ਤਾਜਾ ਖ਼ਬਰਾਂ


ਬਿਹਾਰ ਦੇ 11 ਜ਼ਿਲ੍ਹਿਆਂ 'ਚ ਭਾਰੀ ਬਰਸਾਤ ਦਾ ਅਲਰਟ
. . .  21 minutes ago
ਪਟਨਾ, 3 ਜੁਲਾਈ - ਬਿਹਾਰ 'ਚ ਭਾਰੀ ਬਰਸਾਤ ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਕਾਰਨ 4 ਦਿਨਾਂ 'ਚ 35 ਮੌਤਾਂ ਹੋ ਚੁੱਕੀਆਂ ਹਨ। ਮੌਸਮ ਵਿਭਾਗ ਨੇ ਅੱਜ ਬਿਹਾਰ ਦੇ 11 ਜ਼ਿਲ੍ਹਿਆਂ 'ਚ ਭਾਰੀ ਬਰਸਾਤ ਦਾ ਅਲਰਟ ਜਾਰੀ ਕੀਤਾ...
ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਦੀ ਚੋਣ ਅੱਜ
. . .  about 1 hour ago
ਮੁੰਬਈ, 3 ਜੁਲਾਈ - ਏਕਨਾਥ ਸ਼ਿੰਦੇ ਦੇ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਦੀ ਚੋਣ ਅੱਜ...
ਮੁੱਖ ਮੰਤਰੀ ਏਕਨਾਥ ਸ਼ਿੰਦੇ ਆਪਣੇ ਧੜੇ ਦੇ ਹੋਰ ਵਿਧਾਇਕਾਂ ਨਾਲ ਪਹੁੰਚੇ ਮਹਾਰਾਸ਼ਟਰ ਵਿਧਾਨ ਸਭਾ
. . .  30 minutes ago
ਮੁੰਬਈ, 3 ਜੁਲਾਈ - ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਆਪਣੇ ਸਾਥੀ ਵਿਧਾਇਕਾਂ ਨਾਲ ਵਿਧਾਨ ਸਭਾ ਪਹੁੰਚ ਗਏ ਹਨ। ਏਕਨਾਥ ਸ਼ਿੰਦੇ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਮਹਾਰਾਸ਼ਟਰ ਵਿਧਾਨ ਸਭਾ...
ਉਦੈਪੁਰ ਪ੍ਰਸ਼ਾਸਨ ਵਲੋਂ ਕਰਫ਼ਿਊ 'ਚ 10 ਘੰਟੇ ਢਿੱਲ
. . .  about 1 hour ago
ਜੈਪੁਰ, 3 ਜੁਲਾਈ - ਉਦੈਪੁਰ ਹੱਤਿਆਕਾਂਡ ਤੋਂ ਬਾਅਦ ਰਾਜਸਥਾਨ ਦੇ ਉਦੈਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਕਰਫ਼ਿਊ 'ਚ ਢਿੱਲ ਦਿੱਤੀ ਹੈ। ਦੁਕਾਨਦਾਰ ਦਰਜੀ ਕਨ੍ਹੱਈਆ ਲਾਲ ਦੀ ਹੱਤਿਆ ਤੋਂ ਬਾਅਦ ਪੂਰੇ ਰਾਜਸਥਾਨ 'ਚ ਧਾਰਾ 144 ਲਾਗੂ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16103 ਨਵੇਂ ਮਾਮਲੇ, 31 ਮੌਤਾਂ
. . .  about 1 hour ago
ਨਵੀਂ ਦਿੱਲੀ, 3 ਜੁਲਾਈ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16103 ਨਵੇਂ ਮਾਮਲੇ ਦਰਜ ਕੀਤੇ ਗਏ ਹਨ, 13929 ਠੀਕ ਹੋਏ ਹਨ ਤੇ 31 ਲੋਕਾਂ ਦੀ ਮੌਤ ਹੋਈ...
ਉਜ਼ਬੇਕਿਸਤਾਨ ਵਲੋਂ ਪ੍ਰਦਰਸ਼ਨ ਪ੍ਰਭਾਵਿਤ ਕਰਾਕਲਪਕਸਤਾਨ 'ਚ ਐਮਰਜੈਂਸੀ ਦੀ ਘੋਸ਼ਣਾ
. . .  about 1 hour ago
ਨਵੀਂ ਦਿੱਲੀ, 3 ਜੁਲਾਈ - ਉਜ਼ਬੇਕਿਸਤਾਨ ਵਲੋਂ ਪ੍ਰਦਰਸ਼ਨ ਪ੍ਰਭਾਵਿਤ ਕਰਾਕਲਪਕਸਤਾਨ 'ਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਗਈ...
ਡੀ.ਐਮ.ਯੂ. ਟਰੇਨ ਦੇ ਇੰਜਨ ਨੂੰ ਲੱਗੀ ਅੱਗ
. . .  about 1 hour ago
ਪਟਨਾ, 3 ਜੁਲਾਈ - ਬਿਹਾਰ ਦੇ ਭੇਲਵਾ ਰੇਲਵੇ ਸਟੇਸ਼ਨ ਨੇੜੇ ਅੱਜ ਸਵੇਰੇ ਡੀ.ਐਮ.ਯੂ. ਟਰੇਨ ਦੇ ਇੰਜਨ ਨੂੰ ਅੱਗ ਲੱਗ ਗਈ।ਟਰੇਨ ਰਕਸੌਲ ਤੋਂ ਨਰਕਟਿਆਗੰਜ ਜਾ ਰਹੀ ਸੀ। ਇੰਜਨ ਤੋਂ ਅੱਗ ਨਹੀਂ ਫੈਲੀ ਤੇ...
ਮਿਆਂਮਾਰ 'ਚ ਆਇਆ ਜ਼ਬਰਦਸਤ ਭੂਚਾਲ
. . .  about 2 hours ago
ਨਯਪੀਡਾਵ, 3 ਜੁਲਾਈ - ਮਿਆਂਮਾਰ ਦੇ ਯਵਾਂਗਨ ਦੇ 260 ਕਿੱਲੋਮੀਟਰ ਦੱਖਣ-ਪੱਛਮ 'ਚ ਅੱਜ ਸਵੇਰੇ 7.56 'ਤੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਉਚਿਤ ਮੰਚ 'ਤੇ ਇਸ ਮੁੱਦੇ ਨੂੰ ਲੈ ਕੇ ਕਰਾਂਗੇ ਚਰਚਾ - ਨੂਪੁਰ ਸ਼ਰਮਾ ਉੱਪਰ ਸੁਪਰੀਮ ਕੋਰਟ ਦੀ ਟੱਪਣੀ 'ਤੇ ਕਿਰਨ ਰਿਜਿਜੂ
. . .  about 2 hours ago
ਨਵੀਂ ਦਿੱਲੀ, 3 ਜੁਲਾਈ - ਭਾਜਪਾ ਦੀ ਮੁਅੱਤਲ ਆਗੂ ਨੂਪੁਰ ਸ਼ਰਮਾ iਖ਼ਲਾਫ਼ ਸੁਪਰੀਮ ਕੋਰਟ ਵਲੋਂ ਕੀਤੀ ਗਈ ਟਿੱਪਣੀ 'ਤੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਉਚਿਤ ਮੰਚ 'ਤੇ ਇਸ ਮੁੱਦੇ ਨੂੰ ਲੈ ਕੇ ਚਰਚਾ ਕੀਤੀ...
ਪ੍ਰਧਾਨ ਮੰਤਰੀ ਮੋਦੀ ਅੱਜ ਹੈਦਰਾਬਾਦ 'ਚ ਕਰਨਗੇ ਜਨ ਸਭਾ ਨੂੰ ਸੰਬੋਧਨ
. . .  about 2 hours ago
ਨਵੀਂ ਦਿੱਲੀ, 3 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੇਲੰਗਾਨਾ ਦੇ ਹੈਦਰਾਬਾਦ 'ਚ ਜਨ ਸਭਾ ਨੂੰ ਸੰਬੋਧਨ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਭਾਰਤ ਇੰਗਲੈਂਡ 5ਵਾਂ ਟੈਸਟ : ਦੂਸਰੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਇੰਗਲੈਂਡ ਪਹਿਲੀ ਪਾਰੀ 'ਚ 84/5
. . .  1 day ago
ਬਰਮਿੰਘਮ, 2 ਜੁਲਾਈ - ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਕਾਰ ਐਜਬੈਸਟਨ 'ਚ ਚੱਲ ਰਹੇ 5ਵੇਂ ਟੈਸਟ ਮੈਚ ਦੇ ਦੂਸਰੇ ਦਿਨ ਦਾ ਖੇਡ ਖ਼ਤਮ ਹੋਣ ਤੱਕ 84 ਦੌੜਾਂ 'ਤੇ ਇੰਗਲੈਂਡ ਦੀ ਅੱਧੀ ਟੀਮ...
ਸੜਕ ਹਾਦਸੇ 'ਚ ਰਾਜਾ ਵੜਿੰਗ ਦੇ ਪੀ. ਏ. ਦੀ ਮੌਤ
. . .  1 day ago
ਫ਼ਾਜ਼ਿਲਕਾ, 2 ਜੁਲਾਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਅਬੋਹਰ ਸੜਕ 'ਤੇ ਹੋਏ ਸੜਕ ਹਾਦਸੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੀ.ਏ.ਦੀ ਮੌਤ ਹੋ ਜਾਣ ਦੀ ਖ਼ਬਰ ਹੈ । ਦੱਸਿਆ ਜਾ ਰਿਹਾ ਹੈਂ ਕਿ ਟਰੈਕਟਰ ਟਰਾਲੀ ਅਤੇ ਕਾਰ ਦੀ ਟੱਕਰ ਦੇ ਦੌਰਾਨ ਇਹ ਹਾਦਸਾ...
ਭਾਰਤ ਨੇ ਅਫ਼ਗ਼ਾਨਿਸਤਾਨ ਨੂੰ ਭੇਜੀ 2500 ਮੀਟਰਿਕ ਟਨ ਕਣਕ ਦੀ 15ਵੀਂ ਖੇਪ
. . .  1 day ago
ਅੰਮ੍ਰਿਤਸਰ, 2 ਜੁਲਾਈ - ਭਾਰਤ ਨੇ ਅਟਾਰੀ ਵਾਹਗਾ ਸਰਹੱਦ ਰਾਹੀ ਅਫ਼ਗ਼ਾਨਿਸਤਾਨ ਨੂੰ ਮਨੁੱਖੀ ਸਹਾਇਤਾ ਵਜੋਂ 2500 ਮੀਟਰਿਕ ਟਨ ਕਣਕ ਦੀ 15ਵੀਂ ਖੇਪ ਭੇਜੀ ਹੈ।ਕਸਟਮਜ਼ ਦੇ ਸੰਯੁਕਤ ਕਮਿਸ਼ਨਰ...
ਪ੍ਰਧਾਨ ਮੰਤਰੀ ਦਾ ਸਵਾਗਤ ਨਾ ਕਰਨ 'ਤੇ ਸਿਮ੍ਰਿਤੀ ਈਰਾਨੀ ਵਲੋਂ ਕੇ.ਸੀ.ਆਰ. ਦੀ ਅਲੋਚਨਾ
. . .  1 day ago
ਨਵੀਂ ਦਿੱਲੀ, 2 ਜੁਲਾਈ ਕੇਂਦਰੀ ਮੰਤਰੀ ਸਿਮ੍ਰਿਤੀ ਈਰਾਨੀ ਨੇ ਹੈਦਰਾਬਾਦ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਨਾ ਕਰਨ 'ਤੇ ਕੇ.ਸੀ.ਆਰ. ਦੀ ਅਲੋਚਨਾ ਕੀਤੀ...
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਆਪਣੇ ਧੜੇ ਦੇ ਵਿਧਾਇਕਾਂ ਨਾਲ ਪਹੁੰਚੇ ਮੁੰਬਈ
. . .  1 day ago
ਮੁੰਬਈ, 2 ਜੁਲਾਈ - ਮਹਾਰਾਸ਼ਟਰ ਦੇ ਨਵੇਂ ਬਣੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਗੋਆ ਤੋਂ ਆਪਣੇ ਧੜੇ ਦੇ ਵਿਧਾਇਕਾਂ ਨਾਲ ਮੁੰਬਈ ਹਵਾਈ ਅੱਡੇ ਪਹੁੰਚ ਗਏ...
ਹਰਿਆਣਾ ਦੇ 6 ਵਿਧਾਇਕਾਂ ਨੇ ਮਾਣਿਆ ਰੀਟਰੀਟ ਸੈਰੇਮਨੀ ਦਾ ਆਨੰਦ
. . .  1 day ago
ਅਟਾਰੀ, 2 ਜੁਲਾਈ - (ਗੁਰਦੀਪ ਸਿੰਘ ਅਟਾਰੀ) - ਭਾਰਤ ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਦੀ ਅਟਾਰੀ ਵਾਹਗਾ ਸਰਹੱਦ 'ਤੇ ਹੋਣ ਵਾਲੀ ਸਾਂਝੀ ਰੀਟਰੀਟ ਸੈਰੇਮਨੀ ਦਾ ਹਰਿਆਣਾ ਦੇ 6 ਵਿਧਾਇਕਾਂ ਨੇ ਆਨੰਦ ਮਾਣਿਆ। ਹਰਿਆਣਾ ਵਿਧਾਨ ਸਭਾ ਤੋਂ ਵਿਧਾਇਕ ਜਗਬੀਰ ਸਿੰਘ ਮਲਿਕ, ਬਲਬੀਰ ਸਿੰਘ...
ਅਧਿਆਪਕਾਂ ਤੋਂ ਬਾਅਦ ਹੁਣ ਪਟਵਾਰੀ ਉਮੀਦਵਾਰਾਂ ਨੂੰ ਵੀ 6 ਜੁਲਾਈ ਤੋਂ ਮਿਲਣਗੇ ਨਿਯੁਕਤੀ ਪੱਤਰ
. . .  1 day ago
ਬੁਢਲਾਡਾ, 2 ਜੁਲਾਈ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ 6635 ਅਧਿਆਪਕ ਭਰਤੀ ਪ੍ਰਕਿਰਿਆ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਹੁਣ ਅਗਲੇ ਕੁੱਝ ਦਿਨਾਂ 'ਚ ਮਾਲ ਪਟਵਾਰੀਆਂ ਦੀਆਂ ਅਸਾਮੀਆਂ ਦੇ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ...
ਸਮਸਾਨਘਾਟ 'ਚ ਮਿਲੀ ਅਣਪਛਾਤੀ ਲਾਸ਼, ਕਤਲ ਕੀਤੇ ਜਾਣ ਦਾ ਸ਼ੱਕ
. . .  1 day ago
ਹੰਡਿਆਏਿਆ/ਬਰਨਾਲਾ , 2 ਜੁਲਾਏੀ (ਗੁਰਜੀਤ ਸਿੰਘ ਖੁੱਡੀ) - ਹੰਡਿਆਇਆ ਦੇ ਵਾਰਡ ਨੰਬਰ 5 ਸ਼ਮਸ਼ਾਨਘਾਟ ਵਿੱਚ 30 ਸਾਲ ਦੇ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਪ੍ਰਤੱਖ ਦਰਸ਼ੀਆਂ ਅਨੁਸਾਰ ਮਾਮਲਾ ਕਤਲ ਕੀਤੇ ਜਾਣ ਦਾ ਜਾਪਦਾ...
ਅਮਰਨਾਥ ਯਾਤਰਾ : ਫ਼ੌਜ ਵਲੋਂ ਰਿਕਾਰਡ ਸਮੇਂ 'ਚ ਨੁਕਸਾਨੇ ਗਏ ਪੁਲਾਂ ਦਾ ਪੁਨਰ ਨਿਰਮਾਣ
. . .  1 day ago
ਊਧਮਪੁਰ, 2 ਜੁਲਾਈ - ਅਮਰਨਾਥ ਯਾਤਰਾ ਦੌਰਾਨ ਭਾਰਤੀ ਫ਼ੌਜ ਨੇ ਰਿਕਾਰਡ ਸਮੇਂ 'ਚ ਬਾਲਟਾਲ ਰੂਟ 'ਤੇ ਜ਼ਮੀਨ ਖਿਸਕਣ ਕਾਰਨ ਨੁਕਸਾਨੇ ਗਏ ਪੁਲਾਂ ਦਾ ਪੁਨਰ ਨਿਰਮਾਣ ਕੀਤਾ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਡੀ.ਜੀ.ਪੀ. ਭਾਵਰਾ ਦੀ ਛੁੱਟੀ ਮਨਜ਼ੂਰ
. . .  1 day ago
ਚੰਡੀਗੜ੍ਹ, 2 ਜੁਲਾਈ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਡੀ.ਜੀ.ਪੀ. ਵੀ.ਕੇ. ਭਾਵਰਾ ਵਲੋਂ 2 ਮਹੀਨਿਆਂ ਲਈ ਛੁੱਟੀ 'ਤੇ ਜਾਣ ਲਈ ਦਿੱਤੀ ਅਰਜ਼ੀ ਨੂੰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਮਨਜ਼ੂਰ...
ਗ਼ੁੱਸੇ 'ਚ ਆਏ ਲੋਕਾਂ ਵਲੋਂ ਉਦੈਪੁਰ ਹੱਤਿਆਕਾਂਡ ਦੇ ਦੋਸ਼ੀਆਂ ਉੱਪਰ ਹਮਲਾ
. . .  1 day ago
ਜੈਪੁਰ, 2 ਜੁਲਾਈ - ਉਦੈਪੁਰ ਹੱਤਿਆਕਾਂਡ ਦੇ ਦੋਸ਼ੀਆਂ ਨੂੰ ਜੈਪੁਰ ਵਿਖੇ ਐਨ.ਆਈ.ਏ.ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਕਿ ਗ਼ੁੱਸੇ ਵਿਚ ਆਏ ਲੋਕਾਂ ਨੇ ਦੋਸ਼ੀਆਂ ਉੱਪਰ ਹਮਲਾ ਕਰ ਦਿੱਤਾ। ਐਨ.ਆਈ.ਏ. ਅਦਾਲਤ ...
ਰਵੀ ਸਿੰਘ ਖ਼ਾਲਸਾ ਦਾ ਟਵਿੱਟਰ ਅਕਾਊਂਟ ਬੰਦ ਕਰਨ ਦੀ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਨਿਖੇਧੀ
. . .  1 day ago
ਚੰਡੀਗੜ੍ਹ, 2 ਜੁਲਾਈ - ਖ਼ਾਲਸਾ ਏਡ ਦੇ ਸੰਚਾਲਕ ਰਵੀ ਸਿੰਘ ਖ਼ਾਲਸਾ ਦਾ ਟਵਿੱਟਰ ਅਕਾਊਂਟ ਬੰਦ ਹੋਣ 'ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਟਵੀਟ ਕਰ ਕਿਹਾ ਕਿ ਰਵੀ ਸਿੰਘ ਖ਼ਾਲਸਾ...
ਪੀਣ ਵਾਲੇ ਪਾਣੀ ਦੀ ਬੋਤਲ ਨੂੰ ਲੈ ਕੇ ਪ੍ਰਵਾਸੀ ਮਜ਼ਦੂਰ ਦਾ ਸਾਥੀ ਮਜ਼ਦੂਰਾਂ ਵਲੋਂ ਕਤਲ
. . .  1 day ago
ਮਲੋਟ, 2 ਜੁਲਾਈ (ਪਾਟਿਲ) - ਪਿੰਡ ਈਨਾ ਖੇੜਾ ਵਿਖੇ ਇਕ ਪਾਈਪ ਫ਼ੈਕਟਰੀ ਵਿਚ ਕੰਮ ਕਰਦੇ ਬਿਹਾਰੀ ਮਜ਼ਦੂਰ ਦਾ ਸਾਥੀ ਮਜ਼ਦੂਰਾਂ ਨੇ ਪੀਣ ਵਾਲੇ ਪਾਣੀ ਦੀ ਬੋਤਲ ਨੂੰ ਲੈ ਕੇ ਲੋਹੇ ਦੀਆਂ ਰਾਡਾਂ ਮਾਰ ਕੇ ਬੇਰਹਿਮੀ ਨਾਲ...
ਕੰਧ ਨੂੰ ਲੈ ਕੇ ਹੋਏ ਝਗੜੇ ਦੌਰਾਨ ਪੋਤੇ ਵਲੋਂ ਦਾਦੇ ਤੇ ਤਾਏ ਦੀ ਗੋਲੀਆਂ ਮਾਰ ਕੇ ਹੱਤਿਆ, ਦਾਦੀ ਗੰਭੀਰ ਜ਼ਖਮੀਂ
. . .  1 day ago
ਮਲੋਟ, 2 ਜੁਲਾਈ (ਪਾਟਿਲ) - ਥਾਣਾ ਸਦਰ ਮਲੋਟ ਦੇ ਪਿੰਡ ਬਾਮ ਵਿਖੇ ਅੱਜ ਹੋਈ ਬਹਿਸ ਦੌਰਾਨ ਇਕ ਵਿਅਕਤੀ ਵਲੋਂ ਦੋ ਬਜ਼ੁਰਗਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦ ਕਿ ਇੱਕ ਬਜ਼ੁਰਗ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 22 ਮੱਘਰ ਸੰਮਤ 553

ਪਟਿਆਲਾ

ਉਪ ਮੁੱਖ ਮੰਤਰੀ ਵਲੋਂ 2.30 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸ਼ੰਭੂ ਥਾਣੇ ਦੀ ਨਵੀਂ ਇਮਾਰਤ ਲੋਕ ਅਰਪਿਤ

ਰਾਜਪੁਰਾ, 6 ਦਸੰਬਰ (ਜੀ.ਪੀ. ਸਿੰਘ)-ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮਾਡਲ ਸ਼ੰਭੂ ਥਾਣੇ ਦੀ 2.50 ਕਰੋੜ ਦੀ ਲਾਗਤ ਨਾਲ 1.25 ਏਕੜ ਰਕਬੇ 'ਚ ਨਵੀਂ ਬਣਾਈ ਗਈ ਅਤਿ ਆਧੁਨਿਕ ਇਮਾਰਤ ਦਾ ਲੋਕ ਅਰਪਣ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਡੀ.ਜੀ.ਪੀ. ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ, ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ, ਪੀ. ਐਸ. ਪੀ. ਸੀ. ਐਲ. ਦੇ ਡਾਇਰੈਕਟਰ ਪ੍ਰਬੰਧਕੀ ਗਗਨਦੀਪ ਸਿੰਘ ਜਲਾਲਪੁਰ, ਆਈ.ਜੀ ਪਟਿਆਲਾ ਮੁਖਵਿੰਦਰ ਸਿੰਘ ਛੀਨਾ, ਐਸ. ਐਸ. ਪੀ. ਹਰਚਰਨ ਸਿੰਘ ਭੁੱਲਰ ਵੀ ਮੌਜੂਦ ਸਨ | ਇਸ ਮੌਕੇ ਉੱਪ ਮੁੱਖ ਮੰਤਰੀ ਸ. ਰੰਧਾਵਾ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਉੱਪਰ ਪੰਜਾਬ ਦਾ ਇਹ ਪਹਿਲਾ ਥਾਣਾ ਹੈ | ਉਨ੍ਹਾਂ ਦੱਸਿਆ ਕਿ ਸ਼ੰਭੂ ਥਾਣੇ ਦੀ ਨਵੀਂ ਦੋ ਮੰਜ਼ਿਲਾ ਇਮਾਰਤ ਦੀ ਕਰੀਬ 1.25 ਏਕੜ 'ਚ ਉਸਾਰੀ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵਲੋਂ 2 ਕਰੋੜ 30 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਈ ਗਈ ਹੈ | ਇਕੱਠ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਹਰ ਵਰਗ ਦੀ ਭਲਾਈ ਲਈ ਇਤਿਹਾਸਕ ਫ਼ੈਸਲੇ ਲਏ ਹਨ | ਇਸ ਮੌਕੇ ਉਨ੍ਹਾਂ ਨਾਲ ਮੌਜੂਦ ਡੀ.ਜੀ.ਪੀ. ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਸ਼ੰਭੂ ਥਾਣੇ ਦੀ ਇਹ ਨਵੀਂ ਇਮਾਰਤ ਸਾਰੀਆਂ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਜਿਥੇ ਕਿ ਆਮ ਪਬਲਿਕ ਦੀ ਸਹੂਲਤ ਲਈ ਹੈਲਪ ਡੈਸਕ ਬਣਾਇਆ ਗਿਆ ਹੈ ਜਿਥੋਂ ਆਮ ਲੋਕ ਆਪਣੀਆਂ ਦਰਖਾਸਤਾਂ ਅਤੇ ਮੁਕੱਦਮਿਆਂ ਨਾਲ ਸਬੰਧਤ ਸੂਚਨਾ ਪ੍ਰਾਪਤ ਕਰ ਸਕਣਗੇ | ਇਸ ਮੌਕੇ ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ, ਐਸ.ਡੀ.ਐਮ. ਡਾ. ਸੰਜੀਵ ਕੁਮਾਰ, ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਐਕਸੀਐਨ ਪਰਮਜੀਤ ਤੇ ਵਿਨੋਦ ਪਰਾਸ਼ਰ, ਜ਼ਿਲ੍ਹਾ ਦਿਹਾਤੀ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਊਾਟਸਰ, ਨਗਰ ਪੰਚਾਇਤ ਘਨੌਰ ਪ੍ਰਧਾਨ ਨਰਭਿੰਦਰ ਸਿੰਘ, ਬਲਾਕ ਸੰਮਤੀ ਚੇਅਰਮੈਨ ਜਗਦੀਪ ਸਿੰਘ ਚਪੜ, ਹਰਦੀਪ ਸਿੰਘ ਲਾਡਾ, ਜਗਰੂਪ ਸਿੰਘ ਹੈਪੀ ਸਿਹਰਾ, ਹਰਪ੍ਰੀਤ ਸਿੰਘ ਚਮਾਰੂ, ਚੇਅਰਮੈਨ ਬਲਜੀਤ ਸਿੰਘ ਗਿੱਲ, ਗੁਰਮੀਤ ਸਿੰਘ ਮਹਿਮਦਪੁਰ, ਗੁਰਦੇਵ ਸਿੰਘ ਬਘੌਰਾ, ਚੇਅਰਮੈਨ ਹਰਵਿੰਦਰ ਸਿੰਘ ਕਾਮੀ, ਗੁਰਨਾਮ ਸਿੰਘ ਭੂਰੀਮਾਜਰਾ, ਕੁਲਦੀਪ ਸਿੰਘ ਮਾਰ੍ਹੀਆਂ, ਬਲਰਾਜ ਸਿੰਘ, ਯੂਥ ਕਾਂਗਰਸ ਪ੍ਰਧਾਨ ਇੰਦਰਜੀਤ ਸਿੰਘ ਗਿਫ਼ਟੀ, ਅਮਰਜੀਤ ਸਿੰਘ ਥੂਹਾ, ਹਰਪ੍ਰੀਤ ਸਿੰਘ ਚਮਾਰੂ, ਨਰਿੰਦਰਪਾਲ ਸਿੰਘ ਪੱਬਰੀ, ਸੁਪਰਡੈਂਟ ਪੁਲਿਸ ਕੇਸਰ ਸਿੰਘ, ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ, ਥਾਣਾ ਸ਼ੰਭੂ ਦੇ ਇੰਚਾਰਜ ਇੰਸਪੈਕਟਰ ਕਿਰਪਾਲ ਸਿੰਘ ਆਦਿ ਮੌਜੂਦ ਸਨ |

ਕੋਰੋਨਾ ਯੋਧਿਆਂ ਵਲੋਂ ਰਜਿੰਦਰਾ ਹਸਪਤਾਲ 'ਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਪਟਿਆਲਾ, 6 ਦਸੰਬਰ (ਗੁਰਵਿੰਦਰ ਸਿੰਘ ਔਲਖ)-ਕੋਰੋਨਾ ਯੋਧਿਆਂ ਵਲੋਂ ਮੰਗਾਂ ਨੂੰ ਲੈ ਕੇ 25 ਅਕਤੂਬਰ ਤੋਂ ਪੱਕਾ ਮੋਰਚਾ ਲਗਾ ਕੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ | ਅੱਜ ਇਨ੍ਹਾਂ ਜਥੇਬੰਦੀ ਦੇ ਕਈ ਮੈਂਬਰ ਰਜਿੰਦਰਾ ਹਸਪਤਾਲ ਦੀ ਛੱਤ ਉੱਪਰ ਬੈਠ ਕੇ ਸੰਘਰਸ਼ ਕਰਦੇ ਰਹੇ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ- ਪਰਚਾ ਦਰਜ

ਪਟਿਆਲਾ, 6 ਦਸੰਬਰ (ਗੁਰਵਿੰਦਰ ਸਿੰਘ ਔਲਖ)-ਥਾਣਾ ਕੋਤਵਾਲੀ ਦੀ ਪੁਲਿਸ ਕੋਲ ਹਰਪ੍ਰੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਵਲੋਂ 14 ਅਕਤੂਬਰ ਨੂੰ ਆਪਣਾ ਮੋਟਰਸਾਈਕਲ ਸਿਟੀ-100 ਛੋਟੀ ਬਾਰਾਂਦਰੀ ਵਿਖੇ ਇਕ ਨਿੱਜੀ ਸਿਖਲਾਈ ਕੇਂਦਰ ਦੇ ਸਾਹਮਣੇ ਖੜ੍ਹਾ ਕੀਤਾ ਸੀ ਪਰ ...

ਪੂਰੀ ਖ਼ਬਰ »

ਜਥੇਦਾਰ ਪੰਜਰਥ ਵਲੋਂ ਬੈਠਕਾਂ ਦਾ ਸਿਲਸਿਲਾ ਜਾਰੀ

ਸਮਾਣਾ, 6 ਦਸੰਬਰ (ਸਾਹਿਬ ਸਿੰਘ)-ਸੀਨੀਅਰ ਅਕਾਲੀ ਆਗੂ ਜਥੇਦਾਰ ਅਮਰਜੀਤ ਸਿੰਘ ਪੰਜਰਥ ਵਲੋਂ ਅਕਾਲੀ ਵਰਕਰਾਂ ਦੀਆਂ ਬੈਠਕਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਉਨ੍ਹਾਂ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਕੀਤੀਆਂ ਬੈਠਕਾਂ 'ਚ ਕਿਹਾ ਕਿ ਅਕਾਲੀ ਦਲ ਦੇ ਹੱਥਾਂ 'ਚ ਹੀ ...

ਪੂਰੀ ਖ਼ਬਰ »

ਮੈਰੀਟੋਰੀਅਸ ਅਧਿਆਪਕ ਕੱਲ੍ਹ ਕਰਨਗੇ ਸਿੱਧੂ ਦੇ ਘਰ ਦਾ ਘਿਰਾਓ

ਮਾਨਸਾ, 6 ਦਸੰਬਰ (ਸਟਾਫ਼ ਰਿਪੋਰਟਰ)-ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ 2018 ਦੇ ਨੋਟੀਫ਼ਿਕੇਸ਼ਨ ਤਹਿਤ ਸਿੱਖਿਆ ਵਿਭਾਗ 'ਚ ਪੱਕੇ ਕਰਨ ਦੀ ਮੰਗ ਨੂੰ ਲੈ ਕੇ 8 ਦਸੰਬਰ ਨੂੰ ਪਰਿਵਾਰਾਂ ਸਮੇਤ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਧਰਮ ਅਧਿਐਨ ਦੇ ਖੋਜਾਰਥੀਆਂ ਵਲੋਂ ਡਿਗਰੀ ਫੂਕ ਮੁਜ਼ਾਹਰਾ

ਪਟਿਆਲਾ, 6 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਦੇ ਖੋਜਾਰਥੀਆਂ ਵਲੋਂ ਡਿਗਰੀ ਫ਼ੂਕ ਰੋਸ ਮੁਜ਼ਾਹਰਾ ਕੀਤਾ ਗਿਆ | ਧਰਮ ਅਧਿਐਨ ਨਾਲ ਸੰਬੰਧਿਤ ਖੋਜਾਰਥੀਆਂ ਨੇ ਸਵੇਰੇ 9.00 ਵਜੇ ਤੋਂ 12.00 ਵਜੇ ਤੱਕ ਗੁਰੂ ਗੋਬਿੰਦ ਸਿੰਘ ਭਵਨ ...

ਪੂਰੀ ਖ਼ਬਰ »

ਗੈੱਸਟ ਫੈਕਲਟੀ ਸਹਾਇਕ ਪੋ੍ਰਫ਼ੈਸਰਾਂ ਵਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਪਟਿਆਲਾ, 6 ਦਸੰਬਰ (ਗੁਰਵਿੰਦਰ ਸਿੰਘ ਔਲਖ)-ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ ਦੀਆਂ ਗੈੱਸਟ-ਫੈਕਲਟੀ/ਪਾਰਟ ਟਾਈਮ/ਕੰਟਰੈਕਟ ਉੱਤੇ ਸਰਕਾਰੀ ਕਾਲਜਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਸੇਵਾ ਨਿਭਾਅ ਰਹੇ ਕੱਚੇ ਪ੍ਰੋਫੈਸਰਾਂ ਵਲੋਂ ਸਰਕਾਰੀ ਮਹਿੰਦਰਾ ਕਾਲਜ ਦੇ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦੀ ਅਧਿਆਪਕ ਯੂਨੀਅਨ ਵਲੋਂ ਪੰਜਾਬ ਸਰਕਾਰ ਵਿਰੁੱਧ ਧਰਨਾ

ਪਟਿਆਲਾ, 6 ਦਸੰਬਰ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਵਿਖੇ ਪੀ.ਸੀ.ਸੀ.ਟੀ.ਯੂ. ਅਤੇ ਪੀਫੈਕਟੋ ਦੇ ਸਾਂਝੇ ਸੱਦੇ 'ਤੇ ਕਾਲਜ ਦੀ ਲੋਕਲ ਯੂਨਿਟ ਵਲੋਂ ਧਰਨਾ ਦਿੱਤਾ ਗਿਆ | ਜਿਸ ਵਿਚ ਪਟਿਆਲਾ ਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਾ ਦੇ ਸਕੱਤਰ ਪ੍ਰੋ. ਰਾਜਦੀਪ ਸਿੰਘ ...

ਪੂਰੀ ਖ਼ਬਰ »

ਜੌਲੀ ਨਾਲ ਚੈਹਿਲ ਤੇ ਭਲਵਾਨ ਵਲੋਂ ਮੁਲਾਕਾਤ

ਪਟਿਆਲਾ, 6 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਆਲ ਇੰਡੀਆ ਕਾਂਗਰਸ ਕਮੇਟੀ ਸੋਸ਼ਲ ਮੀਡੀਆ ਡਿਪਾਰਟਮੈਂਟ ਪੰਜਾਬ ਦੇ ਸਕੱਤਰ ਤੇ ਇੰਚਾਰਜ ਪਟਿਆਲਾ ਸੰਗਰੂਰ, ਮਲੇਰਕੋਟਲਾ, ਫ਼ਿਰੋਜਪੁਰ ਅਤੇ ਪੀ ਏ ਸੰਜੇਇੰਦਰ ਸਿੰਘ ਬੰਨੀ ਚੈਹਿਲ ਚੇਅਰਮੈਨ ਯੂਥ ਐਂਡ ਸਪੋਰਟਸ ਕਲੱਬ ਸੈੱਲ ...

ਪੂਰੀ ਖ਼ਬਰ »

ਮੋਤੀਆ ਮੁਕਤ ਅਭਿਆਨ ਸਬੰਧੀ ਜਾਗਰੂਕਤਾ ਮੁਹਿੰਮ ਲਈ ਵੈਨ ਰਵਾਨਾ

ਬਨੂੜ, 6 ਦਸੰਬਰ (ਭੁਪਿੰਦਰ ਸਿੰਘ)-ਪਟਿਆਲਾ ਦੇ ਸਿਵਲ ਸਰਜਨ ਡਾ. ਪਿ੍ੰਸ ਸੋਢੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਲੋਕਾਂ ਨੂੰ ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ ਸਬੰਧੀ ਜਾਗਰੂਕ ਕਰਨ ਲਈ ਮੁੱਢਲਾ ਸਿਹਤ ਕੇਂਦਰ ਕਾਲੋਮਾਜਰਾ ਤੋਂ ਇਕ ਵੈਨ ਰਵਾਨਾ ਕੀਤੀ ਗਈ | ਸੀਨੀਅਰ ...

ਪੂਰੀ ਖ਼ਬਰ »

ਰੋਇਲ ਫਰੈਂਡਜ਼ ਪਟਿਆਲਾ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ

ਪਟਿਆਲਾ, 6 ਦਸੰਬਰ (ਅ.ਸ. ਆਹਲੂਵਾਲੀਆ)-ਰੋਇਲ ਫਰੈਂਡਜ਼ ਪਟਿਆਲਾ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਨੈਸ਼ਨਲ ਪਬਲਿਕ ਸਕੂਲ ਝਿੱਲ ਰੋਡ ਵਿਖੇ ਹੋਈ | ਜਿਸ 'ਚ ਵੱਡੀ ਗਿਣਤੀ ਮੈਂਬਰਾਂ ਨੇ ਹਿੱਸਾ ਲਿਆ | ਇਸ ਮੌਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਸਤੇ, ਪੀਣ ਵਾਲੇ ਪਾਣੀ ਦੀ ...

ਪੂਰੀ ਖ਼ਬਰ »

ਲੋਕ ਸਾਹਿਤ ਸੰਗਮ ਦੀ ਬੈਠਕ

ਰਾਜਪੁਰਾ, 6 ਦਸੰਬਰ (ਜੀ.ਪੀ. ਸਿੰਘ)-ਸਥਾਨਕ ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ਪ੍ਰਧਾਨ ਡਾ. ਗੁਰਵਿੰਦਰ ਅਮਨ ਦੀ ਅਗਵਾਈ ਹੇਠ ਰੋਟਰੀ ਭਵਨ ਵਿਖੇ ਹੋਈ | ਜਿਸ 'ਚ ਗ਼ਜ਼ਲਗੋ ਅਵਤਾਰ ਪਵਾਰ ਨੇ 'ਹਨੇਰਿਆਂ ਦੇ 'ਚ ਵੰਡਦਾ ਫਿਰਦਾ ਚਾਨਣ ਦੀਆਂ ਸੌਗਾਤਾਂ ਨਾਨਕ' ਸੁਣਾਕੇ ਸਭਾ ਦਾ ...

ਪੂਰੀ ਖ਼ਬਰ »

ਸਾਰੇ ਅਸਲਾ ਧਾਰਕ 20 ਤੱਕ ਆਪਣਾ ਅਸਲਾ ਜਮ੍ਹਾਂ ਕਰਵਾਉਣ-ਸੰਦੀਪ ਹੰਸ

ਪਟਿਆਲਾ, 6 ਦਸੰਬਰ (ਗੁਰਵਿੰਦਰ ਸਿੰਘ ਔਲਖ)-ਵਿਧਾਨ ਸਭਾ ਚੋਣਾਂ-2022 ਸਬੰਧੀ ਭਾਰਤ ਦੇ ਚੋਣ ਕਮਿਸ਼ਨ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੈਜਿਸਟਰੇਟ ਸੰਦੀਪ ਹੰਸ ਨੇ ਪਟਿਆਲਾ ਜ਼ਿਲ੍ਹੇ ਦੇ ਸਮੂਹ ਅਸਲਾ ਧਾਰਕਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ...

ਪੂਰੀ ਖ਼ਬਰ »

ਮੋਦੀ ਕਾਲਜ ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ ਵਲੋਂ ਧਰਨਾ

ਪਟਿਆਲਾ, 6 ਦਸੰਬਰ (ਗੁਰਵਿੰਦਰ ਸਿੰਘ ਔਲਖ)-ਪ੍ਰਾਈਵੇਟ ਕਾਲਜ ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ ਦੇ ਨਿਰਦੇਸ਼ਾਂ ਤਹਿਤ ਸਥਾਨਕ ਮੋਦੀ ਕਾਲਜ ਵਿਖੇ ਹੜਤਾਲ ਕਰਕੇ ਕਾਲਜ ਵਿਖੇ ਧਰਨਾ ਦਿੱਤਾ ਗਿਆ | ਜਿਸ ਵਿਚ ਗ਼ੈਰ-ਸਰਕਾਰੀ ਨਿੱਜੀ ਕਾਲਜਾਂ ਦੇ ਨਾਨ ਟੀਚਿੰਗ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਨਾਭਾ, 6 ਦਸੰਬਰ (ਅਮਨਦੀਪ ਸਿੰਘ ਲਵਲੀ)-ਹਲਕਾ ਨਾਭਾ ਦੇ ਪਿੰਡ ਰੋਹਟਾ ਸਾਹਿਬ ਵਿਖੇ ਸਥਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਕਰਹਾਲੀ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਡਕਾਲਾ, 6 ਦਸੰਬਰ (ਪਰਗਟ ਸਿੰਘ ਬਲਬੇੜਾ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੇ ਦਿਹਾੜੇ ਦੇ ਸਬੰਧ ਵਿਚ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਨੌਵੀਂ ਕਰਹਾਲੀ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਇਆ ਗਿਆ | ...

ਪੂਰੀ ਖ਼ਬਰ »

ਕੈਪਟਨ ਦੇ ਬੀਜੇ ਕੰਡੇ ਸਾਨੂੰ ਚੁਗਣੇ ਪੈ ਰਹੇ ਹਨ-ਰੰਧਾਵਾ

ਪਟਿਆਲਾ, 6 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪਟਿਆਲਾ ਦੀ ਕੇਂਦਰੀ ਜੇਲ ਵਿਖੇ ਪੰਜਾਬ ਸਰਕਾਰ ਵਲੋਂ ਰਾਜ ਦੀਆਂ ਜੇਲਾਂ ਦੇ ਬੰਦੀਆਂ ਨੂੰ ਖੇਡ ਭਾਵਨਾ ਰਾਹੀਂ ਇੱਕ ਚੰਗੇ ਨਾਗਰਿਕ ਬਣਨ ਦਾ ਮੌਕਾ ਪ੍ਰਦਾਨ ...

ਪੂਰੀ ਖ਼ਬਰ »

ਗੁਰਪ੍ਰੀਤ ਕੌਰ ਨੂੰ ਸ਼ਰਧਾਂਜਲੀਆਂ ਭੇਟ

ਸਮਾਣਾ, 6 ਦਸੰਬਰ (ਹਰਵਿੰਦਰ ਸਿੰਘ ਟੋਨੀ/ਗੁਰਦੀਪ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਵੜੈਚਾਂ ਦੀ ਸੁਪਤਨੀ, ਐਡਵੋਕੇਟ ਜਤਿੰਦਰਜੀਤ ਸਿੰਘ ਤੇ ਡਾ. ਪ੍ਰਦੀਪਇੰਦਰ ਕੌਰ ਦੇ ਸਤਿਕਾਰਯੋਗ ਮਾਤਾ ਤੇ ਨਗਰ ਕੌਂਸਲ ਬੁਢਲਾਡਾ ਦੇ ਈ.ਓ. ਪਰਵਿੰਦਰ ...

ਪੂਰੀ ਖ਼ਬਰ »

ਗੁਰਸ਼ਰਨ ਕੌਰ ਰੰਧਾਵਾ ਨੇ ਸਮਰਥਕਾਂ ਸਮੇਤ ਹਰੀਸ਼ ਚੌਧਰੀ ਕੋਲ ਟਿਕਟ ਲਈ ਦਾਅਵਾ ਕੀਤਾ ਪੇਸ਼

ਸਮਾਣਾ, 6 ਦਸੰਬਰ (ਗੁਰਦੀਪ ਸ਼ਰਮਾ)-ਪੰਜਾਬ ਰਾਜ ਸਮਾਜ ਭਲਾਈ ਬੋਰਡ ਦੀ ਮੌਜੂਦਾ ਤੇ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੀ ਸਾਬਕਾ ਚੇਅਰਪਰਸਨ ਬੀਬਾ ਗੁਰਸ਼ਰਨ ਕੌਰ ਰੰਧਾਵਾ ਵਲੋਂ ਬੀਤੇ ਦਿਨੀਂ ਆਪਣੇ ਸੈਂਕੜੇ ਸਮਰਥਕਾਂ ਸਮੇਤ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ...

ਪੂਰੀ ਖ਼ਬਰ »

ਹਲਕਾ ਸਨੌਰ ਦੀਆਂ ਪੰਚਾਇਤਾਂ ਨੂੰ ਲਾਲ ਸਿੰਘ ਕਰਨਗੇ ਚੈੱਕ ਤਕਸੀਮ-ਬਿੱਟੂ

ਭੁੱਨਰਹੇੜੀ, 6 ਦਸੰਬਰ (ਧਨਵੰਤ ਸਿੰਘ)-ਹਲਕਾ ਸਨੌਰ ਦੀਆਂ ਪੰਚਾਇਤਾਂ ਨੂੰ ਰੂਰਲ ਡਿਵੈਲਪਮੈਂਟ ਫ਼ੰਡ ਤਹਿਤ ਚੈੱਕ ਤਕਸੀਮ ਕੀਤੇ ਜਾਣਗੇ | ਜਾਣਕਾਰੀ ਦਿੰਦਿਆਂ ਬਲਾਕ ਸੰਮਤੀ ਭੁੱਨਰਹੇੜੀ ਦੇ ਉਪ ਚੇਅਰਮੈਨ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਹਲਕਾ ਸਨੌਰ ਦੇ ਅੰਦਰ ...

ਪੂਰੀ ਖ਼ਬਰ »

ਬਨੂੜ ਤੇ ਕਾਲੋਮਾਜਰਾ ਵਿਖੇ ਆਸ਼ਾ ਵਰਕਰਾਂ ਵਲੋਂ ਧਰਨੇ ਜਾਰੀ

ਬਨੂੜ, 6 ਦਸੰਬਰ (ਭੁਪਿੰਦਰ ਸਿੰਘ)-ਆਸ਼ਾ ਤੇ ਫੈਸੀਲੀਟੇਟਰ ਵਰਕਰਾਂ ਵਲੋਂ ਮੰਗਾਂ ਦੇ ਹੱਕ 'ਚ ਪਿਛਲੇ ਕਈ ਦਿਨਾਂ ਤੋਂ ਆਰੰਭੀ ਹੜਤਾਲ ਦੇ ਮੱਦੇਨਜ਼ਰ ਸੀ.ਐੱਚ.ਸੀ ਬਨੂੜ ਤੇ ਕਾਲੋਮਾਜਰਾ ਵਿਖੇ ਹੜਤਾਲੀ ਵਰਕਰਾਂ ਦੇ ਧਰਨੇ ਲਗਾਤਾਰ ਜਾਰੀ ਹਨ | ਵਰਕਰਾਂ ਵਲੋਂ ਸਿਹਤ ਵਿਭਾਗ ...

ਪੂਰੀ ਖ਼ਬਰ »

ਬਿੱਟੂ ਬਸਪਾ ਦੇ ਹਲਕਾ ਇੰਚਾਰਜ ਬਣੇ

ਸਮਾਣਾ, 6 ਦਸੰਬਰ (ਪ੍ਰੀਤਮ ਸਿੰਘ ਨਾਗੀ)-ਬਹੁਜਨ ਸਮਾਜ ਪਾਰਟੀ ਹਲਕਾ ਸਮਾਣਾ ਦੀ ਵਿਸ਼ੇਸ਼ ਮੀਟਿੰਗ ਇੰਚਾਰਜ ਲੋਕ ਸਭਾ ਹਲਕਾ ਪਟਿਆਲਾ ਮੱਘਰ ਸਿੰਘ ਤੂਰ ਦੀ ਅਗਵਾਈ 'ਚ ਕੀਤੀ ਗਈ | ਮੁਖ ਮਹਿਮਾਨ ਦੇ ਤੌਰ 'ਤੇ ਬਲਦੇਵ ਸਿੰਘ ਮਹਿਰਾ ਸੂਬਾ ਜਰਨਲ ਸਕੱਤਰ ਬਸਪਾ ਤੇ ਕੇਸਰ ਸਿੰਘ ...

ਪੂਰੀ ਖ਼ਬਰ »

ਡਾ. ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ

ਸਮਾਣਾ, 6 ਦਸੰਬਰ (ਪ੍ਰੀਤਮ ਸਿੰਘ ਨਾਗੀ)-ਡਾ. ਭੀਮ ਰਾਉ ਅੰਬੇਡਕਰ ਦਾ ਮਹਾਂ ਪ੍ਰੀ-ਨਿਰਵਾਣ ਦਿਵਸ ਬੇਗਮਪੁਰਾ ਭਵਨ ਘਿਉਰਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਭਵਨ ਵਿਖੇ ਬਾਬਾ ਸਾਹਿਬ ਦੇ ਬੁੱਤ 'ਤੇ ਫੁੱਲਾਂ ਦੀ ਮਾਲਾ ਪਾਕੇ ਸ਼ਰਧਾਂਜਲੀ ਭੇਟ ਕਰਦੇ ਹੋਏ ਸਭਾ ਦੇ ...

ਪੂਰੀ ਖ਼ਬਰ »

ਦਰਜਨਾਂ ਪਰਿਵਾਰ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਲ

ਰਾਜਪੁਰਾ, 6 ਦਸੰਬਰ (ਜੀ.ਪੀ. ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਹਲਕਾ ਘਨੌਰ ਤੋਂ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਇਕ ਹੋਰ ਵੱਡਾ ਹੁਲਾਰਾ ਮਿਲਿਆ ਜਦੋਂ ਪਿੰਡ ...

ਪੂਰੀ ਖ਼ਬਰ »

ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਸਰਕਾਰ ਦੇ ਪੁਤਲੇ ਫੂਕੇ

ਨਾਭਾ, 6 ਦਸੰਬਰ (ਕਰਮਜੀਤ ਸਿੰਘ)-ਪੰਜਾਬ ਦੇ ਸਰਕਾਰੀ ਕਾਲਜਾਂ 'ਚ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦਾ ਰੋਸ ਧਰਨਾ 36ਵੇਂ ਦਿਨ 'ਚ ਪਹੁੰਚ ਚੁੱਕਿਆ ਹੈ | ਪਰ ਪੰਜਾਬ ਸਰਕਾਰ ਨੇ ਅਜੇ ਤੱਕ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀਆਂ ਸੇਵਾਵਾਂ ਦੇ ਬਾਵਜੂਦ ਇਨ੍ਹਾਂ ਦੇ ...

ਪੂਰੀ ਖ਼ਬਰ »

ਕੇਜਰੀਵਾਲ ਦੇ ਵਿਹਾਰ ਤੇ ਬੋਲਾਂ ਤੋਂ ਪੰਜਾਬ ਲਈ ਬੇਗਾਨਾਪਨ ਝਲਕਦੈ- ਚੰਦੂਮਾਜਰਾ

ਪਟਿਆਲਾ, 6 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਾਰਾ ਨੇ ਬਿਆਨ ਜਾਰੀ ਕਰਦਿਆਂ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਿਹਾਰ ਅਤੇ ਬੋਲਾਂ ਤੋਂ ...

ਪੂਰੀ ਖ਼ਬਰ »

ਨਗਰ ਕੀਰਤਨ ਦਾ ਨਾਭਾ ਪਹੁੰਚਣ 'ਤੇ ਭਰਵਾਂ ਸਵਾਗਤ

ਨਾਭਾ, 6 ਦਸੰਬਰ (ਅਮਨਦੀਪ ਸਿੰਘ ਲਵਲੀ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ ਦੇ ਨਾਭਾ ਪਹੁੰਚਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਨਾਭਾ ਤੋਂ ਉਮੀਦਵਾਰ ਬਾਬੂ ਕਬੀਰ ਦਾਸ ਮੈਂਬਰ ਕੋਰ ਕਮੇਟੀ ...

ਪੂਰੀ ਖ਼ਬਰ »

ਆਪ ਆਗੂ ਹਰਮੀਤ ਸਿੰਘ ਪਠਾਣਮਾਜਰਾ ਦਾ ਭਰਵਾਂ ਸਵਾਗਤ

ਦੇਵੀਗੜ੍ਹ, 6 ਦਸੰਬਰ (ਰਾਜਿੰਦਰ ਸਿੰਘ ਮੌਜੀ)-ਆਮ ਆਦਮੀ ਪਾਰਟੀ ਹਲਕਾ ਸਨੌਰ ਦੇ ਇੰਚਾਰਜ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਹਲਕੇ ਦੇ ਪਿੰਡ ਮਿਹੋਣ ਤੇ ਮਲਕਪੁਰ ਜੱਟਾਂ ਵਿਖੇ ਪਹੁੰਚਣ 'ਤੇ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਪਠਾਣਮਾਜਰਾ ਨੇ ਲੋਕਾਂ ਦੇ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ

ਭਾਦਸੋਂ, 6 ਦਸੰਬਰ (ਗੁਰਬਖ਼ਸ਼ ਸਿੰਘ ਵੜੈਚ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬੋਹੜ ਸਾਹਿਬ ਚਾਸਵਾਲ ਵਿਖੇ ਮਾਧਵ ਕੇ.ਆਰ.ਜੀ. ਗਰੁੱਪ ਤੇ ਮਿਸ਼ਨ ਲਾਲੀ ਤੇ ਹਰਿਆਲੀ ਦੇ ਮੋਢੀ ਹਰਦੀਪ ਸਿੰਘ ਸਨੌਰ ਦੇ ਸਹਿਯੋਗ ਨਾਲ 11ਵਾਂ ...

ਪੂਰੀ ਖ਼ਬਰ »

ਸਟੇਟ ਕਾਲਜ ਵਿਖੇ ਟ੍ਰੈਫਿਕ ਨਿਯਮਾਂ ਸਬੰਧੀ ਸੈਮੀਨਾਰ

ਪਟਿਆਲਾ, 6 ਦਸੰਬਰ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਐਨ.ਐੱਸ.ਐੱਸ. ਵਿਭਾਗ ਵਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਤੇ ਨਸ਼ਿਆਂ ਦੀ ਰੋਕਥਾਮ ਸੰਬੰਧੀ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ 'ਚ ਪੁਸ਼ਪਾ ਦੇਵੀ ਟ੍ਰੈਫਿਕ ਇੰਚਾਰਜ ਵਲੋਂ ...

ਪੂਰੀ ਖ਼ਬਰ »

ਧਰਮਸੋਤ ਨਾਲ ਪੂਰਾ ਹਲਕਾ ਨਾਭਾ ਚਟਾਨ ਵਾਂਗ ਖੜ੍ਹਾ ਹੈ-ਸ਼ੈਂਟੀ

ਨਾਭਾ, 6 ਦਸੰਬਰ (ਕਰਮਜੀਤ ਸਿੰਘ)-ਪੰਜਾਬ ਦੇ ਸਾ: ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਿਧਾਇਕ ਨਾਭਾ ਅਜਿਹੇ ਸਤਿਕਾਰਯੋਗ ਨੇਤਾ ਤੇ ਜ਼ਮੀਨ ਨਾਲ ਜੁੜੇ ਹੋਏ ਆਗੂ ਹਨ, ਜਿਨ੍ਹਾਂ ਨੇ ਹਮੇਸ਼ਾ ਹਲਕਾ ਵਾਸੀਆਂ ਦੇ ਦੁੱਖ ਸੁੱਖ 'ਚ ਸਾਥ ਦੇ ਕੇ ਸਾਰੇ ਵਰਕਰਾਂ ਅਤੇ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਪਟਿਆਲਾ ਜ਼ਿਲੇ੍ਹ 'ਚੋਂ 3 ਸੀਟਾਂ ਜੱਟ ਭਾਈਚਾਰੇ ਨੂੰ ਦੇਵੇ-ਆਗੂ

ਦੇਵੀਗੜ੍ਹ, 6 ਦਸੰਬਰ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਦੇ ਪਿੰਡ ਘੜਾਮ ਦੇ ਕਾਂਗਰਸੀ ਆਗੂਆਂ ਨੇ ਅਹਿਮ ਬੈਠਕ ਕਰਕੇ ਕਾਂਗਰਸ ਹਾਈ ਕਮਾਨ ਤੋਂ ਮੰਗ ਕੀਤੀ ਹੈ ਕਿ ਜਨ ਸੰਖਿਆ ਦੇ ਹਿਸਾਬ ਨਾਲ ਪਟਿਆਲਾ ਜ਼ਿਲੇ੍ਹ 'ਚੋਂ ਜੱਟ ਭਾਈਚਾਰੇ ਨੂੰ 3 ਸੀਟਾਂ ਦਿੱਤੀਆਂ ਜਾਣ | ...

ਪੂਰੀ ਖ਼ਬਰ »

ਹਲਕਾ ਸ਼ੁਤਰਾਣਾਂ ਦੇ ਅਕਾਲੀ ਤੇ ਬਸਪਾ ਆਗੂਆਂ ਦੀ ਬੈਠਕ

ਪਾਤੜਾਂ, 6 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾਂ ਦੇ ਅਕਾਲੀ ਤੇ ਬਸਪਾ ਦੇ ਆਗੂਆਂ ਤੇ ਵਰਕਰਾਂ ਦੀ ਬੈਠਕ ਪਾਤੜਾਂ ਵਿਖੇ ਹੋਈ ਜਿਸ 'ਚ ਅਕਾਲੀ ਦਲ ਵਲੋਂ ਬੀਤੇ ਦਿਨੀਂ ਪਾਤੜਾਂ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਹੋੲ ਸਮਾਗਮ ਨੂੰ ਇਕ ਸਫਲ ...

ਪੂਰੀ ਖ਼ਬਰ »

ਗਡਰੀਆ ਬਰਾਦਰੀ ਦੇ ਲੋਕ ਕਾਂਗਰਸ 'ਚ ਸ਼ਾਮਲ

ਬਹਾਦਰਗੜ , 6 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਤੇ ਵਿਧਾਇਕ ਹਲਕਾ ਘਨੌਰ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਅਕਾਲੀ ਦਲ ਤੇ ਆਪ ਦੇ ਉਮੀਦਵਾਰਾਂ ਦੀਆਂ ਪੰਜਾਬ 'ਚੋਂ ਜ਼ਮਾਨਤਾਂ ਵੀ ਜ਼ਬਤ ਹੋਣਗੀਆਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਯੂਥ ਕਾਂਗਰਸ ਵਲੋਂ ਕੈਂਪ

ਸਮਾਣਾ, 6 ਦਸੰਬਰ (ਪ੍ਰੀਤਮ ਸਿੰਘ ਨਾਗੀ)-ਯੂਥ ਕਾਂਗਰਸ ਸਮਾਣਾ ਦੇ ਪ੍ਰਧਾਨ ਮੰਨੂੰ ਸ਼ਰਮਾ ਦੀ ਅਗਵਾਈ 'ਚ ਡੇਂਗੂ ਬੁਖ਼ਾਰ ਦੀਆਂ ਬੂੰਦਾਂ ਪਿਲਾਉਣ ਦਾ ਹੋਮਿਉਪੈਥੀ ਕੈਂਪ ਲਗਾਇਆ ਜਿਸ ਦਾ ਉਦਘਾਟਨ ਵਿਧਾਇਕ ਰਜਿੰਦਰ ਸਿੰਘ ਨੇ ਨੌਜਵਾਨਾਂ ਨੂੰ ਡੇਂਗੂ ਬੁਖ਼ਾਰ ਦੀਆਂ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਵਲੋਂ ਕਲਾਸਾਂ ਦਾ ਬਾਈਕਾਟ ਕਰਕੇ ਧਰਨਾ

ਪਟਿਆਲਾ, 6 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਅੱਜ ਸੱਤਵੇਂ ਪੇਅ ਸਕੇਲ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਕਲਾਸਾਂ ਤੇ ਹੋਰ ਅਕਾਦਮਿਕ ਗਤੀਵਿਧੀਆਂ ਦਾ ਬਾਈਕਾਟ ਕਰਕੇ ਉਪ ਕੁਲਪਤੀ ਦਫ਼ਤਰ ਸਾਹਮਣੇ ਧਰਨਾ ਦਿੱਤਾ | ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਕੁੱਲ ਹਿੰਦ ਅੰਤਰਵਰਸਿਟੀ ਸਾਈਕਲਿੰਗ ਟਰੈਕ ਚੈਂਪੀਅਨਸ਼ਿਪ ਸ਼ੁਰੂ

ਪਟਿਆਲਾ, 6 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਕੁੱਲ ਹਿੰਦ ਅੰਤਰਵਰਸਿਟੀ ਸਾਈਕਲਿੰਗ ਟਰੈਕ ਪੁਰਸ਼ ਤੇ ਮਹਿਲਾ ਚੈਂਪੀਅਨਸ਼ਿਪ ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਉਪ ਕੁਲਪਤੀ ਪ੍ਰੋਫੈਸਰ ਅਰਵਿੰਦ ਤੇ ਖੇਡ ਨਿਰਦੇਸ਼ਕਾ ਡਾ. ...

ਪੂਰੀ ਖ਼ਬਰ »

ਜੁਗਰੀਤ ਕੌਰ ਦੀ ਪੁਸਤਕ 'ਅਮੁੱਲੇ ਮੋਤੀ' ਲੋਕ ਅਰਪਣ

ਪਟਿਆਲਾ, 6 ਦਸੰਬਰ (ਗੁਰਵਿੰਦਰ ਸਿੰਘ ਔਲਖ)-ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਵਲੋਂ ਭਾਸ਼ਾ ਭਵਨ ਸ਼ੇਰਾਂ ਵਾਲਾ ਗੇਟ ਵਿਖੇ ਜੁਗਰੀਤ ਕੌਰ ਦੀ ਪੁਸਤਕ 'ਅਮੁੱਲੇ ਮੋਤੀ' ਜਾਰੀ ਕੀਤੀ ਗਈ | ਇਸ ਮੌਕੇ 'ਤੇ ਸ਼੍ਰੋਮਣੀ ਸੰਸਕਿ੍ਤ ਸਾਹਿਤਕਾਰ ਤੇ ਸਾਹਿਤ ਅਕਾਦਮੀ ਵਿਦਵਾਨ ਡਾ. ...

ਪੂਰੀ ਖ਼ਬਰ »

ਡਾ. ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ

ਪਟਿਆਲਾ, 6 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਦੇਸ਼ ਦੀ ਆਜ਼ਾਦੀ ਦੇ 75ਵੇਂ ਸਾਲ ਨੂੰ ਸਮਰਪਿਤ ਦੇਸ਼ ਭਰ 'ਚ ਮਨਾਏ ਜਾ ਰਹੇ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਤਹਿਤ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵਲੋਂ ...

ਪੂਰੀ ਖ਼ਬਰ »

ਟਰਾਂਸਪੋਰਟ ਵਿੰਗ ਸ਼੍ਰੋਮਣੀ ਅਕਾਲੀ ਦਲ ਵਲੋਂ ਸੁਖਬੀਰ ਦਾ ਸਨਮਾਨ

ਮੰਡੀ ਗੋਬਿੰਦਗੜ੍ਹ, 6 ਦਸੰਬਰ (ਮੁਕੇਸ਼ ਘਈ)-ਸ਼੍ਰੋਮਣੀ ਅਕਾਲੀ ਦਲ ਟਰਾਂਸਪੋਰਟ ਵਿੰਗ ਦੇ ਸੂਬਾ ਸਲਾਹਕਾਰ ਕਮੇਟੀ ਮੈਂਬਰ ਭੁਪਿੰਦਰ ਸਿੰਘ ਸੰਧੂ ਤੇ ਜ਼ਿਲ੍ਹਾ ਪ੍ਰਧਾਨ ਬਹਾਦਰ ਸਿੰਘ ਰਹਿਲ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਸ਼ਾਨਦਾਰ ਜਿੱਤ ਲਈ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਦੇ ਵਿਦਿਆਰਥੀਆਂ ਵਲੋਂ ਉਦਯੋਗਿਕ ਦੌਰਾ

ਫ਼ਤਹਿਗੜ੍ਹ ਸਾਹਿਬ, 6 ਦਸੰਬਰ (ਬਲਜਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਉਦਯੋਗਿਕ ਯੂਨਿਟ ਦੇ ਵਿਹਾਰਕ ਕੰਮਕਾਜ ਤੇ ਇਸ ਵਿਚ ਵਰਤੀਆਂ ਜਾਂਦੀਆਂ ...

ਪੂਰੀ ਖ਼ਬਰ »

ਜਦੋਂ 15 ਦਿਨ ਰਹਿ ਗਏ ਸਰਕਾਰ ਜਾਣ ਨੂੰ , ਤਾਂ ਚੰਨੀ ਨੂੰ ਯਾਦ ਆਈ ਪ੍ਰਵਾਸੀ ਭਲਾਈ ਬੋਰਡ ਦੀ-ਮਿਸ਼ਰਾ

ਮੰਡੀ ਗੋਬਿੰਦਗੜ੍ਹ, 6 ਦਸੰਬਰ (ਮੁਕੇਸ਼ ਘਈ)-ਜਦੋਂ ਹੁਣ ਚੰਨੀ ਸਰਕਾਰ ਦੇ 15 ਦਿਨ ਜਾਣ ਦੇ ਰਹਿ ਗਏ ਤਾਂ ਹੁਣ ਕਾਂਗਰਸ ਸਰਕਾਰ ਨੂੰ ਪ੍ਰਵਾਸੀ ਭਲਾਈ ਬੋਰਡ ਦੀ ਯਾਦ ਆਈ ਹੈ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪ੍ਰਵਾਸੀ ਵਿੰਗ ਦੇ ਸਕੱਤਰ ਜਨਰਲ ਤੇ ਪ੍ਰਵਾਸੀ ...

ਪੂਰੀ ਖ਼ਬਰ »

ਪਿੰਡ ਹੁਸੈਨਪੁਰਾ ਵਿਖੇ ਪ੍ਰੀ-ਨਿਰਵਾਣ ਦਿਵਸ ਮਨਾਇਆ

ਜਖਵਾਲੀ, 6 ਦਸੰਬਰ (ਨਿਰਭੈ ਸਿੰਘ)-ਡਾ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਪਿੰਡ ਹੁਸੈਨਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ | ਇਸ ਮੌਕੇ ਡਾ. ਐਮ.ਐਸ. ਰੋਹਟਾ, ਕੈਪਟਨ ਹਰਭਜਨ ਸਿੰਘ ਤੇ ਬਹਾਦਰ ਸਿੰਘ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਜ਼ਿਲ੍ਹੇ ਦੀ ਓਪਨ ਕਰਾਸ ਕੰਟਰੀ ਚੈਂਪੀਅਨਸ਼ਿਪ ਕਰਵਾਈ

ਪਟਿਆਲਾ, 6 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਪਟਿਆਲਾ ਜ਼ਿਲ੍ਹੇ ਦੀ ਓਪਨ ਕਰਾਸ ਕੰਟਰੀ ਚੈਂਪੀਅਨਸ਼ਿਪ ਪ੍ਰਧਾਨ ਆਰ.ਐੱਸ. ਰੰਧਾਵਾ ਅਤੇ ਜਨਰਲ ਸੈਕਟਰੀ ਹਰਭਜਨ ਸਿੰਘ ਸੰਧੂ ਦੀ ਦੇਖਰੇਖ 'ਚ ਕਰਵਾਈ ਗਈ | ਚੈਂਪੀਅਨਸ਼ਿਪ ਦੌਰਾਨ ...

ਪੂਰੀ ਖ਼ਬਰ »

ਡਾ. ਅੰਬੇਡਕਰ ਦੀ ਸਮਾਜ ਤੇ ਦੇਸ਼ ਨੂੰ ਦੇਣ ਹਮੇਸ਼ਾ ਯਾਦ ਰਹੇਗੀ-ਵਿਧਾਇਕ ਰਜਿੰਦਰ ਸਿੰਘ

ਸਮਾਣਾ, 6 ਦਸੰਬਰ (ਪ੍ਰੀਤਮ ਸਿੰਘ ਨਾਗੀ)-ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਨੇ ਡਾ. ਅੰਬੇਡਕਰ ਦੇ ਬੁੱਤ 'ਤੇ ਫੁੱਲ ਮਾਲਾ ਪਹਿਨਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਉਨ੍ਹਾਂ ਨਾਲ ਨਗਰ ਕੌਂਸਲ ਦੇ ਪ੍ਰਧਾਨ ...

ਪੂਰੀ ਖ਼ਬਰ »

ਦਰਜਨਾਂ ਨੌਜਵਾਨਾਂ ਨੇ ਪਰਿਵਾਰਾਂ ਸਮੇਤ ਫੜਿਆ 'ਆਪ' ਦਾ ਝਾੜੂ

ਬਨੂੜ, 6 ਦਸੰਬਰ (ਭੁਪਿੰਦਰ ਸਿੰਘ)-ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੇ ਸਮਾਜਿਕ ਮੁੱਦਿਆਂ ਨੂੰ ਉਭਾਰਕੇ ਆਪਣੀ ਪਛਾਣ ਬਣਾ ਚੁੱਕੇ ਜੋਰਾ ਸਿੰਘ ਬਨੂੜ ਦੀ ਅਗਵਾਈ ਹੇਠ ਦਰਜਨਾਂ ਨੌਜਵਾਨ ਅੱਜ ਆਪਣੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ | ਜਿਨ੍ਹਾਂ ਦਾ ਆਪ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX