ਤਾਜਾ ਖ਼ਬਰਾਂ


ਜੰਮੂ ਕਸ਼ਮੀਰ ਦੇ ਉਪ ਰਾਜਪਾਲ ਵਲੋਂ ਅੱਤਵਾਦੀ ਫੜਨ ਵਾਲੇ ਪਿੰਡ ਵਾਸੀਆਂ ਲਈ 5 ਲੱਖ ਰੁਪਏ ਦੇ ਇਨਾਮ ਦਾ ਐਲਾਨ
. . .  9 minutes ago
ਸ੍ਰੀਨਗਰ, 3 ਜੁਲਾਈ - ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਟੁਕਸਾਨ ਪਿੰਡ ਵਿਚ ਲਸ਼ਕਰ ਦੇ 2 ਅੱਤਵਾਦੀਆਂ ਨੂੰ ਹਥਿਆਰਾਂ ਸਮੇਤ ਫੜਨ ਵਾਲੇ ਬਹਾਦਰ ਪਿੰਡ ਵਾਸੀਆਂ ਲਈ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ 5 ਲੱਖ ਰੁਪਏ ਦੇ ਇਨਾਮ...
ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਦੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ
. . .  15 minutes ago
ਮੁੰਬਈ, 3 ਜੁਲਾਈ - ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਦੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਭਾਜਪਾ ਉਮੀਦਵਾਰ ਰਾਹੁਲ ਨਾਰਵੇਕਰ ਨੂੰ ਹੈੱਡ ਕਾਊਂਟ ਰਾਹੀ 164 ਵੋਟਾਂ ਮਿਲੀਆਂ। ਹੁਣ ਉਨ੍ਹਾਂ ਦਾ ਵਿਰੋਧ...
ਲੋਪੋਕੇ ਪੁਲਿਸ ਵਲੋਂ ਗੰਨ, ਰਿਵਾਲਵਰ 'ਤੇ ਕਾਰ ਸਮੇਤ ਇੱਕ ਕਾਬੂ
. . .  37 minutes ago
ਲੋਪੋਕੇ, 3 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਐੱਸ.ਐੱਸ.ਪੀ. ਦਿਹਾਤੀ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀ.ਐਸ.ਪੀ. ਅਟਾਰੀ ਬਲਬੀਰ ਸਿੰਘ ਦੀ...
ਜੰਮੂ-ਕਸ਼ਮੀਰ : ਪਿੰਡ ਵਾਸੀਆਂ ਨੇ ਹਥਿਆਰਾਂ ਸਮੇਤ ਫੜੇ ਲਸ਼ਕਰ ਦੇ 2 ਅੱਤਵਾਦੀ, ਮਿਲੇਗਾ 2 ਲੱਖ ਰੁਪਏ ਇਨਾਮ
. . .  16 minutes ago
ਸ੍ਰੀਨਗਰ, 3 ਜੁਲਾਈ - ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਪੈਂਦੇ ਪਿੰਡ ਤੁਕਸਾਨ ਦੇ ਵਾਸੀਆਂ ਨੇ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਤੋਂ 24 ਏ.ਕੇ. ਰਾਈਫ਼ਲਜ਼, 7 ਗਰਨੇਡ...
ਬਿਹਾਰ ਦੇ 11 ਜ਼ਿਲ੍ਹਿਆਂ 'ਚ ਭਾਰੀ ਬਰਸਾਤ ਦਾ ਅਲਰਟ
. . .  about 1 hour ago
ਪਟਨਾ, 3 ਜੁਲਾਈ - ਬਿਹਾਰ 'ਚ ਭਾਰੀ ਬਰਸਾਤ ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਕਾਰਨ 4 ਦਿਨਾਂ 'ਚ 35 ਮੌਤਾਂ ਹੋ ਚੁੱਕੀਆਂ ਹਨ। ਮੌਸਮ ਵਿਭਾਗ ਨੇ ਅੱਜ ਬਿਹਾਰ ਦੇ 11 ਜ਼ਿਲ੍ਹਿਆਂ 'ਚ ਭਾਰੀ ਬਰਸਾਤ ਦਾ ਅਲਰਟ ਜਾਰੀ ਕੀਤਾ...
ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਦੀ ਚੋਣ ਅੱਜ
. . .  about 2 hours ago
ਮੁੰਬਈ, 3 ਜੁਲਾਈ - ਏਕਨਾਥ ਸ਼ਿੰਦੇ ਦੇ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਦੀ ਚੋਣ ਅੱਜ...
ਮੁੱਖ ਮੰਤਰੀ ਏਕਨਾਥ ਸ਼ਿੰਦੇ ਆਪਣੇ ਧੜੇ ਦੇ ਹੋਰ ਵਿਧਾਇਕਾਂ ਨਾਲ ਪਹੁੰਚੇ ਮਹਾਰਾਸ਼ਟਰ ਵਿਧਾਨ ਸਭਾ
. . .  about 1 hour ago
ਮੁੰਬਈ, 3 ਜੁਲਾਈ - ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਆਪਣੇ ਸਾਥੀ ਵਿਧਾਇਕਾਂ ਨਾਲ ਵਿਧਾਨ ਸਭਾ ਪਹੁੰਚ ਗਏ ਹਨ। ਏਕਨਾਥ ਸ਼ਿੰਦੇ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਮਹਾਰਾਸ਼ਟਰ ਵਿਧਾਨ ਸਭਾ...
ਉਦੈਪੁਰ ਪ੍ਰਸ਼ਾਸਨ ਵਲੋਂ ਕਰਫ਼ਿਊ 'ਚ 10 ਘੰਟੇ ਢਿੱਲ
. . .  about 2 hours ago
ਜੈਪੁਰ, 3 ਜੁਲਾਈ - ਉਦੈਪੁਰ ਹੱਤਿਆਕਾਂਡ ਤੋਂ ਬਾਅਦ ਰਾਜਸਥਾਨ ਦੇ ਉਦੈਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਕਰਫ਼ਿਊ 'ਚ ਢਿੱਲ ਦਿੱਤੀ ਹੈ। ਦੁਕਾਨਦਾਰ ਦਰਜੀ ਕਨ੍ਹੱਈਆ ਲਾਲ ਦੀ ਹੱਤਿਆ ਤੋਂ ਬਾਅਦ ਪੂਰੇ ਰਾਜਸਥਾਨ 'ਚ ਧਾਰਾ 144 ਲਾਗੂ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16103 ਨਵੇਂ ਮਾਮਲੇ, 31 ਮੌਤਾਂ
. . .  about 2 hours ago
ਨਵੀਂ ਦਿੱਲੀ, 3 ਜੁਲਾਈ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16103 ਨਵੇਂ ਮਾਮਲੇ ਦਰਜ ਕੀਤੇ ਗਏ ਹਨ, 13929 ਠੀਕ ਹੋਏ ਹਨ ਤੇ 31 ਲੋਕਾਂ ਦੀ ਮੌਤ ਹੋਈ...
ਉਜ਼ਬੇਕਿਸਤਾਨ ਵਲੋਂ ਪ੍ਰਦਰਸ਼ਨ ਪ੍ਰਭਾਵਿਤ ਕਰਾਕਲਪਕਸਤਾਨ 'ਚ ਐਮਰਜੈਂਸੀ ਦੀ ਘੋਸ਼ਣਾ
. . .  about 2 hours ago
ਨਵੀਂ ਦਿੱਲੀ, 3 ਜੁਲਾਈ - ਉਜ਼ਬੇਕਿਸਤਾਨ ਵਲੋਂ ਪ੍ਰਦਰਸ਼ਨ ਪ੍ਰਭਾਵਿਤ ਕਰਾਕਲਪਕਸਤਾਨ 'ਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਗਈ...
ਡੀ.ਐਮ.ਯੂ. ਟਰੇਨ ਦੇ ਇੰਜਨ ਨੂੰ ਲੱਗੀ ਅੱਗ
. . .  about 2 hours ago
ਪਟਨਾ, 3 ਜੁਲਾਈ - ਬਿਹਾਰ ਦੇ ਭੇਲਵਾ ਰੇਲਵੇ ਸਟੇਸ਼ਨ ਨੇੜੇ ਅੱਜ ਸਵੇਰੇ ਡੀ.ਐਮ.ਯੂ. ਟਰੇਨ ਦੇ ਇੰਜਨ ਨੂੰ ਅੱਗ ਲੱਗ ਗਈ।ਟਰੇਨ ਰਕਸੌਲ ਤੋਂ ਨਰਕਟਿਆਗੰਜ ਜਾ ਰਹੀ ਸੀ। ਇੰਜਨ ਤੋਂ ਅੱਗ ਨਹੀਂ ਫੈਲੀ ਤੇ...
ਮਿਆਂਮਾਰ 'ਚ ਆਇਆ ਜ਼ਬਰਦਸਤ ਭੂਚਾਲ
. . .  about 3 hours ago
ਨਯਪੀਡਾਵ, 3 ਜੁਲਾਈ - ਮਿਆਂਮਾਰ ਦੇ ਯਵਾਂਗਨ ਦੇ 260 ਕਿੱਲੋਮੀਟਰ ਦੱਖਣ-ਪੱਛਮ 'ਚ ਅੱਜ ਸਵੇਰੇ 7.56 'ਤੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਉਚਿਤ ਮੰਚ 'ਤੇ ਇਸ ਮੁੱਦੇ ਨੂੰ ਲੈ ਕੇ ਕਰਾਂਗੇ ਚਰਚਾ - ਨੂਪੁਰ ਸ਼ਰਮਾ ਉੱਪਰ ਸੁਪਰੀਮ ਕੋਰਟ ਦੀ ਟੱਪਣੀ 'ਤੇ ਕਿਰਨ ਰਿਜਿਜੂ
. . .  about 3 hours ago
ਨਵੀਂ ਦਿੱਲੀ, 3 ਜੁਲਾਈ - ਭਾਜਪਾ ਦੀ ਮੁਅੱਤਲ ਆਗੂ ਨੂਪੁਰ ਸ਼ਰਮਾ iਖ਼ਲਾਫ਼ ਸੁਪਰੀਮ ਕੋਰਟ ਵਲੋਂ ਕੀਤੀ ਗਈ ਟਿੱਪਣੀ 'ਤੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਉਚਿਤ ਮੰਚ 'ਤੇ ਇਸ ਮੁੱਦੇ ਨੂੰ ਲੈ ਕੇ ਚਰਚਾ ਕੀਤੀ...
ਪ੍ਰਧਾਨ ਮੰਤਰੀ ਮੋਦੀ ਅੱਜ ਹੈਦਰਾਬਾਦ 'ਚ ਕਰਨਗੇ ਜਨ ਸਭਾ ਨੂੰ ਸੰਬੋਧਨ
. . .  about 3 hours ago
ਨਵੀਂ ਦਿੱਲੀ, 3 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੇਲੰਗਾਨਾ ਦੇ ਹੈਦਰਾਬਾਦ 'ਚ ਜਨ ਸਭਾ ਨੂੰ ਸੰਬੋਧਨ...
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਭਾਰਤ ਇੰਗਲੈਂਡ 5ਵਾਂ ਟੈਸਟ : ਦੂਸਰੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਇੰਗਲੈਂਡ ਪਹਿਲੀ ਪਾਰੀ 'ਚ 84/5
. . .  1 day ago
ਬਰਮਿੰਘਮ, 2 ਜੁਲਾਈ - ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਕਾਰ ਐਜਬੈਸਟਨ 'ਚ ਚੱਲ ਰਹੇ 5ਵੇਂ ਟੈਸਟ ਮੈਚ ਦੇ ਦੂਸਰੇ ਦਿਨ ਦਾ ਖੇਡ ਖ਼ਤਮ ਹੋਣ ਤੱਕ 84 ਦੌੜਾਂ 'ਤੇ ਇੰਗਲੈਂਡ ਦੀ ਅੱਧੀ ਟੀਮ...
ਸੜਕ ਹਾਦਸੇ 'ਚ ਰਾਜਾ ਵੜਿੰਗ ਦੇ ਪੀ. ਏ. ਦੀ ਮੌਤ
. . .  1 day ago
ਫ਼ਾਜ਼ਿਲਕਾ, 2 ਜੁਲਾਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਅਬੋਹਰ ਸੜਕ 'ਤੇ ਹੋਏ ਸੜਕ ਹਾਦਸੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੀ.ਏ.ਦੀ ਮੌਤ ਹੋ ਜਾਣ ਦੀ ਖ਼ਬਰ ਹੈ । ਦੱਸਿਆ ਜਾ ਰਿਹਾ ਹੈਂ ਕਿ ਟਰੈਕਟਰ ਟਰਾਲੀ ਅਤੇ ਕਾਰ ਦੀ ਟੱਕਰ ਦੇ ਦੌਰਾਨ ਇਹ ਹਾਦਸਾ...
ਭਾਰਤ ਨੇ ਅਫ਼ਗ਼ਾਨਿਸਤਾਨ ਨੂੰ ਭੇਜੀ 2500 ਮੀਟਰਿਕ ਟਨ ਕਣਕ ਦੀ 15ਵੀਂ ਖੇਪ
. . .  1 day ago
ਅੰਮ੍ਰਿਤਸਰ, 2 ਜੁਲਾਈ - ਭਾਰਤ ਨੇ ਅਟਾਰੀ ਵਾਹਗਾ ਸਰਹੱਦ ਰਾਹੀ ਅਫ਼ਗ਼ਾਨਿਸਤਾਨ ਨੂੰ ਮਨੁੱਖੀ ਸਹਾਇਤਾ ਵਜੋਂ 2500 ਮੀਟਰਿਕ ਟਨ ਕਣਕ ਦੀ 15ਵੀਂ ਖੇਪ ਭੇਜੀ ਹੈ।ਕਸਟਮਜ਼ ਦੇ ਸੰਯੁਕਤ ਕਮਿਸ਼ਨਰ...
ਪ੍ਰਧਾਨ ਮੰਤਰੀ ਦਾ ਸਵਾਗਤ ਨਾ ਕਰਨ 'ਤੇ ਸਿਮ੍ਰਿਤੀ ਈਰਾਨੀ ਵਲੋਂ ਕੇ.ਸੀ.ਆਰ. ਦੀ ਅਲੋਚਨਾ
. . .  1 day ago
ਨਵੀਂ ਦਿੱਲੀ, 2 ਜੁਲਾਈ ਕੇਂਦਰੀ ਮੰਤਰੀ ਸਿਮ੍ਰਿਤੀ ਈਰਾਨੀ ਨੇ ਹੈਦਰਾਬਾਦ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਨਾ ਕਰਨ 'ਤੇ ਕੇ.ਸੀ.ਆਰ. ਦੀ ਅਲੋਚਨਾ ਕੀਤੀ...
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਆਪਣੇ ਧੜੇ ਦੇ ਵਿਧਾਇਕਾਂ ਨਾਲ ਪਹੁੰਚੇ ਮੁੰਬਈ
. . .  1 day ago
ਮੁੰਬਈ, 2 ਜੁਲਾਈ - ਮਹਾਰਾਸ਼ਟਰ ਦੇ ਨਵੇਂ ਬਣੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਗੋਆ ਤੋਂ ਆਪਣੇ ਧੜੇ ਦੇ ਵਿਧਾਇਕਾਂ ਨਾਲ ਮੁੰਬਈ ਹਵਾਈ ਅੱਡੇ ਪਹੁੰਚ ਗਏ...
ਹਰਿਆਣਾ ਦੇ 6 ਵਿਧਾਇਕਾਂ ਨੇ ਮਾਣਿਆ ਰੀਟਰੀਟ ਸੈਰੇਮਨੀ ਦਾ ਆਨੰਦ
. . .  1 day ago
ਅਟਾਰੀ, 2 ਜੁਲਾਈ - (ਗੁਰਦੀਪ ਸਿੰਘ ਅਟਾਰੀ) - ਭਾਰਤ ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਦੀ ਅਟਾਰੀ ਵਾਹਗਾ ਸਰਹੱਦ 'ਤੇ ਹੋਣ ਵਾਲੀ ਸਾਂਝੀ ਰੀਟਰੀਟ ਸੈਰੇਮਨੀ ਦਾ ਹਰਿਆਣਾ ਦੇ 6 ਵਿਧਾਇਕਾਂ ਨੇ ਆਨੰਦ ਮਾਣਿਆ। ਹਰਿਆਣਾ ਵਿਧਾਨ ਸਭਾ ਤੋਂ ਵਿਧਾਇਕ ਜਗਬੀਰ ਸਿੰਘ ਮਲਿਕ, ਬਲਬੀਰ ਸਿੰਘ...
ਅਧਿਆਪਕਾਂ ਤੋਂ ਬਾਅਦ ਹੁਣ ਪਟਵਾਰੀ ਉਮੀਦਵਾਰਾਂ ਨੂੰ ਵੀ 6 ਜੁਲਾਈ ਤੋਂ ਮਿਲਣਗੇ ਨਿਯੁਕਤੀ ਪੱਤਰ
. . .  1 day ago
ਬੁਢਲਾਡਾ, 2 ਜੁਲਾਈ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ 6635 ਅਧਿਆਪਕ ਭਰਤੀ ਪ੍ਰਕਿਰਿਆ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਹੁਣ ਅਗਲੇ ਕੁੱਝ ਦਿਨਾਂ 'ਚ ਮਾਲ ਪਟਵਾਰੀਆਂ ਦੀਆਂ ਅਸਾਮੀਆਂ ਦੇ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ...
ਸਮਸਾਨਘਾਟ 'ਚ ਮਿਲੀ ਅਣਪਛਾਤੀ ਲਾਸ਼, ਕਤਲ ਕੀਤੇ ਜਾਣ ਦਾ ਸ਼ੱਕ
. . .  1 day ago
ਹੰਡਿਆਏਿਆ/ਬਰਨਾਲਾ , 2 ਜੁਲਾਏੀ (ਗੁਰਜੀਤ ਸਿੰਘ ਖੁੱਡੀ) - ਹੰਡਿਆਇਆ ਦੇ ਵਾਰਡ ਨੰਬਰ 5 ਸ਼ਮਸ਼ਾਨਘਾਟ ਵਿੱਚ 30 ਸਾਲ ਦੇ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਪ੍ਰਤੱਖ ਦਰਸ਼ੀਆਂ ਅਨੁਸਾਰ ਮਾਮਲਾ ਕਤਲ ਕੀਤੇ ਜਾਣ ਦਾ ਜਾਪਦਾ...
ਅਮਰਨਾਥ ਯਾਤਰਾ : ਫ਼ੌਜ ਵਲੋਂ ਰਿਕਾਰਡ ਸਮੇਂ 'ਚ ਨੁਕਸਾਨੇ ਗਏ ਪੁਲਾਂ ਦਾ ਪੁਨਰ ਨਿਰਮਾਣ
. . .  1 day ago
ਊਧਮਪੁਰ, 2 ਜੁਲਾਈ - ਅਮਰਨਾਥ ਯਾਤਰਾ ਦੌਰਾਨ ਭਾਰਤੀ ਫ਼ੌਜ ਨੇ ਰਿਕਾਰਡ ਸਮੇਂ 'ਚ ਬਾਲਟਾਲ ਰੂਟ 'ਤੇ ਜ਼ਮੀਨ ਖਿਸਕਣ ਕਾਰਨ ਨੁਕਸਾਨੇ ਗਏ ਪੁਲਾਂ ਦਾ ਪੁਨਰ ਨਿਰਮਾਣ ਕੀਤਾ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਡੀ.ਜੀ.ਪੀ. ਭਾਵਰਾ ਦੀ ਛੁੱਟੀ ਮਨਜ਼ੂਰ
. . .  1 day ago
ਚੰਡੀਗੜ੍ਹ, 2 ਜੁਲਾਈ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਡੀ.ਜੀ.ਪੀ. ਵੀ.ਕੇ. ਭਾਵਰਾ ਵਲੋਂ 2 ਮਹੀਨਿਆਂ ਲਈ ਛੁੱਟੀ 'ਤੇ ਜਾਣ ਲਈ ਦਿੱਤੀ ਅਰਜ਼ੀ ਨੂੰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਮਨਜ਼ੂਰ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 22 ਮੱਘਰ ਸੰਮਤ 553

ਪੰਜਾਬ / ਜਨਰਲ

ਬੇਅਦਬੀ ਮਾਮਲੇ 'ਚ ਡੇਰਾ ਸਿਰਸਾ ਪੁੱਜੀ ਐਸ.ਆਈ.ਟੀ. ਦੀ ਟੀਮ

ਸਿਰਸਾ, 6 ਦਸੰਬਰ (ਭੁਪਿੰਦਰ ਪੰਨੀਵਾਲੀਆ)-ਬੇਅਦਬੀ ਦੇ ਮਾਮਲੇ 'ਚ ਜਾਂਚ ਕਰ ਰਹੀ ਐਸ.ਆਈ.ਟੀ. ਟੀਮ ਅੱਜ ਸਵੇਰੇ ਸਿਰਸਾ ਡੇਰਾ ਪਹੁੰਚੀ | ਐਸ.ਆਈ.ਟੀ. ਨੂੰ ਪੁੱਛਗਿਛ ਲਈ ਲੋੜੀਂਦੀ ਡੇਰਾ ਪ੍ਰਬੰਧਕ ਕਮੇਟੀ ਮੈਂਬਰ ਵਿਪਾਰਨਾ ਤੇ ਪੀ.ਆਰ. ਨੈਨ ਨਹੀਂ ਮਿਲੇ | ਸਿਰਸਾ ਪੁਲਿਸ ਕੋਲ ਆਪਣੀ ਆਮਦ ਦਰਜ ਕਰਵਾਉਣ ਮਗਰੋਂ ਟੀਮ ਡੇਰੇ ਪਹੁੰਚੀ, ਜਿੱਥੇ ਟੀਮ ਨੇ ਕਰੀਬ ਤਿੰਨ ਘੰਟੇ ਬਿਤਾਏ | ਟੀਮ ਨਾਲ ਸਿਰਸਾ ਦੇ ਐਸ.ਪੀ. ਅਰਪਿਤ ਜੈਨ ਵੀ ਡੇਰੇ ਪੁੱਜੇ ਸਨ | ਐਸ.ਆਈ.ਟੀ. ਦੀ ਅਗਵਾਈ ਆਈ.ਜੀ. ਸਤਿੰਦਰਪਾਲ ਸਿੰਘ ਪਰਮਾਰ ਨੇ ਜਾਂਚ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਬੇਅਦਬੀ ਦੇ ਮਾਮਲੇ 'ਚ ਜਾਂਚ ਕਰਨ ਲਈ ਡੇਰੇ ਪੁੱਜੇ ਹਨ | ਜਾਂਚ 'ਚ ਡੇਰਾ ਪ੍ਰਬੰਧਕ ਕਮੇਟੀ ਮੈਂਬਰ ਵਿਪਾਸਨਾ ਤੇ ਪੀ.ਆਰ. ਨੈਨ ਲੋੜੀਂਦੇ ਹਨ | ਉਨ੍ਹਾਂ ਨੇ ਦੱਸਿਆ ਕਿ ਉਹ ਦੇਵੇਂ ਡੇਰੇ 'ਚ ਨਹੀਂ ਮਿਲੇ ਹਨ | ਡੇਰੇ ਦੇ ਪ੍ਰਬੰਧਕਾਂ ਵਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਅਗਲੇ ਕੁਝ ਦਿਨਾਂ 'ਚ ਦੋਵਾਂ ਨੂੰ ਜਾਂਚ 'ਚ ਸ਼ਾਮਿਲ ਕਰਵਾਉਣਗੇ | ਸ੍ਰੀ ਪਰਮਾਰ ਨੇ ਦੱਸਿਆ ਹੈ ਕਿ ਜਾਂਚ ਸਹੀ ਰਾਹ ਤੁਰ ਰਹੀ ਹੈ | ਉਨ੍ਹਾਂ ਦੇ ਨਾਲ ਬਟਾਲਾ ਦੇ ਐਸ.ਐਸ.ਪੀ. ਮੁਖਵਿੰਦਰ ਸਿੰਘ ਸਮੇਤ ਕਈ ਹੋਰ ਅਧਿਕਾਰੀ ਵੀ ਮੌਜੂਦ ਸਨ | ਚੇਤੇ ਰਹੇ ਕਿ ਐਸ.ਆਈ.ਟੀ. ਵਲੋਂ ਪਹਿਲਾਂ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਪੁੱਛਗਿਛ ਕੀਤੀ ਜਾ ਚੁੱਕੀ ਹੈ | ਡੇਰੇ 'ਚ ਐਸ.ਆਈ.ਟੀ. ਦੇ ਆਉਣ ਸਬੰਧੀ ਡੇਰੇ ਦਾ ਪੱਖ ਨਹੀਂ ਮਿਲ ਸਕਿਆ | ਬੇਅਦਬੀ ਮਾਮਲੇ 'ਚ ਡੇਰੇ ਦੇ ਮਾਮਲਿਆਂ ਨੂੰ ਦੇਖ ਰਹੇ ਡੇਰੇ ਦੀ ਵਕੀਲ ਕੇਵਲ ਸਿੰਘ ਬਰਾੜ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਾ ਤਾਂ ਦੂਰ ਦੀ ਗੱਲ ਹੈ, ਕੋਈ ਵੀ ਡੇਰਾ ਪ੍ਰੇਮੀ ਇਸ ਬਾਰੇ ਸੋਚ ਵੀ ਨਹੀਂ ਸਕਦਾ | ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਵਿਪਾਸਨਾ ਤੇ ਪੀ.ਆਰ. ਨੈਨ ਤੋਂ ਪੁੱਛਗਿਛ ਕਰਨੀ ਹੈ, ਪਰ ਇਹ ਦੋਵੇਂ ਪਿਛਲੇ ਕਈ ਦਿਨਾਂ ਤੋਂ ਬਿਮਾਰ ਹਨ |

ਢਾਈ ਸਾਲ ਤੋਂ ਭਾਰਤ ਵਿਖੇ ਠਹਿਰੇ ਹਿੰਦੂ ਯਾਤਰੀ ਪਾਕਿਸਤਾਨ ਰਵਾਨਾ

ਅਟਾਰੀ, 6 ਦਸੰਬਰ (ਗੁਰਦੀਪ ਸਿੰਘ ਅਟਾਰੀ)-ਪਾਕਿਸਤਾਨ ਲਹਿੰਦੇ ਪੰਜਾਬ ਅਤੇ ਸਿੰਧ ਪ੍ਰਾਂਤ 'ਚੋਂ ਭਾਰਤ ਵਿਖੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ ਤਿੰਨ ਮਹੀਨੇ ਦੇ ਵੀਜ਼ੇ 'ਤੇ ਆਏ ਯਾਤਰੀ 30 ਮਹੀਨੇ (ਢਾਈ ਸਾਲ) ਬਾਅਦ ਸਵਦੇਸ਼ ਰਵਾਨਾ ਹੋ ਗਏ | ਸੋਮਰ ਦਾਸ, ਕੇਵਲ ...

ਪੂਰੀ ਖ਼ਬਰ »

ਡਰੱਗ ਮਾਮਲੇ 'ਚ ਹਾਈਕੋਰਟ ਨੇ ਕਿਹਾ-ਸਰਕਾਰ ਸੁਸਤ ਅਤੇ ਡੂੰਘੀ ਨੀਂਦ 'ਚ ਸੁੱਤੀ ਪ੍ਰਤੀਤ ਹੋਈ

ਚੰਡੀਗੜ੍ਹ, 6 ਦਸੰਬਰ (ਬਿ੍ਜੇਂਦਰ ਗੌੜ)- ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਚਲ ਰਹੇ ਡਰੱਗ ਮਾਮਲੇ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਹਾਈਕੋਰਟ 'ਚ ਕਿਹਾ ਹੈ ਕਿ ਉਹ ਮਾਮਲੇ 'ਚ ਹੁਣ ਡੂੰਘੀ ਨੀਂਦ ਨਹੀਂ ਸੁੱਤੇ ਪਏ ਹਨ | ਸਰਕਾਰ ਨੇ ਇਹ ਗੱਲ ਹਾਈਕੋਰਟ ਦੀ ਇਕ ਟਿੱਪਣੀ ...

ਪੂਰੀ ਖ਼ਬਰ »

ਪਟਿਆਲਾ ਨਗਰ ਨਿਗਮ ਮੇਅਰ ਮਾਮਲੇ 'ਚ ਸਰਕਾਰ ਨੇ ਮੰਗਿਆ ਸਮਾਂ

ਚੰਡੀਗੜ੍ਹ, 6 ਦਸੰਬਰ (ਬਿ੍ਜੇਂਦਰ ਗੌੜ)- ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਉਰਫ਼ ਬਿੱਟੂ ਦੀ ਚੋਣ ਪਟੀਸ਼ਨ 'ਚ ਪੰਜਾਬ ਸਰਕਾਰ ਵਲੋਂ ਪੇਸ਼ ਵਕੀਲ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਸਟਿਸ ਰਿਤੂ ਬਾਹਰੀ ਅਤੇ ਜਸਟਿਸ ਮੀਨਾਕਸ਼ੀ ਆਈ. ਮਹਿਤਾ ਦੀ ਡਬਲ ...

ਪੂਰੀ ਖ਼ਬਰ »

ਸੁਖਬੀਰ ਵਲੋਂ ਸਰਕਾਰ ਆਉਣ 'ਤੇ ਵਿਸ਼ਵ ਕਬੱਡੀ ਕੱਪ ਸਮੇਤ ਤਿੰਨ ਵੱਡੇ ਕੱਪ ਕਰਵਾਉਣ ਦਾ ਐਲਾਨ

ਬਠਿੰਡਾ, 6 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੋ੍ਰਮਣੀ ਅਕਾਲੀ ਦਲ-ਬਸਪਾ ਗੱਠਜੋੜ ਦੀ ਸਰਕਾਰ ਆਉਣ 'ਤੇ ਪੰਜਾਬ ਅੰਦਰ ਵਿਸ਼ਵ ਕਬੱਡੀ ਕੱਪ ਸਮੇਤ ਤਿੰਨ ਵੱਡੇ ਕਬੱਡੀ ਕੱਪ ਕਰਵਾਉਣ ਦਾ ਐਲਾਨ ਕੀਤਾ ਹੈ | ...

ਪੂਰੀ ਖ਼ਬਰ »

'ਆਪ' ਨੇ ਦੁਹਰਾਏ ਚਮਕੌਰ ਸਾਹਿਬ 'ਚ ਗ਼ੈਰ-ਕਾਨੰੂਨੀ ਮਾਈਨਿੰਗ ਦੇ ਦੋਸ਼

ਚੰਡੀਗੜ੍ਹ, 6 ਦਸੰਬਰ (ਪ੍ਰੋ. ਅਵਤਾਰ ਸਿੰਘ)- ਮੁੱਖ ਮੰਤਰੀ ਚੰਨੀ ਦੇ ਹਲਕੇ ਚਮਕੌਰ ਸਾਹਿਬ 'ਚ ਪੈਂਦੇ ਪਿੰਡ ਜਿੰਦਾਪੁਰ ਵਿਚ ਗੈਰ-ਕਾਨੂੰਨੀ ਢੰਗ ਨਾਲ ਹੋ ਰਹੀ ਮਾਈਨਿੰਗ ਦੇ ਦੋਸ਼ਾਂ ਨੂੰ ਮੁੜ ਦੁਹਰਾਉਂਦਿਆਂ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਦੇ ਸਹਿ ਇੰਚਾਰਜ ਰਾਘਵ ...

ਪੂਰੀ ਖ਼ਬਰ »

ਭਵਿੱਖ 'ਚ ਰਵਾਇਤੀ ਹਥਿਆਰ ਸਾਡੀ ਸੰਪੂਰਨ ਸੁਰੱਖਿਆ ਲਈ ਨਾਕਾਫ਼ੀ ਹੋਣਗੇ-ਫ਼ੌਜ ਮੁਖੀ

ਪਟਿਆਲਾ, 6 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-'ਆਰਟੀਫੀਸ਼ੀਅਲ ਇੰਟੈਲੀਜੈਂਸ' ਦੇ ਦਖਲ ਨਾਲ ਭਵਿੱਖ 'ਚ ਬਿਲਕੁਲ ਨਵੇਂ ਢੰਗ ਈਜਾਦ ਹੋ ਜਾਣਗੇ ਤੇ ਜੰਗ ਦਾ ਸਰੂਪ ਬਦਲ ਜਾਵੇਗਾ | ਇਸ ਲਈ ਸਾਨੂੰ ਤਕਨੀਕ ਅਤੇ ਖੋਜ ਦੇ ਖੇਤਰ 'ਚ ਵਿਕਾਸ ਕਰਨ ਦੀ ਲੋੜ ਹੈ, ਕਿਉਂਕਿ ਭਵਿੱਖ 'ਚ ...

ਪੂਰੀ ਖ਼ਬਰ »

ਦਫ਼ਤਰੀ ਕਾਮਿਆਂ ਵਲੋਂ ਮੰਗਾਂ ਨੂੰ ਲੈ ਕੇ ਗੇਟ ਰੈਲੀਆਂ ਅੱਜ

ਲੁਧਿਆਣਾ, 6 ਦਸੰਬਰ (ਸਲੇਮਪੁਰੀ)-ਪੰਜਾਬ ਸਰਕਾਰ ਦੇ ਸਮੂਹ ਦਫ਼ਤਰਾਂ 'ਚ ਤਾਇਨਾਤ ਦਫ਼ਤਰੀ ਕਾਮਿਆਂ ਵਲੋਂ ਮੰਗਾਂ ਨੂੰ ਲੈ ਕੇ ਮੁੜ ਤੋਂ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਦਫ਼ਤਰੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ. ਐਸ. ਐਮ. ਯੂ. ਪੰਜਾਬ ਦੇ ਸੂਬਾ ਪ੍ਰਧਾਨ ...

ਪੂਰੀ ਖ਼ਬਰ »

ਧਨਜੀਤ ਸਿੰਘ ਧਨੀ ਵਿਰਕ ਪੰਜਾਬ ਜੈਨਕੋ ਦੇ ਚੇਅਰਮੈਨ ਨਿਯੁਕਤ

ਫ਼ਰੀਦਕੋਟ, 6 ਦਸੰਬਰ (ਜਸਵੰਤ ਸਿੰਘ ਪੁਰਬਾ)-ਕਾਂਗਰਸੀ ਆਗੂ ਧਨਜੀਤ ਸਿੰਘ ਧਨੀ ਵਿਰਕ ਨੂੰ ਸੂਬਾ ਸਰਕਾਰ ਨੇ ਪੰਜਾਬ ਜੈਨਕੋ ਲਿਮ: ਦਾ ਚੇਅਰਮੈਨ ਨਿਯੁਕਤ ਕੀਤਾ ਹੈ | ਇਸ ਸਬੰਧੀ ਪੰਜਾਬ ਦੇ ਰਾਜਪਾਲ ਵਲੋਂ ਅਧਿਸੂਚਨਾ ਜਾਰੀ ਕੀਤੀ ਗਈ ਹੈ | ਧਨਜੀਤ ਵਿਰਕ ਇਸ ਤੋਂ ਪਹਿਲਾਂ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਵਲੋਂ ਅੰਤਿੰ੍ਰਗ ਕਮੇਟੀ ਦੀ ਇਕੱਤਰਤਾ ਅੱਜ

ਅੰਮਿ੍ਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਅੰਤਿ੍ੰਗ ਕਮੇਟੀ ਦੀ ਹੰਗਾਮੀ ਤੇ ਪਲੇਠੀ ਇਕੱਤਰਤਾ ਅੱਜ 7 ਦਸੰਬਰ ਨੂੰ ਅੰਮਿ੍ਤਸਰ ਮੁੱਖ ਦਫ਼ਤਰ ਵਿਖੇ ਬੁਲਾਈ ਗਈ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਪਹਿਲਾਂ ਇਹ ...

ਪੂਰੀ ਖ਼ਬਰ »

ਨਿੱਜੀ ਬੱਸਾਂ ਨੂੰ ਜ਼ਬਤ ਕਰਨਾ ਗ਼ੈਰ-ਕਾਨੂੰਨੀ ਤੇ ਮਨਮਾਨੀ ਕਾਰਵਾਈ-ਹਾਈਕੋਰਟ

ਚੰਡੀਗੜ੍ਹ, 6 ਦਸੰਬਰ (ਬਿ੍ਜੇਂਦਰ ਗੌੜ)-ਪੰਜਾਬ ਸਰਕਾਰ ਅਤੇ ਇਸ ਦੇ ਟਰਾਂਸਪੋਰਟ ਵਿਭਾਗ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਰਕਾਰ ਨੂੰ ਆਦੇਸ਼ ਦਿੱਤੇ ਹਨ ਕਿ ਨਿਊ ਦੀਪ ਬੱਸ ਸਰਵਿਸ ਅਤੇ ਹੋਰ ਸਮੇਤ ਓਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ ...

ਪੂਰੀ ਖ਼ਬਰ »

ਪ੍ਰਮੁੱਖ ਆਗੂਆਂ ਨੇ ਪਾਰਟੀ ਦੇ ਅਹਿਮ ਫ਼ੈਸਲਿਆਂ ਸੰਬੰਧੀ ਸਾਰੇ ਅਧਿਕਾਰ ਢੀਂਡਸਾ ਨੂੰ ਸੌਂਪੇ

ਐੱਸ. ਏ. ਐੱਸ. ਨਗਰ, 6 ਦਸੰਬਰ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਮੁੱਖ ਆਗੂਆਂ ਦੀ ਇਕ ਅਹਿਮ ਬੈਠਕ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ 'ਚ ਪਾਰਟੀ ਦੇ ਮੁਹਾਲੀ ਸਥਿਤ ਮੁੱਖ ...

ਪੂਰੀ ਖ਼ਬਰ »

ਡਾ. ਪਰੂਥੀ ਨੇ ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ

ਐੱਸ. ਏ. ਐੱਸ. ਨਗਰ, 6 ਦਸੰਬਰ (ਕੇ. ਐੱਸ. ਰਾਣਾ)-ਡਾ. ਚਰਨਜੀਤ ਸਿੰਘ ਪਰੂਥੀ ਨੇ ਅੱਜ ਇਕ ਸਾਦੇ ਸਮਾਗਮ ਦੌਰਾਨ ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ | ਡਾਕਟਰੀ ਸਿੱਖਿਆ ਤੇ ਖੋਜ ਭਵਨ ਵਿਖੇ ਅਹੁਦਾ ਸੰਭਾਲਣ ਤੋਂ ਬਾਅਦ ਡਾ. ਪਰੂਥੀ ਨੇ ਇਹ ਅਹਿਮ ...

ਪੂਰੀ ਖ਼ਬਰ »

ਮੋਟਰਸਾਈਕਲ-ਕਾਰ ਹਾਦਸੇ 'ਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਰਾਹੋਂ, 6 ਦਸੰਬਰ (ਬਲਬੀਰ ਸਿੰਘ ਰੂਬੀ)-ਬੀਤੀ ਦੇਰ ਸ਼ਾਮ ਇਕ ਮੋਟਰਸਾਈਕਲ ਕਾਰ ਦੇ ਦਰਦਨਾਕ ਹਾਦਸੇ 'ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ, ਜਦਕਿ ਇਕ ਔਰਤ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ | ਥਾਣਾ ਰਾਹੋਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਲਦੀਪ ਰਾਮ ਉਰਫ਼ ਮਾਨਕ (40) ...

ਪੂਰੀ ਖ਼ਬਰ »

ਬਜ਼ੁਰਗ ਵੋਟਰਾਂ, ਅੰਗਹੀਣਾਂ ਅਤੇ ਕੋਵਿਡ ਮਰੀਜ਼ਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਦਿੱਤੀ ਜਾਵੇਗੀ ਪੋਸਟਲ ਬੈਲਟ ਸਹੂਲਤ

ਚੰਡੀਗੜ੍ਹ, 6 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਪੰਜਾਬ ਵਿਧਾਨ ਸਭਾ ਚੋਣਾਂ 2022 'ਚ ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਵਾਸਤੇ, ਭਾਰਤੀ ਚੋਣ ਕਮਿਸ਼ਨ (ਈ. ਸੀ. ਆਈ.) ਨੇ 80 ਸਾਲ ਤੋਂ ਵੱਧ ਉਮਰ ਵਾਲੇ ਵੋਟਰਾਂ, ਅੰਗਹੀਣਾਂ ਅਤੇ ਕੋਵਿਡ-19 ਮਰੀਜ਼ਾਂ ਨੂੰ ਪੋਸਟਲ ...

ਪੂਰੀ ਖ਼ਬਰ »

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਸੂਬਾ ਪੱਧਰੀ ਕਨਵੈਨਸ਼ਨ

ਲੁਧਿਆਣਾ, 6 ਦਸੰਬਰ (ਸਲੇਮਪੁਰੀ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਲੁਧਿਆਣਾ 'ਚ ਸੂਬਾ ਪੱਧਰੀ ਕਨਵੈਨਸ਼ਨ ਕਰਵਾਈ ਗਈ, ਜਿਸ 'ਚ ਜਲ ਸਪਲਾਈ, ਸੀਵਰੇਜ ਬੋਰਡ, ਸਰਕਾਰੀ ਥਰਮਲ ਲਹਿਰਾ, ਬਠਿੰਡਾ ਸਰਕਾਰੀ ਥਰਮਲ, ਸੀ.ਐਚ.ਬੀ. (ਬਿਜਲੀ ਬੋਰਡ), ਪੀ.ਡਬਲਯੂ.ਡੀ. ...

ਪੂਰੀ ਖ਼ਬਰ »

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਮੁੱਖ ਮੰਤਰੀ

ਅੰਮਿ੍ਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਆਪਣੀ ਅੰਮਿ੍ਤਸਰ ਫੇਰੀ ਦੌਰਾਨ ਦੇਰ ਸ਼ਾਮ ਅਚਾਨਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ | ਸ: ਚੰਨੀ ਦੇ ਅੱਜ ਦੇ ਪਹਿਲਾਂ ਤੋਂ ਨਿਰਧਾਰਤ ਮੁੱਖ ਪ੍ਰੋਗਰਾਮਾਂ 'ਚ ਗੁਰੂ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼

ਐਡਵੋਕੇਟ ਜਗਰਾਜ ਸਿੰਘ ਪੰਨੂੰ

ਅੰਮਿ੍ਤਸਰ : ਗੁਰੂ ਨਗਰੀ ਦੇ ਐਡਵੋਕੇਟ ਜਗਰਾਜ ਸਿੰਘ ਪੰਨੂੰ (76), ਜੋ ਕੁੱਝ ਦਿਨ ਪਹਿਲਾਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ, ਦਾ ਜਨਮ 10 ਅਕਤੂਬਰ 1945 ਨੂੰ ਪਿੰਡ ਨੁਸ਼ਹਿਰਾ ਪੰਨੂੰਆਂ ਵਿਖੇ ਪਿਤਾ ਗੁਰਦਿਆਲ ਸਿੰਘ ਤੇ ਮਾਤਾ ਸਵਿੰਦਰ ਕੌਰ ਦੇ ਗ੍ਰਹਿ ਵਿਖੇ ਹੋਇਆ | ਉਨ੍ਹਾਂ ...

ਪੂਰੀ ਖ਼ਬਰ »

ਲੇਸਿਕ ਲੇਜ਼ਰ ਤੇ ਮਲਟੀਫੋਕਲ ਲੈਂਜ਼ਾਂ ਨਾਲ ਪਾਇਆ ਜਾ ਸਕਦੈ ਐਨਕਾਂ ਤੋਂ ਛੁਟਕਾਰਾ-ਡਾ. ਹਰਪ੍ਰੀਤ

ਜਲੰਧਰ, 6 ਦਸੰਬਰ (ਐੱਮ. ਐੱਸ. ਲੋਹੀਆ)- ਹਰਪ੍ਰੀਤ ਅੱਖਾਂ ਤੇ ਦੰਦਾਂ ਦੇ ਸੈਂਟਰ, ਨਿਊ ਜਵਾਹਰ ਨਗਰ ਜਲੰਧਰ 'ਚ ਗੁਰਪੁਰਬ ਨੂੰ ਸਮਰਪਿਤ ਕੈਂਪ ਲਗਾਇਆ ਗਿਆ ਹੈ, ਜਿਸ ਦੌਰਾਨ ਮਰੀਜ਼ਾਂ ਨੂੰ ਆਪ੍ਰੇਸ਼ਨਾਂ 'ਚ ਵਿਸ਼ੇਸ਼ ਰਿਆਇਤ ਦਿੱਤੀ ਜਾ ਰਹੀ ਹੈ | ਅੱਖਾਂ ਦੀਆਂ ਬਿਮਾਰੀਆਂ ...

ਪੂਰੀ ਖ਼ਬਰ »

ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਸੰਘਰਸ਼ਸ਼ੀਲ ਕੌਮਾਂ ਅਤੇ ਘੱਟ-ਗਿਣਤੀ ਨੁਮਾਇੰਦਿਆਂ ਦੀ ਇਕੱਤਰਤਾ 10 ਨੂੰ -ਦਲ ਖ਼ਾਲਸਾ

ਅੰਮਿ੍ਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਦਲ ਖ਼ਾਲਸਾ ਵਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਸੰਘਰਸ਼ਸ਼ੀਲ ਕੌਮਾਂ ਅਤੇ ਘੱਟ-ਗਿਣਤੀ ਲੋਕਾਂ ਦੇ ਨੁਮਾਇੰਦਿਆਂ ਦੀ ਅੰਮਿ੍ਤਸਰ ਵਿਖੇ 10 ਦਸੰਬਰ ਨੂੰ ਵਿਸ਼ੇਸ਼ ਇਕੱਤਰਤਾ ਬੁਲਾਈ ਗਈ ਹੈ | ਅੱਜ ਇਥੇ ਪ੍ਰੈਸ ...

ਪੂਰੀ ਖ਼ਬਰ »

ਭੋਗ 'ਤੇ ਵਿਸੇਸ਼

ਚੀਫ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ

ਅੰਮਿ੍ਤਸਰ- ਸ: ਚਰਨਜੀਤ ਸਿੰਘ ਚੱਢਾ ਦਾ ਜਨਮ 1937 ਨੂੰ ਪਿਤਾ ਸਵ: ਖ਼ਜਾਨ ਸਿੰਘ ਤੇ ਮਾਤਾ ਬੀਬੀ ਰਾਮ ਰੱਖੀ ਦੇ ਗ੍ਰਹਿ ਵਿਖੇ ਹੋਇਆ | ਉਨ੍ਹਾਂ ਦਾ ਵਿਆਹ ਸ੍ਰੀਮਤੀ ਹਰਬੰਸ ਕੌਰ ਚੱਢਾ ਨਾਲ ਹੋਇਆ ਤੇ ਉਨ੍ਹਾਂ ਦੇ ਗ੍ਰਹਿ ਦੋ ਪੁੱਤਰਾਂ ਇੰਦਰਪ੍ਰੀਤ ਸਿੰਘ ਚੱਢਾ, ਹਰਜੀਤ ...

ਪੂਰੀ ਖ਼ਬਰ »

ਨੰਬਰਦਾਰਾਂ ਵਲੋਂ ਚੰਨੀ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਦਾ ਐਲਾਨ

ਲੁਧਿਆਣਾ, 6 ਦਸੰਬਰ (ਸਲੇਮਪੁਰੀ)-ਸੂਬੇ ਦੇ ਸਮੂਹ ਨੰਬਰਦਾਰਾਂ ਵਲੋਂ ਮੰਗਾਂ ਨੂੰ ਲੈ ਕੇ ਚੰਨੀ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ | ਪੰਜਾਬ ਨੰਬਰਦਾਰ ਯੂਨੀਅਨ ਦੀ ਲੁਧਿਆਣਾ 'ਚ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਵਲੋਂ ਦਿੱਤੇ ਸੱਦੇ ...

ਪੂਰੀ ਖ਼ਬਰ »

ਸੇਨੂੰ ਦੁੱਗਲ ਨੂੰ ਦਿੱਤਾ ਗ੍ਰਹਿ ਵਿਭਾਗ ਦੇ ਵਿਸ਼ੇਸ਼ ਸਕੱਤਰ ਦਾ ਚਾਰਜ

ਚੰਡੀਗੜ੍ਹ, 6 ਦਸੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਸਰਕਾਰ ਵਲੋਂ ਆਈ.ਏ.ਐਸ. ਅਧਿਕਾਰੀ ਸੇਨੂੰ ਦੁੱਗਲ ਨੂੰ ਗ੍ਰਹਿ ਅਤੇ ਨਿਆਂ ਵਿਭਾਗ ਦੇ ਵਿਸ਼ੇਸ਼ ਸਕੱਤਰ ਦਾ ਚਾਰਜ ਦਿੱਤਾ ਗਿਆ ਹੈ | ਇਸ ਵੇਲੇ ਉਹ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵਿਸ਼ੇਸ਼ ਸਕੱਤਰ ਵਜੋਂ ...

ਪੂਰੀ ਖ਼ਬਰ »

ਦਿੱਲੀ ਮੋਰਚੇ ਤੋਂ ਪਰਤੀ ਔਰਤ ਕਿਸਾਨ ਆਗੂ ਦਾ ਦਿਹਾਂਤ

ਨਥਾਣਾ, 6 ਦਸੰਬਰ (ਗੁਰਦਰਸ਼ਨ ਲੁੱਧੜ)- ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਵਾਪਸ ਪਰਤੀ ਔਰਤ ਕਿਸਾਨ ਆਗੂ ਨਸੀਬ ਕੌਰ ਢੇਲਵਾਂ ਦਾ ਦਿਹਾਂਤ ਹੋ ਗਿਆ | ਦਿੱਲੀ ਮੋਰਚੇ 'ਚ ਕਈ ਵਾਰ ਭਾਗ ਲੈ ਕੇ ਸਰਗਰਮ ਭੂਮਿਕਾ ਨਿਭਾਉਣ ਵਾਲੀ ਮਾਤਾ ਨਸੀਬ ਕੌਰ ਪਤਨੀ ਸ਼ਮਸ਼ੇਰ ...

ਪੂਰੀ ਖ਼ਬਰ »

ਟਿੱਕਰੀ ਬਾਰਡਰ 'ਤੇ ਕਿਸਾਨ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ

ਮੌੜ ਮੰਡੀ, 6 ਦਸੰਬਰ (ਗੁਰਜੀਤ ਸਿੰਘ ਕਮਾਲੂ)- ਦਿੱਲੀ ਦੇ ਟਿਕਰੀ ਬਾਰਡਰ 'ਤੇ ਬੀਤੀ ਰਾਤ ਸਬ ਡਵੀਜ਼ਨ ਮੌੜ ਦੇ ਪਿੰਡ ਸਵੈਚ (ਕਮਾਲੂ) ਦੇ ਇਕ ਕਿਸਾਨ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ | ਭਾਰਤੀ ਕਿਸਾਨ ਯੂਨੀਅਨ ਨਾਲ ਸਬੰਧਿਤ ਕਿਸਾਨ ਦੱਮਣ ਸਿੰਘ (39) ਪੁੱਤਰ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਸ਼ੇਰਪੁਰ, 6 ਦਸੰਬਰ (ਦਰਸਨ ਸਿੰਘ ਖੇੜੀ)- ਪਿੰਡ ਖੇੜੀ ਕਲਾਂ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਇਕ ਕਿਸਾਨ ਦੀ ਖੇਤ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਮਿ੍ਤਕ ਕਿਸਾਨ ਭੋਲਾ ਸਿੰਘ ਪੁੱਤਰ ਬਖਤੌਰ ਸਿੰਘ ਦੇ ਪੁੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਉੱਪਰ ...

ਪੂਰੀ ਖ਼ਬਰ »

ਟਿਕਟਾਂ ਦੀ ਵੰਡ ਬਣ ਸਕਦੀ ਹੈ ਪੰਜਾਬ ਕਾਂਗਰਸ 'ਚ ਰੱਫੜ ਦਾ ਸਬੱਬ

ਸੰਗਰੂਰ, 6 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਨੰੂ ਲੈ ਕੇ ਪੰਜਾਬ ਕਾਂਗਰਸ ਕਮੇਟੀ ਦੇ ਆਗੂਆਂ ਵਿਚਕਾਰ ਰੱਫੜ ਪੈ ਸਕਦਾ ਹੈ | ਕਾਂਗਰਸ ਹਾਈਕਮਾਨ ਪੰਜਾਬ ਦੀ ਸਿਆਸਤ ਨੰੂ ਵੇਖਦਿਆਂ ਫੂਕ ਫੂਕ ਕੇ ਪੈਰ ਧਰ ਰਹੀ ਹੈ ...

ਪੂਰੀ ਖ਼ਬਰ »

ਪਿੰਡਾਂ ਨੰੂ ਸਿਹਤ ਸਹੂਲਤਾਂ ਦੇ ਰਹੀਆਂ ਡਿਸਪੈਂਸਰੀਆਂ 'ਚ ਦਵਾਈਆਂ ਤੇ ਸਟਾਫ਼ ਦੀ ਘਾਟ

ਸੰਗਰੂਰ, 6 ਦਸੰਬਰ (ਧੀਰਜ ਪਸੋਰੀਆ) - ਵੈਸੇ ਤਾਂ ਸਿਹਤ ਸਹੂਲਤਾਂ ਮਿਲਣਾ ਹਰ ਨਾਗਰਿਕ ਦਾ ਮੁਢਲਾ ਹੱਕ ਹੈ ਪਰ ਪਿੰਡਾਂ 'ਚ ਰਹਿੰਦੇ ਲੋਕਾਂ ਨੰੂ ਹਮੇਸ਼ਾ ਹੀ ਇਸ ਮੁਢਲੇ ਹੱਕ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ | ਪੰਜਾਬ ਦੇ ਕਰੀਬ 12500 ਪਿੰਡਾਂ ਨੰੂ ਸਿਹਤ ਸਹੂਲਤਾਂ ਦੇ ...

ਪੂਰੀ ਖ਼ਬਰ »

ਸਰਕਾਰ ਵਲੋਂ ਅਜੇ ਕੋਈ ਸੂਚਨਾ ਨਹੀਂ ਮਿਲੀ, ਭਵਿੱਖ ਦੀ ਰਣਨੀਤੀ 'ਤੇ ਫ਼ੈਸਲਾ ਅੱਜ-ਕਿਸਾਨ ਮੋਰਚਾ

ਨਵੀਂ ਦਿੱਲੀ, 6 ਦਸੰਬਰ (ਏਜੰਸੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਬਣਾਈ 5 ਮੈਂਬਰੀ ਕਮੇਟੀ ਨੂੰ ਸਰਕਾਰ ਨਾਲ ਗੱਲਬਾਤ ਲਈ ਕੇਂਦਰ ਵਲੋਂ ਅਜੇ ਤੱਕ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ ਹੈ ਅਤੇ ਇਸ ਲਈ ਮੰਗਲਵਾਰ ਨੂੰ ਹੋ ਰਹੀ ਮੋਰਚੇ ਦੀ ਬੈਠਕ 'ਚ ਕਿਸਾਨਾਂ ਦੀ ਅੰਦੋਲਨ ਸਬੰਧੀ ...

ਪੂਰੀ ਖ਼ਬਰ »

ਮੁੰਬਈ 'ਚ ਓਮੀਕਰੋਨ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ

ਮੁੰਬਈ, 6 ਦਸੰਬਰ (ਏਜੰਸੀ)-ਇਥੇ ਅੱਜ ਓਮੀਕਰੋਨ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਮਹਾਰਾਸ਼ਟਰ 'ਚ ਓਮੀਕਰੋਨ ਪੀੜਤਾਂ ਦੀ ਗਿਣਤੀ 10 ਹੋ ਗਈ ਹੈ | ਇਨ੍ਹਾਂ ਦੋਵੇਂ ਕੇਸਾਂ ਨਾਲ ਦੇਸ਼ ਵਿਚ ਓਮੀਕਰੋਨ ਦੇ ਕੇਸਾਂ ਦੀ ਗਿਣਤੀ 23 ਹੋ ਗਈ ਹੈ | ਮਹਾਰਾਸ਼ਟਰ ਸਰਕਾਰ ਨੇ ...

ਪੂਰੀ ਖ਼ਬਰ »

ਫ਼ਿਲਮ 'ਸ਼ੂਟਰ' ਦੀ ਸਕ੍ਰੀਨਿੰਗ 'ਤੇ ਪਾਬੰਦੀ ਲਾਉਣ ਵਾਲੇ ਪੰਜਾਬ ਸਰਕਾਰ ਦੇ ਬੈਨ 'ਤੇ ਹਾਈਕੋਰਟ ਨੇ ਲਾਈ ਅੰਤਰਿਮ ਰੋਕ

ਚੰਡੀਗੜ੍ਹ, 6 ਦਸੰਬਰ (ਬਿ੍ਜੇਂਦਰ ਗੌੜ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਕੇਸ ਦੀ ਸੁਣਵਾਈ ਦੌਰਾਨ ਇਹ ਸਾਫ਼ ਕੀਤਾ ਹੈ ਕਿ ਸਬੰਧਿਤ ਅਥਾਰਿਟੀ ਸਿਰਫ਼ ਫ਼ਿਲਮ ਦੀ ਉਸ ਸਕਰੀਨਿੰਗ (ਪ੍ਰਦਰਸ਼ਨੀ) 'ਤੇ ਰੋਕ ਲਗਾ ਸਕਦੀ ਹੈ ਜੋ ਜਨਤਕ ਤੌਰ 'ਤੇ ਹੋ ਰਹੀ ਹੋਵੇ | ਚੀਫ਼ ...

ਪੂਰੀ ਖ਼ਬਰ »

ਸ਼ੈਲਰ ਬੰਦ ਹੋਣ 'ਤੇ ਵੀ ਅਕਤੂਬਰ, ਨਵੰਬਰ ਦੇ ਬਿੱਲ ਵਸੂਲਣ ਕਾਰਨ ਸ਼ੈਲਰ ਮਾਲਕਾਂ 'ਚ ਭਾਰੀ ਰੋਸ

ਜਲੰਧਰ, 6 ਦਸੰਬਰ (ਸ਼ਿਵ ਸ਼ਰਮਾ)- ਆ ਰਹੀਆਂ ਚੋਣਾਂ ਕਰਕੇ ਜਿੱਥੇ ਸਿਆਸੀ ਪਾਰਟੀਆਂ ਲੋਕਾਂ ਨੂੰ ਸਸਤੀ ਬਿਜਲੀ ਸਮੇਤ ਹੋਰ ਰਿਆਇਤਾਂ ਦੇਣ ਦੀ ਐਲਾਨ ਕਰ ਰਹੀਆਂ ਹਨ, ਪਰ ਦੂਜੇ ਪਾਸੇ ਰਾਜ ਦੇ ਸ਼ੈਲਰ ਮਾਲਕਾਂ 'ਚ ਇਸ ਗੱਲ ਨੂੰ ਲੈ ਕੇ ਰੋਸ ਹੈ ਕਿ ਉਨ੍ਹਾਂ ਦੇ ਸ਼ੈਲਰ ਬੰਦ ਪਏ ...

ਪੂਰੀ ਖ਼ਬਰ »

ਸੀ.ਬੀ.ਐਸ.ਈ. ਦੀ ਮੁਲਾਂਕਣ ਸਕੀਮ ਨੂੰ ਮਿਲਿਆ ਅੰਤਿਮ ਰੂਪ, ਸੁਪਰੀਮ ਕੋਰਟ ਤੋਂ ਮਿਲੀ ਮਨਜ਼ੂਰੀ

ਨਵੀਂ ਦਿੱਲੀ, 6 ਦਸੰਬਰ (ਏਜੰਸੀ)-ਸੁਪਰੀਮ ਕੋਰਟ ਵਲੋਂ ਸੋਮਵਾਰ ਨੂੰ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਮੁੱਲਾਂਕਣ ਲਈ ਸੀ.ਬੀ.ਐਸ.ਈ. ਦੀ ਮੁੱਲਾਂਕਣ ਯੋਜਨਾ ਨੂੰ ਮਨਜ਼ੂਰੀ ਦੇਣ ਨਾਲ ਸੈਕੰਡਰੀ ਸਿੱਖਿਆ ਬੋਰਡ ਦੀ ਅੰਤਿਮ ਰੂਪ ਮਿਲ ਗਿਆ ਹੈ, ਬੋਰਡ ਨੇ ਇਸ ਸਾਲ ਦੇ ਸ਼ੁਰੂ 'ਚ ...

ਪੂਰੀ ਖ਼ਬਰ »

ਅੱਧੀ ਬਾਲਗ ਆਬਾਦੀ ਨੂੰ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੱਗੀਆਂ-ਮੋਦੀ

ਨਵੀਂ ਦਿੱਲੀ, 6 ਦਸੰਬਰ (ਏਜੰਸੀਆਂ)-ਦੇਸ਼ 'ਚ 50 ਫ਼ੀਸਦੀ ਤੋਂ ਜ਼ਿਆਦਾ ਬਾਲਗ ਆਬਾਦੀ ਦੇ ਪੂਰਨ ਟੀਕਾਕਰਨ ਕੀਤੇ ਜਾਣ ਨੂੰ ਕੋਵਿਡ-19 ਖ਼ਿਲਾਫ਼ ਲੜਾਈ 'ਚ ਇਕ ਮਹੱਤਵਪੂਰਨ ਪੜਾਅ ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਇਸ ਰਫ਼ਤਾਰ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX