ਤਲਵੰਡੀ ਸਾਬੋ, 6 ਦਸੰਬਰ (ਰਵਜੋਤ ਸਿੰਘ ਰਾਹੀ)-ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੀ ਚੋਣ ਵਿਵਾਦਾਂ 'ਚ ਘਿਰ ਗਈ ਹੈ ਤੇ ਉਕਤ ਬਾਰ ਨਾਲ ਸਬੰਧਿਤ ਵਕੀਲਾਂ ਦੇ ਇਕ ਧੜ੍ਹੇ ਨੇ 2021-22 ਦੀ ਚੋਣ ਨੂੰ ਰੱਦ ਕਰਕੇ ਦੁਬਾਰਾ ਚੋਣ ਕਰਵਾਉਣ ਸਬੰਧੀ ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਚੰਡੀਗੜ੍ਹ 'ਚ ਅਪੀਲ ਦਾਖ਼ਲ ਕਰ ਦਿੱਤੀ ਹੈ | ਇਸ ਮੌਕੇ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੇ ਵਲੋਂ ਉਕਤ ਚੋਣਾਂ ਦੇ ਰਿਟਰਨਿੰਗ ਅਫ਼ਸਰ ਹਰਬੰਸ ਸਿੰਘ ਚਹਿਲ ਕੋਲ 25 ਦੇ ਕਰੀਬ ਵੋਟਾਂ ਸਬੰਧੀ ਇਤਰਾਜ਼ ਜਤਾਇਆ ਸੀ ਕਿ ਇਹ ਵੋਟਾਂ ਜਾਅਲੀ ਬਣਾਈਆਂ ਗਈਆਂ ਹਨ ਤੇ ਇਹ ਕਚਿਹਿਰੀ 'ਚ ਪ੍ਰੈਕਟਿਸ ਨਹੀਂ ਕਰਦੇ | ਵਕੀਲਾਂ ਨੇ ਦੋਸ਼ ਲਗਾਇਆ ਕਿ ਇਤਰਾਜ਼ ਸਬੰਧੀ ਰਿਟਰਨਿੰਗ ਅਫ਼ਸਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਇਸ ਸਬੰਧੀ ਕੋਈ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਗਈ | ਵਕੀਲਾਂ ਨੇ ਦੱਸਿਆ ਕਿ ਆਰ.ਓ ਵਲੋਂ ਇਕਤਰਫਾ ਕਾਰਵਾਈ ਦੇ ਵਿਰੋਧ 'ਚ 35 ਦੇ ਕਰੀਬ ਵਕੀਲਾਂ ਵਲੋਂ ਬਾਰ ਕੌਂਸਲ ਦੀ ਚੋਣਾਂ ਦਾ ਬਾਈਕਾਟ ਕਰ ਦਿੱਤਾ ਗਿਆ ਸੀ ਤੇ ਇਸ ਸਬੰਧੀ ਉਨ੍ਹਾਂ ਨੂੰ ਲਿਖਤੀ ਤੌਰ 'ਤੇ ਜਾਣੂੰ ਕਰਵਾ ਦਿੱਤਾ ਸੀ | ਵਕੀਲਾਂ ਨੇ ਦੱਸਿਆ ਕਿ ਇਸ ਚੋਣ ਸਬੰਧੀ ਸਾਡੇ ਵਲੋਂ ਜ਼ਿਲ੍ਹਾ ਸ਼ੈਸ਼ਨ ਜੱਜ ਸਾਹਿਬਾਨ ਸਮੇਤ ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਚੰਡੀਗੜ੍ਹ 'ਚ ਅਪੀਲ ਦਾਇਰ ਕਰਕੇ ਮੰਗ ਕੀਤੀ ਗਈ ਹੈ ਕਿ ਉਕਤ ਚੋਣ ਨੂੰ ਰੱਦ ਕਰਕੇ ਵੋਟਾਂ ਦੀ ਜਾਂਚ ਕਰਵਾਈ ਜਾਵੇ ਤੇ ਚੰਡੀਗੜ੍ਹ ਬਾਰ ਕੌਂਸਲ ਦੀ ਦੇਖ-ਰੇਖ 'ਚ ਦੁਬਾਰਾ ਚੋਣਾਂ ਕਰਵਾਈਆਂ ਜਾਣ | ਉਨ੍ਹਾਂ ਦੱਸਿਆ ਕਿ ਉਕਤ ਮਸਲੇ ਸਬੰਧ 'ਚ ਇਕ ਪੰਜ ਮੈਂਬਰੀ ਕਮੇਟੀ ਜਿਨ੍ਹਾਂ 'ਚ ਗੁਰਟੇਕ ਸਿੰਘ ਜਟਾਣਾ, ਰਮੇਸ਼ ਕੁਮਾਰ ਗੋਇਲ, ਗੁਰਜੰਟ ਸਿੰਘ, ਸੰਦੀਪ ਕੌਰ ਬਾਵਾ ਤੇ ਹਰਦੇਵ ਸਿੰਘ ਗਿਆਨਾ ਦੇ ਨਾਂਅ ਸ਼ਾਮਿਲ ਹਨ ਬਣਾਈ ਗਈ ਹੈ ਜੋ ਕਿ ਉਕਤ ਮਸਲੇੇ ਸਬੰਧੀ ਪੈਰਵਾਈ ਕਰੇਗੀ | ਇਸ ਸਬੰਧੀ ਜਦੋਂ ਆਰ.ਓ. ਹਰਬੰਸ ਸਿੰਘ ਚਹਿਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਉਕਤ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੈਂ ਬਾਰ ਕੌਂਸਲ ਦੀਆਂ ਜਾਰੀ ਹਦਾਇਤਾਂ ਅਨੁਸਾਰ ਹੀ ਕਾਰਵਾਈ ਕੀਤੀ ਹੈ ਤੇ ਵੋਟਾਂ ਕੱਟਣ ਸਬੰਧੀ ਉਨ੍ਹਾਂ ਕੋਲ ਕੋਈ ਅਧਿਕਾਰ ਨਹੀਂ ਤੇ ਇਹ ਅਧਿਕਾਰ ਸਿਰਫ਼ ਜਨਰਲ ਹਾਊਸ ਕੋਲ ਹੁੰਦਾ ਹੈ ਤੇ ਨਾ ਹੀ ਉਨ੍ਹਾਂ ਕੋਲ ਜਨਰਲ ਹਾਊਸ ਦੀ ਮੀਟਿੰਗ ਸੱਦਣ ਦਾ ਅਧਿਕਾਰ ਹੈ | ਉਨ੍ਹਾਂ ਕਿਹਾ ਕਿ ਮੇਰੇ ਵਲੋਂ ਅਜੇ ਤੱਕ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਸਬੰਧੀ ਕੋਈ ਮਤਾ ਨਹੀਂ ਪਾਇਆ ਗਿਆ ਤੇ ਉਹ ਚੋਣਾਂ ਲਈ ਨਿਯਤ ਮਿਤੀ 17 ਦਸੰਬਰ ਨੂੰ ਹੀ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੇ ਪ੍ਰਧਾਨ ਦੇ ਨਾਮ ਸਬੰਧੀ ਪੂਰੀ ਕਾਰਵਾਈ ਕਰਨ ਉਪਰੰਤ ਮਤਾ ਪਾ ਕੇ ਐਲਾਨ ਕਰਨਗੇ |
ਬਠਿੰਡਾ, 6 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਾਇਰੈਕਟਰ ਪੰਜਾਬ ਸਰਕਾਰ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ ਮੁਹਾਲੀ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾ ਅਨੁਸਾਰ ਪੰਜਾਬ ਸਰਕਾਰ ਵਲੋਂ ਸਟੇਟ ਸੂਚਨਾ ਕਮਿਸ਼ਨ ਦੇ ਰਾਏ ਨਾਲ ਆਰ.ਟੀ.ਆਈ ਪੋਰਟਲ ਲਾਂਚ ...
ਰਾਮਾਂ ਮੰਡੀ, 6 ਦਸੰਬਰ (ਤਰਸੇਮ ਸਿੰਗਲਾ)-ਲੋਕਾਂ ਵਲੋਂ ਚੋਰ ਫੜ ਕੇ ਪੁਲਿਸ ਹਵਾਲੇ ਕਰ ਦੇਣ ਤੋਂ ਬਾਅਦ ਵੀ ਪੁਲਿਸ ਵਲੋਂ ਪੀੜਤਾਂ ਦਾ ਚੋਰੀ ਦਾ ਮਾਲ ਬਰਾਮਦ ਕਰਵਾਏ ਬਗੈਰ ਚੋਰ ਛੱਡ ਦੇਣ ਦਾ ਮਾਮਲਾ ਪੀੜਤਾਂ ਵਲੋਂ 8 ਦਸੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ...
ਭਾਗੀਵਾਂਦਰ, 6 ਦਸੰਬਰ (ਮਹਿੰਦਰ ਸਿੰਘ ਰੂਪ)-ਸਥਾਨਕ ਪਿੰਡ ਭਾਗੀਵਾਂਦਰ ਦੀ ਗਊਸ਼ਾਲਾ ਢਾਣੀ ਵਾਸੀਆਂ ਦੀ ਟਰਾਂਸਪੋਰਟ ਵਿਭਾਗ ਦੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਪੁਰਜ਼ੋਰ ਮੰਗ ਹੈ ਕਿ ਪਿੰਡ ਦੀ ਗਊਸ਼ਾਲਾ ਢਾਣੀ ਵਾਸੀਆਂ ਦੀ ਸਹੂਲਤ ਲਈ ਕੱਸੀ ਦੇ ...
ਬਠਿੰਡਾ, 6 ਦਸੰਬਰ (ਅਵਤਾਰ ਸਿੰਘ)-ਜੁਆਇੰਟ ਐਕਸ਼ਨ ਨਰਸਿੰਗ ਕਮੇਟੀ ਪੰਜਾਬ ਐਂਡ ਯੂ.ਟੀ ਦੇ ਸੱਦੇ 'ਤੇ ਸਮੁੱਚੇ ਨਰਸਿੰਗ ਕੇਡਰ ਵਲੋਂ ਸਿਵਲ ਸਰਜਨ ਬਠਿੰਡਾ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ...
ਮਹਿਮਾ ਸਰਜਾ, 6 ਦਸੰਬਰ (ਬਲਦੇਵ ਸੰਧੂ)- ਕੋਠੇ ਇੰਦਰ ਸਿੰਘ ਵਾਲਾ ਨਜ਼ਦੀਕ ਦੋ ਨਕਾਬਪੋਸ਼ ਮੋਟਰ-ਸਾਈਕਲ ਸਵਾਰਾਂ ਵਲੋਂ ਇਕ ਫਾਈਨੈਂਸ ਕੰਪਨੀ ਦੇ ਇਕ ਕਰਮਚਾਰੀ ਤੋਂ 95901 ਰੁਪਏ ਤਲਵਾਰ ਦੀ ਨੋਕ 'ਤੇ ਲੁੱਟ ਫ਼ਰਾਰ ਹੋ ਗਏ ਹਨ | ਜਾਣਕਾਰੀ ਅਨੁਸਾਰ ਐਲ ਐਨ ਟੀ ਫਾਈਨੈਂਸ ਕੰਪਨੀ ...
ਭੁੱਚੋ ਮੰਡੀ, 6 ਦਸੰਬਰ (ਪਰਵਿੰਦਰ ਸਿੰਘ ਜੌੜਾ)-ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਵਿਚ ਹੋਏ ਫ਼ੈਸਲੇ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬਾਠ ਨੇ ਦੱਸਿਆ ਕਿ ਯੂਨੀਅਨ ਨੇ 2018 ਦੇ ਨੋਟੀਫ਼ਿਕੇਸ਼ਨ ਤਹਿਤ ...
ਬਠਿੰਡਾ, 6 ਦਸੰਬਰ (ਅਵਤਾਰ ਸਿੰਘ)-ਪੰਜਾਬ ਸਰਕਾਰ ਉਚੇਰੀ ਸਿੱਖਿਆਂ ਵਿਭਾਗ ਦੀਆਂ ਗੈਸਟ-ਫੈਕਲਟੀ/ਪਾਰਟ-ਟਾਇਮ/ਕੰਟਰੈਕਟ 'ਤੇ ਸਰਕਾਰੀ ਕਾਲਜਾਂ ਵਿਚ ਪਿਛਲੇ 15-20 ਸਾਲਾ ਤੋਂ ਕੰਮ ਕਰਦੇ ਕੱਚੇ ਪੋ੍ਰਫੈਸਰਾਂ ਵਿਰੱੁਧ ਅਪਣਾਈਆਂ ਮਾਰੂ ਨੀਤੀਆਂ ਕਾਰਨ ਪੂਰੇ ਪੰਜਾਬ ਦੇ ...
ਬਠਿੰਡਾ, 6 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਜ਼ਿਲੇ੍ਹ ਦੇ ਸਾਰੇ ਨਸ਼ਾ ਮੁਕਤੀ ਕੇਂਦਰਾਂ ਦੇ ਮੁਲਾਜ਼ਮਾਂ ਦੁਆਰਾ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਲਈ ਹੜਤਾਲ 'ਤੇ ਜਾਣ ਕਾਰਨ ਨਸ਼ਾ ਛਡਾਉਣ ਆਉਣ ਵਾਲੇ ਮਰੀਜ਼ਾਂ ਨੂੰ ਨਸ਼ਾ ਛੱਡਣ ਵਾਲੀ ਦਵਾਈ ਨਾ ਮਿਲਣ ਕਾਰਨ ਗਰੋਥ ...
ਭੁੱਚੋ ਮੰਡੀ, 6 ਦਸੰਬਰ (ਪਰਵਿੰਦਰ ਸਿੰਘ ਜੌੜਾ)-ਪਾਵਰਕਾਮ ਵਲੋਂ ਠੰਡ ਦੇ ਮੌਸਮ ਦੌਰਾਨ ਖੇਤੀ ਲਈ ਸਿਰਫ਼ ਰਾਤ ਸਮੇਂ ਬਿਜਲੀ ਦੇਣ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪੈਦਾ ਹੋ ਗਿਆ ਹੈ | ਇਕੱਤਰ ਹੋਏ ਕਿਸਾਨਾਂ ਦੇ ਇੱਕ ਵਫ਼ਦ ਨੇ ਇਸ ਸਬੰਧ ਵਿਚ ਪਾਵਰਕਾਮ ਦੇ ਭੁੱਚੋ ਕਲਾਂ ...
ਰਾਮਾਂ ਮੰਡੀ, 6 ਦਸੰਬਰ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਦੀ ਟੀ. ਐਮ. ਸੀ. ਦਾਣਾ ਮੰਡੀ ਵਿਖੇ 8 ਦਸੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹੋਣ ਵਾਲੀ ਰੈਲੀ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਬਠਿੰਡਾ ਪੁਲਿਸ ਰੇਂਜ ਦੇ ਆਈ. ਜੀ. ਜਸਰਕਨ ਸਿੰਘ ...
ਬਠਿੰਡਾ, 6 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਰਵਿੰਦ ਪਾਲ ਸਿੰਘ ਸੰਧੂ ਨੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਗਾਮੀ ਵਿਧਾਨ ਸਭਾ ਚੋਣਾਂ 2022 ਦੀਆਂ ਅਗਾਊਾ ਤਿਆਰੀਆਂ ਸਬੰਧੀ ਮੀਟਿੰਗ ਕੀਤੀ | ਇਸ ਮੌਕੇ ...
ਸੰਗਤ ਮੰਡੀ, 6 ਦਸੰਬਰ (ਅੰਮਿ੍ਤਪਾਲ ਸ਼ਰਮਾ)-ਬਠਿੰਡਾ ਦਿਹਾਤੀ ਹਲਕੇ ਦੇ ਨੌਜਵਾਨਾਂ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ | ਯੂਥ ਆਗੂ ਬਲਜਿੰਦਰ ਸਿੰਘ ਬੱਬੀ ਚੱਕ ਅਤਰ ਸਿੰਘ ਵਾਲਾ ਨੇ ਦੱਸਿਆ ਕਿ ਬ੍ਰਦਰਹੁੱਡ ਗਰੁੱਪ ਦੇ ...
ਝੁਨੀਰ, 6 ਦਸੰਬਰ (ਰਮਨਦੀਪ ਸਿੰਘ ਸੰਧੂ)-ਨੇੜਲੇ ਪਿੰਡ ਮੋਫਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਹਲਕੇ ਦੇ ਵਿਕਾਸ ਕਾਰਜਾਂ ਸਬੰਧੀ ਇਲਾਕੇ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ | ਸਰਪੰਚਾਂ ਨੇ ਪਿੰਡਾਂ ਦੀਆਂ ਸਮੱਸਿਆਵਾਂ ਬਾਰੇ ...
ਨਥਾਣਾ, 6 ਦਸੰਬਰ (ਗੁਰਦਰਸ਼ਨ ਲੁੱਧੜ)-ਕਮਿਊਨਿਟੀ ਹੈਲਥ ਸੈਂਟਰ ਨਥਾਣਾ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਦੀ ਮੁਹਿੰਮ ਤਹਿਤ 'ਮੁੱਖ ਮੰਤਰੀ ਮੋਤੀਆ ਮੁਕਤ ਪੰਜਾਬ' ਅਭਿਆਨ ਦੀ ਸ਼ੁਰੂਆਤ ਲਈ ਜਾਗਰੂਕਤਾ ਪ੍ਰੋਗਰਾਮ ...
ਬਠਿੰਡਾ, 6 ਦਸੰਬਰ (ਵੀਰਪਾਲ ਸਿੰਘ)-ਨਸ਼ਿਆਂ ਦੇ ਮਾਮਲੇ ਵਿਚ ਬਠਿੰਡਾ ਸ਼ਹਿਰ ਦੇ ਇਕ ਐਸਐਚਓ ਦਾ ਨਾਮ ਆਉਣ ਨਾਲ ਸਿਆਸੀ ਖਿੱਤਿਆਂ ਵਿਚ ਵੱਡੀ ਚਰਚਾ ਛਿੜੀ ਹੋਈ ਹੈ, ਪੰਜਾਬ ਵਿਚ ਨਸ਼ਿਆਂ ਦੀ ਦਲਦਲ ਵਿਚ ਫਸ ਰਹੀ ਨੌਜਵਾਨ ਪੀੜ੍ਹੀ ਦੀ ਚਿੰਤਾ ਕਰਦਿਆਂ ਹੋਇਆ 'ਆਪ' ਬਠਿੰਡਾ ...
ਮਹਿਮਾ ਸਰਜਾ, 6 ਦਸੰਬਰ (ਰਾਮਜੀਤ ਸ਼ਰਮਾ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਜੋ ਆਏ ਦਿਨ ਘਟੀਆ ਭਾਸ਼ਾ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਅਤੀ ਨਿੰਦਣਯੋਗ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ...
ਤਲਵੰਡੀ ਸਾਬੋ, 6 ਦਸੰਬਰ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਲਜ ਆਫ਼ ਐਗਰੀਕਲਚਰ ਨੇ ਡਾ. ਗੁਰਜੰਟ ਸਿੰਘ ਸਿੱਧੂ (ਡੀਨ) ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਨਾਲ ਵਿਸ਼ਵ ਮਿੱਟੀ ਸਿਹਤ ਦਿਹਾੜਾ ਖੇਤਾਂ ਵਿਚ ਮਿੱਟੀ ਦੀ ਪਰਖ਼ ਕਰਕੇ ਮਨਾਇਆ | ਇਸ ਮੌਕੇ ਡਾ: ...
ਬਾਲਿਆਂਵਾਲੀ, 6 ਦਸੰਬਰ (ਕੁਲਦੀਪ ਮਤਵਾਲਾ)-ਆਪਸੀ ਭਾਈਚਾਰਕ ਸਾਂਝ ਵਜੋਂ ਜਾਣੀਆਂ ਜਾਂਦੀਆਂ ਪੰਚਾਇਤੀ ਚੋਣਾਂ ਦੇ ਜੇਤੂ ਸਰਪੰਚ ਸਾਰੇ ਪਿੰਡ ਦੇ ਸਾਂਝੇ ਨੁਮਾਇੰਦੇ ਹੁੰਦੇ ਹਨ ਪ੍ਰੰਤੂ ਸਾਡੇ ਪਿੰਡ ਮੰਡੀ ਖ਼ੁਰਦ ਦਾ ਨਵਾਂ-ਨਵਾਂ ਕਾਂਗਰਸੀ ਬਣਿਆਂ ਸਰਪੰਚ ਮੇਰੇ ...
ਬਠਿੰਡਾ, 6 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਫੈਡਰੇਸ਼ਨ ਆਫ਼ ਯੂਨੀਵਰਸਿਟੀ ਐਂਡ ਕਾਲਜਿਜ ਟੀਚਰਜ਼ ਆਰਗੇਨਾਈਜੇਸ਼ਨ ਦੇ ਸੱਦੇ 'ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ, ਇਕਾਈ ਬਠਿੰਡਾ ਦੇ ਬੈਨਰ ਥੱਲੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਗੇਟ ...
ਤਲਵੰਡੀ ਸਾਬੋ, 6 ਦਸੰਬਰ (ਰਣਜੀਤ ਸਿੰਘ ਰਾਜੂ)-ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੇ ਸਮੂਹ ਅਧਿਆਪਕਾਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਅੱਜ ਕੈਂਪਸ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ...
ਬਠਿੰਡਾ, 6 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਅਧੀਨ 7 ਦਸੰਬਰ (ਮੰਗਲਵਾਰ) ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬਠਿੰਡਾ ਵਿਖੇ ਮੈਗਾ ਸਵੈ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ ...
ਬਠਿੰਡਾ, 6 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਇੰਸਟੀਚਿਊਟ ਆਫ਼ ਇੰਜੀਨੀਅਰਜ (ਇੰਡੀਆ) ਨੇ ਪ੍ਰੋਫੈਸਰ (ਡਾ:) ਸਵੀਨਾ ਬਾਂਸਲ, ਪ੍ਰੋਫੈਸਰ ਅਤੇ ਸਾਬਕਾ ਡੀਨ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਬਠਿੰਡਾ) ਅਤੇ ਸਾਬਕਾ ਡਾਇਰੈਕਟਰ ਗਿਆਨੀ ਜ਼ੈਲ ...
ਸੀਗੋ ਮੰਡੀ, 6 ਦਸੰਬਰ (ਲੱਕਵਿੰਦਰ ਸ਼ਰਮਾ)-ਬਾਬਾ ਰਾਮਦੇਵ ਸਭਾ ਨਥੇਹਾ ਵਲੋਂ ਨਗਰ ਪੰਚਾਇਤ ਅਤੇ ਸਮੁੱਚੇ ਨਗਰ ਦੇ ਸਹਿਯੋਗ ਨਾਲ ਪਹਿਲਾ ਵਿਸ਼ਾਲ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਕਰਨ ਲਈ ਮੁਫ਼ਤ ਚੈੱਕਅਪ ਕੈਂਪ ਬਾਬਾ ਰਾਮਦੇਵ ਮੰਦਿਰ ਵਿਖੇ ਲਗਾਇਆ ਗਿਆ, ਜਿਸ ਵਿਚ ...
ਬਠਿੰਡਾ, 6 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਵਿਆਹ ਕਰਵਾ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਗਰੋਹ ਖ਼ਿਲਾਫ਼ ਕਾਰਵਾਈ ਨਾ ਕਰਨ 'ਚ ਬਠਿੰਡਾ ਪੁਲਿਸ ਫ਼ੇਲ੍ਹ ਸਾਬਤ ਹੋ ਰਹੀ ਹੈ | ਠੱਗੀ ਦਾ ਸ਼ਿਕਾਰ ਹੋਇਆ ਉਕਤ ਨੌਜਵਾਨ ਵਲੋਂ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ...
ਭਾਗੀਵਾਂਦਰ, 6 ਦਸੰਬਰ (ਮਹਿੰਦਰ ਸਿੰਘ ਰੂਪ)-ਸਥਾਨਕ ਪਿੰਡ ਭਾਗੀਵਾਂਦਰ ਤੋਂ ਪਿੰਡ ਲੇਲੇਵਾਲਾ ਨੂੰ ਜਾਂਦੇ 5 ਕਿੱਲੋਮੀਟਰ ਸਿੱਧੇ ਕੱਚੇ ਰਸਤੇ ਨੂੰ ਲਿੰਕ ਸੜਕ ਨਾਲ ਜੋੜਨ ਦੀ ਮੰਗ ਦਿਨੋਂ-ਦਿਨ ਜ਼ੋਰ ਫੜਦੀ ਜਾ ਰਹੀ ਹੈ | ਕਰੀਬ 14 ਹਜ਼ਾਰ ਆਬਾਦੀ ਵਾਲੇ ਇਨ੍ਹਾਂ ਦੋਵਾਂ ...
ਮਾਨਸਾ, 6 ਦਸੰਬਰ (ਧਾਲੀਵਾਲ)-ਸਥਾਨਕ ਆਈਲੈਟਸ ਪੁਆਇੰਟ ਦੀ ਵਿਦਿਆਰਥੀ ਗੁਰਜਸਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਮੱਤੀ ਨੇ ਆਈਲੈਟਸ ਦੀ ਪ੍ਰੀਖਿਆ 'ਚੋਂ ਓਵਰਆਲ 7 ਬੈਂਡ ਹਾਸਲ ਕਰ ਕੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਲਿਆ ਹੈ | ਸੰਸਥਾ ਦੇ ਐੱਮ.ਡੀ. ਭੁਪਿੰਦਰ ...
ਤਲਵੰਡੀ ਸਾਬੋ, 6 ਦਸੰਬਰ (ਰਣਜੀਤ ਸਿੰਘ ਰਾਜੂ)-ਇਸ ਇਲਾਕੇ ਅੰਦਰ ਨਹਿਰੀ ਪਾਣੀ ਦੀ ਵੱਡੀ ਘਾਟ ਕਾਰਨ ਆਪਣੇ ਖੇਤਾਂ ਵਿਚ ਫ਼ਸਲਾਂ ਦੀ ਸਿੰਚਾਈ ਲਈ ਬਿਜਲੀ ਮਹਿਕਮੇ ਤੋਂ ਟਿਊਬਵੈੱਲ ਮੋਟਰਾਂ ਦੇ ਕੁਨੈਕਸ਼ਨ ਲੈਣ ਲਈ ਕਿਸਾਨਾਂ ਵਲੋਂ ਸਮੇਂ-ਸਮੇਂ ਵੱਖ-ਵੱਖ ਵਰਗਾਂ ਤਹਿਤ ...
ਤਲਵੰਡੀ ਸਾਬੋ, 6 ਦਸੰਬਰ (ਰਵਜੋਤ ਸਿੰਘ ਰਾਹੀ)-ਸਥਾਨਕ ਅਕਾਲ ਯੂਨੀਵਰਸਿਟੀ ਵਿਖੇ ਆਈ.ਸੀ.ਐਸ.ਐਸ.ਆਰ ਤੇ 'ਵਰਸਿਟੀ ਵਲੋਂ ਸਾਂਝੇ ਰੂਪ ਵਿਚ 'ਤਣਾਅ ਪ੍ਰਬੰਧਨ' ਵਿਸ਼ੇ 'ਤੇ ਰਾਸ਼ਟਰੀ ਪੱਧਰ ਦਾ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ | ਜਿਸ ਦਾ ਉਦਘਾਟਨ ਅਕਾਲ ਯੂਨੀਵਰਸਿਟੀ ਦੇ ...
ਕੋਟਫੱਤਾ, 6 ਦਸੰਬਰ (ਰਣਜੀਤ ਸਿੰਘ ਬੁੱਟਰ)-ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਦੇ ਪਿੰਡ ਕੋਟਫੱਤਾ ਜਿੱਥੇ ਉਘੇ ਸਿਆਸਤਦਾਨ ਜਗਮੀਤ ਸਿੰਘ ਬਰਾੜ ਦੇ ਨਾਨਕੇ ਹਨ ਉਸ ਪਿੰਡ ਵਿਚ ਪਿੰਡ ਵਾਸੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਨੂੰ ...
ਤਲਵੰਡੀ ਸਾਬੋ, 6 ਦਸੰਬਰ (ਰਵਜੋਤ ਸਿੰਘ ਰਾਹੀ)-ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਪੰਜਾਬੀ ਵਿਭਾਗ ਵਲੋਂ ''ਕੁੜੀਆਂ ਤੇ ਕਿਤਾਬਾਂ'' ਵਿਸ਼ੇ 'ਤੇ ਇਕ ਵਿਸ਼ੇਸ਼ ਪ੍ਰੋਗਰਾਮ ਹੋਇਆ | ਜਿਸ ਵਿਚ ਡਾ: ਸਤਨਾਮ ਸਿੰਘ ਜੱਸਲ ਡੀਨ ਅਕਾਦਮਿਕ ਗੁਰੂ ਕਾਸ਼ੀ ...
ਭੁੱਚੋ ਮੰਡੀ, 6 ਦਸੰਬਰ (ਪਰਵਿੰਦਰ ਸਿੰਘ ਜੌੜਾ)-'ਆਪ' ਦੇ ਕੌਮੀ ਬੁਲਾਰੇ ਅਤੇ ਅਤੇ ਦਿੱਲੀ ਦੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਭਲਕੇ ਅੱਜ 7 ਦਸੰਬਰ ਨੂੰ ਗੋਨਿਆਣਾ ਮੰਡੀ ਵਿਖੇ ਪਹੁੰਚ ਕੇ ਟ੍ਰੇਡ ਵਿੰਗ ਦੀ ਮੀਟਿੰਗ ਨੂੰ ਸੰਬੋਧਨ ਕਰਨਗੇ | ਟ੍ਰੇਡ ਵਿੰਗ ਦੇ ਜ਼ਿਲ੍ਹਾ ...
ਰਾਮਾਂ ਮੰਡੀ, 6 ਦਸੰਬਰ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਸੇਖੂ ਵਿਖੇ ਜ਼ਿਲ੍ਹਾ ਦਿਹਾਤੀ ਯੂਥ ਕਾਂਗਰਸ ਦੇ ਪ੍ਰਧਾਨ ਲੱਖਵਿੰਦਰ ਸਿੰਘ ਲੱਕੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਨੂੰ ਲੈ ਕੇ ਹਲਕਾ ਤਲਵੰਡੀ ਸਾਬੋ ਕਾਂਗਰਸ ਮੁੱਖ ਸੇਵਾਦਾਰ ਖੁਸ਼ਬਾਜ ...
ਤਲਵੰਡੀ ਸਾਬੋ, 6 ਦਸੰਬਰ (ਰਣਜੀਤ ਸਿੰਘ ਰਾਜੂ)-ਪਿਛਲੇ ਸਮੇਂ ਤੋਂ ਹਲਕੇ ਅੰਦਰ ਫਿਰ ਤੋਂ ਰਾਜਸੀ ਤੌਰ 'ਤੇ ਸਰਗਰਮ ਹੋਏ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਕਾਂਗਰਸ ਦੇ ਸੀਨ: ਕਾਂਗਰਸੀ ਆਗੂ ਹਰਮੰਦਿਰ ਸਿੰਘ ਜੱਸੀ ਸਾਬਕਾ ਰਾਜ ਮੰਤਰੀ ...
ਸਰਦੂਲਗੜ੍ਹ, 6 ਦਸੰਬਰ (ਪ. ਪ.)-ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਸੌਰਵ ਭਾਰਦਵਾਜ 7 ਦਸੰਬਰ ਨੂੰ ਸਰਦੂਲਗੜ੍ਹ ਵਿਖੇ ਪਹੁੰਚਣਗੇ | ਹਲਕਾ ਇੰਚਾਰਜ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਸਥਾਨਕ ਪ੍ਰੀਤ ਪੈਲੇਸ ਵਿਖੇ ਰੱਖੀ ਗਈ ...
ਬਠਿੰਡਾ, 6 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਅਧੀਨ ਪੈਂਦੇ ਪਿੰਡ ਨੇਹੀਆਂ ਵਾਲਾ ਦੇ ਵਸਨੀਕ ਇਕਬਾਲ ਸਿੰਘ ਨੂੰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਖੇਡਾਂ ਵਿਚ ਕੀਤੀਆਂ ਪ੍ਰਾਪਤੀਆਂ ਬਦਲੇ ਸਟੇਟ ਐਵਾਰਡ ਨਾਲ ਨਿਵਾਜਿਆ | ਇਕਬਾਲ ...
ਬਠਿੰਡਾ, 6 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਦੇਸ਼ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੀ ਅੱਜ ਬਰਸੀ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਸਮੁੱਚੀ ਲੀਡਰਸ਼ਿਪ ਨਾਲ ਸਥਾਨਕ ਡਾ. ਭੀਮ ਰਾਓ ਅੰਬੇਦਕਰ ਪਾਰਕ ਪੁੱਜੇ ...
ਬਠਿੰਡਾ, 6 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਰੈਗੂਲਰ ਕਰਨ ਅਤੇ ਤਨਖ਼ਾਹ ਵਾਧੇ ਦੀ ਮੰਗ ਨੂੰ ਲੈਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਵਾਸ ਸਥਾਨ (ਮੋਰਿੰਡਾ) ਦੇ ਬਾਹਰ ਪੱਕਾ ਮੋਰਚਾ ਲਗਾ ਕੇ ਸੂਬੇ ਦੇ ਕੱਚੇ ਅਧਿਆਪਕ ਸੰਘਰਸ਼ ਕਰ ਰਹੇ ਹਨ | ਆਪਣੀਆਂ ਮੰਗਾਂ ਨਾ ...
ਕਿਹਾ, 14 ਦਸੰਬਰ ਦੀ ਮੋਗਾ ਰੈਲੀ 'ਚ ਵੱਡੀ ਪੱਧਰ 'ਤੇ ਨੌਜਵਾਨ ਕਰਨਗੇ ਸ਼ਮੂਲੀਅਤ ਬਠਿੰਡਾ, 6 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਅੱਜ ਮਾਲਵਾ ਖਿੱਤੇ ਨਾਲ ਸਬੰਧਿਤ 6 ਜ਼ਿਲਿ੍ਹਆਂ ਦੇ ਜ਼ਿਲ੍ਹਾ ...
ਰਾਮਾਂ ਮੰਡੀ, 6 ਦਸੰਬਰ (ਅਮਰਜੀਤ ਸਿੰਘ ਲਹਿਰੀ)-ਰਾਮਾਂ-ਬੰਗੀ ਰੋਡ 'ਤੇ ਸਥਿਤ ਸਟਾਰ ਪਲੱਸ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਅੰਤਰ ਸਕੂਲ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਜ਼ੀਸ਼ਨਾਂ ਹਾਸਿਲ ਕਰਕੇ ਇਲਾਕੇ ਵਿਚ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ...
ਮਹਿਰਾਜ, 6 ਦਸੰਬਰ (ਸੁਖਪਾਲ ਮਹਿਰਾਜ)-ਆਮ ਆਦਮੀ ਪਾਰਟੀ ਅਤੇ ਕਾਂਗਰਸ ਵਲੋਂ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਗੁੰਮਰਾਹ ਕੀਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਜ਼ਿਲ੍ਹਾ ਪ੍ਰੀਸ਼ਦ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ...
ਸੰਗਤ ਮੰਡੀ, 6 ਦਸੰਬਰ (ਅੰਮਿ੍ਤਪਾਲ ਸ਼ਰਮਾ)-ਬਠਿੰਡਾ ਡੱਬਵਾਲੀ ਮੁੱਖ ਮਾਰਗ 'ਤੇ ਸੰਗਤ ਕੈਂਚੀਆਂ ਨੇੜੇ ਗੁਰਮਤਿ ਸੇਵਾ ਲਹਿਰ ਸੰਸਥਾ ਵਲੋਂ ਆਪਣਾ ਸਾਲਾਨਾ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਸੰਸਥਾ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਵਲੋਂ ਕਿਸਾਨ ਮੋਰਚੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX