤਿੰਦਰ ਸਾਬੀ)- ਸੂਬੇ ਵਿੱਚ ਸਿੱਖਿਆ ਦੇ ਨਾਲ ਖੇਡਾਂ ਨੂੰ ਸ਼ਾਮਲ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਪੰਜਾਬ ਦੀ ਪਹਿਲੀ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਡਾ:) ਜੇ.ਐਸ. ਚੀਮਾ ਨੇ ਅੱਜ ਕਿਹਾ ਕਿ ਮਹਾਰਾਜਾ ਭੁਪਿੰਦਰ ਸਿੰਘ ...

ਪੂਰੀ ਖ਼ਬਰ »

ਜ਼ਿਲ੍ਹਾ ਜਲੰਧਰ ਚੋਕਬਾਲ ਤੇ ਰੋਲਰ ਸਕੇਟਿੰਗ ਐਸੋਸੀਏਸ਼ਨ ਵਲੋਂ ਸੁਰਿੰਦਰ ਕੁਮਾਰ ਏ.ਆਈ.ਜੀ. ਨੂੰ ਵਧਾਈ

ਜਲੰਧਰ, 4 ਦਸੰਬਰ (ਜਤਿੰਦਰ ਸਾਬੀ)- ਸੁਰਿੰਦਰ ਕੁਮਾਰ ਨੇ ਪੀਪੀਐੱਸ ਨੇ ਅੱਜ ਏ. ਆਈ. ਜੀ. ਐੱਸ. ਟੀ. ਐਫ. ਜਲੰਧਰ ਰੇਂਜ ਦਾ ਅਹੁਦਾ ਸੰਭਾਲਿਆ | ਇਨ੍ਹਾਂ ਦੇ ਅਹੁਦਾ ਸੰਭਾਲਣ 'ਤੇ ਪੰਜਾਬ ਚੌਕਬਾਲ ਐਸੋਸੀਏਸ਼ਨ ਦੇ ਰਾਕੇਸ਼ ਕੁਮਾਰ ਤੇ ਜਲੰਧਰ ਜ਼ਿਲ੍ਹਾ ਰੋਲਰ ਸਕੇਟਿੰਗ ...

ਪੂਰੀ ਖ਼ਬਰ »

-ਮਾਮਲਾ ਪਿਤਾ ਵਲੋਂ ਆਪਣੇ ਦੋ ਮਾਸੂਮ ਬੱਚਿਆਂ ਦੇ ਕਤਲ ਦਾ- ਮਾਸੂਮ ਬੱਚਿਆਂ ਦੇ ਕਾਤਲ ਪਿਓ ਸਮੇਤ ਦਾਦੀ, ਚਾਚਾ ਤੇ ਭੂਆ ਨੂੰ ਭੇਜਿਆ ਜੇਲ੍ਹ

ਜਲੰਧਰ ਛਾਉਣੀ, 4 ਦਸੰਬਰ (ਪਵਨ ਖਰਬੰਦਾ)- ਥਾਣਾ ਪਤਾਰਾ ਦੇ ਅਧੀਨ ਆਉਂਦੇ ਪਿੰਡ ਤੱਲ੍ਹਣ ਵਿਖੇ ਸਥਿਤ ਇਕ ਛੱਪੜ 'ਚ ਆਪਣੇ ਦੋ ਮਾਸੂਮ ਬੱਚਿਆਂ ਦੀਆਂ ਕਤਲ ਕੀਤੀਆਂ ਲਾਸ਼ਾਂ ਸੁੱਟਣ ਵਾਲੇ ਦੋਸ਼ੀ ਪਿਓ ਰਣਜੀਤ ਮੰਡਲ ਤੇ ਇਸ ਕੰਮ 'ਚ ਉਸ ਦਾ ਸਾਥ ਦੇਣ ਵਾਲੀ ਦੋਸ਼ੀ ਦੀ ਮਾਂ ...

ਪੂਰੀ ਖ਼ਬਰ »

ਕਰਿਆਨੇ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ

ਮਕਸੂਦਾ, 4 ਦਸੰਬਰ (ਸਤਿੰਦਰ ਪਾਲ ਸਿੰਘ)- ਮੁਹੱਲਾ ਕੁੱਲੀਆਂ ਦੇ ਰਹਿਣ ਵਾਲੇ ਅਤੇ ਕਰਿਆਨੇ ਦੀ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਬੰਦ ਕਰ ਕੇ ਗਏ ਸਨ ਤਾਂ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ 'ਚ ਅੱਗ ਲੱਗ ਗਈ ਹੈ | ਜਦੋਂ ਆ ਵੇਖਿਆ ਤਾਂ ਦੁਕਾਨ 'ਚ ...

ਪੂਰੀ ਖ਼ਬਰ »

-ਜਿਮਖਾਨਾ ਕਲੱਬ ਚੋਣਾਂ- ਪ੍ਰਮੁੱਖ ਅਹੁਦਿਆਂ ਲਈ ਅਚੀਵਰਜ਼ ਤੇ ਪ੍ਰੋਗਰੈਸਿਵ ਗਰੁੱਪਾਂ 'ਚ ਉਮੀਦਵਾਰਾਂ ਬਾਰੇ ਲਗਭਗ ਬਣੀ ਸਹਿਮਤੀ

ਜਲੰਧਰ, 4 ਦਸੰਬਰ (ਜਸਪਾਲ ਸਿੰਘ)- ਜਿਮਖਾਨਾ ਕਲੱਬ ਦੀਆਂ 19 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਰਗਰਮੀਆਂ ਦਿਨੋ ਦਿਨ ਤੇਜ਼ ਹੁੰਦੀਆਂ ਜਾ ਰਹੀਆਂ ਹਨ ਤੇ ਪ੍ਰਮੁੱਖ ਅਹੁਦਿਆਂ 'ਤੇ ਚੋਣ ਲਈ ਅਚੀਵਰਜ਼ ਤੇ ਪ੍ਰੋਗਰੈਸਿਵ ਦੋਵਾਂ ਗਰੁੱਪਾਂ 'ਚ ਲਗਭਗ ਸਹਿਮਤੀ ਬਣ ਗਈ ਹੈ | ...

ਪੂਰੀ ਖ਼ਬਰ »

ਜਮਸ਼ੇਰ ਖ਼ਾਸ (ਲੜਕੇ) ਸਕੂਲ ਵਿਖੇ ਸਾਇੰਸ ਮੇਲਾ ਕਰਵਾਇਆ

ਜਮਸ਼ੇਰ ਖ਼ਾਸ, 4 ਦਸੰਬਰ (ਅਵਤਾਰ ਤਾਰੀ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਮਸ਼ੇਰ ਖ਼ਾਸ (ਲੜਕੇ) ਵਿਖੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਅਧੀਨ ਅਤੇ ਪਿ੍ੰ: ਅਸ਼ੋਕ ਬਸਰਾ ਦੀ ...

ਪੂਰੀ ਖ਼ਬਰ »

ਉੱਘੇ ਸਮਾਜ ਸੇਵਕ ਮਹਿੰਦਰ ਸਿੰਘ ਲੜਨਗੇ ਐਗਜ਼ੈਕਟਿਵ ਕਮੇਟੀ ਮੈਂਬਰ ਦੀ ਚੋਣ

ਜਲੰਧਰ, 4 ਦਸੰਬਰ (ਜਸਪਾਲ ਸਿੰਘ)- ਜਿਮਖਾਨਾ ਕਲੱਬ ਦੀਆਂ 19 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ 'ਚ ਉੱਘੇ ਸਮਾਜ ਸੇਵਕ ਮਹਿੰਦਰ ਸਿੰਘ ਅਚਵੀਰਜ਼ ਗਰੁੱਪ ਵਲੋਂ ਪਹਿਲੀ ਵਾਰ ਕਿਸਮਤ ਅਜ਼ਮਾਉਣ ਜਾ ਰਹੇ ਹਨ | ਉਨ੍ਹਾਂ ਵਲੋਂ ਐਗਜ਼ੈਕਟਿਵ ਕਮੇਟੀ ਮੈਂਬਰ ਲਈ ਚੋਣ ਲੜੀ ਜਾ ਰਹੀ ...

ਪੂਰੀ ਖ਼ਬਰ »

ਮੋਬਾਈਲ ਟਾਵਰਾਂ ਦੀਆਂ ਬੈਟਰੀਆਂ ਚੋਰੀ ਕਰਨ ਵਾਲੇ ਗਰੋਹ ਦੇ 4 ਮੈਂਬਰ ਕਾਬੂ

ਨਕੋਦਰ, 4 ਦਸੰਬਰ (ਗੁਰਵਿੰਦਰ ਸਿੰਘ)- ਥਾਣਾ ਸਦਰ ਪੁਲਸ ਵੱਲੋਂ ਮੋਬਾਈਲ ਟਾਵਰਾਂ ਦੀਆਂ ਬੈਟਰੀਆਂ ਚੋਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰ ਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਖਵਿੰਦਰ ਸਿੰਘ ਮੱਲ ਡੀ.ਐੱਸ.ਪੀ. ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਚੋਣ ਪ੍ਰਚਾਰ ਕਮੇਟੀ 'ਚ ਨਵੇਂ ਮੈਬਰ ਸ਼ਾਮਿਲ

ਮਕਸੂਦਾਂ, 4 ਦਸੰਬਰ (ਸਤਿੰਦਰ ਪਾਲ ਸਿੰਘ)- ਸ਼੍ਰੋ.ਅ.ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਅਨੁਸਾਰ ਸ. ਕੁਲਵੰਤ ਸਿੰਘ ਮੰਨਣ ਜ਼ਿਲ੍ਹਾ ਪ੍ਰਧਾਨ ਜਲੰਧਰ ਵੱਲੋਂ ਜਲੰਧਰ 'ਚ ਆਉਣ ਵਾਲੀਆਂ 2022 ਵਿਧਾਨ ਸਭਾ ਚੋਣਾਂ ਲਈ ਪਾਰਟੀ ਮੈਂਬਰ ਬਣਾਏ ਗਏ | ...

ਪੂਰੀ ਖ਼ਬਰ »

ਐਡ. ਕੋਹਾੜ ਵਲੋਂ 'ਸ਼ਾਹਕੋਟ ਰੈਲੀ' ਨੂੰ ਸਫ਼ਲ ਬਣਾਉਣ ਲਈ ਵਰਕਰਾਂ ਦਾ ਧੰਨਵਾਦ

ਸ਼ਾਹਕੋਟ, 4 ਦਸੰਬਰ (ਸਚਦੇਵਾ, ਬਾਂਸਲ)- ਸ਼ਾਹਕੋਟ ਹਲਕੇ ਤੋਂ ਅਕਾਲੀ-ਬਸਪਾ ਉਮੀਦਵਾਰ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਵਲੋਂ ਸ਼ਾਹਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰੈਲੀ ਨੂੰ ਸਫ਼ਲ ਬਣਾਉਣ ਲਈ ਅਕਾਲੀ-ਬਸਪਾ ਵਰਕਰਾਂ ਦਾ ...

ਪੂਰੀ ਖ਼ਬਰ »

ਨੂਰਮਹਿਲ ਪੁਹੰਚਣ 'ਤੇ ਐੱਸ.ਓ.ਆਈ. ਵਰਕਰਾਂ ਨੇ ਕੀਤਾ ਸੁਖਬੀਰ ਸਿੰਘ ਬਾਦਲ ਦਾ ਸਵਾਗਤ

ਨੂਰਮਹਿਲ 4 ਦਸੰਬਰ( ਜਸਵਿੰਦਰ ਸਿੰਘ ਲਾਂਬਾ)- ਬੀਤੇ ਦਿਨ ਹੋਈ ਨੂਰਮਹਿਲ ਵਿਚ ਸ਼ੋ੍ਰਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਰੈਲੀ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਐੱਸ.ਓ.ਆਈ. ਦੁਆਬਾ ਜ਼ੋਨ 2 ਦੇ ਪ੍ਰਧਾਨ ਸੋਨੂੰ ਬੈਨਾਪੁਰੀਆ ਦੀ ਅਗਵਾਈ ...

ਪੂਰੀ ਖ਼ਬਰ »

ਸਰਕਲ ਸਹਾਇਕ ਹਰਜਿੰਦਰ ਸਿੰਘ ਹੋਏ ਸੇਵਾ-ਮੁਕਤ

ਨਕੋਦਰ, 4 ਦਸੰਬਰ (ਗੁਰਵਿੰਦਰ ਸਿੰਘ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਮਹਿਕਮੇ ਦੇ ਸਬ ਅਰਬਨ ਮੰਡਲ ਨਕੋਦਰ ਵਿਖੇ ਸਰਕਲ ਅਸਿਸਟੈਂਟ ਦੇ ਅਹੁਦੇ 'ਤੇ ਸੇਵਾਵਾਂ ਨਿਭਾ ਕੇ ਹਰਜਿੰਦਰ ਸਿੰਘ ਬੀਤੇ ਦਿਨ ਸੇਵਾਮੁਕਤ ਹੋ ਗਏ ਹਨ | ਜ਼ਿਕਰਯੋਗ ਹੈ ਕਿ ਹਰਜਿੰਦਰ ਸਿੰਘ ...

ਪੂਰੀ ਖ਼ਬਰ »

ਲੋਹੀਆਂ ਪੁਲਿਸ ਵਲੋਂ ਦੁਕਾਨ ਤੋਂ ਚੋਰੀ ਕਰਨ ਵਾਲੇ ਚੋਰ ਕਾਬੂ

ਲੋਹੀਆਂ ਖਾਸ, 4 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਬਲਵਿੰਦਰ ਵਿੱਕੀ)- ਸ਼ਾਹਕੋਟ ਦੇ ਡੀ.ਐੱਸ.ਪੀ. ਸ਼ਮਸ਼ੇਰ ਸਿੰਘ ਸ਼ੇਰਗਿੱਲ ਦੀ ਸਰਪ੍ਰਸਤੀ ਹੇਠ ਲੋਹੀਆਂ ਪੁਲਿਸ ਦੇ ਥਾਣਾ ਮੁਖੀ ਬਲਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਲੋਹੀਆਂ ਪੁਲਿਸ ਨੂੰ ਉਸ ਵੇਲੇ ਵੱਡੀ ...

ਪੂਰੀ ਖ਼ਬਰ »

ਸਫ਼ਾਈ ਮਜ਼ਦੂਰ ਫੈੱਡਰੇਸ਼ਨ ਵਲੋਂ ਮੰਗਾਂ ਸੰਬੰਧੀ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੂੰ ਮੰਗ ਪੱਤਰ

ਕਰਤਾਰਪੁਰ, 4 ਦਸੰਬਰ (ਭਜਨ ਸਿੰਘ)-ਪੰਜਾਬ ਸਫ਼ਾਈ ਮਜ਼ਦੂਰ ਫੈੱਡਰੇਸ਼ਨ ਕਰਤਾਰਪੁਰ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾਣ ਵਾਲੀ ਹੜਤਾਲ ਸੰਬੰਧੀ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਤੇ ਨਗਰ ਕੌਂਸਲ ਦੇ ਪ੍ਰਧਾਨ ਪਿ੍ੰਸ ਅਰੋੜਾ ਨੂੰ ਪ੍ਰਧਾਨ ਸਮੀਰ ਨਾਹਰ ...

ਪੂਰੀ ਖ਼ਬਰ »

ਖੇਡਾਂ ਸਾਡੇ ਜੀਵਨ ਦਾ ਮੁੱਖ ਅੰਗ ਹਨ, ਜੋ ਸਾਨੂੰ ਅੱਗੇ ਵਧਣ ਲਈ ਪ੍ਰੇਰਦੀਆਂ ਹਨ- ਡਾ: ਇਕਬਾਲ ਸਿੰਘ

ਮਲਸੀਆਂ, 4 ਦਸੰਬਰ (ਸੁਖਦੀਪ ਸਿੰਘ)- ਸ. ਚਾਨਣ ਸਿੰਘ ਚੰਦੀ ਤੇ ਸ. ਪ੍ਰਦੂਮਣ ਸਿੰਘ ਚੰਦੀ ਸਪੋਰਟਸ ਕਲੱਬ ਪਿੰਡ ਕਾਸੂਪੁਰ ਵੱਲੋਂ ਕਲੱਬ ਦੇ ਪ੍ਰਧਾਨ ਹਰਬੰਸ ਸਿੰਘ ਚੰਦੀ ਤੇ ਜਥੇਬੰਦਕ ਸਕੱਤਰ ਕੰਵਰਜੀਤ ਸਿੰਘ ਲਵਲੀ ਚੰਦੀ ਦੀ ਦੇਖ-ਰੇਖ ਵਿੱਚ ਸਵ: ਜਥੇਦਾਰ ਸ਼ਿੰਗਾਰਾ ...

ਪੂਰੀ ਖ਼ਬਰ »

ਰੇਤ ਦੇ ਟਿੱਪਰ ਲੰਘਾਉਣ ਲਈ ਕਬਰਾਂ 'ਤੋਂ ਰਸਤਾ ਬਣਾਉਣ ਦਾ ਦੋਸ਼

ਫਿਲੌਰ, 4 ਦਸੰਬਰ (ਵਿਪਨ ਗੇਰੀ)- ਪਿੰਡ ਸੇਲਕੀਆਣਾ ਦੇ ਵਾਸੀਆਂ ਵੱਲੋਂ ਰੇਤ ਦਾ ਕੰਮ ਕਰਨ ਵਾਲਿਆਂ ਖ਼ਿਲਾਫ਼ ਜੰਗ ਛੇੜੀ ਹੋਈ ਹੈ ਤੇ ਪਿੰਡ ਵਾਸੀਆਂ ਨੇ ਪਿਛਲੇ ਇੱਕ ਹਫ਼ਤੇ ਤੋਂ ਧਰਨਾ ਲਗਾ ਕਿ ਰਸਤਾ ਬੰਦ ਕੀਤਾ ਹੋਇਆ ਹੈ | ਪਿੰਡ ਦੇ ਲੋਕਾਂ ਵੱਲੋਂ ਮਾਈਨਿੰਗ ਕਰਨ ਵਾਲਿਆਂ ...

ਪੂਰੀ ਖ਼ਬਰ »

ਘਰਾਂ ਦੇ ਬਾਹਰ ਨੇਮ ਪਲੇਟਾਂ ਨਾ ਲਗਵਾਈਆਂ ਜਾਣ :-ਪੰਚਾਇਤ ਅਫ਼ਸਰ

ਨੂਰਮਹਿਲ, 4 ਦਸੰਬਰ (ਜਸਵਿੰਦਰ ਸਿੰਘ ਲਾਂਬਾ)- ਨੂਰਮਹਿਲ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨੇ ਬਲਾਕ ਦੇ ਸਮੂਹ ਸਰਪੰਚਾਂ ਨੂੰ ਇੱਕ ਸਰਕਾਰੀ ਚਿੱਠੀ ਰਾਹੀਂ ਦੱਸਿਆ ਹੈ ਕਿ ਇਸ ਦਫ਼ਤਰ ਦੇ ਪੱਤਰ ਨੰਬਰ 3027 ਮਿਤੀ 11/10/2021 ਦੇ ਸੰਬੰਧ ਵਿਚ ਪਿੰਡਾਂ ਵਿਚ ਘਰਾਂ ਦੇ ਬਾਹਰ ...

ਪੂਰੀ ਖ਼ਬਰ »

6 ਮਹੀਨੇ 'ਚ ਹੀ ਨਗਰ ਕੌਂਸਲ ਆਦਮਪੁਰ ਵਲੋਂ 159 ਕਰੋੜ ਦੇ ਵਿਕਾਸ ਕੰਮ ਸ਼ੁਰੂ- ਪ੍ਰਧਾਨ ਕਰਵਲ

ਆਦਮਪੁਰ, 4 ਦਸੰਬਰ (ਰਮਨ ਦਵੇਸਰ, ਹਰਪ੍ਰੀਤ ਸਿੰਘ)- ਆਦਮਪੁਰ ਸ਼ਹਿਰ ਵਿਚ ਵਿਕਾਸ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਹ ਸ਼ਬਦ ਨਗਰ ਕੌਂਸਲ ਆਦਮਪੁਰ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਗਰ ਕੌਂਸਲ ਦਫ਼ਤਰ ਵਿਖੇ ਕਹੇ | ਨਗਰ ...

ਪੂਰੀ ਖ਼ਬਰ »

ਨੂਰਮਹਿਲ ਰੈਲੀ ਨੂੰ ਸਫਲ ਕਰਨ ਲਈ ਵਡਾਲਾ ਵਲੋਂ ਧੰਨਵਾਦ

ਮੱਲ੍ਹੀਆਂ ਕਲਾਂ, 4 ਦਸੰਬਰ (ਮਨਜੀਤ ਮਾਨ)- ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਸਪਾ ਗੱਠਜੋੜ ਵੱਲੋਂ ਨੂਰਮਹਿਲ ਦੀ ਦਾਣਾ ਮੰਡੀ ਵਿਖੇ ਵਿਸ਼ਾਲ ਰੈਲੀ ਨੂੰ ਸਫਲ ਕਰਨ ਲਈ ਗੁਰਪ੍ਰਤਾਪ ਸਿੰਘ ਵਡਾਲਾ ਹਲਕਾ ਵਿਧਾਇਕ ਨਕੋਦਰ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਸਪਾ ਦੇ ...

ਪੂਰੀ ਖ਼ਬਰ »

ਅਪੈਕਸ ਸਕੂਲ ਵਿਖੇ ਯੈਲੋ ਡੇਅ ਮਨਾਇਆ

ਨਕੋਦਰ, 4 ਦਸੰਬਰ (ਤਿਲਕ ਰਾਜ ਸ਼ਰਮਾ)-ਅਪੈਕਸ ਸਕੂਲ ਨਕੋਦਰ ਵਿਖੇ ਨਰਸਰੀ ਜਮਾਤ ਤੋਂ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਸਕੂਲ ਵਾਈਸ ਪਿ੍ੰਸੀਪਲ ਮਨੂੰ ਦੀ ਅਗਵਾਈ 'ਚ 'ਯੈਲੋ ਡੇਅ' ਮਨਾਇਆ ਗਿਆ | ਸਾਰੀਆਂ ਜਮਾਤਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਆਪਣੀ-ਆਪਣੀ ਜਮਾਤ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਈਦਾ 'ਚ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ

ਮਲੀਆਂ ਕਲਾਂ, 4 ਦਸੰਬਰ (ਮਨਜੀਤ ਮਾਨ)- ਪੰਜਾਬੀ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਵਿੱਦਿਅਕ ਤੇ ਸਹਿ ਵਿੱਦਿਅਕ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਰਾਮ ਪਾਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਚਰਨ ਸਿੰਘ ਮੁਲਤਾਨੀ ਦੀ ਰਹਿਨੁਮਾਈ ਹੇਠ ...

ਪੂਰੀ ਖ਼ਬਰ »

ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਵਲੋਂ ਦੂਸਰੇ ਦਿਨ ਧਰਨਾ ਜਾਰੀ

ਗੁਰਾਇਆ, 4 ਦਸਬੰਰ (ਚਰਨਜੀਤ ਸਿੰਘ ਦੁਸਾਂਝ)- ਨਜ਼ਦੀਕੀ ਸੀ.ਐਚ.ਸੀ. ਬੜਾ ਪਿੰਡ 'ਚ ਆਸ਼ਾ ਵਰਕਰ ਤੇ ਆਸ਼ਾ ਫੈਸਲੀਟੇਟਰ ਵਲੋਂ ਆਪਣੀਆਂ ਮੰਗਾਂ ਦੇ ਹੱਕ 'ਚ ਦੂਸਰੇ ਦਿਨ ਵੀ ਧਰਨਾ ਦਿੱਤਾ ਗਿਆ | ਧਰਨੇ ਦੌਰਾਨ ਆਸ਼ਾ ਫੈਸਲੀਟੇਟਰ ਦਲਜੀਤ ਕੌਰ, ਮੀਨਾ ਰਾਣੀ , ਕਮਲੇਸ਼, ਕਮਲਜੀਤ, ...

ਪੂਰੀ ਖ਼ਬਰ »

ਆਸ਼ਾ ਵਰਕਰਾਂ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਵਲੋਂ ਮੰਗਾਂ ਨੂੰ ਲੈ ਕੇ 2 ਰੋਜ਼ਾ ਹੜਤਾਲ

ਮਹਿਤਪੁਰ, 4 ਦਸੰਬਰ (ਲਖਵਿੰਦਰ ਸਿੰਘ)- ਆਸ਼ਾ ਵਰਕਰਾਂ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆਜਿਸ ਵਿਚ ਸਰਕਾਰ ਵੱਲੋਂ ਉਨ੍ਹਾਂ ਨੂੰ ਘੱਟੋਂ-ਘੱਟ ਉਜਰਤ ਤਹਿਤ ਪੱਕੀਆਂ ਤਨਖ਼ਾਹਾਂ ਨਾ ...

ਪੂਰੀ ਖ਼ਬਰ »

ਹਲਕੇ ਦੇ ਲੋਕਾਂ ਨਾਲ ਜੋ-ਜੋ ਵਾਅਦੇ ਕੀਤੇ ਸਨ, ਸਭ ਪੂਰੇ ਹੋਏ- ਸ਼ੇਰੋਵਾਲੀਆ

ਸ਼ਾਹਕੋਟ, 4 ਦਸੰਬਰ (ਸੁਖਦੀਪ ਸਿੰਘ)- ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਅੱਜ ਸ਼ਾਹਕੋਟ ਸ਼ਹਿਰ ਦੇ ਵਾਰਡ ਨੰਬਰ 10 'ਚ 9 ਲੱਖ 90 ਹਜ਼ਾਰ ਰੁਪਏ ਦੀ ਲਾਗਤ, ਵਾਰਡ ਨੰਬਰ 12 'ਚ 8 ਲੱਖ 42 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੀਆਂ ਦੋ ਪਾਰਕਾਂ ਦਾ ...

ਪੂਰੀ ਖ਼ਬਰ »

ਹਾਦਸੇ 'ਚ ਜ਼ਖਮੀ ਦੀ ਹੋਈ ਮੌਤ

ਗੁਰਾਇਆ, 4 ਦਸੰਬਰ (ਬਲਵਿੰਦਰ ਸਿੰਘ)- ਇੱਥੇ ਸੰਗ ਢੇਸੀਆਂ ਰੋਡ 'ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇਕ ਬਜ਼ੁਰਗ ਨੂੰ ਟੱਕਰ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ ਜਿਸ ਦੀ ਬੀਤੀ ਰਾਤ ਹਸਪਤਾਲ ਵਿਖੇ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਜੋਗਿੰਦਰ ਸਿੰਘ ਵਾਸੀ ਦਿਲਬਾਗ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਦੀ ਜਿੱਤ ਨੂੰ ਪ੍ਰਾਪਤ ਕਰਨ ਲਈ ਹਰੇਕ ਇਨਸਾਨ ਨੇ ਆਪਣਾ ਯੋਗਦਾਨ ਪਾਇਆ- ਪਾਸਟਰ ਕੁਲਵੰਤ

ਮਲਸੀਆਂ, 4 ਦਸੰਬਰ (ਸੁਖਦੀਪ ਸਿੰਘ)- ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਕਿਸਾਨਾਂ 'ਤੇ ਧੱਕੇ ਨਾਲ ਥੋਪੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਨਾਲ ਦੇਸ਼ ਦੇ ਕਿਸਾਨਾਂ ਨੂੰ ਇਕ ਵੱਡੀ ਰਾਹਤ ਮਿਲੀ ਹੈ ਤੇ ਕਿਸਾਨੀ ਸੰਘਰਸ਼ ਦੀ ਇਤਿਹਾਸਕ ਜਿੱਤ ਨੂੰ ਪ੍ਰਾਪਤ ਕਰਨ ਲਈ ਹਰੇਕ ...

ਪੂਰੀ ਖ਼ਬਰ »

ਸੰਮੀਪੁਰ ਨੂੰ ਹਰਾ ਕਲਿਆਣਪੁਰ ਦੀ ਟੀਮ ਨੇ ਕੀਤਾ ਪਹਿਲੇ ਕਬੱਡੀ ਕੱਪ 'ਤੇ ਕਬਜ਼ਾ

ਲਾਂਬੜਾ, 4 ਦਸੰਬਰ (ਪਰਮੀਤ ਗੁਪਤਾ)- ਮਰਹੂਮ ਕਬੱਡੀ ਖਿਡਾਰੀ ਸੁਭਾਸ਼ ਚੰਦਰ ਬਾਸ਼ੀ ਦੀ ਯਾਦ 'ਚ ਪਿੰਡ ਕਲਿਆਣਪੁਰ ਵਾਸੀਆਂ ਵੱਲੋਂ ਪਹਿਲਾ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿੱਚ 8 ਕਲੱਬਾਂ ਦੀ ਟੀਮ ਵੱਲੋਂ ਟੂਰਨਾਮੈਂਟ 'ਚ ਹਿੱਸਾ ਲਿਆ ਗਿਆ | ਪਹਿਲੇ ਕਬੱਡੀ ਕੱਪ ਦੌਰਾਨ ...

ਪੂਰੀ ਖ਼ਬਰ »

ਡਿਪਟੀ ਡਾਇਰੈਕਟਰ ਵਲੋਂ ਸੀ.ਐੱਚ.ਸੀ. ਸ਼ਾਹਕੋਟ ਦੀ ਅਚਨਚੇਤ ਚੈਕਿੰਗ

ਸ਼ਾਹਕੋਟ, 4 ਦਸੰਬਰ (ਸੁਖਦੀਪ ਸਿੰਘ)- ਸਿਹਤ ਵਿਭਾਗ ਦਾ ਕੰਮਕਾਜ ਵਧੀਆ ਤਰੀਕੇ ਨਾਲ ਚਲਾਉਣ ਤੇ ਸਟਾਫ਼ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਲਈ ਡਿਪਟੀ ਡਾਇਰੈਕਟਰ-ਕਮ-ਡਿਸਟਿ੍ਕਟ ਡੈਂਟਲ ਹੈਲਥ ਅਫ਼ਸਰ (ਡੀ.ਡੀ.ਐੱਚ.ਓ.) ਡਾ: ਬਲਜੀਤ ਕੌਰ ਰੂਬੀ ਵਲੋਂ ਸੀ.ਐੱਚ.ਸੀ. ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆ ਦੀ ਕਿਸਾਨੀ ਮਸਲਿਆਂ 'ਤੇ ਮੀਟਿੰਗ ਹੋਈ

ਕਰਤਾਰਪੁਰ, 4 ਦਸੰਬਰ (ਭਜਨ ਸਿੰਘ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਗੰਗਸਰ ਸਾਹਿਬ ਦੇ ਦੀਵਾਨ ਹਾਲ ਵਿਚ ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲੀਆਂ ਦੀ ਪ੍ਰਧਾਨਗੀ ਹੇਠ ਕਿਸਾਨੀ ਮਸਲਿਆਂ ਉੱਪਰ ਹੋਈ | ਇਸ ਮੌਕੇ ਕਿਸਾਨਾਂ ਨੂੰ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਮੁਕਾਬਲਿਆ 'ਚੋਂ ਬਿਲਗਾ ਸਕੂਲ ਨੇ ਮਾਰੀ ਬਾਜ਼ੀ

ਨੂਰਮਹਿਲ, 4 ਦਸੰਬਰ (ਜਸਵਿੰਦਰ ਸਿੰਘ ਲਾਂਬਾ)- ਇੱਥੋਂ ਨਜ਼ਦੀਕੀ ਪਿੰਡ ਬਿਲਗਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਕੁੜੀਆਂ ਨੇ ਬਲਾਕ ਪੱਧਰੀ ਮਾਂ ਬੋਲੀ ਪੰਜਾਬੀ ਆਧਾਰਿਤ ਵਿੱਦਿਅਕ ਤੇ ਸਹਿ ਵਿੱਦਿਅਕ ਮੁਕਾਬਲਿਆਂ 'ਚ ਸਕੂਲ ਦੀਆਂ 3 ਵਿਦਿਆਰਥਣਾਂ ਗਗਨਦੀਪ (ਬੋਲ ਲਿਖਤ), ਏਕਮ ...

ਪੂਰੀ ਖ਼ਬਰ »

ਚੌਧਰੀ ਸੁਰਿੰਦਰ ਸਿੰਘ ਵਲੋਂ 42 ਲੱਖ ਦੇ ਕਰਤਾਰਪੁਰ 'ਚ ਵਿਕਾਸ ਕੰਮਾਂ ਦਾ ਉਦਘਾਟਨ

ਕਰਤਾਰਪੁਰ, 4 ਦਸੰਬਰ (ਭਜਨ ਸਿੰਘ)-ਨਗਰ ਕੌਂਸਲ ਕਰਤਾਰਪੁਰ ਵਲੋਂ ਕਰਤਾਰਪੁਰ ਸ਼ਹਿਰ ਦੇ ਵਾਰਡ ਨੰ. 11 ਆਰੀਆ ਨਗਰ ਅਤੇ ਵਾਰਡ ਨੰਬਰ 10 ਗੇਂਦਾਂ ਵਾਲਾ ਮਹੱਲਾ ਵਿਚ 42 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਦਾ ਉਦਘਾਟਨ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਰੀਬਨ ...

ਪੂਰੀ ਖ਼ਬਰ »

ਸਕੂਲ ਨੂੰ ਪਾਣੀ ਵਾਲੀ ਟੈਂਕੀ ਕੀਤੀ ਦਾਨ

ਗੁਰਾਇਆ, 4 ਦਸੰਬਰ (ਚਰਨਜੀਤ ਸਿੰਘ ਦੁਸਾਂਝ)-ਨਜ਼ਦੀਕੀ ਸਰਕਾਰੀ ਹਾਈ ਸਕੂਲ ਘੁੜਕਾ 'ਚ ਪਰਮਜੀਤ ਸਿੰਘ ਸੰਧੂ ਵਲੋਂ ਸਕੂਲ ਨੂੰ ਸਾਫ਼ ਤੇ ਸੁਥਰੇ ਪਾਣੀ ਨੂੰ ਸਟੋਰ ਕਰਨ ਲਈ ਪਾਣੀ ਵਾਲੀ ਟੈਂਕੀ ਦਾਨ ਵਜੋਂ ਦਿੱਤੀ ਗਈ | ਇਸ ਸਾਦੇ ਸਮਾਗਮ ਦੌਰਾਨ ਅਮਰਜੀਤ ਸਿੰਘ ਵਲੋਂ ਵੀ ...

ਪੂਰੀ ਖ਼ਬਰ »

ਸੂਬਾ ਸਰਕਾਰ ਨੰਬਰਦਾਰ ਯੂਨੀਅਨ ਦੀਆਂ ਮੰਗਾਂ ਤੁਰੰਤ ਮੰਨੇ- ਹਰਕੰਵਲ ਸਿੰਘ ਮੁੱਧ

ਮੱਲ੍ਹੀਆਂ ਕਲਾਂ, 4 ਦਸੰਬਰ (ਮਨਜੀਤ ਮਾਨ) - ਨੰਬਰਦਾਰ ਯੂਨੀਅਨ ਪੰਜਾਬ ਵੱਲੋਂ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਦੇ ਖ਼ਿਲਾਫ਼ ਇੱਕ ਮਹਾਂ ਰੈਲੀ ਨੰਬਰਦਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਅਗਵਾਈ ਵਿਚ ਦਾਣਾ ਮੰਡੀ ਲੁਧਿਆਣਾ ...

ਪੂਰੀ ਖ਼ਬਰ »

ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਤੇ ਦਸਤਾਰ ਮੁਕਾਬਲੇ 20 ਨੂੰ - ਚੇਅਰਮੈਨ ਕੋਟਲਾ

ਸ਼ਾਹਕੋਟ, 4 ਦਸੰਬਰ (ਸਚਦੇਵਾ)- ਪਿੰਡ ਕੋਟਲਾ ਸੂਰਜ ਮੱਲ ਦੇ ਗੁਰਦੁਆਰਾ ਸਾਹਿਬ ਸੰਤ ਬਾਬਾ ਮੁਣਸ਼ਾ ਸਿੰਘ ਵਿਖੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਇਲਾਕਾ ਸ਼ਾਹਕੋਟ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ...

ਪੂਰੀ ਖ਼ਬਰ »

ਕਮਲਹੀਰ ਬਣੇ ਸ਼੍ਰੋਮਣੀ ਅਕਾਲੀ ਦਲ ਹਲਕਾ ਸ਼ਾਹਕੋਟ ਦੇ ਮੁੜ ਆਈ.ਟੀ. ਇੰਚਾਰਜ

ਮਹਿਤਪੁਰ, 4 ਦਸੰਬਰ (ਲਖਵਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਸਲਾਹ-ਮਸ਼ਵਰੇ ਉਪਰੰਤ, ਸ਼੍ਰੋਮਣੀ ਅਕਾਲੀ ਦਲ ਦੇ ਆਈ.ਟੀ. ਵਿੰਗ ਦੇ ਪ੍ਰਧਾਨ ਸ. ਨਛੱਤਰ ਸਿੰਘ ਗਿੱਲ ਵਲੋਂ ਹਲਕਾ ...

ਪੂਰੀ ਖ਼ਬਰ »

ਮੋਟਰਾਂ ਦੀ ਬਿਜਲੀ ਨਾ ਆਉਣ ਦੀ ਕਿਸਾਨਾਂ ਵਲੋਂ ਮੁੱਖ ਇੰਜੀਨੀਅਰ ਨੂੰ ਸ਼ਿਕਾਇਤ

ਜਲੰਧਰ, 4 ਦਸੰਬਰ (ਸ਼ਿਵ)-ਕਪੂਰਥਲਾ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਜਲੰਧਰ ਸਥਿਤ ਪਾਵਰਕਾਮ ਦੇ ਮੁੱਖ ਇੰਜ. ਜੈਨਿੰਦਰ ਦਾਨੀਆ ਨੂੰ ਮੋਟਰਾਂ ਦੀ ਬਿਜਲੀ ਨਾ ਮਿਲਣ ਦੀ ਸ਼ਿਕਾਇਤ ਕੀਤੀ ਹੈ ਤੇ ਕਿਹਾ ਹੈ ਕਿ ਬਿਜਲੀ ਨਾ ਆਉਣ 'ਤੇ ਸਬਜ਼ੀਆਂ ਦਾ ਵੱਡੇ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਰੇਤ ਦੇ ਮੁੱਲ ਦਾ ਕੀਤਾ ਐਲਾਨ ਚੋਣਾਵੀ ਜੁਮਲਾ - ਰਾਜਪਾਲ

ਜਲੰਧਰ, 4 ਦਸੰਬਰ (ਐੱਮ.ਐੱਸ. ਲੋਹੀਆ) – ਸ਼੍ਰੋਮਣੀ ਅਕਾਲੀ ਦਲ ਬਾਦਲ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ਨੇ ਅੱਜ ਰੇਤ ਦੀ ਟਰਾਲੀ ਘੇਰ ਕੇ ਜਦੋਂ ਰੇਤ ਦਾ ਰੇਟ ਪੁੱਛਿਆ ਤਾਂ ਪਤਾ ਲੱਗਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤੇ ਐਲਾਨ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਉਦਯੋਗਾਂ ਦੇ ਮਾਹਰਾਂ ਨਾਲ ਮਿਲ ਕੇ ਬਣਾਈ ਜਾਵੇਗੀ ਸਿੱਖਿਆ ਨੀਤੀ- ਪਰਗਟ ਸਿੰਘ

ਜਲੰਧਰ, 4 ਦਸੰਬਰ (ਰਣਜੀਤ ਸਿੰਘ ਸੋਢੀ)- ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂ ਵਿਦਿਆਲਾ ਜਲੰਧਰ ਵੱਲੋਂ ਪੰਜਾਬ ਸਰਕਾਰ ਦੇ ਪ੍ਰਤੀਨਿਧੀਆਂ ਨਾਲ ਮਿਲ ਕੇ 'ਪੰਜਾਬ ਦਾ ਭਵਿੱਖ' ਪ੍ਰੋਗਰਾਮ ਕਰਵਾਇਆ ਗਿਆ ਜਿਸ 'ਚ ਪਦਮਸ੍ਰੀ ਪਰਗਟ ਸਿੰਘ, ਉੱਚ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਆਟੋ ਯੂਨੀਅਨ ਦੀ ਹੋਈ ਚੋਣ

ਗੁਰਾਇਆ, 4 ਦਸੰਬਰ (ਬਲਵਿੰਦਰ ਸਿੰਘ)- ਇੱਥੇ ਭਗਵਾਨ ਵਾਲਮੀਕ ਆਟੋ ਯੂਨੀਅਨ ਦੀ ਮੀਟਿੰਗ ਸੰਜੇ ਅਟਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਸੁਦੇਸ਼ ਕੁਮਾਰ ਬਿੱਲਾ ਨੂੰ ਭਗਵਾਨ ਵਾਲਮੀਕ ਆਟੋ ਯੂਨੀਅਨ ਦਾ ਪ੍ਰਧਾਨ ਤੇ ਪਰਮਜੀਤ ਨਾਹਰ ਨੂੰ ਮੀਤ ਪ੍ਰਧਾਨ ...

ਪੂਰੀ ਖ਼ਬਰ »

ਸਫਾਈ ਕਰਮਚਾਰੀਆਂ ਦੀਆਂ ਰਹਿੰਦੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ- ਮਨੀ ਲਾਲ

ਫਿਲੌਰ, 4 ਦਸੰਬਰ (ਸਤਿੰਦਰ ਸ਼ਰਮਾ)- ਨਗਰ ਕੌਂਸਲ ਫਿਲੌਰ ਦੀ ਸਫਾਈ ਕਰਮਚਾਰੀ ਯੂਨੀਅਨ ਵਲੋਂ ਪ੍ਰਧਾਨ ਮਨੀ ਲਾਲ ਦੀ ਪ੍ਰਧਾਨਗੀ ਹੇਠ ਅੱਜ ਇਥੇ ਕਾਰਜ ਸਾਧਕ ਅਧਿਕਾਰੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਮੰਗ ਕੀਤੀ ਗਈ ਕਿ ਸਫਾਈ ਕਰਮਚਾਰੀਆਂ ਦੀਆਂ ਰਹਿੰਦੀਆਂ ...

ਪੂਰੀ ਖ਼ਬਰ »

ਲੈਬ ਟੈਕਨੀਸ਼ਨਾਂ ਨੂੰ ਦਿੱਤੀ ਨਿੱਘੀ ਵਿਦਾਇਗੀ

ਗੁਰਾਇਆ, 4 ਦਸੰਬਰ (ਚਰਨਜੀਤ ਸਿੰਘ ਦੁਸਾਂਝ)-ਅੱਜ ਕਮੂੳਨਿਟੀ ਹੈਲਥ ਸੈਂਟਰ ਬੜਾ ਪਿੰਡ ਦੇ ਸਮੂਹ ਸਟਾਫ ਵੱਲੋਂ ਲੈਬ ਟੈਕਨੀਸ਼ਨ ਰਮਨ ਕੁਮਾਰ ਅਤੇ ਲੈਬ ਟੈਕਨੀਸ਼ਨ ਹਰਦੇਵ ਸਿੰਘ ਨੂੰ ਸੇਵਾ ਮੁਕਤ ਹੋਣ ਤੇ ਨਿੱਘੀ ਵਿਦਾਇਗੀ ਦਿੱਤੀ | ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ...

ਪੂਰੀ ਖ਼ਬਰ »

ਈ.ਵੀ.ਐੱਮ. ਬਾਰੇ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ:- ਬੈਂਸ

ਸ਼ਾਹਕੋਟ, 4 ਦਸੰਬਰ (ਸੁਖਦੀਪ ਸਿੰਘ)- ਵਿਧਾਨ ਸਭਾ ਚੋਣਾਂ-2022 ਨੂੰ ਮੁੱਖ ਰੱਖਦਿਆਂ ਮੁੱਖ ਚੋਣ ਕਮਿਸ਼ਨ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੀ ਵਰਤੋਂ ਸਬੰਧੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਵਿਧਾਨ ਸਭਾ ਹਲਕਾ-32 ਸ਼ਾਹਕੋਟ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ

ਸ਼ਾਹਕੋਟ, 4 ਦਸੰਬਰ (ਸੁਖਦੀਪ ਸਿੰਘ)- ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਜਲੰਧਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਹਰਿੰਦਰਪਾਲ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ ਦੀ ਅਗਵਾਈ ...

ਪੂਰੀ ਖ਼ਬਰ »

ਵਿਸ਼ਵ ਏਡਜ਼ ਦਿਵਸ ਮਨਾਇਆ

ਗੁਰਾਇਆ, 4 ਦਸੰਬਰ (ਬਲਵਿੰਦਰ ਸਿੰਘ)- ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਏਡਜ਼ ਸੰਬੰਧੀ ਜਾਗਰੂਕਤਾ ਲਈ ਵਿਸ਼ਵ ਏਡਜ਼ ਦਿਵਸ ਐੱਸ.ਐਮ.ਓ. ਡਾ. ਜਤਿੰਦਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ | ਡਾ. ਜਤਿੰਦਰ ਸਿੰਘ ਨੇ ਦੱਸਿਆ ਕਿ ਏਡਜ਼ ਦਾ ਪਰਹੇਜ਼ ਤੋਂ ਬਿਨਾਂ ਕੋਈ ...

ਪੂਰੀ ਖ਼ਬਰ »

ਬਿਆਸ ਪਿੰਡ ਵਿਖੇ ਖੇਤੀ ਕਾਨੂੰਨ ਰੱਦ ਹੋਣ ਦੀ ਖੁਸ਼ੀ 'ਚ ਲੱਡੂ ਵੰਡੇ

ਕਿਸ਼ਨਗੜ੍ਹ 4 ਦਸੰਬਰ (ਹੁਸਨ ਲਾਲ)- ਹਲਕਾ ਆਦਮਪੁਰ ਦੇ ਸਰਕਲ ਬਿਆਸ ਪਿੰਡ ਦੇ ਕਿਸਾਨ ਆਗੂਆਂ ਤੇ ਪਾਰਟੀ ਵਰਕਰਾਂ ਵੱਲੋਂ ਸਾਂਝੇ ਤੌਰ 'ਤੇ ਇਲਾਕੇ ਦੇ ਕਿਸਾਨਾਂ ਤੇ ਮਜ਼ਦੂਰਾਂ ਸ਼ਮੂਲੀਅਤ 'ਚ ਵਿਧਾਇਕ ਆਦਮਪੁਰ ਪਵਨ ਕੁਮਾਰ ਟੀਨੂੰ, ਸੁਰਿੰਦਰ ਸਿੰਘ ਚਾਹਲ, ਸ਼ਿੰਦਾ ...

ਪੂਰੀ ਖ਼ਬਰ »

ਟਰੱਕ ਸਮੇਤ ਡਰਾਈਵਰ ਗਾਇਬ, ਕੇਸ ਦਰਜ

ਫਿਲੌਰ, 4 ਦਸੰਬਰ (ਸਤਿੰਦਰ ਸ਼ਰਮਾ)- ਸਥਾਨਕ ਮੁਹੱਲਾ ਮਥਰਾਪੁਰੀ ਦੇ ਵਸਨੀਕ ਮੱਖਣ ਸਿੰਘ ਪੁੱਤਰ ਬਲਦੇਵ ਸਿੰਘ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਦਾ ਡਰਾਈਵਰ ਲਖਵਿੰਦਰ ਸਿੰਘ ਵਾਸੀ ਗੜ੍ਹਾ (ਸਾਹਨੇਵਾਲ) ਚਲਾਉਂਦਾ ਸੀ | ਉਸ ਨੇ 1 ਦਸੰਬਰ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX