• ਇਕ ਜਵਾਨ ਵੀ ਹਲਾਕ, ਕਈ ਜ਼ਖ਼ਮੀ • ਫ਼ੌਜ ਵਲੋਂ 'ਕੋਰਟ ਆਫ਼ ਇਨਕੁਆਰੀ' ਦੇ ਹੁਕਮ
ਕੋਹਿਮਾ/ਗੁਹਾਟੀ/ਨਵੀਂ ਦਿੱਲੀ, 5 ਦਸੰਬਰ (ਏਜੰਸੀਆਂ)-ਨਾਗਾਲੈਂਡ ਦੇ ਮੌਨ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਦੀ ਗੋਲੀਬਾਰੀ ਨਾਲ ਘੱਟ ਤੋਂ ਘੱਟ 14 ਆਮ ਨਾਗਰਿਕਾਂ ਦੀ ਮੌਤ ਹੋ ਗਈ | ਪੁਲਿਸ ਨੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਇਸ ਘਟਨਾ ਦੀ ਜਾਂਚ ਕਰ ਰਹੀ ਹੈ, ਤਾਂ ਕਿ ਇਹ ਪਤਾ ਲੱਗ ਸਕੇ ਕੀ ਇਹ ਗ਼ਲਤ ਪਹਿਚਾਣ ਮਾਮਲਾ ਹੈ | ਫ਼ੌਜ ਨੇ ਘਟਨਾ ਦੀ 'ਕੋਰਟ ਆਫ਼ ਇਨਕੁਆਰੀ' ਦੇ ਆਦੇਸ਼ ਦਿੱਤੇ ਹਨ | ਫ਼ੌਜ ਨੇ ਦੱਸਿਆ ਕਿ ਇਸ ਦੌਰਾਨ ਇਕ ਜਵਾਨ ਦੀ ਵੀ ਮੌਤ ਹੋ ਗਈ ਅਤੇ ਕਈ ਹੋਰ ਸੈਨਿਕ ਜ਼ਖ਼ਮੀ ਹੋ ਗਏ | ਉਨ੍ਹਾਂ ਕਿਹਾ ਕਿ ਉਕਤ ਘਟਨਾ ਤੋਂ ਬਾਅਦ ਜੋ ਵੀ ਹੋਇਆ ਉਹ ਬਹੁਤ ਹੀ ਮੰਦਭਾਗਾ ਹੈ ਅਤੇ ਇਸ ਮੰਦਭਾਗੀ ਘਟਨਾ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ | ਇਸ ਸੰਬੰਧ 'ਚ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ 14 ਲੋਕਾਂ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ ਅਤੇ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਕਈ ਵਿਅਕਤੀਆਂ ਨੂੰ ਨੇੜਲੇ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ | ਨਾਗਾਲੈਂਡ ਦੇ ਮੁੱਖ ਮੰਤਰੀ ਨੇਫਿਊ ਰੀਓ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦਾ ਵਾਅਦਾ ਕੀਤਾ ਹੈ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਓਟਿੰਗ ਅਤੇ ਤਿਰੂ ਪਿੰਡਾਂ ਵਿਚਕਾਰ ਉਸ ਸਮੇਂ ਹੋਈ ਜਦੋਂ ਕੁਝ ਦਿਹਾੜੀਦਾਰ ਮਜ਼ਦੂਰ ਸ਼ਨਿਚਰਵਾਰ ਸ਼ਾਮ ਨੂੰ ਇਕ ਪਿੱਕਅਪ ਵੈਨ ਰਾਹੀਂ ਇਕ ਕੋਇਲਾ ਖਾਨ ਤੋਂ ਘਰ ਪਰਤ ਰਹੇ ਸਨ | ਉਨ੍ਹਾਂ ਦੱਸਿਆ ਕਿ ਪਾਬੰਦੀਸ਼ੁੱਦਾ ਸੰਗਠਨ ਨੈਸ਼ਨਲ ਸੋਸ਼ਲਿਸਟ ਕਾਊਾਸਿਲ ਆਫ਼ ਨਾਗਾਲੈਂਡ-ਕੇ (ਐਨ.ਐਸ.ਸੀ.ਐਨ.-ਕੇ) ਦੇ ਯੁੰਗ ਓਾਗ ਧੜੇ ਦੇ ਅੱਤਵਾਦੀਆਂ ਦੀਆਂ ਗਤੀਵਿਧੀਆਂ ਦੀ ਸੂਚਨਾ ਮਿਲਣ ਤੋਂ ਇਲਾਕੇ 'ਚ ਮੁਹਿੰਮ ਚਲਾ ਰਹੇ ਸੁਰੱਖਿਆ ਬਲਾਂ ਨੇ ਵਾਹਨ 'ਤੇ ਕਥਿਤ ਤੌਰ 'ਤੇ ਗੋਲੀਬਾਰੀ ਕਰ ਦਿੱਤੀ | ਅਧਿਕਾਰੀ ਨੇ ਕਿਹਾ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਗਲਤ ਪਹਿਚਾਣ ਕੀਤੇ ਜਾਣ ਦਾ ਮਾਮਲਾ ਹੈ ਜਾਂ ਨਹੀਂ | ਮੋਨ ਬਰਮਾ ਦੀ ਸਰਹੱਦ ਦੇ ਕੋਲ ਸਥਿਤ ਹੈ | ਬਰਮਾ ਤੋਂ ਐਨ.ਐਸ.ਸੀ.ਐਨ.-ਕੇ ਦਾ ਯੁੰਗ ਓਾਗ ਧੜਾ ਆਪਣੀਆਂ ਅੱਤਵਾਦੀਆਂ ਗਤੀਵਿਧੀਆਂ ਚਲਾਉਂਦਾ ਹੈ | ਪੁਲਿਸ ਅਧਿਕਾਰੀ ਨੇ ਕਿਹਾ ਕਿ ਹਾਲਾਤ ਕਾਬੂ 'ਚ ਹਨ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ |
ਇਸੇ ਦੌਰਾਨ ਫ਼ੌਜ ਦੀ 3 ਕੋਰ ਦੇ ਮੁੱਖ ਦਫ਼ਤਰ ਤੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਨਾਗਾਲੈਂਡ 'ਚ ਮੌਨ ਜ਼ਿਲ੍ਹੇ ਦੇ ਤਿਰੂ 'ਚ ਅੱਤਵਾਦੀਆਂ ਦੀਆਂ ਸੰਭਾਵਿਤ ਗਤੀਵਿਧੀਆਂ ਦੀ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਜਿਸ ਦੇ ਆਧਾਰ 'ਤੇ ਇਲਾਕੇ 'ਚ ਇਕ ਵਿਸ਼ੇਸ਼ ਮੁਹਿੰਮ ਚਲਾਉਣ ਦੀ ਯੋਜਨਾ ਬਣਾਈ ਗਈ ਸੀ | ਇਸ ਘਟਨਾ ਤੋਂ ਬਾਅਦ ਜੋ ਵੀ ਹੋਇਆ ਉਹ ਬਹੁਤ ਹੀ ਅਫ਼ਸੋਸਜਨਕ ਹੈ | ਲੋਕਾਂ ਦੀ ਮੌਤ ਇਸ ਮੰਦਭਾਗੀ ਘਟਨਾ ਦੇ ਕਾਰਨਾਂ ਦੀ 'ਕੋਰਟ ਆਫ਼ ਇੰਕੁਆਰੀ' ਦੇ ਰਾਹੀਂ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਉੱਚਿਤ ਕਾਰਵਾਈ ਕੀਤੀ ਜਾਵੇਗੀ | ਫ਼ੌਜ ਨੇ ਕਿਹਾ ਕਿ ਇਸ ਮੁਹਿੰਮ 'ਚ ਸੁਰੱਖਿਆ ਕਰਮੀ ਰੂਪ 'ਚ ਜ਼ਖ਼ਮੀ ਹੋ ਗਿਆ ਜਦਕਿ ਇਕ ਜਵਾਨ ਦੀ ਮੌਤ ਹੋ ਗਈ ਹੈ |
ਆਮ ਲੋਕਾਂ ਦੀ ਜਾਨ ਜਾਣ ਦਾ ਵੱਡਾ ਦੁੱਖ-ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਾਗਾਲੈਂਡ 'ਚ ਸੁਰੱਖਿਆ ਆਪ੍ਰੇਸ਼ਨ ਦੌਰਾਨ ਆਮ ਲੋਕਾਂ ਦੀ ਜਾਨ ਜਾਣ ਦਾ ਉਨ੍ਹਾਂ ਨੂੰ ਵੱਡਾ ਦੁੱਖ ਹੈ | ਸ਼ਾਹ ਨੇ ਇਕ ਟਵੀਟ ਵਿਚ ਕਿਹਾ ਕਿ ਮੈਂ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਜ਼ਾਹਰ ਕਰਦਾ ਹਾਂ | ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਸੂਬਾ ਸਰਕਾਰ ਵਲੋਂ ਗਠਿਤ ਉੱਚ ਪੱਧਰੀ ਵਿਸ਼ੇਸ਼ ਜਾਂਚ ਟੀਮ ਇਸ ਪੂਰੇ ਮਾਮਲੇ ਦੀ ਜਾਂਚ-ਪੜਤਾਲ ਕਰੇਗੀ |
ਸੂਬਾ ਸਰਕਾਰ ਵਲੋਂ ਮੁਆਵਜ਼ੇ ਦਾ ਐਲਾਨ-ਐਸ.ਆਈ.ਟੀ. ਦਾ ਗਠਨ
ਨਾਗਾਲੈਂਡ ਸਰਕਾਰ ਨੇ ਹਰੇਕ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ | ਸੂਬੇ ਦੇ ਮੁੱਖ ਮੰਤਰੀ ਕੱਲ੍ਹ ਘਟਨਾ ਵਾਲੇ ਸਥਾਨ ਦਾ ਦੌਰਾ ਕਰਨਗੇ | ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਉੱਚ ਪੱਧਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਹੈ, ਜਿਸ ਦੀ ਅਗਵਾਈ ਆਈ.ਜੀ. ਪੱਧਰ ਦੇ ਅਧਿਕਾਰੀ ਕਰਨਗੇ |
'ਅਫਸਪਾ' ਹਟਾਉਣ ਦੀ ਮੰਗ
ਗੁਹਾਟੀ/ਸ਼ਿਲਾਂਗ, 5 ਦਸੰਬਰ (ਏਜੰਸੀ)-ਸੁਰੱਖਿਆ ਬਲਾਂ ਹੱਥੋਂ ਨਾਗਾਲੈਂਡ 'ਚ 14 ਨਾਗਰਿਕਾਂ ਦੀ ਹੱਤਿਆ ਦੇ ਬਾਅਦ ਐਤਵਾਰ ਨੂੰ ਸੁਰੱਖਿਆ ਸੈਨਾਵਾਂ (ਵਿਸ਼ੇਸ਼ ਸ਼ਕਤੀ) ਐਕਟ, 1958 ਉੱਤਰ-ਪੂਰਬ 'ਚੋਂ ਹਟਾਉਣ ਦੀ ਮੰਗ ਕੀਤੀ ਗਈ ਹੈ | ਇਸ ਕਾਨੂੰਨ ਦੀ ਆੜ 'ਚ ਸੁਰੱਖਿਆ ਬਲਾਂ ਦੀ ਵਧੀਕੀ ਦਾ ਦੋਸ਼ ਲਗਾਉਂਦੇ ਹੋਏ ਖੇਤਰ ਦੇ ਨਾਗਰਿਕ ਸਮਾਜ ਸਮੂਹ, ਅਧਿਕਾਰ ਕਾਰਕੁੰਨ ਅਤੇ ਰਾਜਸੀ ਨੇਤਾ ਪਿਛਲੇ ਕਈ ਸਾਲਾਂ ਤੋਂ ਇਸ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ | 'ਅਫ਼ਸਪਾ' ਕਾਨੂੰਨ ਅਸਾਮ, ਨਾਗਾਲੈਂਡ, ਮਨੀਪੁਰ, ਚਾਂਗਲਾਂਗ, ਲਾਂਗਡਿੰਗ ਅਤੇ ਅਰੁਣਾਚਲ ਪ੍ਰਦੇਸ਼ ਦੇ ਤਿਰਪ ਜ਼ਿਲ੍ਹੇ ਅਤੇ ਆਸਾਮ ਸਰਹੱਦ ਨੇੜੇ ਅਰੁਣਾਚਲ ਪ੍ਰਦੇਸ਼ ਦੇ ਜ਼ਿਲਿ੍ਹਆਂ ਦੇ 8 ਪੁਲਿਸ ਥਾਣਿਆਂ ਅਧੀਨ ਲਾਗੂ ਹੈ | ਉੱਤਰ ਪੂਰਬ ਵਿਦਿਆਰਥੀ ਸੰਗਠਨ ਦੀ ਇਕ ਬਾਡੀ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਲੋਕਾਂ ਦੀ ਭਲਾਈ ਲਈ ਇਹ ਕਾਨੂੰਨ ਵਾਪਸ ਲੈਣਾ ਚਾਹੀਦਾ ਹੈ |
• ਰਾਜਸਥਾਨ ਤੇ ਦਿੱਲੀ 'ਚ ਵੀ ਦਸਤਕ • ਹੁਣ ਤੱਕ ਕੁੱਲ 21 ਕੇਸ
ਦਿੱਲੀ/ਪੁਣੇ/ਜੈਪੁਰ, 5 ਦਸੰਬਰ (ਏਜੰਸੀ)-ਦੇਸ਼ 'ਚ ਕੋਰੋਨਾ ਦਾ ਨਵਾਂ ਰੂਪ ਓਮੀਕਰੋਨ ਤੇਜ਼ੀ ਨਾਲ ਪੈਰ ਪਸਾਰਨ ਲੱਗਾ ਹੈ | ਐਤਵਾਰ ਨੂੰ ਇਕੋ ਦਿਨ ਓਮੀਕਰੋਨ ਦੇ 17 ਨਵੇਂ ਮਾਮਲੇ ਸਾਹਮਣੇ ਆਏ ਹਨ | ਰਾਜਸਥਾਨ 'ਚ 9, ਪੁਣੇ 'ਚ 7 ਅਤੇ ਦਿੱਲੀ 'ਚ ਓਮੀਕਰੋਨ ਦਾ ਇਕ ਮਾਮਲਾ ਸਾਹਮਣੇ ਆਇਆ | ਇਸ ਤਰ੍ਹਾਂ ਹੁਣ ਤੱਕ ਦੇਸ਼ 'ਚ ਓਮੀਕਰੋਨ ਦੇ ਕੁੱਲ 21 ਮਾਮਲੇ ਸਾਹਮਣੇ ਆ ਚੁੱਕੇ ਹਨ | ਇਕ ਸਿਹਤ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਪੁਣੇ 'ਚ ਨਾਈਜੀਰੀਆ ਤੋਂ ਆਏ 3 ਲੋਕਾਂ ਸਮੇਤ 7 ਮਰੀਜ਼ ਓਮੀਕਰੋਨ ਤੋਂ ਪਾਜ਼ੀਟਿਵ ਪਾਏ ਗਏ ਹਨ, ਜਿਸ ਨਾਲ ਮਹਾਰਾਸ਼ਟਰ 'ਚ ਕੋਵਿਡ-19 ਦੇ ਤਾਜ਼ਾ ਵੇਰੀਐਂਟ ਓਮੀਕਰੋਨ ਤੋਂ ਪਾਜ਼ੀਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਕੇ 8 ਹੋ ਗਈ ਹੈ | ਅਧਿਕਾਰੀ ਨੇ ਦੱਸਿਆ ਕਿ ਪੀੜਤਾਂ 'ਚ ਨਾਈਜੀਰੀਆ ਤੋਂ ਆਈ ਇਕ ਔਰਤ ਤੇ ਉੁਸ ਦੀਆਂ 2 ਬੇਟੀਆਂ ਵੀ ਸ਼ਾਮਿਲ ਹਨ, ਜੋ ਆਪਣੇ ਭਰਾ ਨੂੰ ਮਿਲਣ ਆਈ ਸੀ ਅਤੇ ਜਾਂਚ ਬਾਅਦ ਉਸ ਦਾ ਭਰਾ ਤੇ ਉਸ ਦੀਆਂ 2 ਬੇਟੀਆਂ ਵੀ ਓਮੀਕਰੋਨ ਤੋਂ ਪਾਜ਼ੀਟਿਵ ਪਾਈਆਂ ਗਈਆਂ ਹਨ | ਇਕੋ ਪਰਿਵਾਰ ਦੇ 6 ਜੀਆਂ ਤੋਂ ਇਲਾਵਾ ਪੁਣੇ 'ਚ ਪਿਛਲੇ ਹਫ਼ਤੇ ਫਿਨਲੈਂਡ ਤੋਂ ਵਾਪਸ ਪਰਤਿਆ ਇਕ ਵਿਅਕਤੀ ਵੀ ਓਮੀਕਰੋਨ ਤੋਂ ਪਾਜ਼ੀਟਿਵ ਪਾਇਆ ਗਿਆ ਹੈ | ਸੂਬੇ 'ਚ ਸਭ ਤੋਂ ਪਹਿਲਾਂ ਠਾਣੇ ਜ਼ਿਲ੍ਹੇ ਦਾ ਇਕ ਸਮੁੰਦਰੀ ਇੰਜੀਨੀਅਰ (33) ਓਮੀਕਰੋਨ ਤੋਂ ਪੀੜਤ ਪਾਇਆ ਗਿਆ ਸੀ ਜੋ 23 ਨਵੰਬਰ ਨੂੰ ਦੱਖਣੀ ਅਫ਼ਰੀਕਾ ਤੋਂ ਦਿੱਲੀ ਤੋਂ ਹੋ ਕੇ ਮੁੰਬਈ ਆਇਆ ਸੀ | ਉਧਰ ਤਨਜ਼ਾਨੀਆ ਤੋਂ ਦਿੱਲੀ ਪੁੱਜਾ ਇਕ 37 ਸਾਲਾ ਭਾਰਤੀ ਨਾਗਰਿਕ ਓਮੀਕਰੋਨ ਤੋਂ ਪਾਜ਼ੀਟਿਵ ਪਾਇਆ ਗਿਆ ਹੈ, ਜਿਸ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਓਮੀਕਰੋਨ ਦਾ ਇਹ ਪਹਿਲਾ ਮਾਮਲਾ ਹੈ | ਹਸਪਤਾਲ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਇਹ ਮਰੀਜ਼ ਇਸ ਸਮੇਂ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ 'ਚ ਜ਼ੇਰੇ-ਇਲਾਜ ਹੈ ਅਤੇ ਇਸ ਸਮੇਂ ਹਸਪਤਾਲ 'ਚ 17 ਕੋਵਿਡ-19 ਮਰੀਜ਼ ਤੇ 6 ਉਨ੍ਹਾਂ ਦੇ ਸੰਪਰਕ 'ਚ ਆਏ ਲੋਕ ਦਾਖ਼ਲ ਹਨ | ਹਸਪਤਾਲ ਦੇ ਮੈਡੀਕਲ ਸੁਪਰਡੰਟ ਸੁਰੇਸ਼ ਕੁਮਾਰ ਨੇ ਦੱਸਿਆ ਕਿ ਓਮੀਕਰੋਨ ਤੋਂ ਪਾਜ਼ੀਟਿਵ ਪਾਏ ਗਏ ਇਸ ਭਾਰਤੀ ਨਾਗਰਿਕ ਨੂੰ 2 ਦਸੰਬਰ ਨੂੰ ਗਲੇ 'ਚ ਖਰਾਸ਼, ਬੁਖਾਰ ਤੇ ਸਰੀਰ 'ਚ ਦਰਦ ਦੇ ਹਲਕੇ ਲੱਛਣਾਂ ਨਾਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਮਰੀਜ਼ ਦੇ ਯਾਤਰਾ ਵੇਰਵਿਆਂ ਨੂੰ ਇੱਕਤਰ ਕੀਤਾ ਜਾ ਰਿਹਾ ਹੈ ਤਾਂ ਜੋ ਉਸ ਦੇ ਸੰਪਰਕਾਂ ਦਾ ਪਤਾ ਲਗਾਇਆ ਜਾ ਸਕੇ | ਉਧਰ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦਿੱਲੀ 'ਚ ਓਮੀਕਰੋਨ ਦਾ ਪਹਿਲਾ ਮਾਮਲਾ ਸਾਹਮਣਾ ਆਉਣ ਬਾਅਦ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ | ਰਾਜਸਥਾਨ 'ਚ ਇਕ ਅਧਿਕਾਰੀ ਨੇ ਅੱਜ ਇਕੋ ਪਰਿਵਾਰ ਦੇ 4 ਜੀਆਂ ਤੇ 5 ਹੋਰ ਲੋਕਾਂ ਸਮੇਤ ਸੂਬੇ 'ਚ ਕੋਵਿਡ-19 ਦੇ ਨਵੇਂ ਓਮੀਕਰੋਨ ਵੇਰੀਐਂਟ ਦੇ 9 ਪਾਜ਼ੀਟਿਵ ਮਾਮਲੇ ਆਉਣ ਦੀ ਪੁਸ਼ਟੀ ਕੀਤੀ ਹੈ | ਸਿਹਤ ਸਕੱਤਰ ਵੈਭਵ ਗਲੇਰੀਆ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਦੇ ਸਵੈਬ ਦੇ ਨਮੂਨਿਆਂ 'ਚ ਜੀਨੋਮ ਸੀਕਵੈਂਸਿੰਗ ਦੀ ਪੁਸ਼ਟੀ ਹੋਈ ਹੈ | ਉਨ੍ਹਾਂ ਦੱਸਿਆ ਪੀੜਤ ਪਰਿਵਾਰ ਹਾਲ ਹੀ 'ਚ ਦੱਖਣੀ ਅਫਰੀਕਾ ਤੋਂ ਵਾਪਸ ਪਰਤਿਆ ਸੀ ਅਤੇ ਇਨ੍ਹਾਂ ਦੇ ਜੀਨੋਮ ਸੀਕਵੈਂਸਿੰਗ ਦੇ ਨਮੂਨੇ ਜੈਪੁਰ ਦੇ ਸਰਕਾਰੀ ਸਵਾਈ ਮਾਨ ਸਿੰਘ ਹਸਪਤਾਲ 'ਚ ਭੇਜੇ ਗਏ ਸਨ |
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਐਤਵਾਰ ਨੂੰ ਦੱਸਿਆ ਕਿ ਭਾਰਤ ਦੀ 50 ਫ਼ੀਸਦੀ ਬਾਲਗ ਜਨਸੰਖਿਆ ਦਾ ਹੁਣ ਤੱਕ ਕੋਵਿਡ-19 ਖ਼ਿਲਾਫ਼ ਟੀਕਾਕਰਨ ਪੂਰਾ ਹੋ ਗਿਆ ਹੈ ਅਤੇ ਦੇਸ਼ 'ਚ 127.61 ਕਰੋੜ ਲੋਕਾਂ ਨੂੰ ਵੈਕਸੀਨ ਦਿੱਤੀ ਜਾ ਚੁੱਕੀ ਹੈ | ਮਾਂਡਵੀਆ ਨੇ ਟਵੀਟ ਕਰ ਕੇ ਇਹ ਜਾਣਕਾਰੀ ਸਾਂਝੀ ਕਰਦਿਆਂ ਭਾਰਤ ਵਾਸੀਆਂ ਨੂੰ ਵਧਾਈ ਦਿੱਤੀ ਹੈ ਅਤੇ ਦੇਸ਼ ਦੀ ਅੱਧੀ ਬਾਲਗ ਆਬਾਦੀ ਦੇ ਪੂਰਨ ਟੀਕਾਕਰਨ ਹੋਣ ਨੂੰ ਮਾਣ ਵਾਲੀ ਗੱਲ ਦੱਸਿਆ ਹੈ | ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਦੇਸ਼ ਦੀ 84.8 ਕਰੋੜ ਤੋਂ ਵਧੇਰੇ ਬਾਲਗ ਜਨਸੰਖਿਆ ਨੂੰ ਕੋਵਿਡ-19 ਖ਼ਿਲਾਫ਼ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ | ਬੀਤੇ 24 ਘੰਟਿਆਂ ਦੌਰਾਨ 1,04,18,707 ਲੋਕਾਂ ਨੂੰ ਕੋਵਿਡ-19 ਖ਼ਿਲਾਫ਼ ਖੁਰਾਕ ਦੇਣ ਨਾਲ ਦੇਸ਼ 'ਚ ਕੁੱਲ 127.61 ਕਰੋੜ ਲੋਕਾਂ ਨੂੰ ਕਰੀਬ 1,32,44,514 ਸ਼ੈਸਨਾਂ ਦੌਰਾਨ ਵੈਕਸੀਨ ਦਿੱਤੀ ਜਾ ਚੁੱਕੀ ਹੈ |
ਕੇਂਦਰ ਸਰਕਾਰ ਨੇ 4 ਸੂਬਿਆਂ ਕਰਨਾਟਕ, ਕੇਰਲਾ, ਤਾਮਿਲਨਾਡੂ, ਓਡੀਸ਼ਾ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ ਜੰਮੂ-ਕਸ਼ਮੀਰ ਨੂੰ ਪੱਤਰ ਲਿਖ ਕੇ ਕੋਵਿਡ-19 ਦੇ ਵਧਦੇ ਮਾਮਲਿਆਂ ਦੀ ਰੋਕਥਾਮ ਤੇ ਹਫ਼ਤਾਵਾਰੀ ਪਾਜ਼ੀਟਿਵਟੀ ਵਾਧਾ ਦਰ 'ਤੇ ਰੋਕ ਲਗਾਉਣ ਜ਼ਰੂਰੀ ਕਦਮ ਉਠਾਉਣ ਲਈ ਕਿਹਾ ਹੈ | ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਇਨ੍ਹਾਂ ਸਭ ਸੂਬਿਆਂ ਨੂੰ ਕੋਵਿਡ-19 ਦੀ ਟੈਸਟਿੰਗ, ਟ੍ਰੈਕਿੰਗ ਤੇ ਟੀਕਾਕਰਨ ਨੂੰ ਲੈ ਕੇ ਹੋਰ ਪ੍ਰਭਾਵੀ ਰਣਨੀਤੀ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ 27 ਨਵੰਬਰ ਨੂੰ ਪੱਤਰ ਲਿਖੇ ਹਨ ਕਿਉਂਕਿ ਓਮੀਕਰੋਨ ਦੇ ਚੱਲਦੇ ਤਾਜ਼ਾ ਚੁਣੌਤੀ ਪੈਦਾ ਹੋ ਗਈ ਹੈ | ਇਨ੍ਹਾਂ ਸਭ ਸੂਬਿਆਂ 'ਚ ਕੋਵਿਡ-19 ਮਾਮਲਿਆਂ 'ਚ ਵਾਧਾ ਦਰਜ ਕੀਤਾ ਗਿਆ |
ਨਵੀਂ ਦਿੱਲੀ, 5 ਦਸੰਬਰ (ਯੂ. ਐਨ. ਆਈ.)-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸੋਮਵਾਰ ਨੂੰ ਭਾਰਤ ਦੌਰੇ 'ਤੇ ਆ ਰਹੇ ਹਨ | ਪੁਤਿਨ ਦੇ ਇਸ ਦੌਰੇ ਦੌਰਾਨ ਭਾਰਤ ਤੇ ਰੂਸ ਵਿਚਕਾਰ ਵੱਖ-ਵੱਖ ਖ਼ੇਤਰਾਂ 'ਚ 10 ਸਮਝੌਤਿਆਂ 'ਤੇ ਦਸਤਖ਼ਤ ਹੋ ਸਕਦੇ ਹਨ | ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੁਤਿਨ ਵਿਚਾਲੇ ਰਸਮੀ ਗੱਲਬਾਤ ਵੀ ਹੋਵੇਗੀ ਅਤੇ ਦੋਵਾਂ ਦੇਸ਼ਾਂ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਵਿਚਕਾਰ 2+2 ਗੱਲਬਾਤ ਵੀ ਹੋਵੇਗੀ | ਦੁਪਹਿਰ ਨੂੰ ਇਥੇ ਪੁੱਜਣ ਤੋਂ ਬਾਅਦ ਪੁਤਿਨ ਸਿੱਧੇ ਹੈਦਰਾਬਾਦ ਹਾਊਸ ਵਿਖੇ ਮੀਟਿੰਗ ਲਈ ਜਾਣਗੇ | ਰਾਤ ਦੇ ਖਾਣੇ 'ਤੇ ਵੀ ਪ੍ਰਧਾਨ ਮੰਤਰੀ ਮੋਦੀ ਤੇ ਪੁਤਿਨ ਦਰਮਿਆਨ ਮੀਟਿੰਗ ਹੋਵੇਗੀ |
ਜੈਸਲਮੇਰ, 5 ਦਸੰਬਰ (ਏਜੰਸੀ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਪੁਲਵਾਮਾ ਤੇ ਉੜੀ 'ਚ ਸਰਹੱਦ ਪਾਰੋਂ ਅੱਤਵਾਦੀ ਹਮਲਿਆਂ ਦੇ ਬਾਅਦ ਇਸ ਖ਼ਿਲਾਫ਼ ਲਏ ਸਖਤ ਫੈਸਲੇ ਕਾਰਨ ਮੋਦੀ ਸਰਕਾਰ ਨੇ ਕਰ ਦਿਖਾਇਆ ਹੈ ਕਿ ਕੋਈ ਵੀ ਭਾਰਤ ਦੀਆਂ ਸਰਹੱਦਾਂ ਤੇ ਜਵਾਨਾਂ ਨੂੰ ਹਲਕੇ 'ਚ ਨਹੀਂ ਲੈ ਸਕਦਾ | ਬੀ.ਐਸ.ਐਫ਼. ਦੇ ਸਥਾਪਨਾ ਦਿਵਸ ਮੌਕੇ ਬੋਲਦਿਆਂ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਲਈ ਸਰਹੱਦਾਂ ਦੀ ਸੁਰੱਖਿਆ ਕੌਮੀ ਸੁਰੱਖਿਆ ਦੇ ਬਰਾਬਰ ਹੈ | ਸਰਕਾਰ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਸਾਲ 2014 ਤੋਂ ਸਰਹੱਦੀ ਸੁਰੱਖਿਆ ਨੂੰ ਵੱਖਰੀ ਮਹੱਤਤਾ ਪ੍ਰਦਾਨ ਕੀਤੀ ਹੈ | ਜੇਕਰ ਸਾਡੀਆਂ ਸਰਹੱਦਾਂ ਦੀ ਉਲੰਘਣਾ ਅਤੇ ਸੁਰੱਖਿਆ ਕਰਮੀਆਂ 'ਤੇ ਕਿਤੇ ਵੀ ਹਮਲੇ ਕੀਤੇ ਗਏ, ਅਸੀਂ ਇਸ ਦਾ ਤੁਰੰਤ ਢੁਕਵਾਂ ਜਵਾਬ ਦਿੱਤਾ | ਇੱਥੇ ਸ਼ਹੀਦ ਪੂਨਮ ਸਿੰਘ ਸਟੇਡੀਅਮ 'ਚ ਬੋਲਦਿਆਂ ਉਨ੍ਹਾਂ ਕਿਹਾ ਕਿ ਅਸੀਂ ਕਰ ਦਿਖਾਇਆ ਕਿ ਕੋਈ ਵੀ ਸਾਡੀਆਂ ਸਰਹੱਦਾਂ ਤੇ ਜਵਾਨਾਂ ਨੂੰ ਹਲਕੇ 'ਚ ਨਹੀਂ ਲੈ ਸਕਦਾ | ਉਨ੍ਹਾਂ ਕਿਹਾ ਕਿ ਬੀ.ਐਸ.ਐਫ਼. ਪਹਿਲੀ ਦਸੰਬਰ 1965 ਨੂੰ ਹੋਂਦ 'ਚ ਆਈ ਅਤੇ ਇਸ ਦਾ ਉਥਾਨ ਦਿਵਸ ਸਮਾਰੋਹ ਪਹਿਲੀ ਵਾਰ ਦਿੱਲੀ ਤੋਂ ਬਾਹਰ ਮਨਾਇਆ ਜਾ ਰਿਹਾ ਹੈ ਅਤੇ ਇਹ ਰਣਨੀਤਕ ਮਾਰੂਥਲੀ ਇਲਾਕਾ ਪਾਕਿਸਤਾਨੀ ਸਰਹੱਦ ਨਾਲ ਲੱਗਦਾ ਹੈ | ਪਰੇਡ ਤੋਂ ਸਲਾਮੀ ਲੈਣ ਦੇ ਬਾਅਦ ਸ਼ਾਹ ਨੇ ਕਿਹਾ ਕਿ 2019 'ਚ ਪੁਲਵਾਮਾ ਹਮਲਾ ਅਤੇ 2016 'ਚ ਉੜੀ ਹਮਲੇ ਦੇ ਬਾਅਦ ਮੋਦੀ ਸਰਕਾਰ ਨੇ ਹਵਾਈ ਅਤੇ ਸਰਜੀਕਲ ਸਟ੍ਰਾਈਕ ਵਰਗੇ ਸਖਤ ਫੈਸਲੇ ਲਏ | ਉਨ੍ਹਾਂ ਕਿਹਾ ਕਿ ਸਾਡੀ ਕਾਰਵਾਈ ਵਿਸ਼ਵ ਨੇ ਦੇਖੀ ਹੈ | ਗ੍ਰਹਿ ਮੰਤਰੀ ਨੇ ਕਿਹਾ ਕਿ ਉਹ ਵਿਸ਼ਵਾਸ ਕਰਦੇ ਹਨ ਕਿ ਕੋਈ ਵੀ ਦੇਸ਼ ਤਦ ਹੀ ਵਿਕਾਸ ਕਰ ਸਕਦਾ ਹੈ ਅਤੇ ਖੁਸ਼ਹਾਲ ਬਣ ਸਕਦਾ ਹੈ, ਜਦ ਇਸ ਦੀਆਂ ਸਰਹੱਦਾਂ ਸੁਰੱਖਿਅਤ ਹੁੰਦੀਆਂ ਹਨ | ਬੀ.ਐਸ.ਐਫ. ਅਤੇ ਹੋਰ ਸੁਰੱਖਿਆ ਸੈਨਾਵਾਂ ਆਪਣੀ ਡਿਊਟੀ ਮਿਸਾਲੀ ਤੌਰ 'ਤੇ ਕਰਦੀਆਂ ਹਨ | ਹਾਲ ਹੀ 'ਚ ਦੇਸ਼ ਦੀਆਂ ਸਰਹੱਦਾਂ 'ਤੇ ਡਰੋਨ ਦੀਆਂ ਵਧਦੀਆਂ ਚੁਣੌਤੀਆਂ ਬਾਰੇ ਬੋਲਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਸੈਨਿਕਾਂ ਅਤੇ ਸਰਹੱਦਾਂ ਦੀ ਸੁਰੱਖਿਆ ਲਈ ਵਧੀਆ ਕੌਮਾਂਤਰੀ ਤਕਨੀਕ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ |
ਨਵੀਂ ਦਿੱਲੀ, 5 ਦਸੰਬਰ (ਏਜੰਸੀ)-ਰਾਜ ਸਭਾ ਤੋਂ ਆਪਣੀ ਮੁਅੱਤਲੀ ਦੇ ਵਿਰੋਧ 'ਚ ਸ਼ਿਵ ਸੈਨਾ ਦੀ ਸੰਸਦ ਮੈਂਬਰ ਪਿ੍ਅੰਕਾ ਚਤੁਰਵੇਦੀ ਨੇ ਕੇਂਦਰ ਸਰਕਾਰ ਵਲੋਂ ਸੰਚਾਲਿਤ ਸੰਸਦ ਟੀ. ਵੀ. ਦੀ ਐਂਕਰ ਦੀ ਭੂਮਿਕਾ ਤੋਂ ਅਸਤੀਫਾ ਦੇ ਦਿੱਤਾ ਹੈ | ਚਤੁਰਵੇਦੀ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਲਿਖੇ ਪੱਤਰ ਰਾਹੀਂ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ | ਉਨ੍ਹਾਂ ਆਪਣੀ ਚਿੱਠੀ 'ਚ ਲਿਖਿਆ ਕਿ ਮੈਂ ਬਹੁਤ ਦੁਖੀ ਹਾਂ ਪਰ ਜ਼ਿੰਮੇਵਾਰੀ ਦੀ ਭਾਵਨਾ ਨਾਲ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਸੰਸਦ ਟੀ. ਵੀ. ਦੇ ਸ਼ੋਅ 'ਮੇਰੀ ਕਹਾਨੀ' ਲਈ ਐਂਕਰ ਵਜੋਂ ਅਹੁਦਾ ਛੱਡ ਰਹੀ ਹਾਂ | ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਚਤੁਰਵੇਦੀ ਤੇ ਵਿਰੋਧੀ ਪਾਰਟੀਆਂ ਦੇ 11 ਹੋਰ ਸੰਸਦ ਮੈਂਬਰਾਂ ਨੂੰ ਇਸ ਸਾਲ ਅਗਸਤ 'ਚ ਮੌਨਸੂਨ ਇਜਲਾਸ ਦੌਰਾਨ ਕਥਿਤ ਦੁਰਵਿਵਹਾਰ ਲਈ ਸੰਸਦ ਦੇ ਪੂਰੇ ਸਰਦ ਰੁੱਤ ਇਜਲਾਸ ਲਈ ਮੁਅੱਤਲ ਕਰ ਦਿੱਤਾ ਗਿਆ ਸੀ |
ਸ੍ਰੀਨਗਰ, 5 ਦਸੰਬਰ (ਮਨਜੀਤ ਸਿੰਘ)-ਦੱਖਣੀ ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ 2 ਸਰਗਰਮ ਅੱਤਵਾਦੀਆਂ ਨੂੰ ਅਸਲ੍ਹੇ ਅਤੇ 2.9 ਲੱਖ ਰੁਪਏ ਦੀ ਨਕਦੀ ਸਮੇਤ ਗਿ੍ਫ਼ਤਾਰ ਕੀਤਾ ਹੈ | ਫ਼ੌਜ ਦੀ 44 ਆਰ.ਆਰ., ਸੀ.ਆਰ.ਪੀ.ਐਫ. ਅਤੇ ਸਥਾਨਿਕ ਪੁਲਿਸ ਨੇ ...
ਚੰਡੀਗੜ੍ਹ, 5 ਦਸੰਬਰ (ਪ੍ਰੋ. ਅਵਤਾਰ ਸਿੰਘ)-ਭਾਜਪਾ ਜੋੜ-ਤੋੜ ਦੀ ਰਾਜਨੀਤੀ ਕਰ ਰਹੀ ਹੈ ਤੇ ਮੈਨੂੰ ਭਾਰਤੀ ਜਨਤਾ ਪਾਰਟੀ ਦੇ ਬਹੁਤ ਵੱਡੇ ਨੇਤਾ ਨੇ ਫ਼ੋਨ ਕਰਕੇ ਭਾਜਪਾ 'ਚ ਸ਼ਾਮਿਲ ਹੋਣ ਅਤੇ ਕੈਬਨਿਟ ਮੰਤਰੀ ਦੀ ਪੇਸ਼ਕਸ਼ ਕੀਤੀ ਹੈ | ਇਹ ਖ਼ੁਲਾਸਾ ਅੱਜ ਇੱਥੇ ਆਮ ਆਦਮੀ ...
ਨਵੀਂ ਦਿੱਲੀ, 5 ਦਸੰਬਰ (ਅਜੀਤ ਬਿਊਰੋ)-ਪੰਜਾਬ 'ਚ ਆਪਣੀ ਸਿਆਸੀ ਜ਼ਮੀਨ ਗੁਆ ਚੁੱਕੀ ਭਾਜਪਾ ਦੇ ਉੱਚ ਪੱਧਰ ਦੇ ਆਗੂਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਅੱਜ ਇਕ ਬਹੁਤ ਵੱਡਾ ਖ਼ੁਲਾਸਾ ਕੀਤਾ ਹੈ | 'ਆਪ' ਵਿਧਾਇਕ ਅਤੇ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ...
ਖਪਤਕਾਰ ਦਫ਼ਤਰਾਂ 'ਚੋਂ ਠੀਕ ਕਰਵਾ ਰਹੇ ਨੇ ਬਿੱਲ
ਜਲੰਧਰ, 5 ਦਸੰਬਰ (ਸ਼ਿਵ ਸ਼ਰਮਾ)-ਪੰਜਾਬ ਸਰਕਾਰ ਦੇ ਇਕ ਨਵੰਬਰ ਦੇ ਐਲਾਨ ਤੋਂ ਬਾਅਦ 7 ਕਿੱਲੋਵਾਟ ਤੱਕ ਦੇ ਬਿਜਲੀ ਖਪਤਕਾਰਾਂ ਨੂੰ 3 ਰੁਪਏ ਪ੍ਰਤੀ ਯੂਨਿਟ ਘਟਾ ਕੇ ਬਿੱਲ ਆਉਣੇ ਚਾਹੀਦੇ ਸੀ ਜਦਕਿ ਕਈ ਖਪਤਕਾਰਾਂ ਨੂੰ ...
ਨਵੀਂ ਦਿੱਲੀ, 5 ਦਸੰਬਰ (ਏਜੰਸੀ)- ਪੰਜਾਬ ਕਾਂਗਰਸ ਦੇ ਮੁਖੀ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਵਲ ਲਾਈਨ ਰਿਹਾਇਸ਼ ਸਾਹਮਣੇ ਠੇਕਾ ਅਧਿਆਪਕਾਂ ਦੁਆਰਾ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ...
ਸ੍ਰੀਨਗਰ, 5 ਦਸੰਬਰ (ਮਨਜੀਤ ਸਿੰਘ)-ਸ੍ਰੀਨਗਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਕਰਵਾਏ ਗੁਰਮਤਿ ਸਮਾਗਮ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਇਲਾਵਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ...
ਸ੍ਰੀਨਗਰ, 5 ਦਸੰਬਰ (ਪੀ. ਟੀ. ਆਈ.)- ਨੈਸ਼ਨਲ ਕਾਨਫਰੰਸ (ਐਨ. ਸੀ.) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਸੂਬੇ ਦਾ ਵਿਸ਼ੇਸ਼ ਦਰਜਾ ਬਹਾਲ ਕਰਨ ਲਈ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵਾਂਗ ਕੁਰਬਾਨੀਆਂ ਦੇਣੀਆਂ ਪੈ ...
ਚੰਡੀਗੜ੍ਹ, 5 ਦਸੰਬਰ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੂਬੇ 'ਚ ਗੈਰ-ਕਾਨੂੰਨੀ ਖਣਨ ਨਾ ਹੋਣ ਦੇ ਦਾਅਵੇ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ...
ਨਵੀਂ ਦਿੱਲੀ, 5 ਦਸੰਬਰ (ਪੀ.ਟੀ.ਆਈ.)-ਨਾਗਾਲੈਂਡ ਦੇ ਮੌਨ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਵਲੋਂ ਕੀਤੀ ਗੋਲੀਬਾਰੀ 'ਚ 14 ਨਾਗਰਿਕਾਂ ਦੀਆਂ ਮੌਤਾਂ ਲਈ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਰਾਹੁਲ ਗਾਂਧੀ ਨੇ ਕਿਹਾ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਜਦੋਂ ਸਾਡੀ ...
ਕੋਹਿਮਾ, 5 ਦਸੰਬਰ (ਪੀ.ਟੀ.ਆਈ.)-ਨਾਗਾਲੈਂਡ ਦੇ ਮੌਨ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਵਲੋਂ ਮਾਰੇ ਗਏ 13 ਨਾਗਰਿਕਾਂ ਕਾਰਨ ਗੁੱਸੇ 'ਚ ਆਏ ਲੋਕਾਂ ਦੇ ਹਜੂਮ ਨੇ ਆਸਾਮ ਰਾਈਫਲਜ਼ ਦੇ ਕੈਂਪ 'ਚ ਦੁਪਹਿਰ ਵੇਲੇ ਭੰਨਤੋੜ ਕੀਤੀ | ਸੂਤਰਾਂ ਅਨੁਸਾਰ ਲੋਕ ਵਲੋਂ ਮੰਗ ਕੀਤੀ ਜਾ ਰਹੀ ...
ਬਲੀਆ (ਉੱਤਰ ਪ੍ਰਦੇਸ਼), 5 ਦਸੰਬਰ (ਏਜੰਸੀ)-ਭਾਜਪਾ ਦੇ ਇਕ ਨੇਤਾ ਨੇ ਵਿਵਾਦਿਤ ਬਿਆਨ ਦਿੰਦਿਆਂ ਐਤਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੂੰ ਅੱਤਵਾਦੀ ਕਰਾਰ ਦਿੱਤਾ ਅਤੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਕਿਸਾਨਾਂ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX